- ਲੱਛਮੀ ਤਾਂ ਹਮੇਸ਼ਾਂ ਚੱਲਦੀ ਰਹਿੰਦੀ ਹੈ। ਮੁਸੀਬਤ ਵੇਲੇ ਜੋੜਿਆ ਧਨ ਆਪਣੇ ਆਪ ਨਸ਼ਟ ਹੋ ਜਾਂਦਾ ਹੈ।
- ਜੋ ਵਿਅਕਤੀ ਮੂੰਹ ‘ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਹੋਵੇ ਤੇ ਪਿੱਠ ਪਿੱਛੇ ਹੋਰ ਹੋਵੇ, ਅਜਿਹੇ ਮਿੱਤਰ ਨੂੰ ਤਿਆਗ ਦੇਣਾ ਚਾਹੀਦਾ ਹੈ। ਉਹ ਉਸ ਘੜੇ ਵਾਂਗ ਹੁੰਦਾ ਹੈ, ਜਿਸ ਦੇ ਮੂੰਹ ਉੱਪਰ ਤਾਂ ਦੁੱਧ ਲੱਗਿਆ ਹੋਵੇ ਪਰ ਅੰਦਰ ਜ਼ਹਿਰ ਭਰਿਆ ਹੋਵੇ।
- ਸਾਰੇ ਪਹਾੜਾਂ ਉੱਪਰ ਲਾਲ ਜਾਂ ਗੁਲਾਬੀ ਰਤਨ ਨਹੀਂ ਮਿਲਦੇ। ਸਾਰੇ ਹਾਥੀਆਂ ਦੇ ਸਿਰਾਂ ਵਿੱਚ ਨਾ ਹੀ ਮੋਤੀ ਉਤਪੰਨ ਹੁੰਦੇ ਹਨ। ਇਸੇ ਤਰ੍ਹਾਂ ਸੱਜਣ ਅਥਵਾ ਉੱਤਮ-ਪੁਰਸ਼ ਨਹੀਂ ਮਿਲਦੇ। ਨਾ ਹੀ ਹਰੇਕ ਵਣ ਅੰਦਰ ਚੰਦਨ ਰੁੱਖ ਮਿਲਦੇ ਹਨ। ਸੱਜਣ ਬਣਨਾ ਔਖਾ ਹੈ। ਸੱਜਣ ਪੁਰਸ਼ ਹੀਰੇ-ਜਵਾਹਰਾਤ ਤੋਂ ਵੀ ਵੱਧ ਕੀਮਤੀ ਹੈ।
- ਪੰਛੀ, ਉਸ ਰੁੱਖ ਨੂੰ ਤਿਆਗ ਦਿੰਦੇ ਹਨ, ਜੋ ਫਲ-ਰਹਿਤ ਹੋਵੇ। ਪ੍ਰਾਹੁਣਾ, ਭੋਜਨ ਕਰਕੇ ਘਰ ਨੂੰ ਛੱਡ ਦਿੰਦਾ ਹੈ।
- ਦੁਸ਼ਮਣ ਨੂੰ ਮੁਸੀਬਤ ਤੇ ਕਸ਼ਟ ਝੱਲਣ ਲਈ ਮਜਬੂਰ ਕਰ ਦੇਣਾ ਚਾਹੀਦਾ ਹੈ।
- ਦੁਰਜਨ ਅਤੇ ਸੱਪ ਨਾਲੋਂ, ਸੱਪ ਚੰਗਾ ਹੈ। ਸੱਪ ਤਾਂ ਸਮਾਂ ਆਉਣ ‘ਤੇ ਹੀ ਡੰਗ ਮਾਰਦਾ ਹੈ ਪਰ ਦੁਰਜਨ ਹਰ ਸਮੇਂ ਪੈਰ-ਪੈਰ ‘ਤੇ ਨੁਕਸਾਨ ਕਰਦਾ ਹੈ।
- ਪਰਲੋ ਸਮੇਂ ਸਮੁੰਦਰ ਆਪਣੀ ਮਰਿਆਦਾ ਭੰਗ ਕਰਦੇ ਹਨ। ਸੱਜਣ ਪੁਰਸ਼ ਪਰਲੋ ਸਮੇਂ ਵੀ ਮਰਿਆਦਾ ਕਾਇਮ ਰੱਖਦੇ ਹਨ। ਅਨੁਸ਼ਾਸਨ ਵਿੱਚ ਰਹਿ ਕੇ ਕਸ਼ਟ ਝੱਲਦੇ ਹਨ।
- ਮੂਰਖ਼ ਤੋਂ ਦੂਰ ਰਹਿਣਾ ਹੀ ਉਚਿਤ ਹੈ ਕਿਉਂਕਿ ਉਹ ਪਰੋਖ ਰੂਪ ਵਿੱਚ ਦੋ ਪੈਰਾਂ ਵਾਲਾ ਪਸ਼ੂ ਹੈ।
- ਕਰੂਪ ਵਿਅਕਤੀਆਂ ਦਾ ਰੂਪ ਉਨ੍ਹਾਂ ਦਾ ਗਿਆਨ ਹੈ।
- ਜਿਵੇਂ ਅੱਗ ਨਾਲ ਜਲਦਾ ਹੋਇਆ ਇੱਕ ਸੁੱਕਾ ਰੁੱਖ ਹੀ ਸਾਰੇ ਜੰਗਲ ਨੂੰ ਜਲਾ ਦਿੰਦਾ ਹੈ, ਤਿਵੇਂ ਭੈੜਾ ਪੁੱਤਰ ਸਾਰੇ ਖ਼ਾਨਦਾਨ ਦੇ ਗੌਰਵ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ।”
- ਰਿਸ਼ਤੇਦਾਰਾਂ ਤੋਂ ਬਿਨਾਂ ਵਿਅਕਤੀ ਲਈ ਦਸ ਦਿਸ਼ਾਵਾਂ ਵੀ ਸੁੰਞੀਆਂ ਹਨ। ਮੂਰਖ ਦਾ ਹਿਰਦੈ ਵੀ ਸੁੰਞਾ ਹੁੰਦਾ ਹੈ ਪਰ ਦਰਿੱਦਰ ਲਈ ਸਭ ਕੁਝ ਸੁੰਞਾ ਹੁੰਦਾ ਹੈ।
- ਇੱਕੋ ਮਾਂ-ਬਾਪ ਤੋਂ ਇੱਕੋ ਨਛੱਤਰ ਵਿੱਚ ਜਨਮੇ ਹੋਏ ਸਾਰੇ ਬੱਚੇ ਗੁਣ, ਕਰਮ ਤੇ ਸੁਭਾਅ ਤੋਂ ਇੱਕ ਸਮਾਨ ਨਹੀਂ ਹੁੰਦੇ। ਜਿਵੇਂ ਬੇਰ ਤੇ ਉਸ ਦੇ ਕੰਡੇ ਇੱਕ ਸਮਾਨ ਨਹੀਂ ਹੁੰਦੇ।
- ਆਲਸ ਨਾਲ ਗਿਆਨ ਤਬਾਹ ਹੋ ਜਾਂਦਾ ਹੈ…ਬੀਜ ਦੀ ਘਾਟ ਨਾਲ ਖੇਤ ਨਸ਼ਟ ਹੋ ਜਾਂਦਾ ਹੈ।
- ਕਾਮ ਸਮਾਨ ਕੋਈ ਰੋਗ ਨਹੀਂ। ਮੋਹ ਵਰਗਾ ਕੋਈ ਦੁਸ਼ਮਣ ਨਹੀਂ। ਕ੍ਰੋਧ ਵਰਗੀ ਕੋਈ ਅੱਗ ਨਹੀਂ ਅਤੇ ਗਿਆਨ ਤੋਂ ਵਧ ਕੇ ਸੰਸਾਰ ਵਿੱਚ ਹੋਰ ਕੋਈ ਸੁਖ ਨਹੀਂ।
- ਸਮੁੰਦਰਾਂ ਵਿੱਚ ਮੀਂਹ, ਰੱਜੇ ਹੋਏ ਨੂੰ ਭੋਜਣ ਛਕਾਉਣਾ, ਧਨਵਾਨ ਨੂੰ ਦਾਨ ਕਰਨਾ ਅਤੇ ਦਿਨ ਵੇਲੇ ਦੀਵੇ ਜਗਾਉਣਾ, ਸਭ ਵਿਅਰਥ ਹਨ।
- ਗ਼ਰੀਬ ਧਨ ਚਾਹੁੰਦੇ ਹਨ। ਪਸ਼ੂ ਬੋਲਣਾ ਚਾਹੁੰਦੇ ਹਨ।
- ਕਾਲ ਨੂੰ ਕੋਈ ਬੰਨ੍ਹ ਕੇ ਨਹੀਂ ਰੱਖ ਸਕਦਾ।
- ਜਨਮ ਦੇ ਅੰਨ੍ਹੇ ਨੂੰ ਦਿਖਾਈ ਨਹੀਂ ਦਿੰਦਾ। ਕਾਮ ਵਿੱਚ ਅੰਨ੍ਹੇ ਅਤੇ ਸ਼ਰਾਬ ਵਿੱਚ ਧੁੱਤ ਨੂੰ ਵੀ ਕੁਝ ਦਿਖਾਈ ਨਹੀਂ ਦਿੰਦਾ।
- ਮਨੁੱਖ, ਜਿਹੜਾ ਵੀ ਛੋਟਾ ਜਾਂ ਵੱਡਾ ਕੰਮ ਕਰਨਾ ਚਾਹਵੇ, ਉਸ ਨੂੰ ਪੂਰੀ ਸ਼ਕਤੀ ਲਾ ਕੇ ਕਰੇ। ਇਹ ਸਿੱਖਿਆ, ਉਸ ਨੂੰ ਸ਼ੇਰ ਤੋਂ ਗ੍ਰਹਿਣ ਕਰਨੀ ਚਾਹੀਦੀ ਹੈ।
- ਪ੍ਰਭੂ ਨੇ ਸੋਨੇ ਵਿੱਚ ਖ਼ੁਸ਼ਬੂ ਨਹੀਂ ਪਾਈ, ਇੱਖ (ਗੰਨੇ) ‘ਤੇ ਕੋਈ ਫਲ ਨਹੀਂ ਲਾਇਆ। ਚੰਦਨ ਰੁੱਖ ‘ਤੇ ਫੁੱਲ ਨਹੀਂ ਲਾਏ। ਵਿਦਵਾਨ ਨੂੰ ਧਨੀ ਅਤੇ ਰਾਜਾ ਨੂੰ ਦੀਰਘ ਜੀਵੀ ਨਹੀਂ ਬਣਾਇਆ। ਇੰਜ ਲੱਗਦਾ ਹੈ ਕਿ ਪੂਰਵਕਾਲ ਵਿੱਚ ਪ੍ਰਭੂ ਨੂੰ ਕੋਈ ਅਕਲ ਦੇਣ ਵਾਲਾ ਨਹੀਂ ਸੀ।
- ਸੱਪ, ਰਾਜਾ, ਚਿਤਾ, ਬਾਲਕ, ਦੂਜੇ ਦਾ ਕੁੱਤਾ ਅਤੇ ਮੂਰਖ, ਇਨ੍ਹਾਂ ਨੂੰ ਸੌਂਦੇ ਸਮੇਂ ਨਹੀਂ ਜਗਾਉਣਾ ਚਾਹੀਦਾ।
- ਵਿਸ਼ਹੀਣ ਸੱਪ ਨੂੰ ਵੀ ਆਪਣਾ ਫ਼ਨ ਫ਼ੈਲਾਉਣਾ ਚਾਹੀਦਾ ਹੈ। ਉਸ ਵਿੱਚ ਵਿਸ਼ ਹੈ ਜਾਂ ਨਹੀਂ, ਇਸ ਨੂੰ ਕੌਣ ਜਾਣਦਾ ਹੈ? ਹਾਂ, ਅਡੰਬਰ ਨਾਲ ਦੂਜੇ ਲੋਕ ਭੈਅ-ਭੀਤ ਜ਼ਰੂਰ ਹੋ ਜਾਂਦੇ ਹਨ।
- ਨਿਰਧਨ ਹੋਣਾ ਜ਼ਿੰਦਗੀ ਦਾ ਸੰਤਾਪ ਹੈ।
- ਦੁਸ਼ਟ ਵਿਅਕਤੀ, ਸੱਜਣ ਨਹੀਂ ਬਣ ਸਕਦਾ। ਜਿਵੇਂ ਜੜ੍ਹਾਂ ਵਿੱਚ ਦੁੱਧ ਤੇ ਘਿਉ ਪਾਉਣ ਨਾਲ ਨਿੰਮ ਦਾ ਰੁੱਖ ਮਿੱਠਾ ਨਹੀਂ ਹੁੰਦਾ।
- ਜੇ ਕਰੀਰ ਦੇ ਝਾੜ ਨੂੰ ਪੱਤੇ ਨਹੀਂ ਲੱਗਦੇ ਤਾਂ ਇਸ ਵਿੱਚ ਬਸੰਤ ਰੁੱਤ ਦਾ ਕੀ ਕਸੂਰ? ਜੇ ਉੱਲੂ ਨੂੰ ਦਿਨੇਂ ਦਿਖਾਈ ਨਹੀਂ ਦਿੰਦਾ ਤਾਂ ਇਸ ਵਿੱਚ ਸੂਰਜ ਦਾ ਕੀ ਕਸੂਰ? ਜੇ ਮੀਂਹ ਦੀਆਂ ਬੂੰਦਾਂ ਪਪੀਹੇ ਦੇ ਮੂੰਹ ਵਿੱਚ ਨਹੀਂ ਪੈਂਦੀਆਂ, ਇਸ ਵਿੱਚ ਬੱਦਲਾਂ ਦਾ ਕੀ ਦੋਸ਼?
- ਜਦ ਤੱਕ ਲੋਕਾਂ ਨੂੰ ਆਨੰਦ ਦੇਣ ਵਾਲੀ ਬਸੰਤ ਰੁੱਤ ਨਹੀਂ ਆ ਜਾਂਦੀ ਤਕ ਤੱਕ ਕੋਇਲ ਮੌਨ ਰਹਿ ਕੇ ਆਪਣੇ ਦਿਨ ਲੰਘਾਉਂਦੀ ਹੈ।
- ਰਤਨ ਭਾਵੇਂ ਪੈਰਾਂ ਵਿੱਚ ਲਤਾੜਿਆ ਜਾਂਦਾ ਰਹੇ ਅਤੇ ਕੱਚ ਨੂੰ ਸਿਰ ‘ਤੇ ਧਾਰਨ ਕਰ ਲਿਆ ਜਾਵੇ ਪਰ ਮੁੱਲ ਪੈਣ ਜਾਂ ਵੇਚਣ ਸਮੇਂ ਕੱਚ, ਕੱਚ ਹੀ ਰਹਿੰਦਾ ਹੈ ਤੇ ਰਤਨ, ਰਤਨ ਹੀ ਰਹਿੰਦਾ ਹੈ।
- ਕੀ ਰਾਜ ਭਵਨ ਦੀ ਟੀਸੀ ‘ਤੇ ਬੈਠਣ ਵਾਲਾ ਕਾਂ ਗਰੁੜ ਬਣ ਸਕਦਾ ਹੈ? ਕਦੇ ਵੀ ਨਹੀਂ। ਇਹ ਟਿੱਪਣੀ ਅਜੋਕੇ ਕਈ ਨੇਤਾਵਾਂ ‘ਤੇ ਢੁਕਦੀ ਹੈ ਜਿਹੜੇ ਆਪਣੇ ਆਪ ਨੂੰ ਗਰੁੜ ਹੋਣ ਦਾ ਭਰਮ ਪਾਲੀ ਬੈਠੇ ਹਨ।
Friday, 7 August 2015
ਮਹਾਨ ਵਿਚਾਰ ਚਾਣਕਯ
Subscribe to:
Post Comments (Atom)
No comments:
Post a Comment