Tuesday 21 February 2012

ਖਾਲਸਾ ਸਿਰ ਦੀ ਬਾਜੀ ਤੋਂ ਪੈਰਾਂ ਵਿੱਚ ਬੈਠਣ ਤੱਕ ?


ਸਿੱਖ ਕੌਮ ਤੇ ਸਿੱਖ ਧਰਮ ਦੁਨੀਆਂ ਦੀ ਚੌਥੀ ਵੱਡੀ ਗਿਣਤੀ ਹੈ । ਇਸ ਕੌਮ ਦਾ ਆਪਣਾਂ ਫਲਸਫਾ ਹੈ ਜੋ ਗੁਰੂ ਗਰੰਥ ਓੁੱਪਰ ਅਧਾਰਤ ਹੈ। ਇਸ ਕੌਮ ਦੀ ਸਿਖਰਲੀ ਪਰਾਪਤੀ ਖਾਲਸਾ ਹੋਣਾਂ ਮੰਨਿਆਂ ਜਾਦਾਂ ਹੈ। ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਸਤਿਗੁਰ ਭਾਵ ਰੱਬ ਤੱਕ ਦਾ ਦਰਜਾ ਦਿੱਤਾ ਹੈ। ਜਿਸ ਖਾਲਸੇ ਨੂੰ ਕਿਸੇ ਏਨੇ ਵੱਡੇ ਕੁਰਬਾਨੀ ਦੇ ਪੁੰਜ ਨੇ , ਗਿਆਨ ਦੇ ਸਾਗਰ ਨੇ, ਧਾਰਮਿਕ ਰਹਿਬਰ ਨੇ ਇਹ ਰੁਤਬਾ ਦਿੱਤਾ ਹੋਵੇ ਫਿਰ ਓੁਹ ਖਾਲਸਾ ਕੀ ਕੋਈ ਆਮ ਵਿਅਕਤੀ ਹੀ ਹੁੰਦਾਂ ਹੈ। ਕੀ ਕਿਸੇ ਵਿਸੇਸ ਪਹਿਰਾਵੇ ਪਹਿਨੀ ਬੰਦੇ ਨੂੰ ਦੇਖਕੇ ਹੀ ਓੁਸਨੂੰ ਖਾਲਸੇ ਦਾ ਰੁਤਬਾ ਦੇ ਦਿੱਤਾ ਜਾਣਾਂ ਚਾਹੀਦਾ ਹੈ। ਕੀ ਭੇਖੀ ਖਾਲਸੇ ਅਤੇ ਅਸਲੀ ਖਾਲਸੇ ਵਿੱਚ ਕੋਈ ਫਰਕ ਹੁੰਦਾਂ ਹੈ। ਕੀ ਹਰ ਕੋਈ ਹੀ ਖਾਲਸਾ ਬਣ ਸਕਦਾ ਹੈ? ਕੀ ਖਾਲਸਾ ਖੰਡੇ ਬਾਟੇ ਦੀ ਪਾਹੁਲ ਤੋਂ ਬਿਨਾਂ ਵੀ ਹੋ ਸਕਦਾ ਹੈ? ਆਦਿ ਅਨੇਕ ਪ੍ਰਸਨ ਓੁੱਠ ਖੜੇ ਹੁੰਦੇ ਹਨ ਜਦ ਵੀ ਅੱਜ ਦੇ ਖਾਲਸੇ ਵੱਲ ਨਜਰ ਮਾਰਦੇ ਹਾਂ।
      ਜਦ ਗੁਰੂ ਦੇ ਵਰਤਾਏ ਕੌਤਕ ਵੱਲ ਨਜਰ ਮਾਰਦੇ ਹਾਂ ਤਦ ਜੇ ਗਿਆਨ ਦੇ ਸਾਗਰ ਵਿੱਚ ਡੂੰਘੇ ਓੁੱਤਰ ਕੇ ਗਿਆਨ ਦੀ ਅੱਖ ਨਾਲ ਨਜਰ ਮਾਰਦੇ ਹਾਂ ਤਦ ਪਹਿਲੀ ਨਜਰ ਵਿੱਚ ਬਹੁਤ ਕੁੱਝ ਸਮਝ ਆ ਜਾਦਾਂ ਹੈ। ਅੱਜ ਕਲ ਭਾਵੇ ਪੰਜ ਕਕਾਰਾਂ ਵਾਲੇ ਹੀ ਖਾਲਸੇ ਦਿਸਦੇ ਹਨ ਅਤੇ ਪੰਜ ਕਕਾਰ ਧਾਰਨ ਵਾਲਾ ਹੀ ਖਾਲਸਾ ਹੋਣ ਦਾ ਦਾਅਵਾ ਠੋਕ ਦਿੰਦਾਂ ਹੈ ਪਰ ਗੁਰੂ ਦੀ ਪਹਿਲੀ ਸਰਤ ਇਹ ਨਹੀਂ ਸੀ ਕਿਓੁਂਕਿ ਗੁਰੂ ਜੀ ਦੇ ਕੌਤਕ ਵਿੱਚ ਸਭ ਤੋਂ ਪਹਿਲੀ ਮੰਗ ਹੀ ਹੋਰ ਸੀ। ਸੋ ਆਓੁ ਗੁਰੂ ਜੀ ਦੇ ਓੁਸ ਕੌਤਕ ਨੂੰ ਦੇਖਣ ਦੀ ਕੋਸਿਸ ਕਰੀਏ? ਕੋਈ ਮਨੁੱਖ ਪੂਰੇ ਰੂਪ ਵਿੱਚ ਕਿਸੇ ਦੂਸਰੇ ਦੇ ਕੌਤਕ ਅਤੇ ਕੰਮ ਨੂੰ ਸਮਝ ਨਹੀ ਸਕਦਾ ਪਰ ਆਪਣੇ ਗਿਆਨ ਅਨੁਸਾਰ ਦੂਸਰੇ ਦੇ ਗਿਆਨ ਦੇ ਸਾਗਰ ਵਿੱਚ ਟੁੱਭੀ ਮਾਰਕੇ ਆਪਣੀ ਸਮੱਰਥਾ ਅਨੁਸਾਰ ਹੀਰੇ ਜਾਂ ਰੋੜ ਕੁੱਝ ਵੀ ਚੁਣ ਸਕਦਾ ਹੈ। ਮਹਾਤਮਾ ਗਾਂਧੀ ਨੇ ਜਦ ਗੁਰੂ ਦੇ ਸਾਗਰ ਵਿੱਚ ਟੁੱਭੀ ਮਾਰੀ ਤਾਂ ਓੁਸਦੀ ਨੀਚ ਅੱਖ ਨੇ ਗੁਰੂ ਜੀ ਨੂੰ ਭੁੱਲੜ ਦੇਸ ਭਗਤ ਹੀ ਦਿਸਿਆ ਪਰ ਜਦ ਪੰਜ ਪਿਆਰਿਆ ਨੇ ਓੁਸ ਸਮੁੰਦਰ ਵੱਲ ਅੱਖਾ ਬੰਦ ਕਰਕੇ ਵੀ ਦੇਖਿਆ ਤਦ ਓੁਹਨਾਂ  ਨੂੰ ਸਿਰ ਦੇਕੇ ਵੀ ਇਹ ਸੌਦਾ ਸਸਤਾ ਲੱਗਿਆ।
                 ਖਾਲਸਾ ਬਣਾਓੁਣ ਸਮੇਂ ਗੁਰੂ ਜੀ  ਦੀ ਪਹਿਲੀ ਮੰਗ ਸੀ ਕਿ ਕੋਈ ਹੈ ਜੋ ਮੈਨੂੰ ਸਿਰ ਦੇਵੇ ਮੇਰੀ ਤਲਵਾਰ ਖੂਨ ਮੰਗਦੀ ਹੈ । ਇਹ ਕੋਈ ਖਾਲਸਾ ਨਹੀਂ ਸੀ ਓੁੱਠਿਆ ਆਮ ਸਰਧਾਲੂ ਸਿੱਖ ਸੀ ਭਾਈ ਦਯਾ। ਅਤੇ ਇਸ ਤਰਾਂ ਹੀ ਗੁਰੂ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਭਾਈ ਦਯਾ ਦੇ  ਓੁਠਣ ਤੋਂ ਬਾਅਦ ਤਾਂ ਗੁਰੂ ਜੀ ਕੋਲ ਇਤਿਹਾਸ ਅਨੁਸਾਰ ਜਦ ਦੂਜਾ ਸਿਰ ਮੰਗਿਆ ਤਦ ਓੁਹਨਾਂ ਕੋਲ ਖੂਨ ਨਾਲ ਭਿੱਜੀ ਤਲਵਾਰ ਦੀ ਬਾਤ ਪਾਓੁਂਦਾ ਹੈ ਪਰ ਇਸ ਓੁੱਪਰ ਕਿਸ ਦਾ ਖੂਨ ਸੀ ਇਹ ਵੀ ਗੁਰੂ ਹੀ ਜਾਣ ਸਕਦਾ ਹੈ ਅਸੀਂ ਨਹੀਂ। ਖੂਨ ਭਿੱਜੀ ਤਲਵਾਰ ਦੇਖਕੇ ਤਾਂ ਰਿਸਤੇਦਾਰਾਂ ਸਮੇਤ ਆਮ ਸਿੱਖਾਂ ਨੇ ਵੀ ਭੱਜਣਾਂ ਸੁਰੂ ਕਰ ਦਿੱਤਾ ਸੀ। ਗੁਰੂ ਦਾ ਕੌਤਕ ਫਿਰ ਵੀ ਪੂਰਾ ਹੋਇਆ ਸੀ ਅਤੇ ਪੰਜ ਸਿੱਖਾਂ ਨੇ ਆਪਣਾਂ ਸਿਰ ਗੁਰੂ ਦੇ ਅੱਗੇ ਕੁਰਬਾਨ ਹੋਣ ਲਈ ਅਰਪਣ ਕਰ ਦਿੱਤਾ ਸੀ। ਇਹ ਕੌਤਕ ਸੰਪੂਰਨ ਹੋਣ ਤੋਂ ਬਾਅਦ ਹੀ ਗੁਰੂ ਜੀ ਨੇ ਆਪਣੀ ਅਗਲੀ ਸੁਰੂਆਤ ਕੀਤੀ ਸੀ ਜਿਸ ਵਿੱਚੋਂ ਇਹੀ ਆਮ ਸਿੱਖ ਹੀ ਖਾਸ ਰੂਪ ਹੋ ਗਏ ਸਨ ਜੋ ਪੰਜ ਪਿਆਰੇ ਦੇ ਰੂਪ ਵਿੱਚ ਸਦਾ ਹੀ ਆਦਰ ਯੋਗ ਰਹਿਣਗੇ। ਇਸ ਕੌਤਕ ਤੋਂ ਬਾਅਦ ਹੀ ਗੁਰੂ ਜੀ ਨੇ ਇਹਨਾਂ ਸਿੱਖਾ ਨੂੰ ਖੰਡੇ ਬਾਟੇ ਦੀ ਪਹੁਲ ਅਤੇ ਪੰਜ ਕਕਾਰ ਬਖਸੇ ਸਨ। ਜਦੋਂ ਕੋਈ ਸੱਚਾ ਪੁਰਸ ਜਾਂ ਅਸਲੀ ਧਾਰਮਿਕ ਰਹਿਬਰ ਕੋਈ ਕੌਤਕ ਕਰਦਾ ਹੈ ਤਾਂ ਇਸ ਵਿੱਚ ਕੁਦਰਤ ਦੀ ਸਹਿਮਤੀ ਵੀ ਹੁੰਦੀ ਹੈ ਜੋ ਆਮ ਇਨਸਾਨੀ ਸਮਝ ਤੋਂ ਓੁੱਪਰ ਦੀ ਚੀਜ ਹੈ। ਸੋ ਜਦ ਇਹ ਪੰਜ ਸਿੱਖ ਸਿਰ ਦੇਣ ਲਈ ਓੁੱਠੇ ਤਾਂ ਪਹਿਲੇ ਨੇ ਆਪਣੇ ਆਪ ਨੂੰ ਦਯਾ ਦੱਸਿਆ ਦੂਜਿਆਂ ਨੇ ਆਪੋ ਆਪਣਾਂ ਨਾਂ ਧਰਮ ਮੋਹ ਤੋਂ ਰਹਿਤ ਮੋਹਕਮ ,ਹਿੰਮਤ ਅਤੇ ਅਖੀਰ ਵਿੱਚ ਸਾਹਿਬ ਦਾ ਮੇਲ ਹੋਇਆ। ਸੋ ਖਾਲਸੇ ਦੇ ਵਿੱਚ ਵੀ ਦਯਾ ਧਰਮ ਹਿੰਮਤ ਅਤੇ ਮੋਹ ਤੋਂ ਰਹਿਤ ਹੋਣਾਂ ਚਾਹੀਦਾ ਹੈ ਅਤੇ ਇਸ ਤਰਾਂ ਦਾ ਮਨੁੱਖ ਹੀ ਸਾਹਿਬ ਦਾ ਰੂਪ ਭਾਵ ਖਾਲਸਾ ਹੁੰਦਾਂ ਹੈ। ਇਸ ਤਰਾਂ ਦਾ ਮਨੁੱਖ ਹੀ ਧਰਮ ਲਈ ਸਿਰ ਧੜ ਦੀ ਬਾਜੀ ਲਾਓੁਂਦਾਂ ਹੈ ਅਤੇ ਇਹ ਸਿਰ ਧੜ ਦੀ ਬਾਜੀ ਲਾਓੁਣ ਵਾਲਾ ਹੀ ਗੁਰੂ ਦਾ ਖਾਲਸਾ ਅਖਵਾਓੁਣ ਦਾ ਹੱਕਦਾਰ ਹੁੰਦਾਂ ਹੈ। ਇਸ ਤਰਾਂ ਦਾ ਖਾਲਸਾ ਹੀ ਗੁਰੂ ਰੂਪ ਹੁੰਦਾਂ ਹੈ ਇਸ ਤਰਾਂ ਦਾ ਖਾਲਸਾ ਹੀ ਸਤਿਗੁਰ ਅਖਵਾਓੁਣ ਦਾ ਹੱਕਦਾਰ ਹੁੰਦਾਂ ਹੈ। ਮੌਤ ਦੇ ਡਰ ਤੋਂ ਓੁੱਪਰ ਓੁੱਠਿਆ ਮਨੁੱਖ ਹੀ ਰੱਬ ਜਾਂ ਕੁਦਰਤ ਨਾਲ ਅਭੇਦ ਹੋਣ ਦੀ ਤਾਕਤ ਰੱਖਦਾ ਹੈ। ਖਾਲਸੇ ਨੂੰ ਗੁਰੂ ਜੀ ਨੇ ਅਕਾਲ ਪੁਰਖ ਦੀ ਫੌਜ ਦਾ ਦਰਜਾ ਦਿੱਤਾ ਸੀ ਕਿਓੁਂਕਿ ਖਾਲਸਾ ਲੜਾਈ ਨਿੱਜ ਲਈ ਨਹੀਂ ਸਮਾਜ ਅਤੇ ਧਰਮ ਲਈ ਲੜਦਾ ਸੀ। ਜਦ ਰਾਜਸੱਤਾ ਇਨਸਾਫ ਨਹੀਂ ਕਰਦੀ ਸੀ ਤਦ ਲੋਕ ਇਨਸਾਫ ਲਈ ਖਾਲਸੇ ਦੇ ਦਰ ਤੇ ਚਲੇ ਜਾਂਦੇ ਸਨ । ਕੀ ਅੱਜ ਕੱਲ ਵੀ ਅੱਜ ਦੇ ਖਾਲਸਿਆਂ ਕੋਲ ਇਨਸਾਫ ਲਈ ਜਾ ਸਕਦਾ ਹੈ? ਗੁਰੂ ਦਾ ਖਾਲਸਾ ਹਮੇਸਾਂ ਕਿਸੇ ਵੀ ਜੰਗ ਸਮੇਂ ਜਾਂ ਜੰਗ ਵਰਗੇ ਕੰਮਾਂ ਸਮੇ ਹਮੇਸਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਕੇ ਕੰਮ ਸੁਰੂ ਕਰਦਾ ਸੀ । ਜੇ ਜਿੱਤ ਜਾਦਾ ਸੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਲਾਓੁਂਦਾਂ ਸੀ। ਆਮ ਜਿੰਦਗੀ ਵਿੱਚ ਬੰਦੇ ਬਹਾਦਰ ਤੱਕ ਫਤਿਹ ਦਰਸਨ ਜਾਂ ਸਤਿ ਸ੍ਰੀ ਅਕਾਲ ਬੋਲਦਾ ਸੀ। ਪਰ ਅੱਜ ਦਾ ਖਾਲਸਾ ਭਾਵੇਂ ਜਿੱਤਣਾਂ ਤਾਂ ਦੂਰ ਹਰ ਸੰਘਰਸ ਤੋਂ ਪਾਸਾ ਵੱਟਕੇ ਲੰਘਦਾ ਹੈ ਪਰ ਜਿੱਤ ਦਾ ਜੈਕਾਰਾ ਭਾਵੇ ਮੌਤ ਦੇ ਭੋਗ ਤੇ ਖੜਾ ਹੋਵੇ ਓੁੱਥੇ ਵੀ ਛੱਡਣੋਂ ਨਹੀਂ ਹੱਟਦਾ।
               ਕੀ ਅੱਜ ਕਲ ਦੇ ਆਪਣੇ ਨਾਵਾਂ ਨਾਲ ਖਾਲਸਾ ਲਾਓੁਣ ਵਾਲੇ ਲੋਕ ਵੀ ਸਿਰ ਗੁਰੂ ਨੂੰ ਭੇਂਟ ਕਰਕੇ ਬਣੇ ਹਨ? ਕੀ ਅੱਜ ਕਲ ਦੇ ਖਾਲਸੇ ਆਪਣੀਆਂ ਪਰਿਵਾਰਕ ਲੋੜਾਂ ਦੇ ਅੱਗੇ ਝੁਕ ਕੇ ਹੀ ਤਾਂ ਨਹੀਂ ਗੁਰੂ ਦਾ ਰਾਹ ਛੱਡ ਜਾਂਦੇ। ਕੀ ਅੱਜ ਕੱਲ ਦੇ ਖਾਲਸੇ ਕੁਰਬਾਨੀ ਦਾ ਮਾਦਾ ਰੱਖਦੇ ਹਨ। ਕੀ ਅੱਜ ਕੱਲ ਦੇ ਖਾਲਸੇ ਰਾਜਨੀਤਕਾਂ ਦੇ ਸਿਪਾਹ ਸਲਾਰ ਤਾਂ ਨਹੀਂ ਬਣੇ ਹੋਏ ? ਕੀ ਗੁਰੂ ਦਾ ਖਾਲਸਾ ਸਿਆਸਤ ਨੂੰ ਸਿਰ ਝੁਕਾਓੁਂਦਾਂ ਹੈ ਜਾਂ ਧਰਮ ਨੂੰ? ਜੇ ਸਿਰ ਨਹੀਂ ਦੇ ਸਕਦੇ ਫਿਰ ਕੀ ਸਿਰਫ ਸਿੱਖ ਬਣ ਜਾਣਾਂ ਅਤੇ ਰਹਿਣਾਂ ਹੀ ਚੰਗਾਂ ਨਹੀਂ?  ਖਾਲਸੇ ਦਾ ਭੇਖ ਧਾਰਕੇ ਗੁਰੂ ਦੇ ਅਦਰਸਾਂ ਤੋਂ ਬੇਮੁੱਖ ਰਹਿਣ ਵਾਲੇ ਲੋਕ ਕੀ ਅਖਵਾਓੁਣ ਦੇ ਹੱਕਦਾਰ ਹਨ?  ਸਿਰ ਓੁੱਚਾ ਰੱਖਕੇ ਜਿਓੁਣ ਵਾਲੇ ਖਾਲਸੇ ਅਤੇ ਭ੍ਰਸਟ ਲੀਡਰਾਂ ਦੇ ਪੈਰਾਂ ਚ ਸਿਰ ਭੇਂਟ ਕਰਨ ਵਾਲੇ ਖਾਲਸਿਆਂ ਵਿੱਚ ਕਿੰਨਾਂ ਕੁ ਫਰਕ ਹੈ ਪਾਠਕ ਹੀ ਜਾਣ ਸਕਦੇ ਹਨ। ਗੁਰੂ ਦਾ ਖਾਲਸਾ ਮੌਤ ਦੇ ਨਿਸਾਨੇ ਆਪਣੇ ਓੁੱਪਰ ਬੰਨਵਾਂ ਕੇ ਅਤੇ ਬੰਦੇ ਬਹਾਦਰ ਨਾਲ ਸਹੀਦ ਹੁੰਦਾਂ ਰਿਹਾ ਹੈ ਕਿਓੁਕਿ ਓੁਹ ਗੁਰੂ ਦਾ ਖਾਲਸਾ ਸੀ ਪਰ ਜਦ ਓੁਹ ਗੁਰੂ ਦੀ ਥਾਂ ਭੇਖੀਆਂ ਦੁਆਰਾ ਗਿਣਤੀ ਵਧਾਓੁਣ ਲਈ ਬਣਾਇਆ ਜਾਣ ਲੱਗਿਆ ਹੈ ਤਦ ਤੋਂ ਓੁਹ ਦੂਜਿਆਂ ਲਈ  ਸਹੀਦ ਹੋਣ ਦੀ ਥਾਂ ਓੁਹਨਾਂ ਨੂੰ ਨਿੰਦਣ ਤੱਕ ਸੀਮਤ ਹੋ ਗਿਆ ਹੈ ਅਤੇ ਰਾਜਨੀਤਕਾਂ ਦੇ ਪੈਰਾਂ ਨੂੰ ਹੱਥ ਲਾਕੇ ਹੀ ਖੁਸ ਹੋ ਰਿਹਾ ਹੈ। ਹੁਣ ਤਾਂ ਕਿਧਰੇ ਕੋਈ ਵਿਰਲਾ ਹੀ ਗੁਰੂ ਕਾ ਖਾਲਸਾ ਵਿਖਾਈ ਦਿੰਦਾਂ ਹੈ। ਰੱਬ ਮਿਹਰ ਕਰੇ।
 ਗੁਰਚਰਨ ਪੱਖੋਕਲਾਂ 9417727245

Friday 17 February 2012

ਸਹਿਜਧਾਰੀਆਂ ਦੇ ਨਾਂ ਤੇ ਮਨੁੱਖਤਾ ਦਾ ਅਪਮਾਨ ਨਾਂ ਕਰੋ


ਹਾਈਕੋਰਟ ਦੇ ਫੈਸਲੇ ਨੇ ਸਿੱਖ ਨੇਤਾਵਾਂ ਨੂੰ ਇੱਕ ਵਧੀਆ ਮੌਕਾ ਦਿੱਤਾ ਹੈ ਜਿਸ ਨਾਲ ਸਿੱਖੀ ਦੇ ਘੇਰੇ ਨੂੰ ਵਿਸਾਲ ਕੀਤਾ ਜਾ ਸਕਦਾ ਹੈ। ਦੁਨੀਆਂ ਉੱਪਰ ਕਿਸੇ ਵੀ ਕੌਮ ਦਾ ਇਤਿਹਾਸ ਦੇਖੋ ਸਭ  ਦੇ ਰਹਿਣ ਸਹਿਣ ਵਿੱਚ ਬਦਲਾਅ ਆਇਆ ਹੈ । ਹਰ ਕੌਮ ਨੇ ਆਪਣੇ ਮੁੱਢਲੇ ਅਸੂਲਾਂ ਵਿੱਚ ਬਦਲਾ ਕੀਤਾ ਹੈ ਸਿੱਖ ਕੌਮ ਦੇ ਵਿੱਚ ਵੀ ਬਦਲਾਅ ਆਓੁਣਾਂ ਲਾਜਮੀ ਹੈ। ਸਾਡੇ ਗੁਰੂ ਜਿੰਨੇ ਖੁਲੇ ਦਿਲ ਦੇ ਮਾਲਕ ਸਨ ਓੁਸਦੇ ਓੁਲਟ ਅੱਜ ਦੇ ਆਗੂ ਅਤੇ ਓੁਹਨਾਂ ਦੇ ਸਹਾਇਕ ਪਰਚਾਰਕ ਵਗੈਰਾ ਬਹੁਤ ਹੀ ਛੋਟੇ ਘੇਰੇ ਵਾਲੇ ਹਨ ।ਗੁਰੂਆਂ ਨੇ ਸਿੱਖਾਂ ਨੂੰ ਕਿਸੇ ਵੀ ਵਕਤ ਸਮੇਂ ਦੀ ਮੰਗ ਅਨੁਸਾਰ ਘੱਟੋ ਘੱਟ ਪੰਜ ਇਮਾਨਦਾਰ ਸਿੱਖ ਗੁਰੂ ਗਰੰਥ ਦੀ ਸੇਧ ਵਿੱਚ ਕੋਈ ਵੀ ਫੈਸਲਾ ਕਰ ਸਕਦੇ ਹਨ। ਸੇਵਾਦਾਰਾਂ ਦੀ ਇਸ ਕੌਮ ਵਿੱਚ ਹੁਣ ਸੇਵਾਦਾਰਾਂ ਦੀ ਥਾਂ ਹੁਕਮਰਾਨ ਪੈਦਾ ਹੋ ਚੁੱਕੇ ਹਨ ਜੋ ਆਪਣੇ ਡੰਡੇ ਨਾਲ ਹੀ ਕੌਮ ਨੂੰ ਹੱਕਣਾਂ ਲੋਚਦੇ ਹਨ। ਇਹੋ ਜਿਹੇ ਹੁਕਮਰਾਨ ਤਾਂ ਹਰਮੰਦਿਰ ਦੇ ਚਹੁੰ ਵਰਨਾਂ ਲਈ ਖੁਲੇ ਦਰਵਾਜੇ ਵੀ ਆਪੇ ਘੜੀ ਮਰਿਯਾਦਾ ਨਾਲ ਬੰਦ ਕਰੀ ਜਾ ਰਹੇ ਹਨ । ਸੱਤ ਸਮੁੰਦਰੋ ਪਾਰ ਆਏ ਕਿਸੇ ਵਿਦੇਸੀ ਨੂੰ ਜੋ ਵੀਲ ਚੇਅਰ ਤੋਂ ਬਿਨਾਂਅੰਦਰ ਨਹੀਂ ਜਾ ਸਕਦਾ ਸੀ ਦਰਸਨ ਕਰਨ ਤੋਂ ਹੀ ਰੋਕ ਦਿੰਦੇ ਹਨ । ਕਿਸੇ ਕੌਮ ਦਾ ਬਾਦਸਾਹ ਵੀ ਇਸ ਅਸਥਾਨ ਦੇ ਦਰਸਨ ਕਰਨਾਂ ਚਾਹੇ ਤਦ ਓੁਸਨੂੰ ਮਰਿਯਾਦਾ ਦੇ ਨਾਂ ਥੱਲੇ ਰੋਕਣਾਂ ਸੁਰੂ ਕਰ ਦਿਦੇ ਹਨ। ਕਿਸੇ ਔਰਤ ਦੇ ਸਿਰ ਤੋਂ ਚੁੰਨੀ ਲੈਹ ਜਾਵੇ ਤਾਂ ਬਰਸਿਆਂ ਦੀ ਨੋਕ ਤੇ ਸਮਝਾਓੁਣਾਂ ਸੁਰੂ ਕਰ ਦਿੰਦੇ ਹਨ। ਆਓੁਣ ਵਾਲੇ ਸਰਧਾਲੂ ਦਰਸਨ ਕਰਨ ਦੌਰਾਨ ਇਹਨਾਂ ਸੇਵਾਦਾਰਾਂ ਰੂਪੀ ਹੁਕਮਰਾਨਾਂ ਤੋਂ ਹੀ ਡਰਦਾ ਰਹਿੰਦਾਂ ਹੈ।
         ਸੇਵਾਦਾਰਾਂ ਦੀ ਥਾਂ ਤਨਖਾਹਦਾਰਾਂ ਭਾਵ ਮੁਲਾਜਮ ਕਿਸਮ ਦੇ ਲੋਕ ਅੱਜ ਗੁਰਦੁਆਰਾ ਪਰਬੰਧ ਚਲਾ ਰਹੇ ਹਨ । ਗੁਰਮੱਤ ਅਨੁਸਾਰ ਬੱਧਾ ਚੱਟੀ ਜੋ ਭਰੈ ਭਾਵ  ਬੱਝੇ ਗੁਲਾਮ ਹੋਏ ਲੋਕ ਤਾਂ ਤਨਖਾਹਾਂ ਕਾਰਨ ਹੀ ਮਜਬੂਰ ਹਨ । ਇਹੋ ਜਿਹੇ ਲੋਕ ਸੇਵਾ ਭਾਵਨਾਂ ਕਿੱਥੋਂ ਲਿਆਓੁਣਗੇ। ਜਿਸ ਕੌਮ ਦੇ ਜਥੇਦਾਰ ਵੀ ਤਨਖਾਹਾਂ ਲੈਣ ਲੱਗ ਜਾਣ ਓੁਹ ਕੀ ਸੇਵਾ ਕਰ ਸਕਦੇ ਹਨ? ਸਾਡੇ ਗੁਰਦੁਆਰਾ ਪਰਬੰਧ ਨੂੰ ਝੂਠੇ ਲੋਕਤੰਤਰ ਅਧੀਨ ਕਰਕੇ  ਚਲਾਕ ਲੋਕਾਂ ਦੇ ਹੱਥ ਦੇ ਦਿੱਤਾ ਗਿਆ ਹੈ ਜੋ ਰਾਜਨੀਤਕ ਹੁੰਦੇ ਹਨ। ਕਹਿੰਦੇ ਬਦਕਾਰ ਲੋਕਾਂ ਦਾ ਤਾਂ ਯਕੀਨ ਕੀਤਾ ਜਾ ਸਕਦਾ ਹੈ ਪਰ ਰਾਜਨੀਤਕ ਦਾ ਕਦੀ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਕਿਓੁਕਿ ਇਹ ਤਾਂ ਪੁੱਤ ਦੇ ਵੀ ਸਕੇ ਨਹੀਂ ਬਣਦੇ ਫਿਰ ਇੰਹਨਾਂ ਰਾਜਨੀਤਕ ਦੇ ਹੱਥ ਪਰਬੰਧ ਕਿਓੁਂ ਹੋਵੇ?ਸਹਿਜਧਾਰੀ ਅਤੇ ਗੈਰ ਸਹਿਜਧਾਰੀ ਦਾ ਰੌਲਾ ਵੀ ਰਾਜਨੀਤਕਾਂ ਦੀ ਹੀ ਦੇਣ ਹੈ। ਇਹ ਰਾਜਨੀਤਕ ਲੋਕ ਵੋਟਤੰਤਰ  ਕਾਰਨ ਘੱਟ ਤੋਂ ਘੱਟ ਲੋਕਾਂ ਨਾਲ ਹੀ ਪਰਬੰਧ ਸੰਭਾਲਕੇ ਇਸ ਦੀ ਨਜਾਇਜ ਵਰਤੋਂ ਕਰਨਾਂ ਲੋੜਦੇ ਹਨ। ਹਰ ਰਾਜਨੀਤਕ ਧਿਰ ਚਾਹੁੰਦੀ ਹੈ ਕਿ ਸਿਰਫ ਓੁਹ ਲੋਕ ਹੀ ਵੋਟਰ ਹੋਣ ਜੋ ਓੁਸਨੂੰ ਵੋਟ ਦੇਣ ਬਾਕੀ ਕੋਈ ਵੋਟਰ ਨਹੀਂ ਹੋਣਾਂ ਚਾਹੀਦਾ ਇਸ ਕਾਰਨ ਹੀ ਅਕਾਲੀਆਂ ਨੇ ਵਿਸਾਲ ਪੰਜਾਬ ਟੋਟੇ ਟੋਟੇ ਕਰਵਾ ਦਿੱਤਾ ਅਤੇ ਹੁਣ ਆਪਣੀ ਕੌਮ ਨੂੰ ਟੋਟੇ ਕਰਵਾ ਰਹੇ ਹਨ। ਕਦੀ ਨਿਰੰਕਾਰੀਆਂ ਨਾਲ ਲੜਾਈ ਕਦੇ ਨਾਮਧਾਰੀਆਂ ਨਾਲ ਕਦੀ ਕਿਸੇ ਹੋਰ ਨਾਲ ਅਤੇ ਹੁਣ ਇਹ ਸਹਿਜਧਾਰੀ ਬਨਾਮ ਅੰਮਿਰਤਧਾਰੀ ਦਾ ਕਜੀਆ ਕਲੇਸ ਖੜਾ ਕਰ ਰਹੇ ਹਨ ਜੇ ਇੰਹਨਾਂ ਦਾ ਵੱਸ ਚੱਲੇ ਤਾਂ ਇਹ ਸਿਰਫ ਆਪ ਹੀ ਵੋਟਰ ਅਤੇ ਆਪ ਹੀ ਓੁਮੀਦਵਾਰ ਆਪ ਹੀ ਜੇਤੂ ਆਪ ਹੀ ਪਰਬੰਧਕ ਬਣ ਬੈਠਣ । ਇੰਹਨਾਂ ਦੇ ਲਈ ਤਾਂ ਕਵੀ ਦੀ ਇਹ ਸਤਰਾਂ ਹੀ ਠੀਕ ਹਨ ਕਿ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ। ਜਿਹੋ ਜਿਹੀ ਬੰਤੋਂ ਓੁਹੋ ਜਿਹੇ ਓੁਸਦੇ ਮਿੱਤਰ ਅਨੁਸਾਰ ਇੰਹਨਾਂ ਰਾਜਨੀਤਕਾਂ ਦੇ ਪੈਦਾ ਕਰੇ ਜਾਂ ਧੱਕੇ ਨਾਲ ਪਰਚਾਰਕ ਬਣਾਕਿ ਥੋਪੇ ਹੋਏ ਪਰਚਾਰਕ ਵੀ ਇੰਹਨਾਂ ਦੀ ਡੱਫਲੀ ਵਜਾ ਰਹੇ ਹਨ। ਜੋ ਸਹਿਜਧਾਰੀਆਂ ਨੂੰ ਗਾਲਾਂ ਕੱਢ ਰਹੇ ਹਨ  ਜਾਂ ਪਤਿੱਤ ਕਹਿਣ ਵਰਗੀ ਗਾਲ ਕੱਢਦੇ ਹਨ। ਗੁਰੂ ਨਾਨਕ ਜੀਨੇ ਤਾਂ ਸੱਜਣ ਠੱਗ ਨੂੰ ਵੀ ਸੱਜਣ ਬਣਾਕੇ ਸਿੱਖੀ ਦਾ ਪਰਚਾਰਕ ਥਾਪ ਦਿੱਤਾ ਸੀ। ਗੁਰੂ ਹਰਗੋਬਿੰਦ ਜੀ ਨੇ ਤਾਂ ਦੁਸਮਣ ਬਾਦਸਾਹ ਦਾ ਵੀ ਇਲਾਜ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੇ ਤਾਂ ਔਰੰਗਜੇਬ ਵਰਗੇ ਪਿਤਾ ਦੇ ਕਾਤਲ ਨਾਲ ਵੀ ਗੱਲਬਾਤ ਕਰਨ ਤੋਂ ਪਾਸਾ ਨਹੀ ਵੱਟਿਆ ਸੀ ਅਤੇ ਓੁਸਦੇ ਪੁੱਤਰਾਂ ਵਿੱਚੋ ਹੱਕ ਵਾਲੇ ਨੂੰ ਗੱਦੀ ਦਿਵਾਓੁਣ ਵਿੱਚ ਮੱਦਦ ਕੀਤੀ ਅਤੇ ਆਪਣੇ ਸਿੰਘਾਂ ਸਮੇਤ ਆਪਣੇ ਆਪ ਨੂੰ ਵੀ ਲੜਾਈ ਵਿੱਚ ਝੋਕ ਦਿੱਤਾ ਸੀ ਪਰ ਸਾਡੇ ਅੱਜ ਦੇ ਆਗੂ ਸਹਿਜਧਾਰੀ ਦੇ ਨਾਂ ਥੱਲੇ ਗਾਲਾਂ ਦਾ ਪਰਸਾਦ ਵਰਤਾ ਰਹੇ ਹਨ। ਆਪਣੇ ਆਪ ਨੂੰ ਕੇਸਾਂ ਵਾਲਾ ਹੋਕੇ ਓੁੱਤਮ ਬਣਨ ਦਾ ਦਾਅਵਾ ਠੋਕ ਰਹੇ ਹਨ ਪਰ ਬਿਨਾਂ ਕੇਸਾਂ ਵਾਲੇ ਲੋਕ ਇੰਹਨਾਂ ਲਈ ਸਿਰਫ ਮੱਥਾ ਟੇਕਣ ਵਾਲੇ ਹੀ ਹਨ ਕੀ ਇਹ ਇੰਹਨਾਂ ਦਾ ਮੁਗਲ ਸਾਸਕਾਂ ਵਾਲਾ ਰਵੱਈਆਂ ਨਹੀ ਜਿਸ ਵਿੱਚ ਓੁਹ ਦੂਜੇ ਧਰਮਾਂ ਵਾਲਿਆਂ ਤੋਂ ਜਜੀਆਂ ਵਸੂਲਦੇ ਸਨ ਪਰ ਆਪਣੇ ਨਹੀਂ ਮੰਨਦੇ ਸਨ ਇਸ ਤਰਾਂ ਹੀ ਇੰਹਨਾਂ ਪਤਿੱਤ ਗਰਦਾਨੇ ਸਿੱਖਾਂ ਦਾ ਚੜਾਵਾ ਤਾਂ ਧੱਕੇ ਨਾਲ ਲੈਣ ਤੱਕ ਜਾਦੇ ਹਨ । ਜੇ ਇਹ ਲੋਕ ਸਿੱਖ ਹੀ ਨਹੀਂ ਹਨ ਜਾਂ ਪਤਿੱਤ ਸਿੱਖ ਹਨ ਫਿਰ ਇੰਹਨਾਂ ਦਾ ਪੈਸਾ ਕਿਓੁਂ ਕਬੂਲ ਕਰਨਾਂ ਹੋਇਆ? ਕਿਓੁਂ ਨਾਂ ਇੰਹਨਾਂ ਦਾਪੈਸਾ ਪਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਜਾਵੇ ਅਤੇ ਇਸ ਦੇ ਲਈ ਗੁਰੂਘਰਾਂ ਨੂੰ ਹੁਕਮਨਾਵਾਂ ਜਾਰੀ ਕਰਵਾ ਦਿੱਤਾ ਜਾਵੇ ਕਿ ਪਤਿੱਤ ਸਿੱਖਾਂ ਜਾਂ ਸਹਿਜਧਾਰੀਆਂ ਦੀ ਸੇਵਾ ਕਬੂਲ ਨਾਂ ਕੀਤੀ ਜਾਵੇ?ਜੇ ਨਿਰੰਕਾਰੀਆਂ  ਅਤੇ ਸਰਸੇ ਡੇਰੇ ਵਾਲਿਆਂ ਨੂੰ ਇਨਕਾਰ ਕੀਤਾ ਜਾ ਸਕਦਾ ਹੈ ਫਿਰ ਇੰਹਨਾਂ ਪਤਿੱਤ ਸਹਿਜਧਾਰੀਆਂ ਦੇ ਖਿਲਾਫ ਵੀ ਹੁਕਮਨਾਮਾਂ ਜਾਰੀ ਕਰਕੇ ਇੰਹਨਾਂ ਤੇ ਵੀ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ? ਜੇ ਅੱਜ ਦੇ ਸਿੱਖ ਆਗੂਆਂ ਦੇ ਕੰਮ ਅਤੇ ਕਿਰਦਾਰ ਇਮਾਨਦਾਰ ਹੋ ਕੇ ਦੇਖੀਏ ਤਾਂ ਇਹੀ ਔਰੰਗਜੇਬ ਦਾ ਹੀ ਰੂਪ ਹਨ ਕਿਓੁਕਿ ਨਾਂ ਤਾਂ ਇੰਹਨਾਂ ਵਿੱਚ ਗੁਰੂਆਂ ਵਾਲੀ ਖੁੱਲੇ ਦਿਲ ਵਾਲੀ ਸੋਚ ਹੈ ਅਤੇ ਨਾਂ ਹੀ ਵਿਸਾਲ ਸਮਝ । ਇੰਹਨਾਂ ਵਿੱਚ ਤਾਂ ਜਾਲਮਾਂ ਵਰਗੀ ਸੋਚ ਹੈ ਕਿ ਕਿਸੇ ਨੂੰ ਮਨਮਰਜੀ ਨਾਲ ਗੁਰੂ ਗਰੰਥ ਦੀ ਹਜੂਰੀ ਵਿੱਚ ਅੰਤਿਮ ਅਰਦਾਸ ਵੀ ਨਹੀਂ ਕਰਨ ਦੇਣੀ। ਚਾਹੁੰਣ ਵਾਲਿਆਂ ਨੂੰ ਆਪਣੇ ਬੱਚਿਆਂ ਦੇ ਵਿਵਾਹ ਦੀਆਂ ਰੀਤਾਂ ਵੀ ਗੁਰੂ ਗਰੰਥ ਦੀਆਂ ਰੀਤਾਂ ਅਨੁਸਾਰ ਨਹੀਂ ਕਰਨ ਦੇਣੀਆਂ । ਕੀ ਇਹੋ ਕੁੱਝ ਜਾਲਮ ਔਰੰਗਜੇਬ ਨਹੀਂ ਕਰਦਾ ਸੀ? ਓੁਹ ਤਾਂ ਚਾਹੁੰਦਾਂ ਸੀ ਕਿ ਸਭ ਕੁੱਝ ਇਸਲਾਮ ਅਨੁਸਾਰ ਹੋਵੇ ਪਰ ਸਾਡੇ ਅੱਜ ਦੇ ਆਗੂ ਤਾਂ ਇਸ ਤੋ ਵੀ ਅੱਗੇ ਲੰਘ ਗਏ ਹਨ ਜੋ ਕਹਿੰਦੇ ਹਨ ਕਿ ਸਰਧਾਵਾਨ ਨੂੰ ਵੀ ਗੁਰੂ ਗਰੰਥ ਦੀ ਹਜੂਰੀ ਵਿੱਚ ਕੁੱਝ ਨਹੀਂ ਕਰਨ ਦੇਣਾਂ ਕਿਓੁਂ? ਕੀ ਇਹ ਲੋਕ ਗੁਰੂਆਂ ਦੇ ਪਰਚਾਰਕ ਹਨ ਜਾਂ ਵਿਰੋਧੀ ਜੋ ਗੁਰੂ ਗਰੰਥ ਤੇ ਵੀ ਕਬਜਾ ਕਰਕੇ ਬੈਠ ਗਏ ਹਨ।
                  ਸੋ ਅੱਜ ਦੇ ਸਮੇਂ ਵਿੱਚ ਸਿੱਖ ਕੌਮ ਦਾ ਸਿੱਖ ਫਲਸਫੇ ਨੂੰ ਜਿਓੁਂਦਾਂ ਰੱਖਣ ਵਾਲੀ ਸੋਚ ਵਾਲਿਆਂ ਦਾ ਫਰਜ ਬਣਦਾਂ ਹੈ ਕਿ ਓੁਹ ਆਪਣੀ ਅਵਾਜ ਬੁਲੰਦ ਕਰਨ। ਸਿੱਖ ਕੌਮ ਦੇ ਫੈਸਲੇ ਅਦਾਲਤਾਂ ਵਿੱਚ ਨਹੀਂ  ਸਰਬੱਤ ਖਾਲਸੇ ਦੀ ਰੀਤ ਅਨੁਸਾਰ ਸਿੱਖ ਕੌਮ ਦੀ ਮਰਜੀ ਅਨੁਸਾਰ ਹੋਵੇ। ਸਿੱਖ ਕੌਮ ਗੁਰਦੁਆਰਿਆਂ ਵਿੱਚ ਰਾਜਨੀਤਕ ਨਾਂ ਬੈਠਣ ਦੇਵੇ ਬਲਕਿ ਓੁੱਚੇ ਕਿਰਦਾਰ ਵਾਲੇ ਸਿੱਖ ਬੈਠਣ ਦੇਵੇ।  ਗੁਰੂ ਘਰਾਂ ਦਾ ਪੈਸਾ ਸਿੱਖ ਫਲਸਫੇ ਨੂੰ ਵਧਾਓੁਣ ਲਈ ਵਰਤਿਆ ਜਾਵੇ ਨਾਂ ਕਿ ਯੂਨੀਵਰਸਿਟੀਆਂ ਖੋਲ ਕੇ ਬਲਾਤਕਾਰੀਆਂ ਨੂੰ ਨੌਕਰੀ ਦੇਣ ਲਈ ਅਤੇ ਨਾਂ ਹੀ ਰਾਜਨੀਤਕ ਲੋਕਾਂ ਨੂੰ ਬਿਨਾਂ ਫੀਸ ਤੋਂ ਪੜਾਓੁਣ ਲਈ। ਵਿਦਿਅਕ ਅਦਾਰੇ ਖੋਲਣੇ  ਸਰਕਾਰਾਂ ਅਤੇ ਵਪਾਰੀਆਂ ਦਾ ਕੰਮ ਹੈ ਜਾਂ ਨਿੱਜੀ ਲੋਕਾਂ ਦਾਂ ਨਾਂ ਕਿ ਸਰੋਮਣੀ ਕਮੇਟੀ ਦਾ। ਗੁਰੂਘਰਾਂ ਵਿੱਚੋ ਨਿਤਾਣਿਆਂ ,ਨਿਮਾਣਿਆਂ ਨਿਓੁਟਿਆਂ ਦੀ ਹੀ ਮੱਦਦ ਕੀਤੀ ਜਾਣੀ ਚਾਹੀਦੀ ਹੈ ਨਾਂ ਕਿ ਅਮੀਰ ਲੋਕਾਂ ਨੂੰ ਸਹੂਲਤਾਂ ਦੇਣ ਲਈ? ਸਹਿਜਧਾਰੀਆਂ ਦੀ ਥਾਂ ਵਿਸਾਲ ਹਿਰਦਾ ਕਰਕੇ ਦੁਨੀਆਂ ਦੇ ਹਰ ਗੈਰ ਸਿੱਖ ਧਰਮੀ ਨੂੰ ਵੀ ਵੋਟ ਦਾ ਅਧਿਕਾਰ ਦੁਆਓੁ ਜੋ ਐਲਾਨ ਕਰਦਾ ਹੈ ਕਿ ਮੈਂ ਸਿੱਖ ਹਾਂ। ਸਿੱਖ ਕੇਸਾਂ ਵਾਲਾ ਨਹੀਂ ਸਿੱਖਣ ਵਾਲਾ ਹੁੰਦਾਂ ਹੈ। ਦੁਨੀਆਂ ਦਾ ਜੋ ਵਿਅਕਤੀ ਕਹੇ ਕਿ ਮੈਂ ਸਿੱਖ ਫਲਸਫੇ ਵਿੱਚ ਵਿਸਵਾਸ ਕਰਦਾਂ ਹਾਂ ਅਤੇ ਇਹ ਫਲਸਫਾਂ ਸਭ ਤੋਂ ਓੁੱਤਮ ਹੈ ਓੁਸਨੂੰ ਸਿੱਖ ਮੰਨਣਾਂ ਚਾਹੀਦਾ ਹੈ। ਜੇ ਸਾਰੀ ਦੁਨੀਆਂ ਦੇ ਲੋਕ ਵੀ ਇਹ ਕਹਿਣ ਕਿ ਅਸੀਂ ਸਿੱਖ ਹਾਂ ਤਾਂ ਰਾਜਨੀਤਕ ਤੋਂ ਬਿਨਾਂ ਕਿਸ ਨੂੰ ਇਤਰਾਜ ਕਿਓੁਂ ਹੋਵੇਗਾ। ਲੋੜ ਸਿੱਖੀ ਦਾ ਘੇਰਾ ਵਿਸਾਲ ਕਰਨ ਦੀ ਹੈ ।

Thursday 16 February 2012

ਖੇਤੀਬਾੜੀ ਯੂਨੀਵਰਸਿਟੀ ਹੁਣ ਕਿਸਾਨਾਂ ਨੂੰ ਮੁਰਦਾ ਬਣਾਓੁਣ ਦੀ ਜੁੰਮੇਵਾਰੀ ਕਿਓੁਂ ਨਾਂ ਲਵੇ ?

ਖੇਤੀਬਾੜੀ ਯੂਨੀਵਰਸਿਟੀ ਹੁਣ ਕਿਸਾਨਾਂ ਨੂੰ ਮੁਰਦਾ ਬਣਾਓੁਣ ਦੀ ਜੁੰਮੇਵਾਰੀ ਕਿਓੁਂ ਨਾਂ ਲਵੇ ?
                       ਗੁਰਚਰਨ ਪੱਖੋਕਲਾਂ 9417727245  
ਜਦ ਵੀ ਪੰਜਾਬ ਵਿੱਚ ਹਰੀ ਕਰਾਂਤੀ ਦੀ ਗੱਲ ਚਲਦੀ ਹੈ ਤਦ ਹੀ ਬਹੁਤ ਸਾਰੇ ਅਦਾਰੇ , ਖੇਤੀਬਾੜੀ ਯੂਨੀਵਰਸਿਟੀ, ਅਤੇ ਰਾਜਨੀਤਕ ਇਸ ਦਾ ਸੇਹਰਾ ਆਪੋ ਆਪਣੇ ਅਤੇ ਆਪਣੀਆਂ ਸਹਾਇਕ ਪਾਰਟੀਆਂ ਨਾਲ ਜੋੜਨ ਲੱਗਦੇ ਹਨ। ਇਸ ਹਰੀ ਕਰਾਂਤੀ ਦੇ ਹੁਣ ਕੁੱਝ ਖਤਰਨਾਕ ਫਲ ਵੀ ਸਾਹਮਣੇ ਆ ਰਹੇ ਹਨ ਜਿੰਹਨਾਂ ਵਿੱਚ ਕੈਂਸਰ ਅਤੇ ਇਸ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਸਰੀਰ ਵਿੱਚ ਜਹਿਰਾਂ ਅਤੇ ਯੂਰੇਨੀਅਮ ਵਰਗੇ ਤੱਤ ਖਤਰਨਾਕ ਸੀਮਾ ਤੇ ਪਹੁੰਚ ਗਏ ਹਨ। ਇਹਨਾਂ ਦੇ ਕਾਰਨ  ਪੰਜਾਬ ਦੇ ਲੋਕਾਂ ਵਿੱਚ ਸਰੀਰਕ ਵਿਗਾੜ ਅਤੇ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਜਿਸ ਹਰੀ ਕਰਾਂਤੀਂ ਨਾਲ ਪੰਜਾਬੀਆਂ ਨੇ ਖੁਸਹਾਲ ਹੋਣਾਂ ਸੀ ਪਰ ਓੁਲਟਾ ਓੁਹ ਕਰਜਾਈ ਹੋ ਗਏ ਹਨ। ਕਰਜਾਈ ਕਿਸਾਨ ਨਸਿਆਂ ਤੋਂ ਆਤਮਹੱਤਿਆਵਾਂ ਤੱਕ ਪਹੁੰਚ ਗਏ ਹਨ। ਰੰਗਲਾਂ ਪੰਜਾਬ ਕੰਗਾਲ ਪੰਜਾਬ ਬਣ ਰਿਹਾ ਹੈ। ਦੁੱਧ ਲਸੀਆਂ ਪੀਣ ਵਾਲੇ ਪੰਜਾਬੀ ਨਸੱਈ ਬਣੀ ਜਾ ਰਹੇ ਹਨ। ਸਾਰਾ ਸਾਲ ਕੰਮ ਕਰਕੇ ਰਿਸਟ ਪੁਸਟ ਰਹਿਣ ਵਾਲੇ ਪੰਜਾਬੀ ਵਿਹਲੜ ਕਿਓੁਂ ਬਣ ਗਏ ਹਨ। ਜਿਹੜੇ ਅਦਾਰੇ ਅਤੇ ਲੋਕ ਇਸ ਇਨਕਲਾਬ ਦੇ ਸਰਦਾਰ ਅਖਵਾਓੁਂਦੇ ਸਨ ਕੀ ਓੁਹ ਹੁਣ ਜੁੰਮੇਵਾਰੀ ਲੈਣਗੇ ਇੰਹਨਾਂ ਸਾਰੇ ਵਰਤੇ ਵਰਤਾਰਿਆਂ ਦੀ?
     ਪੰਜਾਬੀਆਂ ਓੁੱਪਰ ਅੱਜਕਲ ਬਹੁਤੇ ਰਾਜਨੀਤਕ ਅਤੇ ਅਖੌਤੀ ਖੇਤੀਬਾੜੀ ਮਾਹਰ ਪੰਜਾਬੀ ਕਿਸਾਨ ਓੁੱਪਰ ਹੀ ਦੋਸ ਮੜ ਰਹੇ ਹਨ ਕਿ ਇਹ ਜਹਿਰਾਂ ਦੀ ਨਜਾਇਜ ਵਰਤੋਂ ਕਰਦਾ ਹੈ. ਕਿਸਾਨ ਨੂੰ ਮੰਡੀਕਰਨ ਨਹੀਂ ਕਰਨਾਂ ਆਓੁਦਾਂ, ਅਤੇ ਹੋਰ ਅਨੇਕਾਂ ਨੁਕਸ ਕੱਢਦੇ ਹਨ ਪਰ ਕੀ ਸਾਰਾ ਦੋਸ ਕਿਸਾਨ ਦਾ ਹੀ ਹੈ। ਕੀ ਕਿਸਾਨ ਓੁੱਪਰ ਲਾਏ ਜਾ ਰਹੇ ਦੋਸਾਂ ਵੱਲ ਇਸਨੂੰ ਕਿਸ ਨੇ ਤੋਰਿਆ ਇਸ ਦੀ ਪੜਤਾਲ ਕਰੇਗਾ? ਪਿੱਛਲੇ ਸਮੇਂ ਨੂੰ ਯਾਦ ਕਰਦਿਆਂ ਚੇਤੇ ਆਓੁਂਦਾਂ ਹੈ ਜਦ ਇਹੀ ਅਖੌਤੀ ਮਾਹਰ ਲੋਕ ਜਦ ਕਿਸਾਨ ਰਸਾਇਣਕ ਖਾਦਾਂ ਅਤੇ ਜਹਿਰਾਂ ਨੂੰ ਘੱਟ ਵਰਤਦਾ ਸੀ ਤਦ ਇਸਨੂੰ ਪਛੜਿਆ ਦੱਸਦੇ ਸਨ ਅਤੇ ਓੁਲਟਾ ਵਿਦੇਸੀ ਕਿਸਾਨਾਂ ਨਾਲ ਤੁਲਨਾਂ ਕਰਕੇ ਕਹਿੰਦੇ ਸਨ ਕਿ ਅਮਰੀਕੀ ਕਿਸਾਨ ਖਾਦ ਦੀ ਜਿਆਦਾ ਵਰਤੋਂ ਕਰਦੇ ਹਨ । ਪੰਜਾਬੀ ਕਿਸਾਨ ਜੇ ਰਸਾਇਣਕ ਖਾਦ ਵਰਤੇ ਤਦ ਇਹ ਝਾੜ ਵਧਾ ਸਕਦਾ ਹੈ॥ ਜਹਿਰ ਦੀ ਅੰਨੀ ਵਰਤੋਂ ਕਰਨ ਵੀ ਇੰਹਨਾਂ ਖੇਤੀਬਾੜੀ ਮਾਹਰਾਂ ਨੇ ਹੀ ਲਾਇਆ ਸੀ। ਕਪਾ੍ਹ ਤੋਂ ਨਰਮੇ ਵੱਲ ਅਤੇ ਨਰਮੇ ਤੋਂ ਜੀਰੀ ਵੱਲ ਵੀ ਇਸਨੂੰ ਇਸ ਯੂਨੀਵਰਸਿਟੀ ਨੇ ਹੀ ਤੋਰਿਆ ਸੀ। ਅੱਜ ਇਸਦੇ ਮਾਹਰ ਇਸਨੂੰ ਘੁੰਮਣ ਘੇਰੀ ਵਿੱਚ ਫਸਾ ਕੇ ਹੁਣ ਜੁੰਮੇਵਾਰੀ ਤੋਂ ਭੱਜਣਾਂ ਲੋਚਦੇ ਹਨ।ਜਦ ਦੇਸ ਅੰਨ ਓੁਤਪਾਦਨ ਵਿੱਚ ਪਛੜਿਆਾ ਹੋਇਆ ਸੀ ਅਤੇ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਵਿਦੇਸਾਂ ਮੂਹਰੇ ਮੰਗਤਿਆਂ ਵਾਂਗ ਜਾਣ ਲਈ ਮਜਬੂਰ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ ਨੂੰ ਇਸ ਬਿਪਤਾ ਵਿੱਚੋਂ ਕੱਢਿਆ ਸੀ । ਦੇਸ ਦੀ ਲੜਾਈ ਲਈ ਪੰਜਾਬੀਆਂ ਨੇ ਆਪਣਾਂ ਸਾਰਾ ਜੋਰ ਲਾਕੇ ਦੇਸ ਨੂੰ ਜਿਤਾਇਆ ਸੀ ਕੀ ਹੁਣ ਦੇਸ ਦੀ ਸਰਕਾਰ ਦਾ ਫਰਜ ਨਹੀਂ ਬਣਦਾ ਕਿ ਓੁਹ ਇਸ ਦੀ ਮੱਦਦ ਕਰੇ? ਜੇ ਅੱਤਵਾਦ ਨੂੰ ਨੱਥ ਪਾਓੁਣ ਲਈ ਅਤੇ ਇਸ ਲੜਾਈ ਨੂੰ ਜਿੱਤਣ ਲਈ ਪੰਜਾਬ ਸਿਰ ਚੜਿਆ ਕਰਜਾ ਮਾਫ ਹੋ ਸਕਦਾ ਹੈ ਫਿਰ ਕਿਸਾਨਾਂ ਨੇ ਵੀ ਤਾਂ ਦੇਸ ਦੀ ਹੀ ਲੜਾਈ ਲੜੀ ਹੈ। ਜੇ ਇਸ ਲੜਾਈ ਕਾਰਨ ਓੁਹ ਕਰਜਾਈ ਹੋਏ ਹਨ ਅਤੇ ਇਸ ਕਾਰਨ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ  ਰਹੇ ਹਨ ਤਦ ਦੇਸ ਅਤੇ ਪੰਜਾਬ ਦੀ ਸਰਕਾਰ ਨੂੰ ਓੁਹਨਾਂ ਦੀ ਮੱਦਦ ਕਰਨ ਤੋਂ ਸੰਕੋਚ ਕਿਓੁਂ ਹੈ? ਕਿਸਾਨ ਨੇ ਤਾਂ ਦੇਸ ਲਈ ਦੇਸ ਦਾ ਹਥਿਆਰ ਬਣਕੇ ਕੰਮ ਕੀਤਾ ਹੈ ਪਰ ਇਸ ਨੂੰ ਚਲਾਓੁਣ ਵਾਲੇ ਖੇਤੀਬਾੜੀ ਦੇ ਮਾਹਰ ਅਤੇ  ਹਰੀ ਕਰਾਂਤੀਂ ਦੇ ਜਨਕ ਅਖਵਾਓੁਣ ਵਾਲਿਆਂ ਦਾ ਕਸੂਰ ਕਦੀ ਮਾਫ ਨਹੀਂ ਹੋਵੇਗਾ ਜਿੰਹਨਾਂ ਪੰਜਾਬੀ ਕਿਸਾਨ ਦੀ ਦਿਸਾ ਅਤੇ ਦਸਾ ਵਿਗਾੜ ਦਿੱਤੀ ਹੈ। ਜੇ ਪੰਜਾਬੀ ਕਿਸਾਨ ਨੂੰ ਗਲਤ ਰਸਤੇ ਪਾਓੁਣ ਵਾਲਿਆਂ ਤੋਂ ਕੋਈ ਜਵਾਬ ਤਲਬੀ ਨਾਂ ਹੋਈ ਤਦ ਇਹ ਵੀ ਇੱਕ ਇਤਿਹਾਸਕ ਗਲਤੀ ਹੋਵੇਗੀ। ਸਰਕਾਰਾਂ ਦੀਆਂ ਨੀਤੀਆਂ ਬਣਾਓੁਣ ਵਾਲੇ ਅਤੇ ਪੰਜਾਬੀ ਕਿਸਾਨ ਦੀਆਂ ਵਿਸੇਸ ਰਾਹਾਂ ਬਣਾਓੁਣ ਵਾਲੇ ਖੇਤੀਬਾੜੀ ਮਾਹਿਰ ਹੀ ਅਸਲ ਦੋਸੀ ਹਨ ਕਿਸਾਨ ਦੀ ਮਾੜੀ ਹਾਲਤ ਕਰਵਾਓੁਣ ਲਈ। ਇਹਨਾਂ ਕਿਸਾਨਾਂ ਦੇ ਸਿਰ ਤੇ ਰਾਸਟਰਪਤੀ ਤੋਂ ਅਤੇ ਹੋਰ ਅਨੇਕਾਂ ਇਨਾਮ ਲੈਣ ਵਾਲੇ ਹੁਣ ਕਿਸਾਨ ਦੀ ਇਸ ਦੁਰਦਸਾ ਦੀ ਜੁੰਮੇਵਾਰੀ ਵੀ ਜਰੂਰ ਲੈਣ ਜਿੰਹਨਾਂ ਸਮੇਂ ਸਿਰ ਦੇਸ ਨੂੰ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਸੁਚੇਤ ਨਹੀਂ ਕੀਤਾ । ਕੀ ਕੋਈ ਇਸਦਾ ਜਵਾਬ ਦੇਵੇਗਾ ਸਮਾਂ ਇਸ ਦੀ ਮੰਗ ਕਰਦਾ ਹੈ।

Sunday 5 February 2012

ਹੁਕਮਰਾਂਨਾਂ ਦੇ ਤੁਗਲਕੀ ਐਲਾਨ


                                   ਪਿਛਲੇ ਦਿਨੀਂ ਯੂਪੀ ਦੇ ਨੇਤਾ ਮੁਲਾਇਮ ਯਾਦਵ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਿਹਨਾਂ ਇਸਤਰੀਆਂ ਨਾਲ ਰੇਪ ਹੋਏ ਹਨ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ । ਇਹ ਬਿਆਨ ਦੇਕੇ ਕੀ ਇਹ ਨੇਤਾ ਇਸਤਰੀਆਂ ਨੂੰ ਰੇਪ ਕਰਵਾਉ ਨੌਕਰੀ ਪਾਉ ਦਾ ਸੱਦਾ ਨਹੀਂ ਦੇ ਰਿਹਾ? ਇਸ ਤਰਾਂ ਦਾ ਬਿਅਨ ਇੱਕ ਵਾਰ ਬਾਦਲ ਸਾਹਿਬ ਨੇ ਦਿੱਤਾ ਸੀ ਕਿ ਆਤਮ ਹੱਤਿਆ ਕਰਨ ਵਾਲੇ ਕਿਸਾਨ ਨੂੰ ਢਾਈ ਲੱਖ ਰੁਪਏ ਦਿੱਤੇ ਜਾਣਗੇ। ਇਹ ਬਿਆਨ ਵੀ ਲੋਕਾਂ ਨੂੰ ਆਤਮਹੱਤਿਆ ਲਈ ਪਰੇਰਨ ਵਾਲਾ ਸੀ। ਇਸ ਤਰਾਂ ਹੀ ਸੈਂਟਰ ਸਰਕਾਰ ਦਾ ਨਾਹਰਾ ਗਰੀਬ ਬਣੋਂ ਸਹੂਲਤਾਂ ਲਵੋ ਰਾਜਨੀਤਕਾਂ ਅਤੇ ਅਫਸਰ ਸਾਹੀ ਦੀ ਨਲਾਇਕੀ ਸਿੱਧ ਕਰਦਾ ਹੈ। ਇਹੋ ਜਿਹੇ ਤੁਗਲਕੀ ਨੀਤੀਆਂ ਵਾਲੇ ਸਿਆਸਤਦਾਨ ਸਾਡੇ ਕਿਰਤੀ ਸੁਭਾਉ ਨੂੰ ਗੈਰ ਕੁਦਰਤੀ ਵਰਤਾਰੇ ਵੱਲ ਤੋਰਨ ਵਾਲੇ  ਬਣਾਕੇ ਕੀ ਕਰਨਾਂ ਲੋਚਦੇ ਹਨ ਸੋਚਣ ਲਈ ਮਜਬੂਰ ਕਰਦਾ ਹੈ। ਇਸ ਤਰਾਂ ਦੇ ਬਹੁਤ ਸਾਰੇ ਬਿਆਨ ਬੇਅਕਲੇ ਸਿਆਸਤਦਾਨ ਨਿੱਤ ਦਿਨ ਦਿੰਦੇ ਰਹਿੰਦੇ ਹਨ। ਉਪਰੋਕਤ ਬਿਆਨ ਦੇਕੇ ਰਾਜਨੀਤਕ ਚਾਹੁੰਦੇ ਹਨ ਕਿ ਕੀ ਸਮਾਜ ਏਨਾ ਨੀਵਾਂ ਗਰਕ ਜਾਵੇ? ਅਸਲ ਵਿੱਚ ਸਾਡੇ ਰਾਜਨੀਤਕ ਬਿਨਾਂ ਸੋਚੇ ਸਮਝੇ ਬਿਆਨ ਦਾਗਣ ਦੇ ਆਦਿ ਹਨ ਜਦ ਕਿਸੇ ਬਿਆਨ ਦਾ ਉਲਟ ਅਸਰ ਪੈਂਦਾਂ ਲਗਦਾ ਹੈ ਤਦ ਝੱਟ ਪਲਟ ਜਾਂਦੇ ਹਨ ਅਤੇ ਬਿਆਨ ਤੋਂ ਮੁਕਰ ਹੀ ਜਾਂਦੇ ਹਨ। ਸਾਡੇ ਇੱਥੇ ਕੋਈ ਵੀ ਬਿਆਨ ਦਿਉ ਅਤੇ ਮੁੱਕਰ ਜਾਉ ਕੋਈ ਰੋਕ ਨਹੀਂ ਕੋਈ ਕਨੂੰਨੀ ਕਾਰਵਾਈ ਨਹੀਂ। ਕੀ ਸਾਡੇ ਨੇਤਾ ਏਨੇ ਅਕਲੋਂ ਖਾਲੀ ਹੋ ਚੁੱਕੇ ਹਨ ਕਿ ਉਹਨਾਂ ਨੂੰ ਇਹ ਵੀ ਤਾ ਨਹੀਂ ਲੱਗਦਾ ਕਿ ਉਹਨਾਂ ਦੇ ਬਿਆਨ ਦਾ ਸਮਾਜ ਤੇ ਕੀ ਅਸਰ ਪਵੇਗਾ। ਜੇ ਮੁਲਾਇਮ ਸਿੰਘ ਦੇ ਬਿਆਨ  ਮੰਨ ਲਿਆ ਜਾਵੇ ਤਾਂ ਫਿਰ ਨੌਕਰੀ ਲੈਣ ਦਾ ਅਧਾਰ ਰੇਪ ਕਰਵਾਉਣਾਂ  ਵੀ ਇੱਕ ਯੋਗਤਾ ਬਣ ਜਾਂਦੀ ਹੈ। ਜੇ ਬਾਦਲ ਸਾਹਿਬ ਦੇ ਬਿਆਨ ਨੂੰ ਮੰਨ ਲਿਆ ਜਾਵੇ ਤਦ ਪਰੀਵਾਰ ਦੇ ਕਿਸੇ ਵਿਅਕਤੀ ਨੂੰ ਉਕਸਾਉ ਅਤੇ ਅੱਤਮ ਹੱਤਿਆ ਦੇ ਨਾਂ ਥੱਲੇ ਸਰਕਾਰੀ ਪੈਸਾ ਪਰਾਪਤ ਕਰੋ। ਕੀ ਸਾਡੇ ਇਹ ਨੇਤਾ ਇਸ ਦੀ ਥਾਂ ਅਜਿਹੇ ਹਾਲਾਤ ਨਹੀਂ ਸਿਰਜ ਸਕਦੇ ਜਿਸ ਵਿੱਚ ਕਿਸੇ ਕਿਸਾਨ ਨੂੰ ਆਤਮਹੱਤਿਆ ਨਾਂ ਕਰਨੀ ਪਵੇ ਅਤੇ ਨਾਂ ਹੀ ਸਰਕਾਰ ਨੂੰ ਪੈਸਾ ਦੇਣਾਂ ਪਵੇ। ਅੱਜ ਦੇਸ ਵਿੱਚ ਜਿਸ ਤਰਾਂ ਦੇ ਹਲਾਤ ਬਣ ਰਹੇ ਹਨ ਨੂੰ ਬਦਲਣ ਲਈ ਇੱਕ ਨਵੀਂ ਸੁਰੂਆਤ ਕਰਨ ਦੀ ਲੋੜ ਹੈ ।ਰਾਜਨੀਤਕ ਲੋਕ ਆਪਣੇ ਹਿੱਤਾਂ ਲਈ ਬਿਆਨ ਦਾਗਣ ਤੋਂ ਗੁਰੇਜ ਨਹੀਂ ਕਰਦੇ। ਆਉਂਦੀਆਂ ਚੋਣਾਂ ਨੂੰ ਦੇਖਕੇ ਇਹ ਲੋਕ  ਵੋਟਰਾਂ ਨੂੰ ਮੂਰਖ ਬਣਾਉਣ ਲਈ ਕੁੱਝ ਵੀ ਬੋਲ ਸਕਦੇ ਹਨ ਅਤੇ ਚੋਣਾਂ ਸਮੇਂ ਇਸ ਤਰਾਂ ਦੇ ਲੋਕ ਲੁਭਾਊ ਬਿਆਨਾਂ ਤੇ ਪਬੰਦੀ ਲਾਉਣੀ ਚਾਹੀਦੀ ਹੈ। ਜਦ ਤੱਕ ਰਾਜਨੀਤਕ ਲੋਕਾਂ ਉੱਪਰ ਕੋਈ ਕਾਨੂੰਨੀ ਪਾਬੰਦੀ ਨਹੀਂ ਹੋਵੇਗੀ ਇਹ ਲੋਕ ਰੁਕਣ ਵਾਲੇ ਨਹੀਂ ਹਨ। ਚੋਣਾਂ ਸਮੇਂ ਲੋਕਾਂ ਨੂੰ ਭਰਮਾਉਣ ਵਾਲੇ ਅਤੇ ਲਾਲਚ ਦੇਣ ਵਾਲੇ ਬਿਆਨ ਜਾਰੀ ਕਰਨੇ ਵੀ ਇੱਕ ਗਲਤ ਰਵਾਇਤ ਹੈ ਜੋ ਬੰਦ ਕੀਤੀ ਜਾਣੀ ਚਾਹੀਦੀ ਹੈ। ਜਦ ਚੋਣ ਜਾਬਤੇ ਦੌਰਾਨ ਸਰਕਾਰਾਂ ਤੇ ਕੋਈ ਵੀ ਇਹੋ ਜਿਹਾ ਫੈਸਲਾ ਕਰਨ ਤੇ ਪਬੰਦੀ ਲੱਗ ਜਾਂਦੀ ਹੈ ਜਿਸ ਨਾਲ ਵੋਟਰ ਪਰਭਾਵਤ ਹੁੰਦੇ ਹਨ ਫਿਰ ਇਹੋ ਜਿਹੇ ਬਿਆਨ ਜੋ ਲੋਕਾਂ ਨੂੰ ਲਾਲਚ ਦਿੰਦੇ ਹਨ ਅਤੇ ਪਰਭਾਵਤ  ਕਰਦੇ ਹਨ ਵੀ ਬੰਦ ਕੀਤੇ ਜਾਣੇ ਜਰੂਰੀ ਹੋਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਚੋਣ ਜਾਬਤੇ ਦੀ ਅਵੱਗਿਆ ਮੰਨਿਆ ਜਾਣਾ ਚਾਹੀਦਾ ਹੈ।
      ਰਾਜਨੀਤਕ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਦੇ ਅਧਾਰ ਤੇ ਹੀ ਵੋਟ ਮੰਗਣ ਦਾ ਹੱਕ ਹੋਣਾਂ ਚਾਹੀਦਾ ਹੈ ਨਾਂ ਕਿ ਭਵਿੱਖ ਦੇ ਝੂਠੇ ਲਾਲੀ ਪੌਪ ਦਿਖਾਕੇ ਲੋਕਾਂ ਨੂੰ ਮੂਰਖ ਬਣਾਕੇ। ਜਿਹੜੇ ਰਾਜਨੀਤਕ ਪਿੱਛਲੇ ਸਮੇਂ ਵਿੱਚ ਰਾਜਸੱਤਾ ਦੀ ਕੁਰਸੀ ਉੱਪਰ ਬਿਰਾਜਮਾਨ ਰਹਿ ਚੁੱਕੇ ਹਨ ਨੂੰ ਤਾਂ ਕੋਈ ਨੈਤਿੱਕ ਹੱਕ ਵੀ ਨਹੀਂ ਰਹਿ ਜਾਂਦਾਂ ਕਿਉਂਕਿ ਉਹਨਾਂ ਕੋਲ ਤਾਂ ਉਹ ਵਕਤ ਰਿਹਾ ਹੁੰਦਾਂ ਹੈ ਜਿਸ ਦੌਰਾਨ ਉਹ ਇਹ ਕੰਮ ਕਰ ਸਕਦੇ ਸਨ । ਅੱਜ ਦੇਸ ਦੀ ਜਨਤਾ ਨੂੰ ਕੰਮ ਕਰਕੇ ਦਿਖਾਉਣ ਵਾਲੇ ਨੇਤਾਵਾਂ ਦੀ ਜਰੂਰਤ ਹੈ ਨਾਂ ਕਿ ਵਾਅਦੇ ਕਰਨ ਵਾਲੇ ਨੇਤਾਵਾਂ ਦੀ।                  ਗੁਰਚਰਨ ਪੱਖੋਕਲਾਂ 9417727245

Saturday 4 February 2012

ਕੁਦਰਤ ਤੋਂ ਬਾਗੀ ਹੋਇਆ ਮਨੁੱਖ


ਇਸਾਈ ਧਰਮ ਦੀ ਇੱਕ ਕਥਾ ਅਨੁਸਾਰ ਕੁਦਰਤ ਜਾਂ  ਖੁਦਾ ਵੱਲੋਂ ਇਸ ਧਰਤੀ ਦੇ ਪਹਿਲੇ ਦੋ ਆਦਮ ਜਾਤ ਬਾਬਾ ਆਦਮ ਤੇ ਹਵਾ ਨੂੰ ਰੱਬ ਵੱਲੋਂ ਕੁਦਰਤ ਦੇ ਬਾਗ ਰੂਪੀ ਸਵੱਰਗ ਵਿੱਚੋਂ ਫਲ ਨੂੰ ਤੋੜਨ ਤੋਂ ਮਨਾਹੀ ਸੀ ਪਰ ਜਿਸ ਦਿਨ ਇਹਨਾਂ ਨੇ ਪਹਿਲਾ ਫਲ ਤੋੜਿਆ ਓੁਸ ਦਿਨ ਤੋਂ ਹੀ ਇਹ ਕੁਦਰਤ ਦੇ ਦੁਸਮਣ ਮੰਨ ਲਏ ਗਏ ਅਤੇ ਸਵਰਗ ਨਾਂ ਦੇ ਬਾਗ ਵਿੱਚ ਕੱਢ ਦਿੱਤੇ ਗਏ । ਮਨੁੱਖ ਅੱਜ ਤੱਕ ਵੀ ਕੁਦਰਤ ਨੂੰ ਤੋੜਨ ਤੇ ਲੱਗਿਆ ਹੋਇਆ ਹੈ। ਕੁਦਰਤ ਦੇ ਵਿੱਚ ਪੈਦਾ ਹੋਈ ਹਰ ਸਜੀਵ ਚੀਜ ਕੁਦਰਤ ਦੇ ਅਨੁਸਾਰ ਚਲਦੀ ਹੈ ਪਰ ਇਕੱਲਾ ਮਨੁੱਖ ਹੀ ਇਹੋ ਜਿਹਾ ਜਾਨਵਰ ਹੈ ਜੋ ਕੁਦਰਤ ਦੇ ਅਨੁਸਾਰ ਨਹੀਂ ਬਲਕਿ ਕੁਦਰਤ ਨੂੰ ਆਪਣੇ ਅਨੁਸਾਰ ਚਲਾਣਾਂ ਲੋਚਦਾ ਹੈ। ਸਮੇਂ ਦੇ ਬੀਤਣ ਨਾਲ ਮਨੁੱਖ ਏਨਾਂ ਤੇਜੀ ਨਾਲ ਕੁਦਰਤ ਦਾ ਦਸੁਸਮਣ  ਹੋਇਆ ਹੈ ਕਿ ਇਹ ਆਪਣੇ ਬੱਚਿਆਂ ਨੂੰ ਜੰਮਦਿਆਂ ਹੀ ਕੁਦਰਤ ਦੇ ਖਿਲਾਫ ਚੱਲਣ ਦੀ ਸਿੱਖਿਆ ਦੇਣੀ ਸੁਰੂ ਕਰ ਦਿੰਦਾਂ ਹੈ। ਹਜਾਰਾਂ ਲੱਖਾਂ ਸਾਲਾਂ ਦਾ ਆਪਣਾਂ ਵਿਗਿਆਨ ਜੋ ਕਿਤਾਬਾਂ ਆਦਿ ਅਨੇਕਾਂ ਰੂਪਾਂ ਵਿੱਚ ਇਸ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਆਪਣੀਆਂ ਅਗਲੀਆਂ ਨਸਲਾਂ ਦੇ ਦਿਮਾਗ ਵਿੱਚ ਪਾਕੇ  ਇਹ ਵਰਤਾਰਾ ਚਲਾਈ ਜਾ ਰਿਹਾ ਹੈ। ਇਸ ਮਨੁੱਖ ਦੇ ਦਿਮਾਗ ਵਿੱਚ ਪਤਾ ਨਹੀਂ ਕਿਸ ਤਰਾਂ ਇਹ ਗੱਲ ਵੜ ਗਈ ਹੈ ਕਿ ਇਹ ਹੀ ਦੁਨੀਆਂ ਦਾ ਇਕੱਲਾ ਸਿਆਣਾਂ ਜਾਨਵਰ ਹੈ ਅਤੇ ਇਸਨੂੰ ਕੁਦਰਤ ਨੂੰ ਵਰਤਣ ਦਾ ਅਧਿਕਾਰ ਹੈ ਅਤੇ ਇਸ ਸੋਚ ਅਧੀਨ ਹੀ ਇਹ ਕੁਦਰਤ ਦੇ ਢਾਂਚੇ ਨੂੰ ਆਪਣੇ ਅਨੁਕੂਲ ਕਰਨ ਦੀ ਕੋਸਿਸ ਕਰ ਰਿਹਾ ਹੈ। ਅੱਜ ਦਾ ਮਨੁੱਖ ਕੁਦਰਤ ਦੇ ਵਿੱਚੋਂ ਪੱਕੇ ਹੋਏ ਸਵਾਦੀ ਭੋਜਨ ਖਾਣ ਦੀ ਥਾ ਕੱਚੇ ਫਲ ਤੋੜ ਕੇ ਖਾਣਾਂ ਚਾਹੁੰਦਾਂ ਹੈ। ਕੱਚੇ ਤੋੜੇ ਹੋਏ ਫਲਾਂ ਨੂੰ ਫਿਰ ਪਕਾਣ ਲਈ ਅਨੇਕਾਂ ਪਾਪੜ ਵੇਲਦਾ ਹੈ। ਕੁਦਰਤ ਦੇ ਦੂਜੇ ਜੀਵਾਂ ਵਾਂਗ ਇਸਨੂੰ ਕੁਦਰਤ ਤੇ ਭਰੋਸ਼ਾ ਨਹੀ ਅਤੇ ਇਸ ਕਾਰਨ ਇਹ ਆਣ ਵਾਲੇ ਕੱਲ ਲਈ ਬਹੁਤ ਸਾਰੀਆਂ ਵਸਤਾਂ ਸੰਭਾਲ ਕੇ ਰੱਖਣ ਨੂੰ ਤਰਜੀਹ ਦਿੰਦਾਂ ਹੈ ਅਤੇ ਇਸ ਇੱਛਾ ਦੇ ਕਾਰਨ ਹੀ ਇਸ ਨੇ ਬਹੁਤ ਸਾਰੀਆਂ ਨਵੀਆਂ ਬਿਮਾਰੀਆਂ ਸਹੇੜ ਲਈਆਂ ਹਨ ਜਿਹਨਾਂ ਵਿੱਚੋਂ ਇੱਕ ਸੋਚ ਅਨੁਸਾਰ ਆਪਣੇ ਅਧੀਨ ਇਲਾਕੇ ਕਰਨੇ ਸੁਰੂ ਕੀਤੇ। ਦੇਸਾਂ ,ਪਿੰਡਾਂ ਸਹਿਰਾਂ ਦੀਆਂ ਹੱਦਾਂ ਇਸ ਸੋਚ ਦੀ ਪੈਦਾਵਾਰ ਹਨ। ਇਸ ਸੋਚ ਅਧੀਨ ਹੀ ਫੌਜਾਂ ਅਤੇ ਹਥਿਆਰ ਪੈਦਾ ਹੋਏ ।  ਇਸ ਸੋਚ ਅਧੀਨ ਹੀ ਮਾਰੂ ਹਥਿਆਰਾਂ ਨੂੰ ਪੈਦਾ ਕਰਨ ਦੀ ਸੋਚ ਵਿਕਸਿਤ ਹੋਈ ।  ਸਕਤੀਸਾਲੀ ਧਰਤੀ ਨੂੰ ਤਬਾਹ ਤੱਕ ਕਰਨ ਵਾਲੇ ਹਥਿਆਰ  ਐਟਮ ਬੰਬ , ਹਾਈਡਰੋਜਨ  ਬੰਬ , ਮਿਸਾਈਲਾਂ ਆਦਿ ਹਨ ਜੋ ਇਸ ਦੀ ਹੀ ਨਸਲ ਨੂੰ ਖਤਮ ਕਰ ਸਕਦੇ ਹਨ।
        ਕੀ ਇਸ ਤਰਾਂ ਦੇ ਖਤਰਨਾਕ ਵਿਚਾਰਾਂ ਵਾਲੇ ਮਨੁੱਖ ਨੂੰ ਸਿਆਣਾਂ ਆਖਿਆ ਜਾ ਸਕਦਾ ਹੈ? ਇਸ ਨੇ ਆਪਣੀ ਲਾਲਸਾਵਾਦੀ ਸੋਚ ਅਧੀਨ ਹੀ ਆਪਣੇ ਬੱਚਿਆ ਦਾ ਬਚਪਨ ਗੁਆ ਦਿੱਤਾ ਹੈ ।ਜਿਸ ਬਚਪਨ ਵਿੱਚ ਬੱਚੇ ਨੇ ਅਜਾਦ ਸਰੀਰਕ ਵਿਕਾਸ ਕਰਨਾਂ ਹੁੰਦਾਂ ਹੈ ਨੂੰ ਵਿੱਦਿਆ ਨਾਂ ਦੀ ਚੀਜ ਪਰਾਪਤ ਕਰਨ ਲਈ ਗੁਲਾਮੀ ਵਿੱਚ ਜਿਓੁਣ ਲਈ ਮਜਬੂਰ ਹੈ। ਪੜਾਈ ਦਾ  ਸਮਾਂ ਏਨਾਂ ਲੰਬਾਂ ਹੋ ਗਿਆ ਹੈ  ਜਵਾਨ ਓੁਮਰ ਵਿੱਚ ਵਿਆਹ ਦੀ ਥਾਂ ਕੈਰੀਅਰ  ਬਣਾਓੁਣ ਨਾਂ ਦੇ ਪਹਾੜ ਓੁਪਰ ਚੜਨਾਂ ਜਰੂਰੀ ਕਰ ਦਿੱਤਾ ਗਿਆ ਹੈ। ਬਜੁਰਗ ਹੋ ਕੇ ਮਨੁੱਖ ਕੁਦਰਤ ਵੱਲ ਮੂੰਹ ਕਰਨ ਦੀ ਥਾਂ  ਅਨੇਕਾਂ ਰੂਪਾਂ ਵਿੱਚ ਹੁਕਮ ਚਲਾਓੁਣਾਂ ਭਾਲਦਾ ਹੈ ਕਿਓੁਕਿ ਬੀਤਿਆ ਵਕਤ ਤਾਂ ਓੁਸਦਾ ਕਿਸੇ ਹੋਰ ਪਾਸੇ ਹੀ ਲੰਘ ਜਾਂਦਾਂ ਹੈ । ਅੱਜ ਦੇ ਮਨੁੱਖ ਕੋਲ ਨਾਂ ਬਚਪਨ ਰਿਹਾ ਹੈ ਨਾਂ ਜੋਬਨ ਦੀ ਰੁੱਤ ਹੈ ਨਾਂ ਹੀ ਬਜੁੱਰਗ ਹੋਕੇ ਸਵੱਰਗ ਵਿੱਚ ਵਿਚਰਨ ਦੀ ਜਾਚ ਹੈ। ਅੱਜ ਦਾ ਮਨੁੱਖ ਆਪਣੇ ਜੀਵਨ ਦੀ ਸੁਰੂਆਤ ਹੀ ਗਲਤ ਕਰਦਾ ਹੈ ਅਤੇ  ਆਪਣੀ ਜਿੰਦਗੀ ਦਾ ਪਿੱਛਲਾ ਪੱਖ ਬਜੁਰਗ ਹੋ ਕੇ ਜਿਓੁਣ ਵਾਲਾ ਵਕਤ ਨਰਕ ਰੂਪ ਵਿੱਚ ਬਿਤਾ ਕੇ ਜਾਂਦਾਂ ਹੈ। ਇਸ ਵਕਤ ਓੁਸ ਕੋਲ ਨਾਂ ਔਲਾਦ ਹੁੰਦੀ ਹੈ ਜੋ ਕੁਦਰਤ ਵੱਲੋਂ ਸਭ ਤੋਂ ਵੱਡੀ ਨਿਆਮਤ ਇਸ ਮਨੁੱਖ ਨੂੰ ਬਖਸੀ ਜਾਂਦੀ ਹੈ। ਇਹ ਔਲਾਦ ਮਾਪਿਆਂ ਦੀ ਦੁਨਿਆਵੀ ਸੋਚ ਅਧੀਨ ਮਾਇਆ ਦਾ ਪਹਾੜ ਚੜਨ  ਚਲੀ ਜਾਂਦੀ ਹੈ ਅਤੇ ਇਸ ਪਹਾੜ ਤੇ ਚੜਨ ਗਿਆ ਕਦੇ ਵੀ  ਮਾਪਿਆਂ ਕੋਲ ਵਾਪਸ ਨਹੀਂ ਆਇਆ । ਸਾਰੀ ਉਮਰ ਵਿੱਚ ਇਕੱਠੀ ਕੀਤੀ ਪਾਪ ਦੀ ਕਮਾਈ ਕਦੇ ਆਪ ਚੱਲ ਕੇ ਕੋਲ ਨਹੀਂ ਆਓੁਦੀ । ਮਾਇਆਧਾਰੀ ਮਨੁੱਖ ਕੋਲ ਕੋਈ ਵੀ ਅਜਾਦ ਚੰਗਾਂ ਮਨੁੱਖ ਬਹਿ ਨਹੀਂ ਸਕਦਾ ਸਿਰਫ ਗੁਲਾਮ ਹੀ ਬੈਠਦਾ ਹੈ ਪਰ ਗੁਲਾਮ ਨੂੰ ਕਦੇ ਵੀ ਮੋਹ ਨਹੀਂ ਓੁਪਜਦਾ। ਸੋ ਮਾਇਆਧਾਰੀ ਲੋਕ ਪਿਆਰ ਨੂੰ ਤਰਸਦੇ ਇਸ ਜਹਾਨ ਤੋਂ ਤੁਰ ਜਾਂਦੇ ਹਨ। ਅੱਜ ਦੇ ਕੁਦਰਤ ਵੱਲੋਂ ਤਿਰਸਕਾਰੇ ਮਨੁੱਖ ਦੀ ਇਹ ਹੀ ਹੋਣੀ ਹੈ । ਚੰਗੇ ਲੋਕ ਹਮੇਸਾਂ ਕੁਦਰਤ ਅਤੇ ਖੁਦਾ ਦਾ ਭੈ ਮੰਨ ਕੇ ਜਿੰਦਗੀ ਜਿਓੁਦੇ ਹਨ ਅਤੇ ਸਦਾ ਹੀ ਸਵਰਗ ਨਾਂ ਦੇ ਖੁਸੀਆ ਵਾਲੇ ਬਾਗ ਵਿੱਚ ਰਹਿੰਦੇ ਹਨ।
ਗੁਰਚਰਨ ਪੱਖੋਕਲਾਂ 9417727245