Showing posts with label ਰਾਜਨੀਤਕ ਲੇਖ. Show all posts
Showing posts with label ਰਾਜਨੀਤਕ ਲੇਖ. Show all posts

Wednesday, 9 July 2025

ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ

 


ਸੰਤ ਇੰਦਰ ਸਿੰਘ                                                    
         ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ
    ਜਾ ਕੋ ਰਾਖੈ ਸਾਈਆਂ ਮਾਰ ਨਾਂ ਸਾਕੈ ਕੋਇ ਦੇ ਮਹਾਨ ਗੁਰਵਾਕ ਅਨੁਸਾਰ ਇਉ ਭੀ ਹੋ ਸਕਦਾਹੈ ਕਿ ਮੌਤ ਦੀ  ਸਜਾ ਕਰਵਾਉਣ ਵਾਲੇ ਮਰ ਜਾਣ ਪਰ ਦੋਸੀ ਬਣਾਇਆ ਨਿਰਦੋਸ ਮਨੁੱਖ ਬੱਚ ਜਾਵੇ `॥ ਆਉ ਇੱਕ ਸੱਚੀ ਕਹਾਣੀ ਦੀ ਗੱਲ ਕਰੀਏ। ਅਪਰੈਲ 1968 ਵਿੱਚ ਵਿਸਾਖੀ ਤੌਂ ਅਗਲੇ ਦਿਨ ਇੱਕ ਕਤਲ ਹੋਇਆ । ਰਾਜਨੀਤੀ ਨੇ ਖੇਡ ਖੇਡੀ । ਪੁਲਿਸ ਨੇ ਇੱਕ ਕਾਮਰੇਡ ਵਿਧਾਨਕਾਰ ਦੇ ਕਹਿਣ ਤੇ ਫੜ ਲਏ ਚਾਰ ਬੇਗੁਨਾਹ । ਅਸਲ ਕਾਤਲਾਂ ਦਾ ਪਤਾ ਹੋਣ ਦੇ ਬਾਵਜੂਦ ਸਿਆਸੀ ਵਾਧੇ ਘਾਟੇ ਦੇ ਹਿਸਾਬ ਵਿੱਚ ਪੈਦਿਆਂ ਪੁਲਿਸ ਨੂੰ ਸਿਆਸੀ  ਦਬਾਅ ਅਧੀਨ ਲੈ ਕੇ ਕੇਸ ਦਰਜ ਕੀਤਾ ਗਿਆ । ਗੁਰਬਾਣੀ ਅਤੇ ਸਿੱਖੀ ਦੇ ਪਰਚਾਰਕ ਸੰਤ ਨੂੰ ਮੁੱਖ ਦੋਸੀ  ਬਣਾਇਆ ਗਿਆ। ਇਸ ਮਹਾਨ ਮਨੁੱਖ ਨੇ ਬਾਬੇ ਨਾਨਕ ਦੇ ਭਰੋਸੇ ਉਪਰ ਅਦਾਲਤ ਵਿੱਚ ਆਪਣੀ ਪੈਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਨਾਂ ਹੀ ਆਪਣਾ ਕੋਈ ਵਕੀਲ ਖੜਾ ਕੀਤਾ। ਪਂਜਾਬ ਵਿਧਾਨ ਸਭਾ ਤੱਕ ਰੌਲਾ ਰੱਪਾ ਅਪੀਲਾਂ ਦਲੀਲਾਂ ਜੋ ਸਭ ਝੂਠੀਆਂ ਸਨ ਦੇ ਕੇ ਕੁੱਝ ਕਾਮਰੇਡ ਵਿਧਾਨਕਾਰਾਂ ਨੇ ਸਿਆਸੀ ਅਤੇ ਸਰਕਾਰੀ ਜੋਰ ਵਰਤਦਿਆਂ ਮੌਤ ਦੀ ਸਜਾ ਕਰਵਾ ਦਿੱਤੀ। ਮੌਤ ਦੀ ਸਜਾ ਦੇਣ ਲਈ ਹਾਈਕੋਰਟ ਤੋਂ ਭੀ ਫੈਸਲਾ ਲੈ ਲਿਆ ਗਿਆ । ਪਰ ਉਸ ਮਹਾਨ ਮਨੁੱਖ ਨੇ ਹਾਈਕੋਰਟ ਵਿੱਚ ਭੀ ਆਪਣਾ ਬਚਾੳ ਕਰਨ ਲਈ ਅਪੀਲ ਦਲੀਲ ਦਾ ਸਹਾਰਾ ਨਾ ਲਿਆ । ਦੁਨਿਆਵੀ ਅਦਾਲਤਾਂ ਦੀ ਉਟ ਲੈਣ ਦੀ ਥਾਂ ਰੱਬ ਦੀ ਅਦਾਲਤ ਤੇ ਭਰੋਸਾ ਰੱਖਿਆ। ਪੁਲਿਸ ਅਫਸਰਾਂ ਮਿੱਤਰਾਂ ਰਿਸਤੇਦਾਰਾਂ ਦੇ ਸਲਾਹ ਨੁੰ ਨਾਂ ਮੰਨਦਿਆਂ ਸੁਪਰੀਮ ਕੋਰਟ ਵਿੱਚ ਭੀ ਕੇਸ ਕਰਨ ਤੋਂ ਇਨਕਾਰ ਕਰ ਦਿੱਤਾ। ਰਹਿਮ ਦੀ ਅਰਜੀ ਰਾਸਟਰਪਤੀ ਅੱਗੇ ਪਾਉਣ ਤੋਂ ਇਹ ਕਹਿਕੇ ਜਵਾਬ ਦੇ ਦਿੱਤਾ ਕਿ ਜਦ ਮੈਂ ਕਤਲ ਕੀਤਾ ਨਹੀਂ ਫਿਰ ਰਹਿਮ ਕਿਉਂ ਮੰਗਾਂ । ਕਾਮਰੇਡ ਵਿਧਾਨਕਾਰ ਖੁਸ ਸਨ ਕਿ ਹੁਣ ਤਾਂ ਫਾਸੀਂ ਹੋਣ ਹੀ ਵਾਲੀ ਹੈ। ਮੁੱਖ ਮੰਤਰੀ ਭੀ ਕਾਮਰੇਡਾਂ ਦੀ ਹਮਾਇਤ ਵਿੱਚ ਸੀ ਜਿਸ ਨੇ ਜੱਜ ਨੂੰ ਮਜਬੂਰ ਕਰਕੇ ਫੈਸਲਾ ਦਿਵਾਇਆਂ ਸੀ ਅਤੇ ਜੱਜ ਦੇ ਘਰ ਵਾਲੀ ਬਾਅਦ ਵਿੱਚ ਜੇਲ ਵਿੱਚ ਜਾਕੇ ਮਾਫੀ ਮੰਗ ਕੇ ਆਈ ਸੀ । ਕੇਸ ਦੀ ਝੂਠੀ ਕਹਾਣੀ ਘੜਨ ਵਾਲਾ ਐਸ ਐਸ ਪੀ ਵੀ ਬਾਅਦ ਵਿੱਚ ਮਾਫੀ ਮੰਗਣ ਗਿਆਂ ਅਤੇ ਆਪਦੇ ਵੱਲੋਂ ਕੇਸ ਲੜਨ ਦੀ ਮੰਗ ਕੀਤੀ ਸੀ। ਪੰਜਾਬ ਦੇ ਰਾਜਪਾਲ ਨੁੰ ਜਦ ਇਸ ਕੇਸ ਦਾ ਪਤਾ ਲੱਗਿਆ ਤਦ ਉਹਨਾਂ ਜੇਲ ਅਧਿਕਾਰੀਆਂ ਨੁੰ ਚਾਰ ਖਤ ਲਿਖੇ  ਜਿੰਹਨਾਂ ਵਿੱਚ  ਕਿਹਾ ਕਿ ਪਿਆਰ ਨਾਲ ਸਮਝਾਕੇ ਸੁਪਰੀਮ ਕੋਰਟ ਕੇਸ ਕਰਵਾਉ

। ਦੂਸਰੇ  ਖਤ ਵਿੱਚ ਲਿਖਿਆ ਕਿ ਰਹਿਮ ਦੀ ਅਪੀਲ ਕਰਵਾਉ। ਇੱਕ ਖਤ ਵਿੱਚ ਧੱਕੇ ਨਾਲ ਇੰਟੈਰੋਗੇਟ ਕਰਕੇ  ਅਪੀਲ ਕਰਵਾਉਣ ਦੀ ਗੱਲ ਲਿਖੀ ਪਰ ਜੇਲ ਅਧਿਕਾਰੀਆਂ ਕਿਹਾ ਸਜਾਏ ਮੌਤ ਤਾਂ  ਹੋ ਹੀ ਚੁੱਕੀ ਹੈ ਹੋਰ ਧੱਕਾ ਕੀ ਕਰੀਏ। ਆਖਿਰ ਜੇਲ ਅਧਿਕਾਰੀਆਂ ਆਪਣੇ ਵੱਲੋਂ ਰਾਜਪਾਲ ਨੂੰ ਅਰਜੀ ਭੇਜੀ  ਕਿ ਇਹ ਮਨੁੱਖ ਦਿਆਲੂ ਸੁਭਾਅ ਦਾ ਰੱਬ ਤੇ ਭਰੋਸਾ ਰੱਖਣ ਵਾਲਾ ਵਿਅੱਕਤੀ ਹੈ ਜੋ ਦੁਨਿਆਵੀ ਅਦਾਲਤਾਂ ਨੂੰ ਨਹੀਂ ਮੰਨਦਾ ।ਇਹ ਜਿੰਦਗੀ ਦੀ ਭੀਖ ਮੰਗਣਾ ਦੁਨਿਆਵੀ ਲੋਕਾਂ ਤੋਂ  ਰੱਬ ਦੀ ਰਜਾ ਦੇ ਉਲਟ ਸਮਝਦਾ ਹੈ।      
                                                                          ਆਖਰ ਵਿੱਚ ਰਾਜਪਾਲ ਪੰਜਾਬ ਨੇ ਆਪਣੀ ਮਰਜੀ ਨਾਲ 2-3-1970 ਨੂੰ ਮੌਤ ਦੀ ਸਜਾ ਉਮਰ ਕੈਦ ਵਿੱਚ ਬਦਲ ਦਿੱਤੀ। ਅਜਾਦ ਭਾਰਤ ਵਿੱਚ ਰਾਜਪਾਲ ਦੁਆਰਾ ਬਿਨਾਂ ਕਿਸੇ ਰਹਿਮ ਦੀ ਅਪੀਲ ਦੇ ਮੌਤ ਦੀ ਸਜਾ ਬਦਲਣ ਦਾ ਇੱਕੋ ਇੱਕ ਕੇਸ ਸੀ। ਅੱਜ 45 ਸਾਲ ਦੇ ਇਤਹਾਸ ਨੂੰ ਦੇਖਦਿਆਂ ਜਦ ਪਿਛਾਂਹ ਦੇਖੀਦਾ ਹੈ ਤਦ ਪਤਾ ਚੱਲਦਾ ਹੈ ਕਿ ਸਿਆਸੀ ਲੋਕਾਂ ਦੇ ਇਸਾਰੇ ਤੇ ਝੂਠਾ ਕੇਸ ਤਿਆਰ ਕਰਨ ਵਾਲੇ ਇੰਸਪੈਕਟਰ ਦੀ ਦੋ ਕੁ ਮਹੀਨੇ ਬਾਅਦ ਐਕਸੀਡੈਟ ਵਿੱਚ ਮੌਤ ਹੋ ਗਈ ਸੀ । ਸਿਆਸੀ ਲੋਕਾਂ ਦੁਆਰਾ ਖੜਾ ਕੀਤਾ ਝੂਠੀਆਂ ਦਲੀਲਾਂ ਤਿਆਰ ਕਰਨ ਵਾਲਾ ਵਕੀਲ ਕੇਸ ਦੌਰਾਨ ਅਦਾਲਤ ਵਿੱਚ ਬੇਹੋਸ ਹੋ ਕੇ ਡਿੱਗ ਪਿਆ ਸੀ ਅਤੇ ਕੁਝ ਦਿਨਾਂ ਬਾਅਦ ਮਰ ਗਿਆ । ਤਿੰਨ ਸਾਲਾਂ ਬਾਅਦ ਮੁੱਖ ਮੰਤਰੀ ਦੀ ਭੀ ਜਹਾਜ ਡਿੱਗਣ ਸਮੇਂ ਅੱਗ ਵਿੱਚ ਸੜ ਕੇ ਮੌਤ ਹੋ ਗਈ। ਝੂਠੀਆਂ ਗਵਾਹੀਆਂ ਦੇਣ ਅਤੇ ਦੁਆਉਣ ਵਾਲਾ ਵਿਧਾਨਕਾਰ ਭੀ ਪਛਤਾਉਦਾ ਮਰ ਮੁੱਕ ਗਿਆ। ਨੋਟ ਕਰਨ ਵਾਲੀ ਗੱਲ ਇਹ ਭੀ ਕਿ ਸਿਆਸੀ ਨਫੇ ਨੁਕਸਾਨ ਕਾਰਨ ਝੂਠਾ ਕੇਸ ਤਿਆਰ ਕਰਾਉਣ ਤੋਂ ਬਾਅਦ ਕਦੇ ਚੋਣ ਜਿੱਤ ਭੀ ਨਾਂ ਸਕਿਆ। ਪਰ ਰੱਬੀ ਭੈਅ ਅੰਦਰ ਰਹਿਣ ਵਾਲਾ ਉਹ ਮਹਾਨ ਮਨੁੱਖ ਅੱਜ 90 ਸਾਲ ਦੀ ਉਮਰ ਵਿੱਚ ਚੜਦੀਆਂ ਕਲਾਂ ਵਿੱਚ ਹੈ। ਇਕਾਂਤ ਵਿੱਚ ਰਹਿਣਾ 24ਘੰਟੇ ਬਾਅਦ ਰੋਟੀ ਛਕਣਾਂ  ਹਰ ਸਮਾਂ ਗੁਰਬਾਣੀ ਦਾ ਪਾਠ ਕਰਨਾਂ ਉਸ ਦਾ ਨੇਮ ਹੈ। ਰਿਹਾਅ ਹੋਣ ਤੋਂ ਬਾਅਦ ਘਰ ਜਾਂ ਆਪਣੇ ਪਿੰਡ ਭੀ ਨਹੀਂ ਗਿਆ। ਜਮੀਨ ਉਪਰ ਸੌਣਾਂ  ਬੈਠਣਾਂ ਗਰੀਬ ਦੁਖੀਆਂ ਦਾ ਭਲਾ ਮੰਗਦਿਆਂ ਰਹਿ ਰਹੇ ਇਸ ਮਹਾਨ ਮਨੁੱਖ ਅੱਗੇ ਜਾਦਿਆਂ ਹੀ ਸਿਰ ਆਪਣੇ ਆਪ ਝੁਕ ਜਾਂਦਾ ਹੈ। ਗੁਰੂ ਗਰੰਥ ਜਾਂ ਬਾਬੇ ਨਾਨਕ ਜਾਂ ਰੱਬੀ ਵਿਸਵਾਸ ਸਹਾਰੇ ਕੋਈ ਇਉਂ ਭੀ ਕਰ ਸਕਦਾ ਹੈ ਦੇਖ ਕੇ ਸੁਣ ਕੇ ਹੈਰਾਨ ਹੀ ਹੋ ਸਕਦੇ ਹਾਂ। ਗੁਰਵਾਕ ਹੈ  ਕਿ `ਜਿਸ ਦਾ ਸਾਹਿਬ ਡਾਢਾ ਹੋਇ ਤਿਸ ਕੋ ਮਾਰ ਨਾਂ ਸਾਕੈ ਕੋਇ॥                             ਗੁਰਚਰਨ  ਪੱਖੋ ਕਲਾਂ   ਜਿਲਾ ਬਰਨਾਲਾ ਫੋਨ 94177 27245                                                                                                                

                                                     

                    Subject: regarding convict Inder Singh son of Gajjan Singh R/O V. Pakho P.S. Dhanaula District Sangrur.

      The convict mentioned in the subject was involved alongwith four other petsoners in case FIR No. 63 of 5. 4. 68  302/148/149 IRC P.S. Bhikhi District Bhatinda . Inder singh son of Gajjan singh was sentenced to death and three others co-accused were  sentenced to life imprisonment whereas the fifth co-accused Labh Singh s/o Saudagar Singh was acquitted by the Sessions Judge , Bhatinda on 19.3.69.

                       The death sentence was confirmed by the Hon'ble High Court of Punjab and Haryana on 24.12.69. Convict Inder Singh was asked to appeal against the judgement and order of the Hon'ble High Court of Punjab and Haryana dated 24.12.69. in the Hon'ble Supreme Court of India but he refused to do so.

                        later on the Governor of Punjab asked to get the mercy petition submitted from the said convict for consideration of the case but he refused to do so although it was impressed to the prisoner that it will be in his own interest to file the mercy petition but prisoner in question does not respond to any such suggestion . He did not even appealed his thumb impression on the letter conveying the Goverenment desire to impress upon him to file a mercy petition. The death sentences was commuted to the life imprisonment by the Hon'ble Governor of Punjab on 2.3.1970.



                      The cse of this prisoner is of solitary nture. The prisoner had nor appointed any counsel for the defence of his case in the Sessions Court neither in the Hon'ble High Court . He was not even intended to defend his case although he was sentenced to death the extreme punishment . This prisoner is of very gentle nature and having high character and God believing man. According to his version he had not committed the offense and had been falsely involved in the case, so defending and filing appeals regarding his case in the man made courts will be futile.

                     In the circumstnces mentioned above the case of the prisoner Inder Singh s/o Gajjan Singh may very kindly be considered sympathetically and he may be set at liberty forthwith.

ਪੰਜਾਬੀ ਅਨੁਵਾਦ                                      ਰਾਜਪਾਲ ਦੁਆਰਾ ਰਾਸਟਰਪਤੀ ਨੂੰ ਭੇਜੀ ਗਈ ਚਿੱਠੀ ਦੀ ਇੱਕ ਕਾਪੀ ਜੋ ਪਰੀਵਾਰ ਨੂੰ ਵੀ ਭੇਜੀ ਗਈ ਸੀ
                                  ਇੰਦਰ ਸਿੰਘ ਪੁੱਤਰ ਗੱਜਨ ਸਿੰਘ ਰਿਹਾਇਸ ਪੱਖੋ ਪੁਲੀਸ ਸਟੇਸਨ ਧਨੌਲਾ ਜਿਲਾ ਸੰਗਰੂਰ
ਉਪਰੋਕਤ ਵਰਣਿਤ ਵਿਅਕਤੀ ਚਾਰ ਹੋਰਾਂ ਕੈਦੀਆਂ  ਨਾਲ ਕੇਸ ਐਫ ਆਈ ਆਰ ਨੰਬਰ 5.4.1968---302/148/149/ ਆਈ ਆਰ ਸੀ ਥਾਣਾਂ ਭੀਖੀ ਜਿਲਾ ਬਠਿੰਡਾਂ ਵਿੱਚ ਸਾਮਲ ਹੈ। ਸੈਸਨ ਜੱਜ ਬਠਿੰਡਾਂ ਵੱਲੋਂ 19-3-69 ਨੂੰ ਇੰਦਰ ਸਿੰਘ ਪੁੱਤਰ ਗੱਜਨ ਸਿੰਘ ਨੂੰ ਸਜਾਇ ਮੌਤ ਦਿੱਤੀ ਗਈ ਅਤੇ ਤਿੰਨ ਵਿਅਕਤੀਆਂ ਨੂੰ ਸਹਾਇਕ ਦੋਸੀ ਮੰਨਦਿਆਂ ਉਮਰ ਕੈਦ ਅਤੇ ਲਾਭ ਸਿੰਘ ਪੁੱਤਰ ਸੁਦਾਗਰ ਸਿੰਘ ਨੂੰ ਬਰੀ ਕੀਤਾ ਗਿਆ।
24-12-69 ਨੂੰ ਸਜਾਇ ਮੌਤ ਦੀ ਸਜਾ ਪੰਜਾਬ ਅਤੇ ਹਰਿਆਣਾਂ ਹਾਈ ਕੋਰਟ ਵੱਲੋਂ ਬਹਾਲ ਰੱਖੀ ਗਈ ਹੈ। ਦੋਸੀ ਇੰਦਰ ਸਿੰਘ ਪੁੱਤਰ ਗੱਜਨ ਸਿੰਘ ਨੂੰ 24-12-69 ਦੇ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਅਪੀਲ ਕੀਤੀ ਗਈ ਸੀ ਪਰੰਤੂ ਉਸ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ।
ਇਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਦੁਆਰਾ ਇਸ ਕੇਸ ਤੇ ਵਿਚਾਰ ਕਰਨ ਲਈ ਸਜਾਯਾਫਤਾ  ਰਾਸਟਰਪਤੀ ਨੂੰ ਰਹਿਮ ਦੀ ਅਪੀਲ ਦਾਖਲ ਕਰਨ ਲਈ ਪੁੱਛਿਆ ਗਿਆ ਪਰੰਤੂ ਉਸ ਨੇ ਇਹ ਵੀ ਕਰਨ ਤੋਂ ਇਨਕਾਰ ਕਰ ਦਿੱਤਾ ।ਭਾਵੇਂ ਕਿ ਉਸ ਕੈਦੀ ਨੂੰ ਸਮਝਾਇਆ ਗਿਆ ਕਿ ਇਹ ਰਹਿਮ ਦੀ ਅਰਜੀ ਉਸਦੇ ਫਾਇਦੇ ਲਈ ਹੈ ਪਰੰਤੂ ਇਸ ਸਵਾਲ ਅਤੇ ਇਸ ਤਰਾਂ ਦੇ ਸੁਝਾਵਾਂ ਤੇ  ਵੀ ਉਸਨੇ ਕੋਈ ਉੱਤਰ ਨਹੀਂ ਦਿੱਤਾ।
ਉਸਨੇ ਸਰਕਾਰ ਦੁਆਰਾ ਭੇਜੀ ਜਾਣ ਵਾਲੀ ਰਹਿਮ ਦੀ ਅਪੀਲ ਤੇ ਵੀ ਸੁਝਾਉ ਦੇਣ ਦੇ ਬਾਵਜੂਦ ਵੀ ਇਸ ਚਿੱਠੀ ਤੇ ਅੰਗੂਠਾ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
                ਪੰਜਾਬ ਦੇ ਰਾਜਪਾਲ ਨੇ 2-3-1970 ਨੂੰ ਨੂੰ ਇਹ ਸਜਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਹੈ ਕਿਉਂਕਿ ਦੋਸੀ ਸਾਊ ਸੁਭਾਉ ਦਾ ਵਿਅਕਤੀ ਹੈ ਅਤੇ ਇਸ ਨੇ ਸੈਸਨ ਕੋਰਟ ਅਤੇ ਹਾਈ ਕੋਰਟ ਵਿੱਚ ਆਪਣੇ ਬਚਾਉ ਲਈ ਕੋਈ ਵੀ ਵਕੀਲ ਨਹੀਂ ਖੜਾ ਕੀਤਾ ਸੀ। ਸਭ ਤੋਂ ਵੱਡੀ ਸਜਾ ਸਜਾਇ ਮੌਤ ਦੇਣ ਤੋਂ ਬਾਅਦ ਵੀ ਉਸਨੇ ਆਪਣੇ ਬਚਾਉ ਲਈ ਕੁੱਝ ਨਹੀਂ ਕੀਤਾ।ਇਹ ਕੈਦੀ ਬਹੁਤ ਹੀ ਦਿਆਲੂ ਸੁਭਾਅੁ ਦਾ ਅਤੇ ਬਹੁਤ ਹੀ ਉੱਚੇ ਆਚਰਣ ਵਾਲਾ ਵਿਅਕਤੀ ਹੈ ਜੋ ਰੱਬ ਵਿੱਚ ਵਿਸਵਾਸ ਰੱਖਦਾ ਹੈ। ਦੋਸੀ ਅਨੁਸਾਰ ਉਹ ਇਸ ਕਤਲ ਵਿੱਚ ਸਾਮਲ ਨਹੀਂ ਸੀ ਅਤੇ ਉਸਨੂੰ ਝੂਠਾ ਫਸਾਇਆ ਗਿਆ ਸੀ । ਸੋ ਬਚਾਉ ਲਈ ਮਨੁੱਖਾਂ ਦੁਆਰਾ ਬਣਾਈਆਂ ਅਦਾਲਤਾਂ ਵਿੱਚ ਬੇਨਤੀਆਂ ਕਰਨੀਆਂ ਫਜੂਲ ਸਮਝਦਾ ਹੈ।
        ਉਪਰੋਕਤ ਕਾਰਨਾਂ ਕਰਕੇ ਸਜਾਯਾਫਤਾ ਇੰਦਰ ਸਿੰਘ ਪੁੱਤਰ ਗੱਜਨ ਸਿੰਘ  ਦਾ ਕੇਸਨਰਮੀ ਅਤੇ ਹਮਦਰਦੀ ਨਾਲ ਵਿਚਾਰਿਆ ਗਿਆ ਹੈ ਅਤੇ ਇਸਨੂੰ ਮਾਫ ਕਰ ਦੇਣ ਲਈ ਅੱਗੇ ਭੇਜਿਆ ਗਿਆ ਹੈ।
                                                                             ਰਾਜਪਾਲ ਪੰਜਾਬ ਕਾਪਸੇ
                                

Friday, 21 July 2017

ਝੋਨੇ ਦੀ ਖੇਤੀ ਪਾਗਲ ਰਾਜਨੀਤਕਾਂ ਮੂਰਖ ਖੇਤੀਬਾੜੀ ਮਾਹਰਾਂ ਦੀ ਦੇਣ ਪੰਜਾਬ ਨੂੰ

                           
                                                                                                               ਗੁਰਚਰਨ ਸਿੰਘ ਪੱਖੋ ਕਲਾਂ
ਪੰਜਾਬ ਕਿਰਤੀ ਮਿਹਨਤੀ ਲੋਕਾਂ ਦੀ ਸਟੇਟ ਹੈ। ਇੱਥੋ ਦੇ ਲੋਕ ਪੀਰਾਂ ਫਕੀਰਾਂ, ਗੁਰੂਆਂ, ਸਹੀਦਾਂ, ਬਹਾਦਰਾਂ ਦੇ ਵਿਚਾਰਾ ਦੀ ਗੁੜਤੀ ਲੈਕੇ ਜੰਮਦੇ ਹਨ ਪਰ ਸਦੀਆ ਤੋਂ ਦੁਨੀਆਂ ਭਰ ਦੇ ਲੁਟੇਰੇ ਹੁਕਮਰਾਨ ਇਸਦੀ ਅਣਖ ਇੱਜਤ ਬਹਾਦਰੀ ਮਿੱਟੀ ਵਿੱਚ ਮਿਲਾਉਣ ਦੀਆਂ ਕੋਸਿਸ਼ਾ ਕਰਦੇ ਰਹੇ ਹਨ। ਬਾਬਰ,ਅਬਦਾਲੀ ਅਤੇ ਦੁਨੀਆਂ ਦੀ ਸਭ ਤੋਂ ਸ਼ਾਤਰ ਅੰਗਰੇਜ ਕੌਮ ਵੀ ਇਸ ਨੂੰ ਲੰਬਾਂ ਸਮਾਂ ਕਬਜੇ ਹੇਠ ਰੱਖਣ ਤੋਂ ਅਸ਼ਮਰਥ ਰਹੇ ਹਨ। ਹਿੰਦੋਸਤਾਨ ਦੇ ਦੁਜੇ ਇਲਾਕਿਆਂ ਦੇ ਲੋਕਾਂ ਨਾਲੋ ਸਭ ਤੋਂ ਜਿਆਦਾ ਸਖਤ ਟੱਕਰ ਦੁਨੀਆਂ ਦੇ ਲੁਟੇਰੇ ਰਾਜ ਪਰਬੰਧਾਂ ਨੂੰ ਪੰਜਾਬ ਵਿੱਚੋਂ ਹੀ ਮਿਲੀ ਹੈ। ਸਿਕੰਦਰ ਨੂੰ ਪੋਰਸ ਨੇ , ਅਫਗਾਨੀਆਂ ਨੂੰ ਖਾਲਸੇ ਨੇਂ ਅੰਗਰੇਜਾ ਨੂੰ ਵੀ ਪੰਜਾਬੀਆ ਹੀ ਸਖਤ ਟਕਰ ਦਿੱਤੀ ਸੀ। ਦੇਸ਼ ਦੀ ਅਜਾਦੀ ਬਾਅਦ ਵੀ ਪੰਜਾਬੀਆਂ ਖੂਨੀ ਘੱਲੂਘਾਰੇ ਦੇਖੇ ਹਨ ਪਰ ਫੇਰ ਵੀ ਅੱਜ ਤਕ ਪੰਜਾਬੀ ਅਣਖ ਨਾਲ ਖੜੇ ਰਹੇ ਹਨ। ਸਿੱਧੀਆਂ ਲੜਾਈਆਂ ਵਿੱਚ ਨਾਂ ਹਾਰਨ ਵਾਲੀ ਕੌਮ ਵਰਤਮਾਨ ਸਮੇਂ ਕਰਜੇ ਦੇ ਜਾਲ  ਵਿੱਚ ਫਸਾਈ ਜਾ ਰਹੀ ਹੈ। ਇਹ ਕਰਜਾ ਚੜਾਉਣ ਵਿੱਚ ਪਾਗਲ ਰਾਜਨੀਤਕਾਂ ਮੂਰਖ ਵਿਦਵਾਨਾਂ ਕਮੀਨੇ ਮੀਡੀਆ ਵਰਗ ਦਾ ਮੁੱਖ ਰੋਲ ਹੈ। ਪੰਜਾਬ ਦੇ ਬੇਅਕਲੇ ਰਾਜਨੀਤਕਾਂ ਪੰਜਾਬ ਦੀ ਆਰਥਿਕਤਾ ਗਹਿਣੇ ਰੱਖਕੇ ਪੰਜਾਬੀਆਂ ਨੂੰ ਤਬਾਹ ਕਰਵਾਉਣ ਦੀ  ਅਤਿ ਘਟੀਆਂ ਖੇਡ ਦਾ ਹਿੱਸਾ ਬਣਕੇ ਇਤਿਹਾਸਕ ਵਿੱਚ ਗਦਾਰੀ ਦਾ ਖਿਤਾਬ ਹਾਸਲ ਕਰਨਾ ਹੈ। ਆਉ ਇਸ ਚਕਰਵਿਉ ਵਿੱਚ ਫਸਣ ਲਈ ਕਿਸ ਤਰਾਂ ਗਲਤੀਆਂ ਕੀਤੀਆਂ ਹਨ ਵਿੱਚੋਂ ਸਿਰਫ ਇੱਕ ਮੁੱਖ ਗਲਤੀ ਦਾ ਬਾਰੀਕੀ ਨਾਲ ਵਿਸਲੇਸ਼ਣ ਕਰੀਏ।
                                  ਪੰਜਾਬ 30  ਲੱਖ ਹੈਕਟੇਅਰ ਜਾ 75 ਲੱਖ ਏਕੜ ਵਿੱਚ ਝੋਨਾ ਬੀਜਦਾ ਹੈ ਜਿਸ ਵਿੱਚੋਂ 20 ਤੋਂ 40 ਕਵਿੰਟਲ ਪ੍ਰਤੀ ਏਕੜ  ਉਤਪਾਦਨ ਹੁੰਦਾਂ ਹੈ। ਔਸਤ ਰੂਪ ਵਿੱਚ ਦੋ ਸੌ ਲੱਖ ਟਨ ਦੇ ਕਰੀਬ ਝੋਨੇਂ ਦਾ ਉਤਪਾਦਨ ਹੁੰਦਾਂ ਹੈ ਜਿਸ ਵਿੱਚੋ 150 ਲੱਖ ਟਨ ਸਰਕਾਰੀ ਏਜੰਸੀਆਂ ਖਰੀਦਦੀਆਂ ਹਨ ਜਿਸਦੀ ਕੀਮਤ 24000 ਕਰੋੜ ਦੇ ਲਗਭਗ ਹੁੰਦੀ ਹੈ। ਕੀ ਪੰਜਾਬ ਦਾ ਕਿਸਾਨ ਸਰਕਾਰੀ ਮਦਦ ਤੋਂ ਬਿਨਾਂ ਝੋਨੇ ਦੀ ਖੇਤੀ ਕਰ ਸਕਦਾ ਹੈ ਕਦਾ ਚਿੱਤ ਨਹੀ , ਭਾਵੇਂ ਕਿ ਅਖੌਤੀ ਵਿਦਵਾਨ , ਬੇਅਕਲੇ ਪੱਤਰਕਾਰ, ਚਲਾਕ ਰਾਜਨੀਤਕ, ਪਖੰਡੀ ਸਿਆਣੇ ਲੋਕ ਇਸਦੀ ਖੇਤੀ  ਕਰਨ ਦਾ ਇਲਜਾਮ ਨਿਮਾਣੇ, ਨਿਤਾਣੇ , ਨਿਉਟੇ ਕਿਸਾਨ ਸਿਰ ਹੀ ਮੜ ਦਿੰਦੇ ਹਨ। ਆਉ ਦੱਸਾਂ ਝੋਨੈ ਦੀ ਖੇਤੀ ਕਰਨ ਲਈ ਕਿਸਾਨ ਲਈ ਕਿਵੇਂ ਸੰਭਵ ਹੀ ਨਹੀ ਜੇ ਸਰਕਾਰ ਉਸਨੂੰ ਮਦਦ ਨਾਂ ਕਰੇ। ਦਿੱਲੀ ਬਿੱਲੀ ਵਾਂਗ ਚੁੱਪ ਕਿਉਂ ਹੈ ਅਤੇ ਪੰਜਾਬ ਦੇ ਬੇਅਕਲੇ ਮੂਰਖ ਰਾਜਨੀਤਕ ਕਦੇ ਵੀ ਸੋਚ ਵਿਚਾਰ ਕੇ ਕੁੱਝ ਕਰਦੇ ਨਹੀਂ ਹੁੰਦੇ ਅਖੌਤੀ ਖੇਤੀਬਾੜੀ ਮਾਹਰ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਧੋਖੇਬਾਜ ਠੱਗ ਵਿਗਿਆਨਕ ਲਾਣਾ ਗਰਾਟਾਂ ਹੜੱਪਣ ਲਈ ਜਾਲ ਵਿਛਾਉਂਦਾਂ ਰਹਿੰਦਾਂ ਹੈ। ਸੋ ਆਉ ਮੇਰੇ ਵਰਗੇ ਛੋਟੇ ਕਿਸਾਨ ਮੈਟਿ੍ਰਕ ਪਾਸ ਦੇਸੀ ਬੰਦੇ ਤੋਂ ਝੂਠ ਹੀ ਸੁਣਕੇ ਵਿਚਾਰਿਉ ਕਿ ਮੈਂ ਕਿੰਨਾਂ ਕੁ ਝੂਠ ਬੋਲਿਆਂ ਹੈ। ਜੇ ਸਰਕਾਰ ਬਿਜਲੀ ਸਬਸਿਡੀ ਨਾਂ ਦੇਵੇ ਤਾਂ ਡੀਜਲ ਇੰਜਣਾਂ ਟਰੈਕਟਰਾਂ ਦੇ ਸਹਾਰੇ ਤੇ ਹੀ ਕਿਸਾਨ ਇਸਦੀ ਖੇਤੀ ਕਰੇਗਾ। ਵਰਤਮਾਨ ਸਮੇਂ 15 ਤੋਂ ਲੈਕੇ 40 ਹਾਰਸ ਪਾਵਰ ਦੀਆਂ ਬਿਜਲੀ ਮੋਟਰਾਂ ਹੀ ਟਿਊਬਵੈਲਾਂ ਨੂੰ ਚਲਾਉਂਦੀਆਂ ਹਨ ਜਿਸਨੂੰ ਚਲਾਉਣ ਲਈ ਟਰੈਕਟਰ ਪੰਜ ਲੀਟਰ ਔਸਤ ਰੂਪ ਵਿੱਚ ਡੀਜਲ ਖਪਤ ਕਰਦਾ ਹੈ ਜਿਸ ਦੀ ਕੀਮਤ 300 ਰੁਪਏ ਘੰਟਾਂ ਹੋਵੇਗੀ ਅਤੇ ਅੱਠ ਘੰਟੇ ਚਲਾਉਣ ਲਈ 2400 ਰੁਪਏ ਰੋਜਾਨਾਂ ਡੀਜਲ ਬਾਲਣਾਂ ਪਵੇਗਾਂ । ਮਹੀਨੇ ਵਿੱਚ 72000 ਦਾ ਡੀਜਲ ਅਤੇ ਘੱਟੋ ਘੱਟ ਚਾਰ ਮਹੀਨੇ ਦੀ ਚੌਲਾਂ ਦੀ ਖੇਤੀ ਲਈ ਜੇ ਤਿੰਨ ਮਹੀਨੇ ਵੀ ਟਿਊਬਵੈਲ ਚਲਾਏ ਜਾਣ ਤਾਂ ਇਸਦਾ ਡੀਜਲ ਦਾ ਖਰਚਾ ਦੋ ਲੱਖ ਸੋਲਾਂ ਹਜਾਰ ਬਣਦਾ ਹੈ। ਪੰਜਾਬ ਦੇ ਪੰਦਰਾਂ ਲੱਖ  ਬਿਜਲਈ ਮੋਟਰਾਂ ਨਾਲ ਚਲਣ ਵਾਲੇ ਟਿਊਬਵੈਲ ਅਤੇ ਦੋ ਕੁ ਲੱਖ ਡੀਜਲ ਇੰਜਣਾਂ ਨਾਲ ਚਲਣ ਵਾਲੇ ਟਿਊਬਵੈਲ ਹਨ ਜੋ ਇੱਕ ਕਰੋੜ ਏਕੜ ਜਮੀਨ ਨੂੰ ਪਾਣੀ ਦਿੰਦੇ ਹਨ ਅਤੇ ਇੱਕ ਟਿਊਬਵੈਲ ਦੇ ਹਿੱਸੇ ਛੇ ਕੁ ਏਕੜ ਜਮੀਨ ਬਣਦੀ ਹੈ। ਇਸ ਤਰਾਂ ਪੰਜ ਜਾਂ ਛੇ ਏਕੜਾਂ ਪਿੱਛੇ 216000 ਦੀ ਡੀਜਲ ਬਾਲਕੇ ਅਤੇ 90000 ਹੋਰ ਖਰਚੇ ਕਰਕੇ ਕਿਸਾਨ ਦਾ ਛੇ ਏਕੜਾ ਤੇ ਖਰਚਾ ਤਿੰਨ ਲੱਖ ਦੇ ਕਰੀਬ ਬਣ ਜਾਂਦਾਂ ਹੈ ਜਿਸ ਵਿੱਚ ਉਹ ਆਪਣੀ ਕਿਰਤ ਦਾ ਖਰਚਾ ਕਦੇ ਵੀ ਨਹੀਂ ਜੋੜਦਾ। ਛੇ ਏਕੜ ਵਿੱਚੋਂ ਔਸਤ ਰੂਪ ਵਿੱਚ ਪੰਜਾਹ ਹਜਾਰ ਪਰਤੀ ਏਕੜ ਤਿੰਨ ਕੁ ਲੱਖ ਦੀ ਫਸਲ ਹੀ ਪੈਦਾ ਹੋ ਸਕਦੀ ਹੈ। ਤਿੰਨ ਲੱਖ ਦਾ ਖਰਚਾ ਕਰਕੇ ਤਿੰਨ ਲੱਖ ਦੀ ਆਮਦਨ  ਕਰਨ ਦਾ ਕੰਮ ਜਮੀਨ ਮਾਲਕੀ ਵਾਲਾ ਕਿਸਾਨ ਵੀ ਇਸ ਝੋਨੇ ਦੀ ਘਾਟੇ ਵਾਲੀ ਖੇਤੀ ਕਦੇ ਵੀ ਨਹੀਂ ਕਰ ਸਕਦਾ। 40-50 ਹਜਾਰ ਠੇਕੇ ਤੇ ਲੈਕੇ ਖੇਤੀ ਕਰਨ ਵਾਲਾ ਤਾਂ ਸੋਚਣਾਂ ਵੀ ਨਹੀਂ। ਦਿੱਲੀ ਸਰਕਾਰ ਪੰਜਾਬ ਵਿੱਚ ਝੋਨੇਂ ਦੀ ਫਸਲ ਤੋਂ ਬਿਨਾਂ ਕਿਸੇ ਵੀ ਹੋਰ ਫਸਲ ਨੂੰ ਘੱਟੋ ਘੱਟ ਸਮਰਥਨ ਮੁੱਲ ਕਦੇ ਵੀ ਨਹੀਂ ਦਿੰਦੀ ਕਿਉਂ ਭਲਾ ਕਿਉਂਕਿ ਦੇਸ ਦਾ ਕੋਈ ਹੋਰ ਸੂਬਾ ਪੰਜਾਬ ਸਰਕਾਰ ਵਾਂਗ ਮੂਰਖਤਾਨਾਂ ਫੈਸਲੇ ਨਹੀਂ ਕਰਦਾ। ਪੰਜਾਬ ਦੇ ਮੂਰਖ ਰਾਜਨੀਤਕ ਇਸ ਪੰਜਾਬ ਨੁੰ ਤਬਾਹ ਕਰਨ ਵਾਲੀ ਫਸਲ ਨੂੰ ਮੁਫਤ ਬਿਜਲੀ ਦੇ ਨਾਂ ਥੱਲੇ ਕਰਜਿਆਂ ਦੇ ਜਾਲ ਨਾਲ ਤਬਾਹੀ ਅਤੇ ਭਵਿੱਖੀ ਪੀੜੀਆਂ ਨੂੰ ਦੁਨੀਆਂ ਭਰ ਦੇ ਗੁਲਾਮ ਬਣਾ ਰਹੇ ਹਨ ਅਤੇ ਇਸ ਤਰਾਂ ਪੰਜਾਬ ਦਾ ਬੇੜਾ ਗਰਕ ਕਰਕੇ ਹਿੰਦੋਸਤਾਨ ਦਾ ਢਿੱਡ ਭਰ ਰਹੇ ਹਨ।
loading...

              ਮੁਫਤ ਬਿਜਲੀ ਦੀ ਖਪਤ ਦੇ ਸਰਕਾਰੀ ਅੰਕੜੇ ਤਾਂ ਰਾਜਨੀਤਕਾਂ ਦੀ ਮਰਜੀ ਵਾਲੇ ਹੀ ਜਾਰੀ ਹੁੰਦੇ ਹਨ ਪਰ ਅਸਲੀਅਤ ਇਹ ਹੈ ਕਿ ਜੇ ਹਰ ਮੋਟਰ 20 ਕੁ ਪਾਵਰ ਦੀ ਵੀ ਮੰਨ ਲਈ ਜਾਵੇ ਜੋ ਇੱਕ ਘੰਟੇ ਵਿੱਚ 20 ਯੂਨਿਟ ਦੇ ਕਰੀਬ ਖਪਤ ਕਰਦੀ ਹੈ ਅੱਠ ਘੰਟੇ ਵਿੱਚ 160 ਜਿਸਦੀ ਕੀਮਤ 900 ਰੁਪਏ ਦੇ ਕਰੀਬ ਬਣਦੀ ਹੈ ਜੋ ਮਹੀਨੇ ਵਿੱਚ 27000 ਰੁਪਏ ਅਤੇ ਚਾਰ ਮਹੀਨੇ ਵਿੱਚ ਇੱਕ ਲੱਖ ਰੁਪਏ ਤੋਂ ਉੱਪਰ ਪਹੁੰਚ ਜਾਂਦੀ ਹੈ। ਪੰਦਰਾਂ ਲੱਖ ਬਿਜਲਈ ਮੋਟਰਾਂ ਦੀ ਕੁੱਲ ਖਪਤ ਕਿੰਨੀ ਕੁ ਬਣਦੀ ਹੈ ਇਸਦਾ ਹਿਸਾਬ ਪਾਠਕ ਵਰਗ ਖੁਦ ਲਗਾ ਲਵੇ। ਸਬਸਿਡੀ ਵਾਲੇ ਰੇਟਾਂ ਅਨੁਸਾਰ ਸਰਕਾਰਾਂ ਬਿਜਲੀ ਕਾਰਪੋਰੇਸਨ ਨੂੰ 6000 ਤੋਂ 9000 ਕਰੋੜ ਤੱਕ ਅਦਾ ਕਰਦੀਆਂ ਹਨ ਬਾਕੀ ਘਾਟਾ ਬਿਜਲੀ ਬੋਰਡ ਦੂਸਰੇ ਖਪਤਕਾਰਾਂ ਤੇ ਪਾ ਦਿੰਦਾਂ ਹੈ। ਸਮੁੱਚੇ ਰੂਪ ਵਿੱਚ ਇਹ 15000 ਕਰੋੜ ਰੁਪਏ ਦਾ ਬੋਝ ਸਰਕਾਰਾਂ ਰਾਹੀ ਹੁੰਦਾਂ ਹੋਇਆ ਟੈਕਸਾਂ ਦੇ ਰੂਪ ਵਿੱਚ ਪੰਜਾਬ ਅਤੇ ਪੰਜਾਬੀਆਂ ਤੇ ਹੀ ਜਾ ਪੈਂਦਾ ਹੈ। ਰਾਜਨੀਤਕ ਧੋਖੇਬਾਜਾਂ ਦੀ ਤਾਂ ਬੱਲੇ ਬੱਲੇ ਹੀ ਹੈ ਪਰ ਅਸਲ ਵਿੱਚ ਪੰਜਾਬੀਆਂ ਦੀ ਤਬਾਹੀ ਦੀ ਨੀਂਹ ਅਤੇ ਪੰਜਾਬ ਦੇ ਵਿਕਾਸ਼ ਦੀ ਹੱਤਿਆਂ ਤੋਂ ਘੱਟ ਨਹੀਂ ਇਹ ਕਦਮ ਕੇ ਪੰਜਾਬ ਝੋਨੇ ਦੀ ਖੇਤੀ ਕਰਵਾਏ । ਇਹੋ ਜਿਹੇ ਕਦਮ ਪਾਗਲ ਰਾਜਨੀਤਕ ਹੀ ਚੱਕ ਸਕਦੇ ਹਨ ਜੋ ਜਿਸ ਪੰਜਾਬ ਦੇ ਸੇਵਾਦਾਰ ਬਣਕੇ ਪੰਜਾਬ ਉਜਾੜਨ ਦਾ ਕੰਮ ਕਰਦੇ ਹਨ। ਸਮੁੱਚੇ ਰੂਪ ਵਿੱਚ ਪੰਦਰਾਂ ਹਜਾਰ ਕਰੋੜ ਦੀ ਬਿਜਲੀ ਅਤੇ ਦਸ ਹਜਾਰ ਕਰੋੜ ਦਾ ਹੋਰ ਖਰਚਾ ਕਰਕੇ 24000 ਕਰੋੜ ਦਾ ਝੋਨਾਂ ਪੈਦਾ ਕਰਦੇ ਹਾਂ । 25000 ਕਰੋੜ ਖਰਚਕੇ 24000 ਕਰੋੜ ਵਿੱਚ  ਝੋਨਾਂ ਦਿੱਲੀ ਸਰਕਾਰ ਨੂੰ ਦੇਣਾਂ ਸਾਨੂੰ ਕੀ ਹਾਸਲ ਹੋਇਆ ਹੈ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਅਤੇ ਨਸ਼ਿਆਂ ਦਾ ਦਰਿਆ ਜਿਸ ਤੋਂ ਬਿਨਾਂ ਪਰੇਸ਼ਾਨ ਪੰਜਾਬੀਆਂ ਨੂੰ ਨੀਂਦ ਵੀ ਨਹੀਂ ਆ ਰਹੀ ਹੈ।
                    ਅਸਲ ਵਿੱਚ ਕਿਸਾਨ ਮੂਰਖ ਨਹੀ ਰਾਜਨੀਤਕਾਂ ਤੋਂ ਬਾਅਦ ਦੂਸਰੇ ਨੰਬਰ ਤੇ ਪੰਜਾਬ ਦਾ ਗੁਲਾਮ ਪਖੰਡੀ ਵਿਦਵਾਨ ਵਰਗ ਮੂਰਖ ਹੈ ਜੋ ਕਦੇ ਰਾਜਨੀਤਕਾਂ ਤੋਂ ਅਜਾਦ ਹੋਕੇ ਨਹੀ ਸੋਚਦਾ ਅਤੇ ਸੱਚ ਉਸਨੇ ਸਵਾਹ ਬੋਲਣਾਂ ਹੈ। ਤੀਸਰੇ ਨੰਬਰ ਤੇ ਅਖੌਤੀ ਲੋਕਤੰਤਰ ਦਾ ਇੱਕ ਥੰਮ ਮੀਡੀਆਂ ਵਰਗ ਤਾਂ ਉਂਝ ਹੀ ਇਸਤਿਹਾਰ ਲੈਣ ਦੇ ਨਾਂ ਥੱਲੇ ਬੇਈਮਾਨ ਬਣਿਆਂ ਹੋਇਆ ਹੈ ਜਿਸਨੇ ਖੋਜੀ ਪੱਤਰਕਾਰੀ ਕਦੇ ਪੈਦਾ ਹੀ ਨਹੀਂ ਕੀਤੀ ਬਲਕਿ ਰਾਜਨੀਤਕਾਂ ਦੀਆਂ ਤਲੀਆਂ ਚੱਟਣ ਵਾਲਾ ਮਜਬੂਰ ਪੱਤਰਕਾਰ ਵਰਗ ਪੈਦਾ ਕੀਤਾ ਹੈ। ਅਜਾਦ ਸੋਚਣੀ ਨਾਲ ਖੋਜੀ ਪੱਤਰਕਾਰੀ ਕਰਨ ਵਾਲਿਆਂ ਦੇ ਨਾਂਸੀਂ ਧੂੰਆਂ ਦੇਣਾਂ ਮੀਡੀਆਂ ਵਰਗ ਦੇ ਕਬਜਾ ਕਾਰਾਂ ਦਾ ਸੌਂਕ ਹੈ।
                        ਜਿਸ ਫਸਲ ਵਿੱਚੋਂ ਪੰਜਾਬ ਨੂੰ ਕੋਈ ਫਾਇਦਾ ਜਾਂ ਲਾਭ ਹੀ ਨਹੀ ਹੋ ਰਿਹਾ ਉਸਦੀ ਖੇਤੀ ਕਰਨ ਜਾਂ ਕਰਵਾਉਣ ਦਾ ਜਿੰਮਾਂ ਬੇਅਕਲੇ ਰਾਜਨੀਤਕ ਜਾਂ ਦਿੱਲੀਆਂ ਦੇ ਦਲਾਲ ਹੀ ਹੋ ਸਕਦੇ ਹਨ ਉਹ ਭਾਵੇਂ ਖੇਤੀਬਾੜੀ ਮਾਹਰ ਅਖਵਾਉਣ ਜਾਂ ਯੂਨੀਵਰਸਟੀਆਂ ਦੇ ਵਿਗਿਆਨੀ, ਪਰੋਫੈਸਰ ਹੀ ਕਿਉਂ ਨਾਂ ਅਖਵਾਉਂਦੇ ਹੋਣ। ਜਦ ਤੱਕ ਸਰਕਾਰਾਂ ਸਬਸਿਡੀਆਂ ਦੇਣ ਦੀ ਬਜਾਇ ਦਿੱਲੀ ਦੇ ਠੱਗਾਂ ਜਾਂ ਵੱਡੇ ਲੁਟੇਰੇ ਮਾਲਕਾਂ ਦੀ ਅਸਲੀਅਤ ਨੂੰ ਨਹੀਂ ਸਮਝ ਸਕਦੀਆਂ ਉਹ ਪੰਜਾਬ ਦੁਸਮਣੀ ਹੀ ਬਣੀਆਂ ਰਹਿਣਗੀਆਂ।
                         ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਰਵਾਇਤੀ ਫਸਲਾਂ ਦੀ ਥਾਂ ਝੋਨੇ ਦੀ ਖੇਤੀ ਵੱਲ ਮੋੜਨ ਲਈ ਮੂਰਖ ਰਾਜਨੀਤਕਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾਂ ਨੇ ਦਿੱਲੀ ਹਕੂਮਤ ਦੇ ਇਸਾਰੇ ਤੇ ਰਲਕੇ ਪੰਜਾਬ ਨੂੰ ਫਸਾਇਆ ਸੀ ਜਿਸ ਨਾਲ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਗਿਆ। ਜਦ ਪੰਦਰਾਂ ਸਾਲ ਅੱਤਵਾਦ ਖਾੜਕੂਵਾਦ ਦੀ ਹਨੇਰੀ ਵੀ ਪੰਜਾਬ ਨੂੰ ਤਬਾਹ ਨਾਂ ਕਰ ਸਕੀ ਤਦ ਇਸ ਝੋਨੇ ਦੀ ਖੇਤੀ ਦੇ ਨਾਲ ਪੰਜਾਬ ਕਰਜੇ ਦੇ ਜਾਲ ਵਿੱਚ ਫਸਦਾ ਤੁਰਿਆ ਗਿਆ। ਜਿਉਂ ਹੀ ਪੰਜਾਬ ਦਾ ਕਿਸਾਨ ਦੂਸਰੀਆ ਫਸਲਾਂ ਵਲ ਮੂੰਹ ਕਰਦਾ ਸੀ ਤਦ ਹੀ ਝੋਨੇਂ ਦੀ ਫਸਲ ਲਈ ਬੋਨਸ ਅਤੇ ਮੁਫਤ ਬਿਜਲੀ ਵਰਗੇ ਰਿਆਇਤਾਂ ਸਬਸਿਡਿਆ ਦੇ ਜਹਿਰ ਵਾਲੇ ਟੁਕੜੇ  ਸਿੱਟੇ ਗਏ। ਮੁਫਤ ਬਿਜਲੀ ਦਾ ਬੋਝ ਵੀ ਪੰਜਾਬ ਬਿਜਲੀ ਬੋਰਡ ਤੇ ਪਾਕੇ ਉੇਸਦਾ ਲੱਕ ਤੋੜ ਦਿੱਤਾ ਗਿਆ ਜਿਸ ਕਾਰਨ ਬਿਜਲੀ ਦੀ ਕਮੀ ਪੈਦਾ ਹੋਈ ਅਤੇ ਦੁਸਰੇ ਖੇਤਰਾਂ ਵਿੱਚ ਦਿੱਤੀ ਜਾਣ ਵਾਲੀ ਬਿਜਲੀ ਦੇ ਰੇਟ ਉੱਚੇ ਹੁੰਦੇ ਰਹੇ ਜਿਸ ਨਾਲ ਪੰਜਾਬ ਦੇ ਉਦਯੋਗ ਫੇਲ ਹੋ ਗਏ। ਪੰਜਾਬ ਦੀ ਇੰਡਸਟਰੀ ਦੁਜੇ ਸੂਬਿਆਂ ਵੱਲ ਪਰਵਾਸ਼ ਕਰ ਗਈ। ਬਿਜਲੀ ਬੋਰਡ ਨੂੰ ਸੈਂਟਰ ਸਰਕਾਰ ਦੀਆਂ ਘੁਰਕੀਆਂ ਕਾਰਨ ਕਿਸਾਨਾ ਨੂੰ 6000 ਕਰੋੜ ਸਲਾਨਾ ਦੀ ਸਬਸਿਡੀ ਪੰਜਾਬ ਦੇ ਖਜਾਨੇ ਵਿੱਚੋਂ ਦੇਣ ਲਈ ਮਜਬੂਰ ਕੀਤਾ ਗਿਆ ।ਇਹ ਲੋਕਾਂ ਤੋਂ ਉਗਰਾਹੇ ਟੈਕਸ਼ਾਂ ਦੀ ਸਿੱਧੀ ਦੁਰਵਰਤੋਂ ਅਤੇ ਸਮੁੱਚੇ ਪੰਜਾਬੀਆਂ ਨੂੰ ਲੁੱਟਣ ਤੇ ਤਬਾਹ ਕਰਨ ਤੋਂ ਘੱਟ ਨਹੀਂ ਸੀ। ਬੇਅਕਲੇ ਰਾਜਨੀਤਕਾਂ ਦੀ ਕੁਰਸੀ ਪੱਕੀ ਹੁੰਦੀ ਰਹੀ ਪੰਜਾਬ ਉਜੜਦਾ ਰਿਹਾ। ਨੀਰੋ ਬੰਸਰੀ ਵਜਾਉਂਦੇ ਰਹੇ ਉਹਨਾਂ ਦੇ ਨਜਾਰਿਆਂ ਵਾਲੇ ਥਾਂ ਗੁੜਗਾਉਂ ਤੋਂ ਸਿਮਲਿਆਂ ਦੇ ਬਾਗਾਂ ਤੱਕ ਦਾ ਸਫਰ ਕਰਦੇ ਰਹੇ। ਆਮ ਪੰਜਾਬੀ ਇਸ ਹੋਣੀ ਤੋਂ ਅਣਜਾਣ ਰਾਜਨੀਤਕਾਂ ਦੇ ਏਜੰਟਾ ਧਰਮ ਪਰਚਾਰਕਾਂ ਪਖੰਡਾਂ ਖਾਲਿਸਤਾਨਾਂ ਦੀ ਖੇਡ ਅਨੰਦ ਮਾਣਦਾ ਸੁੱਤਾ ਰਿਹਾ।
              ਪੰਜਾਬ ਨੂੰ ਜਗਾਉਣ ਵਾਲੇ ਬਣ ਸਕਣ ਵਾਲੇ ਪੁੱਤ ਅੱਤਵਾਦ ਦੇ ਨਾਂ ਥੱਲੇ ਪਿਛਲੇ ਦਹਾਕਿਆਂ ਵਿੱਚ ਮੌਤ ਦੀ ਘੋੜੀ ਚੜਾ ਦਿੱਤੇ ਗਏ ਸਨ ਜਿੰਹਨਾਂ ਅੱਜ ਅਗਵਾਈ ਦੇਣ ਦੇ ਯੋਗ ਬਣ ਚੁਕਿਆ ਹੋਣਾਂ ਸੀ। ਅੱਜ ਵੀ ਪੰਜਾਬ ਕਿਸੇ ਮਰਦ ਦਲੇਰ ਸਿਆਣੇ ਆਗੂ ਸੂਰਮੇ  ਦੀ ਰਾਹ ਦੇਖ ਰਿਹਾ ਹੈ ਜੋ ਕਿ ਕੁਦਰਤ ਦੇ ਹੱਥ ਵੱਸ਼ ਹੈ ਕਿ ਉਹ ਕਦ ਪੰਜਾਬ ਨੂੰ ਕੋਈ ਯੋਗ ਸੱਚਾ ਆਗੂ ਦਿੰਦੀ ਹੈ ਆਸ ਕਰਨੀ ਬਣਦੀ ਹੈ ਕਿਉਂਕਿ ਆਸ ਤੇ ਹੀ ਸੰਸਾਰ ਜਿਉਂਦਾ ਹੈ
              ਗੁਰਚਰਨ ਸਿੰਘ ਪੱਖੋ ਕਲਾਂ ਜਿਲਾ ਬਰਨਾਲਾ ਮੋਬਾਈਲ 9417727245

Sunday, 19 March 2017

ਲੋਕਤੰਤਰ ਰਾਂਹੀ ਆਮ ਲੋਕ ਹੀ ਕਰਾਂਤੀਆਂ ਕਰਦੇ ਹਨ ਆਗੂ ਨਹੀਂ


ਦੁਨੀਆਂ ਦੇ ਆਮ ਲੋਕ ਸਮਾਜ ਦੇ ਆਪੇ ਬਣੇ ਸਿਆਣੇ ਅਤੇ ਵਿਦਵਾਨ ਲੋਕਾਂ ਦੀਆਂ ਨਜਰਾਂ ਵਿੱਚ ਕਦੇ ਵੀ ਵਿਸੇਸ ਨਹੀਂ ਹੁੰਦੇ ਪਰ ਸਮਾਜ ਦੇ ਸਾਰੇ ਇਨਕਲਾਬ ਆਮ ਆਦਮੀ ਦੇ ਪੇਟੋਂ ਹੀ ਜਨਮ ਲੈਂਦੇ ਹਨ। ਆਮ ਆਦਮੀ ਬਹੁਤ ਹੀ ਸਿਆਣਾਂ ਅਤੇ ਸਮਝਦਾਰ ਹੁੰਦਾਂ ਹੈ। ਦੁਨੀਆਂ ਦੇ ਮਹਾਨ ਗਿਆਨਵਾਨ ,ਪੀਰ ,ਪੈਗੰਬਰ ਹਮੇਸਾਂ ਆਮ ਲੋਕਾਂ ਦੁਨੀਆਂ ਦੇ ਸਭ ਤੋਂ ਵੱਡੇ ਜਾਂ ਰੱਬ ਦਾ ਰੂਪ ਇੰਹਨਾਂ ਆਮ ਲੋਕਾਂ ਵਿੱਚ ਹੀ ਦੇਖਦੇ ਹਨ। ਪੰਜਾਬੀਆਂ ਦੇ ਰਹਿਬਰ ਧਾਰਮਿਕ ਪੁਰਸਾਂ ਨੇ ਤਾਂ ਆਮ ਸੰਗਤ ਰੂਪੀ ਲੋਕਾਂ ਨੂੰ ਗੁਰੂ ਬੀਹ ਹਿੱਸੇ ਅਤੇ ਸੰਗਤ ਇੱਕੀ ਹਿੱਸੇ ਕਹਿਕੇ ਆਪਣੇ ਆਪ ਤੋਂ ਵੀ ਵੱਡੇ ਸਨਮਾਨ ਦਿੱਤੇ ਹਨ । ਗੁਰੂ ਗੋਬਿੰਦ ਸਿੰਘ ਨੇ ਤਾਂ ਇੱਥੋ ਤੱਕ ਕਿਹਾ ਹੈ ਕਿ ਜੇ ਮੈਂ ਅੱਜ ਕੁੱਝ ਹਾਂ ਤਾਂ ਇਹਨਾਂ ਲੋਕਾਂ ਦੇ ਕਾਰਨ ਹੀ ਹਾਂ ਨਹੀਂ ਤਾਂ ਮੇਰੇ ਵਰਗੇ ਕਰੋੜਾਂ ਲੋਕ ਫਿਰਦੇ ਹਨ ਇਸ ਸੰਸਾਰ ਤੇ, ਗੁਰੂ ਕਾ ਮੁੱਖ ਵਾਕ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨੋ ਮੋ ਸੇ ਕਰੋਰ ਪਰੈ , ਦਾ ਭਾਵ ਇਹੋ ਹੀ ਹੈ। ਪਿੱਛਲੇ ਦਿਨੀਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਜਿਸ ਤਰਾਂ ਦੇ ਇੱਕ ਪਾਸੜ ਨਤੀਜੇ ਦੇਕੇ ਨਵਾਂ ਇਤਿਹਾਸ ਲਿਖਿਆ ਹੈ ਸੋਚਣ ਲਈ ਮਜਬੂਰ ਕਰ ਦਿੰਦਾਂ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਇਸਨੂੰ ਇੱਕ ਵਿਅਕਤੀ ਕੇਜਰੀਵਾਲ ਦੀ ਕਾਰੁਜਗਾਰੀ ਪਰਚਾਰ ਰਿਹਾ ਹੈ ਜਦੋਂ ਕਿ ਇਹੀ ਇੱਕ ਵਿਅਕਤੀ ਨੌਂ ਮਹੀਨੇ ਪਹਿਲਾਂ ਦਿੱਲੀ ਵਿੱਚ ਸਾਰੀਆਂ ਸੀਟਾਂ ਹਾਰ ਗਿਆ ਸੀ। ਲੋਕਤੰਤਰ ਵਿੱਚ ਜੇ ਕੋਈ ਰਾਜਨੀਤਕ ਹੀ ਚਮਤਕਾਰ ਕਰ ਸਕਦੇ ਹੋਣ ਤਦ ਉਹ ਤਾਂ ਹਰ ਚੋਣ ਹੀ ਜਿੱਤ ਲਿਆ ਕਰਨ।
ਆਮ ਲੋਕ ਕਿੰਨੇ ਸਿਆਣੇ ਅਤੇ ਸਮਝਦਾਰ ਹੁੰਦੇ ਹਨ ਇਸਦੀ ਵਿਆਖ਼ਿਆ ਕਰਨੀ ਬਹੁਤ ਹੀ ਮੁਸਕਲ ਹੈ । ਇਸ ਗੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਹਜਾਰਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਸੱਚ ਫਿਰ ਵੀ ਪੂਰਾ ਨਹੀਂ ਕਿਹਾ ਸਕਦਾ ਕਿਉਂਕਿ ਲੋਕ ਖੁਦਾ ਦਾ ਰੂਪ ਹੁੰਦੇ ਹਨ ਅਤੇ ਖੁਦਾ ਨੂੰ ਅੱਜ ਤੱਕ ਕੋਈ ਵੀ ਜਾਣ ਨਹੀਂ ਸਕਿਆ । ਖੁਦਾ ਹਮੇਸਾਂ ਸੱਚ ਨੂੰ ਕਿਹਾ ਜਾਂਦਾ ਹੈ ਅਤੇ ਗੁਰੂ ਨਾਨਕ ਜੀ ਅਨੁਸਾਰ ਸੱਚ ਅਕੱਥ ਹੈ ਜਿਸਨੂੰ ਕੋਈ ਪੂਰਾ ਵਰਣਨ ਨਹੀਂ ਕਰ ਸਕਦਾ॥ ਗੁਰੂ ਨਾਨਕ ਜੀ ਆਪਣੇ ਬੋਲਾਂ ਵਿੱਚ ਆਪਣੇ ਆਪ ਨੂੰ ਕਹਿੰਦੇ ਹਨ ਕਿ ਹੇ ਖੁਦਾ (ਸੱਚ) ਜੇ ਮੈਂ ਤਨੂੰ ਤਿਲ ਮਾਤਰ ਵੀ ਸਮਝ ਸਕਾਂ ਜਾਂ ਬਿਆਨ ਕਰ ਸਕਾਂ ਤਦ ਵੀ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂਗਾ ਪਰ ਹੇ ਸੱਚ ਰੂਪੀ ਖੁਦਾ ਤੈਨੂੰ ਤਿਲ ਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਆਮ ਲੋਕ ਕਦੇ ਵੀ ਦੁਨੀਆਂ ਦੇ ਪਰਚਾਰ ਯੁੱਧ ਦੇ ਨਾਇਕ ਨਹੀਂ ਹੁੰਦੇ ਬਲਕਿ ਕਰਮ ਖੇਤਰ ਦੇ ਨਾਇਕ ਹੀ ਹੁੰਦੇ ਹਨ। ਆਮ ਲੋਕ ਕਦੇ ਵੀ ਵਡਿਆਂਈਆਂ ਅਤੇ ਚੌਧਰਾਂ ਦੇ ਭੁੱਖੇ ਨਹੀਂ ਹੁੰਦੇ ਅਤੇ ਨਾਂਹੀ ਆਪਣੇ ਆਪ ਨੂੰ ਖੁਦਾ ਵਾਂਗ ਪਰਗਟ ਹੋਣ ਦਿੰਦੇ ਹਨ ਪਰ ਸਹੀ ਸਮਾਂ ਆਉਣ ਤੇ ਚੁੱਪ ਕਰਿਆਂ ਹੋਇਆਂ ਵੀ ਇੱਕ ਛੋਟੇ ਜਿਹੇ ਕਰਮ ਨਾਲ ਹੀ ਇਨਕਲਾਬ ਸਿਰਜ ਦਿੰਦੇ ਹਨ। ਦੁਨੀਆਂ ਦੇ ਚੌਧਰੀ ਅਤੇ ਵਿਦਵਾਨ ਅੱਖਾਂ ਟੱਡੀ ਦੇਖਦੇ ਹੀ ਰਹਿ ਜਾਂਦੇ ਹਨ। ਵਰਤਮਾਨ ਸਮੇਂ ਦੇਸ਼ ਦਾ ਮੀਡੀਆਂ ਚਲਾਊ ਚਲਾਕ ਅਤੇ ਸਿਆਣਾਂ ਅਖਵਾਉਂਦਾ ਵਰਗ ਅਤੇ ਮੀਡੀਏ ਵਿੱਚ ਕੰਮ ਕਰਨ ਵਾਲੇ ਸਿਆਣੇ ਅਖਵਾਉਂਦੇ ਵਿਸਲੇਸਣਕਾਰ ਸਮਝ ਹੀ ਨਹੀਂ ਸਕੇ ਕਿ ਦਿੱਲੀ ਦੇ ਆਮ ਲੋਕ ਕਿਹੜਾ ਇਨਕਲਾਬ ਕਰਨ ਜਾ ਰਹੇ ਹਨ। ਇਸ ਤਰਾਂ ਹੀ ਮੋਦੀ ਸਾਹਿਬ ਨੂੰ ਪਰਧਾਨ ਮੰਤਰੀ ਬਣਨ ਯੋਗਾ ਬਹੁਮੱਤ ਦੇਣ ਸਮੇਂ ਵੀ ਲੋਕਾਂ ਨੇ ਇਹੋ ਇਨਕਲਾਬ ਦਿੱਤਾ ਸੀ। ਅਸਲ ਵਿੱਚ ਲੋਕ ਉਹ ਖੁਦਾ ਹੁੰਦੇ ਹਨ ਜੋ ਇਨਕਲਾਬਾਂ ਦੇ ਦਾਅਵੇ ਕਰਨ ਵਾਲਿਆਂ ਦੇ ਸੱਚ ਨੂੰ ਨੰਗਾਂ ਕਰਨ ਲਈ ਆਪਣੀ ਬਿਛਾਤ ਵਿਸਾ ਦਿੰਦੇ ਹਨ । ਮੋਦੀ ਅਤੇ ਕੇਜਰੀਵਾਲ ਨੂੰ ਪੂਰਨ ਬਹੁਮੱਤ ਦੇਕੇ ਫਸਾ ਦਿੱਤਾ ਹੈ ਕਿ ਲਉ ਤੁਸੀਂ ਹੁਣ ਆਪਣੇ ਵਾਅਦੇ ਪੂਰੇ ਕਰਕੇ ਦਿਖਾਉ ਪਰ ਇਹ ਦੋਨੋਂ ਆਗੂ ਹੁਣ ਲੋਕਾਂ ਦੇ ਬਹੁਮੱਤ ਦੇ ਜਾਲ ਵਿੱਚ ਫਸੇ ਹੋਏ ਬਾਘੜ ਬਿੱਲੇ ਬਣ ਗਏ ਹੋਏ ਝਾਕ ਰਹੇ ਹਨ ਕਿ ਹੁਣ ਅਸੀਂ ਕਿਵੇ ਨਿਕਲੀਏ ਇਸ ਜਾਲ ਵਿੱਚੋਂ । ਇਸ ਜਾਲ ਦਾ ਭਾਵ ਹੈ ਕਿ ਪੂਰਨ ਬਹੁਮੱਤ ਵਿੱਚ ਬੀਜੇਪੀ ਦਾ ਰਾਮ ਮੰਦਰ ਬਨਾਉਣ ਦਾ ਦਾਅਵਾ ਝੂਠਾ ਪੈ ਰਿਹਾ ਹੈ। ਮੋਦੀ ਦਾ ਕਾਲਾ ਧਨ ਲਿਆਉਣ ਦਾ ਦਾਅਵਾ ਹਵਾ ਹੋ ਗਿਆ ਹੈ। ਬਾਕੀ ਹੋਰ ਬੋਲੇ ਹੋਏ ਵੱਡੇ ਝੂਠ ਮੋਦੀ ਅਤੇ ਬੀਜੇਪੀ ਦਾ ਮੂੰਹ ਚਿੜਾ ਰਹੇ ਹਨ। ਆਮ ਲੋਕਾਂ ਨੂੰ ਕੁੱਝ ਵੀ ਫਰਕ ਨਹੀਂ ਪੈਂਦਾ ਵਿਕਾਸ ਹੋਵੇ ਨਾਂ ਹੋਵੇ ਕਿਉਂਕਿ ਇਹਨਾਂ ਤਾਂ ਕੁਦਰਤ ਅਤੇ ਖੁਦਾਈ ਰਹਿਮਤ ਸਹਾਰੇ ਜਿਉਣਾਂ ਹੈ ਚਿੰਤਾਂ ਗਰਸਤ ਤਾਂ ਅਮੀਰ ਲੋਕ ਹੁੰਦੇ ਹਨ ਜਿੰਹਨਾਂ ਦੀਆਂ ਹਵਸ਼ਾਂ ਅਤੇ ਅੱਯਾਸੀਆਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਆਮ ਲੋਕ ਤਨ ਤੋਂ ਨੰਗੇ ਪੇਟ ਤੋਂ ਭੁੱਖੇ ਹੋਣ ਦੇ ਬਾਵਜੂਦ ਲੀਡਰਾਂ ਦੀ ਸਭ ਕੁੱਝ ਹੁੰਦੇ ਹੋਏ ਵੀ ਬੇਸਰਮਾਂ ਵਾਲੀ ਤਰਸਯੋਗ ਹਾਲਤ ਤੇ ਹੱਸ ਰਹੇ ਹਨ।
ਮੋਦੀ ਸਰਕਾਰ ਅਤੇ ਇਸਦੇ ਦੂਸਰੇ ਸਿਪਾਹ ਸਲਾਰਾਂ ਦੀ ਹੰਕਾਰੀ ਸੋਚ ਨੂੰ ਬੰਨ ਲਾਉਣ ਵਾਸਤੇ ਇੱਕ ਹੋਰ ਬੜਬੋਲੇ ਕੇਜਰੀਵਾਲ ਨੂੰ ਨੰਗਾਂ ਕਰਨ ਦੀ ਮੁਹਿੰਮ ਆਮ ਲੋਕਾਂ ਨੇ ਦਿੱਲੀ ਚੋਣ ਦੇ ਨਤੀਜਿਆਂ ਰਾਂਹੀ ਸੁਰੂ ਕਰ ਦਿੱਤੀ ਹੈ। ਆਮ ਲੋਕਾਂ ਦੇ ਭੇਸ ਵਿੱਚ ਅੰਨਾਂ ਹਜਾਰੇ ਵਰਗੇ ਸਾਫ ਦਿਲ ਬਜੁਰਗ ਦੇ ਮੋਢਿਆਂ ਤੇ ਚੜਕੇ ਕੁਰਸੀ ਤੇ ਪਹੁੰਚਣ ਦੀ ਕੋਸਿਸ ਕਰਨ ਵਾਲੇ ਧੋਖੇਬਾਜ ਕੇਜਰੀਵਾਲ ਦੇ ਬੋਲੇ ਹੋਏ ਝੂਠ ਨੂੰ ਸੱਚ ਕਰਨ ਦੀ ਚੁਣੌਤੀ ਪੂਰੀ ਕਰਨ ਦੀ ਕਸਵੱਟੀ ਤਿਆਰ ਕਰ ਦਿੱਤੀ ਹੈ ਜਿਸ ਲਈ ਕੇਜਰੀਵਾਲ ਨੂੰ ਆਸ ਹੀ ਨਹੀਂ ਸੀ । ਬਹੁਮੱਤ ਨਾਂ ਹੋਣ ਦੇ ਦਾਅਵੇ ਕਰਕੇ ਆਪਣੇ ਵਾਅਦਿਆਂ ਤੋਂ ਮੁਕਰਨ ਵਾਲੇ ਕੇਜਰੀਵਾਲ ਅਤੇ ਚਾਰ ਜਾਣਿਆਂ ਦੀ ਚੌਕੜੀ ਹੁਣ ਉਹਨਾਂ ਦੇ ਬੋਲੇ ਹੋਏ ਸਬਦਾਂ ਤੇ ਕਾਇਮ ਰਹਿਣ ਨੂੰ ਕਹਿਣ ਵਾਲਿਆਂ ਯੋਗੇਦਰ ਯਾਦਵ ਅਤੇ ਦੋਨੋਂ ਭੂਸਣਾਂ ਨੂੰ ਵੀ ਪਾਰਟੀ ਤੋਂ ਦੂਰ ਕਰਨ ਦੀਆਂ ਸਕੀਮਾਂ ਲੜਾ ਰਹੇ ਹਨ ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਆਮ ਲੋਕਾਂ ਦੇ ਵੀ ਅੱਖਾਂ ਅਤੇ ਕੰਨ ਹੁੰਦੇ ਹਨ ਜੋ ਸੁਣ ਅਤੇ ਵੇਖ ਰਹੇ ਹਨ। ਹੁਣ ਲੋਕਪਾਲ ਅਤੇ ਜੋਕਪਾਲ ਦਾ ਫਰਕ ਕਿਉਂ ਧੁੰਦਲਾਂ ਹੋ ਰਿਹਾ ਹੈ। ਦਿੱਲੀ ਛੱਡੋ ਪਾਰਟੀ ਦਾ ਲੋਕਪਾਲ ਹੀ ਕਿਉਂ ਚੀਕਦਾ ਫਿਰਦਾ ਹੈ। ਆਮ ਲੋਕਾਂ ਫਿਰ ਹੱਸ ਰਹੇ ਹਨ ਕਿਉਂਕਿ ਇਹ ਲੋਕ ਤਾਂ ਗੁਰੂ ਗੋਬਿੰਦ ਸਿੰਘ ਦੇ ਉਹ ਬੋਲ ਪੂਰੇ ਕਰ ਰਹੇ ਹਨ ਕਿ ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ। ਆਮ ਲੋਕ ਕਦੇ ਖੁਦ ਤਮਾਸਾ ਨਹੀਂ ਕਰਦੇ ਹੁੰਦੇ ਇਹ ਤਾਂ ਤਮਾਸਾ ਕਰਨ ਦਾ ਦਅਵਾ ਕਰਨ ਵਾਲਿਆਂ ਦਾ ਵੀ ਤਮਾਸਾ ਬਣਾ ਦਿੰਦੇ ਹਨ । ਅਨੰਤ ਖੁਦਾ ਅਤੇ ਕੁਦਰਤ ਦੇ ਦਾਸ ਲੋਕ ਤਮਾਸਾ ਬਣੇ ਨੇਤਾਵਾਂ ਦਾ ਤਮਾਸਾ ਹੀ ਵੇਖਦੇ ਹਨ। ਵਿਕਾਸ ਨਾਂ ਦਾ ਪੰਛੀ ਅਮੀਰਾਂ ਅਤੇ ਲਾਲਸਾਵਾਦੀ ਭੁੱਖੇ ਬੇਸਬਰੇ ਲੋਕਾਂ ਦੀ ਖੇਡ ਹੈ ਆਮ ਲੋਕ ਤਾਂ ਧਰਤੀ ਦੇ ਦੂਜੇ ਜਾਨਵਰਾਂ ਪਸੂ ਪੰਛੀਆਂ ਵਾਂਗ ਜੀਵਨ ਜਿਉਂਦੇ ਹਨ ਸੋ ਉਹਨਾਂ ਨੂੰ ਤਾਂ ਇਸ ਵਿਕਾਸ ਨੇ ਕਦੇ ਸੁੱਖ ਨਹੀਂ ਦਿੱਤਾ। ਜਿਸ ਤਰਾਂ ਵਿਕਾਸਵਾਦੀ ਲੋਕਾਂ ਦੀ ਬਦੌਲਤ ਪੰਜਾਬ ਵਿੱਚੋਂ ਪਸੂ ਪੰਛੀ ਕਿੱਕਰਾਂ ਬੇਰੀਆਂ ਆਦਿ ਦਰੱਖਤ ਛੱਡ ਕੇ ਭੱਜ ਰਹੇ ਹਨ ਇਸ ਤਰਾਂ ਹੀ ਅਮੀਰਾਂ ਦੀਆਂ ਬਸਤੀਆਂ ਵਿੱਚੋਂ ਗਰੀਬ ਲੋਕ ਭੱਜ ਜਾਂਦੇ ਹਨ ਦੂਸਰੇ ਇਲਾਕਿਆਂ ਵੱਲ ਜਾਂ ਕੁਦਰਤ ਦੀ ਗੋਦ ਵਿੱਚ ਮੌਤ ਦੀ ਝੋਲੀ ਜਾ ਡਿੱਗਦੇ ਹਨ ਬਿਨਾਂ ਕਿਸੇ ਇਲਾਜ ਦੇ ਬਿਨਾਂ ਕਿਸੇ ਕੋਸਿਸ ਦੇ ਕਿਉਂਕਿ ਇਹ ਮਹਿੰਗੇ ਇਲਾਜ ਜਾਂ ਪਰਬੰਧ ਤਾਂ ਅਮੀਰਾਂ ਲੁਟੇਰਿਆਂ ਠੱਗਾਂ ਰਾਜਨੀਤਕਾਂ ਦਾ ਜੋ ਮੌਤ ਤੋਂ ਡਰਦੇ ਹਨ ਦਾ ਹੀ ਰਾਹ ਹੈ। ਆਮ ਬੰਦਾਂ ਤਾਂ ਹਮੇਸਾਂ ਅਨੰਤ ਖੁਦਾ ਅਤੇ ਕੁਦਰਤ ਦੇ ਰਹਿਮ ਤੇ ਹੀ ਜਿਉਂਦਾਂ ਹੈ ,ਜਿਉਂਦਾਂ ਰਹੇਗਾ। ਅਮੀਰ ਲੋਕ ਆਪਣੇ ਮਾਇਆਂ ਦੇ ਪਹਾੜ ਖੜੇ ਕਰਨ ਲਈ ਆਮ ਲੋਕਾਂ ਦੀਆਂ ਬਸਤੀਆਂ ਵੱਲ ਉਹਨਾਂ ਦੀ ਕਿਰਤ ਲੁੱਟਣ ਲਈ ਸਦਾ ਭੱਜਦੇ ਰਹਿਣਗੇ। ਖੁਦਾ ਰੂਪੀ ਨਿਰਵੈਰ ਆਮ ਲੋਕ ਆਪਣੀਆਂ ਜਾਨਾਂ ਅਤੇ ਕਰਮਾਂ ਦੀ ਬਲੀ ਦੇਕੇ ਵੀ ਅਮੀਰਾਂ ਦਾ ਤਮਾਸਾ ਸਦਾ ਬਣਾਈ ਰੱਖਣਗੇ।
ਹੇ ਦੁਨੀਆਂ ਦੇ ਚਲਾਕ ,ਸਿਆਣੇ, ਵਿਦਵਾਨ , ਅਮੀਰ, ਪਰਾਈ ਕਿਰਤ ਲੁੱਟਕੇ, ਧੋਖੇਬਾਜ ਲੋਕੋ, ਸਿਆਸਤਦਾਨੋ ਆਮ ਲੋਕ ਖੁਦਾ ਦਾ ਰੂਪ ਹੁੰਦੇ ਹਨ ਇਹ ਗੁਰੂ ਨਾਨਕ ਦੇ ਨਿਰਵੈਰ, ਕਰਤਾ ਪੁਰਖ, ਅਜੂਨੀ, ਆਪਣੇ ਆਪ ਤੋਂ ਬਣੇ ਹੋਏ ਹਨ ਅਤੇ ਇਹ ਜੱਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਵਾਸ ਦਾ ਮੁਸੱਜਮਾ ਹਨ ਸੋ ਇੰਹਨਾਂ ਨਾਲ ਧੋਖਾ ਕਰਨ ਦੀ ਗਲਤੀ ਨਾਂ ਕਰਿਉ ਕਿਉਂਕਿ ਇਹ ਉਹ ਕੁੱਝ ਵੀ ਕਰ ਸਕਦੇ ਹਨ ਜੋ ਤੁਸੀਂ ਕਦੇ ਵੀ ਸਮਝ ਨਹੀਂ ਸਕਦੇ। ਕੁਦਰਤ ਅਤੇ ਕੁਦਰਤ ਦੇ ਬੰਦਿਆਂ ਭਾਵ ਆਮ ਲੋਕਾਂ ਨਾਲ ਖੇਡਣ ਵਾਲਾ ਇੱਕ ਦਿਨ ਆਪਣੇ ਆਪ ਨਾਲ ਹੀ ਖੇਡ ਕੇ ਰਹਿ ਜਾਂਦਾ ਹੈ। ਆਮ ਲੋਕ ਸਦਾ ਕਰਾਂਤੀਆਂ ਦਾ ਨਾਇਕ ਸੀ , ਹੈ ਅਤੇ ਰਹੇਗਾ। ਅਕਲਾਂ ਦੇ ਘੋੜੇ ਤੇ ਚੜਨ ਵਾਲਿਉ ਕਦੀ ਗਿਆਨ ਦੀ ਅੱਖ ਖੋਲ ਕੇ ਵੇਖਿਉ ਤਦ ਤੁਹਾਨੂੰ ਖਾਸ ਲੋਕ ਗੱਦਾਰ ਅਤੇ ਆਮ ਲੋਕ ਖੁਦਾ ਰੂਪ ਦਿਖਾਈ ਦੇਣਗੇ। ਜਿਹੜਾ ਮਨੁੱਖ ਆਮ ਲੋਕਾਂ ਤੋਂ ਇੱਜਤ ਪਰਾਪਤ ਕਰ ਜਾਵੇ ਉਹ ਸਦਾ ਲਈ ਜਿਉਂਦਾਂ ਹੋ ਜਾਂਦਾ ਹੈ ਦਿੱਲੀ ਦੇ ਚਾਂਦਨੀ ਚੌਕ ਦੀ ਗੁਰੂ ਤੇਗ ਬਹਾਦਰ ਦੀ ਯਾਦਗਾਰ ਗੁਰੂ ਘਰ ਵਿੱਚੋਂ ਹਜਾਰਾਂ ਲੋਕ ਪੇਟ ਭਰਕੇ ਨਿੱਕਲਦੇ ਹਨ ਪਰ ਉਸਦੇ ਸਾਹਮਣੇ ਔਰੰਗਜੇਬ ਅਤੇ ਅਨੇਕਾਂ ਦੂਸਰੇ ਸਿਆਸਤਦਾਨਾਂ ਦੀ ਹੱਵਸ਼ ਦੀ ਨਿਸਾਨੀ ਲਾਲ ਕਿਲਾ ਕਿਸੇ ਦਾ ਪੇਟ ਨਹੀਂ ਭਰਦਾ ਇਸਦੀ ਉਦਾਹਰਣ ਹੈ। ਆਮ ਲੋਕਾਂ ਦੇ ਤਿਰਸ਼ਕਾਰ ਦਾ ਅਤੇ ਸਿਆਸਤਦਾਨਾਂ ਦੀ ਲਲਚਾਈ ਅੱਖ ਦਾ ਲਾਲਕਿਲਾ ਉਹਨਾਂ ਦੀ ਦਿਮਾਗੀ ਸੋਚ ਅਤੇ ਸਮਝ ਦਾ ਵਿਖਾਵਾ ਹੈ। ਇਹੋ ਫਰਕ ਹੈ ਆਮ ਲੋਕਾਂ ਅਤੇ ਦੁਨੀਆਂ ਦੇ ਸਿਆਣੇ ਲੋਕਾਂ ਦਾ ਕਿਉਂਕਿ ਸਿਆਣੇ ਆਮ ਲੋਕ ਸੀਸਗੰਜ ਸਿਰ ਨਿਵਾਉਂਦੇ ਹਨ ਅਤੇ ਰੱਜਕੇ ਨਿਕਲਦੇ ਹਨ ਦੁਨੀਆਂ ਦੇ ਸਿਆਸਤਦਾਨ ਅਤੇ ਲਾਲਸਾਵਾਦੀ ਲੋਕ ਲਾਲ ਕਿਲੇ ਵਿੱਚ ਜਾਣਾਂ ਲੋਚਦੇ ਹਨ ਅਤੇ ਭੁੱਖੇ ਹੋਕੇ ਨਿੱਕਲਦੇ ਹਨ।
ਗੁਰਚਰਨ ਸਿਘ ਪੱਖੋਕਲਾਂ ਫੋਨ 9417727245 ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

Tuesday, 20 December 2016

ਲੋਕ ਰੋਹ,ਗੁਰੂ ਅਤੇ ਜਰਨੈਲ ਦਾ ਕਾਤਲ.............. ਕੇਜਰੀਵਾਲ

                             ਆਮ ਲੋਕਾਂ ਦਾ, ਗੁਰੂ ਦਾ ਅਤੇ ਲੋਕ ਸੰਘਰਸ ਦੇ ਜਰਨੈਲ ਦਾ  ਕਾਤਲ ਬਣਿਆਂ ਮੂਰਖਾਂ ਦਾ ਸਰਦਾਰ ,,,ਕੇਜਰੀਵਾਲ
   2012 -13 ਵਿੱਚ ਸਰਕਾਰਾਂ ਦੀ ਲੁੱਟ ਦੇ ਖਿਲਾਫ ਬਣੇ ਲੋਕ ਰੋਹ ਨੂੰ ਦਿੱਲੀ ਦੇ ਵਿੱਚੋਂ ਚਲਾਏ ਜਾ ਰਹੇ ਕਾਰਪੋਰੇਟ ਘਰਾਣਿਆਂ ਦੇ ਬੰਦਿਆਂ ਨੇ ਵਰਤਣ ਅਤੇ ਤਬਾਹ ਕਰਨ ਲਈ ਆਪਣੇ ਏਜੰਟਾਂ ਨੂੰ ਸਿਸਕੇਰ ਕੇ ਇੱਕ ਤਾਣਾ ਬਾਣਾਂ ਬੁਣਿਆਂ। ਇਸ ਸਮੇਂ  ਕੁੱਝ ਸਰਕਾਰੀ ਨੌਕਰੀਆਂ ਛੱਡ ਚੁੱਕੇ ਅਤੇ ਸੋਸਲ ਵਰਕ ਦੇ ਨਾਂ ਤੇ ਸਰਕਾਰਾਂ ਤੋਂ ਕਰੋੜਾਂ ਲੈਕੇ ਐਨ ਜੀ ਉ ਭਾਵ ਸਮਾਜ ਸੇਵਾ ਦੇ ਸੰਗਠਨ ਚਲਾਉਣ ਵਾਲੇ ਲੋਕਾਂ ਨੂੰ ਸਿਸਕੇਰਿਆ ਗਿਆ। ਇੰਹਨਾਂ ਦਲਾਲਾਂ ਨੇ ਆਪਣੀ ਕਾਰਸਤਾਨੀ ਲਈ ਮਹਾਰਾਸਟਰ ਦੇ ਇੱਕ ਤਿਆਗੀ ਲੋਕ ਸੰਘਰਸ ਲੜਨ ਵਾਲੇ ਬੰਦੇ ਜਿਸਨੇਂ ਰਾਜਸੱਤਾ ਦੇ ਅੱਠ ਮੰਤਰੀ ਅਤੇ ਅਨੇਕਾਂ ਭਰਿਸਟ ਅਫਸਰਾਂ ਨੂੰ ਆਪਣੇ ਨੈਤਿਕ ਤਾਕਤ ਨਾਲ ਭੱਜਣ ਲਈ ਮਜਬੂਰ ਕਰ ਦਿੱਤਾ ਸੀ ਚੁਣਿਆ ਜੋ ਕਿ ਅੰਨਾਂ ਹਜਾਰੇ ਸੀ। ਫਿਰਕਾਪ੍ਰਸਤ ਕਾਰਪੋਰੇਟ ਰਾਮਦੇਵ ਉਰਫ ਸਲਵਾਰ ਬਾਬਾ ਨੇ ਵੀ ਇਸ ਅੰਨਾਂ ਹਜਾਰੇ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਦਿੱਲੀ ਵਿੱਚ ਕੀਤੀ 25 ਲੱਖ ਲੋਕਾਂ ਦੀ ਰੈਲੀ ਵਿੱਚ ਬੁਲਾਇਆਂ ਸੀ। ਮੀਡੀਆਂ ਵਿੱਚ ਲਾਈਵ ਦਿਖਾਈ ਗਈ ਇਸ ਰੈਲੀ ਵਿੱਚੋਂ ਹੀ ਅੰਨਾਂ ਹਜਾਰੇ ਦੇ ਇਹ ਕੀਤੇ ਕੰਮ ਲੋਕਾਂ ਦੇ ਅਤੇ ਕਾਰਪੋਰੇਟ ਦਲਾਲਾਂ ਨੂੰ ਪਤਾ ਲੱਗੇ ਸਨ। ਰਾਮਦੇਵ ਦੇ ਦੁਬਾਰਾ ਵਰਤਣ ਤੋਂ ਪਹਿਲਾਂ ਹੀ ਇਹ ਕੇਜਰੀਵਾਲ ਟੋਲਾ ਅੰਨਾਂ ਹਜਾਰੇ ਨੂੰ ਆਪਣੇ ਜਾਲ ਦਾ ਹਿੱਸਾ ਬਨਾਉਣ ਵਿੱਚ ਸਫਲ ਹੋ ਗਿਆ ਅਤੇ ਰਾਮਦੇਵ ਟੋਲੇ ਦੇ ਨਾਲ ਫਰਕ ਪਵਾਉਣ ਵਿੱਚ ਵੀ ਸਫਲ ਹੋ ਗਿਆ ਸੀ। ਦਿੱਲੀ ਦੇ ਵਿੱਚ ਭਰਿਸਟ ਤੰਤਰ ਦੇ ਖਿਲਾਫ ਦੇਣ ਵਾਲੇ ਧਰਨੇਂ ਸਮੇਂ ਸਰਕਾਰਾਂ ਅਤੇ ਕਾਰਪੋਰੇਟ ਦਲਾਲ ਟੋਲੇ ਦੀ ਆਸ ਤੋਂ ਵੱਧ ਲੋਕ ਹਮਾਇਤ  ਮਿਲਣ ਤੇ ਇਹ ਸੰਘਰਸ ਦਾ ਪਰਤੀਕ ਬਣਕੇImage result ਰਾਜਸੱਤਾ ਲਈ ਖਤਰਾ ਬਣ ਗਿਆ ਸੀ। ਇਸ ਲੋਕ ਮੰਚ ਨੂੰ ਚਲਾਉਣ ਵਾਲੀ ਜੁੰਡਲੀ  ਜੋ ਸਰਕਾਰੀ ਲਾਬੀ ਅਤੇ ਉਸਦੀ ਦੂਸਰੀ ਆਪੋਜੀਸਨ ਵਿਰੋਧੀ ਗੁੱਟ ਤੋਂ ਵੀ ਬਾਗੀ ਹੋਣ ਦਾ ਦਮ ਭਰਨ ਦੀ ਲਾਲਚੀ ਹੋ ਗਈ। ਇਸ ਸੰਘਰਸ਼ ਦੌਰਾਨ ਲੱਖਾਂ ਲੋਕਾਂ ਦੀ ਹਮਾਇਤ ਨੂੰ ਸਰਕਾਰੀ ਨੀਤੀਆਂ ਬਦਲਾਉਣ ਦੀ ਥਾਂ ਆਪਣੇ ਨਿੱਜੀ ਹਿੱਤਾ ,ਲਾਲਚਾਂ, ਸਿਆਸੀ ਭੁੱਖਾਂ ਦੀ ਪੂਰਤੀ ਕਰਨ ਦੀਆਂ ਸਲਾਹਾਂ ਹੋਣ ਲੱਗੀਆਂ। ਫਕੀਰ ਤਿਆਗੀ ਰੂਹ ਅੰਨਾਂ ਹਜਾਰੇ ਨਵੇਂ ਜਮਾਨੇ ਦੇ ਨਵੇਂ ਠੱਗਾਂ ਤੋਂ ਅਣਜਾਣ ਆਪਣਾਂ ਤਪ, ਆਪਣੀ ਜਿੰਦਗੀ ਵੀ ਦਾਅ ਤੇ ਲਾਉਣ ਤੋਂ ਗੁਰੇਜ ਨਹੀਂ ਕਰ ਰਿਹਾ ਸੀ। ਲੋਕ ਰੋਹ ਭਰਿਸਟ ਤੰਤਰ ਨੂੰ ਜੜੌਂ ਉਖੇੜਨ ਲਈ ਅਰਾਜਕ ਹੋਣ ਵੱਲ ਜਾਣ ਲਈ ਤਿਆਰ ਬੈਠਾ ਸੀ। ਇਸ ਰੋਹ ਨੂੰ ਦੇਖਕੇ ਬੇਈਮਾਨ ਦਲਾਲ ਘਬਰਾ ਰਹੇ ਸਨ ਅਤੇ ਇਸਦਾ ਫਾਇਦਾ ਲੈਣ ਲਈ ਸੌਦੇਬਾਜੀਆਂ ਕਰ ਰਹੇ ਸਨ। ਇਸ ਸੌਦੇਬਾਜੀ ਦਾ ਇਨਾਮ ਹੀ ਸੀ ਕਿ ਇਹ ਲਾਲਚੀ ਜੁੰਡਲੀ ਨੇ ਲੋਕਪਾਲ ਦੇ ਡਰਾਮੇ ਨਾਲ ਜੇਲਾਂ ਵਿੱਚ ਜਾਣ ਦੀ ਥਾਂ ਦਿੱਲੀ ਦੀ ਰਾਜਸੱਤਾ ਦੀ ਕੁਰਸੀ ਤੇ ਬੈਠਣ ਦਾ ਲੁਤਫ ਹਾਸਲ ਕਰ ਲਿਆਂ। ਇਸ ਦਿੱਲੀ ਦੇ ਗੁਲਾਮ ਤਖਤ ਤੇ ਬੈਠਣ ਤੱਕ ਜੋ ਗਦਾਰੀਆਂ ਬੇਈਮਾਨੀਆਂ ਕੀਤੀਆਂ ਗਈਆਂ ਦੇ ਭੇਤ ਸਾਹਮਣੇ ਆਉਣ ਲਈ ਅਣਗਿਣਤ ਲਿਖਤਾਂ ਅਤੇ ਲੰਬੇ ਸਮੇਂ ਲੱਗਣਗੇ।
                          ਲੋਕ ਰੋਹ ਅਤੇ ਦਰਵੇਸ਼ ਅੰਨੇ ਹਜਾਰੇ ਨਾਲ ਗਦਾਰੀ ਕਰਨ ਵਾਲੇ ਟੋਲੇ ਨੇਂ ਸਾਰੇ ਭਰਿਸਟਾਚਾਰ ਵਿਰੋਧੀ ਸੰਘਰਸ਼ ਨੂੰ ਲੋਕਪਾਲ ਨਾਂ ਦੇ ਰਾਜਸੱਤਾ ਦੇ ਗੁਲਾਮ ਜਿੰਨ ਨੂੰ ਸਮਝੌਤੇ ਰੂਪ ਵਿੱਚ ਬੋਤਲ ਵਿੱਚ ਪਾਕੇ ਰੱਖ ਦਿੱਤਾ। ਇਸਤੋਂ ਬਾਅਦ ਅੰਨਾਂ ਹਜਾਰੇ ਨੂੰ ਬੇਅਕਲਾ ਗਰਦਾਨਕੇ ਆਪਣੀ ਸਿਆਸੀ ਇਛਾਵਾਂ ਦੀ ਪੂਰਤੀ ਵਾਲਾ ਮਦਾਰੀ ਦਾ ਪਿਟਾਰਾ ਖੋਲ ਲਿਆ। ਇਸ ਜਾਦੂ ਦੀ ਕੁਰਸੀ ਉਪਰ ਬੈਠਣ ਲਈ ਵੱਖਰੇ ਧਰਨੇ, ਨਕਲੀ ਮਰਨ ਵਰਤ ਕਰਕੇ ਸਿਧਾਂਤਵਾਦੀ ਜੁਝਾਰੂ ਲੋਕਾਂ ਨੂੰ ਗੁੰਮਰਾਹ ਕਰਕੇ ਅੰਨਾਂ ਨਾਲੋਂ ਤੋੜਕੇ ਆਪਣੇ ਨਾਲ ਜੋੜਿਆਂ ਗਿਆ। ਇਹ ਬਲੀ ਦੇ ਬਕਰੇ ਬੁੱਚੜਾਂ ਨੇ ਵਕਤ ਆਂਉਣ ਤੇ ਝਟਕਾ ਦਿੱਤੇ ਜਦ ਇਹਨਾਂ ਦਾ ਦਿੱਲੀ ਦੀ ਅਰਧ ਸੂਬਾ ਸਟੇਟ ਦੀ ਗੱਦੀ ਤੇ ਪੂਰਾ ਕਬਜਾ ਹੋ ਗਿਆ। ਇਹ ਜੁੰਡਲੀ ਨੇ ਘੱਟ ਗਿਣਤੀ ਦੇ ਸਮੇਂ ਵੀ ਕਾਂਗਰਸ ਜਾਂ ਬੇਈਮਾਨ ਗਰਦਾਨੀਆਂ ਸਿਆਸੀ ਪਾਰਟੀਆਂ ਨਾਲ ਸਮਝੌਤਾ ਕਰਕੇ ਆਪਣੀਆਂ ਆਪਣੇ ਬੱਚਿਆਂ ਦੀਆਂ ਸਮਝੌਤਾ ਨਾਂ ਕਰਨ ਦੀਆਂ ਕਸਮਾਂ ਤੋੜ ਕੇ ਆਪਣੀ ਅਸਲੀ ਔਕਾਤ ਦਿਖਾਉਣੀ ਸੁਰੂ ਕਰ ਦਿੱਤੀ ਸੀ। ਗਿਰਗਿਟ ਵਾਂਗ ਰੰਗ ਬਦਲਦੇ ਇਸ ਟੋਲੇ ਨੂੰ ਅੰਨਾਂ ਹਜਾਰੇ ਅਤੇ ਇਮਾਨਦਾਰ ਸੱਚੇ ਲੋਕ ਦੇਖਦੇ ਹੀ ਰਹਿ ਗਏ।
                                 ਅਸਲ ਵਿੱਚ ਇਸ ਗੁਪਤ ਰੂਪ ਵਿੱਚ ਲੁਟੇਰੇ ਸਿਸਟਮ ਲਈ ਕੰਮ ਕਰਦੇ ਇਹ ਲੋਕ , ਲੋਕ ਹਿੱਤਾਂ ਅਤੇ ਅੰਨੇ ਹਜਾਰੇ ਵਰਗੇ ਲੋਕ ਪੱਖੀ ਲੋਕਾਂ ਦੇ ਕਾਤਲ ਸਾਬਤ ਹੋ ਰਹੇ ਸਨ ਜਿੰਹਨਾਂ ਆਪਣੇ ਲਾਲਚਾਂ ਅਤੇ ਅੰਤਰ ਰਾਸਟਰੀ ਅਕਾਵਾਂ ਲਈ ਇਹ ਘਿਨਾਉਣਾਂ ਗਦਾਰੀ ਭਰਿਆ ਕਾਰਨਾਮਾਂ ਕੀਤਾ। ਵਿਵਸਥਾ ਪਰੀਵਰਤਨ ਲਈ ਲੋਕ ਰੋਹ ਪਰਚੰਡ ਹੋਣ ਤੇ ਹੀ ਸਰਕਾਰਾਂ ਤੇ ਦਬਾਅ ਬਣਦਾ ਹੈ। ਸਰਕਾਰਾਂ ਤੇ ਲੋਕ ਰੋਹ ਜਦ ਦਬਾਅ ਬਣ ਜਾਂਦਾ ਹੈ ਤਦ ਸਰਕਾਰਾਂ ਬਨਾਉਣ ਵਾਲੇ ਕਾਰਪੋਰੇਟ ਘਰਾਣੇ ਆਪਣੀ ਮੌਤ ਦੇਖਣ ਲੱਗਦੇ ਹਨ ਜਿਸਨੂੰ ਟਾਲਣ ਲਈ ਉਹ ਕਿਸੇ ਵੀ ਸਰਕਰ ਨੂੰ ਕੁੱਝ ਫੈਸਲੇ ਲੋਕ ਹਿੱਤ ਵਿੱਚ ਲੈਣ ਦੀ ਇਜਾਜਤ ਦਿੰਦੇ ਹਨ। ਗਦਾਰ ਲੋਕ ਹਮੇਸਾਂ ਕਾਰਪੋਰੇਟਾਂ ਨਾਲ ਸੌਦੇਬਾਜੀ ਕਰਕੇ ਇਹ ਕੁੱਝ ਫੈਸਲੇ ਲੈਣ ਤੋਂ ਰੋਕਕੇ ਕੁਰਸੀ ਦੇ ਸੁੱਖ ਮਾਨਣ ਦਾ ਲਾਲਚ ਪੂਰਾ ਕਰਨ ਲਈ ਸੌਦੇਬਾਜੀ ਕਰਦੇ ਹਨ ਅਤੇ ਇਸਦੀ ਕੀਮਤ ਵਜੋ ਲੋਕ ਰੋਹ ਖੁੰਡਾਂ ਕਰਵਾਉਣ ਦੇ ਲਈ ਆਪਣੀ ਗਦਾਰੀ ਨੂੰ ਪੇਸ਼ ਕਰਦੇ ਹਨ। ਕੇਜਰੀਵਾਲ ਜੁੰਡਲੀ ਨੇ ਇਹੋ ਕੀਤਾ ਹੈ। ਕਾਰਪੋਰੇਟ ਮੀਡੀਆਂ ਨੇ ਅਸਲੀ ਦੁਸਮਣ ਅੰਨਾਂ ਹਜਾਰੇ ਨੂੰ ਗਲਤ ਗਰਦਾਨ ਕੇ ਅਸਲੀ ਗਦਾਰ ਕੇਜਰੀਵਾਲ ਨੂੰ ਵੱਡਾ ਯੋਧਾ ਬਣਾਕਿ ਪੇਸ਼ ਕੀਤਾ ਹੈ। ਕਾਰਪੋਰੇਟ ਘਰਾਣਿਆਂ ਦੀ ਮੋਦੀ ਲਹਿਰ ਵਿੱਚ ਕੇਜਰੀਵਾਲ ਦੀ ਬੇੜੀ ਦੇ ਦੇਸ਼ ਵਿੱਚ ਦਿੱਲੀ ਸਮੇਤ ਕਿਧਰੇ ਪੈਰ ਨਹੀਂ ਲੱਗੇ ਸਨ। ਪੰਜਾਬ ਦੇ ਲੋਕ ਜੋ ਹਵਾਵਾਂ ਦੇ ਉਲਟ ਚਲ ਸਕਦੇ ਹਨ ਨੇਂ ਕੇਜਰੀਵਾਲ ਦੀ ਬੇੜੀ ਨੂੰ ਚਾਰ ਕੁ ਮਲਾਹ ਦੇ ਦਿੱਤੇ ਸਨ ਜਿੰਹਨਾਂ ਦੇ ਸਹਾਰੇ ਦਿੱਲੀ ਵਿੱਚ ਦੁਬਾਰਾ ਰਾਜਗੱਦੀ ਤੇ ਕਾਬਜ ਕਰਨਾਂ ਸਰਕਾਰਾਂ ਦੀ ਮਜਬੂਰੀ ਬਣ ਗਿਆਂ ਸੀ। ਦਿੱਲੀ ਦੇ ਵਿੱਚ ਆਪਣੇ ਸਾਰੇ ਵਾਅਦੇ ਤੋੜਕੇ ਹੁਣ ਇਹ ਗਿਰਗਿਟ ਟੋਲਾ ਆਪਣੇ ਸਾਰੇ ਰੰਗ ਦਿਖਾ ਚੁੱਕਿਆ ਹੈ। ਲੋਕ ਵੀ ਸਮਝ ਚੁੱਕੇ ਹਨ ਕਿ ਸਿਸਟਮ ਬਦਲੇ ਬਿਨਾਂ ਕੋਈ ਬੰਦਾਂ ਕੁੱਝ ਨਹੀਂ ਕਰ ਸਕਦਾ। ਲੋਕ ਇਛਾਵਾਂ ਅਤੇ ਵਾਅਦੇ ਪੂਰੇ ਨਾਂ ਕਰ ਸਕਣ ਕਰਕੇ ਆਪਣੀ ਚਮੜੀ ਲੋਕ ਰੋਹ ਤੋਂ ਬਚਾਉਣ ਲਈ ਮੋਦੀ ਮੋਦੀ ਕਰਦਾ ਕੇਜਰੀ ਲਾਣਾਂ ਆਪਣੀ ਕਾਵਾਂ ਰੌਲੀ ਪਾ ਰਿਹਾ ਹੈ। ਇਹ ਟੋਲਾ ਆਪਣੀ ਮੌਤ ਭਜਾਉਣ ਲਈ ਹੁਣ ਫਿਰ ਪੰਜਾਬ ਦੇ ਲੋਕਾਂ ਵਿੱਚੋਂ ਮੂਰਖ ਗਦਾਰ ਲੋਕਾਂ ਤੇ ਟੇਕ ਰੱਖਕੇ ਬਚਣਾਂ ਲੋਚਦਾ ਹੈ। ਪੰਜਾਬ ਦੇ ਇਮਾਨਦਾਰ ਪੁੱਤਾਂ ਦੀ ਕੁਰਬਾਨੀ ਦੇਣ ਤੋਂ ਬਾਅਦ ਇਸਦੀ ਟੇਕ ਮੂਰਖ ਜਾਂ ਅਣਜਾਣ ਲੋਕਾਂ ਤੇ ਹੀ ਹੈ ਕਿਉਂਕਿ ਇਸ ਟੋਲੇ ਦੀ ਪੰਜਾਬ ਅਤੇ ਪੰਜਾਬੀਅਤ ਨਾਲ ਕੋਈ ਸਾਂਝ ਹੀ ਨਹੀਂ, ਗੁਰੂਆਂ ਪੀਰਾਂ ਫਕੀਰਾਂ ਵਾਲੀ ਸਾਂਝ ਤਾਂ ਦੂਰ ਦੀ ਗਲ ਹੈ। ਪੰਜਾਬ ਦੀ ਜਿੰਦ ਜਾਨ ਪਾਣੀਆਂ ਤੇ ਵੀ ਸਪੱਸਟ ਨੀਤੀ ਅਪਨਾਉਣ ਤੋਂ ਇਨਕਾਰ ਕਰਨ ਵਾਲਾ ਪੰਜਾਬੀ ਆਗੂ ਵਿਹੂਣਾਂ ਟੋਲਾ ਸੱਤਾ ਵਿੱਚ ਆਉਣ ਤੇ ਕੀ ਕਰ ਸਕਦਾ ਹੈ ਦਾ ਫੈਸਲਾ ਸਮਾਂ ਹੀ ਕਰੇਗਾ।
                          ਸਿਆਣੇ ਇਮਾਨਦਾਰ ਸੱਚੇ ਲੋਕ ਕੁੱਝ ਵੀ ਨ੍ਹੀਂ ਭੁੱਲਦੇ ਹੁੰਦੇ ਪਰ ਮੂਰਖ, ਲਾਲਚੀ, ਗਦਾਰ, ਬੇਈਮਾਨ ਲੋਕ ਕੁੱਝ ਵੀ ਯਾਦ ਨਹੀਂ ਰੱਖਦੇ ਹੁੰਦੇ। ਆਪਣੇ ਬੱਚਿਆਂ ਦੀਆਂ ਕਸਮਾਂ ਭੁੱਲ ਜਾਣ ਵਾਲੇ, ਸਿਸਟਮ ਬਦਲਣ ਦੀ ਥਾਂ ਲਾਲਚਾਂ ਦੀਆਂ ਬੁਰਕੀਆਂ ਪਾਉਣ ਵਾਲੇ, ਸਿਧਾਂਤ ਦੀ ਥਾਂ ਬੰਦਿਆਂ ਦੀ ਗੁਲਾਮੀ ਚਾਹੁਣ ਵਾਲੇ, ਜਰਨੈਲ ਨੂੰ ਮਾਰਕੇ ਖੁਦ ਜਰਨੈਲ ਬਣਨ ਦੀ ਇੱਛਾ ਵਾਲੇ, ਸੰਗੀ ਸਾਥੀਆਂ ਨੂੰ ਨਾਲ ਲੈਕੇ ਜੂਝਣ ਦੀ ਥਾਂ ਉਹਨਾਂ ਦਾ ਸਤਿਆਨਾਸ ਕਰਨ ਵਾਲੇ ਟੋਲੇ ਪਿੱਛੇ ਅਣਜਾਣ ਮੂਰਖ ਲੋਕ ਹੀ ਤੁਰ ਸਕਦੇ ਹਨ। ਭੇਢਾਂ ਕਦੇ ਬੁੱਚੜਾਂ ਦੀ ਪਛਾਣ ਨ੍ਹੀਂ ਕਰ ਸਕਦੀਆਂ ਹੁੰਦੀਆਂ। ਜਿਬਾਹ ਕਰਨ ਵਾਲਿਆਂ ਨੂੰ ਸੇਰਾਂ ਦੀ ਨਹੀਂ ਭੇਢਾ ਦੀ ਹੀ ਲੋੜ ਹੁੰਦੀ ਹੈ। ਮਹਾਰਾਸਟਰ ਵਾਸੀ ਅੰਨਾਂ ਹਜਾਰੇ ਦੇ ਸੂਬੇ ਵਿੱਚ ਵਿਚਰਨ ਵਾਲੇ ਬੰਦੇ ਬਹਾਦਰ ਨੂੰ ਦਿੱਲੀ ਤਖਤ ਤੋਂ ਸਰਕਾਰੀ ਤਨਖਾਹਾਂ ਲੈਣ ਵਾਲਿਆਂ ਨੇ ਬਦਨਾਮ ਕਰਕੇ ਪੰਜਾਬ ਤੇ ਕਬਜਾ ਕਰ ਲਿਆ ਸੀ, ਅਜ ਫਿਰ ਪੰਜਾਬ ਦਾ ਇਤਿਹਾਸ ਉਸ ਮੋੜ ਤੇ ਖੜਾ ਹੈ , ਜਦੋਂ ਦਿੱਲੀ ਦਰਬਾਰ ਦੇ ਦਲਾਲਾਂ ਨੂੰ ਅਸਲੀ ਪੰਜਾਬੀ ਸਮਾਜ ਸੇਵੀ ਲੋਕ ਹਿੱਤਾਂ ਨੂੰ ਪਰਣਾਇਆ ਹੋਇਆ ਦਲਜੀਤ ਸਿੰਘ ਅੱਖਾਂ ਦਾ ਡਾਕਟਰ , ਲੋਕ ਹਿੱਤਾਂ ਲਈ ਸਮਰਪਣ ਭਾਵ ਨਾਲ ਸੇਵਾ ਕਰਨ ਵਾਲਾ ਧਰਮਵੀਰ ਗਾਂਧੀ ਅਤੇ ਇਸ ਤਰਾਂ ਦੇ ਹੋਰ ਲੋਕ ਬੁਰੇ ਲਗਣ ਲੱਗ ਪਏ ਹਨ।  ਅਣਜਾਣ  ਪੰਜਾਬੀ ਪੰਜਾਬ ਨੂੰ ਕਤਲ ਕਰਨ ਲਈ ਬਣਾਏ ਜਾ ਰਹੇ ਕੁਹਾੜੇ ਦੇ ਦਸਤਾ ਬਣਨ ਨੂੰ ਕਾਹਲੇ ਪਏ ਹੋਏ ਹਨ । ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਜਦ ਵੀ ਗਿਆਨ ਅਵਸਥਾ ਵਿੱਚ ਆਵੇਗਾ ਤਦ ਹੀ ਉਸਨੂੰ ਸਮਝ ਆ ਜਾਵੇਗੀ ਕਿ ਆਪਣਾਂ ਮਾਰੂ ਤਾਂ ਛਾਵੇਂ ਸੁਟੂ ਬਿਗਾਨੇ ਤਾਂ ਲਾਸਾਂ ਤੇ ਕੱਫਣ ਵੀ ਨ੍ਹੀ ਪਾਉਂਦੇ ਹੁੰਦੇ। ਸਿਆਣੇ ਲੋਕ ਇਲਾਜ ਲਈ ਵੈਦ ਦੀ ਭਾਲ ਕਰਦੇ ਹਨ ਮੂਰਖ ਲੋਕ ਬੁੱਚੜਾਂ ਕੋਲ ਜਾ ਖੜਦੇ ਹਨ। ਸਿਆਣੇ ਵਿਦਵਾਨ ਲੋਕਾਂ ਦੀ ਵੀ ਪਛਾਣ ਹੁੰਦੀ ਹੈ ਕਿ ਰੋਗੀ ਨੂੰ ਕਿਸੇ ਇਲਾਜ ਕਰਨ ਵਾਲੇ ਦੀ ਦੱਸ ਪਾਉਣ ਅਤੇ ਉਸਦੀ ਪਛਾਣ ਵੀ ਦਸਣ ਪਰ ਕੱਚਘਰੜ ਅਰਧ ਗਿਆਨੀ ਲੋਕ ਦੱਸ ਪਾਉਂਦੇ ਹਨ ਕਿ ਜੇ ਪਹਿਲੇ ਦੋ ਤੋਂ ਠੀਕ ਨਹੀ ਹੋਇਆ ਤਾਂ ਤੀਜੇ ਕੋਲ ਚਲਾ ਜਾ ਇਹੋ ਜਿਹੇ ਮੂਰਖ ਸਲਾਹਕਾਰਾਂ ਤੋਂ ਬਚਣ ਦੀ ਲੋੜ ਹਮੇਸ਼ਾਂ ਹੁੰਦੀ ਹੈ। ਪੰਜਾਬ ਦਾ ਭਵਿੱਖ ਵੀ ਵੈਦ ਅਤੇ ਬੁੱਚੜ ਕੋਲ ਜਾਣ ਦੀ ਅਵਸਥਾ ਉੱਪਰ ਟਿਕ ਚੁੱਕਿਆ ਹੈ ਆਉ ਦੁਆ ਕਰੀਏ ਕਿ ਪੰਜਾਬ ਦੀ ਹੋਣੀ ਵਿੱਚ ਕੋਈ ਵੈਦ ਦੀ ਦਸ ਪਾ ਦੇਵੇ । ਆਮੀਨ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
     
       

Saturday, 26 November 2016

2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ

                              2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ
                ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛਿਪੀ ਗਲ ਨਹੀਂ ਰਹੀ ਕਿ ਇਹ ਸਿਰਫ ਰਾਜਸੱਤਾ ਤੇ ਕਬਜਾ ਕਰਕੇ ਲੋਕ ਗੁਲਾਮ ਕਰਨ ਦੀ ਸਿਆਸਤ ਹੈ ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਵਰਤਮਾਨ ਸਮੇਂ ਵਿੱਚ ਲੋਕ ਸੇਵਾ ਦੀ ਥਾਂ ਨਿੱਜ ਪ੍ਰਸਤ ਕਾਰੋਬਾਰੀ ਲੋਕਾਂ ਨੇ ਆਪਣੇ ਹਿੱਤ ਸਾਧਣ ਵਾਸਤੇ ਰਾਜ ਸੱਤਾ ਮੱਲਣ ਦਾ ਸੌਰਟ ਕੱਟ ਰਸਤਾ ਚੁਣਿਆ ਹੋਇਆ ਹੈ। ਵਪਾਰਕ ਬੁੱਧੀ ਦੇ ਸਮਾਜ ਵਿੱਚ ਕੁੱਝ ਵਪਾਰੀ ਲੋਕ ਆਪਣਾਂ ਤਜਰਬਾ ਜਾਂ ਪੈਸਾ ਇੰਨਵੈਸਟ ਕਰਕੇ ਉਸਦੇ ਇਵਜ ਵਿੱਚ ਹੋਰ ਕਈ ਗੁਣਾਂ ਲਾਭ ਖੱਟਣਾਂ ਹੀ ਲੋੜਦੇ ਹਨ। ਵੱਡੇ ਵਪਾਰੀ ਵੱਡੇ ਰਾਜਨੀਤਕ ਛੋਟੇ ਵਪਾਰੀਆਂ ਨੂੰ ਸਬਜਬਾਗ ਦਿਖਾਕਿ ਜਾਂ ਮਜਬੂਰ ਕਰਕੇ ਇਸ ਖੇਡ ਵਿੱਚ ਸਾਮਲ ਕਰਦੇ ਹਨ ਅਤੇ ਵੱਡੀਆਂ ਹਾਨੀਆਂ ਦੀ ਧਮਕੀਆਂ ਦੇਕੇ ਛੋਟੇ ਲਾਭ ਲੈ ਲੈਣ ਦਾ ਲਾਲਚ ਦੇਕੇ ਵੀ ਆਪੋ ਆਪਣੇ ਹਿੱਤਾਂ ਦੀ ਪੂਰਤੀ ਦੀ ਖੇਡ ਖੇਡਣ ਦੀ ਨੀਤੀ ਤੇ ਚਲਦੇ ਹਨ। ਸਮਾਜ ਸੇਵਾ ਜਾਂ ਲੋਕ ਹਿੱਤ ਦੇ ਸਿਰਫ ਡਰਾਮੇ ਹੁੰਦੇ ਹਨ ਜਦੋਂਕਿ  ਨਤੀਜਾ ਕੁਨਬਾ ਪ੍ਰਸਤੀ ਅਤੇ ਮਿੱਤਰ ਮੰਡਲੀ ਦੀ ਬੱਲੇ ਬੱਲੇ ਹੀ ਹੁੰਦਾਂ ਹੈ। ਭਰਿਸਟ ਰਾਜਸੱਤਾ ਨੇ ਲੋਕਾਂ ਨੂੰ ਵੀ ਭਰਿਸਟ ਕਰਨ ਵਿੱਚ ਕੋਈ ਕਸ਼ਰ ਨਹੀਂ ਛੱਡੀ ਹੈ। ਕਿਰਤਾਂ ਅਤੇ ਧਰਮਾਂ ਦੀਆਂ ਪੌੜੀਆਂ ਚੜਨ ਵਾਲਾ ਆਮ ਮਨੁੱਖ ਹੱਡਾਂ ਰੋੜੀ ਦੇ ਮਰੇ ਜਾਨਵਰ ਉਡੀਕਣ ਵਾਲੇ ਜਾਨਵਰਾਂ ਵਰਗਾ ਹੋਕੇ ਰਾਜਨੀਤਕਾਂ ਦੇ ਮੂੰਹਾਂ ਵਿੱਚੋਂ ਕੁੱਝ ਰਿਆਇਤਾਂ ਦੇ ਉੱਠ ਵਾਲੇ ਬੁੱਲ ਡਿੱਗਣਦੇ ਲਾਲਚ ਵਿੱਚ ਫਸ ਗਿਆ ਹੈ ਜਾਂ ਫਸਾ ਦਿੱਤਾ ਗਿਆ ਹੈ। ਇਸ ਆਸ ਵਿੱਚ ਹੀ ਉਹ ਪੰਜ ਸਾਲ ਬਤੀਤ ਕਰ ਲੈਂਦਾਂ ਹੈ। ਇਹ ਉੱਠ ਦਾ ਲਮਕਦਾ ਬੁੱਲ ਕਦੇ ਵੀ ਨਹੀਂ ਡਿੱਗਦਾ ਅਤੇ ਅਗਲੀ ਵਾਰ ਕਿਸੇ ਹੋਰ ਇਹੋ ਜਿਹੇ ਉੱਠ ਦੇ ਬੁੱਲ ਡਿਗਾਉਣ ਦੇ ਨਵੇਂ ਵਾਅਦਿਆਂ ਵਾਲੇ ਠੱਗ ਦੇ ਹੱਥ ਚੜ ਜਾਣਾਂ ਇਸ ਮਨੁੱਖ ਦੀ ਹੋਣੀ ਬਣ ਚੁੱਕਿਆ ਹੈ।
                              ਵਰਤਮਾਨ ਸਮੇਂ ਪੰਜਾਬ ਵਿੱਚ ਤਿੰਨ ਧਿਰਾਂ ਦੇ ਸਿਕਾਰੀਆਂ ਨੇ ਪੰਜਾਬੀ ਵੋਟਰ ਨੂੰ ਸਿਕਾਰ ਕਰਨ ਲਈ ਜਾਲ ਵਿਛਾ ਲਏ ਹਨ। ਇਹਨਾਂ ਵਿੱਚ ਦੋ ਸਿਕਾਰੀ ਧਿਰਾਂ ਤਾਂ ਬੜੀਆਂ ਪੁਰਾਣੀਆਂ ਹਨ ਪਰ ਤੀਜੀ ਧਿਰ ਇਹਨਾਂ ਤੋਂ ਵੀ ਵੱਧ ਚਲਾਕ ਹੈ ਜੋ ਨਵੇਂ ਜਮਾਨਿਆਂ ਦੀ ਤਕਨੀਕ ਲੈਕੇ ਆਈ ਹੈ। ਇਸ ਨਵੀਆਂ ਤਕਨੀਕਾਂ ਦੇ ਲੇਜਰ ਸੋਆਂ ਵਿੱਚੋਂ ਨਿਕਲਦੀ ਲੋਕ ਸੇਵਾ ਨੇ ਵੀ ਨੌਜਵਾਨੀ ਦੀਆਂ ਅੰਨੀਆਂ ਅੱਖਾਂ ਨੂੰ ਹੋਰ ਵੀ ਚਕਾ ਚੌਂਧ ਕੀਤਾ ਹੋਇਆਂ ਹੈ। ਪੁਰਾਤਨ ਧਿਰਾਂ ਅਕਾਲੀ ਕਾਂਗਰਸ਼ ਹਨ ਜਿੰਹਨਾਂ ਦੀਆਂ ਜੜਾਂ ਸਿਆਣੀ ਉਮਰ ਦੇ ਲੋਕਾਂ ਵਿੱਚ ਹਨ ਜੋ ਆਪੋ ਆਪਣੇ ਘਰਾਂ ਤੇ ਕਾਬਜ ਹਨ ਅਤੇ ਪਰੀਵਾਰਾਂ ਦੇ ਬਹੁਤੇ ਵਿਅਕਤੀ ਉਹਨਾਂ ਦੇ ਹੁਕਮ ਅਧੀਨ ਵਿਚਰਦੇ ਹਨ । ਤੀਜੀ ਧਿਰ ਜਿਸਦਾ ਲੋਕ ਸੇਵਾ ਦਾ ਕੋਈ ਇਤਿਹਾਸ਼ ਨਹੀ ਸਿਰਫ ਨਵੀਂ ਤਕਨੀਕ ਸੋਸਲ ਮੀਡੀਆਂ ਦਾ ਡਰਾਮਾ ਅਧਾਰਤ ਵਿਕਾਸ ਮਾਡਲ ਹੈ ਨਾਲ ਨੌਜਵਾਨੀ ਦਾ ਇੱਕ ਹਿੱਸਾ ਜੁੜਿਆ ਹੋਇਆ ਹੈ ਜਿਸ ਦੇ ਅਧਾਰ ਤੇ ਇਹ ਧਿਰ ਵੀ ਪਿਛਲੇ ਸਾਲਾਂ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਸਬੱਬੀ ਪੈਰ ਥੱਲੇ ਬਟੇਰਾ ਆ ਜਾਣ ਕਰਕੇ ਸਿਕਾਰੀ ਹੋਣ ਦਾ ਦਮ ਭਰ ਰਹੀ ਹੈ। ਵਰਤਮਾਨ ਰਾਜ ਕਰ ਰਹੀ ਧਿਰ ਕੋਲ ਆਪਣਾਂ ਇੱਕ ਢਾਚਾਂ ਹੈ ਵਰਕਰਾਂ ਦਾ ਸਮੂਹ  ਜਿਸਦੇ ਆਸਰੇ ਉਹ ਇੱਕ ਨਿਸਚਿਤ 25%ਵੋਟ ਬੈਂਕ ਰੱਖਦੀ ਹੈ ਬਾਕੀ ਦਸ ਤੋਂ ਪੰਦਰਾਂ ਪਰਸੈਂਟ ਵੋਟ ਮੌਕੇ ਦੀਆਂ ਤਿਕੜਮਾਂ ਨਾਲ ਜੋੜਨ ਦੇ ਉਪਰਾਲੇ ਦੀਆਂ ਉਸਦੀਆਂ ਨੀਤੀਆਂ ਗੁਪਤ ਹਨ ਅਤੇ ਜੋ ਸਮਾਂ ਆਉਣ ਤੇ ਹੀ ਪਤਾ ਲੱਗਣਗੀਆਂ। ਦੂਜੀ ਧਿਰ ਕਾਂਗਰਸ ਕੋਲ ਭਾਵੇਂ ਵੋਟ ਬੈਂਕ ਦਾ ਕੋਈ ਸਥਾਈ ਅੰਕੜਾਂ ਨਹੀਂ ਮੰਨਿਆ ਜਾ ਸਕਦਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਾਖ ਹੈ ਜੋ ਪੰਜਾਬ ਦੇ ਵੱਡੀ ਗਿਣਤੀ ਵੋਟਰਾਂ ਦੇ ਵਿੱਚ ਹੈ। ਕਾਂਗਰਸ ਦੇ ਸਥਾਈ ਵਰਕਰ ਅਤੇ ਆਗੂ ਕੈਪਟਨ ਦੀ ਤਾਕਤ ਨੂੰ ਦੁਗਣਾਂ ਕਰ ਦਿੰਦੇ ਹਨ।
                         ਰਾਜਸਾਹੀ ਦੇ ਅਧੀਨ ਇੱਕ ਵਿਅਕਤੀ ਦੇ ਰਾਜ ਵਿੱਚ ਹਜਾਰਾਂ ਸਾਲ ਵਿਚਰਨ ਵਾਲੇ ਪੰਜਾਬੀਆਂ ਦੀ ਮਾਨਸਿਕਤਾ ਅੱਜ ਵੀ ਪਾਰਟੀਆਂ ਦੀ ਥਾਂ ਵਿਅਕਤੀਆਂ ਵਿੱਚ ਹੈ। ਬਾਦਲ ਪਰੀਵਾਰ ਅਤੇ ਕੈਪਟਨ ਅਮਰਿੰਦਰ ਦੋ ਬਦਲ ਪੰਜਾਬੀ ਵੋਟਰਾਂ ਕੋਲ ਹਨ ਪਰ ਤੀਜੀ ਧਿਰ ਆਪ ਮਜਬੂਤ ਹੋਣ ਦੇ ਬਾਵਜੂਦ ਆਗੂ ਵਿਹੂਣੀ ਹੈ। ਇਸਦੇ ਆਗੂ ਵਿਹੂਣੀ ਹੋਣ ਦਾ ਨੁਕਸਾਨ ਇਸਨੂੰ ਖੋਰਾ ਲਾ ਰਿਹਾ ਹੈ। ਪੰਜਾਬੀ ਫਿਤਰਤ ਤੋਂ ਅਣਜਾਣ ਕੇਜਰੀਵਾਲ ਭਾਰੀ ਗਲਤੀ ਕਰ ਰਿਹਾ ਹੈ। ਇਸ ਪਾਰਟੀ ਦੇ ਵਿੱਚ ਵੱਡੇ ਆਗੂ ਇੱਕੋ ਜਿਹੇ ਪੱਧਰ ਦੇ ਹੋਣ ਕਾਰਨ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਚੱਕਰਾਂ ਵਿੱਚ ਕੇਜਰੀਵਾਲ ਨੂੰ ਫੂਕ ਛਕਾਕੇ ਗੁੰਮਰਾਹ ਕਰ ਰਹੇ ਹਨ। ਆਗੂ ਵਿਹੂਣੀ ਪਾਰਟੀ ਵਿੱਚ ਬਹੁਤੇ ਜਰਨੈਲ ਆਪਣਾਂ ਅਤੇ ਪਾਰਟੀ ਦਾ ਨੁਕਸਾਨ ਹੀ ਕਰ ਰਹੇ ਹਨ। ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਚੋਣਾਂ ਨਾਲੋ ਪਾਰਟੀ ਬਾਜੀ ਦੀ ਥਾਂ ਵਿਅਕਤੀ ਗਤ ਪੱਧਰ ਤੇ ਲੜੀਆਂ ਜਾਂਦੀਆਂ ਹਨ ਜਿਸ ਵਿੱਚ ਹਰ ਪਾਰਟੀ ਦਾ ਚੋਣ ਲੜਨ ਵਾਲਾ ਆਗੂ ਲੋਕਾਂ ਨਾਲ ਸਿੱਧਾ ਜੁੜਿਆ ਹੁੰਦਾਂ ਹੈ। ਨਵੀਂ ਪਾਰਟੀ ਹਮੇਸ਼ਾਂ ਆਪਣੇ ਆਪ ਨੂੰ ਲੋਕ ਹਿੱਤਾਂ ਦੀ ਪਹਿਰੇਦਾਰ ਦਿਖਾਈ ਦੇਕੇ ਹੀ ਚੋਣ ਜਿੱਤ ਸਕਦੀ ਹੁੰਦੀ ਹੈ। ਨਵੀਂ ਪਾਰਟੀ ਤਿਕੜਮਬਾਜ ਦੀ ਥਾਂ ਲੋਕ ਰੋਹ ਅਤੇ ਲੋਕ ਪਿਆਰ ਸਤਿਕਾਰ ਦੀ ਪਾਤਰ ਬਣੀ ਰਹਿਣੀ ਜਰੂਰੀ ਹੁੰਦੀ ਹੈ ਜੋ ਕਿ ਆਪ ਪਾਰਟੀ ਲਈ ਵੀ ਜਰੂਰੀ ਹੈ। ਲੋਕ ਪਿਆਰ ਅਤੇ ਸਤਿਕਾਰ ਸਿਧਾਂਤ ਅਤੇ ਅਸੂਲ ਦਿਖਾਈ ਦੇਣ ਤੇ ਹੀ ਬਣਦਾ ਹੈ।
                           ਚੋਣਾਂ ਦਾ ਅੰਤਿਮ ਸਮਾਂ ਦੋ ਧਿਰਾਂ ਵਿੱਚ ਹੀ ਹੋਣਾਂ ਹੁੰਦਾਂ ਹੈ। ਜਿਹੜੀ ਧਿਰ ਰਾਜ ਕਰਦੀ ਪਾਰਟੀ ਨੂੰ ਟੱਕਰ ਦੇਣ ਵਿੱਚ ਪਛੜਨ ਲੱਗ ਪਵੇ ਆਮ ਲੋਕ ਉਸ ਤੋਂ ਕਿਨਾਰਾ ਕਰ ਜਾਂਦੇ ਹਨ। ਅੰਤਲੇ ਦਿਨ ਤੱਕ ਹਰ ਧਿਰ ਦਾ ਜੇਤੂ ਅੰਦਾਜ ਵੀ ਬਣਿਆ ਰਹਿਣਾਂ ਚਾਹੀਦਾ ਹੈ। ਜਿਸ ਧਿਰ ਕੋਲ ਜੇਤੂ ਅੰਦਾਜ ਨਾਂ ਹੋਵੇ ਲੋਕ ਉਸ ਤੋਂ ਕਿਨਾਰਾ ਕਰਨਾਂ ਹੀ ਬੇਹਤਰ ਸਮਝਦੇ ਹਨ। ਕੀ 2017 ਤੱਕ ਤਿੰਨੇ ਧਿਰਾਂ ਜੇਤੂ ਅੰਦਾਜ ਬਣਾਈ ਰੱਖਣਗੀਆਂ ? ਜਿਸ ਧਿਰ ਕੋਲ ਜੇਤੂ ਅੰਦਾਜ ਲੋਕਾਂ ਨੂੰ ਦਿਖਾਈ ਨਾਂ ਦਿੱਤਾ ਉਸਦੀ ਹਾਲਤ ਸੋਚਣ ਤੋਂ ਵੀ ਜਿਆਦਾ ਮੰਦੀ ਹੋਣੀ ਲਾਜਮੀ ਹੈ। ਸੋ ਵਰਤਮਾਨ ਸਮੇਂ ਤਿੰਨੇ ਧਿਰਾਂ ਕੋਲ ਭਾਵੇਂ ਲੋਕ ਪੱਖੀ ਏਜੰਡਾਂ ਨਹੀਂ ਹੈ ਪਰ ਚੋਣ ਦਾ ਹੋਰ ਕੋਈ ਬਦਲ ਨਾਂ ਹੋਣ ਕਾਰਨ ਇੰਹਨਾ ਦੇ ਜਾਲ ਹੀ ਲੋਕਾਂ ਨੂੰ ਘੇਰ ਰਹੇ ਹਨ। ਆਉਣ ਵਾਲ ਵਕਤ ਦੱਸੇਗਾ ਕਿ ਲੋਕ ਹਿੱਤਾਂ ਤੋਂ ਕੋਹਾਂ ਦੂਰ ਤਿੰਨਾਂ ਧਿਰਾਂ ਦੇ ਕਿਸਦੇ ਜਾਲ ਵਿੱਚ ਲੋਕ ਫਸਣ ਦਾ ਫੈਸਲਾ ਕਰਨਗੇ। ਇਹ ਪੰਜਾਬ ਦੀ ਬਦਕਿਸਮਤੀ ਹੈ ਅਤੇ ਰਾਜਨੀਤਕਾਂ ਦੀ ਸਫਲਤਾ ਵੀ ਹੈ ਕਿ ਲੋਕ ਹਿੱਤਾਂ ਦੇ ਮੁੱਦੇ ਚੋਣ ਏਜੰਡੇ ਦੇ ਮੁੱਦੇ ਹੀ ਨਹੀਂ ਬਣ ਸਕੇ। ਸੋ ਆਉਣ ਵਾਲੇ ਪੰਜ ਸਾਲ ਵੀ ਪੰਜਾਬੀਆਂ ਦੇ ਪਹਿਲਾਂ ਵਾਲੇ ਰੁਝਾਨ ਵਿੱਚ ਹੀ ਵਿਚਰਨ ਦੇ ਹਾਲਾਤ ਬਣੇ ਰਹਿਣਗੇ। ਲੋਕ ਪੱਖੀ ਲੋਕਾਂ ਨੂੰ ਆਪਣੀ ਆਸ 2022 ਤੇ ਹੀ ਰੱਖਣ ਦੀ ਇੱਛਾ ਰੱਖਣ ਨੂੰ ਮਜਬੂਰ ਹੋਣਾਂ ਪਵੇਗਾ। ਚੌਥੀ ਧਿਰ ਜੋ ਲੋਕ ਮੁੱਦਿਆਂ ਦੀ ਦਾਅਵੇਦਾਰ ਹੋ ਸਕਦੀ ਸੀ ਪਰ ਉਹ ਆਪਣੇ ਆਪ ਨੂੰ ਸੰਗਠਿਤ ਅਤੇ ਪੇਸ਼ ਕਰਨ ਵਿੱਚ ਅਸਫਲ ਹੋਏ ਹਨ। ਪੰਜਾਬ ਦੇ ਲੋਕ ਇਸ ਸਮੇਂ ਲੋਕ ਪੱਖੀ ਧਿਰ ਨੂੰ ਕਾਮਯਾਬ ਕਰਨ ਲਈ ਤਿਆਰ ਬੈਠੇ ਸਨ ਪਰ ਤਜਰਬੇਕਾਰ ਸਿਆਸੀ ਤਿੰਨੇ ਧਿਰਾਂ ਨੇ ਆਪਣੇ ਹੋ ਹੱਲੇ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਗੁੰਮਰਾਹ ਅਤੇ ਸਮਝਦਾਰ ਸਿਆਣੇ ਲੋਕ ਪੱਖੀ ਲੋਕਾਂ ਦੇ ਅੱਗੇ ਤੁਰਨ ਦੇ ਰਾਹ ਬੰਦ ਕਰਨ ਦੀ ਸਫਲ ਚਾਲ ਖੇਡੀ ਹੈ। ਚੌਥੀ ਧਿਰ ਦੇ ਲੋਕ ਇਹ ਰਾਹ ਰੋਕੂ ਜੁਗਾੜਾਂ ਨੂੰ ਤੋੜਨ ਵਿੱਚ ਅਸਫਲ ਹੋਏ ਹਨ ਜੋ ਉਹਨਾਂ ਦੀ ਵੱਡੀ ਕਮਜੋਰੀ ਹੈ। ਸੋ ਪੰਜਾਬੀ ਵੋਟਰ ਕੋਲ ਕਿਸੇ ਇੱਕ ਧਿਰ ਦੇ ਜਾਲ ਵਿੱਚ ਫਸਣਾਂ ਉਸਦੀ ਹੋਣੀ ਬਣਾ ਦਿੱਤਾ ਗਿਆ ਹੈ। ਚੌਥੀ ਧਿਰ ਦੇ ਲੋਕ ਵੀ ਇਸ ਦੇ ਲਈ ਇਤਿਹਾਸ ਦੇ ਦੋਸੀ ਰਹਿਣਗੇ। ਤਿੰਨੇ ਧਿਰਾਂ ਸਫਲ ਆਗੂ ਅੱਜ ਤੋਂ ਹੀ ਭੰਗੜੇ ਪਾ ਸਕਦੇ ਹਨ। ਕੇਜਰੀ ਕਾਂਗਰਸ ਕਾਲੀ ਇੱਕੋ ਹੀ ਹਮਾਮ ਵਿੱਚ ਇਕੱਠੇ ਨਹਾਉਣਗੇ। ਇੰਹਨਾਂ ਧਿਰਾਂ ਤੋਂ ਸਵੈ ਵਿਕਾਸ ਦੇ ਇਲਾਵਾ ਹੋਰ ਆਸ ਰੱਖਣੀ ਮੂਰਖਤਾ ਹੀ ਹੈ ਕਿਉਂਕਿ ਇਹਨਾਂ ਦੇ ਆਗੂ ਸਵੈ ਹੰਕਾਰ ਅਤੇ ਸਵਾਰਥ ਦੀ ਦਲਦਲ ਵਿੱਚ ਡੂੰਘੇ ਫਸ ਚੁੱਕੇ ਹੋਏ ਹਨ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Tuesday, 23 August 2016

ਪੰਜਾਬ ਦੀਆਂ ਉਜੜੀਆਂ ਗੁਲਜਾਰਾਂ ਵਿੱਚ ਬਹਾਰਾਂ ਲੋਚਦਾ ਧਰਮਵੀਰ ਗਾਂਧੀਂ

Add caption

                                         
                                                 ਵਰਤਮਾਨ ਸਮੇਂ ਜਦ ਪੰਜਾਬ ਦੀ ਆਰਥਿਕ ਹਾਲਤ ਲੱਖਾਂ ਕਰੋੜ ਦੀ ਕਰਜਾਈ ਹੋਕੇ ਮੰਗਤੀ ਬਣ ਚੁੱਕੀ ਹੈ, ਜਦ ਪੰਜਾਬ ਦੀ ਰੀੜ ਦੀ ਹੱਡੀ ਕਿਸਾਨੀ ਅੰਨਾਂ ਅੰਨ ਉਪਜਾਉਣ ਦੇ ਬਾਵਜੂਦ ਖੁਦਕਸੀਆਂ ਕਰ ਰਹੀ ਹੈ, ਪੰਜਾਬ ਦੀ ਨੌਜਵਾਨੀ ਨਸਿਆਂ ਦੇ ਦਰਿਆ ਵੱਲ ਧੱਕੀ ਜਾ ਰਹੀ ਹੈ, ਪੰਜਾਬ ਦੀ ਮਜਦੂਰ ਜਮਾਤ ਡੰਗ ਟਪਾਊ ਰੋਜਗਾਰ ਭਾਲਦੀ ਫਿਰ ਰਹੀ ਹੈ, ਪੰਜਾਬ ਦੇ ਰਾਜ ਕਰਦੇ ਅਤੇ ਵਿਰੋਧੀ ਧਿਰ ਪੰਜਾਬ ਦੇ ਅਸਲੀ ਦੁੱਖ ਦਰਦ ਬਿਆਨਣ ਦੀ ਥਾਂ ਜੱਭਲੀਆਂ ਮਾਰ ਰਹੇ ਹਨ ਪਰ ਇਹੋ ਜਿਹੇ ਸਮੇਂ ਤੇ ਵੀ ਇੱਕ ਬਜੁਰਗ ਡਾਕਟਰ ਧਰਮਵੀਰ ਗਾਂਧੀ ਪੰਜਾਬ ਦੇ ਦੁੱਖਾਂ ਦਾ ਇਲਾਜ ਕਰਨ ਲਈ ਸੋਚਦਿਆਂ ਹੋਇਆਂ ਭਾਈ ਘਨੱਈਏ ਦੇ ਵਾਰਿਸ਼ ਟਟੋਲਦਾ ਫਿਰਦਾ ਹੈ। ਪਾਪ ਦੀ ਜੰਝ ਦੇ ਰਾਹੀ ਲੁਟੇਰੇ ਰਾਜਨੀਤਕ ਪੰਜਾਬ ਲੁੱਟਣ ਦੀਆਂ ਸਕੀਮਾਂ ਬਣਾਈ ਜਾ ਰਹੇ ਹਨ ਪਰ ਪੰਜਾਬ ਦੇ ਵਿਰਲੇ  ਲੋਕਾਂ ਵਿੱਚੋਂ ਇਹ ਬਜੁਰਗ ਜਾਗਦੇ ਰਹੋ ਜਾਗਣ ਦਾ ਵੇਲਾ ਦੇ ਹੋਕੇ ਮਾਰ ਰਿਹਾ ਹੈ। ਪੰਜਾਬ ਦੇ ਸੂਰਮੇ ਪੁੱਤ ਨੇ ਅੱਜ ਚੰਡੀਗੜ ਦੀਆਂ ਪੱਥਰ ਦਿਲ ਇਮਾਰਤਾਂ ਵਿੱਚੋਂ ਇੱਕ ਲਲਕਾਰਾ ਦੁਨੀਆਂ ਦੇ ਸਮੁੱਚੇ ਪੰਜਾਬੀਆਂ ਨੂੰ ਮਾਰਿਆ ਹੈ ਜਿਸ ਵਿੱਚ ਪੰਜਾਬ ਦੇ ਬੁੱਕਲ ਦੇ ਸੱਪਾਂ ਦਿੱਲੀ ਦੇ ਲੁਟੇਰੇ ਧਾੜਵੀ ਟੋਲੇ ਨੂੰ ਵੰਗਾਰਨ ਦੀ ਲਲਕਾਰ ਹੈ, ਪੰਜਾਬ ਦੀ ਅਣਖ , ਮਾਣ, ਇੱਜਤ, ਸੋਚ ਸੰਵਾਰਨ ਦਾ ਹੋਕਾ ਹੈ। ਲੋਕਤੰਤਰ ਦੇ ਜਮਾਨੇ ਵਿੱਚ ਹਰ ਇਨਕਲਾਬ ਹਰ ਵਿਵਸਥਾ ਹਰ ਨਵੀਂ ਸੋਚ ਸਮੂਹ ਲੋਕਾਂ ਦੇ ਸਹਿਯੋਗ ਨਾਲ ਹੀ ਤੁਰਦੀ ਹੈ। ਅਰਾਜਕਤਾ ਵਾਦੀ ਅੰਦੋਲਨ ਭਾਵੇਂ ਕੁੱਝ ਸਿਰਾਂ ਤੇ ਕੱਫਣ ਬੰਨਣ ਵਾਲੇ ਲੋਕ ਵੀ ਕਰ ਸਕਦੇ ਹਨ ਜਿੰਹਨਾਂ ਦਾ ਅੰਤ ਕਤਲੋ ਗਾਰਦ ਵਿੱਚ ਅਹੂਤੀ ਦੇਣ ਤੇ ਸਮਾਪਤ ਹੋ ਜਾਂਦਾ ਹੈ ਪਰ ਅਸਲੀ ਇਨਕਲਾਬ ਤਾਂ ਬਹੁਮੱਤ ਸਿਰਾਂ ਦੇ ਜੁੜਨ ਤੇ ਹੀ ਪੈਦਾ ਹੁੰਦਾਂ ਹੈ ਅਤੇ ਧਰਮਵੀਰ ਵੀ ਇਸ ਰਾਹ ਦਾ ਰਾਹੀ ਹੈ।
                                              ਭਰ ਜਵਾਨੀ ਵਿੱਚ ਲੁਧਿਆਣੇ ਦੀਆਂ ਗਰੀਬ ਬਸਤੀਆਂ ਵਿੱਚ ਵਿਚਰਦਿਆਂ ਤੱਪੜਾਂ, ਬੋਰੀਆਂ, ਵਿੱਚ ਸੌਣਾਂ ਸਵੇਰੇ ਉੱਠਕੇ ਰੇਲਵੇ ਲਾਈਨਾਂ ਤੇ ਮੈਦਾਨੇ ਜੰਗ ਜਾਦਿਆਂ ਦੀਆਂ ਅਨੇਕਾਂ ਦਿਲਚਸਪ ਘਟਨਾਵਾਂ ਵਿੱਚੋਂ ਗੁਜਰਦਿਆਂ ਲੋਕ ਸੇਵਾ ਵਿੱਚ ਹੋਲ ਟਾਈਮਰ ਦੇ ਤੌਰ ਤੇ ਵੀ ਕੰਮ ਕਰਨ ਦੇ ਤਜਰਬਿਆਂ ਨਾਲ ਲੈਸ ਇਹ ਸੂਰਮਾ ਪੁੱਤ ਡਾਕਟਰੀ ਦੀ ਉੱਚ ਡਿਗਰੀ ਹਾਸਲ ਕਰਕੇ ਵੀ ਲੋਕ ਸੇਵਾ ਨਹੀਂ ਭੁੱਲਿਆਂ ਹੈ। ਤਿੰਨ ਤਿੰਨ ਸੌ ਰੁਪਏ ਉ ਪੀ ਡੀ ਦੀ ਫੀਸ ਲੈਣ ਵਾਲੇ ਪਟਿਆਲੇ ਵਰਗੇ ਮਹਿੰਗੇ  ਸਹਿਰ ਵਿੱਚ ਵੀ ਤੀਹ ਰੁਪਏ ਫੀਸ ਲੈਕੇ ਗਰੀਬਾਂ ਨੂੰ ਫਰੀ ਸੇਵਾ ਦੇਕੇ ਕਈਆਂ ਨੂੰ ਤਾਂ ਪੱਲਿਉ ਵੀ ਕਿਰਾਏ ਭਾੜੇ ਦੇ ਪੈਸੇ ਦੇਕੇ ਤੋਰਨ ਵਾਲਾ ਇਹ ਫਕੀਰਾਂ ਵਰਗਾ ਮਨੁੱਖ ਟੈਸਟ ਲਿਖਦਿਆਂ ਲੈਬਾਂ ਵਾਲਿਆਂ ਨੂੰ ਇਹ ਵੀ ਲਿਖ ਦਿੰਦਾ ਹੈ ਕਿ ਡਾਕਟਰਾਂ ਨੂੰ ਦਿੱਤਾ ਜਾਣ ਵਾਲਾ ਕਮਿਸਨ ਮਰੀਜ ਨੂੰ ਵਾਪਸ ਕੀਤਾ ਜਾਵੇ। ਪੈਸੇ ਦੇ ਭੁੱਖੇ ਜਮਾਨੇ ਵਿੱਚ ਕਮਿਊਨਿਸਟ ਬਿਰਤੀਆਂ ਦਾ ਮਾਲਕ ਗੁਰੂਆਂ ਪੀਰਾਂ ਦੀ ਵਿਰਾਸਤ ਉੱਪਰ ਅਥਾਹ ਭਰੋਸ਼ਾ ਰੱਖਦਾ ਹੈ। ਪੰਜਾਬ ਦੀ ਗੱਲ ਛੇੜਦਿਆਂ ਹਮੇਸਾਂ ਇਸ ਗਲ ਦੀ ਗਵਾਹੀ ਦਿੰਦਾਂ ਹੈ ਕਿ ਪੰਜਾਬ ਸਦਾ ਗੁਰੂਆਂ ਦੇ ਨਾਂ ਤੇ ਹੀ ਵਸਦਾ ਹੈ ਅਤੇ ਵਸਦਾ ਰਹੇਗਾ। ਅੰਨਾਂ ਅੰਦੋਲਨ ਵਿੱਚ ਹਿੱਸਾ ਲੈਣ ਤੁਰ ਗਿਆਂ ਇਹ ਬੰਦਾਂ ਆਪਣਾਂ ਹਸਪਤਾਲ ਹੀ ਬੰਦ ਕਰਕੇ ਸਮੁੱਚੇ ਹਿੰਦੋਸਤਾਨ ਦਾ ਭਲਾ ਚਾਹੁਣ ਵਾਲੇ ਇਸ ਸੰਘਰਸ਼ ਵਿੱਚ ਸਾਥੀ ਜਾ ਬਣਿਆ ਸੀ। ਅੰਨਾਂ ਅੰਦੋਲਨ ਉਸ ਸਮੇਂ ਬਗਾਵਤ ਦਾ ਰੂਪ ਸੀ ਭਾਵੇਂ ਕਿ ਬਾਅਦ ਵਿੱਚ ਇਹ ਕੁੱਝ ਗਦਾਰਾਂ ਦੇ ਲਾਲਚਾਂ ਦੀ ਭੇਂਟ ਚੜ ਗਿਆਂ ਪਰ ਇਸ ਅੰਦੋਲਨ ਸਮੇਂ ਵਗਦੇ ਦਰਿਆਂ ਵਿੱਚੋਂ ਪੰਜਾਬੀਆਂ ਨੂੰ ਭਵਿੱਖ ਲਈ ਇੱਕ ਹੀਰੇ ਦੇ ਰੂਪ ਵਿੱਚ ਇਸ ਡਾਕਟਰ ਨੂੰ ਪੰਜਾਬ ਦੀ ਝੋਲੀ ਜਰੂਰ ਦੇ ਗਿਆਂ ਸੀ। ਜਦ ਅੰਦੋਲਨ ਦੇ ਗਦਾਰ ਲੋਕ ਸਭ ਨੂੰ ਗਦਾਰੀ ਦੇ ਰੰਗ ਵਿੱਚ ਰੰਗਣ ਲੱਗੇ ਸਨ ਤਦ ਇਸ ਹੀਰੇ ਉੱਪਰ ਉਹਨਾਂ ਗਦਾਰਾਂ ਦਾ ਕੋਈ ਰੰਗ ਨਾਂ ਚੜਿਆਂ ਸੀ। ਹੀਰੇ ਕਦੇ ਵਪਾਰੀਆਂ ਲਲਾਰੀਆਂ ਦੇ ਮੁਥਾਜ ਨਹੀਂ ਹੁੰਦੇ ਇਹਨਾਂ ਦੀ ਚਮਕ ਕਦੇ ਰੰਗਾਂ ਨਾਲ ਖਤਮ ਨਹੀਂ ਕੀਤੀ ਜਾ ਸਕਦੀ ਹੁੰਦੀ। ਸੋ ਇਹੋ ਜਿਹੇ ਹੀਰੇ ਦੀ ਸੰਭਾਲ ਲਈ ਪੰਜਾਬੀਆਂ ਦੇ ਘੱਟੋ ਘੱਟ ਇੱਕ ਕਰੋੜ ਲੋਕਾਂ ਦੇ ਸਮਰਥਨ ਦੀ ਲੋੜ ਹੈ ਪਰ ਜੇ ਪੰਜਾਬੀ ਹੀਰਿਆਂ ਦੀ ਥਾਂ ਰੋੜਾਂ ਜਾਂ ਪੈਰਾਂ ਨੂੰ ਜਖਮੀ ਕਰਨ ਵਾਲੇ ਕੱਚ ਦੀ ਰਾਖੀ ਹੀ ਬੈਠੇ ਰਹੇ ਤਾਂ ਇਹ ਪੰਜਾਬੀਆਂ ਅਤੇ ਪੰਜਾਬੀਅਤ ਦੀ ਬਦਕਿਸਮਤੀ ਹੀ ਹੋਵੇਗੀ ਜਾਂ ਫਿਰ ਕੁਦਰਤ ਦੀ ਕੋਈ ਪੰਜਾਬ ਦੀ ਧਰਤੀ ਨੂੰ ਸਜਾ ਵੀ ਹੋ ਸਕਦੀ ਹੈ। ਸਿਆਣੇ ਕਹਿੰਦੇ ਨੇਂ ਕੁਦਰਤ ਹਮੇਸਾਂ ਕੁੱਝ ਕਰਨ ਵਾਲਿਆਂ ਦੀ ਹੁੰਦੀ ਹੈ ਅਤੇ ਪੰਜਾਬੀ ਮੂਲ ਰੂਪ ਵਿੱਚ ਕਰਮਸੀਲ ਜੁਝਾਰੂ ਕਿਰਤਾਂ ਦੇ ਵਾਰਸ਼ ਹਨ ਅਤੇ ਆਸ ਵੀ ਹੈ ਕਿ ਵਕਤਾਂ ਦੀ ਨਜਾਕਤ ਨੂੰ ਸਮਝਦਿਆਂ ਜਰੂਰ ਨਵੀਆਂ ਪੁਲਾਘਾਂ ਪੁੱਟਣਗੇ ਅਤੇ ਕੁੱਝ ਨਵਾਂ ਸਿਰਜਣਗੇ।
                    ਪੰਜਾਬ ਦੇ ਵਰਤਮਾਨ ਹਾਲਤਾਂ ਵਿੱਚ ਰਾਜ ਕਰਦੇ ਲੋਕ ਅਣਗਿਣਤ ਸਾਲਾਂ ਤੱਕ ਰਾਜ ਕਰਨ ਦੇ ਦਮਗਜੇ ਮਾਰਦੇ ਹਨ ਪਰ ਪੰਜਾਬੀ ਅਮਰੀਕਾ ਕੈਨੇਡਾ ਅਤੇ ਵਿਦੇਸ਼ਾਂ ਵੱਲ ਕਿਉਂ ਉੱਜੜਨ ਨੂੰ ਤਿਆਰ ਬੈਠਾ ਹੈ ਇਸਦਾ ਕੋਈ ਇਲਾਜ ਨਹੀਂ ਦੱਸਦੇ। ਪੰਜਾਬ ਦਾ ਹਰ ਕੰਮ ਕਰਨ ਵਾਲਾ ਅਫਸਰ ਸਾਹੀ ਦਾ ਭਿ੍ਰਸਟ ਢਿੱਡ ਭਰਨ ਲਈ ਕਿਉਂ ਮਜਬੂਰ ਹੈ? ਦੂਜਿਆਂ ਦੀਆਂ ਰਾਖੀਆਂ ਕਰਨ ਵਾਲੇ ਪੰਜਾਬੀਆਂ ਦਾ ਇੱਕ ਛੋਟਾ ਹਿੱਸਾ ਨਸ਼ਿਆਂ ਦੀ ਪੂਰਤੀ ਲਈ ਚੈਨੀਆਂ, ਗਹਿਣੇ ਖੋਹਣ ਕਿਉਂ ਲੱਗਿਆਂ ਹੈ? ਕਿਉਂ ਬੈਕਾਂ ਲੁੱਟ ਰਿਹਾ ਹੈ?ਕਿਉਂ ਏਟੀਐਮ ਮਸੀਨਾਂ ਪੁੱਟ ਰਿਹਾ ਹੈ? ਨਸ਼ਿਆਂ ਦੇ ਸਮਗਲਰ ਲੋਕਾਂ ਅਤੇ ਜੋਕਾਂ ਨੂੰ ਧਮਕੀਆਂ ਦੇ ਰਹੇ ਹਨ ਕਮਜੋਰੀ ਕਿੱਥੇ ਹੈ? ਵਿਰੋਧੀ ਧਿਰਾਂ ਚੋਣਾਂ ਜਿੱਤਣ ਲਈ ਹੀ ਦਮਗਜੇ ਮਾਰ ਰਹੀਆਂ ਹਨ ਪਰ ਪੰਜਾਬ ਦੇ ਦੁੱਖਾਂ ਦੀ ਗਲ ਕਿਉਂ ਨਹੀਂ ਕਰ ਰਹੇ? ਪੰਜਾਬ ਦੇ ਸਿਰ ਚੜੇ ਕਰਜਿਆਂ ਤੇ ਗੁੰਮਰਾਹ ਕਿਉਂ ਕਰ ਰਹੇ ਹਨ? ਪੰਜਾਬ ਦੀ ਆਰਥਿਕਤਾ ਦਾ ਕੋਈ ਇਲਾਜ ਕਿਉਂ ਨਹੀਂ ਦੱਸ ਰਹੇ? ਪੰਜਾਬ ਉਦਯੋਗਿਕ ਕੂੜਾ ਕਰਕਟ ਦੀ ਮੰਡੀ ਕਿਉਂ ਬਣਾਇਆਂ ਜਾ ਰਿਹਾ ਹੈ? ਪੰਜਾਬੀ ਨੌਜਵਾਨੀ ਦੀ ਸੋਚ ਕਿਰਤਾਂ ਦੀ ਥਾਂ ਖਪਤਕਾਰੀ ਵੱਲ ਕਿਉਂ ਧੱਕੀ ਜਾ ਰਹੀ ਹੈ? ਇਸ ਸਮੁੱਚੇ ਢਾਚੇਂ ਵਿੱਚ ਦੇਸ ਦੇ ਵਿੱਚ ਵਿਚਰ ਰਹੇ ਕੁਹਾੜੇ ਦੇ ਦਸਤੇ ਪੰਜਾਬ ਦੇ ਰਾਜਨੀਤਕ ਲੋਕ ਹੀ ਬਣੇ ਹੋਏ ਹਨ ਜਿੰਹਨਾਂ ਨੂੰ ਸਵੈ ਸਵਾਰਥ ਤੋਂ ਉੱਪਰ ਕੁੱਝ ਦਿਖਾਈ ਨਹੀਂ ਦਿੰਦਾਂ। ਪੰਜਾਬ ਨੂੰ ਵਰਤਮਾਨ ਸਮੇਂ ਰਾਜਸੱਤਾ ਦੇ ਏਜੰਟ ਧਾਰਮਿਕ ਝੂਠੇ ਰਹਿਬਰਾਂ ਦੀ ਥਾਂ ਆਰਥਿਕਤਾ ਦੇ ਜਾਣੂ ਗਿਆਨ ਵਾਨ ਸੱਚੇ ਧਾਰਮਿਕ ਆਗੂਆਂ ਦੀ ਜਰੂਰਤ ਹੈ ਜੋ ਸੋਨੇ ਦੇ ਮਹਿਲ ਮੰਦਰ ਧਾਰਮਿਕ ਸਥਾਨ ਬਨਾਉਣ ਦੀ ਥਾਂ ਸਾਦੇ ਲੋਕ ਸੇਵਾ ਦੇ ਅਦਾਰੇ ਚਲਾਉਣ ਦੇ ਦਮ ਭਰਨ ਵਾਲੇ ਤਿਆਗੀ , ਨੀਵੇਂ ਰਹਿਣ ਵਾਲੇ ਉੱਚੀ ਸੋਚ ਵਾਲੇ ਲੋਕ ਹੁੰਦੇ ਹਨ। ਪੰਜਾਬ ਨੂੰ ਵਰਤਮਾਨ ਸਮੇਂ ਜਾਗਰੂਕ ਲੋਕਾਂ ਦੇ ਇਨਕਲਾਬ ਦੀ ਲੋੜ ਹੈ ਜੋ ਇਮਾਨਦਾਰ ਰਾਜਸੱਤਾ ਦੀ ਬਦੌਲਤ ਹੀ ਸੰਭਵ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਰਾਜਸੱਤਾ ਬਿਨਾਂ ਤਾਂ ਧਰਮ ਵੀ ਨਹੀ ਚਲ ਸਕਦਾ ਫਿਰ ਦੂਸਰੇ ਚੰਗੇ ਕੰਮ ਵੀ ਇਮਾਨਦਾਰ ਰਾਜਸੱਤਾ ਬਿਨਾਂ ਸੰਭਵ ਹੀ ਨਹੀਂ ਹਨ। ਜੁਝਾਰੂ ਪੰਜਾਬੀਉ ਉੱਠੋ ਤੁਰੋ ਇਮਾਨਦਾਰ ਤਿਆਗੀ ਚੰਗੇ ਬੰਦਿਆਂ ਦੀ ਰਾਜਸੱਤਾ ਸਥਾਪਤ ਕਰਨ ਵੱਲ ਤਾਂ ਕਿ ਪੰਜਾਬ ਦੇ ਭਵਿੱਖ ਨੂੰ ਚੰਗਾਂ ਮੋੜਾ ਦਿੱਤਾ ਜਾ ਸਕੇ। ਚੰਗੇ ਲੋਕਾਂ ਦਾ ਪਹਿਰਾ ਹੀ ਰਾਜਨੀਤਕਾਂ ਉੱਪਰ ਕੁੰਡਾਂ ਰੱਖ ਸਕਦਾ ਹੈ ਅਤੇ ਵਰਤਮਾਨ ਸਮਾਂ ਇਹੋ ਮੰਗ ਕਰਦਾ ਹੈ।
ਗੁਰਚਰਨ ਪੱਖੋਕਲਾਂ 9417727245

Thursday, 11 August 2016

ਸਿਧਾਂਤ ਤੋਂ ਸਿਆਸਤ ਤੱਕ ਦਾ ਕਾਲਾ ਸਫਰ ਕੇਜਰੀਵਾਲ

                                                        ਸਿਧਾਂਤ ਤੋਂ ਸਿਆਸਤ ਤੱਕ ਦਾ ਕਾਲਾ ਸਫਰ ਕੇਜਰੀਵਾਲ                    ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
                 ਦੁਨੀਆਂ ਦੇ ਇਤਿਹਾਸ ਵਿੱਚ ਵਿਰਲੇ ਹੀ ਮੌਕੇ ਪੈਦਾ ਹੁੰਦੇ ਹਨ ਜਦ ਆਮ ਲੋਕ ਰਾਜਸੱਤਾ ਦੇ ਖਿਲਾਫ ਵਿਦਰੋਹ ਕਰਦੇ ਹਨ ਤਾਂ ਕਿ ਰਾਜਸੱਤਾ ਨੂੰ ਜਾਲਮ ਹੋਣ ਤੋਂ ਰੋਕ ਕੇ ਲੋਕਪੱਖੀ ਕੀਤਾ ਜਾ ਸਕੇ। ਰਾਜਸੱਤਾ ਇਹੋ ਜਿਹੇ ਇਨਕਲਾਬੀ ਸਮਿਆਂ ਤੇ ਲੋਕਾਂ ਦੇ ਆਗੂਆਂ ਨੂੰ ਗਦਾਰੀਆਂ ਕਰਨ ਦੇ ਇਨਾਮ ਵਜੋਂ ਰਾਜਸੱਤਾ ਦੇ ਵਿੱਚ ਕੁੱਝ ਬੁਰਕੀਆਂ ਪਾਉਣ ਤੋਂ ਲੈਕੇ ਹਿੱਸੇਦਾਰ ਬਨਾਉਣ ਤੱਕ ਦੀ ਕੀਮਤ ਵੀ ਅਦਾ ਕਰ ਦਿੰਦੀਆਂ ਹਨ ਇਹੋ ਜਿਹੇ ਸਮਿਆਂ ਵਿੱਚ। ਪੰਜਾਬ ਦੇ ਸਿੱਖ ਇਤਿਹਾਸ ਵਿੱਚ ਡੋਗਰਿਆਂ ਦਾ ਰੋਲ, ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਗਦਾਰ ਅੱਜ ਵੀ ਆਪਣੀ ਗਦਾਰੀ ਅਤੇ ਕਮੀਨਗੀ ਲਈ ਤਿਰਸਕਾਰੇ ਜਾਂਦੇ ਹਨ ਜਿੰਹਨਾਂ ਸਿੱਖ ਸੱਤਾ ਨੂੰ  ਤਬਾਹ ਕਰਵਾਉਣ ਲਈ ਅੰਗਰੇਜਾਂ ਨਾਲ ਰਲਣ ਨੂੰ ਪਹਿਲ ਦਿੱਤੀ ਸੀ। ਆਪਣੇ ਸਮੇਂ ਵਿੱਚ ਤਾਂ ਇਹੋ ਜਿਹੇ ਗਦਾਰ ਭਾਵੇਂ ਰਾਜਸੱਤਾ ਦਾ ਸੁੱਖ ਮਾਣ ਜਾਂਦੇ ਹਨ ਪਰ ਇਤਿਹਾਸ ਵਿੱਚ ਇਹੋ ਜਿਹੇ ਲੋਕ ਅਪਮਾਨ ਰੂਪੀ ਜਹਿਰ ਹੀ ਪੀਂਦੇ ਹਨ। ਪੰਜਾਬ ਦੇ ਵਰਤਮਾਨ ਉੱਪਰ ਵੀ ਇਹੋ ਜਿਹੇ ਹਿੰਦੋਸਤਾਨ ਦੇ ਗਦਾਰਾਂ ਦੇ ਪਰਛਾਵੇਂ ਪੈ ਰਹੇ ਹਨ। ਇਸ ਭਿਰਸਟਾਚਾਰ ਵਿਰੁੱਧ ਚੱਲੇ ਅੰਦੋਲਨ ਨੂੰ ਫੇਲ ਕਰਨ ਵਾਲੇ ਟੋਲੇ ਨੂੰ ਪੰਜਾਬ ਵਿੱਚ ਸਫਲਤਾ ਮਿਲਦੀ ਹੈ ਜਾਂ ਨਹੀਂ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੈ। ਇਸ ਅੰਦੋਲਨ ਸਮੇਂ ਪਿੱਛਲੇ 70 ਸਾਲਾਂ ਤੋਂ ਭਾਰਤ ਦੇਸ਼ ਦੀ ਜਨਤਾ ਰਾਜਸੱਤਾ ਦੇ ਲੋਕ ਹਿੱਤ ਤੋਂ ਲੋਕ ਵਿਰੋਧੀ ਹੋਣ ਤੱਕ ਦੇ ਸਫਰ ਤੋਂ ਅੱਕ ਕੇ ਰੋਹ ਨਾਲ ਭਰ ਗਈ ਸੀ ਜਿਸਦਾ ਪਰਗਟਾਵਾ ਅੰਨੇ ਹਜਾਰੇ ਦੀ ਭੁੱਖ ਹੜਤਾਲ ਦੌਰਾਨ ਵੱਡੇ ਪੱਧਰ ਤੇ ਦਿਖਾਈ ਦਿੱਤਾ ਸੀ। ਇਸ ਸਮੇਂ ਤੇ ਰਾਜਸੱਤਾ ਦੀ ਲੁਕਵੀ ਹਮਾਇਤ ਕਰਨ ਲਈ ਉਸਦਾ ਲੋਕ ਸੇਵਾ ਦੇ ਭੇਸ਼ ਵਿੱਚ ਫਿਰ ਰਿਹਾ ਆਈ ਏ ਐੱਸ ਤੋਂ ਵਿਹਲਾ ਹੋਇਆ ਟੋਲਾ ਸਾਮਲ ਹੋਇਆ ਜਿਸ ਵਿੱਚ ਕੇਜਰੀਵਾਲ ਕਿਰਨ ਬੇਦੀ ਅਤੇ ਫੌਜ ਦੇ ਰਿਟਾਇਰਡ ਅਧਿਕਾਰੀ ਸਾਮਲ ਸਨ। ਕੇਜਰੀਵਾਲ ਇਸ ਜੁੰਡਲੀ ਦਾ ਬੁਲਾਰਾ ਅਤੇ ਪਰਬੰਧਕ ਬਣ ਬੈਠਿਆ ਜਿਸਨੇ ਅੰਨਾਂ ਹਜਾਰੇ ਵਰਗੇ ਬਜੁਰਗ ਨੂੰ ਵੀ ਆਪਣੀ ਕੁਟਿਲ ਚਾਣਕਯ ਨੀਤੀ ਵਿੱਚ ਫਸਾ ਲਿਆ। ਭਿਰਸਟਾਚਾਰ  ਖਿਲਾਫ ਇਸ ਭੁੱਖ ਹੜਤਾਲ ਦੌਰਾਨ ਸਰਕਾਰ ਅੰਨਾਂ ਹਜਾਰੇ ਨੂੰ ਤਿਹਾੜ ਜੇਲ ਵਿੱਚ ਰੱਖਣ ਤੋਂ ਵੀ ਅਸਮਰਥ ਹੋ ਗਈ ਸੀ ਕਿਉਂਕਿ ਲੋਕਾਂ ਦਾ ਹੜ ਤਿਹਾੜ ਜੇਲ ਨੂੰ ਘੇਰਾ ਪਾਕੇ ਬੈਠ ਗਿਆਂ ਅਤੇ ਦੇਸ਼ ਭਰ ਵਿੱਚੋਂ ਲੋਕਾਂ ਦੇ ਹਜੂਮ ਦਿੱਲੀ ਵੱਲ ਕੂਚ ਕਰਨ ਲੱਗੇ ਸਨ। ਇਹ ਪਹਿਲਾ ਮੌਕਾ ਸੀ ਜਦ ਦੇਸ਼ ਦੀ ਪਾਰਲੀਮੈਂਟ ਕਿਸੇ ਅੰਦੋਲਨ ਦੇ ਕਾਰਨ ਛੁੱਟੀ ਵਾਲੇ ਦਿਨ ਵੀ ਲੋਕਪਾਲ ਬਨਾਉਣ ਲਈ ਕੋਈ ਮਤਾ ਪਾਸ ਕਰਨ ਲਈ ਬੈਠਣ ਲਈ ਮਜਬੂਰ ਹੋਈ ਹੋਵੇ । ਇਸ ਤਰਾਂ ਦਾ ਅੰਦੋਲਨ ਵੀ ਤਬਾਹ ਕਿਵੇਂ ਹੋ ਗਿਆਂ ਜਦੋਂ ਕਿ ਉਸਦਾ ਮੁੱਖ ਆਗੂ ਅੰਨਾਂ ਹਜਾਰੇ ਭੱਜਿਆ ਵੀ ਨਾਂ ਹੋਵੇ ਤੇ ਵਿਕਿਆ ਵੀ ਨਾਂ ਹੋਵੇ।
                                             ਹਿੰਦੋਸਤਾਨ ਹਕੂਮਤ ਦੇ ਲੁਕਵੇਂ ਏਜੰਟ ਸ੍ਰੀ ਸ੍ਰੀ ਰਵਿਸੰਕਰ, ਰਾਮਦੇਵ ਅਤੇ ਹੋਰ ਅਨੇਕਾਂ ਆਗੂ ਸਾਮਲ ਹੋਏ ਅਤੇ ਇੰਹਨਾਂ ਸਾਰਿਆਂ ਨੇ ਰਲਕੇ ਕੇਜਰੀਵਾਲ ਰਾਂਹੀ ਇਸ ਅੰਦੋਲਨ ਦੇ ਆਗੂਆਂ ਨੂੰ ਆਪਣੀਆਂ ਲੂੰਬੜ ਚਾਲਾਂ ਦਾ ਹਿੱਸੇਦਾਰ ਬਣਾ  ਲਿਆ। ਕੇਜਰੀਵਾਲ ਨੇ ਇਸ ਦੌਰਾਨ ਇਸ ਅੰਦੋਲਨ ਨੂੰ ਫੇਲ ਕਰਨ ਲਈ ਸਭ ਤੋਂ ਜਿਆਦਾ ਕੀਮਤ ਵਸੂਲੀ ਜਿਸ ਵਿੱਚ ਇਸ ਅੰਦੋਲਨ ਦੌਰਾਨ ਇਕੱਠੀ ਹੋਈ ਕਰੋੜਾਂ ਰੁਪਏ ਦੀ ਦਾਨ ਰਾਸੀ ਹੜੱਪ ਕਰ ਲਈ ਗਈ। ਇਸ ਰਾਸੀ ਦੇ ਬਾਰੇ ਸਰਕਾਰਾਂ ਨੇ ਕਦੇ ਵੀ ਕੋਈ ਜਾਂਚ ਨਹੀਂ ਕਰਵਾਈ। ਇਸ ਅੰਦੋਲਨ ਦੀਆਂ ਜੜਾ ਪੁੱਟਣ ਲਈ ਇਸ ਦੇ ਬਹੁਤ ਸਾਰੇ ਛੋਟੇ ਆਗੂਆਂ ਨੂੰ ਰਾਜਨੀਤਕ ਪਾਰਟੀ ਵਿੱਚ ਬਦਲਕੇ ਅਤੇ ਕੁਰਸੀਆਂ ਦਾ ਲਾਲਚ ਦਿਖਾਕਿ ਤੋੜ ਲਿਆ ਗਿਆਂ। ਇਸ ਅੰਦੋਲਨ ਦੇ ਸਿਧਾਂਤ ਜੋ ਲੋਕ ਰੋਹ ਨੂੰ ਹੋਰ ਪਰਚੰਡ ਕਰਨ ਦਾ ਸੀ ਨੂੰ ਕੁਰਸੀ ਯੁੱਧ ਦੀ ਅੰਨੀ ਗਲੀ ਵਿੱਚੋਂ ਇਨਕਲਾਬ ਭਾਲਣ ਦੇ ਖੂਹ ਵਿੱਚ ਸਿੱਟ ਦਿੱਤਾ ਗਿਆ। ਰਾਜਨੀਤਕਾਂ ਧਿਰਾਂ ਨੇ ਆਪੋ ਆਪਣੇ ਹਿੱਤਾਂ ਲਈ ਵਰਤਦਿਆਂ ਬਹੁਮਤ ਨਾਂ ਹੋਣ ਦੇ ਬਾਵਜੂਦ ਕੇਜਰੀਵਾਲ ਨੂੰ ਦਿੱਲੀ ਦੀ ਕੁਰਸੀ ਦਾਨ ਤੱਕ ਕਰ ਦਿੱਤੀ । ਇਸ ਕੁਰਸੀ ਉੱਪਰ ਬੈਠਕੇ ਹੰਕਾਰੀ ਹੋਇਆ ਕੇਜਰੀਵਾਲ ਪ੍ਰਧਾਨ ਮੰਤਰੀ ਬਨਣ ਦੇ ਸੁਪਨੇ ਦੇਖਣ ਲੱਗਿਆ ਜਿਸ ਵਿੱਚ ਦੇਸ਼ ਦੇ ਲੋਕਾਂ ਨੇ ਦਿੱਲੀ ਸਮੇਤ ਇਸ ਦਾ ਸਫਾਇਆ ਕਰ ਦਿੱਤਾ। ਪੰਜਾਬ ਵਿੱਚ ਪੰਜਾਬ ਦੀਆਂ ਸਥਿਤੀਆਂ ਕਾਰਨ ਚਾਰ ਕੁ ਬੰਦੇ ਜਿੱਤ ਗਏ ਜਿੰਹਨਾਂ ਦੇ ਸਿਰ ਤੇ ਕੇਜਰੀਵਾਲ ਦੀ ਦੁਕਾਨ ਦਾ ਦੁਬਾਰਾ ਚਾਲੂ ਕਰਨ ਦਾ ਸਬੱਬ ਬਣ ਗਿਆਂ। ਵਿਦੇਸ਼ੀ ਪੰਜਾਬੀਆਂ ਤੋਂ ਅੰਨਾਂ ਧਨ ਮਿਲਣ ਦੇ ਕਾਰਨ ਦੁਬਾਰਾ ਦਿੱਲੀ ਵਿੱਚ ਜਿੱਤ ਦਾ ਸਾ੍ਹ ਸਵਾਰ ਹੋਇਆ ਕੇਜੀਵਾਲ ਹੰਕਾਰ ਦੀਆਂ ਨੀਚ ਹੱਦਾਂ ਵੀ ਪਾਰ ਕਰ ਗਿਆ।
                  ਯੋਗੇਦਰ ਯਾਦਵ ਅਤੇ ਪਰਸਾਂਤ ਭੂਸਨ ਵਰਗੇ ਕਰੋੜਾਂ ਰੁਪਏ ਦੇਣ ਵਾਲਿਆਂ ਉੱਤੇ ਰਾਜਨੀਤੀ ਦੀ ਤਲਵਾਰ ਚਲਾ ਦਿੱਤੀ ।ਇਸ ਤੋਂ ਅਗਲਾ ਵਾਰ ਪੰਜਾਬ ਦੇ ਦਲੇਰ ਰਾਜਨੀਤਕਾਂ ਤੇ ਕੀਤਾ ਗਿਆ ਜਿਸ ਵਿੱਚ ਪਾਕਿ ਸਾਫ ਡਾਕਟਰ ਦਲਜੀਤ ਸਿੰਘ ਅਮਿਰਤਸਰ ,ਹਰਿੰਦਰ ਸਿੰਘ ਖਾਲਸਾ ਅਤੇ ਧਰਮਵੀਰ ਗਾਂਧੀ ਬਣੇ। ਪੰਜਾਬ ਦੀ ਚੋਣ ਮੁਹਿੰਮ ਚਲਾਉਣ ਵਾਲੀ ਬਾਰਾਂ ਮੈਂਬਰੀ ਕੰਪੇਨ ਕਮੇਟੀ ਨੂੰ ਚਮਚਿਆਂ ਨੂੰ ਛੱਡਕੇ ਬਾਕੀਆਂ ਨੂੰ ਘਰ ਤੋਰ ਦਿੱਤਾ ਗਿਆ। ਆਪਣੇ ਏਜੰਟ ਪੰਜਾਬ ਦੇ ਵਿੱਚੋਂ ਚਮਚੇ ਅਤੇ ਕੜਛੇ ਭਾਲਣ ਤੋਰ ਦਿੱਤੇ ਗਏ ਜਿਸ ਵਿੱਚ ਕੁੱਝ ਅਣਜਾਣ ਕੁੱਝ ਚਮਚੇ ਕੁੱਝ ਗਦਾਰ ਬੇਈਮਾਨ ਕੁੱਝ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਏਜੰਟ ਹੀ ਸਾਮਲ ਹੋਣ ਦੇ ਯੋਗ ਸਿੱਧ ਹੋਏ ਕਿਉਂਕਿ ਅਸਲੀ ਆਮ ਲੋਕਾਂ ਵਿੱਚੋਂ ਵਲੰਟੀਅਰ ਤਾਂ ਖੂੰਜੇ ਲਾ ਦਿੱਤੇ ਗਏ। ਅਣਜਾਣ ਲੋਕਾਂ ਨੂੰ ਤਾਂ ਜਦ ਹੀ ਅਸਲੀਅਤ ਪਤਾ ਲੱਗਦੀ ਗਈ ਪਾਸੇ ਹੱਟਦੇ ਗਏ ਅਤੇ ਹੱਟਦੇ ਜਾਂ ਰਹੇ ਹਨ ਪਰ ਕਈਆਂ ਸਧਾਰਨ ਬੁੱਧੀ ਵਾਲਿਆਂ ਨੂੰ ਹਾਲੇ ਵੀ ਉੱਠ ਦੇ ਬੁੱਲ ਡਿੱਗਣ ਦੀ ਆਸ ਹੈ ਪਰ ਬਾਕੀ ਤਾਂ ਸਾਰਾ ਸਵਾਰਥੀ ਲਾਣਾਂ ਹੈ ਜਿਸਨੇ ਆਪਣਾਂ ਹਿੱਸਾ ਹੀ ਵੰਡਾਉਣਾਂ ਹੈ ਜਾਂ ਕੁੱਝ ਬੁਰਕੀਆਂ ਹੀ ਖਾਣੀਆਂ ਹਨ। ਕੇਜਰੀਵਾਲ ਦੇ ਸਬੰਧ ਪੰਜਾਬ ਪੰਜਾਬੀਅਤ ਦੇ ਵਿਰੋਧੀਆਂ ਨਾਲ ਹਨ ਜਿੰਹਨਾਂ ਵਿੱਚ ਨਿਰੰਕਾਰੀ ਮੰਡਲ ਅਤੇ ਪੰਜਾਬ ਵਿਰੋਧੀ ਹਰਿਆਣਵੀ ਖਾਸਾ ਪਰਮੁੱਖ ਹਨ। ਗੁਰੂਆਂ ਦੇ ਨਾਂ ਤੇ ਵਸਣ ਵਾਲੇ ਪੰਜਾਬੀਆਂ ਦੀ ਥਾਂ ਕੇਜਰੀ ਟੋਲੇ ਦਾ ਖਾਸਾ ਦੇਸ਼ ਵਿੱਚ ਏਕਤਾ ਸਾਂਝੀਵਾਲਤਾ ਦੀ ਥਾਂ ਵਿਸੇਸ ਸੋਚ ਦੀ ਪਰਚਾਰਕ ਸੰਘ ਪਰੀਵਾਰ ਨਾਲ ਜੁੜਦਾ ਹੈ। ਇਹ ਵਰਗ ਮਜਬੂਰੀ ਵੱਸ ਹੀ ਪੰਜਾਬ ਨਾਲ ਖੜਦਾ ਹੈ ਪਰ ਜਦ ਇਹ ਤਾਕਤਵਰ ਹੋਵੇਗਾ ਤਦ ਹੀ ਆਪਣੇ ਮੂਲ ਖਾਸੇ ਅਨੁਸਾਰ ਪੰਜਾਬੀਅਤ ਖਿਲਾਫ ਹੀ ਭੁਗਤੇਗਾ। ਇਸ ਕਾਰਨ ਹੀ ਪੰਜਾਬ ਦੇ ਸਿਆਣੇ ਲੋਕ ਆਗੂਆਂ ਦੀ ਥਾਂ ਕੱਚ ਘਰੜ ਭੰਡ ਟੋਲੇ ਅਤੇ ਲਾਲਚੀ ਆਗੂਆਂ ਉੱਪਰ ਹੀ ਇਸ ਦੀ ਟੇਕ ਹੈ। ਪੰਜਾਬ ਦੀ ਜਿੰਦ ਜਾਨ ਪਾਣੀਆਂ ਦੇ ਮਸਲੇ ਉੱਪਰ ਸਪੱਸਟ ਸਟੈਂਡ ਹੀ ਨਹੀ ਇਸ ਹੰਕਾਰੀ ਮਨੁੱਖ ਦਾ। ਪੰਜਾਬ ਦੀ ਕਿਸਾਨੀ ਬਾਰੇ ਕੋਈ ਸਪੱਸਟ ਨੀਤੀ ਨਹੀਂ ਜੋ ਪੰਜਾਬ ਦੀ ਮਜਦੂਰ ਜਮਾਤ ਦੇ ਵੀ ਰੋਜਗਾਰ ਦਾ ਸਾਧਨ ਹੈ। ਨਸ਼ਿਆਂ ਦੇ ਉਸਾਰੂ ਹੱਲ ਦੀ ਥਾਂ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰਨ ਦੀ ਇਹ ਧਿਰ ਪੂਰੀ ਹਮਾਇਤ ਕਰ ਰਹੀ ਹੈ। ਪੰਜਾਬ ਨੂੰ ਹਿੰਦੋਸਤਾਨ ਦੀ ਮੰਡੀ ਬਣਾਈ ਰੱਖਣ ਵਾਲੀ ਜੁੰਡਲੀ ਦਾ ਇਹ ਹਿੱਸਾ ਸਿੰਘ ਸਰਦਾਰ ਅਤੇ ਕੇਸਰੀ ਰੰਗ ਦੀ ਚੜਤ ਦੀ ਪਛਾਣ ਵੀ ਟੋਪੀ ਅਤੇ ਚਿੱਟੇ ਕਫਣਾਂ ਵਿੱਚ ਢੱਕਣ ਦੀ ਨੀਤੀ ਚਲਾ ਰਿਹਾ ਹੈ। ਪੰਜਾਬ ਦੇ ਬੁੱਧੀਜੀਵੀ ਵਰਗ ਦਾ ਅਸਪੱਸਟ ਵਤੀਰਾ ਇਹੋ ਜਿਹੇ ਟੋਲਿਆਂ ਨੂੰ ਪੰਜਾਬ ਤੇ ਕਬਜਾ ਕਰਦਿਆਂ ਦੇਖਕੇ ਮੂਕ ਦਰਸਕ ਬਣਿਆਂ ਹੋਇਆਂ ਹੈ।
                     ਇਸ ਟੋਲੇ ਦੇ ਸਿਪਾਹ ਸਲਾਰ ਜਿਹੜੇ ਅਕਾਲੀਆਂ ਅਤੇ ਕਾਂਗਰਸੀਆਂ ਦਾ ਡਰ ਬਿਠਾਕੇ ਪੰਜਾਬੀਆਂ ਨੂੰ ਲੁੱਟਣਾਂ ਲੋਚਦੇ ਹਨ ਪਰ ਇਹ ਅਕਾਲੀ ਕਾਂਗਰਸੀ ਵੀ ਕਿਸੇ ਵਕਤ ਲੋਕਾਂ ਦੇ ਹੀਰੋ ਸਨ ਜਿਸ ਕਾਰਨ ਉਹਨਾਂ ਨੂੰ ਰਾਜ ਕੁਰਸੀ ਤੇ ਪੰਜਾਬੀਆਂ ਹੀ ਬਿਠਾਇਆਂ ਸੀ। ਅਕਾਲੀਆਂ ਦਾ ਪੰਜਾਬੀ ਹਿੱਤਾਂ ਲਈ ਲੰਬਾਂ ਸੰਘਰਸ਼ , ਬਾਦਲ ਦੀ ਪੰਜਾਬੀ ਹਿੱਤਾਂ ਲਈ ਲੰਬੀ ਜੇਲ, ਅਮਰਿੰਦਰ ਦੀ ਸਿੱਖ ਤਬਾਹੀ ਤੇ ਹਾਅ ਦਾ ਨਾਅਰਾ ਅਤੇ ਪੰਜਾਬ ਦੇ ਪਾਣੀਆਂ ਲਈ ਦਿੱਲੀ ਦੀ ਕਾਂਗਰਸ਼ ਲੀਡਰਸਿੱਪ ਖਿਲਾਫ ਬਗਾਵਤ ਅਤੇ ਨਿਆ ਪਾਲਿਕਾ ਦੀ ਪਰਵਾਹ ਨਾਂ ਕਰਨਾਂ ਪੰਜਾਬ ਪਿਆਰ ਦੀਆਂ ਨਿਸਾਨੀਆਂ ਹਨ। ਜੇ ਇਹ ਆਗੂ ਸਮੇਂ ਨਾਲ ਕਮਜੋਰ ਹੋਏ ਹਨ ਪਰ ਇਸਦਾ ਇਹ ਮਤਲਬ ਨਹੀਂ ਕਿ ਅਸੀ ਸਾਡੀ ਅਗਵਾਈ ਵਿਦੇਸੀਆਂ ਜਾਂ ਪੰਜਾਬ ਵਿਰੋਧੀਆਂ ਦੇ ਹਵਾਲੇ ਕਰ ਦੇਈਏ। ਕੇਜਰੀਵਾਲ ਜੁੰਡਲੀ ਨੇਂ ਜਿਸ ਤਰਾਂ ਭਿਰਸਟਾਚਾਰ ਵਿਰੋਧੀ ਅੰਨਾਂ ਅੰਦੋਲਨ ਨੂੰ ਫੇਲ ਕੀਤਾ ਹੈ। ਪੰਜਾਬੀਆਂ ਨੂੰ ਬੇਅਣਖੇ ਅਤੇ ਬੇਸਮਝ ਸਿੱਧ ਕਰਨ ਲਈ ਵੀ ਪੂਰਾ ਜੋਰ ਪੰਜਾਬ ਦੇ ਕੁੱਝ ਗਦਾਰਾਂ ਦੇ ਸਿਰ ਤੇ ਲਾਇਆ ਹੋਇਆਂ ਹੈ ਪਰ ਪੰਜਾਬੀ ਹਮੇਸ਼ਾਂ ਗੁਰੂਆਂ ਫਕੀਰਾਂ ਨੇ ਦੁਨੀਆਂ ਨੂੰ ਰਾਹ ਦਿਖਾਉਣ ਵਾਲੇ ਦੇ ਰੂਪ ਵਿੱਚ ਤਿਆਰ ਕੀਤੇ ਹਨ। ਪੰਜਾਬ ਦੇ ਸਿਆਣੇ ਸੂਝਵਾਨ ਲੋਕ ਸਮਾਂ ਆਉਣ ਤੇ ਇਹੋ ਜਿਹੇ ਧਾੜਵੀਆਂ ਅਤੇ ਉਸਦੇ ਨਾਲ ਰਲੇ ਪੰਜਾਬ ਦੇ ਅਣਜਾਣ ਜਾਂ ਗਦਾਰ ਟੋਲੇ ਨੂੰ ਵੀ ਜਰੂਰ ਹੀ ਮੂੰਹ ਤੋੜਵਾਂ ਉਤਰ ਦੇਣਗੇ । ਪੰਜਾਬ ਦੇ ਲੋਕ ਸਮਾਂ ਆਉਣ ਤੇ ਰਾਜ ਕਰਦਿਆਂ ਹੋਇਆਂ ਅਤੇ ਰਾਜਸੱਤਾ ਸੰਭਾਲਣ ਦੇ ਦਾਅਵੇਦਾਰਾਂ ਵਿੱਚੋਂ ਸਹੀ ਚੁਣਨ ਦਾ ਫੈਸਲਾ ਜਰੂਰ ਕਰਨਗੇ। ਵਕਤ ਅਤੇ ਸਮੇਂ ਦੀ ਮੰਗ ਪੰਜਾਬੀ ਲੋਕ ਕੁੱਝ ਨਵਾਂ ਵੀ ਸਿਰਜ ਸਕਦੇ ਹਨ ਦੀ ਵੀ ਆਸ ਰੱਖਣੀ ਚਾਹੀਦੀ ਹੈ ਕਿੳਂਕਿ ਵਕਤ ਹੀ ਤਾਕਤਵਰ ਹੁੰਦਾਂ ਹੈ ਜੋ ਕੁੱਝ ਵੀ ਨਵਾਂ ਸਿਰਜਣ ਦੇ ਸਮੱਰਥ ਹੁੰਦਾਂ ਹੈ। ਜਦ ਦੇਸ਼ ਅਤੇ ਦੁਨੀਆਂ ਦੀਆਂ ਸਾਰੀਆਂ ਸਟੇਟਾਂ ਆਪਣੇ ਸਥਾਨਕ ਆਗੂਆਂ ਨੂੰ ਅਗਵਾਈ ਦੇ ਰਹੀਆਂ ਹਨ ਤਦ ਪੰਜਾਬ ਦੇ ਲੋਕ ਆਪਣੀ ਅਗਵਾਈ ਬਿਗਾਨਿਆਂ ਦੇ ਹਵਾਲੇ ਕਿਵੇਂ ਕਰ ਸਕਦੇ ਹਨ। ਆਮੀਨ।

Monday, 11 July 2016

ਮੋਦੀ ਅਤੇ ਕੇਜਰੀਵਾਲ ਵਰਗੇ ਨੇਤਾਵਾਂ ਦੀਆਂ ਡਰਾਮੇਬਾਜੀਆਂ ਤੋਂ ਕੀ ਸਿੱਖੀਏ

                            ਔਖੀਆਂ ਜਿੱਤਾਂ ਹੀ ਹੁੰਦੀਆਂ ਹਨ ਕਦਰ ਦੀਆਂ ਹੱਕਦਾਰ
                    ਸਾਰੀਆਂ ਭਾਰਤੀ ਰਿਆਸਤਾਂ ਨੂੰ ਗੁਲਾਮ ਬਨਾਉਣ ਤੋਂ ਬਾਅਦ ਪੰਜਾਬ ਦੀਆਂ ਜੁਝਾਰੂ ਸਿੱਖ ਫੌਜਾਂ ਨੇ ਅੰਗਰੇਜਾਂ ਨੂੰ ਪੰਜਾਬ ਦੇ ਕਬਜਾ ਕਰਨ ਲਈ ਲੋਹੇ ਦੇ ਚਨੇ ਚਬਵਾਉਣ ਦੀ ਕਹਾਵਤ ਸੱਚੀ ਕਰ ਦਿੱਤੀ ਸੀ ਜਦੋਂਕਿ ਬਾਕੀ ਭਾਰਤੀ ਰਿਆਸਤਾਂ ਉਹਨਾਂ ਸੌਖੀਆਂ ਹੀ ਜਿੱਤ ਲਈਆਂ ਸਨ। ਪੰਜਾਬ ਦੀ ਸਿੱਖ ਰਿਆਸਤ ਤੇ ਜਿੱਤ ਸਭ ਤੋਂ ਅਖੀਰ ਵਿੱਚ ਬਹੁਤ ਸਾਰੀਆਂ ਸਾਜਿਸਾਂ ਅਤੇ ਸਕਤੀ ਨਾਲ ਹੀ ਨਸੀਬ ਹੋਈ ਸੀ। ਅੰਗਰੇਜ ਕੌਮ ਦੇ ਲੋਕ ਅੱਜ ਤੱਕ ਵੀ ਸਿੱਖ ਕੌਮ ਦਾ ਲੋਹਾ ਮੰਨਦੇ ਹਨ ਅਤੇ ਇੱਜਤ ਵੀ ਦਿੰਦੇ ਹਨ। ਦੂਸਰੇ ਪਾਸੇ 1947 ਵੇਲੇ ਦੇਸ਼ ਦੀ ਅਜਾਦੀ ਸਮੇਂ ਸਾਡੀ ਲੀਡਰਸਿਪ ਨੇ ਨਹਿਰੂ ਗਾਂਧੀ ਗੱਠਜੋੜ ਅੱਗੇ ਜਿਸ ਤਰਾਂ ਬਿਨਾਂ ਕੋਈ ਤਾਕਤ ਦਖਾਏ ਬਿਨਾਂ ਕੋਈ ਸਰਤ ਮੰਨਵਾਏ ਆਤਮ ਸਮਰਪਣ ਕੀਤਾ ਦੇ ਕਾਰਨ ਆਪਣੀ ਕੌਮ ਦੀ ਇੱਜਤ ਹੀ ਗਵਾ ਲਈ ਸੀ। ਉਸਤੋਂ ਬਾਅਦ ਜਿਸ ਤਰਾਂ ਪੰਜਾਬੀ ਕੌਮ ਨੂੰ 1966 ਤੱਕ ਜਿਸ ਤਰਾਂ ਜਲੀਲ ਅਤੇ ਬੇਇੱਜਤ ਕੀਤਾ ਗਿਆ  ਇੱਕ ਲੰਬੀ ਕਹਾਣੀ ਹੈ। ਪੰਜਾਬੀ ਅਧਾਰਤ ਪੰਜਾਬ ਸੂਬਾ ਦੇਣ ਲਈ ਵੀ ਜਿਸ ਤਰਾਂ ਦਮਨ ਚੱਕਰ ਸਹਿਣਾਂ ਪਿਆ  ਇਸ ਪਿੱਛੇ ਵੀ ਪੰਜਾਬੀ ਆਗੂਆਂ ਵੱਲੋਂ ਨਹਿਰੂ ਪਟੇਲ ਅੱਗੇ ਆਤਮ ਸਮਰਪਣ ਕਰਕੇ ਉਹਨਾਂ ਨੂੰ ਸੌਖੀ ਜਿੱਤ ਦੇ ਦੇਣ ਕਾਰਨ ਹੀ ਹੋਇਆ ਸੀ। ਕਿਸੇ ਵਕਤ ਪੰਜਾਬੀ ਪੋਰਸ ਨੇ ਦੁਨੀਆਂ ਦੇ ਜੇਤੂ ਸਿਕੰਦਰ ਨੂੰ ਸਖਤ ਟੱਕਰ ਦਿੱਤੀ ਸੀ ਸਿਕੰਦਰ ਜਿੱਤਣ ਦੇ ਬਾਵਜੂਦ ਵੀ ਪੋਰਸ ਨੂੰ ਸਨਮਾਨ ਦੇ ਕੇ ਗਿਆ ਸੀ। ਅੰਗਰੇਜਾਂ ਨੇ ਟੀਪੂ ਸਲਤਾਨ ਅਤੇ ਰਾਣੀ ਝਾਂਸੀ ਬਾਈ ਵੱਲੋਂ ਸਖਤ ਮੁਕਾਬਲਾ ਕਰਨ ਕਰਕੇ ਹੀ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਸਨਮਾਨ ਦਿੱਤਾ ਸੀ। ਬਾਕੀ ਰਿਆਸਤਾਂ ਦੇ ਰਾਜੇ ਅੰਗਰੇਜਾਂ ਦੀ ਬੇਇੱਜਤੀ ਸਹਿੰਦੇ ਰਹੇ ਅਤੇ ਟੁਕੜਬੋਚ ਬਣਕੇ  ਹੀ ਜਲਾਲਤ ਭਰੀ ਗੁਲਾਮੀ ਕਰਨ ਤੱਕ ਸੀਮਤ ਹੋ ਗਏ ਸਨ।
          ਸਮਿਆਂ ਦੇ ਨਾਲ ਹੀ ਇਹ ਵਰਤਾਰੇ ਆਪਣੇ ਰੂਪ ਬਦਲਕੇ ਵੀ ਜਾਰੀ ਰਹਿੰਦੇ ਹਨ। ਵਰਤਮਾਨ ਸਮੇਂ ਦੀ ਅਕਾਲੀ ਲੀਡਰਸਿਪ ਜਿਸਨੇ ਕੇਂਦਰ ਅੱਗੇ ਅਤਮ ਸਮਰਪਣ ਕੀਤਾ ਕਦੇ ਵੀ ਇੱਜਤ ਸਨਮਾਨ ਨਹੀਂ ਪਾ ਸਕੀ ਦੂਸਰੇ ਪਾਸੇ ਅਮਰਿੰਦਰ ਸਿੰਘ ਵਰਗਾ ਕਾਂਗਰਸੀ ਜਿਸ ਨੇ ਆਪਣੀ ਹੀ ਪਾਰਟੀ ਦੇ ਹਰਿਮੰਦਰ ਤੇ ਹਮਲਾ ਕਰਨ ਖਿਲਾਫ ਅਵਾਜ ਉਠਾਈ ਅਤੇ ਅਸਤੀਫਾ ਤੱਕ ਦਿੱਤਾ ਸੀ ਨੂੰ ਕਾਂਗਰਸ ਪਾਰਟੀ ਹੀ ਸਨਮਾਨ ਦੇਣ ਲਈ ਮਜਬੂਰ ਹੋਈ ਅਤੇ ਪੰਜਾਬ ਦਾ ਮੁੱਖ ਮੰਤਰੀ ਬਨਾਉਣਾਂ ਪਰਵਾਨ ਕੀਤਾ। ਹੁਣ ਦੁਬਾਰਾ ਫੇਰ ਕਾਂਗਰਸ ਆਪਣੀ ਜਿੱਤ ਪੱਕੀ ਕਰਨ ਲਈ ਪੰਜਾਬ ਦੇ ਪਾਣੀਆਂ ਦੀ ਹਿਮਾਇਤ ਵਿੱਚ ਆਪਣੀ ਹੀ ਪਾਰਟੀ ਦਾ ਹੁਕਮ ਨਾਂ ਮੰਨਣ ਵਾਲੇ ਅਮਰਿੰਦਰ ਸਿੰਘ ਤੇ ਹੀ ਦਾਅ ਲਾ ਰਹੀ ਹੈ। ਫੈਸਲਾ  ਭਾਵੇਂ ਲੋਕਾਂ ਦੇ ਹੱਥ ਹੁੰਦਾਂ ਹੈ ਪਰ ਹੱਕ ਸੱਚ ਅਤੇ ਰਾਜਨੀਤੀ ਵਿੱਚ ਵੀ ਮਰਦ ਦਲੇਰਾਂ ਦੀ ਹੀ ਕਦਰ ਹੁੰਦੀ ਹੈ ਚਮਚਾ ਕਿਸਮ ਦੇ ਲੋਕ ਤਾਂ ਸੁਆਦਲੀਆਂ ਨਿਆਮਤਾਂ ਖਾਣ ਤੱਕ ਹੀ ਵਰਤੇ ਜਾਂਦੇ ਹਨ। ਚਮਚਿਆ ਕੜਛਿਆਂ ਦੇ ਮੂੰਹ ਲਿਬੜੇ ਹੋਏ ਜਾਂ ਜੂਠ ਨਾਲ ਭਰੇ   ਹੋਏ ਹੁੰਦੇ ਹਨ। ਕੁੱਤੇ ਦੀ ਨਸਲ ਪਰਾਇਆ ਜਾਂ ਚੋਰੀ ਕੀਤਾ ਹੀ ਖਾਦੀ ਹੈ ਪਰ ਸੇਰ ਹਮੇਸ਼ਾਂ ਖੁਦ ਸਿਕਾਰ ਕਰਕੇ ਤਾਜਾ ਖਾਣਾਂ ਹੀ ਖਾਦੇਂ ਹਨ। 
                      ਵਰਤਮਾਨ ਸਮੇਂ ਵਿੱਚ ਦਿੱਲੀ ਵਿੱਚ ਮੋਦੀ ਅਤੇ ਕੇਜਰੀਵਾਲ ਰਾਜ ਸੱਤਾ ਦੀਆਂ ਦੋ ਸੌਖੀਆਂ ਜਿੱਤਾਂ ਦੇ ਮੋਹਰੇ ਹਨ ਜਿੰਹਨਾਂ ਦੇ ਸਾਹਮਣੇ ਆਪੋਜੀਸਨ ਨਾਂ ਦਾ ਵਿਰੋਧ ਨਾਂ ਮਾਤਰ ਹੈ। ਇੰਹਨਾਂ ਦੋਨਾਂ ਨੇ ਬਿਗਾਨੀ ਮਾਰ ਤੇ ਧਾੜਾਂ ਮਾਰੀਆਂ ਹਨ ਜਿਸ ਵਿੱਚ ਕੇਜਰੀਵਾਲ ਨੇ  ਭਰਿਸਟਾਚਾਰ ਵਿਰੋਧੀ ਅੰਦੋਲਨ ਨੂੰ ਤਾਰਪੀਡੋ ਕਰਨ ਦਾ ਇਨਾਮ ਪਾਕੇ ਭਾਰਤੀ ਲੋਕਾਂ ਨਾਲ ਧਰੋਹ ਕੀਤਾ ਹੈ ਅਤੇ ਮੋਦੀ ਦੀ ਜਿੱਤ ਕਾਰਪੋਰੇਟ ਘਰਾਣਿਆਂ ਦੀ ਦਾਅ ਮਾਰੀ ਵਿੱਚੋਂ ਭਾਰਤੀ ਲੋਕਾਂ ਨੂੰ ਨਪੀੜਨ ਦੀ ਖੇਡ ਵਿੱਚੋਂ ਨਿੱਕਲੀ ਹੈ ਅਤੇ ਇਹ ਦੋਨੋਂ ਵਿਰੋਧੀ ਧਿਰ ਦੇ ਨਾਂ ਹੋਣ ਵਰਗਾ ਹੋਣ ਤੇ ਇਹ ਦੋ ਰਾਜਨੇਤਾ ਮਨ ਆਈਆਂ ਕਰ ਰਹੇ ਹਨ। ਕੁਰਸੀ ਦੇ ਨਸ਼ੇ ਵਿੱਚ ਮਨ ਆਇਆ ਬਿਨਾਂ ਕਿਸੇ ਨਤੀਜੇ ਵਾਲੇ ਫੋਕੇ ਬੋਲ ਬੋਲੀ ਜਾ ਰਹੇ ਹਨ। ਮਜਬੂਤ ਵਿਰੋਧੀ ਧਿਰ ਨਾਂ ਹੋਣ ਦਾ ਖਮਿਆਜਾ ਆਮ ਲੋਕ ਭੁਗਤ ਰਹੇ ਹਨ । ਆਮ ਲੋਕਾਂ ਨੂੰ ਕਦੇ ਵੀ ਰਾਜਨੀਤਕ ਨੂੰ ਵੱਡੀ ਜਿੱਤ ਦੇਣ ਦਾ ਅਰਥ ਆਪਣੀ ਸੰਘੀ ਨੂੰ ਇਹਨਾਂ ਲੋਕਾਂ ਦੇ ਹੱਥ ਦੇਣਾਂ ਹੀ ਹੁੰਦਾਂ ਹੈ। ਜਿੱਥੇ ਮੋਦੀ ਸਾਹਿਬ ਅਰਬਾਂ ਖਰਬਾਂ ਦਾ ਜਿਆਦਾ ਟੈਕਸ ਲੈਕੇ ਵੀ ਮਹਿੰਗਾਈ ਤੇ ਕੋਈ ਰੋਕ ਲਾਉਣ ਲਈ ਗੰਭੀਰ ਨਹੀ ਹਨ ਅਤੇ ਇਸ ਤਰਾਂ ਹੀ ਕੇਜਰੀਵਾਲ  ਆਪੋਜੀਸਨ ਨਾਂ ਹੋਣ ਕਰਕੇ ਆਪਣੇ ਵਿਧਾਇਕਾਂ ਅਤੇ ਚਮਚਿਆਂ ਦੀ ਵਾਹ ਵਾਹ ਸੁਣਕੇ ਆਕੜਿਆ ਫਿਰਦਾ ਹੈ। ਦਿੱਲੀ ਪਹਿਲਾਂ ਦੀ ਤਰਾਂ ਦੁਨੀਆਂ ਦਾ ਗਿਣਤੀ ਦੇ ਗੰਦੇ ਸਹਿਰਾਂ ਵਿੱਚ ਸਾਮਲ ਹੈ। ਬਲਾਤਕਾਰ ਹੱਤਿਆਵਾਂ ਅਤੇ ਨਸਿਆਂ ਵਾਲੀ ਮੰਡੀ ਬਣਿਆਂ ਹੋਇਆ ਹੈ। ਦਿੱਲੀ ਵਿੱਚ ਜੀ ਬੀ ਰੋਡ ਸਮੇਤ ਹੋਰ ਅਨੇਕਾਂ ਇਲਾਕਿਆਂ ਵਿੱਚ ਲੱਖਾ ਕੁੜੀਆਂ ਸਰੀਰ ਵੇਚਣ ਨੂੰ ਮਜਬੂਰ ਹਨ। ਕੱਚੇ ਮੁਲਾਜਮ ਪੱਕੇ ਕਰਨੇਂ ਨਵੇਂ ਰੋਜਗਾਰ ਦੇਣਾਂ ਸੁਰੱਖਿਆਂ ਲਈ ਕੈਮਰਿਆਂ ਦੇ ਅਤੇ ਵਾਈ ਫਾਈਆਂ ਦੇ ਵਾਅਦੇ ਵੀ ਪਿਸਾਬ ਦੀ ਝੱਗ ਵਾਂਗ ਬਹਿ ਗਏ ਹਨ। ਆਮ ਰੋਜਾਨਾਂ ਦੇ ਹੋਣ ਵਾਲੇ ਲਾਜਮੀ ਕੰਮਾਂ ਦੀ ਹੀ ਮਸਹੂਰੀ ਕਰਨ ਤੇ ਸੈਕੜੇ ਕਰੋੜ ਖਰਚ ਕੇ ਦੇਸ ਦੇ ਦੂਜੇ ਹਿੱਸੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ ਕੀਤੀ ਜਾ ਰਹੀ ਹੈ। ਦਿੱਲੀ ਦੀ ਅਸਲੀਅਤ ਬਹੁਤ ਹੀ ਨਿਘਾਰ ਵੱਲ ਜਾ ਰਹੀ ਹੈ। ਸਫਾਈ ਮਜਦੂਰਾਂ ਦੀਆਂ ਤਨਖਾਹਾਂ ਦੇਣ ਤੇ ਵੀ ਮੋਦੀ ਤੇ ਕੇਜਰੀਵਾਲ ਸਰਕਾਰਾਂ ਸਿਆਸਤ ਕਰ ਰਹੀਆਂ ਹਨ। ਹੰਕਾਰ ਨਾਲ ਭਰੇ ਹੋਏ ਦੋਨੋਂ ਨੇਤਾ ਮਿਲਵਰਤਨ ਦੀ ਨੀਤੀ ਤੇ ਚੱਲਕੇ ਕੁੱਝ ਚੰਗਾਂ ਸਿਰਜਣ ਦੀ ਥਾਂ ਝੋਟਿਆਂ ਦਾ ਭੇੜ ਝਾੜੀਆਂ ਦਾ ਖੌਹ ਬਣਾ ਰਹੇ ਹਨ।
                    ਇਹੋ ਜਿਹੇ ਹਾਲਤਾਂ ਵਿੱਚ ਦੇਸ ਦੇ ਦੂਜੇ ਸੂਬਿਆਂ ਵਿੱਚ ਰਾਜਸੱਤਾ ਦੀ ਭੁੱਖ ਸਹੇੜੀ ਬੈਠਾ ਕੇਜਰੀਵਾਲ ਪੰਜਾਬ ਨੂੰ ਪਰਯੋਗਸਾਲਾ ਬਣਾਈ ਬੈਠਾ ਹੈ। ਪੰਜਾਬ ਦੇ ਲੋਕ ਤਾਂ ਏਨੇ ਕੁ ਮੂਰਖ ਸਮਝ ਲਏ ਗਏ ਹਨ ਕਿ ਉਹਨਾਂ ਦੇ ਵਧੀਆਂ ਆਗੂ ਬਾਹਰ ਕਰ ਦਿੱਤੇ ਗਏ ਹਨ ਜਿੰਹਨਾਂ ਆਪਣੀ ਸਾਰੀ ਉਮਰ ਦੀ ਸਮਾਜਿਕ ਸੇਵਾ ਦੇ ਵੱਡੇ ਯੋਗਦਾਨ ਨਾਲ ਲੋਕਾਂ ਦੀ ਇੱਜਤ ਅਤੇ ਜਿੱਤ ਜਾਂ ਮੁਕਾਬਲੇ ਵਾਲੀ ਟੱਕਰ ਦਿੱਤੀ ਸੀ । ਇਸ ਤਰਾਂ ਦੇ ਬਹੁਤੇ ਆਗੂ  ਜਿਸ ਵਿੱਚ ਡਾਕਟਰ ਦਲਜੀਤ ਸਿੰਘ ਅੰਮਰਿਤਸਰ, ਡਾਕਟਰ ਧਰਮਵੀਰ ਗਾਂਧੀ , ਹਰਿੰਦਰ ਖਾਲਸਾ , ਜੱਸੀ ਜਸਰਾਜ, ਚੋਣ ਕੰਪੇਨ ਕਮੇਟੀ ਪੰਜਾਬ 2014 ਦੇ ਬਹੁਤੇ  ਮੈਂਬਰ ਜਲੀਲ ਕਰਕੇ ਘਰ ਬਿਠਾ ਦਿੱਤੇ ਗਏ ਹਨ। ਗੁਲਾਮੀ ਕਬੂਲ ਕਰਨ ਵਾਲੇ ਜਾਂ ਲਾਲਚ ਦੀਆਂ ਬੁਰਕੀਆਂ ਲੈਣ ਵਾਲੇ ਭੰਢ ਕਿਸਮ ਦੇ ਹੀ ਬਹੁਤੇ ਆਗੂ ਹੀ ਪਿੱਛੇ ਰਹਿ  ਗਏ ਹਨ। ਲੋਕਪੱਖੀ  ਜੁਝਾਰੂ ਲੋਕ ਚੁੱਪ ਕਰਾਏ ਜਾ ਰਹੇ ਹਨ। ਲੱਖਾ ਅਤੇ ਕਰੋੜਾਂ ਦੀਆਂ ਦਾਅਵੇ ਦਾਰੀਆਂ ਵਾਲੇ , ਦੂਸਰੀਆਂ ਪਾਰਟੀਆਂ ਦੇ ਚੱਲੇ ਕਾਰਤੂਸ  ਇਮਾਨਦਾਰੀਆਂ ਦੇ ਸਰਟੀਫਿਕੇਟਾਂ ਨਾਲ ਲੈਸ ਕੀਤੇ ਜਾ ਰਹੇ ਹਨ ਕਿਉਂਕਿ ਦਾਗੀ ਅਤੇ ਕਮਜੋਰ ਲੋਕ ਹੀ ਪੈਰਾਂ ਵਿੱਚ ਬੈਠ ਸਕਦੇ ਹਨ ਅਤੇ ਅਣਖ ਇੱਜਤਾਂ ਜਮੀਰਾਂ ਵਾਲੇ ਲੋਕ ਤਾਂ ਇਹ ਪਰਵਾਨ ਨਹੀਂ ਕਰ ਸਕਦੇ। ਸਿਆਸਤ ਅਤੇ ਹੱਕ ਸੱਚ ਦੇ ਜਾਣਕਾਰ ਲੋਕ ਤਾਂ ਲਗਾਤਰ ਪਾਰਟੀ ਤੋਂ ਦੂਰ ਹੋ ਰਹੇ ਹਨ ਪਰ ਨੌਜਵਾਨੀ ਦੇ ਨਾਂ ਤੇ ਸਿਆਸਤ ਦੀ ਸਮਝ ਤੋਂ ਕੋਹਾਂ ਦੂਰ ਅਣਜਾਣ ਨਵੇਂ ਨੌਜਵਾਨ ਲੋਕਾਂ ਨੂੰ ਵਰਤਣ ਦੀ ਘਟੀਆਂ ਸਿਆਸਤੀ ਚਾਲ ਖੇਡੀ ਜਾ ਰਹੀ ਹੈ। ਸੋਸਲ ਮੀਡੀਆਂ ਅਤੇ ਆਮ ਲੋਕਾਂ ਵਿੱਚ ਆਪਣੇ ਗੁੰਡਾਂ ਅਨਸਰਾਂ ਨੂੰ ਬੁਰਾ ਵਿਵਹਾਰ ਕਰਨ ਦੀ ਖੁੱਲ ਦਿੱਤੀ ਹੋਈ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਤਾਂ ਇਹਨਾਂ ਦੇ ਗੁੰਡਾਂ ਅਨਸਰ ਨੂੰ ਤਰਜੀਹ ਨਹੀਂ ਦੇ ਰਿਹਾ ਪਰ ਸੋਸਲ ਮੀਡੀਆ ਉੱਪਰ ਇਸ ਪਾਰਟੀ ਦੀ ਇੱਕ ਵੱਡੀ ਫੌਜ ਹੈ ਜਿਸਨੂੰ ਇਸਦੇ ਆਗੂਆਂ ਦਾ ਪੂਰਾ ਥਾਪੜਾ ਹੈ। ਅੱਜ ਤੱਕ ਕਦੇ ਵੀ ਇਸ ਪਾਰਟੀ ਨੇ ਆਪਣੇ ਗੁੰਡਾਂ ਅਨਸਰਾਂ ਦੀ ਗਾਲਾ ਲੜਾਈਆਂ ਅਤੇ ਬੁਰੀ ਭਾਸਾ ਵਰਤਣ ਵਾਲਿਆਂ ਨੂੰ ਕਦੇ ਵੀ ਚਿਤਾਵਨੀ ਨਹੀਂ ਦਿੱਤੀ ਗਈ। ਇਲੈਕਟਰੋਨਿਕ ਮੀਡੀਆਂ ਦੀਆਂ ਬਹਿਸਾਂ ਵਿੱਚ ਵੀ ਇਸ ਪਾਰਟੀ ਦੇ ਬੁਲਾਰੇ ਬਹੁਤ ਹੀ ਨੀਵੇਂ ਪੱਧਰ ਦੀ ਡਿਬੇਟ ਕਰਨ ਦੀ ਕੋਸਿਸ ਕਰਦੇ ਹਨ। ਪੰਜਾਬ ਦੇ ਭਲੇ ਦੀਆਂ ਸਕੀਮਾਂ ਸਪਸਟਤਾ ਦੀ ਥਾਂ ਗੋਲ ਮੋਲ ਅੰਦਾਜ ਵਿੱਚ ਪਰੋਸੀਆਂ ਜਾ ਰਹੀਆਂ ਹਨ ਤਾਂ ਕਿ ਜੇ ਕਿੱਧਰੇ ਬਿੱਲੀ ਦੇ ਭਾਗੀਂ ਛਿੱਕਾ ਟੁੱਟ ਜਾਵੇ ਤਦ ਜਵਾਬਦੇਹੀ ਤੋਂ ਬਚਿਆਂ ਜਾ ਸਕੇ। ਪੰਜਾਬ ਦੀਆਂ ਵਰਤਮਾਨ ਤਿੰਨੇ ਧਿਰਾਂ ਦੇ ਇਸ ਤਰਾਂ ਦੇ ਵਰਤਾਰਿਆਂ ਦੇ ਵਿੱਚ ਕੌਣ ਕਿੱਥੇ ਖੜਾ ਹੈ ਸਮਝਣਾਂ ਕੋਈ ਔਖਾ ਨਹੀਂ ਹੈ।
                             ਨਵੀਂ ਸਰਕਾਰ ਬਨਾਉਣ ਦਾ ਬਹੁਤ ਥੋੜਾ ਸਮਾਂ ਬਚਿਆਂ ਹੈ ਜਿਸ ਦੇ ਲਈ ਇਹ ਤਿੰਨੇ ਧਿਰਾਂ ਹੀ ਟੱਕਰ ਦਿੰਦੀਆਂ ਪਰਤੀਤ ਹੁੰਦੀਆਂ ਹਨ। ਸੋ ਇਸ ਤਰਾਂ ਦੇ ਸਮੇਂ ਵਿੱਚ ਪੰਜਾਬੀ ਸੂਝਵਾਨਾਂ ਨੂੰ ਪੰਜਾਬੀਆਂ ਨੂੰ ਸੇਧ ਦੇਣੀ ਚਾਹੀਦੀ ਹੈ ਕਿ ਪੰਜਾਬੀ ਕੀ ਕਰਨ? ਮੋਦੀ ਅਤੇ ਕੇਜਰੀਵਾਲ ਵਰਗੀਆਂ ਇੱਕਪਾਸੜ ਜਿੱਤਾਂ ਕਿਸੇ ਵੀ ਪਾਰਟੀ ਨੂੰ ਨਸੀਬ ਨਹੀਂ ਹੋਣੀਆਂ ਚਾਹੀਦੀਆਂ। ਨੇਤਾਵਾਂ ਦੀਆਂ ਡਰਾਮੇਬਾਜੀਆਂ ਦੀ ਥਾਂ ਜੇ ਕੋਈ ਧਿਰ ਪੰਜਾਬ ਦੇ ਹਕੀਕੀ ਮਸਲਿਆਂ ਪ੍ਰਤੀ ਸੰਜੀਦਗੀ ਦਿਖਾਵੇ ਉਸਦਾ ਸਮਰਥਨ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਜੋ ਪਾਰਟੀ ਜਾਂ ਨੇਤਾ ਆਮ ਲੋਕਾਂ ਨੂੰ ਝੂਠ ਦੀਆਂ ਡਰਾਮੇਬਾਜੀਆਂ ਦੀ ਥਾਂ ਹਕੀਕਤਾਂ ਨਾਲ ਰੁਬਰੂ ਕਰਵਾਉਂਦਾ ਹੈ ਨਿਸਚੈ ਹੀ ਉਹ ਸਹੀ ਹੁੰਦਾਂ ਹੈ। ਰਾਜਸੱਤਾ ਦੀ ਜਿੱਤ ਨੂੰ ਆਪਣੀ ਨਿੱਜੀ ਲਾਲਸਾਵਾਂ ਪੂਰੀਆਂ ਕਰਨ ਲਈ ਪੌੜੀ ਸਮਝਣ ਵਾਲਾ ਨੇਤਾ ਕਦੇ ਵੀ ਲੋਕ ਹਿਤਾਇਸੀ ਨਹੀਂ ਹੋ ਸਕਦਾ । ਦੇਸ਼ ਪੱਧਰ ਦੀਆਂ ਪਾਰਟੀਆਂ ਦੇ ਆਗੂ ਜੇ ਸਾਨੂੰ ਪੰਜਾਬ ਦੇ ਅਜਾਦ ਹੋਕੇ ਵਿਚਰਨ ਵਾਲੇ ਆਗੂ ਨਹੀਂ ਦੇਣਾਂ ਚਾਹੁੰਦੇ ਉਹ ਪੰਜਾਬ ਦੇ ਦੋਖੀ ਅਤੇ ਪੰਜਾਬੀਆਂ ਨੂੰ ਮੂਰਖ ਬੇਅਕਲੇ ਗਰਦਾਨਣ ਵਾਲੇ ਹੀ ਹੁੰਦੇ ਹਨ ਅਤੇ ਇਹੋ ਜਿਹੇ ਦਲ ਨੂੰ ਵੀ ਸਮਰਥਨ ਦੇਣ ਤੋਂ ਗੁਰੇਜ ਕਰਨਾਂ ਚਾਹੀਦਾ ਹੈ। ਰਾਜਸੱਤਾ ਲੰਬਾਂ ਸਮਾਂ ਇੱਕ ਪਾਰਟੀ ਕੋਲ ਦੇਣਾਂ ਵੀ ਲੋਕ ਤੰਤਰ ਵਿੱਚ ਚੰਗਾਂ ਨਹੀਂ ਹੁੰਦਾਂ ਅਤੇ ਜਿਹੜੀਆਂ ਧਿਰਾਂ ਵਰਤਮਾਨ ਰਾਜਸੱਤਾ ਨੂੰ ਹੀ ਕੁਰਸੀ ਦੇਣ ਵਿੱਚ ਸਹਾਇਕ ਬਣਨਗੀਆਂ ਉਹ ਹੱਦ ਦਰਜੇ ਦੀਆਂ ਖਤਰਨਾਕ ਹੋਣਗੀਆਂ। ਜਿਹੜੇ ਰਾਜਨੀਤਕ ਆਪਣੀ ਨਿੱਜ ਹਾਉਮੈਂ ਨੂੰ ਛੱਡਕੇ ਪੰਜਾਬ ਦੇ ਭਲੇ ਲਈ ਆਪਣੀ ਜਿੱਤ ਦੀ ਸੰਭਾਵਨਾਂ ਨਾਂ ਹੋਣ ਦੀ ਸੂਰਤ ਵਿੱਚ ਵੱਖੋ ਵੱਖਰੀ ਡਫਲੀ ਵਜਾਉਣ ਦੀ ਥਾਂ ਕਿਸੇ ਇੱਕ ਧਿਰ ਨਾਲ ਖੜਨ ਦੀ ਦਲੇਰੀ ਕਰਨਗੀਆਂ ਉਹ ਵੀ ਲੋਕ ਭਲੇ ਵਿੱਚ ਵੀ ਅਤੇ ਉਹਨਾਂ ਦੇ ਖੁਦ ਦੇ ਵੀ ਹਿੱਤ ਵਿੱਚ ਹੋਵੇਗਾ। ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਹਿ ਕਰ ਦੇਣਗੀਆਂ ਕਿ ਕੀ ਪੰਜਾਬ ਦੀ ਬੇੜੀ ਮੰਝਧਾਰ ਵਿੱਚ ਫਸੇਗੀ ਜਾਂ ਪੰਜਾਬ ਇਸ ਨੂੰ ਪਾਰ ਕਰਨ ਵੱਲ ਕੁੱਝ ਕਦਮ ਅੱਗੇ ਜਾਵੇਗਾ। ਇਹ ਫੈਸਲੇ ਤੇ ਅੰਤਿਮ ਮੋਹਰ ਲੋਕਾਂ ਨੇ ਹੀ ਲਾਉਣੀ ਹੈ ਪਰ ਇਸ ਮੋਹਰ ਲਾਉਣ ਵਾਲੇ ਦਿਨ ਤੋਂ ਪਹਿਲਾਂ ਨਸਿਆਂ , ਨੋਟਾਂ ਅਤੇ ਝੂਠੇ ਲਾਰਿਆਂ ਦੀ ਦਲਦਲ ਵੀ ਪੰਜਾਬੀ ਵੋਟਰਾਂ ਨੂੰ ਪਾਰ ਕਰਨੀਂ ਪਵੇਗੀ  ਅਤੇ ਇਸ ਨੂੰ ਪਾਰ ਕਰਵਾਉਣ ਦੀ ਸੇਧ ਵੀ ਇਸ ਦੇ ਸੂਝਵਾਨ ਵਿਦਵਾਨ ਤਬਕੇ ਦੀ ਚੁੱਪ ਜਾਂ ਅਵਾਜ ਨੇ ਹੀ ਤਹਿ ਕਰਨੀ ਹੈ। ਸੋ ਆਉ ਪੰਜਾਬੀਉ ਸਾਰੇ ਰਾਜਨੀਤਕਾਂ ਨੂੰ ਜਿੱਤ ਦੇ ਘੋੜੇ ਤੇ ਸਵਾਰ ਕਰਨ ਤੋਂ ਪਹਿਲਾਂ ਇੰਹਨਾਂ ਨੂੰ ਮੁੜਕੋ ਮੁੜਕੀ ਕਰਨ ਦੀ ਹਰ ਸੰਭਵ ਕੋਸਿਸ ਕਰੀਏ ਤਾਂ ਕਿ ਇਹ ਸਾਡੀ ਸੋਚ ਅਤੇ ਸਮਝ ਦੀ ਕਦਰ ਕਰਨਾਂ ਸਿੱਖ ਜਾਣ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

               

Thursday, 7 July 2016

ਖਾਤਿਆਂ ਤੋਂ ਖੂਹ ਵਿੱਚ ਡਿੱਗ ਰਹੇ ਪੰਜਾਬੀਆਂ ਦੀ ਸਿਆਸਤ

                                  
               ਵਰਤਮਾਨ ਸਮੇਂ ਪੰਜਾਬ ਜੋ ਦੇਸ ਦਾ ਮੋਹਰੀ ਸਿਰਕੱਢ ਸੂਬਾ ਹੈ ਦੇਸ ਦੇ ਲੋਕਾਂ ਨੂੰ ਸੇਧ ਦੇਣ ਦੀ ਥਾਂ ਖੁਦ ਹੀ ਸੇਧ ਭਾਲ ਰਿਹਾ ਹੈ। ਦੇਸ ਦੀ ਸਿਆਸਤ ਜਦ ਵੀ ਰਾਹੋਂ ਭਟਕਦੀ ਸੀ ਤਦ ਉਹ ਪੰਜਾਬ ਦੇ ਆਗੂਆਂ ਤੋਂ ਰਹਿਨੁਮਾਈ ਲੈਂਦੀ ਰਹੀ ਹੈ। 1947 ਵਿੱਚ ਮਾਸਟਰ ਤਾਰਾ ਸੰਘ ਦੀ ਅਗਵਾਈ ਥੱਲੇ ਜਿਨਾਹ ਦੀਆਂ ਨੀਤੀਆਂ ਦੇ ਵਿਰੋਧ ਦੀ ਪਹਿਲ ਕਦਮੀ ਹੋਈ ਸੀ। 1966 ਵਿੱਚ ਵੀ ਪੰਜਾਬ ਦੇ ਆਗੂ ਦੇਸ ਦੇ ਸੂਬਿਆਂ ਦੇ ਪੁਨਰ ਗਠਨ ਦੀ ਨੀਤੀ ਨੂੰ ਪਰਭਾਵਤ ਕਰਨ ਵਿੱਚ ਸਫਲ ਹੋਏ ਸਨ । ਕਿਸੇ ਵਕਤ ਦੇਸ ਦੇ ਰਾਸਟਰਪਤੀ ਵਰਗੇ ਵਕਾਰੀ ਅਹੁਦੇ ਉੱਪਰ ਗਿਆਨੀ ਜੈਲ ਸਿੰਘ ਵਰਗੇ ਨੇਤਾ ਨੂੰ ਬਿਠਾਉਣਾਂ ਦੇਸ ਦੀ ਸਿਆਸਤ ਦੀ ਮਜਬੂਰੀ ਬਣਿਆ ਸੀ। ਜਦ ਦੇਸ ਪਰਧਾਨ ਮੰਤਰੀ ਚੰਦਰ ਸੇਖਰ ਦੇ ਜਮਾਨੇ ਵਿੱਚ ਦਿਵਾਲੀਆ ਹੋਣ ਤੋਂ ਬਚਣ ਲਈ ਸੋਨਾ ਗਹਿਣੇ ਰੱਖਣ ਲੱਗਿਆ ਸੀ ਅਤੇ ਉਸ ਤੋਂ ਬਾਅਦ ਦੇਸ ਦੀ ਆਰਥਿਕਤਾ ਨੂੰ ਸੰਭਾਲਣ ਲਈ ਮਨਮੋਹਨ ਸਿੰਘ ਵਰਗੇ ਪੰਜਾਬੀ ਨੂੰ ਵਿੱਤ ਮੰਤਰੀ ਬਨਾਉਣਾਂ ਪਿਆ ਸੀ। ਜਦ ਸੋਨੀਆਂ ਪਰਧਾਨ ਮੰਤਰੀ ਬਣਨ ਦੇ ਨੇੜੇ ਸੀ ਪਰ ਦੇਸ ਦੀ ਸਿਆਸਤ ਨੂੰ ਮਨਮੋਹਨ ਸਿੰਘ ਨੂੰ ਚੁਣਨਾਂ ਮਜਬੂਰੀ ਬਣਿਆਂ ਸੀ ਅਤੇ ਮਨਮੋਹਨ ਸਿੰਘ ਦੀਆਂ ਸਫਲ ਨੀਤੀਆਂ ਨੇ ਕਾਂਗਰਸ਼ ਨੂੰ ਦੁਬਾਰਾ ਚੋਣ ਜਿਤਵਾਕੇ ਇਤਿਹਾਸਕ ਮਿਸਾਲਪੇਸ ਕਰ  ਦਿੱਤੀ ਸੀ। ਕਿਸੇ ਗੈਰ ਗਾਂਧੀ ਪਰੀਵਾਰ ਦੇ ਗੈਰ ਰਾਜਨੀਤਕ ਪੰਜਾਬੀ ਦਾ ਇਹ ਇਤਿਹਾਸਕ ਕਾਰਨਾਮਾ ਸੀ । ਮਨਮੋਹਨ ਸਿੰਘ ਨੇ ਦੇਸ਼ ,ਪੰਜਾਬੀਆਂ ਅਤੇ ਸਿੱਖ ਕੌਮ ਦੀ ਪਛਾਣ ਦੁਨੀਆਂ ਵਿੱਚ ਸਥਾਪਤ ਕੀਤੀ ਸੀ।
                      ਦੇਸ ਦੀ ਸਿਆਸਤ ਪਿੱਛਲੇ ਸਮਿਆਂ ਵਿੱਚ ਹਰਕਿਸਨ ਸਿੰਘ ਸੁਰਜੀਤ ਤੋਂ ਵੀ ਔਖਿਆਂ ਸਮਿਆਂ ਵਿੱਚ ਸੇਧ ਲੈਂਦੀ ਰਹੀ ਹੈ। ਇਸ ਤਰਾਂ ਹੀ ਪੰਜਾਬ ਦੇ ਰਾਜਨੀਤਕ ਆਗੂਆਂ ਦਾ ਦੇਸ਼ ਦੀ ਸਿਆਸਤ ਵਿੱਚ ਅਹਿਮ ਰੋਲ ਰਿਹਾ ਹੈ। ਪੰਜਾਬੀ ਸਿਆਸਤ ਦਾਨ ਪਰਕਾਸ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਜਗਮੀਤ ਬਰਾੜ, ਕੈਪਟਨ ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ ਮਾਨ ,ਬਲਰਾਮ ਜਾਖੜ, ਇੰਦਰ ਕੁਮਾਰ ਗੁਜਰਾਲ ਅਤੇ ਹੋਰ ਅਨੇਕਾਂ ਪੰਜਾਬੀ ਰਾਜਨੀਤਕ ਸਮੇਂ ਸਮੇਂ ਤੇ ਆਪਣਾਂ ਅਹਿਮ ਰੋਲ ਅਦਾ ਕਰਦੇ ਰਹੇ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਤੱਕ ਪੰਜਾਬ ਦੇ ਰਾਜਨੀਤਕ ਹੀ ਪੰਜਾਬ ਦੀ ਸਿਆਸਤ ਦੀਆਂ ਰਾਹਾਂ ਬਦਲਣ ਦਾ ਕੰਮ ਕਰਦੇ ਰਹੇ ਹਨ। 2014 ਵਿੱਚ ਦੇਸ ਦੀ ਸਿਆਸਤ ਵਿੱਚ ਹੋ ਰਹੀ ਉੱਥਲ ਪੁੱਥਲ ਦੀ ਹਨੇਰੀ ਵਿੱਚ ਪੰਜਾਬ ਦੀ ਸਿਆਸਤ ਨਵਾਂ ਹੀ ਗੇੜਾ ਲੈ ਗਈ ਹੈ। ਪੰਜਾਬ ਦੀਆਂ ਸਥਾਪਤ ਧਿਰਾਂ ਅਕਾਲੀ ੳਤੇ ਕਾਂਗਰਸ਼ ਨੂੰ ਬਲਵੰਤ ਸਿੰਘ ਰਾਮੂੰਵਾਲੀਆਂ, ਮਨਪਰੀਤ ਬਾਦਲ ਅਤੇ ਕਮਿਊਨਿਸਟ ਰਾਜਨੀਤਕਾਂ ਨੇ ਸਮੇਂ ਸਮੇਂ ਤੇ ਬਦਲ ਦੇਣ ਦੀਆਂ ਕੋਸਿਸਾਂ ਕੀਤੀਆਂ ਹਨ। ਇਹ ਧਿਰਾਂ ਜਿਕਰਯੋਗ ਹਾਜਰੀ ਲਵਾਉਣ ਦੇ ਬਾਵਜੂਦ ਕਦੇ ਵੀ ਕੁਰਸੀ ਤੱਕ ਛਾਲ ਨਹੀਂ ਮਾਰ ਸਕੀਆਂ। ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਇੱਕ ਵਾਰ ਪਾਰਲੀਮੈਂਟ ਦੀਆਂ ਜਿਆਦਾਤਰ ਸੀਟਾਂ ਜਿੱਤਣ ਦੇ ਬਾਵਜੂਦ ਪੰਜਾਬ ਵਿੱਚ ਕਦੇ ਵੀ ਸਰਕਾਰ ਤੇ ਕਬਜਾ ਨਹੀਂ ਕਰ ਸਕੀ।
                                                     2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਸਥਾਪਤ ਅਕਾਲੀ ਸਰਕਾਰ ਅਤੇ ਦਿੱਲੀ ਵਿਚਲੀ ਦੇਸ਼ ਦੀ ਕਾਂਗਰਸ਼ ਸਰਕਾਰ ਆਪੋ ਆਪਣੀ  ਸੱਚੀ ਝੂਠੀ ਬਦਨਾਮੀ ਕਾਰਨ ਪੰਜਾਬ ਵਿੱਚ ਇੱਕ ਨਵੀਂ ਹੀ ਧਿਰ ਆਮ ਆਦਮੀ ਪਾਰਟੀ ਨੂੰ ਪੈਰ ਟਿਕਾਉਣ ਦਾ ਮਹੌਲ ਦੇ ਗਈਆਂ ਸਨ। ਇਹ ਪਾਰਟੀ ਭਾਵੇ  ਆਪਣੇ ਜਨਮ ਸਥਾਨ ਦਿੱਲੀ ਅਤੇ ਸਮੁੱਚੇ ਦੇਸ਼ ਵੱਚ ਫੇਲ ਹੋ ਗਈ ਸੀ ਪਰ ਪੰਜਾਬ ਵਿੱਚੋਂ ਚਾਰ ਸੀਟਾਂ ਲੈ ਗਈ ਸੀ। ਇਹ ਕੋਈ ਪਾਰਟੀ ਦੀ ਕਾਡਰ ਬੇਸ ਜਾਂ ਕਿਸੇ ਅਧਾਰ ਦੀ ਬਦੌਲਤ ਜਿੱਤ ਨਹੀਂ ਸੀ ਬਲਕਿ ਲੋਕਾਂ ਦਾਂ ਸਥਾਪਤ ਧਿਰਾਂ ਖਿਲਾਫ ਲੋਕ ਰੋਹ ਹੀ ਸੀ ਪਰ ਪੰਜਾਬ ਦੀ ਇਸ ਜਿੱਤ ਨੇਂ ਇਸ ਪਾਰਟੀ ਨੂੰ ਦੁਬਾਰਾ ਦਿੱਲੀ ਵਿੱਚ ਪੈਰ ਟਿਕਾਉਣ ਦਾ ਰਾਹ ਬਚਾਈ ਰੱਖਿਆ ਸੀ। ਥੋੜੇ ਸਮੇਂ ਬਾਅਦ ਦਿੱਲੀ ਵਿਧਾਨ ਸਭਾ ਵਿੱਚ ਇਸ ਪਾਰਟੀ ਦੀ ਹੂੰਝਾ ਫੇਰੂ ਜਿੱਤ ਹੋ ਗਈ । ਇਸ ਪਾਰਟੀ ਦੀ ਇਸ ਵੱਡੀ ਜਿੱਤ ਨੇਂ ਇਸ ਦੇ ਹੰਕਾਰੀ ਅਤੇ ਕੱਚ ਘਰੜ ਕਨਵੀਨਰ ਕੇਜਰੀਵਾਲ ਦੇ ਦਿਮਾਗ ਨੂੰ ਸੱਤ ਅਸਮਾਨਾਂ ਤੋਂ ਵੀ ਉੱਪਰ ਕਰ ਦਿੱਤਾ ਸੀ। ਪਾਰਟੀ ਦੇ ਆਗੂਆਂ ਨੂੰ ਜਿੱਤ ਤੋਂ ਬਾਅਦ ਹੰਕਾਰ ਨਹੀਂ ਕਰਨ ਦਾ ਉਪਦੇਸ ਦੇਣ ਵਾਲਾ ਕੇਜਰੀਵਾਲ ਖੁਦ ਹੀ ਏਨਾਂ ਹੰਕਾਰੀ ਹੋ ਗਿਆਂ ਕਿ ਉਸਨੇ ਆਪਣੀ ਹੀ ਪਾਰਟੀ ਦੇ ਜਨਮ ਦਾਤਿਆਂ ਉੱਪਰ ਕੁਹਾੜਾ ਵਾਹੁਣਾਂ ਸੁਰੂ ਕਰ ਦਿੱਤਾ। ਸਭ ਤੋਂ ਪਹਿਲਾ ਵਾਰ ਇੱਕ ਕਰੋੜ ਦੇ ਸੁਰੂਆਤੀ ਫੰਡ ਡੇ ਕੇ ਦਫਤਰ ਖੁਲਵਾਉਣ ਵਾਲੇ ਪਰਸਾਂਤ ਭੂਸਣ ਤੇ ਕੀਤਾ ਅਤੇ ਦੂਜਾ ਵਾਰ ਜੋਗਿੰਦਰ ਯਾਦਵ ਵਰਗੇ ਉੱਚ ਨੇਤਾ ਦੇ ਖਿਲਾਫ ਹਰ ਮਾੜੀ ਨੀਚ ਹਰਕਤ ਕੀਤੀ। ਤੀਜਾ ਭਰਿਸਟਾਚਾਰ ਵਿਰੋਧੀ ਅੰਦੋਲਨ ਦੇ ਆਗੂ ਗੁਰੂ ਰੂਪ ਅੰਨਾਂ ਹਜਾਰੇ ਦੀ ਤੌਹੀਨ ਕਰਨ ਦੀ ਕੋਈ ਕਸਰ ਨਹੀਂ ਛੱਡੀ।   ਪੰਜਾਬ ਦੇ ਲੋਕਾਂ ਦੁਆਰਾ ਚੁਣੇ ਹੋਏ ਦੋ ਇਮਾਨਦਾਰ ਲੋਕ ਪੱਖੀ ਆਗੂਆਂ ਧਰਮਵੀਰ ਗਾਂਧੀਂ ਅਤੇ ਹਰਿੰਦਰ ਖਾਲਸਾ ਨੂੰ ਵੀ ਜਲੀਲ ਕਰਨ ਦਾ ਹਰ ਢੰਗ ਵਰਤਿਆਂ ਗਿਆਂ । ਪਾਰਟੀ ਖਾਤਰ ਆਪਣੇ ਡਾਕਟਰੀ ਕਿੱਤੇ ਅਤੇ ਆਰਥਿਕਤਾ ਨੂੰ ਦਾਅ ਤੇ ਲਾ ਦੇਣ ਵਾਲੇ ਅਨੁਸਾਸਨੀ ਕਮੇਟੀ ਦੇ ਮੁੱਖ ਆਗੂ ਡਾਕਟਰ ਦਲਜੀਤ ਸਿੰਘ ਅੰਮਿਰਤਸਰ ਨੂੰ ਪਾਰਟੀ ਵਿੱਚੋਂ ਖਾਰਜ ਕਰ ਦਿੱਤਾ ਗਿਆ। ਇਸ ਨੇਕ ਦਿਲ ਡਾਕਟਰ ਦੇ ਘਰ ਵਿੱਚ ਆਰਥਿਕਤਾ ਦੇ ਭਾਰੀ ਨੁਕਸਾਨ ਕਾਰਨ ਪਰੀਵਾਰਕ ਝਗੜੇ ਵੀ ਸਹਿਣੇ ਪਏ। ਇਸ ਤਰਾਂ ਹੀ ਪੰਜਾਬ ਦੇ ਹੋਰ ਅਨੇਕਾਂ ਵਲੰਟੀਅਰ ਜਿੰਹਨਾਂ 2014 ਦੀਆਂ ਚੋਣਾਂ ਵਿੱਚ ਅਗਵਾਈ ਦਿੱਤੀ ਸੀ ਨੂੰ ਕੇਜਰੀਵਾਲ ਦੀ ਜੁੰਡਲੀ ਨੇ ਜਲੀਲ ਕਰਕੇ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਗਿਆ। ਪਾਰਟੀ ਦੀ ਵਾਗਡੋਰ ਗੁਲਾਮ ਕਿਸਮ ਅਤੇ ਚਮਚਾ ਕਿਸਮ ਦੇ ਕਮਜੋਰ ਨਸ਼ਈ ਲੋਕਾਂ ਦੇ ਹੱਥ ਵਿੱਚ ਦੇਕੇ ਪਾਰਟੀ ਨੂੰ ਰਖੈਲ ਬਣਾ ਲਿਆ ਗਿਆ। ਇਸ ਦੇ ਆਗੂਆਂ ਵਿੱਚ ਕਾਮਨ ਵੈਲਥ ਘੋਟਾਲੇ ਦੇ ਨਜਦੀਕੀ ਪੈਸਾ ਇਕੱਠਾ ਕਰੂ ,ਦਲਬਦਲੂ ਲੋਕਾਂ, ਅਤੇ ਗੰਭੀਰਤਾ ਤੋਂ ਸੱਖਣੇ ਗੈਰ ਰਾਜਨੀਤਕ ਅਤੇ ਐਸ ਪਰਸਤੀ ਕਰਨ ਵਾਲੇ ਗੈਰ ਸਮਾਜ ਸੇਵੀ ਲੋਕਾਂ ਦੇ ਹੱਥ ਦੇ ਦਿੱਤੀ ਗਈ ਹੈ। ਪੰਜਾਬ ਦੇ ਇਸ ਤਰਾਂ ਦੇ ਕਮਜੋਰ ਆਗੂਆਂ ਉੱਪਰ ਸੱਠ ਦੇ ਕਰੀਬ ਚਮਚਾ ਕਿਸਮ ਦੇ ਗੁਲਾਮ ਅਬਜਰਵਰ ਬਿਠਾ ਦਿੱਤੇ ਗਏ ਹਨ। ਅਣਖਾਂ ਇੱਜਤਾਂ ਅਤੇ ਦਲੇਰ ਬਹਾਦਰ ਪੰਜਾਬੀਆਂ ਵਿੱਚੋਂ ਤੇਜਾ ਸਿੰਘ ਅਤੇ ਲਾਲ ਸਿੰਘਾਂ ਦੀ ਭਾਲ ਕਰਕੇ ਪੰਜਾਬ ਵਿੱਚ ਪਾਰਟੀ ਸੰਗਠਨ ਖੜਾ ਕਰ ਲਿਆ ਗਿਆ ਹੈ। ਇਹ ਹਾਲਤ ਪੰਜਾਬੀ ਲੋਕਾਂ ਲਈ ਖੂਹਾਂ ਖਾਤਿਆਂ ਦੀ ਚੋਣ ਹੋਕੇ ਰਹਿ ਗਈ ਹੈ।
                     ਵਰਤਮਾਨ ਸਮੇਂ ਪੰਜਾਬ ਦੇ ਆਰਥਿਕ ਅਤੇ ਰਾਜਨੀਤਕ ਹਾਲਾਤ ਬਹੁਤ ਹੀ ਖਤਰਨਾਕ ਹਨ। ਇਹੋ ਜਿਹੇ ਹਾਲਾਤਾਂ ਵਿੱਚ ਪੰਜਾਬੀਆਂ ਦੀ ਪੰਜਾਬ ਪ੍ਰਤੀ ਸੁਹਿਰਦ ਰਾਜਨੀਤਕਾਂ ਦੀ ਲੋੜ ਸੀ ਪਰ ਹਾਲਾਤ ਇਹੋ ਜਿਹੇ ਹਨ ਕਿ ਪੰਜਾਬ ਵਿੱਚ ਉੱਠ ਰਿਹਾ ਤੀਜਾ ਬਦਲ ਪੰਜਾਬ ਅਤੇ ਪੰਜਾਬੀਅਤ ਵਿਰੋਧੀਆਂ ਦੀ ਜੇਬ ਵਿੱਚੋਂ ਨਿੱਕਲ ਰਿਹਾ ਹੈ। ਇਸ ਤੀਜੇ ਬਦਲਦੀ ਕਾਮਯਾਬੀ ਵਿੱਚ ਆਰਥਿਕ ਤੌਰ ਤੇ ਵੀ ਦੇਸੀ ਵਿਦੇਸੀ ਪੰਜਾਬੀਆਂ ਦੀ ਹੀ ਗੁੰਮਰਾਹ ਕਰਕੇ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਨਾਂ ਦੇ ਦਰੱਖਤ ਦੇ ਉੱਪਰ ਕੁਹਾੜਾ ਚਲਵਾਉਣ ਲਈ ਦਸਤਾ ਵੀ ਪੰਜਾਬੀ ਹੀ ਮੁਹਈਆਂ ਕਰਵਾ ਰਹੇ ਹਨ। ਪੰਜ ਆਬਾਂ ਦੀ ਧਰਤੀ ਅਖਵਾਉਣ ਵਾਲਾ ਇਹ ਖਿੱਤਾ ਆਪਣਾਂ ਪਾਣੀ ਵੀ ਭਵਿੱਖ ਵਿੱਚ ਗਵਾ ਲਵੇਗਾ ਦੀ ਪੂਰੀ ਸੰਭਾਵਨਾਂ ਹੈ। ਪੰਜਾਬੀ ਸਭਿਆਚਾਰ ਨੂੰ ਵੀ ਗੁਰੂਆਂ ਪੀਰਾਂ ਫਕੀਰਾਂ ਦੇ ਰਾਹ ਤੋਂ ਥਿੜਕਾਉਣ ਅਤੇ ਡੇਰੇਦਾਰਾਂ ਨੂੰ ਮਾਲਕ ਬਨਾਉਣ ਦੀਆਂ ਪੂਰੀਆਂ ਸੰਭਾਵਨਾਵਾਂ ਬਣ ਗਈਆਂ ਹਨ। ਇੱਕ ਪਾਸੇ ਪੰਜਾਬ ਦੀਆਂ ਵਰਤਮਾਨ ਰਾਜਨੀਤਕ ਧਿਰਾਂ ਦਾ ਹਿੱਤ ਪੰਜਾਬ ਦੀ ਥਾਂ ਪਰੀਵਾਰਕ ਹਿੱਤ ਹੋਣ ਕਰਕੇ ਆਮ ਲੋਕ ਉਹਨਾਂ ਤੋਂ ਅੱਕ ਚੁੱਕੇ ਹਨ ਦੂਸਰੇ ਪਾਸੇ ਕਾਂਗਰਸ ਦੀਆਂ ਨੀਤੀਆਂ ਦੀ ਵੀ ਕੋਈ ਸਪੱਸਟ ਪੰਜਾਬੀ ਸੇਧ ਦੀ ਅਣਹੋਂਦ ਹੋ ਰਹੀ ਹੈ। ਇਹਨਾਂ ਦੋ ਖਾਤਿਆਂ ਤੋਂ ਬਚਣ ਦਾ ਰਾਹ ਲੱਭਦੇ ਪੰਜਾਬੀ ਹੁਣ ਖੂਹ ਵਿੱਚ ਡਿੱਗਣ ਵੱਲ ਵਧ ਰਹੇ ਹਨ। ਇਸ ਖੂਹ ਵਿੱਚ ਡਿੱਗਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਪਰੀਵਾਰਕ ਹਿੱਤਾਂ ਵਾਲੀ ਨੀਤੀ ਕਾਰਨ ਅੰਗਰੇਜਾਂ ਦੇ ਗੁਲਾਮ ਹੋਣਦੇ ਵਰਗਾ ਇਤਿਹਾਸ ਦੁਬਾਰਾ ਦੁਹਰਾਇਆ ਜਾਣਾਂ ਹੀ ਹੋਵੇਗਾ। ਅੱਜ ਵੀ ਪੰਜਾਬ ਦੇ ਰਾਜਨੀਤਕਾਂ ਨੂੰ ਆਪਣੇ ਪਰੀਵਾਰਕ ਹਿੱਤ ਤਿਆਗ ਕੇ ਪੰਜਾਬ ਬਾਰੇ ਸੋਚਣਾਂ ਚਾਹੀਦਾ ਹੈ। ਪੰਜਾਬ ਦੇ ਅਸਲ ਹਿੱਤਾਂ ਦੀ ਰਾਖੀ ਕਰਨ ਵਾਲੇ ਘਰਾਂ ਅੰਦਰ ਦੜ ਵੱਟ ਰਹੇ ਲੋਕਾਂ ਲਈ ਵੀ ਇਹ ਆਖਰੀ ਮੌਕਾ ਹੈ ਜੋ ਦੜ ਵੱਟੀ ਬੈਠੇ ਹਨ ਕਿ ਜੇ ਉਹ ਪੰਜਾਬੀਆਂ ਦੀ ਤਬਾਹੀ ਕਰਨ ਵਾਲੀਆਂ ਤਿੰਨ ਧਿਰਾਂ ਦੇ ਮੁਕਾਬਲੇ ਉੱਤੇ ਚੌਥੀ ਧਿਰ ਨਹੀਂ ਖੜੀ ਕਰਨਗੇ ਤਦ ਪੰਜਾਬ ਦਾ ਭਵਿੱਖ ਗੁਲਾਮੀ ਦੇ ਲੰਬੇ ਯੁੱਗ ਵਿੱਚ ਪਰਵੇਸ਼ ਕਰ ਜਾਵੇਗਾ ਅਤੇ ਸਾਇਦ ਸਦੀਆਂ ਦਹਾਕੇ ਬੀਤ ਜਾਣ ਪੰਜਾਬ ਦੀ ਪਹਿਚਾਣ ਸਥਾਪਤ ਕਰਨ ਲਈ। ਇਹ ਇਤਿਹਾਸ ਵਿੱਚ ਪੰਜਾਬੀਆਂ ਦਾ ਉਹ ਕਾਲਾ ਦੌਰ ਹੋਵੇਗਾ ਜਦ ਉਹਨਾਂ ਨੇ ਆਪਣੇ ਆਪ ਨੂੰ ਗੁਲਾਮ ਬਣਾਕਿ ਬਿਗਾਨਿਆਂ ਹੱਥ ਜਾਣ ਵਰਗਾ ਕਦਮ ਪੁੱਟਿਆ ਮੰਨਿਆਂ ਜਾਵੇਗਾ। ਪੰਜਾਬੀ ਲੋਕਾਂ ਨੂੰ ਦੁਨੀਆਂ ਨੂੰ ਸੇਧ ਦੇਣ ਤੱਕ ਵਰਗੇ ਰਾਜ ਦੇਣ ਦੇ ਵਰ ਗੁਰੂਆਂ ਨੇਂ ਦਿੱਤੇ ਸਨ ਪਰ ਵਰਤਮਾਨ ਸਮੇਂ ਸੀਮਤ ਗਿਣਤੀ ਦੇ ਕੁੱਝ ਪੰਜਾਬੀ ਖੁਦ ਹੀ ਰਾਜ ਬਿਗਾਨਿਆਂ ਨੂੰ ਕਰਨ ਦੇ ਸੱਦੇ ਦੇ ਰਹੇ ਹਨ। ਆਉਣ ਵਾਲੇ ਮਹੀਨੇ ਤਹਿ ਕਰ ਦੇਣਗੇ ਕਿ ਕੀ ਪੰਜਾਬੀ  ਖਾਤਿਆਂ ਤੋਂ ਖੂ੍ਹ ਵਿੱਚ ਡਿੱਗਣਗੇ ਜਾਂ ਇਸ ਔਖੀ ਘੜੀ ਵਿੱਚ ਵੀ ਦਰਿਆ ਪਾਰ ਕਰ ਜਾਣ ਦਾ ਚਮਤਕਾਰ ਕਰਨਗੇ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ