Sunday 24 April 2011

ਕੰਨਿਆਂ ਭਰੂਣ ਹੱਤਿਆ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਠੇਕਾ

       ਕੰਨਿਆਂ ਭਰੂਣ ਹੱਤਿਆ  ਪੰਜਾਬੀਆਂ ਨੂੰ ਬਦਨਾਮ ਕਰਨ ਦਾ ਠੇਕਾ       ਗੁਰਚਰਨ ਪੱਖੋਕਲਾਂ  
ਅੱਜ ਕਲ ਪੰਜਾਬ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਠੇਕਾ ਕੁੱਝ ਅਖੌਤੀ ਬੇਸਮਝ ਸਰਕਾਰੀ ਏਜੰਟਾਂ ਨੇ ਲਿਆ ਹੋਇਆ ਹੈ ਜੋ ਕਮਾਈ ਤਾਂ ਆਮ ਕਿਰਤੀ ਲੋਕਾਂ ਦੀ ਸਰਕਾਰਾਂ ਨੂੰ ਦਿੱਤੇ ਟੈਕਸ ਵਿੱਚੋਂ ਕਰਦੇ ਹਨ ਅਤੇ ਬਦਨਾਮ ਵੀ ਉਹਨਾਂ ਨੂੰ ਕਰਦੇ ਹਨ[ਇਹ ਅਖੌਤੀ ਲੋਕ ਲੇਖਕ, ਡਾਕਟਰ, ਵਿਦਵਾਨ ,ਸਮਾਜ ਸੇਵਕ ਜਾਂ ਵਿਦਵਾਨਾਂ ਦੀ ਔਲਾਦ ਹੋਣ ਦਾ ਵੀ ਦਾਅਵਾ ਠੋਕਣ ਤੋਂ ਗੁਰੇਜ ਨਹੀਂ ਕਰਦੇ[ ਕੀ ਪੰਜਾਬੀ ਸੱਚੀਂ ਹੀ ਕੁੜੀਮਾਰ ਹਨ? ਕੀ  ਪੰਜਾਬੀ ਇਸਤਰੀ ਦੀ ਨਿਰਾਦਰੀ ਕਰਦੇ ਹਨ? ਕੀ ਕਿਰਤੀ ਲੋਕ ਹੀ ਵਾਤਾਵਰਣ ਖਰਾਬ ਕਰਨ ਦੇ ਜੁੰਮੇਵਾਰ ਹਨ? ਕੀ ਪੰਜਾਬੀ ਮੂਰਖ ਲੋਕ ਹਨ? ਆਦਿ ਅਨੇਕਾਂ ਪ੍ਰਸਨ ਖੜੇ ਕਰਦੇ ਹਨ ਉਪਰੋਕਤ ਲੋਕ ਆਉ ਵਿਸਲੇਸਣ ਕਰੀਏ ਕਿ ਅਸਲੀਅਤ ਕੀ ਹੈ?
               ਭਰੂਣ ਹੱਤਿਆ ਅਤੇ ਕੰਨਿਆਂ ਭਰੂਣ ਹੱਤਿਆ ਦੋ ਵੱਖੋ ਵੱਖਰੇ ਮਸਲੇ ਹਨ[ ਵਰਤਮਾਨ ਸਮਾਜ ਵਿੱਚ ਭਰੂਣ ਹੱਤਿਆ ਹੋ ਰਹੀ ਹੈ ਨਾਂ ਕਿ ਕੰਨਿਆਂ ਭਰੂਣ ਹੱਤਿਆ ਕਿਉਕਿ ਅਖੌਤੀ ਸਾਇੰਸ ਪ੍ਰਧਾਨ ਵਿਕਸਿਤ ਸਮਾਜ ਵੱਡੇ ਪਰੀਵਾਰ ਸੰਭਾਲਣ ਦੀ ਤਾਕਤ ਹੀ ਗਵਾ ਚੁੱਕਿਆ ਹੈ[ ਤੇਜ ਰਫਤਾਰ ਯੁੱਗ ਵਿੱਚ ਕਿਸੇ ਵਿਅਕਤੀ ਕੋਲ ਔਲਾਦ ਤਾਂ ਕੀ ਆਪਣੇ ਵਾਸਤੇ ਵਕਤ ਨਹੀਂ ਹੈ[ ਅੱਜ ਦਾ ਮਨੁੱਖ ਤਾਂ ਸਿਰਫ ਸਮਾਜ ਦੀਆਂ ਰਸਮਾਂ ਦਾ ਗੁਲਾਮ ਹੋ ਗਿਆ ਹੈ[ ਕੰਨਿਆਂ ਭਰੂਣ ਹੱਤਿਆ ਦਾ ਦੋਸੀ ਗਰਦਾਨਣ ਲਈ ਪੰਜਾਬੀਆਂ ਨੂੰ ਕੁੱਝ ਅੰਕੜੇ ਪੇਸ ਕਰ ਦਿੱਤੇ ਜਾਂਦੇ ਹਨ ਕਿ ਪੰਜਾਬ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਘੱਟ ਹੈ ਜੋ ਸਰਾਸਰ ਝੂਠ ਹੈ[ ਅੰਕੜੇ ਪੇਸ ਕਰਨ ਪਿੱਛੇ ਬਹੁਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨ ਹੁੰਦੇ ਹਨ ਜੋ ਵਿਸੇਸ ਮਿਸਨਾਂ ਅਧੀਨ ਕੰਮ ਕਰਦੇ ਹਨ ਉਹਨਾਂ ਦੇ ਸਰਪ੍ਰਸਤਾਂ ਦੇ ਲੁਕਵੇਂ ਹਿੱਤਾਂ ਵਾਸਤੇ[ਅਸਲੀਅਤ ਹੋਰ ਹੁੰਦੀ ਹੈ ਹਕੀਕਤ ਪਰਚਾਰ ਦੇ ਉਲਟ ਵੀ ਹੋ ਸਕਦੀ ਹੈ[ ਅੱਜ ਤੋਂ ਤੀਹ ਕੁ ਸਾਲ ਪਿੱਛੇ ਚਲੇ ਜਾਉ ਜਦ ਸਾਡੇ ਸਮਾਜ ਵਿੱਚ ਬਿਨਾਂ ਵਿਆਹੇ ਭਾਵ ਛੜਿਆਂ ਦਾ ਇੱਕ ਵੱਡਾ ਵਰਗ ਹੁੰਦਾ ਸੀ ਜੋ ਅੱਜਕਲ ਬਹੁਤ ਹੀ ਘੱਟ ਹੋ ਗਿਆ ਹੈ ਕਿਉਂ? ਕੀ ਛੜੇ ਅਸਮਾਨਾਂ ਵਿੱਚ ਚਲੇ ਗਏ ਹਨ [ ਅਸਲ ਵਿੱਚ ਪੰਜਾਬੀ ਲੋਕ ਹੁਣ ਮੁੰਡੇ ਕੁੜੀ ਦੇ ਫਰਕ ਨੂੰ ਨਹੀਂ ਮੰਨਦੇ ਕਿਉਕਿ ਹੁਣ ਸਾਨੁੰ ਦੂਸਰੇ ਮੁੰਡੇ ਦੀ ਆਮਦ ਬੁਰੀ ਲੱਗਦੀ ਹੈ[ ਸਾਡੀ ਸੀਮਤ ਜਾਇਦਾਦ ਦੀ ਹੋਰ ਵੰਡ ਕਰਨ ਦੀ ਸਾਡੀ ਔਕਾਤ ਹੀ ਖਤਮ ਹੋ ਗਈ ਹੈ[ ਕੁੜੀਆਂ ਭਾਵੇਂ ਦੋ ਹੋ ਜਾਣ ਪਰ ਮੁੰਡਾ ਇੱਕ ਤੋਂ ਵੱਧ ਕੋਈ ਵੀ ਪੰਜਾਬੀ ਨਹੀਂ ਚਾਹੁੰਦਾ[ ਤੀਜੇ ਬੱਚੇ ਦੇ ਆਉਣ ਦੀ ਹੁਣ ਕੋਈ ਖੁਸੀ ਨਹੀਂ ਮੰਨਾਉਂਦਾ ਬਲਕਿ ਸੋਗ ਪੈ ਜਾਂਦਾ ਹੈ ਘਰ ਵਿੱਚ ਖਾਸ ਕਰ ਜੇ ਮੁੰਡਾਂ ਹੋਵੇ ਕਿਉਕਿ ਜਾਇਦਾਦ ਦਾ ਬਟਵਾਰਾ ਜੋ ਹੋਣਾਂ ਨਿਸਚਿਤ ਹੋ ਜਾਂਦਾ ਹੈ[ ਦੋ ਬੱਚਿਆਂ ਤੋਂ ਬਾਦ ਭਰੂਣ ਹੱਤਿਆ ਮਜਬੂਰੀ ਹੈ ਆਧੁਨਿਕ ਜਮਾਨੇ ਦੀ[ਅੱਜ ਕਲ ਜੇ ਕਿਸੇ ਜੋੜੇ ਦੇ ਪਹਿਲਾ ਬੱਚਾ ਮੁੰਡਾਂ ਹੈ ਤਦ ਉਹ ਦੂਸਰਾ ਬੱਚਾ ਕੁੜੀ ਕਰਕੇ ਨਹੀ ਬਲਕਿ ਕਿਧਰੇ ਦੂਸਰਾ ਬੱਚਾ ਨਰ ਹੀ ਨਾਂ ਹੋਵੇ ਦੇ ਕਾਰਨ ਦੂਜਾ ਬੱਚਾ ਜੰਮਣ ਤੋਂ ਪ੍ਰਹੇਜ ਹੀ ਕਰਦਾ ਹੈ[ਸੋ ਪੰਜਾਬੀ ਵੀਰੋ ਕਿਸੇ ਗੁਪਤ ਮਿਸਨਾਂ ਦੇ ਏਜੰਟਾਂ ਦੇ ਪ੍ਰਚਾਰ ਤੋਂ ਗੁੰਮਰਾਹ ਹੋਣ ਦੀ ਬਜਾਇ ਹਕੀਕਤ ਨੂੰ ਸਮਝੋ ਅੱਜ ਕਲ ਦੇ ਪੰਜਾਬੀ ਵਧਾਈ ਦੇ ਹੱਕਦਾਰ ਹਨ ਜਿੰਨਾਂ ਨੇ ਗੁਰੂਆਂ ਦੇ ਉਪਦੇਸ ਅਨੁਸਾਰ ਮਾਦਾ ਜਾਤ ਨੂੰ ਸਤਿਕਾਰ ਦੇਣਾਂ ਸੁਰੂ ਕਰ ਦਿੱਤਾ ਹੈ[ ਕੰਨਿਆਂ ਭਰੂਣ ਹੱਤਿਆ ਦਾ ਝੂਠਾ ਪਰਚਾਰ ਕਰਨ ਵਾਲੇ ਲੋਕ ਪੰਜਾਬੀਆਂ ਦੇ ਮਾਰਗਦਰਸਕ ਗੁਰੂਆਂ ,ਪੀਰਾਂ, ਫਕੀਰਾਂ ਨੂੰ ਵੀ ਕਲੰਕਤ ਕਰਨ ਦੀ ਕੋਸਿਸ ਕਰਦੇ ਹਨ[ ਅਸਲ ਵਿੱਚ ਕਿਰਤੀ ਪੰਜਾਬੀ ਲੋਕਾਂ ਨੇ ਦੁਨੀਆਂ ਵਿੱਚ ਆਪਣੀ ਸੱਚੀ ਕਿਰਤ ਅਤੇ ਬਹਾਦਰੀ ਦੀਆਂ ਮਿਸਾਲਾਂ ਕਾਇਮ ਕਰਕੇ  ਪੰਜਾਬੀਆਂ ਦੇ ਮਾਰਗਦਰਸਕ ਗੁਰੂਆਂ ,ਪੀਰਾਂ, ਫਕੀਰਾਂ ਦਾ ਨਾਂ ਉੱਚਾ ਕੀਤਾ ਹੈ ਜੋ ਭ੍ਰਿਸਟ ਰਾਜਸੱਤਾ ਅਤੇ ਬੇਈਮਾਨ ਲੋਕਾਂ ਨੂੰ ਚੰਗਾਂ ਨਹੀਂ ਲੱਗਦਾ[ ਕੀ ਅਸੀਂ ਇਹ ਸਮਝ ਸਕਾਂਗੇ[ ਗੁਰੂ ਗਰੰਥ ਦਾ ਸਟੀਕ ਲਿਖਣ ਵਾਲਿਆਂ ਦੇ ਵਾਰਿਸ ਅਖਵਾਉਣ ਵਾਲੇ ਕੁੱਝ ਅਗਿਆਨੀ ਲੇਖਕ ਪੰਜਾਬੀਆਂ ਨੂੰ ਬਦਨਾਮ ਕਰਕੇ ਮਸਹੂਰ ਹੋਣ ਦੀ ਕੋਸਿਸ ਕਰ ਰਹੇ ਹਨ ਗੁਰੂ ਉਹਨਾਂ ਨੂੰ ਸੁਮੱਤ ਬਖਸਣ ਅਤੇ ਉਹ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਬਜਾਇ ਸਾਡੇ ਚੰਗੇ ਪੱਖਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ[  

Friday 15 April 2011

ਅਮੀਰਾਂ ਅਤੇ ਗਰੀਬਾਂਵਿੱਚ ਫਰਕ ਕਿਉਂ ?


    ਅਮੀਰਾਂ ਅਤੇ ਗਰੀਬਾਂਵਿੱਚ ਫਰਕ ਕਿਉਂ ? ਗੁਰਚਰਨ  ਪੱਖੋਕਲਾਂ
ਅੱਜ ਹਿੰਦੋਸਤਾਨ ਵਿੱਚ ਸਮੁੱਚੇ ਲੋਕਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ।ਪਹਿਲਾ ਵਰਗ ਰਾਜਸੱਤਾ ਨਾਲ ਸਬੰਧਤ ਲੋਕ ਹਨ ਜੋ ਸਰਕਾਰੀ ਕੁਰਸੀਆਂ ਉਪਰ ਬਿਰਾਜਮਾਨ ਹਨ।ਇਸ ਵਰਗ ਨੇ ਅੱਗੇ ਆਪਣਾ ਇੱਕ ਚਮਚਾ ਕਿਸਮ ਦਾ ਗੁਲਾਮ ਵਿਰਤੀ ਵਾਲਾ ਲੁਟੇਰਾ ਅਤੇ ਦਲਾਲ ਵਰਗ ਰੱਖਿਆ ਹੋਇਆ ਹੈ।ਸਰਕਾਰਾਂ ਵਿੱਚ ਦਾਖਲ ਹੋ ਚੁੱਕੇ ਰਾਜਨੀਤਕਾਂ ਨੇ ਆਪਣੀਆਂ ਤਨਖਾਹਾਂ ਅਤੇ ਭੱਤੇ ਚਾਲੂ ਕਰ ਲਏ ਹਨ। ਲੋਕਸੇਵਾ ਦੇ ਨਾਂ ਤੇ ਦਾਖਲ ਹੋਇਆ ਇਹ ਵਰਗ ਤਨਖਾਹਦਾਰ ਮੁਲਾਜਮ ਵਰਗ ਦੀਆਂ ਸਹੂਲਤਾਂ ਕਿਉਂ ਮੰਗਣ ਲੱਗ ਗਿਆ ਹੈ? ।ਰਾਜਸੱਤਾ ਦੀ ਕੁਰਸੀ ਤੇ ਪਹੁੰਚਣ ਲਈ ਕਰੋੜਪਤੀ ਹੋਣਾ ਜਰੂਰੀ ਹੈ ਜਾਂ ਫਿਰ ਰਾਜਸੱਤਾ ਉਪਰ ਕਾਬਜ ਪਾਰਟੀਆਂ ਦੇ ਮੁਖੀਆਂ ਦਾ ਦਲਾਲ ਅਤੇ ਗੁਲਾਮ ਹੋਣਾ ਚਾਹੀਦਾ ਹੈ ।ਕਰੋੜਪਤੀਆਂ ਨੂੰ ਤਨਖਾਹ ਕਿਉਂ? ਜੇ ਤਨਖਾਹ ਲੈਦੇ ਹਨ ਤਾਂ ਆਪਣੀ ਜਾਇਦਾਦ ਸਰਕਾਰਾਂ ਜਾਂ ਟਰੱਸਟਾਂ ਦੇ ਹਵਾਲੇ ਕਰਨ।ਤਨਖਾਹ ਆਮ ਵਿਅਕਤੀ ਵਰਗੀ ਜਿੰਂਦਗੀ ਜਿਉਣ ਤੱਕ ਦੀ ਹੋਣੀ ਚਾਹੀਦੀ ਹੈ ਨਾਂਕਿ ਐਸਪ੍ਰਸਤੀ ਕਰਨ ਵਾਲੀ ।ਜੇ ਦੇਸ ਦੀ 50 ਕਰੋੜ ਜਨਤਾ 20 ਰੁਪਏ ਰੋਜਾਨਾ ਨਾਲ ਗੁਜਾਰਾ ਕਰਦੀ ਹੈ ਤਾਂ ਨੇਤਾ ਲੋਕ 500 ਤੋਂ ਲੈਕੇ 1500 ਤੱਕ ਰੋਜਾਨਾ ਕਿਉਂ ਲੈਣ? ਭੱਤੇ ਅਲੱਗ ਕਿਉਂ ਲੈਦੇ ਹਨ? ਰਿਸਵਤਾਂ ਕਮਿਸਨਾਂ ਦਾ ਹਿਸਾਬ ਹੀ ਕੋਈ ਨਹੀਂ ।ਅਫਸਰਸਾਹੀ ਵਰਗ ਦੇ ਬਰਾਬਰ ਤਨਖਾਹ ਮੰਗਣ ਵਾਲੇ ਰਾਜਨੀਤਕ ਨੇਤਾ 50 ਕਰੋੜ ਜਨਤਾ ਜੋ 1000 ਰੁਪਏਪ੍ਰਤੀ ਮਹੀਨਾਂ ਤੋਂ ਘੱਟ ਦੀ ਕਮਾਈ ਨਾਲ ਗੁਜਾਰਾ ਕਰਦੀ ਹੈ ਜਿੰਨੀ ਤਨਖਾਹ ਕਿਉਂ ਨਹੀ ਮੰਗਦੇ।
                ਦੂਸਰਾ ਵਰਗ ਹੈ ਸਰਕਾਰਾਂ ਅਧੀਨ ਕੰਮ ਕਰਨ ਵਾਲਾ ਮੁਲਾਜਮ ਵਰਗ ।5000 ਤੋਂ ਲੈਕੇ 80000 ਤੱਕ ਤਨਖਾਹ ਲੈਣ ਵਾਲਾ ਇਹ ਤਬਕਾ ਨਿੱਤ ਨਵੇਂ ਪੇਕਮਿਸਨ ਬਣਵਾ ਕੇ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਵਾ ਲੈਦਾ ਹੈ ।ਕੀ ਗਰੀਬ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਰੂਪੀ ਰੁਪਿਆ ਮੁਲਾਜਮਾਂ ਅਤੇ ਰਾਜਨੀਤਕਾਂ ਲਈ ਹੀ ਹੁੰਦਾ ਹੈ?ਕੀ ਮਹਿੰਗਾਈ ਸਿਰਫ ਤਨਖਾਹਦਾਂਰਾਂ ਲਈ ਹੀ ਵਧਦੀ ਹੈ?ਕੀ ਕਿਸਾਨੀ ਫਸਲਾਂ ਦੇ ਭਾਅ ਮਹਿੰਗਾਈ ਅਨੁਸਾਰ ਂਨਹੀਂ ਵਧਣੇ ਚਾਹੀਦੇ ?ਕਿਸਾਨ ਦੀ ਆਮਦਨ ਵਧਣ ਨਾਲ ਹੀ ਖੇਤੀ ਮਜਦੂਰ ਦੀ ਆਮਦਨ ਵਧ ਸਕੇਗੀ।ਦੇਸ ਦੇ 70% ਲੋਕ ਖੇਤੀਬਾੜੀ ਨਾਲ ਸਬੰਧਤ ਧੰਦਿਆਂ ਤੋਂ ਹੀ ਰੋਜੀ ਰੋਟੀ ਕਮਾਉਦੇ ਹਨ। ਮੁਲਾਜਮ ਵਰਗ ਦੀਆਂ ਤਨਖਾਹਾਂ ਵਧਾਉਣ ਦਾ ਪੈਮਾਨਾ ਦੇਸ ਦੇ ਆਮ ਲੋਕਾਂ ਦੀ ਆਮਦਨ ਵਧਣ ਦੇ ਬਰਾਬਰ ਕਿਉਂ ਨਹੀਂ ਹੋਣਾ ਚਾਹੀਦਾ ? ਜੇ ਦੇਸ ਦਾ ਕਿਸਾਨ ਮਜਦੂਰ ਘੱਟ ਆਮਦਨ ਨਾਲ ਗੁਜਾਰਾ ਕਰ ਸਕਦਾ ਹੈ ਤਾਂ ਮੁਲਾਜਮ ਵਰਗ ਕਿਉਂ ਨਹੀਂ ?ਲੋਕਤੰਤਰ ਦੀਆਂ ਨੀਹਾਂ ਸਮਾਜਵਾਦੀ ਨੀਤੀਆਂ ਨਾਲ ਮੇਲ ਖਾਣੀਆਂ ਚਾਹੀਦੀਆਂ ਹਨ ।ਕਾਣੀ ਵੰਡ ਵਾਲਾ ਸਮਾਜ ਭ੍ਰਿਸਟ ਤਾਂ ਹੋ ਸਕਦਾ ਹੈ ਇਮਾਨਦਾਰ ਨਹੀਂ।ਬੇਈਮਾਨ ਸਮਾਜ  ਹਮੇਸਾਂ ਬਗਾਵਤਾਂ ਦਾ ਘਰ ਬਣ ਜਾਂਦਾ ਹੈ।ਆਮ ਲੋਕਾਂ ਨੂੰ ਭਾਵੇਂ ਭ੍ਰਿਸਟ ਰਾਜਨੀਤਕਾਂ ਤੋਂ ਕਦੀ ਭੀ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ।ਜਨਤਾ ਨੂੰ ਆਪਣੀ ਆਵਾਜ ਬੁਲੰਦ ਕੀਤਿਆਂ ਬਿਨਾਂ ਕੁਝ ਹਾਸਿਲ ਭੀ ਨਹੀ ਹੋਣਾ।ਆਮ ਵਿਅਕਤੀ ਦੀ ਅਵਾਜ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ ਜਰੂਰੀ ਚੌਥਾ ਥੰਮ ਮੰੀਡੀਆ ਭੀ ਅਮੀਰਾਂ ਦੇ ਹੱਥ ਜਾ ਚੁੱਕਿਆ ਹੈ।ਕਿਧਰੇ ਕਿਧਰੇ ਕੋਈ ਵਿਰਲੀ ਆਵਾਜ ਹੀ ਸੁਣਾਈ ਦਿੰਦੀ ਹੈ ਜੋ70% ਗਰੀਬਾਂ ਦੀ ਗੱਲ ਸਰਕਾਰਾਂ ਨੂੰ ਸੁਣਾਉਦੀ ਹੈ ਨਹੀ ਤਾਂ ਸਭ 20% ਮਿਡਲ ਤਬਕੇ ਦੀ ਗੱਲ ਹੀ ਕਰਦੇ ਹਨ।ਅੱਜ ਦੀ ਰਾਜਸੱਤਾ ਨੇ ਅਫਸਰਸਾਹੀ ਨੂੰ ਲੋਕਸੇਵਕ ਦੀ ਥਾਂ ਆਪਣਾ ਹਥਿਆਰ ਬਣਾ ਲਿਆ ਹੈ ਇਸ ਹਥਿਆਰ ਨਾਲ ਆਮ ਜਨਤਾ ਦਾ ਸਿਕਾਰ ਕੀਤਾ ਜਾਰਿਹਾ ਹੈ।ਕੁਝ ਵਿਰਲੇ ਨੇਤਾਵਾਂ ਨੂੰ ਛੱਡ ਕੇ ਬਾਕੀ ਸਭ ਲੁਟੇਰੇ ਬਣ ਕੇ ਜਨਤਾ ਨੂੰ ਲੁੱਟ ਅਤੇ ਕੁੱਟ ਰਹੇ ਹਨ।।ਦੇਸ ਦੇ ਵਰਤਮਾਨ ਇਮਾਨਦਾਰ ਪ੍ਰਧਾਨਮੰਤਰੀ ਨੂੰ ਭ੍ਰਿਸਟ ਰਾਜਨੀਤਕਾਂ ਦੇ ਰਹਿਮੋਕਰਮ ਤੇ ਸਰਕਾਰ ਚਲਾਉਣੀ ਪੈ ਰਹੀ ਹੈ।
                  ਸਮਾਜਵਾਦੀ ਨੀਤੀਆਂ ਦੇ ਹਾਮੀ ਬੁਧੀਜੀਵੀ ਵਰਗ ਨੂੰ ਸੋਚਣਾ ਬਣਦਾ ਹੈ ਕਿ ਕੀ ਦੇਸ ਦਾ ਵਰਤਮਾਨ ਲੋਕਤੰਤਰੀ ਸਿਸਟਮ ਦੇਸ ਦਾ ਭਲਾ ਕਰ ਸਕਦਾ ਹੈ ?ਕੀ ਦੇਸ ਦੇ ਪ੍ਰਧਾਨਮੰਤਰੀ ਨੂੰ ਫੈਸਲੇ ਲੈਣ ਵਿੱਚ ਅਜਾਦੀ ਨਹੀਂ ਹੋਣੀ ਚਾਹੀਦੀ?ਦੇਸ ਦਾ ਮੌਜੂਦਾ ਸਰਕਾਰ ਬਣਾਉਣ ਦਾਸਿਸਟਮ ਵੇਲਾ ਵਿਹਾਅ ਚੁੱਕਿਆ ਹੈ।ਇਸਨੂੰ ਬਦਲੇ ਬਿਨਾਂ ਲੋਕਪੱਖੀ ਨੇਤਾ ਭੀ ਕੁੱਝ ਨਹੀਂ ਕਰ ਸਕਦੇ।ਗਰੀਬਾਂ ਅਤੇ ਅਮੀਰਾਂ ਵਿੱਚ ਪਾੜੇ ਨੂੰ ਘੱਟ ਕੀਤਿਆਂ ਬਿਨਾਂ ਦੇਸ ਨੂੰ ਲੰਬਾ ਸਮਾਂ ਬਚਾਇਆ ਨਹੀਂ ਜਾ ਸਕੇਗਾ। ਰਾਜਨੀਤਕ ਅਤੇ  ਮੁਲਾਜਮ ਵਰਗ ਸਿਰਫ ਆਪਣੀਆਂ ਤਨਖਾਹਾਂ ਭੱਤੇ ਵਧਵਾਉਦਾ ਰਹੇਗਾ।ਆਮ ਸਧਾਰਨ ਵਰਗ ਦੇ ਬਰਾਬਰ ਆਪਣੀਆਂ ਆਮਦਨਾਂ ਦੀ ਮੰਗ ਕਦੇ ਨਹੀਂ ਕਰੇਗਾ। ਜੀਉ ਅਤੇ ਜੀਣ ਦਿਉ ਦੇ ਸਿਧਾਂਤ ਅਨੁਸਾਰ ਕਿਰਤੀ ਵਰਗ ਨੂੰ ਬਰਾਬਰ ਕਰਨ ਦੀ ਕੋਸਿਸ ਜਰੂਰ ਹੋਣੀ ਚਾਹੀਦੀ ਹੈ। ਤਨਖਾਹ ਕਮਿਸਨਾਂ ਦੀ ਥਾਂ ਲੋੜਵੰਦ ਗਰੀਬ ਤਬਕੇ ਨੂੰ ਮੱਧਵਰਗ ਦੇ ਬਰਾਬਰ ਕਰਨ ਵਾਲੇ ਕਮਿਸਨ ਬਣਨੇਂ ਚਾਹੀਦੇ ਹਨ ਤਾਂਕਿ ਸਮਾਜ ਬਰਾਬਰਤਾ ਦੇ ਸਿਧਾਂਤ ਵੱਲ ਤੁਰ ਸਕੇ।    ਫੋਨ 9417727245

ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ

ਇੱਕ ਖਤ ਬਾਬੇ ਨਾਨਕ ਦੇ ਨਾਂ॥ਗੁਰਚਰਨ  ਪੱਖੋ ਕਲਾਂ                                                                                                ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ।
                   ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ  ।

     ਤੂੰ ਸੇਵਾਬਖਸੀ ਨੀਵਿਆਂ ਨੂੰ  ।
     ਉੱਚੇ ਬਣ ਬੈਠੇ ਪਰਧਾਨ ॥
     ਤੂੰ ਨੀਵੇਂ ਰਹਿਣ ਲਈ ਆਖਿਆ
     ਇਹ Aੱਚੀ ਰੱਖਦੇ ਸਾਨ ॥
    ਤੂੰ ਆਸ ਨਾਂ ਰੱਖੀ ਅਗਲੇ ਸਾਹ ਦੀ
                                ਅਸੀਂ ਗਿਣਦੇ ਰਹਿੰਦੇ ਸਾਲ
    ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ  
                   ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ                        

   ਤੂੰ ਮੰਦਿਰ ਮਸਜਿਦ ਪਹੁੰਚ ਕੇ
   ਕੀਤਾ ਸੱਚ ਦਾ ਸੀ ਪਰਚਾਰ ॥
   ਸਾਰੀ ਉਮਰ ਸੱਚ ਪਰਚਾਰਿਆ
   ਸਭ ਤੋਂ ਉਪਰ ਸਬਦ ਵਿਚਾਰ ॥
   ਤੇਰੇ ਵੱਰਿਸ ਇਹ ਗੱਲ ਭੁੱਲ ਗਏ
   ਪਾਂਉਦੇ ਸਬਦ ਗੁਰੂ ਦਾ ਕਾਲ ॥
    ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ  
                   ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
                         ਤੂੰ ਬਾਣੀ ਬਖਸੀ ਪੜਨ ਲਈ
   
    ਜੋ ਤੇਰਾ ਸਾਡੇ ਲਈ ਉਪਦੇਸਇਹ ਮੱਥੇ ਰਗੜਨ  ਲਈ ਆਖਦੇ
                                ਕਹਿੰਦੇ ਕੋਈ ਲਵੇ ਨਾਂ ਬਾਣੀ ਦੇਖ ॥                  
                 ਸਾਨੂੰ ਬਾਣੀ ਪੜਨ ਤੋਂ ਰੋਕਦੇ              
                     ਵਿਛਾਕੇ ਮਰਿਆਦਾ ਦਾ ਜਾਲ ॥

     ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ    
                ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ

    ਤੂੰ ਰੱਖਿਆ ਸੀ ਧਰਮ ਨੂੰ ਸਿਆਸਤ ਤੋਂ ਉੱਤੇ   ॥
    ਅੱਜ ਧਰਮ ਤੇਰੇ ਨੂੰ ਚਿੰਬੜ ਗਏ ਸਿਆਸੀ ਕੁੱਤੇ ॥
    ਭੇਖਧਾਰੀ ਪਰਧਾਨ ਹੋਏ ਸੱਚੇ ੰਿਸੱਖ ਨੂੰ ਦੇਣ ਨਿਕਾਲ ॥
     ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
                     ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ                        
                                                                      

Thursday 14 April 2011

ਕੀ ਪੰਜਾਬ ਦਾ ਕਿਸਾਨ ਠੱਗ-ਚੋਰ ਹੈ

ਟੈਕਸ ਚੋਰੀ

ਗੁਰਚਰਨ ਸਿੰਘ ਪੱਖੋਕਲਾਂ

ਜਦ ਪੰਜਾਬੀ ਸਿਆਸਤਦਾਨ ਕੇਂਦਰ ਸਰਕਾਰ ਤੋਂ ਪੰਜਾਬ ਵੱਲੋਂ ਦਿੱਤੇ ਗਏ ਟੈਕਸਾਂ ਦੇ ਵਿੱਚੋਂ 50 ਫ਼ੀਸਦੀ ਹਿੱਸੇ ਦੀ ਮੰਗ ਕਰਦੇ ਹਨ ਤਾਂ ਉਹ ਆਪ ਕਿਉਂ ਭੁੱਲ ਜਾਂਦੇ ਹਨ ਕਿ ਉਹ ਆਪ ਵੀ ਇਹੋ ਕੁੱਝ ਕਰਦੇ ਹਨ। ਪਿੰਡਾਂ ਵਿੱਚ ਖੇਤੀ ਕਰਨ ਵਾਲੇ ਕਿਸਾਨ ਮੰਡੀਕਰਨ ਬੋਰਡ ਨੂੰ ਬਹੁਤ ਭਾਰੀ ਟੈਕਸ ਅਦਾ ਕਰਦੇ ਹਨ। ਪੰਜਾਬ ਦਾ ਕਿਸਾਨ ਆਪਣੇ ਨਫ਼ੇ ਉਪਰ ਨਹੀਂ ਬਲਕਿ ਆਪਣੇ ਉਤਪਾਦਨ ਉਪਰ ਚਾਰ ਫ਼ੀਸਦੀ ਮਾਰਕੀਟ ਟੈਕਸ ਅਦਾ ਕਰਦਾ ਹੈ। ਮੁਲਕ ਵਿੱਚ ਕਿਸੇ ਉਪਰ ਵੀ ਟੈਕਸ ਇਸ ਤਰ੍ਹਾਂ ਨਹੀਂ ਲਿਆ ਜਾਂਦਾ ਜਿਸ ਤਰ੍ਹਾਂ ਪੰਜਾਬੀ ਕਿਸਾਨ ਤੋਂ ਬੇਵਿਸ਼ਵਾਸੀ ਕਰਕੇ ਲਿਆ ਜਾਂਦਾ ਹੈ। ਮੁਲਕ ਦਾ ਵਪਾਰੀ ਵਰਗ ਆਪਣੀ ਵਸਤੂਆਂ ਨੂੰ ਵੇਚਣ ਤੋਂ ਬਾਅਦ ਟੈਕਸ ਅਦਾ ਕਰਦਾ ਹੈ। ਸਭ ਸਨਅਤੀ ਘਰਾਣੇ ਆਪਣਾ ਹਿਸਾਬ ਆਪ ਬਣਾ ਕੇ ਫਿਰ ਉਸ ਉਪਰ ਟੈਕਸ ਅਦਾ ਕਰਦੇ ਹਨ। ਪੰਜਾਬੀ ਕਿਸਾਨ ਦਾ ਟੈਕਸ ਬਿਨਾਂ ਦੱਸੇ ਪੇਸ਼ਗੀ ਹੀ ਕੱਟ ਲਿਆ ਜਾਂਦਾ ਹੈ, ਕਿਉਂ? ਕੀ ਪੰਜਾਬ ਦਾ ਕਿਸਾਨ ਠੱਗ-ਚੋਰ ਹੈ ਜਿਸ ਨੂੰ ਟੈਕਸ ਕੱਟਣ ਵੇਲੇ ਦੱਸਿਆ ਵੀ ਨਹੀਂ ਜਾਂਦਾ। ਬਹੁਤੇ ਕਿਸਾਨਾਂ ਨੂੰ ਤਾਂ ਇਹ ਪਤਾ ਵੀ ਨਹੀਂ ਕਿ ਉਨ੍ਹਾਂ ਉਪਰ ਕੋਈ ਟੈਕਸ ਵੀ ਲੱਗਿਆ ਹੋਇਆ ਹੈ। ਸਮੁੱਚੇ ਰੂਪ ਵਿੱਚ ਤਾਂ ਕਿਸਾਨ ਦੇ ਉਤਪਾਦਨ ਉਪਰ ਅੱਠ ਫ਼ੀਸਦੀ ਤੱਕ ਦੇ ਲਗਭਗ ਟੈਕਸ ਕੱਟ ਲਿਆ ਜਾਂਦਾ ਹੈ। ਕਿਸਾਨ ਨੂੰ ਆਪਣੇ ਉਤਪਾਦਨ ਵਿੱਚੋਂ 20 ਫ਼ੀਸਦੀ ਵੀ ਮੁਸ਼ਕਲ ਨਾਲ ਆਮਦਨ ਹੁੰਦੀ ਹੈ। ਸੋ ਇਸ ਤਰ੍ਹਾਂ ਜੇ ਕਿਸਾਨ ਇੱਕ ਏਕੜ ਵਿੱਚੋਂ 50000 ਦੀ ਫ਼ਸਲ ਵੇਚਦਾ ਹੈ ਤਾਂ ਉਸ ਦਾ ਮੁਨਾਫ਼ਾ ਮੁਸ਼ਕਲ ਨਾਲ 10000 ਰੁਪਏ ਹੁੰਦਾ ਹੈ ਜਦਕਿ ਸਰਕਾਰ ਅਤੇ ਆੜ੍ਹਤੀਆ ਵਰਗ 4000 ਰੁਪਏ ਖੱਟ ਜਾਂਦੇ ਹਨ। ਕਿਉਂ? ਕੀ ਇਹ ਧੋਖਾ   ਨਹੀਂ ਕਿ ਕਿਸਾਨ ਦੀ ਆਮਦਨ ਉਪਰ 40 ਫ਼ੀਸਦੀ ਟੈਕਸ ਹੋਵੇ। ਮੁਲਕ ਦੇ ਕਿਸੇ ਵੀ ਵਰਗ ਉਪਰ ਟੈਕਸ ਦੀ ਦਰ  ਏਨੀ ਨਹੀਂ ਬਣਦੀ।
ਪੰਜਾਬੀ ਕਿਸਾਨ ਨੂੰ ਬਦਨਾਮ ਵੀ ਕੀਤਾ ਜਾਂਦਾ ਹੈ ਕਿ ਇਸ ਵਰਗ ਉਪਰ ਕੋਈ ਟੈਕਸ ਨਹੀਂ। ਪਿੰਡਾਂ ਦੇ ਵਿਕਾਸ ਵਾਸਤੇ ਕਟਾਏ ਜਾਂਦੇ ਇਸ ਟੈਕਸ ਨੂੰ ਪਿੰਡਾਂ ਵਿੱਚ ਖ਼ਰਚਿਆ ਕਿਉਂ ਨਹੀਂ ਜਾਂਦਾ? ਜੇ ਇਹ ਪੈਸਾ ਸਹੀ ਤਰੀਕੇ ਨਾਲ ਖ਼ਰਚਿਆ ਜਾਵੇ ਤਦ ਪੰਜਾਬ ਦੇ ਪਿੰਡ ਯੂਰਪੀ ਮੁਲਕਾਂ ਵਰਗੇ ਬਣ ਜਾਣਗੇ। ਇੱਕ ਪਿੰਡ ਕਿੰਨਾ ਟੈਕਸ ਪੇਂਡੂ ਵਿਕਾਸ ਦੇ ਨਾਂ ਹੇਠ ਅਦਾ ਕਰਦਾ ਹੈ ਪਰ ਉਸ ਨੂੰ ਮਿਲਦਾ ਕੀ ਹੈ? ਕਿਸਾਨ ਵੱਲੋਂ ਵੇਚੀ ਗਈ ਕੁਲ ਫ਼ਸਲ ਉਪਰ ਜੋ ਚਾਰ ਫ਼ੀਸਦੀ ਮਾਰਕੀਟ ਫੀਸ ਕੱਟੀ ਜਾਂਦੀ ਹੈ ਦਾ ਦੋ ਫ਼ੀਸਦੀ ਪਿੰਡ ਵਿਕਾਸ ਵਾਸਤੇ ਹੁੰਦਾ ਹੈ। ਇੱਕ ਏਕੜ ਵਿੱਚੋਂ ਜੇ 50000 ਰੁਪਏ ਦੀ ਵੱਟਤ ਹੁੰਦੀ ਹੈ ਤਦ ਉਸ ਉਪਰ ਫੀਸ 2000 ਰੁਪਏ ਬਣ ਜਾਂਦੀ ਹੈ ਜਿਸ ਵਿੱਚੋਂ 1000 ਰੁਪਏ ਪਿੰਡ ਵਿਕਾਸ ਵਾਸਤੇ ਹੁੰਦੇ ਹਨ। ਜੇ ਕਿਸੇ ਪਿੰਡ ਕੋਲ 2000 ਏਕੜ ਜ਼ਮੀਨ ਹੈ ਤਦ ਉਹ 40 ਲੱਖ ਦੀ ਮਾਰਕੀਟ ਫੀਸ ਸਰਕਾਰੀ ਖਾਤੇ ਵਿੱਚ ਦੇ ਦਿੰਦਾ ਹੈ ਜਿਸ ਵਿੱਚੋਂ 20 ਲੱਖ ਰੁਪਏ ਪੇਂਡੂ ਵਿਕਾਸ ਵਾਸਤੇ ਹੁੰਦੇ ਹਨ। ਉਨ੍ਹਾਂ ਨੂੰ ਵਿਕਾਸ ਵਾਸਤੇ 50 ਲੱਖ ਤੋਂ ਇੱਕ ਕਰੋੜ ਤੱਕ ਦਿੱਤਾ ਜਾ ਸਕਦਾ ਹੈ। ਸਾਡੀਆਂ ਸਰਕਾਰਾਂ ਇਸ ਵਿੱਚੋਂ 10 ਫ਼ੀਸਦੀ ਵੀ ਮੁਸ਼ਕਲ ਨਾਲ ਦਿੰਦੀਆਂ ਹਨ। ਕਿਉਂ? ਹਲਕਿਆਂ ਦੇ ਵਿਧਾਇਕ ਲੱਖ ਦੋ ਲੱਖ ਦੀ ਗਰਾਂਟ ਜਾਰੀ ਕਰਕੇ ਵੀ ਇਹ ਜਤਾਉਂਦੇ ਹਨ ਜਿਵੇਂ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੋਵੇ। ਥੋੜ੍ਹੀ-ਥੋੜ੍ਹੀ ਰਕਮ ਜਾਰੀ ਕਰਨ ਦੇ ਇਵਜ਼ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਗੂ ਬੰਦਿਆਂ ਨਾਲ ਬਦਸਲੂਕੀ ਕਰਦੇ ਹਨ। ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ 50 ਫ਼ੀਸਦੀ ਹਿੱਸਾ ਟੈਕਸਾਂ ਵਿੱਚੋਂ ਮੰਗਦੀ ਹੈ, ਇਹ ਚੰਗੀ ਗੱਲ ਹੈ ਪਰ ਆਪ ਵੀ ਇਸ ਉਪਰ ਅਮਲ ਕਰੇ। ਪੰਜਾਬ ਸਰਕਾਰ ਦੇ ਫ਼ੈਸਲੇ ਮੁਤਾਬਕ ਪਿੰਡਾਂ ਨੂੰ ਬਣਦਾ ਪੈਸਾ ਜੋ ਮਾਰਕੀਟ ਫੀਸ ਦਾ 50 ਫ਼ੀਸਦੀ ਹੈ ਬਿਨਾਂ ਕਿਸੇ ਇਤਰਾਜ਼ ਦੇ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜਿੰਨਾ ਸਮਾਂ ਪੰਜਾਬ ਦੇ ਲੋਕ ਅਤੇ ਆਗੂ ਜਾਗਰੂਕ ਨਹੀਂ ਹੋਣਗੇ ਸਿਆਸਤਦਾਨ ਮਿੰਨਤਾਂ ਤਰਲੇ ਕਰਵਾਉਂਦੇ ਰਹਿਣਗੇ।
ਸਾਲਾਨਾ 2000 ਕਰੋੜ ਤੋਂ ਲੈ ਕੇ 3000 ਕਰੋੜ ਦੀ ਇਕੱਠੀ ਹੋਣ ਵਾਲੀ ਖੇਤੀ ਟੈਕਸ ਵਿੱਚੋਂ ਪੇਂਡੂ ਵਿਕਾਸ ਹੀ 1200 ਕਰੋੜ ਦੇ ਲਗਭਗ ਬਣਦਾ ਹੈ ਜਿਸ ਨੂੰ ਜੇ ਔਸਤ ਰੂਪ ਵਿੱਚ ਵੰਡਣਾ ਹੋਵੇ ਤਾਂ ਹਰ ਪਿੰਡ ਨੂੰ ਦਸ ਲੱਖ ਤੋਂ ਵੱਧ ਰਕਮ ਮਿਲ ਸਕਦੀ ਹੈ। ਕਿਸੇ ਵਿਧਾਇਕ ਨੂੰ ਸਰਕਾਰ ਮੁਸ਼ਕਲ ਨਾਲ 10 ਤੋਂ 20 ਲੱਖ ਤੱਕ ਦਿੰਦੀ ਹੈ ਜਦ ਕਿ ਮੰਡੀਕਰਨ ਫੀਸ ਦਾ ਹਿੱਸਾ ਤਕਰੀਬਨ ਦਸ ਕਰੋੜ ਬਣਦਾ ਹੈ।  ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਤਾਂ ਕੁਝ ਵੀ ਵੰਡਣ ਨੂੰ ਨਹੀਂ ਦਿੱਤਾ ਜਾਂਦਾ। ਵਿਧਾਇਕਾਂ ਨੂੰ ਆਪਣੇ ਹਲਕੇ ਵਿੱਚ ਪੇਂਡੂ ਵਿਕਾਸ ਅਧੀਨ ਇਕੱਠੀ ਹੋਣ ਵਾਲੀ ਰਕਮ ਪ੍ਰਸ਼ਾਸਨ ਨਾਲ ਮਿਲ ਕੇ ਵੰਡਣ ਦਾ ਅਧਿਕਾਰ ਮੰਗਣਾ ਚਾਹੀਦਾ ਹੈ। ਜੇ ਮੈਂਬਰ ਪਾਰਲੀਮੈਂਟ ਨੂੰ ਦੋ ਕਰੋੜ ਵੰਡਣ ਦਾ ਅਧਿਕਾਰ ਹੈ ਤਾਂ ਵਿਧਾਇਕਾਂ ਨੂੰ ਕਿਉਂ ਨਹੀਂ? ਆਪਣੇ ਲਈ ਕੁੱਝ     ਮੰਗਣ ਵਾਲੇ ਜਿੰਨਾ ਚਿਰ ਦੇਣਾ ਨਹੀਂ ਸਿੱਖਦੇ ਕੁੱਝ ਪ੍ਰਾਪਤ ਨਹੀਂ ਕਰ ਸਕਦੇ। ਕਿਰਤੀ ਲੋਕਾਂ ਤੋਂ ਜੇ ਕੋਈ ਟੈਕਸ ਚੋਰੀਓਂ ਕੱਟਦੇ ਹੋ ਤਾਂ ਘੱਟੋ ਘੱਟ ਉਸ ਦੀ ਯੋਗ ਵਰਤੋਂ ਤਾਂ ਹੋਵੇ। ਲੋਕਾਂ ਵੱਲੋਂ, ਲੋਕਾਂ ਲਈ ਬਣੀਆਂ ਸਰਕਾਰਾਂ ਦੇ ਮਾਲਕ ਜਦ ਲੋਕਾਂ ਦਾ ਹੱਕ ਸਹੀ ਤਰੀਕੇ ਨਾਲ ਲੋਕਾਂ ਨੂੰ ਦੇਣ ਲੱਗ ਜਾਣਗੇ ਤਦ ਜਿੱਥੇ ਉਨ੍ਹਾਂ ਦੀ ਇੱਜ਼ਤ ਵਧੇਗੀ, ਉੱਥੇ ਲੋਕਾਂ ਦਾ ਵੀ ਭਲਾ ਹੋਵੇਗਾ

ਸੰਪਾਦਕੀ

ਸਿੱਖਾਂ ਵਿੱਚ ਕਿਤਾਬ ਕਲਚਰ ਦੀ ਥਾਂ ਸਰਾਬ ਕਲਚਰ ਕਿਉਂ

ਜਦ ਅਸੀਂ ਦੁਨੀਆਂ ਨੂੰ ਦੱਸਦੇ ਹਾਂ ਕਿ ਅਸੀਂ ਗਰੰਥ ਨੂੰ ਗੁਰੂ ਦਾ ਰੂਪ ਮੰਨਦੇ ਹਾਂ ਤਾਂ ਇਹ ਸੁਣ ਕੇ ਹਰ ਕੋਈ ਹੈਰਾਨ ਹੋਣੋਂ ਨਹੀਂ ਰਹਿ ਸਕਦਾ। ਦੁਨੀਆਂ ਦਾ ਹਰ ਸਿਆਣਾ ਮਨੁੱਖ ਪੜਨ ਜਾਂ ਸੁਣਨ ਦਾ ਸੌਕੀਨ ਹੁੰਦਾ ਹੈ। ਹਰ ਕੋਈ ਇਹ ਵੀ ਸਮਝਦਾ ਹੈ ਕਿ ਗਰੰਥ ਨੂੰ ਗੁਰੂ ਮੰਨਣ ਵਾਲੇ ਲੋਕ ਪੜਨ ਦੇ ਜਰੂਰ ਸੌਕੀਨ ਹੋਣਗੇ ਪਰ ਅਸਲੀਅਤ ਦੇਖਕੇ ਸਿਰ ਸਰਮ ਨਾਲ ਝੁਕ ਜਾਂਦਾ ਹੈ। ਜਦ ਅੰਕੜਿਆਂ ਦੀ ਗੱਲ ਕਰਨੀ ਹੋਵੇ ਤਦ ਸਾਡਾ ਦੋਗਲਾਪਣ ਜਾਹਿਰ ਹੋ ਜਾਂਦਾ ਹੈ ਕਿਉਕਿ 5000 ਕਰੋੜ ਦੀ ਸਰਾਬ ੳਤੇ ਘੱਟੋ ਘੱਟ 5000 ਕਰੋੜ ਅਤੇ ਹੋਰ ਅਫੀਮ, ਭੁੱਕੀਆਂ, ਗਾਂਜਾ, ਸਮੈਕ ਦੀ ਖਪਤ ਕਰਨ ਵਾਲੇ ਕਿਤਾਬਾਂ ਉੱਪਰ 100 ਕਰੋੜ ਦਾ ਅੰਕੜਾ ਭੀ ਪਾਰ ਨਹੀਂ ਕਰ ਪਾਉਂਦੇ। ਕੀ ਕਾਰਨ ਹੈ ਅਸੀਂ ਗੁਰੂਆਂ ਦੇ ਪੜਨ ਦੇ ਹੁਕਮਨਾਮੇ ਨੂੰ ਭੁੱਲ ਕੇ ਨਸਾ ਕਲਚਰ ਅਪਣਾ ਲਿਆ ਹੈ। ਨਸਿਆਂ ਦੀ ਜਿੰਨਾਂ ਨੂੰ ਖਾਧਿਆਂ ਪੀਤਿਆਂ ਮੱਤ ਦੂਰ ਹੋ ਜਾਂਦੀ ਹੈ ਨੂੰ ਵਰਤਣ ਦੇ ਖਿਲਾਫ ਹੁਕਮਨਾਮੇ ਦੇ ਰੂਪ ਵਿੱਚ ਗੁਰੂਆਂ ਗੁਰਬਾਣੀ ਉਚਾਰੀ ਹੈ ਨੂੰ ਨਾਂ ਲਾਗੂ ਕਰਕੇ ਅਸੀਂ ਕੀ ਸਿੱਧ ਕਰਨਾਂ ਚਾਹੁੰਦੇ ਹਾਂ ਕਿ ਅਸੀਂ ਸਿਰਫ ਦਿਖਾਵੇ ਦੇ ਭੇਖਧਾਰੀ ਲੋਕ ਹਾਂ। ਕੀ ਅਸੀਂ ਪੜਨ ਦੀ ਆਦਤ ਪਾਉਣ ਦੀ ਥਾਂ ਸਰਾਬਾਂ ਆਦਿ ਨਸੇ ਵਰਤ ਕੇ ਨਸਾ ਕਲਚਰ ਲਾਗੂ ਕਰ ਰਹੇ ਹਾਂ? . ਆਉ ਉਪਰੋਕਤ ਕੁੱਝ ਸਵਾਲਾ ਤੇ ਵਿਚਾਰ ਕਰੀਏ। ਪੰਜਾਬ ਵਿੱਚ ਬਣਨ ਵਾਲੀ ਹਰ ਸਰਕਾਰ ਗੁਰੂਆਂ ਦੇ ਪ੍ਰਤੀ ਅਦਬ ਦਿਖਾਉਣ ਵਿੱਚ ਹੱਦੋਂ ਵੱਧ ਦਿਖਾਵਾ ਕਰਦੀਆਂ ਹਨ। ਇਸ ਤਰਾਂ ਹੀ ਧਾਰਮਿਕ ਉੱਚ ਅਹੁਦਿਆਂ ੳਪਰ ਬੈਠਣ ਵਾਲੇ ਲੈਕਚਰਾਂ ਦਾ ਢੇਰ ਲਾ ਦਿੰਦੇ ਹਨ ਪਰ ਜਦ ਗੁਰੂਆਂ ਦਾ ਹੁਕਮਨਾਮਾ ਲਾਗੂ ਕਰਵਾਉਣ ਦੀ ਗੱਲ ਆਉਦੀ ਹੈ ਤਦ ਇਹ ਸਾਰੇ ਨਸਿਆਂ ਦੇ ਸੌਦਾਗਰਾਂ ਦੀਆਂ ਤਲੀਆਂ ਚੱਟਦੇ ਨਜਰ ਆਉਂਦੇ ਹਨ। ਕੀ ਧਾਰਮਿਕ ਆਗੂਆਂ ਨੂੰ ਗੁਰੂਆਂ ਦੀ ਸੋਚ ਦੇ ਉਲਟ ਆਚਰਣ ਕਰਨ ਵਾਲੇ ਆਗੂਆਂ ਉਪਰ ਪਬੰਦੀ ਨਹੀਂ ਲਾ ਦੇਣੀ ਚਾਹੀਦੀ ਕਿ ਉਹ ਘੱਟੋ ਘੱਟ ਗੁਰੂਆਂ ਦੇ ਨਾਂ ਵਰਤਣਾ ਬੰਦ ਕਰਨ। ਜਿਹੜਾ ਨੇਤਾ ਪੰਜਾਬ ਵਿੱਚ ਸਰਕਾਰੀ ਤੌਰ ਤੇ ਨਸੇ ਵੇਚਣ ਦਾ ਵਿਰੋਧ ਨਹੀਂ ਕਰਦਾ ਉਸਨੂੰ ਕਿਸੇ ਧਰਮ ਸਬੰਧੀ ਪਰੋਗਰਾਮ ਵਿੱਚ ਬੋਲਣ ਤੇ ਪਾਬੰਦੀ ਹੋਵੇ ਅਤੇ ਤਨਖਾਹੀਆ ਕਰਾਰ ਦਿੱਤਾ ਜਾਵੇ।
ਅਸਲ ਵਿੱਚ ਅੱਜਕਲ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਵਿੱਚ ਫਰਕ ਕਰਨਾਂ ਮੁਸਕਲ ਹੋ ਗਿਆ ਹੈ। ਰਾਜਨੀਤੀ ਧਰਮ ਦੇ ਉਪਰ ਬੈਠ ਗਈ ਹੈ। ਰਾਜਨੀਤਕ ਲੋਕ ਹੀ ਧਾਰਮਿਕ ਚੋਗਾ ਪਹਿਨਾ ਕੇ ਰਾਜਨੀਤਕਾਂ ਦੁਆਰਾ ਧਰਮ ਦੇ ਅਹੁਦੇਦਾਰ ਬਣਾ ਦਿੱਤੇ ਗਏ ਹਨ। ਧਾਰਮਿਕ ਲੋਕ ਦਲੇਰ, ਨਿਸਕਾਮ, ਸਮਾਜਸੇਵੀ, ਹੁੰਦੇ ਹਨ ਪਰ ਅੱਜਕਲ ਦੇ ਧਾਰਮਿਕ ਆਗੂ ਪ੍ਰੀਵਾਰ ਪ੍ਰਸਤ ਅਤੇ ਚੌਧਰਾਂ ਦੇ ਭੁੱਖੇ ਹਨ ਇਸ ਲਈ ਹੀ ਤਾਂ ਅਸਲ ਮੁੱਦੇ ਤੋਂ ਪਾਸੇ ਫੈਸਲੇ ਲੈਣ ਦੀ ਥਾਂ ਬਿਆਨਬਾਜੀ ਕਰਕੇ ਸਾਰਦੇ ਰਹਿੰਦੇ ਹਨ। ਜਿਸ ਕੌਮ ਦੇ ਆਗੂ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣ ਦੀ ਥਾਂ ਨਿੱਜਪ੍ਰਸਤ ਹੋ ਜਾਣ ਉਸ ਕੌਮ ਤੋਂ ਕੁਦਰਤ ਵੀ ਮੁੱਖ ਮੋੜ ਲੈਦੀ ਹੈ। ਸੋ ਆਮ ਵਿਅਕਤੀ ਨੂੰ ਰਾਜਨੀਤਕ ਅਤੇ ਧਾਰਮਿਕ ਆਗੂਆਂ ਦੇ ਕਿਰਦਾਰ ਨੂੰ ਸਮਝਣਾ ਹੀ ਪੈਣਾ ਹੈ। ਸ਼ਿਆਂਣੇ ਅਤੇ ਸਮਾਜ ਸੁਧਾਰਕਾਂ ਨੂੰ ਆਗੂਆਂ ਦੇ ਦੋਗਲੇਪਣ ਨੂੰ ਲੋਕਾਂ ਵਿੱਚ ਲਿਜਾਣਾ ਚਾਹੀਦਾ ਹੈ। ਜਦ ਲੋਕ ਗੁਲਾਮ ਧਾਰਮਿਕ ਆਗੂਆਂ ਦੇ ਕਿਰਦਾਰ ਨੂੰ ਸਮਝਣਗੇ ਤਦ ਹੀ ਕੁੱਝ ਸੁਧਾਰ ਸੰਭਵ ਹੈ। ਧਰਮੀ ਰਾਜਸੱਤਾ ਤੋਂ ਬਿਨਾਂ ਭ੍ਰਿਸਟ ਰਾਜਸੱਤਾ ਤੋਂ ਇਹ ਆਸ ਰੱਖਣੀ ਕਿ ਲੋਕਾਂ ਨੂੰ ਸਿਆਣਾ ਬਣਾਉਣ ਵਾਲੀ ਵਿੱਦਿਆ ਦਾ ਪ੍ਰਚਾਰ ਹੋਵੇਗਾ ਮੂਰਖਤਾ ਤੋਂ ਵੱਧ ਕੁੱਝ ਵੀ ਨਹੀਂ। ਸੋ ਜੇ ਅਸੀਂ ਪੰਜਾਬ ਵਿੱਚ ਬੀਹ ਹਜਾਰ ਠੇਕੇ ਖੋਲਣ ਵਾਲੀਆਂ ਸਰਕਾਰਾਂ ਤੋਂ ਆਸ ਕਰੀਏ ਕਿ ਇਹ ਲਾਈਬਰੇਰੀਆਂ ਖੋਲਣਗੇ ਕਦਾਚਿੱਤ ਨਹੀਂ। ਅੱਜ ਦੇ ਸਮੇਂ ਵਿੱਚ ਜੇ ਕੋਈ ਆਪਣੇ ਆਪ ਨੂੰ ਧਾਰਮਿਕ ਆਗੂ ਜਾਂ ਸਮਾਜਸੇਵੀ ਸਮਝਦਾ ਹੈ ਤਾਂ ਉਸਨੂੰ ਗੁਰੂਆਂ ਦਾ ਕਿ ਹਰ ਮਨੁੱਖ ਪੜਨਾਂ ਸਿੱਖੇ ਪ੍ਰਚਾਰਨਾਂ ਚਾਹੀਦਾ ਹੈ। ਪੜਨਾਂ ਸਿੱਖਣ ਦੇ ਨਾਲ ਪੜਨ ਦੀ ਆਦਤ ਵੀ ਪਾਉਣੀ ਜਰੂਰੀ ਹੈ। ਜਿੰਨਾਂ ਚਿਰ ਅਸੀਂ ਆਮ ਵਿਅਕਤੀ ਨੂੰ ਪੜਨ ਦੀ ਰੁਚੀ ਪੈਦਾ ਨਹੀਂ ਕਰਾਗੇ ਸਮਾਜ ਅਤੇ ਮਨੁੱਖੀ ਵਿਕਾਸ ਸੰਭਵ ਹੀ ਨਹੀਂ। ਸਾਡੇ ਧਾਰਮਿਕ ਆਗੂਆਂ ਨੂੰ ਵੀ ਪਹਿਲ ਦੇ ਅਧਾਰ ਤੇ ਪੜਨ ਦੀ ਰੁਚੀ ਪੈਦਾ ਕਰਨ ਦੀ ਹਰ ਸੰਭਵ ਕ+ਿਸਸ ਕਰਨੀ ਚਾਹੀਦੀ ਹੈ। ਅਕਾਲ ਤਖਤ ਤੋਂ ਹਰ ਸਿੱਖ ਕਹਾਉਦੇ ਵਿਅਕਤੀ ਨੂੰ ਘੱਟੋ ਘੱਟ ਗੁਰੂ ਗਰੰਥ ਪੜਨ ਦਾ ਹੁਕਮਨਾਮਾ ਜਾਰੀ ਕਰਨਾਂ ਚਾਹੀਦਾ ਹੈ।
ਲੱਸੀ ਅਤੇ ਦੁੱਧ ਪੀਣ ਦੇ ਸੌਕੀਨ ਪੰਜਾਬੀਆਂ ਨੂੰ ਜੇ ਗੋਰੇ ਅੰਗਰੇਜ ਚਾਹ ਪੀਣ ਦੀ ਆਦਤ ਪਾ ਸਕਦੇ ਹਨ ਅਤੇ ਸਾਡੇ ਆਪਣੇ ਅਖਵਾਉਣ ਵਾਲੇ ਕਾਲੇ ਅੰਗਰੇਜਾਂ ਨੇ ਸਾਨੂੰ ਚਾਹ ਤੋਂ ਸਰਾਬ ਪੀਣ ਦੀ ਆਦਤ ਪਾ ਦਿੱਤੀ ਹੈ ਪਰ ਪੜਨ ਦੀ ਆਦਤ ਕਿਉਂ ਨਹੀਂ ਪੈਣ ਦਿੱਤੀ? ਸੋ ਜੇ ਧਾਰਮਿਕ ਆਗੂ ਅਤੇ ਸਮਾਜਸੇਵੀ ਚਾਹੁਣ ਤਾਂ ਲੋਕਾਂ ਨੂੰ ਪੜਨ ਦੀ ਆਦਤ ਪਾਈ ਜਾ ਸਕਦੀ ਹੈ। ਸਾਡੇ ਰਾਜਨੀਤਕਾਂ ਨੂੰ ਸੱਚੇ ਦਿਲੋਂ ਗੁਰੂ ਹਮਾਇਤੀ ਹੋਣ ਦਾ ਸਬੂਤ ਦੇਣ ਲਈ ਨਸਾ ਕਲਚਰ ਤੇ ਪਾਬੰਦੀ ਲਾਕੇ ਕਿਤਾਬ ਕਲਚਰ ਪੈਦਾ ਕਰਨਾਂ ਚਾਹੀਦਾ ਹੈ। ਵਿਕਸਿਤ ਯੂਰਪੀਅਨ ਮੁਲਕਾਂ ਵਿੱਚ ਘਰਾਂ ਅਤੇ ਸਫਰ ਵਿੱਚ ਬਹੁਤੇ ਲੋਕਾਂ ਕੋਲ ਕਿਤਾਬ ਦੇਖਦੇ ਹੋ। ਉਹਨਾਂ ਦੇ ਵਿਕਾਸ ਵਿੱਚ ਪੜਨ ਦੀ ਰੁਚੀ ਦਾ ਅਹਿਮ ਯੋਗਦਾਨ ਹੈ। ਸਿਆਣੇ ਲੇਖਕਾਂ ਨੂੰ ਸਰਕਾਰਾਂ ਤੋਂ ਸਹੂਲਤਾਂ ਮੰਗਣ ਦੀ ਥਾਂ ਕਿਤਾਬ ਕਲਚਰ ਪੈਦਾ ਕਰਨ ਦੀ ਮੰਗ ਕਰਨੀਂ ਚਾਹੀਦੀ ਹੈ। ਲੇਖਕਾਂ ਦਾ ਮੁੱਲ ਅਤੇ ਕਦਰ ਉਸ ਸਮਾਜ ਵਿੱਚ ਹੁੰਦੀ ਹੈ ਜਿੱਥੇ ਪੜਨ ਦੇ ਸੌਕੀਨ ਲੋਕ ਹੁੰਦੇ ਹਨ। ਲੇਖਕ ਯੂਨੀਅਨਾਂ ਅਤੇ ਸਭਾਵਾਂ ਬਣਾ ਕੇ ਨਹੀਂ ਬਚਣੇ ਬਲਕਿ ਤਦ ਬਚਣਗੇ ਜੇ ਕੋਈ ਉਹਨਾਂ ਨੂੰ ਪੜਨ ਵਾਲਾ ਹੋਵੇਗਾ ਸੋ ਲੇਖਕੋ ਵੱਡੀ ਜੁੰਮੇਵਾਰੀ ਭੀ ਤੁਹਾਡੀ ਹੀ ਹੈ ਕਿ ਪੜਨ ਦਾ ਜਨੂੰਨ ਪੈਦਾ ਕਰਨ ਦੀ ਕੋਸਿਸ ਕਰੋ। ਸਮਾਜ ਭਲਾਈ ਦਾ ਉਦੇਸ ਜੋ ਆਮ ਤੌਰ ਤੇ ਲੇਖਕਾਂ ਵਿੱਚ ਹੁੰਦਾ ਹੈ ਨੂੰ ਪੜਨ ਦੇ ਸੌਕੀਨ ਸਮਾਜ ਦੁਆਰਾ ਹੀ ਪੂਰਾ ਕੀਤਾ ਜਾ ਸਕਦਾ ਹੈ। ਸੋ ਸਮਾਜ ਭਲਾਈ ਦੇ ਦਾਅਵੇਦਾਰ ਰਾਜਨੀਤਕਾਂ, ਧਾਰਮਿਕ ਆਗੂਆਂ, ਸਮਾਜ ਸੇਵਕਾਂ ਅਤੇ ਲੇਖਕਾਂ ਨੂੰ ਸਰਾਬ ਕਲਚਰ ਜਾਂ ਨਸਾ ਕਲਚਰ ਦੀ ਥਾਂ ਕਿਤਾਬ ਕਲਚਰ ਪੈਦਾ ਕਰਨ ਦੀ ਹਰ ਸੰਭਵ ਕੋਸਿਸ ਕਰਨੀ ਚਾਹੀਦੀ ਹੈ। ਫੋਨ 9417727245

ਫੈਸਲੇ ਨਹੀਂ ਇੰਨਸਾਫ ਮੰਗਦਾ ਹੈ ਸਮਾਜ

ਫੈਸਲੇ ਨਹੀਂ ਇੰਨਸਾਫ ਮੰਗਦਾ ਹੈ ਸਮਾਜ
ਗੁਰਚਰਨ ਸਿੰਘ ਸਿੰਘੇਕਾ ਪੱਖੋ ਕਲਾਂ
ਅੱਜ ਜਦ ਭੀ ਕਦੀ ਭਰਿਸਟਾਚਾਰੀ ਰਾਜਨੀਤਕਾਂ ਨੂੰ ਅਦਾਲਤਾਂ ਕਿਸੇ ਭੀ ਕਾਰਨ ਬਰੀ ਕਰਦਿਆਂ ਦੇਖਦੇ ਹਾਂ ਤਦ ਦੇਸ ਦੀ ਨਿਆਂਪਾਲਿਕਾ ਤੇ ਸਵਾਲ ਖੜਾ ਹੋ ਜਾਂਦਾਂ ਹੈ ਕਿ ਇਨਸਾਫ ਕਿਥੋਂ ਮਿਲੇਗਾ'? ਸਿਆਣੇ ਲੋਕ ਤਾਂ ਅਦਾਲਤੀ ਪ੍ਰਕਿਰਿਆ ਨੂੰ ਰਾਜਸੱਤਾ ਦਾ ਇੱਕ ਹਥਿਆਰ ਹੀ ਮੰਨਦੇ ਹਨ! ਸੱਜਣਾਂ ਟਾਇਟਲਰਾਂ ਦਾ ਬਰੀ ਹੋਣਾ ਜਾਂ ਲੰਬਾ ਸਮਾਂ ਫੈਸਲੇ ਹੋਣ ਤੇ ਲੱਗਣਾਂ ਸਿਸਟਮ ਦੀ ਅਸਲੀਅਤ ਦੱਸ ਹੀ ਦਿੰਦਾ ਹੈ।ਇਸ ਲਈ ਹੀ ਤਾਂ ਕਹਿਣਾ ਪੈਦਾ ਹੈ ਕਿ ਸਾਡੀਆਂ ਅਦਾਲਤਾਂ ਇਨਸਾਫ ਨਹੀਂ ਕਰਦੀਆਂ ਅਸਲੀਅਤ ਹੈ ਕਿ ਤਾਕਤਵਰ ਲੋਕ ਰਾਜਨੇਤਾ ਇਨਸਾਫ ਦੀ ਤੱਕੜੀ ਆਪਣੇ ਵੱਲ ਝੁਕਾ ਲੈਦੇ ਹਨ। 1967 ਤੱਕ ਅਦਾਲਤਾਂ ਵਿੱਚ ਅੱਸੀ ਫੀ ਸਦੀ ਮਾਮਲਿਆਂ ਵਿੱਚ ਦੋਸੀਆਂ ਨੂੰ ਸਜਾਵਾਂ ਹੁੰਦੀਆਂ ਸਨ। 2005 ਵਿੱਚ ਸਿਰਫ 20 ਫੀਸਦੀ ਕੇਸਾਂ ਵਿੱਚ ਹੀ ਸਜਾ ਹੋਈ ।ਇਸ ਦਾ ਮਤਲਬ ਇਹ ਭੀ ਹੈਕਿ 1967 ਵਿੱਚ 80 ਫੀਸਦੀ ਕੇਸ ਸਹੀ ਦਰਜ ਹੁੰਦੇ ਸਨ ਜੋ ਕਿ 2005 ਤੱਕ 80 ਫੀਸਦੀ ਝੂਠੇ ਦਰਜ ਹੋਣ ਲੱਗ ਪਏ ਹਨ। ਬਰੀ ਹੋਣ ਦਾ ਮਤਲਬ ਹੈ ਕਿ ਕੇਸ ਝੂਠਾ ਸੀ।ਫਿਰ ਝੂਠੇ ਕੇਸ ਕਿਸ ਨੂੰ ਕਿਉਂ ਦਰਜ ਕੀਤਾ। ਕੋਈ ਪੁੱਛ ਗਿੱਛ ਨਹੀਂ। ਅਸਲ ਵਿੱਚ ਇੱਥੇ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਅਰਬਾਂ ਖਰਬਾਂ ਤਨਖਾਹ ਲੈਣ ਵਾਲਾ ਮਹਿਕਮਾ ਪੁਲਿਸ ਰਾਜਨੀਤੀ ਅਤੇ ਰਿਸਵਤਾਂ ਕਾਰਨ 80 ਫੀਸਦੀ ਕੇਸਾਂ ਵਿੱਚ ਝੂਠ ਅਤੇ ਕਾਨੂੰਨੀ ਗਲਤੀਆਂ ਜਾਣ ਬੁੱਝ ਕੇ ਘੁਸੇੜਦਾ ਹੈ ਤਾ ਕਿ ਦੋਸੀ ਦਾ ਦੋਸ ਸਾਬਤ ਨਾ ਹੋ ਸਕੇ।ਕਿਸੇ ਭੀ ਕੇਸ ਵਿੱਚ ਜੇ ਦੋਸੀ ਨੂੰ ਸਜਾ ਨਹੀ ਹੁੰਦੀ ਤਦ ਜਾਂਚ ਟੀਮ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਬਰੀ ਹੋਣ ਵਾਲੇ ਤੇ ਝੂਠਾ ਕੇਸ ਦਰਜ ਕਿਉਂ ਜੇ ਉਹ ਦੋਸੀ ਸੀ ਤਦ ਸਬੂਤ ਕਿਉਂ ਨਹੀ ਜੁਟਾਏ।
1968 ਦਾ ਇੱਕ ਕੇਸ ਜੋ ਮੇਰੇ ਸਾਹਮਣੇ ਆਇਆ ਕਿ ਜੇ ਪੁਲਿਸ ਅਤੇ ਰਾਜਸੱਤਾ ਚਾਹੇ ਤਾਂ ਫਰਜੀ ਸਬੂਤਾਂ ਅਤੇ ਗਵਾਹੀਆਂ ਦੇ ਜੋਰ ਤੇ ਕਿਵੇਂ ਫਾਸੀ ਦੀ ਸਜਾ ਭੀ ਕਰਵਾ ਸਕਦੀ ਹੈ ਜਦਕਿ ਅਸਲ ਕਾਤਲ ਆਂਪਣਾ ਕਤਲ ਕੀਤਾ ਭੀ ਮੰਨ ਰਹੇ ਸਨ ।ਕੁੱਝ ਸਮਾਂ ਪਹਿਲਾਂ ਹਰਿਆਣਾਂ ਵਿੱਚ ਇੱਕ ਡੇਰੇ ਦੇ ਆਂਲੋਚਕ ਪੱਤਰਕਾਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ।ਜਖਮੀ ਛਤਰਪਤੀ ਅਤੇ ਉਸ ਦੇ ਵਾਰਿਸ ਕੁਰਲਾਉਦੇ ਰਹੇ ਕਿ ਉਨਾਂ ਦੇ ਬਿਆਨ ਦਰਜ ਕੀਤੇ ਜਾਣ ਪਰ ਨਹੀ ਲਏ ਗਏ। ਕਿਸੇ ਜੁਡੀਸਰੀ ਜਾਂ ਰਾਜਨੇਤਾ ਦੀ ਜਮੀਰ ਨਹੀ ਬੋਲੌ ਭਾਵੇ ਕਿ ਮਰਨ ਵਾਲਾ ਦੇਸ ਦੀ ਰਾਜਧਾਨੀ ਅਤੇ ਸੁਪਰੀਮ ਕੋਰਟ ਦੇ ਸਹਿਰ ਵਿੱਚ ਸੀ। ਕਈ ਹਫਤੇ ਬੀਤਣ ਤੇ ਅੰਤ ਉਹ ਮਰ ਗਿਆ ਕੋਈ ਜਾਂਚ ਨਹੀ।ਅਸਲ ਵਿੱਚ ਨਿਆਂ ਪਰਣਾਲੀ ਵਿੱਚ ਸੁਧਾਰ ਬਾਅਦ ਵਿੱਚ ਆਉਦੇ ਹਨ ਪਹਿਲਾਂ ਸੁਧਾਰ ਪੁਲਿਸ ਵਿਭਾਗ ਤੋਂ ਸੁਰੂ ਹੋਣੇ ਚਾਹੀਦੇ ਹਨ ।ਅਰਬਾਂ ਖਰਬਾਂ ਤਨਖਾਹ ਲੈਣ ਵਾਲੇ ਮਹਿਕਮੇ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕੇਸ ਦਰਜ ਕਰਨ ਤੌ ਪਹਿਲਾਂ ਸਬੂਤ ਜਰੂਰ ਜੁਟਾਵੇ ।ਅੱਜ ਹਾਲਤ ਇਹ ਹੈ ਕਿ ਸਬੂਤ ਬਾਅਦ ਵਿੱਚ ਜੁਟਾਏ ਜਾਦੇਂ ਹਨ ਕੇਸ ਪਹਿਲਾਂ ਦਰਜ ਕਰ ਲਏ ਜਾਦੇਂ ਹਨ।ਦੋਸੀ ਪਹਿਲਾਂ ਹੀ ਸਚੇਤ ਹੋ ਜਾਦੇ ਹਨ ਸਬੂਤ ਨਸਟ ਕਰਕੇ ਬਚ ਨਿਕਲਦੇ ਹਨ।ਨਿਰਦੋਸ ਫਾਸੀਆਂ ਉਮਰ ਕੈਦ ਜੁਰਮਾਨੇ ਭੁਗਤਦੇ ਰਹਿੰਦੇ ਹਨ।ਦੋਸੀ ਦੇ ਬਚਣ ਦੀ ਜਿੰਮੇਵਾਰੀ ਅਤੇ ਨਿਰਦੋਸ ਨੂੰ ਸਜਾ ਹੋਣ ਦੀ ਜਿੰਮੇਵਾਰੀ ਜਾਂਚ ਕਰਤਾ ਟੀਮ ਦੀ ਹੋਣੀ ਚਾਹੀਦੀ ਹੈ।ਕਿਉਕਿ ਜਦ ਕਦੀ ਸਜਾ ਪਰਾਪਤ ਦੋਸੀ ਨਿਰਦੋਸ ਸਾਬਤ ਹੋ ਜਾਦੇ ਹਨ ਜਿਵੇਂ ਟੱਲੇਵਾਲ ਪਿੰਡ ਦ ੇਚਾਰ ਬੰਦੇ ਉਮਰ ਕੈਦ ਭੁਗਤਦੇ ਰਹੇ ਕਤਲ ਹੋਇਆ ਮੰਨਿਆ ਬੰਦਾ ਜਿਉਦਾ ਨਿਕਲਿਆ ਦੋਸੀ ਕੌਣ ਕੇਸ ਦਰਜ ਕਰਾਉਣ ਵਾਲੇ ਜਾਂਕੇਸ ਦਰਜ ਕਰਨ ਵਾਲਾ ਪੁਲਿਸ ਮਹਿਕਮਾ।ਇੱਥੇ ਦੋਸੀ ਕਤਲ ਹੋਇਆ ਮੰਨਿਆ ਬੰਦਾ ਨਹੀਂ ਕੇਸ ਦਰਜ ਕਰਾਉਣ ਵਾਲੇ ਅਤੇ ਦਰਜ ਕਰਨ ਵਾਲੇ ਗਠਜੋੜ ਦੀ ਬਣਦੀ ਹੈ।ਪਰ ਇਸ ਗਠਜੋੜ ਨੂੰ ਕਿਸੇ ਪੁੱਛਿਆ ਤੱਕ ਨਹੀ।ਜਿੱਥੇ ਦੋਸੀ ਦਾ ਸਜਾ ਤੋ ਬਚ ਜਾਣਾ ਸਮਾਜ ਲਈ ਗੁਨਾਹ ਹੈ ਉਥੇ ਨਿਰਦੋਸਾਂ ਨੂੰ ਸਜਾ ਹੋਣਾ ਭੀ ਸਮਾਜ ਨਿਆਂ ਪਾਲਿਕਾ ਸਰਕਾਰ ਲਈ ਸਰਮ ਵਾਲੀ ਗੱਲ ਹੈ।ਇਸ ਦੀ ਜਿੰਮੇਵਾਰੀ ਪੁਲਿਸ ਅਤੇ ਗੁਪਤਚਰ ਮਹਿਕਮੇ ਦੀ ਹੋਣੀ ਚਾਹੀਦੀ ਹੈ ਕਿਉਕਿ ਅਦਾਲਤਾਂ ਕਾਨੂੰਨ ਦੇ ਜਾਲ ਵਿੱਚ ਜਕੜੀ ਹੋਈ ਹੈ ਇਸ ਦੇ ਅੱਖਾਂ ਤੇ ਪੱਟੀ ਕੰਨਾਂ ਨੂੰ ਬੰਦ ਕੀਤਾ ਹੁੰਦਾ ਹ ੈਅਦਾਲਤ ਦੇ ਸਾਹਮਣੇ ਐਫ ਆਈ ਆਰ ਗਵਾਹ ਦੇ ਝੂਠੇ ਸੱਚੇ ਬੋਲ ਵਕੀਲਾਂ ਦੀਆਂ ਮੁੱਲ ਦੀਆਂ ਦਲੀਲਾਂ ਹੁੰਦੀਆਂ ਹਨ ।ਉਪਰੋਕਤ ਕਾਰਨਾਂ ਕਰਕੇ ਅਦਾਲਤਾਂ ਨਾਲੋਂ ਵੱਧ ਦੋਸ ਉਸ ਗੱਠਜੋੜ ਦਾਬਣ ਜਾਦਾ ਹੈ ਜੋ ਸਬੂਤ ਜੁਟਾਉਦਾ ਹੈ ਜਾਂ ਇਹੋ ਿਜਹੇ ਝੂਠੇ ਸਬੂਤ ਜੁਟਾਉਦਾ ਹੈ ਜਿਸ ਨਾਲ ਦੋਸੀ ਬਰੀ ਹੋ ਜਾਦੇ ਹਨ ਨਿਰਦੋਸ ਸਜਾਵਾਂ ਭੁਗਤਦੇ ਹਨ।ਇਸੇ ਲਈ ਰਾਜਨੀਤੀ ਜਾਂ ਪੈਸੇ ਦੀ ਤਾਕਤ ਵਾਲੇ ਅਸਲ ਦੋਸੀ ਬਚ ਜਾਦੇ ਹਨ ।ਇਸ ਬੇਇਨਸਾਫੀ ਨੂਂ ਰੋਕਣ ਲਈ ਕਾਨੂਂਨ ਬਣਾਕੇ ਜਿੰਮੇਵਾਰੀ ਉਸਮਹਿਕਮੇ ਉਪਰ ਹੀ ਸੁਟੀ ਜਾਣੀ ਚਾਹੀਦੀ ਹੈ ਜੋ ਕੇਸ ਦਰਜ ਕਰਦਾ ਹੇ।ਦੋਸੀ ਦਾ ਬਰੀ ਹੋਣਾ ਜਾਂ ਨਿਰਦੋਸ ਨੂੰ ਸਜਾ ਹੋਣ ਲਈ ਝੂਠੀਆਂ ਰਿਪੋਰਟਾਂ ਲਿਖਣ ਲਿਖਾਉਣ ਵਾਲੇ ਅਤੇ ਚਾਰਜ ਸੀਟਾਂ ਪੇਸ ਕਰਨ ਵਾਲੇ ਹੀ ਜਿੰਮੇਵਾਰ ਹੋਣੇ ਚਾਹੀਦੇ ਹਨ ਜਿੰਮੇਵਾਰ ਮੰਨੇ ਜਾਣ ਵਾਲਿਆਂ ਨੂੰ ਗਲਤ ਅਤੇ ਝੂਠੀਆਂ ਰਿਪੋਰਟਾਂ ਪੇਸ ਕਰਨ ਤੇ ਸਜਾ ਦਾ ਪਰਬੰਧ ਭੀ ਹੋਣਾ ਚਾਹੀਦਾ ਹੈ।ਜਦ ਕਦੀ ਇਸ ਤਰਾਂ ਹੋ ਜਾਵੇਗਾ ਤਦ ਆਂਪਣੇ ਆਪ ਦੇ ਫਸਣ ਕਾਰਨ ਇਹ ਮਹਿਕਮੇ ਕਿਸੇ ਹੱਦ ਤੱਕ ਸਿਆਸੀ ਦਬਾਅ ਅਤੇ ਪੈਸੇ ਦੇ ਦਬਾਅ ਹੇਠੋਂ ਨਿਕਲ ਆਉਣਗੇ। ਪਰ ਹੁਣ ਤਾਂ ਉਨਾਂ ਨੂੰ ਡਰ ਹੀ ਕੋਈ ਨਹੀਂ ਕਿਉਕਿ ਕੋਈ ਨਿਰਦੋਸ ਫਾਸੀਂ ਚੜੇ ਸਜਾ ਕੱਟੇ ਦੋਸੀ ਬਰੀ ਹੋਵੇ ਉਨਾਂ ਦੀਆਂ ਤਰੱਕੀਆਂ ਰੁਕਦੀਆਂ ਨਹੀਂ ਪੈਸੇ ਨਾਲ ਘਰ ਭਰ ਜਾਦੇਂ ਹਨ।ਜੇ ਇਸ ਦੇ ਉਲਟ ਤਨਖਾਹਾਂ ਬੰਦ ਹੋਣ: ਲਾਭ ਖਤਮ "ਜਿੰਦਗੀ ਜੇਲ ਵਿਚ ਕਟਣ ਦਾ ਡਰ ਹੋਵੇ ਤਦ ਬਹੁਤ ਫਰਕ ਪਵੇਗਾ ਭ੍ਰਿਸ਼ਟਾਚਾਰੀਆਂ ਦੀ ਸੋਚ ਵਿਚ। ਇਸ ਤੋ ਬਾਅਦ ਹੀ ਸੁਰੂ ਹੋ ਸਕਦਾ ਹੈ ਅਦਾਲਤਾਂ ਵਿੱਚ ਇਨਸਾਫ ਸਾਡਾ ਅੱਜ ਦਾ ਸਮਾਜ ਫੈਸ਼ਲੇ ਨਹੀਂ ਇਨਸਾਫ ਮੰਗਦਾ ਹੈ॥

Tuesday 12 April 2011

ਦੁਨੀਆਂ ਦੇ ਦੋ ਮਹਾਨ ਸੰਪਾਦਕ ਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ

   ਦੁਨੀਆਂ ਦੇ ਦੋ ਮਹਾਨ ਸੰਪਾਦਕ ਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ                   ਗੁਰਚਰਨ ਪੱਖੋਕਲਾਂ             ਦੁਨੀਆਂ ਦੇ ਵਿੱਚ ਕੀਤੇ ਜਾਣ ਵਾਲੇ ਹਰ ਕੰਮ ਦਾ ਇੱਕ ਧਰਮ ਹੁੰਦਾ ਹੈ। ਕੀਤੇ ਜਾਣ ਵਾਲੇ ਹਰ ਕੰਮ ਦਾ ਜੇ ਧਰਮ ਨਾਂ ਨਿਭਾਇਆ ਜਾਵੇ ਤਦ ਹਰ ਕੰਮ ਹੀ ਗਲਤ ਹੋ ਜਾਂਦਾ ਹੈ। ਸੰਪਾਦਕੀ ਦੁਨੀਆਂ ਦੇ ਮਹਾਨ ਜੁੰਮੇਵਾਰੀ ਵਾਲਾ ਕੰਮ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜਦ ਵੀ ਡੂੰਘੀ ਨੀਝ ਨਾਲ ਨਿਗਾਹ ਮਾਰਦੇ ਹਾਂ ਤਾਂ ਬਹੁਤ ਘੱਟ ਸੰਪਾਦਕ ਨਜਰੀਂ ਪੈਂਦੇ ਹਨ ਜਿੰਨਾਂ ਸੰਪਾਦਕੀ ਦਾ ਧਰਮ ਨਿਭਾਇਆ ਹੈ। ਹਰ ਸੰਪਾਦਕ ਆਪੋ ਆਪਣੇ ਹਿੱਤਾਂ ਅਨੁਸਾਰ ਨੀਤੀ ਉਪਰ ਚਲਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋ ਇਹੋ ਜਿਹੇ ਸੰਪਾਦਕ ਹੋਏ ਹਨ ਜਿੰਨਾਂ ਸੰਪਾਦਕੀ ਨੀਤੀ ਦਾ ਇਹੋ  ਜਿਹਾ ਮੀਲ ਪੱਥਰ ਗੱਡਿਆ ਹੈ ਜੋ ਸਦਾ ਦੁਨੀਆਂ ਲਈ ਅਤੇ ਸੰਪਾਦਕਾਂ ਲਈ ਚਾਨਣ ਮੁਨਾਰਾ ਰਹੇਗਾ। ਜਦ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਸਾਹਿਬ ਤਿਆਰ ਕੀਤਾ ਤਦ ਉਹਨਾਂ ਨੇ ਸੰਪਾਦਕੀ ਦਾ ਉਹ ਵਧੀਆ ਆਦਰਸ ਪੇਸ ਕੀਤਾ ਜੋ ਅੱਜ ਵੀ ਮਿਸਾਲ ਹੈ। ਜਦ ਉਸ ਸਮੇਂ ਦੇ ਲਿਖਾਰੀਆਂ ਅਤੇ ਰਾਜਸੱਤਾ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦਾ ਗੱਦੀ ਨਸੀਨ ਗੁਰੂ ਅਰਜਨ ਦੇਵ ਜੀ ਇੱਕ ਗਰੰਥ ਤਿਆਰ ਕਰ ਰਹੇ ਹਨ ਤਦ ਉਹਨਾਂ ਨੇ ਆਪੋ ਆਪਣੀਆਂ ਪਸੰਦੀਦਾ ਲਿਖਤਾਂ ਸਾਮਲ ਕਰਵਾਉਣੀਆਂ ਚਾਹੀਆਂ। ਉਸ ਸਮੇਂ ਦੇ ਮਸਹੂਰ ਤਿੰਨ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਨੂੰ ਸਾਮਲ ਕਰਵਾਉਣ ਲਈ ਗੁਰੂ ਜੀ ਕੋਲ ਪਹੁੰਚੇ ਤਦ ਗੁਰੂ ਜੀ ਨੇ ਉਹਨਾਂ ਦੀਆਂ ਲਿਖਤਾਂ ਨੂੰ ਵਾਚਿਆ ਇਹ ਰਚਨਾਵਾਂ ਗੁਰਬਾਣੀ ਦੇ ਬਰਾਬਰ ਦੀਆਂ ਨਹੀਂ ਸਨ।  ਗੁਰੂ ਜੀ ਜੋ ਗਰੰਥ ਤਿਆਰ ਕਰ ਰਹੇ ਸਨ ਉਹ ਅਧਿਆਤਮਵਾਦ ਦੀ ਸਿਖਰਲੀ ਸਚਾਈ ਨੂੰ ਵਰਣਨ ਕਰਨ ਵਾਲਾ ਸੀ ਪਰ ਪੀਲੂ ,ਕਾਨਾ ਆਦਿ ਤਿੰਨੋਂ ਲਿਖਾਰੀਆਂ  ਦੀਆਂ ਲਿਖਤਾਂ ਸਿਰਫ ਦੁਨਿਆਵੀ ਸੱਚ ਦੀ ਗੱਲ ਕਰਦੀਆਂ ਸਨ।  ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਪਹਿਲੇ ਚਾਰਾਂ ਗੁਰੂਆਂ ਦੀ ਵੀ ਸਾਰੀ ਬਾਣੀ ਸਾਮਲ ਨਹੀਂ ਕੀਤੀ ਗਈ। ਗੁਰੂ ਅਰਜਨ ਦੇਵ ਜੀ ਹੀ ਜਾਣਦੇ ਸਨ ਆਪਣੇ ਮਕਸਦ ਨੂੰ ਜਿਸ ਲਈ ਉਹਨਾਂ ਨੇ ਆਪਣੀ ਸੰਪਾਦਕੀ ਨੀਤੀ ਨੂੰ ਡੋਲਣ ਨਹੀਂ ਦਿੱਤਾ। ਅੱਜ ਜਦ ਵੀ ਦੁਨੀਆਂ ਦਾ ਕੋਈ ਮਹਾਨ ਮਨੁੱਖ ਗੁਰੂ ਗਰੰਥ ਨੂੰ ਪੜਦਾ ਹੈ ਤਦ ਜਿੱਥੇ ਗਿਆਨ ਹਾਸਲ ਕਰਦਾ ਹੈ ਉੱਥੇ ਗੁਰੂ ਜੀ ਦੀ ਸੰਪਾਦਕੀ ਨੀਤੀ ਦੀ ਪਰਸੰਸਾਂ ਕਰੇ ਬਿਨਾਂ ਨਹੀਂ ਰਹਿ ਸਕਦਾ।
                      ਦੂਸਰੀ ਮਿਸਾਲ ਗੁਰੂ ਗੋਬਿੰਦ ਸਿੰਘ ਨੇ ਕਾਇਮ ਕੀਤੀ ਜਦ ਉਹਨਾਂ ਨੇ ਗਰੰਥ ਸਾਹਿਬ ਨੂੰ ਗੁਰੂ ਬਣਾਉਣ ਦੀ ਸੋਚੀ ਅਤੇ ਉਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ  ਬਾਣੀ ਨੂੰ ਸਾਮਲ ਕੀਤਾ। ਗੁਰੂ ਗੋਬਿੰਦ ਸਿੰਘ ਨੂੰ ਬਹੁਤ ਸਾਰੇ ਸਿੱਖਾਂ ਨੇ ਗੁਰੂ ਜੀ ਨੂੰ ਆਪਣੀ ਬਾਣੀ ਨੂੰ ਗਰੰਥ ਸਾਹਿਬ ਵਿੱਚ ਸਾਮਲ ਕਰਨ ਦੀ ਬੇਨਤੀ ਕੀਤੀ ਪਰ ਗੁਰੂ ਜੀ ਨੇ ਆਪਣੀ ਬਾਣੀ ਨੂੰ ਸਾਮਲ ਨਹੀਂ ਕੀਤਾ। ਆਪਣੀ ਬਾਣੀ ਸਾਮਲ ਨਾਂ ਕਰਨ ਦਾ ਭਾਵੇਂ ਗੁਰੂ ਜੀ ਦਾ ਕੋਈ ਵੀ ਕਾਰਨ ਹੋਵੇ ਜਿਸ ਬਾਰੇ ਲਿਖਣਾਂ ਗੁਨਾਹ ਹੋਵੇਗਾ ਪਰ ਸੰਪਾਦਕੀ ਨੀਤੀ ਦਾ ਇਹ ਉੱਚਤਮ ਉਦਾਹਰਣ ਹੈ। ਕੋਈ ਏਡਾ ਮਹਾਨ ਗਰੰਥ ਤਿਆਰ ਕੀਤਾ ਗਿਆ ਹੋਵੇ ਅਤੇ ਉਸਨੂੰ ਰਹਿੰਦੀ ਦੁਨੀਆਂ ਤੱਕ ਲਈ ਗੁਰੂ ਦੇ ਤੌਰ ਤੇ ਸਥਾਪਨ ਕਰਨਾਂ ਹੋਵੇ ਅਤੇ ਆਪਣੀ ਬਾਣੀ ਨਾਂ ਸਾਮਲ ਕੀਤੀ ਹੋਵੇ ਸਾਇਦ ਹੀ ਦੁਨੀਆਂ ਉੱਪਰ ਕੋਈ ਉਦਾਹਰਣ ਮਿਲੇ। ਅੱਜ ਜਦ ਵੀ ਅਸੀਂ ਗੁਰੂ ਗਰੰਥ ਦੀ ਬਾਣੀ ਪੜਦੇ ਹਾਂ ਤਦ ਉਸ ਵਿੱਚ ਕੋਈ ਵੀ ਇਹੋ ਜਿਹੀ ਉਦਾਹਰਣ ਨਹੀ ਦੇ ਸਕਦੇ ਜੋ ਅਧਿਆਤਮਵਾਦ ਅਤੇ ਸਮਾਜ  ਨੂੰ ਸਹੀ ਸੇਧ ਨਾਂ ਦਿੰਦੀ ਹੋਵੇ।
     ਅੱਜ ਦੇ ਸਮੇਂ ਵਿੱਚ ਜਦ ਅਸੀਂ ਅੱਜ ਦੇ ਬਹੁਤੇ ਸੰਪਾਦਕਾਂ ਦੀ ਮਹਾਨਤਾ ਬਾਰੇ ਜਦ ਸੁਣਦੇ ਹਾਂ ਅਤੇ ਜਦ ਉਹਨਾਂ ਦੀ ਪੜਚੋਲ ਕਰਦੇ ਹਾਂ ਤਦ ਪਤਾ ਲੱਗਦਾ ਹੈ ਕਿ ਕੋਈ ਵਿਰਲਾ ਸੰਪਾਦਕ ਹੀ ਹੈ ਜਿਸਨੇ ਲਿਖਤਾਂ ਨੂੰ ਪਹਿਲ ਦਿੱਤੀ ਹੋਵੇ। ਅੱਜ ਕੱਲ ਦੇ ਬਹੁਤੇ ਸੰਪਾਦਕ ਲਿਖਤਾਂ ਦੀ ਥਾਂ ਲੇਖਕ ਨੂੰ ਛਾਪਦੇ ਹਨ। ਜਿਸ ਲੇਖਕ ਦਾ ਨਾਂ ਹੋਵੇ ਉਸਦੀ ਬੇਕਾਰ ਲਿਖਤ ਵੀ ਛਾਪ ਦਿੱਤੀ ਜਾਂਦੀ ਹੈ ਪਰ ਜੇ ਲੇਖਕ ਨਵਾਂ ਹੋਵੇ ਜਾਂ ਪਛਾਣ ਰਹਿਤ ਹੋਵੇ ਉਸਦੀ ਲਿਖਤ ਵਧੀਆ ਵੀ ਹੋਵੇ ਨੂੰ ਥਾਂ ਨਾਂ ਦੇਕੇ ਸੰਪਾਦਕੀ ਧਰਮ ਦੀ ਉਲੰਘਣਾਂ ਕਰਦੇ ਹਨ। ਪੰਜਾਬ ਨੂੰ ਅਧਾਰ ਬਣਾਕਿ ਹੀ ਜੇ ਵਿਸਲੇਸਣ ਕਰੀਏ ਤਦ ਇਹੋ ਜਿਹੇ ਸੰਪਾਦਕ ਵੀ ਮਿਲ ਜਾਂਦੇ ਹਨ ਜੋ ਇੱਕ ਦੋ ਲਿਖਤ ਛਾਪਣ ਤੋਂ ਬਾਅਦ ਲੇਖਕ ਤੋਂ ਹੀ ਪਾਰਟੀ ਜਾਂ ਪੈਸੇ ਤੱਕ ਦੀ ਵੀ ਆਸ ਕਰਦੇ ਹਨ। ਕਈ ਵਾਰ ਨਵੇਂ ਲੇਖਕ ਦੀ ਲਿਖਤਾਂ ਵਧੀਆ ਹੁੰਦੀਆਂ ਹਨ ਅਤੇ ਪਾਠਕ ਵੀ ਮੰਗ ਕਰਦੇ ਹਨ ਪਰ ਸੰਪਾਦਕ ਸਾਹਿਬ ਬਲੈਕ ਮੇਲਿੰਗ ਤੋਂ ਬਾਜ ਨਹੀਂ ਆਉਦੇ । ਕੁੱਝ ਵੱਡੇ ਅਖਬਾਰਾਂ ਦੇ ਸੰਪਾਦਕ ਜੋ ਆਮ ਤੌਰ ਤੇ ਸਾਝੀਂ ਮਾਲਕੀ ਵਾਲੇ ਟਰੱਸਟਾਂ ਦੁਆਰਾ ਚਲਾਏ ਜਾਂਦ ੇਹਨ ਤਾਂ ਅਖਬਾਰ ਵਿੱਚ ਆਪਣੇ ਵਿਸੇਸ ਮਿੱਤਰ ਘੇਰੇ ਵਾਲੇ ਲੇਖਕ ਨੂੰ ਛਾਪਣਾਂ ਹੀ ਸੰਪਾਦਕੀ ਧਰਮ ਸਮਝ ਦੇ ਹਨ। ਇਹੋ ਜਿਹੀਆਂ ਨੀਤੀਆਂ ਨੇ ਪੰਜਾਬੀ ਅਖਬਾਰਾਂ ਨੂੰ ਪਿੱਛੇ ਧੱਕ ਰੱਖਿਆ ਹੈ। ਜਿਸ ਦਿਨ ਪੰਜਾਬੀ ਅਖਬਾਰ ਲੇਖਕ  ਦੀ ਥਾਂ  ਵਧੀਆ ਲਿਖਤਾਂ ਨੂੰ ਪਹਿਲ ਦੇਣ ਲੱਗ ਪਏ ਪੰਜਾਬੀ ਅਖਬਾਰਾਂ ਦਾ ਭਵਿੱਖ ਵਧੀਆ ਹੋ ਜਾਵੇਗਾ। ਅੱਜ ਦੇ ਹਰ ਸੰਪਾਦਕ ਲਈ ਗੁਰੂਆਂ ਦੀ ਨੀਤੀ ਚਾਨਣਮੁਨਾਰਾ ਹੈ,। ਜਦ ਵੀ ਕੋਈ ਗੁਰੂਆਂ ਦੀ ਨੀਤੀ ਵਾਲੀ ਸੰਪਾਦਕੀ ਕਰੇਗਾ ਕਦੀ ਵੀ ਅਸਫਲ ਨਹੀਂ ਹੋ ਸਕਦਾ।                    

Saturday 9 April 2011

ਏਡਜ਼ ਵਿਰੋਧੀ ਪ੍ਰਚਾਰ ਦੀ ਅਸਲੀਅਤ


ਏਡਜ਼ ਵਿਰੋਧੀ ਪ੍ਰਚਾਰ ਦੀ ਅਸਲੀਅਤ

ਗੁਰਚਰਨ ਪੱਖo klW
ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਏਡਜ਼ ਨਾਲੋਂ ਵੱਡੀਆਂ ਖਤਰਨਾਕ ਬਿਮਾਰੀਆਂ ਹੋਰ ਵੀ ਹਨ, ਜਿਵੇਂ ਮਲੇਰੀਆ, ²ਡੇਂਗੂ, ਸਾਹ ਰੋਗ, ਪੀਲੀਆ, ਕੈਂਸਰ, ਸ਼ੂਗਰ ਆਦਿ। ਪਰ ਅੱਜ-ਕੱਲ੍ਹ ਏਡਜ਼ ਵਿਰੁੱਧ ਜੰਗੀ ਪੱਧਰ ਉੱਤੇ ਪ੍ਰਿੰਟ ਅਤੇ ਇਲੈਕਟ੍ਰਾਨਿਕਸ ਮੀਡੀਆ ਉੱਤੇ ਇੰਨਾ ਪ੍ਰਚਾਰ ਕਿਉਂ? ਆਓ ਪੰਜਾਬ ਨੂੰ ਆਧਾਰ ਮੰਨ ਕੇ ਇਸ ਦਾ ਵਿਸ਼ਲੇਸ਼ਣ ਕਰੀਏ। ਹਰ ਪਾਠਕ ਆਪਣੇ ਪਿੰਡ ਜਾਂ ਸ਼ਹਿਰ ਨੂੰ ਆਧਾਰ ਬਣਾ ਕੇ, ਖੁੱਦ ਵੀ ਫੈਸਲਾ ਕਰ ਸਕਦਾ ਹੈ। ਅੱਜ ਪੈਸਾ ਕਮਾਊ ਯੁੱਗ ਦਾ ਬੰਦਾ ਕਿੰਨਾਂ ਨੀਵਾਂ ਗਿਰ ਸਕਦਾ ਹੈ ਸੋਚਣਾ ਵੀ ਅਸੰਭਵ ਹੈ। ਕਰੋੜਾਂ-ਅਰਬਾਂ ਤਨਖਾਹ ਲੈਣ ਵਾਲੇ ਬਹੁਰਾਸ਼ਟਰੀ ਲੁਟੇਰੀਆਂ, ਕੰਪਨੀਆਂ ਦੇ ਮਾਲਕ ਪੈਸੇ ਲਈ ਇੰਨਾ ਹਲਕ ਚੁੱਕੇ ਹਨ ਕਿ ਸMਸਾਰ ਨੂੰ ਵੀ ਗੁੰਮਰਾਹ ਕਰਦੇ ਹਨ। ਪੈਸੇ, ਜਾਇਦਾਦਾਂ ਦੇ ਪਹਾੜ ਖੜ੍ਹੇ ਕਰਨ ਦੀ ਦੌੜ ਵਿੱਚ ਧਰਮ ਅਤੇ ਸੱਚ ਤੋਂ ਟੁੱਟੇ ਹੋਏ। ਇਹ ਹੈਵਾਨ ਅਤੇ ਸ਼ੈਤਾਨ ਲੋਕ ਝੂਠ ਪ੍ਰਚਾਰਦੇ ਹਨ। ਏਡਜ਼ ਦੇ ਪ੍ਰਚਾਰ ਪਿੱਛੇ ਲੁਕਵੇਂ ਮਕਸਦ ਕੀ ਹਨ? ਕਿਉਂ ਹਨ? ਕਿਵੇਂ ਹਨ? ਬਹੁਤ ਹੀ ਨੀਚ ਖੇਡ ਹੈ। ਏਡਜ਼ ਵਿਰੋਧੀ ਪ੍ਰਚਾਰ ਮੁਹਿੰਮ ਅਸਲ ਵਿੱਚ ਅੱਜ ਦੀਆਂ ਗੁਲਾਮ ਅਤੇ ਭਰਿਸ਼ਟ ਰਾਜ ਸੈਨਾਵਾਂ ਦੀ ਉਹ ਚਾਲ ਹੈ, ਜਿਸ ਨਾਲ ਦੁਨੀਆਂ ਨੂੰ ਵਿਭਚਾਰ ਵਿੱਚ ਡੁਬੋਇਆ ਜਾਣਾ ਹੈ। ਰਾਜ ਸੱਤਾਵਾਂ ਜਦ ਲੋਕਾਂ ਨੂੰ ਕਾਬੂ ਰੱਖਣ ਤੋਂ ਅਸਮਰੱਥ ਹੋਣ ਲੱਗਦੀਆਂ ਹਨ ਤਾਂ ਉਹ ਵਿਭਚਾਰ ਦਾ ਆਖਰੀ ਹੱਥਿਆਰ ਵਰਤਦੀਆਂ ਹਨ। ਦੁਨੀਆਂ ਦੀ ਅਸਲੀ ਰਾਜ ਸੱਤਾ, ਰਾਜ ਗੱਦੀ ਉੱਤੇ ਬੈਠਣ ਵਾਲੇ ਲੋਕਾਂ ਕੋਲ ਨਹੀਂ ਹੁੰਦੀ। ਅਸਲ ਵਿੱਚ ਕੁਰਸੀਆਂ ਉੱਤੇ ਬੈਠੇ ਰਾਜੇ ਲੁਟੇਰੇ ਗ੍ਰੋਹਾਂ ਦੇ ਗੁਲਾਮ ਹੁੰਦੇ ਹਨ।


ਅੱਜ ਦੇ ਯੁੱਗ ਵਿੱਚ ਲੁਟੇਰੇ ਗ੍ਰੋਹ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਬਦਲ ਚੁੱਕੇ ਹਨ। ਆਓ ਵਿਸ਼ਲੇਸ਼ਣ ਕਰੀਏ ਕਿ ਏਡਜ਼ ਬਿਮਾਰੀ ਕਿੰਨੀ ਕੁ ਹੈ? ਕਿਸੇ ਵੀ ਪਿੰਡ ਸ਼ਹਿਰ ਚੱਲੇ ਜਾਵੋ ਦੇਖੋ ਕਿੰਨੇ ਕੁ ਲੋਕ ਬਿਮਾਰੀਆਂ ਤੋਂ ਪੀੜ੍ਹਤ ਹਨ। ਉਨ੍ਹਾਂ ਨੂੰ ਕਿਹੜੀਆਂ ਬਿਮਾਰੀਆਂ ਹਨ। ਇਹ ਕਿਸੇ ਵੀ ਡਾਕਟਰ ਕੋਲ ਕੁੱਝ ਦਿਨ ਬੈਠ ਕੇ ਜਾਂ ਮਰੀਜ਼ ਰਜਿਸਟਰਾਂ ਨUM ਖੋਜ ਕੇ ਵੀ ਜਾਣਿਆ ਜਾ ਸਕਦਾ ਹੈ। ਏਡਜ਼ ਦੇ ਮਰੀਜ ਹੁੰਦੇ ਹੀ ਨਹੀਂ। ਸਿਰਫ ਕੁੱਝ ਵੱਡੇ ਹਸਪਤਾਲਾਂ ਜਾਂ ਕੁੱਝ ਵਿਸ਼ੇਸ਼ ਰੈੱਡ ਲਾਈਟ ਏਰੀਏ ਵਿੱਚ ਵੀ ਇਨ੍ਹਾਂ ਦੀ ਗਿਣਤੀ ਇੱਕ ਤੋਂ ਪੰਜ ਪਰਸੈਂਟ ਤੱਕ ਵੀ ਮੁਸ਼ਕਲ ਹੈ। ਕੈਂਸਰ ਦੇ ਮਰੀਜ਼ ਏਡਜ਼ ਨਾਲੋਂ ਸੌ ਗੁਣਾ ਹੁੰਦੇ ਹਨ। ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਤਾਂ ਏਡਜ਼ ਨਾਲੋਂ ਹਜਾਰ ਗੁਣਾਂ ਵੱਧ ਹੈ। ਆਮ ਬਿਮਾਰੀਆਂ ਵਿੱਚ ਸਾਹ ਰੋਗੀ ਤੀਹ ਪ੍ਰਸੈਂਟ Aqy  ਇੰਨਫੈਕਸ਼ਨ ਆਧਾਰq ਰੋਗ ਸੱਠ ਫੀਸਦੀ ਹੁੰਦੇ ਹਨ ਜਿਵੇਂ ਬੁਖਾਰ, ਕੈਂਸਰ, ਸ਼ੂਗਰ ਆਦਿ ਬਾਕੀ ਸਾਰੇ ਰੋਗ ਦਸ ਕ ਪ੍ਰਸੈਂਟ ਹੁੰਦੇ ਹਨ। ਪ੍ਰਚਾਰ ਮੁਹਿੰਮ ਚਲਾ ਕੇ ਸਭ ਰੋਗਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਰੋਕਣ ਵਾਸਤੇ ਪ੍ਰਚਾਰ ਮੁਹਿੰਮ ਕਿਉਂ ਨਹੀਂ ਵਿੱਢੀ ਜਾਂਦੀ?
ਦੁਨੀਆਂ ਦੇ ਅੰਤਰ-ਰਾਸ਼ਟਰੀ ਸਿਹਤ ਸੰਗਠਨ ਜੋ ਕਿ ਅਸਲ ਵਿੱਚ ਬਹੁ-ਰਾਸ਼ਟਰੀ ਕੰਪਨੀਆਂ ਦੇ ਦਾਨ ’ਤੇ ਚੱਲਦੀਆਂ ਹਨ, ਵੱਲੋਂ ਆਮ ਬਿਮਾਰੀਆਂ ਲਈ ਪੈਸਾ ਕਿਉਂ ਨਹੀਂ ਨਿਕਲਦਾ? ਕੁੱਝ ਖਾਸ ਬਿਮਾਰੀਆਂ ਲਈ ਹੀ ਅੰਤਰ-ਰਾਸ਼ਟਰੀ ਮੁਹਿੰਮਾਂ ਕਿਉਂ ਚੱਲਦੀਆਂ ਹਨ? ਆਮ ਬਿਮਾਰੀਆਂ ਜੋ ਜਾਗਰੂਕਤਾ ਨਾਲ ਰੋਕੀਆਂ ਜਾ ਸਕਦੀਆਂ ਹਨ ਨੂੰ ਘਟਾ ਕੇ ਇਹ ਕੰਪਨੀਆਂ ਪੈਸੇ ਦੇ ਪਹਾੜ ਕਿਵੇਂ ਖੜ੍ਹੇ ਕਰਨਗੀਆਂ, ਕਿਉਂ ਜੋ ਦਵਾਈਆਂ ਦੀ ਖਪਤ ਜੋ ਘਟੇਗੀ। ਦੁਨੀਆਂ ਵਿੱਚ  ਆਮ ਲੋਕ ਦਵਾਈਆਂ ਉੱਤੇ ਖਰਚਾ ਸੰਸਾਰ ਦੇ ਸਮੁੱਚੇ ਰੱਖਿਆ ਬੱਜਟ ਨਾਲੋਂ ਕਈ ਗੁਣਾਂ ਵੱਧ ਹੈ। ਹੱਥਿਆਰ ਬਨਾਉਣ ਵਾਲੀਆਂ ਕੰਪਨੀਆਂ  ਨਾਲੋਂ ਦਵਾਈ ਬਨਾਉਣ ਵਾਲੀਆਂ ਕੰਪਨੀਆਂ ਕਿਤੇ ਵੱਡੀਆਂ ਅਤੇ ਵੱਧ ਬੱਜਟ ਵਾਲੀਆਂ ਹਨ।
ਦੁਨੀਆਂ ਦੇ ਇਤਿਹਾਸ ਵੱਲ ਡੂੰਘੀ ਨੀਝ ਲਾ ਕੇ ਵੇਖੋ, ਜਦ ਫੌਜਾਂ ਅਤੇ ਪੁਲਿਸ ਜਾਂ ਸਰਕਾਰਾਂ ਦੇ ਜ਼ਾਲਮ ਰੱਖਿਆ ਤੰਤਰ ਹਾਰਨ ਲੱਗਦੇ ਹਨ, ਤਦ ਨੌਜਵਾਨ ਪੀੜ੍ਹੀਆਂ ਨੂੰ ਨਸ਼ੇ ਦੀ ਹਨ੍ਹੇਰੀ ਵਿੱਚ ਲਿਆ ਖੜ੍ਹਾ ਕਰਦੇ ਹਨ। ਨਸ਼ਿਆਂ ਤੋਂ ਬਾਅਦ ਜਾਤੀਵਾਦ, ਧਰਮਵਾਦ, ਫਿਰਕਾਪ੍ਰਸਤ ਦੀ ਜੰਗ ਵਿੱਚ ਝੋਕਿਆ ਜਾਂਦਾ ਹੈ। ਇਨ੍ਹਾਂ ਢੰਗਾਂ ਤੋਂ ਆਖਰ ਵਿੱਚ ਨੌਜਵਾਨ ਪੀੜ੍ਹੀ ਨੂੰ ਨਕਾਰਾ ਕਰਨ ਲਈ ਵਿਭਚਾਰ ਅਤੇ ਸੈਕਸ ਦੇ ਸਮੁੰਦਰ ਵਿੱਚ ਡੋਬਿਆ ਜਾਂਦਾ ਹੈ। ਏਡਜ਼  ਦੇ ਨਾਂਅ ਥੱਲੇ ਜੋ ਮਸ਼ਹੂਰੀ ਯੁੱਧ ਹੈ, ਸਿਰਫ ਬੱਚਿਆਂ ਤੇ ਨੌਜਵਾਨਾਂ ਵਿੱਚ ਗੁਪਤ ਆਕਰਸ਼ਣ ਪੈਦਾ ਕੀਤਾ ਜਾ ਰਿਹਾ ਹੈ। ਵਿਭਚਾਰ ਦਾ ਸਮੁੰਦਰ ਦਿਮਾਗਾਂ ਨੂੰ ਉਤੇਜਿਤ ਕਰਕੇ ਜਾਂ ਬਰੇਨ ਵਾਸ਼ ਦੀ ਕਿਰਿਆ ਰਾਹੀਂ ਹੀ ਪੈਦਾ ਕੀਤਾ ਜਾ ਸਕਦਾ ਹੈ। ਇਸ ਸਮੁੰਦਰ ਵਿੱਚ ਨਹਾਉਣ ਵਾਲੀ ਪੀੜ੍ਹੀ, ਨਿਪੁੰਸਕ, ਨਕਾਰਾ, ਭਰਿਸ਼ਟ, ਬੇਈਮਾਨ, ਬੇਅਣਖੀ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਦੁਨੀਆਂ ਹੀ ਤਾਂ ਲੁਟੇਰਿਆਂ ਨੂੰ ਚਾਹੀਦੀ ਹੈ। ਸ਼ੈਤਾਨੀ ਵਿੱਦਿਆ ਵਿੱਚ ਪੜ੍ਹੇ-ਲਿਖੇ ਧਰਮ ਵਿੱਦਿਆ ਤੋਂ ਰਹਿਤ ਰਾਜਨੀਤਕ ਲੋਕ ਇਨ੍ਹਾਂ ਲੁਟੇਰੀਆਂ ਬਹੁਕੌਮੀ ਕੰਪਨੀਆਂ ਦੀਆਂ ਨੀਤੀਆਂ ਸਮਝ ਹੀ ਨਹੀਂ ਸਕਦੇ।
ਗਰੀਬ ਲੋਕ ਇਨ੍ਹਾਂ ਬਘਿਆੜ ਕੰਪਨੀਆਂ ਦੀ ਖੁਰਾਕ ਬਣਨ ਲਈ ਮਜ਼ਬੂਰ ਹੋ jWdy hn।  ਏਡਜ਼ ਦੀ ਬਿਮਾਰੀ ਤੋਂ ਵਿਭਚਾਰੀ ਪੱਛਮੀ ਸਮਾਜ ਨੂੰ ਤਾਂ ਡਰ ਹੋਣਾ ਚਾਹੀਦਾ ਹੈ, ਪਰ ਪੂਰਬੀ ਸਮਾਜ ਕੱਟੜ ਹਿੰਦੂ ਅਤੇ ਮੁਸਲਿਮ ਅਤੇ ਸਿੱਖ ਸਮਾਜ ਜੋ ਸੱਭਿਅਕ ਹਨ ਨੂੰ ਬਹੁਤਾ ਡਰ ਨਹੀਂ । ਏਸ਼ੀਆ ਮਹਾਂਦੀਪ ਦੇ ਬਹੁਤੇ ਦੇਸ਼ ਪੱਛਮ ਵਾਂਗ ਲੀਲਾ ਪ੍ਰਸ਼ੋਤਮ ਨਹੀਂ ਹਨ, ਬਲਕਿ ਮਰਿਯਾਦਾ ਪ੍ਰਸ਼ੋਤਮ ਹਨ। ਆਓ ਏਡਜ਼ ਵਿਰੋਧੀ ਪ੍ਰਚਾਰ ਮੁਹਿੰਮ ਦੇ ਨਾਂਅ ਥੱਲੇ ਆਉਣ ਵਾਲੀ ਪੀੜ੍ਹੀ ਨੂੰ ਵਿਭਚਾਰ ਵਿੱਚ ਡੋਬਣ ਦਾ ਵਿਰੋਧ ਕਰੀਏ। ਪੱਛਮੀ ਜ਼ਹਿਰਾਂ ਆਧਾਰਤ ਖਾਣਿਆਂ ਤੋਂ ਅਤੇ ਗੈਰ-ਮਰਿਆਦਤ ਜੀਵਨ ਕਾਰਨ ਪੈਦਾ ਹੋਣ ਵਾਲੇ ਰੋਗਾਂ ਤੋਂ ਬਚਾਅ ਲਈ ਜਿਵੇਂ ਸ਼ੂਗਰ, ਕੈਂਸਰ, ਮਲੇਰੀਆ, ਪੀਲੀਆ, ਗਠੀਆ ਆਦਿ ivroDI ਪ੍ਰਚਾਰ ਮੁਹਿੰਮ ਦੀ ਅੱਜ ਦੀ ਰਾਜ ਸੱਤਾ ਤੋਂ ਮੰਗ ਕਰੀਏ।
                 mo 9417727245 ipMf p`KoklW ijlw brnwlw

ਅੰਨਾਂ ਹਜਾਰੇ ਦੀ ਜਿੱਤ ਦਾ ਪੰਜਾਬੀਆਂ ਨੂੰ ਸੰਦੇਸ ।

ਅੰਨਾਂ ਹਜਾਰੇ ਦੀ ਜਿੱਤ  ਦਾ ਪੰਜਾਬੀਆਂ ਨੂੰ ਸੰਦੇਸ ।       ਗੁਰਚਰਨ ਪੱਖੋਕਲਾਂ
ਭਾਰਤੀ ਲੋਕਤੰਤਰ ਦਾ ਚੇਹਰੇ ਉਪਰ ਭ੍ਰਿਸਟ ਨੇਤਾਵਾਂ ਨੇ ਇੰਨੇ ਦਾਗ ਪਾ ਦਿੱਤੇ ਹਨ ਕਿ ਇਸਦਾ ਚਿਹਰਾ ਹੀ ਬੇਪਛਾਣ ਕਰ ਦਿੱਤਾ ਹੈ। ਲੋਕਾਂ ਦੁਆਰਾ ਲੋਕਾਂ ਲਈ ਬਣਿਆ ਲੋਕਤੰਤਰ ਲੋਕਾਂ ਨੂੰ ਲੁੱਟਣ ਦਾ ਹਥਿਆਰ ਬਣ ਗਿਆ ਹੈ। ਆਮ ਲੋਕਾਂ ਦੀ ਅਵਾਜ ਅੰਨਾਂ ਹਜਾਰੇ ਦੇ ਰੂਪ ਵਿੱਚ ਭ੍ਰਿਸਟ ਨੇਤਾਵਾਂ ਦੇ ਲਈ ਇੱਕ ਚੇਤਾਵਨੀ ਹੈ ਕਿ ਜੇ ਉਹਨਾਂ ਵਿੱਚ ਮਾੜੀ ਮੋਟੀ ਵੀ ਅਕਲ ਬਚੀ ਹੈ ਤਾਂ ਉਹ ਆਪਣੇ ਆਪ ਨੂੰ ਬਦਲ ਲੈਣ ਨਹੀਂ ਤਾਂ ਪਿਆਰਾ ਭਾਰਤ ਬਗਾਵਤ ਦੇ ਮੂੰਹ ਉਪਰ ਖੜਾ ਹੈ। ਭ੍ਰਿਸਟਤਾ ਨੂੰ ਜਿਸ ਤਰਾਂ ਸਰਕਾਰੀ ਪੁਸਤ ਪਨਾਹੀ ਹਾਸਲ ਹੋ ਚੁੱਕੀ ਹੈ ਦੇ ਕਾਰਣ ਆਮ ਕਿਰਤੀ ਮਨੁੱਖ ਦਾ ਜਿਉਣਾਂ ਮੁਹਾਲ ਹੋ ਗਿਆ ਹੈ।ਕੁੱਝ ਕਰੋੜਾਂ ਬਦਲੇ ਜਿਸ ਤਰਾਂ ਦੇਸ ਦੀਆਂ ਜਾਇਦਾਦਾਂ  ਨੂੰ ਲੁਟੇਰਿਆਂ ਦੇ ਹੱਥ ਦਿੱਤਾ ਜਾ ਰਿਹਾ ਹੈ ਅਤਿ ਸਰਮਨਾਕ ਹੈ। ਦੇਸ ਦੀਆਂ ਸੜਕਾਂ ,ਪੁਲਾਂ ,ਫੈਕਟਰੀਆਂ ਨੂੰ ਰਾਜਨੇਤਾ ਅੱਪਣੇ ਚਹੇਤਿਆਂ ਨੂੰ ਮਾਲਕ ਬਣਾਈ ਜਾ ਰਹੇ ਹਨ। ਅਸੰਖ ਕੀਮਤ ਦੀ ਜਾਇਦਾਦ ਨੂੰ ਬਿਨਾਂ ਕਿਸੇ ਘਾਟੇ ਵਾਧੇ ਦੇ ਸਾਲਾਂ ਦੇ ਹਿਸਾਬ ਲੁੱਟਣ ਦੇ ਪ੍ਰਵਾਨੇ ਜਾਰੀ ਕੀਤੇ ਜਾ ਰਹੇ ਹਨ। ਪਿਛਲੇ 64 ਸਾਲਾਂ ਤੋਂ ਰਾਜਨੇਤਾਵਾਂ  ਤੋਂ ਕੋਈ ਹਿਸਾਬ ਨਹੀਂ ਮੰਗਿਆ ਗਿਆ। ਅਰਬਾਂ ਖਰਬਾਂ ਦੀ ਲੁੱਟ ਕਰਨ ਵਾਲੇ ਲੋਕਾਂ ਉਪਰ ਵੀ 420 ਦੇ ਕੇਸ ਅਧੀਨ ਸਿਰਫ ਛੇ ਮਹੀਨੇ ਦੀ ਸਜਾ ਵਾਲਾ ਕਾਨੂੰਨ ਲਾਗੂ ਕੀਤਾ ਜਾਂਦਾ ਹੈ ਜੋ ਕਦੀ ਕਿਸੇ ਨੇਤਾ ਨੂੰ ਕੀਤੀ ਨਹੀਂ ਜਾਂਦੀ ਜੇ ਹੋ ਵੀ ਜਾਵੇ ਤਾਂ ਨੇਕਚਲਣੀ ਦੇ ਸਰਟੀਫਿਕੇਟ ਨਾਲ ਬਿਨਾਂ ਜੇਲ ਭੇਜਿਆਂ ਸਾਰ ਲਿਆ ਜਾਂਦਾ ਹੈ। ਅੰਨਾਂ ਹਜਾਰੇ ਜਿਹੇ ਇੱਕ ਆਮ ਵਿਅਕਤੀ ਨੂੰ ਮਜਬੂਰ ਕਰ ਦਿੱਤਾ ਗਿਆ ਹੈ ਕਿ ਭ੍ਰਿਸਟ ਤੰਤਰ ਵੱਲੋਂ ਬੇਜੁਬਾਨੇ ਬਣਾ ਦਿੱਤੇ ਗਏ ਗਰੀਬ ਲੋਕਾਂ ਦੀ ਆਵਾਜ ਮੌਤ ਦੀ ਬਾਜੀ ਖੇਡ ਕੇ ਬੋਲੇ ਹੋ ਚੁੱਕੇ ਕੰਨਾਂ ਵਾਲੇ ਲੁਟੇਰੇ ਰਾਜਨੀਤਕਾਂ ਤੱਕ ਪਹੁੰਚਾਵੇ। ਹਿੰਦੋਸਤਾਨ ਦੀ ਰਾਜਸੱਤਾ ਨੇ ਲੋਕਪਾਲ ਬਣਾਉਣ ਦੂ ਮੰਗ ਮੰਨ ਕੇ ਇੱਕ ਵਾਰ ਆਪਣੀ ਧੌਣ ਬਚਾ ਲਈ ਹੈ ਛੇਤੀ ਹੀ ਫਿਰ ਦੁਬਾਰਾ ਲੋਕ ਰੋਹ ਦਾ ਸਾਹਮਣਾਂ ਕਰਨਾਂ ਪਵੇਗਾ ਜੇ ਰਾਜਨੀਤਕਾਂ ਨੇ ਆਪਣੇ ਤੌਰ ਤਰੀ ਕੇ ਨਾਂ ਬਦਲੇ। ਜਿੰਨਾਂ ਛੇਤੀ ਰਾਜਨੀਤਕ ਇਸਨੂੰ ਸਮਝ ਲੈਣ ਤਾਂ ਇਹ ਉਹਨਾਂ ਵਾਸਤੇ ਹੀ ਚੰਗਾਂ ਹੋਵੇਗਾ। ਜੇ ਰਾਜਨੀਤਕ ਨਾਂ ਸਮਝੇ ਤਾਂ ਆਪਣੇ ਲੁਟੇਰੇ ਯਾਰ ਘਰਾਣਿਆਂ ਸਮੇਤ ਬੋਰੀਆ ਬਿਸਤਰ ਬੰਨ ਲੈਣਾਂ ਚਾਹੀਦਾ ਹੈ ਕਿਉਕਿ ਲੋਕ ਰੋਹ ਜਦ ਵੀ ਉਠਦਾ ਹੈ ਤਦ ਸੁਨਾਮੀ ਲਹਿਰ ਵਾਂਗ ਕਿਸੇ ਨੂੰ ਸੰਭਲਣ ਦਾ ਵਕਤ ਨਹੀਂ ਦਿੰਦਾਂ।
                        ਦੇਸ ਦੇ ਭ੍ਰਿਸਟਤੰਤਰ ਦੇ ਏਜੰਟ ਹੁਣ ਜਿਸ ਤਰਾਂ ਅੰਨਾਂ ਹਜਾਰੇ ਦੇ ਗੁਣ ਗਾ ਰਹੇ ਹਨ ਸਿਰਫ ਸੰਘਰਸ ਨੂੰ ਗੁੰਮਰਾਹ ਕਰਨ ਵਾਸਤੇ ਹੀ ਕਰ ਰਹੇ ਹਨ। ਆਮ ਭਾਰਤੀ ਜਦ ਇਹ ਸਮਝਣ ਲੱਗਪਿਆ ਸੀ ਕਿ ਭ੍ਰਿਸਟ ਤੰਤਰ ਦੇ ਰਾਜਨੀਤਕਾਂ ਖਿਲਾਫ ਕੋਈ ਲੜ ਹੀ ਨਹੀਂ ਸਕਦਾ ਤਦ ਅੰਨਾਂ ਹਜਾਰੇ ਵਰਗੇ ਸਾਫ ਆਚਰਣ ਵਾਲੇ ਵਿਅਕਤੀ ਦੀ ਅਵਾਜ ਨੇ ਦੱਸ ਦਿੱਤਾ ਹੈ ਕਿ ਕੁੱਝ ਵੀ ਅਸੰਭਵ ਨਹੀਂ ਹੁੰਦਾ। ਲੋਕਪਾਲ ਬਿਲ ਦੀ ਮੰਗ ਮੰਨਕੇ ਸਰਕਾਰਾਂ ਦੀ ਕਮਜੋਰੀ ਜੱਗ ਜਾਹਿਰ ਹੋ ਗਈ ਹੈ ਕਿ ਇਹ ਲੋਕ ਰੋਹ ਅੱਗੇ ਕੱਖਾਂ ਵਾਂਗੂੰ ਉੱਡ ਜਾਂਦੀਆਂ ਹਨ। ਆਮ ਲੋਕਾਂ ਨੂੰ ਇਨਸਾਫ ਉਸ ਵਕਤ ਹੀ ਮਿਲਦਾ ਹੈ ਜਦ ਉਹਨਾਂ ਦੀ ਅਗਵਾਈ ਨਿਸਕਾਮ ਅਤੇ ਸਾਫ ਆਚਰਣ ਵਾਲੇ ਵਿਅਕਤੀਆਂ ਹੱਥ ਹੁੰਦੀ ਹੈ। ਰਾਜਨੀਤਕਾਂ ਦੀ ਅਗਵਾਈ ਹੱਥ ਲੜੇ ਗਏ ਸੰਘਰਸ ਵਿੱਚ ਸਿਰਫ ਉਹਨਾਂ ਦੀਆਂ ਰਾਜਗੱਦੀਆਂ ਹੀ ਨਿਕਲਦੀਆਂ ਹਨ ਇਨਸਾਫ ਨਹੀਂ। ਰਾਜਨੀਤਕਾਂ ਹੱਥ ਲੜਿਆ ਗਿਆ ਪੰਜਾਬ ਦਾ ਸੰਘਰਸ ਇਸਦਾ ਗਵਾਹ ਹੈ ਜਿਸਦੀ ਪ੍ਰਾਪਤੀ ਜੀਰੋ ਨੁਕਸਾਨ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਲੋਕਾਂ ਨੂੰ ਵੀ ਆਪਣੇ ਪਿਆਰੇ ਪੰਜਾਬ ਨੂੰ ਬਚਾਉਣ ਲਈ ਕਿਸੇ ਅੰਨਾਂ ਹਜਾਰੇ ਦੀ ਭਾਲ ਅਰੰਭ ਕਰ ਲੈਣੀ ਚਾਹੀਦੀ ਹੈ। ਜਿਸ ਤਰਾਂ ਪੰਜਾਬ ਨੂੰ 80000 ਕਰੋੜ ਦੇ ਸਰਕਾਰੀ ਕਰਜੇ ਅਤੇ 40000 ਕਰੋੜ ਦੇ ਕਿਸਾਨੀ ਕਰਜੇ  ਵਿੱਚ ਫਸਾ ਦਿੱਤਾ ਗਿਆ ਹੈ ਵਿੱਚੋਂ ਨਿਕਲਣਾਂ ਆਸਾਨ ਨਹੀਂ ਹੋਵੇਗਾ। 15000 ਕਰੋੜ ਦੇ ਕਰਜੇ ਵਿੱਚ ਬਿਜਲੀ ਵਾਲਾ ਮਹਿਕਮਾਂ ਕੀ ਚੰਦ ਚੜਾਵੇਗਾ ਵੀ ਭੁੱਲਣਾਂ ਨਹੀਂ ਚਾਹੀਦਾ। ਉਪਰੋਕਤ ਸਰਕਾਰੀ ਰਿਕਾਰਡ ਵਾਲੇ ਕਰਜੇ ਤੋਂ ਇਲਾਵਾ ਅਣਗਿਣਤ ਇਸ ਤੋਂ ਵੀ ਵੱਧ ਕਰਜਾ ਹੈ ਪੰਜਾਬੀਆਂ ਸਿਰ ਜੋ ਸਾਇਦ ਸਾਰੇ ਪੰਜਾਬ ਨੂੰ ਵੇਚ ਕੇ ਵੀ ਨਾਂ ਉੱਤਰੇ। ਪੰਜਾਬੀਉ ਆਉ ਗੁਰੂਆਂ ਦੇ ਪੰਜਾਬ ਨੂੰ ਅਣਖ ਨਾਲ ਜਿਉਂਦਾ ਰੱਖਣ ਵਾਸਤੇ ਪੰਜਾਬ ਦੇ ਰਾਜਨੀਤਕਾਂ ਤੋਂ ਮੰਗ ਕਰੀਏ ਕਿ ਪੰਜਾਬ ਨੂੰ ਕਰਜਈ ਕਰਨਾਂ ਬੰਦ ਕਰਨ। ਇਹੋ ਜਿਹੇ ਵਿਕਾਸ ਜੋ ਸਾਡੇ ਪੰਜਾਬ ਨੂੰ ਲਾਚਾਰ ਬਣਾ ਦੇਵੇਗਾ ਤੋਂ ਤੋਬਾ ਕਰਨੀਂ ਹੀ ਚੰਗੀ ਹੈ।           ਫੋਨ 9417727245

Saturday 2 April 2011

ਸਿੱਖ ਵਿਦਵਾਨ ਹੀ ਸਿੱਖ ਫਲਸਫੇ ਦੇ ਵਿਰੋਧੀ ਕਿਉਂ?


ਕਿਉਂ ਮੰਨਦੇ ਹਾਂ ਰੱਬੀ ਭਾਣਿਆਂ ਨੂੰ?


ਪੇਡੂ ਵਿਕਾਸ ਦਾ ਇੱਕ ਸੱਚ ਇਹ ਵੀ ਤਾਂ ਹੈ 2ਇਹ ਤਾਂ ਗਲਤ ਹੈ ਵੀਰ ਮੇਰਿਆ


ਸਿੱਖ ਧਰਮ ਦਾ ਪਰਚਾਰ ਕਿਵੇਂ?


ਕਿਸਾਨ ਉਪਰ 10000 ਕਰੋੜ ਦਾ ਟੈਕਸ


ਸਿੱਖ, ਗੁਰੂ ,ਸਬਦਗੁਰੂ ਅਤੇ ਅਨਾਹਦ ਸਬਦ ।


ਦੁਨੀਆਂ ਦੀ ਸਭ ਤੋਂ ਨਵੇਂ ਜਮਾਨੇ ਦੀ ਸਿੱਖ ਕੌਮ ਨਿਰਣਾ ਹੀ ਨਹੀਂ ਕਰ ਪਾ ਰਹੀ ਕਿ ਉਸਦਾ ਗੁਰੂ ਕੌਣ ਹੈ।ਸਭ ਤੋਂ ਵੱਡੀ ਗੱਲ ਇਸ ਕੌਮ ਦੇ ਪ੍ਰਚਾਰਕ ਹੀ ਸਪੱਸਟ ਅਤੇ ਇੱਕਮੱਤ ਨਹੀਂ ਹਨ।ਹਰ ਕੋਈ ਆਪੋ ਆਂਪਣੀ ਬੁੱਧੀ ਅਨੁਸਾਰ ਆਪੋ ਆਪਣੀ ਸੋਚ ਪ੍ਰਚਾਰੀ ਜਾ ਰਿਹਾ ਹੈ।ਸਿੱਖ ਫਲਸਫੇ ਨੂੰ ਪੈਦਾ ਕਰਨ ਵਾਲੇ ਅਨੇਕਾਂ ਸੰਤ ਹਨ।ਆਪੋ ਆਪਣੇ ਸਮਿਆਂ ਅਤੇ ਇਲਾਕਿਆਂ ਵਿੱਚ ਸਾਰੇ ਸੰਤ ਪੁਰਸਾਂ ਨੇ ਗੁਰੂ ਦੇ ਦਰਜੇ ਪ੍ਰਾਪਤ ਕੀਤੇ।ਅੱਜ ਦੇ ਸਿੱਖਾਂ ਨੁੰ ਇਸ ਗੱਲ ਤੇ ਹੀ ਲੜਾਇਆ ਜਾ ਰਿਹਾ ਹੈ ਕਿ ਕੌਣ ਗੁਰੂ ਹੈ,ਕੌਣ ਭਗਤ ਹੈ,ਕੌਣਸੂਫੀ ਸੰਤ ਹੈ। ਗੁਰੂ ਗਰੰਥ ਵਿੱਚ ਸਾਮਲ ਗੁਰਬਾਣੀ ਦੇ ਰਚਾਇਤਾਵਾਂ ਨੂੰ ਵੱਖ ਵੱਖ ਗੁਰੂ ,ਸੰਤ, ਭਗਤ ਜਾਂ ਹਿੰਦੂ,ਮੁਸਲਮਾਨ ਆਦਿਵਿੱਚ ਕਿਉਂ ਵੰਡਿਆ ਜਾਰਿਹਾਹੈ ਹੈ।ਅੱਜ ਭੀ ਸਿੱਖ ਦਸ ਗੁਰੂ ਮੰਨੀ ਜਾ ਰਹੇ ਹਨ। ਜਦਕਿ ਗੁਰੂ ਗੋਬਿੰਦ ਸਿੰਘ ਵੱਲੋਂ ਗੁਰੂ ਦਾ ਦਰਜਾ ਗਰੰਥ ਸਾਹਿਬ ਨੂੰ ਦੇਣ ਤੋਂ ਬਾਅਦ ਇਕੋ ਗੁਰੂ ਮੰਨਿਆ ਜਾਣਾ ਚਾਹੀਦਾ ਹੈ ਗੁਰੂ ਗਰੰਥ ਸਾਹਿਬ। ਦਸਾਂ ਗੁਰੂਆਂ ਦੀ ਸੋਚ ਛੇ ਗੁਰੂਆਂ ਦੀਆਂ ਲਿਖਤਾਂ ਭਾਵ ਗੁਰਬਾਣੀ ਵਿੱਚ ਸਮੋਈ ਹੋਈ ਹੈ,।ਛੇ ਗੁਰੂਆਂ ਦੀ ਬਾਣੀ ਤੋਂ ਬਿਨਾਂ ਬਾਕੀ ਹੋਰ ਸਭ ਸੰਤ ,ਭਗਤਾਂ ਦੀ ਬਾਣੀ ਦੀ ਵਿਚਾਰਧਾਰਕ ਸੋਚ ਗੁਰੂਆਂ ਦੀ ਬਾਣੀ ਸਮਾਨ ਹੈ ਇਸ ਲਈ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਵਿੱਚ ਸਾਮਲ ਕੀਤਾ ਸੀ ਸੋ ਉਹ ਸਾਰੇ ਸੰਤ ,ਭਗਤ ਵੀ ਗੁਰੂ ਹਨ।ਗੁਰੂ ਗਰੰਥ ਸਾਹਿਬ ਵਿੱਚ ਸਾਮਲ ਸਾਰੇ ਲੇਖਕ ਬਰਾਬਰ ਦਾ ਦਰਜਾ ਰੱਖਦੇ ਹਨ।ਸਿੱਖ ਕੌਮ ਦਾ ਗੁਰੂ ਮਨੁੱਖ ਨਹੀਂ ਵਿਚਾਰਧਾਰਾ ਹੈ।ਇਹ ਵਿਚਾਰਧਾਰਾ ਸਿਰਫ ਤੇ ਸਿਰਫ ਗੁਰੂੂ ਗਰੰਥ ਵਿੱਚ ਹੈ।ਗੁਰੂ ਗਰੰਥ ਨੂੰ ਗੁਰੂ ਕਿਵੇਂ ਮੰਨਣਾ ਹੈ ਇਹ ਭੀ ਇੱਕ ਤਰਾਂ ਨਹੀਂ ਕੀਤਾ ਜਾ ਰਿਹਾ ।ਵੱਡੀ ਗਿਣਤੀ ਸਿਰ ਝੁਕਾ ਮੱਥਾ ਟੇਕਣ ਨੂੰ ਹੀ ਅਧਾਰ ਬਣਾਈ ਬੈਠੀ ਹੈ।ਅਸਲ ਵਿੱਚ ਅੱਖਰ ਗੁਰੂ ਰੂਪੀ ਗੁਰੂ ਗਰੰਥ ਸਾਹਿਬ ਨੂੰ ਪੜ ਅਤੇ ਸੁਣ ਕੇ ਹੀ ਸਮਝਿਆ ਜਾ ਸਕਦਾ ਹੈ।ਗੁਰਬਾਣੀ ਦੀ ਸਮਝ ਪੈਸੇ ਦੇਕੇ ਨਹੀਂ ਖਰੀਦੀ ਜਾ ਸਕਦੀ ਜੋ ਅੱਜਕਲ ਕਰਵਾਇਆ ਜਾ ਰਿਹਾ ਹੈ ਮਾਇਆਧਾਰੀਆਂ ਵੱਲੋਂ। ਪੜ ਅਤੇ ਸੁਣਨ ਤੋਂ ਬਾਅਦ ਮਨ ਵਿੱਚ ਭੈ ਰੱਖਣ ਨਾਲ ਹੀ ਗੁਰਬਾਣੀ ਸੁਖ ਦੇਣ ਵਾਲੀ ਬਣਦੀ ਹੈ।ਦੇਹਧਾਰੀ ਨੂੰ ਮੰਨਣਾ ਹੈ ਜਾਂ ਨਹੀਂ ਭੀ ਵਿਵਾਦ ਰੋਜਾਨਾ ਫਜੂਲ ਖੜਾ ਕੀਤਾ ਜਾ ਰਿਹਾ ਹੈ।ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਦੇਹਧਾਰੀ  ਨੂੰ ਨਾਂ ਮੰਨਣ ਦੀ ਗੱਲ ਕੀਤੀ ਜਾਂਦੀ ਹੈ।ਇਸ ਬਾਰੇ ਫੈਸਲਾ ਗੁਰੂ ਰੂਪ ਗੁਰਬਾਣੀ ਵਿੱਚੋਂ ਲਿਆ ਜਾਣਾ ਚਾਹੀਦਾ ਹੈ ਨਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਥੱਲੇ ਮਨਮੱਤ  ਵਿੱਚੋਂ।ਗੁਰੂ ਮਨੁੱਖ ਦਾ ਸਿਰਫ ਇੱਕ ਹੀ ਹੁੰਦਾ ਹੈ ਜੋ ਸਿੱਖ ਲਈ ਸਿਰਫ ਗੁਰੂ ਗਰੰਥ ਹੀ ਹੈ।ਗੁਰੂ ਗਰੰਥ ਦੀ ਵਿਚਾਰਧਾਰਾ ਸੱਤਪੁਰਖ ,ਸੰਤ ,ਸਾਧ,ਜਾਂ ਇਸ ਦਾ ਭਾਵ ਚੰਗੇ ਮਨੁੱਖ ਦਾ ਅਦਬ ਕਰਨ ਵੱਲ ਨੂੰ ਤੋਰਦੀ ਹੈ,ਰੋਕਦੀ ਨਹੀਂ।ਚੰਗੇ ਜਾਂ ਸੱਚੇ ਮਨੁੱਖ ਦੇ ਪੈਰਾਂ ਤੇ ਦਾੜੀ ਰੱਖਣ ਦੀ ਗੱਲ ਗੁਰਬਾਣੀ ਕਹਿੰਦੀ ਹੈ।ਗਰੀਬ ਉਪਰ ਖਿਝਣ ਵਾਲੀ ਦਾੜੀ ਨੂੰ ਸਾੜਨ ਦੀ ਗੱਲ ਭੀ ਗੁਰਬਾਣੀ ਹੀ ਕਰ ਸਕਦੀ ਹੈ।ਦੇਹਧਾਰੀ ਸਬਦ ਨੂੰ ਨਿੰਦਣ ਸਮੇਂ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਲਿਖਣ ਵਾਲੇ ਬੀ ਦੇਹਧਾਰੀ ਹੀ ਸਨ।ਇਸ ਤਰਾਂ ਹੀ ਸਾਧ ਅਤੇ ਸੰਤ ਸਬਦ ਨੂੰ ਜੋ ਆਦਰ ਗੁਰਬਾਣੀ ਦਿੰਦੀ ਹੈ ਅਸੀ ਕਿਉਂ ਨਹੀਂ ਦਿੰਦੇ ਕਿਉਂਕਿ ਅੱਜ ਦਾ ਮਨੁੱਖ ਗੁਰੂਆਂ ਤੋਂ ਵੱਡਾ ਜੋ ਹੋ ਗਿਆ ਹੈ।ਅਸੀਂ ਸਮਝ ਹੀ ਨਹੀਂ ਰਹੇ ਗੁਰਬਾਣੀ ਨੂੰ।ਆਪਣੀ ਮਤ ਗੁਰਬਾਣੀ ਉਪਰ ਥੋਪ ਰਹੇ ਹਾਂ।ਗੁਰਬਾਣੀ ਭੇਖਧਾਰੀ ਨੂੰ ਬਨਾਰਸ ਦਾ ਠੱਗ ਕਹਿੰਦੀ ਹੈ ਜਦੋਂਕਿ ਅੱਜ ਦਾ ਮਨੁੱਖ ਸਾਧ ਜਾਂ ਸੰਤ।ਗੁਰਬਾਣੀ ਆਚਰਣ ਨੂੰ ਸਭ ਤੋਂ ਉਪਰ ਮੰਨਦੀ ਹੈ,ਅਸੀਂ ਵਿਖਾਵੇ ਨੂੰ।ਸਾਧ ਜਾਂ ਸੰਤ ਦੀ ਪਛਾਣ ਆਚਰਣ ਤੋਂ ਕਰਨ ਦੀ ਪਛਾਣ ਕਰਨੀਂ ਹੀ ਭੁੱਲ ਗਿਆ ਹੈ ਅੱਜ ਦਾ ਮਨੁੱਖ।
           ਸਿੱਖ ਦਾ ਪਹਿਲਾ ਅਸੂਲ ਹੀ ਸਿੱਖਣਾ ਹੁੰਦਾ ਹੈ।ਜਿਹੜਾ ਮਨੁੱਖ ਸਿੱਖਣਾ ਬੰਦ ਕਰ ਦਿੰਦਾ ਹੈ ਉਹ ਸਿੱਖ ਹੀ ਨਹੀਂ ਰਹਿ ਜਾਦਾ।ਸਿੱਖ ਨੂੰ ਹੀ ਗੁਰੂ ਚਾਹੀਦਾ ਹੈ ਸੋ ਜੇ ਮਨੁੱਖ ਸਿੱਖ ਬਣੇਗਾ ਫਿਰ ਹੀ ਗੁਰੂ ਭਾਲੇਗਾ।ਅੱਖਰ ਗੁਰੂ ਨੂੰ ਗੁਰੂ ਦਾ ਦਰਜਾ ਸਿਰਫ ਪੜਨ ਅਤੇ ਸੁਣਨ ਵਾਲਾ ਹੀ ਦੇ ਸਕਦਾ ਹੈ।ਅੱਖਰਾਂ ਦੀਆਂ ਹੱਦਾਂ ਹੁੰਦੀਆਂ ਹਨ,ਇਹ ਅਨਾਹਦ ਨਹੀਂ ਹੁੰਦੇ।ਅੱਖਰਾਂ ਨੂੰ ਪੜਨ ਲਈ ਲਿਪੀ ਗਿਆਨ ਅਤੇ ਅੱਖਾਂ ਹੋਣੀਆਂ ਚਾਹੀਦੀਆਂ ਹਨ।ਅੱਖਰਾਂ ਨੂੰ ਜੇ ਸੁਣਨਾਂ ਹੋਵੇ ਤਾਂ ਸੁਣਨ ਵਾਲੇ ਕੰਨ ਹੋਣੇ ਚਾਹੀਦੇ ਹਨ।ਲਿਪੀ ਗਿਆਨ ਮਨੁੱਖ ਜਾਂ ਦੇਹਧਾਰੀ ਤੋਂ ਹੀ ਮਿਲਦਾ ਹੈ।ਗਿਆਨ ਦੇਣ ਵਾਲੇ ਦਾ ਅਦਬ ਗੁਰਬਾਣੀ ਸਿਖਾਉਂਦੀ ਹੈ।ਅਨਾਹਦ ਸਬਦ ਸਿਰਫ ਪੰਜ ਹੀ ਹਨ ਜੋ ਪ੍ਰਮਾਤਮਾ ਆਪ ਬਣਾਉਂਦਾ ਹੈ।ਅਨਾਹਦ ਸਬਦ ਮਰਿਆਂ ਅਤੇ ਜਿਉਂਦਿਆਂ ਨੂੰ ਬਰਾਬਰ ਮਹਿਸੂਸ ਹੁੰਦੇ ਹਨ।ਅਨਾਹਦ ਸਬਦ ਹੀ ਬਾਬੇ ਨਾਨਕ ਦੇ ਗੁਰੂ ਸਨ। ਸੰਤ ਪੁਰਸਾਂ ਦੇ ਭੀ ਅਨਾਹਦ ਸਬਦ ਹੀ ਗੁ੍ਰਰੂ ਹੁੰਦੇ ਹਨ।   

ਧਰਮ ਕੀ ਹੁੰਦਾ ਹੈ?

ਜਦ ਕੋਈ ਮਨੁੱਖ ਕਹਿੰਦਾ ਹੈ ਕਿ ਮੈਂ ਹਿੰਦੂ ਹਾਂ ਤਾਂ ਗੁਰਬਾਣੀ ਕਹਿੰਦੀ ਹੈ ਕਿ ਉਹ ਅੰਨਾਂ ਹੋ ਗਿਆ ਜਦ ਮਨੁੱਖ ਕਹਿੰਦਾ ਹੈ ਕਿ ਮੈ ਤੁਰਕ ਹਾਂ ਤਦ ਗੁਰਬਾਣੀ ਕਹਿੰਦੀ ਹੈ ਕਿ ਉਹ ਕਾਣਾਂ ਹੋ ਗਿਆ ਭਾਵ ਇਹਨਾਂ ਦੋਨਾਂ ਸੋਚਾ ਵਾਲਿਆਂ ਦਾ ਨਜਰੀਆ ਸਮਾਜ ਅਤੇ ਕੁਦਰਤੀ ਕਿਰਤਾਂ ਨੂੰ ਦੇਖਣ ਪਰਖਣ ਅਤੇ ਦੱਸਣ ਸਮੇਂ ਇਹ ਲੋਕ ਅੰਨੇ ਅਤੇ ਕਾਣੇ ਮਨੁੱਖ ਵਾਂਗ ਵਿਵਹਾਰ ਕਰਨਗੇ।ਹਿੰਦੂ ਅੰਨਾਂ ਤੁਰਕੂ ਕਾਣਾਂ ਦੋਹਾਂ ਤੈ ਗਿਆਨੀ ਸਿਆਣਾਂ  ਗੁਰਬਾਣੀ ਵਿੱਚ ਲਿਖਣ ਦਾ ਭਾਵ ਕਿਸੇ ਕੌਮ ਜਾਂ ਭਾਈਚਾਰੇ ਨੂੰ ਨਿੰਦਣਾਂ ਨਹੀ ਸਗੋਂ ਮਨੁੱਖ ਦੀ ਸੋਚ ਨੂੰ ਪਾਕ ਪਵਿੱਤਰ ਕਰਕੇ ਗਿਆਨਵਾਨ ਬਣਾਉਣਾਂ ਹੇ। ਸੋ ਇਸ ਦਾ ਭਾਵ ਇਹ ਵੀ ਹੈ ਕਿ ਜੇ ਕੋਈ ਵੀ ਮਨੁੱਖ ਸਿੱਖ,ਬੋਧੀ,ਕਾਮਰੇਡ ,ਤਰਕਸੀਲ ਜਾਂ ਕਿਸੇ ਹੋਰ ਵਿਚਾਰਾਂ ਵਾਲੀ ਸੋਚ ਦਾ ਗੁਲਾਮ ਹੋ ਕੇ ਕੁਝ ਬੋਲਦਾ ਹੈ ਉਸਦਾ ਉਪਦੇਸ ਅਤੇ ਵਿਵਹਾਰ ਅੰਨੇ ਅਤੇ ਕਾਣੇ ਵਾਲਾ ਹੀ ਹੁੰਦਾ ਹੈ। ਗੁਰੂਆਂ ,ਫਕੀਰਾਂ ਦੇ,ਜਾਂ ਇਸ ਦਾ ਭਾਵ ਸੱਚੇ ਮਨੁੱਖਾਂ ਦੇ ਫੈਸਲੇ ਅਨੁਸਾਰ ਤਾਂ ਗਿਆਨਵਾਨ ਮਨੁੱਖ ਹੀ ਸੰਪੂਰਣ ਮਨੁੱਖ ਹੁੰਦਾ ਹੈ। ਗਿਆਨਵਾਨ ਮਨੁੱਖ ਕਦੇ ਆਪਣੇ ਆਪ ਨੂੰ ਸਿਆਣਾਂ, ਦੂਜਿਆਂ ਤੋਂ ਉਚਾ ਨਹੀ ਸਮਝਦਾ ਅਤੇ ਨਾਂ ਹੀ ਆਪਣੇ ਆਪ ਨੂੰ ਸਭ ਕੁੱਝ ਜਾਣ ਲੈਣ ਦਾ ਦਾਅਵਾ ਕਰਦਾ ਹੈ, ਜੋ ਇਸ ਤਰਾਂ ਕਰਦੇ ਹਨ ਉਹ ਮੂਰਖ ,ਅਗਿਆਨੀ ਹੀ ਹੋ ਸਕਦੇ ਹਨ। ਅੱਜ ਕਲ ਧੜਿਆਂ ਦੇ ਮੈਬਰ ਲੋਕ ਖੁਦਾ ਦੇ ਧੜੇ ਵਿੱਚ ਨਾਂ ਖੜਕੇ ਦੁਨਿਆਵੀ ਧੜਿਆਂ ਵਿੱਚ ਖੜਕੇ ਬੋਲਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਉਹਨਾਂ ਦਾ ਧੜਾ ਹੀ ਵਧੀਆ ਅਤੇ ਪੂਰਣ ਹੈ ।ਇਸ ਦੁਨੀਆਂ ਦੇ ਮਾਨਤਾ ਪ੍ਰਾਪਤ ਧੜੇ ਹਨ  ਮੁਸਲਮਾਨ ,ਹਿੰਦੁ,ਸਿੱਖ ,ਇਸਾਈ, ਕਮਿਊਨਿਸਟ। ਛੋਟੇ ਧੜਿਆਂ ਦਾ ਤਾਂ ਕੋਈ ਅੰਤ ਹੀ ਨਹੀਂ ।ਭ੍ਰਿਸਟ ਰਾਜਸੱਤਾ ਦਾ ਕੰਮ ਹੀ ਲੋਕਾਂ ਨੂੰ ਧੜਿਆ ਵਿੱਚ ਵੰਡਕੇ ਰਾਜ ਕਰਨਾਂ ਹੁੰਦਾ ਹੈ ਅਤੇ ਰਾਜਸੱਤਾ ਸਾਰੇ ਛੋਟੇ ਵੱਡੇ ਧੜਿਆਂ ਦੀ ਪੁਸਤ ਪਨਾਹੀ ਕਰਦੀ ਹੈ।ਸੱਚ ਨੂੰ ਅਪਨਾਉਣ ਵਾਲਾ ਮਨੁੱਖ ਧੜਿਆਂ ਵਿੱਚ ਖੜਨ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਰਾਜਸੱਤਾ ਵੱਲੋਂ ਬਾਗੀ ਕਰਾਰ ਦੇ ਦਿੱਤਾ ਜਾਂਦਾ ਹੈ ਜਿਵੇ ਸੁਕਰਾਤ, ਗੁਰੂ ਨਾਨਕ, ਈਸਾ ਮਸੀਹ ,ਮੁਹੰਮਦ ਸਾਹਿਬ, ਕ੍ਰਿਸਨ ਜੀ, ਗੁਰੂ ਤੇਗ ਬਹਾਦਰ, ਲੈਨਿਨ ਆਦਿ ।ਉਪਰੋਕਤ ਮਹਾਨ ਇਨਸਾਨਾਂ ਨੇ ਆਪਣੀ ਜਿੰਦਗੀ ਦੌਰਾਨ ਕੋਈ ਧੜਾ ਨਹੀਂ ਬਣਾਇਆਂ ਪਰ ਸਵਾਰਥੀ ਰਾਜਸੱਤਾ ਨੇ ਇਹਨਾਂ ਦੇ ਨਾਂ ਉਹਨਾਂ ਦੀ ਸਮਾਜ ਭਲਾਈ ਵਾਲੀ ਸੋਚ ਵਾਲੇ ਸਮਾਜ ਨਾਂ ਬਣਾਕਿ , ਅਖੌਤੀ ਧੜੇ ਖੜੇ ਕੀਤੇ ਅਤੇ ਉਹਨਾਂ ਨੂੰ ਹੀ ਧਰਮ ਦਾ ਰੂਪ ਦਿੱਤਾ। ਉਪਰੋਕਤ ਮਹਾਨ ਆਤਮਾਵਾਂ ਨੇ ਇਨਕਲਾਬ ਆਪਣਾਂ ਸਭ ਕੁੱਝ ਵਾਰਕੇ ਕੀਤਾ। ਧਰਤੀ ਦੇ ਵੱਖੋ ਵੱਖਰੇ ਇਲਾਂਕਿਆਂ ਅਤੇ ਉਹਨਾਂ ਸਮਿਆ ਦੀ ਲੋੜ ਅਨੁਸਾਰ ਵਧੀਆ ਜੀਵਨ ਪਵਿੱਤਰ ਜੀਵਨ ਜਿਉਣ ਦੀਆਂ ਜਾਚਾਂ ਦਿੱਤੀਆਂ ਜੋ ਉਹਨਾਂ ਦੇ ਆਚਰਣ ਦੀ ਉਪਜ ਸਨ। ਪਰ ਸਵਾਰਥੀ ਰਾਜਸੱਤਾ ਨੂੰ ਗੁਲਾਮ ਲੋਕ ਚਾਹੀਦੇ ਹਨ ਸੋ ਉਹਨਾਂ ਨੇ ਆਪਣੀ ਲੋੜ ਅਨੁਸਾਰ ਇਹਨਾਂ ਮਹਾਨ ਜੀਵਨ ਜਾਚਾਂ ਵਿੱਚ ਵਿਗਾੜ ਪੈਦਾ ਕੀਤੇ।ਮਨੁੱਖੀ ਲੋੜਾਂ ਅਨੁਸਾਰ ਹਰ ਜੀਵਨ ਜਾਚ ਨੇ ਆਪੋ ਆਪਣੀ ਜੰਮਣ ਭੋਇ ਵਿੱਚ ਉਥੋਂ ਦੀ ਮੰਗ ਅਨੁਸਾਰ ਰਿਸਤੇ ,ਕੰਮ ਕਰਨ ਦੇ ਢੰਗ ,ਖਾਣ ਪੀਣ ਦੀਆਂ ਮਰਿਆਦਵਾਂ  ਆਦਿ ਨਿਸਚਿਤ ਕੀਤੀਆਂ। ਪਰ ਲੁਟੇਰੀ ਅਤੇ ਸਵਾਰਥੀ ਰਾਜਸੱਤਾ ਨੇ ਇਹਨਾਂ ਜੀਵਨਜਾਚਾਂ ਨੂੰ ਹੰਕਾਰ ਵਿੱਚ ਅਤੇ ਲਾਲਚ ਵਿੱਚ ਆਪੋ ਆਪਣੇ ਗੁਲਾਮਾਂ ਨੂੰ ਅਖੌਤੀ ਧਰਮ ਦੇ ਨਾਂ ਥੱਲੇ ਵਰਤਕੇ  ਜਦ ਆਪਣੇ ਰਾਜਸੱਤੇ ਦੇ ਵਿਸਥਾਰ ਕੀਤੇ। ਕਮ ਅਕਲੀ ਨਾਲ ਉਨਾਂ ਜੀਵਨ ਜਾਚਾਂ ਨੂੰ ਦੁਜੇ ਕਬਜੇ ਵਾਲੇ ਇਲਾਕਿਆਂ ਵਿੱਚ ਲਾਗੂ ਕਰਨ ਦੀਆਂ ਆਪਹੁਦਰੀਆਂ ਤਾਨਾਸਾਹੀ ਨੀਤੀਆਂ ਲਾਗੂ ਕੀਤੀਆਂ। ਇਸ ਵਰਤਾਰੇ ਨੇ ਧਰਤੀ ਉਪਰ ਲੜਾਈਆਂ ਦੀ ਨੀਂਹ ਰੱਖੀ। ਅੱਜ ਵੀ ਇਹਨਾਂ ਜੀਵਨ ਜਾਚਾਂ ਨੂੰ ਧਰਮ ਬਣਾਈ ਰੱਖਕੇ ਰਾਜਸੱਤਾ ਵੱਲੋਂ ਦੁਰ ਉਪਯੋਗ ਜਾਰੀ ਹੈ।ਗਿਆਨ ਵਾਨ ਮਨੁੱਖ ਹੀ ਇਸ ਵਰਤਾਰੇ ਨੂੰ ਸਮਝਦਾ ਹੈ ਧੜਿਆਂ ਵਿੱਚ ਖੜਾ ਮਨੁਂਖ ਤਾਂ ਭਰਿਸਟ ਰਾਜਸੱਤਾ ਦਾ ਹਥਿਆਰ ਬਣਕੇ ਹੀ ਰਹਿ ਜਾਂਦਾ ਹੈ।ਅੱਜ ਕਲ ਤਾਂ ਮਾਰਕਸ ਵਰਗੇ ਮਨੁੱਖ ਦੇ ਫਲਸਫੇ ਵਿੱਚੋਂ ਵਰਤਮਾਨ ਸਮਾਜ ਦੀ ਮੰਗ ਅਨੁਸਾਰ ਆਰਥਿਕ ਪ੍ਰਬੰਧ ਨੂੰ ਲਾਗੂ ਕਰਨ ਵਾਲੇ ਲੈਨਿਨ ਦੇ ਵਾਰਿਸ ਵੀ ਕਮਿਊਨਿਜਮ ਨੂੰ ਧਰਮ ਬਣਾਕਿ ਬੈਠ ਗਏ ਹਨ।ਭਰਿਸਟ ਅਤੇ ਸਵਾਰਥੀ ਰਾਜਸੱਤਾ ਨੇ ਜਦ ਵੀ ਕਿਸੇ ਫਲਸਫੇ ਨੂੰ ਖਤਮ ਕਰਨਾਂ ਹੁੰਦਾ ਹੈ ਤਦ ਉਸ ਫਲਸਫੇ ਨੂੰ ਧਰਮ ਦਾ ਰੂਪ ਦੇ ਦਿੰਦੀ ਹੈ।
            ਅਸਲ ਧਰਮ ਤਾਂ ਮਨੁੱਖ ਦਾ ਨਿੱਜੀ ਆਚਰਣ ਹੁੰਦਾ ਹੈ । ਉਹ ਚੰਗਾ ਅਤੇ ਮਾੜਾ ਕੁੱਝ ਵੀ ਹੋ ਸਕਦਾ ਹੈ।ਜਿਹੜਾ ਮਨੁੱਖ ਸਮਾਜ ਦੀਆਂ ਚੰਗੀਆਂ ਰਵਇਤਾਂ ਦਾ ਪਾਲਣ ਕਰਦਾ ਹੈ ਉਹ ਹੀ ਸਮਾਜ ਵਿੱਚ ਪ੍ਰਵਾਨ ਹੁੰਦਾ ਹੈ ,ਜਿਹੜਾ ਸਮਾਜ ਦੀਆਂ ਮਾੜੀਆਂ ਰਵਾਇਤਾਂ ਵਿੱਚ ਗਰਕ ਜਾਵੇ ਉਹ ਸਮਾਜ ਵੱਲੋਂ ਗੈਰ ਧਰਮੀ ਕਰਾਰ ਦੇ ਦਿੱਤਾ ਜਾਂਦਾ ਹੈ।ਬਾਪ ਨੂੰ ਸਹੁਰਾ ਬਣਾ ਲੈਣ ਤੇ ਧਰਮ ਡੋਲ ਜਾਂਦਾ ਹੈ ਜੇ ਬਾਪ ਹੀ ਰੱਖੀਏ ਤਾਂ ਧਰਮ ਹੈ। ਭੈਣ ਨੂੰ ਭਰਜਾਈ ਬਣਾ ਲੈਣ ਤੇ ਗੁਨਾਹ ਪਰ ਭੈਣ ਨੂੰ ਭੈਣ ਅਤੇ ਉਸਦੀ ਇੱਜਤ ਦੇ ਰਾਖੇ ਬਣੋ ਤਾਂ ਧਰਮੀ।ਭਾਵੇਂ ਇਹ ਰਵਾਇਤਾਂ ਹੀ ਹਨ ਜੋ ਸਮਾਜ ਦੀ ਉਪਜ ਹਨ ਅਤੇ ਇਹਨਾਂ ਦਾ ਪਾਲਣ ਕਰਨਾਂ ਵੀ ਧਰਮ ਅਤੇ ਧਰਮੀ ਲਈ ਜਰੂਰੀ ਹੈ। ਰਵਾਇਤਾਂ ਸਦਾ ਬਦਲਦੀਆਂ ਰਹਿੰਦੀਆਂ ਹਨ। ਵੱਖੋ ਵੱਖਰੀਆਂ ਜੀਵਨ ਜਾਚਾ ਦੀਆਂ ਰਵਾਇਤਾਂ ਵੀ ਵੱਖੋ ਵੱਖਰੀਆਂ ਹਨ ਜਿਵੇ ਇਸਲਾਮ ਨੂੰ ਮੰਨਣ ਵਾਲੇ ਪਿਉ ਜਾਈ ਧੀ ਨੂੰ ਛੱਡਕੇ ਬਾਕੀ ਸ਼ਭ ਨਾਲ ਵਿਆਹ ਕਰ ਸਕਦੇ ਹਨ ਪਰ ਹਿੰਦੂ ਸਮਾਜ ਵਿੱਚ ਮਾਂ ਅਤੇ ਪਿਉ ਦੇ ਗੋਤ ਵਾਲਿਆਂ ਵਿੱਚ ਵੀ ਵਿਵਾਹ ਕਰਨੇ ਵਰਜਿਤ ਹਨ। ਹਿੰਦੂ ਜੀਵਨ ਜਾਚ ਵਿੱਚ ਸਾਲੇਹਾਰ ਨਾਲ ਖੁੱਲਾ ਵਿਵਹਾਰ ਪ੍ਰਵਾਨ ਹੈ ਪਰ ਸਿੱਖੀ ਜੀਵਨ ਜਾਚ ਵਿੱਚ ਸਾਲੇਹਾਰ ਭੈਣ ਦੇ ਬਰਾਬਰ ਮੰਨੀ ਜਾਂਦੀ ਹੈ। ਸਮੇਂ ਨਾਲ ਭਾਵੇਂ ਸਭ ਕੁੱਝ ਬਦਲਦਾ ਰਹਿੰਦਾ ਹੈ ਪਰ ਇਹ ਬਦਲਾਉ ਬਹੁਤ ਹੌਲੀ ਅਤੇ ਕੁਦਰਤੀ ਤਰੀਕੇ ਨਾਲ ਹੁੰਦੇ ਹਨ ਜਦ ਇਹਨਾਂ ਨੂੰ ਧੱਕੇ ਨਾਲ ਇੱਕ ਦਮ ਤੋੜਿਆ ਜਾਂਦਾ ਹੈ ਤਦ ਬਗਾਵਤ ਅਤੇ ਅਰਾਜਕਤਾ ਪੈਦਾ ਹੋ ਜਾਂਦੀ ਹੈ।ਸੋ ਇਹਨਾਂ ਵਰਤਾਰਿਆਂ ਨੂੰ ਗਿਆਨ ਵਾਨ ਮਨੁੱਖ ਹੀ ਸਮਝਦੇ ਹਨ ਅਤੇ ਉਹ ਹੀ ਸਮਾਜ ਨੂੰ ਬਦਲਣ ਦੇ ਸਮਰੱਥ ਹੋਏ ਹਨ ।ਅਗਿਆਨੀ ਲੋਕਾਂ ਨੇ ਕਾਹਲੀ ਅਤੇ ਸਵਾਰਥ ਕਾਰਨ ਹਮੇਸਾਂ ਸਮਾਜ ਨੂੰ ਅਰਾਜਕਤਾ ਹੀ ਦਿੱਤੀ ਹੈ। ਸੋ ਧਰਮ ਕੋਈ ਜਮਾਤ ਜਾਂ ਧੜੇਬਾਜ ਲੋਕਾਂ ਦੇ ਇਕੱਠ ਨੂੰ ਨਾਂ ਕਹੀਏ ਇਹ ਤਾਂ ਵਿਅਕਤੀ ਦਾ ਨਿੱਜੀ ਵਰਤਾਰਾ ਹੁੰਦਾ ਹੈ।ਧਰਮ ਨੂੰ ਸਦਾ ਵਿਅਕਤੀ ਦਾ ਨਿੱਜੀ ਵਿਵਹਾਰ ਹੀ ਮੰਨਣਾਂ ਚਾਹੀਦਾ ਹੈ। ਇਕੱਠ ਰੂਪੀ ਲੋਕਾਂ ਦਾ ਸਮੂਹ ਹਮੇਸਾਂ ਰਾਜਨੀਤੀ ਦਾ ਹਿੱਸਾ ਹੀ ਹੁੰਦਾ ਹੈ।ਰਾਜਸੱਤਾ ਨੂੰ ਹਮੇਸਾ ਲੋਕਾ ਦੇ ਇਕੱਠ ਦੀ ਲੋੜ ਹੁੰਦੀ ਹੈ ਪਰ ਧਰਮ ਨੂੰ ਨਹੀਂ। ਸੋ ਗੁਰੂਆਂ ,ਫਕੀਰਾਂ ਨੇ ਹਮੇਸਾਂ ਚੰਗੇ ਆਚਰਣ ਵਾਲੇ ਵਿਅਕਤੀਆਂ ਨੂੰ ਹੀ ਧਰਮੀ ਦਾ ਖਿਤਾਬ ਦਿੱਤਾ ਹੈ ਅਤੇ ਇਕੱਠ ਰੂਪੀ ਧੜਿਆਂ ਵਾਲਿਆਂ ਨੂੰ ਅੰਨੇ ਕਾਣੇ ਹੋਣ ਦਾ ਖਿਤਾਬ। ਅਸੀਂ ਧਰਮ ਚੁਣਨਾਂ ਹੈ ਜਾਂ ਧੜਾ ਇਸ ਤੋਂ ਹੀ ਸਾਡੀ ਪਰਖ ਹੁੰਦੀ ਹੈ ਕਿ ਅਸੀਂ ਧਰਮੀ ਹਾਂ ਕਿ ਧੜੇਬਾਜ