Monday 27 June 2011

ਕਿਉਂ ਕੀਤੇ ਗਏ ਬਦਨਾਮ ਸਮਾਜਸੇਵੀ ?

ਕਿਉਂ ਕੀਤੇ ਗਏ ਬਦਨਾਮ ਸਮਾਜਸੇਵੀ ? 
ਅੱਜ ਦੇਸ ਦੀ ਭ੍ਰਿਸਟ ਰਾਜਸੱਤਾ ਨੂੰ ਸਮਾਜ ਸੇਵੀ ਤਬਕੇ ਵਿੱਚੋਂ ਉੱਠੇ ਦੋ ਮਹਾਨ ਵਿਅਕਤੀਆਂ ਅੰਨਾਂ ਹਜਾਰੇ ਅਤੇ ਰਾਮਦੇਵ ਨੇ ਜਿਸ ਤਰਾਂ ਲੋਕ ਕਟਿਹਰੇ ਵਿੱਚ ਸਰੇਆਮ ਨੰਗਾ ਕਰਕੇ ਦਿਖਾ ਦਿੱਤਾ ਹੈ ਦੇ ਪ੍ਰਤੀਕਰਮ ਵਿੱਚ ਸਰਕਾਰ ਅਤੇ ਇਸਦੇ ਸਹਿਯੋਗੀਆਂ ਨੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਬਦਨਾਮ ਕਰਨ ਉੱਪਰ ਪੂਰਾ ਜੋਰ ਲਾ ਦਿੱਤਾ ਹੈ। ਸਰਕਾਰ ਦਾ ਤਾਂ ਫਰਜ ਹੀ ਹੈ ਕਿ ਉਹਨਾਂ ਨੂੰ ਬਦਨਾਮ ਕਰੇ ਕਿਉਂਕਿ ਉਹ ਉਸਦੇ ਭ੍ਰਿਸਟਾਚਰ ਨੂੰ ਨੰਗਾਂ ਕਰ ਰਹੇ ਹਨ ਅਤੇ ਲੋਕਾਂ ਨੂੰ ਭ੍ਰਿਸਟ ਰਾਜਨੀਤਕਾਂ ਦਾ ਅਸਲੀ ਚਿਹਰਾ ਦਿਖਾ ਰਹੇ ਹਨ ਪਰ ਸਮਾਜ ਦੇ ਵਿੱਚ ਵਿਚਰ ਰਹੇ ਅਣਜਾਣ ਅਗਿਆਨੀ ਬੁੱਧੀਜੀਵੀ ਵਰਗ ਵੀ ਸਰਕਾਰ ਦੀ ਬੋਲੀ ਬੋਲਣ ਲੱਗ ਜਾਵੇ ਤਾਂ ਇਸ ਤੋਂ ਵੱਡੀ ਸਮਾਜ ਦੀ ਦੁਖਾਂਤਕ ਸਥਿਤੀ ਹੋਰ ਹੋ ਹੀ ਨਹੀਂ ਸਕਦੀ। ਸਰਕਾਰ ਨੇ ਜਿਸ ਤਰਾਂ ਇਹਨਾਂ ਵਿਅਕਤੀਆਂ ਵੱਲੋਂ ਉਠਾਏ ਮੁੱਦੇ ਭ੍ਰਿਸਟਾਚਾਰ ਤੋਂ ਪਾਸਾ ਵੱਟਕੇ ਉਲਟਾ ਇਹਨਾਂ ਉੱਪਰ ਹੀ ਚਿੱਕੜ ਸੁੱਟਣ ਦੀ ਕੋਸਿਸ ਕੀਤੀ ਹੈ।ਦੋਨੋਂ ਵਿਅਕਤੀ ਗਰੀਬ ਪਰੀਵਾਰਾਂ ਵਿੱਚੋਂ ਗਏ ਹਨ ਦੋਨੋਂ ਵਿਅਕਤੀਆਂ ਨੇ ਆਪਣੀ ਜਿੰਦਗੀ ਲੋਕ ਸੇਵਾ ਨੂੰ ਸਮਰਪਤ ਕੀਤੀ ਹੋਈ ਹੈ ਆਮ ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਹੀ ਇਹ ਲੋਕ ਆਮ ਲੋਕਾਂ ਦੇ ਦੁੱਖਾਂ ਨੂੰ ਕੱਟਣ ਲਈ ਬਿਖੜੇ ਰਾਹਾਂ ਦੇ ਪਾਂਧੀ ਬਣੇ ਹਨ ਪਰ ਦੇਸ ਦੇ ਅਖੌਤੀ ਬੁੱਧੀਜੀਵੀ ਵਰਗ ਦੇ ਢਿੱਡ ਪੀੜ ਪਤਾ ਨਹੀਂ ਕਿਉਂ ਉੱਠ ਰਹੀ ਹੈ ਜਾਂ ਅਸਲ ਵਿੱਚ ਅੱਜ ਦਾ ਸਵਾਰਥੀ ਅਖੌਤੀ ਬੁੱਧੀਜੀਵੀ ਵਰਗ ਸਰਕਾਰ ਦੀ ਏਜੰਟੀ ਕਰਨ ਨੁੰ ਹੀ ਦੇਸ ਸੇਵਾ ਮੰਨਦਾ ਹੈ ।ਉਹ ਸਮਾਜ ਸੇਵੀ ਜੋ ਲੋਕ ਹਿੱਤਾਂ ਦੇ ਨਾਂ ਥੱਲੇ ਖੁਦ ਨੂੰ ਧੱਕੇ ਨਾਲ ਸਿਆਣੇ ਹੋਣ ਦਾ ਲੇਵਲ ਆਪਣੇ ਨਾਲ ਚਿਪਕਾਉਣਾਂ ਚਾਹੁੰਦੇ ਹਨ ਹੀ ਜਿਆਦਾਤਰ ਇਹਨਾਂ ਮਹਾਨ ਵਿਅਕਤੀਆਂ ਦਾ ਵਿਰੋਧ ਕਰ ਰਹੇ ਹਨ ਅਸਲ ਵਿੱਚ ਇਹ ਵਰਗ ਆਪਣੇ ਆਪ ਨੂੰ ਹੀ ਵੱਡਾ ਮੰਨਵਾਉਣਾਂ ਲੋਚਦਾ ਹੈ।ਇਸ ਵਰਗ ਦੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਕਿ ਇਹਨਾਂ ਦੋਨਾਂ ਵਿਅਕਤੀਆਂ ਨੂੰ ਲੋਕ ਦਾਨ ਅਤੇ ਸਹਿਯੋਗ ਕਿਉਂ ਦਿੰਦੇ ਹਨ । ਲੋਕਾਂ ਨੇ ਪਿਆਰ ਸਦਕਾ ਅੰਨਾਂ ਹਜਾਰੇ ਨੂੰ ਇੱਕ ਦਿਨ ਵਿੱਚ ਅੱਸੀ ਲੱਖ ਰਾਮਦੇਵ ਨੂੰ ਬੀਹ ਸਾਲਾਂ ਵਿੱਚ 1100 ਕਰੋੜ ਦਾ ਦਾਨ ਦੇਕੇ ਇਹਨਾਂ ਉਪਰ ਜੋ ਯਕੀਨ ਪਰਗਟਾਇਆ ਬੇ ਮਿਸਾਲ ਹੈ ਅੱਗੇ ਇਹਨਾਂ ਲੋਕਾਂ ਦਾ ਚਰਿੱਤਰ ਹੈ ਕਿ ਇਹਨਾਂ ਨੇ ਵੀ ਗਰੀਬ ਹਿੰਦੋਸਤਾਨ ਲਈ ਜੂਝਣ ਦਾ ਝੰਡਾਂ ਉਪਰ ਚੁੱਕ ਰੱਖਿਆ ਹੈ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਇੱਕ ਵਕਤ ਸੰਜਮੀ ਰੋਟੀ ਖਾਣ ਵਾਲੇ ਇਹ ਵਿਅਕਤੀ ਜਮੀਨ ਉੱਪਰ ਸੌਣਾਂ ਸਾਦਾ ਰਹਿਣਾਂ ਹੀ ਧਰਮ ਸਮਝਦੇ ਹਨ।ਸਾਦਾ ਪਹਿਨਣਾਂ ਇਨਾਂ ਦਾ ਪਹਿਰਾਵਾ ਹੈ ਪਰ ਮੌਡਰਨ ਖੁਰਾਕਾਂ ਖਾਣ ਵਾਲਾ ਰੰਗ ਬਿਰੰਗੇ ਪਹਿਰਾਵੇ ਪਹਿਨਣ ਵਾਲਾ ਵਰਗ  ਆਪਣੇ ਆਪ ਵਿੱਚ ਹੀ ਸੁਪਰ ਮੈਨ ਬਣਿਆ ਫਿਰਦਾ ਹੈ। ਜੇ ਇਹ ਲੋਕ ਬੇਈਮਾਨ ਹੁੰਦੇ ਤਦ ਇਹ ਵੀ ਅੱਯਾਸ ਬਣ ਸਕਦੇ ਸਨ ਪਰ ਨਹੀਂ ਲੋਕ ਹਿੱਤਾਂ ਲਈ ਜੂਝਣ ਵਾਲੇ ਕਦੀ ਸਾਡੇ ਵਾਂਗ ਸਵਾਰਥੀ ਹੋਕੇ ਨਿੱਜ ਪ੍ਰਸਤ ਨਹੀਂ ਬਣਦੇ।ਧਰਮੀ ਲੋਕਾਂ ਨੇ ਹਮੇਸਾਂ ਹੀ ਜਾਲਮ ਰਾਜਸੱਤਾ ਅਤੇ ਇਸਦੇ ਏਜੰਟ ਅਖੌਤੀ ਬੁੱਧੀਜੀਵੀ ਵਰਗ ਦੀਆਂ ਘੇਰੇਬੰਦੀਆਂ ਨੂੰ ਤੋੜਿਆ ਹੈ ਅਨੰਦਪੁਰ ਦੀ ਜੰਗ ਤੋਂ ਕਰਬਲਾ ਦੇ ਮੈਦਾਨ ਤੱਕ ਲੰਮਾਂ ਇਤਿਹਾਸ ਹੈ ਧਰਮੀ ਲੋਕਾਂ ਦਾ ਜਿੰਨਾਂ ਆਪਣੇ ਸੈਕੜੇ ਪੁੱਤਰ ਅਤੇ ਮੁਰੀਦ ਮਰਵਾਕੇ ਵੀ ਲੋਕ ਹਿੱਤਾਂ ਨੂੰ ਤਿਲਾਂਜਲੀ ਨਹੀਂ ਦਿੱਤੀ ।ਜੇ ਕਦੀ ਬੇਦਾਵੇ ਲ਼ਿਖੇ ਵੀ ਤਦ ਵੀ ਆਪਣੀ ਮੌਤ ਦੀ ਬਾਜੀ ਲਾਕੇ ਕੁਰਬਾਨੀ ਦਿੱਤੀ ਅਤੇ ਬੇਦਾਵੇ ਪੜਵਾਏ।ਰਾਜਸੱਤਾ ਦੇ ਕਰੂਰ ਕੰਮਾਂ ਨੂੰ ਨੱਥ ਪਾਉਣ ਲਈ ਭੇਸ ਬਦਲ ਕੇ ਨਿਕਲਣਾਂ ਪਿਆ ਤਾਂ ਉਹ ਵੀ ਖੁਦਾਈ ਭਾਣੇ ਮੰਨੇ। ਸਲੀਬ ਤੇ ਚੜਨ ਸਮੇਂ ਕਿਸੇ ਚੋਰ ਦਾ ਸਾਥ ਮਿਲਿਆ ਕਬੂਲ ਕੀਤਾ ਸੂਲੀ ਉੱਪਰ ਚੜਾਉਣ ਵਾਲਿਆ ਦਾ ਵੀ ਭਲਾ ਮੰਗਿਆ ।ਰਾਜਸੱਤਾ ਲੋਕ ਹਿੱਤਾਂ ਲਈ ਮਜਲੂਮਾਂ ਦੇ ਸਾਥੀਆਂ ਲਈ ਹਮੇਸਾਂ ਚਾਦਨੀ ਦਾ ਚੌਕ ਤਿਆਰ ਰੱਖਦੀ ਹੈ ਅਗਿਆਨੀ ਬੁੱਧੀਜੀਵੀ ਸਰਕਾਰ ਵੱਲ ਖੜਦੇ ਹਨ ਇਲਜਾਮਾਂ ਦੀ ਪੰਡ ਲੈਕੇ ਪਰ ਕੋਈ ਕੋਈ ਮਰਜੀਵੜੇ ਸਿਰ ਧੜ ਦੀ ਸੰਭਾਲ ਸਿਰ ਦੀ ਬਾਜੀ ਲਾਕੇ ਵੀ ਆਪਣੀ ਹੋਂਦ ਦਿਖਾ ਜਾਂਦੇ ਹਨ । ਪਰ ਸੱਚ ਵੱਲ ਖੜਨ ਵਾਲੇ ਹਮੇਸਾਂ ਘੱਟ ਹੀ ਹੁੰਦੇ ਹਨ ਇਹ ਕੋਈ ਗਰੀਬ ਨਿਮਾਣਾਂ ਭਾਈ ਜੈਤਾ ਹੀ ਹੁੰਦਾਂ ਹੈ ।ਬਹੁਤੇ ਝੂਠੇ ਸਿਆਣੇ ਤਾਂ ਹਮੇਸਾਂ ਜਾਲਮ ਰਾਜਸੱਤਾ ਦੇ ਪ੍ਰਚਾਰ ਦਾ ਪ੍ਰਚਾਰਕ ਹਿੱਸਾ ਹੀ ਬਣ ਜਾਂਦੇ ਹਨ। ਸਰਕਾਰ ਦੀ ਨੀਤੀ ਨਾਲ ਪੈਰ ਮੇਲ ਕੇ ਚੱਲਣ ਵਾਲਾ ਵਰਗ ਸਮਾਜ ਸੇਵੀ ਨੀਤੀ ਅਧੀਨ ਚਲਣ ਵਾਲੇ ਲੋਕਾਂ ਦਾ ਵਿਰੋਧ ਕਰਕੇ ਅਸਲ ਵਿੱਚ ਭ੍ਰਿਸਟਾਚਾਰ ਦੀ ਪੁਸਤ ਪਨਾਹੀ ਕਰ ਰਿਹਾ ਖੁਦਾ ਸੁਮੱਤ ਬਖਸੇ ਸ਼ਭ ਨੂੰ।

Thursday 2 June 2011

ਰੱਬ, ਸਮਾਜ, ਮਨੁੱਖ ਅਤੇ ਸੱਚ?


ਰੱਬ ਪਰਮਾਤਮਾ ਖੁਦਾ ਵਾਹਿਗੁਰੂ ਅੱਲਾ ਗੌਡ ਦੀ ਵਿਆਖਿਆ ਕਰਨ ਲਈ ਹਰ ਮਨੁੱਖ ਆਪੋ ਆਪਣੀ ਸੋਚ ਅਨੁਸਾਰ ਹੀ ਸੋਚਦਾ ਹੈ ਕਿਉਂਕਿ ਕਿਸੇ ਦੂਸਰੇ ਮਨੁੱਖ ਜਾਂ ਅਵਤਾਰੀ ਪੁਰਸ ਦੀ ਆਖੀ ਹੋਈ ਗੱਲ ਨੂੰ ਸਮਝਿਆ ਨਹੀਂ ਜਾਸਕਦਾ ਜੇ ਤੁਸੀਂ ਦੂਸਰੇ ਮਨੁੱਖ ਦੀ ਆਖੀ ਹੋਈ ਗੱਲ ਦੇ ਅਸਲ ਅਰਥਾਂ ਤੱਕ ਪੁੁੰਚਣਾਂ ਚਾਹੁੰਦੇ ਹੋ ਤਦ ਆਪਣੀ ਅਕਲ ਅਤੇ ਗਿਆਨ ਦੀ ਅਵਸਥਾ ਨੂੰ ਵੀ ਉਸ ਮਨੁੱਖ ਦੇ ਬਰਾਬਰ ਕਰਨਾਂ ਪੈਂਦਾਂ ਹੈ। ਜੇ ਮਨੁੱਖ ਆਪਣੀ ਗਿਆਨ ਅਵੱਸ਼ਥਾ ਨੂੰ ਉਨਾਂ ਉੱਚਾ ਨਹੀਂ ਕਰ ਸਕਦਾ ਤਦ ਉਹ ਕਦੀ ਵੀ ਦੂਸਰੇ ਦੇ ਗਿਆਨ ਨੂੰ ਗਰਹਿਣ ਨਹੀਂ ਕਰ ਸਕਦਾ ਅਤੇ ਨਾਂਹੀ ਉਸ ਭਾਵਨਾ ਤੱਕ ਪਹੁੰਚ ਸਕੇਗਾ। ਆਉ ਗੁਰਬਾਣੀ ਅਨੁਸਾਰ ਪਰਮਾਤਮਾ ਦੇ ਰੂਪ ਨੂੰ ਜਾਣੀਏ ਭਾਵੇਂ ਗੁਰਬਾਣੀ ਕਹਿੰਦੀ ਹੈ ਕਿ ਰੱਬੀ ਤਾਕਤ ਅਕੱਥ ਹੈ ਉਸਦਾ ਵਰਣਨ ਨਹੀਂ ਕੀਤਾ ਜਾ ਸਕਦਾ ਪਰ ਉਸਦੇ ਕੁੱਝ ਗੁਣ ਜਰੂਰ ਵਰਣਨ ਕੀਤੇ ਜਾ ਸਕਦੇ ਹਨ।, ਦੀ ਵਿਆਖਿਆ ਹੀ ਇਸ ਦਾ ਮੂਲ ਮੰਤਰ ਹੈ ਇਸ ਸਬਦ ਦੀ ਵਿਆਖਿਆ ਜੇ ਗਲਤ ਹੋ ਜਾਵੇ ਤਦ ਰੱਬ ਨੂੰ ਸਮਝਣ ਦੀ ਨੀਂਹ ਹੀ ਗਲਤ ਹੋ ਜਾਂਦੀ ਹੈ। ਦਾ ਭਾਵ ਅਰਥ ਹੈ  ਿਕ ਇਹ ਬ੍ਰਹਿ੍ਹਮੰਡ ਜਾਂ ਸਮੁੱਚਾ ਪਾਸਾਰਾ ਹੀ ਪਰਮਾਤਮਾ ਦਾ ਰੂਪ ਹੈ ਦਿਸਣ ਅਤੇ ਨਾਂ ਦਿਸਣ ਵਾਲੀ ਜੋ ਵੀ ਮਹਿਸੂਸ ਕੀਤਾ ਜਾਂਦਾਂ ਹੈ ਸਭ ਕੁੱਝ ਰੱਬ ਦਾ ਰੂਪ ਹੈ ਅਤੇ ਇਸਦਾ ਨਾਮ ਹੈ ਸਤਿ ਜਾਂ ਸੱਚ ਜਿਸ ਦਾ ਨਾਮ ਵੀ ਸਤਿ ਹੀ ਹੈ ਇਸ ਲਈ ਦੂਸਰਾ ਸਬਦ ਹੈ ਸਤਿਨਾਮ । ਆਮ ਤੌਰ ਤੇ ਬਹੁਤ ਸਾਰੇ ਅਗਿਆਨੀ ਨਾਮ ਦੀ ਵਿਆੀਖਆ ਹੀ ਇੰਨੀ ਕਰ ਦਿੰਦੇ ਹਨ ਕਿ ਜਗਿਆਸੂ ਮਨੁੱਖ ਉਲਝਾ ਕੇ ਰੱਖ ਦਿੱਤਾ ਜਾਂਦਾਂ ਹੈ ।ਸੱਚ ਤੋਂ ਬਿਨਾਂ ਨਾਮ ਕੋਈ ਦਾ ਕੋਈ ਮਤਲਬ ਹੀ ਨਹੀ। ਜਪੁਜੀ ਸਾਹਿਬ ਨੂੰ ਸਰਲ ਰੂਪ ਵਿੱਚ ਸਮਝਣ ਤੇ ਸਮਝ ਪੈ ਜਾਂਦੀਂ ਹੈ ਸੰਸਾਰ  ਭਾਵੇਂ ਇਸ ਵਿੱਚ ਤੁਹਾਨੂੰ ਚੰਗਾਂ ਲੱਗੇ ਜਾਂ ਮਾੜਾ ਪਰ ਹੈ ਸਭ ਰੱਬ ਦਾ ਰੂਪ।  ਸਤਿਨਾਮ ਤੋਂ ਬਾਅਦ ਰੱਬ ਦਾ ਅਸਲ ਰੂਪ ਬਰਹਿਮੰਡ ਹਰ ਵਕਤ ਕਿਰਿਆ ਵਿੱਚ ਹੋਣ ਕਰਕੇ ਕਰਤਾਪੁਰਖ ਹੈ ਜੋ ਹਰ ਪਲ ਸ੍ਰਿਸਟੀ ਦੀ ਰਚਨਾ ਅਤੇ ਨਾਸ਼ ਕਰ ਰਿਹਾ ਹੈ।ਗੁਰਬਾਣੀ ਅਨੁਸਾਰ ਸੱਚ ਸਭਨਾਂ ਦਾ ਖਸਮ ਹੈ ਜਾਂ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਹੋ ਸੀ ਭੀ ਸੱਚ । ਸੋ ਸੱਚ ਹੀ ਰੱਬ ਹੁੰਦਾ ਹੈ ਹਿੰਦੂ ਫਲਸਫਾ ਵੀ ਕਹਿੰਦਾ ਹੈ ਕਿ ਰਾਮ ਨਾਮ ਸੱਤ ਹੈ ਸਿੱਖ ਫਿਲਾਸਫੀ ਵਿੱਚ ਸਤਿ ਸੀ ਅਕਾਲ ਦਾ ਅਰਥ ਵੀ ਇਹੀ ਹੈ ਕਿ ਸੱਤ ਜਾਂ ਸੱਚ ਹੀ ਕਾਲ ਤੋਂ ਰਹਿਤ ਹੈ ਜੋ ਕਾਲ ਤੋਂ ਰਹਿਤ ਹੈ ਉਹ ਖੁਦਾ ਹੈ।ਇਸਾਈ ਅਤੇ ਇਸਲਾਮ ਦਾ ਫਲਸਫਾ ਵੀ ਸੱਚ ਆਚਰਣ ਤੇ ਹੀ ਜੋਰ ਦਿੰਦਾਂ ਹੈ।ਜੋ ਮਨੁੱਖ ਰੱਬ ਦੇ ਰੂਪ ਨੂੰ ਵਿਅਕਤੀ ਵਾਂਗ ਵਰਣਨ ਕਰਦਾ ਹੈ ਜਾਂ ਸੋਚਦਾ ਹੈ ਉਸਦੀ ਸੋਚ ਵਿਸਾਲ ਨਹੀਂ ਹੁੰਦੀ । ਦੂਸਰੇ ਜੀਵ ਜੰਤੂਆਂ ਨੂੰ ਨੀਵਾਂ ਦਰਜਾ ਦੇਣ ਵਾਲਾ ਮਨੁੱਖ ਵੀ ਗਿਆਨ ਤੋਂ ਦੂਰ ਹੁੰਦਾਂ ਹੈ। ਹਰ ਜਿਉਂਦੀ ਅਤੇ ਨਿਰਜੀਵ ਵਸਤੂਆਂ ਵੀ ਰੱਬੀ ਤਾਕਤ ਨਾਲ ਭਰਭੂਰ ਹੁੰਦੀਆਂ ਹਨ ।ਕੁੱਤਾ ਘੋੜਾ ਸੁੰਘਣ ਦੀ ਤਾਕਤ ਵਿੱਚ ਮਨੁੱਖ ਨਾਲੋਂ ਕਿਤੇ ਅੱਗੇ ਹਨ ,ਸੱਪ ਧਰਤੀ ਦੀ ਥਿਰਕਣ ਨੂੰ ਸਭਤੋਂ ਵੱਧ ਮਹਿਸੂਸ ਕਰਦਾ ਹੈ ਭਾਵੇਂ ਉਸਦੇ ਸੁਣਨ ਲਈ ਕੋਈ ਕੰਨ ਨਹੀਂ ਹੁੰਦੇ, ਲੋਹਾ ਆਦਿ ਧਾਤਾਂ ਬਿਜਲੀ ਅਤੇ ਅਵਾਜ ਨੂੰ ਸਭ ਤੋਂ ਤੇਜ ਕਰੋੜਾਂ ਮੀਲ ਦੂ੍ਰਰ ਸਕਿੰਟਾਂ ਵਿੱਚ ਪਹੁੰਚਾ ਸਕਦੇ ਹਨ, ਇੱਲਾਂ ਗਿਰਝਾਂ ਬਾਜ ਆਦਿ ਮਨੁੱਖ ਨਾਲੋਂ ਕਈ ਗੁਣਾਂ ਜਿਆਦਾ ਤੇਜ ਦੇਖ ਸਕਦੇ ਹਨ। ਇਸ ਤਰਾਂ ਮਨੁੱਖ ਨਾਲੋਂ ਜਿੰਦਗੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਉੱਤਮ ਹੋਰ ਜੀਵ ਅਤੇ ਨਿਰਜੀਵ ਵਸਤੂਆਂ ਹਨ ਸੋ ਆਪੋ ਆਪਣੀ ਥਾਂ ਹਰ ਇੱਕ ਮਹਾਨ ਹੈ ਅਤੇ ਖੁਦਾਈ ਰੂਪ ਹੈ ਪਰ ਜਦੋਂ ਮਨੁੱਖ ਆਪਣੇ ਆਪ ਨੂੰ ਹੀ ਉੱਤਮ ਕਹਿੰਦਾ ਹੈ ਤਦ ਇਹ ਸਿਰਫ ਉਸਦਾ ਹੰਕਾਰੀ ਰੂਪ ਜਾਂ ਅਗਿਆਨਤਾ ਹੀ ਹੋ ਸਕਦੀ ਹੈ। ਇਨਸਾਨ ਵਿੱਚ ਸਭ ਤੋਂ ਵੱਡਾ ਗੁਣ ਅਤੇ ਔਗੁਣ ਸੰਸਾਰ ਨੂੰ ਧੋਖਾ ਦੇਣਾਂ ਹੀ ਹੁੰਦਾ ਹੈ।ਪਰ ਮਨੁੱਖ ਨੂੰ ਦੂਜਿਆਂ ਨੂੰ ਧੋਖਾ ਦੇਣ ਦੀ ਬਜਾਇ ਹਮੇਸਾਂ ਸੱਚ ਧਰਮ ਦੀ ਪਾਲਣਾਂ ਕਰਨ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਇਸ ਤਰਾਂ ਜਿਹੜੇ ਮਨੁੱਖ ਆਚਰਣ ਦੀ ਥਾਂ ਸਮਾਜਿਕ ਅਕਸ ਦੇ ਅਧਾਰ ਤੇ ਆਪਣੇ ਆਪ ਨੂੰ ਤੋਲਦੇ ਹਨ ਉਹ ਕਦੇ ਵੀ ਖੁਦਾਈ ਤਾਕਤ ਨੂੰ ਮੰਨਣ ਵਾਲੇ ਨਹੀਂ ਹੁੰਦੇ ।ਰੱਬ ਰੱਬ ਕਰਿਆਂ ਕੋਈ ਆਸਤਿਕ ਨਹੀਂ ਹੁੰਦਾਂ ਸੱਚ ਦੇ ਆਚਰਣ ਵਾਲਾ ਰੱਬ ਨੂੰ ਨਾ ਵੀ ਮੰਨੇ ਤਾਂ ਵੀ ਆਸਤਿਕ ਹੀ ਹੁੰਦਾ ਹੈ।ਜਿਹੜਾ ਮਨੁੱਖ ਆਪਣੇ ਆਪ ਨੂੰ ਕਿਸੇ ਵਿਸੇਸ ਸਮਾਜਿਕ ਭਾਈਚਾਰੇ ਦਾ ਅੰਗ ਮੰਨ ਲੈਂਦਾਂ ਹੈ ਉਹ ਧੜੇਬਾਜ ਬਣ ਜਾਂਦਾਂ ਹੈ ਕਿਉਂਕਿ ਰੱਬੀ ਲੋਕਾਂ ਦਾ ਤਾਂ ਕੋਈ ਧੜਾ ਨਹੀਂ ਹੁੰਦਾ।ਕਿਸੇ ਵਿਸੇਸ ਭਾਈਚਾਰੇ ,ਵਿਸੇਸ ਫਲਸਫੇ ਦੇ ਗੁਣ ਤਾਂ ਗ੍ਰਹਿਣ ਕੀਤੇ ਜਾ ਸਕਦੇ ਹਨ ਪਰ ਇਸ ਨਾਲ ਮਨੁੱਖ ਧਰਮੀ ਨਹੀਂ ਬਣ ਜਾਂਦਾਂ ਕਿਉਕਿ ਧਰਮ ਤਾਂ ਸਮਾਜ ਦੀਆਂ ਲੋੜਾਂ ਵਿੱਚੋਂ ਉਪਜੀ ਮਰਿਆਦਾ ਦੇ ਪਾਲਣ ਨੂੰ ਹੀ ਕਿਹਾ ਜਾਂਦਾਂ ਹੈ । ਧਰਮ ਦਾ ਇੱਕ ਰੂਪ ਇਹ ਹੁੰਦਾ ਹੈ ਕਿ ਹਰ ਕੰਮ ਸਹੀ ਵਕਤ ਤੇ ਸਹੀ ਤਰੀਕਾ ਵਰਤਦਿਆਂ ਠੀਕ ਕੰਮ ਕਰਨ ਨੂੰ ਹੀ  ਧਰਮ ਮੰਨਿਆਂ ਜਾਂਦਾ ਹੈ। ਇਹ ਸਭ ਕੁੱਝ ਸੱਚ ਦਾ ਹੀ ਵਿਸਾਲ ਰੂਪ ਹੈ। ਸੱਚ ਹਮੇਸਾਂ ਅਕੱਥ ਹੈ ਇਸ ਦਾ ਸਿਰਫ ਸੀਮਤ ਵਰਣਨ ਹੀ ਕੀਤਾ ਜਾ ਸਕਦਾ ਹੈ। ਸੱਚ ਜਾਂ ਰੱਬ ਦੀ ਵਿਆਖਿਆ ਕਰਦਿਆਂ ਗੁਰੂ ਨਾਨਕ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ ਜੇ ਮੈ ਤੇਰਾ ਤਿਲ ਜਿੰਨਾਂ ਵੀ ਵਰਣਨ ਕਰ ਸਕਾਂ ਤਾਂ ਮੈਂ ਆਪਣੇ ਆਪ ਨੂੰ ਵਢਭਾਗਾ ਮੰਨਾਂਗਾ ਪਰ ਤੂੰ ਏਨਾਂ ਵਿਸਾਲ ਹੈਂ ਕਿ ਤੇਰਾ ਤਿਲਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ।

Wednesday 1 June 2011

ਕੀ ਸਵਾਮੀ ਰਾਮਦੇਵ ਕਾਮਯਾਬ ਹੋਵੇਗਾ?

ਕਿਉਂ ਪੈਦਾ ਹੋ ਰਿਹਾ ਲੋਕ ਰੋਹ  ਲੋਕਤੰਤਰ ਵਿੱਚ?   ਜਾਂ
 ਗੁਰਚਰਨ ਪੱਖੋਕਲਾਂ
ਹਿੰਦੋਸਤਾਨੀ ਲੋਕਾਂ ਦਾ ਪਿਛਲੇ ਦਿਨੀਂ ਅੰਨਾਂ ਹਜਾਰੇ ਪ੍ਰਤੀ ਦਿੱਲੀ ਵਿੱਚ ਪੱਛਮੀ ਬੰਗਾਲ ਵਿੱਚ ਮਮਤਾ ਪ੍ਰਤੀ ਪੰਜਾਬ ਵਿੱਚ ਮਨਪਰੀਤ ਬਾਦਲ ਪ੍ਰਤੀ ਬਿਹਾਰ ਵਿੱਚ ਨਿਤਿਸ ਕੁਮਾਰ ਪ੍ਰਤੀ ਲੋਕਾਂ ਵੱਲੋ ਜੋ ਨੈਤਿਕ ਅਤੇ ਵੋਟ ਰੂਪੀ ਸਮੱਰਥਨ ਦਿਖਾਇਆ ਗਿਆ ਹੈ ਨੇ ਸਰਕਾਰਾਂ ਅਤੇ ਵਿਦਵਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਹੁਣ ਦੇਸ ਬਗਾਵਤ ਦੇ ਬੂਹੇ ਉੱਪਰ ਖੜਾ ਹੈ। ਪਿਛਲੇ 64 ਸਾਲਾਂ ਵਿੱਚ ਜਿਸ ਤਰਾਂ ਸਰਕਾਰਾਂ ਦੁਆਰਾ ਲੋਕਾਂ ਨੂੰ ਲਾਰਿਆਂ ਨਾਲ ਧੋਖਾ ਦਿੱਤਾ ਗਿਆ ਹੈ ਤੋਂ ਲੋਕ ਅੱਕ ਚੁੱਕੇ ਹਨ ।ਕਿਸੇ ਵੀ ਲੋਕਾਂ ਦੇ ਇਕੱਠ ਵਿੱਚ ਆਮ ਲੋਕਾਂ ਤੋਂ ਪੁੱਛੋ ਤਾਂ ਲੋਕਾਂ ਦੇ ਦਿਲ ਵਿੱਚੋਂ ਇੱਕ ਚੀਕ ਨਿਕਲਦੀ ਹੈ ਦਰਦਭਰੀ। ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਇਹ ਸੰਸਾਰ ਤਬਾਹ ਹੋ ਜਾਵੇ ਜਾਂ ਹਿੰਦੋਸਤਾਨ ਵਿੱਚੋਂ ਭ੍ਰਿਸਟ ਸਿਸਟਮ ਉਨਾਂ ਚਿਰ ਖਤਮ ਨਹੀਂ ਹੋਵੇਗਾ ਜਦ ਤੱਕ ਇਹ ਮੁਲਕ ਉੱਜੜ ਨਹੀਂ ਜਾਂਦਾ ਜਾਂ ਇੱਥੇ ਬਗਾਵਤ ਨਹੀਂ ਹੁੰਦੀ।ਜਦ ਵੀ ਕੋਈ ਨੇਤਾ ਲੋਕਾਂ ਲਈ ਜੂਝਣ ਵਾਲੇ ਬਗਾਵਤੀ ਤੇਵਰ ਦਿਖਾਉਂਦਾ ਹੈ ਤਦ ਲੋਕ ਉਸਨੂੰ ਸਮੱਰਥਨ ਦੇਣਾਂ ਲੋੜਦੇ ਹਨ ਪਰ ਬਹੁਤੀ ਵਾਰ ਬਗਾਵਤੀ ਤੇਵਰ ਦਿਖਾਉਣ ਵਾਲੇ ਵੀ ਰਾਜਨੀਤਕ ਹੀ ਨਿਕਲਦੇ ਹਨ ਜੋ ਆਪੋ ਆਪਣੇ ਮਕਸਦਾਂ ਅਤੇ ਮਜਬੂਰੀਆਂ ਵਿੱਚੋਂ ਉੱਠਦੇ ਹਨ ਅਤੇ ਆਪੋ ਆਪਣੇ ਹਿੱਤ ਪੂਰੇ ਕਰਕੇ ਲੋਕਾਂ ਨੂੰ ਧੋਖਾ ਦੇ ਜਾਂਦੇ ਹਨ ।ਹਿੰਦੋਸਤਾਨੀ ਲੋਕ ਹਾਲੇ ਵੀ ਉੱਡੀਕ ਰਹੇ ਹਨ ਕੋਈ ਅਵਤਾਰੀ ਪੁਰਸ ਜੋ ਲੋਭ ਲਾਲਚਾਂ ਤੋਂ ਉੱਪਰ ਉੱਠਿਆ ਹੋਇਆ ਹੋਵੇ ਇਹ ਕਦ ਹੋਵੇਗਾ ਕੋਈ ਨਹੀਂ ਜਾਣਦਾ ਪਰ ਲੋਕਮਨਾਂ ਦੇ ਬਗਾਵਤੀ ਤੇਵਰ ਜਰੂਰ ਦੱਸ ਰਹੇ ਹਨ ਕਿ ਇਹ ਮੌਕਾ ਹੁਣ ਆਵੇਗਾ ਜਰੂਰ ।
       ਸਮੇਂ ਦੀਆਂ ਸਰਕਾਰਾਂ ਦੀਆਂ ਅਸਲੀਅਤਾਂ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਹਿੰਦੋਸਤਾਨੀ ਲੋਕ ਬੁੱਚੜ ਸਰਕਾਰਾਂ ਦੇ ਹੱਥ ਆਏ ਹੋਏ ਸਿਕਾਰ ਬਣ ਗਏ ਹਨ। ਦੇਸ ਦੇ ਲੋਕਾਂ ਨੂੰ ਪਾਣੀ ਅਤੇ ਰੋਟੀ ਮਿਲੇ ਜਾਂ ਨਾਂ ਮਿਲੇ ਪਰ ਇਕੱਲੇ ਪੰਜਾਬ ਵਿੱਚ ਹੀ ਲੋਕਾਂ ਨੂੰ ਮਦਹੋਸ ਕਰਨ ਲਈ ਦਸ ਹਜਾਰ ਕਰੋੜ ਦੇ ਨਸੇ ਸਰਕਾਰੀ ਅਤੇ ਗੈਰ ਸਰਕਾਰੀ ਤੌਰ ਤੇ ਖਵਾਏ ਅਤੇ ਪਿਆਏ ਜਾ ਰਹੇ ਹਨ ਇਸ ਤਰਾਂ ਹੀ ਸਾਰੇ ਮੁਲਕ ਵਿੱਚ ਪੰਜਾਬ ਦੇ ਵਾਗੂੰ  ਚਾਰ ਲੱਖ ਕਰੋੜ ਦੇ ਨਸੇ ਪਿਆਏ ਜਾ ਰਹੇ ਹਨ।ਪੰਜਾਬ ਵਿੱਚ ਸਰਕਾਰੀ ਤੌਰ ਤੇ 5000 ਕਰੋੜ ਦੀ ਸਰਾਬ ਵੇਚੀ ਜਾ ਰਹੀ ਹੈ ਇਸ ਤੋਂ ਕਿਤੇ ਜਿਆਦਾ ਨਸੇਆਂ ਦਾ ਧੰਦਾ ਦੋ ਨੰਬਰ ਵਿੱਚ ਹੁੰਦਾ ਹੈ। ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਡੀਜਲ ਅਤੇ ਪੈਟਰੋਲ ਉੱਪਰ 50% ਤੱਕ ਟੈਕਸ ਠੋਕਿਆ ਹੋਇਆ ਹੈ।ਦੇਸ ਦੀਆਂ ਸਾਰੀਆਂ ਰਾਜ ਸਰਕਾਰਾਂ ਆਪਣੇ ਬਜਟਾਂ ਦਾ 50% ਤੋਂ 75% ਤੱਕ ਆਪਣੇ ਮੁਲਾਜਮ ਵਰਗ ਨੂੰ ਹੀ ਦੇਈ ਜੲ ਰਹੀਆਂ ਹਨ ਜੋ ਮੁਸਕਲ ਨਾਲ ਸਾਰੀ ਅਬਾਦੀ ਦਾ ਦੋ ਪ੍ਰਤੀਸਤ ਵੀ ਨਹੀਂ ਹੈ। 8% ਅਮੀਰ ਵਰਗ ਦੋ ਪ੍ਰਤੀਸਤ ਮੁਲਾਜਮ ਵਰਗ ਨੂੰ ਛੱਡ ਕੇ ਬਾਕੀ 90% ਲੋਕਾਂ ਲਈ ਬਜਟਾਂ ਦਾ ਮੁਸਕਲ ਨਾਲ 15% ਹੀ ਖਰਚਿਆ ਜਾਂਦਾ ਹੈ ਜੋ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਨੁਸਾਰ ਇਹ 15% ਦਾ 85% ਭ੍ਰਿਸਟ ਨੌਕਰ ਸਾਹ ਅਤੇ ਵਿਚੋਲੇ ਹੀ ਖਾ ਜਾਂਦੇ ਹਨ।
          ਅੰਤਰ ਰਾਸਟਰੀ ਸੰਗਠਨ ਅਤੇ ਸਰਕਾਰਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਹਿੰਦੋਸਤਾਨ ਦੇ ਭ੍ਰਿਸਟਾਂ ਦਾ ਚਾਰ ਸੌ ਲੱਖ ਕਰੋੜ ਰੁਪਇਆ ਵਿਦੇਸੀ ਬੈਕਾਂ ਵਿੱਚ ਪਿਆ ਹੈ। ਸੀ ਬੀ ਆਈ ਦੇ ਸਾਬਕਾ ਮੁਖੀ ਅਨੁਸਾਰ ਰੋਜਾਨਾਂ ਦਸ ਹਜਾਰ ਕਰੋੜ ਕਾਲਾ ਧਨ ਪੈਦਾ ਹੁੰਦਾ ਹੈ ਜਿਸ ਦਾ ਵੱਡਾ ਹਿੱਸਾ ਵਿਦੇਸੀ ਬੈਕਾਂ ਵਿੱਚ ਚਲਾ ਜਾਂਦਾ ਹੈ।ਫਕੀਰਾਂ ਦੀ ਜਿੰਦਗੀ ਅਪਣਾਉਣ ਵਾਲੇ ਅਤੇ ਲੋਕ ਸੇਵਾ ਦੇ ਦਾਅਵੇਦਾਰ ਸਵਾਮੀ ਰਾਮਦੇਵ ਵੱਲੋਂ ਕਾਲੇਧਨ ਬਾਰੇ ਜੋ ਜਾਗਰੂਕਤਾ ਲਹਿਰ ਚਲਾਈ ਗਈ ਹੈ ਦੇ ਪਰਚਾਰ ਨੇ ਲੋਕ ਚੇਤਨਾਂ ਜਗਾਉਣ ਦਾ ਬਹੁਤ ਵੱਡਾ ਕੰਮ ਕੀਤਾ ਹੈ। ਅੰਨਾਂ ਹਜਾਰੇ ਦੇ ਮਰਨਵਰਤ ਨੂੰ ਲੋਕਾਂ ਦਾ ਸਮਰਥਨ ਮਿਲਣ ਪਿੱਛੇ ਵੀ ਇਹ ਜਾਗਰੂਕਤਾ ਹੀ ਸ਼ੀ ਜਿਸ ਨੂੰ ਰਾਜਸੱਤਾ ਨੇ ਲੋਕਹਿੱਤੂ ਜੁਝਾਰੂਆਂ ਵਿੱਚ ਫੁੱਟ ਪਾਉਣ ਲਈ ਵਰਤਣ ਦੀ ਕੋਸਿਸ ਕੀਤੀ ਹੈ ਪਰ ਸਵਾਮੀ ਰਾਮਦੇਵ ਨੇ ਲੋਕ ਲਹਿਰ ਨੂੰ ਆਪਣੇ ਹੱਥ ਵਿੱਚ ਲੈਣ ਲਈ  ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਜੋ ਸਰਕਾਰ ਨੂੰ ਕੰਬਣੀਆਂ ਛੇੜ ਰਿਹਾ ਹੈ। ਸਰਕਾਰ ਇਸ ਲਹਿਰ ਨੂੰ ਕਿੰਨਾਂ ਰੋਕ ਪਾਉਂਦੀ ਹੈ ਜਾਂ ਇਸ ਲਹਿਰ ਨੂੰ ਗੁੰਮ ਰਾਹ ਕਰ ਸਕਦੀ ਹੈ ਇਹ ਸਭ ਭਵਿੱਖ ਦੇ ਹੱਥ ਹੈ । ਭਾਰਤੀਆਂ ਨੂੰ ਕਾਮਨਾਂ ਕਰਨੀ ਚਾਹੀਦੀ ਹੈ ਕਿ ਇਹ ਲੋਕ ਹਿੱਤੂ ਲਹਿਰ ਕਾਮਯਾਬ ਹੋਵੇ।
    ਫੋਨ 9417727245