Thursday 18 August 2011

ਅਮੀਰੀ ਦੀਆਂ ਹੱਦਾਂ ਵੀ ਮਿੱਥ ਦਿਉ ਸਰਕਾਰ ਜੀ ।


ਗਰੀਬੀ ਦੀਆਂ ਰੇਖਾਵਾਂ ਨਿਸਚਿਤ ਕਰਨ ਵਾਲੀ ਸਰਕਾਰ ਅਮੀਰੀ ਦੀਆਂ ਹੱਦਾਂ ਨਿਸਚਿਤ ਕਰਨ ਦੀ ਖੇਚਲ ਕਿਉਂ ਨਹੀਂ ਕਰਦੀ। ਕੀ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਨੂੰ ਲੁੱਟਣ ਵਾਲੇ ਜਿੰਨਾਂ ਮਰਜੀ ਵਧਦੇ ਤੁਰੇ ਜਾਣ। ਦੋਸਤੋ ਜਦ ਕਿਸੇ ਅਮੀਰ ਦੀ ਅਮੀਰੀ ਦੀ ਹੱਦ ਨਹੀਂ ਤਦ ਹੀ ਤਾਂ ਉਹ ਭ੍ਰਿਸਟਤਾ ਰਾਹ ਪੈਂਦਾਂ ਹੈਜੇ ਕਿਧਰੇ ਅਮੀਰੀ ਦੀ ਕੋਈ ਹੱਦ ਹੋਵੇ ਤਦ ਨਿਸਚਿਤ ਹੀ ਸਮਾਜ ਵਿੱਚ ਸਮਾਜਵਾਦ ਪੈਦਾ ਹੋਣਾਂ ਸੁਰੂ ਹੋ ਸਕਦਾ ਹੈ। ਇੱਥੇ ਕਿਸੇ ਨੂੰ ਦੇਸ ਦੀ ਸੰਪਤੀ ਉੱਪਰ ਕਬਜਾ ਕਰਨ ਤੋਂ ਰੋਕ ਨਹੀਂ ਇਸ ਲਈ ਇੱਥੇ ਹਰ ਕੋਈ ਵੱਧ ਤੋਂ ਵੱਧ ਜਮੀਨ ਜਾਇਦਾਦ ਪੈਸਾ ਹੜੱਪ ਲੈਣਾਂ ਚਾਹੁੰਦਾਂ ਹੈ। ਇਹ ਜਾਇਦਾਦਾਂ ਸਿਰਫ ਪਾਪ ਰਾਂਹੀਂ ਦੂਸਰੇ ਦੇ ਹੱਕ ਮਾਰ ਕੇ ਹੀ ਇਕੱਠੀਆਂ ਹੁੰਦੀਆਂ ਹਨ ਅਤੇ ਇਸ ਦੌੜ ਦਾ ਕੋਈ ਅੰਤ ਨਹੀਂ ਹੁੰਦਾਂ।ਹਰ ਮਨੁੱਖ ਜਿੰਦਗੀ ਨੂੰ ਆਚਰਣ ਦੇ ਪੈਮ,ਾਨੇ ਨਾਲ ਨਹੀਂ ਧਨ ਦੇ ਜੋਰ ਨਾਲ ਉੱਚਾ ਹੋਣਾਂ ਲੋੜਦਾ ਹੈ । ਧਨ ਲੁੱਟਣ ਵਾਲੇ ਲੁਟੇਰੇ ਨਿੱਤ ਨਵੇਂ ਪੈਦਾ ਹੁੰਦੇ ਰਹਿੰਦੇ ਹਨ ਜਿਸ ਦੇ ਹੱਥ ਤਾਕਤ ਆ ਜਾਂਦੀ ਹੈ ਉਹ ਹੀ ਆਪਣਾਂ ਘੋੜਾ ਹੱਕ ਲੈਂਦਾਂ ਹੈ ਵੱਧ ਤੋਂ3ਵੱਧ ਰੋਕਣ ਦੇ ਲਾਲਚ ਵਿੱਚ ਮੌਤ ਦੇ ਰਾਹ ਪੈ ਜਾਂਦਾਂ ਹੈ ਜਿੰਨਾਂ ਚਿਰ ਉਸਦੀ ਮੌਤ ਨਹੀਂ ਹੋ ਜਾਂਦੀੌ ਉਨਾਂ ਚਿਰ ਦੂਜੇ ਅਮੀਰ ਲੋਕ ਇੱਕ ਦੂਜੇ ਦੀ ਬਰਾਬਰੀ ਕਰਨ ਤੋਂ ਲੈਕੇ ਵੱਡੇ ਹੋਣ ਦੀ ਦੌੜ ਲਾਉਂਦੇ ਰਹਿੰਦੇ ਹਨ। ਇਸ ਦੌੜ ਦੌਰਾੲਨ ਪਾਪ ਕਰਮ ਕਰਨ ਤੌਂ ਵੀ ਇਹ ਲੋਕ ਨਹੀਂ ਹਿਚਕਚਾਉਂਦੇ ਜਾਂ ਇਹਨਾਂ ਨੂੰ ਮਤਾਕਤ ਇਕੱਠੀ ਕਰਨ ਦੀ ਮਦਹੋਸੀ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਰਸਤੇ ਵਿੱਚ ਉਹ ਕਿੰਨੇ ਗਰੀਬ ਲੋਕਾਂ ਨੂੰ ਦਰੜ ਦੇਆ ਰਹੇ ਹਨ।ਅਨੇਕਾਂ ਗਰੀਬ ਲੋਕਾਂ ਦੀ ਮਿਹਨਤ ਲੁੱਟ ਲਿਆਏ ਹਨ।ਜੇ ਕਿਧਰੇ ਸਰਕਾਰਾਂ ਅਮੀਰੀ ਦੀ ਹੱਦ ਮਿੱਥ ਦੇਣ ਤਾਂ ਇਹ ਅੰਨੀ ਦੌੜ ਰੋਕੀ ਜਾ ਸਕਦੀ ਹੈ।

ਤੀਜੀ ਧਿਰ ਦੀਆਂ ਕਮਜੋਰੀਆਂ ਬਨਾਮ ਮਨਪਰੀਤ ਬਾਦਲ

   ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ 
   ਗੁਰਚਰਨ ਪੱਖੋਕਲਾਂ
ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਹੋਣ ਜਾ ਰਹੀਆਂ 2012 ਦੀਆਂ। ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀਆਂ ਸਵਾਰੀਆਂ ਪੂਰੀਆਂ ਹੋਣਗੀਆਂ ਕਿਸ ਪਾਰਟੀ ਦੀ ਬੱਸ ਖਾਲੀ ਹੋਵੇਗੀ ਬਾਰੇ  ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਇਸ ਵਕਤ ਦੋ ਹੀ ਬੱਸਾਂ ਮੁੱਖ ਹਨ ਕਾਗਰਸ ਅਤੇ ਬਾਦਲ ਬੱਸ ਸਰਵਿਸ ।ਪੰਜਾਬ ਤੇ ਰਾਜ ਕਰਨ ਲਈ 59 ਸਵਾਰੀਆਂ ਵਾਲੀ ਬੱਸ ਭਰਨੀ ਜਰੂਰੀ ਹੈ। ਤੀਜੀ ਧਿਰ ਵੱਲੋਂ ਮਨਪਰੀਤ ਬਾਦਲ ਵੱਲੋਂ ਵੀ ਆਪਣੀ ਬੱਸ ਭਰਨ ਦਾ ਦਾਅਵਾ ਠੋਕਿਆ ਗਿਆ ਸੀ ਪਰ ਹਾਲੇ ਤੱਕ ਉਹ ਕੋਈ ਬੱਸ ਹੀ ਤਿਆਰ ਨਹੀਂ ਕਰ ਸਕਿਆ ਸਵਾਰੀਆਂ ਜੋ ਵਿਧਾਨ ਸਭਾ ਤੱਕ ਦੀ ਟਿਕਟ ਖਰੀਦਣ ਵਾਲੀਆਂ ਹੋਣ ਤਾਂ ਹਾਲੇ ਦੂਰ ਦੀ ਗੱਲ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਵੱਲੋਂ ਬਥੇਰੇ ਜਤਨ ਕੀਤੇ ਗਏ ਰੈਲੀਆਂ ਰੋਡ ਸੋਅ ਪਰ ਕਾਂਗਰਸ ਬੱਸ ਸਰਵਿਸ ਮੁਸਕਲ ਨਾਲ 44 ਸਵਾਰੀਆਂ ਹੀ ਤਿਆਰ ਕਰ ਸਕੀ ਜੋ ਵਿਧਾਨ ਸਭਾ ਤੱਕ ਪਹੁੰਚੀਆਂ ਕਾਂਗਰਸ ਦੀ ਬੱਸ ਭਾਵੇਂ ਵਧੀਆ ਸੀ ਪਰ ਬਾਦਲ ਬੱਸ ਸਰਵਿਸ ਵਾਲਿਆਂ ਦੀ ਏਸੀ ਬੱਸ ਦੇ ਝੂਟੇ ਲੈਣ ਲਈ 65 ਦੇ ਕਰੀਬ ਸਵਾਰੀਆਂ ਲੋਕਾਂ ਦੁਆਰਾ ਬੈਠਣ ਲਈ ਤਿਆਰ ਕਰ ਦਿੱਤੀਆਂ ਗਈਆਂ।ਉਦਯੋਗਪਤੀਆਂ ਦੀ ਮੱਦਦ ਦੇ ਬਾਵਜੂਦ ਲੋਕਾਂ ਨੇ ਅਮਰਿੰਦਰ ਨੂੰ ਉਨੀ ਮੱਦਦ ਨਹੀਂ ਦਿੱਤੀ ਕਿਉਂਕਿ ਲੋਕਾਂ ਨੂੰ ਤਾਂ ਗੁੱਸਾ ਸੀ ਕਿ ਸਾਡੀਆਂ ਜਮੀਨਾਂ ਧੱਕੇ ਨਾਲ ਉਦਯੋਗਪਤੀਆਂ ਨੂੰ ਕਿਉਂ ਦਿੱਤੀਆਂ ਗਈਆਂ।ਬਾਦਲ ਬੱਸ ਸਰਵਿਸ ਵੱਲੋਂ ਆਪਣੀ ਏਸੀ ਬੱਸ  25 ਸਾਲ ਤੱਕ ਚਲਾਉਣ ਦਾ ਦਮ  ਭਰਿਆ ਗਿਆ ਪਰ ਲੱਗਦਾ ਹੈ ਇਸ ਵਾਰ ਬਾਦਲ ਬੱਸ ਦੇ ਮੁਕਾਬਲੇ ਤੇ ਕਾਂਗਰਸ ਨੇ ਅਮਰਿੰਦਰ ਨੂੰ ਡਰਾਇਵਰੀ ਦੇ ਕੇ ਨਵੀਂ ਨਕੋਰ ਡੀਲਕਸ ਏਸੀ ਬੱਸ ਤਿਆਰ ਕਰ ਲਈ ਹੈ। ਦੂਸਰੇ ਬੰਨੇ ਸੁਖਬੀਰ ਵਰਗੇ ਨਵੇਂ ਡਰਾਈਵਰ ਵਾਲੀ ਪੰਜ ਸਾਲ ਪੁਰਾਣੀ ਬੱਸ ਵਿੱਚ ਚੜਨ ਲਈ ਲੋਕ ਕਿੰਨੀਆਂ ਸਵਾਰੀਆਂ ਨੂੰ ਮਾਣ ਬਖਸਣਗੇ ਪੱਕਾ ਕੁੱਝ ਨਹੀਂ ਕਿਹਾ ਜਾ ਸਕਦਾ।ਪੰਜਾਬ ਦੇ ਲੋਕ ਤਾਂ ਹਰ ਵਾਰ ਨਵੀਂ ਬੱਸ ਵਿੱਚ ਹੀ ਵੱਧ ਸਵਾਰੀਆਂ ਬਿਠਾਉਂਦੇ ਹਨ।ਕਾਂਗਰਸ ਬੱਸ ਸਰਵਿਸ ਦੀ ਮਾਲਕ ਸੋਨੀਆਂ ਅਤੇ ਰਾਹੁਲ ਵੱਲੋਂ ਵੀ ਵੀ ਆਪਣੀ ਬੱਸ ਭਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ।ਜਗਮੀਤ ਬਰਾੜ ਅਤੇ ਬੀਬੀ ਭੱਠਲ ਵੱਲੋਂ ਵੀ ਆਪਣੀ ਹਮਾਇਤ ਵਾਲੇ ਬੰਦਿਆਂ ਨੂੰ ਪਹਿਲਾਂ ਦਿੱਲੀ ਤੋਂ ਅਤੇ ਫਿਰ ਪੰਜਾਬ ਦੇ ਲੋਕਾਂ ਤੋਂ ਵਿਧਾਨ ਸਭਾ ਤੱਕ ਦੀ ਟਿਕਟ ਦਵਾਉਣ ਦੀ ਪੂਰੀ ਜਿੰਮੇਵਾਰੀ ਲਈ ਜਾਰਹੀ ਹੈ।ਅਮਰਿੰਦਰ ਦੀਆਂ ਸਵਾਰੀਆਂ ਤਾਂ ਛਾਲਾਂ ਮਾਰਦੀਆਂ ਫਿਰ ਰਹੀਆਂ ਹਨ ਕਿ ਹਰ ਹਾਲਤ ਵਿੱਚ ਵਿਧਾਨ ਸਭਾ ਦੀ ਟਿਕਟ ਲੈਣੀ ਹੈ। ਕੁੱਝ ਸਵਾਰੀਆਂ ਤਾਂ ਦਿੱਲੀ ਤੋਂ ਟਿਕਟ ਮਿਲੇ ਨਾਂ ਮਿਲੇ ਹਿੱਕ ਦੇ ਜੋਰ ਨਾਲ ਵੀ ਵਿਧਾਨ ਸਭਾ ਤੱਕ ਪਹੁੰਚਣ ਦੀ ਕੋਸਿਸ ਕਰਨਗੇ ਅਤੇ ਬੈਠਣਗੇ ਉਸ ਬੱਸ ਵਿੱਚ ਜਿਸ ਦੀ ਸਰਕਾਰ ਬਣਨ ਦੀ ਸੰਭਾਵਨਾ ਹੋਵੇਗੀ ।ਅਕਾਲੀ ਦਲ ਵੱਲੋਂ ਟਿਕਟ ਨਾਲ ਨਿਵਾਜੇ ਲੋਕ ਲੋਕਾਂ ਤੋਂ ਮੰਨਜੂਰੀ ਹਾਸਲ ਕਰਨ ਵਿੱਚ ਕਿੰਨੇ ਕਾਮਯਾਬ ਹੋਣਗੇ ਕਿੰਨੇ ਮਨਪਰੀਤ ਬਾਦਲ ਦੀ ਠਿੱਬੀ ਦਾ ਸਿਕਾਰ ਹੋਣਗੇ ਬਾਰੇ ਭਵਿੱਖ ਹੀ ਦੱਸੇਗਾ। ਮਨਪਰੀਤ ਬਾਦਲ ਤੀਜੀ ਧਿਰ ਖੜੀ ਕਰਨ ਵਿੱਚ ਸਫਲ ਹੋਵੇਗਾ ਜਾਂ ਨਹੀ ਬਾਰੇ ਤਾਂ ਹਾਲੇ ਕੁੱਝ ਕਹਿਣਾਂ ਮੁਸਕਲ ਹੈ ਪਰ ਅਕਾਲੀ ਦਲ ਦੀ ਲੰਕਾਂ ਨੂੰ ਤਾਂ ਅੱਗ ਲਾਉਣ ਦੀ ਹਰ ਸੰਭਵ ਕੋਸਿਸ ਕਰੇਗਾ।ਲੋਕਾਂ ਦੁਆਰਾ ਜੋ ਉਭਾਰ ਤੀਜੀ ਧਿਰ ਬਣ ਰਹੇ ਮਨਪਰੀਤ ਪ੍ਰਤੀ ਦਿਖਾਈ ਦਿੰਦਾ ਸੀ ਪਰ ਮਨਪਰੀਤ ਵੱਲੋਂ ਆਪਣੇ ਨੇੜੇ ਆਏ ਬਹੁਤੇ ਵਿਅਕਤੀ ਇਸਦੇ ਅੜਬ ਰਵੱਈਏ ਕਾਰਨ ਦੂਰ ਹੋਈ ਜਾ ਰਹੇ ਹਨ ਜਿੰਨਾਂ ਵਿੱਚ ਤਿੰਨ ਮੌਜੂਦਾ ਵਿਧਾਨਕਾਰਾਂ ਸਮੇਤ ਵੀਰ ਦਵਿੰਦਰ ਸਿੰਘ ਅਤੇ ਚਰਨਜੀਤ ਬਰਾੜ ਦਾ ਸੱਕੀ ਕਿਰਦਾਰ ਨੇ ਭੰਬਲ ਭੂਸਾ ਖੜਾ ਕਰ ਦਿੱਤਾ ਹੈ। ਕੀ ਮਨਪਰੀਤ ਵਿੱਚ ਆਪਣੇ ਸਾਥੀ ਚੁਣਨ ਦੀ ਯੋਗਤਾ ਨਹੀ ਜਾਂ ਕੀ ਉਸਦੇ ਸਲਾਹਕਾਰਾਂ ਨੂੰ ਚਲਾ ਹੀ ਕੋਈ ਹੋਰ ਰਿਹਾ ਹੈ ਜਿੰਨਾਂ ਕਾਰਨ ਹਾਲੇ ਤੱਕ ਪਾਰਟੀ ਵੀ ਨਹੀ ਖੜੀ ਕਰ ਸਕਿਆ।ਅਸਲ ਵਿੱਚ ਮਨਪਰੀਤ ਨੂੰ ਤਾਂ ਆਪਣੇ ਉਮੀਦਵਾਰ ਐਲਾਨਣ ਵਿੱਚ ਪਹਿਲ ਕਰ ਦੇਣੀ ਚਾਹੀਦੀ ਸੀ ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋਵੇਗਾ।ਵਿੰਗੀਆਂ ਸਿੱਧੀਆਂ ਸਲਾਹਾਂ ਅਤੇ ਐਲਾਨਾਂ ਨੇ ਪਾਰਟੀ ਵਰਕਰਾਂ ਦੇ ਅਤੇ ਤੀਜੀ ਧਿਰ ਦੇ ਹੌਸਲੇ ਤੋੜ ਕੇ ਮਨਪਰੀਤ ਘਾਟਾ ਹੀ ਖਾਵੇਗਾ।ਤੀਜੀ ਧਿਰ ਨੂੰ ਕਾਮਯਾਬ ਕਰਨ ਲਈ ਜੇਤੂਆਂ ਵਾਲਾ ਅੰਦਾਜ ਅਤੇ ਨੀਤੀਆਂ ਲੋਕਾਂ ਨੂੰ ਦਿਖਾਈ ਦੇਣੀਆਂ ਚਾਹੀਦੀਆਂ ਹਨ ਤਾਂ ਹੀ ਇਸ ਠੰਡੀ ਹਵਾ ਦਾ ਬੁੱਲਾ ਤੂਫਾਨ ਬਣਨ ਦੇ ਯੋਗ ਹੋਵੇਗਾ ਜੋ ਗਲੇ ਸ਼ੜੇ ਨਿਜਾਮ ਵਿੱਚ ਕੋਈ ਕੰਵਲ ਦਾ ਫੁੱਲ਼ ਖਿੜਾ ਸਕਦਾ ਹੈ।ਪੰਜਾਬ ਦੇ ਲੋਕਾਂ ਦੀ ਮਜਬੂਰੀ ਬਣ ਚੁੱਕੀਆਂ ਦੋਨਾਂ ਪਾਰਟੀਆਂ ਵੱਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਇੱਥੇ ਤੀਜੀ ਧਿਰ ਪੈਦਾ ਨਾਂ ਹੋਵੇ ਜਿਸ ਲਈ  ਇੰਨਾਂ ਹੱਥ ਮਿਲਾ ਲਏ ਲੱਗਦੇ ਹਨ।ਜੁੰਮੇਵਾਰੀ ਅਤੇ ਹਿੰਮਤ ਤੀਜੀ ਧਿਰ ਨੂੰ ਹੀ ਕਰਨੀ ਪਵੇਗੀ ਕਿ ਉਹ ਆਪਣੇ ਨਿੱਜੀ ਘੇਰੇ ਤੋੜਕੇ ਤੀਜਾ ਬਦਲ ਬਣਨ ਦੀ ਕੋਸਿਸ ਕਰੇ ਕਿਉਕਿ ਕੋਈ ਕਿਸੀ ਕੋ ਰਾਜ ਨਾਂ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ॥ਸੋ ਜੇ ਤੀਜੀ ਧਿਰ ਪੰਜਾਬ ਵਿੱਚ ਆਪਣੀ ਤੀਜੀ ਬੱਸ ਸਾਮਲ ਕਰਨਾਂ ਚਾਹੁੰਦੀ ਹੈ ਤਦ ਬੱਸ ਨੂੰ ਮੈਦਾਨ ਵਿੱਚ ਲੋਕਾਂ ਸਾਹਮਣੇ ਪੇਸ ਕਰੇ ਕਿਧਰੇ ਇਹ ਨਾਂ ਹੋਵੇ ਕਿ ਜਦ ਤੱਕ ਬੱਸ ਆਵੇ ਉਦੋਂ ਤੱਕ ਸਵਾਰੀਆਂ ਟਿਕਟਾਂ ਲੈ ਕੇ ਦੂਸਰੀਆਂ ਬੱਸਾਂ ਦੀ ਸਵਾਰੀ ਕਰ ਚੁੱਕੀਆਂ ਹੋਣ। 
ਫੋਨ 9417727245

Monday 1 August 2011

ਆਪੋ ਆਪਣੀ ਹੈਸੀਅਤ ਦੀਆਂ ਹੱਦਾਂ


ਹਰ ਮਨੁੱਖ ਆਪੋ ਆਪਣੀ ਹੈਸੀਅਤ ਆਪਣੇ ਹੀ ਪੈਮਾਨੇ ਨਾਲ ਮਾਪਦਾ ਹੈ ਕੌਣ ਵੱਡਾ ਕੌਣ ਛੋਟਾ ਹੈ ਫੈਸਲਾ ਕੀਤਾ ਹੀ ਨਹੀਂ ਜਾ ਸਕਦਾ। ਕਿਸੇ ਇੱਕ ਵਿਅਕਤੀ ਦਾ ਪੈਮਾਨਾ ਦੂਸਰੇ ਉੱਪਰ ਫਿੱਟ ਕੀਤਾ ਹੀ ਨਹੀਂ ਜਾ ਸਕਦਾ।ਜਿੰਦਗੀ ਦੇ ਵਿੱਚ ਆਈਆਂ ਕੁੱਝ ਘਟਨਾਵਾਂ ਦੇ ਅਧਾਰ ਤੇ ਫੈਸਲਾ ਕਰਦਿਆਂ ਇਹ ਕਹਿਣਾਂ ਪੈਂਦਾਂ ਹੈ ਕਿ ਵੱਡਾ ਛੋਟਾ ਮਨੁੱਖ ਸਿਰਫ ਆਪਣੀ ਸੋਚ ਨਾਲ ਹੁੰਦਾਂ ਹੈ ਜਮੀਂਨਾਂ ਜਾਇਦਾਦਾਂ ਜਾਂ ਆਰਥਿਕਤਾ ਨਾਲ ਨਹੀਂ।ਪਹਿਲੀ ਘਟਨਾ ਇੱਕ ਗਰੀਬ ਬਜੁਰਗ ਬਿਮਾਰ ਇਸਤਰੀ ਦੀ ਸੁਣੀ ਜੋ ਅੱਜ ਤੱਕ ਨਹੀਂ ਭੁਲਾ ਸਕਿਆ। ਬਿਮਾਰੀ ਸਮੇਂ ਆਖੇ ਉਸਦੇ ਬੋਲ ਕਿ ਪੁੱਤਰ ਮੇਰਾ ਇਲਾਜ ਵਧੀਆ ਕਰਿਉ ਮੈ  ਕੋਈ ਨੰਗ ਨਹੀਂ ਮੇਰਾ ਖਰਚਾ ਮੈਂ ਆਪ ਕਰੂੰਗੀ ਮੇਰਾ ਬਾਰਾਂ ਸੌ ਰੁਪਈਆ ਵਿਆਜ ਤੇ ਚਲਦਾ ਹੈ। ਉਸਦੇ ਪੁੱਤਰ ਕੋਲ ਬੈਠੇ ਮਾਂ ਦੀ ਦ੍ਰਿੜਤਾ ਤੇ ਮੁਸਕਰਾ ਰਹੇ ਸਨ।1988 ਦੀ ਇਹ ਕਹਾਣੀ ਉਸ ਬਜੁਰਗ ਔਰਤ ਦੀ ਅਮੀਰੀ ਦਰਸਾਉਂਦੀ ਹੈ ਜਿਸਨੂੰ ਆਪਣੇ 1200 ਰੁਪਏ ਨਾਲ ਹੀ ਆਪਣਾ ਆਪ ਆਪਣੇ ਭਾਈਚਾਰੇ ਤੋਂ ਉੱਚਾ ਲੱਗ ਰਿਹਾ ਸੀ।ਦੂਸਰੀ ਕਹਾਣੀ ਇੱਕ ਹੋਰ ਬਜੁਰਗ ਔਰਤ ਦੀ ਜੋ ਤਿੰਨ ਏਕੜ ਦੀ ਮਾਲਕ ਸੀ ਅਤੇ ਉਸਨੇ ਆਪਣੀ ਜਾਇਦਾਦ ਜੋ ਅੱਜ 90 ਲੱਖ ਰੁਪਏ ਦੀ ਹੈ ਨੂੰ ਆਪਣੇ ਗੋਦ ਲਏ ਪੁੱਤਰਾਂ ਵਿੱਚ ਵੰਡ ਦਿੱਤਾ ਹੈ।ਪੁੱਤਰ ਸੇਵਾ ਮਜਬੁਰੀ ਵੱਸ ਕਰ ਰਹੇ ਹਨ ਉਹ ਵੀ ਅੱਧੀ ਸੇਵਾ ਸਿਰਫ ਰੋਟੀ ਦੇਣ ਤੱਕ। ਜਦ ਉਸ ਬਜੁਰਗ ਨੇ ਆਪਣੇ ਦੁੱਖ ਰੋਏ ਅਤੇ ਆਪਣਾਂ ਸਵੈਮਾਣ ਵੀ ਦਿਖਾਇਆ ਕਿ ਪੁੱਤ ਮੈ ਇਹਨਾਂ ਦੀ ਮੁਥਾਜ ਨਹੀ ਮੈੰ ਆਪਣਾਂ ਗੁਜਾਰਾ ਆਪੋ ਕਰਦੀ ਹਾਂ। ਮੈਂ ਕਦੇ ਧੇਲਾ ਨਹੀਂ ਲਿਆ ਮੇਰਾ ਗੁਜਾਰਾ ਤਾਂ ਸਰਕਾਰ ਤੋਂ ਮਿਲਣ ਵਾਲੀ 200 ਰੁਪਏ ਮਹੀਨਾ ਪੈਨਸਨ ਨਾਲ ਹੋ ਜਾਂਦਾ ਹੈ ਮੈਂ ਦਵਾਈ ਦਾ ਖਰਚਾ ਵੀ ਆਪਦੇ ਕੋਲੋਂ ਕਰਦੀ ਹਾਂ ਇਹ ਤਾਂ ਐਵੇਂ ਔਖੇ ਭਾਰੇ ਹੁੰਦੇ ਹਨ। ਇਹਨਾਂ ਨੂੰ ਕੋਈ ਛਿੱਲੜ ਦਿੱਤਾ ਹੀ ਹੈ ਲਿਆ ਨਹੀਂ।ਇਸ ਮਾਂ ਦੀ ਅਮੀਰੀ ਇਸ ਸਰਕਾਰੀ ਪੈਸੇ ਵਿੱਚੋਂ ਹੀ ਉਸਦੀ ਅਣਖ ਨੂੰ ਜਿਉਂਦਾ ਰੱਖੀ ਜਾ ਰਹੀ ਹੈ। ਜਦ ਤੱਕ ਮਨੁੱਖ ਦਾ ਸਵੈਮਾਣ ਜਿਉਂਦਾ ਹੈ ਤਦ ਤੱਕ ਉਸਦੀ ਅਮੀਰੀ ਨਹੀਂ ਖੋਹੀ ਜਾ ਸਕਦੀ।
               ਤੀਸਰੀ ਘਟਨਾਂ ਇੱਕ ਦਸ ਏਕੜ ਦੇ ਮਾਲਕ ਜੋੜੇ ਦੀ ਹੈ ਜੋ ਮੈਨੂੰ ਆਪਣੀ ਪੈਨਸਨ ਲਗਵਾਉਣ ਲਈ ਬੇਨਤੀ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਪੁੱਤਰ ਤੋਂ ਯਕੀਨ ਉੱਠ ਗਿਆ ਸੀ, ਕੀ ਪਤਾ ਚਰਨੇ ਅੱਜ ਕਲ ਦੀ ਔਲਾਦ ਦਾ ਕਿਹੜਾ  ਰੋਟੀ ਦੇਣਗੇ ਇਹ। ਮੈਂਕਿਹਾ ਤੁਹਾਡੇ ਨਾਂ ਜਮੀਨ ਹੈ ਤੁਹਾਨੂੰ ਪੈਨਸਨ ਨਹੀਂ ਲੱਗਣੀ ਤੁਸੀਂ ਬੈਂਕ ਵਿੱਚ ਕੁੱਝ ਪੈਸਾ ਜਮਾਂ ਕਰਵਾ ਲਉ ਤੁਹਾਨੂੰ ਪੈਨਸਨ ਵਾਂਗ ਰਕਮ ਮਿਲਦੀ ਰਹੂ। ਪਰ ਦਸ ਏਕੜ ਦੇ ਮਾਲਕ ਇਸ ਜੋੜੇ ਨੂੰ ਪੁੱਤਰ ਤੇ ਭਰੋਸਾਂ ਹੀ ਨਹੀਂ ਸੀ ਕਹਿੰਦੇ ਕਿਹੜਾ ਛੱਡੂ ਸਾਡੇ ਕੋਲ ਇਹ ਪੈਸਾ ਜਾਂ ਜਮੀਨ ਸ਼ਭ ਖੋਹ ਲੈਣਾਂ ਇਸਨੇ।ਦੋ ਕਰੋੜ ਦੀ ਜਾਇਦਾਦ ਵਾਲਾ ਇਹ ਜੋੜਾ ਆਪਣਾਂ ਸਵੈਮਾਣ ਗੁਆਕੇ ਕੱਖੌਂ ਹੌਲਾ ਹੋਇਆ ਬੈਠਾ ਸੀ ਜੋ ਮੈਨਂੂੰ ਦੁਨੀਆਂ ਦਾ ਸਭ ਤੋਂ ਗਰੀਬ ਲੱਗ ਰਿਹਾ ਸੀ। ਜਿਸ ਮਨੁੱਖ ਦੀ ਹਾਲਤ ਨਿਆਸਰੇ ਅਤੇ ਨਿਮਾਣਿਅਂਾ ਅਤੇ ਨਿਉਟਿਆਂ ਵਾਲੀ ਹੋ ਜਾਵੇ ਭਾਵੇਂ ਉਸ ਕੋਲ ਕਿੰਨਾਂ ਵੀ ਕੁੱਝ ਹੋਵੇ ਗਰੀਬ ਬਣ ਜਾਂਦਾ ਹੈ। ਜਿੰਹਨਾਂ ਮਨੁੱਖਾਂ ਦੀ ਸ਼ਭ ਤੋਂ ਵੱਡੀ ਜਾਇਦਾਦ ਔਲਾਦ ਹੀ ਗੁਆਚ ਜਾਵੇ ਉਹ ਸਭ ਕੁੱਝ ਗੁਆ ਲੈਦੇ ਹਨ ।ਸੋ ਹੈਸੀਅਤ ਹਰ ਮਨੁੱਖ ਦੀ ਆਪੋ ਆਪਣੀ ਹੁੰਦੀ ਹੈ ਅਤੇ ਹਰ ਕੋਈ ਉਸਨੂੰ ਆਪਣੇ ਪੈਮਾਨੇ ਨਾਲ ਹੀ ਮਾਪਦਾ ਹੈ ਇਸ ਤਰਾਂ ਹੀ ਇੱਕ ਅਰਬਪਤੀ ਬੰਦੇ ਨੇ ਆਪਣੇ ਮੁੰਡੇ ਨੂੰ ਰਿਸਤਾ ਲੈਣ ਸਮੇਂ ਕੁੜੀ ਵਾਲਿਆਂ ਨੂੰ ਆਪਣੇ ਕਾਰੋਬਾਰ ਦਾ ਡਾਟਾ ਹੱਥ ਫੜਾਇਆਂ ਜੋ ਉਹਨਾਂ ਦੇਖਿਆ ਕਿ ਇਸ ਦੀਆਂ ਜਾਇਦਾਦਾਂ ਅਤੇ ਕਾਰਖਾਨੇ ਸਭ ਸਹੀ ਹਨ ਪਰ ਇਸਦੇ ਘਰ ਵਾਲੀ ਹਾਲੇ ਵੀ ਸਕੂਲ ਦੀ ਪ੍ਰਿੰਸੀਪਲ ਦੀ ਨੌਕਰੀ ਕਰ ਰਹੀ ਹੈ ਇਹ ਵਿਅਕਤੀ ਦਾ ਪਿਛੋਕੜ ਗਰੀਬੀ ਵਾਲਾ ਹੈ ਸੋ ਇਸਦੀ ਹੈਸੀਅਤ ਨੀਵੀਂ ਹੈ। ਇਸ ਰਿਸਤੇ ਨੂੰ ਨਾਪਸੰਦ ਕਰ ਗਏ ।ਲਉ ਦੇਖੋ ਇੱਥੇ ਅਰਬਾਂ ਪਤੀ ਦੀ ਹੈਸੀਅਤ ਕਿਉਂ ਨੀਵੀ ਹੋ ਗਈ ਇਹ ਹਾਲੇ ਵੀ ਕੁੜੀ ਵਾਲਿਆ ਦੀ ਨਜਰ ਵਿੱਚ ਗਰੀਬ ਸੀ।ਦੋਸਤੋ ਇਹ ਸੰਸਾਰ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ।ਇਸ ਸੰਸਾਰ ਨੂੰ ਜਿੱਤਣ ਲਈ ਹਮੇਸਾਂ ਆਪਣੇ ਆਪ ਨੂੰ ਹੀ ਜਿੱਤਣਾਂ ਪੈਂਦਾ ਹੈ ਜੋ ਲੋਕ ਆਪਣੇ ਮਨ ਨੂੰ ਜਿੱਤ ਲੈਂਦੇ ਹਨ ਉਹ ਸੰਸਾਰ ਜਿੱਤ ਲੈਂਦੇ ਹਨ। ਗੁਰਬਾਣੀ ਦਾ ਹੁਕਮ ਮਨ ਜੀਤੈ ਜੱਗ ਜੀਤ ਅਟੱਲ ਸਚਾਈ ਹੈ।

ਬਰਾਹਮਣਵਾਦ ਸਿੱਖਵਾਦ, ਇਸਲਾਮਵਾਦ,ਇਸਾਈਵਾਦ


ਬਰਾਹਮਣਵਾਦ ਸਿੱਖਵਾਦ, ਇਸਲਾਮਵਾਦ,ਇਸਾਈਵਾਦ ਸਭ ਬਰਾਬਰ ਹਨ ਜਦ ਕਿਸੇ ਧਾਰਮਿਕ ਫਲਸਫੇ ਦਾ ਵਪਾਰੀਕਰਨ ਹੋਣ ਲੱਗ ਜਾਂਦਾ ਹੈ ਤਦ ਉਸਦੇ ਵਿੱਚੋਂ ਵਾਦ ਵਿਵਾਦ ਅਤੇ ਨਿੱਜੀ ਹਿੱਤਾਂ ਵਾਲੀਆਂ ਸਕਤੀਆਂ ਨਿੱਜੀ ਵਿਚਾਰਧਾਰਾਵਾਂ ਲਾਗੂ ਕਰਨ ਲੱਗ ਜਾਂਦੀਆਂ ਹਨ ਜੋ ਵਾਦ ਦਾ ਰੂਪ ਹੋ ਨਿੱਬੜਦੀਆਂ ਹਨ ਅਸਲੀ ਬਰਾਹਮਣ, ਸਿੱਖ, ਇਸਾਈ, ਮੁਸਲਮਾਨ ਕਦੀ ਮਾੜੇ ਨਹੀ ਹੁੰਦੇ ਪਰ ਇਹਨਾਂ ਦੇ ਨਾਂ ਤੇ ਜੋ ਨਿੱਜਵਾਦ ਵਾਲੀਆਂ ਨੀਤੀਆਂ ਹੁੰਦੀਆਂ ਹਨ ਇਹ ਹੀ ਅਸਲ ਵਿੱਚ ਵਾਦ ਵਿਵਾਦ ਪੈਦਾ ਕਰਦੀਆਂ ਹਨ ਸੋ ਜਦ ਅਸੀਂ ਆਪਣੀਆਂ ਕਮੀਆਂ ਨੂੰ ਦੂਜੇ ਦੇ ਨਾਂ ਤੇ ਭੰਢਦੇ ਹਾਂ ਤਦ ਅਸਲ ਵਿੱਚ ਅਸ਼ੀਂ ਆਪਣੇ ਵਿਚਾਰਾਂ ਵਾਲੀ ਨੀਤੀ ਦਾ ਬਚਾਅ ਕਰ ਰਹੇ ਹੁੰਦੇ ਹਾਂ। ਸਿੱਖਾਂ ਵਿੱਚ ਵੀ ਇੱਕ ਇਹੋ ਜਿਹਾ ਤਬਕਾ ਹੈ ਜੋ ਸਿੱਖ ਫਲਸਫੇ ਦੀ ਮਨਮਰਜੀ ਦੀ ਵਿਆਖਿਆ ਕਰਕੇ ਆਪਣੀ ਰੋਜੀ ਰੋਟੀ ਚਲਾਉੰਦਾ ਹੈ ਅਤੇ ਆਪਣੀ ਰੋਜੀ ਲਈ ਵਿਚਾਰ ਧਾਰਾ ਵਿੱਚ ਰਲਾਵਟ ਕਰਦਾ ਹੈ ਇਸਨੂੰ ਸਿੱਖਵਾਦ ਕਿਹਾ ਜਾਣਾਂ ਚਾਹੀਦਾ ਹੈ। ਪਰ ਆਪਣੇ ਆਪ ਨੂੰ ਬਚਾਉਣ ਵਾਲੇ ਲੋਕ ਇਹਨਾਂ ਨੀਤੀਆਂ ਦਾ ਵਿਰੋਧ ਕਰਦਿਆਂ ਇਹਨਾਂ ਊਣਤਾਈਆਂ ਨੂੰ ਬਰਾਹਮਣਵਾਦ ਦਾ ਨਾਂ ਦੇਕੇ  ਬਚਣ ਦੀ ਕੋਸਿਸ ਕਰਦੇ ਹਨ। ਇਸ ਤਰਾਂ ਹੀ ਹਿੰਦੂ ਧਰਮ ਵਾਲੇ ਬਰਾਹਮਣ ਆਪਣੇ ਧਰਮ ਵਿੱਚ ਆਈਆਂ ਗਿਰਾਵਟਾਂ ਨੂੰ ਸਿੱਖਵਾਦ ਇਸਲਾਮਵਾਦ ਕਹਿਕੇ ਭੰਡਦੇ ਹਨ ਅਤ ੇਇਸ ਤਰਾਂ ਇਹ ਵੀ ਉਹੀ ਕੁੱਝ ਕਰਦੇ ਹਨ ਕਿ ਆਪਣੇ ਧਰਮ ਨੂੰ ਬਚਾਉਣਾਂ ਊਣਤਾਈਆਂ ਨੂੰ ਦੂਜੇ ਧਰਮ ਦੇ ਗਲ ਮੜਨਾਂ।ਹਰ ਧਰਮ ਦੇ ਵਿੱਚ ਹਰ ਤਰਾਂ ਦੇ ਲੋਕ ਹੁੰਦੇ ਹਨ । ਅਸ਼ਲ ਵਿੱਚ ਧਰਮ ਨਿੱਜੀ ਹੀ ਹੁੰਦਾ ਹੈ ਜਦ ਇਸਨੂੰ ਸਮਾਜ ਵਿੱਚ ਲਾਗੂ ਕਰਕੇ ਸੰਗਠਨ ਖੜਾ ਕਰ ਲਿਆ ਜਾਂਦਾ ਹੈ ਤਦ ਇਸ ਵਿੱਚ ਹਰ ਤਰਾਂ ਦੇ ਲੋਕ ਸਾਮਲ ਹੋ ਹੀ ਜਾਂਦੇ ਹਨ ਅਤੇ ਇਸ ਨਾਲ ਮੂਲ ਫਲਸਫੇ ਦੀ ਥਾਂ ਨਵੇਂ ਵਾਦ ਵਿਵਾਦ ਵਾਲੀਆਂ ਵਿਚਾਰਧਰਾਵਾਂ ਚਲ ਪੈਦੀਆਂ ਹਨ । ਮੂਲ ਫਲਸਫੇ ਦਾ ਮੂਲ਼ ਵਿਚਾਰ ਗੁੰਮ ਹੋਣਾਂ ਲਾਜਮੀ ਹੋ ਜਾਂਦਾ ਹੈ। ਇਸ ਲਈ ਹੀ ਗੁਰੂ ਨਾਨਕ ਜੀ ਨੇ ਹਿੰਦੂ ਅੰਨਾਂ ਤੁਰਕੂ ਕਾਣਾ ਕਿਹਾ ਸੀ ਜੇ ਅੱਜ ਵੀ ਗੁਰੂ ਜੀ ਜਾਂ ਕੋਈ ੳਹੁਨਾਂ ਵਰਗਾ ਮਨੁੱਖ ਪੈਦਾ ਹੋਵੇਗਾ ਉਹਵੀ ਇਹੋ ਕਹੇਗਾ ਕਿ ਸਿੱਖ ਅੰਨਾਂ ਹਿੰਦੂ ਕਾਣਾਂ ਹੈ। ਗੁਰੂ ਗੋਬਿੰਦ ਸਿੰਘ ਨੇ ਛੋਟੀ ਉਮਰੇ ਦੋ ਧਰਮਾਂ ਵਾਲੀਆਂ ਕੁੱਜੀਆਂ ਉਪਰ ਹੱਥ ਰੱਖਕੇ ਕਹਿ ਦਿੱਤਾ ਸੀ ਕਿ ਦੁਨੀਆਂ ਵਿੱਚ ਧਰਮ ਦੇ ਨਾਂ ਤੇ ਪਾਰਟੀਆਂ ਨਹੀ ਚਾਹੀਦੀਆਂ ਸਗੋਂ ਧਰਤੀ ਦੇ ਸਭ ਵਸਣ ਵਾਲੇ ਇੱਕ ਹੀ ਹਨ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ।ਰਾਜਸੱਤਾ ਨੇ ਇਸਦੀ ਵਿਆਖਿਆ ਇਹ ਕਰ ਦਿੱਤੀ ਕਿ ਅਸੀਂ ਨਵਾਂ ਧਰਮ ਚਲਾਵਾਂਗੇ।ਗੁਰੂ ਜੀ ਨੇ ਜੂਝ ਮਰਨ ਵਾਲੀ ਫੌਜ ਤਾਂ ਜਰੂਰ ਬਣਾਈ ਪਰ ਮਨੁੱਖੀ ਜਾਤ ਇੱਕ ਹੀ ਮੰਨੀ। ਪੁਰਾਤਨ ਲਹਿਰਾਂ ਦੇ ਬਰਾਬਰ ਤੀਜੀ ਸਿੱਖ ਕੌਮ ਦਾ ਨਾਂ ਗੁਰੂਆਂ ਨੇ ਨਹੀਂ  ਬਾਦ ਵਿੱਚ ਸਵਾਰਥੀ ਰਾਜਸੱਤਾ ਨੇ ਬਣਾਇਆ। ਗੁਰੂਆਂ ਨੇ ਗਿਆਨਵਾਨ ਮਨੁੱਖ ਦੀ ਇੱਛਾ ਰੱਖੀ ਸੀ ਨਾਂ ਕਿ ਸਿੱਖ ਕੌਮ ਦੀ॥ ਹਿੰਦੂ ਅੰਨਾਂ ਤੁਰਕੂ ਕਾਣਾਂ ਦੋਹਾਂ ਤੈ ਗਿਆਨੀ ਸਿਆਣਾਂ। ਗਿਆਨਵਾਨ ਲੋਕਾਂ ਦੀ ਕੋਈ ਕੌਮ ਨਹੀਂ ਹੁੰਦੀ ਨਾਂ ਹੀ ਉਹਨਾਂ ਦਾ ਕੋਈ ਸਮਾਜਕ ਧਰਮ ਹੁੰਦਾ ਹੈ। ਇਹਨਾਂ ਲੋਕਾਂ ਦਾ ਆਚਰਣ ਉੱਚਾ ਅਤੇ ਸੁੱਚਾ ਹੁੰਦਾਂ ਹੈ ਭਾਈ ਘਨੱਈਏ ਵਾਂਗ ਮਾਨਵਤਾ ਦੀ ਸੇਵਾ ਹੀ ਇਹਨਾਂ ਦਾ ਧਰਮ ਹੁੰਦਾ ਹੈ।ਅਸਲ ਵਿੱਚ ਜਦ ਕੋਈ ਧਰਮੀ ਹੋਣਾਂ ਸੁਰੂ ਹੋ ਜਾਂਦਾ ਹੈ ਤਦ ਹੀ ਉਹ ਸਮਾਜ ਦੇ ਸੰਗਠਨ ਰੂਪੀ ਧਰਮ ਦੀਆਂ ਵਲਗਣਾਂ ਤੋੜ ਦਿੰਦਾ ਹੈ। ਜਦ ਮਨੁੱਖ ਤੇ ਅਗਿਆਨ ਸਵਾਰ ਹੁੰਦਾਂ ਹੈ ਤਦ ਉਹ ਸਮਾਜ ਵਿੱਚ ਆਪਣੇ ਧਾਰਮਿਕ ਸੰਗਠਨ ਬਣਾਉਂਣਾਂ ਲੋਚਦਾ ਹੈ।