Monday 18 June 2012

ਮਨੁੱਖ ਪੱਥਰ ਯੁੱਗ ਤੋਂ ਪੱਥਰ ਬਣਨ ਤੱਕ ?

ਮਨੁੱਖ ਪੱਥਰ ਯੁੱਗ ਤੋਂ ਪੱਥਰ ਬਣਨ ਤੱਕ ?  ਗੁਰਚਰਨ ਪੱਖੋਕਲਾਂ   94 177 27245
ਕਹਿਣ ਨੂੰ ਤਾਂ ਭਾਵੇਂ ਅਸੀਂ ਅੱਜ ਦੇ ਮਨੁੱਖ ਨੂੰ ਵਿਕਸਿਤ ਅਤੇ ਗਿਆਨ ਵਾਨ ਹੋਣ ਦਾ ਮਾਣ ਬਖਸਦੇ ਹਾਂ। ਕੀ ਅੱਜ ਦਾ ਮਨੁੱਖ ਸੱਚਮੁੱਚ ਹੀ ਗਿਆਨਵਾਨ ਹੈ ਜਾਂ ਧਰਤੀ ਉੱਪਰ ਵਸਣ ਵਾਲੇ ਜੀਵਾਂ ਵਿੱਚੋਂ ਸਭ ਤੋਂ ਅਗਿਆਨੀ ਹੈ ਦਾ ਫੈਸਲਾ ਸਮਾਂ ਹੀ ਕਰੇਗਾ। ਤਰਕਸੀਲ ਲੋਕ ਲੱਖ ਸਰਟੀ ਫਿਕੇਟ ਜਾਰੀ ਕਰਨ ਕਿ ਆਧੁਨਿੱਕ ਮਨੁੱਖ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੈ ਪਰ ਧਰਤੀ ਨੂੰ ਆਪਣੇ ਰਹਿਣ ਯੋਗ ਵੀ ਨਾਂ ਰਹਿਣ ਦੇਣਾਂ ਤਾਂ ਆਪਣੇ ਪੈਰ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ। ਵਿਗਿਆਨ ਦੇ ਨਾਂ ਥੱਲੇ ਮਨੁੱਖ ਨੇ ਧਰਤੀ ਦੀ ਅਤੇ ਕੁਦਰਤ ਦੀ ਤਬਾਹੀ ਦੀ ਜੋ ਨੀਂਹ ਰੱਖੀ ਹੈ ਇੱਕ ਦਿਨ ਜਰੂਰ ਹੀ ਮਨੁੱਖੀ ਸਮਾਜ ਦੀ ਮੌਤ ਬਣ ਜਾਵੇਗੀ। ਕੁਦਰਤ ਦੀ ਗੋਦ ਵਿੱਚ ਹੱਸਦਾ ਗਾਉਂਦਾਂ ,ਖੇਡਦਾ ਮਨੁੱਖ ਬੇਫਿਕਰੀ ਦੇ ਆਲਮ ਵਿੱਚ ਰਹਿੰਦਾਂ ਸੀ ਜੋ ਸਮੇਂ ਦੇ ਨਾਲ ਤਾਕਤਵਰਾਂ ਦੀ ਰਾਜਸੱਤਾ ਦੇ ਪੈਦਾ ਕੀਤੇ ਵਿਗਿਆਨ ਨਾਲ ਪੈਸੇ ਦਾ ਗੁਲਾਮ ਬਣਾ ਦਿੱਤਾ ਗਿਆ ਹੈ। ਅਜਾਦ ਰਹਿਣ ਵਾਲੇ ਮਨੁੱਖ ਦੇ ਪੈਰਾਂ ਦੇ ਵਿੱਚ ਪੈਸੇ ਦੀਆਂ ਅਦਿੱਖ ਬੇੜੀਆਂ ਪਾ ਦਿੱਤੀਆਂ ਗਈਆਂ ਹਨ । ਅੱਜ ਦਾ ਮਨੁੱਖ ਸਾਰੀ ਉੱਮਰ ਗੁਲਾਮੀ ਵਿੱਚ ਹੀ ਜਿਉਂਦਾਂ ਰਹਿੰਦਾਂ ਹੈ ਅਤੇ ਮਰਨ ਤੱਕ ਵੀ ਸਮਾਜ ਦੀਆਂ ਰਸਮਾਂ ਦੇ ਕੋਹੜ ਵਿੱਚੋਂ ਬਾਹਰ ਨਹੀਂ ਨਿੱਕਲ ਸਕਦਾ।  ਅੱਜ ਦਾ ਵਿਗਿਆਨ ਅਤੇ ਮਨੁੱਖੀ ਇਤਿਹਾਸ ਦੱਸਦਾ ਹੈ ਕਿ ਮਨੁੱਖ ਨੇ ਪੱਥਰ ਯੁੱਗ ਤੋਂ ਕੋਮਲ ਕਲਾਵਾਂ ਵਾਲੇ ਯੁੱਗ ਤੱਕ ਦਾ ਸਫਰ ਕਰਿਆ ਹੈ। ਪੱਥਰ ਯੁੱਗ ਦੇ ਮਨੁੱਖ ਵਿੱਚ ਪੱਥਰਾਂ ਨਾਲ ਅਤੇ ਪੱਥਰਾਂ ਵਿੱਚ ਰਹਿਣ ਦੇ ਬਾਵਜੂਦ ਕੋਮਲਤਾ ਸੀ ਪਰ ਅੱਜ ਦੇ ਕੋਮਲ ਕਲਾਵਾਂ ਵਾਲੇ ਯੁੱਗ ਦੇ ਮਨੁੱਖ ਦੇ ਕੋਲ ਕੌਮਲਤਾ ਖਤਮ ਹੋ ਗਈ ਹੈ ਅਤੇ ਅੱਜ ਦਾ ਮਨੁੱਖ ਪੱਥਰ ਜਰੂਰ ਬਣ ਗਿਆ ਹੈ। ਅੱਜ ਦੇ ਮਨੁੱਖ ਦੇ ਕੋਲ ਰਹਿਮਦਿਲੀ ਹਮਦਰਦੀ ਅਤੇ ਕੋਮਲ ਭਾਵਨਾਵਾਂ ਖਤਮ ਹੋ ਚੱਲੀਆਂ ਹਨ ਜਦਕਿ ਪੱਥਰ ਯੁੱਗ ਦੇ ਮਨੁੱਖ ਕੋਲ ਇਸ ਤਰਾਂ ਦੀ ਬੇਰਹਿਮੀ ਨਹੀਂ ਸੀ। ਆਮ ਮਨੁੱਖ  ਰਹਿਮਦਿਲ ਅਤੇ ਕੋਮਲਤਾ ਨਾਲ ਭਰਿਆ ਹੋਇਆ ਸੀ । ਪਰ ਰਾਜਸੱਤਾ ਸਦਾ ਹੀ ਜਾਲਮ ਰਹੀ ਹੈ ਕਿਉਕਿਂ ਰਾਜਸੱਤਾ ਕੋਲ ਤਾਕਤ ਦੀ ਮਾਇੋਆ ਹੁੰਦੀ ਹੈ ਜਿਸ ਨਾਲ ਉਹ ਅੰਨੀ ਬੋਲੀ ਬਣ ਜਾਂਦੀ ਹੈ। ਰਾਜਸੱਤਾ ਨੇ ਸਮਾਜ ਨੂੰ ਵੀ ਆਪਣੀ ਜਕੜ ਵਿੱਚ ਲੈਕੇ ਮਨੁੱਖੀ ਸੱਭਿਅਤਾ ਨੂੰ  ਪੈਸੇ ਦੇ ਮੱਕੜਜਾਲ ਵਿੱਚ ਫਸਾ ਦਿੱਤਾ ਹੈ। ਜਾਲਮ ਰਾਜਸੱਤਾ ਨੇ ਵਿਗਿਆਨ ਨਾਂ ਦੇ ਹਥਿਆਰ ਨਾਲ ਨਿੱਤ ਨਵੀਆਂ ਖਪਤਕਾਰੀ ਵਸਤੂਆਂ ਪੈਦਾ ਕਰਕੇ ਮਨੁੱਖ ਦੀ ਜਿੰਦਗੀ ਨੂੰ ਇੰਹਨਾਂ ਉੱਪਰ ਹੀ ਨਿਰਭਰ ਕਰ ਦਿੱਤਾ ਹੈ। ਆਧੁਨਿੱਕ ਮਨੁੱਖ ਕੁਦਰਤ ਨਾਲੋਂ ਟੁੱਟ ਗਿਆ ਹੈ ਅਤੇ ਹਰ ਚੀਜ ਨੂੰ ਕੁਦਰਤ ਤੋਂ ਲੈਣ ਦੀ ਬਜਾਇ ਖੁਦ ਪੈਦਾ ਕਰਨ ਦੇ ਚੱਕਰ ਵਿੱਚ ਇਹੋ ਜਿਹਾ ਫਸਿਆ ਹੈ ਕਿ ਖੁਦ ਹੀ ਗੁਲਾਮ ਬਣ ਬੈਠਿਆ ਹੈ।
             ਵਰਤਮਾਨ ਪੜੇ ਲਿੱਖੇ ਅਤੇ ਅਖੌਤੀ ਵਿਕਸਿਤ ਸਮਾਜ ਦੀ ਹਕੀਕਤ ਅਸਲ ਵਿੱਚ ਇੱਕ ਜਾਲਮ ਅਤੇ ਮੂਰਖ ਸਮਾਜ ਦੀ ਕਹਾਣੀ ਹੀ ਹੈ। ਮਨੁੱਖ ਦੇ ਅਖੌਤੀ ਵਿਗਿਆਨ ਨੇ ਧਰਤੀ ਵਿੱਚੋਂ ਕੁਦਰਤੀ ਰੂਪ ਨਾਲ ਉਪਜੀਆਂ ਖਾਣ ਵਾਲੀਆਂ ਵਸਤੂਆਂ ਦੀ ਬਜਾਇ ਧਰਤੀ ਦੀ ਨੀਂਹ ਕੋਲਾ ,ਲੋਹਾ, ਮਿੱਟੀ ,ਪਾਣੀ ,ਆਦਿ ਨੂੰ ਹੀ ਖਾਣਾਂ ਅਤੇ ਵਿਗਾੜਨਾਂ ਸੁਰੂ ਕਰ ਦਿੱਤਾ ਹੈ। ਧਰਤੀ ਦੀਆਂ ਕੁਦਰਤੀ ਧਾਤਾਂ ਨੂੰ ਅੱਗ ਦੇ ਹਵਾਲੇ ਕਰਕੇ ਧਰਤੀ ਦੇ ਕੁਦਰਤੀ ਤਾਪਮਾਨ ਅਤੇ ਜਲਵਾਯੂ ਨੂੰ ਹੀ ਵਿਗਾੜਨਾਂ ਸੁਰੂ ਕਰ ਦਿੱਤਾ ਹੈ। ਇੰਹਨਾਂ ਕੁਦਰਤੀ ਹਾਲਤਾਂ ਨਾਲ ਹੀ ਜਿਉਇਆ ਜਾ ਸਕਦਾ ਹੈ ਪਰ ਆਧੁਨਿੱਕ ਮਨੁੱਖ ਇੰਹਨਾਂ ਨੂੰ ਵਿਗਾੜਨ ਤੇ ਤੁਲਿਆ ਹੋਇਆ ਹੈ ਦੁਨੀਆਂ ਦੀਆਂ ਸਾਰੀਆਂ ਮੂਰਖ ਅਤੇ ਜਾਲਮ ਰਾਜਸੱਤਾਵਾਂ ਕੁਦਰਤ ਨੂੰ ਵਿਗਾੜਨ ਦਾ ਸਾਥ ਦੇ ਰਹੀਆਂ ਹਨ। ਅੱਜ ਦਾ ਮਨੁੱਖ ਤਾਂ ਉਹ ਮੂਰਖ ਲੱਕੜਹਾਰੇ ਵਰਗਾ ਬਣ ਗਿਆ ਹੈ ਜੋ ਜਿਸ ਟਾਹਣੇ ਤੇ ਬੈਠਾ ਹੈ ੳਤੇ ਉਸ ਨੂੰ ਹੀ ਵੱਢਣ ਲੱਗਿਆ ਹੋਇਆ ਹੈ। ਦੁਨੀਆਂ ਦੇ ਬਹੁਤੇ ਸਿਆਣੇ ਅਖੌਤੀ ਵਿਦਵਾਨ ਜੋ ਰਾਜਸੱਤਾਵਾਂ ਦੇ ਦਲਾਲ ਹਨ ਇਸ ਵਰਤਾਰੇ  ਨੂੰ ਵਿਗਿਆਨ ਦੀ ਤਰੱਕੀ ਦੇ ਨਾਂ ਥੱਲੇ ਆਪਣੇ ਝੂਠੇ ਤਰਕਾਂ ਨਾਲ ਸਹੀ ਸਿੱਧ ਕਰ ਰਹੇ ਹਨ। ਸਮਾਂ ਕਦੇ ਵੀ ਕਿਸੇ ਨੂੰ ਮਾਫ ਨਹੀਂ ਕਰਦਾ ਅਤੇ ਵਕਤ ਆਉਣ ਤੇ ਹਰ ਕੀਤੇ ਕੰਮ ਦਾ ਫਲ ਪੈਦਾ ਕਰਦਾ ਹੈ। ਅਖੌਤੀ ਵਿਕਸਿਤ ਮਨੁੱਖ ਦਾ ਗਿਆਨ ਤੋਂ ਕੋਹਾਂ ਦੂਰ ਝੂਠਾ ਵਿਗਿਆਨ ਆਪਣੀ ਅਸਲੀਅੱਤ ਦਿਖਾਉਣ ਲੱਗ ਪਿਆ ਹੈ । ਵਰਤਮਾਨ ਦਾ ਹਰ ਮਨੁੱਖ ਅਸਾਂਤ ਅਤੇ ਪਰੇਸਾਨ ਹੋਇਆ ਪਿਆ ਹੈ ਭਾਵੇਂ ਉਸ ਕੋਲ ਵਿਗਿਆਨ ਦੀਆਂ ਪੈਦਾ ਕੀਤੀਆਂ ਅਨੇਕਾਂ ਮਸੀਨਾਂ ਦਾ ਭੰਡਾਰ ਹੈ।  ਜੋ ਵਿਗਿਆਨ ਕਾਢਾਂ ਮਨੁੱਖੀ ਮਨ ਨੂੰ ਸਾਂਤੀਂ ਹੀ ਨਹੀਂ ਦੇ ਸਕਦੀਆਂ ਉਹ ਵਰਦਾਨ ਨਹੀਂ ਸਰਾਪ ਹਨ । ਮਨੁੱਖੀ ਚੈਨ ਖੋਹ ਲੈਣ ਵਾਲੀਆਂ ਇਹ ਮਸੀਨਾਂ ਨੇ ਧਰਤੀ ਦੀ ਕੁਦਰਤੀ ਮਹਿਕ ਅਤੇ ਹਰਿਆਲੀ ਨੂੰ ਤਬਾਹ ਕਰ ਦਿੱਤਾ ਹੈ।  ਇੰਹਨਾਂ ਵਿਗਿਆਨਕ ਮਸੀਨਾਂ ਦਾ ਗੁਲਾਮ ਬਣਿਆ ਮਨੁੱਖ ਖੁਦ ਵੀ ਮਸੀਨਾਂ ਵਰਗਾ ਹੋ ਗਿਆ ਹੈ ਜਿਸ ਵਿੱਚੋਂ ਮਨੁੱਖੀ ਭਾਵਨਾਵਾਂ ਮਰਦੀਆਂ ਜਾ ਰਹੀਆਂ ਹਨ। ਅੱਜ ਦਾ ਮਨੁੱਖ ਤਾਂ ਅਖੌਤੀ ਕੈਰੀਅਰ ਦੇ ਨਾਂ ਥੱਲੇ ਜਿੰਦਗੀ ਦਾ ਅਣਮੁੱਲਾ ਸਮਾਂ ਬਚਪਨ ਅਤੇ ਜਵਾਨੀ ਵੀ ਨਹੀਂ ਮਾਣ ਪਾਉਂਦਾਂ। ਬਚਪਨ ਦੇ ਵਿੱਚ ਹੱਸਣ ,ਖੇਡਣ ਦੀ ਥਾਂ ਅਖੌਤੀ ਵਿੱਦਿਆ ਦੇ ਚੱਕਰ ਵਿੱਚ ਜਾਲਮ ਅਤੇ ਲੁਟੇਰਾ ਜਰੂਰ ਬਣੀ ਜਾ ਰਿਹਾ ਹੈ। ਇਸ ਵਿੱਦਿਆ ਦੇ ਘੋੜੇ ਤੇ ਚੜਕੇ ਜਵਾਨੀ ਵਿੱਚ ਜਵਾਨੀ ਦਾ ਨਸਾਂ ਪੀਣ ਦੀ ਥਾਂ ਕੈਰੀਅਰ ਬਣਾਉੁਣ ਲਈ ਮਜਬੂਰ ਹੋ ਜਾਂਦਾਂ ਹੈ । ਕੈਰੀਅਰ ਬਣਾਉਦਾਂ ਬਣਾਉਦਾਂ ਜੇ ਹਾਰ ਜਾਵੇ ਤਾਂ ਨਸਿਆਂ ਤੋ ਚੋਰ ਲੁਟੇਰੇ ਬਣਨ ਤੱਕ ਦਾ ਸਫਰ ਤੈਅ ਕਰਦਾ ਹੈ। ਜਿਸ ਵੀ ਦੇਸ ਨੇ ਜਿਆਦਾ ਤਰੱਕੀ ਕੀਤੀ ਹੈ ਉਸ ਹੀ ਦੇਸ ਦੇ ਲੋਕ ਜਿਆਦਾ ਬੇਰਹਿਮ ,ਅਤੇ ਚੋਰ ਲੁਟੇਰੇ ਬਣੇ ਹਨ। ਜੁਰਮ ਦੀਆਂ ਘਿਨਾਉਣੀਆਂ ਵਾਰਦਾਤਾਂ ਇਹਨਾਂ ਮੁਲਕਾਂ ਵਿੱਚ ਹੀ ਜਿਆਦਾ ਹੋ ਰਹੀਆਂ ਹਨ।
                 ਸੋ ਜਦ ਵੀ ਨਿਰਪੱਖ ਹੋਕੇ ਵਰਤਮਾਨ ਮਨੁੱਖ ਦੇ ਬਾਰੇ ਫੈਸਲਾ ਕਰਨਾਂ ਪਵੇਗਾ ਤਦ ਹੀ ਇਹ ਪੱਥਰ ਮਨੁੱਖ ਹੀ ਸਿੱਧ ਹੋਵੇਗਾ। ਕਿਉਂਕਿ ਅੱਜ  ਦੇ ਸਮੇਂ ਦੇ ਮਨੁੱਖਾਂ ਵਿੱਚ ਆਪਣੀ ਮਾਂ ਧਰਤੀ ਅਤੇ ਪਾਣੀ ਪਿਤਾ ਨੂੰ ਹੀ ਖਤਮ ਕੀਤਾ ਜਾ ਰਿਹਾ ਹੈ । ਇਨਸਾਨੀ ਰਿਸਤਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਗੲੀ ਹੈ ਪਾਪ ਕਰਕੇ ਮਾਇਆ ਇਕੱਠੀ ਕਰਨ ਦੀ ਦੌੜ ਹੈ, ਪਰਾਏ ਹੱਕ ਖਾਣੇ ਪਰਮੋਧ੍ਰਮ ਬਣ ਗਿਆ ਹੈ. ਸਰਮ ਅਤੇ ਧਰਮ  ਕਿਧਰੇ ਦਿਖਾਈ ਨਹੀਂ ਦਿੰਦੇ, ਕੂੜ ਪੂਰੀ ਤਰਾਂ ਪਰਧਾਨ ਹੋ ਗਿਆ ਹੈ, ਪਾਪ ਦੀਆਂ ਜੰਨਾਂ ਦੀ ਕੋਈ ਕਮੀ ਨਹੀਂ, ਮਾਡਰਨ ਵਿੱਦਿਆ ਵਾਲੇ ਪੜੇ ਲਿੱਖੇ ਅਣਪੜਾਂ ਨਾਲੋ ਜਿਆਦਾ ਭਰਿਸਟ ਅਤੇ ਬੇਈਮਾਨ ਹਨ। ਇਹੋ ਹੀ ਤਾਂ ਪਛਾਣ ਹੈ ਪੱਥਰ ਮਨੁੱਖ ਦੀ।f