Sunday 9 August 2015

ਵਰਤਮਾਨ ਮਨੁੱਖ ਖਪਤਕਾਰੀ ਤੋਂ ਆਤਮ ਹੱਤਿਆਂ ਤੱਕ

                                         
                          ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ  ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ ਅਸੀਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫਰਕ ਕਰਦੇ ਹਾਂ ਤਦ ਇਨਸਾਨ ਅਜਾਦ ਸੋਚ ਦਾ ਮਾਲਕ ਦਰਸਾਇਆਂ ਜਾਂਦਾ ਹੈ ਅਤੇ ਜਾਨਵਰਾਂ ਨੂੰ ਬੇਅਕਲ ਕੁਦਰਤ ਦੇ ਭੇਤਾਂ ਤੋਂ ਅਣਜਾਣ ਦੱਸਿਆ ਜਾਂਦਾ ਹੈ। ਕੀ ਅਜਾਦ ਸੋਚ ਵੀ ਗੁਲਾਮੀ ਦੇ ਰਸਤੇ ਤੇ ਹੀ ਸਫਰ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਬੇਅਕਲ ਜਾਨਵਰ ਕੁਦਰਤ ਦੇ ਅਨੁਸਾਰ ਚਲਦੇ ਹੋਏ ਖਪਤਕਾਰੀ ਤੋਂ ਕੋਹਾਂ ਦੂਰ ਬਿਨਾਂ ਕਿਸੇ ਦੁਨਿਆਵੀ ਦਿਖਾਵਿਆਂ ਦੇ ਵਰਤਮਾਨ ਲੋੜਾਂ ਅਨੁਸਾਰ ਜਿੰਦਗੀ ਜਿਉਂਦੇ ਹਨ। ਦੁਨੀਆਂ ਦਾ ਸਿਆਣਾਂ ਅਕਲਮੰਦ ਐਲਾਨਿਆਂ ਮਨੁੱਖ ਗੁਲਾਮੀ ਦਰ ਗੁਲਾਮੀ ਹੰਢਾਉਂਦਾਂ ਹੋਇਆਂ ਦੂਸਰਿਆਂ ਤੋਂ ਵੱਡਾ ਦਿਖਾਈ ਦੇਣ ਲਈ ਕੋਹਲੂ ਦਾ ਬੈਲ ਬਣਕੇ ਖਪਤਕਾਰੀ ਵਿੱਚ ਫਸ ਜਾਂਦਾ ਹੈ। ਵਰਤਮਾਨ ਸਮੇਂ ਦੀ ਤਕਨੀਕ ਹਰ ਵਕਤ ਮਨੁੱਖੀ ਅੱਖਾਂ ਅੱਗੇ ਨੱਚਦੀ ਟੱਪਦੀ ਬੋਲਦੀ ਰਹਿੰਦੀ ਹੈ। ਮਨੁੱਖ ਦੇ ਕੰਨ ਹਰ ਵਕਤ ਮਸਹੂਰੀ ਯੁੱਧ ਦੇ ਨਾਅਰੇ ਸੁਣਦੇ ਹਨ ਅਤੇ ਅੱਖਾਂ ਨਾਲ ਹਰ ਵਕਤ ਖਪਤਕਾਰੀ ਵਸਤਾਂ ਦੀ ਨੁਮਾਇਸ ਹੀ ਦੇਖਦੇ ਹਨ। ਇਹ ਸਭ ਮਨੁੱਖੀ ਦਿਮਾਗ ਨੂੰ ਏਨਾਂ ਕੁ ਧੋ ਚੁੱਕੀਆਂ ਹਨ ਜਿਸ ਨਾਲ ਉਸਨੂੰ ਮਹਿਸੂਸ ਹੀ ਇਸ ਤਰਾਂ ਹੁੰਦਾਂ ਹੈ ਕਿ ਜਿਵੇਂ ਉਹ ਇੰਹਨਾਂ ਵਸਤਾਂ ਤੋਂ ਬਿਨਾਂ ਅਧੂਰਾ ਹੈ ਜਦੋਂਕਿ ਕੁਦਰਤ ਨੇ ਉਸਨੂੰ ਆਪਣੇ ਆਪ ਵਿੱਚ ਹੀ ਪੂਰਾ ਬਣਾਇਆ ਹੈ। ਮਨੁੱਖ ਕੁਦਰਤ ਵੱਲ ਦੇਖਦਾ ਨਹੀਂ ਕੁਦਰਤ ਅਨੁਸਾਰ ਤੁਰਦਾ ਨਹੀਂ ਸਗੋਂ ਇਸਦੇ ਉਲਟ ਇਹ ਸਮਝਦਾ ਹੈ ਕਿ ਉਸ ਦੇ ਕੁੱਝ ਕੀਤੇ ਬਿਨਾਂ ਇਹ ਦੁਨੀਆਂ ਨਸਟ ਹੋ ਜਾਵੇਗੀ। ਅਸਲ ਵਿੱਚ ਦੰਦ ਕਥਾਵਾਂ ਦੇ ਕਹਿਣ ਅਨੁਸਾਰ ਕਿ ਟਟੀਹਰੀ ਸਮਝਦੀ ਹੈ ਕਿ ਅਕਾਸ ਉਸਦੀਆਂ ਟੰਗਾਂ ਦੇ ਸਹਾਰੇ ਹੀ ਖੜਾ ਹੈ ਜਿਸ ਕਾਰਣ ਉਹ ਸੌਣ ਲੱਗਿਆਂ ਵੀ ਟੰਗਾਂ ਅਸਮਾਨ ਵੱਲ ਕਰੀ ਰੱਖਦੀ ਹੈ ਅਤੇ ਇਸ ਤਰਾਂ ਹੀ ਮਨੁੱਖ ਸੋਚਦਾ ਹੈ ਕਿ ਉਹ ਹੀ ਧਰਤੀ ਵਰਗੇ ਮਹਾਨ ਗਰਿਹ ਨੂੰ ਬਚਾ ਸਕਦਾ ਹੈ ਜਦੋਂ ਕਿ ਇਸ ਧਰਤੀ ਨੂੰ ਬਚਾਉਣ ਦੇ ਚੱਕਰ ਵਿੱਚ ਕੁਦਰਤ ਦਾ ਮੂੰਹ ਮੱਥਾ ਵਿਗਾੜੀ ਜਾ ਰਿਹਾ ਹੈ।
                  ਆਪਣੀ ਸਿਆਣਫ ਦੇ ਦਾਅਵਿਆਂ ਦੇ ਭਰਮ ਭੁਲੇਖੀਆਂ ਵਿੱਚ ਉਲਝੇ ਮਨੁੱਖ ਨੇ ਵਿਦਿਆ ਅਤੇ ਗਿਆਨ ਦੇ ਸੁਮੇਲ ਵਿੱਚੋਂ ਵਿਗਿਆਨ ਨਾਂ ਦਾ ਭੂਤ ਕੱਢ ਲਿਆ ਹੈ ਜਿਸ ਨਾਲ ਨਿੱਤ ਨਵੀਆਂ ਕਾਢਾਂ ਕੱਢ ਰਿਹਾ ਹੈ। ਕੁਦਰਤ ਦੀ ਅਤਿ ਸੁੰਦਰ ਕੁਦਰਤੀ ਵਨਸਪਤੀ ਜੋ ਲੱਕੜ ਦਾ ਰੂਪ ਹੈ ਨੂੰ ਤਬਾਹ ਕਰਕੇ ਕਾਗਜ  ਛਾਪ ਰਿਹਾ ਜਿਸਦੇ ਅੱਗੇ ਨੋਟ ਛਾਪਕੇ ਇਸਨੂੰ ਹੀ ਪਰਾਪਤ ਕਰਨ ਵਿੱਚ ਉਲਝਿਆ ਹੋਇਆ ਛਟ ਪੲਾਈ ਜਾ ਰਿਹਾ ਹੈ। ਇਸ ਕਰੰਸੀ ਨਾਂ ਦਾ ਕੀੜਾਂ ਇਸਨੂੰ ਹਰ ਦੁਨਿਆਵੀ ਵਸਤ ਪਰਾਪਤ ਕਰਨ ਦਾ ਲਾਲਚ ਦਿਖਾਕਿ ਆਪਣੀ ਲਪੇਟ ਵਿੱਚ ਲੈ ਲੈਂਦਾਂ ਹੈ। ਹਰ ਦੁਨਿਆਵੀ ਵਸਤ ਖਰੀਦਣ ਦੀ ਦੌੜ ਵਿੱਚ ਦੌੜਿਆਂ ਮਨੁੱਖ ਪੈਸਾ ਪਰਾਪਤ ਕਰਨ ਲਈ ਜਿੰਦਗੀ ਜਿਉਣਾਂ ਹੀ ਭੁੱਲ ਜਾਦਾ ਹੈ। ਕੁਦਰਤ ਦੀ ਅਨੰਤ ਸੁੰਦਰਤਾ ਵੱਲੋਂ ਅੱਖਾਂ ਮੀਟਕੇ ਜਿੰਦਗੀ ਬਰਬਾਦ ਕਰਕੇ ਪੈਸੇ ਨਾਲ ਪਰਾਪਤ ਚੀਜਾਂ ਦੇ ਮੋਹ ਜਾਲ ਵਿੱਚ ਹੀ ਫਸਿਆ ਰਹਿੰਦਾਂ ਹੈ। ਦੁਨਿਆਵੀ ਉਦਯੋਗਿਕ ਕੂੜਾ ਕਚਰਾ ਬਣਾਉਣ ਵਾਲੇ ਵਪਾਰੀ ਕਾਰਪੋਰੇਟ ਲੋਕ ਅਗਿਆਨੀ ਮਨੁੱਖ ਪਰਚਾਰ ਸਾਧਨਾਂ ਰਾਂਹੀ ਮਸਹੂਰੀ ਯੁੱਧ ਦੇ ਰਾਂਹੀ ਆਪਣਾਂ ਕੂੜਾ ਕਚਰਾ ਖਰੀਦਣ ਲਈ ਹੀ ਉਸਦੀ ਸਾਰੀ ਮਿਹਨਤ ਹੜੱਪ ਕਰ ਜਾਂਦੇ ਹਨ। ਜਿੰਦਗੀ ਦੇ ਅੰਤਲੇ ਪੜਾਅ ਤੱਕ ਪਹੁੰਚਦਿਆਂ ਹੋਇਆਂ ਸਭ ਦੁਨਿਆਵੀ ਵਸਤਾਂ ਬੇਕਾਰ ਹੋ ਜਾਂਦੀਆਂ ਹਨ ਕਿਉਂਕਿ ਤਦ ਤੱਕ ਸਰੀਰ ਦੀਆਂ ਰਸ ਭਾਲਣ ਵਾਲੀਆਂ ਇੰਦਰੀਆਂ ਹੀ ਨਸਟ ਹੋ ਜਾਂਦੀਆਂ ਹਨ। ਅੱਖਾਂ ਦੇਖਣਾਂ ਛੱਡ ਜਾਂਦੀਆਂ ਹਨ ਕੰਨ ਸੁਣਨਾਂ ਭੁੱਲ ਜਾਂਦੇ ਹਨ ਜੀਭ ਦੇ ਸੁਆਦ ਵਾਲੀਆਂ ਵਸਤਾਂ ਨੂੰ ਸਰੀਰ ਹਜਮ ਹੀ ਕਰਨੋਂ ਹਟ ਜਾਂਦਾ ਹੈ। ਇਹੋ ਜਿਹੀ ਸਥਿਤੀ ਵਿੱਚ ਪਹੁੰਚਕੇ ਮਨੁੱਖ ਦੁਨਿਆਵੀ ਕਮਾਈ ਨੂੰ ਸਿਰਫ ਪਛਤਾਵੇ ਭਰੀਆਂ ਅੱਖਾ  ਨਾਲ ਦੇਖ ਵੀ ਨਹੀਂ ਸਕਦਾ ਹੁੰਦਾਂ। ਖਪਤਕਾਰੀ ਸਭਿਆਚਾਰ ਵਿੱਚ ਫਸੇ ਮਨੁੱਖ ਨੂੰ ਖਰੀਦਣ ਲਈ ਵਸਤਾਂ ਨਹੀਂ ਮੁਕਦੀਆਂ ਸਗੋਂ ਉਹ ਖੁਦ ਮੁੱਕ ਜਾਂਦਾ ਹੈ।
                      ਖਪਤਕਾਰੀ ਯੁੱਗ ਦਾ ਮੂਲ ਮੰਤਰ ਹੈ ਕਿ ਹਰ ਵਿਅਕਤੀ ਦੀ ਸੋਚ ਹੀ ਇਹੋ ਜਿਹੀ ਬਣਾ ਦਿੱਤੀ ਜਾਵੇ ਜਿਸ ਨਾਲ ਉਹ ਹਰ ਵਕਤ ਨਵੀਆਂ ਵਸਤਾਂ ਖਰੀਦਦਾ ਹੀ ਰਹੇ। ਉਹੀ ਪੁਰਾਣੀਆਂ ਵਸਤਾਂ ਨਵੇਂ ਲੇਬਲਾਂ, ਨਵੇਂ ਮਾਡਲਾਂ, ਨਵੀਆਂ ਤਕਨੀਕਾਂ ਦੇ ਦਾਅਵਿਆਂ ਨਾਲ ਉਸ ਅੱਗੇ ਪਰੋਸੀਆਂ ਜਾ ਰਹੀਆਂ ਹਨ। ਪੁਰਾਤਨ ਪੀੜੀ ਨਾਲੋਂ ਵਰਤਮਾਨ ਪੀੜੀ ਤਾਂ ਖਪਤਕਾਰੀ ਯੁੱਗ ਦੀ ਹਨੇਰੀ ਵਿੱਚ ਹੀ ਜੰਮੀ ਹੋਣ ਕਰਕੇ ਦਿਮਾਗੀ ਤੌਰ ਤੇ ਏਨੀ ਕੁ ਦਿਵਾਲੀਆਂ ਕਰ ਦਿੱਤੀ ਗਈ ਹੈ ਕਿ ਉਸਨੂੰ ਕੁਆਲਿਟੀ ਅਤੇ ਬਰੈਂਡਡ ਦਾ ਫਰਕ ਹੀ ਨਹੀਂ ਪਤਾ ਲੱਗਦਾ। ਮਹਿੰਗੀ ਅਤੇ ਵਿਸੇਸ ਨਾਵਾਂ ਨਾਲ ਲੈਸ ਵਸਤਾਂ ਖਰੀਦਣ ਨੂੰ ਪਹਿਲ ਦੇਕੇ ਭਾਵੇਂ ਉਸਦੀ ਕੁਆਲਿਟੀ ਘਟੀਆਂ ਹੀ ਹੋਵੇ ਨੂੰ ਖਰੀਦਕੇ ਤਾਂ ਇਹੋ ਸਿੱਧ ਹੋ ਰਿਹਾ ਹੈ। ਵਰਤਮਾਨ ਪੀੜੀ ਅੰਬ ਖਾਣ ਦੀ ਥਾਂ ਪੈਕ ਕੀਤਾ ਕੈਮੀਕਲਾਂ ਨਾਲ ਵਿਗਾੜਿਆਂ ਹੋਇਆ ਬੇਹਾ ਤਬੇਹਾ ਮੈਗੋਂ ਜੂਸ ਪੀਣ ਨੂੰ ਪਹਿਲ ਦਿੰਦੀ ਹੈ। ਤਾਜੇ ਨਿੰਬੂੰ ਦੀ ਬਣੀ ਸਵਾਦਲੀ ਪੌਸਟਿਕ ਸਿਕੰਜਵੀ ਪੀਣ ਦੀ ਥਾਂ ਲੈਮਨ ਜੂਸ ਜਾਂ ਠੰਡੇ ਪੀਣ ਨੂੰ ਪਹਿਲ ਦਿੰਦੀ ਸਿਆਣਫ ਦਾ ਕੀ ਕਰੋਗੇ। ਸਰੀਰ ਨੂੰ ਸਕੂਨ ਦੇਣ ਵਾਲੇ ਖੁੱਲੇ ਡੁੱਲੇ ਵਸਤਰ ਦੀ ਥਾਂ ਸਰੀਰ ਦਾ ਖੂਨ ਪਰਵਾਹ ਵੀ ਰੋਕ ਦੇਣ ਵਾਲੀਆਂ ਅਤਿ ਗਰਮ ਤੰਗ ਜੀਨਾਂ ਪਹਿਨਣਾਂ ਸਭ ਖਪਤਕਾਰੀ ਯੁੱਧ ਦੀ ਪਰਾਪਤੀ ਹੀ ਤਾਂ ਹੈ। ਸਰੀਰ ਨੂੰ ਕੁਦਰਤ ਦੇ ਅਨੁਸਾਰ ਢਾਲਣ ਦੇ ਲਈ ਦੌੜ ਭੱਜ ਅਤੇ ਵਰਜਿਸ ਦੀ ਥਾਂ ਕਾਰਾਂ ਤੇ ਸੈਰ ਕਰਨਾਂ ਮਨੁੱਖ ਦੀ ਮੂਰਖਤਾ ਹੀ ਤਾਂ ਹੈ। ਸੂਰਜ ਚੰਦਰਮਾਂ ਦੇ ਸਰੀਰ ਅਨੁਕੂਲ ਸਮਿਆਂ ਦਾ ਅਨੰਦ ਮਾਨਣ ਦੀ ਥਾਂ ਏਸੀਆਂ ਵਾਲਿਆਂ ਕਮਰਿਆਂ ਅਤੇ ਆਵਾਜਾਈ ਸਾਧਨਾਂ ਵਿੱਚ ਲੁਕਣਾਂ ਮਨੁੱਖ ਦਾ ਦਿਵਾਲੀਆਂਪਣ ਹੀ ਪਰਗਟ ਕਰਦਾ ਹੈ।
                    ਕੁਦਰਤ ਤੋਂ ਭੱਜਕੇ ਖਪਤਕਾਰੀ ਵਸਤਾਂ ਖਰੀਦਣ ਦੀ ਦੌੜ ਵਿੱਚ ਪੈਕੇ ਮਨੁੱਖ ਬਹੁਤੀ ਵਾਰ ਕਰਜਿਆਂ ਦੇ ਜਾਲ ਵਿੱਚ ਫਸਦਿਆਂ ਹੋਇਆਂ ਆਪਣੀਆਂ ਸਾਰੀਆਂ ਜਾਇਦਾਦਾਂ ਗੁਆ ਲੈਂਦਾਂ ਹੈ। ਸਭ ਤੋਂ ਵੱਡੀ ਜਾਇਦਾਦ ਆਪਣੀ ਔਲਾਦ ਨੂੰ ਵੀ ਪੈਸੇ ਦੇ ਘੋੜੇ ਤੇ ਚੜਾਕਿ ਆਪਤੋਂ ਦੂਰ ਭੇਜ ਬੈਠਦਾ ਹੈ ਕਿਉਂਕਿ ਪੈਸੇ ਕਮਾਉਣ ਵਾਲਾ ਘੋੜਾ ਘਰਾਂ ਦਾ ਰੁੱਖ ਨਹੀਂ ਕਰਦਾ ਸਗੋਂ ਉਜਾੜਾਂ ਵੱਲ ਦੌੜਦਾ ਰਹਿੰਦਾਂ ਹੈ। ਜਿਸ ਵਿਅਕਤੀ ਦੀ ਔਲਾਦ ਹੀ ਦੂਰ ਚਲੀ ਜਾਵੇ ਉਹ ਇਕੱਲਤਾਂ ਦੀ ਜੂਨ ਹੰਢਾਉਂਦਾ ਹੋਇਆ ਜਿਉਂਦੀ ਲਾਸ਼ ਹੀ ਬਣ ਜਾਂਦਾ ਹੈ। ਬਹੁਤ ਵਾਰ ਵੱਡੀ ਗਿਣਤੀ ਵਿੱਚ ਅਣਜਾਣ ਮਨੁੱਖ ਵਸਤਾਂ ਖਰੀਦਦਾ ਹੋਇਆਂ ਸਾਰੀ ਜਾਇਦਾਦ ਗੁਆ ਬੈਠਦਾ ਹੈ ਜਿਸ ਤੋਂ ਬਾਅਦ ਉਹ ਮੌਤ ਵੱਲ ਹੀ ਦੇਖਣ ਜੋਗਾ ਹੋ ਜਾਂਦਾ ਹੈ। ਵਰਤਮਾਨ ਉਦਯੋਗਿਕ ਵਸਤਾਂ ਖਾਣ ਦਾ ਸੌਕੀਨ ਮਨੁੱਖ ਅਨੇਕਾਂ ਬਿਮਾਰੀਆਂ ਸਹੇੜ ਬੈਠਦਾ ਹੈ ਜਿੰਹਨਾਂ ਦਾ ਕੋਈ ਇਲਾਜ ਵੀ ਨਹੀਂ ਹੁੰਦਾਂ । ਅਨੇਕਾਂ ਲਾਇਲਾਜ ਬਿਮਾਰੀਆਂ ਦਾ ਸਿਕਾਰ ਹੋ ਰਿਹਾ ਮਨੁੱਖ ਖਪਤਕਾਰੀ ਦਾ ਕਹਿਰ ਹੀ ਤਾਂ ਝੱਲ ਰਿਹਾ ਹੈ। ਸੂਗਰ, ਬਲੱਡ ਪਰੈਸਰ, ਡਿਪਰੈਸਨ,ਕਾਲੇ ਪੀਲੀਏ, ਕੈਂਸਰ, ਆਦਿ ਅਨੇਕ ਬਿਮਾਰੀਆਂ ਖਪਤਕਾਰੀ ਯੁੱਗ ਦੀ ਹੀ ਤਾਂ ਦੇਣ ਹਨ ਜੋ ਅਣਜਾਣੀ ਆਤਮਹੱਤਿਆਂ ਹੀ ਤਾਂ ਹੈ ਜਿਸਨੂੰ ਕੋਈ ਸੰਜੀਵਨੀ ਬੂਟੀ ਵੀ ਠੀਕ ਨਹੀਂ ਕਰ ਪਾ ਰਹੀ ਹੈ। ਸਾਰੀ ਉਮਰ ਦੀ ਕਮਾਈ ਜੋ ਪਹਿਲਾਂ ਹੀ ਖਪਤਕਾਰੀ ਵਸਤਾਂ ਖਾ ਜਾਂਦੀਆਂ ਹਨ ਪਰ ਜਿੰਦਗੀ ਦਾ ਅੰਤ ਕਰਨ ਵਾਲੀਆਂ ਬਿਮਾਰੀਆਂ ਆਉਣ ਤੱਕ ਤਾਂ ਵਰਤਮਾਨ ਮਨੁੱਖ ਬੀਮਾ ਕੰਪਨੀਆਂ ਅਤੇ ਸਰਕਾਰਾਂ ਦੇ ਰਹਮੋ ਕਰਮ ਵੱਲ ਹੀ ਅੱਖਾਂ ਟੱਡ ਕੇ ਦੇਖਦਾ ਹੀ ਮਰ ਜਾਂਦਾਂ ਹੈ। ਪੈਸਿਆਂ ਦਾ ਢੇਰ ਕਮਾਉਣ ਵਾਲੇ, ਕਲਾਕਾਰ ਸਤੀਸ ਕੌਲ, ਕੁਲਦੀਪ ਮਾਣਕ, ਯਮਲੇ ਜੱਟ,ਰਣਜੀਤ ਕੌਰਾਂ, ਵੱਡੇ ਵੱਡੇ ਰਾਜਨੀਤਕ ਸਰਕਾਰੀ ਪੈਸਾ ਖਰਚ ਕਰਨ ਲਈ ਮਜਬੂਰ ਦਿਖਾਈ ਦਿੰਦੇ ਹਨ ਪਰ ਸਰਕਾਰੀ ਪੈਸਾਂ ਖਰਚਾਕੇ ਵੀ ਵੱਡੇ ਵੱਡੇ ਅਤੇ ਮਹਿੰਗੇ ਵਿਦੇਸੀ ਹਸਪਤਾਲਾਂ ਵਿੱਚੋਂ ਵੀ ਮੁਰਦਾ ਹੀ ਘਰ ਆਉਂਦੇ ਹਨ। ਸੋ ਹੇ ਮਨੁੱਖ ਜੇ ਤੂੰ ਸਿਆਣਾਂ ਹੀ ਹੋਣ ਦਾ ਦਾਅਵਾ ਕਰਦਾ ਹੈ ਸੰਕੋਚ, ਸਬਰ,ਕਿਰਤ ਦਾ ਪੱਲਾ ਫੜਦਿਆਂ ਹੋਇਆਂ ਕੁਦਰਤ ਦੇ ਨਾਲ ਮਿਲ ਕੇ ਚੱਲਣ ਦੀ ਕੋਸਿਸ ਕਰ ਨਹੀਂ ਤਾਂ ਤੇਰਾ ਸਭ ਤੋਂ ਸਿਆਣੇ ਹੋਣ ਦਾ ਦਾਅਵਾ ਝੂਠਾ ਹੀ ਸਾਬਤ ਹੋਵੇਗਾ। ਕੁਦਰਤ ਦਾਅਵਿਆਂ ਨੂੰ ਨਹੀਂ ਮੰਨਦੀ ਕੁਦਰਤ ਤਾਂ ਹਮੇਸਾਂ ਇਨਸਾਫ ਕਰਦੀ ਹੈ ਜੋ ਤੇਰੇ ਬਾਰੇ ਇਤਿਹਾਸ ਵਿੱਚ ਲਿਖਵਾ ਦੇਵੇਗੀ ਪੱਥਰਾਂ ਤੇ ਕਿ ਕਦੇ ਇੱਥੇ ਮੂਰਖ ਮਨੁੱਖ ਵੀ ਰਹਿੰਦਾਂ ਸੀ ਜੋ ਆਪਣੀ ਬੇਅਕਲੀ ਨਾਲ ਤਬਾਹ ਹੋ ਗਿਆਂ ਪੱਥਰਾਂ ਚਟਾਨਾਂ ਵਿੱਚੋਂ ਮਿਲਣ ਵਾਲੇ ਫਾਸਿਲਾਂ ਰੂਪੀ ਵਿਦਿਆ( ਪੱਥਰਾਂ ਚਟਾਨਾਂ ਤੇ ਹੱਡੀਆਂ ਦੇ ਨਿਸਾਨ) ਨੇ ਇਸਦੀ ਗਵਾਹੀ ਪਾਉਣੀ ਹੈ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Friday 7 August 2015

ਮਹਾਨ ਵਿਚਾਰ ਚਾਣਕਯ


  • ਲੱਛਮੀ ਤਾਂ ਹਮੇਸ਼ਾਂ ਚੱਲਦੀ ਰਹਿੰਦੀ ਹੈ। ਮੁਸੀਬਤ ਵੇਲੇ ਜੋੜਿਆ ਧਨ ਆਪਣੇ ਆਪ ਨਸ਼ਟ ਹੋ ਜਾਂਦਾ ਹੈ।
  • ਜੋ ਵਿਅਕਤੀ ਮੂੰਹ ‘ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਹੋਵੇ ਤੇ ਪਿੱਠ ਪਿੱਛੇ ਹੋਰ ਹੋਵੇ, ਅਜਿਹੇ ਮਿੱਤਰ ਨੂੰ ਤਿਆਗ ਦੇਣਾ ਚਾਹੀਦਾ ਹੈ। ਉਹ ਉਸ ਘੜੇ ਵਾਂਗ ਹੁੰਦਾ ਹੈ, ਜਿਸ ਦੇ ਮੂੰਹ ਉੱਪਰ ਤਾਂ ਦੁੱਧ ਲੱਗਿਆ ਹੋਵੇ ਪਰ ਅੰਦਰ ਜ਼ਹਿਰ ਭਰਿਆ ਹੋਵੇ।
  • ਸਾਰੇ ਪਹਾੜਾਂ ਉੱਪਰ ਲਾਲ ਜਾਂ ਗੁਲਾਬੀ ਰਤਨ ਨਹੀਂ ਮਿਲਦੇ। ਸਾਰੇ ਹਾਥੀਆਂ ਦੇ ਸਿਰਾਂ ਵਿੱਚ ਨਾ ਹੀ ਮੋਤੀ ਉਤਪੰਨ ਹੁੰਦੇ ਹਨ। ਇਸੇ ਤਰ੍ਹਾਂ ਸੱਜਣ ਅਥਵਾ ਉੱਤਮ-ਪੁਰਸ਼ ਨਹੀਂ ਮਿਲਦੇ। ਨਾ ਹੀ ਹਰੇਕ ਵਣ ਅੰਦਰ ਚੰਦਨ ਰੁੱਖ ਮਿਲਦੇ ਹਨ। ਸੱਜਣ ਬਣਨਾ ਔਖਾ ਹੈ। ਸੱਜਣ ਪੁਰਸ਼ ਹੀਰੇ-ਜਵਾਹਰਾਤ ਤੋਂ ਵੀ ਵੱਧ ਕੀਮਤੀ ਹੈ।
  • ਪੰਛੀ, ਉਸ ਰੁੱਖ ਨੂੰ ਤਿਆਗ ਦਿੰਦੇ ਹਨ, ਜੋ ਫਲ-ਰਹਿਤ ਹੋਵੇ। ਪ੍ਰਾਹੁਣਾ, ਭੋਜਨ ਕਰਕੇ ਘਰ ਨੂੰ ਛੱਡ ਦਿੰਦਾ ਹੈ।
  • ਦੁਸ਼ਮਣ ਨੂੰ ਮੁਸੀਬਤ ਤੇ ਕਸ਼ਟ ਝੱਲਣ ਲਈ ਮਜਬੂਰ ਕਰ ਦੇਣਾ ਚਾਹੀਦਾ ਹੈ।
  • ਦੁਰਜਨ ਅਤੇ ਸੱਪ ਨਾਲੋਂ, ਸੱਪ ਚੰਗਾ ਹੈ। ਸੱਪ ਤਾਂ ਸਮਾਂ ਆਉਣ ‘ਤੇ ਹੀ ਡੰਗ ਮਾਰਦਾ ਹੈ ਪਰ ਦੁਰਜਨ ਹਰ ਸਮੇਂ ਪੈਰ-ਪੈਰ ‘ਤੇ ਨੁਕਸਾਨ ਕਰਦਾ ਹੈ।
  • ਪਰਲੋ ਸਮੇਂ ਸਮੁੰਦਰ ਆਪਣੀ ਮਰਿਆਦਾ ਭੰਗ ਕਰਦੇ ਹਨ। ਸੱਜਣ ਪੁਰਸ਼ ਪਰਲੋ ਸਮੇਂ ਵੀ ਮਰਿਆਦਾ ਕਾਇਮ ਰੱਖਦੇ ਹਨ। ਅਨੁਸ਼ਾਸਨ ਵਿੱਚ ਰਹਿ ਕੇ ਕਸ਼ਟ ਝੱਲਦੇ ਹਨ।
  • ਮੂਰਖ਼ ਤੋਂ ਦੂਰ ਰਹਿਣਾ ਹੀ ਉਚਿਤ ਹੈ ਕਿਉਂਕਿ ਉਹ ਪਰੋਖ ਰੂਪ ਵਿੱਚ ਦੋ ਪੈਰਾਂ ਵਾਲਾ ਪਸ਼ੂ ਹੈ।
  • ਕਰੂਪ ਵਿਅਕਤੀਆਂ ਦਾ ਰੂਪ ਉਨ੍ਹਾਂ ਦਾ ਗਿਆਨ ਹੈ।
  • ਜਿਵੇਂ ਅੱਗ ਨਾਲ ਜਲਦਾ ਹੋਇਆ ਇੱਕ ਸੁੱਕਾ ਰੁੱਖ ਹੀ ਸਾਰੇ ਜੰਗਲ ਨੂੰ ਜਲਾ ਦਿੰਦਾ ਹੈ, ਤਿਵੇਂ ਭੈੜਾ ਪੁੱਤਰ ਸਾਰੇ ਖ਼ਾਨਦਾਨ ਦੇ ਗੌਰਵ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ।”
  • ਰਿਸ਼ਤੇਦਾਰਾਂ ਤੋਂ ਬਿਨਾਂ ਵਿਅਕਤੀ ਲਈ ਦਸ ਦਿਸ਼ਾਵਾਂ ਵੀ ਸੁੰਞੀਆਂ ਹਨ। ਮੂਰਖ ਦਾ ਹਿਰਦੈ ਵੀ ਸੁੰਞਾ ਹੁੰਦਾ ਹੈ ਪਰ ਦਰਿੱਦਰ ਲਈ ਸਭ ਕੁਝ ਸੁੰਞਾ ਹੁੰਦਾ ਹੈ।
  • ਇੱਕੋ ਮਾਂ-ਬਾਪ ਤੋਂ ਇੱਕੋ ਨਛੱਤਰ ਵਿੱਚ ਜਨਮੇ ਹੋਏ ਸਾਰੇ ਬੱਚੇ ਗੁਣ, ਕਰਮ ਤੇ ਸੁਭਾਅ ਤੋਂ ਇੱਕ ਸਮਾਨ ਨਹੀਂ ਹੁੰਦੇ। ਜਿਵੇਂ ਬੇਰ ਤੇ ਉਸ ਦੇ ਕੰਡੇ ਇੱਕ ਸਮਾਨ ਨਹੀਂ ਹੁੰਦੇ।
  • ਆਲਸ ਨਾਲ ਗਿਆਨ ਤਬਾਹ ਹੋ ਜਾਂਦਾ ਹੈ…ਬੀਜ ਦੀ ਘਾਟ ਨਾਲ ਖੇਤ ਨਸ਼ਟ ਹੋ ਜਾਂਦਾ ਹੈ।
  • ਕਾਮ ਸਮਾਨ ਕੋਈ ਰੋਗ ਨਹੀਂ। ਮੋਹ ਵਰਗਾ ਕੋਈ ਦੁਸ਼ਮਣ ਨਹੀਂ। ਕ੍ਰੋਧ ਵਰਗੀ ਕੋਈ ਅੱਗ ਨਹੀਂ ਅਤੇ ਗਿਆਨ ਤੋਂ ਵਧ ਕੇ ਸੰਸਾਰ ਵਿੱਚ ਹੋਰ ਕੋਈ ਸੁਖ ਨਹੀਂ।
  • ਸਮੁੰਦਰਾਂ ਵਿੱਚ ਮੀਂਹ, ਰੱਜੇ ਹੋਏ ਨੂੰ ਭੋਜਣ ਛਕਾਉਣਾ, ਧਨਵਾਨ ਨੂੰ ਦਾਨ ਕਰਨਾ ਅਤੇ ਦਿਨ ਵੇਲੇ ਦੀਵੇ ਜਗਾਉਣਾ, ਸਭ ਵਿਅਰਥ ਹਨ।
  • ਗ਼ਰੀਬ ਧਨ ਚਾਹੁੰਦੇ ਹਨ। ਪਸ਼ੂ ਬੋਲਣਾ ਚਾਹੁੰਦੇ ਹਨ।
  • ਕਾਲ ਨੂੰ ਕੋਈ ਬੰਨ੍ਹ ਕੇ ਨਹੀਂ ਰੱਖ ਸਕਦਾ।
  • ਜਨਮ ਦੇ ਅੰਨ੍ਹੇ ਨੂੰ ਦਿਖਾਈ ਨਹੀਂ ਦਿੰਦਾ। ਕਾਮ ਵਿੱਚ ਅੰਨ੍ਹੇ ਅਤੇ ਸ਼ਰਾਬ ਵਿੱਚ ਧੁੱਤ ਨੂੰ ਵੀ ਕੁਝ ਦਿਖਾਈ ਨਹੀਂ ਦਿੰਦਾ।
  • ਮਨੁੱਖ, ਜਿਹੜਾ ਵੀ ਛੋਟਾ ਜਾਂ ਵੱਡਾ ਕੰਮ ਕਰਨਾ ਚਾਹਵੇ, ਉਸ ਨੂੰ ਪੂਰੀ ਸ਼ਕਤੀ ਲਾ ਕੇ ਕਰੇ। ਇਹ ਸਿੱਖਿਆ, ਉਸ ਨੂੰ ਸ਼ੇਰ ਤੋਂ ਗ੍ਰਹਿਣ ਕਰਨੀ ਚਾਹੀਦੀ ਹੈ।Image result for chanakya in punjabi
  • ਪ੍ਰਭੂ ਨੇ ਸੋਨੇ ਵਿੱਚ ਖ਼ੁਸ਼ਬੂ ਨਹੀਂ ਪਾਈ, ਇੱਖ (ਗੰਨੇ) ‘ਤੇ ਕੋਈ ਫਲ ਨਹੀਂ ਲਾਇਆ। ਚੰਦਨ ਰੁੱਖ ‘ਤੇ ਫੁੱਲ ਨਹੀਂ ਲਾਏ। ਵਿਦਵਾਨ ਨੂੰ ਧਨੀ ਅਤੇ ਰਾਜਾ ਨੂੰ ਦੀਰਘ ਜੀਵੀ ਨਹੀਂ ਬਣਾਇਆ। ਇੰਜ ਲੱਗਦਾ ਹੈ ਕਿ ਪੂਰਵਕਾਲ ਵਿੱਚ ਪ੍ਰਭੂ ਨੂੰ ਕੋਈ ਅਕਲ ਦੇਣ ਵਾਲਾ ਨਹੀਂ ਸੀ।
  • ਸੱਪ, ਰਾਜਾ, ਚਿਤਾ, ਬਾਲਕ, ਦੂਜੇ ਦਾ ਕੁੱਤਾ ਅਤੇ ਮੂਰਖ, ਇਨ੍ਹਾਂ ਨੂੰ ਸੌਂਦੇ ਸਮੇਂ ਨਹੀਂ ਜਗਾਉਣਾ ਚਾਹੀਦਾ।
  • ਵਿਸ਼ਹੀਣ ਸੱਪ ਨੂੰ ਵੀ ਆਪਣਾ ਫ਼ਨ ਫ਼ੈਲਾਉਣਾ ਚਾਹੀਦਾ ਹੈ। ਉਸ ਵਿੱਚ ਵਿਸ਼ ਹੈ ਜਾਂ ਨਹੀਂ, ਇਸ ਨੂੰ ਕੌਣ ਜਾਣਦਾ ਹੈ? ਹਾਂ, ਅਡੰਬਰ ਨਾਲ ਦੂਜੇ ਲੋਕ ਭੈਅ-ਭੀਤ ਜ਼ਰੂਰ ਹੋ ਜਾਂਦੇ ਹਨ।
  • ਨਿਰਧਨ ਹੋਣਾ ਜ਼ਿੰਦਗੀ ਦਾ ਸੰਤਾਪ ਹੈ।
  • ਦੁਸ਼ਟ ਵਿਅਕਤੀ, ਸੱਜਣ ਨਹੀਂ ਬਣ ਸਕਦਾ। ਜਿਵੇਂ ਜੜ੍ਹਾਂ ਵਿੱਚ ਦੁੱਧ ਤੇ ਘਿਉ ਪਾਉਣ ਨਾਲ ਨਿੰਮ ਦਾ ਰੁੱਖ ਮਿੱਠਾ ਨਹੀਂ ਹੁੰਦਾ।
  • ਜੇ ਕਰੀਰ ਦੇ ਝਾੜ ਨੂੰ ਪੱਤੇ ਨਹੀਂ ਲੱਗਦੇ ਤਾਂ ਇਸ ਵਿੱਚ ਬਸੰਤ ਰੁੱਤ ਦਾ ਕੀ ਕਸੂਰ? ਜੇ ਉੱਲੂ ਨੂੰ ਦਿਨੇਂ ਦਿਖਾਈ ਨਹੀਂ ਦਿੰਦਾ ਤਾਂ ਇਸ ਵਿੱਚ ਸੂਰਜ ਦਾ ਕੀ ਕਸੂਰ? ਜੇ ਮੀਂਹ ਦੀਆਂ ਬੂੰਦਾਂ ਪਪੀਹੇ ਦੇ ਮੂੰਹ ਵਿੱਚ ਨਹੀਂ ਪੈਂਦੀਆਂ, ਇਸ ਵਿੱਚ ਬੱਦਲਾਂ ਦਾ ਕੀ ਦੋਸ਼?
  • ਜਦ ਤੱਕ ਲੋਕਾਂ ਨੂੰ ਆਨੰਦ ਦੇਣ ਵਾਲੀ ਬਸੰਤ ਰੁੱਤ ਨਹੀਂ ਆ ਜਾਂਦੀ ਤਕ ਤੱਕ ਕੋਇਲ ਮੌਨ ਰਹਿ ਕੇ ਆਪਣੇ ਦਿਨ ਲੰਘਾਉਂਦੀ ਹੈ।
  • ਰਤਨ ਭਾਵੇਂ ਪੈਰਾਂ ਵਿੱਚ ਲਤਾੜਿਆ ਜਾਂਦਾ ਰਹੇ ਅਤੇ ਕੱਚ ਨੂੰ ਸਿਰ ‘ਤੇ ਧਾਰਨ ਕਰ ਲਿਆ ਜਾਵੇ ਪਰ ਮੁੱਲ ਪੈਣ ਜਾਂ ਵੇਚਣ ਸਮੇਂ ਕੱਚ, ਕੱਚ ਹੀ ਰਹਿੰਦਾ ਹੈ ਤੇ ਰਤਨ, ਰਤਨ ਹੀ ਰਹਿੰਦਾ ਹੈ।
  • ਕੀ ਰਾਜ ਭਵਨ ਦੀ ਟੀਸੀ ‘ਤੇ ਬੈਠਣ ਵਾਲਾ ਕਾਂ ਗਰੁੜ ਬਣ ਸਕਦਾ ਹੈ? ਕਦੇ ਵੀ ਨਹੀਂ। ਇਹ ਟਿੱਪਣੀ ਅਜੋਕੇ ਕਈ ਨੇਤਾਵਾਂ ‘ਤੇ ਢੁਕਦੀ ਹੈ ਜਿਹੜੇ ਆਪਣੇ ਆਪ ਨੂੰ ਗਰੁੜ ਹੋਣ ਦਾ ਭਰਮ ਪਾਲੀ ਬੈਠੇ ਹਨ।

ਕਾਨੂੰਨ ਦੇ ਦੋਹਰੇ ਚਿਹਰੇ ਦਾ ਦੋਹਰਾ ਕਿਰਦਾਰ

                                  
         ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਕਾਨੂੰਨ ਦਾ ਰਾਜ ਕਿਹਾ ਜਾਂਦਾ ਹੈ ਪਰ ਅਸਲੀਅਤ ਇਸਦੀ ਕੁੱਝ ਹੋਰ ਹੀ ਹੁੰਦੀ ਹੈ। ਰਾਜਸੱਤਾ ਹਮੇਸਾਂ ਆਪਣੀ ਕੁਰਸੀ ਬਚਾਉਣ ਅਤੇ ਚਲਾਉਣ ਲਈ ਕਾਨੂੰਨ ਦਾ ਰਾਗ ਅਲਾਪਦੀ ਹੈ ਪਰ ਅਸਲੀਅਤ ਵਿੱਚ ਇਹ ਸਰਕਾਰਾਂ ਦਾ ਉਹ ਗੁਪਤ ਡੰਡਾਂ ਹੈ ਜਿਹੜਾ ਹਕੂਮਤ ਵਿਰੋਧੀਆਂ ਦੇ ਸਿਰ ਵਿੱਚ ਕਦੇ ਵੀ ਮਾਰਿਆ ਜਾ ਸਕਦਾ ਹੁੰਦਾਂ ਹੈ। ਜਿਸਦੇ ਵੀ ਕਾਨੂੰਨ ਦਾ ਡੰਡਾ ਸਿਰ ਵਿੱਚ ਵੱਜਦਾ ਹੈ ਉਸਦੀ ਅਕਲ ਆਨੇ ਵਾਲੀ ਥਾਂ ਆ ਹੀ ਜਾਂਦੀ ਹੈ ਜਾਂ ਫਿਰ ਉਹ ਸਦਾ ਲਈ ਅਕਲੋਂ ਹੀਣਾਂ ਹੋ ਜਾਂਦਾ ਹੈ। ਸਰਕਾਰਾਂ ਦੇ ਗੁਲਾਮ ਆਮ ਤੌਰ ਤੇ ਹੀ ਕਾਨੂੰਨ ਦਾ ਰਾਗ ਅਲਾਪਦੇ ਰਹਿੰਦੇ ਹਨ ਪਰ ਇਸ ਕਾਨੂੰਨ ਨੂੰ ਨਿੱਤ ਦਿਨ ਆਪਣੀਆਂ ਸਹੂਲਤਾਂ ਅਨੁਸਾਰ ਬਦਲਿਆ ਜਾਂਦਾ ਹੈ। ਕਿਸੇ ਵੀ ਵਕਤ ਕਿਸੇ ਵੀ ਕਾਨੂੰਨ ਦੀ ਮੌਤ ਕਰ ਦਿੱਤੀ ਜਾਂਦੀ ਹੈ ਅਤੇ ਕਿਸੇ ਵੀ ਵਕਤ ਕੋਈ ਵੀ ਨਵਾਂ ਕਾਨੂੰਨ ਜਮਾਇਆ ਜਾ ਸਕਦਾ ਹੈ। ਆਮ ਲੋਕਾਂ ਦਾ ਭਰਮ ਭੁਲੇਖਾ ਬਣਾਈ ਰੱਖਣ ਲਈ ਸਰਕਾਰੀ ਤੰਤਰ ਕਦੇ ਕਦੇ ਕਿਸੇ ਇੱਕਾ ਦੁੱਕਾ ਕੇਸ ਵਿੱਚ ਕੋਈ ਸਹੀ ਫੈਸਲਾ ਜਾਂ ਲੋਕ ਲੁਭਾਊ ਫੈਸਲਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਢੋਲ ਵਜਾਏ ਜਾਂਦੇ ਹਨ ਤੇ ਆਮ ਲੋਕਾਂ ਦੇ ਮੂੰਹੋਂ ਧੰਨ ਕਾਨੂੰਨ ਧੰਨ ਕਾਨੂੰਨ ਦਾ ਜਾਪ ਕਰਵਾਇਆਂ ਜਾਂਦਾ ਹੈ। ਆਮ ਲੋਕਾਂ ਨੂੰ ਸਦਾ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਇਨਸਾਫ ਦੀ ਦੇਵੀ ਵਾਂਗ ਕਾਨੂੰਨ ਦੇ ਵੱਲ ਕਦੇ ਵੀ ਅੱਖ ਪੁੱਟਕੇ ਨਾਂ ਦੇਖਣ ਅਤੇ ਕੰਨਾਂ ਤੇ ਕਾਨੂੰਨ ਖਿਲਾਫ ਕੁੱਝ ਸੁਣਨ ਦੀ ਬਜਾਇ ਕੰਨਾਂ ਨੂੰ ਬੰਦ ਰੱਖਣ ਅਤੇ ਕਾਨੂੰਨ ਬਾਰੇ ਬੋਲਣ ਦੀ ਥਾਂ ਮੂੰਹ ਤੇ ਵੀ ਪੱਟੀ ਹੀ ਬੰਨੀ ਰੱਖਣ ਕਿਉਂਕਿ ਕਾਨੂੰਨ ਤਾਂ ਦੂਸਰਾ ਰੱਬ ਹੁੰਦਾਂ ਹੈ। ਅਸਲ ਵਿੱਚ ਅਨੰਤ ਕੁਦਰਤ ਵਾਲਾ ਰੱਬ ਤਾਂ ਕਿਧਰੇ ਪਿੱਛੇ ਰਹਿ ਜਾਂਦਾ ਹੈ ਪਰ ਦੁਨਿਆਵੀ ਰਾਜਸੱਤਾ ਵਾਲੇ ਮਨੁੱਖਾਂ ਦਾ ਕਾਨੂੰਨ ਤਾਂ ਸਭ ਤੋਂ ਵੱਡਾ ਹੀ ਹੋ ਨਿਬੜਦਾ ਹੈ। ਅਸਲ ਵਿੱਚ ਕਾਨੂੰਨ ਤਕੜਿਆਂ ਲਈ ਹੋਰ ਤਰਾਂ ਮਾੜਿਆਂ ਲਈ ਹੋਰ ਤਰਾਂ ਕੰਮ ਕਰਦਾ ਹੈ
                        ਅਦਾਲਤਾਂ ਵਿੱਚ ਚਲਦੇ ਕੁੱਝ ਵੱਡੇ ਛੋਟੇ ਕੇਸਾਂ ਦਾ ਜੇ ਜਿਕਰ ਕਰੀਏ ਤਾਂ ਕਾਨੂੰਨ ਦਾ ਕਰੂਪ ਚਿਹਰਾ ਨੰਗਾਂ ਹੋ ਹੀ ਜਾਂਦਾ ਹੈ। ਦੇਸ਼ ਦੇ ਕਿਸੇ ਵੱਡੇ ਰਾਜਨੀਤਕ , ਭਾਰੀ ਭੀੜ ਖਿੱਚਣ ਵਾਲੇ ਪਖੰਡੀ ਸਾਧ ਸੰਤ, ਨੌਜਵਾਨੀ ਨੂੰ ਲੱਚਰਤਾ ਵੱਲ ਧੱਕਣ ਵਾਲੇ ਕਿਸੇ ਹੀਰੋ ਆਦਿ ਦੇ ਉੱਪਰ ਜਦ ਕੋਈ ਕਾਨੂੰਨੀ ਸਿਕੰਜਾਂ ਲਾਇਆਂ ਜਾਂਦਾ ਹੈ ਤਦ ਇਸ ਸਿਕੰਜੇ ਵਿੱਚਲੀਆਂ ਮੋਰੀਆਂ ਪੈਸੇ ਦੇ ਨਾਲ ਏਅਰ ਕੰਡੀਸਡ ਬਣ ਜਾਂਦੀਆਂ ਹਨ ਜੋ ਪੈਸੇ ਵਾਲੇ ਬੰਦੇ ਨੂੰ ਹਸਪਤਾਲ ਦਾ ਕੋਈ ਲਗਜਰੀ ਡੀਲਕਸ ਕਮਰਾ ਦਿਵਾ ਦਿੰਦੀਆਂ ਹਨ ਜਾਂ ਜੇ ਕਿੱਧਰੇ ਕਿਸੇ ਤਕੜੇ ਨੂੰ ਮਾੜੀ ਮੋਟੀ ਸਜਾ ਹੋ ਵੀ ਜਾਵੇ ਤਦ ਉਸ ਨੂੰ ਜੇਲਾਂ ਵਿੱਚ ਵੀ ਪੰਜ ਸਿਤਾਰਾ ਸਹੂਲਤਾਂ ਮੁਹੱਈਆਂ ਕਰਵਾ ਦਿੰਦੀਆਂ ਹਨ। ਅਰਬਾਂ ਖਰਬਾਂ ਦੇ ਘੁਟਾਲੇ ਕਰਨ ਵਾਲੇ ਰਾਜਨੀਤਕ ਅਤੇ ਅਫਸਰ ਲੋਕ ਰਿਸਵਤ ਦੀ ਕਮਾਈ ਵਿੱਚੋਂ ਦਸਵੰਧ ਖਰਚ ਕੇ ਹੀ ਆਪਣਾਂ ਛੁਟਕਾਰਾ ਕਰਵਾ ਲੈਂਦੇ ਹਨ ਅਤੇ ਦਲੀਲਬਾਜ ਵਿਕਾਊ ਵਕੀਲਾਂ ਅਤੇ ਕਈ ਵਾਰ ਤਾਂ ਜੱਜਾਂ ਤੱਕ ਨੂੰ ਵੀ ਅਨੰਦ ਮਈ ਜਿੰਦਗੀ ਵਾਲਾ ਸਵਰਗ ਵੀ ਭੇਂਟ ਕਰ ਦਿੰਦੇ ਹਨ।  ਜਿਹੜੇ ਨੌਕਰੀ ਪੇਸਾ ਫੈਸਲੇ ਦੇਣ ਵਾਲਿਆਂ ਨੂੰ ਇਸ ਸੰਸਾਰ ਵਿੱਚ ਹੀ ਸਵਰਗ ਹਾਸਲ ਹੁੰਦਾਂ ਹੋਵੇ ਉਹ ਮਰਨ ਤੋਂ ਬਾਅਦ ਮਿਲਣ ਵਾਲੇ ਸਵਰਗ ਦੀ ਇੱਛਾ ਭਲਾ ਕਿਉਂ ਕਰਨਗੇ। ਅੱਜ ਤੱਕ ਕਿਸੇ ਵੀ ਫੈਸਲੇ ਦੇਣ ਵਾਲੇ ਉੱਪਰ ਗਲਤ ਸਹੀ ਫੈਸਲੇ ਦੇਣ ਦਾ ਕੋਈ ਇਲਜਾਮ ਲਾਉਣਾਂ ਵੀ ਅਦਾਲਤੀ ਮਾਣਹਾਨੀ ਬਣ ਜਾਂਦਾ ਹੈ। ਦੇਸ਼ ਦਾ ਕੋਈ ਫਿਲਮੀ ਸਟਾਰ ਸੜਕਾਂ ਤੇ ਸੌਣ ਵਾਲਿਆਂ ਨੂੰ ਦਰੜਕੇ ਅਣਗਿਣਤ ਸਾਲਾਂ ਤੱਕ ਫੈਸਲੇ ਰੋਕ ਸਕਦਾ ਹੈ ਭਲਾ ਗਰੀਬ ਬੰਦਾਂ ਉਸਦੀਆਂ ਦਲੀਲਾਂ ਦਾ ਜਵਾਬ ਲੱਖਾਂ ਕਰੋੜਾਂ ਲੈਣ ਵਾਲੇ ਵਕੀਲਾਂ ਰਾਂਹੀ ਜਵਾਬ ਕਿਵੇਂ ਦੇ ਸਕਦਾ ਹੈ ਜਿਹੜੇ ਲੋਕਾਂ ਕੋਲ ਸੌਣ ਲਈ ਫੁੱਟਪਾਥ ਹੋਣ ਉਹ ਅਦਾਲਤੀ ਦਰਵਾਜਿਆਂ ਵਿੱਚੋਂ ਲੰਘਣ ਸਮੇਂ ਵੀ ਡੌਰ ਭੌਰ ਹੋ ਜਾਂਦੇ ਹਨ ਜਦੋਂਕਿ ਹੀਰੋ ਅਤੇ ਧਾਰਮਿਕ ਰਾਜਨੀਤਕ ਨੇਤਾ ਲੋਕ ਤਾਂ ਤਾਰੀਖਾਂ ਭੁਗਤਣ ਜਾਣ ਸਮੇਂ ਵੀ ਆਪਣੇ ਨਾਲ ਬਾਊਸਰਾਂ ਦੀ ਫੌਜ ਲੈਕੇ ਜਾਂਦੇ ਹਨ। ਸੋ ਕਾਨੂੰਨ ਦੇ ਪਰਚਾਰਕ ਹੇ ਭਲੇ ਲੋਕੋ ਸਾਡੇ ਗਰੀਬ ਲੋਕਾਂ ਨੂੰ ਤੁਹਾਡੇ ਕਾਨੂੰਨਾਂ ਦੀ ਅਸਲੀਅਤ ਪੂਰੀ ਤਰਾਂ ਮਾਲੂਮ ਹੈ ਇਸ ਕਾਰਨ ਹੀ ਤਾਂ ਉਹ ਅਦਾਲਤੀ ਚੱਕਰਾਂ ਵਿੱਚ ਪੈਣ ਦੀ ਬਜਾਇ ਆਪਣਿਆਂ ਦੀਆਂ ਲਾਸਾਂ ਨੂੰ ਹੀ ਚੁੱਕਕੇ ਲੈਜਾਣ ਵਿੱਚ ਹੀ ਭਲਾਈ ਸਮਝਦੇ ਹਨ ।
                       ਦੇਸ ਦੇ ਕੁੱਝ ਪਰਮੁੱਖ ਵੱਡੇ ਕੇਸਾਂ ਜਿਵੇਂ ਬਿਹਾਰ ਦੇ ਚਾਰਾ ਘੋਟਾਲੇ ਨਾਲ ਸਬੰਧਤ ਅੱਠ ਗਵਾਹ ਟਰੱਕਾਂ ਥੱਲੇ ਦਰੜ ਦਿੱਤੇ ਗਏ ਜਿਸਨੂੰ ਰੱਬ ਦਾ ਭਾਣਾਂ ਬਣਾ ਦਿੱਤਾ ਗਿਆ। ਮੱਧ ਪਰਦੇਸ਼ ਵਿੱਚ ਵਿਆਪਮ ਘੋਟਾਲੇ ਦੇ ਅਠਤਾਲੀ ਚਸਮਦੀਦ ਮਾਰੇ ਗਏ ਜਾਂ ਖੁਦਕਸੀਆਂ ਕਰ ਗਏ ਜਾਂ ਖੁਦਕਸੀ ਕਰਨ ਲਈ ਮਜਬੂਰ ਕਰ ਦਿੱਤੇ ਗਏ ਪਰ ਰਾਜਨੀਤਕ ,ਸਰਕਾਰਾਂ , ਅਤੇ ਕਾਨੂੰਨ ਮਹਾਰਾਜ ਜੀ ਸੌਂ ਰਹੇ ਹਨ। ਆਸਾ ਰਾਮ ਵਰਗੇ ਅਖੌਤੀ ਸੰਤ ਦੇ ਰੇਪ ਕੇਸਾਂ ਦੇ ਗਵਾਹ ਅਤੇ ਚਸਮਦੀਦਾਂ ਤੇ ਹਮਲੇ ਹੋ ਰਹੇ ਹਨ ਅਤੇ ਜਿੰਹਨਾਂ ਵਿੱਚੋਂ ਤਿੰਨ ਦੀ ਹੱਤਿਆਂ ਹੋ ਗਈ ਹੈ ਪਰ ਕਾਨੂੰਨ ਦਾ ਰਾਜ ਫਿਰ ਵੀ ਮਜੇ ਨਾਲ ਚੱਲ ਰਿਹਾ ਹੈ। ਸਰਕਾਰਾਂ ਦੇ ਪਰਚਾਰ ਤੰਤਰ ਦੇ ਅੰਗ ਕਾਨੂੰਨ ਦਾ ਰਾਗ ਅਲਾਪ ਰਹੇ ਹਨ।  ਇਸ ਤਰਾਂ ਹੀ ਵੱਡੇ ਕਾਰਪੋਰੇਟ ਘਰਾਣੇ ਅਰਬਾਂ ਖਰਬਾਂ ਦਾ ਸਰਕਾਰੀ ਪੈਸਾ ਦੱਬੀ ਬੈਠੇ ਹਨ। ਕੋਈ ਵਿਜੈ ਮਾਲਿਆ ਵਰਗਾ ਅੱਯਾਸ ਅਤੇ ਐਸ ਪਰਸਤ ਕੈਲੰਡਰ ਛਾਪਣ ਲਈ ਮਾਡਲ ਜਗਤ ਦੀਆਂ ਕੁੜੀਆਂ ਦੇ ਨੰਗੇ ਫੋਟੋ ਸੂਟ ਕਰਵਾਈ ਜਾ ਰਿਹਾ ਹੈ। ਕੋਈ ਲਲਿਤ ਮੋਦੀ ਅਰਬਾਂ ਡਕਾਰਕੇ ਵਿਦੇਸਾਂ ਵਿੱਚ ਰਾਜਨੀਤਕਾਂ ਦੇ ਸਹਾਰੇ ਉਡਾਰੀਆਂ ਲਾ ਰਿਹਾ ਹੈ ਕਾਨੂੰਨ ਸੌਂ ਰਿਹਾ ਹੈ। ਇਸਦੇ ਉਲਟ ਜੇ ਕਿੱਧਰੇ ਕੋਈ ਗਰੀਬ ਪੰਜ ਚਾਰ ਹਜਾਰ ਦਾ ਕਰਜਾ ਨਹੀ ਮੋੜ ਸਕਿਆਂ ਤਦ ਦੇਸ ਦਾ ਪੁਲੀਸ ਤੰਤਰ ਅਤੇ ਅਫਸਰੀ ਹੁਕਮ ਕਾਨੂੰਨ ਦਾ ਡੰਡਾਂ ਚੁੱਕੀ ਗਰੀਬਾਂ ਦੇ ਹੱਥਕੜੀਆਂ  ਲਾਉਣ ਤੁਰ ਪੈਂਦੇ ਹਨ। ਸਮਾਜ ਦੀ ਸਰਮ ਮੰਨਣ ਵਾਲੇ ਗਰੀਬ ਲੋਕ ਇਸ ਜਲਾਲਤ ਤੋਂ ਬਚਣ ਲਈ ਖੁਦਕਸੀ ਕਰ ਜਾਂਦੇ ਹਨ ਪਰ ਦੇਸ ਦੇ ਅਮੀਰ ਲੋਕ ਅਰਬਾਂ ਡਕਾਰ ਕੇ ਵੀ ਬੇ ਸਰਮ ਹਾਸੇ ਹੱਸਦੇ ਹੋਏ ਆਮ ਲੋਕਾਂ ਨੂੰ ਕਾਨੂੰਨ ਪਰਸਤ ਹੋਣ ਦੇ ਦਮ ਭਰਦੇ ਸੁਣਾਈ ਦਿੰਦੇ ਹਨ। ਕੋਈ ਲਾਲੂ, ਵਿਜੈ ਮਾਲਿਆ, ਲਲਿਤ ਮੋਦੀ, ਜਦ ਕਹਿੰਦਾਂ ਹੈ ਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਪੂਰਾ ਭਰੋਸ਼ਾ ਹੈ ਜੋ ਨਿਆਂ ਕਰੇਗਾ ਤਦ ਕਾਨੂੰਨ ਦੀ ਦੇਵੀ ਵੀ ਮੂੰਹ ਬੰਦ ਅੱਖਾਂ ਤੇ ਪੱਟੀ ਕੰਨਾਂ ਤੇ ਹੱਥ ਧਰਨ ਲਈ ਮਜਬੂਰ ਹੋ ਹੀ ਜਾਂਦੀ ਹੈ। ਦੇਸ਼ ਦੇ ਕਾਨੂੰਨ ਦੇ ਹਮਾਇਤੀਉ ਤੁਹਾਡੀ ਸੇਵਾਂ ਵੀ ਧੰਨ ਹੈ ਜਿਹੜੇ ਕਦੇ ਵੀ ਆਮ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਤੋਂ ਪਾਸਾ ਨਹੀਂ ਵੱਟਦੇ ਕਿਉਂਕਿ ਤੁਹਾਡੇ ਲਈ ਸਰਕਾਰੀ ਅਤੇ ਪਰਾਈਵੇਟ ਸਨਮਾਨ ਅਮੀਰਾਂ ਅਤੇ ਸਰਕਾਰਾਂ ਵੱਲੋਂ ਜੋ ਤੁਹਾਡੇ ਲਈ ਹਾਜਰ ਹਨ । ਅਮੀਰ ਲੋਕਾਂ ਲਈ ਕਾਨੂੰਨ ਰਾਖਾ ਹੈ ਪਰ ਗਰੀਬ ਲੋਕਾਂ ਨੂੰ ਤਾਂ ਕਾਨੂੰਨ ਮਹਾਰਾਜ ਸਬਕ ਸਿਖਾ ਦਿੰਦਾਂ ਹੈ ਕਿਉਂਕਿ ਜਦ ਵੀ ਕੋਈ ਗਰੀਬ ਕਾਨੂੰਨ ਦਾ ਉਟ ਆਸਰਾ ਲੈਂਦਾ ਹੈ ਤਦ ਉਹ ਨਾਂ ਘਰ ਦਾ ਰਹਿੰਦਾਂ ਹੈ ਅਤੇ ਨਾਂ ਹੀ ਘਾਟ ਦਾ।  ਜਦ ਤੱਕ ਦੇਸ਼ ਦਾ ਆਮ ਮਨੁੱਖ ਆਪਣੀ ਔਕਾਤ ਨੂੰ ਯਾਦ ਨਹੀ ਕਰੇਗਾ ਤਦ ਤੱਕ ਜਲੀਲ ਹੋਣਾਂ ਉਸਦੇ ਕਰਮਾਂ ਦੀ ਹੋਣੀ ਬਣਿਆਂ ਹੀ ਰਹੇਗਾ । ਆਮ ਆਦਮੀ ਲਈ ਤਾਂ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ ਦੀ ਹੀ ਆਸ ਤੇ ਜਿਉਂ ਲੈਣਾਂ ਬਿਹਤਰ ਹੈ ਮੇਰੇ ਦੇਸ਼ ਦੇ ਗਰੀਬ ਲੋਕਾਂ ਦੀ ਇਹੋ ਹੋਣੀ ਹੈ ਜੋ ਬੀਤੇ ਵਕਤਾਂ ਵਿੱਚ ਵੀ ਇਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਰਹਿਣੀ ਹੈ।
 ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ             

docter d slahh

ਕੈਲੋਸਟਰੋਲ ਪਧਰ ਠੀਕ ਕਰਨ ਦਾ ਘਰੇਲੂ ਨੁਸਖਾ **********
______________________________________
ਨਿੰਬੂ ਰਸ - 1 ਹਿੱਸਾ
ਅਦਰਕ ਰਸ - 1 ਹਿੱਸਾ
ਲਸਣ ਦਾ ਰਸ - 1 ਹਿੱਸਾ
ਸੇਬ ਦਾ ਰਸ - 1 ਹਿੱਸਾ
ਸਾਰੇ ਉਪਰੋਕਤ ਜੂਸ ਅੱਧੇ ਘੰਟੇ ਦੇ ਲਈ ਅੱਗ 'ਤੇ ਤਿੰਨ ਹਿੱਸੇ ਰਹਿਣ ਤੱਕ ਉਬਾਲਣ ਲਈ ਰੱਖੋ. ਫਿਰ ਮਿਸ਼ਰਣ ਠੰਡਾ ਕਰ ਲਓ , ਇਸ ਵਿਚ ਬਰਾਬਰ ਮਾਤਰਾ ਚ ਸ਼ਹਿਦ ਨੂੰ ਮਿਲਾਓ ਅਤੇ ਇੱਕ ਸ਼ੀਸ਼ੇ ਦੀ ਬੋਤਲ ਵਿੱਚ ਇਸ ਨੂੰ ਰੱਖ ਦਿਓ . ਰੋਜ਼ਾਨਾ ਸਵੇਰ ਖਾਲੀ ਪੇਟ 'ਤੇ ਨਾਸ਼ਤਾ ਕਰਨ ਤੋ ਅੱਧੇ ਘੰਟੇ ਪਹਿਲਾ ਦੋ ਚਮਚ ਇਸ ਦੇ ਲਓ |ਇਹ ਹਾਈ ਬਲੱਡ ਪ੍ਰੈਸ਼ਰ ,ਸਿਰ ਦਰਦ , ਮੋਟਾਪਾ ਤੇ ਖੂਨ ਦੀਆ ਬੰਦ ਨਾੜੀਆ ਨੂੰ ਖੋਲਦਾ ਹੈ |ਲੂਣ ਘੱਟ ਖਾਓ :- Dr.P.S.Dhillon

ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਖੰਡ ਘੱਟ ਖਾਣੀ ਚਾਹੀਦੀ ਹੈ ਪਰ ਭੋਜਨ ਵਿਚ ਲੂਣ ਦੀ ਮਾਤਰਾ ਵੀ ਘਟਾ ਦਿੱਤੀ ਜਾਵੇ ਤਾਂ ਚੰਗਾ ਰਹੇਗਾ। ਆਮ ਤੌਰ ‘ਤੇ ਲੋਕ ਸਵਾਦ ਲਈ ਲੋੜ ਤੋਂ ਵੱਧ ਲੂਣ ਖਾਂਦੇ ਹਨ। ਅਜਿਹਾ ਕਰਨਾ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੈ। ਤਾਂ ਅੱਜ ਤੋਂ ਹੀ ਫੈਸਲਾ ਕਰ ਲਵੋ ਕਿ ਖੰਡ ਦੇ ਨਾਲ ਲੂਣ ਦੀ ਵਰਤੋਂ ਵੀ ਸਿਰਫ ਓਨੀ ਹੀ ਕਰਨੀ ਹੈ, ਜਿੰਨੀ ਜ਼ਰੂਰੀ ਹੈ। ਲੂਣ ਤੋਂ ਬਿਨਾਂ ਭੋਜਨ ਦਾ ਮਜ਼ਾ ਅਧੂਰਾ ਹੈ ਪਰ ਜੇ ਤੁਸੀਂ ਲੂਣ ਲੋੜ ਤੋਂ ਵੱਧ ਖਾ ਲਿਆ ਤਾਂ ਸਮਝੋ ਕਿ ਤੁਹਾਡੀਆਂ ਬੀਮਾਰੀਆਂ ਦੀ ਸੂਚੀ ਵਿਚ ਵਾਧਾ ਹੋਣ ਵਾਲਾ ਹੈ। ਇਸ ਲਈ ਅੱਜ ਤੋਂ ਹੀ ਲੂਣ ਘੱਟ ਖਾਣਾ ਸ਼ੁਰੂ ਕਰੋ। ਲੂਣ ਵਿਚਲੇ ਤੱਤ ਸੋਡੀਅਮ ਦੀ ਜ਼ਿਆਦਾ ਮਾਤਰਾ ਨਾਲ ਗੁਰਦਿਆਂ ਦੀ ਕਾਰਜ ਪ੍ਰਣਾਲੀ ‘ਚ ਮੁਸ਼ਕਿਲ ਆਉਣ ਲੱਗਦੀ ਹੈ। ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਘੇਰਾ ਪੈ ਲੈਂਦੀਆਂ ਹਨ। ਲੂਣ ਦੇ ਤੱਤ ਸੋਡੀਅਮ ਦੀ ਜ਼ਿਆਦਾ ਮਾਤਰਾ ਲੈਣ ਨਾਲ ਸਰੀਰ ਵਿਚ ਪਾਣੀ ਰੁਕ ਜਾਂਦਾ ਹੈ ਜਿਸ ਨਾਲ ਸਰੀਰ ਫੁੱਲ ਜਾਂਦਾ ਹੈ ਅਤੇ ਸੋਜ਼ ਮਹਿਸੂਸ ਹੋਣ ਲੱਗਦੀ ਹੈ। ਇਨ੍ਹਾਂ ਬੀਮਾਰੀਆਂ ਕਾਰਨ ਕਈ ਦੇਸ਼ਾਂ ਵਿਚ ਰੈਡੀਮੇਡ ਫੂਡ ਦੇ ਪੈਕਟਾਂ ‘ਤੇ ਲੂਣ ਦੀ ਮਾਤਰਾ ਦੱਸੀ ਜਾਣ ਲੱਗੀ ਹੈ। ਡਾਕਟਰਾਂ ਅਨੁਸਾਰ ਕਿਸੇ ਵੀ ਵਿਅਕਤੀ ਲਈ ਇਕ ਦਿਨ ਵਿਚ 4 ਗ੍ਰਾਮ ਲੂਣ ਕਾਫੀ ਹੁੰਦਾ ਹੈ। ਬੇਕਰੀ ਦੇ ਕਈ ਉਤਪਾਦਾਂ ਵਿਚ ਪਹਿਲਾਂ ਤੋਂ ਹੀ ਲੂਣ ਮੌਜੂਦ ਹੁੰਦਾ ਹੈ। ਇਥੋਂ ਤਕ ਕਿ ਲੋ ਫੈਟ ਮਿਲਕ ‘ਚ 107 ਮਿਲੀਗ੍ਰਾਮ ਸੋਡੀਅਮ ਮੌਜੂਦ ਹੁੰਦਾ ਹੈ। ਅਜਿਹੀ ਹਾਲਤ ‘ਚ ਜ਼ਿਆਦਾ ਲੂਣ ਖਾਣਾ ਬੀਮਾਰੀਆਂ ਨੂੰ ਦਾਅਵਤ ਦੇਣਾ ਹੈ। ਸਿਹਤਮੰਦ ਵਿਅਕਤੀਆਂ ਲਈ ਸੋਡੀਅਮ ਦੀ ਮਾਤਰਾ ਇਕ ਦਿਨ ਵਿਚ 1500 ਮਿਲੀਗ੍ਰਾਮ ਤੋਂ 2400 ਮਿਲੀਗ੍ਰਾਮ ਕਾਫੀ ਹੁੰਦੀ ਹੈ। ਦਿਲ, ਗੁਰਦਿਆਂ ਤੇ ਸ਼ੂਗਰ ਦੀ ਬੀਮਾਰੀ ਵਾਲੇ ਰੋਗੀਆਂ ਨੂੰ ਤਾਂ ਇਸਦੀ ਹੋਰ ਵੀ ਘੱਟ ਮਾਤਰਾ ਲੈਣੀ ਚਾਹੀਦੀ ਹੈ। ਗਰਭਵਤੀ ਔਰਤਾਂ ਨੂੰ ਵੀ ਲੂਣ ਘੱਟ ਖਾਣਾ ਚਾਹੀਦਾ ਹੈ। ਇਹੋ ਕਾਰਨ ਹੈ ਕਿ ਲੂਣ ਵਿਚ ਸੋਡੀਅਮ ਦੀ ਵਧਦੀ ਹੋਈ ਮਾਤਰਾ ਨੂੰ ਦੇਖਦਿਆਂ ਕਈ ਕੰਪਨੀਆਂ ਨੇ ਲੋ ਸੋਡੀਅਮ ਲੂਣ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵਿਚ ਲੋਕ ਅਕਸਰ ਜ਼ਿਆਦਾ ਲੂਣ ਖਾਂਦੇ ਹਨ। ਖਾਸ ਤੌਰ ‘ਤੇ ਪ੍ਰਿਜ਼ਰਵ ਕੀਤੇ ਜਾਣ ਵਾਲੇ ਫੂਡ, ਅਚਾਰ ਆਦਿ ਵਿਚ ਸਵਾਦ ਤੇ ਸੁਰੱਖਿਆ ਦੇ ਨਜ਼ਰੀਏ ਤੋਂ ਲੂਣ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਹ ਗਲਤ ਹੈ। ਲੋਕਾਂ ਨੂੰ ਹੌਲੀ-ਹੌਲੀ ਲੂਣ ਘੱਟ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ।

ਚਾਣਕਯ ਸੇਖ ਸਾਅਦੀ

ਜਿਸ ਮਨੁੱਖ ਦੀ ਔਲਾਦ ਹੁਕਮ ਮੰਨਦੀ ਹੈ ਜੀਵਨ ਸਾਥੀ ਆਗਿਆ ਕਾਰੀ ਹੈ ਆਮ ਲੋੜਾਂ ਲਈ ਲੋੜੀਦੀ ਜਾਇਦਾਦ ਹੈ ਭਾਵੇਂ ਥੋੜੀ ਹੀ ਹੋਵੇ ਅਜਿਹੇ ਵਿਅਕਤੀ ਲਈ ਇਹ ਦੁਨੀਆਂ ਹੀ ਸਵੱਰਗ ਹੈ ................ਚਾਣਕਯ
ਗਰੀਬ ਧਨਾਢਾਂ ਨਾਲ ਈਰਖਾ ਕਰਦੇ ਹਨ, ਮੂਰਖ
ਵਿਦਵਾਨਾਂ ਨਾਲ, ਵੇਸਵਾਵਾਂ ਪਤੀ-ਵਰਤਾ ਔਰਤਾਂ
ਨਾਲ ਅਤੇ ਵਿਧਵਾਵਾਂ ਸੁਹਾਗਣਾਂ ਨੂੰ ਦੇਖ ਕੇ ਆਪਣੀ
ਕਿਸਮਤ ਨੂੰ ਕੋਸਦੀਆਂ ਹਨ1 ਇਹ ਇਕ ਸੁਭਾਵਿਕ
ਪਰਕਿਰਿਆ ਹੈ ਕਿ ਦੂਜਿਆਂ ਨੂੰ ਸੁਖੀ ਦੇਖ ਕੇ ਆਪ
ਦੁਖੀ ਹੋਣਾ1
----------ਚਾਣਕਿਆ-----------
ਬਰਾਹਮਣ ਢਿੱਡ ਭਰਕੇ ਖਾਣ  ਤੋਂ ਬਾਅਦ, ਮੋਰ ਬੱਦਲਾਂ ਦੇ ਗਰਜਣ ਸਮੇਂ, ਚੰਗੇ ਲੋਕ ਦੂਜਿਆ ਦੀ ਖੁਸ਼ਹਾਲੀ ਦੇਖਕੇ , ਦੁਸਟ ਲੋਕ ਦੂਜਿਆਂ ਦੀ ਪੀੜਾ ਅਤੇ ਦੁੱਖ ਦੇਖਕੇ ਖੁਸ ਹੁੰਦੇ ਹਨ .............ਚਾਣਕਯ
ਤਕੜੇ ਦੁਸਮਣ ਨੂੰ ਉਸਦੇ ਅਨੁਕੂਲ ਵਿਵਹਾਰ ਕਰਕੇ ,ਦੁਸ਼ਟ ਸਤਰੂ ਨੂੰ ਉਸਦੇ ਉਲਟ ਵਿਵਹਾਰ ਕਰਕੇ, ਬਰਾਬਰ ਦੇ ਦੁਸਮਣ ਨੂੰ ਬੇਨਤੀ ਕਰਕੇ ਵੱਸ ਵਿੱਚ ਕੀਤਾ ਜਾ ਸਕਦਾ ਹੈ.............ਚਾਣਕਯ
ਜੀਵਨ ਸਾਥੀ, ਧਨ ,ਭੋਜਨ ਤਿੰਨਾਂ ਵਿੱਚ ਸੰਤੋਸ ਕਰਨਾਂ ਚਾਹੀਦਾ ਹੈ ਪਰ ਅਧਿਐਨ ,ਤਜਰਬਾ ਅਤੇ ਦਾਨ ਵਾਲੇ ਕੰਮਾਂ ਲਈ ਕਦੇ ਵੀ ਸੰਤੋਸ ਨਹੀਂ ਕਰਨਾਂ ਚਾਹੀਦਾ.............ਚਾਣਕਯ

 ਸੈਨਾ ਦੀ ਤਾਕਤ ਰਾਜੇ ਦੀ ਤਾਕਤ ਹੁੰਦੀ ਹੈ ਵੇਦ ਚਿੰਤਨ ਅਤੇ ਬ੍ਰਹਮ ਗਿਆਨ ਦੀ ਜਾਣਕਾਰੀ ਪੰਡਿਤ ਅਤੇ ਵਿਦਵਾਨਾਂ ਦੀ ਤਾਕਤ ਹੁੰਦੀ ਹੈ ਸੁੰਦਰਤਾ ਅਤੇ ਮਿੱਠਾ ਬੋਲਣਾਂ ਇਸਤਰੀ ਦੀ ਤਾਕਤ ਹੁੰਦੀ ਹੈ.............ਚਾਣਕਯ
ਹਾਥੀ ਅੰਕੁਸ (ਡੰਡੇ) ਨਾਲ ਘੋੜਾ ਚਾਬੁਕ ਨਾਲ , ਕਾਬੂ ਹੁੰਦਾਂ ਹੈ.........
ਸਿੰਗ ਵਾਲਾ ਪਸੂ ਡੰਡੇ ਨਾਲ ਬੁਰਾ ਵਿਅਕਤੀ ਹੱਥ ਵਿੱਚ ਫੜੀ ਤਲਵਾਰ ਨਾਲ ਮਾਰਿਆ ਜਾਂਦਾ ਹੈ.............ਚਾਣਕਯ
ਗੱਡੀ (ਪੁਰਾਤਨ ਸਮੇਂ ਦੀ ) ਪੰਜ ਹੱਥ ਦੂਰ ਰਹੋ ਘੋੜੇ ਤੋਂ ਦਸ ਹੱਥ ਹਾਥੀ ਤੋਂ ਸੌ ਹੱਥ ਬੁਰੇ ਵਿਅਕਤੀ ਤੋਂ ਬਚਣ ਲਈ ਤਾਂ ਦੇਸ਼ ਦਾ ਵੀ ਤਿਆਗ ਕਰ ਦੇਣਾਂ ਚਾਹੀਦਾ ਹੈ .............
ਵਿਦਿਆਰਥੀ, ਸੇਵਾਦਾਰ, ਰਾਹ ਦਸੇਰੇ, ਭੁੱਖ, ਤੋਂ ਪੀੜਤ, ਲਾਂਗਰੀ,ਤੇ ਪਹਿਰੇਦਾਰ ਨੂੰ ਜੇ ਸੁੱਤਾ ਹੋਵੇ ਜਗਾ ਦੇਣਾਂ ਚਾਹੀਦਾ ਹੈ
ਸੱਪ,ਰਾਜਾ,ਬਾਲਕ,ਦੂਜੇ ਦਾ ਕੁੱਤਾ, ਅਤੇ ਮੂਰਖ ਨੂੰ ਜਗਾਉਣ ਤੋਂ ਬਚਣਾਂ ਚਾਹੀਦਾ ਹੈ....
ਸਬਰ ਤੋਂ ਵਧੀਆਂ ਕੋਈ ਸੁੱਖ ਨਹੀਂ, ਸਾਂਤੀ ਤੋਂ ਵੱਡਾ ਤਪ ਨਹੀਂ, ਤਿ੍ਰਸਨਾਂ ਤੋਂ ਵੱਡਾ ਕੋਈ ਰੋਗ ਨਹੀਂ,ਦਇਆ ਤੋਂ ਵੱਡਾ ਕੋਈ ਧਰਮ ਨਹੀਂ       .
ਬੁਢਾਪੇ ਵਿੱਚ ਜੀਵਨ ਸਾਥੀ ਨਾਂ ਹੋਣਾਂ, ਆਪਣਾਂ ਹੱਕ ਖੋਹਿਆ ਜਾਵੇ, ਭੋਜਨ ਵਾਸਤੇ ਦੂਜਿਆਂ ਵੱਲ ਤੱਕਣਾਂ ਪਵੇ  ਇਹ ਤਿੰਨ ਗੱਲਾਂ ਮੌਤ ਵਾਂਗ ਦੁਖਦਾਈ ਹੁੰਦੀਆਂ ਹਨ.............ਚਾਣਕਯ
ਬਦਹਜਮੀ ਵਿੱਚ ਪਾਣੀ ਦਵਾਈ ਹੈ ਭੋਜਨ ਹਜਮ ਹੋਣ ਤੇ ਪਾਣੀ ਪੀਣਾਂ ਤਾਕਤ ਦਿੰਦਾਂ ਹੈ, ਭੋਜਨ ਦੇ ਵਿਚਕਾਰ ਪਾਣੀ ਅੰਮਿ੍ਰਤ ਵਾਂਗ ਹੈ ਪਰ ਭੋਜਨ ਦੇ ਅੰਤ ਵਿੱਚ ਪਾਣੀ ਪੀਣਾਂ ਜਹਿਰ ਸਮਾਨ ਹੈ .........ਚਾਣਕਯ
ਆਚਰਣ ਤੋਂ ਬਿਨਾਂ ਗਿਆਨ ਬੇਅਰਥ ਹੈ, ਸੈਨਾਪਤੀ ਤੋਂ ਬਿਨਾਂ ਫੌਜ ਬਰਬਾਦੀ ਹੈ, ਜੀਵਨ ਸਾਥੀ ਤੋਂ ਬਿਨਾਂ ਜਿੰਦਗੀ ਬੇਸੁਆਦੀ ਹੈ.............ਚਾਣਕਯ
 ਵਿਦਵਾਨ ਲੋਕਾਂ ਨੂੰ ਇੱਜਤ ਮਾਣ ਦੀ ਭੁੱਖ ਹੁੰਦੀ ਹੈ ਅਤੇ ਵਿਦਵਾਨ ਲਾਲਚੀ ਨਹੀਂ ਹੁੰਦਾਂ ਉਸਨੂੰ ਧਨ ਦੀ ਭੁੱਖ ਨਹੀਂ ਹੁੰਦੀ .............ਚਾਣਕਯ
ਸੇਰ ਦੀ ਗੁਫਾ ਵਿੱਚ ਜਾਣ ਤੇ ਹਾਥੀ ਦੰਦ ਮਿਲਦੇ ਹਨ ਗਿੱਦੜਾਂ ਦੀਆਂ ਖੱਡਾਂ ਫਰੋਲਣ ਤੇ ਬੱਛੇ ਦੀ ਪੂਛ ਜਾਂ ਗਧੇ ਦਾ ਚੰਮ ਮਿਲਦਾ ਹੈ .............ਚਾਣਕਯ
ਮਨੁੱਖ ਨੂੰ ਜਿਆਦਾ ਸਰਲ ਅਤੇ ਸਿੱਧੇ ਸੁਭਾਅ ਦਾ ਨਹੀਂ ਹੋਣਾਂ ਚਾਹੀਦਾ ਜਾ ਕੇ ਦੇਖੋ ਜੰਗਲ ਰਾਜ ਵਿੱਚ ਪਹਿਲਾਂ ਸਿੱਧੇ ਦਰੱਖਤ ਹੀ ਕੱਟੇ ਜਾਂਦੇ ਹਨ ਟੇਢੇ ਮੇਢੇ ਦਰੱਖਤ ਖੜੇ ਰਹਿੰਦੇ ਹਨ......................ਚਾਣਕਯ.
ਸਮੁੰਦਰ ਵਿੱਚ ਮੀਂਹ, ਰੱਜੇ ਹੋਏ ਨੂੰ ਭੋਜਨ ਕਰਾਉਣਾਂ,ਧਨ ਵਾਲਿਆਂ ਨੂੰ ਦਾਨ ਕਰਨਾਂ, ਦਿਨੇ ਦੀਵਾ ਜਗਾਉਣਾਂ,ਬੇਅਰਥ ਹੁੰਦਾਂ ਹੈ...................ਚਾਣਕਯ.....
ਤਿ੍ਰਸਨਾਂ ਜਿੱਡਾ ਰੋਗ ਨਹੀਂ,ਮੋਹ ਵਰਗਾ ਦੁਸਮਨ ਨਹੀਂ,ਕਰੋਧ ਵਰਗੀ ਅੱਗ ਨਹੀਂ,ਗਿਆਨ ਤੋਂ ਵਧਕੇ ਸੰਸਾਰ ਵਿੱਚ ਸੁੱਖ ਨਹੀਂ........................ਚਾਣਕਯ...ਜਿਸ ਵਿਅਕਤੀ ਪਾਸ ਤਾਕਤ ਹੈ ਪਰ ਬੁੱਧੀ ਨਹੀ,
ਉਹ ਕਮਜੋਰ ਤੋ ਕਮਜੋਰ ਕੋਲੋ ਵੀ ਹਾਰ ਸਕਦਾ ਹੈ
ਅਤੇ ਜਲਾਲਤ ਦੀ ਮੌਤ ਮਰਦਾ ਹੈ1
-----------ਸੇਖ ਸਾਅਦੀ---------
ਜਿਵੇ ਸੂਰਜ ਤੇ ਚੰਨ ਬਾਹਰੀ ਦੁਨੀਆਂ ਨੂੰ ਰੋਸਨ
ਕਰਦੇ ਨੇ, ਉਸੇ ਤਰਾਂ ਗਿਆਨ ਦੀਆਂ ਕਿਰਨਾਂ
ਸਾਡੀ ਅੰਤਰ ਆਤਮਾਂ ਨੂੰ ਰੁਸਨਾਉਦੀਆਂ ਹਨ1
----------ਸੇਖ ਸਾਅਦੀ------------