Monday 11 July 2016

ਮੋਦੀ ਅਤੇ ਕੇਜਰੀਵਾਲ ਵਰਗੇ ਨੇਤਾਵਾਂ ਦੀਆਂ ਡਰਾਮੇਬਾਜੀਆਂ ਤੋਂ ਕੀ ਸਿੱਖੀਏ

                            ਔਖੀਆਂ ਜਿੱਤਾਂ ਹੀ ਹੁੰਦੀਆਂ ਹਨ ਕਦਰ ਦੀਆਂ ਹੱਕਦਾਰ
                    ਸਾਰੀਆਂ ਭਾਰਤੀ ਰਿਆਸਤਾਂ ਨੂੰ ਗੁਲਾਮ ਬਨਾਉਣ ਤੋਂ ਬਾਅਦ ਪੰਜਾਬ ਦੀਆਂ ਜੁਝਾਰੂ ਸਿੱਖ ਫੌਜਾਂ ਨੇ ਅੰਗਰੇਜਾਂ ਨੂੰ ਪੰਜਾਬ ਦੇ ਕਬਜਾ ਕਰਨ ਲਈ ਲੋਹੇ ਦੇ ਚਨੇ ਚਬਵਾਉਣ ਦੀ ਕਹਾਵਤ ਸੱਚੀ ਕਰ ਦਿੱਤੀ ਸੀ ਜਦੋਂਕਿ ਬਾਕੀ ਭਾਰਤੀ ਰਿਆਸਤਾਂ ਉਹਨਾਂ ਸੌਖੀਆਂ ਹੀ ਜਿੱਤ ਲਈਆਂ ਸਨ। ਪੰਜਾਬ ਦੀ ਸਿੱਖ ਰਿਆਸਤ ਤੇ ਜਿੱਤ ਸਭ ਤੋਂ ਅਖੀਰ ਵਿੱਚ ਬਹੁਤ ਸਾਰੀਆਂ ਸਾਜਿਸਾਂ ਅਤੇ ਸਕਤੀ ਨਾਲ ਹੀ ਨਸੀਬ ਹੋਈ ਸੀ। ਅੰਗਰੇਜ ਕੌਮ ਦੇ ਲੋਕ ਅੱਜ ਤੱਕ ਵੀ ਸਿੱਖ ਕੌਮ ਦਾ ਲੋਹਾ ਮੰਨਦੇ ਹਨ ਅਤੇ ਇੱਜਤ ਵੀ ਦਿੰਦੇ ਹਨ। ਦੂਸਰੇ ਪਾਸੇ 1947 ਵੇਲੇ ਦੇਸ਼ ਦੀ ਅਜਾਦੀ ਸਮੇਂ ਸਾਡੀ ਲੀਡਰਸਿਪ ਨੇ ਨਹਿਰੂ ਗਾਂਧੀ ਗੱਠਜੋੜ ਅੱਗੇ ਜਿਸ ਤਰਾਂ ਬਿਨਾਂ ਕੋਈ ਤਾਕਤ ਦਖਾਏ ਬਿਨਾਂ ਕੋਈ ਸਰਤ ਮੰਨਵਾਏ ਆਤਮ ਸਮਰਪਣ ਕੀਤਾ ਦੇ ਕਾਰਨ ਆਪਣੀ ਕੌਮ ਦੀ ਇੱਜਤ ਹੀ ਗਵਾ ਲਈ ਸੀ। ਉਸਤੋਂ ਬਾਅਦ ਜਿਸ ਤਰਾਂ ਪੰਜਾਬੀ ਕੌਮ ਨੂੰ 1966 ਤੱਕ ਜਿਸ ਤਰਾਂ ਜਲੀਲ ਅਤੇ ਬੇਇੱਜਤ ਕੀਤਾ ਗਿਆ  ਇੱਕ ਲੰਬੀ ਕਹਾਣੀ ਹੈ। ਪੰਜਾਬੀ ਅਧਾਰਤ ਪੰਜਾਬ ਸੂਬਾ ਦੇਣ ਲਈ ਵੀ ਜਿਸ ਤਰਾਂ ਦਮਨ ਚੱਕਰ ਸਹਿਣਾਂ ਪਿਆ  ਇਸ ਪਿੱਛੇ ਵੀ ਪੰਜਾਬੀ ਆਗੂਆਂ ਵੱਲੋਂ ਨਹਿਰੂ ਪਟੇਲ ਅੱਗੇ ਆਤਮ ਸਮਰਪਣ ਕਰਕੇ ਉਹਨਾਂ ਨੂੰ ਸੌਖੀ ਜਿੱਤ ਦੇ ਦੇਣ ਕਾਰਨ ਹੀ ਹੋਇਆ ਸੀ। ਕਿਸੇ ਵਕਤ ਪੰਜਾਬੀ ਪੋਰਸ ਨੇ ਦੁਨੀਆਂ ਦੇ ਜੇਤੂ ਸਿਕੰਦਰ ਨੂੰ ਸਖਤ ਟੱਕਰ ਦਿੱਤੀ ਸੀ ਸਿਕੰਦਰ ਜਿੱਤਣ ਦੇ ਬਾਵਜੂਦ ਵੀ ਪੋਰਸ ਨੂੰ ਸਨਮਾਨ ਦੇ ਕੇ ਗਿਆ ਸੀ। ਅੰਗਰੇਜਾਂ ਨੇ ਟੀਪੂ ਸਲਤਾਨ ਅਤੇ ਰਾਣੀ ਝਾਂਸੀ ਬਾਈ ਵੱਲੋਂ ਸਖਤ ਮੁਕਾਬਲਾ ਕਰਨ ਕਰਕੇ ਹੀ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਸਨਮਾਨ ਦਿੱਤਾ ਸੀ। ਬਾਕੀ ਰਿਆਸਤਾਂ ਦੇ ਰਾਜੇ ਅੰਗਰੇਜਾਂ ਦੀ ਬੇਇੱਜਤੀ ਸਹਿੰਦੇ ਰਹੇ ਅਤੇ ਟੁਕੜਬੋਚ ਬਣਕੇ  ਹੀ ਜਲਾਲਤ ਭਰੀ ਗੁਲਾਮੀ ਕਰਨ ਤੱਕ ਸੀਮਤ ਹੋ ਗਏ ਸਨ।
          ਸਮਿਆਂ ਦੇ ਨਾਲ ਹੀ ਇਹ ਵਰਤਾਰੇ ਆਪਣੇ ਰੂਪ ਬਦਲਕੇ ਵੀ ਜਾਰੀ ਰਹਿੰਦੇ ਹਨ। ਵਰਤਮਾਨ ਸਮੇਂ ਦੀ ਅਕਾਲੀ ਲੀਡਰਸਿਪ ਜਿਸਨੇ ਕੇਂਦਰ ਅੱਗੇ ਅਤਮ ਸਮਰਪਣ ਕੀਤਾ ਕਦੇ ਵੀ ਇੱਜਤ ਸਨਮਾਨ ਨਹੀਂ ਪਾ ਸਕੀ ਦੂਸਰੇ ਪਾਸੇ ਅਮਰਿੰਦਰ ਸਿੰਘ ਵਰਗਾ ਕਾਂਗਰਸੀ ਜਿਸ ਨੇ ਆਪਣੀ ਹੀ ਪਾਰਟੀ ਦੇ ਹਰਿਮੰਦਰ ਤੇ ਹਮਲਾ ਕਰਨ ਖਿਲਾਫ ਅਵਾਜ ਉਠਾਈ ਅਤੇ ਅਸਤੀਫਾ ਤੱਕ ਦਿੱਤਾ ਸੀ ਨੂੰ ਕਾਂਗਰਸ ਪਾਰਟੀ ਹੀ ਸਨਮਾਨ ਦੇਣ ਲਈ ਮਜਬੂਰ ਹੋਈ ਅਤੇ ਪੰਜਾਬ ਦਾ ਮੁੱਖ ਮੰਤਰੀ ਬਨਾਉਣਾਂ ਪਰਵਾਨ ਕੀਤਾ। ਹੁਣ ਦੁਬਾਰਾ ਫੇਰ ਕਾਂਗਰਸ ਆਪਣੀ ਜਿੱਤ ਪੱਕੀ ਕਰਨ ਲਈ ਪੰਜਾਬ ਦੇ ਪਾਣੀਆਂ ਦੀ ਹਿਮਾਇਤ ਵਿੱਚ ਆਪਣੀ ਹੀ ਪਾਰਟੀ ਦਾ ਹੁਕਮ ਨਾਂ ਮੰਨਣ ਵਾਲੇ ਅਮਰਿੰਦਰ ਸਿੰਘ ਤੇ ਹੀ ਦਾਅ ਲਾ ਰਹੀ ਹੈ। ਫੈਸਲਾ  ਭਾਵੇਂ ਲੋਕਾਂ ਦੇ ਹੱਥ ਹੁੰਦਾਂ ਹੈ ਪਰ ਹੱਕ ਸੱਚ ਅਤੇ ਰਾਜਨੀਤੀ ਵਿੱਚ ਵੀ ਮਰਦ ਦਲੇਰਾਂ ਦੀ ਹੀ ਕਦਰ ਹੁੰਦੀ ਹੈ ਚਮਚਾ ਕਿਸਮ ਦੇ ਲੋਕ ਤਾਂ ਸੁਆਦਲੀਆਂ ਨਿਆਮਤਾਂ ਖਾਣ ਤੱਕ ਹੀ ਵਰਤੇ ਜਾਂਦੇ ਹਨ। ਚਮਚਿਆ ਕੜਛਿਆਂ ਦੇ ਮੂੰਹ ਲਿਬੜੇ ਹੋਏ ਜਾਂ ਜੂਠ ਨਾਲ ਭਰੇ   ਹੋਏ ਹੁੰਦੇ ਹਨ। ਕੁੱਤੇ ਦੀ ਨਸਲ ਪਰਾਇਆ ਜਾਂ ਚੋਰੀ ਕੀਤਾ ਹੀ ਖਾਦੀ ਹੈ ਪਰ ਸੇਰ ਹਮੇਸ਼ਾਂ ਖੁਦ ਸਿਕਾਰ ਕਰਕੇ ਤਾਜਾ ਖਾਣਾਂ ਹੀ ਖਾਦੇਂ ਹਨ। 
                      ਵਰਤਮਾਨ ਸਮੇਂ ਵਿੱਚ ਦਿੱਲੀ ਵਿੱਚ ਮੋਦੀ ਅਤੇ ਕੇਜਰੀਵਾਲ ਰਾਜ ਸੱਤਾ ਦੀਆਂ ਦੋ ਸੌਖੀਆਂ ਜਿੱਤਾਂ ਦੇ ਮੋਹਰੇ ਹਨ ਜਿੰਹਨਾਂ ਦੇ ਸਾਹਮਣੇ ਆਪੋਜੀਸਨ ਨਾਂ ਦਾ ਵਿਰੋਧ ਨਾਂ ਮਾਤਰ ਹੈ। ਇੰਹਨਾਂ ਦੋਨਾਂ ਨੇ ਬਿਗਾਨੀ ਮਾਰ ਤੇ ਧਾੜਾਂ ਮਾਰੀਆਂ ਹਨ ਜਿਸ ਵਿੱਚ ਕੇਜਰੀਵਾਲ ਨੇ  ਭਰਿਸਟਾਚਾਰ ਵਿਰੋਧੀ ਅੰਦੋਲਨ ਨੂੰ ਤਾਰਪੀਡੋ ਕਰਨ ਦਾ ਇਨਾਮ ਪਾਕੇ ਭਾਰਤੀ ਲੋਕਾਂ ਨਾਲ ਧਰੋਹ ਕੀਤਾ ਹੈ ਅਤੇ ਮੋਦੀ ਦੀ ਜਿੱਤ ਕਾਰਪੋਰੇਟ ਘਰਾਣਿਆਂ ਦੀ ਦਾਅ ਮਾਰੀ ਵਿੱਚੋਂ ਭਾਰਤੀ ਲੋਕਾਂ ਨੂੰ ਨਪੀੜਨ ਦੀ ਖੇਡ ਵਿੱਚੋਂ ਨਿੱਕਲੀ ਹੈ ਅਤੇ ਇਹ ਦੋਨੋਂ ਵਿਰੋਧੀ ਧਿਰ ਦੇ ਨਾਂ ਹੋਣ ਵਰਗਾ ਹੋਣ ਤੇ ਇਹ ਦੋ ਰਾਜਨੇਤਾ ਮਨ ਆਈਆਂ ਕਰ ਰਹੇ ਹਨ। ਕੁਰਸੀ ਦੇ ਨਸ਼ੇ ਵਿੱਚ ਮਨ ਆਇਆ ਬਿਨਾਂ ਕਿਸੇ ਨਤੀਜੇ ਵਾਲੇ ਫੋਕੇ ਬੋਲ ਬੋਲੀ ਜਾ ਰਹੇ ਹਨ। ਮਜਬੂਤ ਵਿਰੋਧੀ ਧਿਰ ਨਾਂ ਹੋਣ ਦਾ ਖਮਿਆਜਾ ਆਮ ਲੋਕ ਭੁਗਤ ਰਹੇ ਹਨ । ਆਮ ਲੋਕਾਂ ਨੂੰ ਕਦੇ ਵੀ ਰਾਜਨੀਤਕ ਨੂੰ ਵੱਡੀ ਜਿੱਤ ਦੇਣ ਦਾ ਅਰਥ ਆਪਣੀ ਸੰਘੀ ਨੂੰ ਇਹਨਾਂ ਲੋਕਾਂ ਦੇ ਹੱਥ ਦੇਣਾਂ ਹੀ ਹੁੰਦਾਂ ਹੈ। ਜਿੱਥੇ ਮੋਦੀ ਸਾਹਿਬ ਅਰਬਾਂ ਖਰਬਾਂ ਦਾ ਜਿਆਦਾ ਟੈਕਸ ਲੈਕੇ ਵੀ ਮਹਿੰਗਾਈ ਤੇ ਕੋਈ ਰੋਕ ਲਾਉਣ ਲਈ ਗੰਭੀਰ ਨਹੀ ਹਨ ਅਤੇ ਇਸ ਤਰਾਂ ਹੀ ਕੇਜਰੀਵਾਲ  ਆਪੋਜੀਸਨ ਨਾਂ ਹੋਣ ਕਰਕੇ ਆਪਣੇ ਵਿਧਾਇਕਾਂ ਅਤੇ ਚਮਚਿਆਂ ਦੀ ਵਾਹ ਵਾਹ ਸੁਣਕੇ ਆਕੜਿਆ ਫਿਰਦਾ ਹੈ। ਦਿੱਲੀ ਪਹਿਲਾਂ ਦੀ ਤਰਾਂ ਦੁਨੀਆਂ ਦਾ ਗਿਣਤੀ ਦੇ ਗੰਦੇ ਸਹਿਰਾਂ ਵਿੱਚ ਸਾਮਲ ਹੈ। ਬਲਾਤਕਾਰ ਹੱਤਿਆਵਾਂ ਅਤੇ ਨਸਿਆਂ ਵਾਲੀ ਮੰਡੀ ਬਣਿਆਂ ਹੋਇਆ ਹੈ। ਦਿੱਲੀ ਵਿੱਚ ਜੀ ਬੀ ਰੋਡ ਸਮੇਤ ਹੋਰ ਅਨੇਕਾਂ ਇਲਾਕਿਆਂ ਵਿੱਚ ਲੱਖਾ ਕੁੜੀਆਂ ਸਰੀਰ ਵੇਚਣ ਨੂੰ ਮਜਬੂਰ ਹਨ। ਕੱਚੇ ਮੁਲਾਜਮ ਪੱਕੇ ਕਰਨੇਂ ਨਵੇਂ ਰੋਜਗਾਰ ਦੇਣਾਂ ਸੁਰੱਖਿਆਂ ਲਈ ਕੈਮਰਿਆਂ ਦੇ ਅਤੇ ਵਾਈ ਫਾਈਆਂ ਦੇ ਵਾਅਦੇ ਵੀ ਪਿਸਾਬ ਦੀ ਝੱਗ ਵਾਂਗ ਬਹਿ ਗਏ ਹਨ। ਆਮ ਰੋਜਾਨਾਂ ਦੇ ਹੋਣ ਵਾਲੇ ਲਾਜਮੀ ਕੰਮਾਂ ਦੀ ਹੀ ਮਸਹੂਰੀ ਕਰਨ ਤੇ ਸੈਕੜੇ ਕਰੋੜ ਖਰਚ ਕੇ ਦੇਸ ਦੇ ਦੂਜੇ ਹਿੱਸੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ ਕੀਤੀ ਜਾ ਰਹੀ ਹੈ। ਦਿੱਲੀ ਦੀ ਅਸਲੀਅਤ ਬਹੁਤ ਹੀ ਨਿਘਾਰ ਵੱਲ ਜਾ ਰਹੀ ਹੈ। ਸਫਾਈ ਮਜਦੂਰਾਂ ਦੀਆਂ ਤਨਖਾਹਾਂ ਦੇਣ ਤੇ ਵੀ ਮੋਦੀ ਤੇ ਕੇਜਰੀਵਾਲ ਸਰਕਾਰਾਂ ਸਿਆਸਤ ਕਰ ਰਹੀਆਂ ਹਨ। ਹੰਕਾਰ ਨਾਲ ਭਰੇ ਹੋਏ ਦੋਨੋਂ ਨੇਤਾ ਮਿਲਵਰਤਨ ਦੀ ਨੀਤੀ ਤੇ ਚੱਲਕੇ ਕੁੱਝ ਚੰਗਾਂ ਸਿਰਜਣ ਦੀ ਥਾਂ ਝੋਟਿਆਂ ਦਾ ਭੇੜ ਝਾੜੀਆਂ ਦਾ ਖੌਹ ਬਣਾ ਰਹੇ ਹਨ।
                    ਇਹੋ ਜਿਹੇ ਹਾਲਤਾਂ ਵਿੱਚ ਦੇਸ ਦੇ ਦੂਜੇ ਸੂਬਿਆਂ ਵਿੱਚ ਰਾਜਸੱਤਾ ਦੀ ਭੁੱਖ ਸਹੇੜੀ ਬੈਠਾ ਕੇਜਰੀਵਾਲ ਪੰਜਾਬ ਨੂੰ ਪਰਯੋਗਸਾਲਾ ਬਣਾਈ ਬੈਠਾ ਹੈ। ਪੰਜਾਬ ਦੇ ਲੋਕ ਤਾਂ ਏਨੇ ਕੁ ਮੂਰਖ ਸਮਝ ਲਏ ਗਏ ਹਨ ਕਿ ਉਹਨਾਂ ਦੇ ਵਧੀਆਂ ਆਗੂ ਬਾਹਰ ਕਰ ਦਿੱਤੇ ਗਏ ਹਨ ਜਿੰਹਨਾਂ ਆਪਣੀ ਸਾਰੀ ਉਮਰ ਦੀ ਸਮਾਜਿਕ ਸੇਵਾ ਦੇ ਵੱਡੇ ਯੋਗਦਾਨ ਨਾਲ ਲੋਕਾਂ ਦੀ ਇੱਜਤ ਅਤੇ ਜਿੱਤ ਜਾਂ ਮੁਕਾਬਲੇ ਵਾਲੀ ਟੱਕਰ ਦਿੱਤੀ ਸੀ । ਇਸ ਤਰਾਂ ਦੇ ਬਹੁਤੇ ਆਗੂ  ਜਿਸ ਵਿੱਚ ਡਾਕਟਰ ਦਲਜੀਤ ਸਿੰਘ ਅੰਮਰਿਤਸਰ, ਡਾਕਟਰ ਧਰਮਵੀਰ ਗਾਂਧੀ , ਹਰਿੰਦਰ ਖਾਲਸਾ , ਜੱਸੀ ਜਸਰਾਜ, ਚੋਣ ਕੰਪੇਨ ਕਮੇਟੀ ਪੰਜਾਬ 2014 ਦੇ ਬਹੁਤੇ  ਮੈਂਬਰ ਜਲੀਲ ਕਰਕੇ ਘਰ ਬਿਠਾ ਦਿੱਤੇ ਗਏ ਹਨ। ਗੁਲਾਮੀ ਕਬੂਲ ਕਰਨ ਵਾਲੇ ਜਾਂ ਲਾਲਚ ਦੀਆਂ ਬੁਰਕੀਆਂ ਲੈਣ ਵਾਲੇ ਭੰਢ ਕਿਸਮ ਦੇ ਹੀ ਬਹੁਤੇ ਆਗੂ ਹੀ ਪਿੱਛੇ ਰਹਿ  ਗਏ ਹਨ। ਲੋਕਪੱਖੀ  ਜੁਝਾਰੂ ਲੋਕ ਚੁੱਪ ਕਰਾਏ ਜਾ ਰਹੇ ਹਨ। ਲੱਖਾ ਅਤੇ ਕਰੋੜਾਂ ਦੀਆਂ ਦਾਅਵੇ ਦਾਰੀਆਂ ਵਾਲੇ , ਦੂਸਰੀਆਂ ਪਾਰਟੀਆਂ ਦੇ ਚੱਲੇ ਕਾਰਤੂਸ  ਇਮਾਨਦਾਰੀਆਂ ਦੇ ਸਰਟੀਫਿਕੇਟਾਂ ਨਾਲ ਲੈਸ ਕੀਤੇ ਜਾ ਰਹੇ ਹਨ ਕਿਉਂਕਿ ਦਾਗੀ ਅਤੇ ਕਮਜੋਰ ਲੋਕ ਹੀ ਪੈਰਾਂ ਵਿੱਚ ਬੈਠ ਸਕਦੇ ਹਨ ਅਤੇ ਅਣਖ ਇੱਜਤਾਂ ਜਮੀਰਾਂ ਵਾਲੇ ਲੋਕ ਤਾਂ ਇਹ ਪਰਵਾਨ ਨਹੀਂ ਕਰ ਸਕਦੇ। ਸਿਆਸਤ ਅਤੇ ਹੱਕ ਸੱਚ ਦੇ ਜਾਣਕਾਰ ਲੋਕ ਤਾਂ ਲਗਾਤਰ ਪਾਰਟੀ ਤੋਂ ਦੂਰ ਹੋ ਰਹੇ ਹਨ ਪਰ ਨੌਜਵਾਨੀ ਦੇ ਨਾਂ ਤੇ ਸਿਆਸਤ ਦੀ ਸਮਝ ਤੋਂ ਕੋਹਾਂ ਦੂਰ ਅਣਜਾਣ ਨਵੇਂ ਨੌਜਵਾਨ ਲੋਕਾਂ ਨੂੰ ਵਰਤਣ ਦੀ ਘਟੀਆਂ ਸਿਆਸਤੀ ਚਾਲ ਖੇਡੀ ਜਾ ਰਹੀ ਹੈ। ਸੋਸਲ ਮੀਡੀਆਂ ਅਤੇ ਆਮ ਲੋਕਾਂ ਵਿੱਚ ਆਪਣੇ ਗੁੰਡਾਂ ਅਨਸਰਾਂ ਨੂੰ ਬੁਰਾ ਵਿਵਹਾਰ ਕਰਨ ਦੀ ਖੁੱਲ ਦਿੱਤੀ ਹੋਈ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਤਾਂ ਇਹਨਾਂ ਦੇ ਗੁੰਡਾਂ ਅਨਸਰ ਨੂੰ ਤਰਜੀਹ ਨਹੀਂ ਦੇ ਰਿਹਾ ਪਰ ਸੋਸਲ ਮੀਡੀਆ ਉੱਪਰ ਇਸ ਪਾਰਟੀ ਦੀ ਇੱਕ ਵੱਡੀ ਫੌਜ ਹੈ ਜਿਸਨੂੰ ਇਸਦੇ ਆਗੂਆਂ ਦਾ ਪੂਰਾ ਥਾਪੜਾ ਹੈ। ਅੱਜ ਤੱਕ ਕਦੇ ਵੀ ਇਸ ਪਾਰਟੀ ਨੇ ਆਪਣੇ ਗੁੰਡਾਂ ਅਨਸਰਾਂ ਦੀ ਗਾਲਾ ਲੜਾਈਆਂ ਅਤੇ ਬੁਰੀ ਭਾਸਾ ਵਰਤਣ ਵਾਲਿਆਂ ਨੂੰ ਕਦੇ ਵੀ ਚਿਤਾਵਨੀ ਨਹੀਂ ਦਿੱਤੀ ਗਈ। ਇਲੈਕਟਰੋਨਿਕ ਮੀਡੀਆਂ ਦੀਆਂ ਬਹਿਸਾਂ ਵਿੱਚ ਵੀ ਇਸ ਪਾਰਟੀ ਦੇ ਬੁਲਾਰੇ ਬਹੁਤ ਹੀ ਨੀਵੇਂ ਪੱਧਰ ਦੀ ਡਿਬੇਟ ਕਰਨ ਦੀ ਕੋਸਿਸ ਕਰਦੇ ਹਨ। ਪੰਜਾਬ ਦੇ ਭਲੇ ਦੀਆਂ ਸਕੀਮਾਂ ਸਪਸਟਤਾ ਦੀ ਥਾਂ ਗੋਲ ਮੋਲ ਅੰਦਾਜ ਵਿੱਚ ਪਰੋਸੀਆਂ ਜਾ ਰਹੀਆਂ ਹਨ ਤਾਂ ਕਿ ਜੇ ਕਿੱਧਰੇ ਬਿੱਲੀ ਦੇ ਭਾਗੀਂ ਛਿੱਕਾ ਟੁੱਟ ਜਾਵੇ ਤਦ ਜਵਾਬਦੇਹੀ ਤੋਂ ਬਚਿਆਂ ਜਾ ਸਕੇ। ਪੰਜਾਬ ਦੀਆਂ ਵਰਤਮਾਨ ਤਿੰਨੇ ਧਿਰਾਂ ਦੇ ਇਸ ਤਰਾਂ ਦੇ ਵਰਤਾਰਿਆਂ ਦੇ ਵਿੱਚ ਕੌਣ ਕਿੱਥੇ ਖੜਾ ਹੈ ਸਮਝਣਾਂ ਕੋਈ ਔਖਾ ਨਹੀਂ ਹੈ।
                             ਨਵੀਂ ਸਰਕਾਰ ਬਨਾਉਣ ਦਾ ਬਹੁਤ ਥੋੜਾ ਸਮਾਂ ਬਚਿਆਂ ਹੈ ਜਿਸ ਦੇ ਲਈ ਇਹ ਤਿੰਨੇ ਧਿਰਾਂ ਹੀ ਟੱਕਰ ਦਿੰਦੀਆਂ ਪਰਤੀਤ ਹੁੰਦੀਆਂ ਹਨ। ਸੋ ਇਸ ਤਰਾਂ ਦੇ ਸਮੇਂ ਵਿੱਚ ਪੰਜਾਬੀ ਸੂਝਵਾਨਾਂ ਨੂੰ ਪੰਜਾਬੀਆਂ ਨੂੰ ਸੇਧ ਦੇਣੀ ਚਾਹੀਦੀ ਹੈ ਕਿ ਪੰਜਾਬੀ ਕੀ ਕਰਨ? ਮੋਦੀ ਅਤੇ ਕੇਜਰੀਵਾਲ ਵਰਗੀਆਂ ਇੱਕਪਾਸੜ ਜਿੱਤਾਂ ਕਿਸੇ ਵੀ ਪਾਰਟੀ ਨੂੰ ਨਸੀਬ ਨਹੀਂ ਹੋਣੀਆਂ ਚਾਹੀਦੀਆਂ। ਨੇਤਾਵਾਂ ਦੀਆਂ ਡਰਾਮੇਬਾਜੀਆਂ ਦੀ ਥਾਂ ਜੇ ਕੋਈ ਧਿਰ ਪੰਜਾਬ ਦੇ ਹਕੀਕੀ ਮਸਲਿਆਂ ਪ੍ਰਤੀ ਸੰਜੀਦਗੀ ਦਿਖਾਵੇ ਉਸਦਾ ਸਮਰਥਨ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਜੋ ਪਾਰਟੀ ਜਾਂ ਨੇਤਾ ਆਮ ਲੋਕਾਂ ਨੂੰ ਝੂਠ ਦੀਆਂ ਡਰਾਮੇਬਾਜੀਆਂ ਦੀ ਥਾਂ ਹਕੀਕਤਾਂ ਨਾਲ ਰੁਬਰੂ ਕਰਵਾਉਂਦਾ ਹੈ ਨਿਸਚੈ ਹੀ ਉਹ ਸਹੀ ਹੁੰਦਾਂ ਹੈ। ਰਾਜਸੱਤਾ ਦੀ ਜਿੱਤ ਨੂੰ ਆਪਣੀ ਨਿੱਜੀ ਲਾਲਸਾਵਾਂ ਪੂਰੀਆਂ ਕਰਨ ਲਈ ਪੌੜੀ ਸਮਝਣ ਵਾਲਾ ਨੇਤਾ ਕਦੇ ਵੀ ਲੋਕ ਹਿਤਾਇਸੀ ਨਹੀਂ ਹੋ ਸਕਦਾ । ਦੇਸ਼ ਪੱਧਰ ਦੀਆਂ ਪਾਰਟੀਆਂ ਦੇ ਆਗੂ ਜੇ ਸਾਨੂੰ ਪੰਜਾਬ ਦੇ ਅਜਾਦ ਹੋਕੇ ਵਿਚਰਨ ਵਾਲੇ ਆਗੂ ਨਹੀਂ ਦੇਣਾਂ ਚਾਹੁੰਦੇ ਉਹ ਪੰਜਾਬ ਦੇ ਦੋਖੀ ਅਤੇ ਪੰਜਾਬੀਆਂ ਨੂੰ ਮੂਰਖ ਬੇਅਕਲੇ ਗਰਦਾਨਣ ਵਾਲੇ ਹੀ ਹੁੰਦੇ ਹਨ ਅਤੇ ਇਹੋ ਜਿਹੇ ਦਲ ਨੂੰ ਵੀ ਸਮਰਥਨ ਦੇਣ ਤੋਂ ਗੁਰੇਜ ਕਰਨਾਂ ਚਾਹੀਦਾ ਹੈ। ਰਾਜਸੱਤਾ ਲੰਬਾਂ ਸਮਾਂ ਇੱਕ ਪਾਰਟੀ ਕੋਲ ਦੇਣਾਂ ਵੀ ਲੋਕ ਤੰਤਰ ਵਿੱਚ ਚੰਗਾਂ ਨਹੀਂ ਹੁੰਦਾਂ ਅਤੇ ਜਿਹੜੀਆਂ ਧਿਰਾਂ ਵਰਤਮਾਨ ਰਾਜਸੱਤਾ ਨੂੰ ਹੀ ਕੁਰਸੀ ਦੇਣ ਵਿੱਚ ਸਹਾਇਕ ਬਣਨਗੀਆਂ ਉਹ ਹੱਦ ਦਰਜੇ ਦੀਆਂ ਖਤਰਨਾਕ ਹੋਣਗੀਆਂ। ਜਿਹੜੇ ਰਾਜਨੀਤਕ ਆਪਣੀ ਨਿੱਜ ਹਾਉਮੈਂ ਨੂੰ ਛੱਡਕੇ ਪੰਜਾਬ ਦੇ ਭਲੇ ਲਈ ਆਪਣੀ ਜਿੱਤ ਦੀ ਸੰਭਾਵਨਾਂ ਨਾਂ ਹੋਣ ਦੀ ਸੂਰਤ ਵਿੱਚ ਵੱਖੋ ਵੱਖਰੀ ਡਫਲੀ ਵਜਾਉਣ ਦੀ ਥਾਂ ਕਿਸੇ ਇੱਕ ਧਿਰ ਨਾਲ ਖੜਨ ਦੀ ਦਲੇਰੀ ਕਰਨਗੀਆਂ ਉਹ ਵੀ ਲੋਕ ਭਲੇ ਵਿੱਚ ਵੀ ਅਤੇ ਉਹਨਾਂ ਦੇ ਖੁਦ ਦੇ ਵੀ ਹਿੱਤ ਵਿੱਚ ਹੋਵੇਗਾ। ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਹਿ ਕਰ ਦੇਣਗੀਆਂ ਕਿ ਕੀ ਪੰਜਾਬ ਦੀ ਬੇੜੀ ਮੰਝਧਾਰ ਵਿੱਚ ਫਸੇਗੀ ਜਾਂ ਪੰਜਾਬ ਇਸ ਨੂੰ ਪਾਰ ਕਰਨ ਵੱਲ ਕੁੱਝ ਕਦਮ ਅੱਗੇ ਜਾਵੇਗਾ। ਇਹ ਫੈਸਲੇ ਤੇ ਅੰਤਿਮ ਮੋਹਰ ਲੋਕਾਂ ਨੇ ਹੀ ਲਾਉਣੀ ਹੈ ਪਰ ਇਸ ਮੋਹਰ ਲਾਉਣ ਵਾਲੇ ਦਿਨ ਤੋਂ ਪਹਿਲਾਂ ਨਸਿਆਂ , ਨੋਟਾਂ ਅਤੇ ਝੂਠੇ ਲਾਰਿਆਂ ਦੀ ਦਲਦਲ ਵੀ ਪੰਜਾਬੀ ਵੋਟਰਾਂ ਨੂੰ ਪਾਰ ਕਰਨੀਂ ਪਵੇਗੀ  ਅਤੇ ਇਸ ਨੂੰ ਪਾਰ ਕਰਵਾਉਣ ਦੀ ਸੇਧ ਵੀ ਇਸ ਦੇ ਸੂਝਵਾਨ ਵਿਦਵਾਨ ਤਬਕੇ ਦੀ ਚੁੱਪ ਜਾਂ ਅਵਾਜ ਨੇ ਹੀ ਤਹਿ ਕਰਨੀ ਹੈ। ਸੋ ਆਉ ਪੰਜਾਬੀਉ ਸਾਰੇ ਰਾਜਨੀਤਕਾਂ ਨੂੰ ਜਿੱਤ ਦੇ ਘੋੜੇ ਤੇ ਸਵਾਰ ਕਰਨ ਤੋਂ ਪਹਿਲਾਂ ਇੰਹਨਾਂ ਨੂੰ ਮੁੜਕੋ ਮੁੜਕੀ ਕਰਨ ਦੀ ਹਰ ਸੰਭਵ ਕੋਸਿਸ ਕਰੀਏ ਤਾਂ ਕਿ ਇਹ ਸਾਡੀ ਸੋਚ ਅਤੇ ਸਮਝ ਦੀ ਕਦਰ ਕਰਨਾਂ ਸਿੱਖ ਜਾਣ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

               

Saturday 9 July 2016

ਹਰਿਮੰਦਰ ਸਾਹਿਬ ਰਾਜਨੀਤਕਾਂ ਦੀਆਂ ਡਰਾਮੇਬਾਜੀਆਂ ਕਰਨ ਦਾ ਅਖਾੜਾ ਨਹੀਂ

ਕੇਜਰੀਵਾਲ ਜੁੰਡਲੀ ਨੇ ਆਪਣੀ ਪਾਰਟੀ ਦੁਆਰਾ ਜਾਣ ਬੁੱਝਕੇ ਕੀਤੀ ਝੂਠ ਦੇ ਪੁਲੰਦੇ ਯੂਥ ਚੋਣ ਮੈਨੀਫੇਸਟੋ ਜਾਰੀ ਕਰਨ ਦੀ ਸੋਸੇਬਾਜੀ ਵਿੱਚੋਂ ਵੀ ਆਪਣੀ ਮਸਹੂਰੀ ਕਰਨ ਦੀ ਯੋਜਨਾਂ ਬਣਾਈ ਹੋਈ ਹੈ। ਬਹਿਬਲ ਕਲਾਂ ਦੇ ਦਰਦਨਾਕ ਵਰਤਾਰੇ ਵਿੱਚ , ਮਲੇਰਕੋਟਲਾ ਦੀ ਕੁਰਾਨ ਸਾੜਨ ਦੀ ਘਟਨਾਂ ਵਿੱਚ ਸਾਰੀਆਂ ਪਾਰਟੀਆਂ ਦੀ ਰਾਜਨੀਤੀ ਪੰਜਾਬ ਨੂੰ ਬਰਬਾਦੀ ਵੱਲ ਲਿਜਾਣ ਦਾ ਰਾਹ ਬਣ ਸਕਦੀ ਸੀ । ਪੰਜਾਬ ਦੇ ਸਮਝਦਾਰ ਲੋਕਾਂ ਨੇ ਕਦੇ ਵੀ ਇਹੋ ਜਿਹੇ ਵਰਤਾਰਿਆਂ ਵਿੱਚ ਗੁੰਮਰਾਹ ਹੋਣ ਤੋਂ ਪਾਸਾ ਵੱਟਿਆ ਹੈ। ਪੰਜਾਬ ਦੇ ਜੁਝਾਰੂ ਕਿਰਤੀ ਅਤੇ ਸਮਝਦਾਰ ਲੋਕਾਂ ਨੂੰ ਦੇਸ ਦੇ ਬਹੁਤ ਸਾਰੇ ਰਾਜਨੀਤਕ ਸਮਝਣ ਤੋਂ ਅਸਮਰਥ ਹੋਣ ਕਾਰਨ ਸਮੇਂ ਸਮੇਂ ਤੇ ਖੁਦ ਹੀ ਮੂਰਖ ਬਣੇ ਹਨ। ਜਦ ਇੰਦਰਾਂ ਗਾਂਧੀ ਨੇ 1984 ਵਿੱਚ ਪੰਜਾਬ ਵਿੱਚ ਕਤਲੇਆਮ ਕੀਤਾ ਸੀ ਪੰਜਾਬ ਦੇ ਹੱਕ ਦੇਣ ਦੀ ਥਾਂ।  ਤਦ ਕਾਤਲ ਗਰਦਾਨੇ ਜਾਣ ਵਾਲੇ ਪੰਜਾਬ ਦੇ ਹਿੱਤ ਸੋਚਣ ਵਾਲੇ ਜੁਝਾਰੂ ਲੋਕ ਹੀ ਦੇਸ ਦੀ ਪਾਰਲੀਮੈਂਟ ਵਿੱਚ ਵੋਟਾਂ ਰਾਹੀ ਪੰਜਾਬ ਦੇ ਸਮਝਦਾਰ ਲੋਕਾਂ ਨੇ ਧੱਕੇ ਨਾਲ ਵਾੜ ਦਿੱਤੇ ਸਨ ।ਪਰ ਜਦ ਇਹੀ ਆਗੂ ਕੰਮ ਕਰਨ ਦੀ ਥਾਂ ਰਾਜਨੀਤੀ ਕਰਨ ਲੱਗ ਗਏ ਤਦ ਦੁਬਾਰਾ ਕਦੇ ਵੀ ਜਿੱਤ ਨਹੀਂ ਸਕੇ। ਇਸ ਤਰਾਂ ਦਾ ਵਰਤਾਰਾ ਵੀ 2014 ਵਿੱਚ ਪੰਜਾਬ ਦੇ ਲੋਕਾਂ ਨੇ ਦੁਬਾਰਾ ਕਰਕੇ ਦਿਖਾਇਆਂ ਸੀ ਜਦ ਆਮ ਲੋਕਾਂ ਵਿੱਚ ਆਮ ਆਦਮੀ ਬਣਕੇ ਹੀ ਕੁੱਝ ਚਿਹਰੇ ਚੋਣਾਂ ਵਿੱਚ ਖੜੇ ਹੋਏ ਤਦ ਉਹਨਾਂ ਵਿੱਚੋਂ ਸਾਫ ਅਕਸ ਵਾਲੇ ਚਾਰ ਬੰਦੇ ਕਾਮਯਾਬ ਵੀ ਹੋ ਗਏ ਅਤੇ ਮੈਂਬਰ ਪਾਰਲੀ ਮੈਂਟ ਬਣ ਗਏ ਸਨ। ਪਰ ਇਸ ਤੋਂ ਬਾਅਦ ਸਿਆਣੇ ਪੰਜਾਬੀ  ਲੋਕਾਂ ਦੇ ਫੈਸਲੇ ਨੂੰ ਦਿੱਲੀ ਦੀ ਜੁੰਡਲੀ ਆਪਣੀ ਜਿੱਤ ਅਤੇ ਸਫਲਤਾ ਹੀ ਗਰਦਾਨੀ ਜਾ ਰਹੀ ਹੈ। ਦਿੱਲੀ ਲੋਕ ਸਭਾ  ਚੋਣਾਂ ਹਾਰਨ ਤੋਂ ਬਾਅਦ ਅਣਗਿਣਤ ਝੂਠੀਆਂ ਕਲਾਬਾਜੀਆਂ ਦਿਖਾਉਣ ਤੋਂ ਬਾਅਦ ਜਿੱਤ ਮਿਲ ਜਾਣ ਤੇ ਉਹੀ ਕਲਾਬਾਜੀਆਂ ਪੰਜਾਬ ਵਿੱਚ ਕਰਨੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਲਈ ਪੰਜਾਬ ਦਾ ਪੈਸਾ ਕਮਾਊ ਨਕਲੀ ਕਲਾਕਾਰ ਟੋਲਾ ਵੀ ਅੱਗੇ ਕਰ ਲਿਆ ਗਿਆ ਹੈ ਕਿਉਂਕਿ ਅਸਲੀ ਕਲਾਕਾਰ ਵਿਕਦਾ ਨਹੀਂ ਹੁੰਦਾਂ। ਅਸਲੀ ਕਲਾਕਾਰ ਮੂਹਰੇ ਤਾਂ ਰਾਜਸੱਤਾ ਵੀ ਝੁਕ ਜਾਂਦੀ ਹੈ। ਦਿੱਲੀ ਦੇ ਨਕਲੀ ਕਲਾਕਾਰ ਪੰਜਾਬ ਦੇ ਨਕਲੀ ਕਲਾਕਾਰਾਂ ਨਾਲ ਰਲਕੇ ਡਰਾਮੇਬਾਜੀਆਂ ਕਰ ਰਹੇ ਹਨ ਕਿ ਜਿਸ ਤਰਾਂ ਦਿੱਲੀ ਦੀਆਂ ਭੀੜੀਆਂ ਗਲੀਆਂ ਵਿੱਚ ਕਮਰਿਆਂ ਫਲੈਟਾਂ ਅੰਦਰ ਟੈਲੀਵਿਯਨ ਦੇਖਕੇ ਮਨ ਬਨਾਉਣ ਵਾਲੇ ਵੋਟਰ ਲੋਕ ਗੁੰਰਾਹ ਹੋ ਗਏ ਸਨ ਸਾਇਦ ਇਸ ਤਰਾਂ ਹੀ ਪੰਜਾਬ ਦੇ ਖੁੱਲੇ ਮਹੌਲ ਵਿੱਚ ਕਿਰਤ ਮਜਦੂਰੀਆਂ ਕਰਨ ਵਾਲੇ ਜੁਝਾਰੂ ਲੋਕ ਵੀ ਗੁੰਮਰਾਹ ਹੋ ਜਾਣਗੇ। ਪੰਜਾਬ ਦੀ ਅਸਲੀਅਤ ਦਿੱਲੀ ਤੋਂ ਕੋਹਾਂ ਦੂਰ ਹੈ।
                    ਡਰਾਮੇਬਾਜੀ ਦੀ ਸਰੂਆਤ ਕਰਦਿਆਂ ਦਿੱਲੀ ਜੁੰਡਲੀ ਸਿੱਧੇ ਤੌਰ ਤੇ ਹੀ ਪੰਜਾਬ ਦੇ ਡੇਰੇਦਾਰਾਂ, ਧਰਮ ਸਮੂਹਾਂ ਮੂਹਰੇ ਨਾਚ ਕਰਨ ਲੱਗ ਪਈ ਹੈ। ਪੰਜਾਬ ਦੇ ਲੋਕ ਧਾਰਮਿਕ ਅਦਾਰਿਆਂ ਦਾ ਅਦਬ ਸਮਾਜਿਕ ਕੰਮਾਂ ਤੱਕ ਹੀ ਕਰਦੇ ਹਨ ਰਾਜਨੀਤਕ ਫੈਸਲੇ ਲੈਣ ਵੇਲੇ ਬਹੁਤੇ ਪੰਜਾਬੀ ਸੂਝ ਅਤੇ ਸਮਝ ਨਾਲ ਹੀ ਫੈਸਲੇ ਲੈਂਦੇ ਹਨ ਜਿਸ ਕਾਰਨ ਅੱਜ ਤੱਕ ਕਦੇ ਵੀ ਕੋਈ ਡੇਰੇਦਾਰਾਂ ਦਾ ਪੈਰੋਕਾਰ ਜਿੱਤ ਨਹੀਂ ਸਕਿਆ। ਦਿੱਲੀ ਜੁੰਡਲੀ ਵੱਲੋਂ ਆਪਣੇ ਝੂਠ ਦੇ ਪੁਲੰਦੇ ਚੋਣ ਮੈਨੀਫੈਸਟੋ ਨੂੰ ਗੁਰੂ ਗਰੰਥ ਸਾਹਿਬ ਦੇ ਬਰਾਬਰ ਕਹਿਣ ਦੀ ਜਾਣ ਬੁੱਝਕੇ ਗਲਤੀ ਕਰਨ ਤੋਂ ਬਾਅਦ ਅਗਲੀ ਸਕਰਿਪਟ ਵੀ ਅਜਮਾਉਣੀ ਸੁਰੂ ਕਰ ਦਿੱਤੀ ਹੈ। ਦਿੱਲੀ ਦੇ ਇਸ ਨਿਰੰਕਾਰੀ ਨੇਤਾ ਜੀ ਨੇ ਹੁਣ ਹਰਿਮੰਦਰ ਸਾਹਿਬ ਵਿੱਚ ਮਾਫੀ ਦਾ ਡਰਾਮਾ ਦਿਖਾਉਣ ਦਾ ਫੈਸਲਾ ਕਰਕੇ ਅਨੇਕਾਂ ਤੀਰ ਛੱਡ ਦਿੱਤੇ ਹਨ। ਜਿੰਹਨਾਂ ਨਿਰੰਕਾਰੀਆਂ ਨਾਲ ਸਿੱਖ ਕੌਮ ਨਾਂ ਵਰਤਣ ਦਾ ਹੁਕਮਨਾਮਾ ਜਾਰੀ ਕਰ ਚੁੱਕੀ ਹੈ ਉਸਦਾ ਇਹ ਨਿਰੰਕਾਰੀ ਚੇਲਾ ਨਿੱਤ ਦਿਨ ਡਰਾਮੇਬਾਜੀ ਸਿੱਖਾਂ ਦੇ ਸਰਵ ਉੱਚ ਧਾਰਮਿਕ ਸਥਾਨ ਤੇ ਆਕੇ ਕਰੇ ਜਿਸਦਾ ਮਤਲਬ ਹੈ ਕਿ ਸਿੱਖ ਕੌਮ ਦਾ ਧਾਰਮਿਕ ਹੁਕਮਨਾਮਾ ਉਸਨੇ ਤੋੜ ਦਿੱਤਾ ਹੈ। ਹਜਾਰਾਂ ਸਿੱਖਾ ਨੂੰ ਨਿਰੰਕਾਰੀ  ਨੇਤਾ ਆਪਣੇ ਪੈਰਾਂ ਵਿੱਚ ਬਿਠਾਕਿ ਕੀ ਦਰਸਾਉਣਾਂ ਚਾਹੁੰਦਾਂ ਹੈ ਕਿ ਉਹ ਕੁੱਝ ਵੀ ਕਰ ਸਕਦਾ ਹੈ। ਧਰਮ ਦੀ ਵਰਤੋਂ ਰਾਜਨੀਤੀ ਲਈ ਨਾਂ ਕਰਨ ਦੇ ਨਾਹਰੇ ਮਾਰਨ ਵਾਲਾ ਇਹ ਤਾਨਸਾਹ ਨੇਤਾ ਧਾਰਮਿਕ ਅਦਾਰਿਆਂ ਧਾਰਮਿਕ ਲੋਕਾਂ ਦੇ ਇਕੱਠਾਂ ਵਿੱਚ ਜਾਕੇ ਰਾਜਨੀਤੀ ਕਰਕੇ ਆਪਣੇ ਦੋਗਲੇ ਚਿਹਰੇ ਦੀ ਨੁਮਾਇਸ ਕਰ ਰਿਹਾ ਹੈ। ਕਿਉਂਕਿ ਇਸਦੇ ਨਾਲ ਮਰੀ ਜਮੀਰ ਵਾਲੇ ਲੋਕ ਹੀ ਰਹਿ ਗਏ ਹਨ ਜੋ ਕਦੇ ਵੀ ਇਸਨੂੰ ਆਪਣੀ ਪਾਰਟੀ ਦੇ ਸਿਧਾਤਾਂ ਦੀ ਗੱਲ ਨਹੀਂ ਕਹਿ ਸਕਦੇ ਉਸਨੂੰ ਡਰਨ ਦੀ ਲੋੜ ਵੀ ਕੀ ਹੈ। ਤਹਿਲਕੇ ਦਿਖਾਉਣ ਵਾਲਾ ਅਸੀਸ ਖੇਤਾਨ ਜਿਸਨੇ ਪਤਾ ਨਹੀਂ ਕਿੰਨੇ ਕੁ ਚੰਗੇ ਮੰਦੇ ਲੋਕਾਂ ਦੀ ਰਿਪੋਰਟਿੰਗ ਕਰਕੇ ਮਸਹੂਰੀ ਅਤੇ ਘਰ ਬਾਰ ਚਲਾਇਆ ਹੈ ਹੁਣ ਬਿਨਾਂ ਕਿਸੇ ਡਿਗਰੀ ਦੇ ਦਿੱਲੀ ਵਿੱਚ ਚੇਅਰਮੈਨੀਆਂ ਹਾਸਲ ਕਰਕੇ ਪੰਜਾਬ ਦੀ ਸਾਂਤ ਮਹੌਲ ਵਿੱਚ ਅੱਗ ਦੇ ਤਹਿਲਕੇ ਮਚਾਉਣਾਂ ਭਾਲਦਾ ਹੈ। ਪੰਜਾਬ ਦੇ ਆਪ ਪਾਰਟੀ ਦੇ ਪੰਜਾਬੀ ਨੇਤਾਵਾਂ ਦੇ ਉੱਪਰ ਹੁਕਮ ਚਲਾਉਣ ਵਾਲੀ ਇਹ ਦਿੱਲੀ ਵਾਸੀ ਟੋਲੀ ਬਹਤ ਸਾਰੇ ਭਰਮ ਭੁਲੇਖਿਆ ਦੀ ਸਿਕਾਰ ਹੈ। ਇਹ ਟੋਲੀ ਸਮਝਦੀ ਹੈ ਕਿ ਪੰਜਾਬ ਦੇ ਨੇਤਾ ਅਤੇ ਲੋਕ ਤਾਂ ਅੰਨੇ ਬੋਲੇ ਹੀ ਹਨ ਕਿ ਜੋ ਮਰਜੀ ਬੋਲੋ ਜੋ ਮਰਜੀ ਕਰੋ ਜਦੋਂ ਕਿ ਪੰਜਾਬ ਦੇ ਲੋਕ ਕਿਰਤਾਂ ਦੇ ਸਾਹ ਸਵਾਰ ਸਮਝ ਸੂਝ ਵਲੇ ਲੋਕ ਹਨ ਜੋ ਸਹੀ ਸਮੇਂ ਤੇ ਜਰੂਰ ਹੀ ਸਹੀ ਫੈਸਲਾ ਲੈਣਗੇ।
                                         ਕੇਜਰੀਵਾਲ ਜੀ ਨੇ ਮਲੇਰਕੋਟਲਾ, ਵਿੱਚ, ਢੱਡਰੀਆਂ ਵਾਲੇ ਰਣਜੀਤ ਸਿੰਘ, ਸੀਚੇਵਾਲ ਵਾਲੇ ਸੰਤ, ਅਤੇ ਜਲੰਧਰ ਜਿਲੇ ਦੇ ਬਲਰਾਂ ਵਾਲੇ ਡੇਰੇ ਤੇ ਸਿਆਸਤੀ ਗੇੜੇ ਲਾਉਣ ਤੋਂ ਬਾਅਦ ਅੰਮਿਰਤਸਰ ਵਿੱਚ ਨਵੀ ਸਿਆਸਤੀ ਚਾਲ ਖੇਡੀ ਹੈ ਅਤੇ ਹੁਣ ਅਗਲੀ ਕੜੀ ਤੇ ਅਮਲ ਕਰਦਿਆਂ  ਹਰਿਮੰਦਰ ਸਾਹਿਬ ਨੂੰ ਵੀ ਆਪਣੇ ਪਰਚਾਰ ਵਾਸਤੇ ਵਰਤਣ ਦਾ ਅਗਲਾ ਕਦਮ ਚੁੱਕ ਲਿਆ ਹੈ। ਹਰਿਮੰਦਰ ਸਾਹਿਬ ਅਤੇ ਇਸ ਪਵਿਤਰ ਜਗਾ ਤੇ  ਸੇਵਾ ਨਿਭਾਅ ਰਹੇ ਜਥੇਦਾਰਾਂ ਅਤੇ ਪਰਬੰਧਕੀ ਅਹੁਦੇਦਾਰਾਂ ਨੂੰ ਇਸ ਤਰਾਂ ਦੇ ਰਾਜਨੀਤਕਾਂ ਨੂੰ ਰਾਜਨੀਤੀ ਕਰਨ ਤੋਂ ਰੋਕ ਦੇਣ ਦਾ ਵਕਤ ਆ ਗਿਆਂ ਹੈ। ਇਸ ਧਾਰਮਿਕ ਸਥਾਨ ਤੋਂ ਪੰਥ ਪਰਵਾਨਤ ਹੁਕਮਨਾਮੇ ਦੀ ਲੁਕਵੀ ਉਲੰਘਣਾਂ ਕਰਨ ਵਾਲੇ ਨਿਰੰਕਾਰੀ ਕੇਜਰੀਵਾਲ ਨੂੰ ਰੋਕਣਾਂ ਵੀ ਅਤਿ ਜਰੂਰੀ ਹੈ। ਆਉਣ ਵਾਲੇ ਵਕਤ ਵਿੱਚ ਸਿਆਸਤਦਾਨਾਂ ਲਈ ਇਹ ਵਰਤਮਾਨ ਕੇਜਰੀਵਾਲ ਡਰਾਮੇਬਾਜੀ  ਇੱਕ ਨਵਾਂ ਰਾਹ ਖੋਲ ਦੇਵੇਗੀ। ਇਸ ਵਕਤ ਸਿੱਖ ਕੌਮ ਦੇ ਧਾਰਮਿਕ ਰਹਿਬਰਾਂ ਨੂੰ ਸਾਰੇ ਹੀ ਰਾਜਨੀਤਕਾਂ ਜੋ ਕਿਸੇ ਵੀ ਪਾਰਟੀ ਦੇ ਹੋਣ ਨੂੰ ਇਸ ਪਾਕਿ ਪਵਿੱਤਰ ਸਮੁੱਚੇ ਲੋਕਾਂ ਦੀ ਸਰਧਾ ਵਾਲੀ ਥਾਂ ਦੀ ਦੁਰਵਰਤੋਂ ਰੋਕਣ ਦਾ ਵਿਧਾਨ ਵੀ ਬਣਾ ਲੈਣ ਦਾ ਚੰਗਾ ਕੰਮ ਕਰ ਲੈਣਾਂ ਚਾਹੀਦਾ ਹੈ। ਜੇ ਕੋਈ ਰਾਜਨੀਤਕ ਇਸਦੀ ਉਲੰਘਣਾਂ ਕਰਨ ਦੀ ਕੋਝੀ ਚਾਲ ਤੋਂ ਬਾਝ ਨਾਂ ਆਵੇ ਤਦ ਸਖਤੀ ਵਰਤਣ ਤੋਂ ਵੀ ਕੋਈ ਗੁਰੇਜ ਨਹੀਂ ਹੋਣਾਂ ਚਾਹੀਦਾ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                      http://www.bing.com/videos/search?q=kejriwal+nirankkari+vedeo&&view=detail&mid=778CF50676F764314BA7778CF50676F764314BA7&FORM=VRDGAR