Monday 31 March 2014

ਨਹੁੰ ਮਾਸ ਦੇ ਰਿਸਤੇ ਵਿੱਚ ਤਰੇੜਾਂ ਕਿਉਂ

ਕਿਸਾਨੀ ਮਸਲਾ .......................
    ਕਹਿਣ ਨੂੰ ਤਾਂ ਭਾਵੇਂ ਆੜਤੀਏ ਅਤੇ ਕਿਸਾਨ ਦੇ ਰਿਸਤੇ ਨੂੰ ਨਹੁੰ ਮਾਸ ਦਾ ਰਿਸਤਾ ਕਿਹਾ ਜਾ ਰਿਹਾ ਹੈ ਪਰ ਵਰਤਮਾਨ ਵਿੱਚ  ਨਹੁੰਆਂ ਨੇ ਮਾਸ ਨੂੰ ਜਿਸ ਤਰਾਂ ਲਹੂ ਲੁਹਾਣ ਕੀਤਾ ਹੋਇਆ ਹੈ ਅਤਿ ਦਰਦਨਾਕ ਹੈ। ਨਹੁੰਆਂ ਨੇ ਮਾਸ ਨਾਲ ਬੀਤੇ ਕੁਝ ਸਮੇਂ ਤੋਂ ਬੁਰੀ ਕੀਤੀ ਹੈ। ਮਾਸ ਦਾ ਬੁਰਾ ਹਾਲ ਹੋਇਆ ਪਿਆ ਹੈ  । ਨਹੁੰਆਂ ਦੀ ਧਾਰ ਦਿਨੋ ਦਿਨ ਤਿਖੀ ਹੁੰਦੀ ਜਾ ਰਹੀ ਹੈ। ਹੋਣਾਂ ਤਾਂ ਚਾਹੀਦਾ ਸੀ ਕਿ ਨਹੁੰ ਮਾਸ ਦੀ ਰੱਖਿਆ ਕਰਦੇ ਪਰ ਇੱਥੇ ਤਾਂ ਨਹੁਆਂ ਨੇ ਹੀ ਮਾਸ ਨੰ ਖੂਨੋ ਖੂਨ ਕਰ ਧਰਿਆਂ ਹੈ ਇਹੋ ਜਿਹੇ ਹਾਲਤਾਂ ਵਿੱਚ ਆੜਤੀ ਅਤੇ ਕਿਸਾਨ ਦਾ ਨਹੁੰ ਮਾਸ ਦਾ ਰਿਸਤਾ ਦੋਸਤਾਂ ਵਾਲਾ ਨਹੀਂ ਦੁਸਮਣਾਂ ਵਾਲਾ ਹੋ ਗਿਆ ਹੈ। ਆਂੜਤੀਆਂ ਵਰਗ ਅਮੀਰ ਹੁੰਦਾਂ ਜਾ ਰਿਹਾ ਹੈ ਜੋ ਇਸ ਵਪਾਰ ਦੇ ਨਾਲ ਉਦਯੋਗ ਪਤੀ ਅਤੇ   ਰਾਜਸੱਤਾ ਵੀ ਪੈਦਾ ਕਰਨ ਲੱਗ ਪਿਆ ਹੈ। ਇਸ ਦੇ ਮੁਕਾਬਲੇ ਕਿਸਾਨ ਬਹੁਗਿਣਤੀ ਵਿੱਚ ਹੋਣ ਦੇ ਬਾਵਜੂਦ ਰਾਜਸੱਤਾ ਦਾ ਮੋਹਰਾ ਭਰ ਰਹਿ ਗਿਆ ਹੈ ਅਤੇ ਗਰੀਬੀ ਦੀ ਦਲਦਲ ਵਿੱਚ ਧਸ ਕੇ ਖੁਦਕਸੀਆਂ ਤੱਕ ਜਾ ਪਹੁੰਚਿਆ ਹੈ। ਆੜਤੀਆਂ ਵੱਲੋਂ ਕਿਸਾਨ ਨੂੰ ਕਰਜੇ ਦੇ ਜਾਲ ਵਿੱਚ ਫਸਾਉਣ ਦਾ ਅਹਿਮ ਰੋਲ ਅਦਾ ਕੀਤਾ ਹ। ਜਦੋਂ ਵੀ ਨਿਰਪੱਖ ਤੌਰ ਤੇ ਦੇਖਿਆ ਜਾਵੇਗਾ ਤਦ ਕਿਸਾਨ ਦਾ ਮਾਸੂਮ ਚੇਹਰਾ ਨਜਰੀਂ ਪਵੇਗਾ ਅਤੇ ਆੜਤੀਆਂ ਵਰਗ ਦਾ  ਚੇਹਰਾ ਲਾਲੋ ਲਾਲ ਦਿਖਾਈ ਦੇਵੇਗਾ।  ਪੰਜਾਬ ਦੇ ਵਿੱਚ ਆੜਤੀਆਂ ਵਰਗ ਢਾਈ ਪਰਸੈਂਟ ਕਮਿਸਨ ਲੈਂਦਾਂ ਹੈ ਜਦੋਂ ਕਿ ਦੇਸ ਦੇ ਵਿੱਚ ਹੋਰ ਕਿਧਰੇ ਵੀ ਆੜਤੀਏ ਵਰਗ ਨੂੰ ਏਨਾਂ ਕਮਿਸਨ ਨਹੀਂ ਮਿਲਦਾ । ਪੰਜਾਬ ਦੇ ਆੜਤੀਏ ਵਰਗ ਨੂੰ ਪੰਜਾਬ ਸਰਕਾਰ ਦੀ ਸਰਪ੍ਰਸਤੀ ਹਾਸਲ ਹੈ ਜਿਸ ਕਾਰਨ ਕਿਸਾਨ ਮਜਬੂਰ ਹੈ।
                       ਪੰਜਾਬ ਦੇ ਵਿੱਚ ਭਾਵੇਂ ਰਾਜਸੱਤਾ ,ਆੜਤੀਆ ਵਰਗ ਅਤੇ ਕਿਸਾਨ ਆਗੂਆਂ ਦੀ ਵੱਡੀ ਫੌਜ  ਨਿੱਤ ਦਿਨ ਕਿਸਾਨ ਪੱਖੀ ਨਾਅਰੇ ਬੁਲੰਦ ਕਰਦੀ ਹੈ ਪਰ ਅਸਲ ਵਿੱਚ ਇਹ ਤਿੰਨੇ ਵਰਗ ਕਿਸਾਨ ਨੂੰ ਮੂਰਖ ਸਮਝਦੇ ਹਨ ਅਤੇ ਮੂਰਖ ਬਣਾਉਂਦੇ ਹਨ ਜਦੋਂ ਕਿ ਤਿੰਨੋਂ ਆਪਸ ਵਿੱਚ ਘਿਉ ਖਿਚੜੀ ਹਨ । ਕਿਸਾਨਾਂ ਦਾ ਦਸਵਾਂ ਹਿੱਸਾ ਅਮੀਰ ਕਿਸਾਨਾਂ ਦਾ ਹੈ ਅਤੇ ਇਹਨਾਂ ਵਿੱਚੋਂ ਹੀ ਇੱਕ ਹਿੱਸਾ ਰਜਸੱਤਾ ਤੇ ਕਾਬਜ ਰਹਿੰਦਾਂ ਹੈ ਪਾਰਟੀ ਭਾਵੇਂ ਕੋਈ ਵੀ ਹੋਵੇ । ਤਿੰਨਾਂ ਸਿਆਸੀ ਪਾਰਟੀਆਂ ਦੇ ਬਹੁਤੇ ਆਗੂ  ਸੈਕੜੇ ਤੋਂ ਹਜਾਰਾਂ ਏਕੜਾਂ ਦੇ ਮਾਲਕ ਕਿਸਾਨ ਹਨ ਜਿੰਹਨਾਂ ਨੇ ਆਪਣੇ ਹਿੱਤਾਂ ਲਈ ਕਿਸਾਨ ਨੇਤਾਵਾਂ ਦੀ ਇੱਕ ਇੱਕ ਟੁਕੜੀ ਨੂੰ ਸਰਪਰਸਤੀ ਦੇ ਰੱਖੀ ਹੈ।।  ਪੰਜਾਬ ਦੀਆਂ ਸਰਕਾਰਾਂ ਵੱਲੋਂ ਆੜਤੀਆ ਵਰਗ ਦੀ ਲਗਾਤਾਰ ਪਿੱਠ ਪੂਰੀ ਜਾ ਰਹੀ ਹੈ। ਕਿਸਾਨ ਯੂਨੀਅਨਾਂ ਦੇ ਕੁੱਝ ਵਰਗ ਵੀ ਪੰਜਾਬ ਸਰਕਾਰ ਅਤੇ ਆੜਤੀਆਂ ਨਾਲ ਰਲਕੇ ਗਰੀਬ ਕਿਸਾਨਾਂ ਅਤੇ ਸਰਕਾਰੀ ਆਮਦਨ ਨੂੰ  ਅਮੀਰ ਆੜਤੀਆ ਵਰਗ ਦੀ ਲਹੂ ਭਿੱਜੀ ਗੋਲਕ ਵਿੱਚ ਹੀ ਜਮਾਂ ਕਰਵਾਓੁਣ ਦੀਆਂ ਕੋਸਿਸਾਂ ਕਰ ਰਹੇ ਹਨ। ਆੜਤ ਨਾਂ ਦਾ ਕਮਿਸਨ ਬਿਨਾਂ ਕਿਸੇ  ਖੇਚਲ ਦੇ ਹੀ ਕਿਓੁਂ ਦਿੱਤਾ ਜਾ ਰਿਹਾ ਹੈ? ਕੀ ਆੜਤੀਆ ਵਰਗ ਕਿਸਾਨਾਂ ਨੂੰ ਖਰੀਦਦਾਰ ਭਾਲ ਕੇ ਦਿੰਦਾਂ ਹੈ ? ਕੀ ਕਿਸਾਨੀ ਦੇ ਓੁਤਪਾਦਨ ਨੂੰ ਖਰੀਦਣ ਵਾਲਾ ਕੋਈ ਹੈ ਨਹੀਂ? ਆੜਤ ਕਿਸ ਕਿਸਮਾਂ ਦੀਆਂ ਫਸਲਾਂ ਤੇ ਹੋਣੀ ਚਾਹੀਦੀ ਹੈ? ਜੋ ਫਸਲਾਂ ਸਰਕਾਰਾਂ ਘੱਟੋ ਘੱਟ ਨਿਸਚਿਤ ਕੀਮਤ ਤੇ ਲੈ ਰਹੀਆਂ ਹਨ ਓੁਹਨਾਂ ਓੁੱਪਰ ਕਮਿਸਨ ਕਿਸ ਗੱਲ ਦਾ? ਕਮਿਸਨ ਤਾਂ ਹੀ ਹੋਵੇਗਾ ਜੇ ਆੜਤੀਆ ਫਸਲ ਨੂੰ ਬਜਾਰ ਨਾਲੋਂ ਵੱਧ ਭਾਅ ਦਿਵਾਵੇ ?  ਅਨੇਕਾਂ ਪ੍ਰਸਨ ਹਨ ਜੋ ਇਸ ਆੜਤ ਨਾਲ ਸਬੰਧਤ ਹਨ? ਪੰਜਾਬ ਵਿੱਚੋਂ ਹਰ ਸਾਲ ਲੱਗਭੱਗ ਇੱਕ ਲੱਖ ਕਰੋੜ ਦੀਆਂ ਫਸਲਾਂ ਦੇ ਓੁਤਪਾਦਨ ਦੀ ਖਰੀਦ ਵੇਚ ਹੁੰਦੀ ਹੈ ਜਿਸ ਓੁੱਪਰ 2500 ਕਰੋੜ ਦੀ ਆੜਤ ਬਣਦੀ ਹੈ। ਪਿਛਲੇ ਤੀਹ ਕੁ ਸਾਲਾਂ ਵਿੱਚ ਹੀ ਪੰਜਾਬੀ ਕਿਸਾਨਾਂ ਦਾ40- 50000 ਕਰੋੜ ਰੁਪਇਆ ਇਹਨਾਂ ਆੜਤੀਆਂ ਦੇ ਬੋਝੇ ਵਿੱਚ ਪਾ ਦਿੱਤਾ ਗਿਆ ਹੈ । ਇਹ ਰੁਪਇਆ ਇਸ ਅਮੀਰ ਵਰਗ ਕੋਲ ਵੱਧ ਕੇ ਲੱਖਾ ਕਰੋੜ ਵਿੱਚ ਬਦਲ ਗਿਆ ਹੈ ਜਦੋਂਕਿ ਇਸ ਦੇ ਓੁਲਟ ਕਿਸਾਨ ਵਰਗ ਲੱਖਾਂ ਕਰੋੜ ਦਾ ਕਰਜਾਈ ਹੋ ਚੁੱਕਿਆ ਹੈ ਕਿਓੁਂ ? 42000 ਕਰੋੜ ਦਾ ਕਰਜਾ  ਕਿਸਾਨਾਂ ਸਿਰ ਬੈਕਾਂ ਦਾ ਹੈ ਜਿਸਦੇ ਸਰਕਾਰੀ ਅੰਕੜੇ ਸਮੇਂ ਸਮੇਂ ਤੇ ਜਾਰੀ ਹੁੰਦੇ ਹਨ। ਇਸ ਦੇ ਓੁਲਟ ਆੜਤੀਆਂ ਵਰਗ ਦਾ ਕਰਜਾ ਜੋ ਰਜਿਸਟਰਡ ਕਰਜੇ ਤੋਂ ਕਿਤੇ ਜਿਆਦਾ ਹੈ ਦਾ ਕੋਈ ਸਪੱਸਟ ਵੇਰਵਾ ਸਰਕਾਰ ਨੇ ਕਦੇ ਜਾਰੀ ਨਹੀਂ ਕੀਤਾ ਅਤੇ ਨਾਂ ਹੀ ਇਸਦੀ ਕੋਈ ਇਨਕੁਆਇਰੀ ਕਰਵਾਈ ਹੈ ਜਦਕਿ ਆੜਤੀਆ ਵਰਗ ਦੇ ਦੋ ਨੰਬਰ ਦੇ ਧੰਦੇ ਦੀ ਕਾਲੀ ਕਮਾਈ ਦਾ ਹਿੱਸਾ ਹੀ ਇਹ ਕਰਜਾ   ਹੈ। ਪੰਜਾਬ ਦੇ 60000 ਆੜਤੀਆ ਪੰਜਾਬ ਦੇ 125 ਲੱਖ ਕਿਸਾਨੀ ਜੀਆਂ ਨੂੰ ਅਗਵਾ ਕਰੀ ਬੈਠਾ ਹੈ। ਕੀ ਪੰਜਾਬੀ ਕਿਸਾਨ ਸਰਕਾਰ ਤੋਂ ਰੁਪਏ ਫੜਕੇ ਕਿਸਾਨ ਨੂੰ ਫੜਾਓੁਣ  ਤੱਕ ਹੀ 2500 ਕਰੋੜ ਖਰਚ ਦੇਵੇ ?  ਕੀ ਕਿਸਾਨ ਹਾਲੇ ਤੱਕ ਆਪਣੇ ਪੈਸੇ ਆਪ ਫੜਨ ਯੋਗਾ ਵੀ ਨਹੀ ਹੋਇਆ? ਸਵਾ ਕਰੋੜ ਕਿਸਾਨੀ ਜੀਆਂ ਨਾਲੋਂ 60000 ਆੜਤੀਆ ਆਮਦਨ ਵਿੱਚ ਕਿਤੇ ਅੱਗੇ ਹੈ ਭਲਾ ਕਿਓੁਂ?
               ਵਰਤਮਾਨ ਯੁੱਗ ਤਕਨੀਕ ਦਾ ਯੁੱਗ ਹੈ ਜਿਸ ਵਿੱਚ ਵਿਹਲੜਾਂ ਨੂੰ ਕੋਈ ਸਰਕਾਰੀ ਸਰਪ੍ਰਸਤੀ ਦੇਣੀ ਗੈਰ ਕਾਨੂੰਨੀ ਹੈ । ਜਦ ਕਿਸਾਨਾਂ ਦੇ ਦਿੱਤੇ ਟੈਕਸਾਂ ਵਿੱਚੋਂ ਮੋਟੀਆਂ ਤਨਖਾਹਾਂ ਲੈਣ ਵਾਲੀ ਸਰਕਾਰੀ ਮੁਲਾਜਮਾਂ ਦੀ ਫੌਜ ਹੈ ਫਿਰ ਇਸ ਆੜਤੀਏ ਵਰਗ ਦੀ ਲੋੜ ਹੀ ਕੀ ਹੈ। ਇੰਟਰਨੈਟ ਅਤੇ ਈ ਪੇਮੈਂਟ ਵਰਗੇ ਜਮਾਨੇ ਵਿੱਚ ਇਹ ਪੈਸੇ ਗਿਣਕੇ ਦੇਣ ਵਾਲੇ ਵਰਗ ਦੀ ਲੋੜ ਹੀ ਕੀ ਹੈ। ਸਰਕਾਰੀ ਅਤੇ ਪਰਾਈਵੇਟ ਬੈਂਕ ਹਰ ਪਿੰਡ ਸਹਿਰ ਵਿੱਚ ਮੌਜੂਦ ਹਨ ਫਿਰ ਵੀ ਕਾਲੇ ਧਨ ਦੇ ਸੌਦਾਗਰ ਵਰਗ ਨੂੰ ਕਿਉਂ ਬਚਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ । ਪੰਜਾਬ ਦਾ 100% ਕਿਸਾਨ ਬੈਂਕਾਂ ਨਾਲ ਲੈਣ ਦੇਣ ਕਰਨ ਲੱਗਿਆ ਹੋਇਆ ਹੈ ਅਤੇ 90% ਕਿਸਾਨ ਬੈਂਕਾਂ ਤੋਂ ਕਰਜਾ ਲੈਣ ਸਿੱਖ ਚੁਕਿਆਂ ਹੈ ਫਿਰ ਵੀ ਪੁਰਾਤਨ ਯੁੱਗ ਦੀ ਆੜਤ ਪ੍ਰਥਾਂ ਨੂੰ ਸਰਕਾਰੀ ਸ੍ਰਪਰਸਤੀ ਮਿਲਣਾਂ ਬਹੁਤ ਹੀ ਮਾੜੀ ਗੱਲ ਹੈ। ਕਿਸਾਨ ਪਰੀਵਾਰਾਂ ਵਿੱਚ ਆਪਣੀਆਂ ਲੋੜਾਂ ਯੋਗੀ ਵਿਦਿਆਂ ਪਹੁੰਚ ਚੁਕੀ ਹੈ ਸੋ ਹੁਣ ਆੜਤੀਆਂ ਦੀ ਹਿਸਾਬ ਕਿਤਾਬ ਰੱਖਣ ਦੇ ਨਾਂ ਤੇ ਕਾਇਮ ਰੱਖਣ ਦੀ ਕੋਈ ਲੋੜ ਨਹੀਂ ਹੈ । ਸਰਕਾਰਾਂ ਨੂੰ ਕਾਲੇ ਧਨ ਦਾ ਕਾਲਾ ਵਪਾਰ ਬੰਦ ਹੋਣ ਤੇ ਤਕਲੀਫ ਨਹੀਂ ਹੋਣੀ ਚਾਹੀਦੀ । ਸੋ ਵਕਤ ਆ ਗਿਆ ਹੈ ਕਿ ਕਿਸਾਨ ਆਗੂਆਂ ਅਤੇ ਕਿਸਾਨ ਪੱਖੀ ਅਖਵਾਉਂਦੀਆਂ ਸਰਕਾਰਾਂ ਨੂੰ ਆੜਤ ਵਰਗੇ ਗੈਰ ਜਰੂਰੀ ਧੰਦੇ ਬਾਰੇ ਦੁਬਾਰਾ ਵਿਚਾਰ ਕਰਨੀਂ ਚਾਹੀਦੀ ਹੈ ਅਤੇ ਇਸਦੀ ਸਰਪਰਸਤੀ ਵੀ ਬੰਦ ਕਰਕੇ ਕਿਸਾਨੀ ਦਾ 2500 ਕਰੋੜ ਦਾ ਹਰ ਸਾਲ ਦਾ ਨੁਕਸਾਨ ਨਹੀਂ ਕਰਵਾਉਣਾਂ ਚਾਹੀਦਾ । ਆੜਤੀਆਂ ਨੂੰ ਦਿੱਤਾ ਜਾਣ ਵਾਲਾ ਇਹ ਪੈਸਾ ਕਿਸਾਨ ਨੂੰ ਦੇਣ ਦਾ ਹੀ ਪਰਬੰਧ ਕਰਨਾਂ ਚਾਹੀਦਾ ਹੈ ।
 ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ 

ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ

                                
                       ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ...ਕਿਸੇ ਗੀਤ ਦੀ ਇਹ ਲਾਈਨ ਸੁਣਨ ਤੋਂ ਬਾਅਦ ਜਦ ਵੀ ਮੈਂ ਆਪਣੀ ਜਿੰਦਗੀ ਤੇ ਝਾਤ ਮਾਰਦਾ ਹਾਂ ਤਾਂ ਸੱਚਮੁੱਚ ਹੀ ਹੈਰਾਨ ਰਹਿ ਜਾਂਦਾਂ ਹਾਂ ਕਿਉਂਕਿ ਕੁਦਰਤ ਦੀ ਹਰ ਵਸਤੂ ਦੀ ਜਿੰਦਗੀ ਵੀ ਇਸ ਤਰਾਂ ਹੀ ਹੈ ਪਤਾ ਨਹੀਂ ਕਿਹੜੇ ਵੇਲੇ ਕੋਈ  ਬੰਦਾਂ ਜਾਂ ਕੋਈ ਵੀ ਵਸਤੂ ਕੀ ਬਣ ਜਾਵੇ । ਕੋਈ ਪੱਥਰ ਵੀ ਕਦੋਂ ਭਗਵਾਨ ਬਣ ਜਾਵੇ , ਕੋਈ ਇਨਸਾਨ ਕਦੋਂ ਹੈਵਾਨ ਬਣ ਜਾਵੇ , ਕੋਈ ਹੈਵਾਨ ਵੀ ਭਗਵਾਨ ਬਣ ਜਾਵੇ ਕੋਈ ਨਹੀਂ ਜਾਣਦਾ । ਇਸ ਤਰਾਂ ਹੀ ਮਨੁੱਖ ਦਾ ਕਿਹੜਾ ਕਰਮ ਕਿਸੇ ਨੂੰ ਕੀ ਦੇ ਜਾਵੇ ਇਨਸਾਨ ਨਹੀਂ ਕੁਦਰਤ ਹੀ ਜਾਣਦੀ ਹੋ ਸਕਦੀ ਹੈ ਜੋ ਖੁਦਾ ਦਾ ਦੂਸਰਾ ਰੂਪ ਕਹੀ ਜਾਂਦੀ ਹੈ। ਪਾਠਕ ਮਿੱਤਰੋ ਮੈਂ ਪਿੰਡ ਤੋਂ ਦੂਰ ਦੋ ਕਿਲੋਮੀਟਰ ਖੇਤਾਂ ਵਿੱਚ ਪੰਜ ਬਜੁਰਗਾਂ ਦੀ ਦੂਜੀ ਪੀੜੀ ਦੇ ਤੀਹ ਕੁ ਵਾਰਸਾਂ ਵਿੱਚੋਂ ਅਤੇ ਸੱਤ ਭੈਣ ਭਰਾਵਾਂ ਵਿੱਚੋਂ ਇੱਕ ਹਾਂ ਅਤੇ ਇਸ ਤੋਂ ਅੱਗੇ 100 ਕੁ ਰਿਸਤੇਦਾਰ ਪਰੀਵਾਰ ਸਮੁੱਚੇ ਪੰਜਾਬ ਵਿੱਚ ਹੋਣਗੇ । ਜਿੰਦਗੀ ਦੀ ਤੋਰ ਤੁਰਦਿਆਂ 47 ਕੁ ਸਾਲ ਤੋਂ ਕੁਦਰਤ ਦੀ ਦਿੱਤੀ ਮੱਤ ਅਨੁਸਾਰ ਮਾੜੀ ਚੰਗੀ ਜਿੰਦਗੀ ਜਿਉਂਦਿਆਂ ਆਪਣੇ ਸੁਭਾਅ ਨੂੰ ਕਦੇ ਵੀ ਨਹੀਂ ਬਦਲ ਸਕਿਆ। ਬਚਪਨ ਦੀ ਬਾਰਾਂ ਕੁ ਸਾਲ ਦੀ ਉਮਰ ਵਿੱਚ ਮੇਰੇ ਬਾਪ ਨੇ ਮੇਰੀ ਸਿਕਾਇਤ ਇੱਕ ਬਹੁਤ ਹੀ ਉੱਚਕੋਟੀ ਦੇ ਜੋਤਿਸੀ ਅਤੇ ਦੇਸੀ ਦਾਵਾਈਆਂ ਵਰਤਣ ਵਾਲੇ ਵੈਦ ਕੋਲ ਕੀਤੀ ਕਿ ਮੈਂ ਅੜਬ ਸੁਭਾਉ ਅਤੇ ਕਿਤਾਬਾਂ ਜਿਆਦਾ ਪੜਨ ਦਾ ਆਦੀ ਕਿਉਂ ਹਾਂ। ਅੱਗੋਂ ਉਸ ਜੋਤਿਸੀ ਨੇ ਕਿਹਾ ਸੁਰਜੀਤ ਸਿੰਆਂ ਤੇਰੇ ਪੁੱਤ ਦਾ ਸੁਭਾ ਨਹੀਂ ਬਦਲੇਗਾ ਤੇਰਾ ਨੁਕਸਾਨ ਨਹੀਂ ਕਰੇਗਾ ਸੋਲਾਂ ਸਾਲ ਦੀ ਉਮਰ ਵਿੱਚ ਥੋੜਾ ਬਦਲੇਗਾ ਡਰਨ ਦੀ ਕੋਈ ਲੋੜ ਨਹੀਂ ਜਾਕੇ ਦੇਖ ਲਵੀਂ ਉਸਦੂ ਛਾਤੀ ਤੇ ਖੱਬੇ ਪਾਸੇ ਤਿਣ ਦਾ ਨਿਸਾਨ ਹੋਵੇਗਾ ਜਿਸ ਬਾਰੇ ਮੈਨੂੰ ਵੀ ਪਤਾ ਨਹੀਂ ਸੀ । ਮੇਰੇ ਬਾਪ ਦੇ ਦੱਸਣ ਤੇ ਸਾਰੇ ਪਰੀਵਾਰ ਵਿੱਚ ਕਮੀਜ ਦੇ ਬਟਨ ਖੋਲ ਕੇ ਦੇਖਿਆਂ ਸੱਚਮੁੱਚ ਹੀ ਮੇਰੇ ਖੱਬੇ ਪਾਸੇ ਕਾਲਾ ਤਿਣ ਮੌਜੂਦ ਸੀ । ਨਾਸਤਿਕ ਵਿਚਾਰਧਾਰਾ ਦਾ ਹਾਮੀ ਮੈਂ ਸਦਾ ਹੀ ਉਸ ਫਕੀਰ ਦੀ ਸਚਾਈ ਅਤੇ ਲੋਕ ਸੇਵਾ ਦਾ ਪਰਸੰਸਕ ਰਿਹਾ ਹਾਂ ਕਿਉਂਕਿ ਮਹਾਨ ਮਨੁੱਖ ਸੀ ਉਹ ਗਰੀਬਾਂ ਨੂੰ ਮੁਫਤ ਇਲਾਜ ਦੇਣ ਵਾਲਾ ਸਵਰਗਵਾਸੀ ਸੰਤ ਗੁਰਦੇਵ ਸਿੰਘ ਆਦਮਪੁਰ ਨੇੜੇ ਸਲਾਬਤ ਪੁਰਾ ਜਿਲਾ ਬਠਿੰਡਾਂ ਦਾ ।
                              ਜਿੰਦਗੀ ਦੀ ਤੋਰ ਤੁਰਦਿਆਂ ਵਕਤ ਬਦਲਦੇ ਗਏ ਮੇਰਾ ਸੁਭਾਅ ਹੋਰ ਬੇਬਾਕ ਹੁੰਦਾਂ ਗਿਆ ਅਤੇ ਵਕਤ ਦੇ ਨਾਲ ਇਸ  ਤਰਾਂ ਦੇ ਹਾਲਾਤ ਬਣ ਗਏ ਕਿ ਮੇਰੀ ਇਸ ਬੇਬਾਕੀ ਦੇ ਮੁੱਖ ਕਾਰਨ ਤੋਂ  ਮਾਂ ਬਾਪ ਤੋਂ ਲੈਕੇ ਸਾਰ ਭੈਣ ਭਰਾ ਦੁਸਮਣਾਂ ਦੀ ਕਤਾਰ ਵਿੱਚ ਖੜਨ ਲੱਗੇ। ਆਪਣੀਆਂ ਲੋੜਾਂ ਆਪਣੇ ਸਾਧਨ ਤੋਂ ਪੂਰੀਆਂ ਕਰਨ ਦੀ ਆਦਤ ਅਤੇ ਮੌਕਾ ਮੇਲ ਕਾਰਨ ਮੰਗ ਸਭ ਦੀ ਸਾਂਝੀ ਇੱਕੋ ਸੀ ਇਹ ਕੁੱਝ ਮੰਗਦਾ ਕਿਉਂ ਨਹੀ ਅਸਲ ਵਿੱਚ ਝੁਕਦਾ ਕਿਉਂ ਨਹੀਂ । ਸਖਤੀ ਦੇ ਦੌਰ ਅਤੇ ਜਲੀਲ ਕਰਨ ਦੀਆਂ ਕਾਰਵਾਈਆਂ ਤੇਜ ਹੋਈਆਂ ਗੁਆਂਢ ਦੇ ਸਾਰੇ ਲੋਕ ਵੀ ਬੇਬਾਕੀ ਅਤੇ ਅਜਾਦ ਸੋਚ ਤੋਂ ਦੁਖੀ ਮਹਿਸੂਸ ਕਰਦਿਆਂ ਹਰ ਤਰਾਂ ਦਾ ਲੁਕਵਾਂ ਸਹਿਯੋਗ ਦੇਕੇ ਬੁੱਕਲ ਦੇ ਸੱਪਾਂ ਵਰਗੇ ਦੁਸਮਣਾਂ ਵਰਗੇ ਹੋਣ ਲੱਗੇ । ਜਿਸ ਤਰਾਂ ਦਾ ਵੀ ਹੋਇਆਂ ਹਰ ਕਿਸੇ ਨੇ ਪੂਰੀ ਕੋਸਿਸ ਕੀਤੀ ਕਿ  ਮੈਂ ਅਮੀਰਾਂ ਦੀ ਗੁਲਾਮੀ ਸਵੀਕਾਰ ਕਰਾਂ ਪਰ ਦੋਸਤੋ ਮੈਂ ਕੁਦਰਤ ਅਤੇ ਆਮ ਲੋਕਾਂ ਦੀ ਪਿਆਰ ਵਾਲੀ ਗੁਲਾਮੀ ਤੋਂ ਬਿਨਾਂ ਕੋਈ ਈਨ ਨਾਂ ਮੰਨੀਂ । ਦੋ ਫਕੀਰਾਂ ਦੇ ਆਖੇ ਹੋਏ ਸਬਦਾਂ ਅਨੁਸਾਰ ਸਮੇਂ ਨਾਲ ਵਕਤ ਨੇ ਮਜਬੂਰ ਕੀਤਾ ਦੋਸਤੋ ਇਕੱਲਤਾ ਸਵੀਕਾਰ ਕਰਕੇ ਕੁੱਝ ਦੋਸਤਾਂ ਤੋਂ ਬਿਨਾਂ ਚੁੱਪ ਧਾਰ ਲਈ । ਸਾਰੇ ਰਿਸਤੇਦਾਰ ਵੀ ਮੈਨੂੰ ਆਰਥਿਕ ਤੌਰ ਤੇ ਕਮਜੋਰ ਕਰ ਦਿੱਤੇ ਜਾਣ ਕਰਕੇ ਉਚਿਆਂ ਵੱਲ ਜਾਣ ਨੂੰ ਪਹਿਲ ਦੇਣ ਲੱਗੇ ਜੇ ਕੋਈ ਹਮਦਰਦ ਰਿਸਤੇਦਾਰ ਸੀ ਵੀ ਤਾਂ ਉਹ ਵੀ ਚੁੱਪ ਵਿੱਚ ਹੀ ਭਲੀ ਸਮਝਦੇ ਰਹੇ । ਇਸ ਔਖੇ ਸਮੇਂ ਤੇ ਵੀ ਸਿਰਫ ਇੱਕ ਸੰਤ ਅਤੇ ਫਕੀਰ ਮਨੁੱਖ ਜੋ ਸਜਾਇ ਮੌਤ ਦੇ ਬਾਵਜੂਦ ਕੁਦਰਤ ਦੀ ਬਦੌਲਤ ਅਜਾਦ ਰਹਿ ਰਿਹਾ ਹੈ ਨੇ ਹੀ ਮੇਰੇ ਲਈ ਹਾਂ ਦਾ ਨਾਅਰਾ ਮਾਰਿਆਂ ਸੀ । ਇਕੱਲਤਾ ਵਾਲੀ ਜਿੰਦਗੀ  ਸਾਮਲ ਹੋਣ ਤੇ ਸਾਰੇ ਦੁਸਮਣ ਸਮਝ ਹੀ ਨਾਂ ਸਕੇ ਕਿ ਉਹ ਜਿੱਤੇ ਕਿ ਮੈਂ ਜਿੱਤਿਆ ਕਿਉਂਕਿ ਮੈਂ ਆਰਥਿਕ ਤੌਰ ਤੇ ਘਾਟੇ ਸਹਿਣ ਨੂੰ ਪਹਿਲ ਦੇਕੇ ਉਹਨਾਂ ਅੱਗੇ ਤਾਂ ਝੁਕਿਆਂ ਹੀ ਨਹੀਂ ਸੀ । ਹਾਲੇ ਤੱਕ ਘਰ ਦੇ ਅੰਦਰ ਰਹਿੰਦਿਆਂ ਪੰਜਾਬ ਦੇ ਵਕਤੀ ਮਸਲਿਆਂ ਅਤੇ ਸਮਾਜਕ ਲਿਖਣ ਦਾ ਕੰਮ ਮੈਂ ਜਿਆਂਦਾ ਸੁਰੂ ਕਰ ਲਿਆ । ਪੜਨ ਅਤੇ ਲਿਖਣ ਨਾਲ ਮੇਰਾ ਘੇਰਾ ਪੰਜਾਬ ਤੋਂ ਵਿਦੇਸੀ ਪੰਜਾਬੀ ਭਰਾਵਾਂ ਤੱਕ ਵੀ ਪਹੁੰਚਿਆ । ਬੋਲਣ ਦੀ ਬੇਬਾਕ ਕਲਾ ਮੇਰੀ ਆਮ ਲੋਕਾਂ ਨੂੰ ਪਸੰਦ ਹੋਣ ਕਾਰਨ ਬਹੁਤ ਸਾਰਾ ਪਿਆਰ ਹਾਸਲ ਕਰ ਲੈਂਦਾਂ ਹਾਂ। ਇੰਹਨਾਂ ਆਮ ਲੋਕਾਂ ਦੇ ਪਿਆਰ ਦੀਆਂ ਗਵਾਹੀਆਂ ਜਦ ਮੇਰੇ ਸਕਿਆਂ ਕੋਲ ਪਹੁੰਚਦੀਆਂ ਹਨ ਤਾਂ ਮੈਨੂੰ ਨੰਗ ਸਮਝਣ ਵਾਲੇ ਉਹ ਲੋਕ ਸੜ ਬਲ ਕਿ ਰਹਿ ਜਾਂਦੇ ਹਨ।
                                                    ਅੰਤਰ ਰਾਸਟੀ ਜਾਂ ਰਾਸਟਰੀ ਮਸਲਿਆਂ ਦੀ ਸਮਝ ਅਤੇ ਬੋਲਣ ਦੀ ਲਿਖਣ ਦੀ ਕਲਾ ਨਾਲ ਬਹੁਤ ਸਾਰੇ ਰਾਜਨੀਤਕ ਅਤੇ ਸਮਾਜਿਕ ਆਗੂ ਮੈਨੂੰ ਸਨਮਾਨ ਦੇਣ ਲਈ ਮਜਬੂਰ ਹੋਏ ਹਨ ਜਿੰਹਨਾਂ ਵਿੱਚ ਸਿਮਰਨਜੀਤ ਮਾਨ ,ਬਲਵੰਤ ਰਾਮੂੰਵਾਲੀਆ ,ਮਨਪਰੀਤ ਬਾਦਲ, ਚਰਨਜੀਤ ਬਰਾੜ ਉ ਐਸ ਡੀ ਬਾਦਲ ਪਰੀਵਾਰ , ਗੋਬਿੰਦ ਕਾਂਝਲਾਂ ,ਗੋਬਿੰਦ ਲੌਂਗੌਵਾਲ , ਦਰਬਾਰਾ ਸਿੰਘ ਗੁਰੂ , ਸੀਬੀਆਂਈ ਤੇ ਸਰਕਾਰੀ ਵਿਭਾਗਾਂ ਦੇ ਅਨੇਕਾਂ ਅਫਸਰ । ਅਜਾਦ ਰਹਿਣ ਦੀ ਇੱਛਾ ਕਾਰਨ ਮੈਂ ਕਦੇ ਕਿਸੇ ਰਾਜਨੀਤਕ ਜਾਂ ਅਫਸਰਸਾਹੀ ਨਾਲ ਇੱਕ ਹੱਦ ਤੋਂ ਅੱਗੇ ਸਬੰਧ ਨਹੀਂ ਰੱਖਦਾ ।   ਬਿਲਕੁੱਲ ਸਧਾਰਨ ਅਤੇ ਪੇਡੂੰ ਜਿੰਦਗੀ ਬਤੀਤ ਕਰਨ ਵਾਲਾ ਲਿਤਾੜਿਆ ਹੋਇਆਂ ਮੈਂ ਜਦ ਵੀ ਕਦੀ ਲੋਕ ਇਕੱਠਾਂ ਵਿੱਚ ਚਲਾ ਜਾਂਦਾਂ ਹਾਂ ਜਾਣਕਾਰ ਲੋਕਾਂ ਦੀ ਬਦੌਲਤ ਬਹੁਤ ਸਾਰਾ ਪਿਆਰ ਸਤਿਕਾਰ ਹਾਸਲ ਕਰਕੇ ਘਰ ਮੁੜਦਾਂ ਹਾਂ । ਇਸ ਤਰਾਂ ਦੇ ਸਤਿਕਾਰ ਦੀਆਂ ਸੁਗੰਧਾਂ ਦੀ ਮਹਿਕ ਜਦ ਵੀ ਬੂ ਸੁੰਘਣ ਦੇ ਆਦੀ ਦੁਸਮਣਾਂ ਕੋਲ ਪਹੁੰਚਦੀਆਂ ਹਨ ਤਦ ਉਹਨਾਂ ਦੇ ਲੁਕੋਏ ਹੋਏ ਮੂੰਹ ਦੇਖਕੇ ਮੱਲੋ ਮੱਲੀ ਮੂੰਹ ਤੇ ਮੁਸਕਾਣ ਆ ਜਾਂਦੀ ਹੈ। ਕੁਦਰਤ ਦੇ ਰੰਗਾਂ ਦੀ ਮਹਿਕ ਅਤੇ ਹੁਸਨ ਨੂੰ ਦੇਖਕੇ ਮੱਲੋ ਮੱਲੀ ਫਿਰ ਕਿਹਾ ਜਾਂਦਾਂ ਹੈ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ । ਅੱਜ ਵੀ ਮੈਂ ਆਰਥਿਕ ਤੌਰ ਤੇ ਸਕੇ ਭੈਣ ਭਰਾਵਾਂ ਤੋਂ ਆਰਥਿਕ ਤੌਰ ਤੇ ਪਿੱਛੇ ਹਾਂ ਗੁਆਂਢ ਦੇ ਦੂਸਰੇ ਨਜਦੀਕੀ ਸਕੇ ਲੋਕਾਂ ਵਿੱਚ ਕਈ ਤਾਂ ਅਮੀਰਾਂ ਦੀ ਉੱਚ ਸਰੇਣੀ ਤੱਕ ਜਾ ਪਹੰਚੇ ਹਨ ਪਰ ਮੈਂ ਸਭ ਤੋਂ ਘੱਟ ਜਾਇਦਾਦ ਤਿੰਨ ਕੁ ਏਕੜ ਜਮੀਨ ਦੀ ਮਾਲਕੀ ਪਰ ਸੱਤ ਕੁ ਏਕੜ ਦੀ ਖੇਤੀ ਬਿਨਾਂ ਕਿਸੇ ਮਜਦੂਰ ਭਰਾ ਦੇ ਆਪਣੇ ਹੱਥੀ ਕਰਨ ਵਾਲਾ ਬੰਦਾਂ ਪੰਜਾਬ ਦੇ ਆਗੂ ਰਾਜਨੀਤਕ ਲੋਕਾਂ ਦੇ ਬਰਾਬਰ ਬਿਠਾਇਆਂ ਜਾਂਦਾਂ ਹਾਂ ਤਦ ਮੇਰੇ ਵਰਗਾ ਨਾਸਤਿਕ ਸੋਚ ਵਾਲਾ ਵਿਅਕਤੀ ਵੀ ਕੁਦਰਤ ਦੇ ਕਿ੍ਸਮੇ ਨੂੰ ਨਤਮਸਤਕ ਹੋਏ ਬਿਨਾਂ ਨਹੀਂ ਰਹਿ ਸਕਦਾ । ਦੇਸ ਅਤੇ ਵਿਦੇਸ ਦੇ ਅਨੇਕਾਂ ਪਰਚਾਰ ਮੀਡੀਏ ਵਾਲੇ ਕਾਫੀ ਉੱਚੇ ਲੋਕ ਬੇਨਤੀ ਕਰਕੇ ਮੇਰੇ ਲੇਖਾਂ ਦੀ ਮੰਗ ਕਰਦੇ ਹਨ  ਤਦ ਬੜਾ ਸਕੂਨ ਮਹਿਸੂਸ ਹੁੰਦਾਂ ਹੈ। ਦੇਸ ਵਿਦੇਸ ਦੇ ਅਨੇਕਾਂ ਲੋਕ ਕਿਸੇ ਲਿਖਤ ਨੂੰ ਪੜਕੇ ਜੋ ਦੁਆਵਾਂ ਭਰੇ ਅਤੇ ਸੁਭ ਇਛਾਵਾਂ ਦੇ ਸੰਦੇਸ ਬੋਲਦੇ ਹਨ ਤਦ ਮੈਨੂੰ ਖੁਦਾ ਦੀ ਦਿੱਤੀ ਹੋਈ ਲੁਕਵੀਂ ਦੌਲਤ ਦੇ ਦਰਸਨ ਹੁੰਦੇ ਹਨ । ਅਮੀਰੀਆਂ ਅਤੇ ਹੰਕਾਰੀਆਂ ਦੀ ਦਲਦਲ ਵਿੱਚ ਖੁਭੇ ਹੋਏ ਅੰਨੇ ਅਤੇ ਬੋਲੇ ਲੋਕਾਂ ਤੇ ਤਰਸ ਵੀ ਆਉਂਦਾਂ ਹੈ ਜਿਸ ਲਈ ਮੈਂ ਰੋਜਾਨਾਂ ਸੁਭਾ ਸਵੇਰੇ ਉੱਠਣ ਸਾਰ ਗੁਰੂ ਨਾਨਕ ਦੀ ਤਸਵੀਰ ਅੱਗੇ ਹੱਥ ਜੋੜਕੇ ਆਪਣੇ ਪਰੀਵਾਰ ਸਮੇਤ ਉਹਨਾ ਲਈ ਵੀ ਅਰਦਾਸ ਕਰਦਾ ਹਾਂ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।  ਮੇਂ ਆਪਣੀ ਜਿੰਦਗੀ ਦਾ ਨਿਚੋੜ ਇਸ ਗੱਲ ਨਾਲ ਖਤਮ ਕਰਦਾ ਹਾਂ ਕਿ ਮਨੁੱਖੀ ਕਰਮ ਦਾ ਫਲ ਦੇਣਾਂ ਕੁਦਰਤ ਦੇ ਹੱਥ ਹੈ ਅਤੇ ਕੁਦਰਤ ਹੀ ਜਾਣਦੀ ਹੈ ਕਿ ਕੀ ਹੋਵੇਗਾ । ਦੂਸਰਿਆਂ ਦਾ ਮਾੜਾ ਕੀਤਾ ਵੀ ਕੁਦਰਤ ਚੰਗੇ ਵਿੱਚ ਬਦਲ ਸਕਦੀ ਹੈ ਤੇ ਚੰਗਾ ਕੀਤਾ ਮਾੜੇ ਵਿੱਚ ਵੀ । ਦੁਸਮਣ ਅਤੇ ਵਿਰੋਧੀਆਂ ਦਾ ਵੀ ਕਦੇ ਬੁਰਾ ਨਾਂ ਸੋਚੋ ਕਿਉਂਕਿ ਕਿਸੇ ਦੀ ਸਫਲਤਾ ਅਤੇ ਮਜਬੂਤੀ ਵਿੱਚ ਜਿਆਦਾ ਯੋਗਦਾਨ ਵੀ ਉਹਨਾਂ ਦਾ ਹੀ ਹੁੰਦਾਂ ਹੈ ।   
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ                    

ਅਸੀਂ ਹਾਲੇ ਅਜਾਦ ਨਹੀਂ ਹੋਏ ਅਜਾਦੀ ਦੇ ਸ਼ਹੀਦੋ

                   ਅਸੀਂ ਹਾਲੇ ਅਜਾਦ ਨਹੀਂ ਹੋਏ ਅਜਾਦੀ ਦੇ ਸ਼ਹੀਦੋ
                                       ਦੇਸ ਦੀਆਂ ਸਰਕਾਰਾਂ ਅਤੇ ਇੰਹਨਾਂ ਦੇ ਇਸਾਰਿਆਂ ਤੇ ਚੱਲਣ ਵਾਲੀਆਂ ਪਾਰਟੀਆਂ ਅਤੇ ਆਗੂ ਲੋਕ ਪਰਚਾਰਦੇ ਹਨ ਕਿ ਹਿੰਦੋਸਤਾਨ ਅਜਾਦ ਹੋ ਗਿਆਂ ਹੈ । ਇਸ ਅਜਾਦੀ ਦੇ ਜਸਨ ਵਿੱਚ ਲੋਕਾਂ ਲਈ ਸੰਘਰਸ ਕਰਦੇ ਹੋਏ ਸਹੀਦੀਆਂ ਪਾ ਜਾਣ ਵਾਲਿਆਂ ਦੀ ਜਿੱਤ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ।  ਕੀ ਲੋਕਾਂ ਦੀ ਲੁੱਟ ਰੋਕਣ ਲਈ ਸਹੀਦੀਆਂ ਪਾਉਣ ਵਾਲਿਆਂ ਸਹੀਦਾਂ ਦਾ ਮਕਸਦ ਪੂਰਾ ਹੋ ਚੁੱਕਿਆ ਹੈ । ਕੀ ਦੇਸ ਦੀਆਂ ਸਰਕਾਰਾਂ ਚਲਾਉਣ ਵਾਲੇ ਲੋਕ ਦੇਸ ਵਿੱਚੋਂ ਨਿਕਲ ਗਏ ਅੰਗਰੇਜਾਂ ਨਾਲੋਂ  ਆਮ ਲੋਕਾਂ ਨੂੰ ਵੱਧ ਅਜਾਦੀ ਦੇਣ ਵਿੱਚ ਸਫਲ ਹੋਏ ਹਨ । ਕੀ ਦੇਸ ਦੇ ਆਮ ਲੋਕ ਹੁਣ ਡਰ ਮੁਕਤ ਕਿਰਤ ਕਰਨ ਦੇ ਹੱਕਦਾਰ ਹੋ ਗਏ ਹਨ । ਕੀ ਲੋਕ ਇੰਸਪੈਕਟਰੀ ਰਾਜ ਦੀ ਗੁਲਾਮੀ ਤੋਂ ਮੁਕਤ ਹੋਏ ਹਨ ਜਾਂ ਹੋਰ ਜਿਆਦਾ ਜਕੜੇ ਗਏ ਹਨ। । ਕੀ ਦੇਸ ਦਾ ਛੋਟਾ ਛੋਟਾ ਕਾਰੋਬਾਰ ਕਰਨ ਵਾਲੇ  ਲੋਕ ਡਰ ਮੁਕਤ ਹਨ ਜਾਂ ਚੌਥੇ ਦਰਜੇ ਦੇ ਮੁਲਾਜਮ ਭਾਵ ਲੋਕ ਸੇਵਕ ਤੋਂ ਵੀ ਡਰ ਮੁਕਤ ਹੋ ਗਿਆ ਹੈ ? ਜਦ ਸਹੀਦਾਂ ਦੇ ਜਨਮ ਮਰਨ ਦਿਹਾੜੇ ਮਨਾਕੇ ਗਵਾਹੀ ਦੇ ਤੌਰ ਤੇ ਉਹਨਾਂ ਦੀਆਂ ਲੁਕਵੀਆਂ ਗਵਾਹੀਆਂ ਨੂੰ ਵੀ ਸਾਮਲ ਕਰ ਲੈਂਦੇ ਹਨ ਫਿਰ ਸੋਚਣਾਂ ਬਣ ਜਾਦਾਂ ਹੈ ਕਿ ਅਜਾਦੀ ਕਿਸ ਨੂੰ ਮਿਲੀ ਹੈ । ਕੀ ਦੇਸ ਦੇ ਆਮ ਲੋਕ ਅਜਾਦ ਹੋਏ ਹਨ ? ਕੀ ਦੇਸ ਨੂੰ ਲੁੱਟਣ ਵਾਲੇ ਅਜਾਦ ਹੋਏ ਹਨ ? ਕੀ ਭਰਿਸਟ ਅਫਸਰਸਾਹੀ ਅਜਾਦ ਹੋਈ ਹੈ ? ਕੀ ਕਾਰਪੋਰੇਟ ਘਰਾਣੇ ਅਜਾਦ ਹੋਏ ਹਨ ? ਕੀ ਕਿਰਤ ਕਰਨ ਵਾਲਾਂ ਵੀ ਅਜਾਦ ਹੈ ? ਆਮ ਲੋਕ ਕਿਹੜੇ ਪਾਸਿਉਂ ਅਜਾਦ ਹੋਏ ਹਨ ? ਸਰਕਾਰਾਂ ਅਤੇ ਰਾਜਨੇਤਾਵਾਂ ਦੁਆਰਾ ਹੋਣ ਵਾਲੇ ਪਰਚਾਰ ਯੁੱਧ ਵਿੱਚ ਸਾਮਲ ਲੋਕ ਜਦ ਗੋਬਲਜ ਦਾ ਝੂਠ ਬੋਲਣ ਦਾ ਗੁਰ ਵਰਤਦੇ ਹਨ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਕਿ ਹਿੰਦੋਸਤਾਨ ਅਜਾਦ ਹੈ ਤਦ ਇਸਦਾ ਵਿਸਲੇਸਣ ਕਰਨਾਂ ਵੀ ਜਰੂਰੀ ਹੋ ਜਾਂਦਾਂ ਹੈ ।   
                           ਅੱਜ ਦੇਸ ਵਿੱਚ ਮਾਨਸਿਕ ਤੌਰ ਤੇ ਦੇਸ ਦਾ ਆਮ ਨਾਗਰਿਕ ਏਨਾਂ ਕੁ ਪਰੇਸਾਨ ਹੋ ਗਿਆਂ ਹੈ ਕਿ ਆਤਮ ਹੱਤਿਆਂਵਾਂ  ਦੀ ਦਰ ਹਰ ਸਾਲ ਵਧਦੀ ਤੁਰੀ ਜਾ ਰਹੀ ਹੈ। ਆਮ ਲੋਕਾਂ ਦੇ ਵਿੱਚੋਂ ਹਰ ਕਿੱਤੇ ਅਤੇ ਹਰ ਜਾਤੀ ਦੇ ਲੋਕ ਆਤਮ ਹੱਤਿਆਂ ਕਰਨ ਤੱਕ ਪਹੁੰਚਣ ਪਿੱਛੇ ਸਭ ਤੋਂ ਵੱਡਾ ਕਾਰਨ ਸਰਕਾਰਾਂ ਦੀ ਗੁਲਾਮੀ ਹੀ ਹੈ ਜੋ ਆਮ ਆਦਮੀ ਤੇ ਦਿਨ ਬਦਿਨ ਵਧਦੀ ਜਾ ਰਹੀ ਹੈ। ਦੇਸ ਦੇ ਆਮ ਨਾਗਰਿਕਾਂ ਨੂੰ ਘੁੰਮਣਘੇਰੀ ਵਿੱਚ ਪਾਉਣ ਵਾਸਤੇ ਤਾਂ ਸਾਰੀਆਂ ਹੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਪਰ ਇਸ ਘੁੰਮਣ ਘੇਰੀ ਵਿੱਚੋਂ ਨਿਕਲਣ ਦਾ ਕੋਈ ਵੀ ਰਾਹ ਰਾਜਨੇਤਾਵਾਂ  ਅਤੇ ਲੁਟੇਰੀ ਜਮਾਤ ਨੇ ਬੰਦ ਕਰ ਰੱਖੇ ਹਨ । ਆਤਮ ਹੱਤਿਆ ਕੋਈ ਵੀ ਵਿਅਕਤੀ ਉਸ ਵਕਤ ਹੀ ਕਰਦਾ ਜਦ ਉਸਦੀ ਜਿੰਦਗੀ ਦੇ ਵਿੱਚ ਕੋਈ ਵੀ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਦੇਸ ਦੀ ਰਾਜਸੱਤਾ ਤੇ ਕਾਬਜ ਲੋਕ ਨੀਰੋ ਦੀ ਬੰਸਰੀ ਬਜਾ ਰਹੇ ਹਨ ਅਤੇ ਦੇਸ ਨੂੰ ਲੁੱਟਣ ਵਾਲੇ ਕਾਰਪੋਰੇਟ ਘਰਾਣੇ ਅਤੇ ਉੱਚ ਅਫਸਰ ਸਾਹੀ ਰਾਜਨੇਤਾਵਾਂ ਦੀਆਂ ਰੰਗਰਲੀਆਂ ਅਤੇ ਬੰਸਰੀਆਂ ਦੇ ਪੂਰੇ ਇੰਤਜਾਮ ਕਰਨ ਵਿੱਚ ਲੱਗੀ ਹੋਈ ਹੈ। ਦੇਸ ਦਾ 70% ਵਰਗ ਤੀਹ ਚਾਲੀ ਰੁਪਏ ਖਰਚ ਕਰਨ ਦੇ ਵੀ ਯੋਗ ਨਹੀਂ ਪਰ ਦੇਸ ਦਾ ਪੰਜ ਪਰਸੈਂਟ ਵਰਗ ਹਜਾਰਾਂ ਲੱਖਾ ਅਤੇ ਕਰੋੜਾਂ ਤੱਕ ਵੀ ਰੋਜਾਨਾ ਐਸ ਪ੍ਰਸਤੀ ਕਰਨ ਤੱਕ ਦੇ ਸਾਧਨ ਜੁਟਾਈ ਬੈਠਾ ਹੈ। ਜਦ ਦੇਸ ਦਾ ਆਮ ਨਾਗਰਿਕ ਏਨੀ ਗਰੀਬੀ ਵਿੱਚ ਜੀਵਨ ਬਸਰ ਕਰ ਰਿਹਾ ਹੈ ਤਦ ਅਮੀਰ ਵਰਗ ਦੀ ਆਮਦਨ ਨਿੱਤ ਦਿਨ ਵਧਾਉਣ ਦੀ ਦੀ ਲੋੜ ਹੈ । ਆਮ ਲੋਕਾਂ  ਦਾ ਮੂੰਹ ਚਿੜਾਉਣ ਲਈ ਫੈਸਲਾ ਕਰਨ ਵਾਲੇ ਰਾਜਨੇਤਾ ਮੋਟੀਆਂ ਤਨਖਾਹਾਂ ਅਤੇ ਮੋਟੀਆਂ ਰਿਸਵਤਾਂ ਖਾਣ ਵਾਲੇ ਬਾਬੂ ਰਾਜਨੇਤਾਵਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹੀ ਚਮਚੇ ਬਣਨ ਤੱਕ ਪਹੁੰਚ ਗਏ ਹਨ।
               ਦੇਸ ਦੀਆਂ ਸਰਕਾਰਾ ਸੈਂਟਰ ਤੋਂ ਸੂਬਿਆਂ ਤੱਕ ਦੇਸ ਦੀ ਮੂਲ ਆਮਦਨ ਨੂੰ ਤਾ ਵਿਕਾਸ ਦੇ ਨਾਂ ਤੇ ਖਾ ਹੀ ਚੁੱਕੀਆਂ ਹਨ ਸਗੋਂ ਹੋਰ ਵਿਕਾਸ ਦੇ ਨਾਂ ਤੇ ਕਰਜਾਈ ਕਰੀ ਜਾ ਰਹੀਆਂ ਹਨ । ਅਖੌਤੀ ਵਿਕਾਸ ਦੇ ਨਾਂ ਤੇ ਭਰਿਸਟ ਅਮੀਰ ਵਰਗ ਸਰਕਾਰੀ ਯੋਜਨਾਵਾਂ ਦਾ 15% ਖਰਚ ਕੇ 85% ਪੈਸਾ ਹੜੱਪ ਜਾਂਦਾਂ ਹੈ ਜਿਸ ਦੇ ਨਾਲ ਪੈਦਾ ਹੋ ਰਹੇ ਕਾਲੇ ਧਨ ਨਾਲ ਵਿਦੇਸੀ ਬੈਕਾਂ ਭਰੀਆਂ ਜਾ ਰਹੀਆਂ ਹਨ । ਕਾਲੇ ਧਨ ਦੀਆਂ ਜੱਗ ਜਾਹਿਰ ਹੋਣ ਵਾਲੀਆਂ ਰਿਪੋਰਟਾਂ ਪੜਕੇ  ਰੋਇਆ ਹੀ ਜਾ ਸਕਦਾ ਹੈ ਜਾਂ ਫਿਰ ਪਾਗਲਾਂ ਵਾਂਗ ਹੱਸਿਆ  । ਰਾਜਨੀਤੀ ਦੇ ਵਿੱਚ ਕੋਈ ਵਿਰਲਾ ਹੀ ਇਮਾਨਦਾਰ ਨੇਤਾ ਬਚਿਆ ਹੋਇਆ ਹੋਵੇਗਾ ਜਿਹੜਾ ਕੁੱਝ ਕਰਨ ਦੀ ਕੋਸਿਸ ਕਰਦਾ ਹੈ ਨਹੀਂ ਤਾਂ ਬਹੁਤੇ ਰਾਜਨੀਤਕ ਅਟੱਲ ਬਿਹਾਰੀ ਵਾਜਪਾਈ ਵਾਂਗ ਇਕਾਂਤ ਵਾਸ ਚਲੇ ਗਏ ਹਨ ਸਾਇਦ ਇਸ ਚੋਣ ਤੋਂ ਬਾਅਦ ਮਨਮੋਹਨ ਸਿੰਘ ਵੀ ਇਕਾਂਤ ਵਾਸ ਦਾ ਸਹਾਰਾ ਹੀ ਭਾਲਣ ਤੁਰ ਜਾਵੇਗਾ। ਦੇਸ ਦੀਆਂ ਸਰਕਾਰਾਂ ਤੇ ਲੁਟੇਰੀਆਂ ਤਾਕਤਾਂ ਦੀ ਜਕੜ ਬਹੁਤ ਜਿਆਦਾ ਮਜਬੂਤ ਹੋ ਗਈ ਹੈ ਜਿਸ ਦੇ ਮੂੰਹ ਵਿੱਚੋਂ ਭਾਰਤ ਦੇਸ ਨੂੰ ਕੱਢਣਾਂ ਸੇਰ ਦੇ ਮੂੰਹ ਵਿੱਚੋਂ ਮਾਸ ਕੱਢਣ ਬਰਾਬਰ ਹੀ ਹੋਵੇਗਾ । ਸਬਸਿਡੀਆਂ ਅਤੇ ਲੁੱਟ ਦੇ ਸਹਾਰੇ ਵੱਡੇ ਵਪਾਰਕ ਘਰਾਣੇ ਮਾਲੋਮਾਲ ਹੋ ਰਹੇ ਹਨ ਦੇਸ ਦੇ ਰਾਜਨੇਤਾਵਾਂ  , ਅਫਸਰਾਂ , ਠੇਕੇਦਾਰਾਂ ਦੀ ਅੰਨੀਂ ਕਮਾਈ ਅਤੇ ਦੇਸ ਦੇ ਸਿਰ ਕਰਜੇ ਦੀਆਂ ਪੰਡਾਂ ਦੇ ਵਿਆਜ ਉਤਾਰਨ ਲਈ ਦੇਸ ਦਾ ਆਮ ਆਦਮੀ ਟੈਕਸਾਂ ਅਤੇ ਰਿਸਵਤਾਂ ਦੇ ਮੱਕੜ ਜਾਲ ਵਿੱਚ ਮੱਧ ਯੁੱਗ ਦੇ ਗੁਲਾਮਾਂ ਤੋਂ ਵੀ ਜਿਆਦਾ ਗੁਲਾਮ ਕੀਤਾ ਹੋਇਆ ਹੈ। ਅੱਜ ਦੇਸ ਦੇ ਅਮੀਰ ਲੋਕ ਭਾਵੇਂ ਅਜਾਦ ਹਨ ਪਰ ਆਮ ਕਿਰਤੀ ਲੋਕ ਤਾ ਗੁਲਾਮ ਦੀ ਥਾਂ ਆਤਮ ਹੱਤਿਆ ਵੀ ਨਹੀਂ ਕਰ ਸਕਦੇ ਕਿਉਂਕਿ ਮਰਨ ਵਾਸਤੇ ਵੀ ਅਜਾਦੀ ਨਹੀਂ ਹੈ ਅੱਜ ਦੇ ਗੁਲਾਮ ਲੋਕਾਂ ਨੂੰ । ਜੇ ਕੋਈ ਮਰਨ ਦੀ ਇੱਛਾ ਵਾਲਾ ਅਸਫਲ ਹੋ ਜਾਵੇ ਤਦ ਉਸਨੂੰ ਵੀ ਮਰ ਜਾਣ ਦੀ ਕੋਸਿਸ ਕਰਨ ਦੇ ਜੁਰਮ ਵਿੱਚ ਨਰਕ ਰੂਪੀ ਜੇਲ ਦੀ ਸਜਾ ਦਿੱਤੀ ਜਾਂਦੀ ਹੈ । ਗੁਲਾਮੀ ਵਾਲੀ ਅਖੌਤੀ ਅਜਾਦੀ ਤੋਂ ਮਰਕੇ ਵੀ ਅਜਾਦੀ ਦੀ ਇੱਛਾ ਰੱਖਣ ਵਾਲਿਆਂ ਨੂੰ ਦੇਸ ਦਾ ਕਾਨੂੰਨ ਰੋਕਦਾ ਰਹਿੰਦਾਂ ਹੈ ।
               ਜਦ ਵੀ ਨਿਰਪੱਖ ਤੌਰ ਤੇ ਵਿਸਲੇਸਣ ਕਰਾਂਗੇ ਤਦ ਮਹਿਸੂਸ ਹੁੰਦਾਂ ਹੈ ਦੇਸ ਦਾ ਆਮ ਆਦਮੀ ਅਜਾਦ ਨਹੀਂ ਹੋਇਆ ਹੈ। ਅੰਗਰੇਜਾਂ ਦੇ ਰਾਜ ਸਮੇਂ ਦੀ ਵਿਰੋਧੀ ਭਾਰਤੀ ਰਾਜਨੀਤਕ ਧਿਰ ਹੀ ਜੋ ਅਸਲ ਵਿੱਚ ਉਹਨਾਂ ਦੀ ਮਿੱਤਰ ਹੀ ਸੀ ਨੂੰ ਅਜਾਦੀ ਮਿਲੀ ਸੀ । ਅੰਤਰ ਰਾਸਟਰੀ ਹਾਲਾਤਾਂ ਦੇ ਕਾਰਨ ਹੀ ਅੰਗਰੇਜਾਂ ਨੂੰ ਭਾਰਤ ਦਾ ਰਾਜ ਪਰਬੰਧ ਛੱਡਣਾਂ ਪਿਆਂ ਸੀ ਜੋ ਉਹ ਆਪਣੇ ਜੋਟੀ ਦਾਰਾਂ ਨੂੰ ਹੀ ਦੇ ਕੇ ਗਏ ਹਨ  ਅਤੇ ਅੱਜ ਅੰਗਰੇਜਾਂ ਦੇ ਜੋਟੀਦਾਰਾਂ ਦੇ ਵਾਰਿਸ ਹੀ ਰਾਜ ਕਰ ਰਹੇ ਹਨ । ਵਰਤਮਾਨ ਰਾਜਨੀਤਕ ਆਪਣੇ ਪੁਰਖਿਆਂ ਦੇ ਆੜੀ ਵਿਦੇਸੀ ਲੋਕਾਂ ਨੂੰ ਦੇਸ ਲੁਟਾਉਣ ਦੀਆਂ ਸਕੀਮਾਂ ਹੀ ਲਾਗੂ ਕਰੀ ਜਾ ਰਹੇ ਹਨ । ਦੇਸ ਦਾ ਆਮ ਬੰਦਾਂ ਪਹਿਲਾਂ ਨਾਲੋਂ ਵੀ ਵੱਧ ਗੁਲਾਮ ਹੈ । ਜਿਸ ਦਿਨ ਕਿਰਤੀ ਲੋਕ ਆਤਮ ਹੱਤਿਆ ਦੀ ਥਾਂ ਜਿੰਦਗੀ ਜਿਉਣ ਦੀ  ਖੁਸੀ ਜਾਹਰ ਕਰਨਗੇ ਉਸ ਦਿਨ ਹੀ ਅਸਲ ਅਜਾਦੀ ਦੀ ਨੀਂਹ ਹੋਵੇਗੀ । ਕਾਸ਼ ਦੇਸ ਦਾ ਆਮ ਆਦਮੀ ਵੀ ਅਜਾਦੀ ਦਾ ਨਿੱਘ ਮਾਣਦਿਆਂ ਦੇਸ ਦੀ ਅਜਾਦੀ ਦੇ ਜਸਨਾਂ ਵਿੱਚ ਸਾਮਲ ਹੋਵੇ
 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ    gurcharn singh pakho kalan                 
 

 । 

Monday 24 March 2014

ਗਿਆ ਬਦਲ ਹੈ ਸਭਿਆਚਾਰ

     ਚੱਲ ਆ ਪੈਸੇ ਦੇ ਆੜੀ ਬਣੀਏ
    ਪਰ ਵਿਰਸੇ ਵਾਲੀ ਗੱਲ ਕਿਉਂ ਕਰੀਏ
     ਗਿਆ ਬਦਲ ਹੈ ਸਭਿਆਚਾਰ 
        ਖੇਡ ਹੁਣ ਪੈਸੇ ਦੀ ਕਿਉਂ ਭਾਲੇਂ ਸਤਿਕਾਰ
         ਬਾਪੂ ਆਖੇ ਲਿਆ ਪੁੱਤ ਨੋਟ
         ਪੁੱਤਰ ਆਖੇ ਕੰਮ ਨਹੀਂ ਲੋਟ
         ਪੈਸੇ ਬਾਝੋਂ ਬੇਬੇ ਆਖੇ ਮੈਂ ਹੁੰਦੀ ਖੁਆਰ   
         ਖੇਡ ਹੁਣ ਪੈਸੇ ਦੀ ਕਿਉਂ ਭਾਲੇਂ ਸਤਿਕਾਰ
        ਭਾਈ ਭਾਈ ਨਾਲ ਧੋਖਾ ਕਰਦਾ
       ਭੈਣਾਂ ਦਾ ਗੱਲਾਂ ਨਾਲ ਨਹੀਂ ਸਰਦਾ
      ਪੈਂਦੀ ਵੰਡ ਹੁਣ ਵਿਹੜੇ ਵਿਚਕਾਰ       
    ਖੇਡ ਹੁਣ ਪੈਸੇ ਦੀ ਕਿਉਂ ਭਾਲੇਂ ਸਤਿਕਾਰ
            ਬਾਪੂ ਨੂੰ ਆਉ ਚੱਲੋ ਲੁਟੋ 
          ਲੁਟਕੇ ਵਿੱਚ ਖੂੰਜੇ ਦੇ ਸੁਟੋ  
         ਜਾਂਦੀ ਔਲਾਦ ਹੈ ਹੋ ਫੇਰ ਫਰਾਰ 
   ਖੇਡ ਹੁਣ ਪੈਸੇ ਦੀ ਕਿਉਂ ਭਾਲੇਂ ਸਤਿਕਾਰ
           ਕੀ ਵਾਹੇਂਗਾਂ ਹੁਣ ਤੂੰ ਗੰਜਿਆਂ 
       ਬੀਜਿਆ ਵੱਢਲੈ ਹੁਣ ਤੂੰ ਬੰਦਿਆਂ
       ਪਾ ਲਈ ਵਿੱਚ ਰਿਸਤਿਆਂ ਦੇ ਖਾਰ 
   ਖੇਡ ਹੁਣ ਪੈਸੇ ਦੀ ਕਿਉਂ ਭਾਲੇਂ ਸਤਿਕਾਰ


ਚੋਣਾਂ ਸਮੇਂ ਭਾਰਤੀ ਵੋਟਰ ਦੇ ਵਿਚਾਰਨ ਯੋਗ ਮੁੱਦੇ

                                   
 2014 ਦੀਆਂ ਹੋਣ ਵਾਲੀਆਂ ਚੋਣਾਂ ਤੇ ਭਾਰਤੀਆਂ ਦੀ ਹੀ ਨਹੀ ਬਲਕਿ ਸਮੁੱਚੇ ਵਿਸਵ ਦੇ ਲੋਕਾਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ । ਸਮੁੱਚਾ ਵਿਸਵ ਦੁਨੀਆਂ ਦੇ ਪੰਜਵੇਂ ਹਿੱਸੇ ਦੀ ਅਬਾਦੀ ਨੂੰ ਸੰਭਾਲਣ ਵਾਲੇ ਮੁਲਕ ਵਿੱਚ ਹੋਣ ਵਾਲੀ ਹਰ ਘਟਨਾਂ ਤੋਂ ਪਰਭਾਵਤ ਹੁੰਦਾਂ ਹੈ। ਦੁਨੀਆਂ ਦੇ ਵਿਕਸਿਤ ਮੁਲਕ ਵੀ ਦੁਨੀਆਂ ਦੇ ਵੱਡੇ ਬਜਾਰ ਭਾਰਤ ਦੀ ਇੰਹਨਾਂ ਚੋਣਾਂ ਤੋਂ ਬਾਦ ਬਣਨ ਵਾਲੀ ਸਰਕਾਰ ਵੱਲ ਨਜਰਾਂ ਟਿਕਾਈ ਬੈਠੇ ਹਨ।  ਦਿਨੋਂ ਦਿਨ ਛਾਲਾਂ ਮਾਰਕੇ ਵੱਧਣ ਵਾਲੀ ਮਹਿੰਗਾਈ ਦੀ ਮਾਰ ਹੇਠ ਆਏ ਹੋਏ ਲੋਕਾਂ ਦੇ ਇਸ ਮੁਲਕ ਵਿੱਚ ਬਹੁਤ ਕੁੱਝ ਨਵੀਂ ਬਣਨ ਵਾਲੀ ਸਰਕਾਰ ਤੇ ਹੀ ਨਿਰਭਰ ਕਰੇਗਾ ਕਿ ਉਸਦੀਆਂ ਨੀਤੀਆਂ ਕੀ ਆਮ ਲੋਕਾਂ ਨੂੰ ਕੁੱਝ ਰਾਹਤ ਦੇਣਗੀਆਂ ਜਾਂ ਇਸ ਮੁਲਕ ਦਾ ਹੋਰ ਵੀ ਬੁਰਾ ਹਾਲ ਹੋ ਜਾਵੇਗਾ । ਵਰਤਮਾਨ ਯੁੱਗ ਮਸਨੀਕਰਨ ਤੇ ਵਿਸਵੀਕਰਨ ਦਾ ਯੁੱਗ ਹੈ ਜਿਸ ਵਿੱਚ ਭਾਰਤ ਦੇਸ ਨੂੰ ਵੀ ਸੰਸਾਰਕ ਵਰਤਾਰੇ ਦੇ ਅਨੁਸਾਰ ਹੀ ਚੱਲਣਾਂ ਪੈਣਾਂ ਹੈ। ਦੁਨੀਆਂ ਦੇ ਵਿਕਸਿਤ ਮੁਲਕ ਆਪਣਿਆਂ ਨੂੰ ਰਜਾਉਣ ਲਈ ਬਿਗਾਨੇ ਮੁਲਕਾਂ ਨੂੰ ਲੁੱਟਣ ਦੇ ਸਾਧਨ ਪੈਦਾ ਕਰ ਰਹੇ ਹਨ । ਕੀ ਭਾਰਤ ਦੇਸ ਦੀ ਸਰਕਾਰ ਆਪਣੇ ਲੋਕਾਂ ਨੂੰ ਥੋੜਾ ਰਾਹਤ ਦੇਣ ਲਈ ਦੂਸਰੇ ਮੁਲਕਾਂ ਨੂੰ ਤਕਨੀਕੀ ਸਮਾਨ ਵੇਚਣ ਦੇ ਯੋਗ ਹੋ ਸਕਦੀ ਹੈ ਜਾਂ ਪਹਿਲਾਂ ਦੀ ਤਰਾਂ ਬਾਹਰਲੇ ਮੁਲਕਾਂ ਤੋਂ ਖਰੀਦ ਕਰਨ ਲਈ ਹੀ ਮਜਬੂਰ ਬਣੀ ਰਹੇਗੀ। ਸੋ ਭਾਰਤ ਦੇਸ ਦੀ ਆਮਦਨ ਵਧਾਉਣ ਲਈ ਇਹੋ ਜਿਹੀ ਸਰਕਾਰ ਦੀ ਜਰੂਰਤ ਹੈ ਜੋ ਖੇਤੀਬਾੜੀ ਅਤੇ ਤਕਨੀਕੀ ਸਮਾਨ ਦੀ ਪੈਦਾਵਾਰ ਵਧਾ ਸਕੇ । ਭਾਰਤ ਦੇਸ ਦੇ ਲੋਕਾਂ ਅਤੇ ਸਰਕਾਰਾਂ ਦੀਆਂ ਲੋੜਾਂ ਵਾਲਾ ਸਮਾਨ ਦੇਸ ਵਿੱਚ ਹੀ ਪੈਦਾ ਕਰ ਸਕੇ ਜਿਸ ਨਾਲ ਵਿਦੇਸੀ ਅਮੀਰ ਲੋਟੂ ਮੁਲਕਾਂ ਤੇ ਨਿਰਭਰਤਾ ਘਟਾਈ ਜਾ ਸਕੇ । ਜਦ ਇਸ ਤਰਾਂ ਹੋਣ ਲੱਗੇਗਾ ਤਦ ਹੀ ਭਾਰਤ ਦੇਸ ਅਤੇ ਭਾਰਤੀਆਂ  ਨੂੰ ਕੁੱਝ ਸੁੱਖ ਦਾ ਸਾਹ ਆਵੇਗਾ ।
                                                      ਭਾਰਤ ਦੇਸ ਦੇ ਹਰ ਖੇਤਰ ਵਿੱਚ ਜਿਸ ਤਰਾਂ ਵਿਦੇਸੀ ਮੁਲਕਾਂ ਦੀਆਂ ਵਿਦੇਸੀ ਕੰਪਨੀਆਂ ਹਰ ਖੇਤਰ ਵਿੱਚ ਆਪਣਾਂ ਕਬਜਾ ਜਮਾਈ ਜਾ ਰਹੀਆਂ ਹਨ ਬਹੁਤ ਹੀ ਖਤਰਨਾਕ ਵਰਤਾਰੇ ਦੇ ਸੰਕੇਤ ਹਨ। ਪੁਲਾੜ ਅਤੇ ਚੰਦਰਮਾਂ ਤੱਕ ਆਪਣੇ ਉੱਡਣ ਖਟੋਲੇ ਭੇਜਣ ਵਾਲਾ ਭਾਰਤ ਸੁਰੱਖਿਆ ਦੇ ਵਾਸਤੇ ਦੇਸ ਦੀ ਪੂੰਜੀ ਦਾ ਵੱਡਾ ਹਿੱਸਾ ਵਿਦੇਸਾਂ ਨੂੰ ਕਿਉਂ ਭੇਜ ਰਿਹਾ ਹੈ । ਜਦ ਦੇਸ ਦੀਆਂ ਕੰਪਨੀਆਂ ਚੰਦਰਮਾਂ ਤੱਕ ਭੇਜਣ ਦੇ ਸਾਧਨ ਪੈਦਾ ਕਰ ਸਕਦੀਆਂ ਹਨ ਤਦ ਉਹ ਦੇਸ ਦੀਆਂ ਫੌਜਾਂ ਲਈ ਵੀ ਸਾਰਾ ਸਮਾਨ ਤਿਆਰ ਕਰ ਸਕਦੀਆਂ ਹਨ । ਕਮਾਲ ਤਾਂ ਉਸ ਵਕਤ ਹੋ ਜਾਂਦੀ ਹੈ ਜਦ ਦੇਸ ਦੀ ਸਰਕਾਰ ਸਹੀਦ ਸੈਨਿਕਾਂ ਦੇ ਕੱਫਨ ਵੀ ਵਿਦੇਸਾਂ ਤੋਂ ਮੰਗਵਾਉਣ ਲਈ ਹੁਕਮ ਦਿੰਦੀ ਹੈ। ਜਦ ਫੌਜੀਆਂ ਦੇ ਬੂਟਾਂ ਤੋਂ ਵਰਦੀਆਂ ਤੱਕ ਵਿਦੇਸਾਂ ਤਂ ਮੰਗਵਾਏ ਜਾਣ ਤਦ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਹਨ ਕਿ ਕੀ ਰਾਕਟ ਤਕਨੀਕ  ਤੱਕ ਪਹੁੰਚਣ ਵਾਲਾ ਭਾਰਤੀ ਉਦਯੋਗ ਏਨੀਆਂ ਛੋਟੀਆਂ ਆਮ ਵਰਤੋਂ ਦੀਆਂ ਵਸਤਾਂ ਵੀ ਕਿਉਂ ਨਹੀ ਪੈਦਾ ਕਰ ਰਿਹਾ । ਕੀ ਸਾਡੇ ਆਗੂ ਲੋਕ ਅਤੇ ਸੈਨਾਵਾਂ ਦੇ ਖਰੀਦ ਵਿਭਾਗ ਕਮਿਸਨ ਖਾਣ ਲਈ ਹੀ ਤਾਂ ਇਹੋ ਕੁੱਝ ਨਹੀਂ ਕਰਨ ਲੱਗ ਪਏ । ਸਾਡੇ ਉਦਯੋਗਾਂ ਨੂੰ ਬੂਟਾਂ , ਕੱਫਣਾਂ ਅਤੇ ਚੀਨੀ ਰਫਲਾਂ ਦੀ ਥਾਂ ਭਾਰਤੀ ਏਕੇ ਸੰਤਾਲੀਆਂ ਬਣਾਉਣ ਦੀ ਪੂਰੀ ਖੁੱਲ ਕਿਉਂ ਨਹੀਂ ਹੈ। ਵਿਦੇਸਾਂ ਦੀ ਰਹਿੰਦ ਖੂੰਹਦ ਅਤੇ ਪੁਰਾਣਾਂ ਸਮਾਨ ਖਰੀਦਣ ਦੀ ਬਜਾਇ ਭਾਰਤ ਦੇਸ ਵਿੱਚ ਹੀ ਉਦਯੋਗਾਂ ਨੂੰ ਇਹ ਸਮਾਨ ਪੈਦਾ ਕਰਨ ਦੀ ਖੁੱਲ ਦਿੱਤੀ ਜਾਣੀ ਚਾਹੀਦੀ ਹੈ। ਇਸ ਤਰਾਂ ਦੇ ਉਦਯੋਗ ਜਿੱਥੇ ਦੇਸ ਦੀਆਂ ਲੋੜਾਂ ਪੂਰੀਆਂ ਕਰ ਸਕਣਗੇ ਅਤੇ ਲੋਕਾਂ ਨੂੰ ਰੁਜਗਾਰ ਵੀ ਦੇਣਗੇ । ਮਹਿੰਗੇ ਮੁੱਲ ਵਿਕਣ ਵਾਲੇ ਇਸ ਤਰਾਂ ਦੇ ਸਮਾਨ ਨੂੰ ਵਿਦੇਸਾਂ ਨੂੰ ਭੇਜਕੇ  ਦੇਸ ਦੇ ਖਜਾਨੇ ਭਰਨ ਦਾ ਕੰਮ ਵੀ ਕਰਨਗੇ । ਸੁਰੱਖਿਆ ਸੈਨਾਵਾਂ ਲਈ ਵਿਦੇਸਾਂ ਤੋਂ ਮਹਿੰਗੇ ਮੁੱਲ ਖਰੀਦਣ ਦੀ ਥਾਂ ਦੇਸ ਦੇ ਵਿੱਚ ਹੀ ਉਦਯੋਗ ਸਥਾਪਤ ਕਰਨ ਦੀ ਖੁੱਲ ਦੇਣੀ ਚਾਹੀਦੀ ਹੈ ।
                          ਸਭ ਤੋਂ ਵੱਧ ਭਾਰਤੀਆਂ ਨੂੰ ਰੋਜਗਾਰ ਦੇਣ ਵਾਲੀ ਖੇਤੀਬਾੜੀ ਨੂੰ ਉਤਸਾਹ ਦਿੱਤਾ ਜਾਣਾਂ ਚਾਹੀਦਾ ਹੈ । ਦੇਸ ਦੇ 40% ਲੋਕਾਂ ਦੇ ਰੋਜਗਾਰ ਦਾ ਸਾਧਨ ਖੇਤੀਬਾੜੀ ਦੀਆਂ ਫਸਲਾਂ ਦੀਆਂ ਕੀਮਤਾਂ ਵਧਾਉਣ ਦੀ ਥਾਂ ਇਸ ਤੇ ਹੋਣ ਵਾਲੇ ਖਰਚਿਆਂ ਤੇ ਸਬਸਿਡੀ ਦਿੱਤੀ ਜਾਣ ਦੀ ਨੀਤੀ ਤੇ ਕੰਮ ਕਰਨਾਂ ਚਾਹੀਦਾ ਹੈ। ਖੇਤੀਬਾੜੀ ਲਈ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ ਅਤੇ ਹੋਰ ਲੋੜੀਦੀਆਂ ਵਸਤਾਂ ਤੇ ਟੈਕਸ ਵਗੈਰਾ ਘਟਾਕੇ ਖੇਤੀ ਖਰਚਾ ਘਟਾਉਣਾਂ ਚਾਹੀਦਾ ਹੈ । ਖੇਤੀਬਾੜੀ ਨਾਲ ਸਬੰਧਤ ਰਸਾਇਣਕ ਅਤੇ ਤਕਨੀਕੀ ਸੰਦ ਦੇਸ ਵਿੱਚ ਹੀ ਤਿਆਰ ਕਰਨ ਦੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਖੇਤੀ ਲਾਗਤ ਖਰਚਾ ਘੱਟ ਕੀਤਾ ਜਾ ਸਕਦਾ ਹੈ । ਜਿਉਂ ਜਿਉਂ ਖੇਤੀ ਦਾ ਖਰਚਾ ਘੱਟਦਾ ਹੈ ਤਦ ਹੀ ਇਹ ਆਮ ਲੋਕਾਂ ਦੀ ਖਰੀਦ ਸਕਤੀ ਵਿੱਚ ਹੁੰਦੀ ਹੈ । ਸਸਤੇ ਖੇਤੀ ਉਤਪਾਦ ਹੀ ਵਿਦੇਸਾਂ ਦੀ ਮੰਡੀਂ ਵਿੱਚ ਮੁਕਾਬਲਾ ਕਰ ਪਾਉਂਦੇ ਹਨ । ਅਨਾਜ ਭੰਡਾਰਾਂ ਵਿੱਚ ਸਾੜਨ ਦੀ ਬਜਾਇ ਖੁੱਲੀ ਮੰਡੀ ਵਿੱਚ ਵਿਕਦਾ ਅਨਾਜ ਹੀ ਦੇਸ ਦੇ ਲਈ ਅਤੇ ਕਿਸਾਨਾਂ ਦੇ ਲਈ ਸਹਾਇਕ ਹੁੰਦਾਂ ਹੈ । ਜਿਹੜੀ ਸਰਕਾਰ ਦੇਸ ਦੇ ਆਮ ਲੋਕਾਂ ਨੂੰ ਰੋਜਗਾਰ ਦੇਣ ਵਾਲੇ ਦੇਸ ਦੇ ਆਮ ਧੰਦਿਆਂ ਦਾ ਵਿਕਾਸ ਕਰੇਗੀ ਉਹ ਜਰੂਰ ਹੀ ਦੇਸ ਦੇ ਆਮ ਲੋਕਾਂ ਵਿੱਚ ਹਰਮਨ ਪਿਆਰੀ ਹੋਵੇਗੀ ਅਤੇ ਲੰਬਾਂ ਸਮਾਂ ਵੀ ਚੱਲ ਸਕਦੀ ਹੈ। ਬਹੁਤ ਸਾਰੇ ਹਵਾ ਵਿੱਚ ਨਾਅਰੇ ਮਾਰਨ ਵਰਗੇ ਐਲਾਨ ਦੇਸ ਦਾ ਕੁੱਝ ਨਹੀਂ ਸੰਵਾਰ ਸਕਦੇ । ਦੇਸ ਦੇ ਆਮ ਲੋਕ ਹਕੀਕਤ ਵਿੱਚ ਕੁੱਝ ਹੁੰਦਾਂ ਹੋਣਾਂ ਲੋੜਦੇ ਹਨ । ਕਾਸ 2014 ਵਿੱਚ ਚੁਣੇ ਜਾਣ ਵਾਲੇ ਆਗੂ ਲੋਕ ਪੱਖੀ ਹੋਣ ...........ਦੀ ਕਾਮਨਾਂ ਹੀ ਕੀਤੀ ਜਾ ਸਕਦੀ ਹੈ ਪਰ ਹੋਣਾਂ ਤਾਂ ਉਹੀ ਹੈ ਜੋ ਵੱਡੇ ਉਦਯੋਗਿਕ ਲੁਟੇਰੇ ਮਾਲਕ ਚਾਹੁੰਣਗੇ । ਆਮ ਲੋਕ ਆਪਣੀ ਵੋਟ ਦਾ ਕਿ੍ਸਮਾ ਕਿੰਨਾਂ ਕੁ ਦਿਖਾਉਣਗੇ ਵੀ ਸਮੇਂ ਦੇ ਨਾਲ ਸਾਹਮਣੇ ਆ ਜਾਵੇਗਾ ।
 ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Friday 7 March 2014

ਆਜਾ ਹੁਣ ਮਿੱਤਰਾ ਪੰਜਾਬ ਦੇਖਲੈ

ਹਰ ਮੋੜ ਵਿਕਦੀ ਸਰਾਬ ਦੇਖਲੈ।
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


ਲੀਡਰਾਂ ਤੇ ਲੋਟੂਆਂ ਦੇ  ਵਿੱਚ ਨਾਂ ਫਰਕ ਰਹਿ ਗਿਆ
ਕੋਲੇ ਚੋਬਰਾਂ ਦੇ  ਕੰਮ ਨਹੀਂ ਠਰਕ ਰਹਿ ਗਿਆ
ਲੰਬੀ ਨਸਿਆਂ ਦੀ ਵਗਦੀ ਚਨਾਬ ਦੇਖਲੈ।
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


ਛੱਪੜਾਂ ਤੇ ਢਾਬਾਂ ਵਿੱਚ ਪਾਣੀ ਨਹੀਂਉਂ ਗੰਦ ਰਹਿ ਗਿਆ
ਮੁੱਕੀ ਹੁਣ ਚਾਨਣੀ ਹੈ ਬੱਦਲਾ ਚ ਚੰਦ ਰਹਿ ਗਿਆ
ਬਾਪੂ ਅਤੇ ਪੁੱਤਾਂ ਵਿੱਚ ਹੁੰਦਾਂ ਹੈ ਹਿਸਾਬ ਦੇਖਲੈ।
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


ਮਾਪਿਆਂ ਨੂੰ ਧੀਆਂ ਪੁੱਤਰਾਂ ਦੀ ਲੋੜ ਮੁੱਕ ਗਈ
ਪੂਰੀ ਤਾਂਹੀਉਂ ਤਾਂ ਟੋਰਾਟੋ ਦੀ ਉਡਾਣ ਬੁੱਕ ਪਈ
ਰਿਸਤਿਆਂ ਨੂੰ ਪਿਆ ਹੋਇਆ ਉਕਾਬ ਦੇਖਲੈ
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


ਭੈਣਾਂ ਨੂੰ ਵੀ ਵੀਰਾਂ ਵਾਲੀ ਇੱਥੇ  ਲੋੜ ਕੋਈ ਨਾਂ
ਨਾਂ ਚਾੜ ਦੇ ਜਮੀਨ ਸਾਡਾ ਜੋੜ ਕੋਈ ਨਾਂ
ਵਿਹੜੇ ਲੰਬੜਾਂ ਦੇ ਫੈਸਲੇ ਜਨਾਬ ਦੇਖਲੈ
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


Wednesday 5 March 2014

ਦੇਖਣ ਨੂੰ ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।

ਬਾਬੇ ਨਾਨਕ ਦੇ ਸਿੱਖ ਅਖਵਾਈਏ ਮਾੜਿਆਂ ਤੇ ਹੁਕਮ ਚਲਾਈਏ
ਤਕੜੀਆਂ ਦੇ ਪੈਰੀ ਬਹੀਏ ਪੂਜਾ ਦਾ ਪੈਸਾ ਖਾਈਏ
ਜੈਕਾਰੇ ਗਜਾਉਂਦੇ ਹਾਂ
ਦੇਖਣ ਨੂੰ  ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।
ਨਿਤਾਣੇ ਦਾ ਤਾਣ ਕਦੇਨਾਂ ਨਿਮਾਣੇ ਦਾ ਮਾਣ ਕਦੇ ਨਾਂ
ਤਕੜੇ ਦੇ ਬੋਟ ਜਿਹੇ ਹਾਂ ਨਿਉਟੇ ਦੀ ਉਟ ਕਦੇ ਨਾਂ
ਦੱਸਣੋਂ ਸਰਮਾਉਂਦੇ ਹਾਂ
 ਦੇਖਣ ਨੂੰ  ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।
ਦੇਗਾਂ ਦੀ ਲੋੜ ਜਿਹੀ ਹੈ ਜਿੰਦਗੀ ਸਾਡੀ ਕੋਹੜ ਜਿਹੀ ਹੈ
ਜੈਕਾਰਿਆਂ ਦਾ ਧਰਮ ਪਾਲੀਏ ਤੇਗਾਂ ਦੀ ਥੋੜ ਜਿਹੀ ਹੈ
ਬਹੁਤਾ ਲਲਚਾਉਂਦੇ ਹਾ
ਦੇਖਣ ਨੂੰ  ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।
ਕਲਯੁੱਗ ਵਿੱਚ ਕੀਰਤਨ ਕਰੀਏ ਗੁਰਮੁੱਖ ਤੋਂ ਕਦੇ ਨਾਂ ਡਰੀਏ
ਡੁੱਬਣਾਂ ਹੈ ਸੁਣਨ ਵਾਲਿਆਂ ਅਗਲਿਆਂ ਦਾ ਫਿਕਰ ਨਾਂ ਕਰੀਏ
ਵਾਜੇ ਵਜਾਉਂਦੇ ਹਾਂ
ਦੇਖਣ ਨੂੰ  ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।

ਨਾਲ ਸਮੇਂ ਦੇ ਬਦਲ ਹੈ ਜਾਂਦੀ ਤੋਰ ਜਮਾਨੇ ਦੀ

ਵਿੱਚ ਤਰੱਕੀ ਚੀਕ ਨਾਂ ਸੁਣਦੀ ਕਦੇ ਬਿਗਾਨੇ ਦੀ
ਨਾਲ ਸਮੇਂ ਦੇ ਬਦਲ ਹੈ ਜਾਂਦੀ ਤੋਰ ਜਮਾਨੇ ਦੀ

ਰਿਸਤੇ ਨਾਤੇ ਮਰ ਗਏ ਸਾਰੇ ਮੁੱਕ ਗਈ ਰਿਸਤੇਦਾਰੀ
ਭੈਣ ਭਰਾਵਾਂ ਦੀਆਂ ਸਾਝਾਂ ਤੇ ਵੀ ਹੁਣ ਫਿਰਗੀ ਹੈ ਆਰੀ
ਤਾਏ ਚਾਚੇ ਕੋਈ ਨਾਂ ਇੱਥੇ ਨਾਂ ਲੋੜ ਹੁਣ ਮਾਮੇ ਨਾਨੇ ਦੀ
ਨਾਲ ਸਮੇਂ ਦੇ ਬਦਲ ਹੈ ਜਾਂਦੀ ਤੋਰ ਜਮਾਨੇ ਦੀ

ਸਿਰ ਦੇ ੳੱਤੋਂ ਚੁੰਨੀ ਉਡਗੀ ਤਨ ਦੇ ਉੱਪਰੋਂ ਲੀੜੇ
 ਲਹਿੰਗੇ ਘੱਘਰੇ ਉੱਡਗੇ ਆਏ ਸਰਟਾਂ ਜੀਨਾਂ ਭੀੜੇ
ਖਾਲੀ ਪਈ ਅਲਮਾਰੀ ਹੈ ਹੁਣ ਅਕਲ ਦੇ ਖਾਨੇ ਦੀ
ਨਾਲ ਸਮੇਂ ਦੇ ਬਦਲ ਹੈ ਜਾਂਦੀ ਤੋਰ ਜਮਾਨੇ ਦੀ

ਧਰਮ ਮਰ  ਗਿਆ ਇੱਥੇ ਸੱਚ ਉੱਡ ਗਿਆ ਖੰਭ ਲਾਕੇ
ਸਾਰੇ ਪਾਸੇ ਸਿਆਸਤ ਵਰਤੇ ਝੂਠ ਖੜਾ ਹਿੱਕ ਡਾਹਕੇ
ਗੁੰਡੇ ਨੇ ਪਰਧਾਨ ਬਣੇ ਭਾਵੇਂ ਅਕਲ ਨਾਂ ਆਨੇ ਦੀ
ਨਾਲ ਸਮੇਂ ਦੇ ਬਦਲ ਹੈ ਜਾਂਦੀ ਤੋਰ ਜਮਾਨੇ ਦੀ

ਮਾਪੇ ਇੱਥੇ ਔਲਾਦ ਨਾਂ ਦੇਖਣ ਭਾਲਣ ਪਏ ਜਮੀਨਾਂ
ਪੁੱਤਰ ਏਥੇ ਭੁੱਲਕੇ ਸੇਵਾ ਦੇਖਣ ਪਏ ਮਸੀਨਾਂ
ਵਿੱਚ ਤਰੱਕੀ ਚੀਕ ਨਾਂ ਸੁਣਦੀ ਕਦੇ ਬਿਗਾਨੇ ਦੀ
 ਨਾਲ ਸਮੇਂ ਦੇ ਬਦਲ ਹੈ ਜਾਂਦੀ ਤੋਰ ਜਮਾਨੇ ਦੀ

ਮਨੁੱਖੀ ਜਿੰਦਗੀ ਵਿੱਚ ਸਵਰਗ ਨਰਕ ate ਚਾਰ ਯੁੱਗ


                         ਮਨੁੱਖ ਆਪਣੀ ਜਿੰਦਗੀ ਦੇ ਚਾਰ ਯੁੱਗ ਜਾਂ ਚਾਰ ਪਹਿਰ ਇਸ ਸੰਸਾਰ ਤੇ ਹੰਢਾਉਣ ਲਈ ਆਉਂਦਾਂ ਹੈ ਪਰ ਜੇ ਕੁਦਰਤ ਦਾ ਕਹਿਰ ਪੈ ਜਾਵੇ ਫਿਰ ਅੱਧ ਵਿਚਕਾਰੋਂ ਵੀ ਇਸ ਸੰਸਾਰ ਤੋਂ ਵਾਪਸ ਕੁਦਰਤ ਦੀ ਗੋਦ ਵਿੱਚ ਜਾ ਸਮਾਉਂਦਾਂ ਹੈ । ਇਤਿਹਾਸਕ ਗਰੰਥਾਂ ਅਨੁਸਾਰ ਇਸ ਸਰਿਸਟੀ ਉਪਰ  ਸਤਿਯੁੱਗ, ਤਰੇਤਾ ,ਦੁਆਪਰ ਅਤੇ ਕਲਯੁੱਗ ਨਾਂ ਦੇ ਚਾਰ ਯੁੱਗ ਹੁੰਦੇ ਹਨ ਅਤੇ ਇਸ ਕੁਦਰਤ ਦੇ ਦਸਤੂਰ ਅਨੁਸਾਰ ਹਰ ਪੈਦਾ ਹੋਣ ਵਾਲੀ  ਜਿਉਂਦੀ ਜਾਂ ਜੜ੍ਹ ਵਸਤੂ ਨੂੰ ਵੀ ਇਸ ਵਰਤਾਰੇ ਵਿੱਚੋਂ ਲੰਘਣਾਂ ਪੈਂਦਾ ਹੈ। ਪਹਿਲੇ ਯੁੱਗ ਵਿੱਚ ਮਨੁੱਖ ਸੱਚ  ਅਤੇ ਅਨੰਤ ਤਾਕਤ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਜਿਉਂਦਾਂ ਹੈ ਜਿਸ ਵਿੱਚ ਨਿਰੋਲ ਸੱਚ ਦਾ ਵਾਸ ਹੁੰਦਾਂ ਹੈ ਸੱਚ ਨਾਲ ਜਿਉਂਦੇ ਰਹਿਣ ਕਰਕੇ ਇਸਨੂੰ ਸੱਤ ਯੁੱਗ ਕਿਹਾ ਜਾਂਦਾ ਹੈ । ਮਨੁੱਖ ਦੀ ਬਚਪਨ ਵਾਲੀ ਜਿੰਦਗੀ ਕੁਦਰਤ ਦੇ ਆਸਰੇ ਬਤੀਤ ਹੁੰਦੀ ਹੈ ਅਤੇ ਇਸ ਸਮੇਂ ਉਹ ਆਪਣੀ ਕੋਈ ਵੀ ਸਿਆਣਫ ਜਾਂ ਚਲਾਕੀ ਨਹੀਂ ਵਰਤਦਾ ਅਤੇ ਨਾਂ ਹੀ ਆਪਣਾਂ ਕੋਈ ਜੋਰ ਵਰਤਦਾ ਹੈ।  ਦੂਸਰੇ ਯੁੱਗ ਵਿੱਚ ਇਹ ਆਪਣੀ ਤਾਕਤ ਦਾ ਵਿਖਾਵਾ ਕਰਨ ਲੱਗਦਾ ਹੈ ਜਿਸ ਨਾਲ ਕੁਦਰਤ ਨੂੰ ਛੱਡਕੇ ਸੱਚ ਹੱਥੋਂ ਛੁੱਟ ਜਾਂਦਾ ਹੈ ਅਤੇ ਤਾਕਤ ਦੇ ਇਸ ਯੁੱਗ ਨੂੰ ਤਰੇਤਾ ਯੁੱਗ ਕਿਹਾ ਜਾਂਦਾ ਹੈ । ਸਮੇਂ ਦੇ ਨਾਲ ਮਨੁੱਖੀ ਸਰੀਰ ਦੀ ਤਾਕਤ ਵੀ ਖਤਮ ਹੋਣ ਲੱਗਦੀ ਹੈ ਅਤੇ ਇਸ ਸਮੇਂ ਹੀ ਮਨੁੱਖੀ ਜਿੰਦਗੀ ਦਾ ਤੀਸਰਾ ਯੁੱਗ ਭਾਵ ਦੁਆਪਰ ਯੁੱਗ ਸੁਰੂ ਹੋ ਜਾਂਦਾਂ ਹੈ। ਤੀਸਰੇ ਯੁੱਗ ਵਿੱਚ ਤਾਕਤ ਵੀ ਘੱਟ ਜਾਂਦੀ ਹੈ ਅਤੇ ਸੱਚ ਵੀ ਖਤਮ ਹੋ ਜਾਂਦਾ ਹੈ ਪਰ ਮਨੁੱਖ ਪਿਛਲੀ ਜਿੰਦਗੀ ਵਿੱਚ ਮਿਲੇ ਤਪ ਰੂਪੀ ਤਜਰਬੇ ਦੀ ਤਾਕਤ ਜੋ ਤਜਰਬਾ ਹਾਸਲ ਹੁੰਦਾਂ ਹੈ ਉਸਨੂੰ ਵਰਤਦਾ ਹੈ ਅਤੇ ਇਸ ਤਜਰਬੇ ਜਾਂ ਤਪ ਰੂਪੀ ਸਮੇਂ ਨੂੰ ਜਾਂ ਤਪੱਸਿਆ ਦੇ ਬਲ ਤੇ ਜਿੰਦਗੀ ਜਿਉਣ ਨੂੰ ਦੁਆਪਰ ਯੁੱਗ ਆਖਿਆ ਜਾਦਾਂ ਹੈ । ਸਮਾਂ ਆਪਣੀ ਤੋਰ ਤੁਰਦਿਆਂ ਮਨੁੱਖ ਦੀ ਤਪ ਰੂਪੀ ਤਜਰਬੇ ਦੇ ਆਧਾਰ ਤੇ ਜਿਉਣ ਵਾਲੀ ਜਿੰਦਗੀ ਵੀ ਖਾ ਜਾਂਦਾ ਹੈ ਅਤੇ ਇਸ ਤੋਂ ਬਾਦ ਮਨੁੱਖ ਕੋਲ ਸਿਰਫ ਕਲਯੁੱਗ ਹੀ ਬਚ ਜਾਂਦਾਂ ਹੈ ਜਿਸ ਵਿੱਚ ਕਲਾ ਹੀ ਪਰਧਾਨ ਹੁੰਦੀ ਹੈ। ਮਨੁੱਖ ਦੀਆਂ ਸਾਰੀਆਂ ਕਲਾਵਾਂ ਵਕਤੀ ਅਤੇ ਝੂਠੀਆਂ ਹੀ ਹੁੰਦੀਆਂ ਹਨ ।   ਮਨੁੱਖ ਜਿੰਦਗੀ ਦੇ ਚੌਥੇ ਯੁੱਗ ਸਮੇਂ ਵਲ ਅਤੇ ਛਲ ਦੀ ਕਲਾ ਦੇ  ਅਧਾਰ ਤੇ ਤੁਰਦਾ ਹੈ ਅਤੇ ਇਸ ਪਿਛਲੀ ਜਿੰਦਗੀ ਨੂੰ ਮਨੁੱਖੀ ਕਲਾ ਦੇ ਸਹਾਰੇ ਬਤੀਤ ਕਰਨ ਕਰਕੇ  ਇਸਨੂੰ ਕਲਯੁੱਗ ਕਿਹਾ ਜਾਂਦਾ ਹੈ ।  ਕਲਾ ਹਮੇਸਾਂ ਚਲਾਕੀਆਂ ਬੇਈਮਾਨੀਆਂ , ਸਵਾਰਥਾਂ ਵਿੱਚ ਹੀ ਵਿਚਰਦੀ ਹੈ ।  ਮਨੁੱਖ ਨੇ ਆਪਣੇ ਪਹਿਲੇ ਤਿੰਨ ਯੁੱਗਾਂ ਵਿੱਚ ਜੋ ਕਰਮ ਕੀਤੇ ਹੁੰਦੇ ਹਨ ਅਤੇ ਇਸ ਵਿੱਚ ਆਪਣੀ ਪਹਿਲੇ ਤਿੰਨਾਂ ਯੁੱਗਾਂ ਵਿੱਚ ਬਿਤਾਈ ਜਿੰਦਗੀ ਦੇ ਕਰਮਾਂ ਦਾ ਫਲ ਭੁਗਤਦਾ ਹੈ।  ਇਸ ਜਮਾਨੇ ਵਿੱਚ ਉਸਦੀ ਪਹਿਲਾਂ ਵਾਲੀ ਜਿੰਦਗੀ ਦਾ ਨਤੀਜਾ ਆਉਂਦਾਂ ਹੈ ਉਸਨੇ ਪਿਛਲੀ ਜਿੰਦਗੀ ਵਿੱਚ ਜੋ ਕੀਤਾ ਹੁੰਦਾਂ ਹੈ ਅਤੇ ਉਸਦਾ ਫਲ ਭੁਗਤਣਾਂ ਹੀ ਪੈਂਦਾਂ ਹੈ।
                                              ਜਿਸ ਮਨੁੱਖ ਨੇ ਸਾਰੀ ਉਮਰ ਸੱਚ ਨਾਂ ਮਰਨ ਦਿੱਤਾ ਹੋਵੇ ਉਸਦੀ ਤਾਕਤ ਕਦੇ ਵੀ ਨਹੀਂ ਮਰਦੀ ਹੁੰਦੀ। ਤਾਕਤ ਦਾ ਵਿਖਾਵਾ ਕਰਨ ਵਾਲੇ ਅਕਸਰ ਹੀ ਸੱਚ ਨੂੰ ਮਾਰ ਦਿੰਦੇ ਹਨ। ਜਿਹਨਾਂ ਲੋਕਾਂ ਨੇ ਸੱਚ ਦੇ ਨਾਲ ਜਿਉਣ ਨੂੰ ਪਹਿਲ ਦਿੱਤੀ ਹੁੰਦੀ ਹੈ ਉਹਨਾਂ ਦੀ ਤਾਕਤ ਵੀ ਅਮਰ ਹੋ ਜਾਂਦੀ ਹੈ। ਇਸ ਤਰਾਂ ਦੇ ਲੋਕ ਜਿੰਦਗੀ ਦੇ ਤੀਸਰੇ ਪਹਿਰ ਵਿੱਚ ਸਾਂਤ ਅਤੇ ਸਕੂਨ ਭਰੀ ਜਿੰਦਗੀ ਜਿਉਂਦੇ ਹਨ । ਜਿਹਨਾਂ ਲੋਕਾਂ ਨੇ ਸਦਾ ਹੀ ਤਾਕਤ ਅਤੇ ਵਲ ਅਤੇ ਛਲ ਨਾਲ ਸੱਚ ਤੋਂ ਮੁਨਕਰ ਹੋਕੇ ਜਿੰਦਗੀ ਬਿਤਾਈ ਹੁੰਦੀ ਹੈ ਉਹਨਾਂ ਦੀ ਪਿਛਲੀ ਜਿੰਦਗੀ ਨਰਕ ਬਣ ਜਾਂਦੀ ਹੈ । ਤਾਕਤ  ਨਾਲ ਸਿਰਫ ਮਾਇਆ ਪੈਦਾ ਹੁੰਦੀ ਹੈ ਜਿਸ ਨਾਲ ਮਨੁੱਖ ਅੰਨਾਂ ਅਤੇ ਬੋਲਾ ਬਣਿਆ ਰਹਿੰਦਾਂ ਹੈ ਅਤੇ ਇਸ ਤਰਾਂ ਦੇ ਮਨੁੱਖ ਕਦੀ ਵੀ ਸੱਚ ਦੀ ਅਵਾਜ ਨੂੰ ਸੁਣਿਆ ਨਹੀਂ ਹੁੰਦਾਂ ਸੋ ਉਹ ਤਿੰਨ ਤਰਾਂ ਦੀ ਮਾਇਆ ਦੇ ਸਿਕਾਰ ਬਣ ਜਾਂਦੇ ਹਨ ਪਹਿਲੀ ਸਰੀਰ ਦੀ ਤਾਕਤ ਦੀ ਮਾਇਆ ਦੂਜੀ ਰਾਜਸੱਤਾ ਦੀ ਮਾਇਆ ਤੀਜੀ ਦੁਨਿਆਵੀ ਪਦਾਰਥਾਂ ਜਾਂ ਪੈਸੇ ਰੂਪੀ ਆਰਥਿਕਤਾ ਦੀ ਮਾਇਆ ਹੁੰਦੀ ਹੈ ਅਤੇ ਆਮ ਤੌਰ ਤੇ ਦੁਨੀਆਂ ਦੇ ਬਹੁਤੇ ਲੋਕ ਇਸ ਤਿੰਨ ਤਰਾਂ ਦੀ ਮਾਇਆਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ ਜਿਸ ਕਾਰਨ ਉਹ ਜਿੰਦਗੀ ਵਿੱਚ ਬਹੁਤ ਸਾਰੇ ਰਿਸਤੇ ਅਤੇ ਸਬੰਧ ਮਾਰ ਲੈਂਦੇ ਹਨ ਅਤੇ ਮਰੇ ਹੋਏ ਸਬੰਧ ਕਦੇ ਵੀ ਦੁਬਾਰਾ ਜਿਉਂਦੇ ਨਹੀਂ ਹੁੰਦੇ  ਸੋ ਮਰਿਆਂ ਦੇ ਸਹਾਰੇ ਜਿੰਦਗੀ ਦਾ ਪਿਛਲਾ ਪਹਿਰ ਜਿਉਣਾਂ ਬਹੁਤ ਹੀ ਮੁਸਕਿਲ ਹੋ ਜਾਂਦਾ ਹੈ। ਜਿੰਦਗੀ ਦਾ ਪਿੱਛਲਾ ਵਕਤ ਉਹਨਾਂ ਲੋਕਾਂ ਦਾ ਸਵੱਰਗ ਵਰਗਾ ਹੁੰਦਾਂ ਹੈ ਜਿੰਹਨਾਂ ਆਪਣੇ ਹੱਥੀਂ ਤਿਆਰ ਕੀਤੇ ਬਾਗ ਵਿੱਚ ਕੰਡਿਆਂ ਦੀ ਥਾਂ ਫੁੱਲ ਬੀਜੇ ਹੋਣ । ਮਨੁੱਖ ਜੋ ਵੀ ਬੀਜਦਾ ਹੈ ਇੱਕ ਨਾਂ ਇੱਕ ਦਿਨ ਉਹ ਹਰਾ ਜਰੂਰ ਹੁੰਦਾਂ ਹੈ । ਭਾਵੇਂ ਮਨੁੱਖ ਬੀਜਣ ਵੇਲੇ ਘੱਟ ਹੀ ਸੋਚਦਾ ਹੈ ਕਿ ਉਹ ਕੀ ਬੀਜ ਰਿਹਾ ਹੈ ਪਰ ਜਿੰਹਨਾਂ ਜਿੰਦਗੀ ਸੁਚੇਤ ਹੋ ਕੇ ਜਿਉਣ ਨੂੰ ਪਹਿਲ ਦਿੱਤੀ ਹੁੰਦੀ ਹੈ ਉਹ ਕੰਡੇ ਘੱਟ ਹੀ ਬੀਜਦੇ ਹਨ। ਸਭ ਤੋਂ ਪਹਿਲਾਂ ਮਨੁੱਖੀ ਜਿੰਦਗੀ ਦੇ ਦੁੱਖਾਂ ਸੁੱਖਾਂ ਦੀ ਸਾਥੀ ਉਸਦੀ ਆਪਣੀ ਔਲਾਦ ਹੀ ਹੁੰਦੀ ਹੈ ਸੋ ਜਿਸ ਵਿਅਕਤੀ ਦੇ ਆਪਣੀ ਔਲਾਦ ਨਾਲ ਸਬੰਧ ਫੁੱਲਾਂ ਵਰਗੇ ਹੋਣ ਉਹਨਾਂ ਦੇ ਕੰਡੇ ਘੱਟ ਹੀ ਵੱਜਦੇ ਹਨ। ਜਿਹੜੇ ਵਿਅਕਤੀ ਆਪਣੀ ਔਲਾਦ ਨਾਲ  ਨਿੱਤ ਖਹਿਣ ਦੀ ਆਦਤ ਨਾਲ ਵਿਚਰਦੇ ਹਨ ਉਹ ਸਾਰੇ ਫੁੱਲ ਖਤਮ ਕਰਕੇ ਕੰਡਿਆਂ ਦੀ ਸੇਜ ਤਿਆਰ ਕਰ ਲੈਂਦੇ ਹਨ । ਫੁੱਲਾਂ ਨੇ ਹੀ ਫਲ ਵਿੱਚ ਬਦਲਣਾਂ ਹੁੰਦਾਂ ਹੈ ਪਰ ਕੰਡੇ ਤਾਂ ਸਦਾ ਕੰਡੇ ਹੀ ਰਹਿੰਦੇ ਹਨ। ਸੋ ਜਿੰਹਨਾਂ ਲੋਕਾਂ ਕੋਲ ਕੰਡੇ ਹੀ ਰਹਿ ਜਾਂਦੇ ਹਨ ਉਹ ਆਪਣੀ ਜਿੰਦਗੀ ਦਾ ਪਿੱਛਲਾ ਯੁੱਗ ਨਰਕ ਵਰਗੀ ਜਿੰਦਗੀ ਦੀ ਦਲਦਲ ਵਿੱਚ ਬਤੀਤ ਕਰਨ ਲਈ ਮਜਬੂਰ ਹੋ ਜਾਂਦੇ ਹਨ ।