Thursday, 2 June 2011

ਰੱਬ, ਸਮਾਜ, ਮਨੁੱਖ ਅਤੇ ਸੱਚ?


ਰੱਬ ਪਰਮਾਤਮਾ ਖੁਦਾ ਵਾਹਿਗੁਰੂ ਅੱਲਾ ਗੌਡ ਦੀ ਵਿਆਖਿਆ ਕਰਨ ਲਈ ਹਰ ਮਨੁੱਖ ਆਪੋ ਆਪਣੀ ਸੋਚ ਅਨੁਸਾਰ ਹੀ ਸੋਚਦਾ ਹੈ ਕਿਉਂਕਿ ਕਿਸੇ ਦੂਸਰੇ ਮਨੁੱਖ ਜਾਂ ਅਵਤਾਰੀ ਪੁਰਸ ਦੀ ਆਖੀ ਹੋਈ ਗੱਲ ਨੂੰ ਸਮਝਿਆ ਨਹੀਂ ਜਾਸਕਦਾ ਜੇ ਤੁਸੀਂ ਦੂਸਰੇ ਮਨੁੱਖ ਦੀ ਆਖੀ ਹੋਈ ਗੱਲ ਦੇ ਅਸਲ ਅਰਥਾਂ ਤੱਕ ਪੁੁੰਚਣਾਂ ਚਾਹੁੰਦੇ ਹੋ ਤਦ ਆਪਣੀ ਅਕਲ ਅਤੇ ਗਿਆਨ ਦੀ ਅਵਸਥਾ ਨੂੰ ਵੀ ਉਸ ਮਨੁੱਖ ਦੇ ਬਰਾਬਰ ਕਰਨਾਂ ਪੈਂਦਾਂ ਹੈ। ਜੇ ਮਨੁੱਖ ਆਪਣੀ ਗਿਆਨ ਅਵੱਸ਼ਥਾ ਨੂੰ ਉਨਾਂ ਉੱਚਾ ਨਹੀਂ ਕਰ ਸਕਦਾ ਤਦ ਉਹ ਕਦੀ ਵੀ ਦੂਸਰੇ ਦੇ ਗਿਆਨ ਨੂੰ ਗਰਹਿਣ ਨਹੀਂ ਕਰ ਸਕਦਾ ਅਤੇ ਨਾਂਹੀ ਉਸ ਭਾਵਨਾ ਤੱਕ ਪਹੁੰਚ ਸਕੇਗਾ। ਆਉ ਗੁਰਬਾਣੀ ਅਨੁਸਾਰ ਪਰਮਾਤਮਾ ਦੇ ਰੂਪ ਨੂੰ ਜਾਣੀਏ ਭਾਵੇਂ ਗੁਰਬਾਣੀ ਕਹਿੰਦੀ ਹੈ ਕਿ ਰੱਬੀ ਤਾਕਤ ਅਕੱਥ ਹੈ ਉਸਦਾ ਵਰਣਨ ਨਹੀਂ ਕੀਤਾ ਜਾ ਸਕਦਾ ਪਰ ਉਸਦੇ ਕੁੱਝ ਗੁਣ ਜਰੂਰ ਵਰਣਨ ਕੀਤੇ ਜਾ ਸਕਦੇ ਹਨ।, ਦੀ ਵਿਆਖਿਆ ਹੀ ਇਸ ਦਾ ਮੂਲ ਮੰਤਰ ਹੈ ਇਸ ਸਬਦ ਦੀ ਵਿਆਖਿਆ ਜੇ ਗਲਤ ਹੋ ਜਾਵੇ ਤਦ ਰੱਬ ਨੂੰ ਸਮਝਣ ਦੀ ਨੀਂਹ ਹੀ ਗਲਤ ਹੋ ਜਾਂਦੀ ਹੈ। ਦਾ ਭਾਵ ਅਰਥ ਹੈ  ਿਕ ਇਹ ਬ੍ਰਹਿ੍ਹਮੰਡ ਜਾਂ ਸਮੁੱਚਾ ਪਾਸਾਰਾ ਹੀ ਪਰਮਾਤਮਾ ਦਾ ਰੂਪ ਹੈ ਦਿਸਣ ਅਤੇ ਨਾਂ ਦਿਸਣ ਵਾਲੀ ਜੋ ਵੀ ਮਹਿਸੂਸ ਕੀਤਾ ਜਾਂਦਾਂ ਹੈ ਸਭ ਕੁੱਝ ਰੱਬ ਦਾ ਰੂਪ ਹੈ ਅਤੇ ਇਸਦਾ ਨਾਮ ਹੈ ਸਤਿ ਜਾਂ ਸੱਚ ਜਿਸ ਦਾ ਨਾਮ ਵੀ ਸਤਿ ਹੀ ਹੈ ਇਸ ਲਈ ਦੂਸਰਾ ਸਬਦ ਹੈ ਸਤਿਨਾਮ । ਆਮ ਤੌਰ ਤੇ ਬਹੁਤ ਸਾਰੇ ਅਗਿਆਨੀ ਨਾਮ ਦੀ ਵਿਆੀਖਆ ਹੀ ਇੰਨੀ ਕਰ ਦਿੰਦੇ ਹਨ ਕਿ ਜਗਿਆਸੂ ਮਨੁੱਖ ਉਲਝਾ ਕੇ ਰੱਖ ਦਿੱਤਾ ਜਾਂਦਾਂ ਹੈ ।ਸੱਚ ਤੋਂ ਬਿਨਾਂ ਨਾਮ ਕੋਈ ਦਾ ਕੋਈ ਮਤਲਬ ਹੀ ਨਹੀ। ਜਪੁਜੀ ਸਾਹਿਬ ਨੂੰ ਸਰਲ ਰੂਪ ਵਿੱਚ ਸਮਝਣ ਤੇ ਸਮਝ ਪੈ ਜਾਂਦੀਂ ਹੈ ਸੰਸਾਰ  ਭਾਵੇਂ ਇਸ ਵਿੱਚ ਤੁਹਾਨੂੰ ਚੰਗਾਂ ਲੱਗੇ ਜਾਂ ਮਾੜਾ ਪਰ ਹੈ ਸਭ ਰੱਬ ਦਾ ਰੂਪ।  ਸਤਿਨਾਮ ਤੋਂ ਬਾਅਦ ਰੱਬ ਦਾ ਅਸਲ ਰੂਪ ਬਰਹਿਮੰਡ ਹਰ ਵਕਤ ਕਿਰਿਆ ਵਿੱਚ ਹੋਣ ਕਰਕੇ ਕਰਤਾਪੁਰਖ ਹੈ ਜੋ ਹਰ ਪਲ ਸ੍ਰਿਸਟੀ ਦੀ ਰਚਨਾ ਅਤੇ ਨਾਸ਼ ਕਰ ਰਿਹਾ ਹੈ।ਗੁਰਬਾਣੀ ਅਨੁਸਾਰ ਸੱਚ ਸਭਨਾਂ ਦਾ ਖਸਮ ਹੈ ਜਾਂ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਹੋ ਸੀ ਭੀ ਸੱਚ । ਸੋ ਸੱਚ ਹੀ ਰੱਬ ਹੁੰਦਾ ਹੈ ਹਿੰਦੂ ਫਲਸਫਾ ਵੀ ਕਹਿੰਦਾ ਹੈ ਕਿ ਰਾਮ ਨਾਮ ਸੱਤ ਹੈ ਸਿੱਖ ਫਿਲਾਸਫੀ ਵਿੱਚ ਸਤਿ ਸੀ ਅਕਾਲ ਦਾ ਅਰਥ ਵੀ ਇਹੀ ਹੈ ਕਿ ਸੱਤ ਜਾਂ ਸੱਚ ਹੀ ਕਾਲ ਤੋਂ ਰਹਿਤ ਹੈ ਜੋ ਕਾਲ ਤੋਂ ਰਹਿਤ ਹੈ ਉਹ ਖੁਦਾ ਹੈ।ਇਸਾਈ ਅਤੇ ਇਸਲਾਮ ਦਾ ਫਲਸਫਾ ਵੀ ਸੱਚ ਆਚਰਣ ਤੇ ਹੀ ਜੋਰ ਦਿੰਦਾਂ ਹੈ।ਜੋ ਮਨੁੱਖ ਰੱਬ ਦੇ ਰੂਪ ਨੂੰ ਵਿਅਕਤੀ ਵਾਂਗ ਵਰਣਨ ਕਰਦਾ ਹੈ ਜਾਂ ਸੋਚਦਾ ਹੈ ਉਸਦੀ ਸੋਚ ਵਿਸਾਲ ਨਹੀਂ ਹੁੰਦੀ । ਦੂਸਰੇ ਜੀਵ ਜੰਤੂਆਂ ਨੂੰ ਨੀਵਾਂ ਦਰਜਾ ਦੇਣ ਵਾਲਾ ਮਨੁੱਖ ਵੀ ਗਿਆਨ ਤੋਂ ਦੂਰ ਹੁੰਦਾਂ ਹੈ। ਹਰ ਜਿਉਂਦੀ ਅਤੇ ਨਿਰਜੀਵ ਵਸਤੂਆਂ ਵੀ ਰੱਬੀ ਤਾਕਤ ਨਾਲ ਭਰਭੂਰ ਹੁੰਦੀਆਂ ਹਨ ।ਕੁੱਤਾ ਘੋੜਾ ਸੁੰਘਣ ਦੀ ਤਾਕਤ ਵਿੱਚ ਮਨੁੱਖ ਨਾਲੋਂ ਕਿਤੇ ਅੱਗੇ ਹਨ ,ਸੱਪ ਧਰਤੀ ਦੀ ਥਿਰਕਣ ਨੂੰ ਸਭਤੋਂ ਵੱਧ ਮਹਿਸੂਸ ਕਰਦਾ ਹੈ ਭਾਵੇਂ ਉਸਦੇ ਸੁਣਨ ਲਈ ਕੋਈ ਕੰਨ ਨਹੀਂ ਹੁੰਦੇ, ਲੋਹਾ ਆਦਿ ਧਾਤਾਂ ਬਿਜਲੀ ਅਤੇ ਅਵਾਜ ਨੂੰ ਸਭ ਤੋਂ ਤੇਜ ਕਰੋੜਾਂ ਮੀਲ ਦੂ੍ਰਰ ਸਕਿੰਟਾਂ ਵਿੱਚ ਪਹੁੰਚਾ ਸਕਦੇ ਹਨ, ਇੱਲਾਂ ਗਿਰਝਾਂ ਬਾਜ ਆਦਿ ਮਨੁੱਖ ਨਾਲੋਂ ਕਈ ਗੁਣਾਂ ਜਿਆਦਾ ਤੇਜ ਦੇਖ ਸਕਦੇ ਹਨ। ਇਸ ਤਰਾਂ ਮਨੁੱਖ ਨਾਲੋਂ ਜਿੰਦਗੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਉੱਤਮ ਹੋਰ ਜੀਵ ਅਤੇ ਨਿਰਜੀਵ ਵਸਤੂਆਂ ਹਨ ਸੋ ਆਪੋ ਆਪਣੀ ਥਾਂ ਹਰ ਇੱਕ ਮਹਾਨ ਹੈ ਅਤੇ ਖੁਦਾਈ ਰੂਪ ਹੈ ਪਰ ਜਦੋਂ ਮਨੁੱਖ ਆਪਣੇ ਆਪ ਨੂੰ ਹੀ ਉੱਤਮ ਕਹਿੰਦਾ ਹੈ ਤਦ ਇਹ ਸਿਰਫ ਉਸਦਾ ਹੰਕਾਰੀ ਰੂਪ ਜਾਂ ਅਗਿਆਨਤਾ ਹੀ ਹੋ ਸਕਦੀ ਹੈ। ਇਨਸਾਨ ਵਿੱਚ ਸਭ ਤੋਂ ਵੱਡਾ ਗੁਣ ਅਤੇ ਔਗੁਣ ਸੰਸਾਰ ਨੂੰ ਧੋਖਾ ਦੇਣਾਂ ਹੀ ਹੁੰਦਾ ਹੈ।ਪਰ ਮਨੁੱਖ ਨੂੰ ਦੂਜਿਆਂ ਨੂੰ ਧੋਖਾ ਦੇਣ ਦੀ ਬਜਾਇ ਹਮੇਸਾਂ ਸੱਚ ਧਰਮ ਦੀ ਪਾਲਣਾਂ ਕਰਨ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਇਸ ਤਰਾਂ ਜਿਹੜੇ ਮਨੁੱਖ ਆਚਰਣ ਦੀ ਥਾਂ ਸਮਾਜਿਕ ਅਕਸ ਦੇ ਅਧਾਰ ਤੇ ਆਪਣੇ ਆਪ ਨੂੰ ਤੋਲਦੇ ਹਨ ਉਹ ਕਦੇ ਵੀ ਖੁਦਾਈ ਤਾਕਤ ਨੂੰ ਮੰਨਣ ਵਾਲੇ ਨਹੀਂ ਹੁੰਦੇ ।ਰੱਬ ਰੱਬ ਕਰਿਆਂ ਕੋਈ ਆਸਤਿਕ ਨਹੀਂ ਹੁੰਦਾਂ ਸੱਚ ਦੇ ਆਚਰਣ ਵਾਲਾ ਰੱਬ ਨੂੰ ਨਾ ਵੀ ਮੰਨੇ ਤਾਂ ਵੀ ਆਸਤਿਕ ਹੀ ਹੁੰਦਾ ਹੈ।ਜਿਹੜਾ ਮਨੁੱਖ ਆਪਣੇ ਆਪ ਨੂੰ ਕਿਸੇ ਵਿਸੇਸ ਸਮਾਜਿਕ ਭਾਈਚਾਰੇ ਦਾ ਅੰਗ ਮੰਨ ਲੈਂਦਾਂ ਹੈ ਉਹ ਧੜੇਬਾਜ ਬਣ ਜਾਂਦਾਂ ਹੈ ਕਿਉਂਕਿ ਰੱਬੀ ਲੋਕਾਂ ਦਾ ਤਾਂ ਕੋਈ ਧੜਾ ਨਹੀਂ ਹੁੰਦਾ।ਕਿਸੇ ਵਿਸੇਸ ਭਾਈਚਾਰੇ ,ਵਿਸੇਸ ਫਲਸਫੇ ਦੇ ਗੁਣ ਤਾਂ ਗ੍ਰਹਿਣ ਕੀਤੇ ਜਾ ਸਕਦੇ ਹਨ ਪਰ ਇਸ ਨਾਲ ਮਨੁੱਖ ਧਰਮੀ ਨਹੀਂ ਬਣ ਜਾਂਦਾਂ ਕਿਉਕਿ ਧਰਮ ਤਾਂ ਸਮਾਜ ਦੀਆਂ ਲੋੜਾਂ ਵਿੱਚੋਂ ਉਪਜੀ ਮਰਿਆਦਾ ਦੇ ਪਾਲਣ ਨੂੰ ਹੀ ਕਿਹਾ ਜਾਂਦਾਂ ਹੈ । ਧਰਮ ਦਾ ਇੱਕ ਰੂਪ ਇਹ ਹੁੰਦਾ ਹੈ ਕਿ ਹਰ ਕੰਮ ਸਹੀ ਵਕਤ ਤੇ ਸਹੀ ਤਰੀਕਾ ਵਰਤਦਿਆਂ ਠੀਕ ਕੰਮ ਕਰਨ ਨੂੰ ਹੀ  ਧਰਮ ਮੰਨਿਆਂ ਜਾਂਦਾ ਹੈ। ਇਹ ਸਭ ਕੁੱਝ ਸੱਚ ਦਾ ਹੀ ਵਿਸਾਲ ਰੂਪ ਹੈ। ਸੱਚ ਹਮੇਸਾਂ ਅਕੱਥ ਹੈ ਇਸ ਦਾ ਸਿਰਫ ਸੀਮਤ ਵਰਣਨ ਹੀ ਕੀਤਾ ਜਾ ਸਕਦਾ ਹੈ। ਸੱਚ ਜਾਂ ਰੱਬ ਦੀ ਵਿਆਖਿਆ ਕਰਦਿਆਂ ਗੁਰੂ ਨਾਨਕ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ ਜੇ ਮੈ ਤੇਰਾ ਤਿਲ ਜਿੰਨਾਂ ਵੀ ਵਰਣਨ ਕਰ ਸਕਾਂ ਤਾਂ ਮੈਂ ਆਪਣੇ ਆਪ ਨੂੰ ਵਢਭਾਗਾ ਮੰਨਾਂਗਾ ਪਰ ਤੂੰ ਏਨਾਂ ਵਿਸਾਲ ਹੈਂ ਕਿ ਤੇਰਾ ਤਿਲਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ।

No comments: