ਇੱਕ ਵਾਰ ਫਿਰ ਜਿੱਤਿਆ ਪੰਜਾਬ ਦਾ ਵੋਟਰ ? ਗੁਰਚਰਨ ਪੱਖੋਕਲਾਂ 9417727245
ਅੱਸੀਵਿਆ ਦੇ ਦਹਾਕੇ ਬਾਰੇ ਇੱਕ ਅਖਬਾਰ ਸਮੂਹ ਵੱਲੋਂ ਪੁੱਛਿਆ ਗਿਆ ਕਿ ਦੱਸੋ ਇਸ ਦਹਾਕੇ ਦਾ ਸਭ ਤੋਂ ਤਾਕਤਵਰ ਕੌਣ ਹੈ । ਇਸ ਦੇ ਜਵਾਬ ਵਿੱਚ ਬਹੁਤ ਸਾਰੇ ਓੁੱਤਰ ਪਾਠਕਾਂ ਵੱਲੋਂ ਦਿੱਤੇ ਗਏ ਜਿਸ ਵਿੱਚ ਇੰਦਰਾਂ ਗਾਂਧੀ ਤੋਂ ਲੈਕੇ ਸੰਤ ਭਿੰਡਰਾਂਵਾਲੇ ਤੱਕ ਅਨੇਕਾਂ ਹੀ ਸਿਰ ਕੱਢ ਨੇਤਾਵਾਂ ਅਤੇ ਲੋਕ ਆਗੂਆਂ ਬਾਰੇ ਪਾਠਕਾਂ ਵੱਲੋਂ ਆਪੋ ਆਪਣਾਂ ਮੱਤ ਪਰਗਟ ਕੀਤਾ ਗਿਆ ਪਰ ਆਖਰ ਵਿੱਚ ਅਖਬਾਰ ਸਮੂਹ ਨੇ ਫੈਸਲਾ ਦਿੱਤਾ ਕਿ ਇਸ ਦਹਾਕੇ ਦਾ ਸਭ ਤੋਂ ਤਾਕਤਵਰ ਅਤੇ ਸਿਆਣਾਂ ਭਾਰਤੀ ਵੋਟਰ ਹੈ ਜਿਸ ਨੇ ਦਸਾਂ ਸਾਲਾਂ ਵਿੱਚ ਹਿੰਦੋਸਤਾਨ ਵਰਗੇ ਵਿਸਾਲ ਮੁਲਕ ਵਿੱਚ ਤਿੰਨ ਸਰਕਾਰਾਂ ਦੇ ਤਖਤੇ ਮੂਧੇ ਮਾਰੇ ਹਨ । ਇਹਨਾਂ ਤਖਤਾ ਪਲਟ ਵਰਤਾਰਿਆਂ ਵਿੱਚ ਖੂਨ ਦਾ ਕਤਰਾ ਵੀ ਨਹੀਂ ਡੋਲਿਆ ਅਤੇ ਸਰਕਾਰਾਂ ਵੀ ਬਦਲ ਦਿੱਤੀਆਂ । 2012 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਫਿਰ ਇਸੇ ਗੱਲ ਨੂੰ ਸਿੱਧ ਕੀਤਾ ਹੈ ਕਿ ਅਸਲ ਵਿੱਚ ਵੋਟਰ ਹੀ ਤਾਕਤਵਰ ਹੈ ਜੋ ਵੱਡੇ ਵੱਡੇ ਰਾਜਨੀਤਕਾਂ ਅਤੇ ਸਿਆਣਿਆਂ ਦੀ ਸੋਚ ਨੂੰ ਓੁਲਟਾ ਕੇ ਰੱਖ ਗਿਆ ਹੈ। ਇੱਥੋਂ ਤੱਕ ਕੇ ਜਿੱਤਣ ਵਾਲੇ ਵੀ ਜੋ ਹਾਰ ਮੰਨ ਬੈਠੇ ਸਨ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਕਿ ਸਾਡਾ ਫੈਸਲਾ ਕੀ ਹੈ । ਇਸ ਵਾਰ ਜਿੰਨੇ ਵੀ ਚੋਣ ਸਰਵੇਖਣ ਆਏ ਸਨ ਸਭ ਵਿੱਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਜਿੱਤ ਨਸੀਬ ਅਕਾਲੀ ਦਲ ਨੂੰ ਹੋਈ ਹੈ। ਖੁਦ ਅਕਾਲੀ ਦਲ ਦੇ ਆਗੂਆ ਨੇ ਚੋਣਾਂ ਤੋਂ ਬਾਦ ਜਿਸ ਤਰਾਂ ਰਾਜਧਾਨੀ ਨੂੰ ਛੱਡ ਕੇ ਆਪਣੇ ਘਰਾਂ ਵੱਲ ਮੂੰਹ ਕਰ ਲਿਆ ਸੀ ਦੱਸ ਰਿਹਾ ਸੀ ਕਿ ਵਰਤਮਾਨ ਸਰਕਾਰ ਚਲਾ ਰਹੇ ਆਗੂਆ ਨੂੰ ਆਸ ਹੀ ਨਹੀਂ ਰਹੀ ਸੀ ਕਿ ਇਤਿਹਾਸ ਨੂ ਓੁਲਟਾ ਕੇ ਲੋਕ ਓੁਹਨਾਂ ਨੂੰ ਹੀ ਦੁਬਾਰਾ ਮੌਕਾ ਦੇਣਗੇ। ਦੂਸਰੇ ਪਾਸੇ ਵਿਰੋਧੀਆਂ ਦੇ ਆਗੂ ਕਾਂਗਰਸ ਪਾਰਟੀ ਅਤੇ ਸਾਝਾਂ ਮੋਰਚਾ ਵਾਲੇ ਤਾਂ ਆਪੋ ਆਪਣੇ ਫੈਸਲੇ ਵੀ ਦੇਣ ਲੱਗ ਪਏ ਸਨ ਕਿ ਅਸੀਂ ਤਾਂ ਆਪਣੀ ਮਰਜੀ ਚਲਾਵਾਂਗੇ। ਇਹਨਾਂ ਕਾਹਲਿਆਂ ਨੇ ਤਾਂ ਵੋਟਰ ਮਹਾਰਾਜ ਦੇ ਫੈਸਲੇ ਨੂੰ ਸੁਣਨ ਦੀ ਵੀ ਲੋੜ ਨਹੀਂ ਸਮਝੀ ਅਤੇ ਇਸਦੇ ਓੁਲਟ ਕਾਂਗਰਸੀ ਆਗੂਆਂ ਨੇ ਤਾਂ ਧਮਕੀ ਭਰੇ ਫੈਸਲੇ ਸੁਣਾਓੁਣੇ ਸੁਰੂ ਕਰ ਦਿੱਤੇ । ਸਾਝੇ ਮੋਰਚੇ ਦੇ ਆਗੂ ਸਭ ਨੂੰ ਆਪਣੀਆਂ ਓੁਗਲਾਂ ਤੇ ਨਚਾਓੁਣ ਦੀਆਂ ਸਕੀਮਾਂ ਬਣਾਓੁਣ ਅਤੇ ਬੋਲਣ ਲੱਗ ਪਏ ਸਨ । ਅਸਲ ਵਿੱਚ ਵੋਟਰ ਨੇ ਇਸ ਵਾਰ ਆਪਣਾਂ ਫੈਸਲਾ ਆਪਣੇ ਬੋਝੇ ਵਿੱਚ ਹੀ ਰੱਖਿਆ ਅਤੇ ਜੋ ਚੋਣ ਕਮਿਸਨ ਦੀਆਂ ਮਸੀਨਾਂ ਰੂਪੀ ਲਾਕਰ ਵਿੱਚ ਲੁਕਾਈ ਰੱਖਿਆ ਗਿਆ ।
ਵਿਰੋਧੀ ਰਾਜਨੀਤਕ ਆਗੂ ਲੋਕ ਫਤਵੇ ਦੇ ਫੈਸਲੇ ਦੇ ਸਨਮਾਨ ਵਿੱਚ ਇੱਕ ਮਹੀਨੇ ਤੱਕ ਆਪਣਾਂ ਮੂੰਹ ਬੰਦ ਰੱਖਕੇ ਵੋਟਰ ਦੇ ਫੈਸਲੇ ਨੂੰ ਇੱਜਤ ਦੇਕੇ ਓੁਡੀਕਣ ਤੋਂ ਵੀ ਨਾਬਰ ਹੋਕੇ ਵੋਟਰ ਮਹਾਰਾਜ ਦੀ ਬੇਅਦਬੀ ਦੇ ਦੋਸੀ ਬਣ ਗਏ ਸਨ ਜਿਸ ਦਾ ਨਤੀਜਾ ਅਤੇ ਸਜਾ ਓੁਹਨਾਂ ਨੂੰ ਭੁਗਤਣੀ ਪਈ ਕਿਓੁਕਿ ਨਤੀਜੇ ਆਓੁਣ ਤੋਂ ਬਾਅਦ ਓੁਹਨਾਂ ਕੋਲ ਮੂੰਹ ਛਪਾਓੁਣ ਜੋਗਾ ਵੀ ਕੁੱਝ ਵੀ ਨਾਂ ਰਿਹਾ। ਇਸ ਦੇ ਓੁਲਟ ਰਾਜ ਕਰਦੀ ਪਾਰਟੀ ਵੋਟਰ ਮਹਾਰਾਜ ਦੇ ਕਰੋਪ ਤੋਂ ਡਰਦੀ ਹੋਈ ਰਾਜਧਾਨੀ ਹੀ ਖਾਲੀ ਕਰਕੇ ਭੱਜ ਗਈ । ਸਾਇਦ ਵੋਟਰ ਮਹਾਰਾਜ ਨੂੰ ਓੁਸਦੇ ਕਰੋਪ ਤੋਂ ਡਰਨ ਕਰਕੇ ਹੀ ਰਾਜ ਕਰਦੀ ਪਾਰਟੀ ਤੇ ਤਰਸ ਆ ਗਿਆ ਅਤੇ ਡਰਨ ਵਾਲੀ ਪਾਰਟੀ ਨੂੰ ਰਾਜ ਕਰਨ ਲਈ ਦੁਬਾਰਾ ਗੱਦੀ ਬਖਸ ਦਿੱਤੀ ਗਈ । ਇਸ ਦੇ ਓੁਲਟ ਰਾਜ ਗੱਦੀ ਨੂੰ ਮੱਲਣ ਲਈ ਕਾਹਲੇ ਵਿਰੋਧੀ ਆਗੂ ਏਨੇ ਗਰਜਣ ਲੱਗੇ ਸਨ ਅਤੇ ਖੂੰਡੇ ਚੁੱਕ ਕੇ ਕੁੱਟਣ ਅਤੇ ਭੰਨਣ ਦੀਆਂ ਗੱਲਾਂ ਕਰਦੇ ਸਨ ਜੋ ਵੋਟਰ ਮਹਾਰਾਜ ਨੂੰ ਚੰਗੀਆਂ ਨਾਂ ਲੱਗੀਆ । ਕਾਨੂੰਨ ਦੀ ਥਾਂ ਖੂੰਡਿਆਂ ਨਾਲ ਰਾਜ ਕਰਨ ਦੇ ਦਾਅਵਿਆਂ ਤੋਂ ਵੋਟਰ ਮਹਾਰਾਜ ਨੂੰ ਸਾਇਦ ਹੋਰ ਜਿਆਦਾ ਡਰ ਲੱਗਿਆ ਕਿ ਕਿਧਰੇ ਇਹ ਖੂੰਡਾ ਅਕਾਲੀਆਂ ਦੀ ਥਾਂ ਵੋਟਰਾਂ ਤੇ ਹੀ ਨਾਂ ਵਰ ਜਾਵੇ ।ਸਾਂਝੇ ਮੋਰਚੇ ਦੇ ਆਗੂ ਮਨਪਰੀਤ ਬਾਦਲ ਨਾਲ ਹੋਏ ਰਾਜਨੀਤਕ ਧੱਕੇ ਕਾਰਨ ਆਮ ਲੋਕ ਹਮਦਰਦੀ ਕਰਨ ਦੇ ਤੌਰ ਤੇ ਸਮੱਰਥਨ ਦਿੱਤਾ ਗਿਆ ਪਰ ਇਸ ਨੇ ਪੰਜਾਬੀਆਂ ਦੇ ਨੈਤਿਕ ਸਮੱਰਥਨ ਨੂੰ ਇੱਜਤ ਦੇਣ ਦੀ ਬਜਾਇ ਮਨਪਰੀਤ ਬਾਦਲ ਨੇ ਇਸਨੂੰ ਆਪਣੀ ਅਕਲ ਮੰਦੀ ਸਮਝ ਲਿਆ ਕਿ ਮੈਂ ਹੀ ਲੋਕਾਂ ਨੂੰ ਇਨਕਲਾਬ ਕਰ ਦਿਆਂਗਾਂ ਅਤੇ ਆਪਣੇ ਅਸਲੀ ਰਾਜਨੀਤਕ ਦੰਦ ਦਿਖਾਓੁਣ ਲੱਗ ਪਿਆ। ਜਦ ਹੀ ਵੋਟਰ ਮਹਾਰਾਜ ਨੇ ਇਸ ਨੂੰ ਬਾਦਲਾਂ ਦੇ ਸਤਾਏ ਹੋਏ ਦੀ ਥਾਂ ਇੱਕ ਰਾਜਨੀਤਕ ਦੇ ਤੌਰ ਤੇ ਕੁਰਸੀ ਲਈ ਪਾਪੜ ਵੇਲਣ ਵਾਲੇ ਦੇ ਤੌਰ ਤੇ ਦੇਖ ਲਿਆ ਤਦ ਹੀ ਇਸ ਤੋਂ ਕਿਨਾਰਾ ਕਰ ਗਈ। ਕਿਸੇ ਦੇ ਸੱਥਰ ਤੇ ਬੈਠੇ ਲੋਕ ਜਰੂਰੀ ਨਹੀਂ ਓੁਸ ਪਰੀਵਾਰ ਦੇ ਮਿੱਤਰ ਹੋਣ ਜਿੰਹਨਾਂ ਦੇ ਮੌਤ ਹੋਈ ਹੋਵੇ ਪਰ ਪੰਜਾਬੀ ਸੁਭਾਓੁ ਅਨੁਸਾਰ ਇਹੋ ਜਿਹੇ ਮੌਕੇ ਤੇ ਅਸੀਂ ਦੁਸਮਣ ਨਾਲ ਵੀ ਹਮਦਰਦੀ ਜਤਾਓੁਦੇ ਹਾਂ। ਇਸ ਤਰਾਂ ਦੇ ਮੌਕੇ ਨੂੰ ਸਿਆਣੇ ਲੋਕ ਦੁਸਮਣਾਂ ਨੂੰ ਇੱਜਤ ਦੇਕੇ ਦੋਸਤੀ ਵਿੱਚ ਬਦਲ ਲੈਂਦੇ ਹਨ ਮੂਰਖ ਲੋਕ ਇਹੋ ਜਿਹੇ ਮੌਕੇ ਤੇ ਵੀ ਹਮਦਰਦੀ ਕਰਨ ਆਏ ਦੁਸਮਣਾਂ ਨੂੰ ਲੁੱਟਣਾਂ ਭਾਲਦੇ ਹਨ । ਮਨਪਰੀਤ ਨੇ ਵੀ ਇਹੋ ਗੱਲ ਕਰਨੀ ਚਾਹੀ ਕਿ ਹਮਦਰਦੀ ਲੋਕਾਂ ਨੂੰ ਲੁੱਟ ਲਵੇ ਪਰ ਇਹ ਤਾਂ ਸਭ ਤੋਂ ਤਾਕਤਵਰ ਵੋਟਰ ਮਹਾਰਾਜ ਸੀ ।
ਦੁਨੀਆਂ ਦੀ ਸਭ ਤੋਂ ਚਲਾਕ ਕੌਮ ਰਾਜਨੀਤਕ ਲੋਕ ਹੁੰਦੇ ਹਨ ਪਰ ਇਸ ਕੌਮ ਨੂੰ ਵੀ ਸਮਝ ਲੈਣਾਂ ਚਾਹੀਦਾ ਹੈ ਓੁਹ ਵੀ ਵੋਟਰ ਮਹਾਰਾਜ ਤੋਂ ਵੱਡੀ ਨਹੀਂ ਹੋਸਕਦੀ ਕਿਓੁਕਿ ਰਾਜਨੀਤਕ ਦਾ ਜਨਮ ੀ ਵੋਟਰ ਮਹਾਰਾਜ ਦੀ ਕੁੱਖ ਵਿੱਚੋਂ ਹੁੰਦਾਂ ਹੈ। ਜੇਹੜਾ ਰਾਜਨੀਤਕ ਓੁਸਨੁੰ ਜੰਮਣ ਵਾਲੇ ਦੀ ਕਦਰ ਕਰਦਾ ਰਹਿੰਦਾ ਹੈ ਜਾਂ ਆਪਣੇ ਜੰਮਣ ਵਾਲੇ ਦੇ ਅੱਗੇ ਨੀਵਾਂ ਬਣਿਆ ਰਹਿੰਦਾਂ ਹੈ ਓੁਸਨੂੰ ਹੀ ਓੁਹ ਗੱਦੀ ਬਖਸਦਾ ਹੈ ।ਵੋਟਰ ਮਹਾਰਾਜ ਨੂੰ ਬਹੁਤੇ ਸਿਆਣਿਆਂ ਜਾਂ ਤਾਕਤਵਰ ਰਾਜਨੀਤਕਾਂ ਦੀ ਕੋਈ ਲੋੜ ਨਹੀਂ ਹੁੰਦੀ। ਸੋ ਰਾਜਨੀਤਕ ਲੋਕੋ ਵੋਟਰ ਮਹਾਰਾਜ ਦੇ ਚਰਨੀਂ ਹੱਥ ਲਾਓੁਣ ਦਾ ਵੱਲ ਸਿੱਖ ਲਵੋ ਆਪਦੀ ਕਮਾਈ ਦਾ ਦਸਵੰਧ ਵੀ ਇਸ ਵੋਟਰ ਮਹਾਰਾਜ ਦੀ ਝੋਲੀ ਪਾ ਦਿਓੁ ਕਰੋ ਤਾਂ ਇਹ ਤੁਹਾਡੀਆਂ ਵੀ ਝੋਲੀ ਭਰ ਦਿੰਦਾਂ ਹੈ ਬੋਲੋ ਵੋਟਰ ਮਹਾਰਾਜ ਦੀ ਜੈ?

No comments:
Post a Comment