Wednesday, 1 June 2011

ਕੀ ਸਵਾਮੀ ਰਾਮਦੇਵ ਕਾਮਯਾਬ ਹੋਵੇਗਾ?

ਕਿਉਂ ਪੈਦਾ ਹੋ ਰਿਹਾ ਲੋਕ ਰੋਹ  ਲੋਕਤੰਤਰ ਵਿੱਚ?   ਜਾਂ
 ਗੁਰਚਰਨ ਪੱਖੋਕਲਾਂ
ਹਿੰਦੋਸਤਾਨੀ ਲੋਕਾਂ ਦਾ ਪਿਛਲੇ ਦਿਨੀਂ ਅੰਨਾਂ ਹਜਾਰੇ ਪ੍ਰਤੀ ਦਿੱਲੀ ਵਿੱਚ ਪੱਛਮੀ ਬੰਗਾਲ ਵਿੱਚ ਮਮਤਾ ਪ੍ਰਤੀ ਪੰਜਾਬ ਵਿੱਚ ਮਨਪਰੀਤ ਬਾਦਲ ਪ੍ਰਤੀ ਬਿਹਾਰ ਵਿੱਚ ਨਿਤਿਸ ਕੁਮਾਰ ਪ੍ਰਤੀ ਲੋਕਾਂ ਵੱਲੋ ਜੋ ਨੈਤਿਕ ਅਤੇ ਵੋਟ ਰੂਪੀ ਸਮੱਰਥਨ ਦਿਖਾਇਆ ਗਿਆ ਹੈ ਨੇ ਸਰਕਾਰਾਂ ਅਤੇ ਵਿਦਵਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਹੁਣ ਦੇਸ ਬਗਾਵਤ ਦੇ ਬੂਹੇ ਉੱਪਰ ਖੜਾ ਹੈ। ਪਿਛਲੇ 64 ਸਾਲਾਂ ਵਿੱਚ ਜਿਸ ਤਰਾਂ ਸਰਕਾਰਾਂ ਦੁਆਰਾ ਲੋਕਾਂ ਨੂੰ ਲਾਰਿਆਂ ਨਾਲ ਧੋਖਾ ਦਿੱਤਾ ਗਿਆ ਹੈ ਤੋਂ ਲੋਕ ਅੱਕ ਚੁੱਕੇ ਹਨ ।ਕਿਸੇ ਵੀ ਲੋਕਾਂ ਦੇ ਇਕੱਠ ਵਿੱਚ ਆਮ ਲੋਕਾਂ ਤੋਂ ਪੁੱਛੋ ਤਾਂ ਲੋਕਾਂ ਦੇ ਦਿਲ ਵਿੱਚੋਂ ਇੱਕ ਚੀਕ ਨਿਕਲਦੀ ਹੈ ਦਰਦਭਰੀ। ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਇਹ ਸੰਸਾਰ ਤਬਾਹ ਹੋ ਜਾਵੇ ਜਾਂ ਹਿੰਦੋਸਤਾਨ ਵਿੱਚੋਂ ਭ੍ਰਿਸਟ ਸਿਸਟਮ ਉਨਾਂ ਚਿਰ ਖਤਮ ਨਹੀਂ ਹੋਵੇਗਾ ਜਦ ਤੱਕ ਇਹ ਮੁਲਕ ਉੱਜੜ ਨਹੀਂ ਜਾਂਦਾ ਜਾਂ ਇੱਥੇ ਬਗਾਵਤ ਨਹੀਂ ਹੁੰਦੀ।ਜਦ ਵੀ ਕੋਈ ਨੇਤਾ ਲੋਕਾਂ ਲਈ ਜੂਝਣ ਵਾਲੇ ਬਗਾਵਤੀ ਤੇਵਰ ਦਿਖਾਉਂਦਾ ਹੈ ਤਦ ਲੋਕ ਉਸਨੂੰ ਸਮੱਰਥਨ ਦੇਣਾਂ ਲੋੜਦੇ ਹਨ ਪਰ ਬਹੁਤੀ ਵਾਰ ਬਗਾਵਤੀ ਤੇਵਰ ਦਿਖਾਉਣ ਵਾਲੇ ਵੀ ਰਾਜਨੀਤਕ ਹੀ ਨਿਕਲਦੇ ਹਨ ਜੋ ਆਪੋ ਆਪਣੇ ਮਕਸਦਾਂ ਅਤੇ ਮਜਬੂਰੀਆਂ ਵਿੱਚੋਂ ਉੱਠਦੇ ਹਨ ਅਤੇ ਆਪੋ ਆਪਣੇ ਹਿੱਤ ਪੂਰੇ ਕਰਕੇ ਲੋਕਾਂ ਨੂੰ ਧੋਖਾ ਦੇ ਜਾਂਦੇ ਹਨ ।ਹਿੰਦੋਸਤਾਨੀ ਲੋਕ ਹਾਲੇ ਵੀ ਉੱਡੀਕ ਰਹੇ ਹਨ ਕੋਈ ਅਵਤਾਰੀ ਪੁਰਸ ਜੋ ਲੋਭ ਲਾਲਚਾਂ ਤੋਂ ਉੱਪਰ ਉੱਠਿਆ ਹੋਇਆ ਹੋਵੇ ਇਹ ਕਦ ਹੋਵੇਗਾ ਕੋਈ ਨਹੀਂ ਜਾਣਦਾ ਪਰ ਲੋਕਮਨਾਂ ਦੇ ਬਗਾਵਤੀ ਤੇਵਰ ਜਰੂਰ ਦੱਸ ਰਹੇ ਹਨ ਕਿ ਇਹ ਮੌਕਾ ਹੁਣ ਆਵੇਗਾ ਜਰੂਰ ।
       ਸਮੇਂ ਦੀਆਂ ਸਰਕਾਰਾਂ ਦੀਆਂ ਅਸਲੀਅਤਾਂ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਹਿੰਦੋਸਤਾਨੀ ਲੋਕ ਬੁੱਚੜ ਸਰਕਾਰਾਂ ਦੇ ਹੱਥ ਆਏ ਹੋਏ ਸਿਕਾਰ ਬਣ ਗਏ ਹਨ। ਦੇਸ ਦੇ ਲੋਕਾਂ ਨੂੰ ਪਾਣੀ ਅਤੇ ਰੋਟੀ ਮਿਲੇ ਜਾਂ ਨਾਂ ਮਿਲੇ ਪਰ ਇਕੱਲੇ ਪੰਜਾਬ ਵਿੱਚ ਹੀ ਲੋਕਾਂ ਨੂੰ ਮਦਹੋਸ ਕਰਨ ਲਈ ਦਸ ਹਜਾਰ ਕਰੋੜ ਦੇ ਨਸੇ ਸਰਕਾਰੀ ਅਤੇ ਗੈਰ ਸਰਕਾਰੀ ਤੌਰ ਤੇ ਖਵਾਏ ਅਤੇ ਪਿਆਏ ਜਾ ਰਹੇ ਹਨ ਇਸ ਤਰਾਂ ਹੀ ਸਾਰੇ ਮੁਲਕ ਵਿੱਚ ਪੰਜਾਬ ਦੇ ਵਾਗੂੰ  ਚਾਰ ਲੱਖ ਕਰੋੜ ਦੇ ਨਸੇ ਪਿਆਏ ਜਾ ਰਹੇ ਹਨ।ਪੰਜਾਬ ਵਿੱਚ ਸਰਕਾਰੀ ਤੌਰ ਤੇ 5000 ਕਰੋੜ ਦੀ ਸਰਾਬ ਵੇਚੀ ਜਾ ਰਹੀ ਹੈ ਇਸ ਤੋਂ ਕਿਤੇ ਜਿਆਦਾ ਨਸੇਆਂ ਦਾ ਧੰਦਾ ਦੋ ਨੰਬਰ ਵਿੱਚ ਹੁੰਦਾ ਹੈ। ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਡੀਜਲ ਅਤੇ ਪੈਟਰੋਲ ਉੱਪਰ 50% ਤੱਕ ਟੈਕਸ ਠੋਕਿਆ ਹੋਇਆ ਹੈ।ਦੇਸ ਦੀਆਂ ਸਾਰੀਆਂ ਰਾਜ ਸਰਕਾਰਾਂ ਆਪਣੇ ਬਜਟਾਂ ਦਾ 50% ਤੋਂ 75% ਤੱਕ ਆਪਣੇ ਮੁਲਾਜਮ ਵਰਗ ਨੂੰ ਹੀ ਦੇਈ ਜੲ ਰਹੀਆਂ ਹਨ ਜੋ ਮੁਸਕਲ ਨਾਲ ਸਾਰੀ ਅਬਾਦੀ ਦਾ ਦੋ ਪ੍ਰਤੀਸਤ ਵੀ ਨਹੀਂ ਹੈ। 8% ਅਮੀਰ ਵਰਗ ਦੋ ਪ੍ਰਤੀਸਤ ਮੁਲਾਜਮ ਵਰਗ ਨੂੰ ਛੱਡ ਕੇ ਬਾਕੀ 90% ਲੋਕਾਂ ਲਈ ਬਜਟਾਂ ਦਾ ਮੁਸਕਲ ਨਾਲ 15% ਹੀ ਖਰਚਿਆ ਜਾਂਦਾ ਹੈ ਜੋ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਨੁਸਾਰ ਇਹ 15% ਦਾ 85% ਭ੍ਰਿਸਟ ਨੌਕਰ ਸਾਹ ਅਤੇ ਵਿਚੋਲੇ ਹੀ ਖਾ ਜਾਂਦੇ ਹਨ।
          ਅੰਤਰ ਰਾਸਟਰੀ ਸੰਗਠਨ ਅਤੇ ਸਰਕਾਰਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਹਿੰਦੋਸਤਾਨ ਦੇ ਭ੍ਰਿਸਟਾਂ ਦਾ ਚਾਰ ਸੌ ਲੱਖ ਕਰੋੜ ਰੁਪਇਆ ਵਿਦੇਸੀ ਬੈਕਾਂ ਵਿੱਚ ਪਿਆ ਹੈ। ਸੀ ਬੀ ਆਈ ਦੇ ਸਾਬਕਾ ਮੁਖੀ ਅਨੁਸਾਰ ਰੋਜਾਨਾਂ ਦਸ ਹਜਾਰ ਕਰੋੜ ਕਾਲਾ ਧਨ ਪੈਦਾ ਹੁੰਦਾ ਹੈ ਜਿਸ ਦਾ ਵੱਡਾ ਹਿੱਸਾ ਵਿਦੇਸੀ ਬੈਕਾਂ ਵਿੱਚ ਚਲਾ ਜਾਂਦਾ ਹੈ।ਫਕੀਰਾਂ ਦੀ ਜਿੰਦਗੀ ਅਪਣਾਉਣ ਵਾਲੇ ਅਤੇ ਲੋਕ ਸੇਵਾ ਦੇ ਦਾਅਵੇਦਾਰ ਸਵਾਮੀ ਰਾਮਦੇਵ ਵੱਲੋਂ ਕਾਲੇਧਨ ਬਾਰੇ ਜੋ ਜਾਗਰੂਕਤਾ ਲਹਿਰ ਚਲਾਈ ਗਈ ਹੈ ਦੇ ਪਰਚਾਰ ਨੇ ਲੋਕ ਚੇਤਨਾਂ ਜਗਾਉਣ ਦਾ ਬਹੁਤ ਵੱਡਾ ਕੰਮ ਕੀਤਾ ਹੈ। ਅੰਨਾਂ ਹਜਾਰੇ ਦੇ ਮਰਨਵਰਤ ਨੂੰ ਲੋਕਾਂ ਦਾ ਸਮਰਥਨ ਮਿਲਣ ਪਿੱਛੇ ਵੀ ਇਹ ਜਾਗਰੂਕਤਾ ਹੀ ਸ਼ੀ ਜਿਸ ਨੂੰ ਰਾਜਸੱਤਾ ਨੇ ਲੋਕਹਿੱਤੂ ਜੁਝਾਰੂਆਂ ਵਿੱਚ ਫੁੱਟ ਪਾਉਣ ਲਈ ਵਰਤਣ ਦੀ ਕੋਸਿਸ ਕੀਤੀ ਹੈ ਪਰ ਸਵਾਮੀ ਰਾਮਦੇਵ ਨੇ ਲੋਕ ਲਹਿਰ ਨੂੰ ਆਪਣੇ ਹੱਥ ਵਿੱਚ ਲੈਣ ਲਈ  ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਜੋ ਸਰਕਾਰ ਨੂੰ ਕੰਬਣੀਆਂ ਛੇੜ ਰਿਹਾ ਹੈ। ਸਰਕਾਰ ਇਸ ਲਹਿਰ ਨੂੰ ਕਿੰਨਾਂ ਰੋਕ ਪਾਉਂਦੀ ਹੈ ਜਾਂ ਇਸ ਲਹਿਰ ਨੂੰ ਗੁੰਮ ਰਾਹ ਕਰ ਸਕਦੀ ਹੈ ਇਹ ਸਭ ਭਵਿੱਖ ਦੇ ਹੱਥ ਹੈ । ਭਾਰਤੀਆਂ ਨੂੰ ਕਾਮਨਾਂ ਕਰਨੀ ਚਾਹੀਦੀ ਹੈ ਕਿ ਇਹ ਲੋਕ ਹਿੱਤੂ ਲਹਿਰ ਕਾਮਯਾਬ ਹੋਵੇ।
    ਫੋਨ 9417727245

No comments: