Monday 28 December 2015

ਸਮਾਜਿਕ ਰਿਸਤਿਆਂ ਦਾ ਕੱਚ ਵਰਗਾ ਸੱਚ




ਬੱਚਿਆਂ ਵਰਗੇ ਲੋਕਾਂ ਨੂੰ ਜਦ ਦੁਨੀਆਂ ਦੇ ਸਮਾਜਿਕ ਰਿਸਤਿਆਂ ਨੂੰ ਅਤੇ ਖੂਨੀ ਰਿਸਤਿਆਂ ਦੀ ਬੇਲੋੜੀ ਸਰਾਹਨਾਂ ਕਰਦਿਆਂ ਦੇਖੀ ਦਾ ਹੈ ਤਦ ਹੀ ਉਹਨਾਂ ਦੀ ਪੇਤਲੀ ਸਮਝ ਤੇ ਤਰਸ ਆ ਹੀ ਜਾਂਦਾ ਹੈ ਪਰ ਮੇਰਾ ਮਹਾਨ ਯੁੱਗ ਪੁਰਸ਼ ਗੁਰੂ ਤੇਗ ਬਹਾਦਰ ਜਦ ਸੱਚ ਲਿਖ ਗਏ ਹਨ ਕਿ .......... ਮਾਤ ਪਿਤਾ ਸੁੱਤ ਬੰਧਪ ਭਾਈ ਸਭੈ ਸੁਆਰਥ ਕੈ ਅਧਿਕਾਈ।.......... ਆਮ ਬੰਦਾ ਤਾਂ ਕਦੇ ਮਾਂ ਵਿੱਚੋਂ ਹੀ ਰੱਬ ਦਾ ਰੂਪ ਦੇਖੀ ਜਾਂਦਾ ਹੈ ਪਰ ਉਹਨਾਂ ਹਜਾਰਾਂ ਮਾਵਾਂ ਦਾ ਕੀ ਕਹੋਗੇ ਜਿਹੜੀਆਂ ਅਣਗਿਣਤ ਬੱਚੇ ਜੰਮਕੇ ਵੀ ਆਸਕਾਂ ਨਾਲ ਫਰਾਰ ਹੋ ਜਾਂਦੀਆਂ ਹਨ। ਸੀਨਾ ਬੋਹਰਾ ਹੱਤਿਆਂ ਕਾਂਡ ਵਿੱਚ ਕਰੋੜਾਂ ਪਤੀ ਇੰਦਰਾਨੀ ਮੁਖਰਜੀ ਦਾ ਕੀ ਕਹੋਗੇ ਜਿਸਨੇ ਆਪਣੀ ਬੇਟੀ ਸੀਨਾਂ ਦੀ ਹੱਤਿਆਂ ਕਰ ਦਿੱਤੀ ਅਤੇ ਹੁਣ ਜੇਲ ਵਿੱਚ ਹੈ।  ਜਦ ਬਾਪ ਨੂੰ ਅਣਗਿਣਤ ਅਲੰਕਾਰ ਬਖਸੇ ਜਾਂਦੇ ਹਨ ਤਦ ਅਸੀਂ ਉਹ ਬਾਦਸਾਹ ਕਿਉਂ ਭੁੱਲ ਜਾਂਦੇ ਹਾਂ ਜਿੰਹਨਾਂ ਨੇ ਆਪਣੇ ਪੁੱਤਰਾਂ ਦੀ ਹੀ ਹੱਤਿਆਂ ਕਰਵਾਈ ਅਤੇ ਜਾਂ ਕੋਸਿਸ ਕੀਤੀ। ਭਗਤ ਪਰਹਿਲਾਦ ਦੀ ਕਹਤਣੀ ਤਾਂ ਸਭ ਧਰਮ ਗਰੰਥਾਂ ਵਿੱਚ ਲਿਖੀ ਹੈ। ਪੁੱਤਰ ਦੇ ਰਿਸਤੇ ਬਾਰੇ ਵੀ ਅਣਗਿਣਤ ਖੂਬੀਆਂ ਗਿਣਾ ਦਿੱਤੀਆਂ ਜਾਂਦੀਆਂ ਹਨ ਪਰ ਉਹਨਾਂ ਪੁੱਤਰਾਂ ਬਾਰੇ ਕੀ ਕਹੋਗੇ ਜਿੰਹਨਾਂ ਆਪਣੇ ਮਾਂ ਬਾਪ ਹੀ ਮਾਰ ਘੱਤੇ ਹਨ। ਅਨੇਕਾਂ ਰਾਜਿਆਂ ਨੇ ਆਪਣੇ ਬਾਪ ਰਾਜਗੱਦੀਆਂ ਜਾਂ ਹੋਰ ਦੁਨਿਆਵੀ ਲੋੜਾਂ ਲਈ ਮਾਰ ਘੱਤੇ ਹਨ ਜਾਂ ਜੇਲੀਂ ਭੇਜ ਦਿੱਤੇ ਸਨ। ਔਰੰਗਜੇਬ ਨੇ ਤਾਂ ਆਪਣੀ ਧੀ ਆਂਪਣੇ ਬਾਪ ਆਪਣੇ ਭਾਈਆਂ ਨਾਲ ਕੀ ਕੀ ਸਲੂਕ ਕੀਤਾ ਸੀ।

                                     ਅੱਜ ਵੀ ਅਨੇਕਾਂ ਪੁੱਤਰ ਆਪਣੇ ਬਾਪ ਮਾਪਿਆਂ ਦਾ ਕਤਲ ਕਰਦੇ ਹਨ। ਪਿਆਰ ਸਤਿਕਾਰ ਦੀਆਂ ਪਾਤਰ ਬਣਾਈਆਂ  ਅਨੇਕਾਂ ਧੀਆਂ ਆਪਣੇ ਮਾਂ ਬਾਪ ਭੈਣ ਭਰਾਵਾਂ ਨੂੰ ਨੀਂਦ ਦੀਆਂ ਜਾਂ ਜਹਿਰ ਦੀਆਂ ਗੋਲੀਆਂ ਦਿੰਦੀਆਂ ਹਨ ਦੀਆਂ ਅਨੇਕ ਕਹਾਣੀਆਂ ਖਬਰਾਂ ਦਾ ਸਿੰਗਾਰ ਬਣਦੀਆਂ ਹਨ । ਹਾਸਾ ਆ ਹੀ ਜਾਂਦਾ ਹੈ ਜਦ ਅਰਧ ਗਿਆਨ ਵਾਲੇ ਆਪਣੀ ਜਿੰਦਗੀ ਦੇ ਵਿੱਚੋਂ ਨਿਕਲੇ ਹਾਲਤਾਂ ਵਾਲੇ ਰਿਸਤੇ ਦੇ ਤਜਰਬਿਆਂ ਨੂੰ ਦੂਜੇ ਉਪਰ ਥੋਪਦੇ ਹਨ ਅਤੇ ਸੱਚ ਤੋਂ ਮੁਨਕਰ ਹੁੰਦੇ ਹਨ। ਕਿਸੇ ਵੀ ਵਿਅਕਤੀ ਦੇ ਇਹ ਰਿਸਤੇ ਪਿਆਰ ਭਰੇ ਅਤੇ ਨਿੱਘੇ ਹੋ ਸਕਦੇ ਹਨ ਪਰ ਇਹ ਜਰੂਰੀ ਨਹੀਂ ਹੁੰਦਾਂ ਕਿ ਹਰ ਇੱਕ ਦੇ ਹੀ ਇਹੋ ਜਿਹੇ ਹੋਣ। ਮਾਂ ਹੁੰਦੀ ਹੈ ਮਾਂ ਉਏ ਦੁਨੀਆਂ ਵਾਲਿਉ ਮਾਂ ਹੈ ਠੰਡੜੀ ਛਾ ਕਹਿਣ ਵਾਲਾ ਗਾਇਕ ਦਾ ਪੁੱਤਰ ਕਿਹੜੇ ਹਾਲਾਂ ਵਿੱਚ ਆਪਣੇ ਬਾਪ ਦੀ ਹੀ ਕਬਰ ਪੁੱਟਣ ਤੁਰ ਪਿਆ ਸੀ ਅਤੇ ਉਸਦੀ ਮਾਂ ਨੇ ਕਿਉਂ ਉਸਨੂੰ ਆਪਣੇ ਬਾਪ ਦੀ ਕਬਰ ਪੁੱਟ ਦੇਣ ਲਈ ਕਹਿ ਦਿੱਤਾ ਸੀ । ਅਸਲ ਵਿੱਚ ਰਿਸਤੇ ਹਾਲਾਤਾਂ ਦੇ ਮੁਥਾਜ ਹੁੰਦੇ ਹਨ , ਇਖਲਾਕ ਅਤੇ ਉੱਚੇ ਪਾਕਿ ਪਵਿਤਰ ਆਚਰਣ ਨਾਲ ਹੀ ਚਿਰ ਸਥਾਈ ਹੁੰਦੇ ਹਨ। ਦੁਨਿਆਵੀ ਲੋਭ ਲਾਲਚਾਂ ਵਿੱਚ ਹਰ ਰਿਸਤੇ ਦੀ ਬਲੀ ਚੜ ਹੀ ਜਾਂਦੀ ਹੈ। ਉੱਚੇ ਆਚਰਣ ਵਾਲੇ ਲੋਕ ਔਖੇ ਹਾਲਤਾਂ ਦਾ ਟਾਕਰਾ ਕਰਦੇ ਹਨ ਰਿਸਤਿਆਂ ਦੀ ਪਵਿਤਰਤਾ ਬਣਾਈ ਰੱਖਦੇ ਹਨ। ਦੁਨਿਆਵੀ ਤਾਕਤਾਂ ਦੇ ਮੁਥਾਜ ਗਿਰੇ ਹੋਏ ਆਚਰਣ ਵਾਲੇ ਲੋਕ ਆਪਣੇ ਸਵਾਰਥਾਂ ਲਈ ਹਰ ਰਿਸਤਾ ਵੀ ਖਾ ਜਾਂਦੇ ਹਨ।  ਸੋ ਸਿਆਣਾਂ ਮਨੁੱਖ ਕਦੀ ਵੀ ਗੁਰੂ ਤੇਗ ਬਹਾਦਰ ਵਾਂਗ ਹੀ ਦੁਨੀਆਵੀ ਰਿਸਤਿਆਂ ਬਾਰੇ ਸੋਚਦਾ ਹੈ ਪਰ ਦੁਨਿਆਵੀ ਸੁਹਰਤਾਂ ਦੇ ਭੁੱਖੇ ਲੋਕ ਤਾਂ ਆਪਣੇ ਧੀਆਂ ਪੁੱਤਰਾਂ ਅਤੇ ਦੁਨਿਆਵੀ ਰਿਸਤਿਆਂ ਬਾਰੇ ਊਲ ਜਲੂਲ ਬੋਲਦੇ ਅਤੇ ਗਲਤ ਕੰਮ ਵੀ ਕਰਦੇ ਰਹਿੰਦੇ ਹਨ। ਰਾਜਗੱਦੀਆਂ ਤੇ ਬੈਠੇ ਲੋਕ ਵੀ ਆਪਣੇ ਧੀਆਂ ਪੁੱਤਰਾਂ ਲਈ ਦੀਨ ਅਤੇ ਦੁਨੀਆਂ ਦੇ ਹਿੱਤ ਵੀ ਖਾ ਜਾਂਦੇ ਹਨ ਆਪਣਿਆਂ ਲਈ ਜਦ ਕਿ ਇੱਕ ਦਿਨ ਉਹਨਾਂ ਦੇ ਵਾਰਿਸਾਂ ਨੇ ਉਹਨਾਂ ਦੀ ਇੱਜਤ ਮਿੱਟੀ ਘੱਟੇ ਰੋਲ ਦੇਣੀ ਹੁੰਦੀ ਹੈ।
                    ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਅਸੂਲ ਪੰਜ ਪਰਧਾਨੀ ਤੋਂ ਪਾਸੇ ਹਟਦਿਆਂ ਸਿੱਖ ਰਾਜ ਆਪਣੇ ਪੁੱਤਰਾਂ ਨੂੰ ਹੀ ਦੇ ਦਿੱਤਾ ਸੀ ਜਿੰਹਨਾਂ ਦਸ ਸਾਲਾਂ ਵਿੱਚ ਹੀ ਉਹ ਬਰਬਾਦ ਕਰ ਦਿੱਤਾ ਪਰ ਹਰੀ ਸਿੰਘ ਨਲੂਏ ਦਾ ਸੱਚ ਅੱਜ ਵੀ ਗੂੰਜਦਾ ਹੈ ਕਿ ਰਣਜੀਤ ਸਿੰਘ ਤੂੰ ਗਲਤ ਹੈ ਇਹ ਖਾਲਸਾਈ ਰਾਜ ਹੈ ਇਸਦਾ ਵਾਰਸ ਵੀ ਖਾਲਸੇ ਵਿੱਚੋਂ ਕਿਸੇ ਯੋਗ ਖਾਲਸੇ ਦੇ ਹੱਥ ਹੋਣਾਂ ਚਾਹੀਦਾ ਹੈ । ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਵੀ ਸੱਚ ਹੋਇਆ ਜਬ ਇਹ ਗਇਉਂ ਬਿਪਰਨ ਕੀ ਰੀਤ ਮੈ ਨਾਂ ਕਰੂੰ ਇਨ ਕੀ ਪਰਤੀਤ। ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦੇਕੇ ਦੂਸਰਿਆਂ ਦੇ ਹਜਾਰਾਂ ਪੁੱਤਰਾਂ ਨੂੰ ਆਪਣਾਂ ਪੁੱਤਰ ਕਹਿਣਾਂ ਹੀ ਰਿਸਤਿਆਂ ਦਾ ਅਸਲ ਸੱਚ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ  ਕਰ ਕੇ ਦਿਖਾਇਆ ਸੀ। ਦੁਨੀਆਂ ਦਾ ਹਰ ਅਸਲੀ ਫਕੀਰ ਦੁਨੀਆਂ ਦੇ ਪੁੱਤਰਾਂ ਨੂੰ ਹੀ ਆਪਣੇ ਪੁੱਤਰ ਧੀਆਂ ਮੰਨਦਾ ਹੈ ਅਤੇ ਸਭ ਦਾ ਭਲਾ ਲੋਚਦਾ ਹੈ। ਸਭ ਦੇ ਮਾਂ ਬਾਪ ਵੀ ਉਸਦੇ ਹੀ ਮਾਂ ਬਾਪ ਹੁੰਦੇ ਹਨ ਪਰ ਭੁੱਖੇ ਲੋਕਾਂ ਅਤੇ ਬੇਈਮਾਨ ਰਾਜਨੀਤਕਾਂ ਦੇ  ਧੀ ਪੁੱਤ ਸਿਰਫ ਆਪਣੇ ਜੰਮੇ ਹੋਏ ਜਾਂ ਕੋਈ ਇਸ ਤਰਾਂ ਦੇ ਗਲਤ ਆਚਰਣ ਵਿੱਚੋਂ ਪੈਦਾ ਹੋਏ ਹੀ ਆਪਣੇ ਹੁੰਦੇ ਹਨ ਜਿੰਹਨਾਂ ਲਈ ਉਹ ਦੂਸਰਿਆਂ ਦੇ ਹਿੱਤ ਖਾਕੇ ਉਹਨਾਂ ਆਪਣੇ ਨਕਲੀ ਅਸਲੀ ਧੀਆਂ ਪੁੱਤਰਾਂ ਨੂੰ ਪਾਪ ਖਵਾਉਂਦਾਂ ਰਹਿੰਦਾਂ ਹੈ ਜੋ ਇੱਕ ਦਿਨ ਉਸਦੀ ਮਾੜੀ ਮੋਟੀ ਜੇ ਕੋਈ ਇੱਜਤ ਹੁੰਦੀ ਹੈ ਉਹ ਵੀ ਖਾ ਜਾਂਦੇ ਹਨ। ਜਿਹੜਾ ਮਨੁੱਖ ਸਮਾਜਿਕ ਅਤੇ ਦੁਨਿਆਵੀ ਰਿਸਤਿਆਂ ਦੀ ਥਾਂ ਪਿਆਰ ਅਤੇ ਦੋਸਤੀ ਦਾ ਰਿਸਤਾ ਹੀ ਹਰ ਰਿਸਤੇ ਵਿੱਚ ਸਾਮਲ ਕਰ ਲੈਂਦਾਂ ਹੈ ਉਸਦਾ ਹਰ ਦੁਨਿਆਵੀ ਰਿਸਤਾ ਚਿਰ ਸਥਾਈ ਹੋ ਜਾਂਦਾ ਹੈ ਪਰ ਦੋਸਤੀ ਪਿਆਰ ਤੋਂ ਕੋਰਾ ਸੁਆਰਥਾਂ ਵਿੱਚ ਵਿਚਰਦਾ ਹਰ ਰਿਸਤਾ ਰੇਤ ਦੀ ਕੰਧ ਵਰਗਾ ਹੁੰਦਾਂ ਹੈ ਜੋ ਕਦੀ ਵੀ ਤਬਾਹ ਹੋ ਸਕਦਾ ਹੈ। ਦੁਨਿਆਵੀ ਅਤੇ ਸਮਾਜਿਕ ਰਿਸਤਿਆਂ ਦੀ ਪਿਆਰ ਤੋਂ ਬਿਨਾਂ ਕੋਈ ਉਮਰ ਅਤੇ ਹੋਂਦ ਨਹੀਂ ਹੁੰਦੀ। ਹਾਂ ਇਹ ਰਿਸਤੇ ਸਦਾ ਹੀ ਜਿਉਂਦੇ ਹਨ ਜਿੰਹਨਾਂ ਵਿੱਚ ਦੋਸਤੀ ਦਾ ਰਿਸਤਾ ਦੁਸਮਣੀ ਦਾ ਰਿਸਤਾ, ਸਰਧਾ ਦਾ ਰਿਸਤਾ , ਨਫਰਤ ਦਾ ਰਿਸਤਾ । ਹਰ ਦੁਨਿਆਵੀ ਅਤੇ ਸਮਾਜਿਕ ਰਿਸਤੇ ਦੀ ਉਮਰ ਦੋਸਤੀ, ਦੁਸਮਣੀ, ਪਿਆਰ, ਨਫਰਤ, ਸਰਧਾ ਦੀ ਮਾਤਰਾ ਵਧਣ ਘਟਣ ਨਾਲ ਹੀ ਨਿਸਚਿਤ ਹੁੰਦੀ ਹੈ।
      ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
                                 

Saturday 12 December 2015

ਮੁਸਲਮਾਨ ਕੁੜੀ ਅਤੇ ਖਡੂਰ ਸਾਹਿਬ ਦੇ ਉਮੀਦਵਾਰ ਸੁਮੇਲ ਸਿੰਘ ਦਾ ਸਰਪ੍ਰਸਤ ਮਾਸਟਰ ਖੇਤਾ ਸਿੰਘ

                                                          ਗੁਰਚਰਨ ਸਿੰਘ ਪੱਖੋਕਲਾਂ
          ਅੱਸੀ ਸਾਲ ਦੀ ਉਮਰ ਦੇ ਨੇੜੇ ਪਹੁੰਚੇ ਨੌਜਵਾਨਾਂ ਨਾਲੋਂ ਵੀ ਵੱਧ ਹਿੰਮਤ ਦਿ੍ੜਤਾ ਦਲੇਰੀ ਅਤੇ ਸਾਊ ਸਿਆਣੇ ਸੁਭਾਅ ਦੇ ਮਾਲਕ ਮਾਸਟਰ ਖੇਤਾ ਸਿੰਘ ਵਰਤਮਾਨ ਸਮੇਂ ਵੀ ਸਮਾਜ ਦਾ ਗੰਦ ਸਾਫ ਕਰਨ ਲਈ ਜੂਝਦੇ ਹੋਏ ਦੇਖਕੇ ਹੈਰਾਨ ਹੋ ਜਾਈਦਾ ਹੈ । ਇਸ ਮਹਾਨ ਮਨੁੱਖ ਦਾ ਜੀਵਨ ਚਰਿਤਰ ਤੇ ਝਾਤ ਮਾਰਦਿਆਂ ਹੀ ਸੋਨੇ ਅਤੇ ਹੀਰੇ ਮੋਤੀਆਂ ਵਰਗੇ ਜਿੰਦਗੀ ਦੇ ਗੁਣ ਤਜਰਬੇ ਲੱਭਦੇ ਹਨ। ਪਿੱਛਲੇ ਕੁੱਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਪੰਜਾਬ ਸੁਮੇਲ ਸਿੰਘ ਦੇ ਸਰਪ੍ਰਸਤ ਵਜੋਂ ਉਹਨਾਂ ਨਾਲ ਵਿਚਰਦਿਆਂ ਜਿੱਥੇ ਉਹਨਾਂ ਦਾ ਆਚਰਣ ਹੀ ਬਿਨਾਂ ਬੋਲਿਆਂ ਬਹੁਤ ਕੁੱਝ ਸਿਖਾ ਦਿੰਦਾ ਹੈ ਉੱਥੇ ਉਹਨਾਂ ਦੇ ਜਿੰਦਗੀ ਦੇ ਕੁੱਝ ਪੰਨੇ ਪਲਟਣ ਦਾ ਸੁਭਾਗ ਪਰਾਪਤ ਹੋਇਆ ਹੈ। ਇਸ ਤਰਾਂ ਦਾ ਸਮਾਜ ਪੱਖੀ ਵਿਅਕਤੀ ਆਪਣੇ ਬਜੁਰਗਾਂ ਕੋਲੋਂ ਬਚਪਨ ਦੇ ਸਾਲਾਂ ਵਿੱਚ ਹੀ ਇਨਸਾਨੀਅਤ ਦੀ ਗੁੜਤੀ ਲੈਕੇ ਵੱਡਾ ਹੋਇਆ ਹੈ।https://scontent-frt3-1.xx.fbcdn.net/hphotos-xpf1/v/t1.0-9/1508117_1386653684980263_1298141921612138938_n.jpg?efg=eyJpIjoiYiJ9&oh=30bf91eee6a20d8f76ec224d1d819d71&oe=56E13F1F 1947 ਦੇ ਹੱਲਿਆਂ ਵਾਲੇ ਸਾਲ ਵਿੱਚ ਨੌਂ ਸਾਲ ਦੀ ਉਮਰ ਵਿੱਚ ਹੀ ਕੁਦਰਤ ਨੇ ਮਹਾਨ ਕੰਮ ਕਰਵਾਉਣਾਂ ਸੁਰੂ ਕਰ ਲਿਆ ਸੀ ਖੇਤਾ ਸਿੰਘ ਕੋਲੋਂ। ਭਾਦੋਂ ਦੇ ਗਰਮ ਹੁੰਮਸ ਭਰੇ ਕਾਲੀ ਹਨੇਰੀ ਵਾਲੇ ਅਜਾਦੀ ਦੇ ਦਿਨਾਂ ਵਿੱਚ ਜਦ ਖੇਤਾ ਸਿੰਘ ਆਪਣੇ ਘਰਾਂ ਦੇ ਬਾਹਰ ਕਿਸੇ ਦਰੱਖਤ ਦੇ ਥੱਲੇ ਪੜ ਰਿਹਾ ਸੀ ਤਦ ਉਸ ਸਮੇਂ ਸਾਰੀ ਰਾਤ ਦੀਆਂ ਕਿਸੇ ਪਾਥੀਆਂ ਵਾਲੇ ਗੁਹਾਰੇ  ਵਿੱਚ ਦੰਗਾਈ ਫਿਰਕੂ ਇਨਸਾਨਾਂ ਤੋਂ ਡਰਕੇ ਲੁਕੀਆਂ ਹੋਈਆਂ ਮੁਸਲਮਾਨ ਮਾਂ ਧੀ ਬੇਹੋਸ ਹੋਕੇ ਧੜੱਮ ਕਰਕੇ ਬਾਹਰ ਡਿੱਗ ਪਈਆਂ ਜਿਸਦਾ ਖੜਕਾ ਜਦ ਇਸ 9 ਸਾਲਾ ਖੇਤਾ ਸਿੰਘ ਨੂੰ ਸੁਣਿਆਂ ਤਦ ਇਸਨੇ ਆਪਣੇ ਬਜੁਰਗਾਂ ਨੂੰ ਜਾਕੇ ਦੱਸਿਆ ਕਿ  ਮੁਸਲਮਾਨਾਂ ਦੀਆਂ ਇਸਤਰੀਆਂ ਗੁਹਾਰੇ ਕੋਲ ਡਿੱਗੀਆਂ ਪਈਆਂ ਹਨ। ਇਸਦੇ ਮਹਾਨ ਬਜੁਰਗਾਂ ਨੇ ਉਹਨਾਂ ਨੂੰ ਚੁੱਕ ਕੇ ਘਰ ਲਿਆਦਾਂ ਪਾਣੀ ਵਗੈਰਾ ਦੇਕੇ ਹੋਸ ਵਿੱਚ ਲਿਆਦਾਂ ਅਤੇ ਖਾਣਾ ਦਿੱਤਾ। ਦੰਗਾਈਆਂ ਤੋਂ ਬਚਾਉਣ ਲਈ ਮਾਂ ਅਤੇ ਨੌਜਵਾਨ ਧੀ ਨੂੰ ਘਰ ਵਿੱਚ ਬਣੀ ਪੜਛੱਤੀ ਤੇ ਲੁਕਾ ਦਿੱਤਾ ਅਤੇ ਉਹਨਾਂ ਉੱਪਰ ਮੋਟੀਆਂ ਪਟੀਆਂ ਦਾ ਪਰਦਾ ਕਰ ਦਿੱਤਾ । ਭਿਆਨਕ ਗਰਮੀ ਵਿੱਚ ਉਹ ਵਿਚਾਰੀਆਂ ਜਿੰਦਗੀ ਲਈ ਇਸ ਨੂੰ ਸਹਿੰਦੀਆਂ ਰਹੀਆਂ। ਪਰ ਚੁਗਲਖੋਰਾਂ ਨੇ ਦੰਗਾਈ ਇੰਹਨਾਂ ਦੇ ਘਰ ਤੇ ਚੜਾ ਲਿਆਂਦੇ। ਖੇਤਾ ਸਿੰਘ ਦਾ ਇੱਕ ਬਜੁਰਗ ਦਲੇਰ ਅਤੇ ਖਾੜਕੂ ਸੁਭਾਅ ਦਾ ਸੀ ਜਿਸ ਕੋਲ ਤੋੜੇਦਾਰ ਬੰਦੂਕ ਵੀ ਸੀ। ਉਸਨੇ ਆਪਣੇ ਭਰਾ ਨੂੰ ਦੰਗਾਈਆਂ ਨੂੰ ਗੱਲੀ ਲਾਉਣ ਨੂੰ ਕਿਹਾ ਅਤੇ ਆਪ ਰਾਈਫਲ ਵਿੱਚ ਬਰੂਦ ਭਰ ਲਿਆਇਆਂ। ਦੰਗਾਈ ਜਦ ਨਾਂ ਹੀ ਮੁੜੇ ਅਤੇ ਘਰ ਦੇ ਅੰਦਰ ਤੱਕ ਆ ਵੜੇ ਤਦ ਇਹਨਾਂ ਦੇ ਰਾਈਫਲ ਵਾਲੇ ਬਜੁਰਗ ਨੇ ਲਲਕਾਰਾ ਮਾਰਿਆਂ ਕਿ ਹੁਣ ਅੱਗੇ ਪੈਰ ਉਹ ਪੁੱਟੇ ਜਿਸਨੇ ਮੌਤ ਵਿਆਹੁਣੀ ਹੈ। ਇੱਕ ਦੰਗਾਈ ਨੇ ਜਦ ਅੱਗੇ ਵਧਣ ਦੇ ਲਈ ਪੈਰ ਪੁੱਟਿਆ ਤਦ ਇਸਦੇ ਚਾਚੇ ਨੇ ਗੋਲੀ ਚਲਾ ਦਿੱਤੀ ਅਤੇ ਸਾਰੇ ਦੰਗਾਈ ਭੱਜਣ ਵਿੱਚ ਹੀ ਭਲਾਈ ਸਮਝਣ ਲੱਗੇ।
                      ਇਹਨਾਂ ਦੇ ਬਜੁਰਗਾਂ ਨੇ ਉਹਨਾਂ ਦੇ ਭੱਜਣ ਤੋਂ ਬਾਅਦ ਵੀ ਸੋਚਿਆ ਕਿ ਇਹ ਵੱਡੀ ਧਾੜ ਲੈਕੇ ਦੁਬਾਰਾ ਵੀ ਆ ਸਕਦੇ ਨੇਂ ਸੋ ਕਿਉਂ ਨਾਂ ਪਹਿਲਾਂ ਬਜੁਰਗ ਔਰਤ ਦੀ ਥਾਂ ਇਸ ਨੌਜਵਾਨ ਕੁੜੀ ਨੂੰ ਬਚਾਇਆ ਜਾਵੇ ਅਤੇ ਉਸਨੂੰ ਕਿਸੇ ਤਰਾਂ ਨੇੜੇ ਦੇ ਪਿੰਡ ਰਿਸਤੇਦਾਰ ਦੇ ਘਰ ਛੱਡ ਆਈਏ। ਇਹਨਾਂ ਦੇ ਬਜੁਰਗ ਨੇ ਸਾਈਕਲ ਤੇ ਉਸ ਕੁੜੀ ਨੂੰ ਬਿਠਾ ਲਿਆਂ ਅਤੇ ਸਾਈਕਲ ਦੇ ਮੂਹਰੇ ਡੰਡੇ ਤੇ ਨੌ ਸਾਲ ਦੇ ਖੇਤਾ ਸਿੰਘ ਨੂੰ  ਬਿਠਾ ਲਿਆ ਅਤੇ ਸਮਝਾਇਆ ਕਿ ਜੇ ਤੈਨੂੰ ਕੋਈ ਪੁੱਛੇ ਕਿ ਇਹ ਕੁੜੀ ਕੌਣ ਹੈ ਤਦ ਇਹ ਕਹਿਣਾਂ ਕਿ ਮੇਰੀ ਵੱਡੀ ਭੈਣ ਕੋਲੇ ਬੱਚਾ ਹੋਇਆ ਉੱਥੇ ਮੇਰੀ ਛੋਟੀ ਭੈਣ ਨੂੰ ਛੱਡਣ ਚੱਲੇ ਹਾਂ। ਇਹ ਹੀ ਪਹਿਲੀ ਇਨਸਾਨੀਅਤ ਦੀ ਗੁੜਤੀ ਬਚਪਨ ਵਿੱਚ ਇਸਦੇ ਬਜੁਰਗਾਂ ਨੇ ਦਿੱਤੀ ਸੀ। ਕੁੱਝ ਦਿਨਾਂ ਬਾਅਦ ਇਸਤਰੀਆਂ ਦੇ ਵਾਰਸ਼ ਵੀ ਭਾਲਦੇ ਹੋਏ ਲੁਕਦੇ ਛਿਪਦੇ  ਆ ਪਹੁੰਚੇ । ਇੰਹਨਾਂ ਵਕਤਾਂ ਮਾਰਿਆਂ ਬੰਦਿਆਂ ਅਤੇ ਇਸ ਮਾਂ ਧੀ ਨੂੰ ਪਾਕਿਸਤਾਨੀ ਜਾਣ ਵਾਲੇ ਜਥਿਆਂ ਨਾਲ ਰਲਾਕੇ ਆਇਆ ਅਤੇ ਇਹ ਪਰੀਵਾਰ ਮਾਨਵਤਾ ਦਾ ਝੰਡਾ ਬਰਦਾਰ ਬਣਿਆਂ। ਕੁੱਝ ਸਾਲਾਂ ਬਾਅਦ ਇਸ ਮੁਸਲਮਾਨ ਮਾਂ ਧੀ ਦੇ ਬਜੁਰਗ ਅਮਨ ਹੋ ਜਾਣ ਤੋਂ ਬਾਅਦ ਇਸਦੇ ਪਰੀਵਾਰ ਅਤੇ ਬਜੁਰਗਾਂ ਦਾ ਧੰਨਵਾਦ ਕਰਨ ਆਏ ਸਨ।  ਅੱਸੀ ਸਾਲ ਦੀ ਉਮਰ ਵਿੱਚ ਜਿਲਾ ਮਾਨਸਾ ਬਠਿੰਡਾਂ ਦੇ ਮੌੜ ਮੰਡੀ ਕੋਲ ਵਸਦੇ ਪਿੰਡ ਘੁੰਮਣ ਦਾ ਵਸਨੀਕ ਮਾਸਟਰ ਖੇਤਾ ਸਿੰਘ ਅਧਿਆਪਕ ਹੁੰਦਾਂ ਹੋਇਆਂ ਵੀ ਨਕਸਲਬਾੜੀ ਲਹਿਰ ਵਿੱਚ ਹਮਦਰਦ ਬਣਕੇ ਲੋਕ ਹਿੱਤਾਂ ਲਈ ਜੂਝਦਾ ਰਿਹਾ ਹੈ। ਇਸ ਲਹਿਰ ਦੇ ਫੇਲ ਹੋਣ ਤੇ ਇੰਟਰਨੈਸਨਲ ਡੈਮੋਕਰੇਟਿਕ ਪਾਰਟੀ ਬਣਾਕਿ ਆਮ ਲੋਕਾਂ ਦੀ ਕਿਸਮਤ ਬਦਲਣ ਲਈ ਲੜਦਾ ਰਿਹਾ। ਪਿੱਛਲੇ ਸਮੇਂ ਵਿੱਚ ਆਮ ਲੋਕਾਂ ਦੀ ਭਲਾਈ ਦੇ ਨਾਂ ਤੇ ਉੱਠੀ ਆਮ ਆਦਮੀ ਪਾਰਟੀ ਦੀ ਪੰਜਾਬ ਸਟੇਟ ਚੋਣ ਕੰਪੇਨ ਕਮੇਟੀ ਦਾ ਮੁੱਖ ਆਗੂ ਰਿਹਾ ਪਰ ਚੋਣ ਜਿੱਤਣ ਬਾਅਦ ਪਾਰਟੀ ਆਗੂ ਇਸ ਨਿਧੜਕ ਲੋਕ ਹਿੱਤੂ ਇਨਸਾਨ ਤੋਂ ਕਿਨਾਰਾ ਕਰ ਗਈ। ਵਰਤਮਾਨ ਸਮੇਂ ਪੰਜਾਬ ਸਾਂਝੀਵਾਲਤਾ ਜਥੇ ਦਾ ਸਰਪ੍ਰਸਤ ਬਣਕੇ ਪੰਜਾਬ ਦੇ ਲੋਕਾਂ ਦੀ ਏਕਤਾ ਅਤੇ ਸ਼ਾਂਝੀਵਾਲਤਾ ਬਣਾਉਦਿਆਂ ਲੋਕ ਪੱਖੀ ਸਿਆਸਤ ਅਤੇ ਸਰਕਾਰ ਬਨਾਉਣ ਲਈ ਯਤਨ ਕਰ ਰਿਹਾ ਹੈ। ਇਹੋ ਜਿਹੇ ਇਨਸਾਨੀਅਤ ਦੀ ਗੁੜਤੀ ਲੈਕੇ ਜਿੰਦਗੀ ਗੁਜਾਰਨ ਵਾਲਾ ਵਿਅਕਤੀ ਨੌਜਵਾਨ ਵਰਗ ਦਾ ਰਾਹ ਦਸੇਰਾ ਬਣਿਆ ਹੋਇਆਂ ਹੈ ਪਰਮਾਤਮਾ ਇਸਨੂੰ ਲੰਬੀ ਤੰਦਰੁਸਤੀ ਭਰੀ ਉਮਰ ਬਖਸੇ ਦੀ ਦੁਆ ਮੱਲੋ ਮੱਲੀ ਕਰਨ ਨੂੰ ਜੀ ਕਰ ਹੀ ਆਉਂਦਾ ਹੈ। ਇਹੋ ਜਿਹੇ ਮਹਾਨ ਜੁਝਾਰੂ ਮਨੁੱਖ ਦੀ ਅਗਵਾਈ ਵਿੱਚ ਚਲ ਰਹੇ ਸੁਮੇਲ ਸਿੰਘ ਤੋਂ ਵੀ ਭਵਿੱਖ ਵਿੱਚ ਪੰਜਾਬ ਦੇ ਭਲੇ ਦੀ ਭਰਭੂਰ ਆਸ ਕੀਤੀ ਜਾ ਸਕਦੀ ਹੈ ਜੋ ਕਿ ਖਡੂਰ ਸਾਹਿਬ ਦੀ ਆਉਣ ਵਾਲੀ ਚੋਣ ਤੋਂ ਪੰਜਾਬ ਦਾ ਭਵਿੱਖ ਲੋਕਪੱਖੀ ਸਿਆਸਤ ਵੱਲ ਤੋਰਨ ਦੀ ਕੋਸਿਸ ਸੁਰੂ ਕਰ ਰਹੇ ਹਨ। ਆਮੀਨ। ਖੇਤਾ ਸਿੰਘ ਦੇ ਫੋਨ ਨੰਬਰ ਤੇ 9463627256 ਤੇ ਕਾਲ ਕਰਕੇ ਉਹਨਾਂ ਨੂੰ ਸਿਜਦਾ ਕੀਤਾ ਜਾ ਸਕਦਾ ਹੈ  ਮਾਨਵਤਾ ਵਾਦੀ ਲੋਕ ਪਿਆਰ ਦੇ ਆਸਵੰਦ ਹੁੰਦੇ ਹਨ
ਗੁਰਚਰਨ ਸਿੰਘ ਪੱਖੋਕਲਾਂ  ਪਿੰਡ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

Monday 23 November 2015

ਮੌਤ ਦੇ ਦਿਨ ਕਿੰਨੇ ਕੁ ਦੂਰ ਜਾਂ ਕਿੰਨੇ ਕੁ ਨੇੜੇ

                           
 ਢਾਈ ਲੱਖ ਲੋਕ ਰੋਜਾਨਾਂ ਦੁਨੀਆਂ ਵਿੱਚ ਮੌਤ ਦੇ ਘਰ ਚਲੇ ਜਾਂਦੇ ਹਨ ਹਿੰਦੋਸਤਾਨ ਵਿੱਚ 62000 ਲੋਕ ਰੋਜਾਨਾਂ ਮਰਦੇ ਹਨ ਅਤੇ ਪੰਜਾਬ ਵਿੱਚ 12 -1300 ਲੱਗਭੱਗ ਇਸਨੂੰ ਸਦਾ ਲਈ ਛੱਡ ਜਾਂਦੇ ਹਨ। 13000 ਪਿੰਡਾਂ ਵਾਲੇ ਪੰਜਾਬ ਦੇ ਦਸਵੇਂ ਪਿੰਡ ਇੱਕ ਮੌਤ ਔਸਤ ਰੂਪ ਵਿੱਚ ਹੁੰਦੀ ਹੈ। ਇਹੋ ਜਿਹੇ ਅੰਕੜੇ ਸੁਣ ਕੇ ਬਹੁਤ ਸਾਰੇ ਪਾਠਕਾਂ ਨੂੰ ਯਕੀਨ ਹੀ ਨਹੀਂ ਆਉਂਦਾਂ ਅਤੇ ਕਈ ਵਾਰ ਤਾਂ ਝੂਠ ਦਾ ਲੇਬਲ ਵੀ ਲਾ ਦਿੰਦੇ ਹਨ। ਆਉ ਵਿਸਲੇਸ਼ਣ ਕਰੀਏ ਕਿ ਮੌਤ ਅਤੇ ਜਿੰਦਗੀ ਸਬੰਧੀ ਗਿਣਤੀਆਂ ਮਿਣਤੀਆਂ ਕਿਸ ਤਰਾਂ ਦੀਆਂ ਹਕੀਕਤ ਭਰਭੂਰ ਹਨ। ਦੁਨੀਆਂ ਵਿੱਚ ਵਸਦੇ ਜਿਉਂਦੇ ਲੋਕਾਂ ਦੀ ਗਿਣਤੀ ਸੱਤ ਅਰਬ ਜਾਂ ਸੱਤ ਸੌ ਕਰੋੜ ਹੈ। ਦੁਨੀਆਂ ਦੀ ਔਸਤ ਉਮਰ 67 ਸਾਲ ਹੈ ਹਰ ਮਨੁੱਖ ਦੀ ਜਿਸਦਾ ਭਾਵ ਹੈ ਕਿ ਆਉਣ ਵਾਲੇ 70 ਕੁ ਸਾਲਾਂ ਵਿੱਚ ਵਰਤਮਾਨ ਲੋਕਾਂ ਨੇ ਮੌਤ ਦੇ ਮੂੰਹ ਚਲਿਆਂ ਜਾਣਾਂ ਹੈ। ਸੱਤ ਸੌ ਕਰੋੜ ਨੂੰ ਸੱਤਰ ਸਾਲਾਂ ਵਿੱਚ ਜਾਣ ਲਈ ਔਸਤ ਰੂਪ ਵਿੱਚ ਹਰ ਸਾਲ ਦਸ ਕਰੋੜ ਲੋਕ ਮੌਤ ਦੇ ਦਰਵਾਜੇ ਖੜਕਾਉਦੇਂ ਹਨ। ਦਸ ਕਰੋੜ ਭਾਵ ਇੱਕ ਹਜਾਰ ਲੱਖ ਲੋਕ 365 ਦਿਨਾਂ ਦੇ ਵਿੱਚ ਖਤਮ ਹੋ ਜਾਂਦੇ ਹਨ ਜੋ ਕਿ ਰੋਜਾਨਾਂ ਢਾਈ ਲੱਖ ਦੇ ਨੇੜੇ ਤੇੜੇ ਹੁੰਦੇ ਹਨ। ਭਾਰਤ ਦੇਸ ਵਿੱਚ 125 ਕਰੋੜ ਅਬਾਦੀ ਹੈ ਜਿਸ ਵਿੱਚੋਂ ਦੋ ਕਰੋੜ ਲੋਕ ਹਰ ਸਾਲ ਇਸ ਮੌਤ ਦੇ ਸਿਕਾਰ ਬਣਦੇ ਹਨ। https://scontent-ams3-1.xx.fbcdn.net/hphotos-xfl1/v/t1.0-9/12289542_934173959991383_6839787904284877361_n.jpg?efg=eyJpIjoiYiJ9&oh=cb61dcd1b2a3b9e44773d63a08741ce1&oe=56E94988
                                ਭਾਰਤ ਦੇਸ ਦੇ ਲੋਕਾਂ ਦੀ ਔਸਤ ਉਮਰ 62 ਸਾਲ ਹੀ ਹੈ ਜਪਾਨ ਦੇ ਲੋਕਾਂ ਦੀ 84 ਸਾਲ ਹੈ ਅਤੇ ਕਈ ਅਤਿ ਪਿੱਛੜੇ ਮੁਲਕਾਂ ਦੀ ਔਸਤ ਉਮਰ ਹੋਰ ਵੀ ਘੱਟ ਹੈ ਪਰ ਵਿਕਸਿਤ ਮੁਲਕਾਂ ਦੇ ਵਿੱਚ ਸਾਡੇ ਭਾਰਤ ਨਾਲੋਂ ਜਿਆਦਾ ਵੀ ਹੈ। ਹਰ ਮਨੁੱਖ ਔਸਤ ਰੂਪ ਵਿੱਚ 27000 ਕੁ ਦਿਨ ਹੀ ਇਸ ਸੰਸਾਰ ਤੇ ਰਹਿੰਦਾਂ ਹੈ। ਵਿਰਲੇ ਲੋਕ ਹੀ ਸੌ ਸਾਲ ਦੀ ਸੈਚੁਰੀ ਮਾਰਦੇ ਹਨ ਪਰ ਬਹੁਤ ਸਾਰੇ ਬਚਪਨ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਜਾਦੇ ਹਨ। ਜਿਸ ਮਨੁੱਖ ਦਾ ਸਰੀਰ ਤੰਦਰੁਸਤ ਰਹੇ ਅਤੇ ਕੁਦਰਤ ਦੀ ਕੋਈ ਵੀ ਕਿਰਤ ਉਸ ਉੱਪਰ ਕਹਿਰਵਾਨ ਨਾਂ ਹੋਵੇ ਉਹ ਮਨੁੱਖ ਗਰੀਬ ਹੋਣਦੇ ਬਾਵਜੂਦ ਵੀ ਲੰਬਾਂ ਸਮਾਂ ਦੁਨੀਆਂ ਦੇਖ ਜਾਂਦਾ ਹੈ ਪਰ ਬਹੁਤ ਸਾਰੇ ਅਮੀਰ ਮਸਹੂਰ , ਸਿਆਣੇ ਲੋਕ ਵੀ ਸਮੇਂ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਅਖ ਜਾਂਦੇ ਹਨ ਕਿਉਂਕਿ ਕੁਦਰਤੀ ਅਤੇ ਸੰਸਾਰਿਕ ਹਾਲਾਤ ਉਹਨਾਂ ਦੇ ਖਿਲਾਫ ਹੋ ਜਾਂਦੇ ਹਨ। ਜਿਸ ਤਰਾਂ ਵਰਤਮਾਨ ਸਮੇਂ ਦਾ ਮਸੀਨੀਕਰਨ ਅਣਗਿਣਤ ਲੋਕਾਂ ਦੀ ਜਾਨ ਬਚਾ ਲੈਂਦਾ ਹੈ ਅਨੇਕਾਂ ਵਾਰ ਪਰ ਅਣਗਿਣਤ ਲੋਕਾਂ ਦੀ ਇਹੋ ਮਸੀਨੀਕਰਣ  ਜਿੰਦਗੀ ਧੱਕੇ ਨਾਲ ਖੋਹ ਵੀ ਲੈਂਦਾ ਹੈ। ਡਾਕਟਰੀ ਇਲਾਜ ਵੀ ਲੰਬੀ ਜਿੰਦਗੀ ਵਿੱਚ ਸਹਾਇਕ ਹੁੰਦੇ ਹਨ ਪਰ ਅਨੇਕਾਂ ਵਾਰ ਅਨੇਕਾਂ ਲੋਕਾਂ ਨੂੰ ਇਹ ਇਲਾਜ ਅਤੇ ਇਹ ਦਵਾਈਆਂ ਮੌਤ ਦੇ ਮੂੰਹ ਵਿੱਚ ਵੀ ਲੈ ਜਾਂਦੀਆਂ ਹਨ। ਅਸਲ ਵਿੱਚ ਇਹ ਸੰਸਾਰ ਤੇ ਰਹਿਣਾਂ ਮਨੁੱਖੀ ਚਲਾਕੀਆਂ ਤੇ ਨਿਰਭਰ ਨਹੀਂ ਕਰਦਾ ਬਲਕਿ ਕੁਦਰਤ ਦੀ ਮਿਹਰ ਅਤੇ ਮੌਕਾ ਮੇਲ ਤੇ ਵੀ ਨਿਰਭਰ ਕਰਦਾ ਹੈ।
                           ਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ ਮੈ ਹੂੰ ਪਰਮ ਪੁਰਖ ਕਾ ਦਾਸਾ..... ਦੇਖਣ ਆਇਉ ਜਗਤ ਤਮਾਸਾ।  ਅਸਲ ਵਿੱਚ ਇਸ ਸੰਸਾਰ ਤੇ ਅਸ਼ੀਂ ਇਸ ਸੰਸਾਰ ਜਾਂ ਬ੍ਰਹਿਮੰਡ ਨੂੰ ਦੇਖਣ ਹੀ ਆਉਂਦੇ ਹਾਂ ਅਤੇ ਇਹ ਅਨੰਤ ਕੁਦਰਤ ਦਾ ਇੱਕ ਤਮਾਸਾ ਹੈ ਜਿਸਨੂੰ ਇੱਕ ਦਿਨ ਅਸੀਂ ਸਭ ਨੇਂ ਛੱਡ ਜਾਣਾਂ ਹੈ। ਮਨੁੱਖ ਜਦ ਇਸ ਸੱਚ ਨੂੰ ਭੁੱਲਕੇ ਦੁਨਿਆਵੀ ਇਨਕਲਾਬ ਸਿਰਜਣ ਤੁਰ ਪੈਂਦਾ ਹੈ ਤਦ ਉਹ ਖੁਦ ਹੀ ਤਮਾਸਾ ਬਣ ਜਾਂਦਾ ਹੈ ਜਿਸ ਨੂੰ ਸੰਸਾਰ ਅਤੇ ਕੁਦਰਤ ਦੇਖਕੇ ਹਸਦੀ ਹੈ। ਜਿਹੜੇ ਲੋਕ ਕੁਦਰਤ ਦੇ ਭੈਅਥੱਲੇ ਦੁਨੀਆਂ ਨੂੰ ਬਦਲਣ ਦੀ ਥਾਂ ਆਪ ਕੁਦਰਤ ਦੇ ਅਨੁਸਾਰ ਚਲਦੇ ਹਨ ਉਹ ਲੋਕ ਸਫਲ ਜੰਦਗੀ ਜਿਉਂਦੇ ਹਨ। ਜਿਸ ਮਨੁੱਖ ਦਾ ਕੁਦਰਤ ਨਾਲ ਮਿਲਕੇ ਚਲਣਾਂ ਹੁੰਦਾ ਹੈ ਉਸਦਾ ਆਚਰਣ ਵੀ ਪਾਕਿ ਪਵਿੱਤਰ ਹੁੰਦਾਂ ਹੈ ।

Saturday 17 October 2015

ਮੈਂ ਭਗਵੰਤ ਮਾਨ ਦੀ ਵੋਟਾਂ ਵਿੱਚ ਮਦਦ ਕਿਉਂ ਕੀਤੀ ?

                                                 ਪਾਠਕ ਮਿੱਤਰੋ ਕੰਮ ਤਾਂ ਕੋਈ ਹੋ ਸਕਦਾ ਹੈ ਕਈ ਵਿਅਕਤੀ ਇੱਕੋ ਕਰਦੇ ਹੋਣ ਪਰ ਕਰਨ ਪਿੱਛੇ ਕਿਸੇ ਦਾ ਕਿਹੜਾ ਮਕਸਦ ਇਹ ਜਾਨਣਾਂ ਬਹੁਤ ਮੁਸਕਲ ਹੁੰਦਾਂ ਹੈ। ਖੇਤੀ ਕਰਦਿਆਂ ਕੰਮ ਕਰਨ ਵਾਲਾ ਕਿਸਾਨ ਚਾਰ ਪੈਸੇ ਬਚਾਉਣ ਲਈ ਖੁਦ ਕੰਮ ਕਰਦਾ ਹੈ ਪਰ ਨੌਕਰ ਬੱਝਿਆ ਹੋਇਆ ਮਜਬੂਰੀ ਵਿੱਚ ਕਰਦਾ ਹੈ ਦਿਹਾੜੀਦਾਰ ਕੁੱਝ ਕਮਾਉਣ ਲਈ ਕਰਦਾ ਹੈ।  ਇਸ ਤਰਾਂ ਹੀ ਸਾਰੇ ਕੰਮਾਂ ਨੂੰ ਕਰਨ ਪਿੱਛੇ ਵੱਖੋ ਵੱਖਰੇ ਲੋਕਾਂ ਦੇ ਵੱਖੋ ਵੱਖਰੇ ਮਕਸਦ ਹੁੰਦੇ ਹਨ ਜੋ ਬਹੁਤ ਮੁਸਕਲ ਹੁੰਦੇ ਹਨ ਜਾਨਣੇਂ। ਪਿੱਛਲੇ ਦਿਨੀ ਭਗਵੰਤ ਮਾਨ ਦੀ ਵੋਟਾਂ ਵਿੱਚ ਮਦਦ ਕਰਨ ਤੇ ਬਹੁਤ ਸਾਰੇ ਮਿੱਤਰਾਂ ਨੇ ਉਸ ਬਾਰੇ ਲਿਖੀਆਂ
Add caption
ਹਕੀਕਤਾਂ ਤੋਂ ਔਖੇ ਹੋਕੇ ਸਵਾਲ ਕੀਤੇ ਹਨ ਕਿ ਮੈਂ ਉਸਦੀ ਮਦਦ ਕਿਉਂ ਕੀਤੀ? ਅਸਲ ਵਿੱਚ ਇਸ ਪਿੱਛੇ ਮੇਰਾ ਵੀ ਇੱਕ ਇਹੋ ਜਿਹਾ ਕਾਰਨ ਸੀ ਜਿਸ ਅਨੁਸਾਰ ਮੈਂ ਆਪਣੇ ਬੱਚਿਆਂ ਅਤੇ ਮਿੱਤਰਾਂ ਦੇ ਫੈਸਲੇ ਦੀ ਹਮਾਇਤ ਕੀਤੀ ਜੋ ਇੱਕ ਗੁਰੂਘਰ ਦੀ ਬੇਅਦਬੀ ਨਾਲ ਜੁੜਿਆ ਹੋਇਆਂ ਹੈ ਜੋ ਕਿ ਢੀਂਡਸਾ ਪਰੀਵਾਰ ਵੱਲੋਂ ਕੀਤੀ ਗਈ ਸੀ। ਮਸਤੂਆਣਾਂ ਨੇੜੇ ਬਹਾਦਰਪੁਰ ਪਿੰਡ ਵਿੱਚ ਇੱਕ ਬਹੁਤ ਹੀ ਸੁੰਦਰ ਗੁਰੂ ਘਰ ਬਣਿਆਂ ਹੋਇਆਂ ਸੀ। ਜਿਸ ਦੇ ਕੋਲ ਇੱਕ ਪੰਜਾਹ ਸੱਠ ਫੁੱਟ ਡੂੰਘਾਂ ਜੋ ਛੱਪੜ ਘੱਟ ਗੰਦ ਮੰਦ ਦਾ ਘਰ ਜਿਆਦਾ ਸੀ ਜਿਸ ਵਿੱਚੋਂ ਗੰਦ ਦਾ ਮੁਸਕ ਮਾਰਦਾ ਸੀ। ਜਿਸਨੂੰ ਮੇਰੇ ਇੱਕ ਰਹਿਬਰ ਨੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਆਪਣੇ ਕੋਲੋਂ 20-25 ਲੱਖ ਰੁਪਏ ਲਾਕੇ ਭਰਵਾਇਆ ਅਤੇ ਚਾਰ ਦਿਵਾਰੀ ਕਰਵਾਈ ਜਿਸ ਲਈ ਨਾਂ ਤਾਂ ਉਸ ਪਿੰਡ ਦੇ ਕਿਸੇ ਵਿਅਕਤੀ ਕੋਲੋਂ ਕੁੱਝ ਲਿਆ ਹੋਵੇ ਜਾਂ ਇਕੱਠਾ ਕੀਤਾ ਹੋਵੇ ਪਰ ਉਸ ਰਹਿਬਰ ਦੇ ਉਸ ਪਿੰਡ ਦੇ ਕੁੱਝ ਗਿਣਤੀ ਦੇ ਸਰਧਾਲੂ ਸੇਵਾ ਵਿੱਚ ਜਰੂਰ ਲੱਗੇ ਪਰ ਜਿਆਦਾਤਰ ਯੋਗਦਾਨ ਉਸ ਪਿੰਡ ਤੋਂ 50 ਕਿਲੋਮੀਟਰ ਦੂਰ ਮੇਰੇ ਪਿੰਡ ਦੇ ਲੋਕਾਂ ਦੇ ਟਰੈਕਟਰ ਟਰਾਲੀਆਂ ਨਾਲ ਤਿੰਨ ਮਹੀਨੇ ਲਗਾਤਾਰ ਭਰਤ ਪਾਉਂਦੇ ਰਹੇ। ਇਹ ਕੰਮ ਰਾਤ ਨੂੰ ਵੀ ਲਗਾਤਾਰ ਜਾਰੀ ਰਹਿੰਦਾਂ ਸੀ ਜਿਸ ਨੂੰ ਦੇਖਕੇ ਹਾਈਵੇਅ ਤੇ ਲੰਘਦੇ ਲੋਕ ਵੀ ਹੈਰਾਨ ਹੁੰਦੇ ਸਨ। ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਵੀ ਇਸ ਅਚੰਭੇ ਨੂੰ ਦੇਖਕੇ ਮਿੱਟੀ ਲਹਾਉਣ ਦੀ ਸੇਵਾ ਵਿੱਚ ਲੱਗੇ ਰਹੇ ਸਨ। ਇਸ ਕਾਰ ਸੇਵਾ ਦੌਰਾਨ ਉਸ ਪਿੰਡ ਦੇ ਅਨੇਕਾਂ ਘਰਾਂ ਦੀਆਂ ਟਿੱਬਿਆਂ ਵਾਲੀਆਂ ਜਮੀਨਾਂ ਉਪਜਾਊ ਹੋ ਗਈਆਂ ਸਨ। ਇਸ ਗੰਦੇ ਮੰਦੇ ਥਾਂ ਨੂੰ ਉਸ ਪਿੰਡ ਦੇ ਲੋਕ ਉਸ ਵਕਤ ਅਸੰਭਵ ਕੰਮ ਮੰਨਦੇ ਸਨ ਪਰ ਜਦ ਉਹ ਥਾਂ ਸਾਫ ਹੋ ਗਈ ਬਹੁਤੇ ਲੋਕ ਖੁਸ਼ ਅਤੇ ਹੈਰਾਨ ਹੋਏ ਪਰ ਉਸ ਪਿੰਡ ਦੇ ਰਾਜਨੀਤਕ ਲੋਕ ਪਰੇਸ਼ਾਨ ਵੀ ਹੋ ਗਏ ਸਨ।

                                         ਮੇਰੇ ਉਸ ਮਹਾਨ ਰਹਿਬਰ ਨੇ ਆਪਣੇ ਕੋਲੋਂ ਹੋਰ ਪੈਸਾ ਖਰਚ ਕੇ ਉਸ ਥਾਂ ਦੀ ਚਾਰ ਦਿਵਾਰੀ ਕਰਵਾ ਦਿੱਤੀ ਗਈ ਜਿਸ ਨਾਲ ਗੁਰੂ ਘਰ ਦੀ ਇਮਾਰਤ ਦਾ ਵਿਸਾਲ ਘੇਰਾ ਹੋ ਗਿਆ ਜਿਸ ਵਿੱਚ ਬਹੁਤ ਵੱਡੇ ਧਾਰਮਿਕ ਅਤੇ ਸਮਾਜਿਕ ਇਕੱਠ ਕੀਤੇ ਜਾ ਸਕਦੇ ਸਨ। ਰਾਜਨੀਤਕ ਲੋਕ ਆਪਣੇ ਹਿੱਤਾਂ ਅਨੁਸਾਰ ਢੀਡਸਾ ਪਰੀਵਾਰ ਦੀ ਨੇੜਤਾ ਕਾਰਨ ਇਸ ਥਾਂ ਦੀ ਵਰਤੋ ਕਰਨ ਲਈ ਅਤੇ ਆਪਣੀ ਹੈਂਕੜ ਪੁਗਾਉਣ ਲਈ ਸਕੀਮਾਂ ਸੋਚਦੇ ਹੋਏ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਉਸ ਥਾਂ ਸਰਕਾਰੀ ਇਮਾਰਤਾਂ ਬਨਾਉਣ ਲੱਗੇ । ਡਿਸ਼ਪੈਂਸਰੀ ਧੱਕੇ ਨਾਲ ਬਣਾ ਲਈ ਗਈ ਅਤੇ ਇਸ ਤਰਾਂ ਦੀ ਕੋਈ ਹੋਰ ਸਰਕਾਰੀ ਇਮਾਰਤ ਬਨਾਉਣ ਦੇ ਨਾਂ ਤੇ ਜਦ ਥਾਂ ਰੋਕੀ ਜਾਣ ਲੱਗੀ ਅਤੇ ਇਸ ਲਈ ਗੁਰੂਘਰ ਦੀ ਚਾਰ ਦਿਵਾਰੀ ਢਾਅ ਦਿੱਤੀ ਗਈ। ਪਿੰਡ ਦੇ ਕੁੱਝ ਲੋਕਾਂ ਨੇ ਰਾਜਨੀਤਕਾਂ ਅਫਸਰਸਾਹੀ ਤੱਕ ਪਹੁੰਚ ਕੀਤੀ ਗਈ ਪਰ ਇਸ ਨੂੰ ਢੀਡਸਾ ਪਰੀਵਾਰ ਤੋਂ ਡਰਦਿਆਂ ਕਿਸੇ ਨਾਂ ਰੋਕਿਆਂ। ਪਰ ਉਸ ਸਾਲ ਹੀ ਸਾਇਦ ਜਿਮਨੀ ਚੋਣ ਆ ਗਈ ਜਿਸ ਵਿੱਚ ਪਰਮਿੰਦਰ ਢੀਡਸਾ ਖੜੇ ਕੀਤੇ ਗਏ ਸਨ। ਇਹ ਚੋਣ ਜਿੱਤਣੀ ਬਾਦਲ ਸਾਹਿਬ ਲਈ ਜਰੂਰੀ ਸੀ। ਇਸ ਪਿੰਡ ਦੇ ਲੋਕਾਂ ਦਾ ਇੱਕ ਧੜਾ ਗੁਰੂਘਰ ਦੀ ਚਾਰ ਦਿਵਾਰੀ ਢਾਹੁਣ ਕਾਰਨ ਵਿਰੋਧ ਕਰ ਰਿਹਾ ਸੀ ਜਿਸ ਕਾਰਨ ਇਹ ਮਸਲਾ ਬਾਦਲ ਸਾਹਿਬ ਕੋਲ ਉੱਠਿਆ। ਬਾਦਲ ਸਾਹਿਬ ਨੇ ਵੋਟਾਂ ਖਾਤਰ ਜਾਂ ਸਾਫ ਮਨ ਨਾਲ ਇਹ ਚਾਰ ਦਿਵਾਰੀ ਕਰਵਾਉਣ ਦੇ ਅਦੇਸ ਦਿੱਤੇ ਜੋ ਹੋ ਵੀ ਗਈ ਪਰ ਚੋਣ ਜਿੱਤਣ ਬਾਅਦ ਢੀਂਡਸਾ ਪਰੀਵਾਰ ਅਤੇ ਉਸਦੇ ਨਜਦੀਕੀ ਫਿਰ ਸ਼ੇਰ ਹੋ ਗਏ ਸਨ ਜਿੰਹਨਾਂ ਉਸ ਗੁਰੂ ਘਰ ਦਾ ਕਾਫੀ ਥਾ ਰੋਕ ਲਿਆ ਜਿਸ ਵਿੱਚ ਸਰਕਾਰੀ ਇਮਾਰਤਾਂ ਲੋਕ ਸੇਵਾ ਅਤੇ ਸਾਂਝੇ ਕੰਮਾਂ ਦੇ ਨਾਂ ਥੱਲੇ ਬਣਵਾ ਲਈਆਂ ਗਈਆਂ ਅਤੇ ਕਿਧਰੇ ਇਹ ਧਾਰਮਿਕ ਰੰਗ ਨਾਂ ਲੈ ਜਾਵੇ। ਆਮ ਲੋਕ ਰਾਜਸੱਤਾ ਮੂਹਰੇ ਘੱਟ ਹੀ ਬੋਲਣ ਦੀ ਜੁਰਅਤ ਕਰਦੇ ਹਨ। ਮੇਰੇ ਉਸ ਰਹਿਬਰ ਨੇ ਮੁੜ ਕਦੀ ਉਸ ਪਰੀਵਾਰ ਨੂੰ ਮਾਫ ਨਹੀਂ ਕੀਤਾ। ਲੋਕ ਭਲਾਈ ਦੇ ਸਾਂਝੇ ਕੰਮ ਤੋਂ ਉਹ ਮੁਨਕਰ ਨਹੀਂ ਸਨ ਪਰ ਸਰਕਾਰੀ ਇਮਾਰਤਾਂ ਜਿੰਹਨਾਂ ਵਿੱਚ ਬਹੁਤ ਸਾਰੇ ਕੰਮ ਇਹੋ ਜਿਹੇ ਕਰਨੇ ਪੈਂਦੇ ਹਨ ਜੋ ਧਾਰਮਿਕ ਸਥਾਨਾਂ ਦੀ ਹਦੂਦ ਅੰਦਰ ਕਰਨੇਂ ਚੰਗੇ ਨਹੀਂ ਲੱਗਦੇ ਜਿਵੇਂ ਹਸਪਤਾਲਾਂ ਵਿੱਚ ਅਬਾਰਸਨ ਕਰਨੇਂ, ਕਿਸੇ ਦੇ ਮਜਬੂਰੀਵਸ ਕੱਪੜੇ ਉਤਰਾਉਣੇ ਆਦਿ। ਪਸੂ ਹਸਪਤਾਲਾਂ ਵਿੱਚ ਵੀ ਇਹੋ ਜਿਹੇ ਅਨੇਕ ਕੰਮ ਹੁੰਦੇ ਹਨ ਜਾਂ ਕਿਸੇ ਹੋਰ ਸਰਕਾਰੀ ਇਮਾਰਤਾਂ ਵਿੱਚ ਅਣਜਾਣੇ ਜਾਂ ਜਾਣਬੁੱਝ ਕੇ ਕੁੱਝ ਵੀ ਕੀਤਾ ਜਾ ਸਕਦਾ ਹੈ। ਸਰਕਾਰੀ ਥਾਵਾਂ ਵਿੱਚ ਸਾਦਗੀ ਦੀ ਥਾਂ ਸਿੰਗਾਰ ਕਰਨ ਵਾਲੇ ਮੁਲਾਜਮ ਅਤੇ ਲੋਕ ਆਉਣੇ ਰੋਕੇ ਨਹੀਂ ਜਾ ਸਕਦੇ। ਇਹਨਾਂ ਸਰਕਾਰੀ ਇਮਾਰਤਾਂ ਲਈ ਉਹਨਾਂ ਖੁਦ ਜਮੀਨ ਖਰੀਦ ਕੇ ਦੇਣ ਦੀ ਵੀ ਔਫਰ ਕੀਤੀ ਪਰ ਅੰਨੀ ਬੋਲੀ ਮਾਇਆ ਧਾਰੀ ਰਾਜ ਸੱਤਾ ਕਦ ਸੁਣਦੀ ਹੈ। ਭਾਵੇਂ ਮੇਰਾ ਉਹ ਰਹਿਬਰ ਕਦੀ ਵੀ ਆਪਣੇ ਘਰ ਮੇਰੇ ਪਿੰਡ ਵੀ ਨਹੀਂ ਗਿਆਂ ਇੱਕ ਅੱਧ ਵਾਰ ਤੋਂ ਜਿਆਦਾ ਉਸ ਪਿੰਡ ਵਿੱਚ ਵੀ ਨਹੀਂ ਗਿਆ ਹੈ। ਉਜਾੜ ਲੋਕਾਂ ਤੋਂ ਦੂਰ ਰਹਿਣਾਂ ਇਕੱਲੇ ਰਹਿਣਾਂ ਅਨਪੜ ਹੋਣ ਦੇ ਬਾਵਜੂਦ ਚਾਰ ਪੰਜ ਘੰਟੇ ਮੂੰਹ ਜੁਬਾਨੀ ਅਨੰਤ ਗੁਰਬਾਣੀ ਬੋਲਦੇ ਰਹਿਣਾਂ ਉਸਦੀ ਜੀਵਨ ਜਾਚ ਹੈ ਜਿਸ ਨੂੰ ਸੁਨਣ ਵਾਲੇ ਹੈਰਾਨ ਪਰੇਸਾਨ ਹੋ ਜਾਂਦੇ ਹਨ ਪਰ 90 ਸਾਲ ਦੀ ਉਮਰ ਵਿੱਚ ਉਹ ਇੱਕੋ ਚੌਕੜਾ ਮਾਰ ਬੈਠੇ ਰਹਿੰਦੇ ਹਨ। ਮੈਂ ਵੀ ਇਸ ਗੱਲ ਲਈ ਕਦੀ ਵੀ ਢੀਡਸਾ ਪਰੀਵਾਰ ਨੂੰ ਮਾਫ ਨਹੀਂ ਕਰ ਸਕਦਾ ਜਦ ਮੇਰੇ ਪਿੰਡ ਵਿੱਚ ਆਕੇ ਉਹ ਤਿੰਨ ਹਿੱਸੇ ਵੋਟਾਂ ਲੈਣ ਦੇ ਦਮਗਜੇ ਮਾਰਕੇ ਗਏ ਸਨ ਮੈਨੂੰ ਇਸਦਾ ਦੁੱਖ ਹੋਇਆ ਸੀ। ਮੈਂ ਇਸ ਗੱਲ ਦੇ ਵਿਰੋਧ ਵਿੱਚ ਕਾਂਗਰਸ ਅਤੇ ਭਗਵੰਤ ਮਾਨ ਵਿੱਚੋਂ ਇੱਕ ਨੂੰ ਚੁਨਣਾਂ ਸੀ ਜਿਸ ਲਈ ਕਾਂਗਰਸ ਵੱਲ ਜਾਣਾਂ ਮੈਨੂੰ ਚੰਗਾਂ ਨਹੀਂ ਲੱਗਿਆ ਭਾਵੇਂ ਮੈ ਪਿੱਛਲੇ ਸਮੇਂ ਵਿਧਾਨ ਸਭਾ ਵੇਲੇ ਰੱਬ ਵੱਲੋਂ ਬਖਸੀ ਹੋਈ ਰੱਬੀ ਗਾਉਣ ਦੀ ਕਲਾ ਵਾਲੇ ਮੁਹੰਮਦ ਸਦੀਕ ਦੀ ਮਦਦ ਕੀਤੀ ਅਤੇ ਮੇਰੇ ਪਿੰਡ ਵਿੱਚ ਸਦੀਕ ਸਾਹਿਬ ਦੇ ਸਾਹਮਣੇ ਭਾਰੀ ਇਕੱਠ ਵਿੱਚ ਤਕਰੀਰ ਵੀ ਕੀਤੀ ਸੀ।
                                                 ਪਾਠਕ ਮਿੱਤਰੋ ਆਉ ਦੱਸਾਂ ਮੇਰਾ ਇਹ ਰਹਿਬਰ ਕੌਣ ਹੈ ? ਮੇਰੇ ਲਈ ਪੂਜਣ ਯੋਗ ਇਸ ਮਹਾਨ ਮਨੁੱਖ ਹਿੰਦੋਸਤਾਨ ਦੀਆਂ ਅਦਾਲਤਾਂ ਤੋਂ ਇਨਸਾਫ ਮੰਗਣ ਦੀ ਥਾਂ ਫਾਂਸੀ ਚੜਾ ਦੇਣ ਦੀ ਬੇਨਤੀ ਕੀਤੀ ਸੀ ਕਿਉਂਕਿ ਉਸਨੂੰ ਜੰਗੀਰ ਸਿੰਘ ਜੋਗਾ ਨੇ ਆਪਣੇ ਜੋਰ ਵਰਤਕੇ ਮੁੱਖ ਮੰਤਰੀ ਗੁਰਨਾਮ ਸਿੰਘ ਰਾਂਹੀਂ ਝੂਠਾ ਫਸਾਇਆ ਸੀ ਇੱਕ ਕਤਲ ਕੇਸ਼ ਵਿੱਚ ਜਿਸ ਕਤਲ ਦਾ ਅਸਲ ਦੋਸੀ ਅੱਜ ਵੀ ਜਿਉਂਦਾਂ ਹੈ ਜੋ ਇਕਬਾਲ ਵੀ ਕਰਦਾ ਹੈ ਦੂਸਰਾ ਕਾਤਲ ਮਰ ਚੁੱਕਿਆ ਹੈ ਅਤੇ ਕਰਵਾਉਣ ਵਾਲਾ  ਵੀ ਮਰ ਚੁੱਕਿਆ ਹੈ । ਇਸਨੇ ਪੰਜਾਬ ਦੇ ਰਾਜਪਾਲ ਦੇ ਕਹਿਣ ਤੇ ਵੀ ਸੁਪਰੀਮ ਕੋਰਟ ਅਤੇ ਰਾਸਟਰਪਤੀ ਅੱਗੇ ਕਿਸੇ ਪਟੀਸਨ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਗੁਰਚਰਨ ਸਿੰਘ ਟੌਹੜਾ ਮੇਰੇ ਰਹਿਬਰ ਦੇ ਪੈਰਾਂ ਵਿੱਚ ਬੈਠਦਾ ਸੀ। ਤੁੜ ਪਰੀਵਾਰ ਨੇ ਡੇਢ ਮਹੀਨਾ ਘਰ ਰੱਖਕੇ ਸੇਵਾ ਕੀਤੀ ਸੀ ਜੋ ਰਾਜਨੀਤੀ ਦੇ ਗੰਦ ਵਿੱਚੋਂ ਬਾਹਰ ਛਾਲ ਮਾਰ ਗਿਆ ਸੀ। ਸਰਦਾਰਾ ਸਿੰਘ ਕੋਹਲੀ ਪਟਿਆਲਾ ਉਹਨਾਂ ਦੇ ਪੈਰ ਫੜੀ ਰੱਖਦੇ ਸਨ। ਵੱਡੇ ਬਾਦਲ ਸਾਹਿਬ ਜੇਲ ਦੇ ਗੋਲ ਘੇਰੇ ਅੰਦਰ ਲੰਘਦਿਆਂ ਖੁਦ ਨਮਸ਼ਕਾਰ ਕੀਤੀ ਸੀ ਮੇਰੇ ਰਹਿਬਰ ਨੂੰ। ਸੁਰਜੀਤ ਸਿੰਘ ਬਰਨਾਲਾ ਤਾਂ ਰੋ ਹੀ ਪਏ ਸਨ ਐਮਰਜੰਸੀ ਦੇ ਸਾਲਾਂ ਦੌਰਾਨ ਜੇਲ ਵਿੱਚ। ਜਗਦੇਵ ਸਿੰਘ ਤਲਵੰਡੀ ਉਸ ਫਕੀਰ ਦੇ ਹੱਥੋਂ ਮਿਲੇ ਕੇਲਿਆਂ ਨੂੰ ਫੋਲਕਾਂ ਸਮੇਤ ਖਾ ਗਿਆਂ ਸੀ ਕਿ ਫਕੀਰ ਦੇ ਹੱਥ ਦਾ ਮਿਲਿਆ ਕਿਉਂ ਸਿੱਟ ਦਿਆਂ। ਕਿਸੇ ਲਖਮੀਰ ਵਾਲੇ ਦੇ ਵਿਅਕਤੀ ਨਾਲ ਮਿਲਣ ਲਈ ਤੁਰਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਰਸਤੇ ਵਿੱਚੋਂ ਵਾਪਸ ਮੁੜ ਗਿਆਂ ਸੀ ਜੋ ਅਸਲ ਵਿੱਚ ਉਸਦੀ ਰਾਜਸੱਤਾ ਵਾਲੀ ਕਿਸਮਤ ਦੇ ਹੀ ਮੁੜਨ ਵਰਗੀ ਸੀ। ਬਾਅਦ ਵਿੱਚ ਪਰਧਾਨ ਮੰਤਰੀ ਬਣਿਆਂ ਚੰਦਰ ਸੇਖਰ ਉਸਦੇ ਨਾਲ ਜੇਲ ਵਿੱਚ ਬੰਦ ਰਿਹਾ ਸੀਅੰਮਰਜੰਸੀ ਦੌਰਾਨ । ਨਕਸਲਾਈਟ ਲਹਿਰ ਦਾ ਪੰਜਾਬ ਵਿੱਚ ਜਨਮਦਾਤਾ ਹਾਕਮ ਸਿੰਘ ਸਮਾਉਂ ਮੇਰੇ ਰਹਿਬਰ ਦੇ ਪੈਰੀ ਹੱਥ ਲਾਇਆਂ ਕਰਦਾ ਸੀ। ਸੁਖਦੇਵ ਸਿੰਘ ਢੀਡਸਾ ਨੂੰ ਪਹਿਲੀ ਵਾਰ ਅਜਾਦ ਉਮੀਦਵਾਰ ਦੇ ਤੌਰ ਤੇ ਜਿਤਾਉਣ ਸਮੇਂ ਮੇਰੇ ਰਹਿਬਰ ਦਾ ਮੇਰੇ ਬਜੁਰਗਾਂ ਨੂੰ ਅਦੇਸ ਆਇਆਂ ਸੀ ਜੋ ਉਹਨਾਂ ਵੇਲਿਆ ਵਿੱਚ ਸੁਖਦੇਵ ਸਿੰਘ ਸਨ ਜੋ ਆਪਣੀਆਂ ਛੋਟੀਆਂ ਚੋਣਾਂ ਲਈ ਬਹਾਦਰਪੁਰ ਦੇ ਬਜੁਰਗਾਂ ਨੌਜਵਾਨਾਂ ਕੋਲ ਸਾਈਕਲ ਤੇ ਜਾਇਆ ਕਰਦਾ ਸੀ । ਬੀਬੀ ਰਾਜਿੰਦਰ ਕੌਰ ਭੱਠਲ ਵੀ ਇੱਕ ਵਾਰ ਇਸ ਫਕੀਰ ਦੇ ਹੱਥੋਂ ਚਾਹ ਦੀ ਭਰੀ ਬਾਟੀ ਪੀ ਨਾਂ ਸਕੀ ਸੀ ਜਿਸਨੇ ਅੱਧੀ ਹੀ ਪੀਤੀ ਸੀ ਅਤੇ ਉਸਨੂੰ ਅੱਧੀ ਮਨਿਸਟਰੀ ਮਿਲੀ ਉਸ ਸਾਲ ਭਾਵ ਰਾਜਮੰਤਰੀ। ਅਨੰਤ ਅਨੰਤ ਗੱਲਾਂ ਦਾ ਇਤਿਹਾਸ ਅਤੇ ਖਜਾਨਾਂ ਹੈ ਮੇਰੇ ਕੋਲ ਮੇਰੇ ਇਸ ਰਹਿਬਰ ਦਾ ਜੋ ਉਸਦੇ ਅਨੰਤ ਖਜਾਨੇ ਵਿੱਚੋਂ ਇੱਕ ਤਿਲ ਮਾਤਰ ਹੀ ਹੈ ਕਿਉਂਕਿ ਉਸਦਾ ਅਸਲ ਖਜਾਨਾਂ ਤਾਂ ਉਸਦੇ ਹਜਾਰਾਂ ਸੰਗੀ ਸਾਥੀ ਸਰਧਾਲੂ ਲੋਕ ਹੀ ਜਾਣਦੇ ਹਨ ਜਾਂ ਉਹ ਅਨੰਤ ਕੁਦਰਤ ਜਾਣਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਇੱਕ ਵਾਰ ਕਿਸੇ ਸਿੱਖ ਸਟੂਡੈਂਟ ਫੈਡਰੇਸਨ ਦੇ ਆਗੂ ਤੋਂ ਇਸ ਰਹਿਬਰ ਦੀ ਕਹਾਣੀ ਸੁਣਕੇ ਮਿਲਣ ਜਾਣ ਦੀ ਇੱਛਾ ਪਰਗਟਾਈ ਸੀ ਜੋ ਸੰਤ ਹਰਚੰਦ ਸਿੰਘ ਲੌਗੋਵਾਲ ਨੇ ਕਿਸੇ ਤਰਾਂ ਪੂਰੀ ਹੋਣ ਤੋਂ ਰੋਕ ਦਿੱਤੀ ਸੀ। ਪਰ ਮੇਰੇ ਇਸ ਰਹਿਬਰ ਨੂੰ ਇਕੱਲਤਾ ਹਮੇਸਾਂ ਚੰਗੀ ਲੱਗਦੀ ਹੈ ਅਤੇ ਉਹ ਲੋਕਾਂ ਨਾਲ ਨਹੀਂ ਖੁਦਾ ਨਾਲ ਗੱਲਾਂ ਕਰਦਾ ਹੈ। ਅੱਜ ਵੀ ਇਹ ਕੇਸ ਭਾਰਤੀ ਇਨਸਾਫ ਪਰਬੰਧ ਤੇ ਸਵਾਲ ਖੜੇ ਕਰਦਾ ਹੈ। ਇਹ ਕੇਸ ਯੂ ਐਨ ਦੇ ਪੱਧਰ ਦਾ ਹੈ ਜਿਸ ਦੀ ਜਾਂਚ ਦੁਨੀਆਂ ਨੂੰ ਸੇਧ ਦੇਵੇਗੀ ਦੁਨੀਆਂ ਦੇ ਇਨਸਾਫ ਪਰਬੰਧ ਦੀਆਂ ਕਮੀਆਂ ਕੀ ਹਨ। ਕਿਸ ਤਰਾਂ ਫਾਸੀਂ ਦੀਆਂ ਸਜਾਵਾਂ ਹੁੰਦੀਆਂ ਹਨ। ਕੋਈ ਸਰਕਾਰ ਕੋਈ ਜੱਜ ਇਸ ਕੇਸ ਦੀ ਇੰਨਕੁਆਇਰੀ ਦੇ ਆਰਡਰ ਦੇਵੇ ਮੈਂ ਸਾਰੇ ਸਬੂਤ ਪੇਸ਼ ਕਰ ਸਕਦਾ ਹੈ ।
                         ਮੈਂ ਸਿਆਸੀ ਲਾਹਿਆਂ ਵਿੱਚ ਵਿਸਵਾਸ ਨਹੀਂ ਕਰਦਾ ਨਿੱਜੀ ਲੋੜਾਂ ਦੀ ਥਾਂ ਮੈਂ ਬਿਨਾਂ ਅਧਾਰ ਵਾਲੀ ਗਰੀਬ ਪਾਰਟੀ ਦੇ ਹੀਰੋ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਫੈਸਲਾ ਲਿਆ ਸੀ। ਮੇਰੇ ਪਿੰਡ ਦੇ ਅਕਾਲੀ ਆਗੂ ਸਰਪੰਚੀ ਦੀ ਨਵੀਂ ਨਵੀ ਚੋਣ ਕੁੱਝ ਦਿਨ ਪਹਿਲਾਂ ਮੇਰੀ ਹਮਾਇਤ ਸਮੇਤ 3700 ਵੋਟ ਲੈਕੇ ਵਿਰੋਧੀ ਜੋ ਮੇਰੇ ਚਾਚੇ ਦਾ ਪੁੱਤ ਸੀ ਤੋਂ 2000 ਵੋਟ ਜਿਆਦਾ ਲੈਕੇ ਜਿੱਤੇ ਸਨ ਜਿੰਹਨਾਂ ਢੀਡਸਾ ਸਾਹਿਬ ਨੂੰ ਭਰੋਸਾ ਦਿੱਤਾ ਕਿ ਪਿੰਡ ਦੀ ਤਿੰਨ ਹਿੱਸੇ ਵੋਟ ਤੁਹਾਨੂੰ ਪਵਾਵਾਂਗੇ। ਅੱਧ ਦੇ ਮਾਲਕ ਕਾਂਗਰਸੀ ਇਹ ਸਮਝਦੇ ਸਨ ਕਿ ਅਸੀ ਹਰ ਵਾਰ ਦੀ ਤਰਾਂ ਅੱਧੀ ਵੋਟ ਜਰੂਰ ਲੈਕੇ ਜਾਵਾਂਗੇ। ਪਰ ਨਤੀਜੇ ਸਮੇਂ ਮਾਨ ਨੂੰ 3100 ਅਕਾਲੀਆਂ ਨੂੰ 1400 ਕਾਂਗਰਸ ਨੂੰ 600 ਵੋਟ ਪਈ ਸੀ। ਭਾਵੇਂ ਇਹ ਵੋਟ ਮੇਰੇ ਪਿੱਛੇ ਜਾਂ ਭਗਵੰਤ ਪਿੱਛੇ ਨਹੀਂ ਪਈ ਇਹ ਲੋਕ ਲਹਿਰ ਦੀ ਹਨੇਰੀ ਸੀ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਹਰਾਉਣ ਦੀ। ਸੋ ਮੇਰੇ ਦੋਸਤ ਮਿੱਤਰ ਅਤੇ ਪਾਠਕ ਮਿੱਤਰ ਜੋ ਮੇਰੇ ਤੇ ਸਵਾਲ ਕਰਦੇ ਹਨ ਕਿ ਮੈਂ ਭਗਵੰਤ ਮਾਨ ਦੀ ਮਦਦ ਕਿਉਂ ਕੀਤੀ ਸੀ ਇਹੋ ਕਾਰਨ ਸੀ ਮੇਰਾ ਅਸਲੀ  ਜੋ ਤੁਹਾਡੇ ਸਾਹਮਣੇ ਰੱਖਿਆ ਹੈ। ਮੈਨੂੰ ਕਦੀ ਵੀ ਨਿੱਜੀ ਲਾਲਸਾ ਦਾ ਲੋਭ ਨਹੀਂ ਚੜਦਾ ਮੇਰੇ ਘਰ ਸਾਲ ਵਿੱਚ ਦਸ ਮਣ ਅਨਾਜ ਮੁਸਕਲ ਨਾਲ ਖਾਣ ਲਈ ਵਰਤਿਆ ਜਾਂਦਾ ਹੈ ਪਰ ਅਨੰਤ ਕੁਦਰਤ ਮੈਨੂੰ ਸੌ ਗੁਣਾਂ ਜਿਆਦਾ ਅਨਾਜ ਦਿੰਦੀ ਹੈ। ਦੁਨਿਆਵੀ ਲੋੜਾਂ ਅਤੇ ਚੌਧਰਾਂ ਲਈ ਮੈਂ ਕਦੀ ਰਾਜਨੀਤਕਾਂ ਦੀ ਚਮਚੀ ਨਹੀਂ ਮਾਰਦਾ ਭਾਵੇਂ ਮੈਂ ਬਹੁਤ ਵੱਡੇ ਵੱਡੇ ਆਗੂਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਹਨ ਜਿੰਹਨਾਂ ਉੱਪਰ ਉਹਨਾਂ ਵਿੱਚੋਂ ਲੱਗਭੱਗ ਸਾਰਿਆਂ ਨੇ ਮੈਨੂੰ ਇੱਜਤ ਬਖਸੀ ਹੈ ਜਿਸ ਵਿੱਚ ਭਗਵੰਤ ਮਾਨ ਵੀ ਸਾਮਲ ਹੈ ਪਰ ਮੈਂ ਕਦੇ ਵੀ ਆਪਣੇ ਦਿਲ ਦੀ ਸਚਾਈ ਕਹਿਣ ਤੋਂ ਗੁਰੇਜ ਨਹੀਂ ਕਰਦਾ। ਜਦ ਦੁਨਿਆਵੀ ਪੈਸਾ ਜਾਇਦਾਦ, ਲੀਡਰੀਆਂ ਚਮਚਾਗਿਰੀਆਂ ਮੌਤ ਨੂੰ ਇੱਕ ਦਿਨ ਵੀ ਨਹੀਂ ਰੋਕ ਸਕਦੀਆਂ ਮੈਂ ਆਪਣੇ ਮਨ ਦਾ ਸੱਚ ਕਹਿਣ ਤੋਂ ਕਿਉਂ ਡਰਾਂ । ਮੈਨੂੰ ਆਮ ਲੋਕਾਂ ਦੁਆਰਾ ਨਾਸਤਿਕ ਬਗੈਰਾ ਗਰਦਾਨਣ ਦੇ ਬਾਵਜੂਦ ਅਟੱਲ ਅਨੰਤ ਕੁਦਰਤ ਤੇ ਪੂਰਾ ਭਰੋਸਾ ਹੈ ਉਹ ਜੋ ਵੀ ਕਰੂਗੀ ਚੰਗਾਂ ਹੀ ਕਰੂਗੀ ਜਿਸ ਦਿਨ ਉਹ ਮੌਤ ਬਖਸ ਦੇਵੇਗੀ ਉਹ ਦਿਨ ਮੇਰੇ ਲਈ ਵੀ ਅਨੰਤ ਖੁਸੀਆਂ ਵਾਲਾ ਹੋਵੇਗਾ ਜਦ ਇਸ ਨਫਰਤਾਂ ਅਤੇ ਦੁੱਖਾਂ ਭਰੇ ਸੰਸਾਰ ਤੋਂ ਖਹਿੜਾ ਛੁੱਟ ਜਾਂਦਾਂ ਹੈ। ਆਮੀਨ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । ਸਦਾ ਖੁਸ ਰਹੋ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

Thursday 15 October 2015

ਘਰ ਦੀ ਕੱਢੀ ਸ਼ਰਾਬ ਤੇ ਜੱਜ ਦਾ ਫੈਸਲਾ


                                                  
        ਵਰਤਮਾਨ ਕਾਨੂੰਨੀ ਇਨਸਾਫ ਪਰਬੰਧ ਦਾ ਖੋਖਲਾਪਣ ਅਤੇ ਮਨੁੱਖੀ ਜਮੀਰ ਵਿੱਚੋਂ ਹੋਏ ਫੈਸਲਿਆਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਵਰਤਮਾਨ ਭਿ੍ਸਟ ਸਿਸਟਮ ਨੇ ਕਾਨੂੰਨ ਦੇ ਜਾਲ ਨਾਲ ਇਨਸਾਨੀ ਸੋਚ ਮਨਫੀ ਕਰਕੇ ਕਾਨੂੰਨ ਦੇ ਨਾਂ ਤੇ ਗੈਰ ਕਾਨੂੰਨੀ ਇਨਸਾਫ ਪਰਬੰਧ ਖੜਾ ਕਰ ਦਿੱਤਾ ਹੈ। ਵਰਤਮਾਨ ਸਮੇਂ ਕੋਈ ਵੀ ਜੱਜ ਵੱਡੇ ਫੈਸਲੇ ਇਨਸਾਫ ਨਾਲ ਨਹੀ ਸਰਕਾਰੀ ਹੁਕਮਾਂ ਨਾਲ ਲੈਂਦੇ ਹਨ ਜਿੰਹਨਾਂ ਪਿੱਛੇ ਵੱਡੇ ਵੱਡੇ ਠੱਗ , ਚੋਰ , ਬੇਈਮਾਨ, ਲੁਟੇਰਿਆਂ ਦੇ ਹਿੱਤ ਛੁਪੇ ਹੁੰਦੇ ਹਨ। ਦਿਮਾਗ ਧੋਣ ਵਾਲੀ ਵਿਦਿਆਂ ਵਿੱਚ ਪੜੇ ਹੋਏ ਬਹੁਗਿਣਤੀ ਲੋਕ ਕਾਨੂੰਨ ਕਾਨੂੰਨ ਦੀ ਰੱਟ ਲਾਈ ਰੱਖਦੇ ਹਨ । ਅਸਲ ਵਿੱਚ ਜਦ ਤੋਂ ਕਾਨੂੰਨ ਨੂੰ ਖੁਦਾਈ ਇਨਸਾਫ ਪਰਬੰਧ ਨਾਲੋਂ ਤੋੜਕੇ ਦੁਨਿਆਵੀ ਲੋੜਾਂ ਅਨੁਸਾਰ ਵਰਤਿਆਂ ਗਿਆਂ ਤਦ ਹੀ ਬਗਾਵਤਾਂ ਅਤੇ ਬੇਇਨਸਾਫੀਆਂ ਦੇ ਦੌਰ ਸੁਰੂ ਹੋਏ। ਜਦ ਵੀ ਦੁਨੀਆਂ ਤੇ ਸੱਚ ਬੋਲਣ ਦੇ ਪੈਰੋਕਾਰਾਂ ਨੂੰ ਸੱਚ ਧਰਮ ਤੋਂ ਮੁਨਕਰ ਹੋਕੇ ਦੁਨਿਆਵੀ ਲੋੜਾਂ ਅਨੁਸਾਰ ਝੂਠੇ ਕਾਨੂੰਨ ਦੀ ਭੇਂਟ ਚੜਾਇਆ ਗਿਆਂ ਤਦ ਹੀ ਉਹਨਾਂ ਵਿੱਚੋਂ ਇਨਕਲਾਬਾਂ ਦੀ ਨੀਂਹ ਰੱਖੀ ਗਈ ਹੈ। ਆਉ ਇੱਕ ਛੋਟੇ ਜਿਹੇ ਫੈਸਲੇ ਵਿੱਚੋਂ ਹੀ ਇਸਦਾ ਇੱਕ ਪਹਿਲੂ ਦਿਖਾਵਾਂ।
              ਪੱਚੀ ਤੀਹ ਕੁ ਸਾਲ ਪਹਿਲਾਂ ਦੀ ਸੱਚੀ ਗੱਲ ਹੈ ਜੋ ਮੈਨੂੰ ਕਿਸੇ ਨਜਦੀਕੀ ਨੇ ਦੱਸੀ ਸੀ ਜਿਸ ਵਿੱਚ ਥੋੜੀ ਤਬਦੀਲੀ ਕਰਦਿਆਂ ਲਿਖਾਗਾਂ। ਪੁਲੀਸ ਨੇ ਇੱਕ ਘਰਦੀ ਸਰਾਬ ਕੱਢ ਕੇ ਪੀਣ ਵਾਲਾ ਫੜ ਲਿਆਂ ਜਿਸ ਕੋਲ ਸਿਰਫ ਇੱਕ ਬੋਤਲ ਹੀ ਸੀ। ਪੁਲੀਸ ਨੇ ਉਸ ਉੱਪਰ ਕੇਸ਼ ਪਾ ਦਿੱਤਾ ਅਤੇ ਜੱਜ ਦੇ ਚਲਾਣ ਪੇਸ਼ ਕਰ ਦਿੱਤਾ। ਗਵਾਹੀਆਂ ਅਤੇ ਪੁਲੀਸ ਕੇਸ  ਠੋਸ ਸੀ ਅਤੇ ਉਹ ਵਿਅਕਤੀ ਦੋਸੀ ਸਿੱਧ ਹੋ ਰਿਹਾ ਸੀ। ਸਰਾਬ ਦੀ ਬੋਤਲ ਹਰ ਵਾਰ ਸੀਲ ਕੀਤੀ ਹੋਈ ਜੱਜ ਦੇ ਅੱਗੇ ਮੇਜ ਤੇ ਰੱਖ ਦਿੱਤੀ ਜਾਇਆਂ ਕਰੇ। ਵਧੀਆ ਬਣੀ ਸਰਾਬ ਬੋਤਲ ਵਿੱਚ ਪਈ ਵੀ ਬਹੁਤ ਹੀ ਸਾਫ ਪਾਕਿ ਪਵਿਤਰਤਾ ਵਾਂਗ ਆਪਣਾਂ ਝਲਕਾਰਾ ਮਾਰਦੀ ਹੈ। ਜੱਜ ਖੁਦ ਸਰਾਬ ਪੀਣ ਦਾ ਸੌਕੀਨ ਸੀ। ਦੋਸੀ ਨੇ ਕਿਹਾ ਕਿ ਪਹਿਲਾਂ ਮੇਰੀ ਬੋਤਲ ਖੋਲਕੇ ਪੀਕੇ ਦੱਸੋ ਕਿ ਇਹ ਸੱਚ ਮੁੱਚ ਹੀ ਸਰਾਬ ਹੈ। ਜੱਜ ਨੇ ਉਸਨੂੰ ਖੋਲਣ ਦਾ ਹੁਕਮ ਦੇਕੇ ਖੁਦ ਹੀ ਚੈਕ ਕਰਨ ਦਾ ਫੈਸਲਾ ਕੀਤਾ ਅਤੇ ਫੈਸਲਾ ਅਗਲੀ ਤਾਰੀਖ ਤੇ ਪਾ ਦਿੱਤਾ। ਅਗਲੀ ਤਾਰੀਖ ਤੇ ਜੱਜ ਨੇ ਦੋਸੀ ਨੂੰ ਆਪਣੇ ਕੋਲ ਬੁਲਾਇਆ ਅਤੇ ਗੁਪਤ ਤੌਰ ਤੇ ਪੁੱਛਿਆਂ ਕਿ ਇਹ ਸਰਾਬ ਤੂੰ ਖੁਦ ਬਣਾਈ ਹੈ। ਦੋਸੀ ਨੇ ਇਕਬਾਲ ਕਰ ਲਿਆ। ਜੱਜ ਨੇ ਫਿਰ ਉਸਨੂੰ ਕਿਹਾ ਕਿ ਤੂੰ ਦੁਬਾਰਾ ਵੀ ਏਨੀ ਵਧੀਆ ਸਰਾਬ ਬਣਾ ਸਕਦਾ ਹੈ ਉਸ ਕਿਹਾ ਜੀ ਹਾਂ। ਜੱਜ ਨੇ ਉਸਦੇ ਕੰਨ ਵਿੱਚ ਫੂਕ ਮਾਰੀ ਕਿ ਮੈਨੂੰ ਬਣਾਕੇ ਦੇਕੇ ਜਾਇਆ ਕਰੀਂ ਮੈਂ ਤੈਨੂੰ ਬਰੀ ਕਰਦਾ ਹਾਂ ਅਤੇ ਉਸਨੂੰ ਬਰੀ ਕਰਨ ਦਾ ਫੈਸਲਾ ਸੁਣਾ ਦਿੱਤਾ। ਦੋਸਤੋ ਜੱਜ ਨੇ ਨਿੱਜੀ ਤੌਰ ਤੇ ਉਸ ਵਿਅਕਤੀ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਮੈਂ ਬਹੁਤ ਕਿਸਮ ਦੀਆਂ ਸਰਾਬਾਂ ਪੀਕੇ ਦੇਖੀਆਂ ਹਨ ਪਰ ਤੇਰੀ ਸਰਾਬ ਲਾਜਵਾਬ ਹੁੰਦੀ ਹੈ ਤੇਰੇ ਵਰਗੇ ਬੰਦੇ ਨੂੰ ਤਾਂ ਸਨਮਾਨ ਦੇਣਾਂ ਬਣਦਾ ਜੋ ਸੁੱਧ ਸਰਾਬ ਬਨਾਉਣ ਦੀ ਕਲਾ ਜਾਣਦਾ ਹੈ। ਸੁਣਿਆ ਉਸ ਸਰਾਬ ਬਨਾਉਣ ਵਾਲੇ ਅਤੇ ਜੱਜ ਦੀ ਲੰਬਾਂ ਸਮਾਂ ਦੋਸਤੀ ਰਹੀ ।
                              ਸੋ ਅਸਲ ਵਿੱਚ ਦੋਸਤੋ ਕਾਨੂੰਨ ਅਤੇ ਜਮੀਰ ਵਿੱਚ ਇਹੋ ਫਰਕ ਹੈ। ਕਾਨੂੰਨ ਕਿਸੇ ਨੂੰ ਫਾਂਸੀ ਚੜਾ ਦਿੰਦਾਂ ਹੈ ਜਦੋਂਕਿ ਜੱਜ ਦੀ ਜਮੀਰ ਕਹਿੰਦੀ ਹੈ ਕਿ ਇਸ ਨੂੰ ਬਹਾਦਰੀ ਦਾ ਪੁਰਸਕਾਰ ਦੇਣਾਂ ਚਾਹੀਦਾ ਹੈ। ਵਰਤਮਾਨ ਸਮੇਂ ਵੀ ਇਹੋ ਹੋ ਰਿਹਾ ਹੈ। ਜਿਹੜੇ ਲੋਕ ਜੇਲਾਂ ਵਿੱਚ ਹੋਣੇ ਚਾਹੀਦੇ ਹਨ ਉਹ ਰਾਜਗੱਦੀਆਂ ਤੇ ਬੈਠੇ ਹਨ ਜਿੰਹਨਾਂ ਨੂੰ ਅਣਖਾਂ ਅਤੇ ਇੱਜਤਾਂ ਦੀ ਖਾਤਰ ਸੇਰਦਿਲ ਹੋਕੇ ਸਮਾਜ ਨੂੰ ਸਾਫ ਰੱਖਣ ਲਈ ਕੁਰਬਾਨੀਆਂ ਕਰਨ ਵਰਗੀ ਜੰਗ ਲੜੀ ਹੈ ਉਹ ਕਾਨੂੰਨ ਦੇ ਨਾਂ ਤੇ ਜੇਲਾਂ ਵਿੱਚ ਤੁੰਨੇ ਹੋਏ ਹਨ। ਜੇਲਾਂ ਵਿੱਚ ਜਾਕੇ ਦੇਖੋ ਜਾਂ ਜੇਲਾਂ ਵਿੱਚ ਰਹਿਕੇ ਆਏ ਲੋਕਾਂ ਨੂੰ ਪੁੱਛ ਕੇ ਦੇਖਿਉ ਤੂੰ ਕੀ ਗਲਤ ਕੀਤਾ ਅਤੇ ਕਿਉਂ ਕੀਤਾ ਤੁਹਾਡੀ ਜਮੀਰ 90 ਪ੍ਰਤੀਸ਼ਤ ਮੁਜਰਮਾਂ ਨੂੰ ਬਰੀ ਕਰ ਦੇਵੇਗੀ। ਇਸ ਤਰਾਂ ਹੀ ਜੇ ਤੁਹਾਡੀ ਜਮੀਰ ਨੇ ਫੈਸਲੇ ਦੇਣੇ ਹੋਣ ਤਦ  ਸਮਾਜ ਦੇ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਕੰਮ ਦੇਖਕੇ 90 ਪ੍ਰਤੀਸ਼ਤ ਨੂੰ ਜੇਲਾਂ ਵਿੱਚ ਭੇਜਣ ਦਾ ਫੈਸਲਾ ਦੇਵੇਗੀ। ਪੁਰਾਤਨ ਸਮਿਆ ਦੇ ਵਿੱਚ ਬਾਦਸਾਹ ਜਾਂ ਰਾਜਿਆ ਦੇ ਹੱਥ ਹੀ ਇਨਸਾਫ ਹੁੰਦਾਂ ਸੀ ਅਤੇ ਬਹੁਤੀ ਵਾਰ ਇਨਸਾਫ ਹੀ ਕੀਤਾ ਜਾਂਦਾ ਸੀ ਪਰ ਜਦ ਤੋਂ ਧਰਮ ਨਾਂ ਦੇ ਸੰਵਿਧਾਨ ਦੇ ਨਾਂ ਦਾ ਕਾਨੂੰਨ ਬਣਾਕਿ ਫੈਸਲੇ ਦਿੱਤੇ ਜਾਣ ਲੱਗੇ ਤਦ ਤੋਂ ਹੀ ਇਨਸਾਫ ਪਰਬੰਧ ਬਦਲ ਗਿਆਂ ਹੋਏ ਇਸ ਵਾਸਤੇ ਹੀ ਗੁਰੂ ਨਾਨਕ ਨੂੰ ਕਹਿਣਾਂ ਪਿਆ ਸੀ ਕਿ ਕਾਜੀ ਰਿਸਵਤਾਂ ਵੱਢੀਆਂ ਲੈਕੇ ਹੱਕ ਦਾਰ ਦਾ ਹੱਕ ਮਾਰੀ ਜਾ ਰਹੇ ਹਨ। ਇਸ ਤਰਾਂ ਹੀ ਗੁਰੂ ਅਰਜਨ ਦੇਵ ਵੇਲੇ ਹੋਇਆ ਜਦ ਜਹਾਂਗੀਰ ਨੇ ਕਿਹਾ ਸੀ ਕਿ ਫਕੀਰ ਦਾ ਖੂਨ ਧਰਤੀ ਤੇ ਡੁੱਲਣਾਂ ਬਹੁਤ ਮਾੜੀ ਗੱਲ ਹੈ ਪਰ ਇਨਸਾਫ ਦੇ ਨਾਂ ਤੇ ਬਣੇ ਝੂਠੇ ਕਾਜੀਆਂ ਜੱਜਾਂ ਨੇ ਇਸਦਾ ਹੱਲ ਕੱਢਿਆ ਸੀ ਕਿ ਤੱਤੀ ਤਵੀ ਤੇ ਬਿਠਾਕਿ ਸਜਾ ਦਿਉ ਜਿਸ ਨਾਲ ਖੂਨ ਧਰਤੀ ਤੇ ਨਹੀਂ ਡੁੱਲੇਗਾ। ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਜਾ ਦੇਣ ਵੇਲੇ ਵੀ ਨਵਾਬ ਮਲੇਰਕੋਟਲੇ ਨੇ ਜਮੀਰ ਵਿੱਚੋਂ ਫੈਸਲਾ ਹਾਅਦੇ ਨਾਅਰੇ ਵਿੱਚੋਂ ਦਿੱਤਾ ਸੀ ਪਰ ਨਵਾਬ ਸਰਹੰਦ ਅਤੇ ਉਸਦੇ ਕਾਜੀਆਂ ਨੇ ਫੈਸਲਾ ਦੁਨਿਆਵੀ ਹੰਕਾਰ ਵਿੱਚੋਂ ਕੀਤਾ ਸੀ ਜੋ ਇੱਕ ਇਨਕਲਾਬ ਦਾ ਮੁੱਢ ਬੰਨ ਗਿਆਂ ਸੀ। ਵਰਤਮਾਨ ਸੰਵਿਧਾਨਕ ਕਾਨੂੰਨ ਵਿਚੋਂ ਉਸਦੀ ਪਰਤੀਕ ਇਨਸਾਫ ਦੀ ਦੇਵੀ ਦੇ ਤਾਂ ਹੋਰ ਵੀ ਅੱਖਾਂ ਕੰਨ ਅਤੇ ਨੱਕ ਤੇ ਪੱਟੀ ਬੰਨੀ ਹੋਈ ਹੈ ਜਿਸਨੂੰ ਆਪਣੀ ਤੱਕੜੀ ਵਿੱਚ ਕਿਸ ਨੇ ਕਿੰਨਾਂ ਝੂਠ ਧਰ ਦਿੱਤਾ ਹੈ ਅਤੇ ਪਲੜਾ ਝੂਠ ਵਾਲਾ ਭਾਰੀ ਹੋ ਗਿਆ ਹੈ ਦੂਸਰੇ ਪਾਸੇ ਸੱਚ ਤਾਂ ਕੱਖੋਂ ਹੌਲਾ ਹੋਇਆ ਉੱਪਰ ਅਸਮਾਨ ਵੱਲ ਨੂੰ ਉੱਠ ਜਾਦਾਂ ਹੈ। ਇਹੋ ਹੈ ਵਰਤਮਾਨ ਲੁਟੇਰਿਆਂ ਦਾ ਇਨਸਾਫ ਪਰਬੰਧ ਜਿਸ ਵਿੱਚ ਮਾਸੂਮ ਲੋਕਾਂ ਦਾ ਸੱਚ ਕੁਰਲਾਉਂਦਾਂ ਮੌਤ ਅਤੇ ਜੇਲਾਂ ਵਿੱਚ ਚਲਾ ਜਾਂਦਾਂ ਹੈ। ਦੁਨੀਆਂ ਦੇ ਸਿਆਣੇ ਅਖਵਾਉਂਦੇ ਜੱਜ ਅਤੇ ਵਕੀਲ ਇਸਦੇ ਗਵਾਹ ਹਨ ਭਾਵੇਂ ਪੁੱਛ ਲਿਉ ਜਾਕੇ ਜਾਂ ਆਪਣੀ ਜਮੀਰ ਨੂੰ ਪੁੱਛ ਲਿਉ ਕਦੇ ਜੇ ਵਿਹਲ ਹੋਈ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

Tuesday 13 October 2015

ਦੇਸ ਵਿਦੇਸ ਦੇ ਪੰਜਾਬ ਹਿਤਾਇਸੀਆਂ ਨੂੰ ਦਾਨ ਨਾਂ ਦੇਣ ਦੀ ਅਪੀਲ

                                                 ਦੇਸ ਵਿਦੇਸ ਦੇ ਪੰਜਾਬ ਹਿਤਾਇਸੀਆਂ ਨੂੰ ਦਾਨ ਨਾਂ ਦੇਣ ਦੀ ਅਪੀਲ
                                         ਭਗਵੰਤ  ਮਾਨ ਨੂੰ ਅਤੇ ਇਸ ਤਰਾਂ ਦੇ ਕਈ ਹੋਰ ਨਕਲੀ ਸੰਤਾਂ ਨੂੰ ਅਤੇ ਪੰਜਾਬ ਵਿਰੋਧੀ ਰਾਜਨੀਤਕਾਂ  ਨੂੰ  ਪਿੱਛਲੇ ਸਮਿਆਂ ਵਿੱਚ ਦਾਨ ਦੇਣ ਵਾਲੇ ਕਿਰਤੀ ਸੱਚੇ ਸੁੱਚੇ ਪੰਜਾਬੀਉ ਜਰਾ ਸੁਣਿਉ । ਕੀ ਤੁਸੀ ਭੁੱਲ ਤਾਂ ਨਹੀਂ ਗਏ ਕਿ ਮਨਪਰੀਤ ਬਾਦਲ ਵੇਲੇ ਵੀ ਉਸ ਦੇ ਨਾਲ ਕੌਣ ਤੁਹਾਡੇ ਵਿਦੇਸਾਂ ਵਿੱਚ ਆਇਆ ਸੀ ਉਸ ਵਕਤ ਤੁਹਾਡੇ ਦਿੱਤੇ ਪੈਸੇ ਦਾ ਤਾਂ ਅੱਜ ਤੱਕ ਪਤਾ ਨਹੀਂ ਲੱਗਿਆ ਕਿੱਧਰ ਗਿਆ ਪਰ ਪੀਪੀਪੀ ਜਿਹੜੀ ਪਤੰਗ ਨਾਲ ਚੌਥੀ ਪੀ ਹਾਸਲ ਕਰਨ ਲਈ ਖਟਕੜ ਕਲਾਂ ਦੀ ਰੈਲੀ ਨਾਲ ਪੰਜਵੀਂ ਪੀ ਪਾਵਰ ਤੱਕ ਪਹੁੰਚਣ ਵਾਲੀ ਸੀ ਨੂੰ ਭਗਵੰਤ ਮਾਨ ਨੇ ਪੈਸੇ ਦਾ ਇਹੋ ਜਿਹਾ ਸੱਪ ਤੋਂ ਡੰਗ ਮਰਵਾਇਆ ਕਿ ਉਹ ਪਾਣੀ ਪਾਣੀ ਮੰਗਦੀ ਖੇਰੂੰ ਖੇਰੂੰ ਹੋ ਗਈ ਭਲਾ ਕਿਉਂ? ਕਦੇ ਕਾਲੇ ਨਾਗਾਂ ਦੇ ਡੰਗੇ ਵੀ ਕਦੇ ਬਚਦੇ ਹਨ । ਮਨਪਰੀਤ ਅਸਲੀ ਦਾਅ ਤਾਂ ਲੈ ਹੀ ਨਹੀਂ ਸੀ ਸਕਿਆਂ ਕਿ .....ਭਲਿਆ .... .ਗਦਾਰਾਂ ਨੂੰ ਨਾਲ ਲੈਕੇ ਨਹੀਂ ਤੁਰੀਦਾ। ਅੱਜ ਤੱਕ ਵਾੜ ਵਿੱਚ ਫਸੇ ਬਿੱਲੇ ਵਾਂਗ ਝਾਕਦਾ ਫਿਰਦਾ ਹੈ। ਉਸਦੇ ਸਾਥੀ ਹਿਸਾਬ ਮੰਗਦੇ ਸਨ ਵਿਦੇਸਾਂ ਵਿੱਚੋਂ ਮਿਲੇ ਧਨ ਦਾ ਪਰ ਉਸ ਧਨ ਬਾਰੇ ਸਿਰਫ ਦੋ ਹੀ ਬੰਦੇ ਜਾਣਦੇ ਸਨ ਇੱਕ ਮਾਂਜੇ ਵਾਲਾ ਕਿਸਮ ਦਾ ਬੰਦਾਂ ਤੇ ਦੂਜਾ ਮਨਪਰੀਤ ਬਾਦਲ । ਪੀਪੀਪੀ ਨੂੰ ਹੀਰੋ ਤੋਂ ਜੀਰੋ ਬਣਾਕਿ ਕੌਣ ਜਿੱਤ ਗਏ ਤੁਸੀ ਕਿਉਂ ਭੁੱਲ ਗਏ ਹੋ ਉਹ ਕਿਸਦੀ ਚਾਲ ਸੀ ਉਹ ਤਾਂ ਹਾਲੇ ਤੱਕ ਮੈਂ ਵੀ ਨਹੀ ਸਮਝ ਸਕਿਆਂ ਹਾਂ ਇਹ ਜਰੂਰ ਜਾਣਦਾਂ ਹਾਂ ਕਿ ਜਹਿਰ ਦੇਣ ਵਾਲਾ ਮਨਪਰੀਤ ਦੇ ਘੇਰੇ ਵਿੱਚ ਕੋਈ ਸੱਪ ਜਰੂਰ ਵੜ ਗਿਆ ਸੀ ਜਿਸਨੇ ਉਸਦੇ ਪੰਜ ਪਾਡਵਾਂ ਨੂੰ ਹੀ ਲੜਾ ਲੜਾ ਦੂਰ ਕਾਂਗਰਸ਼ ਅਤੇ ਅਕਾਲੀਆਂ ਦੇ ਵਿਹੜੇ ਵਿੱਚ ਵਾੜ ਦਿੱਤੇ ਤਾਂ ਕਿ ਉਹ ਇਸ ਸੱਪ ਤੋਂ ਬਚ ਸਕਣ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਉੱਠੀ ਜਿਸ ਵਿੱਚ ਚੋਣਾਂ ਦੇ ਕਾਗਜ ਭਰਨ ਤੋਂ ਇੱਕ ਦਿਨ ਪਹਿਲਾਂ ਹੀ ਫਿਰ ਮਨਪਰੀਤ ਦੇ ਘਰੋਂ ਇੱਕ ਸੱਪ ਨਿਕਲਿਆ ਅਤੇ ਝਾੜੂ ਵਾਲਿਆਂ ਵਿੱਚ ਜਾ ਵੜਿਆਂ। ਸਾਰੀ ਪਾਰਟੀ ਦੇ ਲਈ ਅਣਗਿਣਤ ਫੰਡ ਤੁਸੀ ਭੇਜਿਆਂ ਜਿਸ ਬਾਰੇ ਅੱਜ ਤੱਕ ਕੋਈ ਦੱਸ ਦੇਵੇ ਕਿ ਉਹ ਕਿੱਥੇ ਗਿਆ ? ਚੋਣਾਂ ਲੋਕਾਂ ਨੇ ਆਪਣੀਆਂ ਜੇਬਾਂ ਵਿੱਚੋਂ ਖਰਚ ਕਰਕੇ ਜਿਤਾਈਆਂ। ਮੇਰੇ ਪਿੰਡ ਦਾ ਸਾਰਾ ਖਰਚਾ ਮੇਰੇ ਪਿੰਡ ਦੇ ਨੌਜਵਾਨਾਂ ਨੇ ਆਪਣੇ ਜੇਬ ਖਰਚਾਂ ਵਾਲੇ ਪੈਸੇ ਦੇ ਤਿਲ ਤਿਲ ਕਰਕੇ ਜੋੜੇ ਪੈਸੇ ਨਾਲ ਕੀਤਾ। ਇਸ ਤਰਾਂ ਹੀ ਸਾਰੇ ਪੰਜਾਬ ਵਿੱਚ ਹੋਇਆ। ਸੱਪ ਆਪ ਪਾਰਟੀ ਦੇ ਇਹੋ ਜਿਹਿਆ ਲੜਿਆ ਕਿ ਮਨਪਰੀਤ ਦੀ ਪਾਰਟੀ ਵਾਂਗ ਖੇਰੂੰ ਖੇਰੂੰ। ਹੁਣ ਉਸ ਪਾਰਟੀ ਦੇ ਸਿਆਣੇ ਲੋਕ ਤਾਂ ਆਪੋ ਆਪਣੇ ਲੁਕਣ ਟਿਕਾਣਿਆਂ ਵਿੱਚ ਜਾ ਲੁਕੇ ਹਨ ਕਿ ਇੱਕ ਵਾਰ ਇਸਦੇ ਡੰਗੇ ਹੋਏ ਇਲਾਜ ਤਾਂ ਕਰਵਾਈਏ ਪਰ ਹੁਣ ਉਸ ਪਾਰਟੀ ਵਿੱਚ ਸੱਪ ਦਾ ਤਮਾਸਾਂ ਦੇਖਣ ਵਾਲੇ ਜਰੂਰ ਫਿਰਦੇ ਹਨ। ਇਹ ਸੱਪ ਕਦੇ ਰੁਕਦੇ ਨਹੀਂ ਹੁੰਦੇ ਇਹ ਹਰ ਵਾਰ ਵੱਡਾ ਸਿਕਾਰ ਕਰਦੇ ਹਨ । ਪੀਪਲਜ ਪਾਰਟੀ ਨੂੰ ਡੰਗਣ ਵਾਲੇ ਝਾੜੂ ਪਾਰਟੀ ਨੂੰ ਮਾਂਜਾ ਫੇਰ ਕੇ ਹੁਣ ਪੰਜਾਬ ਵਰਗੇ ਗੁਰੂਆਂ ਦੇ ਬਖਸੇ ਹੋਏ ਉਹਨਾਂ ਦੇ ਨਾਂ ਤੇ ਵਸਣ ਵਾਲੇ ਪੰਜਾਬੀਆਂ ਨੂੰ ਡੰਗਣਾਂ ਲੋਚਦੇ ਹਨ ਜਰ ਸੋਚਿਉ ਭਲਿਉ ਗੁਰੂਆਂ ਪੀਰਾਂ ਫਕੀਰਾਂ ਦਾ ਨਾਂ ਲੈਕੇ। ਆਪਣੇ ਹੀ ਬੱਚਿਆਂ ਨੂੰ ਖਾ ਜਾਣ ਵਾਲੇ ਸੱਪ ਤੁਹਾਡੇ ਸਕੇ ਬਣਨਗੇ ਭੁੱਲ ਜਾਉ ਕੁਦਰਤ ਦਾ ਦਸਤੂਰ ਨਹੀਂ ਬਦਲਦਾ ਹੁੰਦਾਂ ਸੱਪ ਕਦੇ ਮਿੱਤ ਨਹੀਂ ਬਣਦੇ ਹੁੰਦੇ।
                           ਸੁਣਿਆ ਇਹ ਹੁਣ ਫੇਰ ਦੁਬਾਰਾ ਤੁਹਾਡੇ ਵਿਦੇਸੀ ਵੀਰਾਂ ਤੋਂ ਪੈਸਾ ਲੁੱਟਣ ਦੀ ਯੋਜਨਾਂ ਬਣਾ ਰਿਹਾ ਹੈ ਕਿਉਂਕਿ ਝਾੜੂ ਪਾਰਟੀ ਵਿੱਚ ਹੁਣ ਸਿਕਾਰ ਨਹੀਂ ਬਚੇ। ਇਸ ਨੇ ਮੁੜ ਆਪਣੇ ਪੈਦਾ ਕਰਨ ਵਾਲਿਆਂ ਦੇ ਘਰ ਵਿੱਚ ਲੁਕਣ ਜਾਣਾਂ ਹੈ ਜਿੰਹਨਾਂ ਦੇ ਨਾਂ ਹਾਲੇ ਮੈਂ ਨਹੀਂ ਦੱਸੂੰਗਾਂ । ਉਹ ਆਪਣੀ ਮਰਜੀ ਨਾਲ ਇਸਨੂੰ ਫਿਰ ਜਿੱਥੇ ਲੋੜ ਹੋਈ ਛੱਡਣਗੇ ਡੰਗਣ ਲਈ । ਮੇਰੇ ਗੁਰੂਆਂ ਦੇ ਪੰਜਾਬੀਉ ਤੁਹਾਨੂੰ ਸੁਚੇਤ ਕਰਨਾਂ ਮੇਰਾ ਫਰਜ ਹੈ ਬਾਬੇ ਨਾਨਕ ਪਰਤੀ ਵੀ ਕਿ ਤੁਹਾਡੀ ਕਿਰਤ ਦਾ ਪੈਸਾ ਸੱਪਾਂ ਦੇ ਮੂੰਹ ਵਿੱਚ ਨਹੀਂ ਗੁਰੂ ਦੇ ਗਰੀਬਾਂ ਦੇ ਮੂੰਹ ਵਾਲੀ ਗੋਲਕ ਵਿੱਚ ਜਾਣਾਂ ਚਾਹੀਦਾ ਹੈ ਸੋ ਛੇ ਕੁ ਮਹੀਨਿਆਂ ਲਈ ਇਹ ਕਿਸੇ ਨੂੰ ਵੀ ਨਾਂ ਦਿਉ । ਪੰਜਾਬ ਦੀ ਸਥਿਤੀ ਛੇ ਕੁ ਮਹੀਨਿਆਂ ਵਿੱਚ ਸਾਫ ਹੋ ਜਾਵੇਗੀ ਇਸ ਵਾਰ ਸੇਰਾਂ ਦੀ ਟੱਕਰ ਹੋਵੇਗੀ ਜਿਸ ਵਿੱਚ ਇੱਕ ਪਾਸੇ ਗੁਰੂ ਦੇ ਪੰਜ ਸਿੰਘਾਂ ਦੇ ਵਾਰਿਸ ਪੰਜ ਪਾਡਵਾਂ ਦੇ ਵਾਰਿਸ ਪੰਜ ਨਮਾਜਾਂ ਤੋਂ ਸੇਧ ਲੈਕੇ ਉੱਠਣਗੇ ਜੋ ਤੁਹਾਡੀ ਜੰਗ ਤੁਹਾਡੇ ਸਹਿਯੋਗ ਨਾਲ ਲੜਨਗੇ। ਜਿੱਤ ਅਕਾਲ ਪੁਰਖ ਦੀ ਅਕਾਲ ਪੁਰਖ ਦੇ ਹੱਥ ਹੋਵੇਗੀ ਜੋ ਤੁਹਾਡੇ ਸਹਿਯੋਗ ਨਾਲ ਹੀ ਸਭ ਕੁੱਝ ਸੰਭਵ ਹੋਵੇਗੀ। ਸੋ ਹਾਲ ਦੀ ਘੜੀ ਤੁਹਾਡੇ ਸਵਾਲ ਪੈਸੇ ਉੱਪਰ ਪਹਿਰਾ ਦੇਣ ਵਾਲੇ ਸੱਪਾਂ ਅੱਗੇ ਜਰੂਰ ਰੱਖਿਉ ਕਿ ਸਾਡੇ ਪਹਿਲਾਂ ਵਾਲੇ ਪੈਸੇ ਦਾ ਹਿਸਾਬ ਦੇ ਜਿਸ ਨਾਲ ਤੂੰ ਪੰਜਾਬ ਜਿੱਤਣ ਦੀ ਥਾਂ ਪੰਜ ਸਾਲ ਲਈ ਕਿਹਨਾਂ ਦੇ ਹੱਥ ਦੇ ਆਇਆਂ ਅਤੇ ਸੋਚਦੈਂ ਕਿ ਅਗਲੇ ਪੰਜ ਸਾਲਾਂ ਲਈ ਫਿਰ ਕਿਸ ਦੇ ਹੱਥ ਦੇਣ ਨੂੰ ਫਿਰਦੈਂ ? ਗੀਤਾ ਦੇ ਗਿਆਨ ਗੁਰੂ ਗਰੰਥ ਦੀ ਸਿੱਖਿਆ ਕੁਰਾਨ ਦਾ ਜਿਹਾਦੀ ਜਜਬਾ ਲੈਕੇ ਸੋਚਿਉ ਸਭ ਸਮਝ ਆ ਜਾਊਗਾ ਗੁਰੂ ਦੇ ਬਖਸਿਉ ਹੋਇਉ । ਮੂਰਖਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾਂ ਮੈਨੂੰ ਮੇਰੇ ਗੁਰੂਆਂ ਨੇ ਦੱਸਿਆ ਹੈ ਉਹ ਜੋ ਮਰਜੀ ਕਰਦੇ ਫਿਰਨ। ਗਿਆਨ ਵਾਨ ਪੰਜਾਬੀਉ ਦਾਨ ਦੇਣ ਤੋਂ ਪਹਿਲਾਂ ਜਰੂਰ ਸੋਚਿਉ ਤੁਹਾਡਾ ਪੈਸਾ ਕਿੱਧਰੇ ਪੰਜਾਬ ਬਰਬਾਦ ਕਰਨ ਵਾਲਿਆਂ ਦੇ ਹੱਥ ਨਾਂ ਚਲਾ ਜਾਵੇ ।ਆਮੀਨ । ਨਾਨਕ ਨਾਮ ਚੜਦੀ ਕਲਾ ਤੇਰੇ ਭਾਣੈ ਸਰਬੱਤ ਦਾ ਭਲਾ।
                              ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

Monday 12 October 2015

ਸੁਣੋ ਸੁਣੋ ਸੁਣੋ ਸੁਣੋ ਤੁਸੀਂ ਕੀ ਹੋ ਕੁਦਰਤ ਦੇ ਖਾਸ ਬੰਦਿਉ

                   
              ਦੁਨੀਆਂ ਦੇਖਣ ਲਈ ਭੇਜੇ ਹੋਏ ਮਹਾਨ ਮਨੁੱਖੋ ਇਨਸਾਨੋ ਜਦ ਤੁਸੀ ਛੋਟੇ ਹੋ ਜਾਂਦੇ ਹੋ ਬਾਬੇ ਨਾਨਕ ਨੂੰ ਗਾਲਾਂ ਕੱਢਦੇ ਹੋ ਗੁਰੂ ਗੋਬਿੰਦ ਸਿੰਘ ਨੂੰ ਭੁੱਲੜ ਦੇਸ ਭਗਤ ਕਹਿਕੇ ਨਿੰਦਦੇ ਹੋ, ਤੁਹਾਡੇ ਲਈ ਸੂਲੀ ਚੜੇ ਈਸਾ ਮਸੀਹ ਦੀ ਸਚਾਈ ਵੀ ਤੁੱਛ ਲੱਗਦੀ ਹੈ, ਗਰੀਬਾਂ ਲਈ ਧਰਮੀਆਂ ਲਈ ਕਰਬਲਾ ਦੀ ਜੰਗ ਲੜਨ ਵਾਲੇ ਮੁਹੰਮਦ ਸਾਹਿਬ ਦੀ ਤੌਹੀਨ ਕਰਦੇ ਹੋ, ਹੱਕ ਸੱਚ ਲਈ ਕੁਰੂਕਸ਼ੇਤਰ ਵਿੱਚ ਮਹਾਂਭਾਰਤ ਦੀ ਜੰਗ ਲੜਨ ਵਾਲੇ ਨੂੰ ਨਕਾਰਦੇ ਹੋ, ਨੇਕੀ ਅਤੇ ਬਦੀ ਦੀ ਜੰਗ ਲੜਨ ਵਾਲੇ ਨੂੰ ਜਿਸ ਨੇ ਰਾਜਗੱਦੀ ਨੂੰ ਠੋਕਰ ਮਾਰ ਕੇ ਮਰਿਯਾਦਾ ਬਚਾਈ ਸੀ ਨੂੰ ਛੋਟਾ ਕਰ ਕਰ ਆਪ ਵੱਡੇ ਬਣਦੇ ਹੋ ਫਾਂਸੀਆਂ ਚੜ ਜਾਣ ਵਾਲਿਆਂ ਦੀ ਤੌਹੀਨ ਕਰਦੇ ਹੋ ਕਦੇ ਸੋਚਿਆਂ ਤੁਸੀਂ ਕੌਣ ਹੋ, ਕਿਵੇਂ ਆਏ ਹੋ, ਕਿਵੇਂ ਜਾਵੋਗੇ ,ਕੀ ਔਕਾਤ ਹੈ ਤੁਹਾਡੀ, ਆਉ ਦੱਸਾਂ ਤੁਹਾਨੂੰ ਸੁਣਿਉ ਜਰਾ ਧੀਰਜ ਅਤੇ ਸਬਰ ਰੱਖਿਉ, ਕਿਰਪਾਨਾਂ ਤਿ੍ਰਸੂਲ, ਰਾਈਫਲਾਂ, ਰਿਵਾਲਵਰ, ਖੰਜਰ ਜਰਾ ਠਹਿਰ ਕੇ ਕੱਢਿਉ। ਮੈਂ ਜਾਣਦਾ ਹਾਂ ਤੁਸੀ ਅਨੰਤ ਕੁਦਰਤ ਦੀ ਦਿੱਤੀ ਹੋਈ ਅਨੰਤ ਤਾਕਤ ਦੀ ਬਜਾਇ ਦੁਨਿਆਵੀ ਤਾਕਤ ਵਿੱਚੋਂ ਜਿਆਦਾ ਬੋਲਦੇ ਤੇ ਕਰਦੇ ਹੋ। ਆਮ ਤੌਰ ਤੇ ਤੁਸੀਂ ਗਿਆਂਨ ਰੂਪੀ ਧਰਮ ਤੋਂ ਸੇਧ ਨਹੀ ਲੈਂਦੇ ਬਲਕਿ ਰਾਜਸੱਤਾ ਵੱਲੋਂ ਸਥਾਪਤ ਕੀਤੇ ਨਕਲੀ ਧਰਮਾਂ ਦੇ  ਸਿਆਸੀ ਧਾਰਮਿਕ ਗੁਲਾਮਾਂ ਦੀ ਬੋਲੀ ਜਿਆਦਾ ਬੋਲਦੇ ਹੋ। ਤੁਹਾਡੇ ਸਮਾਜ ਨੂੰ ਤਬਾਹ ਕਰਨ ਵਾਲੇ ਕੰਮ ਵੀ ਰਾਜਸੱਤਾ ਦੇ ਗੁਲਾਮ ਸਿਆਸੀ ਨਕਲੀ ਧਾਰਮਿਕਾਂ ਦੁਆਰਾ ਦਿੱਤੀ ਸੇਧ ਨਾਲ ਹੀ ਹੁੰਦੇ ਹਨ। ਤੁਸੀ ਕਦੇ ਵੀ ਖੁਦ ਗੀਤਾ ਗਿਆਨ ਹਾਸਲ ਨਹੀਂ ਕਰਦੇ, ਤੁਸੀਂ ਕਦੇ ਵੀ ਗੁਰੂ ਗੋਬਿੰਦ ਸਿੰਘ ਦਾ ਇਹ ਹੁਕਮ ਨਹੀਂ ਮੰਨਿਆਂ ਕਿ ਗੁਰੂ ਗਰੰਥ ਆਪ ਪੜੀਏ, ਤੁਸੀਂ ਕਦੇ ਵੀ ਬਾਬੇ ਨਾਨਕ ਦਾ ਇਹ ਹੁਕਮ ਨਹੀਂ ਮੰਨਿਆਂ ਕਿ ਬੇਦ ( ਚਾਰ ਵੇਦ)ਅਤੇ ਕਤੇਬ (ਕੁਰਾਨ) ਝੂਠੇ ਨਹੀਂ ਹਨ ਝੂਠੇ ਅਸੀਂ ਹਾਂ ਜਿਹੜੇ ਕਦੀ ਵੀ ਉਹਨਾਂ ਨੂੰ ਪੜਕੇ ਉਹਨਾਂ ਵਿਚਾਰਾਂ ਤੇ ਵਿਚਾਰ ਨਹੀਂ ਕਰਦੇ। ਅਸੀ ਬਾਈਬਲ ਨੂੰ ਨਿੰਦਣ ਲੱਗਿਆਂ ਕਦੇ ਨਹੀ ਸੋਚਦੇ ਕਿ ਹਜਾਰਾਂ ਸਾਲ ਪਹਿਲਾਂ ਦੇ ਸਮੇਂ ਅਨੁਸਾਰ ਉਸ ਵਕਤ ਦਾ ਸੱਚ ਹੈ। ਅਕਲ ਤਾਂ ਸਾਨੂੰ ਆਪ ਨੂੰ ਨਹੀਂ ਹੈ ਕਿ ਅਸੀਂ ਪੁਰਾਤਨ ਸਮਿਆਂ ਦੇ ਗਿਆਨ ਨੂੰ ਅੱਜ ਦੇ ਸਮੇਂ ਅਨੁਸਾਰ ਬਦਲ ਕੇ ਸਮਝਕੇ ਸਮਝ ਸਕੀਏ ਉਲਟਾ ਨਿੰਦਕ ਹੋਣ ਦੀ ਘਟੀਆਂ ਸੋਚ ਦੇ ਸਿਕਾਰ ਹੋ ਜਾਂਦੇ ਹਾਂ। ਵਰਤਮਾਨ ਸਮੇਂ ਦੀ ਸਮਾਜਵਾਦੀ ਵਿਚਾਰਧਾਰਾ ਜੋ ਪੁਰਾਤਨ ਧਾਰਮਿਕ ਗਰੰਥਾਂ ਦਾ ਨਿਚੋੜ ਹੈ ਉਸਨੂੰ ਵੀ ਅਸੀ ਕਿਸ ਤਰਾਂ ਆਪਣੇ ਹਿੱਤਾਂ ਅਨੁਸਾਰ ਸਰਬ ਸਾਝਾਂ ਰੱਖਣ ਦੀ ਥਾਂ ਘਟੀਆ ਖੇਡ ਖੇਡਣ ਦੇ ਸਿਕਾਰ ਹੋ ਚੁੱਕੇ ਹਾਂ। ਦੂਸਰਿਆਂ ਨੂੰ ਨੀਵਾਂ ਦਿਖਾਉਣ ਦੇ ਸਿਕੰਦਰ ਬਣੇ ਅਸੀਂ ਕਦੇ ਆਪਨੜੇ ਗਿਰੀਵਾਨ ਵਿੱਚ ਝਾਤੀ ਮਾਰਨ ਦੀ ਕੋਸਿਸ ਵੀ ਨਹੀਂ ਕਰਦੇ।
                              ਆਉ ਜਾਣੀਏ ਅਸੀਂ ਆਏ ਕਿਵੇਂ ਆਏ ਹਾਂ ਇਸ ਸੰਸਾਰ ਤੇ । ਸਿਆਣੇ ਸੂਝਵਾਨ ਪਾਠਕੋ ਅਨੰਤ ਕੁਦਰਤ ਵੱਲੋਂ ਸਾਡੇ ਬਾਬਿਆ ਦਾਦਿਆਂ ਤੋਂ ਅੱਗੇ ਤੁਰਦੀ ਲੜੀ ਸਾਡੇ ਬਾਪ ਵਿੱਚੋਂ ਜਿਸ ਦਿਨ ਅਸੀਂ ਸਾਡੀ ਮਾਂ ਦੇ ਪੇਟ ਵਿੱਚ ਨਿਵਾਸ ਕੀਤਾ ਸੀ ਉਸ ਦਿਨ ਲੱਖਾਂ ਤੋਂ ਤਿੰਨ ਕਰੋੜ ਤੱਕ ਸਪਰਮ ਰੂਪੀ ਸਾਡੇ ਭੈਣ ਭਾਰਾ ਵੀ ਸਾਡੀ ਮਾਂ ਦੀ ਕੁੱਖ ਵਿੱਚ ਗਏ ਸੀ ਪਰ ਕੁਦਰਤ ਦੀ ਅਨੰਤ ਬਖਸਿਸ ਉਹ ਸਾਰੇ ਮਾਰੇ ਗਏ ਪਰ ਅਸੀਂ ਹੀ  ਉਸ ਦਿਨ ਇਕੱਲੇ ਹੀ ਜਿਉਂਦੇ ਬਚੇ ਸੀ ਜੋ ਅੱਗੇ ਵਿਕਾਸ ਕਰਨ ਲੱਗੇ ਸਾਂ। ਅੱਜ ਅਸੀਂ ਕਰੋੜਾ ਰੁਪਏ ਮੁੱਲ ਦੀਆਂ ਅੱਖਾਂ ਵਾਲੇ ,ਕੰਨਾਂ ਵਾਲੇ ,ਸੁਆਦਾਂ ਭਰੀ ਜੀਭ ਵਾਲੇ, ਮਿੱਠੇ ਸੰਗੀਤ ਸੁਣਕੇ ਨੱਚਣ ਵਾਲੇ ਜਿੰਹਨਾਂ ਨੂੰ ਕੁਦਰਤ ਨੇ ਦੁਨੀਆਂ ਦੇਖਣ ਭੇਜਿਆਂ ਹੈ ਕੁਦਰਤ ਅਤੇ ਕੁਦਰਤ ਦੇ ਗਰੀਬੀ ਬਖਸ਼ੀ ਹੋਈ ਵਾਲਿਆਂ ਨੂੰ ਲੁੱਟਣ ਲੱਗਦੇ ਹਾਂ ਮੂਰਖ ਬਣਾਉਂਦੇ ਹਾਂ ਪਤਾ ਨਹੀਂ ਕੀ ਕੀ ਕਰਦੇ ਹਾਂ। ਮੈਂ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ ਮੁੱਖ ਵਾਕ ਗੁਰੂ ਗੋਬਿੰਦ ਸਿੰਘ ਦਾ ਕਥਨ ਪਤਾ ਨਹੀਂ ਕਿਉਂ ਭੁੱਲ ਜਾਂਦੇ ਹਾਂ ਜਿਸਨੇ ਇਨਕਲਾਬ ਕਰ ਦੇਣ ਦੇ ਬਾਵਜੂਦ ਕਦੀ ਮਾਣ ਨਹੀਂ ਕੀਤਾ ਭਲਿਉ ਅਕਾਲ ਪੁਰਖ ਦੀ ਮੌਜ ਵਿੱਚ ਸਭ ਕੁੱਝ ਹੋ ਰਿਹਾ ਹੈ ਮੈਂ ਤਾਂ ਅਨੰਤ ਕੁਦਰਤ ਦਾ ਗੁਲਾਮ ਬੱਸ ਜਗਤ ਤੇ ਤਮਾਸਾ ਦੇਖਣ ਆਇਆਂ ਹਾਂ ਕਰਨ ਨਹੀਂ। ਪਰ ਵਰਤਮਾਨ ਦੇ ਭੰਢ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਕੁਦਰਤ ਦੇ ਖਾਸ ਮਨੁੱਖ ਨੂੰ ਆਮ ਆਮ ਬਣਾਕਿ ਲੁੱਟ ਚੁੱਕੇ ਪੰਜਾਬ ਦੇ ਲੋਕਾਂ ਨੂੰ ਆਮ ਬਣਾਕਿ ਲੁੱਟਣਾਂ ਲੋਚਦੇ ਹਨ। ਐ ਦੁਨੀਆਂ ਦੇ ਲੋਕੋ ਤੁਸੀ ਖਾਸ ਹੀ ਨਹੀਂ ਏਨੇ ਖਾਸ ਹੋ ਕਿ ਤੁਹਾਨੂੰ ਹੀ ਕਿਉਂ ਪੈਦਾ ਕੀਤਾ ਗਿਆ ਹੈ ਪਰ ਫੇਰ ਕੀ ਹੋਇਆਂ ਜੇ ਤੁਸੀ ਉਸ ਪੈਦਾ ਕਰਨ ਵਾਲੇ ਨੂੰ ਭੁੱਲ ਗਏ ਹੋ ਜਿਸ ਵਿੱਚ ਪਾਣੀ ਤੁਹਾਡਾ ਬਾਪ ਨਹੀਂ ਧਰਤੀ ਤੁਹਾਡੀ ਮਾਂ ਨਹੀਂ ਪਵਣ ਤੁਹਾਡੀ ਗੁਰੂ ਨਹੀਂ ਨਵੇਂ ਮਾਂ ਬਾਪ ਨਵੇਂ ਗੁਰੂ ਬਣ ਗਏ ਹਨ ਜਿੰਹਨਾਂ ਬਾਰੇ ਗੁਰੂ ਤੇਗ ਬਹਾਦਰ ਕਹਿੰਦੇ ਹਨ ਮਾਤ ਪਿਤਾ ਸੁੱਤ ਬੰਧਪ ਭਾਈ ਸਭ ਸੁਆਰਥ ਕੈ ਅਧਿਕਾਈ ਕਿੱਥੋਂ ਸਮਝੋਗੇ ਇਹ ਜਦ ਤੁਸੀ ਤਾਂ ਆਪ ਹੀ ਖੁਦਾ ਬਣ ਗਏ ਹੋ। ਖੁਦਾ ਰੂਪੀ ਅਟਲ ਅਨੰਤ ਕੁਦਰਤ ਨੇ ਤੁਹਾਨੂੰ ਗਿਆਂਨ ਬਖਸਿਆਂ ਜਿਹੜਾ ਵਿਦਿਆਂ ਨਾਲ ਜੁੜ ਕੇ ਵਿਗਿਆਨ ਬਣ ਗਿਆਂ ਹੁਣ ਤੁਸੀ ਤਰਕਸੀਲ ਹੋ ਕਿ ਲਲਕਾਰੇ ਮਾਰਦੇ ਹੋ ਕਿ ਵਿਗਿਆਨ ਵੱਡਾ ਹੈ ਗਿਆਨ ਛੋਟਾ ਹੈ ਭਲਿਉ ਗਿਆਨ ਤਾਂ ਧਰਮ ਹੁੰਦਾਂ ਹੈ ਜਿਸ ਵਿੱਚੋਂ ਇਨਸਾਫ ,ਕਿਰਤ, ਹੱਕ ਸੱਚ ਦੀ ਸਮਝ ਪੈਂਦੀ ਹੋ। ਕਿਰਤ ਵਿੱਚੋਂ ਹੀ ਵਿਗਿਆਂਨ ਪੈਦਾ ਹੁੰਦਾਂ ਹੈ। ਜਿੰਹਨਾਂ ਨੂੰ ਖੁਦਾ ਭੁੱਲਕੇ ਖੁਦ ਖੁਦਾ ਬਣਨ ਦਾ ਹੰਕਾਰ ਆ ਜਾਵੇ ਉਹ ਤਾਂ ਮਾਇਆ ਧਾਰੀ ਹੋ ਜਾਂਦੇ ਹਨ ਜਿੰਹਨਾਂ ਦੀਆਂ ਅੱਖਾਂ ਅੰਨੀਆਂ ਕੰਨ ਬੋਲੇ ਹੋ ਜਾਂਦੇ ਹਨ। ਇਹੋ ਜਿਹੇ ਨੂੰ ਦੁੱਖੀ ਗਰੀਬ ਕਿੱਥੋਂ ਦਿਸਣੇ ਹਨ ਇਹੋ ਜਿਹਿਆਂ ਨੂੰ ਕਿੱਥੋਂ ਦਿਸਣੀਆਂ ਹਨ ਰੋਦੀਆਂ ਧੀਆਂ ਪੁੱਤਰ ਪਤਨੀਆਂ ਮਾਵਾਂ। ਬੱਸ ਹੰਕਾਰ ਦੇ ਨਸੇ ਵਿੱਚ ਚੂਰ ਤਮਾਸੇ ਕਰਦੇ ਹੋਏ ਕੁਦਰਤ ਤੋਂ ਬੇਮੁੱਖ ਇੱਕ ਦਿਨ ਖੁਦ ਤਮਾਸਾ ਬਣ ਜਾਂਦੇ ਹਨ।
                                  ਪਾਠਕ ਮਿੱਤਰੋ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ ਸੀਮਾਵਾਂ ਸਾਡੀਆਂ ਹੁੰਦੀਆਂ ਹਨ ਜੋ ਕਦੇ ਨਕਲੀ ਧਰਮ ਨਕਲੀ ਪਰੀਵਾਰ ਨਕਲੀ ਧੀ ਪੁੱਤ ਨਕਲੀ ਸਕੇ ਸਬੰਧੀ  ਨਕਲੀ ਪਾਰਟੀਆਂ ਨਕਲੀ ਹੰਕਾਰ ਨਕਲੀ ਬੰਦਿਆਂ ਨਾਲ ਬੱਝ ਜਾਂਦੇ ਹਾਂ ਜਿਸ ਨੇਂ  ਅਸੀਂ ਪੈਦਾ ਕੀਤੇ ਸਾਡੇ ਮਾਪੇ ਪੈਦਾ ਕੀਤੇ ਸਾਨੂੰ ਗਿਆਨ ਬਖਸਣ ਵਾਲੇ ਰਹਿਬਰ ਪੈਦਾ ਕੀਤੇ ਅਨੰਤ ਕੁਦਰਤ ਪੈਦਾ ਕੀਤੀ ਉਸ ਵੱਲ ਅੱਖਾਂ ਹੀ ਨਹੀ ਖੋਲਦੇ ਉਸ ਦੀ ਅਵਾਜ ਜੋ ਸਾਡੀ ਜਮੀਰ ਵਿੱਚ ਦੱਬ ਦਿੰਦੇ ਹਾਂ ਕਦੇ ਨਹੀਂ ਸੁਣਦੇ ਉਸਦੇ ਅਨੰਤ ਰੰਗ ਮਾਨਣ ਦੇਖਣ ਦੀ ਥਾਂ ਆਪਣੇ ਹੀ ਛੋਟੇ ਛੋਟੇ ਬਾਗਾਂ ਵਿੱਚ ਘਿਰ ਜਾਂਦੇਂ ਹਾਂ । ਕਦੀ ਦੇਖਿਉ ਤੁਸੀਂ ਜੰਮਣ ਤੋਂ ਪਹਿਲਾਂ ਕਿੱਥੇ ਸੀ ਕਿਸ ਤਰਾਂ ਪੈਦਾ ਹੋਏ ਹੱਸਦੇ ਖੇਡਦੇ ਵੱਡੇ ਹੋਏ ਸਤਯੁੱਗ ਵਿੱਚ ਥੋੜਾ ਹੋਰ ਵੱਡੇ ਹੋਕੇ ਤਾਕਤਵਰ ਹੋਕੇ ਤਰੇਤੇ ਯੁੱਗ ਵਿੱਚ ਵਿਚਰਦਿਆਂ ਹੰਕਾਰੀ ਹੋ ਗਏ ਬਚਪਨ ਦਾ ਸੱਚ ਗੁਆ ਲਿਆ ਇਹ ਤਾਕਤ ਗਈ ਤਜਰਬਾ ਆ ਗਿਆਂ ਦਾਅਮਾਰੀ ਮਾਰਨ ਲੱਗੇ ਦੁਆਪਰ ਯੁੱਗ ਵਿੱਚ ਪਹੁੰਚ ਗਏ  ਪਰ ਆਖਰੀ ਪਹਿਰ ਤਾਂ ਕਲਯੁੱਗ ਆਉਣਾਂ ਹੈ ਜਿਸ ਵਿੱਚ ਪਹਿਲਾਂ ਕੀਤੇ ਕੰਮਾਂ ਦਾ ਫੈਸਲਾ ਹੋਣਾਂ ਚੰਗਾਂ ਕੀਤਾ ਹੋਊ ਚੰਗਾਂ ਪਾਉਗੇ ਮੰਦਾਂ ਕੀਤਾ ਹੋਊ ਮੰਦਾ ਪਾਉਗੇ ਪਰ ਇਹ ਸਮਝ ਉਸ ਦਿਨ ਆਊ ਜਦ ਮੌਤ ਸਿਰਹਾਣੇ ਖੜੀ ਹੋਊ। ਉਸ ਵਕਤ ਦੱਸੋ ਕੀ ਕਰੋਗੇ ਢਹਿ ਜਾਣੀ ਹੈ ਨਕਲੀ ਦੁਨੀਆਂ ਨਕਲੀ  ਭੈਣ ਭਰਾ ਹੱਸਣਗੇ ਨਕਲੀ ਰਿਸਤੇਦਾਰ ਮਠਿਆਈਆਂ ਦੀ ਮੰਗ ਕਰਨਗੇ। ਪਰ ਜੇ ਕਿੱਧਰੇ ਚੰਗੇ ਕੰਮ ਕਰਕੇ ਜਾਉਗੇ ਹੱਕ ਸੱਚ ਤੇ ਪਹਿਰਾ ਦੇ ਕੇ ਜਾਉਗੇ ਕਿਸੇ ਦਾ ਦਿਲ ਜਿੱਤ ਕੇ ਜਾਉਗੇ ਧਾਹਾਂ ਮਾਰ ਰੋਣਗੇ ਉਏ ਲੋਕੋ ਆਪਣੇ ਘਰਾਂ ਵਿੱਚ ਬੈਠੇ ਵੀ ਸੁੰਨ ਹੋ ਜਾਣਗੇ ਮਿੱਤਰ ਪਿਆਰੇ ਤੁਹਾਡੀ ਮੌਤ ਦੀ ਖਬਰ ਸੁਣਕੇ । ਬਾਬੇ ਨਾਨਕ ਦੀ ਮੌਤ ਤੇ ਰੌਲਾਂ ਪੈ ਗਿਆਂ ਸੀ ਹਰ ਕੋਈ ਕਹਿੰਦਾਂ ਸੀ ਇਹ ਮੇਰਾ ਇਹ ਮੇਰਾ ਹੈ ਉਸਦੀ ਚਾਦਰ ਨੂੰ ਵੀ ਦੋ ਕਬਰਾਂ ਨਸੀਬ ਹੋਈਆਂ ਸਾਡੇ ਵਾਸਤੇ ਅੱਗ ਦੇ ਕੂਚੇ ਹੋਣਗੇ ਛੇਤੀ ਛੇਤੀ ਲਾਉ ਕਿੱਧਰੇ ਉੱਠ ਨਾਂ ਖੜੇ ਕਿਉਂ ਭਲਾ? ਮੁਹੰਮਦ ਸਾਹਿਬ ਦੀ ਯਾਦ ਵਿੱਚ ਲੋਕ ਲੋਕ ਰੋਦਿਆਂ ਲੋਕ ਲਹੂ ਲੁਹਾਨ ਹੋ ਜਾਂਦੇ ਹਨ ਈਸਾ ਮਸੀਹ ਨੂੰ ਯਾਦ ਕਰਦਿਆਂ ਅੱਥਰੂ ਕਿਰਦੇ ਹਨ ਦੁਨੀਆਂ ਦੇ । ਕੀ ਫਾਇਦਾ ਹੋਰ ਲਿਖਣ ਦਾ ਤੁਹਾਡੇ ਕੋਲ ਤਾਂ ਤੁਹਾਡੇ ਇਨਕਲਾਬ ਵਿੱਚੋਂ ਹੀ ਵਿਹਲ ਨਹੀਂ ਤੁਸੀ ਤਾਂ ਸਿਕੰਦਰ ਵਾਂਗ ਦੁਨੀਆਂ ਜਿੱਤਣੀ ਹੈ। ਸੱਚ ਤਾਂ ਕੌੜਾ ਹੁੰਦਾਂ ਹੈ ਕਿਉਂ ਸਵਾਦ ਖਰਾਬ ਕਰਾਂ ਤੁਹਾਡਾ । ਆਮੀਨ ਸਦਾ ਖੁਸ ਰਹੋ। ........... ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245 ....

Saturday 10 October 2015

ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ

ਹੁਣ ਚੁੱਪ ਕਾਹਤੋਂ ਹੋਏ ਕੋਈ ਦੱਸ ਦਿਉ ਜਨਾਬ
ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਕੁੱਝ ਲੀਡਰਾਂ ਨੇ ਸੁਣਿਐ ਹੈ ਪਾਤੀ ਆਪ ਹੈ ਕਹਾਣੀ
ਸਾਡੇ ਬਿਨਾਂ ਪੱਚੀ ਸਾਲ ਕਿਤੇ ਕੁਰਸੀ ਨਾਂ ਜਾਣੀ
ਆਉ ਖੁਸੀਆਂ ਮਨਾਈਏ ਹੁਣ ਚੁੱਕ ਲਿਆਉ ਸਰਾਬ
ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਇੱਕ ਮੁੱਛਾ ਨੂੰ ਚੜਾਕੇ ਬੈਠਾ ਸੋਹਣੀ ਪੱਗ ਹੈ ਸਜਾਕਿ
ਛੱਤੀ ਤੋਂ ਛਪੰਜਾਂ ਹਜਾਰ ਕਰੋੜ ਗਿਆ ਕਰਜਾ ਚੜਾਕਿ
ਜਿਸ ਸੀ ਨਵਾਕੇ ਲੋਕ ਕੁੱਟੇ ਲਵੇ ਖੂੰਡੇ ਨਾ ਹਿਸਾਬ
ਮੇਰਾ ਲੁੱਟ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਆਹਾ ਹੁਣ ਦੇਖੋ ਇੱਕ ਨਵਾਂ ਜਾ ਹਸਾਉਣ ਵਾਲਾ ਆਇਆ
ਕਦੇ ਦਾਨ ਵੀ ਨਾਂ ਕਰੇ ਇਕੱਠੀ ਕਰੀ ਫਿਰੇ ਮਾਇਆ
ਜਿਸ ਬੱਚੇ ਬੀਵੀ ਨਾਂ ਸੰਭਾਲੇ ਕਰੂ ਪੰਜਾਬ ਬਰਬਾਦ
ਲੋਕੋ ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
 ਹੁਣ ਚਲੋ ਸੱਥਾਂ ਵਿੱਚ ਜਾਕੇ ਦੱਸੋ  ਭਲਿਆ ਕਹਾਣੀ
ਇੰਹਨਾਂ ਸਾਰਿਆਂ  ਬਿਗਾੜੀ ਹੈ ਪੰਜਾਬ ਵਾਲੀ ਤਾਣੀ
ਕੋਈ ਉੱਠੇ ਮਰਦ ਦਾ ਚੇਲਾ ਹਰਾਉਣੇ ਪੈਣਗੇ ਖਰਾਬ
ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਗੁਰਚਰਨ ਪੱਖੋਕਲਾਂ    941777245

Friday 9 October 2015

ਉੱਭਾ ਅਤੇ ਭੀਖੀ ਜਿਲਾ ਮਾਨਸਾ ਸਬੰਧਤ ਨੇਕੀ ਕਰ ਅਤੇ ਖੂਹ ਵਿੱਚ ਸੁੱਟ ਦੇ ਭਲਿਆ

                                           
                                      ਜਿੰਦਗੀ ਪਤਾ ਹੀ ਨਹੀਂ ਕਿਹੋ ਜਿਹੀ ਵਚਿੱਤਰ ਖੇਡ ਹੈ ਜਿਸ ਨੂੰ ਨਾਂ ਕੋਈ ਅੱਜ ਤੱਕ ਸਮਝ ਸਕਿਆਂ ਹੈ ਨਾਂ ਸਮਝ ਸਕੇਗਾ। ਦੁਨੀਆਂ ਦਾ ਵੱਡਾ ਹਿੱਸਾ ਭਾਵੇਂ ਇਸ ਨੂੰ ਖੇਡਦਿਆਂ ਮਾਹਰ ਹੋਣ ਦੇ ਅਨੇਕਾਂ ਵਾਰ ਦਾਅਵੇ ਕਰਦਾ ਰਹਿੰਦਾਂ ਹੈ ਕਿਸ ਗੱਲ ਦਾ ਨਤੀਜਾ ਕੀ ਨਿੱਕਲੇ ਇਹ ਵਕਤ ਦੱਸਦਾ ਹੈ। ਮਨੁੱਖ ਕਿੰਨਾਂ ਸਵਾਰਥੀ ਹੋ ਜਾਵੇ ਕੋਈ ਹੱਦ ਨਹੀਂ ਪਰ ਇਸਦੇ ਨਿਰਸਵਾਰਥ ਹੋ ਜਾਣ ਦੀ ਵੀ ਕੋਈ ਸੀਮਾ ਨਹੀਂ। ਗੁਰੂ ਗੋਬਿੰਦ ਸਿੰਘ ਲਈ ਪੰਜ ਸਿਰ ਦੇਣ ਵਾਲੇ ਅਤੇ ਦੋ ਉਹ ਪਿਉ ਪੁੱਤ ਜੋ ਗੁਰੂ ਦੀ ਰਾਈਫ਼ ਦਾ ਨਿਸਾਨਾ ਆਪਣੇ ਉੱਤੇ ਪਰਖਣ ਲਈ ਇੱਕ ਦੂਜੇ ਤੋਂ ਮੂਹਰੇ ਹੋ ਰਹੇ ਸਨ ਕੁਦਰਤ ਦੇ ਕਰਿਸਮੇ ਹੀ ਤਾਂ ਹਨ। ਜਿੰਦਗੀ ਦੇ ਸਫਰ ਦੌਰਾਨ ਨੌਜਵਾਨੀ ਵਿੱਚ ਮੈਂ ਇੱਕ ਵਾਰ ਦੁਕਾਨਦਾਰੀ ਛੱਡ ਕੇ ਘਰ ਤੋਂ ਦੂਰ ਰਹਿਣ ਨੂੰ ਛੱਡਕੇ ਆਪਣੇ ਬਾਪ ਦੇ ਘਰ ਖੇਤੀ ਕਰਨ ਦਾ ਮਨ ਬਣਾ ਲਿਆ । ਮੈਂ ਜੀ ਜਾਨ ਲਾਕੇ ਦੂਸਰੇ ਘਰਾਂ ਦੇ ਮੁਕਾਬਲੇ ਤੇ ਵਧੀਆਂ ਖੇਤੀ ਕਰਵਾਉਣ ਨੂੰ ਪਹਿਲ ਦਿੰਦਿਆਂ ਤਨਦੇਹੀ ਨਾਲ ਕਰਨ ਲੱਗਿਆ ਪਰ ਮੇਰੇ ਤੋਂ ਦਸ ਸਾਲ ਵੱਡੇ ਗਰੈਜੂਏਟ ਭਰਾ ਦੇ ਮਨ ਵਿੱਚ ਪਤਾ ਨਹੀਂ ਕੀ ਕੁੱਝ ਚਲਣ ਲੱਗਿਆਂ। ਮੈਂ ਉਹਨਾਂ ਵਕਤਾਂ ਵਿੱਚ ਦੋ ਕਮਾਈ ਦੇ ਤਕਨੀਕੀ ਸਾਧਨ ਧੱਕੇ ਨਾਲ ਕਣਕ ਕੱਢਣ ਵਾਲੀ ਮਸੀਨ ਹੜੰਬਾਂ ਖਰੀਦ ਕੇ ਕਿਰਾਏ ਤੇ ਚਲਾਇਆ ਅਤੇ ਵਧੀਆਂ ਆਮਦਨ ਘਰ ਦਿੱਤੀ ਅਗਲੇ ਸੀਜਨ ਜੀਰੀ ਦੇ ਕਰਚੇ ਕੱਟਣ ਵਾਲਾ ਰੀਪਰ ਲੈਕੇ ਕਮਾਈ ਕੀਤੀ ਅਤੇ ਨਿੱਜੀ ਸੰਦ ਵੀ ਬਣਨ ਲੱਗੇ । ਸੋ ਇੱਕ ਦਿਨ ਮਜਦੂਰ ਸਾਥੀਆਂ ਨਾਲ ਰੂੜੀ ਦੀ  ਖਾਦ ਸਿਰ ਤੇ ਟੋਕਰੇ ਚੁਕਦਿਆਂ ਟਰਾਲੀ ਭਰਦਿਆਂ ਦੇ ਖਿਲਾਫ ਮੇਰੇ ਬਾਪ ਨੂੰ ਭੜਕਾਉਣ ਲੱਗਿਆਂ ਕਿ ਮੈਨੂੰ ਟਰੈਕਟਰ ਲੈਕੇ ਜਾਣ ਨਹੀਂ ਦੇ ਰਿਹਾ ਜਦ ਕਿ ਮੈਂ ਕਿਹਾ ਸੀ ਕਿ ਟਰਾਲੀ ਭਰ ਹੀ ਚੁੱਕੀ ਹੈ ਬੱਸ ਖੇਤ ਛੱਡ ਆਉਣ ਤੇ ਟਰੈਕਟਰ ਦੇ ਦਿੰਦਾਂ ਹਾਂ । ਮੇਰੇ ਬਾਪ ਬਿਨਾਂ ਸਮਝੇ ਕਿਸੇ ਗੱਲ ਨੂੰ ਮੰਨ ਲੈਣ ਦਾ ਰੰਗਲਾਂ ਸੁਭਾਉ  ਮੇਰੇ ਸਦਾ ਹੀ ਖਿਲਾਫ ਚੱਲਣ ਦਾ ਕੁਦਰਤੀ ਤੌਰ ਤੇ ਰਿਹਾ ਹੈ ਜਿਸਦੀ ਮੈਂ ਜਿੰਦਗੀ ਵਿੱਚ ਭਾਰੀ ਕੀਮਤ ਅੱਜ ਤੱਕ ਉਤਾਰ ਰਿਹਾਂ ਹਾਂ। ਮੇਰੇ ਬਾਪ ਨੇ ਆਪਣੇ ਸੁਭਾਉ ਅਨੁਸਾਰ ਬਿਨਾਂ ਕੁੱਝ ਪੁੱਛੇ ਦੱਸੇ ਦੂਰੋਂ ਹੀ ਹੱਦ ਦਰਜੇ ਦੀਆਂ ਗੰਦੀਆਂ ਗਾਲਾਂ ਦੀ ਬੁਛਾੜ ਕਰ ਦਿੱਤੀ। ਜਦ ਮੇਰਾ ਬਾਪ ਬਜਾਇ ਮੇਰਾ ਪੱਖ ਸੁਣਨ ਦੀ ਬਜਾਇ ਗਾਲਾਂ ਕੱਢਣੋਂ ਨਾਂ ਹੀ ਹਟਿਆਂ ਤਦ ਮੈਂ ਵੀ ਕਹੀ ਸੁੱਟਕੇ ਕੱਪੜੇ ਬਦਲ ਘਰ ਛੱਡ ਕੇ ਇੱਕ ਗਰੀਬ ਦੋਸਤ ਹੁਣ ਸਵਰਗਵਾਸੀ ਬੂਟਾ ਸਿੰਘ ਉੱਭਾ ਕੋਲ ਚਲਿਆ ਗਿਆ ਅਤੇ ਸਾਰੀ ਗੱਲ ਦੱਸੀ ਕਿ ਯਾਰ ਇੱਥੇ ਕੰਮ ਕਰਦਿਆਂ ਨੂੰ ਵੀ ਬੇਇੱਜਤ ਕੀਤਾ ਜਾਂਦਾ ਹੈ। ਖਾਲੀ ਜੇਬ ਖਾਲੀ ਹੱਥ ਗਏ ਅਮੀਰ ਘਰ ਦੇ ਗੁਰਚਰਨ ਨੂੰ ਉਸਦੇ ਦੋਸਤ ਨੇ ਪੰਜ ਹਜਾਰ ਰੁਪਏ ਦਿੱਤੇ ਅਤੇ ਜੇ ਹੋਰ ਲੋੜ ਹੋਈ ਤਦ ਆਪਣੇ ਤਾਜਾ ਹੋਏ ਵਿਆਹ ਦੇ ਵਿੱਚ ਮਿਲੇ ਸਗਨਾਂ ਦਾ ਸੋਨੇ ਦਾ ਕੜਾ ਵੇਚਣ ਦੀ ਵੀ ਆਫਰ ਕਰ ਦਿੱਤੀ । ਇੰਹਨਾਂ ਪੈਸਿਆਂ ਨਾਲ ਮੈਂ ਭੀਖੀ ਵਿੱਖੇ ਛੋਟੀ ਜਿਹੀ ਸਾਊਂਡ ਰਿਪੇਅਰ ਦੀ ਦੁਕਾਨ ਕਰ ਲਈ । ਕਈ ਸਾਲ ਭੀਖੀ ਜਿਲਾ ਮਾਨਸਾ ਵਿੱਚ ਸਾਊਂਡ ਸਰਵਿਸ ਦੀ ਦੁਕਾਨ ਦੁਬਾਰਾ ਗੁਜਾਰਾ ਕਰਦਾ ਰਿਹਾ।
            ਮੈਂ ਬਚਪਨ ਤੋਂ ਹੀ ਕਦੇ ਵੀ ਕਿਸੇ ਦੇ ਅੱਗੇ ਹੱਥ ਅੱਡਣ ਦਾ ਆਦੀ ਨਹੀਂ ਰਿਹਾ ਇੱਥੋ ਤੱਕ ਕਿ ਆਪਣੇ ਮਾਪਿਆਂ ਤੋਂ ਵੀ ਘੱਟ ਹੀ ਮੰਗਦਾ ਹਾਂ । ਇਸ ਅਣਖੀ ਸੁਭਾਉ ਕਾਰਨ ਮੈਂ ਕਦੇ ਕਿਸੇ ਅੱਗੇ ਝੁਕਦਾ ਵੀ ਨਹੀਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਮਾਪੇ ਅਤੇ ਗੁਆਢੀ ਵੀ ਮੇਰੀ ਇਸ ਨੀਤੀ ਤੋਂ ਖੁਸ ਘੱਟ ਦੁਖੀ ਜਿਆਦਾ ਰਹਿੰਦੇ ਹਨ। ਸਾਇਦ ਆਮ ਤੌਰ ਤੇ ਬਹੁਤੇ ਬੰਦੇ ਦੂਸਰੇ ਲੋਕਾਂ ਨੂੰ ਮੰਗਤੇ ਦੇਖਕੇ ਆਪਣਾਂ ਆਪ ਵੱਡਾ ਲੱਗਦਾ ਹੈ ਅਤੇ ਖੁਸ਼ ਹੁੰਦੇ ਹਨ। ਇਸ ਆਦਤ ਕਾਰਨ ਹੀ ਮੈਂ ਆਪਣੀ ਮੰਗਣੀ ਦੀ ਰਸਮ ਵਾਲੇ ਦਿਨ ਪੁਰਾਣਾਂ ਪਰ ਨਵਿਆਂ ਵਰਗਾ ਪੈਂਟ ਸੂਟ ਅਤੇ ਪਾਲਿਸ ਕੀਤੀ ਪੁਰਾਣੀ ਰਕਾਬੀ ਪਾਕੇ ਬੈਠ ਗਿਆਂ ਸੀ ਅਤੇ ਅਗਲੇ ਦਿਨ ਜੰਨ ਚੜਨ ਵੇਲੇ ਪਹਿਨਣ ਵਾਲਾ ਸੂਟ ਮੇਰੀ ਪਾਲਣਹਾਰ ਨਾਨੀ ਤੋਂ ਵਿਆਹ ਦੀ ਤਾਰੀਖ ਤੋਂ ਪਹਿਲਾਂ ਹੀ ਲੈਕੇ ਸਿਲਾਈ ਕਰਵਾ ਲਿਆ ਸੀ ਅਤੇ ਉਹੀ ਪਾਕੇ ਲਾੜਾ ਬਣਿਆ।  ਮੇਰਾ ਪਰੀਵਾਰ ਮੇਰੀ ਇਸ ਗੱਲ ਤੇ ਦੁਖੀ ਹੋਇਆ ਕਿ ਹਾਲੇ ਵੀ ਇਹ ਝੁਕਿਆ ਨਹੀਂ। ਵਿਆਹ ਤੋਂ ਅਗਲੇ ਦਿਨ ਮੇਰੀ ਭੈਣ ਮਖੌਲ ਦੇ ਤੌਰ ਤੇ ਮੈਨੂੰ ਕਹਿਣ ਲੱਗੀ ਕਿ ਹੁਣ ਦੇਖਾਗੇ ਕਿ ਹੁਣ ਮੰਗੇ ਬਿਨਾਂ ਕਿਵੇਂ ਸਾਰੇਂਗਾ ਪਰ ਮੈਂ ਚੁੱਪ ਰਿਹਾ। ਮੈਂ ਵਿਆਹ ਤੋਂ ਤੀਸਰੇ ਦਿਨ ਹੀ ਦਾਜ ਵਿੱਚ ਮਿਲਿਆ ਸਕੂਟਰ ਵੇਚ ਦਿੱਤਾ 14000 ਦਾ ਅਤੇ ਦਸ ਹਜਾਰ ਰੁਪਏ ਦਾ ਪਰਬੰਧ ਮੈਂ ਹੋਰ ਕਰ ਲਿਆ। ਸਕੂਟਰ ਦੀ ਥਾਂ ਕਮਾਈ ਦੇਣ ਵਾਲੀ ਕਾਰ ਖਰੀਦਣ ਦਾ ਫੈਸਲਾ ਕਰ ਲਿਆ  ਪਰ ਫੀਏਟ ਕਾਰ ਲੈਣ ਲਈ ਹਾਲੇ ਵੀ 15000 ਹਜਾਰ ਘੱਟ ਸਨ ਜਿਸ ਲਈ ਮੈਂ ਮੇਰੇ ਬਾਪ ਨੂੰ ਇਸਦੇ ਵਿੱਚ ਘਰ ਵੱਲੋਂ ਖਰੀਦਣ ਜਾਂ ਅੱਧਾ ਹਿੱਸਾ ਪਾਉਣ ਦੀ ਪੇਸਕਸ ਕੀਤੀ ਪਰ ਉਹ ਕਹਿਣ ਲੱਗੇ ਕਿ ਅਸੀ ਨਹੀਂ ਕੁੱਝ ਦਿੰਦੇ ਜੋ ਮਰਜੀ ਕਰਦਾ ਰਹਿ। ਪਰ ਕੀਤਾ ਫੈਸਲਾ ਮੈਂ ਘੱਟ ਹੀ ਬਦਲਦਾ ਹਾਂ ਅਤੇ ਇਸ ਕੰਮ ਲਈ ਮੈਂ ਫਿਰ ਮੇਰੇ ਦੋਸਤ ਬੂਟਾ ਸਿੰਘ ਉੱਭਾ ਕੋਲ ਗਿਆ ਅਤੇ ਸਾਰੀ ਰਾਮ ਕਹਾਣੀ ਕਹਿ ਸੁਣਾਈ ਪਰ ਉਹ ਚੁੱਪ ਰਿਹਾ ਅਤੇ ਦੂਸਰੇ ਦਿਨ ਆਉਣ ਲਈ ਕਿਹਾ। ਉਸਨੇ ਉਸ ਵਕਤ ਹੀ ਆਪਣੇ ਘਰ ਪਏ ਨਰਮੇਂ ਨੂੰ ਬੋਤੇ ਵਾਲੀ ਰੇਹੜੀ ਵਿੱਚ ਲੱਦਿਆ ਅਤੇ ਸਾਰੀ ਵੱਟੀ ਰਕਮ ਅਗਲੇ ਦਿਨ ਦਸ ਹਜਾਰ ਰੁਪਏ ਮੇਰੇ ਹੱਥ ਧਰ ਦਿੱਤੀ। ਹਰ ਤਰਾਂ ਦੀ ਖੁੱਲ ਵੀ ਦੇ ਦਿੱਤੀ ਕਿ ਚਾਹੇ ਹਿੱਸਾ ਸਮਝ ਲਵਾਂ ਜਾਂ ਉਧਾਰ ਜਦ ਮਰਜੀ ਵਾਪਸ ਕਰ ਦੇਵੀਂ। ਦੋਸਤੀ ਅਤੇ ਸਵਾਰਥੀ ਰਿਸਤਿਆਂ ਦੀ ਸਮਝ ਮੈਨੂੰ ਮਾਪਿਆਂ ਅਤੇ ਇਸ ਮਹਾਨ ਸਵਰਗਵਾਸੀ ਦੋਸਤ ਤੋਂ ਮਿਲੀ ਅਤੇ ਗੁਰੂ ਤੇਗ ਬਹਾਦਰ ਦਾ ਸਲੋਕ ਵੀ ਸਮਝ ਆਇਆ ਕਿ ਮਾਤ ਪਿਤਾ ਸੁਤ ਬੰਧਪ ਭਾਈ ਸਭ ਸੁਆਰਥ ਕੇ ਅਧਿਕਾਈ ।
                                ਕਿਸੇ ਦਾ ਕਰਜਾ ਕਿਸ ਤਰਾਂ ਮੁੜਦਾ ਹੈ ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਮੇਰੇ ਇਸ ਦੋਸਤ ਦੀ ਹਾਦਸੇ ਵਿੱਚ ਹੋਈ ਮੌਤ ਤੇ ਭੋਗ ਸਮੇਂ ਉਸਦੇ ਜੀਜੇ ਨੂੰ ਮੈਨੂੰ ਬੋਲਣ ਲਈ ਕਿਹਾ ਕਿ ਤੂੰ ਉਸਨੂੰ ਸਭ ਤੋਂ ਵੱਧ ਜਾਣਦਾ ਹੈ। ਮੇਰੇ ਕੋਲ ਬੋਲਣ ਦਾ ਰੱਬੀ ਗੁਣ ਜਾਂ ਔਗੁਣ ਹੈ ਅਤੇ ਮੈਂ ਉਸ ਕਾਮਰੇਡ ਪਰ ਨਾਸਤਿਕ ਨਹੀਂ, ਲੋਕ ਸੇਵਾ ਦੇ ਖਿਆਲਾਂ ਵਾਲੇ ਵਿਅਕਤੀ ਨੂੰ ਗਰੀਬਾਂ ਦਾ ਹਮਦਰਦ ਲੋੜਵੰਦਾਂ ਦੀ ਮਦਦ ਕਰਨ ਵਾਲਾ ਅਤੇ ਮੇਰੀ ਮੱਦਦ ਵਾਲੀ ਸਾਰੀ ਕਹਾਣੀ ਸੁਣਾਈ । ਉਸ ਨੇ ਆਪਣੀ ਇੱਕ ਬੇ ਔਲਾਦ ਭੂਆ ਦੀ ਦਿਲੋਂ ਜਾਨ ਸੇਵਾ ਕੀਤੀ ਸੀ ਜਿਸ ਕਾਰਨ ਉਸਦੇ ਭਾਈਆਂ ਅਤੇ ਮਾਪਿਆਂ ਨੇ ਉਸ ਨਾਲ ਅਣਗਿਣਤ ਬੇਇਨਸਾਫੀਆਂ ਕੀਤੀਆਂ ਸਨ। ਮੈਂ ਉਸ ਸਮੇਂ ਇੱਕ ਇਸਾਈ ਕਥਾ ਸੁਣਾਕਿ ਪਿੰਡ ,ਸੂਬੇ ਜਾਂ ਦੇਸ ਦੀ ਭਲਾਈ ਦੇ ਨਾਂ ਤੇ ਵੱਡੇ ਬਣਦੇ ਰਾਜਨੀਤਕ ਲੋਕਾਂ ਨਾਲੋਂ ਸਮੁੱਚੀ ਲੋਕਾਈ ਦੀ ਭਲਾਈ ਮੰਗਣ ਵਾਲੇ ਫਕੀਰਾਂ ਦਾ ਉੱਚਾ ਦਰਜਾ ਦਿੱਤਾ। ਥੋੜੇ ਸਮੇਂ ਬਾਅਦ ਉਸਦੀ ਬੇਟੀ ਨੇ ਵਿਦੇਸ ਜਾਣ ਲਈ ਕਿਸੇ ਪੜਾਈ ਦੇ ਅਧਾਰ ਤੇ ਵਿਦੇਸ ਜਾਣ ਵਾਲੀ ਕੁੜੀ ਨਾਲ ਢਾਈ ਲੱਖ ਦੇਣ ਦਾ ਵਾਅਦਾ ਕਰ ਲਿਆ ਅਸਲ ਵਿੱਚ ਉਹ ਕੁੜੀ ਠੱਗ ਏਜੰਟ ਸੀ ਜਿਸਨੇ ਵਾਅਦਾ ਕੀਤਾ ਕਿ ਮੈਂ ਤੈਨੂੰ ਉੱਥੇ ਜਾਕੇ ਤੈਨੂੰ ਨੌਕਰ ਦੇ ਤੌਰ ਤੇ ਸੱਦ ਲਊਗੀ। ਇਸ ਢਾਈ ਲੱਖ ਲਈ ਦੋਸਤ ਦਾ ਪਰੀਵਾਰ ਪਿੰਡ ਦੇ ਕਿਸ ਵਿਅਕਤੀ ਕੋਲ ਕਰਜਾ ਚੁੱਕਣ ਚਲਿਆਂ ਗਿਆਂ ਪਰ ਉਸ ਵਿਅਕਤੀ ਨੇ ਇੱਕ ਸਰਤ ਲਗਾ ਦਿੱਤੀ ਕਿ ਬੂਟਾ ਸਿੰਘ ਦੇ ਭੋਗ ਤੇ ਕੋਈ ਮੁੰਡਾਂ ਬੋਲਿਆਂ ਸੀ ਪੱਖੋ ਵਾਲਾ ਉਸ ਦੇ ਕੋਲੋਂ ਕਹਾਉ ਫਿਰ ਕਰਜਾ ਦੇਵਾਂਗਾਂ। ਜਦੋਂ ਕਿ ਉਸ ਵਿਅਕਤੀ ਨੂੰ ਨਾਂ ਮੈਂ ਜਾਣਦਾ ਸੀ ਨਾਂ ਉਹ ਕਦੇ ਮੈਨੂੰ ਮਿਲਿਆ ਸੀ। ਉਹ ਕੁੜੀ ਮੇਰੇ ਕੋਲ ਆਈ ਅਤੇ ਸਿਫਾਰਸ ਕਰਨ ਲਈ ਕਹਿਣ ਲੱਗੀ ਜੋ ਕਿ ਮੈਂ ਫੋਨ ਕਰਕੇ ਕਹਾਂ ਇਹ ਸਿਫਾਰਸ਼ ਫੋਨ  ਕਰਕੇ ਮੈਂ ਕਰ ਵੀ ਦਿੱਤੀ ਪਰ ਉਸ ਵਿਅਕਤੀ ਨੇ ਸੰਕਾਂ ਜਾਹਰ ਕੀਤੀ ਮੇਰੇ ਨਾਲ ਕਿ ਕਿੱਧਰੇ ਇਹਨਾਂ ਨਾਲ ਠੱਗੀ ਨਾਂ ਵੱਜ ਜਾਵੇ ਕਰਜਾ ਦੇਣ ਦੀ ਕੋਈ ਗੱਲ ਨਹੀ ਤੁਸੀ ਮੈਨੂੰ ਸਮਝਦਾਰ ਬੰਦੇ ਲੱਗੇ ਸੀ ਤਾਂ ਤੁਹਾਨੂੰ ਦੱਸ ਰਿਹਾਂ। ਮੈਂ ਉਸ ਕੁੜੀ ਤੋ ਜਾਣ ਦਾ ਸਾਰਾ ਤਰੀਕਾ ਜਾਣਿਆਂ ਜੋ ਕਿ ਮੈਨੂੰ ਵੀ ਸੱਕੀ ਲੱਗਿਆਂ। ਅਗਲੇ ਦਿਨ ਮੈਂ ਮੇਰੀ ਬੇਟੀ ਨੂੰ ਬੀ ਟੈਕ ਵਿੱਚ ਦਾਖਲਾ ਦਿਵਾਉਣ ਲਈ ਚੰਡੀਗੜ ਅਤੇ ਪਟਿਆਲੇ ਦੀ ਥਾਪਰ ਕਾਲਜ ਪਤਾ ਕਰਨ ਜਾਣਾਂ ਸੀ ਅਤੇ ਉਸ ਕੁੜੀ ਨੂੰ ਵੀ ਮੈਂ ਨਾਲ ਚੰਡੀਗੜ ਲੈ ਗਿਆ ਜਿੱਥੇ ਜਾਕੇ ਵਿਦੇਸ਼ ਭੇਜਣ ਵਾਲੇ ਦਫਤਰ ਨਾਲ ਇਸ ਨੂੰ ਵਿਚਾਰਿਆਂ ਜਿਸ ਨੂੰ ਉਸਨੇ ਵੀ ਠੱਗੀ ਦਾ ਜਾਲ ਦੱਸਿਆਂ ਅਤੇ ਉਸ ਕੁੜੀ ਨੂੰ ਪੂਰੀ ਤਸੱਲੀ ਕਰਵਾ ਕਿ ਉਸਦੇ ਸਿਰ ਤੇ ਵਿਦੇਸ ਜਾਣ ਦਾ ਭੂਤ ਉਤਾਰਿਆ। ਭਾਵੇਂ ਕੁੜੀ ਥੋੜਾ ਉਦਾਸ ਹੋ ਗਈ ਕਿਉਂਕਿ ਜਿਸਨੂੰ ਉਹ ਦੋਸਤ ਸਮਝਦੀ ਸੀ ਹੁਣ ਉਹ ਠੱਗ ਜਾਪਣ ਲੱਗੀ। ਇਹੋ ਗੱਲ ਮੈਂ ਉਸਦੀ ਮਾਂ ਅਤੇ ਕਰਜਾ ਦੇਣ ਵਾਲੇ ਨੂੰ ਦੱਸ ਦਿੱਤੀ ਅਤੇ ਉਸ ਪਰੀਵਾਰ ਦਾ ਨੁਕਸਾਨ ਹੋਣੋਂ ਬਚ ਗਿਆਂ। ਮੈਂ ਕੁਦਰਤ ਦਾ ਧੰਨਵਾਦ ਕੀਤਾ ਕਿ ਮੈਂ ਦੋ ਸਮੇਂ ਮਦਦ ਕਰਨ ਵਾਲੇ ਉਸ ਸਵਰਗਵਾਸੀ ਮਿੱਤਰ ਦਾ ਸਾਇਦ ਕਰਜਾ ਉਤਾਰਨ ਵਿੱਚ ਸਫਲ ਹੋ ਗਿਆਂ ਹਾਂ। ਉਸਦੀ ਰੂਹ ਜਰੂਰ ਹੀ ਮੈਨੂੰ ਦੇਖ ਰਹੀ ਹੋਵੇਗੀ।   
                                 ਮੇਰੇ ਸਵਰਗਵਾਸੀ ਦੋਸਤ ਨੇ ਮੇਰੇ ਕੋਲੋਂ ਸਿਰਫ ਕਿਤਾਬਾਂ ਪੜਨ ਲਈ ਲੈਣ ਤੋਂ ਬਿਨਾਂ ਕਦੀ ਕੋਈ ਅਹਿਸਾਨ ਨਹੀਂ ਲਿਆ ਭਾਵੇਂ ਕਿ ਮੈ ਸਮੇਂ ਨਾਲ ਟਰੱਕਾਂ ਟਰਾਲਿਆਂ ਦਾ ਮਾਲਕ ਵੀ ਬਣਿਆ ,ਟਰੱਕ ਯੂਨੀਅਨ ਤਪਾ ਦਾ ਪਰਧਾਨ ਵੀ ਅਤੇ ਇੱਕ ਵੱਡੇ ਸਕੂਲ ਦਾ ਪਰਬੰਧਕੀ ਮੈਂਬਰ ਵੀ ਅਤੇ ਘਰੇਲੂ ਅਮੀਰੀ ਦਾ ਦੌਰ ਵੀ ਦੇਖਿਆ। ਲੰਬਾਂ  ਸਮੇਂ ਲਈ ਮੇਰੇ ਇਸ ਦੋਸਤ ਤਰਸ ਯੋਗ ਹਾਲਤਾਂ ਵਿੱਚ ਮਦਦ ਕਰਨ ਦੀ ਪੇਸਕਸ ਕਰਦਾ ਰਿਹਾ ਪਰ ਉਸਦਾ ਜਵਾਬ ਹੁੰਦਾਂ ਸੀ ਕਿ ਮੈਨੂੰ ਤੇਰੇ ਕੋਲੋਂ ਜੋ ਮਿਲਿਆ ਅਤੇ ਸਿੱਖਿਆ ਹੈ ਉਹ ਤਾਂ ਕਿਤੋਂ ਵੀ ਨਹੀਂ ਮਿਲਿਆ। ਕੀ ਮੇਰਾ ਸੱਚਾ ਪਿਆਰ ਤੇ ਸਤਿਕਾਰ ਹੀ ਉਸ ਲਈ ਸਭ ਤੋਂ ਵੱਡਾ ਖਜਾਨਾ ਸੀ ਸਾਇਦ । ਮੇਰੇ ਦੋਸਤ ਦੀਆਂ ਕੀਤੀਆਂ ਨੇਕੀਆਂ ਜੋ ਉਹ  ਕਰਨ ਤੋਂ ਬਾਅਦ ਖੂਹ ਵਿੱਚ ਸਿੱਟ ਦਿੰਦਾਂ ਸੀ ਪਰ ਕੁਦਰਤ ਵਿਸਾਲ ਹੁੰਦੀ ਹੈ ਪਤਾ ਹੀ ਨਹੀ ਉਸਨੇ ਕਿਹੜਾ ਬੀਜ ਕਦੋਂ ਹਰਾ ਕਰ ਦੇਣਾਂ ਹੈ। ਮਨੁੱਖ ਬਹੁਤ ਛੋਟਾ ਹੈ ਦਾਅਵੇ ਵੱਡੇ ਕਰਦਾ ਹੈ ਪਰ ਕੁਦਰਤ ਦੇ ਭੇਤ ਕਦੇ ਵੀ ਨਹੀ ਜਾਣ ਸਕਦਾ। ਸੋ ਸਿਆਣਿਆਂ ਦਾ ਕਿਹਾ ਝੂਠਾ ਕਿਵੇਂ ਹੋ ਸਕਦਾ ਹੈ ਕਿ ਨੇਕੀ ਕਰ ਕੇ ਖੂਹ ਵਿੱਚ ਸੁੱਟ ਦੇ ਭਲਿਆ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

ਬੂਟਾ ਸਿੰਘ ਨਾਲ
ਗੁਰਰਨ ਚਾਹਲ ਭੀਖੀ ਦੀ ਯਾਦ ਵਿੱਚ  ਭੀਖੀ ਵਿੱਖੇ ਲਕਸਮੀ ਨਰਾਇਣ  ਸੱਤਪਾਲ ਭੀਖੀ

ਸੱਤਪਾਲ ਭੀਖੀ ਰਪਿੰਦਰ ਰੋਹੀ ਭੀਖੀ
    ਨੇਕੀ ਕਰ ਅਤੇ ਖੂਹ ਵਿੱਚ ਸੁੱਟ ਦੇ ਭਲਿਆ

Wednesday 7 October 2015

ਮੇਰਾ ਰਹਿਮ ਦਿਲੀ ਤੋਂ ਬੇਰਹਿਮ ਹੋਣ ਤੱਕ ਦਾ ਫੈਸਲਾ

                                           
           ਪਿੱਛਲੇ ਸਾਲ ਸਰਦੀਆਂ ਦੌਰਾਨ ਪਿੰਡ ਤੋਂ ਦੋ ਕਿਲੋਮੀਟਰ ਦੂਰ ਸਾਡੇ ਇੱਕੋ ਖਾਨਦਾਨ ਦੇ ਪੰਦਰਾਂ ਘਰਾਂ ਦੇ ਸਮੂਹਕ ਪਰੀਵਾਰਾਂ ਦੇ ਘਰਾਂ ਦੇ ਪੰਦਰਾਂ ਕੁ ਜਣੇ ਸਾਮ ਨੂੰ ਅਸੀਂ ਵਾਲੀਬਾਲ ਖੇਡ ਰਹੇ ਸੀ। ਸਾਡੇ ਗਰਾਊਂਡ ਦੇ ਕੋਲ ਹੀ ਸੜਕ ਉੱਪਰ ਇੱਕ ਲੰਘਦੀ ਜੀਪ ਨੇ ਇੱਕ ਕਤੂਰੇ ਨੂੰ ਫੇਟ ਮਾਰ ਦਿੱਤੀ ਜੋ ਇੱਕ ਦੋ ਵਾਰ ਚੀਕਣ ਤੋਂ ਬਾਅਦ ਸਿਰ ਸੁੱਟ ਗਿਆਂ । ਉਸਦੇ ਮੂੰਹ ਵਿੱਚ ਬਹੁਤ ਸਾਰਾ ਖੂਨ ਸੜਕ ਨੂੰ ਲਾਲੋ ਲਾਲ ਕਰ ਗਿਆਂ। ਅਸੀਂ ਸਭ ਨੇ ਸਮਝਿਆ ਕਿ ਇਹ ਤਾਂ ਮਰ ਗਿਆਂ ਹੈ। ਖੇਡਣ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ ਪਰ ਮੈਂ ਸੋਚਿਆਂ ਕਿ ਮਰੇ ਪਏ ਕੁੱਤੇ ਨੂੰ ਸੜਕ ਤੇ ਲਤੜਨ ਹੋਣ ਲਈ ਛੱਡਣ ਦੀ ਥਾਂ ਨੇੜੇ ਟੋਏ ਵਿੱਚ ਦੱਬ ਦਿਆਂ ਜਿਸ ਨਾਲ ਕੁੱਝ ਦਿਨਾਂ ਬਾਅਦ ਉਸਦੀ ਬਦਬੂ ਵੀ ਨਹੀਂ ਮਾਰੇਗੀ ਅਤੇ ਉਸਦੀ ਲਾਸ਼ ਵੀ ਸਮੇਟੀ ਜਾਵੇਗੀ। ਆਮ ਤੌਰ ਤੇ ਲੋਕ ਇਸ ਤਰਾਂ ਦੇ ਕੰਮ ਤੋਂ ਨਫਰਤ ਮੰਨਦੇ ਹਨ ਪਰ ਮੈਂ ਕਦੇ ਵੀ ਇਸ ਤਰਾਂ ਨਹੀਂ ਕਰ ਸਕਦਾ। ਮੈਂ ਕਹੀ ਦੇ ਨਾਲ ਉਸ ਕਤੂਰੇ ਨੂੰ ਮੁਸਕਿਲ ਨਾਲ ਉਸ ਉੱਪਰ ਰੱਖਿਆ ਨੇੜੇ ਹੀ ਇੱਕ ਟੋਏ ਵਿੱਚ ਦੱਬਣਾਂ ਸੁਰੂ ਕੀਤਾ  ਜਿਸ ਦੌਰਾਨ ਮੈਨੂੰ ਉਸ ਵਿੱਚ ਸਾਹ ਚਲਦੇ ਪਰਤੀਤ ਹੋਏ । ਉਸਦੇ ਜਿਉਂਦੇ ਹੋਣ ਦੇ ਸੱਕ ਵਿੱਚ ਮੈਂ ਉਸਦਾ ਮੂੰਹ ਨੰਗਾਂ ਛੱਡ ਦਿੱਤਾ ਤੇ  ਬਾਕੀ ਸਰੀਰ ਮਿੱਟੀ ਨਾਲ ਢਕ ਦਿੱਤਾ ਤਾਂ ਕਿ ਉਹ ਰਾਤ ਨੂੰ ਜੇ ਜਿਉਂਦਾਂ ਹੋਇਆ ਸਰਦੀ ਤੋਂ ਬਚਿਆਂ ਰਹੇ। ਅਗਲੇ ਦਿਨ ਜਦ ਸੁਭਾ ਉਤਸੁਕਤਾ ਵੱਸ ਜਾਕੇ ਦੇਖਿਆ ਉਹ ਮਿੱਟੀ ਦੇ ਵਿੱਚ ਨਹੀਂ ਦੂਰ ਪਿਆ ਸੀ। ਉਹ ਸੱਚਮੁੱਚ ਹੀ ਜਿਉਂਦਾਂ ਸੀ ਅਤੇ ਮੈਂ ਤਿੰਨ ਦਿਨ ਲਗਾਤਾਰ ਉਸਨੂੰ ਬੋਰੀਆਂ ਅਤੇ ਪਰਾਲੀ ਨਾਲ ਢਕ ਦਿੰਦਾਂ ਸੀ ਸਾਰਾ ਮੂੰਹ ਜਖਮੀ ਹੋਣ ਕਰਕੇ ਉਸਨੂੰ ਦੁੱਧ ਪੀਣਾਂ ਵੀ ਔਖਾ ਹੋ ਰਿਹਾ ਸੀ ਪਰ ਪੰਜ ਕੁ ਦਿਨਾਂ ਬਾਅਦ ਉਹ ਥੋੜਾ ਥੋੜਾ ਤੁਰਨ ਲੱਗਿਆ ਅਤੇ ਕੁੱਝ ਦਿਨਾਂ ਬਾਅਦ ਇੱਕ ਅੱਖ ਫੁੱਟ ਜਾਣ ਅਤੇ ਲੱਤਾਂ ਜਖਮੀ ਹੋਣ ਦੇ ਬਾਵਜੂਦ ਭੱਜਣ ਲੱਗ ਪਿਆ । ਇਸ ਗੱਲ ਤੇ ਸਾਰੇ ਦੇਖਣ ਵਾਲੇ ਸਾਡੇ ਘਰਾਂ ਦੇ ਬੱਚਿਆਂ ਤੋਂ ਲੈਕੇ ਵੱਡਿਆਂ ਤੱਕ ਸਾਰੇ ਮੇਰੇ ਰਹਿਮ ਦਿਲ ਹੋਣ ਦੀਆਂ ਗੱਲਾਂ ਕਰਨ ਲੱਗੇ ਕਿ ਮੈਂ ਚਾਰ ਪੰਜ ਦਿਨ ਉਸ ਬੇਜੁਬਾਨ ਜਾਨਵਰ ਦੀ ਸੇਵਾ ਕਰਕੇ ਉਸਨੂੰ ਤੰਦਰੁਸਤ ਕਰ ਲਿਆ ਹੈ। ਸਾਡੇ ਘਰਾਂ ਦੇ ਬੱਚੇ ਜਦ ਉਸ ਕਤੂਰੇ ਨੂੰ ਭੱਜਿਆ ਫਿਰਦਾ ਦੇਖਦੇ ਤਦ ਕਹਿੰਦੇ ਆਹ ਤਾਂ ਚਰਨੇ ਚਾਚੇ ਵਾਲਾ ਕੁੱਤਾ ਹੈ ਉਏ।
               ਇਸ ਤਰਾਂ ਹੀ ਇੱਕ ਵਾਰ ਕਿਸੇ ਗੁੰਡੇ ਅੱਸੀਵਿਆਂ ਦੇ ਖਾੜਕੂ ਦੌਰ ਦੌਰਾਨ ਦੁਆਰਾ ਇੱਕ ਗਰੀਬ ਹਿੰਦੂ ਪਰੀਵਾਰ ਸ਼ਾਮ ਦੇ ਟਾਈਮ ਘਰੋਂ ਉੱਜੜਨ ਦੇ ਲਈ ਮਜਬੂਰ ਕਰ ਦਿੱਤਾ ਗਿਆ ਪਰ ਮੇਰੇ ਵੱਲੋਂ ਉਸਨੂੰ ਰਾਤ ਦੀ ਸੁਰੱਖਿਆ ਉਸਦੇ ਘਰ ਅੱਗੇ ਪੈਕੇ ਪਹਿਰਾ ਦੇਣ ਦੀ ਗਰੰਟੀ ਤੋਂ ਬਾਅਦ ਹੀ ਉਹ ਪਰੀਵਾਰ ਰੁਕਿਆ । ਇਸ ਤਰਾਂ ਦੀ ਹੀ ਇੱਕ ਘਟਨਾਂ ਉਹਨਾਂ ਦਿਨਾਂ ਦੀ ਇੱਕ ਸਰਕਾਰੀ ਬੱਸ ਦੇ ਡਰਾਈਵਰ ਦੇ ਬੀੜੀ ਪੀ ਲੈਣ ਕਾਰਨ ਮੇਰੇ ਪਿੰਡ ਦੇ ਅੱਡੇ ਤੇ ਉਤਾਰ ਕੇ ਖਾੜਕੂ ਹਮਾਇਤੀ ਮੇਰੇ ਪਿੰਡ ਦੇ ਲੋਕਾਂ ਦੁਆਰਾ ਕੁੱਟਿਆ ਜਾਣ ਲੱਗਿਆਂ ਜਿਸ ਨੂੰ ਕੋਈ ਵੀ ਨਹੀ ਛੁਡਾ ਰਿਹਾ ਸੀ ਪਰ ਕੁਦਰਤ ਦੀ ਦਿੱਤੀ ਹਿੰਮਤ ਕਾਰਨ ਮੈਂ ਉਸਨੂੰ ਬੁੱਕਲ ਵਿੱਚ ਲੈਕੇ ਬਚਾਇਆਂ ਅਤੇ ਧੱਕੇ ਨਾਲ ਬੱਸ ਚੜਾਕੇ ਜਾਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਹ ਲੋਕ ਮੈਨੂੰ ਡਰਾਉਣ ਲੱਗੇ ਪਰ ਮੈਂ ਕਿਹਾ ਜਦ ਉਸਨੇ ਮਾਫੀ ਹੀ ਮੰਗ ਲਈ ਹੋਰ ਤੁਸੀ ਮਾਰਨਾਂ ਸੀ ਹੁਣ। ਉਹ ਕਹਿਣ ਸਾਡੇ ਨਾਲ ਖਾੜਕੂਆਂ ਦਾ ਪਰਧਾਨ ਵੀ ਹੈ ਪਰ ਮੈਂ ਕਿਹਾ ਪਰਧਾਨ ਜਿੰਨਾਂ ਕੁ ਥੋਡਾ ਉਨਾਂ ਕੁ ਮੇਰਾ ਵੀ ਹੈ ਪਰ ਉਹ ਖਾੜਕੂ ਪਰਧਾਨ ਖੜਾ ਦੇਖਦਾ ਰਿਹਾ ਅਤੇ ਕੁੱਝ ਵੀ ਨਹੀਂ ਬੋਲਿਆਂ ਅਸਲ ਵਿੱਚ ਉਹ ਮੇਰੀ ਵੀ ਇੱਜਤ ਕਰਦਾ ਸੀ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਕੁਦਰਤ ਦੀ ਕਿਰਪਾ ਕਾਰਨ ਹੋਰ ਵੀ ਹਨ ਜੋ ਕਦੇ ਫੇਰ ਸਹੀ।
                                                 ਇਹ ਵੀ ਜਰੂਰੀ ਨਹੀਂ ਹੁੰਦਾਂ ਕਿ ਰਹਿਮ ਦਿਲ ਵਿਅਕਤੀ ਸਦਾ ਹੀ ਰਹਿਮ ਦਿਲ ਰਹੇ ਕਿਉਂਕਿ ਕਿਸੇ ਸਭ ਤੋਂ ਵੱਧ ਬੇਰਹਿਮ ਵੀ ਰਹਿਮ ਦਿਲ ਵਿਅਕਤੀ ਹੀ ਹੋ ਸਕਦਾ ਜਿਸਦੀ ਇੱਕ ਮਿਸਾਲ ਮੇਰੇ ਨਾਲ ਵੀ ਜੁੜਦੀ ਹੈ। ਕਈ ਸਾਲ ਪਹਿਲਾਂ 1996 ਵਿੱਚ ਮੇਰੇ ਭਰਾ ਦੇ ਘਰ ਇੱਕ ਗਾਂ ਦੇ ਸੂਣ ਸਮੇਂ  ਕਿਸੇ ਅਣਜਾਣੇ ਕਾਰਨ ਦੇ ਉਸਨੂੰ ਡਲਿਵਰੀ ਨਾਂ ਹੋ ਸਕੀ ਇੱਕ ਦਿਨ ਦਰਦਾਂ ਉੱਠਣ ਦੇ ਬਾਵਜੂਦ ਵੀ ਜਦ ਉਸ ਅਮਰੀਕਣ ਗਾਂ ਨੂੰ ਬੱਚਾ ਪੈਦਾ ਨਾਂ ਹੋਇਆ ਤਦ ਇਸ ਕੰਮ ਦੇ ਇੱਕ ਦੇਸੀ ਮਾਹਿਰ ਨੂੰ ਬੁਲਾਇਆ ਗਿਆ ਜਿਸ ਨੇ ਕਈ ਤਰੀਕੇ ਵਰਤੇ ਜਿਸ ਨਾਲ ਗਾਂ ਦੀ ਡਲਿਵਰੀ ਨਾਂ ਹੋ ਸਕੀ ਪਰ ਕੁਦਰਤੀ ਜਾਂ ਕਿਸੇ ਗਲਤੀ ਕਾਰਨ ਬੱਛੜੇ ਦੇ ਖੁਰ ਬੱਚੇਦਾਨੀ ਨੂੰ ਪਾੜ ਕੇ ਬਾਹਰ ਆ ਗਏ ਪਰ ਬੱਛੜੇ ਦਾ ਸਿਰ ਸਹੀ ਬੱਚੇਦਾਨੀ ਦੇ ਮੂੰਹ ਰਾਂਹੀ ਬਾਹਰ ਆ ਚੁੱਕਿਆ ਸੀ ਅਤੇ ਇਸ ਗੱਲ ਦਾ ਉਸ ਮਾਹਿਰ ਨੂੰ ਪਤਾ ਨਾਂ ਲੱਗਿਆ ਅਤੇ ਜਬਰਦਸਤੀ ਬੱਚਾ ਬਾਹਰ ਕੱਢਣ ਦੀ ਕੋਸਿਸ ਕੀਤੀ ਗਈ । ਬੱਛੜਾ ਪੇਟ ਵਿੱਚ ਹੀ ਮਰ ਚੁੱਕਿਆਂ ਸੀ। ਬੱਛੜੇ ਨੂੰ ਖੁਰਾਂ ਤੋਂ ਖਿੱਚਣ ਨਾਲ ਉਸ ਗਾਂ ਦੀ ਬੱਚੇਦਾਨੀ ਵੀ ਸਰੀਰ ਤੋਂ ਅੱਧਿਉਂ ਵੱਧ ਬਾਹਰ ਆ ਗਈ ਜੋ ਰੱਸੇ ਦੀ ਤਰਾਂ ਮੂੰਹ ਅਤੇ ਲੱਤਾਂ ਵਿਚਕਾਰ ਫੱਸੀ ਹੋਣ ਕਾਰਨ ਬੱਛੜੇ ਨੂੰ ਬਾਹਰ ਨਹੀਂ ਆਉਣ ਦੇ ਰਹੀ ਸੀ ਅਤੇ ਨਾਂ ਹੀ ਬੱਛੜਾ ਪੇਟ ਅੰਦਰ ਜਾ ਰਿਹਾ ਸੀ ਹੋਰ ਡਾਕਟਰ ਬੁਲਾਏ ਗਏ ਜਿੰਹਨਾਂ ਗਾਂ ਬਚਾਉਣ ਲਈ ਮਰ ਚੁੱਕੇ ਬੱਛੜੇ ਦਾ ਸਿਰ ਜਾਂ ਲੱਤਾਂ ਵਿੱਚੋਂ ਇੱਕ ਨੂੰ ਤੁਰੰਤ ਕੱਟਣ ਦਾ ਹੁਕਮ ਸੁਣਾ ਦਿੱਤਾ । ਹੋਰ ਜਿਆਦਾ ਦੇਰੀ ਨਾਲ ਗਾਂ ਦੀ ਮੌਤ ਯਕੀਨੀ ਹੋ ਚੁੱਕੀ ਸੀ । ਇਸ ਹਾਲਤ ਵਿੱਚ ਗਾਂ ਕਿਸੇ ਹਸਪਤਾਲ ਵਿੱਚ ਨਹੀਂ ਲਿਜਾਈ ਜਾ ਸਕਦੀ ਸੀ। ਡਾਕਟਰਾਂ ਨੇ ਖੁਦ ਇਹ ਕਰਨ ਦੀ ਥਾਂ ਘਰ ਵਾਲਿਆਂ ਨੂੰ ਹੁਕਮ ਸੁਣਾ ਦਿੱਤਾ ਪਰ ਸਾਡੇ ਸਾਕਾਹਾਰੀ ਪਰੀਵਾਰ ਵਿੱਚੋਂ ਇਸ ਕੰਮ ਨੂੰ ਕਰਨ ਲਈ ਕੋਈ ਵੀ ਤਿਆਰ ਨਾਂ ਹੋਵੇ।
                                                ਪੂਜੀ ਜਾਣ ਵਾਲੀ ਗਾਂ ਦੀ ਮਨੌਤ ਅਨੁਸਾਰ ਸਾਰੇ ਇਸ ਨੂੰ ਕਰਨ ਤੋਂ ਡਰ ਰਹੇ ਸਨ। ਸਾਡੇ ਘਰਾਂ ਵਿੱਚ ਕਹੀ ਜਾਂ ਹੋਰ ਖੇਤੀ ਦੇ ਸੰਦਾਂ ਤੋਂ ਬਿਨਾਂ ਕੋਈ ਕਿਰਪਾਨ ਤੱਕ ਵੀ ਕਿਸੇ ਘਰ ਵਿੱਚ ਕਦੇ ਰੱਖੀ ਨਹੀਂ ਗਈ ਸੀ। ਮੈਂ ਖੁਦ ਬਚਪਨ ਵਿੱਚ ਮੇਰੇ ਸਕੂਲ ਕੋਲ ਹਰ ਰੋਜ ਕਤਲ ਕੀਤੇ ਜਾਣ ਵਾਲੇ ਬੱਕਰਿਆਂ ਦੇ ਕਤਲ ਨੂੰ ਵੀ ਕਦੇ ਦੇਖਦਾ ਨਹੀਂ ਸੀ ਹੁੰਦਾਂ ਜਦੋਂ ਕਿ ਮੇਰੇ ਸਕੂਲ ਦੇ ਸੈਕੜੇਂ ਵਿਦਿਆਰਥੀ ਪਰੇਅਰ ਤੋਂ ਪਹਿਲਾਂ ਮੀਟ ਵੇਚਣ ਵਾਲੇ ਦੁਆਰਾ ਸਕੂਲੋਂ ਬਾਹਰ ਸੜਕ ਉੱਪਰ ਦਰੱਖਤ ਨਾਲ ਬੰਨਕੇ ਕਤਲ ਹੁੰਦੇ ਬੱਕਰੇ ਨੂੰ ਦੇਖਦੇ ਹੁੰਦੇ ਸੀ । ਜਦ ਕਿਰਪਾਨ ਦੇ ਜੋਰਦਾਰ ਖੜਾਕ ਨਾਲ ਬੱਕਰੇ ਦਾ ਸਿਰ ਕੱਟਿਆ ਜਾਦਾ ਤਦ ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੁੰਦੇ ਸਨ ਜਿਸ ਤੋਂ ਪਤਾ ਲੱਗਦਾ ਸੀ ਕਿ ਬੱਕਰਾ ਕਤਲ ਹੋ ਗਿਆ ਹੈ। ਮੇਰਾ ਕੁਦਰਤ ਵੱਲੋਂ ਹੀ ਕੌਮਲ ਮਨ ਹੋਣ ਕਰਕੇ ਮੈਂ ਉਸ ਕੰਧ ਤੋਂ ਦੂਰ ਭੱਜ ਜਾਂਦਾ ਹੁੰਦਾਂ ਸੀ ਕਿ ਮੈਨੂੰ ਕਿਰਪਾਨ ਚੱਲਣ ਦਾ ਖੜਾਕ ਵੀ ਨਾਂ ਸੁਣੇ। ਇਸ ਸਮੇਂ ਸਕੂਲ ਦੇ ਦੂਰ ਬਣੇ ਕਮਰਿਆਂ ਦੇ ਅੰਦਰ ਲੁੱਕ ਜਾਂਦਾ ਸੀ ਪਰ ਇਸ ਦਿਨ ਜਦ ਮਰ ਰਹੀ ਗਾਂ ਨੂੰ ਬਚਾਉਣ ਲਈ ਇੱਕੱਠੇ ਹੋਏ ਪੰਦਰਾਂ ਬੀਹ ਜਾਣਿਆਂ ਵਿੱਚੋਂ ਕਿਸੇ ਨੇ ਵੀ ਗਾਂ ਬਚਾਉਣ ਲਈ ਬੱਛੜੇ ਦਾ ਅੰਗ ਕੱਟਣ ਦੀ ਜੁਰਅਤ ਨਾਂ ਕੀਤੀ ਤਦ ਪਤਾ ਨਹੀਂ ਕਿਵੇਂ ਇਹ ਫੈਸਲਾ ਮੈਂ ਕੀਤਾ ਕਿ ਮੈਨੂੰ ਕਹੀ ਲਿਆਉ ਜਿਸ ਨਾਲ ਮੈਨੂੰ ਬੇਰਹਿਮ ਹੋ ਕੇ ਇਹ ਕੰਮ ਮੇਰੇ ਹੱਥੋਂ ਹੋਇਆਂ ਜੋ ਅਤਿ ਮੁਸਕਲ ਨਾਲ ਅਣਜਾਣ ਹੋਣ ਕਾਰਨ ਮੈਂ ਕੀਤਾ । ਭਾਵੇਂ ਬਾਅਦ ਵਿੱਚ ਉਹ ਗਾਂ ਵੀ ਬਚ ਨਾਂ ਸਕੀ । ਅੱਜ ਵੀ ਮੈਂ ਜਦ ਖੇਤ ਜਾਂਦਾ ਹਾਂ ਜੇ ਰਸਤੇ ਵਿੱਚ ਕੀੜਿਆਂ ਦਾ ਭੌਣ ਆ ਜਾਵੇ ਮੈਂ ਆਪਣੀ ਸਾਈਕਲ ਉਹਨਾਂ ਉੱਪਰ ਦੀ ਨਹੀਂ ਸਗੋਂ ਖੜਕੇ ਉਸ ਭੌਣ ਕੋਲ ਉੱਪਰ ਚੁੱਕਕੇ ਲੰਘਾਉਣ ਦੀ ਕੋਸਿਸ ਕਰਦਾ ਹਾਂ ਕਿ ਕੋਈ ਕੀੜਾ ਨਾਂ ਮਰੇ ਪਰ ਉਸ ਦਿਨ ਬਾਰੇ ਉਸ ਮਰੇ ਪਏ ਬੱਛੜੇ ਦਾ ਅੰਗ ਕੱਟਣ ਦੇ ਬੇਰਹਿਮ ਫੈਸਲੇ ਮੈਂ ਕਿਵੇਂ ਕਿਉਂ ਕਰ ਲਿਆਂ ਮੈਂ ਕਦੇ ਜਾਣ ਨਹੀਂ ਸਕਿਆ। ਭਾਵੇਂ ਸਾਰੇ ਹਾਜਰ ਲੋਕ ਉਸ ਵਕਤ ਅਤੇ ਬਾਅਦ ਵਿੱਚ ਵੀ ਅੱਜ ਤੱਕ ਮੇਰੇ ਉਸ ਫੈਸਲੇ ਦੀ ਪਰਸੰਸਾ ਕਰਦੇ ਹਨ ਕਿ ਇਹ ਕਿਸੇ ਨੂੰ ਬਚਾਉਣ ਲਈ ਆਖਰੀ ਹੱਦ ਤੱਕ ਜਾ ਸਕਦਾ ਹੈ ਪਰ ਮੈਂ ਖੁਦ ਵੀ ਹੈਰਾਨ ਹੁੰਦਾਂ ਹਾਂ ਕਿ ਮੈਂ ਜਦੋਂ ਕਿਸੇ ਜਾਨਵਰ ਦਾ ਕਤਲ ਹੁੰਦਾਂ ਨਹੀਂ ਦੇਖ ਸਕਦਾ ਅੱਜ ਤੱਕ ਵੀ ਉਸ ਦਿਨ ਇਹ ਕਰਨ ਦੀ ਹਿੰਮਤ ਕਿੱਥੋਂ ਆ ਗਈ। ਇਸ ਨੂੰ ਕਰਨ ਦਾ ਮੇਰੀ ਜਮੀਰ ਤੇ ਕਦੇ ਵੀ ਬੋਝ ਨਹੀਂ ਪਿਆ ਜਦੋਂ ਕਿ ਆਮ ਤੌਰ ਤੇ ਮੇਂ ਮੇਰੇ ਹੱਥੋਂ ਕਿਸੇ ਵੀ ਜਾਨਵਰ ਦਾ ਵੀ ਨੁਕਸਾਨ ਜਾਂ ਮਾਰਨ ਕੁੱਟਣ ਸਮੇਂ ਤੋਂ ਬਾਅਦ ਵੀ ਪਛਤਾਵਾ ਆ ਜਾਂਦਾ ਹੈ। ਸਾਇਦ ਕਿਸੇ ਦੀ ਭਲਾਈ ਲਈ ਬੇਰਹਿਮ ਹੋਣਾਂ ਵੀ ਚੰਗਾਂ ਹੁੰਦਾਂ ਹੈ ਕੁਦਰਤ ਜਾਣੇ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

ਮਨੁੱਖ ਦੀਆਂ ਤਿੰਨ ਖਾਹਿਸਾਂ ਕੁਰਸੀ ਤਖਤਾ ਤੇ ਤਖਤ

                              
             ਸੂਝਵਾਨ ਮਿੱਤਰੋ ਪਾਠਕੋ ਹਰ ਪੈਦਾ ਹੋ ਜਾਣ ਵਾਲੇ ਜੀਵ ਦੇ ਅੰਦਰ ਲਾਲਸਾਵਾਂ ਦਾ ਹੜ ਹੁੰਦਾਂ ਹੈ । ਸਜੀਵ ਵਸਤਾਂ ਬਾਰੇ ਤਾਂ ਇਹ ਆਮ ਹੀ ਦੇਖ ਸਕਦੇ ਹਾਂ ਪਰ ਨਿਰਜੀਵ ਮੰਨੀਆਂ ਜਾਂਦੀਆਂ ਵਸਤਾਂ ਵੀ ਮਿੱਟੀ ਤੋਂ ਸੋਨਿਆਂ ਹੀਰਿਆਂ ਤੱਕ ਆਪਣੇ ਆਪ ਦੇ ਅਨੇਕ ਰੂਪ ਵਟਾਉਂਦੀਆਂ ਹਨ। ਨਿਰਜੀਵ ਵਸਤਾਂ ਵਿੱਚ ਲਾਲਸਾ ਹੁੰਦੀ ਹੈ ਜਾਂ ਕੁਦਰਤੀ ਇਹ ਅਨੰਤ ਕੁਦਰਤ ਹੀ ਜਾਣਦੀ ਹੈ। ਦੁਨੀਆਂ ਦੀ ਹਰ ਵੱਡੀ ਤੋਂ ਵੱਡੀ ਸਕਤੀ ਨੂੰ ਜਿੱਤ ਲੈਣ ਵਾਲਾ ਅਤੇ ਵੱਸ ਵਿੱਚ ਕਰਨ ਦੇ ਦਾਅਵੇ ਕਰਨ ਵਾਲੇ ਮਨੁੱਖ ਵਿੱਚ ਵੀ ਅਣਗਿਣਤ ਲਾਲਸਾਵਾਂ ਦਾ ਹੜ ਚੜਿਆ ਰਹਿੰਦਾਂ ਹੈ ਪਰ ਇੰਹਨਾਂ ਲਾਲਸਾਵਾਂ ਨੂੰ ਮੈਂ ਤਿੰਨ ਅਵਸਥਾਵਾਂ ਵਿੱਚ ਵੰਡਦਾ ਹਾਂ। ਹਰ ਮਨੁੱਖ ਹੀ ਜਿੰਦਗੀ ਦੀ ਪੌੜੀ ਦੇ ਅੰਤਿਮ ਡੰਡੇ ਜੋ ਮੌਤ ਹੀ ਹੁੰਦਾਂ ਹੈ ਦੇ ਚੜਨ ਤੱਕ ਕਦੀ ਵੀ ਲਾਲਸਾਵਾਂ ਦਾ ਹੜ ਰੋਕ ਨਹੀਂ ਸਕਦਾ । ਹਾਂ ਉਹ ਲੋਕ ਜੋ ਮੌਤ ਨੂੰ ਹੀ ਪਹਿਲਾ ਅਤੇ ਆਖਰੀ ਡੰਡਾਂ ਮੰਨ ਲੈਦੇ ਹਨ ਉਹ ਜਰੂਰ ਕੁੱਝ ਵੱਖਰੇ ਅਤੇ ਮੇਰੀ ਸਮੱਰਥਾ ਤੋਂ ਬਾਹਰ ਹਨ ਪਰ ਦੂਸਰੀਆਂ ਲਾਲਸਾਵਾਂ ਦੇ ਗਾਹਕ ਮਨੁੱਖ ਬਾਰੇ ਜਰੂਰ ਆਪਣੀ ਬੇਸਮਝੀ ਵਿੱਚੋਂ ਤੁਹਾਡੇ ਨਾਲ ਖਿਆਲ ਸਾਂਝੇ ਕਰ ਰਿਹਾ ਹੈ।
                          ਹਰ ਮਨੁੱਖ ਦੀ ਜਿੰਦਗੀ ਕੁਰਸੀ ਤਖਤਾ ਅਤੇ ਤਖਤ ਦੇ ਮਾਲਕ ਬਣਨ ਦੇ ਇਰਧ ਗਿਰਧ ਹੀ ਘੁੰਮਦੀ ਹੈ। ਪਹਿਲੀ ਕਿਸਮ ਦੇ ਲੋਕਾਂ ਵਿੱਚ ਦੁਨੀਆਂ 99 ਪਰਤੀਸ਼ਤ ਹਿੱਸਾ ਆ ਜਾਂਦਾਂ ਹੈ ਜਿਹੜਾ ਆਪਣੀਆਂ ਲੋੜਾਂ ਲਈ ਜੂਝਦਿਆਂ ਦੂਸਰਿਆਂ ਤੋਂ ਵੱਡਾ ਹੋਣ ਦੀ ਕੋਸਿਸ ਵਿੱਚ ਹੀ ਹਰ ਕੰਮ ਕਰਦਾ ਹੈ। ਹਰ ਮਨੁੱਖ ਨੂੰ ਜਿੰਦਗੀ ਦੇ ਸੌ ਸਾਲ ਜਿਉਣ ਲਈ ਭਾਵੇਂ ਸੌ ਕਵਿੰਟਲ ਤੋਂ ਜਿਆਂਦਾ ਅਨਾਜ ਦੀ ਜਰੂਰਤ ਨਹੀਂ ਹੁੰਦੀ ਪਰ ਹਰ ਮਨੁੱਖ ਗਿਆਨ ਦੀ ਅਣਹੋਂਦ ਵਿੱਚ ਅਗਿਆਨ ਦੇ ਘੋੜੇ ਤੇ ਚੜਕੇ ਇਹੋ ਜਿਹੀ ਦੌੜ ਲਾਉਂਦਾਂ ਹੈ ਕਿ ਉਸਦੀ ਦੁਨੀਆਂ ਹਰ ਬੇਲੋੜੀ ਵਸਤ ਪਰਾਪਤ ਕਰਨ ਦੀ ਲਾਲਸਾ ਕਦੇ ਵੀ ਨਹੀਂ ਮਰਦੀ ਜਿਸ ਨੂੰ ਉਹ ਸੰਘਰਸ਼ ਦਾ ਰੂਪ ਦੇ ਲੈਂਦਾਂ ਹੈ। ਹਰ ਮਨੁੱਖ ਦੁਨੀਆਂ ਦਰੁਸਤ ਕਰਨ ਦਾ ਠੇਕਾ ਲੈਕੇ ਤੁਰਦਾ ਹੈ। ਹਰ ਮਨੁੱਖ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਸਿਆਣਾਂ ਗਰਦਾਨਦਾ ਹੈ। ਹਰ ਮਨੁੱਖ ਦੂਸਰਿਆਂ ਦੇ ਅੱਗੇ ਨਿਵਣ ਦੀ ਥਾਂ ਉਹਨਾਂ ਨੂੰ ਆਪਣੇ ਪੈਰਾਂ ਵਿੱਚ ਬਿਠਾਉਣਾਂ ਲੋੜਦਾ ਹੈ। ਅਨੰਤ ਗੱਲਾਂ ਗਿਣੀਆਂ ਜਾ ਸਕਦੀਆਂ ਹਨ ਦੁਨੀਆਂ ਦੇ ਇਸ ਵੱਡੇ ਹਿੱਸੇ ਦੀਆਂ ਪਰ ਅੰਤ ਕਦੇ ਵੀ ਨਹੀਂ ਆਵੇਗਾ। ਇਸ ਵਰਗ ਵਿੱਚੋਂ ਬਥੇਰੇ ਲੋਕ ਆਗੂ ਰੂਪ, ਵੱਡੀਆਂ ਪਦਵੀਆਂ ਦੇ ਮਾਲਕ, ਕਾਰਪੋਰੇਟ ਘਰਾਣਿਆਂ ਦੇ ਚੌਧਰੀ, ਸੰਤਤਾਈ ਦੇ ਅਲੰਬਰਦਾਰ, ਗਰੀਬਾਂ ਦੇ ਮਸੀਹਾ, ਆਮ ਲੋਕਾਂ ਦੇ ਰਾਖੇ ਹੋਣ ਦੇ ਦਾਅਵਿਆਂ ਵਾਲੇ, ਰਾਜਸੱਤਾ ਦੇ ਚਾਰ ਥੰਮਾਂ ਦੇ ਅਨੇਕਾਂ ਦਾਅਵੇਦਾਰ ਅਣਗਿਣਤ ਲੋਕ ਹੁੰਦੇ ਹਨ ਪਰ ਅਸਲ ਵਿੱਚ ਇਹ ਸਾਰੇ ਸਿਕੰਦਰ ਦੀ ਔਲਾਦ ਹੀ ਹੁੰਦੇ ਹਨ ਜੋ ਕਿਸੇ ਨਾਂ ਕਸੇ ਰੂਪ ਵਿੱਚ ਦੁਨੀਆ ਜਿੱਤਣਾਂ ਲੋੜਦੇ ਹਨ ਪਰ ਦੁਨੀਆਂ ਅੱਜ ਤੱਕ ਕੋਈ ਵਿਰਲੇ ਹੀ ਜਿੱਤ ਸਕੇ ਹਨ ਜੋ ਕਰੋੜਾਂ ਵਿੱਚੋਂ ਇੱਕ ਹੁੰਦੇ ਹਨ।
               ਦੁਨੀਆਂ ਦੇ ਨੜਿੰਨਵੇਂ ਪਰਤੀਸ਼ਤ ਲੋਕਾਂ ਤੋਂ ਬਾਅਦ ਔਸਤ ਰੂਪ ਵਿੱਚ ਇੱਕ ਪਰਸੈਂਟ ਲੋਕ ਹੁੰਦੇ ਹਨ ਜੋ ਤਿਆਗੀ ਹੋਕੇ ਸਮਾਜ ਭਲਾਈ ਦੇ ਕੰਮਾਂ ਵੱਲ ਬਿਨਾਂ ਕਿਸੇ ਲਾਲਸਾ ਦੇ ਤੁਰਦੇ ਹਨ । ਇਹ ਲੋਕ ਦੀਨ ਦੁਨੀਆਂ ਦੇ ਹਮਦਰਦ ਹੁੰਦੇ ਹਨ ਜਿੰਹਨਾਂ ਦੇ ਕੌਮਲ ਮਨ ਦੂਸਰਿਆਂ ਦੇ ਦੁੱਖ ਬੇਇਨਸਾਫੀਆਂ ਦੇਖਕੇ ਤੁਰਦੇ ਹਨ। ਤਰਸ ਦਇਆ ਦੀ ਭਾਵਨਾਂ ਕੁਦਰਤ ਵੱਲੋਂ ਹੀ ਇੰਹਨਾਂ ਨੂੰ ਬਖਸੀ ਹੋਈ ਹੁੰਦੀ ਹੈ। ਇਹੋ ਜਿਹੇ ਲੋਕ ਜੁਬਾਨ ਦੇ ਬੇਬਾਕ ,ਕੁਰਸੀਆਂ ਦੇ ਭੁੱਖੇ ਬਹੁਗਿਣਤੀ ਲੋਕਾਂ ਦੇ ਮੂਹਰੇ ਜਾਨਾਂ ਦੀ ਕੀਮਤ ਤੇ ਵੀ ਸੱਚ ਬੋਲਣ ਦੀ ਜੁਰਅਤ ਰੱਖਦੇ ਹਨ। ਜਾਲਮ ਰਾਜਸੱਤਾਵਾਂ ਨਾਲ ਟੱਕਰ ਲੈਣੀ ਲੋਕ ਲਹਿਰਾਂ ਪੈਦਾ ਕਰ ਦੇਣੀਆਂ ਇਹਨਾਂ ਦੇ ਹੀ ਵੱਸ ਹੁੰਦਾਂ ਹੈ। ਇੰਹਨਾਂ ਦੇ ਵਿੱਚੋਂ ਹੀ ਈਸਾਂ ਮਸੀਹ, ਮੁਹੰਮਦ ਸਾਹਿਬ, ਭਗਤ ਕਬੀਰ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਲੈਨਿਨ,ਬੰਦੇ ਬਹਾਦਰ, ਭਗਤ ਸਿੰਘ, ਊਧਮ ਸਿੰਘ ਪੈਦਾ ਹੁੰਦੇ ਹਨ। ਇਹੋ ਜਿਹੇ ਸੂਰਬੀਰ ਯੋਧਿਆਂ ਦੇ ਲਈ ਰਾਜਸੱਤਾ ਅਤੇ ਆਮ ਲੋਕਾਂ ਦੇ ਵੱਲੋਂ ਵੀ ਮੌਤ ਦੇ ਤਖਤੇ ਸਦਾ ਤਿਆਰ ਰਹਿੰਦੇ ਹਨ । ਇੰਹਨਾਂ ਵਿੱਚੋਂ ਬਹੁਤੇ ਲੋਕ ਸਹੀਦੀਆਂ ਦੀ ਦਾਸਤਾਨ ਲਿਖਦੇ ਹਨ । ਇਹੋ ਜਿਹੇ ਮਹਾਨ ਯੁੱਗ ਪੁਰਸ ਆਮ ਤੌਰ ਤੇ ਕੁਦਰਤੀ ਮੌਤ ਦੀ ਥਾਂ ਜਾਲਮਾਂ ਦੇ ਹੁਕਮਾਂ ਨੂੰ ਮੌਤ ਨਾਲ ਵੰਗਾਰ ਕੇ ਜਾਂਦੇ ਹਨ। ਇਹੋ ਜਿਹੇ ਮਹਾਨ ਲੋਕਾਂ ਤੋਂ ਕੁਰਸੀਆਂ ਦੇ ਭੁੱਖੇ ਬਹੁਗਿਣਤੀ ਦੁਨੀਆਂ ਦੇ ਸਿਕੰਦਰ ਭੈਅ ਖਾਦੇਂ ਹਨ ਅਤੇ ਉਹਨਾਂ ਦੇ ਜਗਾਏ ਦੀਵਿਆਂ ਦੀ ਜੋਤ ਵਿੱਚ ਤੁਰਨ ਦੀ ਕੋਸਿਸ ਕਰਦੇ ਹਨ। ਕੁਦਰਤ ਦਾ ਦਸਤੂਰ ਦੁਨਿਆਵੀ ਲੋਕਾਂ ਨੂੰ ਵੀ ਜਿੰਹਨਾਂ ਦਾ ਮਕਸਦ ਕੁਰਸੀ ਹੀ ਜਾਂ ਵੱਡਾ ਹੋਣਾਂ ਹੀ ਹੁੰਦਾਂ ਹੈ ਇਹਨਾਂ ਮਹਾਨ ਲੋਕਾਂ ਦੇ ਗਿਆਨ ਦੇ ਚਾਨਣ ਵਿੱਚ ਤੁਰਨਾਂ ਪੈਂਦਾਂ ਹੈ। ਪਰ ਕੁਰਸੀ ਯੁੱਧ ਦੇ ਨਾਇਕ  ਗਿਆਨ ਦੇ ਚਾਨਣ ਵਿੱਚ ਲੰਬਾਂ ਸਮਾਂ ਨਹੀ ਤੁਰ ਸਕਦੇ ਕਿਉਂਕਿ ਉਹਨਾਂ ਦਾ ਮਕਸਦ ਤਾਂ ਕੁਰਸੀ ਅਤੇ ਸਿਕੰਦਰ ਹੋਣਾਂ ਹੁੰਦਾਂ ਹੈ ਜਿਸ ਕਾਰਨ ਛੇਤੀ ਹੀ ਉਹ ਗਿਆਨ ਦੇ ਚਾਨਣ ਮੁਨਾਰਿਆਂ ਵਿੱਚੋਂ ਛੇਤੀ ਹੀ ਅਗਿਆਨ ਦੇ ਹਨੇਰੇ ਵਿੱਚ ਜਿੰਦਗੀ ਦਾ ਯੁੱਧ ਲੜਨਾਂ ਸੁਰੂ ਕਰ ਦਿੰਦੇ ਹਨ। ਜਿਸ ਦੇ ਵਿੱਚੋਂ ਆਪੋ ਆਪਣੀ ਸਮੱਰਥਾ ਅਨੁਸਾਰ ਉਹ ਪਾਪ ਕਰਮਾਂ ਤੇ ਚਲਦਿਆਂ ਜਿੰਦਗੀ ਦੀ ਬਾਜੀ ਹਾਰ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ। ਦੂਸਰੇ ਪਾਸੇ ਗਿਆਨ ਦੇ ਚਾਨਣਾਂ ਸੱਚ ਦੇ ਗਾਹਕ ਮੌਤ ਨੂੰ ਵੰਗਾਰਦਿਆਂ ਸਵਿਕਾਰਦਿਆਂ ਮੌਤ ਦੀ ਘੌੜੀ ਚੜਦਿਆਂ ਆਮ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜਿਉਂਦੇ ਹੋ ਜਾਂਦੇ ਹਨ।
                ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਹਨ ਜੋ ਖੁਦਾਈ ਤਾਕਤ ਦੇ ਮਾਲਕ ਹੁੰਦੇ ਹਨ  ਜਿੰਹਨਾਂ ਲਈ ਕੁਦਰਤੀ ਜਿੰਦਗੀ ਹੀ ਕੁਦਰਤ ਦੇ ਸਹਾਰੇ ਜਿਉਣ ਦਾ ਅਤੇ ਉਸਦੇ ਪੰਜ ਸਬਦਾਂ ਨਾਲ ਅਭੇਦ ਹੋਣ ਦਾ ਗਿਆਨ ਹੁੰਦਾਂ ਹੈ । ਇਹੋ ਜਿਹੇ ਅਵਤਾਰੀ ਪੁਰਸਾਂ ਲਈ ਧਰਤੀ ਹੀ ਰੱਬ ਦਾ ਤਖਤ ਹੁੰਦੀ ਹੈ। ਇਹੋ ਜਿਹੇ ਮਹਾਨ ਪੁਰਸ਼ਾਂ ਵਿੱਚੋਂ ਰੱਬੀ ਪੰਜ ਸਬਦ ਹਵਾ ਪਾਣੀ ਮਿੱਟੀ ਅਕਾਸ ਅਤੇ ਤਪਸ਼ ਵਿੱਚੋਂ ਹੀ ਜਨਮਣਾਂ ਅਤੇ ਬਿਨਸਣ ਦੇ ਭੇਦ ਹੁੰਦੇ ਹਨ। ਦੁਨਿਆਵੀ ਕੁਰਸੀਆਂ ਅਤੇ ਕੁਰਬਾਨੀਆਂ ਸਹੀਦੀਆਂ ਵੀ ਇਹਨਾਂ ਲਈ ਛੋਟੀਆਂ ਹੁੰਦੀਆਂ ਹਨ। ਇਹੋ ਜਿਹੇ ਯੁੱਗ ਪੁਰਸ਼ ਪਿਤਾ ਦਾ ਦਰਜਾ ਨਹੀਂ ਸਗੋਂ ਬਾਪ ਦੇ ਬਾਪ ਦਾ ਭਾਵ ਬਾਬਾ ਹੋਣ ਦਾ ਦਰਜਾ ਪਾ ਜਾਂਦੇ ਹਨ। ਜਦ ਅਸੀਂ ਗੁਰੂ ਦਸਮੇਸ਼ ਨੂੰ ਦਸਮੇਸ਼ ਪਿਤਾ ਕਹਿੰਦੇ ਹਾਂ ਪਰ ਗੁਰੂ ਨਾਨਕ ਨੂੰ ਬਾਬਾ ਨਾਨਕ ਕਹਿਕੇ ਸਤਿਕਾਰ ਦਿੰਦੇ ਹਾਂ ਇਹ ਵਰਤਾਰਾ ਅਸੀਂ ਨਹੀ ਵਰਤਾਇਆਂ ਇਹ ਅਨੰਤ ਕੁਦਰਤ ਹੈ ਜਿਸਨੇ ਆਮ ਲੋਕਾਂ ਨੂੰ ਅਨੇਕਾਂ ਸਦੀਆਂ ਤੋਂ ਆਪਣੇ ਆਪ ਹੀ ਉਹਨਾਂ ਦੇ ਮਨਾਂ ਵਿੱਚ ਇਹ ਬੋਲਣ ਦੀ ਭਾਵਨਾਂ ਭਰ ਦਿੱਤੀ ਹੈ। ਇਹੋ ਜਿਹੇ ਖਿਤਾਬ ਕੋਈ ਰਾਜਸੱਤਾ ਨਹੀਂ ਦੇ ਸਕਦੀ ਬਲਕਿ ਇਹੋ ਜਿਹੇ ਖਿਤਾਬ ਕੁਦਰਤੀ ਤੌਰ ਤੇ ਜੁੜ ਜਾਂਦੇ ਹਨ। ਬਾਬਾ ਫਰੀਦ ਇਸਦੀ ਇੱਕ ਹੋਰ ਮਿਸਾਲ ਹੈ ਜਿਸ ਦੀ ਜਿੰਦਗੀ ਪੜਦਿਆਂ ਸਮਝਦਿਆਂ ਮਨੁੱਖ ਸਾਂਤ ਅਤੇ ਚੁੱਪ ਹੋ ਜਾਂਦਾ ਹੈ ਉਸਦੇ ਸਬਦ ਖਤਮ ਹੋ ਜਾਂਦੇ ਹਨ ਅਤੇ ਉਸਦੀ ਆਤਮਾ ਹੀ ਆਪਣੇ ਆਪ ਨਾਲ ਬੋਲਦੀ ਹੈ। ਦੂਸਰੀ ਅਵਸਥਾ ਵਿੱਚ ਉਦਾਹਰਣ ਮਾਤਰ ਲਿਖੇ ਹੋਏ ਸਹੀਦਾਂ ਅਵਤਾਰਾਂ ਮਹਾਨ ਪੁਰਸ਼ਾਂ ਦੇ ਵਿੱਚ ਵੀ ਤਖਤ ਦੇ ਦਾਅਵੇਦਾਰ ਤੀਸਰੀ ਅਵਸਥਾ ਵਾਲੇ ਗੁਣ ਹੋ ਸਕਦੇ ਹਨ। ਉਹ ਵੀ ਤੀਸਰੀ ਅਵਸਥਾ ਵਿੱਚ ਆਪੋ ਆਪਣੀ ਸਰਧਾ ਅਤੇ ਪਿਆਰ ਵਿੱਚੋਂ ਮੰਨੇ ਜਾ ਸਕਦੇ ਹਨ। ਇਸ ਤਰਾਂ ਹੀ ਪਹਿਲੀ ਅਵਸਥਾ ਜੋ ਦੁਨਿਆਵੀ ਤਾਕਤ ਜਾਂ ਕੁਰਸੀ ਯੁੱਧ ਲੜਨ ਵਾਲੇ ਲੋਕਾਂ ਲਈ ਵੀ ਦੂਸਰੀ ਤੀਸਰੀ ਅਵਸਥਾ ਵਿੱਚ ਜਾਣਾਂ ਕੋਈ ਬੰਦ ਨਹੀਂ ਹੁੰਦਾਂ ਕਿਉਂਕਿ ਕੁਦਰਤ ਦਾ ਅਨੰਤ ਭੇਤ ਕਿਸ ਦੇ ਹਾਲਾਤ ਕਦ ਕਿਹੋ ਜਿਹੇ ਬਣਾ ਦੇਵੇ ਕੋਈ ਨਹੀ ਜਾਣਦਾ ਕਿਉਂਕਿ ਮੌਤ ਤੱਕ ਸਭ ਲਈ ਸਭ ਰਸਤੇ ਖੁੱਲੇ ਰਹਿੰਦੇ ਹਨ ਪਰ ਧੰਨ ਹੁੰਦੇ ਹਨ ਉਹ ਲੋਕ ਜਿੰਹਨਾਂ ਦਾ ਆਚਰਣ ਸਾਰੀ ਉਮਰ ਇੱਕੋ ਜਿਹਾ ਤੀਸਰੀ ਅਵਸਥਾ ਦਾ ਮਾਲਕ ਹੁੰਦਾਂ ਹੈ। ਇਹੋ ਜਿਹੇ ਲੋਕ ਖੁਦਾ ਤੋਂ ਭੀ ਉੱਪਰ ਮੰਨੈ ਜਾਦੇਂ ਹਨ। ਗੁਰਬਾਣੀ ਦਾ ਫੁਰਮਾਨ ਕਿ ਸੱਚ ਤੋਂ ਥੱਲੇ ਜਾਂ ਨੇੜੇ ਸਭ ਕੁੱਝ ਹੈ ਪਰ ਆਚਰਣ ਤਾਂ ਸੱਚ ਤੋਂ ਭੀ ਉਪਰ ਹੁੰਦਾਂ ਹੈ। ਅੱਜ ਵੀ ਇਸ ਸੰਸਾਰ ਤੋਂ ਜਾ ਚੁੱਕੇ  ਅਵਤਾਰੀ ਪੁਰਸ਼ਾਂ ਦਾ ਆਚਰਣ ਹੀ ਬੋਲਦਾ ਹੈ ਜਦੋਂਕਿ ਉਹਨਾਂ ਦੇ ਸਬਦਾਂ ਦੇ ਅਰਥ ਤਾਂ ਹਰ ਕੋਈ ਮਨਮਰਜੀ ਦੇ ਬੋਲੀ ਜਾ ਰਿਹਾ ਹੈ। ਧੰਨ ਹਨ ਉਹ ਯੁੱਗਪੁਰਸ਼ ਲੋਕ ਜਿੰਹਨਾਂ ਦੇ ਆਚਰਣ ਤੋਂ ਅੱਜ ਵੀ ਦੁਨੀਆਂ ਸੇਧ ਲੈਂਦੀ ਹੈ। ਇਹੋ ਜਿਹੇ ਮਹਾਨ ਲੋਕ ਹੀ ਰੱਬੀ ਤਖਤ ਦੇ ਉੱਪਰ ਬਿਰਾਜਮਾਨ ਦੁਨੀਆਂ ਨੂੰ ਸਾਂਤੀ ਬਖਸ ਰਹੇ ਹਨ ਆਮੀਨ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
                    

Tuesday 6 October 2015

ਸਲਾਮ ਹੈ ਖੁਦਕਸੀਆਂ ਕਰ ਗਿਆਂ ਨੂੰ ਸਾਡੇ ਮੂੰਹ ਤੇ ਥੁੱਕਣ ਲਈ



https://scontent.xx.fbcdn.net/hphotos-xtp1/v/t34.0-12/12092467_1004415739622907_2077359696_n.jpg?efg=eyJpIjoiYiJ9&oh=c748846cd098701a528558ecef46d222&oe=56154D66

                     ਮਨੁੱਖੀ ਸਰੀਰ ਵਿੱਚ ਆਕੇ ਦੁਨੀਆਂ ਦੀਆਂ ਚਾਲਬਾਜੀਆਂ ਲੁਟੇਰਿਆਂ ਦੀਆਂ ਲੁੱਟਾਂ ਧੋਖੇਬਾਜਾਂ ਦੀਆਂ ਕਾਰਸਤਾਨੀਆਂ ਦਾ ਸਿਕਾਰ ਹੋਏ ਮਸੂਮ ਇਨਸਾਨੋ ਜਦ ਤੁਸੀਂ ਖੁਦ ਨੂੰ ਖੁਦਕਸੀ ਕਰਕੇ ਇਸ ਸੰਸਾਰ ਤੋਂ ਆਪਣੀ ਰੂਹ ਨਾਲ ਵਿਦਾ ਹੋ ਚੁੱਕੇ ਹੋ ਮੈਂ ਤੁਹਾਨੂੰ ਤੁਹਾਡੀ ਬਹਾਦਰੀ ਲਈ ਸਲਾਮ ਪੇਸ਼ ਕਰਦਾ ਹਾਂ ਕਿਉਂਕਿ ਤੁਸੀ ਸਾਡੇ ਬੁੱਧੀਜੀਵੀ, ਸਿਆਣੇ ਅਖਵਾਉਂਦੇ ਲੋਕਾਂ, ਰਾਜਨੀਤਕਾਂ , ਧਾਰਮਿਕ ਆਗੂਆਂ, ਬੇਰਹਿਮ ਸਮਾਜ ਦੇ ਮੂੰਹ ਉੱਪਰ ਚੁੱਪ ਦੀ ਚਪੇੜ ਮਾਰ ਗਏੇ ਹੋ। ਅੱਜ ਜਦ ਕਦੇ ਵੀ ਕਿਸੇ ਮਨੁੱਖ ਨੂੰ ਤੁਹਾਨੂੰ ਬੁਜਦਿਲ ,ਗਦਾਰ, ਕਮਜੋਰ, ਸੰਘਰਸ਼ ਤੋਂ ਭੱਜੇ ਹੋਏ ਗਰਦਾਨਦਿਆਂ ਸੁਣਦਾ ਹਾਂ ਤਦ ਮੈਨੂੰ ਉਹਨਾਂ ਦੀ ਚਲਾਕੀ ਅਤੇ ਬੇਈਮਾਨੀ ਤੇ ਤਰਸ਼ ਅਤੇ ਗੁੱਸਾ ਆਉਂਦਾਂ ਹੈ। ਪਰਦਿਆਂ ਵਿੱਚ ਲਿਪਟੇ ਹੋਏ ਲੋਕ ਜਦ ਤੁਹਾਡੀਆਂ ਖੁਦਕਸੀਆਂ ਕਾਰਨ ਨਾਲ ਨੰਗੇ ਹੋ ਜਾਂਦੇ ਹਨ ਤਦ ਹੀ ਉਹ ਆਪਣੇ ਆਪ ਦੀਆਂ ਕਮਜੋਰੀਆਂ ਦਾ ਨੰਗ ਢਕਣ ਲਈ ਆਪਣੇ ਆਪ ਨੂੰ ਬਹਾਦਰ ਸਿੱਧ ਕਰਨ ਲਈ ਤੁਹਾਡੇ ਉੱਪਰ ਹੀ ਦੋਸ਼ ਮੜ ਦਿੰਦੇ ਹਨ। ਕੀ ਉਹ ਨਹੀਂ ਜਾਣਦੇ ਕਿ ਜਦ ਤੁਸੀ ਲੁੱਟੇ ਜਾ ਰਹੇ ਸੀ ਉਹ ਚੁੱਪ ਰਹੇ। ਜਦ ਤੁਸੀ ਬੇਈਮਾਨਾਂ ਦਾ ਸਿਕਾਰ ਹੋ ਰਹੇ ਸੀ ਅਸੀ ਤੁਹਾਨੂੰ ਆਪਣੇ ਭਰਾ ਸਮਝ ਕੇ ਤੁਹਾਡੇ ਨਾਲ ਖੜਨ ਦੀ ਬਜਾਇ ਬੇਈਮਾਨਾਂ ਦਾ ਚੁੱਪ ਰਹਿ ਕੇ ਸਾਥ ਦਿੱਤਾ। ਜਦ ਸਰਕਾਰਾਂ ਤੁਹਾਨੂੰ ਗੁਪਤ ਏਜੰਡਿਆਂ ਰਾਂਹੀਂ ਕਰਜਾਈ ਕਰ ਰਹੀਆਂ ਸਨ ਅਸੀ ਨਾਂ ਤੁਹਾਨੂੰ ਸੁਚੇਤ ਕੀਤਾ ਨਾਂ ਸਰਕਾਰਾਂ ਖਿਲਾਫ ਬੋਲੇ? ਮੈਂ ਜਾਣਦਾ ਹਾਂ ਕਿ ਕਿਸ ਤਰਾਂ ਮੈਂ ਧਾਰਮਿਕ ਚੋਗੇ ਪਹਿਨ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਉਹ ਹੁਕਮ ਨਾਮਾ ਕਦੇ ਨਹੀਂ ਦੱਸਿਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਮੈਨੂੰ ਚਾਹੁਣ ਵਾਲਾ ਕਦੇ ਕਰਜਾ ਨਹੀਂ ਚੁੱਕੇਗਾ ਕਿਉਂਕਿ ਕਰਜਾਈ ਮਨੁੱਖ ਦੀ ਇੱਜਤ ਅਤੇ ਅਣਖ ਮਰ ਜਾਂਦੀ ਹੈ ਜੋ ਕਿ ਕਲਗੀਧਰ ਚਮਤਕਾਰ ਵਿੱਚ ਸਾਖੀ ਰੂਪ ਵਿੱਚ ਲਿਖਿਆ ਹੋਇਆ ਹੈ ? ਮੈਂ ਇਹ ਵੀ ਜਾਣਦਾ ਹਾਂ ਕਿ ਕਰਜੇ ਨੂੰ ਮਦਦ ਗਰਦਾਨ ਕੇ ਮੁਹੰਮਦ ਸਾਹਿਬ ਦਾ ਉਹ ਹੁਕਮਨਾਮਾ ਵੀ ਲੁਕੋ ਲਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਕਿਸੇ ਦੀ ਮਦਦ ਉਹ ਹੁੰਦੀ ਹੈ ਜਿਸ ਵਿੱਚ ਵਿਆਜ ਜਾਂ ਮੁਨਾਫੇ ਨਹੀਂ ਹੁੰਦੇ ?
                            ਮੈਂ ਜਾਣਦਾ ਹਾਂ ਕਿ ਮੈਂ  ਬਾਬੇ ਨਾਨਕ ਦਾ ਉਹ ਗੁਰ ਵੀ ਮੈਂ ਤੁਹਾਨੂੰ ਨਹੀਂ ਦੱਸਿਆਂ ਜਿਸ ਵਿੱਚ ਗਰੀਬੀ ਗਦਾ ਹਮਾਰੀ ਦੀ ਥਾਂ ਤੁਹਾਨੂੰ ਕਰਜੇ ਚੁੱਕ ਕੇ ਅਮੀਰ ਹੋਣ ਦੇ ਰਾਹ ਤੋਂ ਨਹੀਂ ਰੋਕਿਆ ਅਤੇ ਨਾਂ ਹੀ ਦੱਸਿਆ। ਆਮ ਲੋਕ ਗਰੀਬੀ ਨਾਲ ਪਾਪ ਕਰਮਾਂ ਤੋਂ ਦੂਰ ਰਹਿੰਦੇ ਹਨ ਪਰ ਅਮੀਰ ਹੁੰਦਿਆਂ ਤਾਂ ਪਾਪੀ ਹੰਕਾਰੀ, ਝੂਠੇ, ਬੇਈਮਾਨ ਬੇਰਹਿਮੀ ਦੇ ਰਾਹ ਪੈ ਜਾਂਦੇ ਹਨ। ਸਬਰ ਸੰਤੋਖ ਵਾਲਾ ਵਿਅਕਤੀ ਸਦਾ ਹੀ ਅਮੀਰ ਹੁੰਦਾ ਹੈ ਉਸਨੂੰ ਹਰ ਵਸਤ ਸਬਰ ਕਾਰਨ ਬਹੁਤੀ ਲੱਗਦੀ ਹੈ। ਅਮੀਰੀ ਦੇ ਰਾਹ ਤੁਰੇ ਬੰਦੇ ਦਾ ਕੋਈ ਹੱਦ ਬੰਨਾਂ ਹੀ ਨਹੀਂ ਹੁੰਦਾਂ ਉਸਨੂੰ ਤਾਂ ਭੁੱਖ ਅਤੇ ਹਵਸ਼ ਦਾ ਰੋਗ ਚਿੰਬੜ ਜਾਂਦਾ ਹੈ ਜਿਸ ਕਾਰਨ ਉਹ ਸਦਾ ਬੇਸਬਰਾ ਹੋਕੇ ਹਰ ਚੀਜ ਨੂੰ ਥੋੜੀ ਮੰਨਦਿਆਂ ਹੋਇਆਂ ਹੋਰ ਜੋੜਨ ਜਮਾਂ ਕਰਨ ਦੀ ਕੋਸਿਸ ਕਰਦਾ ਹੈ। ਮੈਂ ਜਾਣਦਾਂ ਹਾਂ ਮੇਰੇ ਵਿਦਵਾਨ ਭਰਾ,ਪੱਤਰਕਾਰ, ਰਾਜਨੀਤਕ, ਸਮਾਜਿਕ, ਆਗੂ ,ਧਾਰਮਿਕ ਆਗੂ ਅਸੀਂ ਸਭ ਰਲਕੇ ਤੁਹਾਨੂੰ ਸਹੇ ਵਰਗਾ ਜਾਨਵਰ ਸਮਝਕੇ ਕੁੱਤਿਆਂ ਵਰਗੇ ਖੂੰਖਾਰ ਵਿਆਜ ਖਾਣੇ ਅਤੇ ਕਮਾਈਆਂ ਕਰਨ ਵਾਲੇ ਪਾਪਾਂ ਰਾਂਹੀ ਪੈਸੇ ਜੋੜਨ ਵਾਲੇ ਅਦਾਰਿਆਂ ਅਤੇ ਬੰਦਿਆਂ ਦੇ ਘੇਰੇ ਵਿੱਚ ਵਾੜ ਦਿੱਤਾ ਹੈ। ਜਦ ਤੁਸੀਂ ਹੁਣ ਖੁਦਕਸੀ ਵਰਗਾ ਕਦਮ ਚੁੱਕੀ ਜਾ ਚੁੱਕੇ ਹੋ ਤਦ ਸਾਡੀ ਜਮੀਰ ਸਾਨੂੰ ਲਾਹਨਤਾਂ ਪਾਉਂਦੀ ਹੈ ਕਿ ਸਾਡੇ ਸਿਆਣੇ ਅਖਵਾਉਂਦੇ ਲੋਕਾਂ ਦੇ ਸਾਹਮਣੇ ਇਹ ਕੁੱਝ ਤੁਸੀਂ ਕਰ ਗਏ ਹੋ ਜਿਸ ਵਿੱਚ ਸਾਡੀ ਵੀ ਹਿੱਸੇਦਾਰੀ ਹੈ। ਪਰ ਤੁਸੀਂ ਨਹੀਂ ਜਾਣਦੇ ਕਿ ਅਸੀਂ ਕਿੱਡੇ ਬੇਸਰਮੀ ਦੇ ਭਰੇ ਹੋਏ ਹਾਂ ਕਿ ਤੁਹਾਨੂੰ ਮਰ ਚੁੱਕਿਆਂ ਨੂੰ ਕਾਇਰ,ਬੁਜਦਿਲ, ਭਗੌੜੇ ,ਕਮਜੋਰ ਦਾ ਖਿਤਾਬ ਦੇ ਰਹੇ ਹਾਂ।
              ਅਸੀਂ ਭਾਵੇਂ ਜਾਣਦੇ ਹਾਂ ਕਿ ਜੇ ਤੁਸੀ ਹੋਰ ਵੀ ਜਿਉਂਦੇ ਰਹਿੰਦੇ ਤੁਸੀਂ ਸੂਦਖੋਰ ਬੰਦਿਆਂ ਅਤੇ ਅਦਾਰਿਆਂ ਦਾ ਕੁੱਝ ਨਹੀਂ ਵਿਗਾੜ ਸਕਦੇ ਸੀ। ਚਲੋ ਜੇ ਕੋਈ ਤੁਹਾਡੇ ਵਿੱਚੋਂ ਕੋਈ ਸਿਆਣਫ ਦੀ ਥਾਂ ਕਮਲਾ ਹੋਕੇ ਕਿਸੇ ਸੂਦਖੋਰ ਦੇ ਖਿਲਾਫ ਲੜਾਈਆਂ ਵੀ ਕਰ ਲੈਂਦਾਂ ਜਾਂ ਕਤਲ ਵੀ ਕਰ ਦਿੰਦਾਂ ਤਦ ਤੁਸੀਂ ਤਾਂ ਜੇਲਾਂ ਦਾ ਨਰਕ ਭੋਗਣਾਂ ਹੀ ਸੀ ਉਲਟਾ ਤੁਹਾਡੇ ਪਰੀਵਾਰ ਬਹੂ ਬੇਟੀਆਂ ਦੀਆਂ ਇੱਜਤਾਂ ਵੀ ਠਾਣਿਆਂ ਗੁੰਡਿਆਂ ਦੀਆਂ ਸਿਕਾਰ ਹੋ ਜਾਂਦੀਆਂ ਪਰ ਤੁਸੀਂ ਬਹੁਤ ਹੀ ਬਹਾਦਰ ਅਤੇ ਸਿਆਣੇ ਸੀ ਜੋ ਸਾਡੇ ਪਿੱਛੇ ਨਹੀਂ ਲੱਗੇ ਕਿਉਂਕਿ ਦੁਸਮਣਾਂ ਸੂਦਖੋਰਾਂ ਨੂੰ ਮਾਰਨ ਦੀ ਬਜਾਇ ਖੁਦ ਨੂੰ ਹੀ ਮਾਰ ਦੇਣ ਦਾ ਮਹਾਨ ਫੈਸਲਾ ਲਿਆ ਜਿਸ ਨਾਲ ਸਮਾਜ ਦੇ ਵਿੱਚ ਜਿੱਥੇ ਅਰਾਜਕਤਾ ਨਹੀਂ ਫੈਲੀ ਅਤੇ ਤੁਹਾਡੇ ਪਰੀਵਾਰ ਕੁੱਝ ਦਿਨ ਰੋਣ ਧੋਣ ਤੋਂ ਬਾਅਦ ਕਿਰਤ ਕਰਨ ਦੇ ਰਾਹ ਪੈਕੇ ਜਰੂਰ ਹੀ ਅਮਨ ਚੈਨ ਨਾਲ ਰਹਿਣ ਲੱਗ ਜਾਂਦੇ ਹਨ। ਤੁਹਾਡੇ ਪਰੀਵਾਰਾਂ ਨਾਲ ਸਮਾਜ ਦੇ ਚੰਗੇ ਲੋਕਾਂ ਵਿੱਚ ਹਮਦਰਦੀ ਆ ਜਾਂਦੀ ਹੈ ਜੋ ਉਹਨਾਂ ਦੀ ਮਦਦ ਵੀ ਕਰਦੇ ਹਨ ਅਤੇ ਸਰਕਾਰ ਤੁਹਾਡੇ ਪਰੀਵਾਰਾਂ ਨੂੰ ਕੁੱਝ ਮਦਦ ਦੇਣ ਲਈ ਮਜਬੂਰ ਹੋ ਜਾਂਦੀਆਂ ਹਨ ਪਰ ਅਸੀ ਤਾਂ ਚਲਾਕ ਲੋਕਾਂ ਦਾ ਟੋਲਾ ਹਾਂ ਜੋ ਤੁਹਾਡੇ ਪਰੀਵਾਰਾਂ ਦੀ ਮਦਦ ਦੀ ਥਾਂ ਤੁਹਾਡੇ ਤੇ ਹੀ ਇਲਜਾਮ ਲਾਉਣ ਦੇ ਮਾਹਰ ਹਾਂ। ਪਿੱਛਲੇ ਦਿਨੀ ਸਾਡੇ ਟੋਲੇ ਦੇ ਕੁੱਝ ਕਲਾਕਾਰ ਗੁਰਵਿੰਦਰ ਬਰਾੜ ਵਰਗੇ ਗਾਇਕ ਅਤੇ ਕੋਈ ਹੋਰ ਤੁਹਾਡੀਆਂ ਖੁਦਕਸੀਆਂ ਦਾ ਵਪਾਰ ਕਰਕੇ ਤੁਹਾਨੂੰ ਨਿੰਦ ਵੀ ਰਹੇ ਹਨ ਅਤੇ ਪੈਸੇ ਵੀ ਕਮਾ ਰਹੇ ਹਨ ਅਤੇ ਸਾਡੇ ਚਲਾਕ ਟੋਲੇ ਤੋਂ ਸਾਬਾਸ ਵੀ ਲੈ ਰਹੇ ਹਨ ਕਿਉਂਕਿ ਜਿੱਥੇ ਉਹ ਸਾਡੇ ਟੋਲੇ ਕੁਕਰਮਾਂ ਨੂੰ ਢਕ ਰਹੇ ਹਨ ਫਿਰ ਅਸੀਂ ਤਾਂ ਉਹਨਾਂ ਨੂੰ ਸਾਬਾਸ ਦੇਣੀ ਹੀ ਹੋਈ। ਖੁਦਕਸੀਆਂ ਕਰਨ ਵਾਲੇ ਮਨੁੱਖਾਂ ਦੀਉ ਰੂਹੋ ਸੱਚੀ ਗੱਲ ਤਾਂ ਇਹ ਹੈ ਕਿ ਭਾਵੇਂ ਮੈਂ ਵੀ ਚਲਾਕ ਟੋਲੇ ਦਾ ਮੈਂਬਰ ਹਾਂ ਪਰ ਮੇਰੀ ਜਮੀਰ ਫਿਰ ਵੀ ਤੁਹਾਡੀ ਖੁਦਕਸੀਆਂ ਵਾਲੀ ਕੁਰਬਾਨੀ ਨੂੰ ਸਲਾਮ ਪੇਸ਼ ਕਰਦੀ ਹੈ ਆਸ਼ ਹੈ ਤੁਹਾਡੀ ਰੂਹ ਜਿਸ ਤਰਾਂ ਬੇਰਹਿਮ ਸਮਾਜ ਨੂੰ ਮਾਫ ਕਰਕੇ ਗਈ ਹੈ ਮੈਨੂੰ ਵੀ ਜਰੂਰ ਮਾਫ ਕਰੇਗੀ ਅਨੰਤ ਕੁਦਰਤ ਤੁਹਾਨੂੰ ਆਪਣੀ ਗੋਦ ਵਿੱਚ ਸਮਾ ਲਵੇ ਅਤੇ ਮੁੜ ਇਸ ਦੁੱਖਾਂ ਭਰੇ ਚਲਾਕ ਬੇਈਮਾਨ ਦੁਨੀਆਂ ਵਿੱਚ ਨਾਂ ਭੇਜੇ ਅਟੱਲ ਕੁਦਰਤ ਤੋਂ ਤੁਹਾਡੇ ਲਈ ਮੈਂ ਇਹੋ ਹੀ ਮੰਗਦਾ ਹਾਂ ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

Sunday 4 October 2015

ਭਗਵੰਤ ਮਾਨ ਨਾਲ ਜੁੜੀਆਂ ਕੁੱਝ ਕੌੜੀਆਂ ਮਿੱਠੀਆਂ ਯਾਦਾਂ

ਮੇਰੇ ਪਿੰਡ ਦੀ ਸਟੇਜ ਤੇ ਮੇਰੇ ਨਾਲ ਚੋਣਾਂ ਸਮੇਂ
                                                
ਮਾਨ ਦੀ ਭੈਣ ਪੋਲਿੰਗ ਬੂਥ ਤੇ ਸਾਡੇ ਨਾਲ
       ਪਿੱਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੇਰੇ ਬੱਚਿਆਂ ਦੇ ਅਤੇ ਮੇਰੇ ਪਿੰਡ ਦੇ ਨੌਜਵਾਨਾਂ ਦੇ ਕਹਿਣ ਤੇ ਅਤੇ ਮੇਰੇ ਪਿੰਡ ਦੇ ਕੁੱਝ ਨੇਤਾਵਾਂ ਦੇ ਹੰਕਾਰ ਨੂੰ ਨੀਵਾਂ ਕਰਨ ਅਤੇ ਕੁੱਝ ਚੰਗਾਂ ਸਿਖਾਉਣ ਲਈ ਮੈਂ ਵੀ ਭਗਵੰਤ ਮਾਨ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਸੀ। ਮੇਰੇ ਪਿੰਡ ਦੇ ਲੋਕ ਮੈਨੂੰ ਇੱਕ ਬੁਲਾਰੇ ਦੇ ਤੌਰ ਤੇ ਸਤਿਕਾਰ ਵੀ ਦਿੰਦੇ ਹਨ ਜਿਸ ਕਾਰਨ ਉਹਨਾਂ ਨੇ ਮੈਨੂੰ ਆਪਣੀ ਸਟੇਜ ਚਲਾਉਣ ਅਤੇ ਬੋਲਣ ਦਾ ਹੁਕਮ ਜਾਂ ਸੇਵਾ ਵੀ ਲਾਈ ਜੋ ਮੈਂ ਪਰਵਾਨ ਕਰ ਲਈ। ਮਾਨ ਕੋਈ ਦੋ ਘੰਟੇ ਲੇਟ ਆਇਆਂ ਪਰ ਏਨਾਂ ਚਿਰ ਲੋਕ ਬਿਠਾਉਣ ਲਈ ਮੈਨੂੰ ਹੀ ਕਦੀ ਕਦੀ ਬੋਲਣ ਕਰਕੇ ਬਹੁਤ ਹੀ ਮੁਸਕਲ ਨਾਲ ਲੰਬਾਂ ਸਮਾਂ ਬੋਲਣਾਂ ਪਿਆ ਜਿਸ ਵਿੱਚ ਮੈਂ ਆਪਣੀ ਹੀ ਸੈਲੀ ਵਿੱਚ ਬਿਨਾਂ ਕਿਸੇ ਝੂਠ ਬੋਲਣ ਦੇ ਲੋਕਾਂ ਨੂੰ ਤਿਆਰ ਕੀਤਾ ਕਿ ਉਹ ਨਵੇਂ ਰੁੱਖ ਲਾਉਣ ਤੋਂ ਗੁਰੇਜ ਨਾ ਕਰਨ ਪੁਰਾਣਿਆਂ ਦੀ ਮੌਤ ਹੋਣੀ ਹੀ ਹੰਦੀ ਹੈ। ਮੇਰੇ ਪਿੰਡ ਦੇ ਆਗੂ ਸਰਪੰਚੀ ਦੀ ਨਵੀਂ ਨਵੀ ਚੋਣ 3700 ਵੋਟ ਲੈਕੇ ਵਿਰੋਧੀ ਤੋਂ 2000 ਵੋਟ ਜਿਆਦਾ ਲੈਕੇ ਜਿੱਤੇ ਸਨ ਜਿੰਹਨਾਂ ਢੀਡਸਾ ਸਾਹਿਬ ਨੂੰ ਭਰੋਸਾ ਦਿੱਤਾ ਕਿ ਪਿੰਡ ਦੀ ਤਿੰਨ ਹਿੱਸੇ ਵੋਟ ਤੁਹਾਨੂੰ ਪਵਾਵਾਂਗੇ। ਅੱਧ ਦੇ ਮਾਲਕ ਕਾਂਗਰਸੀ ਇਹ ਸਮਝਦੇ ਸਨ ਕਿ ਅਸੀ ਹਰ ਵਾਰ ਦੀ ਤਰਾਂ ਅੱਧੀ ਵੋਟ ਜਰੂਰ ਲੈਕੇ ਜਾਵਾਂਗੇ।ਪਰ ਨਤੀਜੇ ਸਮੇਂ ਮਾਨ ਨੂੰ 3100 ਅਕਾਲੀਆਂ ਨੂੰ 1400 ਕਾਂਗਰਸ ਨੂੰ 600 ਵੋਟ ਪਈ ਸੀ। ਭਾਵੇਂ ਇਹ ਵੋਟ ਮੇਰੇ ਪਿੱਛੇ ਜਾਂ ਭਗਵੰਤ ਪਿੱਛੇ ਨਹੀਂ ਪਈ ਇਹ ਲੋਕ ਲਹਿਰ ਦੀ ਹਨੇਰੀ ਸੀ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਹਰਾਉਣ ਦੀ।  ਦੂਸਰੀ ਵਾਰ ਮਾਨ ਦੇ ਘਰ ਵਾਲੀ ਦੇ ਆਉਣ ਸਮੇਂ ਮੈਂ ਨਾਂ ਬੋਲਣ ਦਾ ਫੈਸਲਾ ਕੀਤਾ ਪਿੱਛੇ ਖੜਕੇ ਦੇਖਦਾ ਰਿਹਾ ਹੋਰ ਨਵੇਂ ਬੁਲਾਰੇ ਪਿੰਡ ਦੇ ਬੋਲਦੇ ਹੋਏ ਲੋਕਾਂ ਨੂੰ ਬਿਠਾ ਨਾ ਸਕਣ ਤਦ ਫੇਰ ਕੁੱਝ ਨੌਜਵਾਨ ਆਏ ਮੈਨੂੰ ਕਹਿਣ ਕਿ ਤੁਸੀਂ ਜਰੂਰ ਬੋਲੋ ਜੀ ਪਰ ਮੈਂ ਬਿਨਾਂ ਕਹੇ ਆਪਣੇ ਆਪ ਕਿਸੇ ਦੀ ਵੀ ਸਟੇਜ ਤੇ ਵੀ ਨਹੀਂ ਬੋਲਦਾ ਅਤੇ ਉਹਨਾਂ ਨੂੰ ਕਿਹਾ ਕਿ ਸਟੇਜ ਤੇ ਨਾਂ ਲੈਕੇ ਸੱਦੋ ਤਦ ਬੋਲਾਗਾਂ ਅਤੇ ਇਸ ਤਰਾਂ ਹੋਣ ਤੋਂ ਬਾਅਦ ਇੱਕ ਘੰਟਾਂ ਬੈਠ ਕੇ ਬੋਲਦਿਆਂ ਲੋਕਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ । ਮਾਨ ਦੇ ਘਰ ਵਾਲੀ ਦੇ ਆਉਣ ਤੇ ਉਸ ਨੇ ਬੋਲਿਆਂ ਅਤੇ ਵਅਦਾ ਕੀਤਾ ਕਿ ਮੇਰੇ ਤੇ ਦੋਸ ਲਾਉਂਦੇ ਨੇ ਵਿਰੋਧੀ ਕਿ ਮੈਂ ਮਾਨ ਨੂੰ ਅਮਰੀਕਾ ਲੈ ਜਾਵਾਂਗੀ ਪਰ ਮੈਂ ਵਾਅਦਾ ਕਰਦੀ ਹਾਂ ਕਿ ਅਸੀ ਪੰਜਾਬ ਵਿੱਚ ਰਹਾਂਗੇ ਜੇ ਤੁਸੀ ਜਿਤਾਇਆ ਅਤੇ ਤੁਹਾਡੀ ਸੇਵਾ ਵਿੱਚ ਹਾਜਰ ਰਹਾਂਗੇ। ਸਾਰੇ ਪਿੰਡ ਵਿੱਚ ਉਸਨੇ ਮੇਰੀ ਅਗਵਾਈ ਵਿੱਚ ਲੰਬਾਂ ਗੇੜਾ ਕੱਢਿਆਂ ਅਤੇ ਮੈ ਉਸਨੂੰ ਬੋਲ ਕੇ ਕਿ ਪਿੰਡ ਦੀ ਤਿੰਨ ਹਿੱਸੇ ਵੋਟ ਪਵਾਉਣ ਦੀ ਕੋਸਿਸ ਕਰਾਂਗੇ ਜਿਤਾਵਾਂਗੇ। ਤੁਰਨ ਲੱਗੀ ਦੇ ਸਿਰ ਤੇ ਹੱਥ ਧਰਕੇ ਕਿਹਾ ਤੂੰ ਜਿੱਤੇਗੀ ਪਰ ਜਿੱਤਣ ਤੋਂ ਬਾਅਦ ਪੂਰੇ ਪਰੀਵਾਰ ਸਮੇਤ ਸਾਡੇ ਪਿੰਡ ਜਰੂਰ ਆਇਉ । ਉਸ ਕਿਹਾ ਵੀ ਜੀ ਜਰੂਰ ਆਵਾਂਗੇ ਪਰ ਸਮੇਂ ਦਾ ਫੇਰ ਦੇਖੋ ਕਿ ਉਸਦਾ ਤਾਂ ਘਰ ਹੀ ਉਜੜ ਗਿਆਂ ਹੈ। ਜਿਸ ਵੱਲੋਂ ਉਹ ਵਾਅਦੇ ਕਰ ਰਹੀ ਸੀ ਮੇਰੇ ਪਤੀ ਨੂੰ ਪਤਨੀ ਅਤੇ ਬੱਚਿਆਂ ਨਾਲੋਂ ਕੁਰਸੀ ਜੋ ਪਿਆਰੀ ਹੋ ਗਈ ਹੈ।
                                             ਦੂਸਰੀ ਗੱਲ ਜਿਸ ਦਿਨ ਭਗਵੰਤ ਮਾਨ ਆਇਆਂ ਪਰ ਜਦ ਉਹ ਬਿਨਾਂ ਕਿਸੇ ਪਰੋਗਰਾਮ ਪਰਬੰਧਕ ਨੂੰ ਮਿਲਿਆਂ ਸਿਰਫ ਆਪਣਾਂ ਲੈਕਚਰ ਝਾੜਕੇ ਲੋਕਾਂ ਨੂੰ ਹਸਾ ਹਸਾ ਕਮਲਾ ਕਰਕੇ  ਵੱਡੀ ਆਪਣੀ ਗੱਡੀ ਵਿੱਚ ਚੜਨ ਜਾਣ ਲੱਗਿਆਂ ਤਦ ਹੀ ਭਾਰੀ ਇਕੱਠ ਵਿੱਚੋਂ ਇਕ ਗਰੀਬ ਔਰਤ ਨੇ ਉਸ ਮੂਹਰੇ ਹੱਥ ਅੱਡ ਲਿਆ ਕਿ ਪੁੱਤ ਮੈਨੂੰ ਕੁੱਝ ਦਾਨ ਦੇਕੇ ਜਾ ਮੈਂ ਅਤਿ ਗਰੀਬ ਹਾਂ ਸੋਟੀ ਸਹਾਰੇ ਬਹੁਤ ਹੀ ਬੁਰੀ ਹਾਲਤ ਵਾਲੀ ਉਸ ਬਿਰਧ ਔਰਤ ਨੂੰ ਮਾਨ ਨੇ ਕੁੱਝ ਵੀ ਨਾਂ ਦਿੱਤਾ ਔਰਤ ਉਸਨੂੰ ਤੁਰਨ ਨਾਂ ਦੇਵੇ ਆਸੇ ਪਾਸ਼ੇ ਸੈਕੜੇ ਲੋਕ ਖੜੇ ਸਨ । ਜਦ ਮਾਨ ਨੇ ਸਿਰਫ ਲਾਰੇ ਦਿੱਤੇ ਕਿ ਮੈਂ ਤੁਹਾਡੇ ਵਾਸਤੇ ਹੀ ਚੋਣ ਲੜ ਰਿਹਾਂ ਫਿਰ ਮੈਂ ਉਸ ਬਜੁਰਗ ਔਰਤ ਨੂੰ ਕਿਹਾ ਕਿ ਮਾਂ ਜੀ ਤੁਸੀ ਠਹਿਰੋ ਮੈਂ ਦੇਵਾਂਗਾ ਤੁਹਾਨੂੰ ਇੰਹਨਾਂ ਨੂੰ ਜਾਣ ਦਿਉ। ਭਗਵੰਤ ਨੂੰ ਗੱਡੀ ਚੜਾਉਣ ਤੋਂ ਬਾਅਦ ਮੈਂ ਉਹ ਔਰਤ ਲੱਭਦਾ ਰਿਹਾ ਕਿ ਉਸਨੂੰ ਕੁੱਝ ਦੇ ਸਕਾਂ ਪਰ ਅੱਜ ਤੱਕ ਵੀ ਉਹ ਮੈਨੂੰ ਨਹੀਂ ਲੱਭੀ ਪਤਾ ਨਹੀਂ ਕੌਣ ਸੀ ਉਹ ਪਰ ਭਗਵੰਤ ਮਾਨ ਦੀ ਸੋਚ ਲਾਰਿਆਂ ਅਤੇ ਗਰੀਬਾਂ ਨੂੰ ਦਾਨ ਨਾਂ ਦੇਣ ਦੀ ਅੱਜ ਤੱਕ ਵੀ ਮੈਨੂੰ ਦੁੱਖੀ ਕਰਦੀ ਹੈ। ਉਸ ਔਰਤ ਨੇ ਇੱਕ ਗੱਲ ਵੀ ਕਹੀ ਸੀ ਕਿ ਜੇ ਤੂੰ ਮੈਂਨੂੰ ਅੱਜ ਨਹੀਂ ਕੁੱਝ ਦੇ ਸਕਦਾ ਜਿੱਤਕੇ ਵੀ ਕੁੱਝ ਨਹੀਂ ਦੇਵੇਗਾਂ।
                      ਮੇਰੇ ਕੋਲ 12 ਸਾਲ ਪਹਿਲਾਂ ਇੱਕ ਨਿਰਦੋਸ ਨੂੰ ਸਜਾਇ ਮੌਤ ਦੇਣ ਦਾ ਪੁਰਾਣਾਂ ਕੇਸ ਆਇਆ ਜੋ ਅੱਜ ਵੀ ਹਿੰਦੋਸਤਾਨ ਹੀ ਨਹੀ ਦੁਨੀਆਂ ਦੇ ਇਨਸਾਫ ਪਰਬੰਧ ਦੀਆਂ ਧੱਜੀਆਂ ਉਡਾ ਸਕਦਾ ਹੈ ਜਿਸ ਕੇਸ ਵਿੱਚ ਸੈਕੜੇ ਗਵਾਹ ਹਨ ਅਤੇ ਅਸਲੀ ਕਾਤਲ ਆਪਣਾਂ ਗੁਨਾਹ ਕਬੂਲ ਕਰਦੇ ਹਨ ਅੱਜ ਵੀ , ਜਿਸ ਨੂੰ ਮੈ ਇਲੈਕਟਰੋਨਿਕ ਮੀਡੀਆਂ ਤੇ ਲਿਜਾਣਾਂ ਚਾਹੁੰਦਾਂ ਸੀ ਜਿਸ ਵਾਸਤੇ ਮੈਂ ਭਗਵੰਤ ਮਾਨ ਨਾਲ ਉਸਦੇ ਇੱਕ ਸਾਥੀ ਕਲਾਕਾਰ ਰਾਂਹੀ ਫੋਨ ਤੇ ਗੱਲ ਕੀਤੀ ਕਿਉਂਕਿ ਉਸ ਵਕਤ ਜੀ ਟੀਵੀ ਦਾ ਮਾਨ ਪਰਮੁੱਖ ਵਿਕਦਾ ਕਲਾਕਾਰ ਸੀ। ਭਗਵੰਤ ਮਾਨ ਨੇ ਬਜਾਇ ਉਸਨੂੰ ਸਮਝਣ ਜਾਂ ਸੁਣਨ ਦੇ ਫੋਕੀਆਂ ਸਲਾਹਾਂ ਦੇਕੇ ਸਾਰ ਦਿੱਤਾ। ਫਿਰ ਮੈਂ ਇੱਥੋਂ ਤੱਕ ਵੀ ਕਿਹਾ ਕਿ ਮਾਨ ਸਾਹਿਬ ਉਹ ਵਿਅਕਤੀ ਵੀ ਮਾਨ ਗੋਤ ਦਾ ਹੀ ਤੁਹਾਡੇ ਭਾਈਚਾਰੇ ਦਾ ਹੈ ਪਰ ਪੈਸੇ ਅਤੇ ਹਾਉਮੈਂ ਭਰੇ ਲੋਕਾਂ ਕੋਲ ਮਖੌਲ ਤਾਂ ਹੋ ਸਕਦੇ ਹਨ ਹਮਦਰਦੀ ਨਹੀਂ ਸੋ ਮੈਂ ਬੇਸ਼ਰਮੀ ਦਾ ਘੁੱਟ ਭਰ ਲਿਆਂ ਜੋ ਅੱਜ ਤੱਕ ਵੀ ਮੈਨੂੰ ਭੁਲਾਇਆ ਨਹੀ ਭੁਲਦਾ ਕਿ ਕੀ ਇਸ ਵਿਅਕਤੀ ਵਿੱਚ ਦੂਸਰਿਆਂ ਦੇ ਦੁੱਖ ਸੁਣਨ ਦੀ ਸੋਚ ਵੀ ਹੈ ਜਾਂ ਨਾਂ।
                    ਇੱਕ ਗੱਲ ਹੋਰ ਜਿਸ ਦਿਨ ਨਤੀਜਾ ਨਿਕਲਿਆ ਉਸ ਦਿਨ ਮਾਨ ਸਮੱਰਥਕ ਇੱਕ ਮੇਰੇ ਮਿੱਤਰ ਨੇ ਜੋ ਨਸਾ ਰਹਿਤ ਇੱਕ ਡੇਰੇ ਦਾ ਸਰਧਾਲੂ ਹੈ ਨੇ ਕਿਹਾ ਯਾਰ ਆਪਾਂ ਗਲਤ ਬੰਦਾਂ ਜਿਤਾ ਲਿਆਂ ਮੈਂ ਪੁੱਛਿਆ ਕਿਉਂ ਕਹਿੰਦਾਂ ਯਾਰ ਇਹ ਤਾਂ ਉਸ ਦਿਨ ਵੀ ਸਰਾਬ ਪੀਈ ਫਿਰਦਾ ਸੀ ਜਦ ਅਸੀਂ ਇਸ ਬਾਰੇ ਪੁੱਛਿਆ ਤਦ ਇਹ ਕਹਿੰਦਾਂ ਕਿ ਮੇਰਾ ਮਨ ਜਾਂ ਨਹੀਂ ਖੜ ਰਿਹਾ ਸੀ ਤਾਂ ਘੁੱਟ ਲਾ ਲਈ। ਜਿੱਤ ਤੋਂ ਬਾਅਦ ਕੁੱਝ ਜਿਆਦਾ ਬੋਲਣ ਤੇ ਇੱਕ ਸੀਨੀਅਰ ਅਫਸਰ ਨੇ ਇਸ ਨੂੰ ਉੱਥੇ ਧਮਕੀ ਵੀ ਦਿੱਤੀ ਸੁਣੀ ਜਾਂਦੀ ਹੈ। ਫੇਰ ਥੋੜੇ ਸਮੇਂ ਬਾਅਦ ਤਲਵੰਡੀ ਤਖਤ ਸਾਹਿਬ ਤੇ ਸਰਾਬ ਪੀਣ ਦੀ ਚਰਚਾ ਰਹੀ ਜੋ ਮੀਡੀਆ ਵਿੱਚ ਵੀ ਖੂਬ ਚੱਲੀ। ਫਿਰ ਇਸਦੇ ਮੁਹਾਲੀ ਸਥਿਤ ਘਰ ਵਿੱਚ ਵੀ ਇਸ ਤਰਾਂ ਦੀਆਂ ਮਹਿਫਲਾਂ ਚੱਲਣ ਦੀ ਗੱਲ ਉੱਡਦੀ ਰਹਿੰਦੀ ਹੈ। ਕੀ ਅਸਲੀ ਭਗਤ ਸਿੰਘ ਅਤੇ ਪੀਲੇ ਭਗਤ ਸਿੰਘ ਵਿੱਚ ਇਹੋ ਫਰਕ ਹੁੰਦਾਂ ਹੈ ਸਾਇਦ। ਹੋ ਸਕਦਾ ਸਰਾਬ ਪੀਣ ਕਹਿਣ ਦੀਆਂ ਗੱਲਾਂ ਝੂਠੀਆਂ ਹੋਣ ਪਰ ਜਦ ਇਹ ਚਰਚਾ ਦਾ ਵਿਸਾ ਬਣ ਜਾਣ ਤਦ ਕਿਸੇ ਵਿਅਕਤੀ ਜਾਂ ਨੇਤਾ ਉੱਪਰ ਦਾਗ ਤਾਂ ਲਾ ਹੀ ਜਾਂਦੀਆਂ ਹਨ।
                                              ਇਸ ਤਰਾਂ ਹੀ ਮੋਹਾਲੀ ਵਿੱਚ ਮੇਰੇ ਰਿਸਤੇਦਾਰ ਨੇ ਜਿੱਥੇ ਕਦੀ ਕਦੀ ਜਾਈਦਾ ਹੈ ਇੱਕ ਵਾਰ ਉਹਨਾਂ ਮੈਨੂੰ ਰਸਤੇ ਜਾਂਦਿਆ ਦੱਸਿਆਂ ਕਿ ਆਹ ਕੋਠੀ ਹੈ ਭਗਵੰਤ ਮਾਨ ਦੀ ਪਰ ਇਹ ਆਪਣੇ ਬਠਿੰਡੇ ਵਾਲਿਆਂ ਨੂੰ ਬੁਲਾਕਿ ਬਹੁਤਾ ਖੁਸ ਨਹੀਂ ਹੁੰਦਾਂ। ਪਾਰਕ ਵਗੈਰਾ ਵਿੱਚ ਜੇ ਘੁੰਮਦਾ ਮਿਲ ਜਾਵੇ ਤਦ ਇਸਦੇ ਮਿਲਣ ਵਿੱਚ ਕੋਈ ਨਿੱਘ ਨਹੀਂ ਹੁੰਦਾਂ। ਇਸ ਤਰਾਂ ਹੀ ਮੈ ਇੱਕ ਵਾਰ ਸਾਥੀਆਂ ਸਮੇਤ ਮਨਪਰੀਤ ਬਾਦਲ ਦੀ ਪੀਪੀਪੀ ਪਾਰਟੀ ਦੇ ਵੇਲੇ ਮਿਲਣ ਗਏ ਜਿੱਥੇ ਮਨਪਰੀਤ ਤਾਂ ਪਿਆਰ ਨਾਲ ਮਿਲਿਆ ਪਰ ਜਦ ਅਸੀ ਭਗਵੰਤ ਨੂੰ ਲੰਘਦਿਆਂ ਵੇਖਿਆਂ ਅਸੀ ਭੱਜਕੇ ਮਿਲਣ ਗਏ ਅਤੇ ਦੱਸਿਆ ਕਿ ਅਸੀ ਵੀ ਤੁਹਾਡੇ ਏਰੀਏ ਦਾ ਹਾਂ ਪਰ ਹੱਥ ਮਿਲਾਉਣ ਸਮੇਂ ਇਸਦਾ ਹੱਥ ਨਿੱਘਾ ਨਹੀ ਠੰਡਾਂ ਸੀ ਬੋਲਣ ਵਿੱਚ ਕੋਈ ਅਪਣੱਤ ਨਾਂ ਦਿਖਾਉਦਿਆਂ ਤੁਰਦਾ ਬਣਿਆਂ ਸਾਇਦ ਇਸ ਨੂੰ ਅਸੀਂ ਰੋਹੀਆਂ ਦੇ ਜਾਨਵਰ ਲੱਗੇ ਕਿਉਂਕਿ ਇਸਦੇ ਸੈਂਟਾਂ ਲੱਗੇ ਚਿੱਟੇ ਕੱਪੜੇ ਸਾਡੇ ਨਾਲ ਲਿੱਬੜ ਜਾਣੇ ਸਨ। ਪਰ ਅਸੀਂ ਮਲਵਈ ਅਤੇ ਬਰਨਾਲੇ ਇਲਾਕੇ ਦੇ ਲੋਕ ਜਾਂਗਲੀ ਜਰੂਰ ਕਹੇ ਜਾਂਦੇ ਹਾਂ ਪਿਆਰ ਅਤੇ ਨਫਰਤ ਦਾ ਫਰਕ ਖੂਬ ਸਮਝਦੇ ਹਾਂ ਜੋ ਸਾਡੇ ਦਿਲ ਤੇ ਲਿਖਿਆ ਜਾਂਦਾ ਹੈ ਅਸੀਂ ਵੱਡੇ ਵੱਡੇ ਔਰੰਗਜੇਬਾਂ ਨੂੰ ਮਾਫ ਕਰ ਦੇਣ ਦੀ ਤਾਕਤ ਵੀ ਸਾਨੂੰ ਖੁਦਾ ਨੇ ਬਖਸੀ ਹੋਈ ਹੈ। ਜਿਸ ਕਾਰਨ ਚੋਣਾਂ ਵਿੱਚ ਇਸਦੀ ਮਦਦ ਕੀਤੀ ਸੀ। ਅੱਜ ਵੀ ਸੁਭ ਕਾਮਨਾਵਾਂ ਨੇ ਸਾਨੂੰ ਰੋਹੀਆਂ ਦੇ ਜਾਨਵਰ ਸਮਝਣ ਵਾਲਿਆਂ ਪਰਤੀ।
                    ਪਿੱਛਲੇ ਦਿਨੀ ਕੁੱਝ ਮਿੱਤਰਾਂ ਨੇ ਕਿਹਾ ਕਿ ਤੁਸੀ ਆਮ ਪਾਰਟੀ ਦੇ ਵਿੱਚ ਸਾਮਲ ਹੋਵੋ ਅਗਲੇ ਦਿਨਾਂ ਵਿੱਚ ਮਾਨ ਦੇ ਪਰੋਗਰਾਮ ਦੇਖਣ ਦੀ ਬੇਨਤੀ ਵੀ ਕੀਤੀ ਅਤੇ ਮੈਂ ਵੀ ਦੇਖਣਾਂ ਚਾਹਿਆ ਕਿ ਕੀ ਮਾਨ ਬਦਲ ਵੀ ਗਿਆ ਹੈ ਜਾਂ ਉਸੇ ਤਰਾਂ ਦਾ ਵਤੀਰਾ ਹੈ। ਦੋ ਪਿੰਡਾਂ ਦੇ ਵਿੱਚ ਪਰੋਗਰਾਮਾਂ ਦੌਰਾਨ ਦੇਖਿਆ ਕਿ ਇਹ ਉੱਥੇ ਦੇ ਪਰਬੰਧਕਾਂ ਨਾਲ ਕੋਈ ਵੀ ਗੱਲ ਨਹੀਂ ਕਰਦਾ ਆਉਣ ਸਾਰ ਸਟੇਜ ਤੇ ਚੜਦਾ ਮਾਈਕ ਫੜਦਾ ਆਪਣੀ ਗੱਲ ਬੋਲਦਾ ਲੋਕਾਂ ਨੂੰ ਖੂਬ ਹਸਾਉਂਦਾ ਹੈ ਟੋਟਕੇ ਸੁਣਾ ਸੁਣਾ ਵਿਰੋਧੀਆਂ ਤੇ ਖੂਬ ਤਵੇ ਲਾਉਂਦਾਂ ਹੈ। ਹਰ ਗੱਲ ਦਾ ਮਤਲਬ ਆਪਣੇ ਹਿੱਤ ਵਿੱਚ ਕੱਢਣਾਂ ਖੂਬ ਜਾਣਦਾ ਹੈ। ਪਰਬੰਧਕਾਂ ਨਾਲ ਉੱਥੋਂ ਦੇ ਲੋਕਾਂ ਨਾਲ ਸਿਰਫ ਡਰਾਮੇਬਾਜੀ ਕਰਦਾ ਹੋਇਆਂ ਗੱਲ ਸਿਰਫ ਆਪਦੇ ਨਾਲ ਰੱਖੇ ਹੋਏ ਚਮਚਿਆਂ ਦੀ ਹੀ ਸੁਣਦਾ ਹੈ। ਉਸ ਇਕੱਠ ਵਿੱਚ ਜੇ ਕੋਈ ਲੋਕ ਹਿੱਤ ਦੀ ਗੱਲ ਚੰਗੀ ਸਲਾਹ ਦੇਣ ਵਾਲਾ ਹੋਵੇ ਨੂੰ ਅਣਡਿੱਠ ਕਰਨ ਦਾ ਪੂਰਾ ਮਾਹਰ ਹੈ ਕਿਉਂਕਿ ਆਪਣੇ ਚਮਚਿਆ ਤੋਂ ਬਿਨਾਂ ਸਾਇਦ ਹਾਲੇ ਵੀ ਇਹ ਤੁਰਨ ਹੀ ਨਹੀਂ ਸਿੱਖ ਸਕਿਆ। ਜਿਸ ਦਿਨ ਮੇਰੇ ਪਿੰਡ ਵਿੱਚ ਇਸ ਪਾਰਟੀ ਦੇ ਇਲਾਕੇ ਦਾ ਆਗੂ ਚੁਣਿਆ ਜਾਣਾਂ ਸੀ ਮੈਨੂੰ ਸੱਦਿਆ ਗਿਆ ਕੁਦਰਤੀ ਉਸ ਵਕਤ ਮੈਂ ਮੀਟਿੰਗ ਸਥਾਨ ਦੇ ਕੋਲ ਹਾਜਰ ਸੀ ਸੀਨੀਅਰ ਆਗੂਆਂ ਮੈਨੂੰ ਚੁਨਣ ਦਾ ਫੈਸਲਾ ਕਰਿਆ ਹੋਇਆ ਸੀ ਪਰ ਮੈਂ ਮੀਟਿੰਗ ਵਿੱਚ ਜਾਣ ਦੀ ਬਜਾਇ ਇੱਕ ਨੌਜਵਾਨ ਦੀ ਭੋਗ ਰਸਮ ਤੇ ਜਾਣਾਂ ਹੀ ਬਿਹਤਰ ਸਮਝਿਆਂ। ਕਿਸੇ ਦਾ ਚਮਚਾ ਬਣਨ ਦੀ ਦਾਤ ਖੁਦਾ ਨੇ ਮੈਨੂੰ ਦਿੱਤੀ ਹੀ ਨਹੀਂ। ਉਪਰੋਤ ਕਾਰਨ ਹਨ ਜਿੰਹਨਾਂ ਕਾਰਨ ਇਹ ਆਪਣੀ ਪਾਰਟੀ ਦੇ ਸੀਨੀਅਰ ਸਿਆਣੇ ਲੋਕਾਂ ਦੀ ਕਦਰ ਨਹੀਂ ਕਰ ਸਕਦਾ। ਮਨਪਰੀਤ ਬਾਦਲ ਦੇ ਗੁਣ ਗਾਉਣ ਵਾਲਾ ਉਸਨੂੰ ਨਿੰਦਣ ਸਮੇਂ ਸਭ ਹੱਦਾਂ ਪਾਰ ਕਰ ਗਿਆ। ਸੁਖਬੀਰ ਦੇ ਕਬੱਡੀ ਕੱਪ ਸਮੇਂ ਪੰਜਾਬ ਦਾ ਸੇਰ ਬਹਾਦਰ ਅਤੇ ਹੋਰ ਅਨੇਕਾਂ ਖਿਤਾਬ ਦੇਣ ਵਾਲਾ ਹੁਣ ਕਿਸ ਤਰਾਂ ਘਟੀਆਂ ਬੋਲ ਰਿਹਾ ਹੈ ਬਾਰੇ ਸੋਚਕੇ ਇਸਦੀ ਸਿਆਣਫ ਤੇ ਸੱਕ ਹੁੰਦਾਂ ਹੈ। ਪੰਜਾਬ ਦਾ ਭਵਿੱਖ ਸਿਆਣੇ ਨੇਤਾ ਦੇ ਹੱਥਾਂ ਵਿੱਚ ਜਾਕੇ ਹੀ ਬਚ ਸਕਦਾ ਹੈ ਕਿਸੇ ਡਰਾਮੇਬਾਜ ਦੇ ਹੱਥ ਨਹੀਂ। ਹਸਾਉਣ ਲਈ ਮੀਡੀਆਂ ਕਲਾਕਾਰ ਹੁੰਦੇ ਹਨ ਨੇਤਾ ਲੋਕ ਤਾਂ ਸਿਆਣੇ ਅਤੇ ਜੁੰਮੇਵਾਰ ਹੋਣੇ ਚਾਹੀਦੇ ਹਨ ਕੀ ਭਗਵੰਤ ਮਾਨ ਸਿਆਣਾਂ ਅਤੇ ਜੁੰਮੇਵਾਰ ਬਣੇਗਾ? ਕੀ ਪੰਜਾਬ ਦਿਵਾਲੀਆਂ ਆਰਥਿਕਤਾ ਦੀ ਸਮਝ ਹੈ ਇਸਨੂੰ ਜਾਂ ਪਟਿਆਲੇ ਮੋਹਾਲੀਆਂ ਦਿੱਲੀਆਂ ਅਤੇ ਅਮਰੀਕਾ ਤੱਕ ਰਿਹਾਇਸਾਂ ਕਰਨ ਵਾਲਾ ਇਹ ਅਮੀਰ ਵਿਅਕਤੀ ਪੁਰਾਣੇ ਨੇਤਾਵਾਂ ਵਰਗਾ ਹੀ ਇੱਕ ਹੋਰ ਨੇਤਾ ਹੋਵੇਗਾ ਜਿਸਨੂੰ ਆਪਣੇ ਬੱਚਿਆਂ , ਬੀਵੀਆਂ, ਗਰੀਬਾਂ, ਪਿੰਡਾਂ,ਮਾਪਿਆਂ  ਵਿੱਚੋਂ ਮੁਸ਼ਕ ਹੀ ਮਾਰਦਾ ਰਹੇਗਾ ਜਿਸ ਤੋਂ ਬਚਣ ਲਈ ਸੈਟਾਂ ਲੱਦੇ ਕੱਪੜੇ ਪਹਿਨਕੇ ਨਿੱਤ ਨਵੀਆਂ ਕੋਠੀਆਂ ਵਿੱਚ ਰਹਿਣ ਵਾਲਾ , ਨਿੱਤ ਨਵੇਂ ਸਹਿਰਾਂ ਵਿੱਚ ਵੱਡੇ ਵੱਡੇ ਹੋਟਲਾਂ ਵਿੱਚ ਰਹਿਣ ਦਾ ਚਾਹਵਾਨ ਖਾਸ ਬੰਦਾਂ ਪੰਜਾਬ ਦੀ ਕਿਸਮਤ ਦਾ ਮਾਲਕ ਬਣ ਜਾਵੇਗਾ। ਪੰਜਾਬ ਦੀ ਕਿਸਮਤ ਹੁਣ ਸੱਚਮੁੱਚ ਹੀ ਖੁਦਾ ਦੇ ਹੱਥ ਹੈ ਕਾਸ਼ ਉਹ ਪੰਜਾਬੀਆਂ ਨੂੰ ਸੁਮੱਤ ਬਖਸ ਦੇਵੇ ਕਿ ਉਹ ਸਿਆਣਾਂ ਸਮਝਦਾਰ ਦੁੱਖ ਹਰ ਲੈਣ ਵਾਲਾ ਆਗੂ ਚੁਣਨ ਦੇ ਯੋਗ ਹੋ ਜਾਣ ਅਤੇ ਸਾਡੇ ਨੇਤਾਵਾਂ ਨੂੰ ਵੀ ਸਮਝਦਾਰ ਅਤੇ ਸਿਆਣੇ ਹੋਣ ਦਾ ਬਲ ਬਖਸ ਦੇਵੇ। ਡਰ ਲੱਗਦਾ ਹੈ ਕਿੱਧਰੇ ਹਰਿਆਣੇ ਤੋਂ ਆਪਣਾਂ ਪਾਣੀ ਬਚਾਉਣ ਵਾਲੇ ਪੰਜਾਬੀ ਇਹੋ ਜਿਹਾ ਨੇਤਾ ਹੀ ਨਾਂ ਚੁਣ ਲੈਣ ਜਿਹੜਾ ਹਰਿਆਣੇ ਦੇ ਬਨੀਏ ਦਾ ਗੁਲਾਮ ਹੋਵੇ( ਜੋ ਆਪਣੇ ਗੁਰੂ ਦੀ ਤੌਹੀਨ ਕਰ ਸਕਦਾ ਹੋਵੇ ਉਸਦੇ ਮੋਢਿਆਂ ਤੇ ਚੜਕੇ ਕੁਰਸੀ ਤੱਕ ਛਾਲ ਮਾਰ ਸਕਦਾ ਹੋਵੇ,ਸੱਚ ਦੀ ਥਾਂ ਝੂਠ ਦੇ ਗੋਲੇ ਦਾਗਣਾਂ ਜਾਣਦਾ ਹੋਵੇ ਦੇ ਹੁਕਮ ਮੰਨਕੇ) ਜਿਹੜਾ ਪੰਜਾਬ ਦੇ ਪਾਣੀਆਂ ਦੇ ਨੱਕੇ ਪੰਜਾਬ ਦੀ ਥਾਂ ਹਰਿਆਣੇ ਲਈ ਖੋਲ ਦੇਵੇ ਆਮੀਨ ਪੰਜਾਬੀਉ।ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

ਭਗਵੰਤ ਦੀ ਜੀਵਨ ਸਾਥਣ ਮੇਰੇ ਨਾਲ ਮੇਰੇ ਪਿੰਡ ਦੀਆਂ ਗਲੀਆਂ ਵਿੱਚ

Thursday 17 September 2015

ਕਰਜਿਆਂ ਦੇ ਜਾਲ ਨਾਲ ਦਿੱਤਾ ਜਾਂਦਾ ਕਿਸਾਨਾਂ ਨੂੰ ਮਿੱਠਾ ਜਹਿਰ

               
          ਸਰਕਾਰਾਂ ਚਲਾਉਂਦੇ ਰਾਜਨੀਤਕ ਲੋਕ ਜਦੋਂ ਦੇਸ ਦੇ ਕਿਸਾਨ ਵਰਗ ਨੂੰ ਕਰਜਿਆਂ ਦੇ ਵਿੱਚ ਫਸਾਉਣ ਵਾਲੀਆਂ ਸਕੀਮਾਂ ਐਲਾਨ ਕੇ ਆਪਣੀ ਬੱਲੇ ਬੱਲੇ ਕਰਵਾਉਂਦੇ ਹਨ ਪਰ ਉਹ ਦੇਸ ਦੇ ਅਣਭੋਲ ਵਰਗ ਨਾਲ ਕਿੱਡਾ ਫਰੇਬ ਧੋਖਾ ਕਰ ਰਹੇ ਹੁੰਦੇ ਹਨ ਦਾ ਪਤਾ ਕਿਸਾਨਾਂ ਦੀ ਖੁਦਕਸੀਆਂ ਤੋਂ ਬਾਅਦ ਹੀ ਪਤਾ ਲੱਗਦਾ ਹੈ। ਵਰਤਮਾਨ ਸਮੇਂ ਕਿਸਾਨਾਂ ਦੀਆਂ ਖੁਦਕਸੀਆਂ ਦਾ ਕਾਰਨ ਕਰਜਾ ਹੀ ਹੁੰਦਾਂ ਹੈ। ਅਸਲ ਨੀਤੀ ਤਾਂ ਕਿਸਾਨਾਂ ਲਈ ਇਹੋ ਜਿਹੀ ਚਾਹੀਦੀ ਹੈ ਜਿਸ ਵਿੱਚ ਉਹਨਾਂ ਨੂੰ ਕਰਜਾ ਚੁਕਣਾਂ ਹੀ ਨਾਂ ਪਵੇ ਕਿਉਂਕਿ ਖੇਤੀਬਾੜੀ ਦੇ ਲਾਹੇਵੰਦ ਹੋਣ ਦੀ ਤਾਂ ਕੋਈ ਗਰੰਟੀ ਹੀ ਨਹੀਂ ਹੈ ਕਿੳਂਕਿ ਖੇਤੀ ਦਿਮਾਗਾਂ ਦੀ ਖੇਡ ਨਹੀ ਕੁਦਰਤ ਦੇ ਰਹਿਮੋ ਕਰਮ ਤੇ ਹੋਣ ਵਾਲੀ ਖੇਤੀ ਕਰਮਾਂ ਛੇਤੀ ਹੈ। ਦੇਸ ਦੀਆਂ ਸਰਕਾਰਾਂ ਤਾਂ ਹਾਲੇ ਤੱਕ ਫਸਲਾਂ ਸਬੰਧੀ ਖੇਤੀ ਬੀਮਾ ਸਕੀਮ ਵੀ ਸੁਰੂ ਨਹੀਂ ਕਰਵਾ ਸਕੀਆਂ। ਤਿੰਨ ਚਾਰ ਰਾਜਾਂ ਵਿੱਚ ਝੋਨੇ ਅਤੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਬਿਨਾਂ ਸਿਰਫ ਫੋਕੇ ਐਲਾਨ ਹੀ ਸੈਂਟਰ ਸਰਕਾਰ ਕਰਦੀ ਹੈ। ਬਾਕੀ ਸਾਰੀਆਂ ਫਸਲਾਂ ਬਜਾਰ ਦੇ ਰਹਿਮੋ ਕਰਮ ਤੇ ਹਨ ਜਿਸ ਵਿੱਚ ਸਾਰਾ ਮੁਨਾਫਾ ਵਪਾਰੀ ਅਤੇ ਜਮਾਂਖੋਰ ਹੀ ਹੜੱਪ ਜਾਂਦੇ ਹਨ। ਕਿਸਾਨ ਵਰਗ ਦਾ ਵੱਡਾ ਹਿੱਸਾ ਤਾਂ ਆਪਣੀਆਂ ਫਸਲਾਂ ਨੂੰ ਬਜਾਰ ਵਿੱਚ ਵੇਚਣ ਨਹੀਂ ਜਾਂਦਾ ਸਗੋਂ ਸਿੱਟਣ ਜਾਂਦਾ ਹੈ। ਸਰਕਾਰਾਂ ਕਿਸੇ ਵੀ ਫਸਲ ਤੇ ਕਿਸਾਨ ਨੂੰ ਘੱਟੋ ਘੱਟ ਆਮਦਨ ਦੀ ਕਦੇ ਵੀ ਗਰੰਟੀ ਨਹੀ ਦਿੰਦੀਆਂ ਫੋਕੇ ਬਿਆਨਾਂ ਨਾਲ ਹੀ  ਕਿਸਾਨਾਂ ਦੇ ਦਿਲ ਬਹਿਲਾਉਂਦੀਆਂ ਹਨ। ਇੱਕ ਪਾਸੇ ਕਿਸਾਨ ਨੂੰ ਮੁਨਾਫਾ ਅਧਾਰਤ ਕੀਮਤ ਨਹੀਂ ਦਿੱਤੀ ਜਾਂਦੀ ਦੂਸਰੇ ਪਾਸੇ ਅੰਤਰਰਾਜੀ ਅਤੇ ਅੰਤਰ ਰਾਸਟਰੀ ਵਪਾਰ ਕਰਨ ਤੇ ਹੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਪੰਜਾਬ ਦੇ ਕਿਸਾਨ ਤੋਂ 1400 ਰੁਪਏ ਕੁਇੰਟਲ ਖਰੀਦੀ ਜਾਣ ਵਾਲੀ ਕਣਕ ਬਾਘੇ ਬਾਰਡਰ ਦੇ ਪਰਲੇ ਪਾਸੇ ਦਸ ਕਿਲੋਮੀਟਰ ਤੇ ਲਾਹੌਰ ਵਿੱਚ 2500 ਰੁਪਏ ਵਿਕਦੀ ਹੈ। ਇਹੋ ਕਣਕ ਦਿੱਲੀ ਵਿੱਚ ਆਟਾ ਬਣਾਕਿ ਪਰਚੂਨ ਮੰਡੀ ਵਿੱਚ 30 ਤੋਂ 40 ਰੁਪਏ ਕਿੱਲੋ ਦੀ ਕੀਮਤ ਤੇ ਵਿਕ ਰਿਹਾ ਹੈ। ਕੁੱਝ ਸਰਕਾਰਾਂ ਦੇ ਟੈਕਸ ਅਤੇ ਵਪਾਰੀਆਂ ਦੇ ਮੁਨਾਫੇ ਨਾਲ ਇਸਦੀ ਕੀਮਤ ਦੇਸ ਵਿੱਚ ਹੀ ਦੁਗਣੀ ਹੋ ਜਾਂਦੀ ਹੈ। ਜਦ ਕਿਸਾਨ ਵਰਗ ਘਰੇਲੂ ਲੋੜਾਂ ਯੋਗਾ ਵੀ ਮੁਨਾਫਾ ਨਹੀਂ ਕਰ ਪਾਉਂਦਾ ਪਰ ਸਰਕਾਰਾਂ ਟੈਕਸਾਂ ਨਾਲ ਖਜਾਨੇ ਭਰਨ ਦੀ ਫਿਰਾਕ ਵਿੱਚ ਲੁੱਟਣ ਤੱਕ ਪਹੁੰਚ ਜਾਂਦੀਆਂ ਹਨ।
                       ਕਿਸਾਨ ਦੀਆਂ ਸਮੱਸਿਆਵਾਂ ਦਾ ਹਲ ਇੱਕੋ ਹੀ ਹੈ ਕਿ ਖੇਤੀ ਲਾਹੇਵੰਦ ਧੰਦਾ ਬਣਾਇਆ ਜਾਵੇ ਪਰ ਸਰਕਾਰਾਂ ਇਸਦਾ ਹੱਲ ਕਿਸਾਨਾਂ ਨੂੰ ਕਰਜੇ ਦਿਵਾਕੇ ਉਸਦੇ ਗਲ ਵਿੱਚ ਕਰਜੇ ਦਾ ਗਲਘੋਟੂ ਰੱਸਾ ਪਾਉਣ ਨੂੰ ਪਹਿਲ ਦੇ ਰਹੀਆਂ ਹਨ। ਇਸ ਕਿੱਤੇ ਵਿੱਚ ਫਸਿਆ ਕਿਸਾਨ ਆਪਣੇ ਕਿੱਤੇ ਨੂੰ ਚਲਦਾ ਰੱਖਣ ਲਈ ਹੀ ਮਜਬੂਰੀ ਵੱਸ ਸੂਦਖੋਰ ਵਪਾਰੀਆਂ ਅਤੇ ਬੈਂਕਾਂ ਦੇ ਜਾਲ ਵਿੱਚ ਫਸਣ ਲਈ ਮਜਬੂਰ ਹੋ ਜਾਂਦਾ ਹੈ। ਕਿਸਾਨ ਤਾਂ ਇਹੋ ਜਿਹੀ ਸੀਲ ਫੰਡਰ ਮੱਝ ਵਾਂਗ ਬਣਾ ਦਿੱਤਾ ਗਿਆ ਹੈ ਜਿਸਨੂੰ ਚੋਣ ਲਈ ਨਾਂ ਟੀਕਾ ਲਾਉਣ ਦੀ ਲੋੜ ਹੈ ਨਾਂ ਕੱਟਾ ਛੱਡਣ ਦੀ ਜਿਹੜਾ ਮਰਜੀ ਸੂਦਖੋਰ ਧਨਾਡ ਥਾਪੀ ਦੇਕੇ ਚੋਅ ਲਵੇ। ਕਰਜੇ ਦਾ ਮੱਕੜ ਜਾਲ ਵਿੱਚ ਫਸਿਆ ਹੋਇਆ ਕਿਸਾਨ ਤਾਂ ਨਿਆਣਾਂ ਮਾਰੀ ਹੋਈ ਗਾਂ ਵਰਗਾ ਬਣਨ ਨੂੰ ਮਜਬੂਰ ਹੈ ਜੋ ਚਾਹੁੰਦਾਂ ਹੋਇਆਂ ਵੀ ਹਿੱਲ ਜਾਂ ਬੋਲ ਨਹੀਂ ਸਕਦਾ। ਜਦ ਇਸ ਕਰਜੇ ਦਾ ਮੱਕੜ ਜਾਲ ਕਿਸੇ ਕਿਸਾਨ ਨੂੰ ਸਮਾਜ ਵਿੱਚ ਬੇਇੱਜਤਾ ਬਣਾਉਣ ਲੱਗ ਜਾਂਦਾਂ ਹੈ ਤਦ ਉਸ ਕੋਲ ਬੇਸਰਮੀ ਤੋਂ ਖਹਿੜਾ ਛੁਵਾਉਣ ਲਈ ਖੁਦਕਸੀ ਦਾ ਰਾਹ ਹੀ ਬਚਦਾ ਹੈ। ਗੈਰ ਕਾਸਤਕਾਰਾਂ ਨੂੰ ਜਮੀਨ ਦੀ ਖਰੀਦ ਕਰਨ ਦੀ ਖੁੱਲ ਦੇਕੇ ਸਰਕਾਰਾਂ ਨੇ ਕਰਜਾ ਦੇਣ ਵਾਲਿਆ ਨੂੰ ਹੱਲਾਸੇਰੀ ਦੇ ਰੱਖੀ ਹੈ। ਕਿਸਾਨਾਂ ਨੂੰ ਕਰਜਾ ਦੇਣ ਸਬੰਧੀ ਕੋਈ ਸਰਕਾਰੀ ਨੀਤੀ ਨਹੀਂ । ਕਰਜੇ ਕਾਰਨ ਕਿਸਾਨ ਦੀ ਜਮੀਨ ਕੁਰਕ ਕਰਨ ਦੀ ਖੁੱਲ ਦੇਣਾਂ ਰਾਜਨੀਤਕ ਅਤੇ ਧਨਾਢ ਵਰਗ ਦੀ ਸਾਂਝੀ ਚਾਲ ਹੈ ਜਿਸ ਵਿੱਚ ਕਿਸਾਨ ਵਰਗ ਹਲਾਲ ਕੀਤਾ ਜਾਂਦਾ ਹੈ। ਅੱਜ ਪੰਜਾਬ ਦੇ ਇੱਕ ਕਰੋੜ  ਕਿਸਾਨਾਂ ਸਿਰ 63000 ਕਰੋੜ ਦਾ ਗਰੰਟੀ ਅਧਾਰਤ ਬੈਕਿੰਗ ਕਰਜਾ ਹੈ। 40000 ਕਰੋੜ ਦਾ ਛਿਮਾਹੀ ਜਾਂ ਸਲਾਨਾਂ ਲਿਮਟਾਂ ਅਧਾਰਤ ਕਰਜਾ ਹੈ। ਧਨਾਢਾ ਅਤੇ ਸੂਦਖੌਰ ਆੜਤੀਆਂ ਦੇ ਕਰਜਾ ਜੋ ਰਜਿਸਟਰਡ ਕਰਜਿਆਂ ਤੋਂ ਕਈ ਗੁਣਾਂ ਜਿਆਦਾ ਹੈ ਜਿਸ ਬਾਰੇ ਕਦੇ ਕੋਈ ਅੰਕੜੇ ਸਾਹਮਣੇ ਨਹੀਂ ਆਉਂਦੇ ਅਤੇ ਜੋ ਕਿ ਅਸਲ ਵਿੱਚ ਕਾਲੇ ਧਨ ਦਾ ਵਿਸਾਲ ਰੂਪ ਹੈ ਕਿਸਾਨਾਂ ਨੂੰ ਤਬਾਹ ਅਤੇ ਗੁਲਾਮ ਬਣਾਈ ਬੈਠਾ ਹੈ। ਸਰਕਾਰਾਂ ਨੂੰ ਇਸ ਕਾਲੇ ਧਨ ਵਾਲੇ ਨਿੱਜੀ ਸੂਦਖੋਰਾਂ ਦੇ ਕਰਜੇ ਤੋਂ ਕਿਸਾਨਾਂ ਦਾ ਖਹਿੜਾ ਛੁਡਾਉਣ ਲਈ ਅਦਾਲਤੀ ਕਾਰਵਾਈ ਰੋਕ ਦੇਣੀ ਚਾਹੀਦੀ ਹੈ ਸਗੋਂ ਇਸ ਤਰਾਂ ਦਾ ਕਰਜਾ ਦੇਣ ਵਾਲਿਆਂ ਦੀ ਸੰਪਤੀ ਜਬਤ ਕਰਨ ਦੀ ਕਾਰਵਾਈ ਕਰਨੀਂ ਚਾਹੀਦੀ ਹੈ। ਬਿਨਾਂ ਕਿਸੇ ਰਜਿਸਟਰਡ ਅਦਾਰੇ ਦੇ ਦਿੱਤਾ ਗਿਆ ਕਰਜਾ ਕਿਸੇ ਵੀ ਸੂਦਖੋਰ ਦਾ ਮੁਨਾਫਾ ਲਊ ਕਾਰੋਬਾਰ ਨਹੀਂ ਹੋਣਾਂ ਚਾਹੀਦਾ।
                   ਛੋਟੇ ਕਿਸਾਨਾਂ ਨੂੰ ਕਰਜਾ ਉਹਨਾਂ ਦੀ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਹੀ ਦਿੱਤਾ ਜਾਣਾਂ ਚਾਹੀਦਾ ਹੈ। ਕਿਸਾਨ ਦੇ ਕਰਜੇ ਦੀ ਕਿਸਤ ਉਸਦੀ ਹੋਣ ਵਾਲੀ ਸੁੱਧ ਆਮਦਨ ਦੇ ਦਸਵੇਂ ਹਿੱਸੇ ਤੋਂ ਜਿਆਦਾ ਨਹੀਂ ਹੋਣਾਂ ਚਾਹੀਦਾ। ਕਰਜਾ ਮੁਕਤ ਕਿਸਾਨ ਹੀ ਖੇਤੀਬਾੜੀ ਦੇ ਵਿਕਾਸ ਰਫਤਾਰ ਨੂੰ ਗਤੀ ਦੇ ਸਕਦਾ ਹੈ। ਕਰਜਾਈ ਕਿਸਾਨ ਕਦੇ ਵੀ ਵਧੀਆ ਖੇਤੀ ਉਤਪਾਦਨ ਨਹੀਂ ਕਰ ਸਕਦਾ। ਇਸ ਨਾਲ ਜਿੱਥੇ ਖੇਤੀ ਉਤਪਾਦਨ ਘੱਟ ਹੁੰਦਾਂ ਹੈ ੳਤੇ ਮਹਿੰਗਾਈ ਵੱਧਦੀ ਹੈ। ਸਰਕਾਰਾਂ ਨੂੰ ਖੇਤੀ ਲਈ ਮੁਨਾਫਾ ਅਧਾਰਤ ਬਨਾਉਣ ਵੱਲ ਪਹਿਲ ਕਰਨੀਂ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਸਬਸਿਡੀਆਂ ਦੇਣ ਦੀ ਲੋੜ ਹੀ ਨਾਂ ਰਹੇ। ਸਬਸਿਡੀ ਸਿਰਫ ਗਰੀਬ ਲੋਕਾਂ ਨੂੰ ਅਨਾਜ ਸਸਤਾ ਦੇਣ ਲਈ ਹੀ ਕਰਨੀਂ ਚਾਹੀਦੀ ਹੈ। ਬਿਨਾਂ ਕਿਸੇ ਹਿਸਾਬ ਕਿਤਾਬ ਦੇ ਕਿਸਾਨਾਂ ਨੂੰ ਅੰਨਾਂ ਕਰਜਾ ਦੇਣਾਂ ਇੱਕ ਮਿੱਠਾ ਜਹਿਰ ਹੀ ਸਿੱਧ ਹੁੰਦਾਂ ਹੈ ਜੋ ਕਿਸਾਨ ਅਤੇ ਖੇਤੀ ਨੂੰ ਤਬਾਹ ਕਰਨ ਵੱਲ ਹੀ ਲੈ ਜਾਂਦਾ ਹੈ। ਕਰਜਾ ਮੁਕਤ ਕਿਸਾਨ ਹੀ ਦੇਸ ਨੂੰ ਅੰਤਰਾਸਟਰੀ ਪੱਧਰ ਤੇ ਮਾਣ ਨਾਲ ਖੜਾ ਕਰ ਸਕਦਾ ਹੈ। ਕਿਸਾਨ ਦੀ ਖੇਤੀ ਯੋਗ ਜਮੀਨ ਤੇ ਕਰਜਾ ਦੇਣ ਦੀ ਹੱਦ ਉਸਤੋਂ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਮਿੱਥਿਆ ਜਾਣਾਂ ਸਮੇਂ ਦੀ ਲੋੜ ਹੈ। ਕਰਜਾ ਘੱਟ ਮਿਲਣ ਨਾਲ ਕਿਸਾਨ ਆਪਣੇ ਬੇਲੋੜੇ ਖਰਚਿਆਂ ਤੋਂ ਪਾਸਾ ਵੱਟਣ ਨੂੰ ਮਜਬੂਰ ਹੋ ਜਾਣਗੇ। ਬੇਲੋੜੇ ਖਰਚੇ ਵੀ ਕਿਸਾਨ ਉਸ ਵਕਤ ਹੀ ਚੁਕਦਾ ਹੈ ਜਦ ਉਸਨੂੰ ਬੇਲੋੜੇ ਅਤੇ ਬਿਨਾਂ ਕਿਸੇ ਹੱਦ ਦੇ ਕਰਜੇ ਦਿੱਤੇ ਜਾਦੇ ਹਨ। ਕਿਸਾਨ ਕੋਈ ਕਾਰਖਾਨੇਦਾਰਾਂ ਜਾਂ ਵਪਾਰੀਆਂ ਵਰਗਾ ਤਾਂ ਹੁੰਦਾਂ ਨਹੀਂ ਜਿੰਹਨਾਂ ਨੂੰ ਦਿਵਾਲੀਆਂ ਹੋਣ ਤੇ ਖਾਲੀ ਥਾਵਾਂ ਹੀ ਸਰਕਾਰ ਹਵਾਲੇ ਕਰਨੀਆਂ ਹੁੰਦੀਆਂ ਹਨ ਕਿਉਂਕਿ ਸਾਰਾ ਪੈਸਾ ਤਾਂ ਉਹ ਕਿੱਧਰੇ ਹੋਰ ਗੋਲਮਾਲ ਕਰ ਜਾਂਦੇ ਹਨ ਪਰ ਕਿਸਾਨਾਂ ਕੋਲ ਤਾਂ ਉਹਨਾਂ ਦੀ ਮਾਂ ਵਰਗੀ ਜਮੀਨ ਹੀ ਕਰਜਾ ਦੇਣ ਵਾਲੇ ਅਦਾਰਿਆਂ ਕੋਲ ਗਿਰਵੀ ਰੱਖੀ ਹੁੰਦੀ ਹੈ ਜੋ ਕੌਡੀਆਂ ਦੇ ਭਾਅ ਸਾਹੂਕਾਰਾਂ ਤੇ ਧਨਾਢਾ ਕੋਲ ਵਿੱਕ ਜਾਂਦੀ ਹੈ। ਆਧੁਨਿਕ ਸਿਆਣੇ ਅਖਵਾਉਂਦੇ ਯੁੱਗ ਵਿੱਚ ਕਿਸਾਨ ਨੂੰ ਰੱਬ ਆਸਰੇ ਦੀ ਥਾਂ ਸਰਕਾਰਾਂ ਦਾ ਆਸਰਾ ਵੀ ਲੋੜੀਦਾ ਹੈ ਜੋ ਕਿ ਸਹੀ ਸਰਕਾਰੀ ਨੀਤੀਆਂ ਦੀ ਬਦੌਲਤ ਹੀ ਸੰਭਵ ਹੈ। ਵਿਦੇਸਾਂ ਅੱਗੇ ਮੰਗਤੇ ਤੋਂ ਸਰਦਾਰ ਬਣਾ ਦੇਣ ਵਾਲੇ ਸਾਡੇ ਕਿਸਾਨ ਨੂੰ ਬਚਾਉਣਾਂ ਚਾਹੀਦਾ ਹੈ, ਰਾਜਨੀਤਕ ਆਗੂ ਕਿੱਧਰੇ ਦੁਬਾਰਾ ਵਿਦੇਸੀ ਸਰਕਾਰਾਂ ਅੱਗੇ ਮੰਗਤੇ ਨਾਂ ਬਨ ਜਾਣ ਵਾਰੇ ਸਾਡੀ ਰਾਜਨੀਤਕਾਂ ਦੀ ਸਲਾਹਕਾਰ ਬਾਬੂਸਾਹੀ ਨੂੰ ਵੀ ਜਰੂਰ ਜਾਗਣਾਂ ਚਾਹੀਦਾ ਹੈ ਅਤੇ ਕਿਸਾਨ ਪੱਖੀ ਨੀਤੀਆਂ ਬਨਾਉਣੀਆਂ ਚਾਹੀਦੀਆਂ ਹਨ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

         

1947 ਨੂੰ ਅਜਾਦੀ ਮਿਲਣ ਸਮੇਂ ਮੇਰੇ ਪਿੰਡ ਦੇ ਚੰਗੇ ਮੰਦੇ ਲੋਕਾਂ ਦੇ ਕਾਰਨਾਮੇ

                                    
         ਹੱਲਿਆ ਵਾਲਾ ਸਾਲ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਦੇਸ ਦੀ ਅਜਾਦੀ ਦਾ ਸਾਲ ਪੰਜਾਬ ਅਤੇ ਭਾਰਤ ਦੇ ਕਾਲੇ ਇਤਿਹਾਸ ਦਾ ਗਵਾਹ ਹੈ। ਉਸ ਵਕਤ ਦੇ ਆਮ ਲੋਕ ਜੋ ਬਜੁਰਗ ਹੋ ਚੁੱਕੇ ਹਨ ਉਸ ਸਮੇਂ ਦੀਆਂ ਗੱਲਾਂ ਸੁਣਾਉਣ ਸਮੇਂ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਸ ਕਾਲੇ ਸਮੇਂ ਵਿੱਚ ਜਿੰਹਨਾਂ ਘਰਾਂ ਦੇ ਬਜੁਰਗਾਂ ਨੇ ਕਹਿਰ ਢਾਏ ਸਨ ਉਹਨਾਂ ਦੇ ਵਾਰਸ ਅੱਜ ਵੀ ਆਪਣਾਂ ਮੂੰਹ ਲੁਕਾਉਣ ਦੀ ਕੋਸਿਸ ਕਰਦੇ ਹੋਏ ਬੇਸਰਮੀ ਦੀਆਂ ਘੁੱਟਾਂ ਭਰਦੇ ਦੇਖੇ ਜਾਂਦੇ ਹਨ। ਜਿੰਹਨਾਂ ਪਰੀਵਾਰਾਂ ਦੇ ਬਜੁਰਗਾਂ ਨੇ ਉਸ ਕਾਲੇ ਸਮੇਂ ਵਿੱਚ ਇਨਸਾਨੀਅਤ ਦਾ ਝੰਡਾ ਚੁੱਕੀ ਰੱਖਿਆ ਉਹਨਾਂ ਪਰੀਵਾਰਾਂ ਦੇ ਲੋਕ ਅੱਜ ਵੀ ਛਾਤੀ ਚੌੜੀ ਕਰਕੇ ਮਾਣ ਨਾਲ ਆਪਣੇ ਬਜੁਰਗਾਂ ਦੀਆਂ ਪਿਆਰ ਭਰੀਆਂ ਕਹਾਣੀਆਂ ਸੁਣਾਕਿ ਮਾਣ ਮਹਿਸੂਸ ਕਰਦੇ ਹਨ। ਮੇਰੇ ਪਿੰਡ ਦੇ ਜਿੰਹਨਾਂ ਪਰੀਵਾਰਾਂ ਨੇ ਉਸ ਵਕਤ ਨਿਤਾਣੇ ਲੋਕਾਂ ਦੀ ਰਾਖੀ ਕਰਨ ਦੀ ਕੋਸਿਸ ਕੀਤੀ ਸੀ ਅੱਜ ਕਲ ਉਹ ਬਹੁਤ ਵਧੀਆ ਹਾਲਤਾਂ ਵਿੱਚ ਇੱਜਤਦਾਰ ਬਣੇ ਹੋਏ ਹਨ ਪਰ ਉਸ ਸਮੇਂ ਦੇ ਮੇਰੇ ਪਿੰਡ ਦੇ ਕਈ ਤਕੜੇ ਅਮੀਰ ਪਰੀਵਾਰ ਜਿੰਹਨਾਂ ਮਾਸੂਮ ਲੋਕਾਂ ਦੇ ਕਤਲ ਅਤੇ ਲੁੱਟਾਂ ਖੋਹਾਂ ਕੀਤੀਆਂ ਸਨ ਅੱਜ ਕਲ ਤਰਸ ਯੋਗ ਦੁੱਖਾਂ ਵਿੱਚ ਘਿਰੇ ਹੋਏ ਦੇਖਦਾ ਹਾਂ। ਇਸ ਤਰਾਂ ਦੀਆਂ ਕੁੱਝ ਕਹਾਣੀਆਂ ਸੁਣਾਉਣ ਨੂੰ ਦਿਲ ਭਰ ਆਉਂਦਾਂ ਹੈ।
           ਮੇਰੇ ਪਿੰਡ ਦੇ ਉਸ ਵਕਤ ਦੇ ਇੱਕ ਗਰੀਬ ਮਜਹਬੀ ਪਰੀਵਾਰ ਬੰਤਾ ਸਿੰਘ ਦੇ ਬਜੁਰਗਾਂ ਨੇ ਕੋਈ ਪੱਚੀ ਤੀਹ ਮੁਸਲਮਾਨ ਵਿਅਕਤੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ। ਪਨਾਹਗੀਰਾਂ ਵਿੱਚੋਂ ਇੱਕ ਬਜੁਰਗ ਨੇ ਉਸ ਘਰ ਦੇ ਮੱਦਦਗਾਰਾਂ ਨੂੰ ਆਪਣੇ ਛੱਡ ਚੁੱਕੇ ਘਰ ਵਿੱਚ ਆਪਣੇ ਦੱਬੇ ਹੋਏ ਧਨ ਦੀ ਦੱਸ ਪਾਈ ਜੋ ਉਸ ਵੇਲੇ ਲਿਆਉਣਾਂ ਸੰਭਵ ਨਾਂ ਹੋ ਸਕੇ। ਕੁੱਝ ਦਿਨ ਛਿਪਣ ਗਾਹ ਛੱਡਣ ਸਮੇਂ ਮੱਦਦਗਾਰਾਂ ਦੇ ਪਰੀਵਾਰ ਨੂੰ ਛੱਡਣ ਸਮੇਂ ਉਹਨਾਂ ਉਹ ਧਨ ਉਸ ਗਰੀਬ ਪਰੀਵਾਰ ਨੂੰ ਕੱਢ ਲੈਣ ਦੀ ਬੇਨਤੀ ਕੀਤੀ ਜਿਸ ਨੂੰ ਗਰੀਬ ਪਰੀਵਾਰ ਨੇ ਮੁਫਤ ਵਿੱਚ ਮਿਲਣ ਵਾਲੇ ਪੈਸੇ ਨੂੰ ਕੱਢਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਨਾਹਗੀਰ ਪਰੀਵਾਰ ਨੇ ਉਹ ਪੈਸਾ ਕੱਢਕੇ ਉਹਨਾਂ ਦੇ ਘਰ ਕੋਲ ਬਣੇ ਹੋਏ ਗੁਰਦੁਆਰਾ ਸਾਹਿਬ ਨੂੰ ਦੇਣ ਦੀ ਬੇਨਤੀ ਕੀਤੀ ਜੋ ਉਸ ਪਰੀਵਾਰ ਨੇ ਮੰਜੂਰ ਕਰ ਲਈ। ਜਦ ਹਾਲਾਤ ਠੀਕ ਹੋਏ ਅਤੇ ਉੱਜੜੇ ਹੋਏ ਪਰੀਵਾਰ ਵਾਪਸ ਵੀ ਨਾਂ ਆਏ ਤਦ ਉਹਨਾਂ ਦੇ ਘਰੋਂ ਮਿਲਿਆ ਉਹ ਧਨ ਇਸ ਗਰੀਬ ਪਰੀਵਾਰ ਨੇ ਗੁਰਦੁਆਰਾ ਸਾਹਿਬ ਨੂੰ ਦੇਕੇ ਉਸਦਾ ਇੱਕ ਪੱਕਾ ਕਮਰਾ ਬਣਵਾਉਣ ਦੀ ਬੇਨਤੀ ਕੀਤੀ। ਕੱਚੀ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦਾ ਪਹਿਲਾ ਪੱਕਾ ਹਾਲ ਕਮਰਾਂ ਉੱਜੜੇ ਹੋਏ ਮੁਸਲਮਾਨ ਪਰੀਵਾਰ ਦੇ ਪੈਸੇ ਨਾਲ ਬਣਾਇਆ ਗਿਆ ਅਤੇ ਇਹ ਛੋਟਾ ਗੁਰਦੁਵਾਰਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਰਿਹਾ ਸੀ ਜਿਸ ਨੂੰ ਅੱਜ ਕਲ ਨਵਾਂ ਗੁਰਦੁਆਰਾ ਸਾਹਿਬ ਦਾ ਨਾਂ ਦੇ ਦਿੱਤਾ ਗਿਆ। ਮੱਦਦਗਾਰ ਗਰੀਬ ਪਰੀਵਾਰ ਕਿਰਤ ਅਤੇ ਮਿਹਨਤੀ ਹੋਣ ਕਾਰਨ ਅੱਜ ਕਲ ਤੂੜੀ ਦਾ ਕਾਰੋਬਾਰ ਕਰਦਿਆਂ ਪੱਕੀਆਂ ਕੋਠੀਆਂ ਵਰਗੇ ਘਰ ਅਤੇ ਟਰੈਕਟਰਾਂ ਟਰਾਲੀਆਂ ਦਾ ਮਾਲਿਕ ਬਣਿਆ ਹੋਇਆ ਹੈ।
                         ਇਸ ਤਰਾਂ ਦਾ ਹੀ ਕਾਰਨਾਮਾ ਮੇਰੀ ਕੌੜੀ ਬੁੜੀ ਦੇ ਨਾਂ ਨਾਲ ਮਸਹੂਰ ਪਤੀ ਵਿਹੂਣੀ ਦਾਦੀ ਨੇ ਕੀਤਾ ਸੀ ਜਿਸਨੇ ਵੀ ਕਈ ਮੁਸਲਮਾਨ ਪਰੀਵਾਰਾਂ ਦੇ   ਇਸਤਰੀਆਂ ਮਰਦਾਂ ਨੂੰ ਪਨਾਹ ਦਿੱਤੀ। ਮੇਰੀ ਦਾਦੀ ਦੇ ਪੰਜ ਛੋਟੀ ਉਮਰ ਦੇ ਪੁੱਤਰ ਅਤੇ ਤਿੰਨ ਧੀਆਂ ਸਨ ਗਰੀਬੀ ਵਾਲੀ ਹਾਲਤ ਵਿੱਚ ਬਿਨਾਂ ਪਤੀ ਦੇ ਉਸ ਸਮੇਂ ਦੀਆਂ ਔਖੀਆਂ ਹਾਲਤਾਂ ਵਿੱਚ ਹੋਣ ਦੇ ਬਾਵਜੂਦ ਨਿਤਾਣੇ ਲੋਕਾਂ ਦਾ ਤਾਣ ਬਣਨ ਦੀ ਜੁਰਅਤ ਦਿਖਾਉਣ ਦੀ ਦਲੇਰੀ ਕਰਨ ਵਾਲੀ ਉਹ ਜਰੂਰ ਹੀ ਕੋਈ ਰੱਬੀ ਰੂਹ ਸੀ। ਦਿਉਰ ਜੇਠ ਲੱਗਦੇ ਡਰਪੋਕ ਮਰਦਾਂ ਵੱਲੋਂ ਉਸਨੂੰ ਡਰਾਇਆ ਵੀ ਗਿਆ ਕਿ ਤੂੰ ਤੀਵੀ ਜਾਤ ਆਪਦਾ ਘਰ ਨਾਂ ਬਰਬਾਦ ਕਰਵਾ ਲਵੀਂ ਪਰ ਉਸਨੇ ਦਲੇਰੀ ਨਾਲ ਸਭ ਨੂੰ ਜਵਾਬ ਦੇਕੇ ਚੁੱਪ ਕਰਵਾ ਦਿੱਤਾ। ਜਦ ਕੁੱਝ ਦਿਨਾਂ ਬਾਅਦ ਇੱਕ ਰਾਤ ਨੂੰ ਮੁਸਲਮਾਨ ਪਨਾਹਗੀਰਾਂ ਨੇ ਪਾਕਿਸਤਾਨ ਜਾਣ ਨੂੰ ਚਾਲੇ ਪਾਏ ਤਾਂ ਉਸ ਵਕਤ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਆਪਣੀ ਧੀ ਮੇਰੀ ਦਾਦੀ ਨੂੰ ਆਪਣੇ ਪੁੱਤਰ ਦੇ ਨਾਲ ਵਿਆਹੁਣ ਦੀ ਪੇਸਕਸ ਕੀਤੀ । ਉਹਨਾਂ ਵਕਤਾਂ ਵਿੱਚ ਬਹੁਤ ਸਾਰੇ ਵਿਆਹ ਇਸ ਤਰਾਂ ਹੀ ਕਰ ਲਏ ਜਾਂਦੇ ਸਨ ਕਿਉਕਿ ਗਰੀਬੀ ਦੀਆਂ ਹਾਲਤਾਂ ਵਿੱਚ ਰਹਿੰਦੇ ਲੋਕ ਆਪਣੀ ਨਿਉਂ ਜੜ ਰੱਖਣ ਲਈ ਇਸ ਤਰਾਂ ਦੇ ਵਿਆਹ ਕਰਵਾ ਲੈਂਦੇ ਸਨ ਪਰ ਮੇਰੀ ਦਾਦੀ ਨੇ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਕੇ ਆਪਣੇ ਪੁੱਤ ਵਿਆਹੁਣ ਦੇ ਲਈ ਇਸ ਨੂੰ ਪਾਪ ਕਰਨਾਂ ਮੰਨਿਆਂ ਅਤੇ ਕਿਹਾ ਕਿ ਮੈਂ ਇਸ ਤਰਾਂ ਦਾ ਪਾਪ ਨਹੀਂ ਕਰਾਂਗੀ। ਮੇਰੇ ਪਰੀਵਾਰ ਦੇ ਵਿੱਚ ਅੱਜਕਲ ਉਹਾਂ ਸਮਿਆ ਤੋਂ ਬਾਅਦ ਗਰੀਬੀ ਤੋਂ ਅਮੀਰੀ ਵਰਗੀ ਪਿੰਡਾਂ ਵਾਲੀ ਹੈਸੀਅਤ ਵਿੱਚ ਆਉਣ ਦਾ ਸਫਰ ਤੈਅ ਕੀਤਾ ਹੈ। ਸਾੲਦ ਜਦ ਮਨੁੱਖ ਦਾ ਆਚਰਣ ਦੀਨ ਅਤੇ ਦਇਆ ਰੂਪੀ ਧਰਮ ਤੇ ਪਹਿਰਾ ਦਿੰਦਾਂ ਹੈ ਇੱਕ ਨਾਂ ਇੱਕ ਦਿਨ ਜਰੂਰ ਹੀ ਖੁਸੀਆਂ ਉਸਦੇ ਦਰ ਤੇ ਖੜੀਆਂ ਹੋ ਜਾਂਦੀਆਂ ਹਨ।
                          ਦੂਸਰੇ ਪਾਸੇ ਉਹ ਲੋਕ ਵੀ ਸਨ ਜਿੰਹਨਾਂ ਅਮੀਰੀ ਹੰਢਾਉਦਿਆਂ ਅਤੇ ਤਾਕਤ ਵਰ ਹੋਣ ਦੇ ਬਾਵਜੂਦ ਲੁੱਟਾਂ ਖੋਹਾਂ, ਉਧਾਲੇ, ਕਤਲਾਂ ਵਿੱਚ ਹਿੱਸਾ ਲੈਕੇ ਪਾਪ ਕਰਮ ਕੀਤੇ ਸਨ ਉਹਨਾਂ ਵਿੱਚੋਂ ਬਹੁਤਿਆਂ ਦੇ ਸਮੇਂ ਨਾਲ ਮੰਦੇ ਹਾਲ ਦੇਖਕੇ ਉਹਨਾਂ ਦੇ ਪਾਪ ਕਰਮ ਦਾ ਫਲ ਮਿਲਣ ਵਰਗੀ ਗੱਲ ਤੇ ਯਕੀਨ ਕਰਨ ਨੂੰ ਮਜਬੂਰ ਹੋ ਜਾਈਦਾ ਹੈ। ਵਰਤਮਾਨ ਸਮੇਂ ਬਰਬਾਦ ਹੋ ਚੁੱਕੇ ਇੱਕ ਪਰੀਵਾਰ ਦੇ ਬਜੁਰਗਾਂ ਬਾਰੇ ਦੱਸਦਿਆਂ ਮੇਰੇ ਪਿੰਡ ਦੇ ਬਾਵਾ ਸਿੰਘ ਦੱਸਦੇ ਹਨ ਕਿ ਇੱਕ ਬਾਹਰਲੇ ਕਿਸੇ ਪਿੰਡ ਦੇ ਜਥੇਦਾਰ ਦੀ ਅਗਵਾਈ ਵਿੱਚ ਇਹ ਪਰੀਵਾਰ ਅਤੇ ਕਾਤਲ ਟੋਲਾਂ ਸਾਡੇ ਘਰ ਲੁਕੋਏ ਹੋਏ ਪਨਾਹਗੀਰਾਂ ਨੂੰ ਮਾਰਨ ਆਇਆਂ ਤਦ ਮੇਰੀ ਮਾਂ ਨੇ ਉਹਨਾਂ ਦੇ ਆਗੂ ਨੂੰ ਅੰਦਰ ਬੁਲਾਇਆਂ ਜੋ ਘੋੜੇ ਤੇ ਅਸਵਾਰ ਹੋਕੇ ਅਗਵਾਈ ਕਰ ਰਿਹਾ ਸੀ। ਮੇਰੀ ਮਾਂ ਨੇ ਆਪਣੇ ਘਰ ਵਿੱਚ ਜਮੀਨ ਥੱਲੇ ਦਬਾਕੇ ਰੱਖੇ ਹੋਏ ਪੱਚੀ ਚਾਂਦੀ ਦੇ ਰੁਪਈਏ ਉਸ ਜਥੇਦਾਰ ਨੂੰ ਰਿਸਵਤ ਦਿੱਤੀ  ਮੁਸਲਮਾਨਾਂ ਨੂੰ ਨਾਂ ਮਾਰਨ ਦੀ ਸਰਤ ਤੇ। ਉਹ ਜਥੇਦਾਰ ਉਹ ਚਾਂਦੀ ਦੇ ਰੁਪਈਏ ਬੋਝੇ ਪਾਕੇ ਆਪਣੇ ਜਥੇ ਨੂੰ ਇਹ ਕਹਿਕੇ ਲੈਗਿਆਂ ਕਿ ਇਸ ਘਰ ਵਿੱਚ ਤਾਂ ਕੋਈ ਮੁਸਲਮਾਨ ਨਹੀਂ ਹੈ। ਬਾਅਦ ਵਿੱਚ ਭਾਵੇਂ ਇਹੀ ਜਥੇਦਾਰ ਸਰੋਮਣੀ ਕਮੇਟੀ ਦਾ ਮੈਂਬਰ ਵੀ ਬਣ ਗਿਆਂ ਸੀ ਅਤੇ ਇਸਦੇ ਕੋਈ ਔਲਾਦ ਨਹੀਂ ਹੋਈ ਸੀ। ਇਨਸਾਨੀਅਤ ਦਾ ਸਬੂਤ ਦੇਣ ਵਾਲੇ ਉਸ ਪਰੀਵਾਰ ਦੇ ਵਰਤਮਾਨ ਬਜੁਰਗ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਸਤਿਕਾਰ ਦੇ ਪਾਤਰ ਬਣੇ ਹੋਏ ਹਨ। ਇਸ ਤਰਾਂ ਹੀ ਇੱਕ ਪਰੀਵਾਰ ਦੇ ਸਮਾਜ ਸੇਵੀ ਬੰਦੇ ਦੇ ਅੰਤਲੇ ਸਮੇਂ ਦੇ ਦੁੱਖ ਭਰੇ ਤਰਸਯੋਗ ਹਾਲਤਾਂ ਦੀ ਗੱਲ ਇੱਕ ਬਜੁਰਗ ਕੋਲ ਕੀਤੀ ਕਿ ਇਸ ਚੰਗੇ ਵਿਅਕਤੀ ਦੇ ਨਾਲ ਇਹ ਕਿਉਂ ਹੋ ਰਿਹਾ ਹੈ ਤਦ ਉਸਨੇ ਦੱਸਿਆਂ ਕਿ ਹੱਲੇਆਂ ਵਾਲੇ ਸਾਲ ਇਸਦੇ ਬਾਪ ਨੇ ਖੇਤਾਂ ਵਿੱਚੋਂ ਨਿੱਕਲ ਕੇ ਭੱਜ ਰਹੇ ਬੱਚੇ ਨੂੰ ਸਾਡੇ ਪਰੀਵਾਰ ਦੀਆਂ ਬਜੁਰਗ ਔਰਤਾਂ ਦੇ ਦੇਖਦਿਆਂ ਅਤੇ ਇਹ ਕਹਿੰਦਿਆਂ ਵੇ ਨਾਂ ਮਾਰ,  ਵੇ  ਨਾਂ ਮਾਰ , ਉਸ ਬੱਚੇ ਦੇ ਸਿਰ ਵਿੱਚ ਕੁਹਾੜੀ ਮਾਰਕੇ ਸਿਰ ਦੋਫਾੜ ਕਰ ਦਿੱਤਾ ਸੀ ਅਤੇ ਸਾਇਦ ਇਹ ਉਸਦੇ ਬਾਪ ਦਾ ਪਾਪ ਹੈ ਜੋ ਉਸਦੇ ਪੁੱਤਰ ਦੀ ਵੀ ਅਤਿ ਤਰਸਯੋਗ ਹਾਲਤ ਵਿੱਚ ਮੌਤ ਹੋ ਰਹੀ ਹੈ। ਇਹੋ ਜਿਹੀਆਂ ਦੁੱਖ ਭਰੀਆਂ ਕਹਾਣੀਆਂ ਦੀ ਦਾਸਤਾਨ ਲਿਖਦਿਆਂ ਮੇਰੇ ਦੇਸ ਦੀ ਅਜਾਦੀ ਦਾ ਜਸਨ ਬਹੁਤ ਸਾਰੇ ਲੋਕਾਂ ਲਈ ਕੌੜੀਆਂ ਯਾਦਾਂ ਨੂੰ ਚੇਤੇ ਕਰਨ ਦਾ ਸਬੱਬ ਵੀ ਹੋ ਨਿਬੜਦਾ ਹੈ। ਮਾਨਵਤਾ ਦਾ ਝੰਡਾਂ ਅੱਜ ਵੀ ਇਨਸਾਨ ਦੀ ਇਨਸਾਨੀਅਤ ਨੂੰ ਪੁਕਾਰਦਾ ਹੈ ਕਿ ਉਹ ਕਦੇ ਵੀ ਦਇਆ ਰੂਪੀ ਧਰਮ ਦਾ ਖਹਿੜਾ ਨਾਂ ਛੱਡੇ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Wednesday 2 September 2015

ਮੁੱਦਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ

                                            
         ਇਸ ਸਮੇਂ ਜਦ ਪੰਜਾਬ ਕਰਜੇ ਅਤੇ ਸਬਸਿਡੀਆਂ ਦੇ ਮੱਕੜਜਾਲ ਵਿੱਚ ਉਲਝਿਆ ਹੋਇਆ ਹੈ ਪਰ ਪੰਜਾਬ ਦੇ ਸਾਰੇ ਰਾਜਨੀਤਕ ਆਗੂ ਡਰਾਮੇਬਾਜੀ ਵਾਲੀ ਸਿਆਸਤ ਕਰ ਰਹੇ ਹਨ। ਕਿਸੇ ਵੀ ਪਾਰਟੀ ਦਾ ਆਗੂ ਪੰਜਾਬ ਦੇ ਰੋਗਾਂ ਦੀ ਜੜ ਵੱਲ ਕੋਈ ਵੀ ਗੱਲ ਨਹੀਂ ਕਰ ਰਿਹਾ।  ਰਾਜ ਕਰਦੀ ਪਾਰਟੀ ਅਕਾਲੀ ਦਲ ਦੇ ਆਗੂ ਤਾਂ ਕਾਰਪੋਰੇਟ ਘਰਾਣਿਆਂ ਦੀਆਂ ਅੰਨੀ ਲੁੱਟ ਦੀਆਂ ਦੁਕਾਨਾਂ ਦੁਆਰਾ ਖੜੇ ਕੀਤੇ ਲੁੱਟ ਦੇ ਅੱਡਿਆਂ ਨੂੰ ਹੀ ਵਿਕਾਸ ਵਿਕਾਸ ਕਰਕੇ ਗੁੰਮਰਾਹ ਕਰਨ ਤੇ ਜੋਰ ਲਗਾਈ ਜਾ ਰਹੇ ਹਨ । ਪੰਜਾਬ ਦੀ ਪਬਲਿਕ ਟਰਾਂਸਪੋਰਟ ਦੀ ਥਾਂ ਪਰਾਈਵੇਟ ਅਤੇ ਨਿੱਜੀ ਘਰਾਣਿਆਂ ਦੀ ਸਰਵਿਸ ਦੀਆਂ ਬੱਸਾ ਦੀਆਂ ਮਸਹੂਰੀਆਂ ਕਰਕੇ ਸਾਰੀ ਜਾ ਰਹੇ ਹਨ।। ਬਿਜਲੀ ਪੈਦਾ ਕਰਨ ਵਾਲੇ ਪਰਾਈਵੇਟ ਘਰਾਣਿਆਂ ਦੇ ਥਰਮਲ ਵਿੱਚੋਂ ਪੈਦਾ ਹੋਣ ਵਾਲੀ ਬਿਜਲੀ ਨੇ ਇੱਕ ਦਿਨ ਸਰਕਾਰਾਂ ਦੀ ਸਹਿ ਤੇ ਆਮ ਲੋਕਾਂ ਦੇ ਗਲ ਗੂਠਾ ਦੇਣਾਂ ਹੀ ਦੇਣਾਂ ਹੈ। ਕੰਪਨੀਆਂ ਦੇ ਬਣਾਏ ਹਸਪਤਾਲ ਅਤੇ ਮਾਲ ਦੇ ਉਦਘਾਟਨ ਕਰਕੇ ਲੋਕ ਭਲਾਈ ਦੇ ਦਾਅਵੇ ਠੋਕੀ ਜਾ ਰਹੇ ਹਨ ਜਦੋਂਕਿ ਆਮ ਲੋਕ ਤਾਂ ਸਹਿਰ ਦੇ ਡਾਕਟਰਾਂ ਤੱਕ ਪਹੁੰਚਣ ਸਮੇਂ ਵੀ ਕਬੂਤਰ ਦੇ ਬਿੱਲੀ ਅੱਗੇ ਡਰਨ ਵਾਂਗ ਡਰ ਜਾਂਦੇ ਹਨ। ਆਮ ਲੋਕਾਂ ਦਾ ਇੱਕ ਹੱਥ ਆਪਣੀ ਜੇਬ ਨੂੰ ਫਰੋਲ ਫਰੋਲ ਦੇਖਦਾ ਹੈ ਦੂਸਰੇ ਪਾਸੇ ਕੰਨ ਡਾਕਟਰ ਦੇ ਬਿੱਲ ਨੂੰ ਸੁਣਨ ਤੋਂ ਝਿਜਕਣ ਲੱਗਦੇ ਹਨ। ਵੱਡੇ ਵੱਡੇ ਹਸਪਤਾਲਾਂ ਵਿੱਚ ਜਾਣ ਸਮੇਂ ਤਾਂ ਮਿੱਡਲ ਕਲਾਸ ਦੀ ਵੀ ਬੇਬਸੀ ਦਿਸਣ ਲੱਗ ਜਾਂਦੀ ਹੈ। ਹਾਂ ਅਮੀਰ ਲੋਕਾਂ ਦਾ ਜਰੂਰ ਉੱਥੇ ਇਲਾਜ ਹੋ ਜਾਂਦਾ ਹੈ ਅਤੇ ਸਟੇਟਸ ਬਣ ਜਾਂਦਾ ਹੈ।
                     ਪੰਜਾਬ ਦੀ ਮੁੱਖ ਆਪੋਜੀਸਨ ਪਾਰਟੀ ਕਾਂਗਰਸ ਦੇ ਆਗੂ ਆਪੋ ਆਪਣੇ ਵਿੱਚ ਝਗੜ ਕੇ ਹੀ ਇਨਕਲਾਬ ਦੇ ਦਮਗਜੇ ਮਾਰੀ ਜਾ ਰਹੇ ਹਨ। ਸਰਕਾਰ ਬਨਾਉਣ ਦੇ ਸਮੇਂ ਤੋਂ ਪਹਿਲਾਂ ਹੀ ਇਸਦੇ ਆਗੂ ਆਪਣਿਆਂ ਨੂੰ ਹੀ ਹਰਾਉਣ ਦੀਆਂ ਸਕੀਮਾਂ ਬਣਾ ਰਹੇ ਹਨ। ਜਿੰਹਨਾਂ ਆਗੂਆਂ ਦੀ ਸਹਾਇਤਾ ਨਾਲ ਸਰਕਾਰ ਬਣਨੀ ਹੈ ਉਹਨਾਂ ਨੂੰ ਹੀ ਹਰਾ ਕੇ ਸਰਕਾਰਾਂ ਬਨਾਉਣ ਦੇ ਦਮਗਜੇ ਮਾਰਨ ਵਾਲੇ ਆਮ ਲੋਕਾਂ ਦੇ ਕਿੰਨੇ ਕੁ ਹਤਾਇਸੀ ਹੋ ਸਕਦੇ ਹਨ ਸਮਝਿਆ ਜਾ ਸਕਦਾ ਹੈ। ਆਮ ਲੋਕਾਂ ਦੇ ਵਿੱਚ ਜਾਣ ਤੋਂ ਕੰਨੀਂ ਕਤਰਾਉਂਦੇ ਨੇਤਾ ਲੋਕ ਆਮ ਲੋਕਾਂ ਦੀ ਲੋੜਾਂ ਦੀ ਖੁਰਕ ਆਪਣੇ ਪਿੰਡੇ ਦੇ ਨੇੜੇ ਵੀ ਨਹੀਂ ਜਾਣ ਦੇਣਾਂ ਚਾਹੁੰਦੇ। ਇਸ ਪਾਰਟੀ ਦੇ ਆਗੂ ਸਤਹੀ ਦਮਗਜੇ ਮਾਰਕੇ ਉਹੀ ਪੁਰਾਣੀ ਨੀਤੀ ਵਰਤ ਰਹੇ ਹਨ ਜਿਸ ਤਰਾਂ ਪਹਿਲਾਂ ਵੀ ਦੋ ਵਾਰ ਵਰਤਕੇ ਚੋਣਾਂ ਹਾਰ ਚੁੱਕੇ ਹਨ। ਪੰਜਾਬ ਦੀ ਆਰਥਿਕ ਹਾਲਾਤ ਨੂੰ ਬਦਲਣ ਦੀ ਇੱਛਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ ਹੀ ਹਨ।
                                ਪੰਜਾਬ ਦੀ ਨਵੀ ਉਭਰੀ ਧਿਰ ਦੇ ਆਗੂ ਰਾਜਨੀਤੀ ਦਾ ਗੰਦ ਸਾਫ ਕਰਨ ਦੇ ਦਾਅਵਿਆਂ ਨਾਲ ਆਏ ਜਰੂਰ ਹਨ ਪਰ ਸਭ ਤੋਂ ਪਹਿਲਾਂ ਆਪ ਦੀ ਹੀ ਪਾਰਟੀ ਦੇ ਇਮਾਨਦਾਰ ਆਗੂਆਂ ਨੂੰ ਇਮਾਨਦਾਰੀ ਨਾਲ ਸਾਫ ਕਰਨ ਲੱਗੇ ਹੋਏ ਹਨ। ਬਿਨਾਂ ਕਿਸੇ ਸਿਆਣੇ ਆਗੂ ਦੇ ਤਮਾਸਬੀਨ ਚਮਚਾ ਕਿਸਮ ਦੇ ਆਗੂਆਂ ਦੀ ਫੌਜ ਖੜੀ ਕਰਕੇ ਲਹਿਰ ਦੇ ਸਹਾਰੇ ਜਿੱਤਣ ਦੀਆਂ ਆਸਾਂ ਦੇ ਨਾਲ ਦਿੱਲੀ ਦੇ ਚਲਾਕ ਸ਼ਾਤਰ ਲੋਕ ਪੰਜਾਬ ਨੂੰ ਨਿਗਲਣ ਦੀਆਂ ਕੋਸਿਸਾਂ ਪੂਰੇ ਜੋਰ ਸੋਰ ਨਾਲ ਕਰ ਰਹੇ ਹਨ। ਇਸ ਪਾਰਟੀ ਦੇ ਆਗੂ ਵਿਰੋਧੀਆਂ ਬਾਰੇ ਚੁਟਕਲੇ ਸੁਣਾਕਿ ਬਿਨਾਂ ਕਿਸੇ ਵਾਅਦਿਆਂ ਦੇ ਕੀ ਗੁਲ ਖਿਲਾਉਣਗੇ ਵਕਤ ਦੇ ਨਾਲ ਨੰਗਾਂ ਹੋ ਹੀ ਜਾਊਗਾ। ਧਰਮ ਗਰੰਥਾਂ ਦੇ ਮੂਹਰੇ ਖਾਧੀਆਂ ਕਸਮਾਂ ਤੋੜਨ ਵਾਲਿਆਂ ਤੋਂ ਆਸ ਰੱਖਣ ਵਾਲੇ ਕਿੱਡੀ ਵੱਡੀ ਗਲਤੀ ਕਰ ਰਹੇ ਹਨ ਸਮਝਕੇ ਵੀ ਕੰਬਣੀ ਛਿੜਦੀ ਹੈ।
                             ਸੱਤਰ ਹਜਾਰ ਕਰੋੜ ਦੀ ਆਮਦਨ ਨਾਲ ਗੁਜਾਰਾ ਕਰਨ ਵਾਲੇ ਦੋ ਕਰੋੜ ਆਮ ਪੰਜਾਬੀ 35000 ਕਰੋੜ ਰੁਪਏ ਸਰਕਾਰ ਦੇ ਖਜਾਨੇ ਵਿੱਚ ਟੈਕਸ ਦੇਕੇ ਆਪਣੀ ਵੱਟਤ ਵਿੱਚੋਂ ਜੂਨ ਗੁਜਾਰੇ ਜੋਗੇ ਪੈਸੇ ਵੀ ਪੱਲੇ ਨਹੀਂ ਰੱਖ ਸਕਦੇ। ਸਰਕਾਰਾਂ ਅਤੇ ਆਮ ਲੋਕ ਕਰਜਿਆਂ ਦੇ ਹੜ ਵਿੱਚ ਰੁੜੀ ਜਾ ਰਹੇ ਹਨ। ਬੇਕਿਰਕ ਰਾਜਨੀਤਕਾਂ ਦੀਆਂ ਸਰਕਾਰਾਂ ਆਮ ਪੰਜਾਬੀਆਂ ਦੀ ਆਮਦਨ ਦੀ ਬਜਾਇ ਕੁੱਲ    ਵੱਟਤ ਜਾਂ ਉਤਪਾਦਨ ਵਿੱਚੋਂ ਹੀ ਅੱਧਾ ਰੁਪਇਆ ਸਰਕਾਰੀ ਖਜਾਨੇ ਵਿੱਚ ਲੈ ਜਾਂਦੇ ਹਨ। ਦੋ ਕਰੋੜ ਲੋਕਾਂ ਕੋਲ 20000 ਕਰੋੜ ਰੁਪਏ ਵੀ ਮੁਸਕਲ ਨਾਲ ਹੱਥ ਆਉਂਦੇ ਹਨ ਜਿਸਦਾ ਭਾਵ ਹੈ ਕਿ ਇੱਕ ਪੰਜਾਬੀ ਸਾਲ ਵਿੱਚ ਦਸ ਹਜਾਰ ਰੁਪਏ ਵੀ ਮੁਸਕਲ ਨਾਲ ਖਰਚਦਾ ਹੈ। ਇਸ ਤਰਾਂ ਅਮੀਰ ਸਟੇਟ ਦਾ ਦਰਜਾ ਪਰਾਪਤ ਸਟੇਟ ਪੰਜਾਬ ਦੇ ਸੱਤਰ ਪ੍ਰਤੀਸ਼ਤ ਲੋਕ 30 ਰੁਪਏ ਵੀ ਰੋਜਾਨਾਂ ਨਹੀਂ ਖਰਚਦੇ। ਪੌਣੇ ਤਿੰਨ ਕਰੋੜ ਪੰਜਾਬੀਆਂ ਵਿੱਚੋਂ ਸਿਰਫ 75 ਲੱਖ ਲੋਕ ਜਰੂਰ ਐਸ ਪਰਸਤੀ ਦੀ ਜਿੰਦਗੀ ਗੁਜਾਰਦੇ ਹਨ ਜਿੰਹਨਾਂ ਵਿੱਚ ਵਪਾਰੀ, ਮੁਲਾਜਮ, ਕਾਰਖਾਨੇਦਾਰ,ਮੁਲਾਜਮ ਵਰਗ, ਲੁਟੇਰੇ ਧਾਰਮਿਕ ਪਖੰਡੀ ਆਗੂ ਸਾਮਲ ਹਨ ਜਿੰਹਨਾਂ ਨੂੰ ਸਰਕਾਰੀ ਸਰਪਰਸਤੀ ਹਾਸਲ ਹੈ। ਆਮ ਲੋਕਾਂ ਦੇ ਦੁੱਖ ਦਰਦ ਸਮਝਣ ਵਾਲਾ ਕੋਈ ਵੀ ਆਗੂ ਹਾਲੇ ਤੱਕ ਦਿਖਾਈ ਨਹੀਂ ਦਿੰਦਾਂ ਜਿਸ ਤੋਂ ਆਮ ਲੋਕਾਂ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ। ਪੰਜਾਬ ਦੇ ਆਮ ਲੋਕਾਂ ਨੂੰ ਹਾਲੇ ਹੋਰ ਉਡੀਕ ਕਰਨੀਂ ਪਵੇਗੀ ਤਦ ਤੱਕ ਡਰਾਮੇਬਾਜ, ਧੌਖੇਬਾਜ , ਭਰਿੱਸਟ ਅਤੇ ਭੰਢ ਕਿਸਮ ਦੇ ਰਾਜਨੀਤਕਾਂ ਨੂੰ ਹੀ ਸਿਰ ਝੁਕਾਉਣਾਂ ਸਿੱਖ ਲੈਣਾਂ ਚਾਹੀਦਾ ਹੈ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

Sunday 9 August 2015

ਵਰਤਮਾਨ ਮਨੁੱਖ ਖਪਤਕਾਰੀ ਤੋਂ ਆਤਮ ਹੱਤਿਆਂ ਤੱਕ

                                         
                          ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ  ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ ਅਸੀਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫਰਕ ਕਰਦੇ ਹਾਂ ਤਦ ਇਨਸਾਨ ਅਜਾਦ ਸੋਚ ਦਾ ਮਾਲਕ ਦਰਸਾਇਆਂ ਜਾਂਦਾ ਹੈ ਅਤੇ ਜਾਨਵਰਾਂ ਨੂੰ ਬੇਅਕਲ ਕੁਦਰਤ ਦੇ ਭੇਤਾਂ ਤੋਂ ਅਣਜਾਣ ਦੱਸਿਆ ਜਾਂਦਾ ਹੈ। ਕੀ ਅਜਾਦ ਸੋਚ ਵੀ ਗੁਲਾਮੀ ਦੇ ਰਸਤੇ ਤੇ ਹੀ ਸਫਰ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਬੇਅਕਲ ਜਾਨਵਰ ਕੁਦਰਤ ਦੇ ਅਨੁਸਾਰ ਚਲਦੇ ਹੋਏ ਖਪਤਕਾਰੀ ਤੋਂ ਕੋਹਾਂ ਦੂਰ ਬਿਨਾਂ ਕਿਸੇ ਦੁਨਿਆਵੀ ਦਿਖਾਵਿਆਂ ਦੇ ਵਰਤਮਾਨ ਲੋੜਾਂ ਅਨੁਸਾਰ ਜਿੰਦਗੀ ਜਿਉਂਦੇ ਹਨ। ਦੁਨੀਆਂ ਦਾ ਸਿਆਣਾਂ ਅਕਲਮੰਦ ਐਲਾਨਿਆਂ ਮਨੁੱਖ ਗੁਲਾਮੀ ਦਰ ਗੁਲਾਮੀ ਹੰਢਾਉਂਦਾਂ ਹੋਇਆਂ ਦੂਸਰਿਆਂ ਤੋਂ ਵੱਡਾ ਦਿਖਾਈ ਦੇਣ ਲਈ ਕੋਹਲੂ ਦਾ ਬੈਲ ਬਣਕੇ ਖਪਤਕਾਰੀ ਵਿੱਚ ਫਸ ਜਾਂਦਾ ਹੈ। ਵਰਤਮਾਨ ਸਮੇਂ ਦੀ ਤਕਨੀਕ ਹਰ ਵਕਤ ਮਨੁੱਖੀ ਅੱਖਾਂ ਅੱਗੇ ਨੱਚਦੀ ਟੱਪਦੀ ਬੋਲਦੀ ਰਹਿੰਦੀ ਹੈ। ਮਨੁੱਖ ਦੇ ਕੰਨ ਹਰ ਵਕਤ ਮਸਹੂਰੀ ਯੁੱਧ ਦੇ ਨਾਅਰੇ ਸੁਣਦੇ ਹਨ ਅਤੇ ਅੱਖਾਂ ਨਾਲ ਹਰ ਵਕਤ ਖਪਤਕਾਰੀ ਵਸਤਾਂ ਦੀ ਨੁਮਾਇਸ ਹੀ ਦੇਖਦੇ ਹਨ। ਇਹ ਸਭ ਮਨੁੱਖੀ ਦਿਮਾਗ ਨੂੰ ਏਨਾਂ ਕੁ ਧੋ ਚੁੱਕੀਆਂ ਹਨ ਜਿਸ ਨਾਲ ਉਸਨੂੰ ਮਹਿਸੂਸ ਹੀ ਇਸ ਤਰਾਂ ਹੁੰਦਾਂ ਹੈ ਕਿ ਜਿਵੇਂ ਉਹ ਇੰਹਨਾਂ ਵਸਤਾਂ ਤੋਂ ਬਿਨਾਂ ਅਧੂਰਾ ਹੈ ਜਦੋਂਕਿ ਕੁਦਰਤ ਨੇ ਉਸਨੂੰ ਆਪਣੇ ਆਪ ਵਿੱਚ ਹੀ ਪੂਰਾ ਬਣਾਇਆ ਹੈ। ਮਨੁੱਖ ਕੁਦਰਤ ਵੱਲ ਦੇਖਦਾ ਨਹੀਂ ਕੁਦਰਤ ਅਨੁਸਾਰ ਤੁਰਦਾ ਨਹੀਂ ਸਗੋਂ ਇਸਦੇ ਉਲਟ ਇਹ ਸਮਝਦਾ ਹੈ ਕਿ ਉਸ ਦੇ ਕੁੱਝ ਕੀਤੇ ਬਿਨਾਂ ਇਹ ਦੁਨੀਆਂ ਨਸਟ ਹੋ ਜਾਵੇਗੀ। ਅਸਲ ਵਿੱਚ ਦੰਦ ਕਥਾਵਾਂ ਦੇ ਕਹਿਣ ਅਨੁਸਾਰ ਕਿ ਟਟੀਹਰੀ ਸਮਝਦੀ ਹੈ ਕਿ ਅਕਾਸ ਉਸਦੀਆਂ ਟੰਗਾਂ ਦੇ ਸਹਾਰੇ ਹੀ ਖੜਾ ਹੈ ਜਿਸ ਕਾਰਣ ਉਹ ਸੌਣ ਲੱਗਿਆਂ ਵੀ ਟੰਗਾਂ ਅਸਮਾਨ ਵੱਲ ਕਰੀ ਰੱਖਦੀ ਹੈ ਅਤੇ ਇਸ ਤਰਾਂ ਹੀ ਮਨੁੱਖ ਸੋਚਦਾ ਹੈ ਕਿ ਉਹ ਹੀ ਧਰਤੀ ਵਰਗੇ ਮਹਾਨ ਗਰਿਹ ਨੂੰ ਬਚਾ ਸਕਦਾ ਹੈ ਜਦੋਂ ਕਿ ਇਸ ਧਰਤੀ ਨੂੰ ਬਚਾਉਣ ਦੇ ਚੱਕਰ ਵਿੱਚ ਕੁਦਰਤ ਦਾ ਮੂੰਹ ਮੱਥਾ ਵਿਗਾੜੀ ਜਾ ਰਿਹਾ ਹੈ।
                  ਆਪਣੀ ਸਿਆਣਫ ਦੇ ਦਾਅਵਿਆਂ ਦੇ ਭਰਮ ਭੁਲੇਖੀਆਂ ਵਿੱਚ ਉਲਝੇ ਮਨੁੱਖ ਨੇ ਵਿਦਿਆ ਅਤੇ ਗਿਆਨ ਦੇ ਸੁਮੇਲ ਵਿੱਚੋਂ ਵਿਗਿਆਨ ਨਾਂ ਦਾ ਭੂਤ ਕੱਢ ਲਿਆ ਹੈ ਜਿਸ ਨਾਲ ਨਿੱਤ ਨਵੀਆਂ ਕਾਢਾਂ ਕੱਢ ਰਿਹਾ ਹੈ। ਕੁਦਰਤ ਦੀ ਅਤਿ ਸੁੰਦਰ ਕੁਦਰਤੀ ਵਨਸਪਤੀ ਜੋ ਲੱਕੜ ਦਾ ਰੂਪ ਹੈ ਨੂੰ ਤਬਾਹ ਕਰਕੇ ਕਾਗਜ  ਛਾਪ ਰਿਹਾ ਜਿਸਦੇ ਅੱਗੇ ਨੋਟ ਛਾਪਕੇ ਇਸਨੂੰ ਹੀ ਪਰਾਪਤ ਕਰਨ ਵਿੱਚ ਉਲਝਿਆ ਹੋਇਆ ਛਟ ਪੲਾਈ ਜਾ ਰਿਹਾ ਹੈ। ਇਸ ਕਰੰਸੀ ਨਾਂ ਦਾ ਕੀੜਾਂ ਇਸਨੂੰ ਹਰ ਦੁਨਿਆਵੀ ਵਸਤ ਪਰਾਪਤ ਕਰਨ ਦਾ ਲਾਲਚ ਦਿਖਾਕਿ ਆਪਣੀ ਲਪੇਟ ਵਿੱਚ ਲੈ ਲੈਂਦਾਂ ਹੈ। ਹਰ ਦੁਨਿਆਵੀ ਵਸਤ ਖਰੀਦਣ ਦੀ ਦੌੜ ਵਿੱਚ ਦੌੜਿਆਂ ਮਨੁੱਖ ਪੈਸਾ ਪਰਾਪਤ ਕਰਨ ਲਈ ਜਿੰਦਗੀ ਜਿਉਣਾਂ ਹੀ ਭੁੱਲ ਜਾਦਾ ਹੈ। ਕੁਦਰਤ ਦੀ ਅਨੰਤ ਸੁੰਦਰਤਾ ਵੱਲੋਂ ਅੱਖਾਂ ਮੀਟਕੇ ਜਿੰਦਗੀ ਬਰਬਾਦ ਕਰਕੇ ਪੈਸੇ ਨਾਲ ਪਰਾਪਤ ਚੀਜਾਂ ਦੇ ਮੋਹ ਜਾਲ ਵਿੱਚ ਹੀ ਫਸਿਆ ਰਹਿੰਦਾਂ ਹੈ। ਦੁਨਿਆਵੀ ਉਦਯੋਗਿਕ ਕੂੜਾ ਕਚਰਾ ਬਣਾਉਣ ਵਾਲੇ ਵਪਾਰੀ ਕਾਰਪੋਰੇਟ ਲੋਕ ਅਗਿਆਨੀ ਮਨੁੱਖ ਪਰਚਾਰ ਸਾਧਨਾਂ ਰਾਂਹੀ ਮਸਹੂਰੀ ਯੁੱਧ ਦੇ ਰਾਂਹੀ ਆਪਣਾਂ ਕੂੜਾ ਕਚਰਾ ਖਰੀਦਣ ਲਈ ਹੀ ਉਸਦੀ ਸਾਰੀ ਮਿਹਨਤ ਹੜੱਪ ਕਰ ਜਾਂਦੇ ਹਨ। ਜਿੰਦਗੀ ਦੇ ਅੰਤਲੇ ਪੜਾਅ ਤੱਕ ਪਹੁੰਚਦਿਆਂ ਹੋਇਆਂ ਸਭ ਦੁਨਿਆਵੀ ਵਸਤਾਂ ਬੇਕਾਰ ਹੋ ਜਾਂਦੀਆਂ ਹਨ ਕਿਉਂਕਿ ਤਦ ਤੱਕ ਸਰੀਰ ਦੀਆਂ ਰਸ ਭਾਲਣ ਵਾਲੀਆਂ ਇੰਦਰੀਆਂ ਹੀ ਨਸਟ ਹੋ ਜਾਂਦੀਆਂ ਹਨ। ਅੱਖਾਂ ਦੇਖਣਾਂ ਛੱਡ ਜਾਂਦੀਆਂ ਹਨ ਕੰਨ ਸੁਣਨਾਂ ਭੁੱਲ ਜਾਂਦੇ ਹਨ ਜੀਭ ਦੇ ਸੁਆਦ ਵਾਲੀਆਂ ਵਸਤਾਂ ਨੂੰ ਸਰੀਰ ਹਜਮ ਹੀ ਕਰਨੋਂ ਹਟ ਜਾਂਦਾ ਹੈ। ਇਹੋ ਜਿਹੀ ਸਥਿਤੀ ਵਿੱਚ ਪਹੁੰਚਕੇ ਮਨੁੱਖ ਦੁਨਿਆਵੀ ਕਮਾਈ ਨੂੰ ਸਿਰਫ ਪਛਤਾਵੇ ਭਰੀਆਂ ਅੱਖਾ  ਨਾਲ ਦੇਖ ਵੀ ਨਹੀਂ ਸਕਦਾ ਹੁੰਦਾਂ। ਖਪਤਕਾਰੀ ਸਭਿਆਚਾਰ ਵਿੱਚ ਫਸੇ ਮਨੁੱਖ ਨੂੰ ਖਰੀਦਣ ਲਈ ਵਸਤਾਂ ਨਹੀਂ ਮੁਕਦੀਆਂ ਸਗੋਂ ਉਹ ਖੁਦ ਮੁੱਕ ਜਾਂਦਾ ਹੈ।
                      ਖਪਤਕਾਰੀ ਯੁੱਗ ਦਾ ਮੂਲ ਮੰਤਰ ਹੈ ਕਿ ਹਰ ਵਿਅਕਤੀ ਦੀ ਸੋਚ ਹੀ ਇਹੋ ਜਿਹੀ ਬਣਾ ਦਿੱਤੀ ਜਾਵੇ ਜਿਸ ਨਾਲ ਉਹ ਹਰ ਵਕਤ ਨਵੀਆਂ ਵਸਤਾਂ ਖਰੀਦਦਾ ਹੀ ਰਹੇ। ਉਹੀ ਪੁਰਾਣੀਆਂ ਵਸਤਾਂ ਨਵੇਂ ਲੇਬਲਾਂ, ਨਵੇਂ ਮਾਡਲਾਂ, ਨਵੀਆਂ ਤਕਨੀਕਾਂ ਦੇ ਦਾਅਵਿਆਂ ਨਾਲ ਉਸ ਅੱਗੇ ਪਰੋਸੀਆਂ ਜਾ ਰਹੀਆਂ ਹਨ। ਪੁਰਾਤਨ ਪੀੜੀ ਨਾਲੋਂ ਵਰਤਮਾਨ ਪੀੜੀ ਤਾਂ ਖਪਤਕਾਰੀ ਯੁੱਗ ਦੀ ਹਨੇਰੀ ਵਿੱਚ ਹੀ ਜੰਮੀ ਹੋਣ ਕਰਕੇ ਦਿਮਾਗੀ ਤੌਰ ਤੇ ਏਨੀ ਕੁ ਦਿਵਾਲੀਆਂ ਕਰ ਦਿੱਤੀ ਗਈ ਹੈ ਕਿ ਉਸਨੂੰ ਕੁਆਲਿਟੀ ਅਤੇ ਬਰੈਂਡਡ ਦਾ ਫਰਕ ਹੀ ਨਹੀਂ ਪਤਾ ਲੱਗਦਾ। ਮਹਿੰਗੀ ਅਤੇ ਵਿਸੇਸ ਨਾਵਾਂ ਨਾਲ ਲੈਸ ਵਸਤਾਂ ਖਰੀਦਣ ਨੂੰ ਪਹਿਲ ਦੇਕੇ ਭਾਵੇਂ ਉਸਦੀ ਕੁਆਲਿਟੀ ਘਟੀਆਂ ਹੀ ਹੋਵੇ ਨੂੰ ਖਰੀਦਕੇ ਤਾਂ ਇਹੋ ਸਿੱਧ ਹੋ ਰਿਹਾ ਹੈ। ਵਰਤਮਾਨ ਪੀੜੀ ਅੰਬ ਖਾਣ ਦੀ ਥਾਂ ਪੈਕ ਕੀਤਾ ਕੈਮੀਕਲਾਂ ਨਾਲ ਵਿਗਾੜਿਆਂ ਹੋਇਆ ਬੇਹਾ ਤਬੇਹਾ ਮੈਗੋਂ ਜੂਸ ਪੀਣ ਨੂੰ ਪਹਿਲ ਦਿੰਦੀ ਹੈ। ਤਾਜੇ ਨਿੰਬੂੰ ਦੀ ਬਣੀ ਸਵਾਦਲੀ ਪੌਸਟਿਕ ਸਿਕੰਜਵੀ ਪੀਣ ਦੀ ਥਾਂ ਲੈਮਨ ਜੂਸ ਜਾਂ ਠੰਡੇ ਪੀਣ ਨੂੰ ਪਹਿਲ ਦਿੰਦੀ ਸਿਆਣਫ ਦਾ ਕੀ ਕਰੋਗੇ। ਸਰੀਰ ਨੂੰ ਸਕੂਨ ਦੇਣ ਵਾਲੇ ਖੁੱਲੇ ਡੁੱਲੇ ਵਸਤਰ ਦੀ ਥਾਂ ਸਰੀਰ ਦਾ ਖੂਨ ਪਰਵਾਹ ਵੀ ਰੋਕ ਦੇਣ ਵਾਲੀਆਂ ਅਤਿ ਗਰਮ ਤੰਗ ਜੀਨਾਂ ਪਹਿਨਣਾਂ ਸਭ ਖਪਤਕਾਰੀ ਯੁੱਧ ਦੀ ਪਰਾਪਤੀ ਹੀ ਤਾਂ ਹੈ। ਸਰੀਰ ਨੂੰ ਕੁਦਰਤ ਦੇ ਅਨੁਸਾਰ ਢਾਲਣ ਦੇ ਲਈ ਦੌੜ ਭੱਜ ਅਤੇ ਵਰਜਿਸ ਦੀ ਥਾਂ ਕਾਰਾਂ ਤੇ ਸੈਰ ਕਰਨਾਂ ਮਨੁੱਖ ਦੀ ਮੂਰਖਤਾ ਹੀ ਤਾਂ ਹੈ। ਸੂਰਜ ਚੰਦਰਮਾਂ ਦੇ ਸਰੀਰ ਅਨੁਕੂਲ ਸਮਿਆਂ ਦਾ ਅਨੰਦ ਮਾਨਣ ਦੀ ਥਾਂ ਏਸੀਆਂ ਵਾਲਿਆਂ ਕਮਰਿਆਂ ਅਤੇ ਆਵਾਜਾਈ ਸਾਧਨਾਂ ਵਿੱਚ ਲੁਕਣਾਂ ਮਨੁੱਖ ਦਾ ਦਿਵਾਲੀਆਂਪਣ ਹੀ ਪਰਗਟ ਕਰਦਾ ਹੈ।
                    ਕੁਦਰਤ ਤੋਂ ਭੱਜਕੇ ਖਪਤਕਾਰੀ ਵਸਤਾਂ ਖਰੀਦਣ ਦੀ ਦੌੜ ਵਿੱਚ ਪੈਕੇ ਮਨੁੱਖ ਬਹੁਤੀ ਵਾਰ ਕਰਜਿਆਂ ਦੇ ਜਾਲ ਵਿੱਚ ਫਸਦਿਆਂ ਹੋਇਆਂ ਆਪਣੀਆਂ ਸਾਰੀਆਂ ਜਾਇਦਾਦਾਂ ਗੁਆ ਲੈਂਦਾਂ ਹੈ। ਸਭ ਤੋਂ ਵੱਡੀ ਜਾਇਦਾਦ ਆਪਣੀ ਔਲਾਦ ਨੂੰ ਵੀ ਪੈਸੇ ਦੇ ਘੋੜੇ ਤੇ ਚੜਾਕਿ ਆਪਤੋਂ ਦੂਰ ਭੇਜ ਬੈਠਦਾ ਹੈ ਕਿਉਂਕਿ ਪੈਸੇ ਕਮਾਉਣ ਵਾਲਾ ਘੋੜਾ ਘਰਾਂ ਦਾ ਰੁੱਖ ਨਹੀਂ ਕਰਦਾ ਸਗੋਂ ਉਜਾੜਾਂ ਵੱਲ ਦੌੜਦਾ ਰਹਿੰਦਾਂ ਹੈ। ਜਿਸ ਵਿਅਕਤੀ ਦੀ ਔਲਾਦ ਹੀ ਦੂਰ ਚਲੀ ਜਾਵੇ ਉਹ ਇਕੱਲਤਾਂ ਦੀ ਜੂਨ ਹੰਢਾਉਂਦਾ ਹੋਇਆ ਜਿਉਂਦੀ ਲਾਸ਼ ਹੀ ਬਣ ਜਾਂਦਾ ਹੈ। ਬਹੁਤ ਵਾਰ ਵੱਡੀ ਗਿਣਤੀ ਵਿੱਚ ਅਣਜਾਣ ਮਨੁੱਖ ਵਸਤਾਂ ਖਰੀਦਦਾ ਹੋਇਆਂ ਸਾਰੀ ਜਾਇਦਾਦ ਗੁਆ ਬੈਠਦਾ ਹੈ ਜਿਸ ਤੋਂ ਬਾਅਦ ਉਹ ਮੌਤ ਵੱਲ ਹੀ ਦੇਖਣ ਜੋਗਾ ਹੋ ਜਾਂਦਾ ਹੈ। ਵਰਤਮਾਨ ਉਦਯੋਗਿਕ ਵਸਤਾਂ ਖਾਣ ਦਾ ਸੌਕੀਨ ਮਨੁੱਖ ਅਨੇਕਾਂ ਬਿਮਾਰੀਆਂ ਸਹੇੜ ਬੈਠਦਾ ਹੈ ਜਿੰਹਨਾਂ ਦਾ ਕੋਈ ਇਲਾਜ ਵੀ ਨਹੀਂ ਹੁੰਦਾਂ । ਅਨੇਕਾਂ ਲਾਇਲਾਜ ਬਿਮਾਰੀਆਂ ਦਾ ਸਿਕਾਰ ਹੋ ਰਿਹਾ ਮਨੁੱਖ ਖਪਤਕਾਰੀ ਦਾ ਕਹਿਰ ਹੀ ਤਾਂ ਝੱਲ ਰਿਹਾ ਹੈ। ਸੂਗਰ, ਬਲੱਡ ਪਰੈਸਰ, ਡਿਪਰੈਸਨ,ਕਾਲੇ ਪੀਲੀਏ, ਕੈਂਸਰ, ਆਦਿ ਅਨੇਕ ਬਿਮਾਰੀਆਂ ਖਪਤਕਾਰੀ ਯੁੱਗ ਦੀ ਹੀ ਤਾਂ ਦੇਣ ਹਨ ਜੋ ਅਣਜਾਣੀ ਆਤਮਹੱਤਿਆਂ ਹੀ ਤਾਂ ਹੈ ਜਿਸਨੂੰ ਕੋਈ ਸੰਜੀਵਨੀ ਬੂਟੀ ਵੀ ਠੀਕ ਨਹੀਂ ਕਰ ਪਾ ਰਹੀ ਹੈ। ਸਾਰੀ ਉਮਰ ਦੀ ਕਮਾਈ ਜੋ ਪਹਿਲਾਂ ਹੀ ਖਪਤਕਾਰੀ ਵਸਤਾਂ ਖਾ ਜਾਂਦੀਆਂ ਹਨ ਪਰ ਜਿੰਦਗੀ ਦਾ ਅੰਤ ਕਰਨ ਵਾਲੀਆਂ ਬਿਮਾਰੀਆਂ ਆਉਣ ਤੱਕ ਤਾਂ ਵਰਤਮਾਨ ਮਨੁੱਖ ਬੀਮਾ ਕੰਪਨੀਆਂ ਅਤੇ ਸਰਕਾਰਾਂ ਦੇ ਰਹਮੋ ਕਰਮ ਵੱਲ ਹੀ ਅੱਖਾਂ ਟੱਡ ਕੇ ਦੇਖਦਾ ਹੀ ਮਰ ਜਾਂਦਾਂ ਹੈ। ਪੈਸਿਆਂ ਦਾ ਢੇਰ ਕਮਾਉਣ ਵਾਲੇ, ਕਲਾਕਾਰ ਸਤੀਸ ਕੌਲ, ਕੁਲਦੀਪ ਮਾਣਕ, ਯਮਲੇ ਜੱਟ,ਰਣਜੀਤ ਕੌਰਾਂ, ਵੱਡੇ ਵੱਡੇ ਰਾਜਨੀਤਕ ਸਰਕਾਰੀ ਪੈਸਾ ਖਰਚ ਕਰਨ ਲਈ ਮਜਬੂਰ ਦਿਖਾਈ ਦਿੰਦੇ ਹਨ ਪਰ ਸਰਕਾਰੀ ਪੈਸਾਂ ਖਰਚਾਕੇ ਵੀ ਵੱਡੇ ਵੱਡੇ ਅਤੇ ਮਹਿੰਗੇ ਵਿਦੇਸੀ ਹਸਪਤਾਲਾਂ ਵਿੱਚੋਂ ਵੀ ਮੁਰਦਾ ਹੀ ਘਰ ਆਉਂਦੇ ਹਨ। ਸੋ ਹੇ ਮਨੁੱਖ ਜੇ ਤੂੰ ਸਿਆਣਾਂ ਹੀ ਹੋਣ ਦਾ ਦਾਅਵਾ ਕਰਦਾ ਹੈ ਸੰਕੋਚ, ਸਬਰ,ਕਿਰਤ ਦਾ ਪੱਲਾ ਫੜਦਿਆਂ ਹੋਇਆਂ ਕੁਦਰਤ ਦੇ ਨਾਲ ਮਿਲ ਕੇ ਚੱਲਣ ਦੀ ਕੋਸਿਸ ਕਰ ਨਹੀਂ ਤਾਂ ਤੇਰਾ ਸਭ ਤੋਂ ਸਿਆਣੇ ਹੋਣ ਦਾ ਦਾਅਵਾ ਝੂਠਾ ਹੀ ਸਾਬਤ ਹੋਵੇਗਾ। ਕੁਦਰਤ ਦਾਅਵਿਆਂ ਨੂੰ ਨਹੀਂ ਮੰਨਦੀ ਕੁਦਰਤ ਤਾਂ ਹਮੇਸਾਂ ਇਨਸਾਫ ਕਰਦੀ ਹੈ ਜੋ ਤੇਰੇ ਬਾਰੇ ਇਤਿਹਾਸ ਵਿੱਚ ਲਿਖਵਾ ਦੇਵੇਗੀ ਪੱਥਰਾਂ ਤੇ ਕਿ ਕਦੇ ਇੱਥੇ ਮੂਰਖ ਮਨੁੱਖ ਵੀ ਰਹਿੰਦਾਂ ਸੀ ਜੋ ਆਪਣੀ ਬੇਅਕਲੀ ਨਾਲ ਤਬਾਹ ਹੋ ਗਿਆਂ ਪੱਥਰਾਂ ਚਟਾਨਾਂ ਵਿੱਚੋਂ ਮਿਲਣ ਵਾਲੇ ਫਾਸਿਲਾਂ ਰੂਪੀ ਵਿਦਿਆ( ਪੱਥਰਾਂ ਚਟਾਨਾਂ ਤੇ ਹੱਡੀਆਂ ਦੇ ਨਿਸਾਨ) ਨੇ ਇਸਦੀ ਗਵਾਹੀ ਪਾਉਣੀ ਹੈ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ