Tuesday 31 May 2011

ਕੀ ਤੁਸੀਂ ਜਾਣਦੇ ਹੋ ?


 ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਰਖੈਲ਼ਾਂ ਅਤੇ ਰਾਣੀਆਂ ਦੀ ਗਿਣਤੀ ਸਤਾਰਾਂ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ  ਨੂੰ ਅਕਾਲ ਬੁੰਗੇ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮੁਸਲਮਾਨ ਮੋਰਾਂ ਨਾਚੀ ਨਾਲ ਸਬੰਧ ਰੱਖਣ ਤੇ ਧਾਰਮਿਕ ਸਜਾ ਲਗਾਈ ਸੀ।
 ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਥ ਦੀ ਮਰਜੀ ਦੇ ਉਲਟ ਮੋਰਾਂ ਨਾਲੋਂ ਸਬੰਧ ਤੋੜਨ ਦੀ ਬਜਾਇ ਉਸ ਦੀ ਭੈਣ ਨੂਂ ਵੀ ਰਖੈਲ਼ ਜਾਂ ਰਾਣੀ ਬਣਾ ਲਿਆ ਸੀ।
loading...
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬੇਟੇ ਦੇ ਵਿਆਹ ਸਮੇਂ ਗੁਰੂ ਕੀ ਨਗਰੀ ਵਿੱਚੋਂ ਪ੍ਰਤੀ ਵਿਅਕਤੀ ਉਗਰਾਹੀ ਕੀਤੀ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦੇ ਵਿਆਹ ਸਮੇਂ ਬੰਨੇ  ਸੇਹਰੇ ਦੀ ਕੀਮਤ ਉਸ ਸਮੇਂ ਦੋ ਲੱਖ ਸੀ ਜੋ ਅੱਜ ਕਰੋੜਾਂ ਵਿੱਚ ਹੈ ਇਹ ਸੇਹਰਾ ਦਰਬਾਰ ਸਾਹਿਬ  ਵਿੱਚ ਅੱਜ ਵੀ ਸਾਂਭਿਆਂ ਹੋਇਆ ਹੈ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸਮੇਂ ਗੁਰੂ ਅਮਰਦਾਸ ਵੱਲੋਂ ਬੰਦ ਕੀਤੀ ਗਈ ਸਤੀ ਪਰੱਥਾ ਦੁਹਰਾਈ ਗਈ ਸੀ ਅਤੇ ਉਸ ਦੀ ਚਿਤਾ ਵਿੱਚ ਸੱਤ ਰਾਣੀਆਂ ਅਤੇ ਰਖੈਲ਼ਾਂ ਸਤੀ ਕੀਤੀਆਂ ਗਈਆਂ ਸਨ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲੂਏ ਵੱਲੋਂ ਪੰਥ ਵਿੱਚੋਂ ਵਾਰਿਸ ਚੁਣਨ ਦੀ ਸਲਾਹ ਦਿੱਤੀ ਗਈ ਸੀ । ਪਰ ਮਹਾਰਾਜੇ ਨੇ ਆਪਣੇ ਪੁੱਤਰਾਂ ਨੂੰ ਹੀ ਵਾਰਿਸ ਮੰਨਿਆਂ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਚਿੱਠੀ ਪਹੁੰਚਾਉਣ ਤੋਂ ਰੋਕਣ ਵਾਲੇ ਡੋਗਰਿਆਂ ਨੂੰ ਹਮੇਸਾਂ ਅੰਗ ਸੰਗ ਰੱਖਿਆ ਅਤੇ ਇਸ ਦੇ ਉਲਟ ਸਿੱਖ ਪੰਥ ਦੇ ਹੱਕ ਵਿੱਚ ਰਹਿਣ ਵਾਲੇ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਏ ਨੂੰ ਰਾਜਧਾਨੀ ਤੋਂ ਦੂਰ ਹੀ ਜੰਗੀ ਮੋਰਚਿਆਂ ਤੇ ਰੱਖਣ ਨੂੰ ਹੀ ਪਹਿਲ ਦਿੱਤੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਸ ਸਦਾ ਕੌਰ  ਦੀ ਜਾਇਦਾਦ ਮਿਸਲ ਆਦਿ ਸਭ ਕੁੱਝ ਕਬਜੇ ਵਿੱਚ ਕਰ ਲਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਸਿੱਖ ਮਿਸਲਾਂ ਨੂੰ ਆਪਣੇ ਕਬਜੇ ਹੇਠ ਕਰ ਲਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਉਲਟ ਉਹਨਾਂ ਦੀ ਯਾਦਗਾਰ ਜਬਰਦਸਤੀ ਉਸਾਰੀ ਸੀ ਅਤੇ ਉਹਨਾਂ ਦਾ ਅੰਗੀਠਾ ਵੀ ਫਰੋਲਿਆ ਗਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸੇਰ ਸਿੰਘ ਨੇ ਸਭ ਤੋਂ ਪਹਿਲਾਂ ਸਿੱਖਾਂ ਵਿੱਚ ਦਾੜੀ ਬੰਨਣ ਦਾ ਰਿਵਾਜ ਤੋਰਿਆ ਸੀ।
ਕੀ ਤੁਸੀਂ ਦੇ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਨੇ ਸਭ ਤੋਂ ਪਹਿਲਾਂ ਸਿੱਖਾਂ ਵਿੱਚੋਂ ਕੇਸ ਕਤਲ ਕਰਵਾਏ ਸਨ ਅਤੇ ਅੰਗਰੇਜ ਔਰਤ ਨਾਲ ਵਿਆਹ ਵੀ ਕਰਵਾਇਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਗੁਰੂਆਂ ਦੇ ਬੱਚਿਆਂ ਵਾਂਗ ਸਹੀਦੀਆਂ ਪਾਉਣ ਦੀ ਬਜਾਇ ਅੰਗਰੇਜਾਂ ਦੀਆਂ ਤਲੀਆਂ ਚੱਟਣੀਆਂ ਮੰਨਜੂਰ ਕੀਤੀਆਂ ਸਨ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜਾਂ ਦੇ ਹੁਕਮ ਨੂੰ ਮੰਨਦਿਆਂ ਕਦੀ ਸਤਲੁਜ ਪਾਰ ਕਰਨ ਦੀ ਹਿੰਮਤ ਨਹੀਂ ਕੀਤੀ।
loading...
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਨੂੰ ਉਸਦੇ ਦੋਸਤ ਡੋਗਰਿਆਂ ਵੱਲੋਂ ਹੀ ਸਹੀਦ ਕਰਵਾਇਆ ਗਿਆ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਮ ਸਿੰਘ ਅਟਾਰੀ ਵਾਲੇ ਨੂੰ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਸੀ ਪਰ ਮਹਾਰਾਣੀ ਜਿੰਦਾਂ ਦੇ ਸੱਦਾ ਭੇਜਣ ਤੇ ਸਿੱਖ ਰਾਜ ਦੀ ਰੱਖਿਆ ਲਈ ਇਸ ਨੇ ਸਹੀਦੀ ਪਾਈ ਸੀ।

Monday 30 May 2011

ਕੋਈ ਵੀ ਗੁਰਬਾਣੀ ਦੀ ਸਹੀ ਵਿਆਖਿਆ ਨਹੀਂ ਕਰ ਸਕਦਾ।

ਗੁਰਬਾਣੀ ਦੀ ਜਾਂ ਕਿਸੇ ਵੀ ਦੂਸਰੇ ਮਨੁੱਖ ਦੇ ਆਖੇ ਹੋਏ ਸਬਦਾਂ ਦੀ ਅਸਲ ਵਿਆਖਿਆ ਕੋਈ ਨਹੀਂ ਕਰ ਸਕਦਾ ਪਰ ਆਪੋ ਆਪਣੀ ਸਮੱਰਥਾ ਅਨੁਸਾਰ ਵੱਧ ਘੱਟ ਜਰੂਰ ਕੀਤੀ ਜਾ ਸਕਦੀ ਹੈ ।ਗੁਰਬਾਣੀ ਦੀ ਵਿਆਖਿਆ ਸਬੰਧੀ ਇੱਕ ਸਾਖੀ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਵੀ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਤੋਂ ਅਸਮੱਰਥਾ ਜਾਹਿਰ ਕੀਤੀ ਸੀ ਜਦੋਂ ਕਿ ਬਹੁਤ ਸਾਰੇ ਹੰਕਾਰੀ ਅਖੌਤੀ ਵਿਦਵਾਨ ਆਪੋ ਆਪਣੀ ਵਿਆਖਿਆ ਨੂੰ ਹੀ ਸਹੀ ਦੱਸ ਰਹੇ ਹਨ।ਗੁਰੂ ਗੋਬਿੰਦ ਸਿੰਘ ਨੂੰ ਇੱਕ ਵਾਰ ਸਿੰਘਾਂ ਨੇ ਤਲਵੰਡੀ ਸਾਬੋ ਵਿਖੇ ਗੁਰਬਾਣੀ ਦੇ ਅਰਥ ਸਮਝਾਉਣ ਸਬੰਧੀ ਬੇਨਤੀ ਕੀਤੀ ਸੀ ਪਰ ਗੁਰੂ ਗੋਬਿੰਦ ਸਿੰਘ ਨੇ ਇਸ ਬੇਨਤੀ ਦੇ ਉੱਤਰ ਵਿੱਚ ਸਿੰਘਾਂ ਨੂੰ ਸਮਝਾਇਆ ਅਤੇ ਕਿਹਾ ਸੀ ਕਿ ਗੁਰਬਾਣੀ ਦੀ ਵਿਆਂਖਿਆਂ ਅਤੇ ਅਰਥਾਂ ਨੂੰ ਕਰਨ ਲਈ ਗੁਰੂ ਨਾਨਕ ਦੇਵ ਜੀ ਤੋਂ ਕੋਈ ਦਸ ਗੁਣਾਂ ਸਿਆਂਣਾਂ ਵਿਅਕਤੀ ਹੀ ਸਹੀ ਅਰਥ ਕਰ ਸਕਦਾ ਹੈ ਪਰ ਅਸੀ ਤਾਂ ਤੁਹਾਨੂੰ ਉਨੇਂ ਅਰਥ ਹੀ ਸਮਝਾ ਸਕਦੇ ਹਾਂ ਜਿੰਨੀ ਸਾਨੂੰ ਪਰਮਾਤਮਾ ਨੇ ਸਮੱਰਥਾ ਬਖਸੀ ਹੈ।ਜਪੁਜੀ ਸਾਹਿਬ ਵਿੱਚ ਗੁਰੂ ਨਾਨਕ ਜੀ ਵੀ ਕਹਿੰਦੇ ਹਨ ਕਿ ਅੱਖਰਾਂ ਦੇ ਅਰਥ ਕੋਈ ਵੀ ਸਹੀ ਨਹੀਂ ਕਰ ਸਕਦਾ ਅੱਖਰਾਂ ਦੇ ਅਰਥ ਹਰ ਕੋਈ ਆਪਣੀ ਅਕਲ ਅਤੇ ਸਮੱਰਥਾ ਮੁਤਾਬਕ ਹੀ ਕਰ ਸਕਦਾ ਹੈ। ਅੱਖਰਾਂ ਵਿੱਚ ਗਿਆਨ ਗੀਤ ਅਤੇ ਗੁਣ ਛੁਪੇ ਹੁੰਦੇ ਹਨ ਅੱਖਰਾਂ ਵਿੱਚ ਨਾਮ ਭਾਵ ਪਰਮਾਤਮਾਂ ਵੀ ਛੁਪਿਆ ਹੋ ਸਕਦਾ ਹੈ  ਸਿਫਤ ਸਲਾਹ ਵੀ ਹੋ ਸਕਦੀ ਹੈ ਅੱਖਰ ਲਿਖਣ ,ਬੋਲਣ ਅਤੇ ਆਦਤਾਂ ਦਾ ਵੀ ਵਰਣਨ ਕਰ ਸਕਦੇ ਹਨ ਇਹ ਅੱਖਰ ਕਿਸਮਤਾਂ ਨੂੰ ਵੀ ਦੱਸਣ ਦੀ ਤਾਕਤ ਰੱਖਦੇ ਹਨ। ਜਪੁਜੀ ਸਾਹਿਬ ਦੀ ਬਾਣੀ ਅਨੁਸਾਰ
 ਅੱਖਰੀਂ ਨਾਮ ਅੱਖਰੀਂ ਸਾਲਾਹ ਅੱਖਰੀਂ ਗਿਆਨ ਗੀਤ ਗੁਣ ਗਾਹ ।
 ਅੱਖਰੀਂ ਲਿਖਣ ਬੋਲਣ ਬਾਣ ਅੱਖਰੀਂ ਸਿਰ ਸੰਜੋਗ ਵਿਖਾਣ ।
 ਜਿਨ ਇਹ ਲਿਖੇ ਤਿਸ ਸਿਰ ਨਾਂਹੀ
 ਜਿਵ ਫੁਰਮਾਹੀ ਤਿਵ ਤਿਵ ਪਾਂਹੀਂ।
 ਉਪਰੋਕਤ ਸਲੋਕ ਦਾ ਭਾਵ ਇਹੀ ਹੈ ਕਿ ਕਿਸੇ ਦੂਸਰੇ ਦੇ ਆਖੇ ਹੋਏ ਸਬਦਾਂ ਦਾ ਭਾਵ ਹਰ ਮਨੁੱਖ ਆਪੋ ਆਪਣੀ ਸਮੱਰਥਾ ਅਨੁਸਾਰ ਹੀ ਕਰ ਸਕਦਾ ਹੈ ਕਿਉਕਿ ਕੋਈ ਮਨੁੱਖ ਜਦ ਕੋਈ ਸਬਦ ਬੋਲਦਾ ਹੈ ਤਾਂ ਕੋਈ ਦੂਸਰਾ ਮਨੁੱਖ ਉਹ ਸਬਦ ਆਖਣ ਸਮੇਂ ਉਸ ਅਵਸਥਾ ਨੂੰ ਪੂਰੀ ਤਰਾਂ ਮਹਿਸੂਸ ਹੀ ਨਹੀਂ ਕਰ ਸਕਦਾ। ਦੂਸਰਾ ਵਿਅਕਤੀ ਤਾਂ ਛੱਡੋ ਖੁਦ ਉਹੀ ਮਨੁੱਖ ਉਹੀ ਸਬਦ ਕਿਸੇ ਦੂਸਰੇ ਸਮੇਂ ਦੂਸਰੀ ਥਾਂ ਤੇ ਉਸੇ ਭਾਵ ਅਰਥ ਪ੍ਰਗਟ ਨਹੀਂ ਕਰਦਾ।ਗੁਰਬਾਣੀ ਦੀ ਪੰਕਤੀ , ਸਬਦ ਗੁਰੂ ਸੁਰਤ ਧੁਨ ਚੇਲਾ , ਦੇ ਅਨਸਾਰ ਕਿਸੇ ਵੀ ਮਨੁੱਖ ਦੁਆਰਾ ਬੋਲੇ ਗੁਰੂ ਰੂਪ ਸਬਦਾਂ ਦੇ ਨਾਲ ਸੁਰਤੀ ਅਤੇ ਧੁਨ ਦਾ ਪ੍ਰਭਾਵ ਚੇਲੇ ਵਾਲਾ ਹੁੰਦਾ ਹੈ। ਇਸ ਦਾ ਭਾਵ ਇਹ ਵੀ ਹੈ ਕਿ ਗੁਰੂ ਅਤੇ ਚੇਲੇ ਦੀ ਸਾਂਝੀ ਸੋਚ ਹੀ ਅਸਲ ਅਰਥ ਹੁੰਦੇ ਹਨ। ਜਿਸ ਤਰਾਂ ਗੁਰਬਾਣੀ ਨੂੰ ਬੋਲਣ ਸਮੇਂ ਇਹ ਵੀ ਦੇਖਣਾਂ ਜਰੂਰੀ ਹੁੰਦਾ ਹੈ ਕਿ ਬੋਲਣ ਵਾਲੇ ਦੀ ਸੁਰਤੀ ਗੁਰਬਾਣੀ ਵਿੱਚ ਹੈ ਜਾਂ ਚੜ ਰਹੇ ਚੜਾਵੇ ਵਿੱਚ ਤਾਂ ਨ੍ਹੀਂ ਜਾਂ ਕਿਧਰੇ ਸਾਹਮਣੇ ਮੱਥਾ ਟੇਕਣ ਵਾਲੇ ਲੋਕਾਂ ਦੇ ਰੰਗ ਰੂਪ ਅਮੀਰ ਗਰੀਬ ਤਾਂ ਨਹੀਂ ਦੇਖ ਰਹੀ। ਦੂਸਰੀ ਗੁਰਬਾਣੀ ਪੜਨ ਵਾਲੇ ਦੀ ਧੁਨ ਸਹਜ ਵਾਲੀ ਹੈ ਜਾਂ ਪਿਆਰ ਵਾਲੀ ਜਾਂ ਠੱਗੀ ਵਾਲੀ ।ਬਹੁਤ ਸਾਰੇ ਲੋਕ ਧਾਰਮਿਕ ਸਲੋਕਾਂ ਨੂੰ ਬੋਲਣ ਸਮੇਂ ਹਥਿਆਰ ਦਾ ਰੂਪ ਹੀ ਬਣਾਂ ਲੈਦੇ ਹਨ। ਇਸ ਲਈ ਹੀ ਗੁਰੂ ਜੀ ਕਹਿੰਦੇ ਹਨ ਕਿ ਇਹ ਅੱਖਰ "ਜਿਨ ਇਹ ਲਿਖੇ ਤਿਸ ਸਿਰ ਨਾਂਹੀ । ਜਿਵ ਫੁਰਮਾਂਹੀ ਤਿਵ ਤਿਵ ਪਾਂਹੀਂ॥ ਸੋ ਅੱਖਰਾਂ ਦੇ ਅਰਥ ਕਰਨ ਵਾਲ;ੇ ਉੱਪਰ ਵੀ ਨਿਰਭਰ ਹੁੰਦਾਂ ਹੈ ਕਿ ਉਸ ਵਿੱਚ ਸਮੱਰਥਾ ਕਿੰਨੀ ਅਤੇ ਕਿਸ ਪ੍ਰਕਾਰ ਦੀ ਹੈ।ਗੁਰਬਾਣੀ ਦੀ ਵਿਆਖਿਆ ਮਨੁੱਖੀ ਧਰਾਤਲ ਵਾਲੇ ਜਾਂ ਕਿਸੇ ਧੜੇ ਦੀ ਸੋਚ ਅਧੀਨ ਹੋ ਹੀ ਨਹੀਂ ਸਕਦੀ ਅਤੇ ਨਾਂਹੀ ਇਹ ਕਿਸੇ ਕੌਮ ਜਾਂ ਧਾਰਮਿਕ ਘੇਰੇ ਦੇ ਅੰਦਰ ਰਹਿ ਕੇ ਕੀਤੀ ਜਾ ਸਕਦੀ ਹੈ । ਜਦ ਕੋਈ ਮਨੁੱਖ ਇਸ ਦੀ ਵਿਆਖਿਆ ਸਿੱਖ ਕੌਮ ਦੇ ਨਾਂ ਥੱਲੇ ਵੀ ਕਰਨ ਦੀ ਕੋਸਿਸ ਕਰਦਾ ਹੈ ਤਦ ਵੀ ਗੁਰਬਾਣੀ ਦੀ ਵਿਆਖਿਆ ਅਧੂਰੀ ਹੀ ਹੁੰਦੀ ਹੈ ਕਿਉਂਕਿ ਗੁਰਬਾਣੀ ਅਨੁਸਾਰ ਹਿੰਦੂ ਅੰਨਾਂ ਤੁਰਕੂ ਕਾਣਾਂ ਦੇ ਅਰਥ ਭਾਵ ਅਨੁਸਾਰ ਮਨੁੱਖ ਜਦ ਤੱਕ ਕਿਸੇ ਵਿਸੇਸ ਸੰਸਾਰੀ ਧੜੇ ਜੋ ਸਿੱਖ ਹਿੰਦੂ ਮੁਸਲਮਾਨ ਇਸਾਈ ਕੋਈ ਵੀ ਹੋਵੇ ਦੇ ਅਧੀਨ ਹੋ ਕੇ ਕੁੱਝ ਬੋਲਦਾ ਜਾਂ ਕਰਦਾ ਹੈ ਤਦ ਤੱਕ ਉਸਦਾ ਗਿਆਨ ਅਧੂਰਾ ਅਤੇ ਵਿਵਹਾਰ ਅੰਨੇ ਜਾਂ ਕਾਣੇ ਵਾਲਾ ਹੀ ਹੋਵੇਗਾ। ਗੁਰ ਉਪਦੇਸ ਦਹ ਦਿਸ ਧਾਵਤ ਜਾਂ ਗੁਰ ਉਪਦੇਸ ਚਹੁੰ ਵਰਣਾਂ ਕੋ ਸਾਂਝਾਂ ਅਤੇ ਸਗਲ ਸੰਗ ਹਮਕੋ ਬਣਿ ਆਈ ਦੀ ਭਾਵਨਾਂ ਤੋਂ ਬਿਨਾਂ ਕੀਤੇ ਗੁਰਬਾਣੀ ਦੇ ਅਰਥ ਝੂਠੇ ਹੀ ਰਹਿਣਗੇ। ਗੁਰਬਾਣੀ ਜਾਂ ਕਿਸੇ ਵੀ ਧਾਰਮਿਕ ਗਰੰਥ ਦੇ ਅਰਥ ਜਦ ਤੱਕ ਬਰਹਿਮੰਡ ਦੇ ਲੈਵਲ ਤੋਂ ਘੱਟ ਹੋ ਹੀ ਨਹੀਂ ਸਕਦੇ। ਜਿਹੜੇ ਵੀ ਪਰਚਾਰਕ ਵਿਦਵਾਨ ਜਦ ਤੱਕ ਗੁਰਬਾਣੀ ਦੇ ਅਰਥ ਕਿਸੇ ਕੌਮੀ ਘੇਰੇ ਵਿੱਚ ਖੜਕੇ ਕਰਦੇ ਹਨ ਤਦ ਤੱਕ ਉਹ ਅਰਥਾਂ ਦੇ ਅਨੱਰਥ ਹੀ ਕਰਦੇ ਹਨ। ਅਸਲ ਵਿੱਚ ਧਾਰਮਿਕ ਗਰੰਥਾਂ ਦੀ ਵਿਆਖਿਆ ਹਮੇਸਾਂ ਸੰਸਾਰ ਜਾਂ ਬਰਿਹਮੰਡ ਦੇ ਲੈਵਲ ਉਪਰ ਹੀ ਕੀਤੀ ਜਾ ਸਕਦੀ ਹੈ। ਰਾਜਸੱਤਾ ਆਪਣੇ ਗੁਲਾਮਾਂ ਦੁਆਰਾ ਹਮੇਸਾਂ ਹੀ ਧਾਰਮਿਕ ਗਰੰਥਾਂ ਦੀ ਵਿਆਖਿਆ ਕੌਮੀ ਜਾਂ ਵਿਸੇਸ ਦੁਨਿਆਵੀ ਧੜਿਆਂ ਵਾਲੀ ਸੋਚ ਅਧੀਨ ਹੀ ਕਰਵਾਉਦੀ ਹੈ ਜਿਸ ਨਾਲ ਪਾੜੋ ਅਤੇ ਰਾਜ ਕਰੋ ਦੀ ਨੀਤੀ  ਜੁੜੀ ਹੁੰਦੀ ਹੈ । ਅਖੌਤੀ ਗੁਲਾਮ ਪਰਚਾਰਕ ਭ੍ਰਿਸਟ ਰਾਜਸੱਤਾਵਾਂ ਲਈ ਇਹ ਕੰਮ ਕਰਦੇ ਹਨ ਤਾਂ ਜੋ ਲੋਕਾਂ ਨੂੰ ਰਾਜਸੱਤਾ ਦੇ ਪੈਰਾਂ ਵਿੱਚ ਹੀ ਰੱਖਿਆ ਜਾਵੇ। ਇਹਨਾਂ ਗੁਲਾਮ ਭ੍ਰਿਸਟ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਰਾਜਸੱਤਾ ਦੀ ਪੁਸਤ ਪਨਾਹੀ ਹਾਸਲ ਹੁੰਦੀ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਨੇ ਹਰ ਮਨੁੱਖ ਨੂੰ ਗੁਰਬਾਣੀ ਖੁਦ ਪੜਨ ਲਈ ਹੁਕਮ ਕੀਤਾ ਸੀ ਅਤੇ ਜਦ ਮਨੁੱਖ ਖੁਦ ਪੜਦਾ ਹੈ ਨਿਸਕਾਮ ਹੋਕੇ ਤਦ ਉਸਨੂੰ ਅਰਥ ਖੁਦ ਹੀ ਸਮਝ ਆ ਜਾਂਦੇ ਹਨ ਗੁਰਬਾਣੀ ਜਾਂ ਧਾਰਮਿਕ ਗਰੰਥਾਂ ਵਿੱਚ ਆਪਣੇ ਅਰਥ ਆਪ ਸਮਝਾਉਣ ਦੀ ਤਾਕਤ ਅਤੇ ਰਮਜ ਹੁੰਦੀ ਹੈ।ਸੋ ਇਸ ਲਈ ਹੀ ਮਨੁੱਖ ਨੂੰ ਸਿੱਖਣ ਵਾਲਾ ਸਿੱਖ ਅਤੇ ਖੁਦ ਧਾਰਮਿਕ ਗਰੰਥਾਂ ਦਾ ਪਾਠ ਬੋਧ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਵਿਦਿਆ ਸਿੱਖਣ ਲਈ ਜਿਸ ਤਰਾਂ ਅਧਿਆਪਕ ਦੀ ਮੱਦਦ ਲਈ ਜਾਂਦੀ ਹੈ ਇਸ ਤਰਾਂ ਧਾਰਮਿਕ ਗਰੰਥਾਂ ਦੇ ਨਾ ਸਮਝ ਆਏ ਹਿੱਸੇ ਲਈ ਮੱਦਦ ਲੈ ਲੈਣੀ ਚਾਹੀਦੀ ਹੈ ਪਰ ਨਿਰਭਰ ਫਿਰ ਵੀ ਸਾਡੀ ਸਮਝ ਤੇ ਹੀ ਹੁੰਦਾ ਹੈ ਕਿ ਅਸ਼ੀਂ ਕਿਹੜਾ ਦਰਜਾ ਨਤੀਜੇ ਵਿੱਚ ਦਿਖਾ ਸਕਦੇ ਹਾਂ। ਆਪੋ ਆਪਣੀ ਸਮੱਰਥਾ ਅਨੁਸਾਰ ਹੀ ਨਤੀਜਾ ਹਾਸਿਲ ਹੋਵੇਗਾ ਜੋ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਹੈ ਵਿਦਿਆਰਥੀਆਂ ਦੀ ਤਰਾਂ।
ਫੋਨ 9417727245

Saturday 28 May 2011

ਐ ਖੁਦਾ ਮੈਂ ਹਿੰਦੋਸਤਾਨ ਬੋਲਦੈਂ ?


                  ਅੱਜ ਜਦ ਮੇਰੇ ਤੇ ਇਲਜਾਮ ਲਾਏ ਜਾਂਦੇ ਨੈ ਮੈਨੂੰ ਦੋਸੀ ਬਣਾਇਆ ਜਾਂਦਾ ਹੈ ਪਰ ਕੀ ਕੋਈ ਮੇਰਾ ਪੱਖ ਸੁਣੇਗਾ। ਜੋ ਦੋਸ ਮੇਰੇ ਤੇ ਲਾਏ ਜਾਂਦੇ ਹਨ ਪਰ ਮੈ ਤਾਂ ਕਦੇ ਇਹ ਚਾਹਿਆ ਨਹੀ ਮੈਂ ਕਦੇ ਇਹ ਕੁੱਝ ਮੰਗਿਆਂ ਨਹੀਂ। ਇਹ ਸਭ ਕੁੱਝ ਤਾਂ ਮੇਰੇ ਤੇ ਥੋਪਿਆ ਗਿਆ ਹੈ ਮੇਰੇ ਮੂੰਹ ਵਿੱਚ ਧੱਕੇ ਨਾਲ ਪਾਇਆ ਗਿਆ ਹੈ। ਤੁਸੀਂ ਪੁੱਛੋਗੇ ਮੈਂ ਕੌਣ ਹਾਂ ਲਉ ਸੁਣੋ ਮੈਂ ਹਿੰਦੋਸਤਾਨ ਬੋਲਦੈਂ । ਇੱਥੇ ਵਸਣ ਵਾਲਿਆਂ ਦੀ ਆਤਮਾ ਹਾਂ ਮੈਂ ਸੁਣੋ ਪਰ ਜੇਰਾ ਕਰਕੇ ਸੁਣਿਉ ਸੱਚ ਸੁਣਨਾਂ ਕਿਸੇ ਲਈ ਸੌਖਾ ਨਹੀਂ ਹੁੰਦਾ ਕਿਉਂਕਿ ਇਹ ਕੌੜਾ ਜੋ ਹੁੰਦਾ ਹੈ। ਰਾਜਸੱਤਾ ਤਾਂ ਉਂਜ ਹੀ ਹੰਕਾਰੀ ਹੁੰਦੀ ਹੈ ਇਸ ਨੂੰ ਤਾਂ ਚਮਚਾਗਿਰੀ ਹੀ ਚੰਗੀ ਲੱਗਦੀ ਹੈ। ਮੈਂ  ਆਪਣੀ ਵਿੱਥਿਆ ਸੁਣਾਉਣ ਤੋਂ ਪਹਿਲ਼ਾਂ ਦੱਸ ਦਿਆਂ ਕਿ ਮੇਰਾ ਪ੍ਰੀਵਾਰ ਕਾਫੀ ਵੱਡਾ ਹੈ ਮੇਰੀ ਝੋਲੀ ਵਿੱਚ ਕੁਦਰਤ ਨੇ ਸਭ ਤੋਂ ਵਧੀਆ ਆਖੇ ਜਾਣ ਵਾਲੇ ਮਿਹਨਤੀ ਕਿਸਾਨ, ਕਿਰਤੀ ਮਜਦੂਰ, ਹੱਕ ਸੱਚ ਤੇ ਧਰਮ ਦੀ ਕਮਾਈ ਚੋਂ ਰੋਟੀ ਖਾਣ ਵਾਲੇ ਨਖਿੱਧ ਗੁਲਾਮੀ ਦੀ ਕਿਰਤ ਕਰਨ ਵਾਲੇ ਨੌਕਰੀ ਪੇਸਾ ਮੁਲਾਜਮ, ਮੱਧਮ ਦਰਜੇ ਵਾਲਾ ਹੱਕ ਸੱਚ ਤੇ ਖੜਕੇ ਵਪਾਰ ਕਰਨ ਵਾਲਾ ਵਪਾਰੀ  ਮੇਰੀਆਂ ਤਿੰਨ ਔਲ਼ਾਦਾਂ ਹਨ। ਇਹ ਸਪੂਤ ਹਨ ਜਿੰਨਾਂ ਮੇਰਾ ਨਾਂ ਅੱਜ ਤਕ ਸੰਸਾਰ ਉੱਪਰ ਉੱਚਾ ਰੱਖਿਆ ਹੈ। ਦੇਸ ਅਤੇ ਵਿਦੇਸਾਂ ਵਿੱਚ ਕਿਰਤ ਅਤੇ ਹੱਕ ਸੱਚ ਦੀ ਕਮਾਈ ਕਰਨ ਵਾਲੇ ਇੰਨਾਂ ਪੁੱਤਰਾਂ ਨੇ ਮੇਰਾ ਨਾਂ ਸਾਰੇ ਸੰਸਾਰ ਉੱਪਰ ਉੱਚਾ ਕੀਤਾ ਹੈ।
                      ਅਫਸੋਸ ਹੈ ਮੈਨੂੰ ਜਦ ਤੋਂ ਮੇਰੇ ਉੱਪਰ ਗਦਾਰ ਰਾਜਸੱਤਾ ਨੇ ਮੇਰੀ ਰਾਜਗੱਦੀ ਧੋਖਿਆਂ ਨਾਲ ਕਬਜੇ ਹੇਠ ਕੀਤੀ ਹੈ ਤਦ ਤੋਂ ਮੇਰੀ ਔਲਾਦ ਨੁੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੇਰੇ ਹੀ ਕੁੱਝ ਵਾਰਿਸ ਭ੍ਰਿਸਟ ਰਾਜਸੱਤਾ ਦੀ ਕੁਹਾੜੀ ਦਾ ਦਸਤਾ ਬਣ ਬੈਠੇ ਹਨ ਜਿੰਨਾਂ ਮੇਰੀਆਂ ਔਲਾਦਾਂ ਨੂੰ ਭਿਸਟ ਕਰਨਾਂ ਸੁਰੂ ਕੀਤਾ ਹੋਇਆ ਹੈ। ਭਲਾ ਦੱਸੋ ਮੇਰਾ ਕਿਸਾਨ ਪੁੱਤਰ ਜਿਸ ਨੇ ਸਦਾ ਹੀ ਧਰਮ ਵਾਲੀ ਕਿਰਤ ਕਰਦਿਆਂ ਹੱਕ ਦੀ ਰੋਟੀ ਖਾਣੀ ਚਾਹੀ ਹੈ ਨੂੰ ਸਰਕਾਰਾਂ ਨੇ ਸਬਸਿਡੀਆਂ ਦੇ ਨਾਂ ਥੱਲੇ ਟੁਕੜਬੋਚ ਬਣਾਉਣ ਦੀ ਕੋਸਿਸ ਕਿਉਂ ਕੀਤੀ ਹੈ। ਇੰਨਾ ਭ੍ਰਿਸਟਾਂ ਨੂੰ ਪੁੱਛੋ ਕਿ ਜੇ ਕਿਸਾਨ ਦਾ ਜਿਆਦਾ ਹੀ ਹੇਜ ਹੈ ਤਾਂ ਤੁਸੀਂ ਵਿਦੇਸਾਂ ਦੀ ਕਣਕ 1600 ਰੁਪਏ ਕਵਿੰਟਲ ਖਰੀਦ ਦੇ ਹੋ ਪਰ ਮੇਰੀ ਕਿਸਾਨੀ ਤੌਂ 1100 ਰੁਪਏ । ਇੱਕ ਏਕੜ ਦੀ ਬੀਹ ਕਵਿੰਟਲ ਚੋਂ ਪੂਰੇ 10000 ਦਾ ਘਾਟਾ ਕਿਉਂ? ਇੰਨਾਂ ਹੀ ਫਰਕ ਜੀਰੀ ਦੀ ਫਸਲ ਵਿੱਚੋਂ ਇੱਕ ਏਕੜ ਦਾ ਸਲਾਨਾਂ ਬੀਹ ਹਜਾਰ ਦਾ ਘਾਟਾ ਪੰਜ ਏਕੜ ਵਾਲੇ ਕਿਸਾਨ ਨੂੰ ਸਾਲ ਦਾ ਇੱਕ ਲੱਖ ਦਾ ਘਾਟਾ ।ਦੱਸੋ ਸਬਸਿਡੀ ਵਿਦੇਸੀ ਕਿਸਾਨਾਂ ਨੂੰ ਹੈ ਜਾਂ ਪੰਜਾਬ ਦੇ ਕਿਸਾਨਾਂ ਨੂੰ? ਵਿਦੇਸੀ ਕਿਸਾਨ ਦੀ ਫਸਲ ਖਰੀਦੋ 1600 ਰੁਪਏ ਦੇਸੀ ਪੰਜਾਬੀ ਕਿਸਾਨ ਤੋਂ 1100 ਰੁਪਏ ਅਤੇ ਆਖਣ ਗੇ ਅਸੀਂ ਕਿਸਾਨ ਹਮਾਇਤੀ ਹਾਂ? ਕਿਸਾਨਾਂ ਦੀ ਹਮਦਰਦ ਸਰਕਾਰ ਅਖਵਾਉਣ ਵਾਲੀ ਪੰਜਾਬੀ ਸਰਕਾਰ ਵੀ ਚੁੱਪ ਵਿੱਚ ਹੀ ਭਲਾਈ ਸਮਝਦੀ ਹੈ। ਕਿਉਂ?
     ਦੂਸਰੇ ਦੀ ਗੁਲਾਮੀ ਵਿੱਚ ਕੰਮ ਕਰਨ ਵਾਲੇ ਮੇਰੇ ਦੇਸੀ ਅਤੇ ਵਿਦੇਸੀ ਅਖਵਾਉਂਦੀ ਔਲਾਦ ਮਿਹਨਤ ਨਾਲ ਰੋਟੀ ਖਾਣਾਂ ਚਾਹੁੰਦੀ ਹੈ। ਇਸ ਲਈ ਚੋਰੀ ,ਡਾਕੇ, ਠੱਗੀਆਂ ,ਬੇਈਮਾਨੀਆਂ ਦੀ ਕਮਾਈ ਕਰਨ ਦੀ ਥਾਂ ਗੁਲਾਮੀ ਕਬੂਲ ਕਰਕੇ ਵੀ ਕਿਰਤ ਉੱਪਰ ਹੀ ਟੇਕ ਰੱਖਦੀ ਹੈ। ਪਰ ਰਾਜਸੱਤਾ ਇਹਨਾਂ ਨੂੰ ਭ੍ਰਿਸਟ ਕਰਨ ਉੱਪਰ ਹੀ ਤੁਲੀ ਰਹਿੰਦੀ ਹੈ ਕਿਉਂ ਜੋ ਉਹ ਆਪਣੀਆਂ ਝੋਲੀਆਂ ਭਰਨ ਲਈ ਇਹਨਾਂ ਨੂੰ ਹੀ ਮਜਬੂਰ ਕਰਦੀ ਹੈ ਕਿ ਸਾਡੇ ਲਈ ਕਿਸੇ ਵੀ ਤਰੀਕੇ ਕਮਾਈ ਕਰਕੇ ਦਿਉ। ਇੱਕ ਵਾਰ ਚਿੱਕੜ ਵਿੱਚ ਡਿੱਗਿਆ ਮੁੜ ਸਾਫ ਹੋਣ ਜੋਗਾ ਹੀ ਛੱਡਿਆ ਨਹੀਂ ਜਾਂਦਾ। ਜੇ ਕੋਈ ਇਹਨਾਂ ਦੀ ਭ੍ਰਿਸਟਤਾ ਨੂੰ ਸਮਝ ਜਾਂਦਾ ਹੈ ਉਹ ਇਹਨਾਂ ਦੀ ਗੁਲਾਮੀ ਛੱਡਕੇ ਵਿਦੇਸਾਂ ਦੀ ਗੁਲਾਮੀ ਕਬੂਲ ਕਰਨ ਨੂੰ ਮਜਬੂਰੀ ਵੱਸ ਅਪਣਾ ਲੈਂਦਾ ਹੈ । ਦੇਸੀ ਕਾਲੇ ਅੰਗਰੇਜਾਂ ਨਾਲੋਂ ਵਿਦੇਸੀ ਗੋਰੇ ਅੰਗਰੇਜ ਹੀ ਚੰਗੇ ਹਨ ਜੋ ਕਿਰਤ ਦੀ ਕਦਰ ਕਰਦੇ ਹਨ। ਉੱਚੀਆਂ ਡਿਗਰੀਆਂ ਲੈ ਕੇ ਪਾਸ ਹੋਏ ਪਹਿਲੇ ਅਤੇ ਦੂਜੇ ਦਰਜੇ ਦੇ ਆਈ ਏ ਐੱਸ ,ਪੀ ਸੀ ਐੱਸ ਜਿੰਨਾਂ ਦੇ ਮਨਾਂ ਵਿੱਚ ਕਦੇ ਹੁੰਦਾਂ ਹੈ ਕਿ ਪੰਜਾਬੀਆਂ ਜਾਂ ਭਾਰਤੀਆਂ ਦੀ ਰੱਜ ਕੇ ਸੇਵਾ ਕਰਾਂਗੇ ਪਰ ਜਦ ਭ੍ਰਿਸਟ ਰਾਜਸੱਤਾ ਦੇ ਥੱਲੇ ਲੁਟੇਰੇ ਰਾਜਨੀਤਕਾਂ ਦੇ ਹੁਕਮਾਂ ਥੱਲੇ ਕੰਮ ਕਰਨਾਂ ਪੈਂਦਾ ਹੈ ਤਦ ਉਹ ਮਜਬੂਰ ਕਰ ਦਿੱਤੇ ਜਾਂਦੇ ਹਨ ਕਿ ਤੁਸੀਂ ਉਹਨਾਂ ਲੋਕਾਂ ਨੂੰ ਲੁੱਟੋ ਜਿੰਨਾਂ ਦੀ ਸੇਵਾ ਕਰਨ ਦੇ ਦਮ ਭਰਦੇ ਸੀ। ਬਚਪਨ ਅਤੇ ਜਵਾਨੀ ਦੇ ਰੰਗਲੇ ਸਮੇਂ ਨੂੰ ਪੜਾਈ ਦੇ ਲੇਖੇ ਲਾਉਣ ਵਾਲੇ ਇਹ ਲੋਕ ਨਾਂ ਨੌਕਰੀਆਂ ਛੱਡ ਸਕਦੇ ਹਨ ਨਾਂ ਬਗਾਵਤ ਕਰਨ ਦੀ ਸਥਿਤੀ ਵਿੱਚ ਹੁੰਦੇ ਹਨ।ਇਹ ਉਹ ਸਭ ਕਰਨ ਲਈ ਮਜਬੂਰ ਕਰ ਦਿੱਤੇ ਜਾਂਦੇ ਹਨ ਜੋ ਨਹੀਂ ਕਰਨਾਂ ਚਾਹੁੰਦੇ।ਬਹੁਤ ਵੱਡੇ ਦਿਲ ਜਿਗਰੇ ਵਾਲੇ ਅੱਧ ਵਿਚਕਾਰ ਛੱਡ ਜਾਂਦੇ ਹਨ ਇਹ ਗੁਲਾਮੀ ਅਤੇ ਬਹੁਤ ਸਾਰੇ ਵਿਦੇਸਾਂ ਦਾ ਰਾਹ ਫੜ ਲੈਂਦੇ ਹਨ।
                ਮੇਰਾ ਤੀਸਰਾ  ਹਿੰਮਤੀ ਵਪਾਰੀ ਵਰਗ ਜੋਖਿਮ ਕਬੂਲ ਕਰਦਾ ਹੋਇਆ ਵਪਾਰ ਦਾ ਰਾਹ ਚੁਣ ਲੈਂਦਾ ਹੈ। ਸਾਡੇ ਬਜੁਰਗਾਂ ਦੇ ਅਨੁਸਾਰ ਮੱਧਮ ਦਰਜੇ ਦਾ ਇਹ ਕਿੱਤਾ ਚੁਣਨਾਂ ਬਹੁਤ ਵੱਡੇ ਜੇਰੇ ਵਾਲਿਆਂ ਦਾ ਕੰਮ ਹੈ। ਪਰ ਸਾਡੀਆਂ ਸਰਕਾਰਾਂ ਨੇ ਤਾਂ ਹਰ ਇੱਕ ਨੂੰ ਤਬਾਹ ਕਰਨ ਦੀ ਨੀਤੀ ਤੇ ਹੀ ਅਮਲ ਕਰਨਾਂ ਹੀ ਆਪਣਾਂ ਅਧਿਕਾਰ ਬਣਾਂ ਲਿਆ ਹੈ।ਸਬਜੀ ਦੀ ਰੇਹੜੀ ਲਾਉਣ ਵਾਲੇ ਤੋਂ ਲੈਕੇ ਸੋਨੇ ਹੀਰਿਆਂ ਦੇ ਵਪਾਰ ਤੱਕ ਕਰਨ ਵਾਲੇ ਨੂੰ ਜਲੀਲ ਕਰਨ ਦਾ ਕੰਮ ਹੈ ਸਾਡੀਆਂ ਸਰਕਾਰਾਂ ਦਾ। ਹਰ ਦੁਕਾਨ ਉੱਪਰ ਇੰਨਸਪੈਕਟਰੀ ਰਾਜ ਦਾ ਕੁੰਡਾਂ ਪਾਕੇ ਜਲੀਲ ਕਰਨ ਦਾ ਪੂਰਾ ਜੋਰ ਲਾਇਆ ਜਾਂਦਾ ਹੈ। ਜੋ ਤਾਂ ਇੰਹਨਾਂ ਨੂੰ ਮਹੀਨਾਂ ਦੇਣਾਂ ਸੁਰੂ ਕਰ ਦੇਵੇ ਉਸ ਦਾ ਮਿਲਾਵਟੀ ਸੌਦਾ ਵੀ ਖਰਾ ਹੋ ਜਾਂਦਾ ਹੈ ਪਰ ਜੋ ਖਰਾ ਸੌਦਾ ਕਰਨ ਦੇ ਭਰਮ ਵਿੱਚ ਮਹੀਨਾਂ ਨਾਂ ਦੇਵੇ ਉਸਦਾ ਖਰਾ ਸੌਦਾ ਵੀ ਮਿਲਾਵਟੀ ਬਣਵਾ ਦੇਣਾਂ ਭ੍ਰਿਸਟ ਰਾਜਸੱਤਾ ਦਾ ਪਹਿਲਾ ਹੁਕਮ ਹੈ ।ਕੀ ਕੀ ਦੁੱਖ ਦੱਸਾਂ ਇਹਨਾਂ  ਦੇ ਸਬਰ ਅਤੇ ਕੁਦਰਤ ਦੇ ਸਹਾਰੇ ਜਿਉਂਦੇ ਹਨ ਇਹ ਸਭ ਕਦ ਇਹਨਾਂ ਦਾ ਭ੍ਰਿਸਟ ਰਾਜਨੀਤਕਾਂ ਤੋਂ ਖਹਿੜਾ ਸੁੱਟੇਗਾ ਖੁਦਾ ਹੀ ਜਾਣਦਾ ਹੈ । ਕਾਸ ਖੁਦਾ ਹੁਣ ਭਾਰਤੀਆਂ ਪੰਜਾਬੀਆਂ ਗੁਜਰਾਤੀਆਂ ਸਭ ਦੀ ਅਰਦਾਸ ਸੁਣੇ ਭ੍ਰਿਸਟਾਂ ਦੀ ਥਾਂ ਇਮਾਨਦਾਰ ਰਾਜਨੀਤਕਾਂ ਦਾ ਹੱਥ ਉੱਪਰ ਕਰ ਦੇਵੇ ਤਾਂ ਜੋ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਲੇ ਸਮਾਜ ਦੀ ਸਥਾਪਨਾ ਹੋ ਜਾਵੇ।
   

Wednesday 25 May 2011

ਏਹ ਕੇਹੇ ਇਨਕਲਾਬ |||||||||


ਆਧੁਨਿਕ ਯੁੱਗ ਦੇ ਦੇ ਰੰਗ ਵਰਣਨ ਕਰਨੇ ਬਹੁਤ ਮੁਸਕਲ ਹਨ। ਸਾਰਾ ਸਮਾਜ ਆਪੋ ਆਪਣੇ ਇਨਕਲਾਬ ਚੁੱਕੀ ਫਿਰਦਾ ਹੈ।ਕਿਹੜੇ ਕਿਹੜੇ ਇਨਕਲਾਬ ਦਾ ਵਰਣਨ ਕਰੀਏ?ਰਾਜਨੀਤੀ ਵਿੱਚੋਂ ਦੀ ਉਪਜ ਇਹ ਰੰਗ ਬਹੁਤ ਹੀ ਰੰਗ ਬਿਰੰਗੇ ਹਨ।ਸਮਾਜ ਨੂੰ ਕਿੰਨਾਂ ਨੀਵਾਂ ਜਾਂ ਉੱਚਾ ਕਰ ਦਿੰਦੇ ਹਨ ਇਹ ਅੱਜ ਹਰ ਸਿਆਣਾ ਮਨੁੱਖ ਸਮਾਜ ਨੂੰ ਦੇਖ ਕੇ ਸਮਝ ਸਕਦਾ ਹੈ।ਰਾਜਨੀਤੀ ,ਵਿਗਿਆਨ ਅਤੇ ਧਰਮ ਦੇ ਨਾਂ ਤੇ ਪੈਦਾ ਹੋ ਰਿਹਾ ਸਵਾਰਥੀ ਸੰਸਾਰ ਕੀ ਨਹੀਂ ਕਰ ਸਕਦਾ ਬਾਰੇ ਵੱਧ ਤੋਂ ਵੱਧ ਬੋਲਣਾ ਭੀ ਥੋੜਾ ਹੋ ਜਾਂਦਾ ਹੈਕਿਉਂਕਿ ਇਹਨਾਂ ਦੇ ਪੂਰੇ ਗੁਪਤ ਭੇਤ ਫਿਰ ਭੀ ਰਹਿ ਜਾਂਦੇ ਹਨ।ਧਰਮ ਅਤੇ ਵਿਗਿਆਨ ਜੋ ਰਾਜਨੀਤੀ ਦੁਆਰਾ ਪੈਦਾ ਕੀਤੇ ਜਾਂਦੇ ਹਨ ਸਮਾਜ ਦੀ ਬੁਰੀ ਗਤ ਬਣਾ ਦਿੰਦੇ ਹਨ ਹਨ। ਅਸਲੀ ਧਰਮ ਅਤੇ ਵਿਗਿਆਨ ਨਿੱਜੀ ਗਿਆਨ ਵਿੱਚੋਂ ਹੀ ਉਪਜਦੇ ਹਨ ਜਦੋਂਕਿ ਸਵਾਰਥ ਅਧਾਰਤ ਵਪਾਰਕ ਧਰਮ ਅਤੇ ਵਿਗਿਆਨ ਰਾਜਨੀਤੀ ਦੁਆਰਾ ਉਪਜਾਏ ਜਾਂਦੇ ਹਨ।ਰਾਜਨੀਤੀ ਦਾ ਕੋਈ ਧ੍ਰਮ ਹੀ ਨਹੀ ਹੁੰਦਾ।ਰਾਜਨੀਤੀ ਵਿੱਚ ਨੀਤੀ ਦੇ ਰਾਜ ਜਾਂ ਭੇਤ ਦਾ ਕਦੀ ਪਤਾ ਨਹੀਂ ਲੱਗਦਾ ਆਮ ਲੋਕਾਂ ਨੂੰ।ਸਮੁੱਚੇ ਭਾਰਤ ਨੂੰ ਛੱਡਕੇ ਪੰਜਾਬ ਨੂੰ ਅਧਾਰ ਮੰਨ ਕੇ ਆਉ ਵਿਚਾਰ ਕਰੀਏ।ਸਭ ਤੋਂ ਆਧੁੋਿਨਕ ਸਿੱਖ ਧਰਮ ਵਿੱਚ ਵਿਚਰਨ ਵਾਲੇ ਪੰਜਾਬ ਦਾਜੇ ਇਹ ਹਾਲ ਹੋ ਸਕਦਾ ਹੈ ਤਾਂ ਦੂਜੇ ਪੁਰਾਤਨ ਧਰਮਾਂ ਵਾਲੀਆਂ ਥਾਵਾਂ ਦਾ ਹਾਲ ਕਿਆਸਿਆ ਹੀ ਜਾ ਸਕਦਾ ਹੈ।ਪੰਜਾਬ ਵਿੱਚ ਕਾਮਰੇਡਾਂ ਤੋਂ ਲੈਕੇ ਤਰਕਸੀਲਾਂ ਤੱਕ ਅਨੇਕਾਂ ਅਣਗਿਣਤ ਜਥੇਬੰਦੀਆਂ ਹਨ ਜੋ ਵਿਗਿਆਨ ਦੀਆਂ ਪ੍ਰਚਾਰਕ ਹਨ,ਸਾਰੇ ਆਧੁਨਿਕ ਵਿੱਦਿਅਕ ਅਦਾਰੇ ਭੀ ਵਿਗਿਆਨ ਦੇ ਪ੍ਰਚਾਰਕ ਹਨ ਫਿਰ ਭੀ ਸਭ ਤੋਂ ਵੱਧ ਅੰਧਵਿਸਵਾਸ,ਪਰਦੂਸਣ,ਭ੍ਰਿਸਟ ਸਰਕਾਰਾਂ ,ਭਿਰਸਟ ਅਫਸਰਸਾਹੀ,ਭ੍ਰਿਸਟ ਬਨਾਰਸ ਦੇ ਠੱਗ ਪੰਜਾਬ ਵਿੱਚ ਹਨ।ਏਨੇ ਵਿੱਦਿਅਕ ਅਤੇ ਕਿਰਤੀ ਸੂਬੇ ਵਿੱਚ ਕਿਉਂ ਭ੍ਰਿਸਟਤਾ ,ਬੇਈਮਾਨੀ ,ਕਤਲੋਗਾਰਤ,ਸਵਾਰਥੀਪਣ,ਪੈਦਾ ਹੋ ਰਿਹਾ ਹੈ?ਸਵਾਰਥੀਪਣ ਦੇ ਕਾਰਣ ਗਰੀਬਾਂ ਦੀ ਥਾਂ ਅਮੀਰ ਲੋਕ ਰਿਆਇਤਾਂ ਲੈਣ ਵਿੱਚ ਮੋਹਰੀ ਹੋਏ ਪਏ ਹਨ।ਸਰਕਾਰੀ ਮੁਲਾਜਮਾਂ ਦੀ ਕੋਈ ਜਥੇਬੰਦੀ ਇਹ ਮੰਗ ਨਹੀਂ ਕਰਦੀ ਕਿ ਸਾਨੂੰ ਤਨਖਾਹ ਸਕੇਲ ਆਮ ਲੋਕਾਂ ਦੀ ਆਮਦਨ ਬਰਾਬਰ ਦਿੱਤੇ ਜਾਣ।ਹੁਣ ਤਾਂ ਲੋਕਸੇਵਕ ਦਾ ਚੋਗਾ ਪਹਿਨਣ ਵਾਲੇ ਅਰਬਾਂਪਤੀ ਆਮਦਨ ਵਾਲੇ ਰਾਜਨੀਤਕ ਭੀ ਤਨਖਾਹਾਂ ਦੇ ਪੈਕੇਜ ਲਈ ਜਾ ਰਹੇ ਹਨ।ਕੀ ਆਧੁਨਿੱਕ ਵਿਗਿਆਨ ਅਧਾਰਤ ਸਿੱਖਿਆ ਮਨੁੱਖ ਨੂੰ ਸਿਰਫ ਸਵਾਰਥੀ ਹੀ ਤਾਂ ਨਹੀਂ ਬਣਾ ਰਹੀ? ਜੇ ਇਹ ਵਿਗਿਆਨਕ ਸਿੱਖਿਆ ਮਨੁੱਖ ਨੂੰ ਸਵਾਰਥੀ ਹੀ ਬਣਾ ਰਹੀ ਹੈ ਤਾਂ ਇਸ ਦੀ ਕੋਈ ਲੋੜ ਨਹੀਂ ਰਹਿ ਜਾਂਦੀ।ਪੁਰਾਤਨ ਸਮਿਆਂ ਦੀ ਧਾਰਮਿਕ ਅਦਾਰਿਆਂ ਵਿੱਚੋਂ ਧਾਰਮਕ ਪੁਸਤਕਾਂ ਗੀਤਾ ,ਕੁਰਾਨ,ਜਪੁਜੀ ,ਜਾਂ ਗੁਰਬਾਣੀ ,ਬਾਈਬਲ ਅਧਾਰਤ ਦਿੱਤੀ ਜਾਂਦੀ ਸਿੱਖਿਆ ਕਿਤੇ ਵਧੀਆ ਸੀ ਜੋ ਮਨੁੱਖ ਜਾਤੀ ਨੂੰ ਨਿਤਾਣਿਆਂ ,ਨਿਮਾਣਿਆਂ ਦੀ ਮਦਦ ਕਰਨੀ ਸਿਖਾਂਉਂਦੀ ਸੀ।ਮਨੁੱਖ ਜਾਤੀ ਨੂੰ ਸਵਾਰਥੀ ,ਬੇਰਹਿਮ,ਅੱਯਾਸ ਬਣਾ ਦੇਣ ਵਾਲੀ ਵਿਗਿਆਨਕ ਵਿੱਦਿਆ ਦੀ ਕੋਈ ਲੋੜ ਨਹੀਂ।
              ਆਉ ਧਰਮ ਨੂੰ ਰਾਜਨੀਤੀ ਦੁਆਰਾ ਵਪਾਰਕ ਬਣਾ ਦੇਣ ਦੀ ਗੱਲ ਕਰੀਏ।ਧਰਮ ਨਿੱਜੀ ਆਚਰਣ ਦਾ ਬਾਹਰੀ ਰੂਪ ਹੁੰਦਾ ਹੈ।ਧਰਮ ਹਰ ਸਹੀ ਕੰਮ ਨੂੰ ਠੀਕ ਤਰੀਕੇ ਨਾਲ ਕਰਨ ਨੂੰ ਕਿਹਾ ਜਾਂਦਾ ਹੈ।ਧਰਮ ਹਰ ਰਿਸਤੇ ਨੂੰ ਸਹੀ ਸਮਾਜਕ ਮਰਿਆਂਦਾ ਅਨੁਸਾਰ ਨਿਭਾਉਣ ਨੂੰ ਕਿਹਾ ਜਾਂਦਾ ਹੈ ਜਿਵੇਂ ਮਾਂ ਨੂੰ ਪਤਨੀ ਨਹੀਂ ਸਮਝਣਾ,ਭੈਣ ਨੂਂ ਭਰਜਾਈ ਨਹੀਂ ਬਣਾਉਣਾ,ਪਤਨੀ ਨੂੰ ਭੈਣ ਨਹੀਂ ਕਹਿਣਾ।ਜਦ ਇਸਤਰਾਂ ਸਮਾਜਕ ਰਿਸਤੇ ਉਲਟਾ ਦਿੱਤੇ ਜਾਂਦੇ ਹਨ ਧਰਮ ਖਤਮ ਹੋ ਜਾਂਦਾ ਹੈ।ਧਰਮ ਦੇ ਨਾਂ ਥੱਲੇ ਸਮਾਜ ਦੀ ਵੰਡ ਕਰਨਾਂ,ਰਾਜਨੀਤੀ ਦਾ ਹੀ ਰੂਪ ਹੁੰਦਾ ਹੈ।ਰਾਜਨੀਤੀ ਸਮਾਜ ਨੂੰ ਪਾੜੋ ਅਤੇ ਰਾਜ ਕਰੋ ਦੇ ਸਿਧਾਂਤ ਤੇ ਚਲਾਉਂਦੀ ਹੈ।ਜਦ ਭੀ ਧਰਮ ਦੇ ਨਾਂ ਥੱਲੇ ਮਨੁੱਖ ਦਾਅਵਾ ਕਰਦਾ ਹੈ ਕਿ ਮੈਂ ਇਸ ਧਰਮ ਦਾ ਹਾਂ ਸਮਝੋ ਰਾਜਨੀਤੀ ਦਾ ਮੋਹਰਾਂ ਬਣ ਗਿਆ ਉਹ।ਅਸਲੀ ਧਰਮ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ ਤੋੜਦਾ ਨਹੀਂ।ਸਿੱਖ ਜੀਵਨਜਾਂਚ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦਾ ਸਿਧਾਂਤ ਦਿੰਦੀ ਹੈ।ਹਿੰਦੂ ਜੀਵਨ ਜਾਂਚ ਤਾਂ ਦੂਸਰਿਆਂ ਉਪਰ ਹੱਥ ਚੁੱਕਣ ਤੌਂ ਭੀ ਵਰਜਦੀ ਹੈ।ਇਸਲਾਮ ਜੀਵਨਜਾਂਚ ਰੋਟੀ ਖਾਣ ਤੋਂ ਪਹਿਲਾਂ ਗੁਆਂਢ ਦੇ ਘੱਟੋ ਘੱਟ ਸੱਤ ਘਰ ਦੇਖਣ ਦੀ ਗੱਲ ਕਰਦੀ ਹੈ ਕਿ ਉਹਨਾਂ ਵਿੱਚ ਕੋਈ ਭੁੱਖਾ ਤਾਂ ਨਹੀਂ ਬੈਠਾ।ਆਪ ਰੋਟੀ ਖਾਣ ਤੋਂ ਪਹਿਲਾਂ ਦੂਜੇ ਭੁੱਖੇ ਬੈਠੇ ਇਨਸਾਨ ਨੂੰ ਰਜਾਉਣ ਵਾਲੀ ਸੋਚ ਲੋਕਾਂ ਨੂੰ ਲੜਾ ਕਿਵੇਂ ਸਕਦੀ ਹੈ।ਇਸਾਈ ਜੀਵਨਜਾਂਚ ਸਭ ਨੂੰ ਪਿਆਰ ਕਰਨ ਦੀ ਗੱਲ ਕਰਦੀ ਹੈ।ਵੱਖੋ ਵੱਖਰੇ ਇਲਾਕਿਆਂ ਵਿੱਚ ਪੈਦਾ ਹੋਈਆਂ ਜੀਵਨਜਾਂਚਾ ਨੂੰ ਸਵਾਰਥੀ ਰਾਜਨੀਤੀ ਨੇ ਜਮਾਤਾਂ ਦਾ ਰੂਪ ਦੇ ਕੇ ਲੋਕਾਂ ਨੂੰ ਲੜਾਉਣਾਂ ਅਤੇ ਵੰਡ ਕੇ ਰੱਖਣ ਦਾ ਸਾਧਨ ਬਣਾ ਲਿਆ ਹੈ।ਪੰਜਾਬ ਦੇ ਹਰ ਪਿੰਡ ,ਸਹਿਰ ,ਕਸਬੇ ਵਿੱਚ ਧਰਮ ਦੇ ਨਾਂ ਤੇ ਅਣਗਿਣਤ ਜਥੇਬੰਦੀਆਂ ਬਣਨ ਦੇਣੀਆਂ ਰਾਜਨੀਤੀ ਦੀ ਖੇਡ ਹੀ ਹੈ ਤਾਂ ਕਿ ਲੋਕਾਂ ਨੂੰ ਪਾੜ ਕੇ ਰੱਖਿਆ ਜਾ ਸਕੇ।ਹਰ ਧਰਮ ਦੇ ਨਾਂ ਤੇ ਹਰ ਥਾਂ ਤੇ ਬਣੀਆਂ ਅਣਗਿਣਤ ਜਥੇਬੰਦੀਆਂ ਸਮਾਜ ਭਲਾਈ ਦੀ ਥਾਂ ਨਿੱਜੀ ਵਿਖਾਵੇ ਦਾ ਸਾਧਨ ਹਨ।ਨਿੱਜੀ ਵਿਖਾਵੇ ਕਰਨ ਵਾਲਾ ਮਨੁੱਖ ਧਾਰਮਿਕ ਨਹੀਂ ਰਾਜਨੀਤਕ ਹੁੰਦਾ ਹੈ।ਰਾਜਨੀਤਕ ਦਾ ਧਰਮ ਸਿਰਫ ਕੁਰਸੀ ਜਾਂ ਚੌਧਰ ਹੀ ਹੁੰਦਾ ਹੈ ।ਇਹਨਾਂ ਕੁਰਸੀਆਂ ਖਾਤਰ ਕਈ ਰਾਜਨੀਤਕ ਤਾਂ ਸੰਤ ਤੱਕ ਦਾ ਰੁਤਬਾ ਭੀ ਵਰਤਣ ਤੋਂ ਗੁਰੇਜ ਨਹੀਂ ਕਰਦੇ ਜਦਕਿ ਅਸਲੀ ਸੰਤ ਕਦੀ ਭੀ ਆਪਣੁ ਆਪ ਨੂੰ ਸੰਤ ਨਹੀਂ ਅਖਵਾਉਂਦਾ।ਗੁਰੂ ਰੂਪ ਬਾਬੇ ਨਾਨਕ ਨੇ ਭੀ ਆਪਣੇ ਆਪ ਨੂੰ ਨੀਚ ਸਦਾਇਆ ਪਰ ਅੱਜਕਲ ਆਪ ਹੀ ਆਪਣੇ ਆਪ ਨੂੰ ਸੰਤ ਅਖਵਾਈ ਜਾਣ ਵਾਲਿਆਂ ਦਾ ਹੜ ਆ ਗਿਆ ਹੈ।ਬਨਾਰਸ ਦੇ ਠੱਗਾਂ ਤੋਂ ਬਚਣ ਲਈ ਸਮਾਜ ਨੂੰ ਸੱਚੇ ਧਰਮ ਜੋ ਮਨੁੱਖ ਦੇ ਅੰਦਰੋਂ ਹੀ ਉਪਜਦਾ ਹੈ ਵੱਲ ਮੁੜਨਾਂ ਪੈਂਦਾ ਹੈ।ਧਰਮ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਤੇ ਬਣੀਆਂ ਜਥੇਬੰਦੀਆਂ ਤੋਂ ਆਮ ਮਨੁੱਖ ਨੂੰ ਬਚਣਾਂ ਹੀ ਚਾਹੀਦਾ ਹੈ।
               ਅੰਤ ਵਿੱਚ ਰਾਜਨੀਤਕ ਜੋ ਕੁਰਸੀ ਵਲ ਭੱਜਦੇ ਹਨ ਦਾ ਕਦੀ ਬੀ ਚੰਗੇ ਮਨੁੱਖ ਨੂੰ ਸਾਥੀ ਨਹੀਂ ਬਣਨਾਂ ਚਾਹੀਦਾ।ਕੁਰਸੀਆਂ ਸਰਕਾਰਾਂ ਤੋਂ ਲੈਕੇ ਪੀਵਾਰਾਂ ਤੱਕ ਭੀ ਜਨਮ ਲੈਦੀਆਂ ਰਹਿੰਦੀਆਂ ਹਨ।ਚੰਗੇ ਲੋਕ ਕੁਰਸੀ ਨੂੰ ਲੱਤ ਮਾਰਨ ਤੋਂ ਗੁਰੇਜ ਨਹੀਂ ਕਰਦੇ ਹੁੰਦੇ ਜਦਕਿ ਮਾੜੇ ਆਗੂ ਕੁਰਸੀ ਛੱਡਦੇ ਨਹੀਂ ਹੁੰਦੇ। ਚੰਗੇ ਮਾੜੇ ਆਗੂ ਦੀ ਪਛਾਣ ਇਹੋ ਹੁੰਦੀ ਹੈ।ਚੰਗੇ ਲੋਕ ਨੀਵੇਂ ਹੋ ਕੇ ਵਿਚਰਦੇ ਹਨ।ਨੀਵਿਆਂ ਵੱਲ ਹੀ ਹਰ ਚੀਜ ਰੁੜਦੀ ਹੈ ਸਦਾ ਯਾਦ ਰੱਖਣਾ ਚਾਹੀਦਾ ਹੈ।ਆਉ ਚੰਗੇ ਆਚਰਣ ਵਾਲੇ ਨਿੱਜ ਧਰਮ ਵੱਲ ਮੁੜੀਏ।ਸਮਾਜ ਨੂੰ ਧੜਿਆਂ ਵਿੱਚ ਵੰਡਣ ਵਾਲੀ ਝੂਠੀ ਧਾਰਮਿਕ ਸੋਚ ਤੋਂ ਕਿਨਾਰਾ ਕਰੀਏ।ਆਮੀਨ।      

ਮਾਲਵੇ ਦਾ ਮਸਹੂਰ ਪਿੰਡ ਪੱਖੋ ਕਲਾਂ


  ਗੁਰਚਰਨ ਸਿੰਘੇਕਾ ਪੱਖੋਕਲਾਂ
ਦੋਸਤੋ ਪੁਰਾਤਨ ਇਤਿਹਾਸ ਦੱਸਦਾ ਹੈ ਕਿ ਗੁਰੂਆਂ ਦੇ ਆਸੀਰਵਾਦ ਨਾਲ ਮਹਿਰਾਜ ਪਿੰਡ ਵਸਿਆ ਅਤੇ ਜਿਸ  ਵਿੱਚੋਂ ਲੱਗਭੱਗ 22 ਪਿੰਡ ਅੱਗੇ ਆਬਾਦ ਹੋਏ ਜਿਸਨੂੰ ਬਾਹੀਆ ਕਹਿਕੇ ਯਾਦ ਕੀਤਾ ਜਾਂਦਾ ਹੈ ਇਸ ਬਾਹੀਏ ਦੀ ਲੜੀ ਵਿੱਚੋਂ ਹੀ ਪਿੰਡ ਪੱਖੋ ਕਲਾਂ ਵਸਿਆ ਸੀ।ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਇਹ ਪਿੰਡ ਮਾਲਵੇ ਦਾ ਮਸਹੂਰ ਅਤੇ ਵੱਡਾ ਪਿੰਡ ਹੈ। ਪੱਖੋਕਲਾ  ਦੀ ਪੁਰਾਤਨ ਇਤਿਹਾਸ ਬਾਰੇ ਚਾਨਣਾ ਪਾਉਣ ਦੀ ਥਾਂ ਇਸਦੀ ਅੱਜ ਦੀ ਸਥਿਤੀ ਬਾਰੇ ਚਾਨਣਾ ਪਾਉਣ ਦੀ ਕੋਸਿਸ ਕਰਦਾ ਹਾਂ। ਅੱਜ ਬਰਨਾਲਾ ਜਿਲੇ ਦਾ ਹਿੱਸਾ ਬਣਿਆ ਇਹ ਪਿੰਡ ਲੱਗ ਭੱਗ 12000 ਦੀ ਆਬਾਦੀ ਨੂੰ ਸੰਭਾਲੀ ਬੈਠਾ ਹੈ ਆਪਣੀ ਬੁੱਕਲ ਵਿੱਚ ।ਇਸਦਾ ਰਕਬਾ 7500 ਏਕੜ ਹੈ ਜੋ ਸਾਰੇ ਦਾ ਸਾਰਾ ਟਿੱਬਿਆਂ ਤੋਂ ਇੱਥੋਂ ਦੇ ਮਿਹਨਤੀ ਲੋਕਾਂ ਨੇ ਬਹੁਤ ਹੀ ਉਪਜਾਊ ਭੂਮੀ ਵਿੱਚ ਬਦਲ ਦਿੱਤਾ ਹੈ।ਦੋ ਲੱਖ ਕੁਇੰਟਲ ਜੀਰੀ ਪੈਦਾ ਕਰਨ ਵਾਲਾ ਇਹ ਪਿੰਡ ਡੇਢ ਲੱਖ ਕੁਇੰਟਲ ਕਣਕ ਪੈਦਾ ਕਰਕੇ ਪੰਜਾਬ ਦਾ ਨਾਂ ਉੱਚਾ ਕਰਦਾ ਹੈ ।ਇਸ ਤੋਂ ਇਲਾਵਾ ਨਰਮੇ ਅਤੇ ਆਲੂ ਉਤਪਾਦਨ ਵਿੱਚ ਵੀ ਮੋਹਰੀ ਰੋਲ ਅਦਾ ਕਰਦਾ ਹੈ। 40 ਤੋਂ 50 ਕਰੋੜ ਦੇ ਦਰਮਿਆਨ ਸਲਾਨਾ ਖੇਤੀ ਪੈਦਾਵਾਰ ਪੈਦਾ ਕਰਕੇ ਮੰਡੀਕਰਨ ਬੋਰਡ ਦੀ ਆਮਦਨ ਵਿੱਚ ਡੇਢ ਕਰੋੜ ਦੇ ਲੱਗਭੱਗ ਯੋਗਦਾਨ ਪਾਉਂਦਾ ਹੈ।ਸਰਕਾਰ ਵੱਲੋਂ ਇਸ ਪਿੰਡ ਵਿੱਚ ਤਿੰਨ ਪਟਵਾਰੀ ਨਿਯੁੱਕਤ ਕੀਤੇ ਹੋਏ ਹਨ ਜੋ ਇਸਦੇ ਵਿਸਾਲ ਹੋਣ ਦੀ ਗਵਾਹੀ ਹੈ।ਆਧੁਨਿਕਤਾ ਵਾਲੇ ਮਸੀਨੀ ਯੁੱਗ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ  500 ਟਰੈਕਟਰ 700 ਬਿਜਲੀ ਆਧਾਰਤ ਟਿਊਬਵੈਲ 70 ਦੇ ਕਰੀਬ ਕੰਬਾਈਨਾਂ ਨਾਲ ਲੈਸ ਜੈ ਕਿਸਾਨ ਦਾ ਨਾਹਰਾ ਸੱਚ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਤਕਨੀਕੀ ਯੁੱਗ ਲਈ ਆਪਣੇ ਬੱਚਿਆਂ ਨੂੰ ਤਿਆਰ ਬਰ ਤਿਆਰ ਕਰਨ ਲਈ ਇੱਥੇ ਦੋ ਵੱਡੀ ਗਿਣਤੀ ਰੱਖਣ ਵਾਲੇ ਸੀਨੀਅਰ ਸੈਕੰਡਰੀ ਸਕੂਲ ਹਨ ਜਿੰਨਾਂ ਵਿੱਚ 3000 ਬੱਚੇ ਸਿੱਖਿਆ ਲੈ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ਵਿੱਚ  ਸਾਇੰਸ ਗਰੁੱਪ ਦੀ ਪੜਾਈ ਵੀ ਕਰਵਾਈ ਜਾਂਦੀ ਹੈ । ਇਸ ਪਿੰਡ ਦੇ ਇਤਿਹਾਸਕ ਸੰਤ ਪੁਰਸ ਬਾਬਾ ਲੌਗਪੁਰੀ ਦੇ ਡੇਰੇ ਦੀ ਸਰਪ੍ਰਸਤੀ ਵਿੱਚ ਚਲਾਏ ਜਾ ਰਹੇ ਸੀਨੀਅਰ ਸੈਕੰਡਰੀ ਸਕੂਲ ਦਾ ਆਧੁਨਿਕ ਵਿੱਦਿਆ ਦੇਣ ਵਿੱਚ ਬਹੁਤ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਲਾਕੇ ਦੇ ਤਕਰੀਬਨ 1800 ਬੱਚੇ ਇਸ ਇਕੱਲੇ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪਿੰਡ ਦੇ ਲੋਕਾਂ ਦੁਆਰਾ ਚੁਣੀ ਹੋਈ ਪਰਬੰਧਕ ਕਮੇਟੀ ਸੰਤ ਲੌਗਪੁਰੀ ਸਕੂਲ ਟਰੱਸਟ ਦੇ ਸਹਿਯੋਗ ਨਾਲ ਇਸਨੂੰ ਚਲਾ ਰਹੀ ਹੈ।
                ਪਿੰਡ ਦੇ ਲੋਕ ਵਿਕਾਸਵਾਦੀ ਸੋਚ ਰੱਖਦੇ ਹਨ ਜਿਸ ਕਾਰਨ ਬਹੁਤ ਸਾਰੇ ਪ੍ਰੀਵਾਰ ਟਰਾਂਸਪੋਰਟ ਦੇ ਧੰਦੇ ਵਿੱਚ ਹੱਥ ਅਜਮਾ ਰਹੇ ਹਨ।ਦੇਸ ਦੀ ਰਾਜਧਾਨੀ ਵਿੱਚ ਕਾਮਯਾਬੀ ਨਾਲ ਇਹ ਧੰਦਾ ਕਰਨ ਵਾਲਾ ਪ੍ਰੀਵਾਰ ਦਿੱਲੀ ਵਾਲਿਆਂ ਦੇ ਨਾਂ ਨਾਲ ਮਸਹੂ੍ਰਰ ਹੈ। ਕੁਝ ਪ੍ਰੀਵਾਰ ਟਰੱਕਾਂ ਅਤੇ ਬੱਸਾਂ ਦਾ ਕਾਰੋਬਾਰ ਵੀ ਸਫਲਤਾ ਨਾਲ ਕਰ ਰਹੇ ਹਨ।ਪਿੰਡ ਦੇ ਪਿਛੜੇ ਵਰਗ ਵਿੱਚੋਂ ਕਾਫੀ ਲੋਕ ਮਿਹਨਤੀ ਅਤੇ ਹਿੰਮਤੀ ਸੁਭਾਅ ਕਾਰਨ ਵਪਾਰ ਵਿੱਚ ਹੱਥ ਅਜਮਾ ਕੇ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰ ਰਹੇ ਹਨ।ਰਾਜਨੀਤਕ ਸੂਝ ਬੂਝ ਦੇ ਪੱਖੋਂ ਵੀ ਪਿੰਡ ਦੇ ਲੋਕਾਂ ਵਿੱਚ ਜਾਗਰੂਕਤਾ ਦਾ ਪੱਧਰ ਬਹੁਤ ਹੀ ਉੱਚਾ ਹੈ ਕਿਉਕਿ ਪਿੰਡ ਦੇ ਲੋਕ ਉਹਨਾਂ ਪਾਰਟੀਆਂ ਨੂੰ ਵਧੇਰੇ ਸਹਿਯੋਗ ਦਿੰਦੇ ਹਨ ਜੋ ਦੇਸ ਅਤੇ ਪੰਜਾਬੀ ਕੌਮ ਲਈ ਕੁੱਝ ਚੰਗਾ ਕਰਨ ਦੀ ਗੱਲ ਕਰਦੇ ਹਨ । ਭਾਵਕਤਾ ਵੱਸ ਲਾਲਚੀ ਅਤੇ ਗੁੰਮਰਾਹ ਕੁਨ ਰਾਜਨੀਤਕਾਂ ਤੋਂ ਦੂਰੀ ਹੀ ਬਣਾਈ ਰੱਖਦੇ ਹਨ।ਪਿਡ ਦੇ ਵਿੱਚ ਰਾਜਨੀਤਕ ਖਿੱਚੋਤਾਣ ਅਤੇ ਧੜੇਬਾਜੀ ਵੀ ਬਹੁਤ ਘੱਟ ਹੈ। ਦੇ ਦੀ ਗੰਧਲੀ ਸਿਆਸਤ ਭਾਵੇ ਕੋਸਿਸਾਂ ਕਰਦੀ ਹੈ ਪਰ ਇੱਥੋਂ ਦੇ ਲੋਕਾਂ ਦੀ ਮਿਲਵਰਤਨ ਦੀ ਸੋਚ ਰਾਜਨੀਤਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਾਈਚਾਰੇ ਦੀ ਸੋਚ ਤੇ ਪਹਿਰਾ ਦੇਣ। ਪਿੰਡ ਵਿੱਚ ਮੌਜੂਦ ਦੋ ਕਲੱਬ ਯੁਵਕ ਸੇਵਾਵਾਂ ਅਤੇ ਸਹੀਦ ਭਗਤ ਸਿੰਘ ਲੋਕਾਂ ਦੇ ਸਹਿਯੋਗ ਸਦਕਾ ਲੋਕ ਸੇਵਾ ਵਿੱਚ ਚੰਗਾ ਕੰਮ ਕਰ ਰਹੇ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕ ਮਿਲਵਰਤਣ ਨਾਲ ਰਹਿੰਦੇ ਹਨ।ਸਾਰੇ ਹੀ ਆਪੋ ਆਪਣੀ ਸਮੱਰਥਾ ਅਨੁਸਾਰ ਆਪੋ ਆਪਣੇ ਕਾਰੋਬਾਰਾਂ ਵਿੱਚ ਤਰੱਕੀ ਵੱਲ ਕਦਮ ਪੁੱਟਦੇ ਹਨ।ਜਿੱਥੇ ਪਿੰਡ ਦੇ ਕਿਸਾਨਾਂ ਨੇ ਖੇਤੀ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਉੱਥੇ ਰਾਮਗੜੀਏ ਭਾਈਚਾਰੇ ਦੇ ਲੋਕਾਂ ਨੇ ਲੱਗਭੱਗ ਹਰ ਕਿਸਮ ਨਿਰਮਾਣ ਅਤੇ ਮਸੀਨਰੀ ਨਾਲ ਸਬੰਧਤ ਕੰਮਾਂ ਵਿੱਚ ਪੂਰੀ ਮੁਹਾਰਤ ਵਾਲੇ ਕਾਰੀਗਰ ਪੈਦਾ ਕੀਤੇ ਹਨ ਇਲਾਕੇ ਦੇ ਲੋਕ ਇਸ ਪਿੰਡ ਦੇ ਭਵਨ ਨਿਰਮਾਣ ਅਤੇ ਮਸੀਨਰੀ ਦੇ ਮਕੈਨਿਕਾਂ ਨੂੰ ਪਹਿਲ ਦਿੰਦੇ ਹਨ।ਕਿਸੇ ਸਮੇਂ ਰਵਿਦਾਸੀਆ ਭਾਈਚਾਰਾ ਚਮੜੇ ਦੀਆਂ ਵਧੀਆਂ ਜੁੱਤੀਆਂ ਆਂਦਿ ਬਣਾਉਣ ਦੀ ਮੁਹਾਰਤ ਰੱਖਦਾ ਸੀ ਜੋ ਮਸੀਨਂੀ ਯੁੱਗ ਆਉਣ ਕਰਕੇ ਹੁਣ ਕਾਰੀਗਰੀ ਅਤੇ ਟੇਲਰਿੰਗ ਆਦਿ ਕਾਰੋਬਾਰਾਂ ਵੱਲ ਪੈ ਗਏ ਹਨ।ਸਖਤ ਮਿਹਨਤ ਅਤੇ ਮਜਦੂਰ ਬਣਕੇ ਚਲਾਇਆ ਜਾਣ ਵਾਲਾ ਤੂੜੀ ਦਾ ਵਪਾਰ ਵੀ ਸਾਰੇ ਵਰਗਾਂ ਦੇ ਲੋਕ ਕਰਨ ਲੱਗੇ ਹਨ ਜਿਸ ਵਿੱਚ ਉੱਚ ਦਰਜੇ ਦੀ ਕਾਮਯਾਬੀ ਹਾਸਲ ਕਰਕੇ ਪਿੰਡ ਦੀ ਆਰਥਿਕਤਾ ਮਜਬੂਤ ਕਰ ਰਹੇ ਹਨ।ਲੋਕਸੇਵਾ ਦੇ ਕੰਮ ਵਿੱਚ ਗਰੀਬ ਵਰਗ ਵਿੱਚੋਂ ਉੱਠੇ ਵੈਦ ਹਰੀ ਸਿੰਘ ਜਿੰਨਾਂ ਦੀ ਪਤਨੀ ਨੂੰ ਪਿੰਡ ਦੀ ਸਰਪੰਚ ਬਣਨ ਦਾ ਮਾਣ ਲੋਕਾਂ ਨੇ ਦਿੱਤਾ ਸੀ ਕਰ ਰਹੇ ਹਨ। ਉਹਨਾਂ ਵੱਲੋਂ ਚਲਾਈ ਜਾ ਰਹੀ ਗਊਸਾਲਾ ਅਤੇ ਪਿੰਡ ਦੇ ਸਮਾਜਿਕ ਕੰਮਾ ਵਿੱਚ ਸਹਿਯੋਗ ਸਰਾਹਣ ਯੋਗ ਹੈ।ਪਿੰਡ ਦੇ ਦੋ ਸਰਪੰਚਾ ਦਾ ਕੰਮ ਵੀ ਵਿਸੇਸ ਥਾਂ ਰੱਖਦਾ ਹੈ ਜਿੰਨਾਂ ਵਿੱਚ ਖਾੜਕੂਵਾਦ ਦੌਰਾਨ ਸਰਪੰਚ ਕੁਲਵੰਤ ਸਿੰਘ ਵੱਲੋਂ ਦਸ ਸਾਲ ਦੀ ਸੇਵਾ ਦੌਰਾਨ ਵਿਸੇਸ ਤਰੱਕੀ ਕੀਤੀ ਅਤੇ ਉਹਨਾਂ ਦੀ ਅਗਵਾਈ ਸਦਕਾ ਪਿੰਡ ਦੇ ਨੌਜਵਾਨ ਕਾਲੀ ਹਨੇਰੀ ਦੇ ਦੌਰ ਵਿੱਚੋਂ ਸੁਰਕਰੂ ਹੋ ਕੇ ਨਿੱਕਲੇ।ਦੂਸਰੇ ਸਰਪੰਚ ਦਰਸਨਪਾਲ ਸਿੰਘ ਦੇ ਦਸ ਸਾਲ ਦੇ ਸਰਪੰਚੀ ਸਮੇਂ ਦੌਰਾਨ ਵੀ ਵਿਸੇਸ ਤਰੱਕੀ ਕੀਤੀ ਜਿਸ ਸਮੇਂ ਦਾਣਾਮੰਡੀ ਅਤੇ ਬਿਜਲੀ ਗਰਿੱਡ ਦਾ ਬਣਨਾਂ ਅਤੇ ਹੋਰ ਅਨੇਕਾਂ ਕੰਮ ਸਲਾਹੁਣ ਯੋਗ ਹਨ।ਪਿੰਡ ਵਿੱਚ ਜਨਮੇ ਪਰਟ ਬਾਦ ਵਿੱਚ ਬਰਨਾਲਾ ਵਿਖੇ ਵਸ ਚੁੱਕੇ ਰਾਜਨੀਤਕ ਆਗੂ ਬਚਨ ਸਿੰਘ ਪੱਖੋ ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ ਅੱਜ ਪਿੰਡ ਨੂੰ ਅਗਵਾਈ ਦਿੰਦੇ ਹਨ ਖਾਸ ਗੱਲ ਇਹ ਹੈ ਕਿ ਉਹਨਾਂ ਇਹ ਮੰਜਿਲ ਗਰੀਬ ਅਤੇ ਪਛੜੇ ਵਰਗ ਵਿੱਚ ਪੈਦਾ ਹੋਣ ਦੇ ਬਾਵਜੂਦ ਹਾਸਿਲ ਕੀਤੀ;।

Saturday 21 May 2011

ਸਰਕਾਰਾਂ ਦੇ ਗੁਪਤ ਭੇਤ ਰੱਖਣ ਦੀ ਸੌਂਹ


ਜਦ ਵੀ ਕੋਈ ਰਾਜਨੀਤਕ ਜਾਂ ਅਫਸਰ ਸਰਕਾਰਾਂ ਦੇ ਉੱਚ ਅਹੁਦਿਆਂ ਉੱਪਰ ਵਿਰਾਜਮਾਨ ਹੁੰਦਾ ਹੈ ਤਦ ਉਸਨੂੰ ਸਰਕਾਰਾਂ ਦੇ ਭੇਤ ਲੋਕਾਂ ਤੋਂ ਗੁਪਤ ਰੱਖਣ ਦੀ ਸੌਂਹ ਚੁਕਾਈ ਜਾਂਦੀ ਹੈ। ਸਰਕਾਰਾਂ ਆਪਣੇ ਭੇਤ ਲੋਕਾਂ ਤੋਂ ਗੁਪਤ ਰੱਖਣ ਦੀ ਕੀ ਲੋੜ ਹੈ। ਇਹ ਲੋੜ ਕਿਉੰਂ ਪੈਦਾ ਹੁੰਦੀ ਹੈ? ਕੀ ਲੋਕਾਂ ਤੋਂ ਭੇਤ ਗੁਪਤ ਰੱਖੇ ਜਾਣੇ ਚਾਹੀਦੇ ਹਨ? ਕੋਈ ਵੀ ਰਾਜਨੀਤਕ ਕਦੇ ਵੀ ਲੋਕਾਂ ਸਾਹਮਣੇ ਸੱਚ ਨਹੀਂ ਰੱਖਦਾ ਕਿ ਉਹ ਅਸਲ ਵਿੱਚ ਸਰਕਾਰਾਂ ਵਿੱਚ ਰਹਿੰਦਿਆਂ ਕਿਹੜੇ ਕਿਹੜੇ ਮਹਾਨ ਕੰਮ ਲੋਕਾਂ ਦੇ ਖਿਲਾਫ  ਕਰਦਾ ਹੈ ਜਾਂ ਹੱਕ ਵਿੱਚ। ਲੋਕ ਹਮੇਸਾਂ ਹੀ ਇਹ ਸਮਝਦੇ ਹਨ ਕਿ ਸਰਕਾਰਾਂ ਲੋਕਾਂ ਲਈ ਹੀ ਕੰਮ ਕਰਦੀਆਂ ਹਨ ਪਰ ਅਸਲੀਅਤ ਕੁੱਝ ਹੋਰ ਹੀ ਹੁੰਦੀ ਹੈ। ਸਰਕਾਰਾਂ ਅਸਲ ਵਿੱਚ ਲੋਕਾਂ ਉੱਪਰ ਕਬਜਾ ਜਮਾਈ ਰੱਖਣ ਵਾਸਤੇ ਹੀ ਬਣਦੀਆਂ ਹਨ ।ਲੋਕਤੰਤਰ ਰਾਂਹੀ ਬਣੀਆਂ ਸਰਕਾਰਾਂ ਜਰੂਰੀ ਨਹੀਂ ਲੋਕਾਂ ਦੀਆਂ ਪ੍ਰਤੀ ਨਿਧ ਹੋਣ ।ਅੱਜ ਕੱਲ ਸਰਕਾਰਾਂ ਲੋਕਾਂ ਰਾਹੀਂ ਨਹੀਂ ਨੋਟਾਂ ਰਾਹੀਂ ਬਣਦੀਆਂ ਹਨ। ਨੋਟਾਂ ਦਾ ਪਰਬੰਧ ਕਰਨ ਵਾਲੇ ਹੀ ਸਰਕਾਰਾਂ ਦੇ ਮਾਲਕ ਹੁੰਦੇ ਹਨ। ਨੋਟਾਂ ਦੇ  ਮਾਲਕ ਹੀ ਫਿਰ ਸਰਕਾਰਾਂ ਚਲਵਾਉਂਦੇ ਹਨ। ਅੰਨਾਂ ਹਜਾਰੇ ਦੇ ਸਿਰਫ ਪੰਜ ਦਿਨ ਚੱਲੇ ਅੰਦੋਲਨ ਦੌਰਾਨ ਜੋ ਬਗਾਵਤ ਦੀ ਸਥਿਤੀ ਪੈਦਾ ਹੋ ਰਹੀ ਸੀ ਨੂੰ ਦੇਖਦਿਆਂ ਨੋਟਾਂ ਵਾਲਿਆਂ ਨੇ ਆਪਣੀਆਂ ਤਿਜੋਰੀਆਂ ਦੇ ਮੂੰਹ ਅੰਨਾਂ ਹਜਾਰੇ ਦੇ ਦਲਾਲਾਂ ਲਈ ਖੋਲ ਦਿੱਤੇ ਸਨ ਦੋ ਦਿਨਾਂ ਵਿੱਚ ਹੀ 90 ਲੱਖ ਰੁਪਏ ਦਾ ਚੜਾਵਾ ਇੱਕ ਨੰਬਰ ਦੇ ਧਨ ਦੇ ਰੂਪ ਵਿੱਚ ਦਿੱਤਾ ਗਿਆ ਦੋ ਨੰਬਰ ਦੇ ਬਲੈਕਮਨੀ ਦੀ ਸਥਿਤੀ ਕੀ ਸੀ ਕੋਈ ਨਹੀ ਜਾਣਦਾ। ਕਿਹੜਾ ਅਗਨੀ ਧਾਰਨ ਵਾਲਾ ਕਿੰਨੀ ਅਗਨੀ ਸੇਕ ਗਿਆ ਹਮੇਸਾਂ ਗੁਪਤ ਹੀੌ ਰਹੇਗਾ।ਦੇਸ ਦੀ ਰਾਜਸੱਤਾ ਦੇ ਸੁਪਨੇ ਲੈਣ ਵਾਲਾ ਸਵਾਮੀ ਰਾਮਦੇਵ ਇੱਕ ਨੰਬਰ ਦੇ ਧਨ ਦਾ ਇੱਕ ਹਜਾਰ ਕਰੋੜ ਦਾ ਦਾਨ ਲੈ ਚੁੱਕਿਆ ਹੈ। ਬਲੈਕ ਮਨੀ ਦੇ ਧਨ ਦੀ ਕੋਈ ਜਾਣਕਾਰੀ ਨਹੀਂ। ਇੱਕ ਦਿਨ ਵਿੱਚ ਹੀ ਬਿਨਾਂ ਕਿਸੇ ਰੁਕਾਵਟ ਦੇ ਰਾਮਦੇਵ ਨੂੰ ਯੋਗ ਦੀ ਯੂਨੀਵਰਸਿਟੀ ਦੀ ਮਾਨਤਾ ਦੇ ਦੇਣੀ ਸਰਕਾਰੀ ਰਿਸਵਤ ਹੀ ਤਾਂ ਸੀ। ਦਾਨ ਦੇਣ ਵਾਲੇ ਵੱਡੇ ਉਦਯੋਗਪਤੀ ਹੀ ਹਨ ਕਿਉਂ? ਦਿੱਲੀ ਦੀ ਕੁਰਸੀ ਦੇ ਇੱਕ ਪਾਸੇ ਉਦਯੋਗਪਤੀ ਬੈਠਦੇ ਹਨ ਦੂਜੇ ਪਾਸੇ ਰਾਜਨੀਤਕ ਜੋ ਹਮੇਸਾਂ ਸਰਕਾਰੀ ਏਜੰਸੀਆਂ ਦੀ ਛਤਰ ਛਾਇਆ ਹੇਠ ਨੀਤੀਆ ਦਾ ਪਾਲਣ ਕਰਦੇ ਹਨ। ਰਾਜਨੀਤਕ ਹਮੇਸਾਂ ਵਰਤਮਾਨ ਵਿੱਚ ਕੀ ਹਾਸਲ ਹੁੰਦਾ ਹੈ ਨੂੰ ਦੇਖਕੇ ਨੀਤੀ ਬਣਾਉਂਦੇ ਹਨ ਉਦਯੋਗਪਤੀ ਭਵਿੱਖ ਨੂੰ ਅੱਗੇ ਰੱਖਕੇ ਨੀਤੀ ਬਣਾਉਂਦੇ ਹਨ। ਬਹੁਰਾਸਟਰੀ ਕੰਪਨੀਆਂ ਦੇ ਮਾਲਕ ਭਵਿੱਖ ਵਿੱਚ ਬਣਨ ਵਾਲੀਆਂ ਸਰਕਾਰਾਂ ਦੇ ਮਾਲਕਾਂ ਦੀ ਪਹਿਲਾਂ ਹੀ ਖਰੀਦ ਫਰੋਖਤ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਸੁਰੂ ਕਰ ਦਿੰਦੇ ਹਨ ।ਇਹ ਇੱਕ ਇਹੋ ਜਿਹਾ ਚੱਕਰ ਵਿਯੂ ਹੈ ਜੋ ਹਜਾਰਾਂ ਸਾਲ ਤੋਂ ਚਲਦਾ ਆ ਰਿਹਾ ਹੈ ਜਿਸਨੂੰ ਸਿਰਫ ਕੁੱਝ ਸਮਾਜ ਪੱਖੀ ਚੰਗੇ ਆਚਰਣ ਵਾਲੇ ਰਾਜਨੀਤਕ ਹੀ ਤੋੜ ਸਕੇ ਹਨ ਬਾਕੀ 95% ਆਗੂ ਇਸ ਮੈਲੀ ਗੰਗਾਂ ਵਿੱਚ ਹੀ ਡੁੱਭ ਮੋਏ ਹਨ। ਲੋਕ ਪੱਖੀ ਆਗੂ ਤਾਂ ਅਸਲ ਵਿੱਚ ਕਰਬਲਾ ਦੀ ਜੰਗ ਲੜਦੇ ਹਨ ਜਾਂ ਚਾਂਦਨੀ ਚੌਕ ਵਿੱਚ ਸਹੀਦ ਹੋ ਜਾਂਦੇ ਹਨ ,ਤੱਤੀ ਤਵੀ ਹਮੇਸਾਂ ਉਹਨਾਂ ਲਈ ਤਪਦੀ ਰਹਿੰਦੀ ਹੈ, ਸੂਲੀ ਹਮੇਸਾਂ ਉਹਨਾਂ ਦੀ ਉਡੀਕ ਕਰਦੀ ਤਿਆਰ ਮਿਲਦੀ ਹੈ।
         ਵਰਤਮਾਨ ਲੋਕਤੰਤਰੀ ਸਰਕਾਰਾਂ ਬਹੁਰਾਸਟਰੀ ਕੰਪਨੀਆਂ ਦੇ ਮਾਲਕਾਂ ਦੀਆਂ ਪ੍ਰਤੀਨਿਧ ਸਰਕਾਰਾਂ ਨੇ ਅਗਵਾ ਕਰ ਲਈਆਂ ਹਨ ਜਿੰਨਾਂ ਦਾ ਪਹਿਲਾ ਪਾਠ ਅਤੇ ਹੁਕਮ ਹੈ ਕਿ ਸਰਕਾਰ ਦੈ ਭੇਤ ਲੋਕਾਂ ਤੋਂ ਗੁਪਤ ਰੱਖਣੇ। ਖਪਤਕਾਰੀ ਖਾਣ ਪੀਣ ਵਾਲੀਆਂ ਵਸਤਾਂ ਉੱਪਰ 50% ਤੱਕ ਦੇ ਟੈਕਸ ਲਾਉਣੇ ਲੋਕਾਂ ਨੂੰ ਕਿਵੇਂ ਦੱਸੇ ਜਾ ਸਕਦੇ ਹਨ? ਰੋਜਾਨਾ ਵਰਤੋਂ ਦੀ ਵਸਤੂ ਬਣੇ ਤੇਲ ਪੈਟਰੋਲ ਡੀਜਲ ਉੱਪਰ 50% ਟੈਕਸ , ਪਾਣੀ 15 ਰੁਪਏ ਲੀਟਰ ਪਰ ਅਨੇਕਾਂ ਮੁਸਕਲਾਂ ਨਾਲ ਪੈਦਾ ਕੀਤਾ ਦੁੱਧ 12 ਰੁਪਏ ਲੀਟਰ ਕਿਉਂ ਵਿਕਦਾ ਹੈ ਦਾ ਗੁਪਤ ਭੇਤ ਤਾਂ ਰੱਖਣਾਂ ਹੀ ਪਵੇਗਾ। ਘਰੇਲੂ ਵਰਤੌ ਵਾਲਾ ਘਿਉ 68 ਰੁਪਏ ਕਿਲੋ ਨਲਕਿਆਂ ਰਾਂਹੀ ਨਿਕਲਣ ਵਾਲਾ ਪੈਟਰੋਲ 70 ਰੁਪਏ ਲੀਟਰ ਦੇ ਗੁਪਤ ਭੇਤ ਕਦੀ ਵੀ ਨਹੀਂ ਦੱਸੇ ਜਾ ਸਕਦੇ। ਸਰਕਾਰ ਬਣਾਉਣ ਲਈ ਦਸ ਬੀਹ ਹਜਾਰ ਬੰਦੇ ਮਰਵਾ ਦੇਣ ਦੇ ਗੁਪਤ ਭੇਤ ਕਦੀ ਵੀ ਲੋਕਾਂ ਸਾਹਮਣੇ ਨਹੀਂ ਆੳੇੁਦੇ ਕਿਉਂ? ਭਿਰਸਟਾਚਾਰੀ ਰਾਜਨੀਤਕ ਹਜਾਰਾਂ ਕਰੋੜ ਦੇ ਘੁਟਾਲੇ ਕਰਕੇ ਜਮਾਨਤ ਤੇ ਹਜਾਰ ਰੁਪਏ ਦਾ ਉਧਾਰ ਨਾਂ ਮੋੜਨ ਵਾਲਾ ਕਿਸਾਨ ਮਜਦੂਰ ਜੇਲ਼ ਵਿੱਚ ਦਾ ਭੇਤ ਵੀ ਲੋਕਾਂ ਨੂੰ ਕਦੀ ਨਹੀਂ ਪਤਾ ਲੱਗਣਾਂ ਚਾਹੀਦਾ। ਲੋਕਾਂ ਦੀਆਂ ਜਮੀਨਾਂ ਉੱਪਰ ਬਣੀਆਂ ਸੜਕਾਂ ਕਿਸ ਤਰਾਂ ਬਿਨਾਂ ਮੁੱਲ ਤੋਂ ਪੂੰਜੀ ਪਤੀਆਂ ਨੂੰ ਪੰਦਰਾਂ ਪੰਦਰਾਂ ਸਾਲਾਂ ਤੱਕ ਸੰਭਾਲ ਦਿੱਤੀਆਂ ਗਈਆਂ ਲੋਕ ਕਿਉਂ ਜਾਨਣ। ਸਰਕਾਰਾਂ ਲਈ ਕੰਮ ਕਰਨ ਵਾਲੇ ਮੁਲਾਜਮ ਦੀ ਤਨਖਾਹ 80000 ਰੁਪਏ ਮਹੀਨਾ ਤੱਕ ਜਦੋ ਕਿ ਦੇਸ ਦੀ ਅੱਧਿਉਂ ਵੱਧ ਅਬਾਦੀ ਜੀਰੋ ਤੋਂ 20 ਰੁਪਏ ਤੱਕ ਰੋਜਾਨਾ ਨਾਲ ਗੁਜਾਰਾ ਕਰੇ। ਕੀ ਦੇਸ ਦੇ ਮੁਲਾਜਮ ਦਾ ਢਿੱਡ ਕੋਈ ਵੱਖਰਾ ਲੱਗਿਆ ਹੈ। ਸਰਕਾਰਾਂ ਲਈ ਲੋਕਾਂ ਨੂੰ ਕੁੱਟਣ ਅਤੇ ਲੁੱਟਣ ਵਾਲਿਆਂ ਲਈ ਨਿੱਤ ਨਵੇਂ ਤਨਖਾਹ ਕਮਿਸਨ ਫੈਸਲੇ ਸੁਣਾਉਂਦੇ ਹਨ ਪਰ ਦੇਸ ਦੇ ਦਿਨ ਰਾਤ ਮਿਹਨਤ ਕਰਨ ਵਾਲੇ ਮਜਦੂਰ ਕਿਸਾਨ ਲਈ ਕਿਉਂ ਨਹੀਂ? ਪਾਠਕੋ ਇਹੀ ਸਾਡੀਆਂ ਸਰਕਾਰਾਂ ਦੀ ਭੇਤ ਗੁਪਤ ਰੱਖਣ ਦੀ ਸੌਂਹ ਹੈ ਸੋ ਇਸਨੂੰ ਦੱਸਣ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਆਉ ਆਪਾਂ ਵੀ ਇਸ ਸੌਂਹ ਦੀ ਪਾਲਣਾ ਕਰੀਏ।
    ਮੋਬਾਈਲ 9417727245

Wednesday 18 May 2011

ਸਿੱਖ, ਗੁਰੂ ,ਸਬਦਗੁਰੂ ਅਤੇ ਅਨਾਹਦ ਸਬਦ ।

ਦੁਨੀਆਂ ਦੀ ਸਭ ਤੋਂ ਨਵੇਂ ਜਮਾਨੇ ਦੀ ਸਿੱਖ ਕੌਮ ਨਿਰਣਾ ਹੀ ਨਹੀਂ ਕਰ ਪਾ ਰਹੀ ਕਿ ਉਸਦਾ ਗੁਰੂ ਕੌਣ ਹੈ।ਸਭ ਤੋਂ ਵੱਡੀ ਗੱਲ ਇਸ ਕੌਮ ਦੇ ਪ੍ਰਚਾਰਕ ਹੀ ਸਪੱਸਟ ਅਤੇ ਇੱਕਮੱਤ ਨਹੀਂ ਹਨ।ਹਰ ਕੋਈ ਆਪੋ ਆਂਪਣੀ ਬੁੱਧੀ ਅਨੁਸਾਰ ਆਪੋ ਆਪਣੀ ਸੋਚ ਪ੍ਰਚਾਰੀ ਜਾ ਰਿਹਾ ਹੈ।ਸਿੱਖ ਫਲਸਫੇ ਨੂੰ ਪੈਦਾ ਕਰਨ ਵਾਲੇ ਅਨੇਕਾਂ ਸੰਤ ਹਨ।ਆਪੋ ਆਪਣੇ ਸਮਿਆਂ ਅਤੇ ਇਲਾਕਿਆਂ ਵਿੱਚ ਸਾਰੇ ਸੰਤ ਪੁਰਸਾਂ ਨੇ ਗੁਰੂ ਦੇ ਦਰਜੇ ਪ੍ਰਾਪਤ ਕੀਤੇ।ਅੱਜ ਦੇ ਸਿੱਖਾਂ ਨੁੰ ਇਸ ਗੱਲ ਤੇ ਹੀ ਲੜਾਇਆ ਜਾ ਰਿਹਾ ਹੈ ਕਿ ਕੌਣ ਗੁਰੂ ਹੈ,ਕੌਣ ਭਗਤ ਹੈ,ਕੌਣਸੂਫੀ ਸੰਤ ਹੈ। ਗੁਰੂ ਗਰੰਥ ਵਿੱਚ ਸਾਮਲ ਗੁਰਬਾਣੀ ਦੇ ਰਚਾਇਤਾਵਾਂ ਨੂੰ ਵੱਖ ਵੱਖ ਗੁਰੂ ,ਸੰਤ, ਭਗਤ ਜਾਂ ਹਿੰਦੂ,ਮੁਸਲਮਾਨ ਆਦਿਵਿੱਚ ਕਿਉਂ ਵੰਡਿਆ ਜਾਰਿਹਾਹੈ ਹੈ।ਅੱਜ ਭੀ ਸਿੱਖ ਦਸ ਗੁਰੂ ਮੰਨੀ ਜਾ ਰਹੇ ਹਨ। ਜਦਕਿ ਗੁਰੂ ਗੋਬਿੰਦ ਸਿੰਘ ਵੱਲੋਂ ਗੁਰੂ ਦਾ ਦਰਜਾ ਗਰੰਥ ਸਾਹਿਬ ਨੂੰ ਦੇਣ ਤੋਂ ਬਾਅਦ ਇਕੋ ਗੁਰੂ ਮੰਨਿਆ ਜਾਣਾ ਚਾਹੀਦਾ ਹੈ ਗੁਰੂ ਗਰੰਥ ਸਾਹਿਬ। ਦਸਾਂ ਗੁਰੂਆਂ ਦੀ ਸੋਚ ਛੇ ਗੁਰੂਆਂ ਦੀਆਂ ਲਿਖਤਾਂ ਭਾਵ ਗੁਰਬਾਣੀ ਵਿੱਚ ਸਮੋਈ ਹੋਈ ਹੈ,।ਛੇ ਗੁਰੂਆਂ ਦੀ ਬਾਣੀ ਤੋਂ ਬਿਨਾਂ ਬਾਕੀ ਹੋਰ ਸਭ ਸੰਤ ,ਭਗਤਾਂ ਦੀ ਬਾਣੀ ਦੀ ਵਿਚਾਰਧਾਰਕ ਸੋਚ ਗੁਰੂਆਂ ਦੀ ਬਾਣੀ ਸਮਾਨ ਹੈ ਇਸ ਲਈ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਵਿੱਚ ਸਾਮਲ ਕੀਤਾ ਸੀ ਸੋ ਉਹ ਸਾਰੇ ਸੰਤ ,ਭਗਤ ਵੀ ਗੁਰੂ ਹਨ।ਗੁਰੂ ਗਰੰਥ ਸਾਹਿਬ ਵਿੱਚ ਸਾਮਲ ਸਾਰੇ ਲੇਖਕ ਬਰਾਬਰ ਦਾ ਦਰਜਾ ਰੱਖਦੇ ਹਨ।ਸਿੱਖ ਕੌਮ ਦਾ ਗੁਰੂ ਮਨੁੱਖ ਨਹੀਂ ਵਿਚਾਰਧਾਰਾ ਹੈ।ਇਹ ਵਿਚਾਰਧਾਰਾ ਸਿਰਫ ਤੇ ਸਿਰਫ ਗੁਰੂੂ ਗਰੰਥ ਵਿੱਚ ਹੈ।ਗੁਰੂ ਗਰੰਥ ਨੂੰ ਗੁਰੂ ਕਿਵੇਂ ਮੰਨਣਾ ਹੈ ਇਹ ਭੀ ਇੱਕ ਤਰਾਂ ਨਹੀਂ ਕੀਤਾ ਜਾ ਰਿਹਾ ।ਵੱਡੀ ਗਿਣਤੀ ਸਿਰ ਝੁਕਾ ਮੱਥਾ ਟੇਕਣ ਨੂੰ ਹੀ ਅਧਾਰ ਬਣਾਈ ਬੈਠੀ ਹੈ।ਅਸਲ ਵਿੱਚ ਅੱਖਰ ਗੁਰੂ ਰੂਪੀ ਗੁਰੂ ਗਰੰਥ ਸਾਹਿਬ ਨੂੰ ਪੜ ਅਤੇ ਸੁਣ ਕੇ ਹੀ ਸਮਝਿਆ ਜਾ ਸਕਦਾ ਹੈ।ਗੁਰਬਾਣੀ ਦੀ ਸਮਝ ਪੈਸੇ ਦੇਕੇ ਨਹੀਂ ਖਰੀਦੀ ਜਾ ਸਕਦੀ ਜੋ ਅੱਜਕਲ ਕਰਵਾਇਆ ਜਾ ਰਿਹਾ ਹੈ ਮਾਇਆਧਾਰੀਆਂ ਵੱਲੋਂ। ਪੜ ਅਤੇ ਸੁਣਨ ਤੋਂ ਬਾਅਦ ਮਨ ਵਿੱਚ ਭੈ ਰੱਖਣ ਨਾਲ ਹੀ ਗੁਰਬਾਣੀ ਸੁਖ ਦੇਣ ਵਾਲੀ ਬਣਦੀ ਹੈ।ਦੇਹਧਾਰੀ ਨੂੰ ਮੰਨਣਾ ਹੈ ਜਾਂ ਨਹੀਂ ਭੀ ਵਿਵਾਦ ਰੋਜਾਨਾ ਫਜੂਲ ਖੜਾ ਕੀਤਾ ਜਾ ਰਿਹਾ ਹੈ।ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਦੇਹਧਾਰੀ  ਨੂੰ ਨਾਂ ਮੰਨਣ ਦੀ ਗੱਲ ਕੀਤੀ ਜਾਂਦੀ ਹੈ।ਇਸ ਬਾਰੇ ਫੈਸਲਾ ਗੁਰੂ ਰੂਪ ਗੁਰਬਾਣੀ ਵਿੱਚੋਂ ਲਿਆ ਜਾਣਾ ਚਾਹੀਦਾ ਹੈ ਨਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਥੱਲੇ ਮਨਮੱਤ  ਵਿੱਚੋਂ।ਗੁਰੂ ਮਨੁੱਖ ਦਾ ਸਿਰਫ ਇੱਕ ਹੀ ਹੁੰਦਾ ਹੈ ਜੋ ਸਿੱਖ ਲਈ ਸਿਰਫ ਗੁਰੂ ਗਰੰਥ ਹੀ ਹੈ।ਗੁਰੂ ਗਰੰਥ ਦੀ ਵਿਚਾਰਧਾਰਾ ਸੱਤਪੁਰਖ ,ਸੰਤ ,ਸਾਧ,ਜਾਂ ਇਸ ਦਾ ਭਾਵ ਚੰਗੇ ਮਨੁੱਖ ਦਾ ਅਦਬ ਕਰਨ ਵੱਲ ਨੂੰ ਤੋਰਦੀ ਹੈ,ਰੋਕਦੀ ਨਹੀਂ।ਚੰਗੇ ਜਾਂ ਸੱਚੇ ਮਨੁੱਖ ਦੇ ਪੈਰਾਂ ਤੇ ਦਾੜੀ ਰੱਖਣ ਦੀ ਗੱਲ ਗੁਰਬਾਣੀ ਕਹਿੰਦੀ ਹੈ।ਗਰੀਬ ਉਪਰ ਖਿਝਣ ਵਾਲੀ ਦਾੜੀ ਨੂੰ ਸਾੜਨ ਦੀ ਗੱਲ ਭੀ ਗੁਰਬਾਣੀ ਹੀ ਕਰ ਸਕਦੀ ਹੈ।ਦੇਹਧਾਰੀ ਸਬਦ ਨੂੰ ਨਿੰਦਣ ਸਮੇਂ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਲਿਖਣ ਵਾਲੇ ਬੀ ਦੇਹਧਾਰੀ ਹੀ ਸਨ।ਇਸ ਤਰਾਂ ਹੀ ਸਾਧ ਅਤੇ ਸੰਤ ਸਬਦ ਨੂੰ ਜੋ ਆਦਰ ਗੁਰਬਾਣੀ ਦਿੰਦੀ ਹੈ ਅਸੀ ਕਿਉਂ ਨਹੀਂ ਦਿੰਦੇ ਕਿਉਂਕਿ ਅੱਜ ਦਾ ਮਨੁੱਖ ਗੁਰੂਆਂ ਤੋਂ ਵੱਡਾ ਜੋ ਹੋ ਗਿਆ ਹੈ।ਅਸੀਂ ਸਮਝ ਹੀ ਨਹੀਂ ਰਹੇ ਗੁਰਬਾਣੀ ਨੂੰ।ਆਪਣੀ ਮਤ ਗੁਰਬਾਣੀ ਉਪਰ ਥੋਪ ਰਹੇ ਹਾਂ।ਗੁਰਬਾਣੀ ਭੇਖਧਾਰੀ ਨੂੰ ਬਨਾਰਸ ਦਾ ਠੱਗ ਕਹਿੰਦੀ ਹੈ ਜਦੋਂਕਿ ਅੱਜ ਦਾ ਮਨੁੱਖ ਸਾਧ ਜਾਂ ਸੰਤ।ਗੁਰਬਾਣੀ ਆਚਰਣ ਨੂੰ ਸਭ ਤੋਂ ਉਪਰ ਮੰਨਦੀ ਹੈ,ਅਸੀਂ ਵਿਖਾਵੇ ਨੂੰ।ਸਾਧ ਜਾਂ ਸੰਤ ਦੀ ਪਛਾਣ ਆਚਰਣ ਤੋਂ ਕਰਨ ਦੀ ਪਛਾਣ ਕਰਨੀਂ ਹੀ ਭੁੱਲ ਗਿਆ ਹੈ ਅੱਜ ਦਾ ਮਨੁੱਖ।

           ਸਿੱਖ ਦਾ ਪਹਿਲਾ ਅਸੂਲ ਹੀ ਸਿੱਖਣਾ ਹੁੰਦਾ ਹੈ।ਜਿਹੜਾ ਮਨੁੱਖ ਸਿੱਖਣਾ ਬੰਦ ਕਰ ਦਿੰਦਾ ਹੈ ਉਹ ਸਿੱਖ ਹੀ ਨਹੀਂ ਰਹਿ ਜਾਦਾ।ਸਿੱਖ ਨੂੰ ਹੀ ਗੁਰੂ ਚਾਹੀਦਾ ਹੈ ਸੋ ਜੇ ਮਨੁੱਖ ਸਿੱਖ ਬਣੇਗਾ ਫਿਰ ਹੀ ਗੁਰੂ ਭਾਲੇਗਾ।ਅੱਖਰ ਗੁਰੂ ਨੂੰ ਗੁਰੂ ਦਾ ਦਰਜਾ ਸਿਰਫ ਪੜਨ ਅਤੇ ਸੁਣਨ ਵਾਲਾ ਹੀ ਦੇ ਸਕਦਾ ਹੈ।ਅੱਖਰਾਂ ਦੀਆਂ ਹੱਦਾਂ ਹੁੰਦੀਆਂ ਹਨ,ਇਹ ਅਨਾਹਦ ਨਹੀਂ ਹੁੰਦੇ।ਅੱਖਰਾਂ ਨੂੰ ਪੜਨ ਲਈ ਲਿਪੀ ਗਿਆਨ ਅਤੇ ਅੱਖਾਂ ਹੋਣੀਆਂ ਚਾਹੀਦੀਆਂ ਹਨ।ਅੱਖਰਾਂ ਨੂੰ ਜੇ ਸੁਣਨਾਂ ਹੋਵੇ ਤਾਂ ਸੁਣਨ ਵਾਲੇ ਕੰਨ ਹੋਣੇ ਚਾਹੀਦੇ ਹਨ।ਲਿਪੀ ਗਿਆਨ ਮਨੁੱਖ ਜਾਂ ਦੇਹਧਾਰੀ ਤੋਂ ਹੀ ਮਿਲਦਾ ਹੈ।ਗਿਆਨ ਦੇਣ ਵਾਲੇ ਦਾ ਅਦਬ ਗੁਰਬਾਣੀ ਸਿਖਾਉਂਦੀ ਹੈ।ਅਨਾਹਦ ਸਬਦ ਸਿਰਫ ਪੰਜ ਹੀ ਹਨ ਜੋ ਪ੍ਰਮਾਤਮਾ ਆਪ ਬਣਾਉਂਦਾ ਹੈ।ਅਨਾਹਦ ਸਬਦ ਮਰਿਆਂ ਅਤੇ ਜਿਉਂਦਿਆਂ ਨੂੰ ਬਰਾਬਰ ਮਹਿਸੂਸ ਹੁੰਦੇ ਹਨ।ਅਨਾਹਦ ਸਬਦ ਹੀ ਬਾਬੇ ਨਾਨਕ ਦੇ ਗੁਰੂ ਸਨ। ਸੰਤ ਪੁਰਸਾਂ ਦੇ ਭੀ ਅਨਾਹਦ ਸਬਦ ਹੀ ਗੁ੍ਰੂ ਹੁੰਦੇ ਹਨ।   

Tuesday 17 May 2011

ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ

ਸੰਤ ਇੰਦਰ ਸਿੰਘ                                                    
         ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ
    ਜਾ ਕੋ ਰਾਖੈ ਸਾਈਆਂ ਮਾਰ ਨਾਂ ਸਾਕੈ ਕੋਇ ਦੇ ਮਹਾਨ ਗੁਰਵਾਕ ਅਨੁਸਾਰ ਇਉ ਭੀ ਹੋ ਸਕਦਾਹੈ ਕਿ ਮੌਤ ਦੀ  ਸਜਾ ਕਰਵਾਉਣ ਵਾਲੇ ਮਰ ਜਾਣ ਪਰ ਦੋਸੀ ਬਣਾਇਆ ਨਿਰਦੋਸ ਮਨੁੱਖ ਬੱਚ ਜਾਵੇ `॥ ਆਉ ਇੱਕ ਸੱਚੀ ਕਹਾਣੀ ਦੀ ਗੱਲ ਕਰੀਏ। ਅਪਰੈਲ 1968 ਵਿੱਚ ਵਿਸਾਖੀ ਤੌਂ ਅਗਲੇ ਦਿਨ ਇੱਕ ਕਤਲ ਹੋਇਆ । ਰਾਜਨੀਤੀ ਨੇ ਖੇਡ ਖੇਡੀ । ਪੁਲਿਸ ਨੇ ਇੱਕ ਕਾਮਰੇਡ ਵਿਧਾਨਕਾਰ ਦੇ ਕਹਿਣ ਤੇ ਫੜ ਲਏ ਚਾਰ ਬੇਗੁਨਾਹ । ਅਸਲ ਕਾਤਲਾਂ ਦਾ ਪਤਾ ਹੋਣ ਦੇ ਬਾਵਜੂਦ ਸਿਆਸੀ ਵਾਧੇ ਘਾਟੇ ਦੇ ਹਿਸਾਬ ਵਿੱਚ ਪੈਦਿਆਂ ਪੁਲਿਸ ਨੂੰ ਸਿਆਸੀ  ਦਬਾਅ ਅਧੀਨ ਲੈ ਕੇ ਕੇਸ ਦਰਜ ਕੀਤਾ ਗਿਆ । ਗੁਰਬਾਣੀ ਅਤੇ ਸਿੱਖੀ ਦੇ ਪਰਚਾਰਕ ਸੰਤ ਨੂੰ ਮੁੱਖ ਦੋਸੀ  ਬਣਾਇਆ ਗਿਆ। ਇਸ ਮਹਾਨ ਮਨੁੱਖ ਨੇ ਬਾਬੇ ਨਾਨਕ ਦੇ ਭਰੋਸੇ ਉਪਰ ਅਦਾਲਤ ਵਿੱਚ ਆਪਣੀ ਪੈਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਨਾਂ ਹੀ ਆਪਣਾ ਕੋਈ ਵਕੀਲ ਖੜਾ ਕੀਤਾ। ਪਂਜਾਬ ਵਿਧਾਨ ਸਭਾ ਤੱਕ ਰੌਲਾ ਰੱਪਾ ਅਪੀਲਾਂ ਦਲੀਲਾਂ ਜੋ ਸਭ ਝੂਠੀਆਂ ਸਨ ਦੇ ਕੇ ਕੁੱਝ ਕਾਮਰੇਡ ਵਿਧਾਨਕਾਰਾਂ ਨੇ ਸਿਆਸੀ ਅਤੇ ਸਰਕਾਰੀ ਜੋਰ ਵਰਤਦਿਆਂ ਮੌਤ ਦੀ ਸਜਾ ਕਰਵਾ ਦਿੱਤੀ। ਮੌਤ ਦੀ ਸਜਾ ਦੇਣ ਲਈ ਹਾਈਕੋਰਟ ਤੋਂ ਭੀ ਫੈਸਲਾ ਲੈ ਲਿਆ ਗਿਆ । ਪਰ ਉਸ ਮਹਾਨ ਮਨੁੱਖ ਨੇ ਹਾਈਕੋਰਟ ਵਿੱਚ ਭੀ ਆਪਣਾ ਬਚਾੳ ਕਰਨ ਲਈ ਅਪੀਲ ਦਲੀਲ ਦਾ ਸਹਾਰਾ ਨਾ ਲਿਆ । ਦੁਨਿਆਵੀ ਅਦਾਲਤਾਂ ਦੀ ਉਟ ਲੈਣ ਦੀ ਥਾਂ ਰੱਬ ਦੀ ਅਦਾਲਤ ਤੇ ਭਰੋਸਾ ਰੱਖਿਆ। ਪੁਲਿਸ ਅਫਸਰਾਂ ਮਿੱਤਰਾਂ ਰਿਸਤੇਦਾਰਾਂ ਦੇ ਸਲਾਹ ਨੁੰ ਨਾਂ ਮੰਨਦਿਆਂ ਸੁਪਰੀਮ ਕੋਰਟ ਵਿੱਚ ਭੀ ਕੇਸ ਕਰਨ ਤੋਂ ਇਨਕਾਰ ਕਰ ਦਿੱਤਾ। ਰਹਿਮ ਦੀ ਅਰਜੀ ਰਾਸਟਰਪਤੀ ਅੱਗੇ ਪਾਉਣ ਤੋਂ ਇਹ ਕਹਿਕੇ ਜਵਾਬ ਦੇ ਦਿੱਤਾ ਕਿ ਜਦ ਮੈਂ ਕਤਲ ਕੀਤਾ ਨਹੀਂ ਫਿਰ ਰਹਿਮ ਕਿਉਂ ਮੰਗਾਂ । ਕਾਮਰੇਡ ਵਿਧਾਨਕਾਰ ਖੁਸ ਸਨ ਕਿ ਹੁਣ ਤਾਂ ਫਾਸੀਂ ਹੋਣ ਹੀ ਵਾਲੀ ਹੈ। ਮੁੱਖ ਮੰਤਰੀ ਭੀ ਕਾਮਰੇਡਾਂ ਦੀ ਹਮਾਇਤ ਵਿੱਚ ਸੀ ਜਿਸ ਨੇ ਜੱਜ ਨੂੰ ਮਜਬੂਰ ਕਰਕੇ ਫੈਸਲਾ ਦਿਵਾਇਆਂ ਸੀ ਅਤੇ ਜੱਜ ਦੇ ਘਰ ਵਾਲੀ ਬਾਅਦ ਵਿੱਚ ਜੇਲ ਵਿੱਚ ਜਾਕੇ ਮਾਫੀ ਮੰਗ ਕੇ ਆਈ ਸੀ । ਕੇਸ ਦੀ ਝੂਠੀ ਕਹਾਣੀ ਘੜਨ ਵਾਲਾ ਐਸ ਐਸ ਪੀ ਵੀ ਬਾਅਦ ਵਿੱਚ ਮਾਫੀ ਮੰਗਣ ਗਿਆਂ ਅਤੇ ਆਪਦੇ ਵੱਲੋਂ ਕੇਸ ਲੜਨ ਦੀ ਮੰਗ ਕੀਤੀ ਸੀ। ਪੰਜਾਬ ਦੇ ਰਾਜਪਾਲ ਨੁੰ ਜਦ ਇਸ ਕੇਸ ਦਾ ਪਤਾ ਲੱਗਿਆ ਤਦ ਉਹਨਾਂ ਜੇਲ ਅਧਿਕਾਰੀਆਂ ਨੁੰ ਚਾਰ ਖਤ ਲਿਖੇ  ਜਿੰਹਨਾਂ ਵਿੱਚ  ਕਿਹਾ ਕਿ ਪਿਆਰ ਨਾਲ ਸਮਝਾਕੇ ਸੁਪਰੀਮ ਕੋਰਟ ਕੇਸ ਕਰਵਾਉ । ਦੂਸਰੇ  ਖਤ ਵਿੱਚ ਲਿਖਿਆ ਕਿ ਰਹਿਮ ਦੀ ਅਪੀਲ ਕਰਵਾਉ। ਇੱਕ ਖਤ ਵਿੱਚ ਧੱਕੇ ਨਾਲ ਇੰਟੈਰੋਗੇਟ ਕਰਕੇ  ਅਪੀਲ ਕਰਵਾਉਣ ਦੀ ਗੱਲ ਲਿਖੀ ਪਰ ਜੇਲ ਅਧਿਕਾਰੀਆਂ ਕਿਹਾ ਸਜਾਏ ਮੌਤ ਤਾਂ  ਹੋ ਹੀ ਚੁੱਕੀ ਹੈ ਹੋਰ ਧੱਕਾ ਕੀ ਕਰੀਏ। ਆਖਿਰ ਜੇਲ ਅਧਿਕਾਰੀਆਂ ਆਪਣੇ ਵੱਲੋਂ ਰਾਜਪਾਲ ਨੂੰ ਅਰਜੀ ਭੇਜੀ  ਕਿ ਇਹ ਮਨੁੱਖ ਦਿਆਲੂ ਸੁਭਾਅ ਦਾ ਰੱਬ ਤੇ ਭਰੋਸਾ ਰੱਖਣ ਵਾਲਾ ਵਿਅੱਕਤੀ ਹੈ ਜੋ ਦੁਨਿਆਵੀ ਅਦਾਲਤਾਂ ਨੂੰ ਨਹੀਂ ਮੰਨਦਾ ।ਇਹ ਜਿੰਦਗੀ ਦੀ ਭੀਖ ਮੰਗਣਾ ਦੁਨਿਆਵੀ ਲੋਕਾਂ ਤੋਂ  ਰੱਬ ਦੀ ਰਜਾ ਦੇ ਉਲਟ ਸਮਝਦਾ ਹੈ।      
                                                                          ਆਖਰ ਵਿੱਚ ਰਾਜਪਾਲ ਪੰਜਾਬ ਨੇ ਆਪਣੀ ਮਰਜੀ ਨਾਲ 2-3-1970 ਨੂੰ ਮੌਤ ਦੀ ਸਜਾ ਉਮਰ ਕੈਦ ਵਿੱਚ ਬਦਲ ਦਿੱਤੀ। ਅਜਾਦ ਭਾਰਤ ਵਿੱਚ ਰਾਜਪਾਲ ਦੁਆਰਾ ਬਿਨਾਂ ਕਿਸੇ ਰਹਿਮ ਦੀ ਅਪੀਲ ਦੇ ਮੌਤ ਦੀ ਸਜਾ ਬਦਲਣ ਦਾ ਇੱਕੋ ਇੱਕ ਕੇਸ ਸੀ। ਅੱਜ 45 ਸਾਲ ਦੇ ਇਤਹਾਸ ਨੂੰ ਦੇਖਦਿਆਂ ਜਦ ਪਿਛਾਂਹ ਦੇਖੀਦਾ ਹੈ ਤਦ ਪਤਾ ਚੱਲਦਾ ਹੈ ਕਿ ਸਿਆਸੀ ਲੋਕਾਂ ਦੇ ਇਸਾਰੇ ਤੇ ਝੂਠਾ ਕੇਸ ਤਿਆਰ ਕਰਨ ਵਾਲੇ ਇੰਸਪੈਕਟਰ ਦੀ ਦੋ ਕੁ ਮਹੀਨੇ ਬਾਅਦ ਐਕਸੀਡੈਟ ਵਿੱਚ ਮੌਤ ਹੋ ਗਈ ਸੀ । ਸਿਆਸੀ ਲੋਕਾਂ ਦੁਆਰਾ ਖੜਾ ਕੀਤਾ ਝੂਠੀਆਂ ਦਲੀਲਾਂ ਤਿਆਰ ਕਰਨ ਵਾਲਾ ਵਕੀਲ ਕੇਸ ਦੌਰਾਨ ਅਦਾਲਤ ਵਿੱਚ ਬੇਹੋਸ ਹੋ ਕੇ ਡਿੱਗ ਪਿਆ ਸੀ ਅਤੇ ਕੁਝ ਦਿਨਾਂ ਬਾਅਦ ਮਰ ਗਿਆ । ਤਿੰਨ ਸਾਲਾਂ ਬਾਅਦ ਮੁੱਖ ਮੰਤਰੀ ਦੀ ਭੀ ਜਹਾਜ ਡਿੱਗਣ ਸਮੇਂ ਅੱਗ ਵਿੱਚ ਸੜ ਕੇ ਮੌਤ ਹੋ ਗਈ। ਝੂਠੀਆਂ ਗਵਾਹੀਆਂ ਦੇਣ ਅਤੇ ਦੁਆਉਣ ਵਾਲਾ ਵਿਧਾਨਕਾਰ ਭੀ ਪਛਤਾਉਦਾ ਮਰ ਮੁੱਕ ਗਿਆ। ਨੋਟ ਕਰਨ ਵਾਲੀ ਗੱਲ ਇਹ ਭੀ ਕਿ ਸਿਆਸੀ ਨਫੇ ਨੁਕਸਾਨ ਕਾਰਨ ਝੂਠਾ ਕੇਸ ਤਿਆਰ ਕਰਾਉਣ ਤੋਂ ਬਾਅਦ ਕਦੇ ਚੋਣ ਜਿੱਤ ਭੀ ਨਾਂ ਸਕਿਆ। ਪਰ ਰੱਬੀ ਭੈਅ ਅੰਦਰ ਰਹਿਣ ਵਾਲਾ ਉਹ ਮਹਾਨ ਮਨੁੱਖ ਅੱਜ 90 ਸਾਲ ਦੀ ਉਮਰ ਵਿੱਚ ਚੜਦੀਆਂ ਕਲਾਂ ਵਿੱਚ ਹੈ। ਇਕਾਂਤ ਵਿੱਚ ਰਹਿਣਾ 24ਘੰਟੇ ਬਾਅਦ ਰੋਟੀ ਛਕਣਾਂ  ਹਰ ਸਮਾਂ ਗੁਰਬਾਣੀ ਦਾ ਪਾਠ ਕਰਨਾਂ ਉਸ ਦਾ ਨੇਮ ਹੈ। ਰਿਹਾਅ ਹੋਣ ਤੋਂ ਬਾਅਦ ਘਰ ਜਾਂ ਆਪਣੇ ਪਿੰਡ ਭੀ ਨਹੀਂ ਗਿਆ। ਜਮੀਨ ਉਪਰ ਸੌਣਾਂ  ਬੈਠਣਾਂ ਗਰੀਬ ਦੁਖੀਆਂ ਦਾ ਭਲਾ ਮੰਗਦਿਆਂ ਰਹਿ ਰਹੇ ਇਸ ਮਹਾਨ ਮਨੁੱਖ ਅੱਗੇ ਜਾਦਿਆਂ ਹੀ ਸਿਰ ਆਪਣੇ ਆਪ ਝੁਕ ਜਾਂਦਾ ਹੈ। ਗੁਰੂ ਗਰੰਥ ਜਾਂ ਬਾਬੇ ਨਾਨਕ ਜਾਂ ਰੱਬੀ ਵਿਸਵਾਸ ਸਹਾਰੇ ਕੋਈ ਇਉਂ ਭੀ ਕਰ ਸਕਦਾ ਹੈ ਦੇਖ ਕੇ ਸੁਣ ਕੇ ਹੈਰਾਨ ਹੀ ਹੋ ਸਕਦੇ ਹਾਂ। ਗੁਰਵਾਕ ਹੈ  ਕਿ `ਜਿਸ ਦਾ ਸਾਹਿਬ ਡਾਢਾ ਹੋਇ ਤਿਸ ਕੋ ਮਾਰ ਨਾਂ ਸਾਕੈ ਕੋਇ॥                             ਗੁਰਚਰਨ  ਪੱਖੋ ਕਲਾਂ   ਜਿਲਾ ਬਰਨਾਲਾ ਫੋਨ 94177 27245                                                                                                                                                                     

                    Subject: regarding convict Inder Singh son of Gajjan Singh R/O V. Pakho P.S. Dhanaula District Sangrur.

      The convict mentioned in the subject was involved alongwith four other petsoners in case FIR No. 63 of 5. 4. 68  302/148/149 IRC P.S. Bhikhi District Bhatinda . Inder singh son of Gajjan singh was sentenced to death and three others co-accused were  sentenced to life imprisonment whereas the fifth co-accused Labh Singh s/o Saudagar Singh was acquitted by the Sessions Judge , Bhatinda on 19.3.69.

                       The death sentence was confirmed by the Hon'ble High Court of Punjab and Haryana on 24.12.69. Convict Inder Singh was asked to appeal against the judgement and order of the Hon'ble High Court of Punjab and Haryana dated 24.12.69. in the Hon'ble Supreme Court of India but he refused to do so.

                        later on the Governor of Punjab asked to get the mercy petition submitted from the said convict for consideration of the case but he refused to do so although it was impressed to the prisoner that it will be in his own interest to file the mercy petition but prisoner in question does not respond to any such suggestion . He did not even appealed his thumb impression on the letter conveying the Goverenment desire to impress upon him to file a mercy petition. The death sentences was commuted to the life imprisonment by the Hon'ble Governor of Punjab on 2.3.1970.

                      The cse of this prisoner is of solitary nture. The prisoner had nor appointed any counsel for the defence of his case in the Sessions Court neither in the Hon'ble High Court . He was not even intended to defend his case although he was sentenced to death the extreme punishment . This prisoner is of very gentle nature and having high character and God believing man. According to his version he had not committed the offense and had been falsely involved in the case, so defending and filing appeals regarding his case in the man made courts will be futile.

                     In the circumstnces mentioned above the case of the prisoner Inder Singh s/o Gajjan Singh may very kindly be considered sympathetically and he may be set at liberty forthwith.

ਪੰਜਾਬੀ ਅਨੁਵਾਦ                                      ਰਾਜਪਾਲ ਦੁਆਰਾ ਰਾਸਟਰਪਤੀ ਨੂੰ ਭੇਜੀ ਗਈ ਚਿੱਠੀ ਦੀ ਇੱਕ ਕਾਪੀ ਜੋ ਪਰੀਵਾਰ ਨੂੰ ਵੀ ਭੇਜੀ ਗਈ ਸੀ
                                  ਇੰਦਰ ਸਿੰਘ ਪੁੱਤਰ ਗੱਜਨ ਸਿੰਘ ਰਿਹਾਇਸ ਪੱਖੋ ਪੁਲੀਸ ਸਟੇਸਨ ਧਨੌਲਾ ਜਿਲਾ ਸੰਗਰੂਰ
ਉਪਰੋਕਤ ਵਰਣਿਤ ਵਿਅਕਤੀ ਚਾਰ ਹੋਰਾਂ ਕੈਦੀਆਂ  ਨਾਲ ਕੇਸ ਐਫ ਆਈ ਆਰ ਨੰਬਰ 5.4.1968---302/148/149/ ਆਈ ਆਰ ਸੀ ਥਾਣਾਂ ਭੀਖੀ ਜਿਲਾ ਬਠਿੰਡਾਂ ਵਿੱਚ ਸਾਮਲ ਹੈ। ਸੈਸਨ ਜੱਜ ਬਠਿੰਡਾਂ ਵੱਲੋਂ 19-3-69 ਨੂੰ ਇੰਦਰ ਸਿੰਘ ਪੁੱਤਰ ਗੱਜਨ ਸਿੰਘ ਨੂੰ ਸਜਾਇ ਮੌਤ ਦਿੱਤੀ ਗਈ ਅਤੇ ਤਿੰਨ ਵਿਅਕਤੀਆਂ ਨੂੰ ਸਹਾਇਕ ਦੋਸੀ ਮੰਨਦਿਆਂ ਉਮਰ ਕੈਦ ਅਤੇ ਲਾਭ ਸਿੰਘ ਪੁੱਤਰ ਸੁਦਾਗਰ ਸਿੰਘ ਨੂੰ ਬਰੀ ਕੀਤਾ ਗਿਆ।
24-12-69 ਨੂੰ ਸਜਾਇ ਮੌਤ ਦੀ ਸਜਾ ਪੰਜਾਬ ਅਤੇ ਹਰਿਆਣਾਂ ਹਾਈ ਕੋਰਟ ਵੱਲੋਂ ਬਹਾਲ ਰੱਖੀ ਗਈ ਹੈ। ਦੋਸੀ ਇੰਦਰ ਸਿੰਘ ਪੁੱਤਰ ਗੱਜਨ ਸਿੰਘ ਨੂੰ 24-12-69 ਦੇ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਅਪੀਲ ਕੀਤੀ ਗਈ ਸੀ ਪਰੰਤੂ ਉਸ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ।
ਇਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਦੁਆਰਾ ਇਸ ਕੇਸ ਤੇ ਵਿਚਾਰ ਕਰਨ ਲਈ ਸਜਾਯਾਫਤਾ  ਰਾਸਟਰਪਤੀ ਨੂੰ ਰਹਿਮ ਦੀ ਅਪੀਲ ਦਾਖਲ ਕਰਨ ਲਈ ਪੁੱਛਿਆ ਗਿਆ ਪਰੰਤੂ ਉਸ ਨੇ ਇਹ ਵੀ ਕਰਨ ਤੋਂ ਇਨਕਾਰ ਕਰ ਦਿੱਤਾ ।ਭਾਵੇਂ ਕਿ ਉਸ ਕੈਦੀ ਨੂੰ ਸਮਝਾਇਆ ਗਿਆ ਕਿ ਇਹ ਰਹਿਮ ਦੀ ਅਰਜੀ ਉਸਦੇ ਫਾਇਦੇ ਲਈ ਹੈ ਪਰੰਤੂ ਇਸ ਸਵਾਲ ਅਤੇ ਇਸ ਤਰਾਂ ਦੇ ਸੁਝਾਵਾਂ ਤੇ  ਵੀ ਉਸਨੇ ਕੋਈ ਉੱਤਰ ਨਹੀਂ ਦਿੱਤਾ।
ਉਸਨੇ ਸਰਕਾਰ ਦੁਆਰਾ ਭੇਜੀ ਜਾਣ ਵਾਲੀ ਰਹਿਮ ਦੀ ਅਪੀਲ ਤੇ ਵੀ ਸੁਝਾਉ ਦੇਣ ਦੇ ਬਾਵਜੂਦ ਵੀ ਇਸ ਚਿੱਠੀ ਤੇ ਅੰਗੂਠਾ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
                ਪੰਜਾਬ ਦੇ ਰਾਜਪਾਲ ਨੇ 2-3-1970 ਨੂੰ ਨੂੰ ਇਹ ਸਜਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਹੈ ਕਿਉਂਕਿ ਦੋਸੀ ਸਾਊ ਸੁਭਾਉ ਦਾ ਵਿਅਕਤੀ ਹੈ ਅਤੇ ਇਸ ਨੇ ਸੈਸਨ ਕੋਰਟ ਅਤੇ ਹਾਈ ਕੋਰਟ ਵਿੱਚ ਆਪਣੇ ਬਚਾਉ ਲਈ ਕੋਈ ਵੀ ਵਕੀਲ ਨਹੀਂ ਖੜਾ ਕੀਤਾ ਸੀ। ਸਭ ਤੋਂ ਵੱਡੀ ਸਜਾ ਸਜਾਇ ਮੌਤ ਦੇਣ ਤੋਂ ਬਾਅਦ ਵੀ ਉਸਨੇ ਆਪਣੇ ਬਚਾਉ ਲਈ ਕੁੱਝ ਨਹੀਂ ਕੀਤਾ।ਇਹ ਕੈਦੀ ਬਹੁਤ ਹੀ ਦਿਆਲੂ ਸੁਭਾਅੁ ਦਾ ਅਤੇ ਬਹੁਤ ਹੀ ਉੱਚੇ ਆਚਰਣ ਵਾਲਾ ਵਿਅਕਤੀ ਹੈ ਜੋ ਰੱਬ ਵਿੱਚ ਵਿਸਵਾਸ ਰੱਖਦਾ ਹੈ। ਦੋਸੀ ਅਨੁਸਾਰ ਉਹ ਇਸ ਕਤਲ ਵਿੱਚ ਸਾਮਲ ਨਹੀਂ ਸੀ ਅਤੇ ਉਸਨੂੰ ਝੂਠਾ ਫਸਾਇਆ ਗਿਆ ਸੀ । ਸੋ ਬਚਾਉ ਲਈ ਮਨੁੱਖਾਂ ਦੁਆਰਾ ਬਣਾਈਆਂ ਅਦਾਲਤਾਂ ਵਿੱਚ ਬੇਨਤੀਆਂ ਕਰਨੀਆਂ ਫਜੂਲ ਸਮਝਦਾ ਹੈ।
        ਉਪਰੋਕਤ ਕਾਰਨਾਂ ਕਰਕੇ ਸਜਾਯਾਫਤਾ ਇੰਦਰ ਸਿੰਘ ਪੁੱਤਰ ਗੱਜਨ ਸਿੰਘ  ਦਾ ਕੇਸਨਰਮੀ ਅਤੇ ਹਮਦਰਦੀ ਨਾਲ ਵਿਚਾਰਿਆ ਗਿਆ ਹੈ ਅਤੇ ਇਸਨੂੰ ਮਾਫ ਕਰ ਦੇਣ ਲਈ ਅੱਗੇ ਭੇਜਿਆ ਗਿਆ ਹੈ।
                                                                             ਰਾਜਪਾਲ ਪੰਜਾਬ ਕਾਪਸੇ
                                


ਜੀਵਨਜਾਚ ,ਧਰਮ ਅਤੇ ਰਾਜਸੱਤਾ

   ਧਰਮ ਕੀ ਹੁੰਦਾ ਹੈ। ਧਰਮ ਕਿਵੇਂ ਬਣਦਾ ਹੈ,ਕਿਉਂ ਬਣਦਾ ਹੈ,ਅਸਲੀ ਧਰਮ ਕਿਹੜਾ ਹੈ,ਨਕਲੀ ਧਰਮ ਕਿਵੇਂ ਖੜੇ ਕੀਤੇ ਜਾਂਦੇ ਹਨ ਆਦਿ ਅਨੇਕਾਂ ਪ੍ਰਸਨ ਹਰ ਸੂਝਵਾਨ ਮਨੁੱਖ ਦੇ ਮਨ ਵਿੱਚ ਖੜੇ ਹੁੰਦੇ ਰਹਿੰਦੇ ਹਨ। ਆਉ ਵਿਚਾਤਰ ਕਰੀਏ ਇਹਨਾਂ ਅਨੇਕਾਂ ਪ੍ਰਸਨਾਂ ਉਪਰ।ਇਸ ਧਰਤੀ ਉਪੋਰ ਵਸਣ ਵਾਲੇ ਲੋਕਾਂ ਵਿੱਚੋਂ ਆਪਾਂ ਜਦ ਭੀ ਕਿਸੇ ਨਾਲ ਗੱਲ ਕਰਾਂਗੇ ਤਾਂ ਹਰ ਇੱਕ ਦੇ ਦੋਧਰਮ ਬੋਲਣਗੇ ਪਹਿਲਾ ਨਿੱਜੀ ਜੋ ਉਸਦੀ ਜਮੀਰ ਦੇ ਵਿੱਚ ਕੁਦਰਤ ਵੱਲੋਂ ਟਿਕਾਇਆ ਜਾਂਦਾ ਹੈ ਅਤੇ ਦੂਸਰਾ ਸਮਾਜਿਕ ਤੌਰ ਤੇ ਜੋ ਸਮੁੱਚੇ ਸਮਾਜ ਵੱਲੋਂ ਉਸਦੇ ਦਿਮਾਗ ਵਿੱਚ ਥੋਪਿਆ ਹੁੰਦਾਹੈ।ਸਮਾਜ ਵੱਲੋਂ ਖੜੇ ਕੀਤੇ ਧਰਮ ਰਾਜਸੱਤਾ ਦੀ ਪੁਸਤਪਨਾਹੀ ਵਿੱਚ ਵੱਧਦੇ ਫੁੱਲਦੇ ਹਨ ਜਦਕਿ ਨਿੱਜੀ ਧਰਮ ਹਰ ਮਨੁੱਖ ਦੀ ਜਮੀਰ ਅਨੁਸਾਰ ਵਿਕਾਸ ਕਰਦਾ ਹੈ।
       ਆਉ ਪਹਿਲਾਂ ਹਰ ਵਿਅਕਤੀ ਦੇ ਨਿੱਜੀ ਧਰਮ ਦੀ ਗੱਲ ਕਰੀਏ। ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਆਪਣੇ ਆਚਰਣ ਦੀ ਉਸਾਰੀ ਲਗਾਤਰ ਕਰਦਾ ਰਹਿੰਦਾ ਹੈ।ਸਮਾਜ ਵਿੱਚ ਲੋੜਾਂ ਅਨੁਸਾਰ ਨਿਯਮ ਬਣਦੇ ਰਹਿੰਦੇ ਹਨ ਜਿੰਨਾਂ ਦੀ ਪਾਲਣਾ ਉਹ ਆਪਣੇ ਨਿੱਜੀ ਕੁਦਰਤੀ ਧਰਮ ਅਨੁਸਾਰ ਕਰਦਾ ਹੈ । ਕੁਦਰਤ ਦੀ ਦਿੱਤੀ ਹੋਈ ਦਿਮਾਗੀ ਤਾਕਤ ਅਨੁਸਾਰ ਕੋਈ ਮਨੁੱਖ ਸਮਾਜਿਕ ਰਿਸਤੇ ਸਮਾਜ ਦੀ ਮੰਗ ਅਨੁਸਾਰ ਨਿਭਾਉਂਦਾ ਹੈ ਜਿਵੇਂ ਭੈਣ ਨੂੰ ਭੈਣ ਸਮਝਣਾ ਭਰਝਾਈ ਨਹੀਂ ਬਾਪ ਨੂੰ ਬਾਪ ਸਮਝਣਾ ਸਹੁਰਾ ਨਹੀਂ ਆਦਿ ਕਿਸੇ ਭੀ ਰਿਸਤੇ ਦੀ ਮਰਿਆਦਾ ਦਾ ਉਲੰਘਣ ਕਰਨਾਂ ਉਸ ਲਈ ਧਰਮ ਡੋਲ ਜਾਣ ਦੇ ਬਰਾਬਰ ਹੁੰਦਾਹੈ ।ਸਮਾਜ ਵਿੱਚ ਕੋਈ ਠੱਗੀ ਚੋਰੀ ਨਹੀਂ ਕਰਨੀਂ,ਕਿਸੇ ਦਾ ਹੱਕ ਨਹੀਂ ਮਾਰਨਾ,ਕਿਰਤ ਕਰਕੇ ਆਪਣੀ ਜਿੰਦਗੀ ਦਾ ਨਿਰਭਾ ਕਰਨਾਂ,ਦੁਖੀਆਂ ਦੀ ਮੱਦਦ ਕਰਨਾਂ ,ਲੋੜਵੰਦਾਂ ਦੀ ਸਹਾਇਤਾ ਕਰਨਾਂ ਆਦਿ।ਸਮਾਜ ਵਿੱਚ ਇੱਕ ਤਬਕਾ ਇਹੋ ਜਿਹਾ ਭੀ ਹੁੰਦਾ ਹੈ ਜੋ ਚੋਰੀ ਕਰਕੇ ਹੀ ਕਮਾਉਦਾ ਹੈ,ਕਤਲ ਕਰਕੇ ਖੁਸ਼ ਹੁੰਦਾ ਹੈ,ਲਾਲਚਾਂ ਵਿੱਚ ਆਕੇ ਦੂਸਰਿਆਂ ਦੇ ਹੱਕ ਮਾਰਕੇ ਖਾਦਾ ਹੈ,ਪਸੂ ਬਿਰਤੀ ਵਿੱਚ ਜਿਉਂਦਾ ਹੈ,ਕੋਈ ਪਛਤਾਵਾ ਨਹੀਂ ਹੁੰਦਾ ਇਸ ਤਰਾਂ ਦੇ ਲੋਕਾਂ ਨੂੰ ਕਿਉਂ ਕਿ ਉਸਦੀ ਜਮੀਰ ਪਸੂਆਂ ਵਾਲੀ ਹੀ ਹੁੰਦੀ ਹੈ।ਸੋ ਇਸ ਤਰਾਂ ਦੇ ਲੋਕ ਆਪਣੇ ਪਿਛਲੇ ਜਨਮਾਂ ਦੀਆਂ ਬਿਰਤੀਆਂ ਹੀ ਲਈ ਫਿਰਦੇ ਹੁੰਦੇ ਹਨ ਕੁਦਰਤ ਅਨੁਸਾਰ ਉਹਨਾਂ ਦੇ ਵਿਕਾਸ ਨੇ ਹਾਲੇ ਲੰਮਾ ਸਫਰ ਤੈਅ ਕਰਨਾਂ ਹੁੰਦਾ ਹੈ ।ਇਨਸਾਨੀ ਸਮਾਜਿਕ ਸੋਚ ਹਾਲੇ ਵਿਕਸਿਤ ਨਹੀ ਹੋਈ ਹੁੰਦੀ ਅਤੇ ਉਹਨਾਂ ਦੀ ਕੁਦਰਤੀ ਤਾਕਤ ਅਨੁਸਾਰ ਇਹ ਕੰਮ ਉਹਨਾਂ ਦਾ ਨਿੱਜੀ ਧਰਮ ਹੀ ਹੁੰਦਾ ਹੈ।ਸਿਆਣੇ ਲੋਕ ਹਮੇਸਾਂ ਧਰਮ ਨੂੰ ਇਸ ਲਈ ਨਿੱਜੀ ਮਸਲਾ ਸਮਝਦੇ ਹਨ ।ਅਸਲੀ ਧਰਮ ਮਨੁੱਖ ਦੇ ਨਿੱਜੀ ਆਚਰਣ ਵਿੱਚ ਹੀ ਵੱਸਦਾ ਹੁੰਦਾ ਹੈ।ਸਿਆਣਾ ਮਨੁੱਖ ਦੂਸਰਿਆਂ ਦੇ ਧਰਮ ਦੀ ਪਛਾਣ ਨਿੱਜੀ ਆਚਰਣ ਤੋਂ ਹੀ ਕਰਦਾ ਹੈ,ਸਮਾਜਿਕ ਧਰਮ ਤੋਂ ਨਹੀਂ।
             ਆਉ ਸਮਾਜਿਕ ਧਰਮ ਨੂੰ ਵਿਚਾਰੀਏ ਜਿੰਨਾਂ ਵਿੱਚ ਦੁਨੀਆਂ ਦੇ ਵੱਡੇ ਧਰਮ ਹਨ ਇਸਾਈ ਮੱਤ,ਇਸਲਾਮ ਮੱਤ ,ਹਿੰਦੂ,ਕੰਮਿਊਨਿਸਟ,ਚਾਰ ਸਭ ਤੋਂ ਵੱਡੇ ਮੱਤ ਹਨ ਜੋ ਧਰਮ ਦੇ ਤੌਰ ਤੇ ਰਾਜਨੀਤੀ ਨੇ ਵਿਕਸਿਤ ਕੀਤੇ ਹਨ ਵਿਗਾੜ ਕੇ। ਛੋਟੇ ਧਰਮ ਜਾਂ ਮੱਤ ਹਨ ਸਿੱਖ,ਜੈਨ ,ਯਹੂਦੀ,ਬੋਧੀ,ਅਤੇ ਹੋਰ ਅਣਗਿਣਤ।ਜਦ ਭੀ ਅਸੀ ਇਹਨਾਂ ਦੇ ਸੁਰੂਆਤੀ ਸਮੇਂ ਤੇ ਝਾਤ ਮਾਂਰਾਂਗੇ ਤਦ ਇਹਨਾਂ ਦਾ ਬਹੁਤ ਹੀ ਸੁੰਦਰ ਰੂਪ ਸਾਹਮਣੇ ਆਉਦਾ ਹੈ ਕਿਉਂਕਿ ਇਹ ਸਾਰੇ ਧਰਮ ਅਸਲ ਵਿੱਚ ਜੀਵਨਜਾਚਾਂ ਸਨ। ਇਹ ਵਿਸੇਸ ਇਲਾਕਿਆਂ ਵਿੱਚ ਵਿਸੇਸ ਪ੍ਰਸਥਿਤੀਆਂ ਵਿੱਚ ਲੋੜਾਂ ਅਨੁਸਾਰ ਪੈਦਾ ਹੋਈਆਂ ਸਨ। ਜਿਸ ਤਰਾਂ ਅਰਬ ਦੇ ਪਾਣੀਉਂ ਅਤੇ ਬਨਸਪਤੀ ਤੌਂ ਵਾਂਝੇ ਇਲਾਕੇ ਵਿੱਚ ਇਸਲਾਮ ਦੀ ਵਿਚਾਰਧਾਰਾ ਨੇ ਜਨਮ ਲਿਆ ਜੋ ਮੈਦਾਨੀ ਇਲਾਕਿਆਂ ਵਿੱਚ ਨਹੀਂ ਪਣਪ ਸਕਦੀ।ਠੰਡੇ ਇਲਾਕਿਆਂ ਵਿੱਚ ਪੈਦਾ ਹੋਈ ਇਸਾਈ ਵਿਚਾਰਧਾਰਾ ਨੂੰ ਗਰਮ ਮਾਰੂਥਲ਼ਾਂ ਵਿੱਚ ਵਧਣਾ ਔਖਾ ਹੈ। ਕੁਦਰਤ ਦੇ ਮੂਲ਼ ਨਾਲ ਮਿਲ ਕੇ ਚਲਣ ਵਾਲੀ ਗਿਆਨ ਭਰਭੂਰ ਹਿੰਦੂ ਵਿਚਾਰਧਾਰਾ ਮਸੀਨੀ ਯੁੱਗ ਵਿੱਚ ਹਾਰਨ ਲੱਗ ਜਾਂਦੀ ਹੈ। ਤਰਕ ਵਾਲੀ ਬੋਧੀ ਵਿਚਾਰਧਾਰਾ ਕੁਦਰਤੀ ਕਹਿਰਾਂ ਵਿੱਚ ਦਮ ਤੋੜ ਜਾਂਦੀ ਹੈ।ਆਪੋ ਆਪਣੇ ਇਲਾਕਿਆਂ ਨੂੰ ਛੱਡਕੇ ਜਦ ਇਹਨਾਂ ਨੂੰ ਦੂਜੇ ਇਲਾਕਿਆਂ ਵਿੱਚ ਰਾਜਸੱਤਾ ਦੇ ਜੋਰ ਨਾਲ ਬੇਸਮਝਾ ਵੱਲੋਂ ਲਾਗੂ ਕੀਤਾ ਜਾਂਦਾ ਹੈ ਤਦ ਇਹਨਾਂ ਦੇ ਕਾਰਨ ਹੀ ਦੁਨੀਆਂ ਨੇ ਬਹੁਤ ਵੱਡੇ ਦੁਖਾਂਤ ਝੱਲੇ ਹਨ।ਦੁਨੀਆਂ ਉਪਰ ਰਾਜ ਨਾਲ ਨਾਲ ਲਾਗੂ ਕੀਤੀ ਜਾਣ ਵਾਲੀਬਰਾਬਰ ਵੰਡ ਅਧਾਰਤ ਕੰਮਿਊਨਿਸਟ ਵਿਚਾਰਧਾਰਾ ਭੀ ,ਮਸੀਨੀ ਯੁੱਗ ਜੋ ਕਾਣੀ ਵੰਡ ਅਨੁਸਾਰ ਹੀ ਚੱਲ ਸਕਦਾ ਹੈ ਦੇ ਸਾਹਮਣੇ ਦਮ ਤੋੜ ਗਈ ਹੈ। ਉਪਰੋਕਤ ਵਰਣਨ ਕੀਤੀਆਂ ਗਈਆਂ ਜੀਵਨ ਜਾਚਾਂ ਨੂੰ ਰਾਜਸੱਤਾ ਨੇ ਆਪਣੇ ਹਿੱਤਾਂ ਲਈ ਧਰਮਾਂ ਦਾ ਰੂਪ ਦਿੱਤਾ ਜਿਸ ਨਾਲ ਸਮਾਜ ਨੂੰ ਦੁਖਾਂਤ ਝੱਲਣੇ ਪਏ।ਨਿੱਜੀ ਆਚਰਣ ਨੂੰ ਵਧੀਆ ਬਣਾਉਣ ਵਾਲੀਆਂ ਇਹਨਾਂ ਸੋਚਾਂ ਨੂੰ ਜਦ ਮੂਰਖ ਰਾਜਿਆਂ ਨੇ ਸਮਾਜਿਕ ਸੰਗਠਨ ਬਣਾ ਕਿ ਪਾੜੋ ਤੇ ਰਾਜ ਕਰੋ ਦਾ ਫਾਰਮੂਲਾ ਲ;ਾਗੂ ਕੀਤਾ ਜਿਸ ਨਾਲ ਸਮੇਂ 2 ਅਨੁਸਾਰ ਇਹਨਾਂ ਜੀਵਨਜਾਚਾਂ ਵਿੱਚ ਆਪਣੇ ਹਿੱਤਾਂ ਅਨੁਸਾਰ ਹੁਕਮਨਾਮੇ ਲਾਗੂ ਕਰਵਾਕੇ ਇਹਨਾਂ ਦੇ ਮੂਲ ਆਦਰਸਾਂ ਨੂੰ ਬਦਲ ਦਿੱਤਾ।ਜੀਵਨ ਜਾਚਾਂ ਦੇ ਮੂਲ ਸਿਧਾਤ ਔਰੰਗਜੇਬ ,ਨੀਰੋ,ਬਾਬਰ,ਮੱਸਾਰੰਗੜ ਬਣਕੇ ਨਹੀਂ ਸਗੋਂ ਗੁਰੂ ਤੇਗ ਬਹਾਦਰ,ਈਸਾ ਮਸੀਹ,ਮੁਹਮੰਦ ਸਾਹਿਬ,ਲੈਨਿਨ ਬਣਕੇ ਕੁਰਬਾਨੀ ਦੇਣੀ ਪੈਦੀ ਹੈ ਫਿਰ ਲਾਗੂ ਹੁੰਦੇ ਹਨ। ਉਪਰੋਕਤ ਸਭ ਧਰਮ ਸਿਧਾਂਤਾ ਦਾ ਮੂਲ ਸਮਾਜ ਨੂੰ ਚੰਗਾ ਬਣਾਉਣਾ ਹੈ ਜਦਕਿ ਸਵਾਰਥੀ ਰਾਜਸੱਤਾ ਦਾ ਮੂਲ਼ ਨਿੱਜੀ ਹਉਮੈਂ ਅਨੁਸਾਰ ਸਮਾਜ ਨੂੰ ਬਦਲਣਾ ਹੁੰਦਾ ਹੈ। ਧਰਮੀ ਰਾਜਾ ਰਾਜ ਕਰੈ ਪਰਜਾ ਸੁਖੀ ਵਸੈ ਸਿਰਫ ਕਿਸੇ ਚੰਗੇ ਮਨੁੱਖ ਦੇ ਰਾਜਗੱਦੀ ਉਪਰ ਬੈਠਣ ਨਾਲ ਹੀ ਹੋ ਸਕਦਾ ਹੈ । ਪਾਪੀ ਜਾਂ ਸਵਾਰਥੀ ਮਨੁੱਖ ਜਦ ਰਾਜਗੱਦੀ ਉਪਰ ਬੈਠਦਾ ਹੈ ਤਦ ਪਰਜਾ ਦੁੱਖ ਪਾਉਂਦੀ ਹੈ। ਕਹਿਣ ਨੂੰ ਤਾਂ ਭਾਵੇਂ ਹਰ ਰਾਜਗੱਦੀ ਦਾ ਮਾਲਕ ਹਰ ਰਾਜਾ ਧਾਰਮਿਕ ਚੋਗਾ ਪਹਿਨਦਾ ਹੈ ਪਰ ਧਰਮੀ ਮਨੁੱਖ ਦੀ ਪਛਾਣ ਆਚਰਣ ਤੋਂ ਹੁੰਦੀ ਹੈ।ਅੱਜ ਦੀ ਹਰ ਰਾਜਸੱਤਾ ਔਰੰਗਜੇਬ ਹੋਵੇ ਜਾਂ ਰਣਜੀਤ ਸਿੰਘ ਜਾਂ ਗੋਰੇ ਅੰਗਰੇਜ ਜਾਂ ਕਾਲੇ ਅੰਗਰੇਜ ਆਦਿ ਬਹੁਤਿਆਂ ਨੇ ਧਰਮ ਦੇ ਨਾਂ ਥੱਲੇ ਆਪਣੇ ਧਰਮ ਦੀਆਂ ਜੀਵਨਜਾਚਾਂ ਨੂੰ ਤੋੜ ਮਰੋੜ ਕੇ ਰੱਖ ਦਿੱਤਾ।ਅੱਜ ਸਾਰੀਆਂ ਵਧੀਆ ਜੀਵਨ ਜਾਚਾਂ ਜੋ ਧਰਮ ਦਾ ਰੂਪ ਧਾਰ ਗਈਆਂ ਹਨ ਦੇ ਮੂਲ ਸਰੂਪਾਂ ਨੂੰ ਰਾਜਸੱਤਾਵਾਂ ਨੇ ਦੁਨੀਆਂ ਨੂੰ ਪਾੜਨ ਵਾਲਾ ਹਥਿਆਰ ਬਣਾ ਦਿੱਤਾ  ਹੈ।ਪਾੜੋ ਤੇ ਰਾਜ ਕਰੋ ਅਨੁਸਾਰ ਜੀਵਨਜਾਚ  ਦਾ ਧਰਮ ਬਣਾ ਕੇ ਤਾਕਤ ਦੇ ਜੋਰ ਤੇ ਉੱਥੇ ਲਾਗੂ ਕੀਤਾ ਗਿਆ ਜਿੱਥੇ ਇਹ ਲਾਗੂ ਨਹੀਂ ਹੋ ਸਕਦੀਆਂ ,ਦੇ ਅਧਾਰ ਤੇ ਹੀ ਲੋਕਾਂ ਨੂੰ ਲੜਾਕੇ ਆਪ ਰਾਜ ਕਰ ਰਹੇ ਹਨ ।
        ਜਦ ਤੱਕ ਮਨੁੱਖ ਇਹਨਾਂ ਫਲਸਫਿਆਂ ਨੂੰ ਜੀਵਨਜਾਚ ਬਣਾਉਣ ਦੀ ਥਾਂ ਧਰਮ ਬਣਾਉਂਦਾ ਰਹੇਗਾ ਇਹ ਵਿਨਾਸ ਦਾ ਕਾਰਨ ਬਣਦੀਆਂ ਰਹਿਣਗੀਆਂ।ਇਸਲਾਮ ਗੁਰੂ ਰੋਟੀ ਖਾਣ ਤੋਂ ਪਹਿਲਾਂ ਗੁਆਂਢ ਦੇ ਸੱਤ ਘਰ ਦੇਖਣ ਨੁੰ ਕਹਿੰਦਾ ਹੈ ਕਿ ਕੋਈ ਹੋਰ ਭੁੱਖ ਤਾਂ ਨਹੀਂ ਬੈਠਾ । ਗੁਆਂਢ ਵਿੱਚ ਆਪ ਤੋਂ ਪਹਿਲਾਂ ਦੂਜੇ ਭੁੱਖੇ ਨੂੰ ਰਜਾਉਣ ਦੀ ਸੋਚ ਵਾਲਾ ਫਲਸਫਾ ਕਿਵੇਂ  ਦੁਜੇ ਨੂੰ ਮਾਰਨ ਨੂੰ ਕਹਿ ਸਕਦਾ ਹੈ।ਹਿੰਦੂ ਜਵਿਨ ਜਾਚ ਤਾਂ ਨਿਰਜੀਵ ਪਰਾਂਣੀਆਂ ਵਿੱਚ ਭੀ ਰੱਬ ਦੇਖਦੀ ਹੈ ਕਿਵੇਂ ਕਤਲ ਕਰੇਗੀ। ਸਿੱਖ ਜੀਵਨ ਜਾਚ ਨਿਉਟਿਆ ਦੀ ਉਟ ,ਨਿਮਾਣਿਆਂ ਦਾ ਮਾਣ,ਮਜਲੂਮ ਦੀ ਮੱਦਦ ਵਿੱਚ ਮਰ ਜਾਣਾ ਬੇਹਤਰ ਮੰਨਦੀ ਹੈ ਫਿਰ ਨਫਰਤ ਕਿਉ ਕਰੇਗੀ ਂ,ਇਸਾਈ ਜੀਵਨ ਜਾਚ ਸੂਲੀ ਉੱਪਰ ਚੜਾਉਣ ਵਾਲਿਆਂ ਤੇ ਭੀ ਤਰਸ ਕਰਦੀ ਹੈ,ਫਿਰ ਲੜਾਈ ਕਿਉਂ।ਜਦ ਭੀ ਇਹ ਫਲਸਫੇ ਸਵਾਰਥੀ ਰਾਜਿਆਂ,ਜਾਂ ਸਵਾਰਥੀ ਲੋਕਾਂ ਦੇ ਹੱਥ ਚਲੇ ਜਾਂਦੇ ਹਨ ਤਦ ਇਹਨਾਂ ਫਲਸਫਿਆਂ ਨੂੰ ਧਰਮ ਬਣਾ ਦਿੱਤਾ ਜਾਂਦਾ ਹੈ ਜਦ ਇਹ ਫਲਸਫੇ ਚੰਗੇ ਲੋਕਾਂ ਕੋਲ ਹੁੰਦੇ ਹਨ ਇਹ ਆਚਰਣ ਬਣ ਜਾਂਦੇ ਹਨ। ਕਾਸ ਦੁਨੀਆਂ ਦੀਆਂ ਇਹ ਆਪੋ ਆਪਣੇ ਮੂਲ ਇਲਾਕਿਆਂ ਵਿੱਚ ਜਨਮੀਆਂ ਇਹ ਜੀਵਨਜਾਚਾਂ ਧਰਮ ਵਾਂਗ ਮੰਨੀਆਂ ਜਾਣ ਪਰ ਕੱਟੜਤਾ ਦੇ ਹਥਿਆਰ ਨਾਲ ਕਤਲ ਨਾਂ ਕਰੀਆਂ ਜਾਣ ।

Saturday 14 May 2011

ਬੇਅਕਲ ਕਿਸਾਨ ਮਜਦੂਰ ਅਤੇ ਇਮਾਨਦਾਰ ਸਰਕਾਰਾਂ?

 
ਦੋਸਤੋ ਦੇਸ ਦਾ ਅਖੌਤੀ ਬੁੱਧੀਜੀਵੀ ਵਰਗ ਜਦ ਵੀ ਬੋਲਦਾ ਲਿਖਦਾ ਹੈ ਤਦ ਹੀ ਝੂਠ ਬੋਲਦਾ ਲਿਖਦਾ ਹੈ ਕਿਉਂਕਿ ਉਸਨੂੰ ਦੇਸ ਦੇ ਕਿਸਾਨ ਮਜਦੂਰ ਦੀ ਸਮਝ ਤਾਂ ਹੁੰਦੀ ਨਹੀਂ ਕਿ ਕਿਸਾਨ ਮਜਦੂਰ ਹੈ ਕੌਣ? ਦੇਸ ਦੀ 60% ਅਬਾਦੀ ਖੇਤੀਬਾੜੀ ਵਿੱਚੱੋਂ ਹੀ ਰੋਟੀ ਕਮਾਉਦੀ ਹੈ ਜੋ ਸਰਕਾਰੀ ਸਹਾਇਤਾ ਦੀ ਵੀ ਲੋੜਵੰਦ ਹੈ ਪਰ ਸਰਕਾਰੀ ਸਹਾਇਤਾ ਦਿੱਤੀ ਅਮੀਰ ਵਰਗ ਨੂੰ ਹੀ ਕਿਉਂ ਜਾਂਦੀ ਹੈ?ਆਉ ਸਮਝੀਏ ਕਿ ਕਿਸਾਨ ਕੌਣ ਹੈ? ਕਿਸਾਨ ਉਹ ਨਹੀਂ ਹੁੰਦਾ ਜੋ ਜਮੀਨ ਦਾ ਮਾਲਕ ਹੁੰਦਾ ਹੈ ਕਿਸਾਨ ਤਾ ਖੇਤ ਵਿੱਚ ਹੱਡ ਤੋੜਵੀ ਮਿਹਨਤ ਕਰਨ ਵਾਲਾ ਹੁੰਦਾ ਹੈ ਜੋ ਜਰੂਰੀ ਨਹੀਂ ਜਮੀਨ ਦਾ ਮਾਲਕ ਵੀ ਹੋਵੇ। ਖੇਤੀ ਕਰਨ ਵਾਲੇ ਕਿਸਾਨ ਦਾ ਸਾਥ ਦੇਣ ਵਾਲਾ ਮਜਦੂਰ ਵੀ ਕਿਸਾਨ ਜਾਂ ਉਸਦਾ ਭਰਾ ਹੀ ਹੁੰਦਾ ਹੈ। ਜਮੀਨ ਦਾ ਜੋ ਸਰਕਾਰੀ ਰਿਕਾਰਡ ਵਿੱਚ ਮਾਲਕ ਹੁੰਦਾ ਹੈ ਉਹ ਜਰੂਰੀ ਨਹੀਂ ਕਿਸਾਨ ਹੀ ਹੋਵੇ ਉਹ ਤਾਂ ਜਿਮੀਦਾਰ, ਜਾਗੀਰਦਾਰ, ਆੜਤੀਆ, ਬਲੈਕਮਨੀ ਵਾਲੇ ਅਮੀਰ ਵਰਗ ਵਿੱਚੋਂ ਵੀ ਹੋ ਸਕਦਾ ਹੈ ਅਤੇ ਅਸਲ ਵਿੱਚ ਹੈ ਵੀ। ਜਮੀਨਾਂ ਦੇ ਮਾਲਕ ਤਾਂ ਅਸਲ ਵਿੱਚ ਅਮੀਰ ਹੀ ਹਨ ਜੋ ਖੇਤੀ ਦਾ ਦਿਖਾਵਾ ਹੀ ਕਰਦੇ ਹਨ ਅਸਲ ਕਿਸਾਨ ਤਾਂ ਖੇਤਾਂ ਵਿੱਚ ਕੰਮ ਕਰਨ ਵਾਲਾ ਹੀ ਹੁੰਦਾ ਹੈ। ਸਰਕਾਰੀ ਸਹੂਲਤਾਂ ਅਤੇ ਫਾਇਦੇ ਤਾਂ ਜਮੀਨਾਂ ਦੇ ਮਾਲਕ ਲੋਕ ਲੈ ਜਾਂਦੇ ਹਨ ਖੇਤਾਂ ਵਿੱਚ ਕੰਮ ਕਰਨ ਵਾਲੇ ਦੇ ਪੱਲੇ ਗਰੀਬੀ ਪਾ ਦਿੱਤੀ ਜਾਂਦੀ ਹੈ। ਆਉ ਵਿਸਲੇਸਣ ਕਰੀਏ ਖੇਤ ਵਿੱਚ ਕੰਮ ਕਰਨ ਵਾਲਾ ਕਿਵੇਂ ਲੁੱਟਿਆ ਜਾਂਦਾ ਹੈ? ਜਮੀਨ ਦਾ ਮਾਲਕ ਆਪਣੇ ਖੇਤ ਨੂੰ ਠੇਕੇ ਭਾਵ ਕੰਟਰੈਕਟ ਉੱਪਰ ਖੇਤਾਂ ਵਿੱਚ ਕੰਮ ਕਰਨ ਵਾਲੇ ਨੂੰ 30000 ਤੋ 40000 ਦੇ ਦਰਮਿਆਨ ਦੇ ਦਿੰਦਾ ਹੈ। ਅਸਲੀ ਕਿਸਾਨ ਇੱਕ ਏਕੜ ਵਿੱਚੋਂ ਤੀਹ ਕਵਿੰਟਲ ਝੋਨਾ ਜਾਂ ਇਸ ਦੇ ਬਰਾਬਰ ਕੋਈ ਹੋਰ ਫਸਲ ਪੈਦਾ ਕਰਦਾ ਹੈ । ਦੂਸਰੀ ਫਸਲ ਵੱਧ ਤੋਂ ਵੱਧ ਬੀਹ ਕਵਿੰਟਲ ਕਣਕ ਜਾਂ ਇਸ ਦੇ ਬਰਾਬਰ ਕੋਈ ਹੋਰ ਫਸਲ ਪੈਦਾ ਕਰਦਾ ਹੈ। ਦੋਨੌ ਫਸਲਾਂ ਦੀ ਕੀਮਤ 55000 ਤੋਂ ਘੱਟ ਹੀ ਰਹਿੰਦੀ ਹੈ। ਇਸ ਅਸਲੀ ਕਿਸਾਨ ਦੇ ਪੱਲੇ ਸਿਰਫ15000 ਰੁਪਏ ਹੀ ਆਉਦੇ ਹਨ ਜਦਕਿ ਇਸ ਦੋਨਾਂ ਫਸਲਾਂ ਨੂੰ ਪੈਦਾ ਕਰਨ ਲਈ ਖਰਚਾ ਵੀ ਕਰਦਾ ਹੈ ਆਪਣੀ ਮਜਦੂਰੀ ਮੁਫਤ ਦੇਕੇ ਵੀ ਦੋਨਾਂ ਫਸਲਾਂ ਦਾ ਖਰਚਾ ਦਸ ਹਜਾਰ ਤੋਂ ਪੰਦਰਾਂ ਹਜਾਰ ਦੇ ਦਰਮਿਆਨ ਹੀ ਹੁੰਦਾ ਹੈ। ਇਸ ਅਸਲੀ ਕਿਸਾਨ ਜਾਂ ਮਜਦੂਰ ਨੂੰ ਕੀ ਬਚਤ ਹੋਈ ਦੇਸ ਦੇ ਅਖੌਤੀ ਬੁੱਧੀਜੀਵੀ ਸਰਕਾਰੀ ਵਰਗ ਨੂੰ ਕੌਣ ਦੱਸੇ ਜੋ ਸਰਕਾਰੀ ਜਾਂ ਨਿੱਜੀ ਏਸੀ ਕੋਠੀਆਂ ਵਿੱਚ ਬੈਠਕੇ ਫੈਸਲੇ ਦਿੰਦਾ ਰਹਿੰਦਾ ਹੈ।
                   ਹੁਣ ਦੇਖੋ ਸਰਕਾਰੀ ਸਹੂਲਤਾਂ ਕਿਸ ਤਰਾਂ ਕਿਸਾਨ ਮਜਦੂਰ ਦੀ ਥਾਂ ਅਮੀਰ ਵਰਗ ਨੂੰ ਦਿੱਤੀਆਂ ਜਾਂਦੀਆਂ ਹਨ। ਦੇਸ ਦੇ ਕਿਸੇ ਵੀ ਅਮੀਰ ਵਰਗ ਤੋਂ ਜੋ ਮੁਲਾਜਮ ,ਬਿਜਨੈਸਮੈਨ, ਕਾਰਖਾਨੇਦਾਰ, ਨੋਟ ਕਮਾਊ ਧਾਰਮਿਕ ਅਦਾਰੇ,ਰਾਜਨੀਤਕ ਆਦਿ ਵਿੱਚੋ ਕੋਈ ਵੀ ਆਪਣੇ ਮੁਨਾਫੇ ਉਪਰ ਹੀ ਟੈਕਸ ਦਿੰਦਾ ਹੈ ;ਮੁਨਾਫਾ ਵੀ ਉਹ ਆਪ ਹੀ ਬਣਾ ਕੇ ਦਿਖਾਉਦਾ ਹੈ ਸਰਕਾਰੀ ਅਦਾਰਿਆ ਨੂੰ,ਇਸ ਦੇ ਉਲਟ ਮਜਦੂਰ ਕਿਸਾਨ ਦੇ ਉਪਰ ਏਨੇ ਭਾਰੀ ਟੈਕਸ ਲਏ ਜਾਂਦੇ ਹਨ ਉਹ ਵੀ ਬਿਨਾਂ ਦੱਸੇ ਹੀ ਕਿਉਂ? ਜਿਸ ਤਰਾਂ ਪੰਜਾਬ ਦਾ ਮੰਡੀਕਰਨ ਬੋਰਡ ਮਾਲਾਮਾਲ ਹੈ ਨੋਟਾਂ ਨਾਲ ਦੱਸੋ ਇਸਦੀ ਆਮਦਨ ਕਿੱਥੋਂ ਆਉਦੀ ਹੈ 3300 ਕਰੋੜ? ਪੰਜਬ ਦਾ ਆੜਤੀਆ ਵਰਗ ਜੋ 60000 ਹੈ ਕਿਥੋਂ ਕਮਾ ਲੈਦਾ ਹੈ 2000 ਕਰੋੜ? ਮੰਡੀਆਂ ਵਿੱਚ ਮਜਦੂਰੀ ਕਰਨ ਵਾਲੇ ਵਰਗ ਨੂੰ ਕਿਸਾਨ ਨਗਦ ਉਤਰਾਈ, ਝੜਾਈ ,ਸਫਾਈ, ਭਰਾਈ ਆਦਿ ਦਾ ਔਸਤ ਨੌਂ ਰੁਪਏ ਕਵਿੰਟਲ ਜੋ ਲੱਘਭੱਗ 800 ਕਰੋੜ ਅਦਾ ਖੁਦ ਕਰਦਾ ਹੈ। ਪੰਜਾਬ ਦਾ ਮਜਦੂਰ ਜੋ ਮੰਡੀਆਂ ਵਿੱਚ ਦਿਨ ਰਾਤ ਭੂਤ ਬਣਕੇ ਕੰਮ ਕਰਦਾ ਹੈ ਅਤੇ ਜਿਸਦੀ ਗਿਣਤੀ ਤਿੰਨ ਲੱਖ ਹੈ     ਸਿਰਫ 800 ਕਰੋੜ ਵਿੱਚ ਸਾਰ ਲੈਂਦਾ ਹੈ ਪਰ 60000 ਸੇਠ 2000 ਕਰੋੜ ਕਮਾ ਲੈਂਦੇ ਹਨ ਇਸ ਦੇ ਉਲਟ 15000 ਕੰਮ ਕਰਨ ਵਾਲੇ ਮੁਲਾਜਮ ਦੇਕੇ ਮੰਡੀਕਰਨ ਬੋਰਡ 3300 ਕਰੋੜ ਕਿਉਂ ਲੈ ਜਾਂਦੇ ਹਨ? ਅਸਲੀ ਕਿਸਾਨ ਖਾਲੀ ਜੇਬ ਘਰ ਜਾਂਦਾ ਹੈ । ਕਿਉਂ? ਖੁਦਕਸੀ ਹੀ ਕਰੇਗਾ ਰਾਹ ਵਿੱਚ ਘਰ ਨੂੰ ਜਾਂਦਾ ਉਹ ਜਾਂ ਬੇਸਰਮ ਹੋਕੇ ਤਾਹਨੇ ਮਿਹਣੇ ਸੁਣੇਗਾ ਅਖੌਤੀ ਬੁੱਧੀਜੀਵੀ ਵਰਗ, ਅਤੇ ਰਾਜਨੀਤਕਾਂ ਦੇ ਕਿ ਪੰਜਾਬ ਦਾ ਕਿਸਾਨ ਖਰਚੇ ਕਰਦਾ ਹੈ ਬਿਨਾਂ ਲੋੜ ਤੋਂ,ਅਕਲ ਨਹੀਂ ਕਿਸਾਨ ਨੂੰ, ਮਾਹਰਾਂ ਪਿੱਛੇ ਨਹੀਂ ਲੱਗਦਾ ਆਦਿ।ਇੱਕ ਕਵਿੰਟਲ ਫਸਲ ਵਿੱਚੋਂ ਅਸਲੀ ਕਿਸਾਨ ਨੂੰ ਜੀਰੋ ਮਜਦੂਰ ਨੂੰ ਨੌਂ ਰੁਪਏ ,ਆੜਤੀਏ ਨੂੰ ਅਠਾਈ ਰੁਪਏ, ਮੰਡੀਕਰਨ ਬੋਰਡ ਨੂੰ ਪੰਨਤਾਲੀ ਰੁਪਏ ਆਮਦਨੀ ਹੁੰਦੀ ਹੈ ਬੁੱਧੀਜੀਵੀ ਵਰਗ ਜੀਉ।
                 ਕਿਸਾਨ ਦੇ ਨਾਂ|ਤੇ ਦੇਸ ਦੀਆ| ਖਾਦ ਬਣਾਉਣ ਵਾਲੀਆਂ ਕੰਪਨੀਆਂ ਖਰਬਾਂ ਵਿੱਚ ਸਬਸਿਡੀ ਲੈ ਜਾਂਦੀਆਂ ਹਨ;।ਬਿਜਲੀ ਬੋਰਡ ਅਤੇ ਇਨਾਂ ਦੇ ਪਰਬੰਧਕ ਮਾਲਾਮਾਲ ਹੋਈ ਜਾ ਰਹੇ ਹਨ।ਚੰਡੀਗੜ ਰਹਿਣ ਵਾਲੇ ਰਾਜਨੀਤਕ ਲੱਖਾਂ ਕਰੋੜਾਂ ਦੀਆਂ ਸਬਸਿਡੀਆਂ ਲਈ ਜਾ ਰਹੇ ਹਨ ਪਰ ਅਸਲੀ ਕਿਸਾਨ ਗਿੱਦੜਬਹੇ ਦੀਆਂ ਮੰਡੀਆਂ ਵਿੱਚ ਉਧਾਰ ਮੰਗਦੇ ਫਿਰਦੇ ਹਨ ਕਿਉਂ? ਕਿਸਾਨਾਂ ਨੂੰ ਵਿਆਂਹਾ ਉੱਪਰ ਵੱਧ ਖਰਚਾ ਕਰਨ ਵਾਲਾ ਕਹਿਣ ਵਾਲੇ ਰਾਜਧਾਨੀਆਂ ਦੀਆਂ ਏਸੀ ਕੋਠੀਆਂ ਅਤੇ ਰਾਜਮਹਿਲਾਂ ਵਿੱਚ ਬੈਠ ਕੇ ਕਿਸਮਤਾਂ ਲਿਖ ਰਹੇ ਹਨ ਅਤੇ ਕਿਸਾਨ ਮਜਦੂਰ ਨੂੰ ਬੇਅਕਲੀ ਦਾ ਖਿਤਾਬ ਦੇਈ ਜਾਰਹੇ ਹਨ। ਸਰਕਾਰ ਅਤੇ ਸਰਕਾਰੀਏ ਜੀਉ ਸਾਡੀ ਕੋਠੀ ਦਾਣੇ ਨਹੀਂ ਇਸ ਲਈ ਅਸੀ ਬੇਅਕਲ ਹੀ ਹਾਂ ਪਰ ਤੁਹਾਡੀ ਕੋਠੀ ਸਾਡੇ ਤੋਂ ਟੈਕਸਾਂ ਦੇ ਰੂਪ ਵਿੱਚ ਉਗਰਾਹੇ ਪੈਸੇ ਦੇ ਦਾਣੇ ਹਨ ਤੁਸੀਂ ਸਿਆਣੇ ਹੋ । ਧੰਨਭਾਗ ਹਨ| ਸਾਡੇ ?                   ਫੋਨ 9417727245
                                                            

ਏਡਜ਼ ਵਿਰੋਧੀ ਪ੍ਰਚਾਰ ਦੀ



ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਏਡਜ਼ ਨਾਲੋਂ ਵੱਡੀਆਂ ਖਤਰਨਾਕ ਬਿਮਾਰੀਆਂ ਹੋਰ ਵੀ ਹਨ, ਜਿਵੇਂ ਮਲੇਰੀਆ, ²ਡੇਂਗੂ, ਸਾਹ ਰੋਗ, ਪੀਲੀਆ, ਕੈਂਸਰ, ਸ਼ੂਗਰ ਆਦਿ। ਪਰ ਅੱਜ-ਕੱਲ੍ਹ ਏਡਜ਼ ਵਿਰੁੱਧ ਜੰਗੀ ਪੱਧਰ ਉੱਤੇ ਪ੍ਰਿੰਟ ਅਤੇ ਇਲੈਕਟ੍ਰਾਨਿਕਸ ਮੀਡੀਆ ਉੱਤੇ ਇੰਨਾ ਪ੍ਰਚਾਰ ਕਿਉਂ? ਆਓ ਪੰਜਾਬ ਨੂੰ ਆਧਾਰ ਮੰਨ ਕੇ ਇਸ ਦਾ ਵਿਸ਼ਲੇਸ਼ਣ ਕਰੀਏ। ਹਰ ਪਾਠਕ ਆਪਣੇ ਪਿੰਡ ਜਾਂ ਸ਼ਹਿਰ ਨੂੰ ਆਧਾਰ ਬਣਾ ਕੇ, ਖੁੱਦ ਵੀ ਫੈਸਲਾ ਕਰ ਸਕਦਾ ਹੈ। ਅੱਜ ਪੈਸਾ ਕਮਾਊ ਯੁੱਗ ਦਾ ਬੰਦਾ ਕਿੰਨਾਂ ਨੀਵਾਂ ਗਿਰ ਸਕਦਾ ਹੈ ਸੋਚਣਾ ਵੀ ਅਸੰਭਵ ਹੈ। ਕਰੋੜਾਂ-ਅਰਬਾਂ ਤਨਖਾਹ ਲੈਣ ਵਾਲੇ ਬਹੁਰਾਸ਼ਟਰੀ ਲੁਟੇਰੀਆਂ, ਕੰਪਨੀਆਂ ਦੇ ਮਾਲਕ ਪੈਸੇ ਲਈ ਇੰਨਾ ਹਲਕ ਚੁੱਕੇ ਹਨ ਕਿ ਸਸਾਰ ਨੂੰ ਵੀ ਗੁੰਮਰਾਹ ਕਰਦੇ ਹਨ। ਪੈਸੇ, ਜਾਇਦਾਦਾਂ ਦੇ ਪਹਾੜ ਖੜ੍ਹੇ ਕਰਨ ਦੀ ਦੌੜ ਵਿੱਚ ਧਰਮ ਅਤੇ ਸੱਚ ਤੋਂ ਟੁੱਟੇ ਹੋਏ। ਇਹ ਹੈਵਾਨ ਅਤੇ ਸ਼ੈਤਾਨ ਲੋਕ ਝੂਠ ਪ੍ਰਚਾਰਦੇ ਹਨ। ਏਡਜ਼ ਦੇ ਪ੍ਰਚਾਰ ਪਿੱਛੇ ਲੁਕਵੇਂ ਮਕਸਦ ਕੀ ਹਨ? ਕਿਉਂ ਹਨ? ਕਿਵੇਂ ਹਨ? ਬਹੁਤ ਹੀ ਨੀਚ ਖੇਡ ਹੈ। ਏਡਜ਼ ਵਿਰੋਧੀ ਪ੍ਰਚਾਰ ਮੁਹਿੰਮ ਅਸਲ ਵਿੱਚ ਅੱਜ ਦੀਆਂ ਗੁਲਾਮ ਅਤੇ ਭਰਿਸ਼ਟ ਰਾਜ ਸੈਨਾਵਾਂ ਦੀ ਉਹ ਚਾਲ ਹੈ, ਜਿਸ ਨਾਲ ਦੁਨੀਆਂ ਨੂੰ ਵਿਭਚਾਰ ਵਿੱਚ ਡੁਬੋਇਆ ਜਾਣਾ ਹੈ। ਰਾਜ ਸੱਤਾਵਾਂ ਜਦ ਲੋਕਾਂ ਨੂੰ ਕਾਬੂ ਰੱਖਣ ਤੋਂ ਅਸਮਰੱਥ ਹੋਣ ਲੱਗਦੀਆਂ ਹਨ ਤਾਂ ਉਹ ਵਿਭਚਾਰ ਦਾ ਆਖਰੀ ਹੱਥਿਆਰ ਵਰਤਦੀਆਂ ਹਨ। ਦੁਨੀਆਂ ਦੀ ਅਸਲੀ ਰਾਜ ਸੱਤਾ, ਰਾਜ ਗੱਦੀ ਉੱਤੇ ਬੈਠਣ ਵਾਲੇ ਲੋਕਾਂ ਕੋਲ ਨਹੀਂ ਹੁੰਦੀ। ਅਸਲ ਵਿੱਚ ਕੁਰਸੀਆਂ ਉੱਤੇ ਬੈਠੇ ਰਾਜੇ ਲੁਟੇਰੇ ਗ੍ਰੋਹਾਂ ਦੇ ਗੁਲਾਮ ਹੁੰਦੇ ਹਨ।

ਅੱਜ ਦੇ ਯੁੱਗ ਵਿੱਚ ਲੁਟੇਰੇ ਗ੍ਰੋਹ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਬਦਲ ਚੁੱਕੇ ਹਨ। ਆਓ ਵਿਸ਼ਲੇਸ਼ਣ ਕਰੀਏ ਕਿ ਏਡਜ਼ ਬਿਮਾਰੀ ਕਿੰਨੀ ਕੁ ਹੈ? ਕਿਸੇ ਵੀ ਪਿੰਡ ਸ਼ਹਿਰ ਚੱਲੇ ਜਾਵੋ ਦੇਖੋ ਕਿੰਨੇ ਕੁ ਲੋਕ ਬਿਮਾਰੀਆਂ ਤੋਂ ਪੀੜ੍ਹਤ ਹਨ। ਉਨ੍ਹਾਂ ਨੂੰ ਕਿਹੜੀਆਂ ਬਿਮਾਰੀਆਂ ਹਨ। ਇਹ ਕਿਸੇ ਵੀ ਡਾਕਟਰ ਕੋਲ ਕੁੱਝ ਦਿਨ ਬੈਠ ਕੇ ਜਾਂ ਮਰੀਜ਼ ਰਜਿਸਟਰਾਂ ਨਾਲ ਖੋਜ ਕੇ ਵੀ ਜਾਣਿਆ ਜਾ ਸਕਦਾ ਹੈ। ਏਡਜ਼ ਦੇ ਮਰੀਜ ਹੁੰਦੇ ਹੀ ਨਹੀਂ। ਸਿਰਫ ਕੁੱਝ ਵੱਡੇ ਹਸਪਤਾਲਾਂ ਜਾਂ ਕੁੱਝ ਵਿਸ਼ੇਸ਼ ਰੈੱਡ ਲਾਈਟ ਏਰੀਏ ਵਿੱਚ ਵੀ ਇਨ੍ਹਾਂ ਦੀ ਗਿਣਤੀ ਇੱਕ ਤੋਂ ਪੰਜ ਪਰਸੈਂਟ ਤੱਕ ਵੀ ਮੁਸ਼ਕਲ ਹੈ। ਕੈਂਸਰ ਦੇ ਮਰੀਜ਼ ਏਡਜ਼ ਨਾਲੋਂ ਸੌ ਗੁਣਾ ਹੁੰਦੇ ਹਨ। ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਤਾਂ ਏਡਜ਼ ਨਾਲੋਂ ਹਜਾਰ ਗੁਣਾਂ ਵੱਧ ਹੈ। ਆਮ ਬਿਮਾਰੀਆਂ ਵਿੱਚ ਸਾਹ ਰੋਗੀ ਤੀਹ ਪ੍ਰਸੈਂਟ ਇੰਨਫੈਕਸ਼ਨ ਆਧਾਰ ਰੋਗ ਸੱਠ ਫੀਸਦੀ ਹੁੰਦੇ ਹਨ ਜਿਵੇਂ ਬੁਖਾਰ, ਕੈਂਸਰ, ਸ਼ੂਗਰ ਆਦਿ ਬਾਕੀ ਸਾਰੇ ਰੋਗ ਦਸ ਕ ਪ੍ਰਸੈਂਟ ਹੁੰਦੇ ਹਨ। ਪ੍ਰਚਾਰ ਮੁਹਿੰਮ ਚਲਾ ਕੇ ਸਭ ਰੋਗਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਰੋਕਣ ਵਾਸਤੇ ਪ੍ਰਚਾਰ ਮੁਹਿੰਮ ਕਿਉਂ ਨਹੀਂ ਵਿੱਢੀ ਜਾਂਦੀ?
ਦੁਨੀਆਂ ਦੇ ਅੰਤਰ-ਰਾਸ਼ਟਰੀ ਸਿਹਤ ਸੰਗਠਨ ਜੋ ਕਿ ਅਸਲ ਵਿੱਚ ਬਹੁ-ਰਾਸ਼ਟਰੀ ਕੰਪਨੀਆਂ ਦੇ ਦਾਨ ’ਤੇ ਚੱਲਦੀਆਂ ਹਨ, ਵੱਲੋਂ ਆਮ ਬਿਮਾਰੀਆਂ ਲਈ ਪੈਸਾ ਕਿਉਂ ਨਹੀਂ ਨਿਕਲਦਾ? ਕੁੱਝ ਖਾਸ ਬਿਮਾਰੀਆਂ ਲਈ ਹੀ ਅੰਤਰ-ਰਾਸ਼ਟਰੀ ਮੁਹਿੰਮਾਂ ਕਿਉਂ ਚੱਲਦੀਆਂ ਹਨ? ਆਮ ਬਿਮਾਰੀਆਂ ਜੋ ਜਾਗਰੂਕਤਾ ਨਾਲ ਰੋਕੀਆਂ ਜਾ ਸਕਦੀਆਂ ਹਨ ਨੂੰ ਘਟਾ ਕੇ ਇਹ ਕੰਪਨੀਆਂ ਪੈਸੇ ਦੇ ਪਹਾੜ ਕਿਵੇਂ ਖੜ੍ਹੇ ਕਰਨਗੀਆਂ, ਕਿਉਂ ਜੋ ਦਵਾਈਆਂ ਦੀ ਖਪਤ ਜੋ ਘਟੇਗੀ। ਦੁਨੀਆਂ ਵਿੱਚ  ਆਮ ਲੋਕ ਦਵਾਈਆਂ ਉੱਤੇ ਖਰਚਾ ਸੰਸਾਰ ਦੇ ਸਮੁੱਚੇ ਰੱਖਿਆ ਬੱਜਟ ਨਾਲੋਂ ਕਈ ਗੁਣਾਂ ਵੱਧ ਹੈ। ਹੱਥਿਆਰ ਬਨਾਉਣ ਵਾਲੀਆਂ ਕੰਪਨੀਆਂ  ਨਾਲੋਂ ਦਵਾਈ ਬਨਾਉਣ ਵਾਲੀਆਂ ਕੰਪਨੀਆਂ ਕਿਤੇ ਵੱਡੀਆਂ ਅਤੇ ਵੱਧ ਬੱਜਟ ਵਾਲੀਆਂ ਹਨ।
ਦੁਨੀਆਂ ਦੇ ਇਤਿਹਾਸ ਵੱਲ ਡੂੰਘੀ ਨੀਝ ਲਾ ਕੇ ਵੇਖੋ, ਜਦ ਫੌਜਾਂ ਅਤੇ ਪੁਲਿਸ ਜਾਂ ਸਰਕਾਰਾਂ ਦੇ ਜ਼ਾਲਮ ਰੱਖਿਆ ਤੰਤਰ ਹਾਰਨ ਲੱਗਦੇ ਹਨ, ਤਦ ਨੌਜਵਾਨ ਪੀੜ੍ਹੀਆਂ ਨੂੰ ਨਸ਼ੇ ਦੀ ਹਨ੍ਹੇਰੀ ਵਿੱਚ ਲਿਆ ਖੜ੍ਹਾ ਕਰਦੇ ਹਨ। ਨਸ਼ਿਆਂ ਤੋਂ ਬਾਅਦ ਜਾਤੀਵਾਦ, ਧਰਮਵਾਦ, ਫਿਰਕਾਪ੍ਰਸਤ ਦੀ ਜੰਗ ਵਿੱਚ ਝੋਕਿਆ ਜਾਂਦਾ ਹੈ। ਇਨ੍ਹਾਂ ਢੰਗਾਂ ਤੋਂ ਆਖਰ ਵਿੱਚ ਨੌਜਵਾਨ ਪੀੜ੍ਹੀ ਨੂੰ ਨਕਾਰਾ ਕਰਨ ਲਈ ਵਿਭਚਾਰ ਅਤੇ ਸੈਕਸ ਦੇ ਸਮੁੰਦਰ ਵਿੱਚ ਡੋਬਿਆ ਜਾਂਦਾ ਹੈ। ਏਡਜ਼  ਦੇ ਨਾਂਅ ਥੱਲੇ ਜੋ ਮਸ਼ਹੂਰੀ ਯੁੱਧ ਹੈ, ਸਿਰਫ ਬੱਚਿਆਂ ਤੇ ਨੌਜਵਾਨਾਂ ਵਿੱਚ ਗੁਪਤ ਆਕਰਸ਼ਣ ਪੈਦਾ ਕੀਤਾ ਜਾ ਰਿਹਾ ਹੈ। ਵਿਭਚਾਰ ਦਾ ਸਮੁੰਦਰ ਦਿਮਾਗਾਂ ਨੂੰ ਉਤੇਜਿਤ ਕਰਕੇ ਜਾਂ ਬਰੇਨ ਵਾਸ਼ ਦੀ ਕਿਰਿਆ ਰਾਹੀਂ ਹੀ ਪੈਦਾ ਕੀਤਾ ਜਾ ਸਕਦਾ ਹੈ। ਇਸ ਸਮੁੰਦਰ ਵਿੱਚ ਨਹਾਉਣ ਵਾਲੀ ਪੀੜ੍ਹੀ, ਨਿਪੁੰਸਕ, ਨਕਾਰਾ, ਭਰਿਸ਼ਟ, ਬੇਈਮਾਨ, ਬੇਅਣਖੀ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਦੁਨੀਆਂ ਹੀ ਤਾਂ ਲੁਟੇਰਿਆਂ ਨੂੰ ਚਾਹੀਦੀ ਹੈ। ਸ਼ੈਤਾਨੀ ਵਿੱਦਿਆ ਵਿੱਚ ਪੜ੍ਹੇ-ਲਿਖੇ ਧਰਮ ਵਿੱਦਿਆ ਤੋਂ ਰਹਿਤ ਰਾਜਨੀਤਕ ਲੋਕ ਇਨ੍ਹਾਂ ਲੁਟੇਰੀਆਂ ਬਹੁਕੌਮੀ ਕੰਪਨੀਆਂ ਦੀਆਂ ਨੀਤੀਆਂ ਸਮਝ ਹੀ ਨਹੀਂ ਸਕਦੇ।
ਗਰੀਬ ਲੋਕ ਇਨ੍ਹਾਂ ਬਘਿਆੜ² ਕੰਪਨੀਆਂ ਦੀ ਖੁਰਾਕ ਬਣਨ ਲਈ ਮਜ਼ਬੂਰ ਹੋਣਗੇ।  ਏ²ਡਜ਼ ਦੀ ਬਿਮਾਰੀ ਤੋਂ ਵਿਭਚਾਰੀ ਪੱਛਮੀ ਸਮਾਜ ਨੂੰ ਤਾਂਡਰ ਹੋਣਾ ਚਾਹੀਦਾ ਹੈ, ਪਰ ਪੂਰਬੀ ਸਮਾਜ ਕੱਟੜ ਹਿੰਦੂ ਅਤੇ ਮੁਸਲਿਮ ਅਤੇ ਸਿੱਖ ਸਮਾਜ ਜੋ ਸੱਭਿਅਕ ਹਨ ਨੂੰ ਬਹੁਤਾ ਡਰ ਨਹੀਂ । ਏਸ਼ੀਆ ਮਹਾਂਦੀਪ ਦੇ ਬਹੁਤੇ ਦੇਸ਼ ਪੱਛਮ ਵਾਂਗ ਲੀਲਾ ਪ੍ਰਸ਼ੋਤਮ ਨਹੀਂ ਹਨ, ਬਲਕਿ ਮਰਿਯਾਦਾ ਪ੍ਰਸ਼ੋਤਮ ਹਨ। ਆਓ ਏਡਜ਼ ਵਿਰੋਧੀ ਪ੍ਰਚਾਰ ਮੁਹਿੰਮ ਦੇ ਨਾਂਅ ਥੱਲੇ ਆਉਣ ਵਾਲੀ ਪੀੜ੍ਹੀ ਨੂੰ ਵਿਭਚਾਰ ਵਿੱਚ ਡੋਬਣ ਦਾ ਵਿਰੋਧ ਕਰੀਏ। ਪੱਛਮੀ ਜ਼ਹਿਰਾਂ ਆਧਾਰਤ ਖਾਣਿਆਂ ਤੋਂ ਅਤੇ ਗੈਰ-ਮਰਿਆਦਤ ਜੀਵਨ ਕਾਰਨ ਪੈਦਾ ਹੋਣ ਵਾਲੇ ਰੋਗਾਂ ਤੋਂ ਬਚਾਅ ਲਈ ਜਿਵੇਂ ਸ਼ੂਗਰ, ਕੈਂਸਰ, ਮਲੇਰੀਆ, ਪੀਲੀਆ, ਗਠੀਆ ਆਦਿ ਪ੍ਰਚਾਰ ਮੁਹਿੰਮ ਦੀ ਅੱਜ ਦੀ ਰਾਜ ਸੱਤਾ ਤੋਂ ਮੰਗ ਕਰੀਏ।

ਧਰਮ ਪਰਚਾਰਕ ਅਤੇ ਅਸਲੀਲ ਗਾਇਕ


ਅਜ ਸਮਾਜ ਵਿੱਚ ਜਿਸ ਤਰਾਂ ਅਸਲੀਲਤਾ ਦਾ ਬੋਲਬਾਲਾ ਹੋ ਰਿਹਾ ਹੈ ਦੇ ਲਈ ਸਭ ਤੋ ਵੱਧ ਜਿੰਮੇਵਾਰ ਗਾਇਕ ਠਹਿਰਾਏ ਜਾ ਰਹੇ ਹਨ ਕਿਉਂ? ਗਾਇਕ ਜਾਂ ਅਸਲੀਲ ਮੀਡੀਆ ਕਿਉਂ ਜਿੱਤ ਰਿਹਾ ਹੈ ਅਤੇ ਧਾਰਮਿਕ ਪਰਚਾਰਕ ਜਾਂ ਸਮਾਜ ਦਾ ਸਿਆਣਾਂ ਅਖਵਾਉਣ ਵਾਲਾ ਬੁੱਧਜੀਵੀ ਵਰਗ ਵੀ ਜੋ ਅਸਲੀਲਤਾ ਦੇ ਖਿਲਾਫ ਬੜਾ ਰੌਲਾ ਪਉਂਦਾ ਹੈ ਕਿਉਂ ਹਾਰ ਰਹੇ ਹਨ । ਸਮਾਜ ਦਾ ਵੱਡਾ ਹਿੱਸਾ ਬੁਰੇ ਪਰਚਾਰੇ ਜਾ ਰਹੇ ਵਰਗ ਦੀ ਤਾਂ ਗੱਲ ਲਾਗੂ ਕਰ ਰਿਹਾ ਹੈ ਜਦ ਕਿ ਧਾਰਮਿਕ ਸੋਚ ਅਤੇ ਸਮਾਜ ਸੁਧਾਰਨ ਦਾ ਦਾਅਵਾ ਕਰਨ ਵਾਲਿਆਂ ਦੀ ਗੱਲ ਜਿੰਦਗੀ ਵਿੱਚ ਕਿਉਂ ਨਹੀਂ ਲਾਗੂ ਕਰ ਰਿਹਾ ? ਕੀ ਆਮ ਲੋਕ ਬੇਸਮਝ ਹਨ ਜਾਂ ਸਮਾਜ ਸੁਧਾਰਕ ਅਤੇ ਧਾਰਮਿਕ ਪਰਚਾਰਕਾਂ ਵਿੱਚ ਹੀ ਕੋਈ ਨੁਕਸ ਹੈ। ਆਉ ਦੋਸਤੋ ਵਿਚਾਰ ਕਰੀਏ ਕਿ ਸਮਾਜ ਧਰਮ    ਪਰਚਾਰਕਾਂ ਨੂੰ ਨਕਾਰ ਕੇ ਅਸਲੀਲਤਾ ਪਰਚਾਰਨ ਵਾਲਿਆਂ ਨੂੰ ਕਿਉਂ ਮੰਨ ਅਤੇ ਸੁਣ ਰਿਹਾ ਹੈ?
        ਸਾਡੇ ਧਾਰਮਿਕ ਰਹਿਬਰਾਂ ਨੇ ਕਦੇ ਵੀ ਪਰਚਾਰ ਨੂੰ ਅਹਿਮੀਅਤ ਨਹੀਂ ਦਿੱਤੀ ਬਜਾਇ ਪਰਚਾਰ ਦੇ ਆਚਰਣ ਨੂੰ ਹੀ ਸਭ ਤੋਂ ਉਪਰ ਦਰਜਾ ਦਿੱਤਾ ਹੈ। ਈਸਾ ਮਸੀਹ ,ਰਾਮ ,ਕ੍ਰਿਸਨ, ਗੁਰੂ ਨਾਨਕ,  ਮੁਹੰਮਦ ਸਾਹਿਬ, ਕਬੀਰ , ਫਰੀਦ ਆਦਿ ਲੋਕਾਂ ਵੱਲੋ ਪਰਵਾਨੇ ਗਏ ਸਭ ਸੰਤ ਪੁਰਸਾਂ ਨੇ ਪਰਚਾਰ ਦੀ ਥਾਂ ਆਚਰਣ ਨੂੰ ਪਹਿਲ ਦਿੱਤੀ ਹੈ। ਆਚਰਣ ਹੀ ਸਭ ਤੋਂ ਵੱਡਾ ਪਰਚਾਰ ਹੈ। ਬੋਲਣਾਂ ਗਾਉਣਾਂ ਆਦਿ ਕਲਾਵਾਂ ਹੁੰਦੀਆਂ ਹਨ ਪਰ ਇਹ ਜਰੂਰੀ ਨਹੀਂ ਸੱਚੀਆਂ ਵੀ ਹੋਣ। ਗੱਲੀਂ ਅਸੀਂ  ਚੰਗੀਆਂ ਆਚਾਰੀ ਬੁਰੀਅਹੁ ਜਾਂ ਗੁਫਤਾਰ ਕਾ ਗਾਜੀ ਬਨ ਤੋ ਗਿਆ ਕਿਰਦਾਰ ਕਾ ਗਾਜੀ ਬਨ ਨਾ ਸਕਾ ਅਨੁਸਾਰ ਆਚਰਣ ਅਤੇ ਕਿਰਦਾਰ ਹੀ ਵੱਡੇ ਹਨ ਬੋਲਣਾਂ ਜਾਂ ਗਉਣਾਂ ਬਹੁਤ ਛੋਟੀਆਂ ਚੀਜਾਂ ਹਨ। ਗਾਇਕ ਅਤੇ ਅਸਲੀਲ ਮੀਡੀਆ ਦੇ ਭਾਰੂ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਦਾ ਕਿਰਦਾਰ ਇੱਕ ਹੈ ਦੋਹਰਾ ਨਹੀਂ ਇਸ ਲਈ ਹੀ ਉਹ ਸਮਾਜ ਵਿੱਚ ਪਰਵਾਨੇ ਜਾ ਰਹੇ ਹਨ। ਅਸਲੀਲ ਬੋਲਣਾਂ ਅਤੇ ਅਸਲੀਲ ਜਿਉਣਾਂ ਹੀ ਉਹਨਾਂ ਦਾ ਕਿਰਦਾਰ ਅਤੇ ਆਚਰਣ ਹੈ ਜਿਸ ਦਾ ਭਾਵ ਇਕਹਿਰਾ ਕਿਰਦਾਰ ਜੋ ਸੱਚੇ ਧਾਰਮਿਕ ਆਗੂਆਂ ਅਤੇ ਸਮਾਜ ਨੂੰ ਸਦਾ ਹੀ ਚੰਗਾਂ ਲੱਗਦਾ ਹੈ ਇਸ ਲਈ ਹੀ ਸਮਾਜ ਇਹਨਾਂ ਨੂੰ ਪਰਵਾਨ ਕਰੀ ਜਾ ਰਿਹਾ ਹੈ ਦੂਸਰੇ ਪਾਸੇ ਹਰ ਧਾਰਮਿਕ ਸੋਚ ਅਤੇ ਸਮਾਜ ਸੁਧਾਰਕ ਜਥੇਬੰਦੀਆਂ ਦੇ ਆਗੂਆਂ ਦੇ ਜਾਂ ਧਾਰਮਿਕ ਪਰਚਾਰਕਾਂ ਦੇ ਦੋਹਰੇ ਕਿਰਦਾਰ ਮਿਲਦੇ ਹਨ। ਲੋਕਾਂ ਵਿੱਚ ਕੁੱਝ ਪਰਚਾਰਨਾਂ ਨਿੱਜੀ ਜਿੰਦਗੀ ਵਿੱਚ ਕੁੱਝ ਹੋਰ ਰੱਖਣਦੇ ਕਾਰਨ ਇਹ ਵਰਗ ਦੁਹਰੇ ਕਿਰਦਾਰ ਵਾਲੇ ਦੋਗਲੇ ਲੋਕ ਬਣ ਜਾਂਦੇ ਹਨ। ਲੋਕਾਂ ਨੂੰ ਮਾਇਆ ਨਾਗਣੀ ਕਹਿਣ ਵਾਲੇ ਆਪ ਪੈਸੇ ਤੋਂ ਬਿਨਾਂ ਦੋ ਕਦਮ ਨਹੀਂ ਤੁਰਦੇ। ਲੈ ਭਾੜਾ ਕਰੇ ਵਿਆਹੁ ਕੱਢ ਕਾਗਲ ਦੱਸੇ ਰਾਹੁ ਵਾਂਗ  ਪੈਸੇ ਲੈਕੇ ਕੁੱਝ ਕਰਨ ਵਾਲੇ ਦੂਜਿਆਂ ਨੂੰ ਕਿਵੇਂ ਮੱਤ ਦੇ ਸਕਦੇ ਹਨ। ਲੋਕਾਂ ਨੂੰ ਸਾਦਗੀ ਦੀ ਮੱਤ ਦੇਣ ਵੇਲੇ ਇਹ ਲੋਕ ਭੁੱਲ ਜਾਂਦੇ ਹਨ ਕਿ ਸਾਡਾ ਪਹਿਰਾਵਾ ਰੰਗ ਬਿਰੰਗਾ ਹੈ ਅਤੇ ਅਮੀਰੀ ਦਾ ਵਿਖਾਵਾ ਕਰ ਰਿਹਾ ਹੈ। ਹਰ ਧਰਮ ਦੇ ਪਰਚਾਰਕਾਂ ਦੇ ਪਹਿਰਾਵੇ ਲੋਕਾਂ ਨੂੰ ਮੂਰਖ ਬਣਾਉਣ ਲਈ ਵਿਸੇਸ ਤਰਾਂ ਦੇ ਹੀ ਹੁੰਦੇ ਹਨ।ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬੱਸ ਕੀਨ ਦੇ ਧਾਰਨੀ ਇਹ ਪਰਚਾਰਕ  ਸਿੱਧੀ ਸਾਦੀ ਪੱਗ, ਟੋਪੀਆਂ ਕੱਪੜੇ ਨਹੀਂ ਪਹਿਨਦੇ ਵਿਸੇਸ ਕਿਸਮ ਦੀਆਂ ਹੀ ਪਹਿਨਦੇ ਹਨ ਕਿਉਕਿ ਇਹ ਦੋਗਲੇ ਜੋ ਹੁੰਦੇ ਹਨ ਇਸ ਲਈ ਹੀ ਸਮਾਜ ਇਹਨਾਂ ਦੀਆਂ ਗੱਲਾਂ ਸੁਣਦਾ ਤਾਂ ਹੈ ਮਜਬੂਰੀ ਵੱਸ ਪਰ ਜਿੰਦਗੀ ਵਿੱਚ ਲਾਗੂ ਨਹੀਂ ਕਰ ਪਾਉਦਾਂ। ਸਾਡੇ ਅਵਤਾਰੀ ਪੁਰਸਾਂ ਦੇ ਦਰ ਤੇ ਇਕਹਿਰੇ ਕਿਰਦਾਰ ਦੇ ਸੱਜਣ ਠੱਗ ਅਤੇ ਕੌਡੇ ਰਾਖਸ ਤਾਂ ਪਰਚਾਰ ਦੀਆਂ ਮੰਜੀਆਂ ਹਾਸਲ ਕਰ ਗਏ ਪਰ ਭੇਖਧਾਰੀ  ਦੋਹਰੇ ਕਿਰਦਾਰ ਦੇ ਮਾਲਕ ਮਸੰਦਾਂ ਨੂੰ ਤਾਂ ਅੱਗ ਦੇ ਹਵਾਲੇ ਹੀ ਕਰਨਾਂ ਪਿਆਂ ਸੀ।
         ਪਰ ਜਦ ਵੀ ਇਕਹਿਰੇ ਕਿਰਦਾਰ ਵਾਲੇ ਧਾਰਮਿਕ ਆਗੂਆਂ ਨੇ ਦੁਨੀਆਂ ਉਪਰ ਲਲਕਾਰ ਮਾਰੀ ਹੈ ਤਦ ਲੱਖਾਂ ਲੋਕਾਂ ਨੇ ਆਪਣੇ ਸਿਰ ਵਾਰ ਦਿੱਤੇ ਉਹਨਾਂ ਦੀ ਸੋਚ ਪਿੱਛੇ ਜਿਵੇਂ ਕ੍ਰਿਸਨ ਮਹਾਰਾਜ ,ਰਾਮ ਜੀ , ਮੁਹੰਮਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਆਦਿ ਦੇ ਸਮੇਂ ਹੋਇਆ। ਅੱਜ ਦੇ ਧਾਰਮਿਕ ਪਰਚਾਰਕਾਂ ਦੇ ਪਿੱਛੇ ਕੋਈ ਕਿਉਂ ਨਹੀਂ ਤੁਰਦਾ ਅਤੇ ਕੁਰਬਾਨ ਹੁੰਦਾ ਕਿਉਕਿ ਇਹ ਦੋਗਲੇ ਹਨ ਲੋਕਾਂ ਨੂੰ ਕਹਿੰਦੇ ਹਨ ਕਿ ਫਲਾਣੇ ਧਿਮਕੇ ਨੂੰ ਮਾਰ ਦਿਉ ਅਸੀਂਂ ਤੁਹਾਨੂੰ ਸੋਨੇ ਦੇ ਮੈਡਲ ਦਿਆਗੇ ਪਰ ਸਿਆਣੇ ਲੋਕ ਕਦੇ ਸੋਨੇ ਦੇ ਮੈਡਲਾਂ ਪਿੱਛੇ ਕਤਲ ਨਹੀਂ ਕਰਦੇ। ਸੋਨੇ ਦੇ ਲਾਲਚ ਦੇਕੇ ਕਤਲ ਕਰਵਾਉਣ ਵਾਲੇ ਧਾਰਮਿਕ ਆਗੂ ਨਹੀਂ ਰਾਜਸੱਤਾ ਦੇ ਏਜੰਟ ਜਰੂਰ ਹੁੰਦੇ ਹਨ।ਲੋਕਾਂ ਵਿੱਚ ਮਸ਼ਹੂਰੀ ਪਰਾਪਤ ਧਾਰਮਿਕ ਪਰਚਾਰਕ ਜਦ ਰਾਜਸੱਤਾ ਦੇ ਮਾਲਕ ਆਗੂਆਂ ਦੀ ਹਾਜਰੀ ਵਿੱਚ ਕਥਾ ਕੀਰਤਨ ਕਰਦੇ ਹਨ ਤਦ ਰਾਜੇ ਸੀਂਹ ਮੁਕੱਦਮ ਕੁੱਤੇ ਦੀ ਵਿਆਖਿਆ ਕਦੇ ਨਹੀਂ ਕਰਦੇ। ਆਮ ਲੋਕਾਂ ਵਿੱਚ ਬੋਲਣ ਸਮੇ ਬਥੇਰੀ ਅੱਗ ਲਾਉਣ ਦੀ ਕੋਸਿਸ ਕਰ ਲੈਦੇ ਹਨ ਸਿਰਫ ਮਸਹੂਰੀ ਅਤੇ ਪੈਸੇ ਲਈ। ਦੋਗਲਾ ਕਿਰਦਾਰ ਗਧੇ ਉਪਰ ਸੇਰ ਦੀ ਖੱਲ ਪਾਉਣ ਦੀ ਕਹਾਣੀ ਹੀ ਹੁੰਦੀ ਹੈ।ਸੇਰ ਦੀ ਖੱਲ ਪਹਿਨ ਕੇ ਕਦੇ ਗਧੇ ਸੇਰ ਨਹੀਂ ਬਣਦੇ ਇਸ ਤਰਾਂ ਹੀ ਆਚਰਣ ਤੋਂ ਬਿਨਾਂ ਕੋਈ ਧਰਮ ਜਾਂ ਕੁੱਝ ਵੀ ਨਹੀਂ ਸਿਖਾ ਸਕਦਾ। ਗਾਇਕ ਲੋਕ ਤਾਂ ਆਪਣੇ ਬੁਰੇ ਆਚਰਣ ਕਰਕੇ ਵੀ ਸਮਾਜ ਨੂੰ ਬੁਰਾ ਬਣਾਈ ਜਾ ਰਹੇ ਹਨ ਕਿਉਕਿ ਉਹਨਾਂ ਦਾ ਕਿਰਦਾਰ ਇਕਹਿਰਾ ਹੈ ਪਰ ਦੋਹਰੇ ਕਿਰਦਾਰ ਦੇ ਧਾਰਮਿਕ ਪਰਚਾਰਕਾਂ ਨੇ ਤਾਂ ਅਵਤਾਰੀ ਪੁਰਸਾਂ ਨੂੰ ਵੀ ਬਦਨਾਮ ਕਰਨ ਦੀ ਕਸਰ ਨਹੀਂ ਛੱਡੀ ਖੁਦਾ ਭਲਾ ਕਰੇ ਅਤੇ ਆਪਣੀ ਦੁਨੀਆਂ ਨੂੰ ਇਹਨਾਂ ਦੋਗਲੇ ਕਿਰਦਾਰ ਦੇ ਪਰਚਾਰਕਾਂ ਤੋਂ ਬਚਾਈ ਰੱਖੈ। ਆਮੀਨ।