Tuesday 23 September 2014

ਗੁਰੂ ਗਰੰਥ ਸਾਹਿਬ ਦਾ ਹਾਲੇ ਤੱਕ ਸੁੱਧ ਪੰਜਾਬੀ ਵਿੱਚ ਅਨੁਵਾਦ ਨਹੀਂ

                              
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ  


ਗੁਰੂ ਗਰੰਥ ਸਾਹਿਬ ਦਾ ਹਾਲੇ ਤੱਕ ਸੁੱਧ ਪੰਜਾਬੀ ਵਿੱਚ ਅਨੁਵਾਦ ਨਹੀਂ ਹੋਇਆ ਭਾਵੇਂ ਵਿਦੇਸੀ ਅਤੇ ਦੂਸਰੀਆਂ ਦੇਸੀ ਭਾਸਾਵਾਂ ਵਿੱਚ ਅਨੁਵਾਦ ਕਰਨ ਦੇ ਦਾਅਵੇ ਅਤੇ ਕੋਸਿਸਾਂ ਜਰੂਰ ਕੀਤੀਆਂ ਜਾਂਦੀਆਂ ਹਨ । ਪੁਰਾਤਨ ਸਮਿਆਂ ਵਿੱਚ ਬੋਲੇ ਜਾਣ ਵਾਲੇ ਸਬਦ ਜੋ ਗਰੰਥ ਸਾਹਿਬ ਵਿੱਚ ਹਨ ਅਜ ਕਲ ਨਹੀਂ ਬੋਲੇ ਜਾਂਦੇ ਜਿਵੇਂ ਮੱਛੀ ਨੂੰ ਮੀਨ ਪਤੀ ਨੂੰ ਸਹੁ ਇਸਤਰੀ ਨੂੰ ਧਨ ਆਦਿ ਸਬਦ ਵਰਤਮਾਨ ਪੀੜੀ ਨੂੰ ਸਮਝ ਹੀ ਨਹੀਂ ਲੱਗਦੇ  । ਅਨੁਵਾਦ ਜਦ ਦੂਸਰੀਆਂ ਭਸਾਵਾਂ ਵਿੱਚ ਕੀਤਾ ਜਾ ਸਕਦਾ ਫਿਰ ਪੰਜਾਬੀ ਵਿੱਚ ਕਿਉਂ ਨਹੀਂ ਕੀਤਾ ਜਾਂਦਾ ।ਗੁਰੂ ਗਰੰਥ ਦੇ ਹਜਾਰਾਂ ਸਬਦ ਨਵੇਂ ਨਾਵਾਂ ਨਾਲ ਆਮ ਬੋਲਚਾਲ ਵਿੱਚ ਪਰਚਲਤ ਹੋ ਚੁੱਕੇ ਹਨ  ਜਿਹਨਾਂ ਦਾ ਸਮਝ ਨਾਂ ਆਉਣ ਦਾ  ਇੱਕ ਗੰਭੀਰ ਮਸਲਾ ਹੈ ਜਿਸ ਕਾਰਨ ਵਰਤਮਾਨ ਲੋਕ ਸਹੀ ਅਰਥ ਸਮਝਣ ਅਤੇ ਕਰਨ ਵਿੱਚ ਅਸਮਰਥ ਰਹਿੰਦੇ ਹਨ । ਅਨੁਵਾਦ ਕੋਈ ਵੀ ਪੜ ਸਕਦਾ ਹੈ ਇਹ ਗਰੰਥ ਸਾਹਿਬ ਵਾਂਗ ਪਰਕਾਸ ਕਰਨ ਦੀ ਵੀ ਲੋੜ ਨਹੀਂ । ਜਿਸ ਤਰਾਂ ਅਨੁਵਾਦਿਤ ਕਿਤਾਬਾਂ ਨਾਲ ਮੂਲ ਕਿਤਾਬ ਨੂੰ ਕੋਈ ਫਰਕ ਨਹੀਂ ਪੈਂਦਾਂ ਹੁੰਦਾਂ ਇਸ ਤਰਾਂ ਹੀ ਗੁਰੂ ਗਰੰਥ ਸਾਹਿਬ ਦਾ ਵਰਤਮਾਨ ਸਮੇਂ ਨਾਲ ਮੇਲ ਖਾਂਦਾ ਪੰਜਾਬੀ ਅਨੁਵਾਦ ਵੀ ਦੂਜੀਆਂ ਭਾਸਾਵਾਂ ਦੀ ਤਰਾਂ ਕੀਤਾ ਜਾਣਾਂ ਚਾਹੀਦਾ ਹੈ ।
Add caption
ਮੂਲ ਗਰੰਥ ਸਾਹਿਬ ਇਸ ਤਰਾਂ ਹੀ ਰਹਿਣਾਂ ਹੈ ਪਰ ਆਮ ਵਿਅਕਤੀ ਆਪਣੀ ਮਰਜੀ ਅਨੁਸਾਰ ਆਪਣੀ ਲੋੜ ਅਨੁਸਾਰ ਜਿਸ ਤੋਂ ਮਰਜੀ ਗੁਰਬਾਣੀ ਪੜ ਸਕੇਗਾ । ਅਨੁਵਾਦਿਤ ਗਰੰਥ ਤੋਂ ਗੁਰੂਆਂ ਦੀ ਮੂਲ ਭਾਵਨਾਂ ਨੂੰ ਸਮਝਣਾਂ ਹੋਰ ਸੌਖਾ ਜਾਵੇਗਾ ਇਸ ਤਰਾਂ ਦੇ ਅਨੁਵਾਦਿਤ ਗਰੰਥ ਨੂੰ ਪੜਨ ਲੱਗਿਆਂ ਸਟੀਕਾਂ ਦੀ ਲੋੜ ਵੀ ਬਹੁਤ ਘੱਟ ਰਹਿ ਜਾਂਦੀ ਹੈ । । ਕਈ ਲੋਕ ਸਟੀਕ ਪੜਨ ਦੀ ਸਲਾਹ ਦਿੰਦੇ ਹਨ ਪਰ ਸਟੀਕ ਵਿੱਚਲੇ ਅਰਥ ਹਰ ਵਿਅਕਤੀ ਦੇ ਆਪਣੀ ਮਰਜੀ ਦੇ ਅਰਥ ਹੁੰਦੇ ਹਨ। ਅਨੇਕਾਂ ਸਟੀਕ ਅਨੇਕਾਂ ਲਿਖਾਰੀਆਂ ਦੇ ਮਿਲਦੇ ਹਨ ਜਿੰਹਨਾਂ ਵਿੱਚ ਵੱਖੋ ਵੱਖਰੇ ਅਰਥ ਹਨ।  ਕੋਈ ਵਿਅਕਤੀ ਆਪਣੀ ਬੁੱਧੀ ਦੀ ਸਮੱਰਥਾ ਅਨੁਸਾਰ ਹੀ ਦੂਸਰੇ ਦੇ ਬੋਲੇ ਜਾਂ ਲਿਖੇ ਹੋਏ ਸਬਦਾਂ ਦੇ ਅਰਥ ਕਰਦਾ ਹੈ। ਗੁਰੂ ਨਾਨਕ ਜੀ ਅੱਖਰਾਂ ਦੀ ਵਿਆਖਿਆਂ ਲਿਖਦਿਆਂ ਸਪੱਸਟ ਕਰ ਦਿੰਦੇ ਹਨ ਜਿਵੇਂ ...( ਜਿਨ ਇਹ ਲਿਖੇ ਤਿਸ ਸਿਰ ਨਾਂ ਹੀਂ ਜਿਵ ਫੁਰਮਾਂਹੀਂ ਤਿਵ ਤਿਵ ਪਾਂਹੀਂ ) । ਪੁਰਾਤਨ ਸਮਿਆ ਵਿੱਚ ਸਬਦਾਂ ਨੂੰ ਪਦਛੇਦ ਕਰਕੇ ਨਹੀਂ ਲਿਖਿਆ ਜਾਂਦਾ ਸੀ ਸਗੋਂ ਜੁੜਵੇ ਸਬਦ ਲਿਖੇ ਜਾਂਦੇ ਸਨ ਜੋ ਕਿ ਵਰਤਮਾਨ ਸਮੇਂ ਦੇ ਲੋਕ ਸਹੀ ਤਰਾਂ ਸਮਝ ਨਹੀਂ ਸਕਦੇ ਕਿਉਂਕਿ ਵਰਤਮਾਨ ਸਿੱਖਿਆ ਹੀ ਪਦ ਛੇਦ ਕੀਤੇ ਹੋਏ ਸਬਦਾਂ ਰਾਂਹੀ ਹਰ ਕੋਈ ਸਿੱਖਦਾ ਹੈ । ਸੋ ਜੇ ਪੁਰਾਤਨ ਬੀੜਾਂ ਨੂੰ ਪਦ ਛੇਦ ਕੀਤਾ ਜਾ ਸਕਦਾ ਹੈ ਤਦ ਸਮੇਂ ਅਨੁਸਾਰ ਹੋਰ ਲੋੜੀਦੀਆਂ ਸੋਧਾਂ ਕਰਨ ਵਿੱਚ ਵੀ ਕੋਈ ਬੁਰੀ ਗੱਲ ਨਹੀਂ ਹੋਵੇਗੀ । ਮੂਲ ਰੂਪ ਵਿੱਚ ਸਰਧਾ ਪੂਰਵਕ ਪਾਠ ਕਰਨ ਲਈ ਗੁਰੂ ਗਰੰਥ ਦੇ ਮੂਲ ਸਰੂਪ ਵਿੱਚ ਬਦਲਾ ਨਹੀਂ ਕੀਤਾ ਜਾਣਾਂ ਚਾਹੀਦਾ ਪਰ ਸਿੱਖਣ ਵਾਲਿਆਂ ਲਈ ਨਿੱਜੀ ਤੌਰ ਤੇ ਗੁਰੂ ਗਰੰਥ ਦੀ ਮੂਲ ਭਾਵਨਾਂ ਨੂੰ ਸਮਝਣ ਲਈ ਵਰਤਮਾਨ ਸਮੇਂ ਦੀਆਂ ਲੋੜਾ ਅਨੁਸਾਰ ਅਨੁਵਾਦ ਜਰੂਰ ਕਰਨੇਂ ਚਾਹੀਦੇ ਹਨ ਜਿਸ ਨਾਲ ਗੁਰੂ ਫਲਸਫੇ ਦਾ ਪਰਚਾਰ ਹੋਰ ਵਧੀਆ ਹੋ ਸਕਦਾ ਹੈ।
                           ਗਰੀਬ ਲੋਕਾਂ ਲਈ ਕਨੂੰਨ ਤੋਂ ਜਿਆਦਾ ਖੁਦਾ ਤੇ ਯਕੀਨ ਕਿਉਂ ?
                     ਆਮ ਅਮੀਰ ਗਰਦਾਨੇ ਗਏ ਭਾਰਤੀਆਂ ਲਈ ਜਿੰਹਨਾਂ ਦੀ ਰੋਜਾਨਾ ਖਰਚਣ ਸਮੱਰਥਾ 28 ਰੁਪਏ ਤੋਂ 36 ਰੁਪਏ ਤੱਕ ਹੈ ਦੇ ਲਈ ਅਜਾਦੀ ,ਕਾਨੂੰਨ ,ਸੰਵਿਧਾਨ  ਦਾ ਕੀ ਮਤਲਬ ਹੈ ਅਤੇ  ਕਿਹੜਾ ਫਾਇਦਾ ਹੈ ਸੋਚਣਾਂ ਬਣਦਾ ਹੈ । ਜਦ ਆਮ ਵਿਅਕਤੀ ਨੂੰ ਅਜਾਦੀ ਦਾ ਸਬਜਬਾਗ ਦਿਖਾਇਆ ਜਾਂਦਾਂ ਹੈ ਰੋਟੀ ਲਈ ਮੁਥਾਜ ਬੰਦਾਂ ਅਜਾਦੀ ਦੇ ਜਸਨ ਮਨਾਵੇ ਜਾਂ ਰੋਟੀ ਦੇ ਜੁਗਾੜ ਵਿੱਚ ਲੇਬਰ ਚੌਕਾਂ ਵਿੱਚ ਖੜਕੇ ਦਿਹਾੜੀ ਦਾ ਇੰਤਜਾਮ ਕਰਦਿਆਂ ਅਮੀਰਾਂ ਦੀਆਂ ਕਾਰਾਂ ਪਿੱਛੇ ਭਜਦਾ ਫਿਰੇ ।  ਸੰਵਿਧਾਨ ਆਮ ਵਿਅਕਤੀ ਤੋਂ ਕੁਦਰਤ ਦੀ ਸਰਬਸਾਂਝੀ ਧਰਤੀ ਤੇ ਕੁੱਝ ਲੋਕਾਂ ਦਾ ਕਬਜਾ ਮੰਨਜੂਰ ਕਰ ਦਿੰਦਾਂ ਹੈ ਗਰੀਬ ਬੰਦੇ ਦੇ ਪੈਰ ਧਰਨ ਵਾਲੀ ਧਰਤੀ ਨੂੰ ਬੰਦਿਆਂ ਦੀ ਬਣਾ ਦਿੰਦਾਂ ਹੈ  ਤਦ ਦੱਸੋ ਇਹ ਸੰਵਿਧਾਨ ਹੈ ਜਾਂ ਗੁਲਾਮੀ ਦਾ ਫੁਰਮਾਨ । ਕਾਨੂੰਨ ਨਾਂ ਦਾ ਜਾਲ ਅਮੀਰਾਂ ਦੁਆਰਾ ਗਰੀਬਾਂ ਤੇ ਹੀ ਸਿੱਟਿਆ ਜਾ ਸਕਦਾ ਹੈ ਇਹ ਗਰੀਬ ਬੰਦਿਆਂ ਤੋਂ ਇਹ ਕਾਨੂੰਨ  ਚੁੱਕਿਆ ਵੀ ਨਹੀਂ ਜਾ ਸਕਦਾ ਪਰ ਅਮੀਰ ਲੋਕ ਪੈਸੇ ਦੇ ਜੋਰ ਤੇ ਨਿੱਤ ਦਿਨ ਕਾਨੂੰਨ ਦੀ ਧੌਣ ਮਰੋੜੀ ਰੱਖਦੇ ਹਨ ।
Add caption
ਅਦਾਲਤਾਂ ਜੋ ਇਨਸਾਫ ਦੇ ਮੰਦਰ ਕਹਿਕੇ ਪਰਚਾਰੀਆਂ ਜਾਂਦੀਆਂ ਹਨ  ਗਰੀਬ ਨੂੰ ਇੰਹਨਾਂ ਵਿੱਚ ਦਾਖਲ ਹੋਣ ਲਈ ਵੀ ਆਪਣਾਂ ਘਰ ਤੱਕ ਵੇਚਣਾਂ ਪੈ ਜਾਂਦਾ ਹੈ । ਕਿਹੋ ਜਿਹੇ ਨੇ ਇਨਸਾਫ ਦੇ ਮੰਦਰ ਕਾਨੂੰਨ ਘਰ ਅਦਾਲਤਾਂ ਜੋ ਆਮ ਵਿਅਕਤੀ ਤੋਂ ਉਸਦਾ ਰਹਿਣ ਦਾ ਟਿਕਾਣਾਂ ਵੀ ਖੋਹਣ ਤੱਕ ਜਾਵੇ ਅਸਲ ਵਿੱਚ ਇਹ ਸਿਸਟਮ ਦਾ ਹਿੱਸਾ ਹਨ ਜੋ ਆਮ ਵਿਅਕਤੀਆਂ ਲਈ ਗੁਲਾਮ ਬਣਾਉਣ ਦਾ ਤਰੀਕਾ ਹੀ ਹਨ । ਜਦ ਵੀ ਆਮ ਲੋਕਾਂ ਨਾਲ ਕੋਈ ਧੱਕਾ ਕੀਤਾ ਜਾਂਦਾ ਹੈ ਤਦ ਉਸ ਵਿਰੁੱਧ ਬੋਲਣ ਤੇ ਸਰਕਾਰੀ ਅਤੇ ਅਮੀਰਾਂ ਦੇ ਪੈਦਾਇਸ ਤੰਤਰ ਵੱਲੋਂ ਕਾਨੂੰਨ ,ਅਦਾਲਤਾਂ , ਅਤੇ ਸੰਵਿਧਾਨ ਦਾ ਸਹਾਰਾ ਲੈਣ ਦੇ ਦਸੇ ਰਾਹ ਦੱਸੇ ਜਾਂਦੇ ਹਨ । ਗਰੀਬ ਬੰਦਾਂ ਇੰਹਨਾਂ ਰਾਹਾਂ ਤੇ ਤੁਰਨਾਂ ਤਾਂ ਦੂਰ ਪੈਰ ਧਰਨ ਦੀ ਵੀ ਨਹੀਂ ਸੋਚ ਸਕਦਾ । ਅਦਾਲਤੀ ਖਰਚੇ ਵਕੀਲਾਂ ਦੀਆਂ ਫੀਸਾਂ ਲੱਖਾ ਰੁਪਏ ਦੀਆਂ ਦਿਹਾੜੀਆਂ ਭੰਨਕੇ ਗਰੀਬ ਲੋਕ ਹਜਾਰਾਂ ਦਾ ਫਾਇਦਾ ਕਿਵੇਂ ਲੈ ਸਕਦੇ ਹਨ । ਕਈ ਵਾਰ ਤਾਂ ਕਾਨੂੰਨ ਨਾਂ ਦਾ ਜਾਲ ਸਾਧਨ ਸੰਪੰਨ ਲੋਕਾਂ ਦੀਆਂ ਵੀ ਚੀਕਾਂ ਕਢਵਾ ਦਿੰਦਾਂ ਹੈ ਜਦ ਕੋਈ ਰੂਪਨ ਬਜਾਜ ਦਿਉਲ ਕਿਸੇ ਪੁਲੀਸ ਦੇ ਤਾਨਸ਼ਾਹ ਕੇਪੀ ਐਸ ਗਿੱਲ ਤੇ ਕੇਸ ਦਰਜ ਕਰਵਾਉਣ ਲਈ ਹੀ ਅਦਾਲਤਾਂ ਵਿੱਚ ਗੇੜੇ ਕੱਢਦੀ ਰਹਿੰਦੀ ਹੈ । ਜਦ ਕੋਈ ਪਰੀਵਾਰ ਵੱਡੇ ਅਤੇ ਅਮੀਰ ਕਿ੍ਕਟਰ ਐਮਪੀ ਨਵਜੋਤ ਸਿੱਧੂ ਨੂੰ ਤਿੰਨ ਸਾਲ ਦੀ ਜਮਾਨਤ ਵਾਲੀ ਸਜਾ ਕਰਵਾਉਣ ਲਈ ਪੰਦਰਾਂ ਪੰਦਰਾਂ ਸਾਲ ਅਦਾਲਤਾਂ ਦੇ ਵਿੱਚ ਚੱਕਰ ਲਾਉਣ ਦੀ ਜੇਲ ਵਰਗੀ ਸਜਾਂ ਭੁਗਤਦਾ ਹੈ । ਇੱਥੇ ਬਹੁਤੀ ਵਾਰ ਸਜਾ ਦੋਸੀ ਦੀ ਥਾਂ ਉਹ ਲੋਕ ਭੁਗਤਦੇ ਹਨ ਜੋ ਦੋਸੀਆਂ ਖਿਲਾਫ ਬੋਲਣ ਦੀ ਕੋਸਿਸ਼ ਕਰਦੇ ਹਨ । ਜਨਾਬ ਜਨਾਬ ਕਰਦੇ ਲੋਕ ਅਜਾਦੀ ਦੀ ਭਾਸ਼ਾ ਬੋਲਣਾਂ ਹੀ ਭੁੱਲ ਜਾਂਦੇ ਹਨ । 1970ਵਿਆਂ ਵਿੱਚ ਦਰਜ ਕੇਸਾਂ ਵਿੱਚ ਅੱਸੀ ਪ੍ਰਤੀਸਤ ਲੋਕਾਂ ਨੂੰ ਸਜਾ ਹੋ ਜਾਂਦੀ ਸੀ ਕਿਉਂਕਿ ਉਸ ਸਮੇਂ ਤੱਕ ਕੋਈ ਨੈਤਿਕਤਾ ਅਤੇ ਜੁੰਮੇਵਾਰੀ ਸੁਰੱਖਿਆ ਤੰਤਰ ਵਿੱਚ ਹੁੰਦੀ ਸੀ ਪਰ 2005 ਤੱਕ ਪਹੁੰਚਦਿਆਂ ਇਹ ਚੱਕਰ ਉਲਟ ਘੁੰਮਗਿਆ ਹੈ ਕਿਉਂਕਿ ਇਸ ਸਮੇਂ ਤੱਕ ਪਹੁੰਚਦਿਆਂ ਅੱਸੀ ਪ੍ਰਤੀਸਤ ਲੋਕ ਬਰੀ ਕੀਤੇ ਜਾਣ ਲੱਗ ਪਏ ਸਨ ਅਤੇ ਸਜਾ ਸਿਰਫ 20% ਕੇਸਾਂ ਤੱਕ ਹੀ  ਹੋਣ ਲੱਗ ਪਈ ਸੀ । 2014 ਤੱਕ ਨਵੇਂ ਵਰਤਮਾਨ ਸਮੇਂ ਦੇ ਅੰਕੜੇ ਤਾਂ ਹੋਰ ਵੀ ਤਰੱਕੀ  ਕਰ ਗਏ ਹੋਣੇ ਨੇ ਸਰਕਾਰਾਂ ਹੀ ਜਾਣਦੀਆਂ ਹੋਣਗੀਆਂ ।
                        ਅਮੀਰ ਲੋਕ ਆਪਣੇ ਕੇਸ਼ ਸੁਪਰੀਮ ਕੋਰਟ ਤੱਕ ਲਿਜਾਣ ਦੇ ਸਮੱਰਥ ਹਨ ਜਿਸ ਨਾਲ ਉਹ ਸਰਕਾਰਾਂ ਤੱਕ ਨੂੰ ਵੀ ਲੰਬੇ ਸਮੇਂ ਤੱਕ ਉਲਝਾ ਕੇ ਆਪਣੇ ਮਕਸਦ ਹੱਲ ਕਰ ਲੈਂਦੇ ਹਨ ਪਰ ਆਮ ਲੋਕ ਤਾਂ ਇੱਕ ਘੰਟੇ ਦੀ ਦੋ ਦੋ ਲੱਖ ਤੱਕ ਫੀਸ ਲੈਣ ਵਾਲੇ ਵਕੀਲਾਂ ਦੀ ਦਹਿਲੀਜ ਤੇ ਚੜਨ ਦੀ ਵੀ ਨਹੀਂ ਸੋਚ ਸਕਦਾ । ਆਮ ਲੋਕ ਇਨਸਾਫ ਦੇ ਮੰਦਰਾਂ ਤੋਂ ਜਹਿਰੀਲੇ ਜਾਨਵਰਾਂ ਤੋਂ ਡਰਨ ਵਾਂਗ ਤਰਿਹਦੇਂ ਹਨ ।  ਸੋ ਆਮ ਬੰਦੇ  ਦੀ ਆਸ ਤਾਂ ਸਦਾ ਖੁਦਾਈ ਰਹਿਮਤ ਅਤੇ ਉਸਦੇ ਇਨਸਾਫ ਵੱਲ ਹੀ ਦੇਖਦੀ ਰਹਿ ਸਕਦੀ ਹੈ । ਜਦ ਜਿਆਦਾ ਸਿਆਣੇ ਅਖਵਾਉਣ ਵਾਲੇ ਅਮੀਰ  ਲੋਕ ਆਮ ਲੋਕਾਂ ਦੇ ਰੱਬੀ ਇਨਸਾਫ ਦੇ ਮੰਨਣ ਨੂੰ ਹਾਸਿਆਂ ਵਿੱਚ ਮਖੌਲ ਬਣਾਉਂਦੇ ਹਨ ਤਦ ਇਹ ਲੋਕ ਆਮ ਲੋਕਾਂ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਮੂਰਖ ਦਿਖਾਈ ਦਿੰਦੇ ਹਨ । ਗਰੀਬ ਮਾੜੇ ਅਤੇ ਆਮ ਬੰਦੇ ਲਈ ਵਰਤਮਾਨ ਇਨਸਾਫ ਦੇ ਮੰਦਰਾਂ ਵਿੱਚ ਵੜਨਾਂ ਬਹੁਤ ਹੀ ਮੁਸ਼ਕਲ ਬਣਾ ਦਿੱਤਾ ਗਿਆ ਹੈ ਪਰ ਜੇ ਕੋਈ ਭੁੱਲਿਆ ਭਟਕਿਆ ਇਸ ਰਸਤੇ ਤੇ ਤੁਰ ਵੀ ਪੈਂਦਾਂ ਹੈ ਤਦ ਉਹਨਾਂ ਵਿੱਚੋਂ ਕਿਸੇ ਵਿਰਲੇ ਨੂੰ ਛੱਡਕੇ ਬਾਕੀ ਸਭ ਤਬਾਹ ਹੋਕੇ ਹੀ ਵਾਪਸ ਮੁੜਦੇ ਹਨ । ਸਾਡੇ ਰਾਜਨੀਤਕ ਸਿਸਟਮ ਅਤੇ ਨਿਆਂ ਪਾਲਿਕਾ ਲਈ ਇਹ ਸਭ ਤੋਂ ਵੱਡੀ ਚੁਣੋਤੀ ਹੈ ॥ ਉਹ ਦਿਨ ਸੁਭਾਗਾ ਹੋਵੇਗਾ ਭਾਰਤ ਦੇੁਸ਼ ਲਈ ਜਿਸ ਦਿਨ ਆਮ ਲੋਕ ਇਨਸਾਫ ਦੇ ਮੰਦਰਾਂ ਵਿੱਚ ਵੜਨ ਲੱਗਿਆਂ ਡਰ ਮਹਿਸੂਸ ਨਹੀਂ ਕਰਨਗੇ । ਕਾਸ਼ ਉਹ ਦਿਨ ਸਾਡੇ ਆਮ ਲੋਕਾਂ ਨੂੰ ਨਸੀਬ ਹੋ ਜਾਵੇ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ 


Friday 19 September 2014

ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ

ਬੋਲ ਵਾਹਿਗੁਰੂ ਤੂੰ ਬੰਦਿਆਂ ਮੰਨ ਕੇ ਕੁਦਰਤ ਦਾ ਭਾਣਾਂ  ..ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਦੁਨੀਆਂ ਰੰਗ ਬਿਰੰਗੀ ਹੈ ਮੇਲੇ ਵਿੱਚ ਪਤਾ ਜਾ ਲੱਗਦਾ ..ਬਾਂਹ ਕੋਈ ਹੀ ਫੜਦਾ  ਹਰ ਕੋਈ ਵਿੱਚ ਦੂਜੇ ਦੇ ਬੱਜਦਾ
ਕੋਈ ਦੇਖਦਾ ਰਹਿ ਜਾਵੇ ਕੋਈ ਖਾਵੇ ਸਭ ਕਿਸਮਾਂ ਦਾ ਖਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਆਇਆ ਜੋ ਮੜਕਾਂ ਨਾਲ ਸ਼ਾਮ ਨੂੰ ਪੁੱਟਿਆ ਪੈਰ ਨਾਂ ਜਾਵੇ.ਸਬਰ ਰਹਿੰਦਾਂ ਨਾਂ ਜੋਬਨ ਤੋਂ ਦੇਖਕੇ ਮਨ ਪਿਆ ਲਲਚਾਵੇ
ਕੋਈ ਮੁੜਦਾ ਇੱਜਤ ਨਾਲ ਦੇਖਦਾ ਕੋਈ ਪਿਆ ਦੇਖਦਾ ਠਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਵਿੱਚ ਜਿੰਦਗੀ ਦੇ ਮੇਲੇ ਦੇ ਭਲਿਆਂ ਨਾਂ ਟੋਇਆ ਨੂੰ ਪੁੱਟ ਉਏ .ਤੂੰ ਜਾਣੇ ਨਾਂ ਦੁਨੀਆਂ ਜਾਊਗੀ ਤੈਨੂੰ ਹੀ ਵਿੱਚ ਸੁੱਟ ਉਏ
ਜਿਹੜਾ ਆਇਆ ਸੀ ਭੱਜਕੇ ਭਾਲਦਾ ਮੋਢੇ ਚਾਰ ਟਿਕਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਵੇਲੇ ਆਉਣ ਦੇ ਤੂੰ ਭਲਿਆ ਪਹਿਨੇ ਸੀ ਜੋ ਰੰਗ ਬਿਰੰਗੇ .ਮੇਲੇ ਦੀਆਂ ਧੂੰੜਾਂ ਧੁੱਪਾਂ ਨੇ ਕਰਤੇ ਨੇ ਸਾਰੇ  ਇੱਕ ਰੰਗੇ
ਤੂੰ ਕੀ ਦੇਖੇਂ ਨਵਿਆਂ ਨੂੰ ਹੁੰਦਾਂ ਇੱਕ ਦਿਨ ਸਭ ਪੁਰਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਕੋਈ ਤੁਰਦਾ ਮੜਕਾਂ ਨਾਲ ਕੋਈ ਵਾਂਗ ਹਨੇਰੀ  ਭੱਜਦਾ .ਕੋਈ ਭੁੱਖਾ ਰਹਿ ਜਾਵੇ ਕੋਈ ਹੈ ਨਾਲ ਅੱਖਾ ਹੀ ਰੱਜਦਾ
ਕੋਈ ਹਾਉਕੇ ਲੈਂਦਾ ਗੁਰਚਰਨ ਸਿੰਆਂ ਕੋਈ ਗਾਉਂਦਾ ਜਾਵੇ ਗਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ  

ਬੇਰੁਜਗਾਰ ਨੌਜਵਾਨਾਂ ਦੀ ਰੁਜਗਾਰ ਲਈ ਹੋਣ ਵਾਲੇ ਟੈਸਟਾਂ ਰਾਂਹੀ ਅੰਨੀ ਲੁੱਟ ਕਿਉਂ ?

                             
          ਸਕੂਲੀ ਵਿਦਿਆ ਅਜ ਕਲ ਵਧੀਆਂ ਜੀਵਨ ਆਚਰਣ ਦੀ  ਸਿੱਖਿਆ ਦੀ ਥਾਂ ਰੋਜਗਾਰ ਨਾਲ ਜੋੜ ਦਿੱਤੀ ਗਈ ਹੈ। ਸਿੱਖਿਆ ਨੀਤੀ ਨੂੰ ਬਣਾਉਣ ਵਾਲੇ ਸਿੱਖਿਆ ਸਾਸਤਰੀ ਪਤਾ ਨਹੀਂ ਕਿਹੋ ਜਿਹੇ ਹਨ ਜੋ ਨਿੱਤ ਦਿਨ ਵਿਦਿਅਕ ਨੀਤੀਆਂ ਨਾਲ ਖਿਲਵਾੜ ਕਰਨ ਦੇਈ ਜਾ ਰਹੇ ਹਨ । ਸਿੱਖਿਆ ਹਾਸਲ ਕਰਨ ਵਾਲਾ ਵਿਦਿਆਰਥੀ ਵਰਗ ਵਿਦਿਆ ਰਾਂਹੀਂ ਰੋਜਗਾਰ ਪਰਾਪਤ ਕਰਨ ਦੇ ਚੱਕਰ  ਵਿੱਚ ਪਾਗਲਪਣ ਦੀ ਹੱਦ ਤੱਕ ਦਾ ਸਫਰ ਕਰਦਾ ਹੋਇਆਂ ਖੁਦਕਸੀਆਂ ਤੱਕ ਜਾ ਪਹੁੰਚਿਆ ਹੈ। ਵਰਤਮਾਨ ਸਿੱਖਿਆ ਬੱਚੇ ਦਾ ਬੌਧਿਕ ਵਿਕਾਸ ਦੀ ਥਾਂ ਮਾਨਸਿਕ ਵਿਗਾੜ ਪੈਦਾ ਕਰਨ ਦਾ ਸਾਧਨ ਮਾਤਰ ਹੋ ਕੇ ਰਹਿ ਗਈ ਹੈ । ਸਮੁੱਚੇ ਸੰਸਾਰ ਨੂੰ ਖਪਤਕਾਰੀ ਯੁੱਗ ਦੇ ਵਿੱਚ ਧੱਕਣ ਲਈ  ਹੀ ਵਿਦਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ । ਵਿਦਿਅਕ ਪਰਬੰਧ ਜਿਸ ਤਰਾਂ ਅਮੀਰਾਂ ਦੇ ਹੱਥ ਵਿੱਚ ਦਿੱਤਾ ਜਾ ਰਿਹਾ ਹੈ ਉਸ ਨਾਲ ਇਹ ਅਮੀਰ ਵਰਗ ਆਪੋ ਆਪਣੇ ਵੱਖੋ ਵੱਖਰੇ ਦੂਸਰੇ ਉਤਪਾਦਨਾਂ ਨੂੰ ਲੋਕਾਂ ਦੇ ਘਰਾਂ ਅੰਦਰ ਭੇਜਣ ਲਈ ਵਿਦਿਆਂ ਰਾਂਹੀਂ ਯਤਨ ਕਰ ਰਿਹਾ ਹੈ ਅਤੇ ਇਸ ਦੇ ਕਰਨ ਲਈ ਬੱਚਿਆਂ ਰਾਂਹੀ ਉਹਨਾਂ ਦੇ ਮਾਪਿਆਂ ਤੱਕ ਦਾ ਵੀ ਦਿਮਾਗ ਧੋਇਆਂ ਜਾ ਰਿਹਾ ਹੈ। ਵਿਦਿਆਂ ਵਿਚਾਰੀ ਤਾਂ ਪਰਉਪਕਾਰੀ ਦਾ ਸਿਧਾਂਤ ਕਿਧਰੇ ਉੱਡ ਗਿਆਂ ਲੱਗਦਾ ਹੈ । ਬਹੁਤੇ ਵਿਦਿਅਕ ਅਦਾਰੇ ਵਰਤਮਾਨ ਰਾਜਸੱਤਾਵਾਂ ਵੀ ਵਿਦਿਆਂ ਰਾਂਹੀਂ ਆਮ ਲੋਕਾਂ ਅਤੇ ਬੇਰੁਜਗਾਰਾਂ ਦੀ ਲੁੱਟ ਨੂੰ ਰੋਕਣ ਵਿੱਚ ਨਕਾਮ ਹੋ ਰਹੀਆਂ ਹਨ । ਸਮੁੱਚੇ ਦੇਸ਼ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਬੇਰੁਜਗਾਰ ਹਨ ਜਿਹੜੇ ਨੌਕਰੀਆਂ ਦੀ ਤਲਾਸ਼ ਵਿੱਚ ਹਰ ਕਿਸਮ ਦੀ ਤਕਲੀਫ ਝੱਲਣ ਨੂੰ ਤਿਆਰ ਹਨ । ਅੱਜ ਕਲ ਹਰ ਕਿਸਮ ਦੀ ਨੌਕਰੀਆਂ ਹਾਸਲ ਕਰਨ ਲਈ ਵਿਦਿਆਂ ਪਰਾਪਤ ਕਰਦਿਆਂ ਪਰਾਪਤ ਕੳਤੇ ਉੱਚ ਨੰਬਰਾਂ ਦੀ ਕੋਈ ਕਦਰ ਨਹੀਂ ਹੈ । ਜਿਆਦਾਤਰ ਰੋਜਗਾਰ ਹਾਸਲ ਕਰਨ ਲਈ ਟੈਸਟ ਪਾਸ ਕਰਨ ਦਾ ਨਵਾਂ ਰੁਝਾਨ ਸਥਾਪਤ ਕਰ ਦਿੱਤਾ ਗਿਆ ਹੈ । ਕਰੋੜਾਂ ਬੇਰੁਜਗਾਰ ਵਿਦਿਆਰਥੀ ਹਰ ਕਿਸਮ ਦੇ ਟੈਸਟਾਂ ਵਿੱਚ ਅਪੀਅਰ ਹੋਣ ਦੀ ਕੋਸਿਸ ਕਰਦੇ ਹਨ ਅਤੇ ਬਹੁਤੇ ਕਿਸਮਤ ਤੇ ਭਰੋਸਾਂ ਕਰਕੇ ਹੀ ਟੈਸਟਾਂ ਵਿੱਚ ਬੈਠਦੇ ਹਨ ਕਿ ਸਾਇਦ ਟੈਸਟ ਪਾਸ ਹੋਣ ਦਾ ਤੀਰ ਤੁੱਕਾ ਹੀ ਲੱਗ ਜਾਵੇ ਜਾਂ ਕੋਈ ਸਿਫਾਰਸੀ ਅਤੇ ਕਿਸੇ ਛੋਟੇ ਰਾਹ ਰਾਂਹੀਂ ਕਿਸੇ ਗਲਤ ਤਰੀਕੇ ਨਾਲ ਹੀ ਸਾਇਦ ਟੇਸਟ ਪਾਸ ਕਰਨ ਦਾ ਦਾਅ ਲੱਗ ਜਾਵੇ । ਦੇਸ਼ ਦੇ ਵਿੱਚ ਭਰਿਸਟ ਨਿਜਾਮ ਕਾਰਨ ਕਈ ਵਾਰ ਇਹ ਸੰਭਵ ਵੀ ਹੁੰਦਾਂ ਹੈ ।
                                      ਦੂਸਰਾ ਵੱਡਾ ਕਾਰਨ ਸਾਡੇ ਸਿਸਟਮ ਦਾ ਬੇਰਹਿਮ ਹੋ ਜਾਣਾਂ ਹੈ ਜਿਸ ਨਾਲ ਬੇਰੁਜਗਾਰ ਨੌਜਵਾਨ ਦੋਹਰਾ ਮਾਨਸਿਕ ਸੰਤਾਪ ਝੱਲਣ ਲਈ ਮਜਬੂਰ ਹਨ । ਹਰ ਤਰਾਂ ਦੀਆਂ ਵਿਦਿਅਕ ਡਿਗਰੀਆਂ ਡਿਪਲੋਮਿਆਂ ਨਾਲ ਲੈਸ ਬੇਰੁਜਗਾਰ ਨੋਜਵਾਨ ਟੈਸਟ ਦੇਣ ਲਈ ਅਰਬਾਂ ਰੁਪਏ ਦੀਆਂ ਫੀਸਾਂ ਭਰਦੇ ਹਨ ਪਰ ਸਾਡੀਆਂ ਸਰਕਾਰਾਂ ਨੂੰ ਘੱਟੋ ਘੱਟ ਟੈਸਟ ਦੇਣ ਸਮੇਂ ਲਈਆਂ ਜਾਣ ਵਾਲੀਆਂ ਫੀਸਾਂ ਦਾ ਬੋਝ ਤਾਂ ਆਪ ਚੁੱਕਣਾਂ ਚਾਹੀਦਾ ਹੈ । ਬੇਰੁਜਗਾਰ ਨੌਜਵਾਨ ਜੇਬੋਂ ਖਾਲੀ ਹੀ ਹੁੰਦੇ ਹਨ । ਰੋਜਗਾਰ ਦੀ ਭਾਲ ਕਰਨ ਵਾਲਾ  ਸਕੂਲਾਂ ਕਾਲਜਾਂ ਦੀਆਂ ਬੇਥਾਹ  ਫੀਸਾਂ ਭਰਨ ਤੋਂ ਬਾਅਦ ਵੀ ਲੁੱਟ ਕਰਵਾਉਣ ਲਈ ਮਜਬੂਰ ਕਰੀ ਜਾਣਾਂ ਕੋਈ ਚੰਗੀ ਰਵਾਇਤ ਨਹੀਂ । ਪੰਜਾਬ ਸਰਕਾਰ ਦੁਆਰਾ ਜਿਸ ਤਰਾਂ ਦਸ ਬੀਹ ਪੋਸਟਾਂ ਦਾ ਇਸਤਿਹਾਰ ਦੇਕੇ ਪੰਜਾਬ ਦੇ ਚਤਾਲੀ ਲੱਖ ਬੇਰੁਜਗਾਰਾਂ ਵਿੱਚੋ ਪੰਜ ਚਾਰ ਲੱਖ ਤੋਂ ਪੰਜ ਸੌ ਤੋਂ ਲੈਕੇ ਪੱਚੀ ਸੌ ਤੱਕ ਦੇ ਲੱਖਾਂ ਫਾਰਮ ਵੇਚ ਕੇ ਕਰੋੜਾਂ ਵਿੱਚ ਰੁਪਇਆਂ ਇਕੱਠਾ ਕਰਨ ਦਾ ਸਾਧਨ ਹੀ ਬਣਾ ਲਿਆ ਗਿਆ ਹੈ । ਦਸ ਲੱਖ ਦੇ ਕਰੀਬ ਬੀ ਐੱਡ ਅਤੇ ਈਟੀਟੀ ਬੇਰੁਜਗਾਰ ਤਾਂ ਹਰ ਛਿਮਾਹੀ ਹੀ ਟੈਸਟ ਦੇਣ ਲਈ ਕਰੋੜਾਂ ਰੁਪਏ ਬਰਬਾਦ ਕਰਨ ਲਈ ਮਜਬੂਰ ਕੀਤੇ ਜਾ ਰਹੇ ਹਨ । ਇਹਨਾਂ ਟੈਸਟਾਂ ਵਿੱਚ ਬੈਠਣ ਵਾਲਿਆਂ ਵਿੱਚੋਂ ਇੱਕ ਜਾਂ ਦੋ ਪ੍ਰਤੀਸਤ ਹੀ ਇਹ ਟੈਸਟ ਪਾਸ ਕਰ ਪਾਉਂਦੇ ਹਨ ਕਿਉਂਕਿ ਇਸ ਟੈਸਟ ਨੂੰ ਪਾਸ ਕਰਨ ਦੇ ਮਾਪਦੰਡ ਹੀ ਏਨੇ ਉੱਚੇ ਰੱਖੇ ਹਨ ਕਿ ਕੋਈ ਇਸਨੂੰ ਪਾਸ ਹੀ ਨਾਂ ਕਰ ਸਕੇ । ਦੂਸਰੇ ਪਾਸੇ ਇਸ ਟੈਸਟ ਨੂੰ ਪਾਸ ਕਰਨ ਵਾਲਿਆਂ ਨੂੰ ਵੀ ਰੋਜਗਾਰ ਦੀ ਕੋਈ ਗਰੰਟੀ ਨਹੀਂ । ਸਰਕਾਰਾਂ ਨੇ ਇਸ ਤਰੀਕੇ ਨੂੰ ਹਥਿਆਰ ਹੀ ਬਣਾ ਲਿਆਂ ਹੈ ਕਿ ਜਦ ਕੋਈ ਰੋਜਗਾਰ ਦੀ ਮੰਗ ਕਰਦਾ ਹੈ ਤਦ ਕਹਿ ਦਿੱਤਾ ਜਾਦਾ ਹੈ ਕਿ ਤੁਸੀਂ ਤਾਂ ਟੈਸਟ ਹੀ ਪਾਸ ਨਹੀਂ ਕੀਤਾ । ਜਦ ਟੈਸਟ ਪਾਸ ਕਰਨ ਵਾਲੇ ਰੋਜਗਾਰ ਦੀ ਮੰਗ ਕਰਦੇ ਹਨ ਜੋ ਕਿ ਬਹੁਤ ਛੋਟੀ ਗਿਣਤੀ ਵਿੱਚ ਰਹਿ ਗਏ ਹਨ ਕਿਉਂਕਿ ਟੈਸਟ ਪਾਸ ਹੀ ਬਹੁਤ ਘੱਟ ਲੋਕਾਂ ਨੂੰ ਕਰਨ ਦਿੱਤਾ ਜਾਂਦਾ ਹੈ ਅਤੇ ਇਸ ਛੋਟੀ ਗਿਣਤੀ ਨੂੰ ਸੁਰੱਖਿਆ ਬਲਾਂ ਦੀਆਂ ਡਾਗਾਂ ਅਸਾਨੀ ਨਾਲ ਰੋਕ ਲੈਂਦੀਆਂ ਹਨ ।
                             ਸੋ ਸਾਡੀਆਂ ਸਰਕਾਰਾਂ ਨੂੰ ਆਪਣਾਂ ਦੋਗਲਾਪਨ ਤਿਆਗ ਕੇ ਟੈਸਟਾਂ ਦਾ ਡਰਾਮਾ ਬੰਦ ਕਰਨਾਂ ਚਾਹੀਦਾ ਹੈ । ਰੋਜਗਾਰ ਦੇਣ ਲਈ ਵਿਦਿਅਕ ਯੋਗਤਾ ਦੀ ਮੈਰਿਟ ਨੂੰ ਹੀ ਅਧਾਰ ਮੰਨਿਆਂ ਜਾਣਾਂ ਚਾਹੀਦਾ ਹੈ । ਜੇ ਇਹ ਟੈਸਟ ਇੰਨੇ ਹੀ ਜਰੂਰੀ ਹਨ ਫਿਰ ਡਿਗਰੀਆਂ ਅਤੇ ਡਿਪਲੋਮਿਆਂ ਦੇ ਸਰਟੀ ਫਿਕੇਟ ਹਾਸਲ ਕਰਨ ਤੋਂ ਪਹਿਲਾਂ ਹੀ ਇਹ ਟੈਸਟ ਲਏ ਜਾਣੇ ਚਾਹੀਦੇ ਹਨ । ਲੱਖਾਂ ਰੁਪਏ ਵਿਦਿਅਕ ਡਿਗਰੀਆਂ ਤੇ ਖਰਚ ਕਰਨ ਦੀ ਫਿਰ ਲੋੜ ਹੀ ਕੀ ਹੈ ਜੇ ਡਿਗਰੀ ਲੈਕੇ ਟੈਸਟ ਪਾਸ ਹੀ ਨਹੀਂ ਕਰਨ ਦੇਣੇ  । ਇਸ ਤਰਾਂ ਦੇ ਟੈਸਟ ਵਿਸੇਸ ਸੇਵਾਵਾਂ ਲਈ ਤਾਂ ਜਰੂਰੀ ਹੋ ਸਕਦੇ ਹਨ ਪਰ ਆਮ ਤਰਾਂ ਦੀਆਂ ਨੌਕਰੀਆਂ ਲਈ ਇਹ ਸਿਰਫ ਭਰਮਜਾਲ ਮਾਤਰ ਹੀ ਹਨ । ਚੰਗਾਂ ਹੋਵੇ ਜੇ ਸਾਡੇ ਰਾਜਨੇਤਾ ਆਮ ਲੋਕਾਂ ਦੇ ਬੇਰੁਜਗਾਰ ਨੌਜਵਾਨ ਧੀਆਂ ਪੁੱਤਰਾਂ ਨੂੰ ਜਲੀਲ ਹੋਣ ਤੋਂ ਬਚਾਉਣ ਅਤੇ ਬੇਰੁਜਗਾਰਾਂ ਦੀ ਮਹਿੰਗੀਆਂ ਟੈਸਟ ਫੀਸਾਂ ਤੋਂ ਵੀ ਛੁਟਕਾਰਾ ਦਿਵਾਉਣ ਦੀ ਕੋਸਿਸ ਕਰਨ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ