ਵਰਤਮਾਨ ਕਾਨੂੰਨੀ ਇਨਸਾਫ ਪਰਬੰਧ ਦਾ ਖੋਖਲਾਪਣ ਅਤੇ ਮਨੁੱਖੀ ਜਮੀਰ ਵਿੱਚੋਂ ਹੋਏ ਫੈਸਲਿਆਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਵਰਤਮਾਨ ਭਿ੍ਸਟ ਸਿਸਟਮ ਨੇ ਕਾਨੂੰਨ ਦੇ ਜਾਲ ਨਾਲ ਇਨਸਾਨੀ ਸੋਚ ਮਨਫੀ ਕਰਕੇ ਕਾਨੂੰਨ ਦੇ ਨਾਂ ਤੇ ਗੈਰ ਕਾਨੂੰਨੀ ਇਨਸਾਫ ਪਰਬੰਧ ਖੜਾ ਕਰ ਦਿੱਤਾ ਹੈ। ਵਰਤਮਾਨ ਸਮੇਂ ਕੋਈ ਵੀ ਜੱਜ ਵੱਡੇ ਫੈਸਲੇ ਇਨਸਾਫ ਨਾਲ ਨਹੀ ਸਰਕਾਰੀ ਹੁਕਮਾਂ ਨਾਲ ਲੈਂਦੇ ਹਨ ਜਿੰਹਨਾਂ ਪਿੱਛੇ ਵੱਡੇ ਵੱਡੇ ਠੱਗ , ਚੋਰ , ਬੇਈਮਾਨ, ਲੁਟੇਰਿਆਂ ਦੇ ਹਿੱਤ ਛੁਪੇ ਹੁੰਦੇ ਹਨ। ਦਿਮਾਗ ਧੋਣ ਵਾਲੀ ਵਿਦਿਆਂ ਵਿੱਚ ਪੜੇ ਹੋਏ ਬਹੁਗਿਣਤੀ ਲੋਕ ਕਾਨੂੰਨ ਕਾਨੂੰਨ ਦੀ ਰੱਟ ਲਾਈ ਰੱਖਦੇ ਹਨ । ਅਸਲ ਵਿੱਚ ਜਦ ਤੋਂ ਕਾਨੂੰਨ ਨੂੰ ਖੁਦਾਈ ਇਨਸਾਫ ਪਰਬੰਧ ਨਾਲੋਂ ਤੋੜਕੇ ਦੁਨਿਆਵੀ ਲੋੜਾਂ ਅਨੁਸਾਰ ਵਰਤਿਆਂ ਗਿਆਂ ਤਦ ਹੀ ਬਗਾਵਤਾਂ ਅਤੇ ਬੇਇਨਸਾਫੀਆਂ ਦੇ ਦੌਰ ਸੁਰੂ ਹੋਏ। ਜਦ ਵੀ ਦੁਨੀਆਂ ਤੇ ਸੱਚ ਬੋਲਣ ਦੇ ਪੈਰੋਕਾਰਾਂ ਨੂੰ ਸੱਚ ਧਰਮ ਤੋਂ ਮੁਨਕਰ ਹੋਕੇ ਦੁਨਿਆਵੀ ਲੋੜਾਂ ਅਨੁਸਾਰ ਝੂਠੇ ਕਾਨੂੰਨ ਦੀ ਭੇਂਟ ਚੜਾਇਆ ਗਿਆਂ ਤਦ ਹੀ ਉਹਨਾਂ ਵਿੱਚੋਂ ਇਨਕਲਾਬਾਂ ਦੀ ਨੀਂਹ ਰੱਖੀ ਗਈ ਹੈ। ਆਉ ਇੱਕ ਛੋਟੇ ਜਿਹੇ ਫੈਸਲੇ ਵਿੱਚੋਂ ਹੀ ਇਸਦਾ ਇੱਕ ਪਹਿਲੂ ਦਿਖਾਵਾਂ।
ਪੱਚੀ ਤੀਹ ਕੁ ਸਾਲ ਪਹਿਲਾਂ ਦੀ ਸੱਚੀ ਗੱਲ ਹੈ ਜੋ ਮੈਨੂੰ ਕਿਸੇ ਨਜਦੀਕੀ ਨੇ ਦੱਸੀ ਸੀ ਜਿਸ ਵਿੱਚ ਥੋੜੀ ਤਬਦੀਲੀ ਕਰਦਿਆਂ ਲਿਖਾਗਾਂ। ਪੁਲੀਸ ਨੇ ਇੱਕ ਘਰਦੀ ਸਰਾਬ ਕੱਢ ਕੇ ਪੀਣ ਵਾਲਾ ਫੜ ਲਿਆਂ ਜਿਸ ਕੋਲ ਸਿਰਫ ਇੱਕ ਬੋਤਲ ਹੀ ਸੀ। ਪੁਲੀਸ ਨੇ ਉਸ ਉੱਪਰ ਕੇਸ਼ ਪਾ ਦਿੱਤਾ ਅਤੇ ਜੱਜ ਦੇ ਚਲਾਣ ਪੇਸ਼ ਕਰ ਦਿੱਤਾ। ਗਵਾਹੀਆਂ ਅਤੇ ਪੁਲੀਸ ਕੇਸ ਠੋਸ ਸੀ ਅਤੇ ਉਹ ਵਿਅਕਤੀ ਦੋਸੀ ਸਿੱਧ ਹੋ ਰਿਹਾ ਸੀ। ਸਰਾਬ ਦੀ ਬੋਤਲ ਹਰ ਵਾਰ ਸੀਲ ਕੀਤੀ ਹੋਈ ਜੱਜ ਦੇ ਅੱਗੇ ਮੇਜ ਤੇ ਰੱਖ ਦਿੱਤੀ ਜਾਇਆਂ ਕਰੇ। ਵਧੀਆ ਬਣੀ ਸਰਾਬ ਬੋਤਲ ਵਿੱਚ ਪਈ ਵੀ ਬਹੁਤ ਹੀ ਸਾਫ ਪਾਕਿ ਪਵਿਤਰਤਾ ਵਾਂਗ ਆਪਣਾਂ ਝਲਕਾਰਾ ਮਾਰਦੀ ਹੈ। ਜੱਜ ਖੁਦ ਸਰਾਬ ਪੀਣ ਦਾ ਸੌਕੀਨ ਸੀ। ਦੋਸੀ ਨੇ ਕਿਹਾ ਕਿ ਪਹਿਲਾਂ ਮੇਰੀ ਬੋਤਲ ਖੋਲਕੇ ਪੀਕੇ ਦੱਸੋ ਕਿ ਇਹ ਸੱਚ ਮੁੱਚ ਹੀ ਸਰਾਬ ਹੈ। ਜੱਜ ਨੇ ਉਸਨੂੰ ਖੋਲਣ ਦਾ ਹੁਕਮ ਦੇਕੇ ਖੁਦ ਹੀ ਚੈਕ ਕਰਨ ਦਾ ਫੈਸਲਾ ਕੀਤਾ ਅਤੇ ਫੈਸਲਾ ਅਗਲੀ ਤਾਰੀਖ ਤੇ ਪਾ ਦਿੱਤਾ। ਅਗਲੀ ਤਾਰੀਖ ਤੇ ਜੱਜ ਨੇ ਦੋਸੀ ਨੂੰ ਆਪਣੇ ਕੋਲ ਬੁਲਾਇਆ ਅਤੇ ਗੁਪਤ ਤੌਰ ਤੇ ਪੁੱਛਿਆਂ ਕਿ ਇਹ ਸਰਾਬ ਤੂੰ ਖੁਦ ਬਣਾਈ ਹੈ। ਦੋਸੀ ਨੇ ਇਕਬਾਲ ਕਰ ਲਿਆ। ਜੱਜ ਨੇ ਫਿਰ ਉਸਨੂੰ ਕਿਹਾ ਕਿ ਤੂੰ ਦੁਬਾਰਾ ਵੀ ਏਨੀ ਵਧੀਆ ਸਰਾਬ ਬਣਾ ਸਕਦਾ ਹੈ ਉਸ ਕਿਹਾ ਜੀ ਹਾਂ। ਜੱਜ ਨੇ ਉਸਦੇ ਕੰਨ ਵਿੱਚ ਫੂਕ ਮਾਰੀ ਕਿ ਮੈਨੂੰ ਬਣਾਕੇ ਦੇਕੇ ਜਾਇਆ ਕਰੀਂ ਮੈਂ ਤੈਨੂੰ ਬਰੀ ਕਰਦਾ ਹਾਂ ਅਤੇ ਉਸਨੂੰ ਬਰੀ ਕਰਨ ਦਾ ਫੈਸਲਾ ਸੁਣਾ ਦਿੱਤਾ। ਦੋਸਤੋ ਜੱਜ ਨੇ ਨਿੱਜੀ ਤੌਰ ਤੇ ਉਸ ਵਿਅਕਤੀ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਮੈਂ ਬਹੁਤ ਕਿਸਮ ਦੀਆਂ ਸਰਾਬਾਂ ਪੀਕੇ ਦੇਖੀਆਂ ਹਨ ਪਰ ਤੇਰੀ ਸਰਾਬ ਲਾਜਵਾਬ ਹੁੰਦੀ ਹੈ ਤੇਰੇ ਵਰਗੇ ਬੰਦੇ ਨੂੰ ਤਾਂ ਸਨਮਾਨ ਦੇਣਾਂ ਬਣਦਾ ਜੋ ਸੁੱਧ ਸਰਾਬ ਬਨਾਉਣ ਦੀ ਕਲਾ ਜਾਣਦਾ ਹੈ। ਸੁਣਿਆ ਉਸ ਸਰਾਬ ਬਨਾਉਣ ਵਾਲੇ ਅਤੇ ਜੱਜ ਦੀ ਲੰਬਾਂ ਸਮਾਂ ਦੋਸਤੀ ਰਹੀ ।
ਸੋ ਅਸਲ ਵਿੱਚ ਦੋਸਤੋ ਕਾਨੂੰਨ ਅਤੇ ਜਮੀਰ ਵਿੱਚ ਇਹੋ ਫਰਕ ਹੈ। ਕਾਨੂੰਨ ਕਿਸੇ ਨੂੰ ਫਾਂਸੀ ਚੜਾ ਦਿੰਦਾਂ ਹੈ ਜਦੋਂਕਿ ਜੱਜ ਦੀ ਜਮੀਰ ਕਹਿੰਦੀ ਹੈ ਕਿ ਇਸ ਨੂੰ ਬਹਾਦਰੀ ਦਾ ਪੁਰਸਕਾਰ ਦੇਣਾਂ ਚਾਹੀਦਾ ਹੈ। ਵਰਤਮਾਨ ਸਮੇਂ ਵੀ ਇਹੋ ਹੋ ਰਿਹਾ ਹੈ। ਜਿਹੜੇ ਲੋਕ ਜੇਲਾਂ ਵਿੱਚ ਹੋਣੇ ਚਾਹੀਦੇ ਹਨ ਉਹ ਰਾਜਗੱਦੀਆਂ ਤੇ ਬੈਠੇ ਹਨ ਜਿੰਹਨਾਂ ਨੂੰ ਅਣਖਾਂ ਅਤੇ ਇੱਜਤਾਂ ਦੀ ਖਾਤਰ ਸੇਰਦਿਲ ਹੋਕੇ ਸਮਾਜ ਨੂੰ ਸਾਫ ਰੱਖਣ ਲਈ ਕੁਰਬਾਨੀਆਂ ਕਰਨ ਵਰਗੀ ਜੰਗ ਲੜੀ ਹੈ ਉਹ ਕਾਨੂੰਨ ਦੇ ਨਾਂ ਤੇ ਜੇਲਾਂ ਵਿੱਚ ਤੁੰਨੇ ਹੋਏ ਹਨ। ਜੇਲਾਂ ਵਿੱਚ ਜਾਕੇ ਦੇਖੋ ਜਾਂ ਜੇਲਾਂ ਵਿੱਚ ਰਹਿਕੇ ਆਏ ਲੋਕਾਂ ਨੂੰ ਪੁੱਛ ਕੇ ਦੇਖਿਉ ਤੂੰ ਕੀ ਗਲਤ ਕੀਤਾ ਅਤੇ ਕਿਉਂ ਕੀਤਾ ਤੁਹਾਡੀ ਜਮੀਰ 90 ਪ੍ਰਤੀਸ਼ਤ ਮੁਜਰਮਾਂ ਨੂੰ ਬਰੀ ਕਰ ਦੇਵੇਗੀ। ਇਸ ਤਰਾਂ ਹੀ ਜੇ ਤੁਹਾਡੀ ਜਮੀਰ ਨੇ ਫੈਸਲੇ ਦੇਣੇ ਹੋਣ ਤਦ ਸਮਾਜ ਦੇ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਕੰਮ ਦੇਖਕੇ 90 ਪ੍ਰਤੀਸ਼ਤ ਨੂੰ ਜੇਲਾਂ ਵਿੱਚ ਭੇਜਣ ਦਾ ਫੈਸਲਾ ਦੇਵੇਗੀ। ਪੁਰਾਤਨ ਸਮਿਆ ਦੇ ਵਿੱਚ ਬਾਦਸਾਹ ਜਾਂ ਰਾਜਿਆ ਦੇ ਹੱਥ ਹੀ ਇਨਸਾਫ ਹੁੰਦਾਂ ਸੀ ਅਤੇ ਬਹੁਤੀ ਵਾਰ ਇਨਸਾਫ ਹੀ ਕੀਤਾ ਜਾਂਦਾ ਸੀ ਪਰ ਜਦ ਤੋਂ ਧਰਮ ਨਾਂ ਦੇ ਸੰਵਿਧਾਨ ਦੇ ਨਾਂ ਦਾ ਕਾਨੂੰਨ ਬਣਾਕਿ ਫੈਸਲੇ ਦਿੱਤੇ ਜਾਣ ਲੱਗੇ ਤਦ ਤੋਂ ਹੀ ਇਨਸਾਫ ਪਰਬੰਧ ਬਦਲ ਗਿਆਂ ਹੋਏ ਇਸ ਵਾਸਤੇ ਹੀ ਗੁਰੂ ਨਾਨਕ ਨੂੰ ਕਹਿਣਾਂ ਪਿਆ ਸੀ ਕਿ ਕਾਜੀ ਰਿਸਵਤਾਂ ਵੱਢੀਆਂ ਲੈਕੇ ਹੱਕ ਦਾਰ ਦਾ ਹੱਕ ਮਾਰੀ ਜਾ ਰਹੇ ਹਨ। ਇਸ ਤਰਾਂ ਹੀ ਗੁਰੂ ਅਰਜਨ ਦੇਵ ਵੇਲੇ ਹੋਇਆ ਜਦ ਜਹਾਂਗੀਰ ਨੇ ਕਿਹਾ ਸੀ ਕਿ ਫਕੀਰ ਦਾ ਖੂਨ ਧਰਤੀ ਤੇ ਡੁੱਲਣਾਂ ਬਹੁਤ ਮਾੜੀ ਗੱਲ ਹੈ ਪਰ ਇਨਸਾਫ ਦੇ ਨਾਂ ਤੇ ਬਣੇ ਝੂਠੇ ਕਾਜੀਆਂ ਜੱਜਾਂ ਨੇ ਇਸਦਾ ਹੱਲ ਕੱਢਿਆ ਸੀ ਕਿ ਤੱਤੀ ਤਵੀ ਤੇ ਬਿਠਾਕਿ ਸਜਾ ਦਿਉ ਜਿਸ ਨਾਲ ਖੂਨ ਧਰਤੀ ਤੇ ਨਹੀਂ ਡੁੱਲੇਗਾ। ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਜਾ ਦੇਣ ਵੇਲੇ ਵੀ ਨਵਾਬ ਮਲੇਰਕੋਟਲੇ ਨੇ ਜਮੀਰ ਵਿੱਚੋਂ ਫੈਸਲਾ ਹਾਅਦੇ ਨਾਅਰੇ ਵਿੱਚੋਂ ਦਿੱਤਾ ਸੀ ਪਰ ਨਵਾਬ ਸਰਹੰਦ ਅਤੇ ਉਸਦੇ ਕਾਜੀਆਂ ਨੇ ਫੈਸਲਾ ਦੁਨਿਆਵੀ ਹੰਕਾਰ ਵਿੱਚੋਂ ਕੀਤਾ ਸੀ ਜੋ ਇੱਕ ਇਨਕਲਾਬ ਦਾ ਮੁੱਢ ਬੰਨ ਗਿਆਂ ਸੀ। ਵਰਤਮਾਨ ਸੰਵਿਧਾਨਕ ਕਾਨੂੰਨ ਵਿਚੋਂ ਉਸਦੀ ਪਰਤੀਕ ਇਨਸਾਫ ਦੀ ਦੇਵੀ ਦੇ ਤਾਂ ਹੋਰ ਵੀ ਅੱਖਾਂ ਕੰਨ ਅਤੇ ਨੱਕ ਤੇ ਪੱਟੀ ਬੰਨੀ ਹੋਈ ਹੈ ਜਿਸਨੂੰ ਆਪਣੀ ਤੱਕੜੀ ਵਿੱਚ ਕਿਸ ਨੇ ਕਿੰਨਾਂ ਝੂਠ ਧਰ ਦਿੱਤਾ ਹੈ ਅਤੇ ਪਲੜਾ ਝੂਠ ਵਾਲਾ ਭਾਰੀ ਹੋ ਗਿਆ ਹੈ ਦੂਸਰੇ ਪਾਸੇ ਸੱਚ ਤਾਂ ਕੱਖੋਂ ਹੌਲਾ ਹੋਇਆ ਉੱਪਰ ਅਸਮਾਨ ਵੱਲ ਨੂੰ ਉੱਠ ਜਾਦਾਂ ਹੈ। ਇਹੋ ਹੈ ਵਰਤਮਾਨ ਲੁਟੇਰਿਆਂ ਦਾ ਇਨਸਾਫ ਪਰਬੰਧ ਜਿਸ ਵਿੱਚ ਮਾਸੂਮ ਲੋਕਾਂ ਦਾ ਸੱਚ ਕੁਰਲਾਉਂਦਾਂ ਮੌਤ ਅਤੇ ਜੇਲਾਂ ਵਿੱਚ ਚਲਾ ਜਾਂਦਾਂ ਹੈ। ਦੁਨੀਆਂ ਦੇ ਸਿਆਣੇ ਅਖਵਾਉਂਦੇ ਜੱਜ ਅਤੇ ਵਕੀਲ ਇਸਦੇ ਗਵਾਹ ਹਨ ਭਾਵੇਂ ਪੁੱਛ ਲਿਉ ਜਾਕੇ ਜਾਂ ਆਪਣੀ ਜਮੀਰ ਨੂੰ ਪੁੱਛ ਲਿਉ ਕਦੇ ਜੇ ਵਿਹਲ ਹੋਈ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
No comments:
Post a Comment