Saturday, 14 May 2011

ਬੇਅਕਲ ਕਿਸਾਨ ਮਜਦੂਰ ਅਤੇ ਇਮਾਨਦਾਰ ਸਰਕਾਰਾਂ?

 
ਦੋਸਤੋ ਦੇਸ ਦਾ ਅਖੌਤੀ ਬੁੱਧੀਜੀਵੀ ਵਰਗ ਜਦ ਵੀ ਬੋਲਦਾ ਲਿਖਦਾ ਹੈ ਤਦ ਹੀ ਝੂਠ ਬੋਲਦਾ ਲਿਖਦਾ ਹੈ ਕਿਉਂਕਿ ਉਸਨੂੰ ਦੇਸ ਦੇ ਕਿਸਾਨ ਮਜਦੂਰ ਦੀ ਸਮਝ ਤਾਂ ਹੁੰਦੀ ਨਹੀਂ ਕਿ ਕਿਸਾਨ ਮਜਦੂਰ ਹੈ ਕੌਣ? ਦੇਸ ਦੀ 60% ਅਬਾਦੀ ਖੇਤੀਬਾੜੀ ਵਿੱਚੱੋਂ ਹੀ ਰੋਟੀ ਕਮਾਉਦੀ ਹੈ ਜੋ ਸਰਕਾਰੀ ਸਹਾਇਤਾ ਦੀ ਵੀ ਲੋੜਵੰਦ ਹੈ ਪਰ ਸਰਕਾਰੀ ਸਹਾਇਤਾ ਦਿੱਤੀ ਅਮੀਰ ਵਰਗ ਨੂੰ ਹੀ ਕਿਉਂ ਜਾਂਦੀ ਹੈ?ਆਉ ਸਮਝੀਏ ਕਿ ਕਿਸਾਨ ਕੌਣ ਹੈ? ਕਿਸਾਨ ਉਹ ਨਹੀਂ ਹੁੰਦਾ ਜੋ ਜਮੀਨ ਦਾ ਮਾਲਕ ਹੁੰਦਾ ਹੈ ਕਿਸਾਨ ਤਾ ਖੇਤ ਵਿੱਚ ਹੱਡ ਤੋੜਵੀ ਮਿਹਨਤ ਕਰਨ ਵਾਲਾ ਹੁੰਦਾ ਹੈ ਜੋ ਜਰੂਰੀ ਨਹੀਂ ਜਮੀਨ ਦਾ ਮਾਲਕ ਵੀ ਹੋਵੇ। ਖੇਤੀ ਕਰਨ ਵਾਲੇ ਕਿਸਾਨ ਦਾ ਸਾਥ ਦੇਣ ਵਾਲਾ ਮਜਦੂਰ ਵੀ ਕਿਸਾਨ ਜਾਂ ਉਸਦਾ ਭਰਾ ਹੀ ਹੁੰਦਾ ਹੈ। ਜਮੀਨ ਦਾ ਜੋ ਸਰਕਾਰੀ ਰਿਕਾਰਡ ਵਿੱਚ ਮਾਲਕ ਹੁੰਦਾ ਹੈ ਉਹ ਜਰੂਰੀ ਨਹੀਂ ਕਿਸਾਨ ਹੀ ਹੋਵੇ ਉਹ ਤਾਂ ਜਿਮੀਦਾਰ, ਜਾਗੀਰਦਾਰ, ਆੜਤੀਆ, ਬਲੈਕਮਨੀ ਵਾਲੇ ਅਮੀਰ ਵਰਗ ਵਿੱਚੋਂ ਵੀ ਹੋ ਸਕਦਾ ਹੈ ਅਤੇ ਅਸਲ ਵਿੱਚ ਹੈ ਵੀ। ਜਮੀਨਾਂ ਦੇ ਮਾਲਕ ਤਾਂ ਅਸਲ ਵਿੱਚ ਅਮੀਰ ਹੀ ਹਨ ਜੋ ਖੇਤੀ ਦਾ ਦਿਖਾਵਾ ਹੀ ਕਰਦੇ ਹਨ ਅਸਲ ਕਿਸਾਨ ਤਾਂ ਖੇਤਾਂ ਵਿੱਚ ਕੰਮ ਕਰਨ ਵਾਲਾ ਹੀ ਹੁੰਦਾ ਹੈ। ਸਰਕਾਰੀ ਸਹੂਲਤਾਂ ਅਤੇ ਫਾਇਦੇ ਤਾਂ ਜਮੀਨਾਂ ਦੇ ਮਾਲਕ ਲੋਕ ਲੈ ਜਾਂਦੇ ਹਨ ਖੇਤਾਂ ਵਿੱਚ ਕੰਮ ਕਰਨ ਵਾਲੇ ਦੇ ਪੱਲੇ ਗਰੀਬੀ ਪਾ ਦਿੱਤੀ ਜਾਂਦੀ ਹੈ। ਆਉ ਵਿਸਲੇਸਣ ਕਰੀਏ ਖੇਤ ਵਿੱਚ ਕੰਮ ਕਰਨ ਵਾਲਾ ਕਿਵੇਂ ਲੁੱਟਿਆ ਜਾਂਦਾ ਹੈ? ਜਮੀਨ ਦਾ ਮਾਲਕ ਆਪਣੇ ਖੇਤ ਨੂੰ ਠੇਕੇ ਭਾਵ ਕੰਟਰੈਕਟ ਉੱਪਰ ਖੇਤਾਂ ਵਿੱਚ ਕੰਮ ਕਰਨ ਵਾਲੇ ਨੂੰ 30000 ਤੋ 40000 ਦੇ ਦਰਮਿਆਨ ਦੇ ਦਿੰਦਾ ਹੈ। ਅਸਲੀ ਕਿਸਾਨ ਇੱਕ ਏਕੜ ਵਿੱਚੋਂ ਤੀਹ ਕਵਿੰਟਲ ਝੋਨਾ ਜਾਂ ਇਸ ਦੇ ਬਰਾਬਰ ਕੋਈ ਹੋਰ ਫਸਲ ਪੈਦਾ ਕਰਦਾ ਹੈ । ਦੂਸਰੀ ਫਸਲ ਵੱਧ ਤੋਂ ਵੱਧ ਬੀਹ ਕਵਿੰਟਲ ਕਣਕ ਜਾਂ ਇਸ ਦੇ ਬਰਾਬਰ ਕੋਈ ਹੋਰ ਫਸਲ ਪੈਦਾ ਕਰਦਾ ਹੈ। ਦੋਨੌ ਫਸਲਾਂ ਦੀ ਕੀਮਤ 55000 ਤੋਂ ਘੱਟ ਹੀ ਰਹਿੰਦੀ ਹੈ। ਇਸ ਅਸਲੀ ਕਿਸਾਨ ਦੇ ਪੱਲੇ ਸਿਰਫ15000 ਰੁਪਏ ਹੀ ਆਉਦੇ ਹਨ ਜਦਕਿ ਇਸ ਦੋਨਾਂ ਫਸਲਾਂ ਨੂੰ ਪੈਦਾ ਕਰਨ ਲਈ ਖਰਚਾ ਵੀ ਕਰਦਾ ਹੈ ਆਪਣੀ ਮਜਦੂਰੀ ਮੁਫਤ ਦੇਕੇ ਵੀ ਦੋਨਾਂ ਫਸਲਾਂ ਦਾ ਖਰਚਾ ਦਸ ਹਜਾਰ ਤੋਂ ਪੰਦਰਾਂ ਹਜਾਰ ਦੇ ਦਰਮਿਆਨ ਹੀ ਹੁੰਦਾ ਹੈ। ਇਸ ਅਸਲੀ ਕਿਸਾਨ ਜਾਂ ਮਜਦੂਰ ਨੂੰ ਕੀ ਬਚਤ ਹੋਈ ਦੇਸ ਦੇ ਅਖੌਤੀ ਬੁੱਧੀਜੀਵੀ ਸਰਕਾਰੀ ਵਰਗ ਨੂੰ ਕੌਣ ਦੱਸੇ ਜੋ ਸਰਕਾਰੀ ਜਾਂ ਨਿੱਜੀ ਏਸੀ ਕੋਠੀਆਂ ਵਿੱਚ ਬੈਠਕੇ ਫੈਸਲੇ ਦਿੰਦਾ ਰਹਿੰਦਾ ਹੈ।
                   ਹੁਣ ਦੇਖੋ ਸਰਕਾਰੀ ਸਹੂਲਤਾਂ ਕਿਸ ਤਰਾਂ ਕਿਸਾਨ ਮਜਦੂਰ ਦੀ ਥਾਂ ਅਮੀਰ ਵਰਗ ਨੂੰ ਦਿੱਤੀਆਂ ਜਾਂਦੀਆਂ ਹਨ। ਦੇਸ ਦੇ ਕਿਸੇ ਵੀ ਅਮੀਰ ਵਰਗ ਤੋਂ ਜੋ ਮੁਲਾਜਮ ,ਬਿਜਨੈਸਮੈਨ, ਕਾਰਖਾਨੇਦਾਰ, ਨੋਟ ਕਮਾਊ ਧਾਰਮਿਕ ਅਦਾਰੇ,ਰਾਜਨੀਤਕ ਆਦਿ ਵਿੱਚੋ ਕੋਈ ਵੀ ਆਪਣੇ ਮੁਨਾਫੇ ਉਪਰ ਹੀ ਟੈਕਸ ਦਿੰਦਾ ਹੈ ;ਮੁਨਾਫਾ ਵੀ ਉਹ ਆਪ ਹੀ ਬਣਾ ਕੇ ਦਿਖਾਉਦਾ ਹੈ ਸਰਕਾਰੀ ਅਦਾਰਿਆ ਨੂੰ,ਇਸ ਦੇ ਉਲਟ ਮਜਦੂਰ ਕਿਸਾਨ ਦੇ ਉਪਰ ਏਨੇ ਭਾਰੀ ਟੈਕਸ ਲਏ ਜਾਂਦੇ ਹਨ ਉਹ ਵੀ ਬਿਨਾਂ ਦੱਸੇ ਹੀ ਕਿਉਂ? ਜਿਸ ਤਰਾਂ ਪੰਜਾਬ ਦਾ ਮੰਡੀਕਰਨ ਬੋਰਡ ਮਾਲਾਮਾਲ ਹੈ ਨੋਟਾਂ ਨਾਲ ਦੱਸੋ ਇਸਦੀ ਆਮਦਨ ਕਿੱਥੋਂ ਆਉਦੀ ਹੈ 3300 ਕਰੋੜ? ਪੰਜਬ ਦਾ ਆੜਤੀਆ ਵਰਗ ਜੋ 60000 ਹੈ ਕਿਥੋਂ ਕਮਾ ਲੈਦਾ ਹੈ 2000 ਕਰੋੜ? ਮੰਡੀਆਂ ਵਿੱਚ ਮਜਦੂਰੀ ਕਰਨ ਵਾਲੇ ਵਰਗ ਨੂੰ ਕਿਸਾਨ ਨਗਦ ਉਤਰਾਈ, ਝੜਾਈ ,ਸਫਾਈ, ਭਰਾਈ ਆਦਿ ਦਾ ਔਸਤ ਨੌਂ ਰੁਪਏ ਕਵਿੰਟਲ ਜੋ ਲੱਘਭੱਗ 800 ਕਰੋੜ ਅਦਾ ਖੁਦ ਕਰਦਾ ਹੈ। ਪੰਜਾਬ ਦਾ ਮਜਦੂਰ ਜੋ ਮੰਡੀਆਂ ਵਿੱਚ ਦਿਨ ਰਾਤ ਭੂਤ ਬਣਕੇ ਕੰਮ ਕਰਦਾ ਹੈ ਅਤੇ ਜਿਸਦੀ ਗਿਣਤੀ ਤਿੰਨ ਲੱਖ ਹੈ     ਸਿਰਫ 800 ਕਰੋੜ ਵਿੱਚ ਸਾਰ ਲੈਂਦਾ ਹੈ ਪਰ 60000 ਸੇਠ 2000 ਕਰੋੜ ਕਮਾ ਲੈਂਦੇ ਹਨ ਇਸ ਦੇ ਉਲਟ 15000 ਕੰਮ ਕਰਨ ਵਾਲੇ ਮੁਲਾਜਮ ਦੇਕੇ ਮੰਡੀਕਰਨ ਬੋਰਡ 3300 ਕਰੋੜ ਕਿਉਂ ਲੈ ਜਾਂਦੇ ਹਨ? ਅਸਲੀ ਕਿਸਾਨ ਖਾਲੀ ਜੇਬ ਘਰ ਜਾਂਦਾ ਹੈ । ਕਿਉਂ? ਖੁਦਕਸੀ ਹੀ ਕਰੇਗਾ ਰਾਹ ਵਿੱਚ ਘਰ ਨੂੰ ਜਾਂਦਾ ਉਹ ਜਾਂ ਬੇਸਰਮ ਹੋਕੇ ਤਾਹਨੇ ਮਿਹਣੇ ਸੁਣੇਗਾ ਅਖੌਤੀ ਬੁੱਧੀਜੀਵੀ ਵਰਗ, ਅਤੇ ਰਾਜਨੀਤਕਾਂ ਦੇ ਕਿ ਪੰਜਾਬ ਦਾ ਕਿਸਾਨ ਖਰਚੇ ਕਰਦਾ ਹੈ ਬਿਨਾਂ ਲੋੜ ਤੋਂ,ਅਕਲ ਨਹੀਂ ਕਿਸਾਨ ਨੂੰ, ਮਾਹਰਾਂ ਪਿੱਛੇ ਨਹੀਂ ਲੱਗਦਾ ਆਦਿ।ਇੱਕ ਕਵਿੰਟਲ ਫਸਲ ਵਿੱਚੋਂ ਅਸਲੀ ਕਿਸਾਨ ਨੂੰ ਜੀਰੋ ਮਜਦੂਰ ਨੂੰ ਨੌਂ ਰੁਪਏ ,ਆੜਤੀਏ ਨੂੰ ਅਠਾਈ ਰੁਪਏ, ਮੰਡੀਕਰਨ ਬੋਰਡ ਨੂੰ ਪੰਨਤਾਲੀ ਰੁਪਏ ਆਮਦਨੀ ਹੁੰਦੀ ਹੈ ਬੁੱਧੀਜੀਵੀ ਵਰਗ ਜੀਉ।
                 ਕਿਸਾਨ ਦੇ ਨਾਂ|ਤੇ ਦੇਸ ਦੀਆ| ਖਾਦ ਬਣਾਉਣ ਵਾਲੀਆਂ ਕੰਪਨੀਆਂ ਖਰਬਾਂ ਵਿੱਚ ਸਬਸਿਡੀ ਲੈ ਜਾਂਦੀਆਂ ਹਨ;।ਬਿਜਲੀ ਬੋਰਡ ਅਤੇ ਇਨਾਂ ਦੇ ਪਰਬੰਧਕ ਮਾਲਾਮਾਲ ਹੋਈ ਜਾ ਰਹੇ ਹਨ।ਚੰਡੀਗੜ ਰਹਿਣ ਵਾਲੇ ਰਾਜਨੀਤਕ ਲੱਖਾਂ ਕਰੋੜਾਂ ਦੀਆਂ ਸਬਸਿਡੀਆਂ ਲਈ ਜਾ ਰਹੇ ਹਨ ਪਰ ਅਸਲੀ ਕਿਸਾਨ ਗਿੱਦੜਬਹੇ ਦੀਆਂ ਮੰਡੀਆਂ ਵਿੱਚ ਉਧਾਰ ਮੰਗਦੇ ਫਿਰਦੇ ਹਨ ਕਿਉਂ? ਕਿਸਾਨਾਂ ਨੂੰ ਵਿਆਂਹਾ ਉੱਪਰ ਵੱਧ ਖਰਚਾ ਕਰਨ ਵਾਲਾ ਕਹਿਣ ਵਾਲੇ ਰਾਜਧਾਨੀਆਂ ਦੀਆਂ ਏਸੀ ਕੋਠੀਆਂ ਅਤੇ ਰਾਜਮਹਿਲਾਂ ਵਿੱਚ ਬੈਠ ਕੇ ਕਿਸਮਤਾਂ ਲਿਖ ਰਹੇ ਹਨ ਅਤੇ ਕਿਸਾਨ ਮਜਦੂਰ ਨੂੰ ਬੇਅਕਲੀ ਦਾ ਖਿਤਾਬ ਦੇਈ ਜਾਰਹੇ ਹਨ। ਸਰਕਾਰ ਅਤੇ ਸਰਕਾਰੀਏ ਜੀਉ ਸਾਡੀ ਕੋਠੀ ਦਾਣੇ ਨਹੀਂ ਇਸ ਲਈ ਅਸੀ ਬੇਅਕਲ ਹੀ ਹਾਂ ਪਰ ਤੁਹਾਡੀ ਕੋਠੀ ਸਾਡੇ ਤੋਂ ਟੈਕਸਾਂ ਦੇ ਰੂਪ ਵਿੱਚ ਉਗਰਾਹੇ ਪੈਸੇ ਦੇ ਦਾਣੇ ਹਨ ਤੁਸੀਂ ਸਿਆਣੇ ਹੋ । ਧੰਨਭਾਗ ਹਨ| ਸਾਡੇ ?                   ਫੋਨ 9417727245
                                                            

No comments: