Monday 19 March 2012

ਰਾਜੋਆਣਾਂ ਦੀ ਸਜਾ ਕੀ ਇਤਿਹਾਸ ਦੁਹਰਾਵੇਗੀ ਪਟਿਆਲਾ ਜੇਲ ਦਾ?

ਰਾਜੋਆਣਾਂ ਦੀ ਫਾਂਸੀਂ ਨਾਲ ਪੈਦਾ ਹੋਏ ਸਵਾਲ?
ਬਲਵੰਤ ਸਿੰਘ ਰਾਜੋਆਣਾਂ ਨੇ ਅਦਾਲਤੀ ਢਾਂਚੇ ਤੋਂ ਇਨਸਾਫ ਲੈਣ ਤੋ ਇਨਕਾਰ ਕਰਨ ਨਾਲ ਕਈ ਸਵਾਲ ਖੜੇ ਹੋ ਗਏ ਹਨ ਕਿ ਜੇ ਕੋਈ ਵਿਅਕਤੀ ਇਸ ਇਨਸਾਫ ਪਰਬੰਧ ਤੋਂ ਬਾਗੀ ਹੋ ਜਾਂਦਾਂ ਹੈ ਕੀ ਓੁਸ ਨੂੰ ਸਜਾਇ ਮੌਤ ਦੇਣੀ ਚਾਹੀਦੀ ਹੈ ਜਾਂ ਨਹੀਂ ? ਕੀ ਜੇ ਕੋਈ ਵਿਅਕਤੀ ਰਹਿਮ ਦੀ ਅਪੀਲ ਨਹੀਂ ਕਰਦਾ ਕੀ ਓੁਸਨੂੰ ਮਾਫ ਕਰਨ ਦਾ ਰਾਹ ਬੰਦ ਕਰ ਦੇਣਾਂ ਚਾਹੀਦਾ ਹੈ? ਕੀ ਹਿੰਦੋਸਤਾਨੀ ਇਨਸਾਫ ਪਰਬੰਧ ਨੂੰ ਅਦਾਲਤੀ ਸਿਸਟਮ ਤੋਂ ਬਾਗੀ ਹੋ ਜਾਣ ਵਾਲੇ ਵਿਅਕਤੀਆਂ ਲਈ ਸਿਰਫ ਇੱਕਪਾਸੜ ਕਾਰਵਾਈ ਨਾਲ ਹੀ ਦੋਸੀ ਠਹਿਰਾ ਦਿੱਤਾ ਜਾਣਾਂ ਚਾਹੀਦਾ ਹੈ? ਜਦ ਕਿਸੇ ਵਿਅਕਤੀ ਨੂੰ ਦੁਨੀਆਂ ਦੀ ਸਭ ਤੋਂ ਸਖਤ ਸਜਾ  ਮੌਤ ਦੇਣੀ ਹੋਵੇ ਕੀ ਓੁਹ ਇੱਕ ਪਾਸੇ ਦੀਆਂ ਦਲੀਲਾਂ ਨਾਲ ਦਿੱਤੀ ਜਾਣੀ ਯੋਗ ਬਣਦੀ ਹੈ ਜਾਂ ਨਹੀਂ? ਇਸ ਤਰਾਂ ਦੇ ਅਨੇਕਾਂ ਸਵਾਲ ਓੁੱਠ ਖੜਦੇ ਹਨ ਰਾਜੋਆਣਾਂ ਨੂੰ ਫਾਸੀਂ ਦੇਣ ਦੇ ਫੈਸਲੇ ਨਾਲ। ਸਰਕਾਰਾਂ ਵਿੱਚ ਬੈਠਣ ਵਾਲੇ ਵਿਅਕਤੀਆਂ ਨੂੰ ਇਸ ਕੇਸ ਤੇ ਫੈਸਲਾ ਲੈਣ ਤੋਂ ਪਹਿਲਾਂ ਵਿਚਾਰਨਾਂ ਚਾਹੀਦਾ ਹੈ। ਆਓੁ ਇਤਹਾਸ ਵਿੱਚ ਹੋਏ ਇਹੋ ਜਿਹੇ ਹੀ ਇੱਕ ਕੇਸ ਨੂੰ ਵਿਚਾਰੀਏ  ਜਿਸ ਵਿੱਚ ਪੰਜਾਬ ਦੇ ਰਾਜਪਾਲ ਨੇ ਇੱਕ ਇਤਹਾਸਕ ਫੈਸਲਾ ਲੈਂਦਿਆਂ ਇੱਕ ਕੈਦੀ ਨੂੰ ਬਿਨਾਂ ਕਿਸੇ ਰਹਿਮ ਦੀ ਅਰਜੀ ਦੇ ਸਿਰਫ ਜੇਲ ਅਧਿਕਾਰੀਆਂ ਦੀ ਚਿੱਠੀ ਦੇ ਨਾਲ ਹੀ ਸਜਾਇ ਮੌਤ ਬਦਲ ਦਿੱਤੀ ਸੀ।  
 1969 ਵਿੱਚ ਇੰਦਰ ਸਿੰਘ ਪੱਖੋਕਲਾਂ ਨਾਂ ਦੇ ਇੱਕ ਬੇਗੁਨਾਹ  ਫਕੀਰ ਕੈਦੀ ਇਸ ਜੇਲ ਵਿੱਚ ਲਿਆਦਾਂ ਗਿਆ ਸੀ ਜਿਸ ਨੂੰ ਸਜਾਇ ਮੌਤ ਦਿੱਤੀ ਗਈ ਸੀ ।  ਓੁਹ ਕੇਸ ਵੀ ਇਸ ਤਰਾਂ ਹੀ ਰਾਜਨੀਤੀ ਦੀ ਖੇਡ ਦਾ ਹਿੱਸਾ ਸੀ ਅਤੇ ਰਾਜਨੀਤਕਾਂ ਦੁਆਰਾ ਆਪਣੇ ਵੱਲੋਂ ਰਾਜਨੀਤਕ ਜੋਰ ਨਾਲ ਇੱਕ ਬੇਗੁਨਾਹ ਨੂੰ ਮੌਤ ਦੀ ਦਹਿਲੀਜ ਤੇ ਲਿਆਂ ਖੜਾ ਕੀਤਾ ਸੀ। ਓੁਸ ਦਲੇਰ ਇਨਸਾਨ ਨੇ ਵੀ ਸੈਸਨ ਕੋਰਟ ਵਿੱਚ ਸਿਵਾਏ ਇਹ ਕਹਿਣ ਦੇ ਕਿ ਮੈਂ ਕਤਲ ਕੀਤਾ ਨਹੀਂ ਅਤੇ ਨਾਂ ਹੀ ਕਤਲ ਹੁੰਦਾਂ ਦੇਖਿਆ ਹੈ ਅਤੇ ਨਾਂ ਹੀ ਮੈਂ ਆਪਣੇ ਪੱਖ ਵਿੱਚ ਕੁੱਝ ਬੋਲਣਾਂ ਹੈ । ਪਰ ਰਾਜਨੀਤਕ ਅਤੇ ਓੁਸ ਦੇ ਝੂਠੇ ਗਵਾਹਾਂ ਨੇ ਨੇ ਇੱਕ ਪੁਲਿਸ ਅਫਸਰ ਦੇ ਨਾਲ ਰਲਕੇ ਸਾਰਾ ਝੂਠਾ ਕੇਸ ਅਦਾਲਤ ਵਿੱਚ ਸਿੱਧ ਕਰਨਾਂ ਚਾਹਿਆਂ ਪਰ ਜੱਜ ਨੇ ਫੈਸਲਾ ਬਰੀ ਕਰਨ ਦਾ ਇੱਕ ਮਹੀਨੇ ਤੱਕ ਪੈਡਿੰਗ ਰੱਖਿਆ ਅਤੇ ਰਾਜਨੀਤਕ ਨੇ ਆਪਣੇ ਗਰੋਹ ਦੇ ਸਹਾਰੇ ਪੰਜਾਬ ਸਰਕਾਰ ਦੀ ਸ਼ਭ ਤੋਂ ਓਚ ਤਾਕਤ ਨੂੰ ਵਰਤਕੇ ਸਜਾਇ ਮੌਤ ਕਰਵਾ ਦਿੱਤੀ।ਬਾਅਦ ਵਿੱਚ ਜੱਜ ਦੇ ਘਰ ਵਾਲੀ ਓੁਸ ਸੰਤ ਤੋਂ ਮਾਫੀਆਂ ਮੰਗਣ ਲਈ ਜੇਲ ਜਾਂਦੀ ਰਹੀ ਰੱਬੀ ਕਹਿਰ ਤੋਂ ਬਚਣ ਲਈ। ਇੱਥੋ ਤੱਕ ਓੁਹ ਪੁਲਿਸ ਅਫਸਰ ਨੇ ਵੀ ਆਪਣੀ ਗਲਤੀ ਨੂੰ ਸੁਧਾਰਨ ਲਈ ਓੁਸ ਫਕੀਰ ਤੱਕ ਪਹੁੰਚ ਕੀਤੀ ਕਿ ਓੁਹ ਓੁਹਨਾਂ ਦਾ ਕੇਸ ਅਦਾਲਤ ਵਿੱਚ ਦੁਬਾਰਾ ਲੜਨ ਲਈ ਤਿਆਰ ਹੈ ਪਰ ਓੁਸ ਮਹਾਨ ਮਨੁੱਖ ਨੇ ਕਿਹਾ ਕਿ ਓੁਹ ਵਾਰ ਕਰਨ ਵਾਲਿਆਂ ਤੋਂ ਆਪਣਾ ਭਲਾ ਨਹੀਂ ਮੰਗਦਾ। ਇਸ ਕੇਸ ਦੇ ਬਹੁਤ ਸਾਰੇ ਪਹਿਲੂ ਹਨ ਜੋ ਬਹੁਤ ਸਾਰੇ ਸਵਾਲ ਖੜੇ ਕਰਦੇ ਸਨ ।ਇਸ ਕੈਦੀ ਨੇ ਆਪਣੇ ਪੱਖ ਵਿੱਚ ਸੈਸਨ ਕੋਰਟ ਹਾਈ ਕੋਰਟ ਵਿੱਚ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਪੰਜਾਬ ਦੇ ਰਾਜਪਾਲ ਦੀ ਸਲਾਹ ਜੋ ਸਰਕਾਰੀ ਚਿੱਠੀਆਂ ਦੁਆਰਾ ਦਿੱਤੀ ਗਈ ਕਿ ਸੁਪਰੀਮ ਕੋਰਟ ਵਿੱਚ ਕੈਦੀ ਤੋਂ ਕੇਸ ਫਾਈਲ ਕਰਵਾਇਆ ਜਾਵੇ ਵੀ ਇਸ ਕੈਦੀ ਨੇ ਮੰਨਣ ਤੋਂ ੲਨਕਾਰ ਕਰ ਦਿੱਤਾ ਸੀ। ਦੂਜੀ ਸਲਾਹ ਕਿ ਰਹਿਮ ਦੀ ਅਪੀਲ ਕੈਦੀ ਰਾਸਟਰਪਤੀ ਨੂੰ ਭੇਜੇ ਪਰ ਇਹ ਰਾਇ ਵੀ ਓੁਸ ਨੇ ਇਹ ਕਹਿ ਕੇ ਠੁਕਰਾ ਦਿੱਤੀ ਕਿ  ਮੈਨੂੰ ਦੁਨਿਆਵੀ ਅਦਾਲਤਾਂ ਵਿੱਚ ਕੋਈ ਭਰੋਸਾ ਨਹੀਂ  ਮੈਨੂੰ ਖੁਦਾ ਦੀ ਅਦਾਲਤ ਤੇ ਹੀ ਭਰੋਸਾ ਹੈ ਜੋ ਖੁਦਾਈ ਤਾਕਤ ਨੂੰ ਮੇਰੀ ਮੌਤ ਪਰਵਾਨ ਹੈ ਤਾਂ ਇਹ ਮੈਨੂੰ ਵੀ ਪਰਵਾਨ ਹੈ। ਸਜਾਇ ਮੌਤ ਦੇਣ ਲਈ ਤਾਂ ਆਪਣਾਂ ਅੰਗੂਠਾ ਲਾਓੁਣਾਂ ਪਰਵਾਨ ਕੀਤਾ ਪਰ ਰਹਿਮ ਦੀ ਅਪੀਲ ਲਈ ਆਪਣਾਂ ਅੰਗੂਠਾ ਲਾਓੁਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਦੇ ਰਾਜਪਾਲ ਨੇ ਅਪੀਲ ਕਰਵਾਓੁਣ ਲਈ ਸਖਤੀ ਵਰਤਣ ਦੇ ਅਦੇਸ ਵੀ ਦਿੱਤੇ ਸਨ ਪਰ ਜੇਲ ਅਧਿਕਾਰੀਆਂ ਨੇ ਇਹ ਕਹਿਕੇ ਇਨਕਾਰ ਕਰ ਦਿੱਤੇ ਸਨ ਕਿ ਜਿਸ ਵਿਅਕਤੀ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਸਜਾ ਦਿੱਤੀ ਜਾ ਚੁੱਕੀ ਹੈ ਓੁਸ ਓੁਪਰ ਹੋਰ ਦਬਾਅ ਕੀ ਪਾਇਆ ਜਾ ਸਕਦਾ ਹੈ ? ਜੇਲ ਅਧਿਕਾਰੀਆਂ ਨੇ ਰਾਜਪਾਲ ਦੇ ਚਾਰ ਸਰਕਾਰੀ ਅਦੇਸਾਂ ਦਾ ਜਵਾਬ ਰਾਜਪਾਲ ਨੂੰ ਭੇਜਿਆ ਕਿ ਇਹ ਕੈਦੀ ਦਿਆਲੂ ਬਿਰਤੀ ਅਤੇ ਰੱਬੀ ਭਾਣੇ ਨੂੰ ਮੰਨਣਵਾਲਾ ਰਹਿਮ ਦਿਲ ਇਨਸਾਨ ਹੈ ਅਤੇ ਇਹ ਦੁਨਿਆਵੀ ਅਦਾਲਤਾਂ ਨੂੰ ਨਹੀਂ ਮੰਨਦਾ ਅਤੇ ਇਸ ਖਤ ਦੇ ਓੁੱਪਰ ਹੀ ਪੰਜਾਬ ਦੇ ਰਾਜਪਾਲ ਨੇ ਪੰਜਾਬ ਸਰਕਾਰ ਦੀ ਰਾਇ ਦੇ ਓੁਲਟ ਇਸ ਕੈਦੀ ਦੀ ਸਜਾਇ ਮੌਤ ਗੁਰੂ ਨਾਨਕ ਦੇ ਜਨਮ ਦਿਨ ਤੇ ਓੁਮਰ ਕੈਦ ਵਿੋੱਚ ਬਦਲ ਦਿੱਤੀ ਸੀ ।ਇਸ ਕੇਸ ਦੀ ਵਿਲੱਖਣ ਗੱਲ ਇਹ ਵੀ ਸੀ ਕਿ ਕਤਲ ਕਰਨ ਵਾਲਿਆਂ ਨੇ ਇਸਤਗਾਸਾ ਕੀਤਾ ਸੀ ਕਿ ਕਤਲ ਅਸੀਂ ਕੀਤਾ ਹੈ ਪਰ ਰਾਜਨੀਤਕ ਆਗੂ ਨੇ ਆਪਣੀ ਮਰਜੀ ਦੇ ਬੰਦਿਆਂ ਓੁੱਪਰ ਹੀ ਕੇਸ ਪਵਾਇਆ ਕਤਲ ਕਰਨ ਵਾਲਿਆਂ ਦੀ ਪਟੀਸਨ ਹੀ ਖਾਰਜ ਕਰਵਾ ਦਿੱਤੀ ਗਈ। ਸੋ ਅਦਾਲਤਾਂ ਲਈ ਕੋਈ ਜਰੂਰੀ ਨਹੀਂ ਹੁੰਦਾਂ ਕਿ ਕਤਲ ਦਾ ਇਕਬਾਲ ਕਰਨ ਨਾਲ ਹੀ ਕਿਸੇ ਨੂੰ ਦੋਸੀ ਮੰਨ ਕੇ ਸਜਾ ਸੁਣਾਂ ਦੇਵੇ? ਜਿਸ ਤਰਾਂ ਰਾਜੋਆਣੇ ਦੇ ਕੇਸ ਵਿੱਚ ਕੀਤਾ ਗਿਆ ਹੈ।
            ਬਲਵੰਤ ਰਾਜੋਆਣਾਂ ਦਾ ਕੇਸ ਵੀ ਇੱਕ ਇਹੋ ਜਿਹਾ ਕੇਸ ਹੈ ਜਿਸ ਵਿੱਚ ਅਦਾਲਤੀ ਫੈਸਲਾ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ । ਆਪਣੇ ਨਾਲ ਬੰਬ ਬੰਨਕੇ ਦਿਲਾਵਰ ਸਿੰਘ ਨੇ ਇਸ ਕਤਲ ਨੂੰ  ਅੰਜਾਮ ਦਿੱਤਾ ਸੀ ਸੋ ਮੁੱਖ ਵੀ ਦਿਲਾਵਰ ਸਿੰਘ ਹੀ ਬਣਦਾ ਹੈ ਜੋ ਕਿ ਹੁਣ ਇਸ ਸੰਸਾਰ ਤੇ ਨਹੀਂ। ਦੂਸਰਾ  ਰਾਜੋਆਣਾਂ ਇਕਬਾਲੀਆਂ ਬਿਆਨ ਦੇ ਅਧਾਰ ਤੇ ਹੀ ਸਜਾਇ ਮੌਤ ਦਾ ਹੱਕਦਾਰ ਨਹੀਂ ਬਣ ਜਾਂਦਾਂ। ਜੇ ਰਾਜੋਆਣਾਂ ਕਹੇ ਕਿ ਇਹ ਕਤਲ ਓੁਸ ਨੇ ਕਿਸੇ ਓੁੱਚ ਪੁਲਿਸ ਅਫਸਰ ਜਾਂ ਰਾਜਨੀਤਕ ਦੇ ਆਖੇ ਕੀਤਾ ਹੈ ਕੀ ਮੰਨਿਆਂ ਜਾਵੇਗਾ? ਇਸ ਸਾਜਿਸ ਵਿੱਚ ਕੋਈ ਵੀ ਗਵਾਹ ਓੁਸਨੂੰ ਮੁੱਖ ਦੋਸੀ ਨਹੀਂ ਬਣਾਓੁਦਾਂ। ਓੁਸਦਾ ਇਕਬਾਲੀਆ ਬਿਆਨ ਭਾਵੁਕਤਾ ਵਿੱਚੋਂ ਨਿਕਲਿਆ ਹੀ ਮੰਨਿਆਂ ਜਾਣਾਂ ਚਾਹੀਦਾ ਹੈ ਸਜਾਇ ਮੌਤ ਸਹਿ ਦੋਸੀ ਨੂੰ ਨਹੀਂ ਦਿੱਤੀ ਜਾ ਸਕਦੀ।ਇਹ ਸਿਰਫ ਰਾਜਨੀਤਕ ਫੈਸਲਾ ਹੀ ਮੰਨਿਆਂ ਜਾਣਾਂ ਚਾਹੀਦਾ ਹੈ ਅਤੇ ਇਸਦਾ ਫੈਸਲਾ ਵੀ ਰਾਜਨੀਤਕਾਂ ਦੁਆਰਾ ਹੀ ਕੀਤਾ ਜਾਣਾਂ ਚਾਹੀਦਾ ਹੈ। ਮੁਆਫੀ ਜੇ ਪੰਜਾਬ ਸਰਕਾਰ ਚਾਹੇ ਤਾਂ ਰਾਜਪਾਲ ਨੂੰ ਸਲਾਹ ਦੇਕੇ ਰਾਜਪਾਲ ਤੋਂ ਵੀ ਕਰਵਾ ਸਕਦੀ ਹੈ। ਬੇਅੰਤ ਸਿੰਘ ਪਰੀਵਾਰ ਨੂੰ ਵੀ ਇਸ ਕੇਸ ਬਾਰੇ ਪੁਨਰ ਵਿਚਾਰ ਕਰਕੇ ਫਾਸੀ ਦੀ ਸਜਾ ਦੇ ਖਿਲਾਫ ਖੜਨਾਂ ਚਾਹੀਦਾ ਹੈ ਕਿਓੁਕਿ ਬੇਅੰਤ ਸਿੰਘ ਪਰੀਵਾਰ ਨਾਲ ਰਾਜੋਆਣਾਂ ਦੀ ਕੋਈ ਨਿੱਜੀ ਰੰਜਿਸ ਨਹੀਂ।ਬੇਅੰਤ ਸਿੰਘ ਸਰਕਾਰੀ ਫੌਜਾਂ ਦੇ ਜਰਨੈਲ ਸੀ ਅਤੇ ਓੁਹਨਾਂ ਆਪਣੇ ਹਲਾਤਾਂ ਅਨੁਸਾਰ ਫੈਸਲੇ ਲਏ ਜੋ ਅੱਜ ਵੀ ਸਹੀ ਨਹੀਂ ਠਹਿਰਾਏ ਜਾ ਸਕਦੇ ਓੁਹਨਾਂ ਸਰਕਾਰੀ ਫੈਸਲਿਆਂ ਦੀ ਓੁਪਜ ਹੀ ਇਹ ਸਾਰਾ ਕੁੱਝ ਭਾਵੁਕਤਾ ਦੇ ਵੱਸ ਹੋਕੇ ਇਹ ਕੁੱਝ ਵਾਪਰਿਆ ਸੀ ਅਤੇ ਬੇਅੰਤ ਸਿੰਘ ਦਾ ਲੋਕ ਸੰਘਰਸ ਦੇ ਸਿਪਾਹੀ ਵੱਲੋ ਕਤਲ ਹੋਇਆ ਸੀ । ਇਸਨੂੰ ਗਲਤ ਜਾਂ ਠੀਕ ਆਪੋ ਆਪਣੇ ਵਿਚਾਰ ਤੇ ਨਿਰਭਰ ਹੈ  ਬਲਵੰਤ ਦੀ ਬੇਅੰਤ ਨਾਲ ਕੋਈ ਨਿੱਜੀ ਦੁਸਮਣੀ ਹੀ ਨਹੀਂ ਸੀ ਇਹ ਇੱਕ ਜੰਗ ਸੀ । ਜੰਗ ਵਿੱਚ ਸਭ ਕੁੱਝ ਹੀ ਜਾਇਜ ਹੁੰਦਾਂ ਹੈ ਪਰ ਬਾਅਦ ਵਿੱਚ ਫੇਸਲੇ ਰਾਜਨੀਤਕ ਸੂਝ ਬੂਝ ਨਾਲ ਲੈਣੇ ਚਾਹੀਦੇ ਹਨ  ਨਾਂ ਕਿ ਵਿਅਕਤੀਗਤ ਹਿੱਤਾਂ ਦੇ ਅਨੁਸਾਰ। ਕੀ ਲੱਖਾ ਪਾਕਿਸਤਾਨੀ ਸਿਪਾਹੀਆਂ ਨੂੰ ਬੰਗਲਾਂ ਦੇਸ ਦੀ ਜੰਗ ਸਮੇਂ ਭਾਰਤੀ ਫੋਜਾਂ ਦੇ ਅਨੇਕਾ ਜਰਨੈਲ ਕਤਲ ਕਰਨ ਵਾਲਿਆਂ ਨੂੰ ਮੌਤ ਦੀ ਸਜਾ ਦੀ ਥਾ ਰਿਹਾਈ ਨਹੀਂ ਦਿੱਤੀ ਸੀ । ਜੰਗ ਦੌਰਾਨ ਜਿਹਨਾਂ ਪਾਕਿਸਤਾਨੀ ਫੌਜੀਆਂ ਨੇ ਭਾਰਤੀ ਫੌਜਾਂ ਦੇ ਅਨੇਕਾਂ ਸਿਪਾਹੀਆਂ ਅਫਸਰਾਂ ਨੂੰ ਮਾਰਿਆ ਅਤੇ ਬਾਅਦ ਵਿੱਚ ਭਾਵੇਂ ਓੁਹ ਹਥਿਆਰ ਸੁੱਟਣ ਲਈ ਮਜਬੂਰ ਹੋ ਗਏ ਸਨ  ਅਤੇ ਇਹਨਾਂ ਸਾਰੇ ਫੌਜੀਆਂ ਨੂੰ ਆਮ ਮੁਆਫੀ ਦੇਕੇ ਪਾਕਿਸਤਾਨ ਨਹੀਂ ਭੇਜ ਦਿੱਤਾ ਗਿਆ ਸੀ। ਨੀਲੇ ਤਾਰੇ ਦੀ ਕਾਰਵਾਈ ਤੋਂ ਬਾਅਦ ਵਿੱਚ ਇਹ ਇੱਕ ਜੰਗ ਸੀ ਜੋ ਪੰਜਾਬ ਦੀ ਧਰਤੀ ਤੇ ਲੜੀ ਗਈ ਇਸ ਜੰਗ ਵਿੱਚ ਪੰਜਾਬ ਦੇ ਦੋ ਲੱਖ ਨਾਗਰਿਕ ਮਾਰੇ ਗਏ ਸਨ ਕੀ ਓੁਹਨਾਂ ਸਾਰਿਆ ਦਾ ਫੈਸਲਾ ਅਦਾਲਤਾਂ ਰਾਂਹੀਂ ਹੋ ਸਕਦਾ ਹੈ? ਫਿਰ ਇੋਸ ਸਿਪਾਹੀ ਨੂੰ ਜੰਗੀ ਕੈਦੀਆਂ ਵਾਂਗ ਮੁਆਫੀ ਕਿਓੁ ਨਹੀਂ?
   ਬੇਅੰਤ ਸਿੰਘ ਪਰੀਵਾਰ ਜਦ ਦਾਅਵਾ ਕਰਦਾ ਹੈ ਕਿ ਓੁਹਨਾਂ ਦੇ ਬਜੁਰਗ ਨੇ ਪੰਜਾਬ ਦੀ ਜੰਗ ਵਿੱਚ ਪੰਜਾਬ ਬਚਾਓੁਣ ਲਈ ਸਹੀਦੀ ਪਾਈ ਹੈ ਆਪਣੇ ਤੌਰ ਤੇ ਆਪਣੇ ਨਜਰੀਏ ਨਾਲ ਓੁਹ ਠੀਕ ਵੀ ਹੋ ਸਕਦੇ ਹਨ ਪਰ ਰਾਜੋਆਣੇ ਦੀ ਸਜਾਇ ਮੌਤ ਦਾ ਵਿਰੋਧ ਨਾਂ ਕਰਕੇ ਓੁਹ ਬੇਅੰਤ ਨੂੰ ਪੰਜਾਬ ਦੇ ਜਰਨੈਲ ਦੀ ਥਾਂ ਬਹੁਤ ਛੋਟੇ ਘੇਰੇ ਵਿੱਚ ਲਿਆ ਖੜਾ ਕਰ ਰਹੇ ਹਨ।ਏਡੀ  ਵੱਡੀ ਜੰਗ ਲੜਨ ਵਾਲੇ ਜਰਨੈਲ ਦਾ ਕਤਲ ਵਿਅਕਤੀਗਤ ਨਹੀਂ ਹੁੰਦਾਂ ਇਹ ਕਤਲ ਤਾਂ ਮੈਦਾਨੇ ਜੰਗ ਦਾ ਕਤਲ ਸੀ ਜੋ ਸਮੁੱਚੀਆਂ ਦੂਸਰੀ ਧਿਰ ਦੀਆਂ ਫੌਜਾਂ ਵੱਲੋਂ ਹੋਇਆ ਹੈ ਜੰਗ ਵਿੱਚ ਕੋਈ ਵੀ ਕਿਸੇ ਦੇ ਹੱਥੋਂ ਕਤਲ ਹੋ ਸਕਦਾ ਹੈ। ਜੰਗ ਖਤਮ ਹੋਣ ਤੋਂ ਬਾਂਅਦ ਇਸ ਤਰਾਂ ਵਿਅਕਤੀਗਤ ਸਜਾਵਾਂ ਨਹੀ ਦਿੱਤੀਆਂ ਜਾਂਦੀਆਂ। ਬੇਅੰਤ ਪਰੀਵਾਰ ਅਤੇ ਕਾਂਗਰਸ ਨੇ ਹੁਣ ਬੇਅੰਤ ਸਿੰਘ ਨੂੰ ਸਰਕਾਰੀ ਪੱਖ ਦਾ ਜਰਨੈਲ ਸਿੱਧ ਕਰਨਾਂ ਹੈ ਜਾਂ ਇੱਕ ਆਮ ਵਿਅਕਤੀ ਇਹ ਹੁਣ ਬੇਅੰਤ ਪਰੀਵਾਰ ਅਤੇ ਕਾਂਗਰਸ ਤੇ ਹੀ ਤੇ ਨਿਰਭਰ ਹੈ। ਰਾਜਨੀਤਕ ਲੋਕ ਏਨੇ ਛੋਟੇ ਨਹੀਂ ਹੁੰਦੇ ਜੋ ਸਿਰਫ ਵਿਅਕਤੀਗਤ ਤੌਰ ਤੇ ਸੋਚਣ ਓੁਹ ਹਮੇਸਾਂ ਵਿਸਾਲ ਸੋਚ ਦੇ ਹੁੰਦੇ ਹਨ। ਵਿਅਕਤੀ ਗਤ ਤੌਰ ਤੇ ਓੁਸ ਸਮੇ ਖਾੜਕੂਆਂ ਦੇ ਅਨੇਕਾਂ ਲੋਕ ਬਹੁਤ ਸਾਰੇ ਰਾਜਨੀਤਕਾਂ ਦਾ ਇਰਾਦਾ ਕਤਲ ਓੁਸ ਸਮੇਂ ਰੱਖਦੇ ਸਨ ਕੀ ਓੁਹਨਾਂ ਸਾਰਿਆਂ ਨੂੰ ਵੀ ਅੱਜ ਇਰਾਦਾ ਕਤਲ ਦੇ ਦੋਸ ਅਧੀਨ ਸਜਾ ਦਿਵਾਈ ਜਾ ਸਕਦੀ ਹੈ। ਜਗਮੀਤ ਬਰਾੜ ਨੇ ਬੇਅੰਤ ਸਿੰਘ ਦੇ ਖਿਲਾਫ ਜੋ ਬੋਲਿਆਂ ਸੀ ਕੀ ਓੁਹ ਭੁਲਾਇਆਂ ਜਾ ਸਕਦਾ ਹੈ ਜਿਸ ਵਿੱਚ ਓੁਹਨਾਂ ਬੇਅੰਤ ਸਿੰਘ ਨੂੰ ਪੰਜਾਬ ਦਾ ਮੱਸਾ ਰੰਗੜ ਤੱਕ ਦਾ ਖਿਤਾਬ ਦਿੱਤਾ ਸੀ ਕੀ ਅੱਜ ਬੇਅੰਤ ਪਰੀਵਾਰ ਦੀ ਜਗਮੀਤ ਬਰਾੜ ਨਾਲ ਸਾਝ ਨਹੀਂ ? ਫਿਰ ਰਾਜੋਆਣਾਂ ਦੀ ਕੀ ਦੁਸਮਣੀ ਹੈ ਕੋਈ ਬੇਅੰਤ ਪਰੀਵਾਰ ਨਾਲ। ਜੇ ਜਗਮੀਤ ਬਰਾੜ ਨਾਲ ਸਾਂਝ ਪਾਈ ਜਾ ਸਕਦੀ ਹੈ ਤਾਂ ਰਾਜੋਆਣਾਂ ਦੀ ਮੌਤ ਦੀ ਸਜਾ ਵੀ ਰੱਦ ਕਰਵਾਓੁਣ ਵਿੱਚ ਅੱਗੇ ਆਓੁਣਾਂ ਚਾਹੀਦਾ ਹੈ।
                                             ਪੰਥਕ ਸਰਕਾਰ ਦੇ ਦਾਅਵੇਦਾਰ ਅਕਾਲੀ ਸਰਕਾਰ ਨੂੰ ਤਾਂ ਖਾੜਕੂਵਾਦ ਦੇ ਸਮੇਂ ਦੀ ਜੰਗ ਦੇ ਸਾਰੇ ਗਿਰਫਤਾਰ ਸਿੱਖਾਂ ਨੂੰ ਰਿਹਾਈ ਦੀ ਮੰਗ ਮੰਨਵਾਓੁਣੀ ਚਾਹੀਦੀ ਹੈ। ਜਦ ਪੰਜਾਬ ਸਰਕਾਰ ਦਾ ਕਰਜਾ ਇਹ ਕਹਿਕੇ ਰੱਦ ਕਰਵਾਇਆ ਜਾ ਸਕਦਾ ਹੈ ਕਿ ਪੰਜਾਬ ਨੇ ਭਾਰਤ ਦੇਸ ਨੂੰ ਬਚਾਓਣ ਦੀ ਜੰਗ ਲੜੀ ਹੈ ਫਿਰ ਜੰਗ ਦਾ ਸਿਧਾਂਤ ਗਿ੍ਰਫਤਾਰ ਸਿੱਖ ਕੈਦੀਆਂ ਤੇ ਕਿਓੁਂ ਨਹੀਂ ਲਾਗੂ ਕੀਤਾ ਜਾ ਰਿਹਾ ? ਜਦ ਹੁਣ ਜੰਗ ਖਤਮ ਹੋ ਚੁੱਕੀ ਹੈ ਪੰਜਾਬ ਵਿੱਚ ਅਮਨ ਅਮਾਨ ਹੈ ਤਦ ਸਿੱਖ ਕੈਦੀਆਂ ਨੂੰ ਜੋ ਇਸ ਜੰਗ ਨਾਲ ਸਬੰਧਤ ਹਨ ਰਿਹਾਅ ਕੀਤਾ ਜਾਣਾਂ ਚਾਹੀਦਾ ਹੈ ਬਲਵੰਤ ਸਿੰਘ ਰਾਜੋਆਣਾਂ ਵੀ ਇਸ ਜੰਗ ਦਾ ਹਿੱਸਾ ਹੈ। ਜਾਂ ਫਿਰ ਇਸ ਜੰਗ ਵਿੱਚ ਰਿਹਾਅ ਕੀਤੇ ਗਏ ਖਾੜਕੂਵਾਦ ਦੀ ਧਿਰ ਦੇ ਆਗੂਆਂ ਪੰਥਕ ਕਮੇਟੀਆਂ ਦੇ ਮੁਖੀਆਂ ਜਿੰਹਨਾਂ ਨੈ ਹਜਾਰਾਂ ਕਤਲਾਂ ਦੀ ਜੁੰਮੇਵਾਰੀ ਲਈ ਹੈ ਨੂੰਵੀ ਗਿਰਫਤਾਰ ਰੱਖਿਆ ਜਾਣਾਂ ਚਾਹੀਦਾ ਹੈ ਜਿੰਹਨਾਂ ਵਿੱਚ ਸੋਹਣ ਸਿੰਘ ਵੱਸਣ ਸਿੰਘ ਜੱਫਰਵਾਲ ਦਲਜੀਤ ਬਿੱਟੂ ਆਦਿ ਸਾਮਲ ਹਨ ਇਹਨਾਂ ਵਿੱਚੋਂ ਬਹੁਤਿਆਂ ਕੋਲ ਤਾਂ ਅੱਜ ਕਲ ਸਰਕਾਰੀ ਮਨਜੂਰ ਸੁਦਾ ਹਥਿਆਰ ਵੀ ਹਨ । ਜੇ ਜਰਨੈਲ ਰਿਹਾਅ ਕੀਤੇ ਜਾ ਸਕਦੇ ਹਨ ਤਾਂ ਸਿਪਾਹੀਆਂ ਨੂੰ ਸਜਾ ਦੇਣ ਦਾ ਕੀ ਮਤਲਬ ਹੈ? ਪੰਜਾਬ ਸਰਕਾਰ ਨੂੰ ਪੰਜਾਬ ਦੇ ਭਵਿੱਖ ਲਈ ਰਾਜੋਆਣਾਂ ਨੂੰ ਸੈਂਟਰ ਸਰਕਾਰ ਵੱਲੋਂ ਫਾਂਸੀਂ ਦੇਕੇ ਜੋ ਕੰਡੇ ਬੀਜਣ ਦੀ ਕੋਸਿਸ ਕੀਤੀ ਜਾ ਰਹੀ ਹੈ ਰੋਕਣ ਲਈ ਪੂਰੀ ਵਾਹ ਲਾਕੇ ਰੋਕਣਾਂ ਚਾਹੀਦਾ ਹੈ ਜਿਸਦਾ ਓੁਸਨੂੰ ਰਾਜਨੀਤਕ ਫਾਇਦਾ ਵੀ ਜਰੂਰ ਮਿਲੇਗਾ। 
ਗੁਰਚਰਨ ਪੱਖੋਕਲਾਂ 9417727245

Tuesday 13 March 2012

ਅਣਪੜਾਂ ਦਾ ਕੋਈ ਦੋਸ ਤਾਂ ਦੱਸ ਦਿਓੁ ?

 
ਜਦ ਅਸ਼ੀਂ ਮੰਗ ਕਰਦੇ ਹਾਂ ਕਿ ਸਮਾਜ ਪੜਿਆ ਲਿਖਿਆ ਹੋਣਾਂ ਚਾਹੀਦਾ ਹੈ ਸਾਡੇ ਰਾਜਨੀਤਕ ਪੜੇ ਲਿਖੇ ਹੋਣੇ ਚਾਹੀਦੇ ਹਨ । ਕੀ ਵਿਦਿਅਕ ਯੋਗਤਾ ਵਾਲੇ ਲੋਕ  ਸੱਚ ਮੁੱਚ ਹੀ ਵਧੀਆ ਹੁੰਦੇ ਹਨ । ਕੀ ਵਿੱਦਿਆ ਗਰਹਿਣ ਕਰਕੇ ਮਨੁੱਖ ਵਿੱਚ ਕੋਈ ਓੁੱਚ ਪੱਧਰ ਦਾ ਵਿਕਾਸ ਹੋ ਜਾਂਦਾਂ ਹੈ? ਕੀ ਪੜੇ ਲਿਖੇ ਲੋਕ ਇਮਾਨਦਾਰ ਹੁੰਦੇ ਹਨ? ਕੀ ਅਣਪੜ ਲੋਕ ਦੇਸ਼ ਨੂੰ ਚਲਾਓੁਣ ਦੇ ਯੋਗ ਨਹੀਂ ਹੁੰਦੇ ਹਨ? ਕੀ ਸਮਾਜ ਵਿੱਚ ਚੱਲ ਰਹੇ ਕੁਦਰਤ ਦੇ ਓੁੱਲਟ ਵਰਤਾਰੇ ਅਣਪੜ ਲੋਕਾਂ ਨੇ ਚਲਾਏ ਹਨ? ਕੀ ਕੁੱਖਾਂ ਵਿੱਚ ਧੀਆਂ ਮਾਰਨ ਨੂੰ ਵਿਦਿਆ ਰੋਕ ਸਕਦੀ ਹੈ? ਆਦਿ ਅਨੇਕਾਂ ਪਰਸਨ ਕੀਤੇ ਜਾ ਸਕਦੇ ਹਨ। ਅਣਪੜ ਲੋਕਾਂ ਨੂੰ ਘਟੀਆ ਪਰਚਾਰਿਆ ਜਾ ਰਿਹਾ ਹੈ ਪੜਿਆਂ ਲਿਖਿਆਂ ਨੂੰ ਗੁਣਾਂ ਦੀ ਖਾਣ ਦੱਸਿਆ ਜਾ ਰਿਹਾ ਹੈ। ਆਓੁ ਵਿਚਾਰ ਕਰੀਏ ਕਿ ਅਸਲੀਅਤ ਹੈ ਕੀ। 1968 ਵਿੱਚ ਜਦ ਸਮਾਜ ਦਾ ਵੱਡਾ ਹਿੱਸਾ ਅਣਪੜ ਸੀ ਤਦ ਅਦਾਲਤਾਂ ਵਿੱਚ 80% ਦੋਸੀਆਂ ਨੂੰ ਸਜਾਵਾਂ ਹੁੰਦੀਆਂ ਸਨ ਅਤੇ ਓੁਸ ਸਮੇਂ ਸਮਾਜ ਵਿੱਚ 20% ਲੋਕ ਵੀ ਪੜੇ ਹੋਏ ਨਹੀਂ ਸਨ ਪਰ  2010 ਤੱਕ ਪਹੁੰਚ ਕੇ ਅਦਾਲਤਾਂ ਸਿਰਫ 20 % ਦੋਸੀਆਂ ਨੂੰ ਹੀ ਸਜਾ ਦੇ ਪਾਓੁਦੀਆਂ ਹਨ ਭਲਾ ਕਿਓੁਂ ਜਦੋ ਕਿ ਸਮਾਜ ਦਾ 80% ਵਰਗ ਅੱਖਰੀ ਗਿਆਨ ਨਾਲ ਲੈਸ ਹੈ । ਇਹ ਕਿਓੁਂ ਹੋਇਆ ਅਸਲ ਵਿੱਚ ਸਾਡੀਆਂ ਅਦਾਲਤਾਂ ਦੇ ਜੱਜਾਂ ਅਤੇ ਸਜਾ ਦਿਵਾਓੁਣ ਵਾਲੇ ਓੁੱਚ ਯੋਗਤਾ ਪਰਾਪਤ ਵਰਗ ਨੇ ਆਪਣੇ ਆਚਰਣ ਨੂੰ ਭਿ੍ਰਸਟਤਾ ਦੇ ਵਿੱਚ ਗਰਕ ਕਰ ਲਿਆ ਹੈ । ਪੜੇ ਲਿਖੇ ਸਮਾਜ ਵਿੱਚੋਂ ਪੈਦਾ ਹੋਣ ਵਾਲੇ ਮੁਜਰਮ ਵਰਗ ਨੇ ਏਨੀ ਤਰੱਕੀ ਕਰ ਲਈ ਹੈ ਕਿ ਓੁਹ ਹੁਣ ਅਪਰਾਧ ਏਨੇ ਪਰਪੱਕ ਤਰੀਕੇ ਨਾਲ ਕਰਨਾਂ ਸਿੱਖ ਗਿਆ ਹੈ ਕਿ ਓੁਸਨੂੰ ਪਹਿਲਾਂ ਪਛਾਨਣਾਂ ਅਤੇ ਫਿਰ ਸਜਾ ਦਿਵਾਓੁਣੀ ਹੋਰ ਵੀ ਔਖੀ ਹੋ ਗਈ ਹੈ ਕਿਓੁਕਿ ਓੁਹ ਹੁਣ ਪੜਿਆਂ ਲਿਖਿਆਂ ਹੋਇਆ ਹੈ ਕੋਈ ਅਣਪੜ ਨਹੀਂ । ਸਮਾਜ ਨੇ ਪੜਕੇ ਆਪਣੇ ਆਚਰਣ ਨੂੰ ਕੋਈ ਚੰਗਾਂ ਨਹੀਂ ਬਣਾਇਆਂ ਇਸਦੇ ਓੁਲਟ ਇਸ ਪੜਾਈ ਦੇ ਸਹਾਰੇ ਆਪਣੇ ਨਿੱਤ ਦਿਨ ਦੇ ਵਰਤੋਂ ਵਿਹਾਰ ਵਿੱਚ ਸਵਾਰਥੀ ਹੋ ਗਿਆ ਹੈ ਕਿ ਨਿਮਾਣਿਆਂ ਨਿਤਾਣਿਆਂ ਨਿਓੁਟਿਆਂ ਦਾ ਸਹਾਰਾ ਬਣਨਾਂ ਹੀ ਭੁੱਲ ਗਿਆਂ ਹੈ। ਅੱਜ ਕਲ ਰਾਤ ਨੂੰ ਤਾਂ ਕੀ ਦਿਨ ਨੂੰ ਵੀ ਕਿਸੇ ਹਾਦਸੇ ਦੇ ਸਿਕਾਰ ਹੋਏ ਨੂੰ ਵੀ ਚੁੱਕਣ ਤੋਂ ਕਤਰਾ ਜਾਂਦਾਂ ਹੈ । ਅਣਪੜ ਲੋਕ ਕੁੱਖਾਂ ਵਿੱਚ ਕਤਲ ਕਰਨਾਂ ਅਤੇ ਕਰਵਾਓੁਣਾਂ ਨਹੀਂ ਜਾਣਦੇ ਸਨ ਪਰ ਜਦ ਹੀ ਆਧੁਨਿੱਕ ਡਿਗਰੀਆਂ ਨਾਲ ਲੈਸ ਡਾਕਟਰ ਆਏ ਹਨ ਭਰੂਣ ਹੱਤਿਆਂ ਦਾ ਦਰਿਆ ਵਗ ਪਿਆਂ ਹੈ। ਭਰੂਣ ਹੱਤਿਆ ਪੜਨ ਲਿਖਣ ਵਾਲੇ ਸਮਾਜ ਦੀ ਦੇਣ ਹੈ। ਜਿਓੁਂ ਹੀ ਸੰਸਾਰ ਪੜਨ ਸਿੱਖਿਆ ਤਦ ਤੋਂ ਆਮ ਵਿਅਕਤੀ ਜੋ ਕਿਰਤ ਦੇ ਸਹਾਰੇ ਗੁਜਾਰਾ ਕਰ ਲੈਂਦਾਂ ਸੀ ਤੋਂ ਕਿਰਤ ਦਾ ਅਧਿਕਾਰ ਹੀ ਖੋਹ ਲਿਆ ਗਿਆਂ ਹੈ । ਆਓੁਣ ਵਾਲੇ ਜਮਾਨੇ ਵਿੱਚ ਦੁਕਾਨ ਤੋਂ ਸਮਾਨ ਫੜਾਓੁਣ ਵਾਲਾ ਵੀ ਐਮ ਬੀ ਏ ਦੀ ਡਿਗਰੀ ਨਾਲ ਲੈਸ ਹੋਵੇ ਜਰੂਰੀ ਕਰ ਦਿੱਤਾ ਜਾਵੇਗਾ। ਹੁਣ ਤੁਹਾਨੂੰ ਕੋਈ ਤੇਰਾਂ ਤੇਰਾਂ ਤੋਲਣ ਵਾਲਾ ਨਹੀਂ ਮਿਲਦਾ ਬਜਾਰ ਵਿੱਚ । ਇੱਥੇ ਤਾਂ ਮੇਰਾ ਮੇਰਾ ਕਰਨ ਵਾਲਾ ਪੜਿਆਂ ਲਿਖਿਆ ਸੰਸਾਰ ਹੀ ਮਿਲਦਾ ਹੈ। ਇਹ ਵਿਦਿਆ ਹੀ ਹੈ ਜਿਸਨੇ ਸਮਾਜ ਵਿੱਚ ਭਾਈ ਨੂੰ ਭਾਈ ਦਾ ਹੀ ਦੁਸਮਣ ਬਣਾ ਦਿੱਤਾ ਹੈ। ਦੋਸਤ ਜੋ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਮੁਸਕਲ ਖੋਜ ਹੁੰਦੀ ਹੈ ਦੀ ਅੱਜ ਦੇ ਜਮਾਨੇ ਵਿੱਚ ਲੋੜ ਹੀ ਖਤਮ ਕੀਤੀ ਜਾ ਰਹੀ ਹੈ। ਅੱਜ ਕਲ ਤਾਂ ਦੋਸਤ ਵੀ ਫੇਸ ਬੁੱਕ ਤੇ ਹੀ ਭਾਲ ਕੇ ਸਾਰ ਲਿਆ ਜਾ ਰਿਹਾ ਹੈ।
               ਇਹ ਵਿਦਿਆ ਸਾਨੂੰ ਧਰਮ ਤੋਂ ਰਹਿਤ ਬੇਕਿਰਕ ਸਮਾਜ ਵਿੱਚ ਬਦਲੀ ਜਾ ਰਹੀ ਹੈ ਕਿਓੁਂਕਿ ਅੱਜ ਦੀ ਵਿਦਿਆਂ ਮਨੁੱਖ ਦੇ ਆਚਰਣ ਦੀ ਓੁਸਾਰੀ ਸਵਾਰਥ ਤੇ ਕਰ ਰਹੀ ਹੈ। ਇਹ ਸਾਨੂੰ ਦੋ ਰੁਪਏ ਦੀ ਚੀਜ ਚਾਰ ਰੁਪਏ ਵਿੱਚ ਵੇਚਣ ਨੂੰ ਬੇਈਮਾਨੀ ਨਹੀ ਮੁਨਾਫਾ ਜਾਂ ਸੁੱਧ ਲਾਭ ਦਰਸਾਓੁਦੀ ਅਤੇ ਸਿਖਾਓੁਦੀ  ਹੈ । ਇਸ ਵਿੱਦਿਆ ਰਾਂਹੀ੍ ਭਾਰਤ ਦੀ ਮੂਲ ਜਾਤੀਆਂ ਤੇ ਕਬਜੇ ਕਰਕੇ ਰਾਜ ਕਰਨ ਵਾਲੇ ਆਰੀਅਨ ਆਏ ਹੋਏ ਦਰਸਾਏ ਜਾ ਰਹੇ ਹਨ ਜੋ ਧਾੜਵੀ ਸਨ ਪਰ ਜਦ ਮੁਸਲਮਾਨ ਸਾਸਕਾਂ ਬਾਰੇ ਦੱਸਿਆਂ ਜਾਂਦਾਂ ਹੈ ਤਦ ਕਿਹਾ ਜਾਂਦਾਂ ਹੈ ਕਿ ਅਬਦਾਲੀ ਦੇ ਹਮਲੇ ਕਿੰਨੇ ਹੋਏ ਬਾਬਰ ਦੇ ਕਿੰਨੇ ਆਦਿ। ਆਰੀਅਨ ਹਮਲਾਵਰ ਨੂੰ ਮਹਿਮਾਨ ਅਤੇ ਮੁਗਲ ਹਮਲਾਵਰਾਂ ਨੂੰ ਸੈਤਾਨ ਅਤੇ ਜਾਲਮ ਦਰਸਾਓੁਂਦੀ ਹੈ ਅੱਜ ਦੀ ਵਿਦਿਆ। ਜੋ ਵਿਦਿਆ ਮਨੁੱਖ ਨੂੰ ਅੱਖਰੀ ਗਿਆਨ ਦੀ ਥਾਂ ਦਿਮਾਗ ਧੋਣ (ਬਰੇਨ ਵਾਸ਼) ਕਰਨ ਲਈ ਵਰਤੀ ਜਾਂਦੀ ਹੈ ਓੁਹ ਅਸਲ ਵਿੱਚ ਵਿੱਦਿਆ ਹੁੰਦੀ ਨਹੀਂ ਪਰ ਵਿੱਦਿਆ ਦਰਸਾਈ ਜਾ ਰਹੀ ਹੈ । ਇਸ ਤਰਾਂ ਦੀ ਵਿਦਿਆਂ ਨਾਲ ਲੈਸ ਸਮਾਜ ਕੋਈ ਪੜਿਆਂ ਲਿਖਿਆ ਸਮਾਜ ਨਹੀਂ ਹੁੰਦਾਂ ਜਾਲਮ ਸਮਾਜ ਜਰੂਰ ਹੋ ਸਕਦਾ ਹੈ। ਧਾਰਮਿਕ ਮਹਾਂਪੁਰਸਾਂ ਅਨੁਸਾਰ ਵਿੱਦਿਆ ਵਿਚਾਰੀ ਜਾਵੇ ਤਦ ਇਹ ਪਰਓੁਪਕਾਰੀ ਹੁੰਦੀ ਹੈ।ਅੱਜ ਦੀਆਂ ਲੁੱਟ ਅਤੇ ਬਹੁਰਾਸਟਰੀ ਕੰਪਨੀਆਂ ਦੀਆਂ ਏਜੰਟ ਸਰਕਾਰਾਂ ਦੀ ਚਲਾਈ ਜਾ ਰਹੀ ਵਿਦਿਆਂ ਵਿਦਿਆ ਨਾਂ ਹੋ ਕੇ ਸਿਰਫ ਵਪਾਰ ਹੈ। ਵਪਾਰ ਵਾਲੀ ਵਿਦਿਆ ਵਿਚੋਂ ਕੋਈ ਪੜਿਆਂ ਲਿਖਿਆ ਸਮਾਜ ਨਹੀਂ ਨਿਕਲਦਾ ਬਲਕਿ ਅਣਪੜ ਮੂਰਖ ਅਤੇ ਲੋੜਾ ਦਾ ਗੁਲਾਮ ਸਮਾਜ ਨਿਕਲਦਾ ਹੈ ਜਿਸ ਦਾ ਅੰਤ ਹਮੇਸਾਂ ਮਾੜਾ ਹੁੰਦਾ ਹੈ। ਜਿੰਦਗੀ ਦਾ ਚੌਥਾਂ ਪਹਿਰ ਜੋ ਸਵਰਗ ਜਾਂ ਨਰਕ ਹੁੰਦਾਂ ਹੈ ਅਤੇ ਅੱਜ ਦੇ ਮਨੁੱਖ ਅਤੇ ਸਮਾਜ ਦਾ ਚੌਥਾਂ ਪਹਿਰ ਨਰਕ ਵਿੱਚ ਵਿਚਰਦਾ ਹੈ। ਅੱਜ ਦੇ ਮਨੁੱਖ ਕੋਲ ਲੱਖ ਵਿਦਿਆਂ ਹੋਵੇ ਪਰ ਅੰਤਲੇ ਸਮੇਂ ਓੁਸਦੇ ਪੇਟ ਚੋਂ ਜੰਮੇ ਹੋਏ ਆਧੁਨਿਕ ਵਿਦਿਆ ਦੇ ਜਹਾਜ ਤੇ ਚੜਕੇ ਕਿਧਰੇ ਦੂਰ ਦੁਰਾਡੇ ਬੈਠੇ ਹੁੰਦੇ ਹਨ। ਬਹੁਤਿਆਂ ਨੂੰ ਤਾਂ ਹੁਣ ਆਪਣੇ ਸਿਵੇ ਦੀ ਅੱਗ ਬਾਲਣ ਲਈ ਵੀ ਸਰਕਾਰੀ ਕਰਮਚਾਰੀਆਂ ਦੀ ਲੋੜ ਪੈਣ ਲੱਗ ਪਈ ਹੈ।
                        ਗੁਰਬਾਣੀ ਅਨੁਸਾਰ ਪੜਿਆ ਹੋਵੈ ਗੁਨਾਹਗਾਰ ਤਾਂ ਓੁਮੀ ਸਾਧ ਨਾਂ ਮਾਰੀਐ ਦਾ ਭਾਵ ਹੈ ਕਿ ਜੇ ਦੋਸੀ ਤਾਂ ਪੜੇ ਲਿਖੇ ਹੋਵਣ ਪਰ ਓੁਹਨਾਂ ਦੀ ਥਾਂ ਓੁਮੀ ਸਾਧ ਭਾਵ ਅਣਪੜ ਨੂੰ ਦੋਸੀ ਨਾਂ ਗਰਦਾਨੋ। ਅੱਜ ਦੇ ਸਮਾਜ ਦੇ ਬਹੁਤੇ ਕਸੂਰ ਪੜੇ ਲਿਖੇ ਸਮਾਜ ਦੀ ਹੀ ਦੇਣ ਹਨ ਪਰ ਇਸ ਲਈ ਅਣਪੜ ਲੋਕਾਂ ਨੂੰ ਦੋਸੀ ਗਰਦਾਨਿਆਂ ਨਹੀਂ ਜਾਣਾਂ ਚਾਹੀਦਾ। ਅੱਜ ਦੀ ਰਾਜਸੱਤਾਂ ਲਈ ਘੱਟੋ ਘੱਟ ਵਿਦਿਅਕ ਯੋਗਤਾ ਦੇ ਨਾਂ ਥੱਲੇ ਅਣਪੜ ਜੋ ਬਹੁਤੇ ਇਮਾਨਦਾਰ ਹੁੰਦੇ ਹਨ ਨੂੰ ਬਾਹਰ ਕਰਕੇ ਅਖੌਤੀ ਪੜੇ ਲਿਖੇ ਲੋਕ ਹੜੱਪਣਾਂ ਚਾਹੁੰਦੇ ਹਨ ਇਹ ਸਿਰਫ ਇਸ ਦੁਨੀਆਂ ਨੂੰ ਕੰਟਰੋਲ ਕਰਨ ਵਾਲੇ ਬਹੁਰਾਸਟਰੀ ਕੰਪਨੀਆਂ ਦੀ ਚਾਲ ਸਮਝਣਾਂ ਚਾਹੀਦਾ ਹੈ ਜੋ ਹਰ ਮੁਲਕ ਦੀ ਰਾਜ ਸੱਤਾ ਆਪਣੇ ਪੜੇ ਲਿਖੇ ਧੋਤੇ ਦਿਮਾਗ ਵਾਲੇ ਲੋਕਾਂ ਦੇ ਹੱਥ ਦੇਣਾਂ ਚਾਹੁੰਦੀਆਂ ਹਨ। ਸਮਾਜ ਅਤੇ ਸਰਕਾਰ ਦੀ ਵਾਗਡੋਰ ਇਮਾਨਦਾਰ ਓੁੱਚੇ ਆਚਰਣ ਵਾਲੇ ਲੋਕਾਂ ਦੇ ਹੱਥ ਹੋਣੀ ਚਾਹੀਦੀ ਹੈ । ਇਸਨੂੰ ਵਿਦਿਅਕ ਯੋਗਤਾ ਦੇ ਸਹਾਰੇ ਹੀ ਬੇਈਮਾਨਾਂ  ਦੇ ਹੱਥ ਕਦਾਚਿੱਤ ਨਹੀਂ ਦਿੱਤਾ ਜਾਣਾਂ ਚਾਹੀਦਾ।
           ਗੁਰਚਰਨ ਪੱਖੋਕਲਾਂ 9417727245

Wednesday 7 March 2012

ਜਦ ਮਨੁੱਖ ਦੀ ਗਿਆਨ ਵਾਲੀ ਅੱਖ ਖੁਲਦੀ ਹੈ

ਜਦ ਮਨੁੱਖ ਦੀ ਗਿਆਨ ਵਾਲੀ ਅੱਖ ਖੁਲਦੀ ਹੈ     ਗੁਰਚਰਨ ਪੱਖੋਕਲਾਂ  9417727245
ਜਦ ਵੀ ਮਨੁੱਖ ਸੁੱਤਾ ਹੁੰਦਾਂ ਹੈ ਤਦ ਓੁਸਦੇ ਲਈ ਸੰਸਾਰ ਦੀ ਕੋਈ ਹੋਂਦ ਨਹੀਂ ਹੁੰਦੀ ਪਰ ਜਦ ਹੀ ਓੁਸਦੀ ਅੱਖ ਜਾਗਣ ਲੱਗਦੀ ਹੈ ਤਦ ਇੱਕ ਸੁਪਨਿਆਂ ਦਾ ਸੰਸਾਰ ਓੁਪਜਣਾਂ ਸੁਰੂ ਹੋ ਜਾਂਦਾਂ ਹੈ । ਜਦ ਮਨੁੱਖ ਸੰਸਾਰੀ ਰੂਪ ਵਿੱਚ ਜਾਗ ਪੈਂਦਾਂ ਹੈ ਫਿਰ ਓੁਸਨੂੰ ਪਰਤੱਖ ਸੰਸਾਰ ਦੇ ਦਰਸਨ ਹੁੰਦੇ ਹਨ ਪਰੰਤੂ ਇਹ ਦਿਖਣ ਵਾਲੇ ਸੰਸਾਰ ਵੀ ਸੀਮਾ ਦੇ ਅੰਦਰ ਹੀ ਹੁੰਦੇ ਹਨ । ਕਾਦਰ ਅਤੇ ਕੁਦਰਤ ਦਾ ਫਿਰ ਵੀ ਕੋਈ ਅੰਤ ਨਹੀਂ ਹੁੰਦਾਂ ਇਸਦੇ ਅਨੇਕਾਂ ਭੇਦ ਫਿਰ ਵੀ ਅਣਜਾਣੇ ਰਹਿੰਦੇ ਹਨ। ਇਹਨਾਂ ਅਸੀਮ ਭੇਦਾ ਨੂੰ ਜਾਣਨ ਲਈ ਇੱਕ ਤੀਜੇ ਨੇਤਰ ਦੀ ਲੋੜ ਪੈਂਦੀ ਹੈ ਜੋ ਗਿਆਨ ਦੀ ਅੱਖ ਹੁੰਦੀ ਹੈ।  ਮਨੁੱਖੀ ਅੱਖ ਦੀ ਨਜਰ ਵਿੱਚ ਸੂਰਜ ਰੋਜਾਨਾ ਹੀ ਛਿਪਦਾ ਅਤੇ ਚੜਦਾ ਹੈ ਪਰ ਜਦ ਵੀ ਗਿਆਨ ਦੀ ਅੱਖ ਨਾਲ ਦੇਖੋਗੇ ਤਦ ਪਤਾ ਲੱਗਦਾ ਹੈ ਕਿ ਸੂਰਜ ਤਾਂ ਛਿਪਦਾ ਨਹੀ ਹੈ। ਕੁੱਝ ਸਮਾਂ ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰਦਾ ਸੀ ਕਿ ਤਾਰ ਤੋ ਬਿਨਾਂ ਵੀ ਹਜਾਰਾਂ ਮੀਲ ਦੂਰ ਬੈਠਿਆਂ ਨਾਲ ਗੱਲਾਂ ਕੀਤੀਆਂ ਜਾ ਸਕਣਗੀਆਂ। ਜਦ ਮਨੁੱਖ ਨੇ ਇੱਕ ਪੱਥਰ ਨੂੰ ਰੋੜਿਆ ਹੋਵੇਗਾ ਕੀ ਓੁਹ ਜਾਣਦਾ ਸੀ ਕਿ ਇਹ ਪੱਥਰ ਨੂੰ ਰੋੜਨਾਂ ਇੱਕ ਦਿਨ ਅੱਜ ਦੀਆਂ ਤੇਜ ਰਫਤਾਰ ਸਾਧਨਾਂ ਨੂੰ ਜਨਮ ਦੇ ਧਰੇਗਾ। ਹਵਾ ਵਿੱਚ ਓੁੱਡਦੇ ਪੰਛੀਆਂ ਨੂੰ ਦੇਖਕੇ ਓੁੱਡਣ ਦੀ ਸੋਚ ਨੇ ਹੀ ਅੱਜ ਸਾਨੂੰ ਪੁਲਾੜ  ਤੱਕ ਪਹੁੰਚਣ ਦੇ ਰਸਤੇ ਖੋਲ ਦਿੱਤੇ ਹਨ। ਭਾਵੇਂ ਅੱਜ ਦਾ ਮਨੁੱਖ ਦਾਅਵਾ ਕਰੇ ਕਿ ਇਹ ਤਰੱਕੀ ਵਿਗਿਆਨ ਨਾਲ ਭਰਭੂਰ ਆਧੁਨਿਕ ਜਮਾਨੇ ਦੀ ਦੇਣ ਹੈ ਅਸਲ ਵਿੱਚ ਇਸ ਦੀਆਂ ਜੜਾਂ ਵੀ ਬਾਬੇ ਆਦਮ ਦੇ ਜਮਾਨੇ ਦੇ ਮਨੁੱਖ ਵਿੱਚ ਹੀ ਹਨ ।  ਜੇ ਪੱਥਰ ਯੁੱਗ ਦਾ ਮਨੁੱਖ ਪਹੀਆ ਨਾਂ ਬਣਾਓੁਦਾਂ ਤਦ ਅੱਜ ਦੇ ਤੇਜ ਰਫਤਾਰ ਸਾਧਨਾਂ ਨੇ ਵੀ ਕਿੱਥੋਂ ਬਣਨਾਂ ਸੀ। ਜੇ ਪਹਿਲਾਂ ਪਾਈਪ ਵਿੱਚ ਦੀ ਅਵਾਜ ਦੂਰ ਪਹੁੰਚਾਓੁਣ ਦੀ ਮਨੁੱਖ ਨਾਂ ਸੋਚਦਾ ਤਾਂ ਅੱਜ ਦੇ ਮੋਬਾਈਲ ਵੀ ਪੈਦਾ ਨਹੀਂ ਹੋਣੇ ਸੀ। ਅਸਲ ਵਿੱਚ ਮਨੁੱਖ ਵਿੱਚ ਕੁਦਰਤ ਨੇ ਅਜਾਦ ਸੋਚਣ ਦੀ ਜੋ ਕਲਾ ਭਰੀ ਹੈ ਓੁਸ ਨੇ ਹੀ ਇਸਨੂੰ ਕੁਦਰਤੀ ਸੰਸਾਰ ਦੀ ਥਾਂ ਮਨੁੱਖੀ ਸੰਸਾਰ ਸਿਰਜਣ ਦੇ ਵੱਲ ਤੋਰਿਆ ਹੈ।
           ਮਨੁੱਖ ਦੀ ਤਰੱਕੀ ਦੇ ਅੰਤ ਬਾਰੇ ਤਾਂ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਹ ਤਰੱਕੀ ਅਸਲ ਵਿੱਚ ਮਨੁੱਖ ਦੀ ਗਿਆਨ ਵਾਲੀ ਅੱਖ ਦੇ ਖੁੱਲਣ ਦਾ ਕਮਾਲ ਹੈ। ਜਿੰਹਨਾਂ ਮਨੁੱਖਾਂ ਦੀ ਗਿਆਨ ਵਾਲੀ ਅੱਖ ਖੁਲੀ ਹੈ ਓੁਹ ਵਿਗਿਆਨੀ , ਗਿਆਨੀ, ਸੰਤ, ਆਦਿ ਮਹਾਨ ਮਨੁੱਖੀ ਪਦਵੀਆਂ ਹਾਸਲ ਕਰਨ ਦੇ ਯੋਗ ਹੋਏ ਅਤੇ ਕੁਦਰਤ ਦੇ ਭੇਦ ਸਮਝਣ ਦੇ ਸਮਰੱਥ ਹੋਕੇ ਦੁਨੀਆਂ ਲਈ ਰਾਹ ਰੁਸਨਾਓੁਦੇ ਰਹੇ। ਗਿਆਨ ਵਿਹੂਣੇ ਮਨੁੱਖ ਹਮੇਸਾਂ ਹੰਕਾਰੀ ਬਿਰਤੀ ਨਾਲ ਸਦਾ ਹੀ ਅਗਿਆਨ ਦੇ ਘੋੜੇ ਤੇ ਸਵਾਰ ਹੋਕੇ  ਗਿਆਨੀਆਂ ,ਵਿਗਿਅਨੀਆਂ ,ਸਹੀਦਾਂ ,ਸੰਤਾਂ ਦਾ ਰਾਹ ਰੋਕਦੇ ਹੋਏ ਇਹਨਾਂ ਦਾ ਵਿਰੋਧ ਕਰਦੇ ਰਹੇ ਹਨ। ਜਦ ਭਾਖੜਾ ਡੈਮ ਬਣਾਕੇ ਬਿਜਲੀ ਪੈਦਾ ਕੀਤੀ ਜਾਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਸਨ ਤਦ ਇਹਨਾਂ ਤਰਕਾਂ ਦੇ ਸਾਹ ਸਵਾਰਾਂ ਨੇ ਇਸ ਦਾ ਵਿਰੋਧ ਇਹ ਕਹਿਕੇ ਕੀਤਾ ਕਿ ਜਦ ਪਾਣੀ ਵਿੱਚੋਂ  ਬਿਜਲੀ ਕੱਢ ਲਈ ਗਈ ਤਦ ਇਹ ਪਾਣੀ ਕਿਸ ਕੰਮ ਦਾ ਰਹਿ ਜਾਵੇਗਾ। ਜਦ ਪਹਿਲੀ ਵਾਰ ਭਾਰਤ ਵਿੱਚ ਰੇਲ ਆਈ ਤਦ ਵੀ ਬਹੁਤ ਸਾਰੇ ਲੋਕ ਆਖਦੇ ਸਨ ਕਿ ਇਸ ਵਿੱਚ ਜਰੂਰ ਕਿਧਰੇ ਲੁਕੋਕੇ ਬਲਦ ਜੋੜੇ ਹੋਏ ਹੋਣਗੇ ਆਦਿ। ਕੁਦਰਤ ਹਮੇਸਾਂ ਆਪਣੀ ਬੁੱਕਲ ਵਿੱਚ ਅਸੰਖ ਭੇਤ ਛੁਪਾਈ ਰੱਖਦੀ ਹੈ ਜਿਸ ਵਿੱਚੋਂ ਸਮੇਂ ਸਮੇਂ ਤੇ ਇਸ ਵਿੱਚੋਂ ਓੁਪਜੇ ਮਨੁੱਖ ਆਦਿ ਿਤਨਕੇ ਸਮਾਨ ਜੀਵ ਕਦੀ ਕਦੀ ਕੁੱਝ ਭੇਦ ਸਮਝ ਲੈਦੇਂ ਹਨ ਅਤੇ ਜਿੱਤ ਦੇ ਲਲਕਾਰੇ ਮਾਰਨੇ ਸੁਰੂ ਕਰ ਦਿੰਦੇ ਹਨ ਕਿ ਓੁਹ ਹੁਣ ਕੁਦਰਤ ਓੁੱਪਰ ਜਿੱਤ ਪਾਕੇ ਹੀ ਹਟਣਗੇ ਪਰ ਇਹ ਜਿੱਤ ਮਨੁੱਖ ਨੂੰ ਕਦੀ ਨਸੀਬ ਨਹੀਂ ਹੋਵੇਗੀ। ਕੁਦਰਤ ਵਿੱਚੋਂ ਮਨੁੱਖ ਓੁਪਜਿਆ ਹੈ ਮਨੁੱਖ ਨੇ ਕੁਦਰਤ ਨਹੀਂ ਪੈਦਾ ਕੀਤੀ। ਮਨੁੱਖ ਕੁਦਰਤ ਦਾ ਪੈਦਾਵਾਰ ਹੈ ਇਸ ਲਈ ਹਮੇਸਾਂ ਹੀ ਕੁਦਰਤ ਤੋਂ ਛੋਟਾ ਰਹੇਗਾ । ਕੁਦਰਤ ਜਾਂ ਖੁਦਾ ਨਾਲ ਇੱਕਮਿਕ ਗਿਆਨੀ ਅਤੇ ਵਿਗਿਆਨੀ ਤਾਂ ਇਸ ਨੂੰ ਸਮਝਣ ਕਰਕੇ ਨਿਮਾਣੇ ਬਣੇ ਰਹਿੰਦੇ ਹਨ ਪਰ ਅਗਿਆਨੀ ਲੋਕ ਜੋ ਗਿਆਨ ਅਤੇ ਵਿਗਿਅਨ ਤੋਂ ਕੋਹਾਂ ਦੂਰ ਹੁੰਦੇ ਹਨ ਆਪਣੇ ਆਪ ਨੂੰ ਕੁਦਰਤ ਤੋਂ ਵੱਡਾ ਬਣਕੇ ਤਰਕਾਂ ਦੇ ਸਹਾਰੇ ਜਾਂ ਦੂਸਰਿਆਂ ਦੀਆਂ ਬਣਾਈਆਂ ਚੀਜਾਂ  ਦੇ ਸਹਾਰੇ ਵੱਡੇ ਬਣਨ ਦੀ ਕੋਸਿਸ ਕਰਦੇ ਹਨ ਅਤੇ ਹਮੇਸਾਂ ਹਾਰਦੇ ਰਹਿੰਦੇ ਹਨ। ਚੰਗੇ ਅਤੇ ਮਸਹੂਰ ਸਫਲ ਡਾਕਟਰ ਕਦੀ ਵੀ ਦਾਅਵਾ ਨਹੀਂ ਕਰਦੇ ਕਿ ਓੁਹ ਹਰ ਬਿਮਾਰੀ ਠੀਕ ਕਰ ਸਕਦੇ ਹਨ ਓੁਹ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਅਸੀਂ ਦਵਾਈ ਨਾਲ ਇਲਾਜ ਕਰਨ ਦੀ ਕੋਸਿਸ ਕਰਦੇ ਹਾਂ ਪਰ ਅਸਲ ਤੰਦਰੁਸਤੀ ਤਾਂ ਕੁਦਰਤ ਜਾਂ ਓੁਸ ਅਣਜਾਣੀ ਖੁਦਾਈ ਤਾਕਤ ਦੇ ਹੱਥ ਹੁੰਦੀ ਹੈ।
    ਸੋ ਜਦ ਤੱਕ ਮਨੁੱਖ ਦੁਨੀਆਂ ਨੂੰ ਅੱਖਾ ਬੰਦ ਕਰਕੇ ਗਿਆਨ ਦੀ ਅੱਖ ਨਾਲ ਦੇਖਦਾ ਹੈ ਤਦ ਹੀ ਸੱਚ ਅਤੇ ਅਸਲੀਅਤ ਦੇ ਨੇੜੇ ਹੁੰਦਾਂ ਹੈ। ਗੁਰਬਾਣੀ ਵਿੱਚ ਮਹਾਨ ਗੁਰੂ ਵੀ ਦੁਨੀਆਂ ਅਤੇ ਕੁਦਰਤ ਨੂੰ ਅੱਖਾਂ ਬਾਝੋਂ ਦੇਖਣਾਂ ਅਤੇ ਕੰਨਾਂ ਬਾਝੋਂ ਸੁਣਨ ਦੀ ਬਾਤ ਪਾਓੁਂਦੇ ਹਨ। ਪਰ ਦੁਨੀਆਂ ਵਿੱਚ ਖੁਭਿਆ ਹੋਇਆ ਮਨੁੱਖ ਨਾਂ ਆਪਣੀਆਂ ਅੱਖਾਂ ਬੰਦ ਕਰਦਾ ਹੈ ਅਤੇ ਨਾਂ ਹੀ ਕੰਨਾਂ ਤੇ ਹੱਥ ਰੱਖਦਾ ਹੈ। ਜਦ ਕੁਦਰਤ ਮਨੁੱਖ ਦੀਆਂ ਇਹ ਦੁਨੀਆਂ ਦੇਖਣ ਸੁਣਨ ਵਾਲੀਆਂ ਇੰਦਰੀਆਂ ਬੰਦ ਕਰਦੀ ਹੈ ਤਦ ਤੱਕ ਵਕਤ ਗੁਜਰ ਚੁੱਕਿਆ ਹੁੰਦਾਂ ਹੈ।
ੲਮੇਲ  gspkho@gmail.com

ਇੱਕ ਵਾਰ ਫਿਰ ਜਿੱਤਿਆ ਪੰਜਾਬ ਦਾ ਵੋਟਰ ?

ਇੱਕ ਵਾਰ ਫਿਰ ਜਿੱਤਿਆ ਪੰਜਾਬ ਦਾ ਵੋਟਰ ?   ਗੁਰਚਰਨ ਪੱਖੋਕਲਾਂ 9417727245
 ਅੱਸੀਵਿਆ ਦੇ ਦਹਾਕੇ ਬਾਰੇ ਇੱਕ ਅਖਬਾਰ ਸਮੂਹ ਵੱਲੋਂ ਪੁੱਛਿਆ ਗਿਆ ਕਿ ਦੱਸੋ ਇਸ ਦਹਾਕੇ ਦਾ ਸਭ ਤੋਂ ਤਾਕਤਵਰ ਕੌਣ ਹੈ । ਇਸ ਦੇ ਜਵਾਬ ਵਿੱਚ ਬਹੁਤ ਸਾਰੇ ਓੁੱਤਰ ਪਾਠਕਾਂ ਵੱਲੋਂ ਦਿੱਤੇ ਗਏ ਜਿਸ ਵਿੱਚ ਇੰਦਰਾਂ ਗਾਂਧੀ ਤੋਂ ਲੈਕੇ ਸੰਤ ਭਿੰਡਰਾਂਵਾਲੇ ਤੱਕ ਅਨੇਕਾਂ ਹੀ ਸਿਰ ਕੱਢ ਨੇਤਾਵਾਂ ਅਤੇ ਲੋਕ ਆਗੂਆਂ ਬਾਰੇ ਪਾਠਕਾਂ ਵੱਲੋਂ ਆਪੋ ਆਪਣਾਂ ਮੱਤ ਪਰਗਟ ਕੀਤਾ ਗਿਆ ਪਰ ਆਖਰ ਵਿੱਚ ਅਖਬਾਰ ਸਮੂਹ ਨੇ ਫੈਸਲਾ ਦਿੱਤਾ ਕਿ  ਇਸ ਦਹਾਕੇ ਦਾ ਸਭ ਤੋਂ ਤਾਕਤਵਰ ਅਤੇ ਸਿਆਣਾਂ ਭਾਰਤੀ ਵੋਟਰ ਹੈ ਜਿਸ ਨੇ ਦਸਾਂ ਸਾਲਾਂ ਵਿੱਚ ਹਿੰਦੋਸਤਾਨ ਵਰਗੇ ਵਿਸਾਲ ਮੁਲਕ ਵਿੱਚ ਤਿੰਨ ਸਰਕਾਰਾਂ ਦੇ ਤਖਤੇ ਮੂਧੇ ਮਾਰੇ ਹਨ । ਇਹਨਾਂ ਤਖਤਾ ਪਲਟ  ਵਰਤਾਰਿਆਂ ਵਿੱਚ ਖੂਨ ਦਾ ਕਤਰਾ ਵੀ ਨਹੀਂ ਡੋਲਿਆ ਅਤੇ ਸਰਕਾਰਾਂ ਵੀ ਬਦਲ ਦਿੱਤੀਆਂ । 2012 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਫਿਰ ਇਸੇ ਗੱਲ ਨੂੰ ਸਿੱਧ ਕੀਤਾ ਹੈ ਕਿ ਅਸਲ ਵਿੱਚ ਵੋਟਰ ਹੀ ਤਾਕਤਵਰ ਹੈ ਜੋ ਵੱਡੇ ਵੱਡੇ ਰਾਜਨੀਤਕਾਂ ਅਤੇ ਸਿਆਣਿਆਂ ਦੀ ਸੋਚ ਨੂੰ ਓੁਲਟਾ ਕੇ ਰੱਖ ਗਿਆ ਹੈ। ਇੱਥੋਂ ਤੱਕ ਕੇ ਜਿੱਤਣ ਵਾਲੇ ਵੀ ਜੋ ਹਾਰ ਮੰਨ ਬੈਠੇ ਸਨ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਕਿ ਸਾਡਾ ਫੈਸਲਾ ਕੀ ਹੈ । ਇਸ ਵਾਰ ਜਿੰਨੇ ਵੀ ਚੋਣ ਸਰਵੇਖਣ ਆਏ ਸਨ ਸਭ ਵਿੱਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਜਿੱਤ ਨਸੀਬ ਅਕਾਲੀ ਦਲ ਨੂੰ ਹੋਈ ਹੈ। ਖੁਦ ਅਕਾਲੀ ਦਲ ਦੇ ਆਗੂਆ ਨੇ ਚੋਣਾਂ ਤੋਂ ਬਾਦ ਜਿਸ ਤਰਾਂ ਰਾਜਧਾਨੀ ਨੂੰ ਛੱਡ ਕੇ ਆਪਣੇ ਘਰਾਂ ਵੱਲ ਮੂੰਹ ਕਰ ਲਿਆ ਸੀ ਦੱਸ ਰਿਹਾ ਸੀ ਕਿ ਵਰਤਮਾਨ ਸਰਕਾਰ ਚਲਾ ਰਹੇ ਆਗੂਆ ਨੂੰ ਆਸ ਹੀ ਨਹੀਂ ਰਹੀ ਸੀ ਕਿ ਇਤਿਹਾਸ ਨੂ ਓੁਲਟਾ ਕੇ ਲੋਕ ਓੁਹਨਾਂ ਨੂੰ ਹੀ ਦੁਬਾਰਾ ਮੌਕਾ ਦੇਣਗੇ। ਦੂਸਰੇ ਪਾਸੇ ਵਿਰੋਧੀਆਂ ਦੇ ਆਗੂ ਕਾਂਗਰਸ ਪਾਰਟੀ ਅਤੇ ਸਾਝਾਂ ਮੋਰਚਾ ਵਾਲੇ ਤਾਂ ਆਪੋ ਆਪਣੇ ਫੈਸਲੇ ਵੀ ਦੇਣ ਲੱਗ ਪਏ ਸਨ ਕਿ ਅਸੀਂ ਤਾਂ ਆਪਣੀ ਮਰਜੀ ਚਲਾਵਾਂਗੇ। ਇਹਨਾਂ ਕਾਹਲਿਆਂ ਨੇ ਤਾਂ ਵੋਟਰ ਮਹਾਰਾਜ ਦੇ ਫੈਸਲੇ ਨੂੰ ਸੁਣਨ ਦੀ ਵੀ ਲੋੜ ਨਹੀਂ ਸਮਝੀ  ਅਤੇ ਇਸਦੇ ਓੁਲਟ  ਕਾਂਗਰਸੀ ਆਗੂਆਂ ਨੇ ਤਾਂ ਧਮਕੀ ਭਰੇ ਫੈਸਲੇ ਸੁਣਾਓੁਣੇ ਸੁਰੂ ਕਰ ਦਿੱਤੇ । ਸਾਝੇ ਮੋਰਚੇ ਦੇ ਆਗੂ ਸਭ ਨੂੰ ਆਪਣੀਆਂ ਓੁਗਲਾਂ ਤੇ ਨਚਾਓੁਣ ਦੀਆਂ ਸਕੀਮਾਂ ਬਣਾਓੁਣ ਅਤੇ ਬੋਲਣ ਲੱਗ ਪਏ ਸਨ । ਅਸਲ ਵਿੱਚ ਵੋਟਰ ਨੇ ਇਸ ਵਾਰ ਆਪਣਾਂ ਫੈਸਲਾ ਆਪਣੇ ਬੋਝੇ ਵਿੱਚ ਹੀ ਰੱਖਿਆ ਅਤੇ ਜੋ ਚੋਣ ਕਮਿਸਨ ਦੀਆਂ ਮਸੀਨਾਂ ਰੂਪੀ ਲਾਕਰ  ਵਿੱਚ ਲੁਕਾਈ ਰੱਖਿਆ ਗਿਆ ।
        ਵਿਰੋਧੀ ਰਾਜਨੀਤਕ ਆਗੂ ਲੋਕ ਫਤਵੇ ਦੇ ਫੈਸਲੇ ਦੇ ਸਨਮਾਨ ਵਿੱਚ ਇੱਕ ਮਹੀਨੇ ਤੱਕ ਆਪਣਾਂ ਮੂੰਹ ਬੰਦ ਰੱਖਕੇ ਵੋਟਰ ਦੇ ਫੈਸਲੇ ਨੂੰ ਇੱਜਤ ਦੇਕੇ ਓੁਡੀਕਣ ਤੋਂ ਵੀ ਨਾਬਰ ਹੋਕੇ ਵੋਟਰ ਮਹਾਰਾਜ ਦੀ ਬੇਅਦਬੀ ਦੇ ਦੋਸੀ ਬਣ ਗਏ ਸਨ ਜਿਸ ਦਾ ਨਤੀਜਾ ਅਤੇ ਸਜਾ ਓੁਹਨਾਂ ਨੂੰ ਭੁਗਤਣੀ ਪਈ ਕਿਓੁਕਿ ਨਤੀਜੇ ਆਓੁਣ ਤੋਂ ਬਾਅਦ ਓੁਹਨਾਂ ਕੋਲ ਮੂੰਹ ਛਪਾਓੁਣ ਜੋਗਾ ਵੀ ਕੁੱਝ ਵੀ ਨਾਂ ਰਿਹਾ। ਇਸ ਦੇ ਓੁਲਟ ਰਾਜ ਕਰਦੀ ਪਾਰਟੀ  ਵੋਟਰ ਮਹਾਰਾਜ ਦੇ ਕਰੋਪ ਤੋਂ ਡਰਦੀ ਹੋਈ ਰਾਜਧਾਨੀ ਹੀ ਖਾਲੀ ਕਰਕੇ ਭੱਜ ਗਈ । ਸਾਇਦ ਵੋਟਰ ਮਹਾਰਾਜ ਨੂੰ ਓੁਸਦੇ ਕਰੋਪ ਤੋਂ ਡਰਨ ਕਰਕੇ ਹੀ ਰਾਜ ਕਰਦੀ ਪਾਰਟੀ ਤੇ ਤਰਸ ਆ ਗਿਆ ਅਤੇ ਡਰਨ ਵਾਲੀ ਪਾਰਟੀ ਨੂੰ ਰਾਜ ਕਰਨ ਲਈ ਦੁਬਾਰਾ ਗੱਦੀ ਬਖਸ ਦਿੱਤੀ ਗਈ । ਇਸ ਦੇ ਓੁਲਟ ਰਾਜ ਗੱਦੀ ਨੂੰ ਮੱਲਣ ਲਈ ਕਾਹਲੇ ਵਿਰੋਧੀ ਆਗੂ ਏਨੇ ਗਰਜਣ ਲੱਗੇ ਸਨ  ਅਤੇ ਖੂੰਡੇ ਚੁੱਕ ਕੇ ਕੁੱਟਣ ਅਤੇ ਭੰਨਣ ਦੀਆਂ ਗੱਲਾਂ ਕਰਦੇ ਸਨ ਜੋ ਵੋਟਰ ਮਹਾਰਾਜ ਨੂੰ ਚੰਗੀਆਂ ਨਾਂ ਲੱਗੀਆ । ਕਾਨੂੰਨ ਦੀ ਥਾਂ ਖੂੰਡਿਆਂ ਨਾਲ ਰਾਜ ਕਰਨ ਦੇ ਦਾਅਵਿਆਂ ਤੋਂ ਵੋਟਰ ਮਹਾਰਾਜ ਨੂੰ ਸਾਇਦ ਹੋਰ ਜਿਆਦਾ ਡਰ ਲੱਗਿਆ ਕਿ ਕਿਧਰੇ ਇਹ ਖੂੰਡਾ ਅਕਾਲੀਆਂ ਦੀ ਥਾਂ  ਵੋਟਰਾਂ ਤੇ ਹੀ ਨਾਂ ਵਰ ਜਾਵੇ ।ਸਾਂਝੇ ਮੋਰਚੇ ਦੇ ਆਗੂ ਮਨਪਰੀਤ ਬਾਦਲ ਨਾਲ ਹੋਏ ਰਾਜਨੀਤਕ ਧੱਕੇ ਕਾਰਨ ਆਮ ਲੋਕ ਹਮਦਰਦੀ ਕਰਨ ਦੇ ਤੌਰ ਤੇ  ਸਮੱਰਥਨ ਦਿੱਤਾ ਗਿਆ ਪਰ ਇਸ ਨੇ ਪੰਜਾਬੀਆਂ ਦੇ ਨੈਤਿਕ ਸਮੱਰਥਨ ਨੂੰ ਇੱਜਤ ਦੇਣ ਦੀ ਬਜਾਇ ਮਨਪਰੀਤ ਬਾਦਲ ਨੇ ਇਸਨੂੰ ਆਪਣੀ ਅਕਲ ਮੰਦੀ ਸਮਝ ਲਿਆ  ਕਿ ਮੈਂ ਹੀ ਲੋਕਾਂ ਨੂੰ ਇਨਕਲਾਬ ਕਰ ਦਿਆਂਗਾਂ ਅਤੇ ਆਪਣੇ ਅਸਲੀ ਰਾਜਨੀਤਕ ਦੰਦ ਦਿਖਾਓੁਣ ਲੱਗ ਪਿਆ। ਜਦ ਹੀ ਵੋਟਰ ਮਹਾਰਾਜ ਨੇ ਇਸ ਨੂੰ ਬਾਦਲਾਂ ਦੇ ਸਤਾਏ ਹੋਏ ਦੀ ਥਾਂ ਇੱਕ ਰਾਜਨੀਤਕ ਦੇ ਤੌਰ ਤੇ ਕੁਰਸੀ ਲਈ ਪਾਪੜ ਵੇਲਣ ਵਾਲੇ ਦੇ ਤੌਰ ਤੇ ਦੇਖ ਲਿਆ ਤਦ ਹੀ ਇਸ ਤੋਂ ਕਿਨਾਰਾ ਕਰ ਗਈ। ਕਿਸੇ ਦੇ ਸੱਥਰ ਤੇ ਬੈਠੇ ਲੋਕ ਜਰੂਰੀ ਨਹੀਂ ਓੁਸ ਪਰੀਵਾਰ ਦੇ ਮਿੱਤਰ ਹੋਣ ਜਿੰਹਨਾਂ ਦੇ ਮੌਤ ਹੋਈ ਹੋਵੇ ਪਰ ਪੰਜਾਬੀ ਸੁਭਾਓੁ ਅਨੁਸਾਰ ਇਹੋ ਜਿਹੇ ਮੌਕੇ ਤੇ ਅਸੀਂ ਦੁਸਮਣ ਨਾਲ ਵੀ ਹਮਦਰਦੀ ਜਤਾਓੁਦੇ ਹਾਂ। ਇਸ ਤਰਾਂ ਦੇ ਮੌਕੇ ਨੂੰ ਸਿਆਣੇ ਲੋਕ ਦੁਸਮਣਾਂ ਨੂੰ ਇੱਜਤ ਦੇਕੇ ਦੋਸਤੀ ਵਿੱਚ ਬਦਲ ਲੈਂਦੇ ਹਨ ਮੂਰਖ ਲੋਕ ਇਹੋ ਜਿਹੇ ਮੌਕੇ ਤੇ ਵੀ ਹਮਦਰਦੀ ਕਰਨ ਆਏ ਦੁਸਮਣਾਂ ਨੂੰ ਲੁੱਟਣਾਂ ਭਾਲਦੇ ਹਨ । ਮਨਪਰੀਤ ਨੇ ਵੀ ਇਹੋ ਗੱਲ ਕਰਨੀ ਚਾਹੀ ਕਿ ਹਮਦਰਦੀ ਲੋਕਾਂ ਨੂੰ ਲੁੱਟ ਲਵੇ ਪਰ ਇਹ ਤਾਂ ਸਭ ਤੋਂ ਤਾਕਤਵਰ ਵੋਟਰ ਮਹਾਰਾਜ ਸੀ ।
           ਦੁਨੀਆਂ ਦੀ ਸਭ ਤੋਂ ਚਲਾਕ ਕੌਮ ਰਾਜਨੀਤਕ ਲੋਕ ਹੁੰਦੇ ਹਨ ਪਰ ਇਸ ਕੌਮ ਨੂੰ ਵੀ ਸਮਝ ਲੈਣਾਂ ਚਾਹੀਦਾ ਹੈ ਓੁਹ ਵੀ ਵੋਟਰ ਮਹਾਰਾਜ ਤੋਂ ਵੱਡੀ ਨਹੀਂ ਹੋਸਕਦੀ ਕਿਓੁਕਿ ਰਾਜਨੀਤਕ ਦਾ ਜਨਮ ੀ ਵੋਟਰ ਮਹਾਰਾਜ ਦੀ ਕੁੱਖ ਵਿੱਚੋਂ ਹੁੰਦਾਂ ਹੈ। ਜੇਹੜਾ ਰਾਜਨੀਤਕ  ਓੁਸਨੁੰ ਜੰਮਣ ਵਾਲੇ ਦੀ ਕਦਰ ਕਰਦਾ ਰਹਿੰਦਾ ਹੈ ਜਾਂ ਆਪਣੇ ਜੰਮਣ ਵਾਲੇ ਦੇ ਅੱਗੇ ਨੀਵਾਂ ਬਣਿਆ ਰਹਿੰਦਾਂ ਹੈ ਓੁਸਨੂੰ ਹੀ ਓੁਹ ਗੱਦੀ ਬਖਸਦਾ ਹੈ ।ਵੋਟਰ ਮਹਾਰਾਜ ਨੂੰ ਬਹੁਤੇ ਸਿਆਣਿਆਂ ਜਾਂ ਤਾਕਤਵਰ ਰਾਜਨੀਤਕਾਂ ਦੀ ਕੋਈ ਲੋੜ ਨਹੀਂ ਹੁੰਦੀ। ਸੋ ਰਾਜਨੀਤਕ ਲੋਕੋ ਵੋਟਰ ਮਹਾਰਾਜ ਦੇ ਚਰਨੀਂ ਹੱਥ ਲਾਓੁਣ ਦਾ ਵੱਲ ਸਿੱਖ ਲਵੋ ਆਪਦੀ ਕਮਾਈ ਦਾ ਦਸਵੰਧ ਵੀ ਇਸ ਵੋਟਰ ਮਹਾਰਾਜ ਦੀ ਝੋਲੀ ਪਾ ਦਿਓੁ ਕਰੋ ਤਾਂ ਇਹ ਤੁਹਾਡੀਆਂ ਵੀ ਝੋਲੀ ਭਰ ਦਿੰਦਾਂ ਹੈ ਬੋਲੋ ਵੋਟਰ ਮਹਾਰਾਜ ਦੀ ਜੈ?

Saturday 3 March 2012

ਸਿੱਧੂ + ਬਰਾੜ : ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ

ਸਿੱਧੂ + ਬਰਾੜ :
ਸਿੱਧੂ + ਬਰਾੜ : ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ।
ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈæ 'ਚ ਆ ਗਿਆ। ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਿਸਾਰ ਵਿੱਚ ਇੱਕ ਕਿਲ੍ਹਾ ਉਸਾਰਿਆ। ਹੇਮ ਦੀ ਮੌਤ 1214 ਈਸਵੀਂ ਵਿੱਚ ਹੋਈ। ਇਸਨੇ ਮੁਕਤਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੁਧਿਆਣੇ ਵੱਲ ਕੱਢਿਆ। ਹੇਮ ਦੇ ਪੁੱਤਰ ਜੋਂਧਰ ਦੇ 21 ਪੋਤੇ ਸਨ। ਜਿਨ੍ਹਾਂ ਦੇ ਨਾਮ ਤੇ ਅੱਡ-ਅੱਡ ਨਵੇਂ 21 ਗੋਤ ਹੋਰ ਚੱਲ ਪਏ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ। ਮੰਗਲ ਰਾਉ ਦੇ ਪੁੱਤਰ ਅਨੰਦ ਰਾਉ ਦੇ ਬੇਟੇ ਖੀਵਾ ਰਾਉ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ। ਖੀਵਾ ਰਾਉ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀਂ ਦੇ ਲਗਭਗ ਵਾਪਰੀ। ਸਿੱਧੂ ਰਾਉ ਦੀ ਬੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂਵ ਦੇ ਛੇ ਪੁੱਤਰ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰੇ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਵਿੱਚ ਹੈ। ਸੁਰੋ ਦੀ ਉਲਾਦ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ। ਭੂਰੇ ਦੀ ਬੰਸ ਵਿਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਭੁੱਤਰ ਤਿਲਕ ਰਾਉ ਨੇ ਸੰਤ ਸੁਭਾਅ ਕਾਰਨ ਵਿਆਹ ਨਹੀਂ ਕਰਾਇਆ। ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ। ਇਸ ਦੀ ਯਾਦ ਵਿੱਚ ਅਬਲੂ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤਿਲਕ ਰਾਉ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ। ਇਸ ਤਿਲਕ ਰਾਉ ਅਸਥਾਨ ਤੋਂ ਮਿੱਟੀ ਲੈ ਕੇ ਮਰਾਝ ਦੇ ਗੁਰਦੁਆਰੇ ਵਿੱਚ ਇੱਕ ਤਿਲਕ ਰਾਉ ਦੀ ਥਾਂ ਬਣਾਈ ਹੈ। ਜਿਥੇ ਬਾਹੀਏ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ। ਇੱਕ ਹੋਰ ਅਜਿਹਾ ਥਾਂ ਹੋਰ ਰਾਇਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ। ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿਚੋਂ ਹਰੀ ਰਾਉ ਹੋਇਆ ਹੈ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੈ। ਕਾਉਂਕੇ, ਅਟਾਰੀ, ਹਰੀਕੇ ਤੇ ਤਫਣ ਕੇ ਆਦਿ ਇਸ ਦੀ ਬੰਸ ਵਿਚੋਂ ਹਨ। ਇਹ ਬਰਾੜ ਬੰਸੀ ਨਹੀਂ ਹਨ। ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਬੰਸ ਦਾ ਮੋਢੀ ਹੈ। ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੂੰਹੀਆਂ; ਬਰਾੜ, ਹਰੀਕੇ, ਭਾਈਕੇ, ਪੀਰੇ ਕੋਟੀਏ, ਰੋਸੇ, ਜੈਦ ਤੇ ਮਾਣੋ ਕੇ ਹਨ। ਸਿੱਧੂ ਦੇ ਇੱਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਦਲਿਤ ਜਾਤੀ ਵਿੱਚ ਰਲ ਗਈ। ਸਿੱਧੂ ਪਿਛੜੀਆਂ ਸ਼੍ਰੇਣੀਆਂ ਨਾਈਆਂ ਆਦਿ ਅਤੇ ਅਨੁਸੂਚਿਤ ਜਾਤੀਆਂ ਮਜ਼੍ਹਬੀ ਸਿੱਖਾਂ ਵਿੱਚ ਵੀ ਹਨ। ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ। ਇਹ ਬਹੁਤ ਵੱਡਾ ਧਾੜਵੀ ਤੇ ਸੂਰਬੀਰ ਸੀ। ਇਸ ਨੇ ਭੱਟੀਆਂ ਨੂੰ ਹਰਾਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਦਿੱਲੀ ਸਰਕਾਰ ਤੋਂ ਵੀ ਬਾਗ਼ੀ ਹੋ ਗਿਆ। ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਬੀਦੋਵਾਲੀ ਵਿੱਚ ਹੀ1415 ਈਸਵੀਂ ਦੇ ਲਗਭਗ ਬਰਾੜ ਦੀ ਮੌਤ ਹੋਈ। ਇੱਕ ਵਾਰੀ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ। ਬਰਾੜ ਲੁਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪ੍ਰਵਾਰ ਲੁੱਕ ਜਾਂਦੇ ਸਨ। ਤੈਮੂਰ ਨੇ ਗੁੱਸੇ ਵਿੱਚ ਆਕੇ ਕੁੱਲ ਝਾੜ, ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਥੱਲੇ ਭੋਰਿਆਂ ਵਿਚੋਂ ਬਰਾੜ ਸਮੇਤ ਪ੍ਰਵਾਰ ਨਿਕਲਦੇ ਸਨ। ਉਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ, ਕਿ ''ਇੱਕ ਝਾੜ ਵਢਿਆ, ਸੌ ਸਿੱਧੂ ਕਢਿਆ।'' ਤੈਮੂਰ ਨੇ ਬਦਲਾ ਲੈਣ ਲਈ ਕਾਫ਼ੀ ਸਿੱਧੂ-ਬਰਾੜ ਮਰਵਾ ਦਿੱਤੇ ਸਨ। ਬਰਾੜ ਦੇ ਵੀ ਛੇ ਪੁੱਤਰ ਸਨ ਜਿਨ੍ਹਾਂ ਵਿਚੋਂ ਦੁੱਲ ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ। ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ। ਹਰੀਕੇ ਬਰਾੜ ਨਹੀਂ ਹਨ। ਇਹ ਹਰੀ ਰਾਉ ਦੀ ਬੰਸ ਹਨ। ਦੁੱਲ ਦੀ ਬੰਸ ਵਿੱਚ ਫਰੀਦਕੋਟੀਏ ਤੇ ਸੰਘ੍ਰਕੇ ਹਨ। ਪੌੜ ਦੀ ਬੰਸ ਵਿਚੋਂ ਫੂਲਕੇ, ਮਹਿਰਾਜਕੇ, ਘੁਰਾਜਕੇ ਆਦਿ ਹਨ। ਇਹ ਬਹੁਤੇ ਬਠਿੰਡੇ ਦੇ ਬਾਹੀਏ ਇਲਾਕੇ ਵਿੱਚ ਆਬਾਦ ਹਨ। ਦੁੱਲ ਦੀ ਬੰਸ ਵੀ ਕਾਫ਼ੀ ਵੱਧੀ ਹੈ। ਦੁੱਲ ਦੇ ਚਾਰ ਪੁੱਤਰ ਰਤਨ ਪਾਲ, ਲਖਨ ਪਾਲ, ਬਿਨੇਪਾਲ ਤੇ ਸਹਿਸ ਪਾਲ ਸਨ। ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨ ਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਨ ਪਾਲ ਦੀ ਸੰਤਾਨ ਨਾਗੇਦੀ ਸਰਾਂ ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੰਟੀ ਪੱਤੀ ਵਿੱਚ ਆਬਾਦ ਹੈ। ਬਿਨੇ ਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸ ਦੇ ਭਲਣ ਸਮੇਤ 14 ਪੁੱਤਰ ਸਨ। ਸੰਘਰ ਬਾਬਰ ਦੇ ਸਮੇਂ 1526 ਈਸਵੀਂ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸ ਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, ''ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ'' ਪੰਜ ਗਰਾਹੀ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀਂ ਵਿੱਚ ਹੋਈ।

Thursday 1 March 2012

ਆ ਰੱਬਾ

ਆ ਰੱਬਾ ਤੈਨੂੰ ਹੇਠ ਬੁਲਾਉਣਾਂ ਚਹੁੰਦੀ ਹਾਂ
ਕੋਈ ਸੌਂ ਰਿਹਾ ਸੜਕ ਕਿਨਾਰੇ ਤੇ ਕੋਈ ਕਰਦਾ ਐਸ ਚੁਬਾਰੇ ਤੇ।
 ਕੋਈ ਤਰਸੇ ਬੇਹੇ ਟੁੱਕਰ ਨੂੰ ਕੋਈ ਪੀਕੇ ਚੱਬੇ ਕੁੱਕੜ ਨੂੰ।
 ਕਿਤੇ ਭੁੱਖੇ ਨਿਆਣੇ ਸੁੱਤੇ ਨੇ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ।
ਕਿਤੇ ਨੰਗਾਂ ਕੰਬੇ ਰਾਹਾਂ ਤੇ ਕਿਤੇ ਟੰਗੇ ਕੋਟ ਨੇ ਬਾਹਾਂ ਤੇ।
 ਇੱਥੇ ਕੀ ਕੀ ਕਾਰੇ ਹੁੰਦੇ ਨੇਂ ਰਿਸਵਤ ਨਾਲ ਗੁਜਾਰੇ ਹੁੰਦੇ ਨੇ।
ਮੈਂ ਸੰਗਦੀ ਤੈਨੂੰ ਦੱਸਣ ਤੋਂ ਤੇਰੇ ਸਾਹਮਣੇ ਹੀ ਸਾਰੇ ਹੁੰਦੇਨੇ।
ਕਦੀ ਬੰਦਾ ਬਣ ਕੇ ਆ ਰੱਬਾ ਤੈਨੂੰ ਦੁੱਖ ਸੁਣਾਉਣਾਂ ਚਾਹੁੰਦੀ ਹਾਂ
ਇਸੇ ਗੱਲ ਦੀ ਖਾਤਿਰ ਮੈਂ ਤੈਨੂੰ ਹੇਠ ਬੁਲਾਉਣਾਂ ਚਾਹੁੰਦੀ ਹਾਂ।
ਰਮਨਪਰੀਤ ਗੁੰਮਟੀ
ਪੇਸਕਸ||||| ਗੁਰਚਰਨ ਪੱਖੋਕਲਾਂ 9417727245