Friday 29 August 2014

ਪੰਜਾਬ ਵਿੱਚ ਮਾਲਕ ਬਣਕੇ ਵੀ ਨਿੰਮੋਝੂਣਾਂ ਵਿਦੇਸ ਵਿੱਚ ਮਜਦੂਰ ਪੰਜਾਬੀਆਂ ਦੀ ਵੀ ਸ਼ਾਨ

                           
            ਜਦ ਵੀ ਪੰਜਾਬ ਦੇ ਖੇਤਾਂ ਵਿੱਚ ਮਾਲਕ ਅਖਵਾਉਂਦੇ ਕਿਸੇ ਪੰਜਾਬੀ ਦੇ ਹਾਲ ਦੇਖਦੇ ਹਾਂ ਤਰਸ ਆਉਂਦਾ ਹੈ ਉਸ ਤੇ ਕਦੇ ਬਿਜਲੀ ਬਿੱਲ ਦੀ ਮਾਫੀ ਤੇ ਸਰਕਾਰਾਂ
ਦਾ ਧੰਨਵਾਦ ਕਰਦਾ ਹੈ ਕਦੇ ਖੇਤਾਂ ਨੂੰ ਪਾਣੀ ਲਾਉਣ ਲਈ ਬਿਜਲੀ ਕਨੈਕਸਨਾਂ ਵਾਸਤੇ ਨੇਤਾਵਾਂ ਅੱਗੇ ਮਿੰਨਤਾਂ ਕਰਦਾ ਹੈ । ਇਸ ਤਰਾਂ ਹੀ ਕਦੀ ਦੁਕਾਨਦਾਰਾਂ ਤੋਂ ਉਧਾਰ ਮੰਗਦਿਆਂ ਮਰ ਮੁੱਕ ਜਾਂਦਾ ਹੈ ਜਿਉਦਿਆਂ ਹੋਇਆਂ ਕਦੇ ਇੰਸਪੈਕਟਰਾਂ ਜਾਂ ਖਰੀਦਦਾਰਾਂ ਅੱਗੇ ਫਸਲ ਵੇਚਣ ਲਈ ਲੇਲੜੀਆਂ ਕੱਢਦਾ ਹੈ ਵਿਚਾਰਾ ਤਰਸ ਦਾ ਪਾਤਰ । ਇਹ ਹਾਲ 90% ਕਿਸਾਨੀ ਦਾ ਹੈ । ਇਸ ਤਰਾਂ ਹੀ ਦੂਜੇ ਧੰਦੇ ਕਰਨ ਵਾਲਿਆਂ ਦਾ ਵੀ ਇਹੋ ਜਿਹਾ ਹਾਲ ਹੈ ਪਰ ਇਹੀ ਪੰਜਾਬੀ ਜਦ ਵਿਦੇਸਾਂ ਦੀ ਧਰਤੀ ਤੇ ਮਜਦੂਰੀ ਵੀ ਕਰਦਾ ਹੈ ਅਤੇ ਕੁੱਝ ਸਮੇਂ ਬਾਅਦ ਹੀ ਇੱਜਤ ਅਤੇ ਸਨਮਾਨ ਹਾਸਲ ਕਰ ਜਾਂਦਾ ਹੈ । ਦੇਸ ਵਿੱਚੋਂ ਭੱਜੇ ਹੋਏ ਮਾਲਕ ਵਿਦੇਸੀ ਮਜਦੂਰ ਬਣਕੇ ਕਾਮਯਾਬ ਹੋਕੇ ਮੁੜਦੇ ਹਨ । ਜਿਸਨੂੰ ਕੋਈ ਉਧਾਰ ਸਮਾਨ ਦੇਣ ਵੇਲੇ ਵੀ ਜਲੀਲ ਕਰਦਾ ਹੈ ਉਹੀ ਕੋਠੀਆਂ ਕਾਰਾਂ ਅਤੇ ਜਮੀਨਾਂ ਦਾ ਖਰੀਦਦਾਰ ਬਣਿਆ ਦਿਖਾਈ ਦਿੰਦਾਂ ਹੈ । ਇਹ ਕਿਹੜੇ ਕਾਰਨ ਹਨ ਜਿਹੜੇ ਉਸਨੂੰ ਮਾਲਕ ਹੋਣ ਸਮੇਂ ਤਰਸ ਦਾ ਪਾਤਰ ਬਣਾ ਧਰਦੇ ਹਨ ਪਰ ਵਿਦੇਸਾਂ ਵਿੱਚ ਮਜਦੂਰ ਬਣਿਆ ਸਨਮਾਨ ਦਾ ਪਾਤਰ ਬਣ ਜਾਂਦਾ ਹੈ । ਇਕ ਪਾਸੇ ਪੰਜਾਬੀਆਂ ਨੂੰ ਵਿਹਲੜ ਨਸੇਬਾਜ ਗਰਦਾਨਿਆ ਜਾਂਦਾ ਹੈ ਦੂਸਰੇ ਪਾਸੇ ਕੰਮ ਧੰਦੇ ਦੀ ਭਾਲ ਵਿੱਚ ਵਿਦੇਸ ਜਾਣ ਲਈ ਦੇਸ ਵਿੱਚ ਸਭ ਤੋਂ ਵੱਧ ਪਾਸਪੋਰਟ ਬਣਵਾਉਣ ਵਾਲਾ ਸੂਬਾ ਪੰਜਾਬ ਬਣਿਆ ਹੋਇਆ ਹੈ । ਇਹ ਪਾਸਪੋਰਟ ਬਣਵਾਉਣ ਵਾਲੇ ਕੋਈ ਸੈਰਾਂ ਕਰਨ ਵਾਲੇ ਨਹੀਂ ਹਨ । ਜੇ ਪੰਜਾਬੀ ਲੋਕ ਮਿਹਨਤ ਤੋਂ ਭੱਜਣ ਵਾਲਾ ਹੋਵੇ ਫੇਰ ਵਿਦੇਸਾਂ ਦਾ ਰਸਤੇ ਕਿਉਂ ਭਾਲੇਗਾ । ਅਸਲ ਵਿੱਚ ਪੰਜਾਬ ਦੇ ਵਿੱਚ ਕੰਮ ਕਰਨਾਂ ਜਲੀਲ ਹੋਣ ਦੇ ਬਰਾਬਰ ਹੈ ਕਿਉਂਕਿ ਕਿਰਤ ਦਾ ਕੋਈ ਵੀ ਕੰਮ ਸਰਕਾਰਾਂ ਅਤੇ ਭਰਿਸਟ ਤੰਤਰ ਕਾਰਨ ਕਰਨਾ ਬਹੁਤ ਹੀ ਮੁਸਕਲ ਹੋ ਗਿਆ ਹੈ । ਛੋਟੇ ਛੋਟੇ ਧੰਦੇ ਕਰਨ ਵਾਲੇ ਲੋਕ ਵੀ ਸਰਕਾਰੀ ਤੰਤਰ ਦੀਆਂ ਬਿਨ ਕਾਰਨ ਦਖਲ ਅੰਦਾਜੀਆਂ ਬਹੁਤ ਹੀ ਤੰਗ ਕਰਦੀਆਂ ਹਨ । ਕੋਈ ਟੈਕਸੀ ਸਰਵਿਸ ਦੁਆਰਾ ਰੋਜਗਾਰ ਕਾਰਨ ਵਾਲਾ ਪੁਲੀਸ ਅਤੇ ਟਰੈਫਿਕ ਵਿਭਾਗ ਦੇ ਮੁਲਾਜਮਾਂ ਨੂੰ ਦੇਖਕੇ ਜਮਦੂਤਾਂ ਦੇ ਦਰਸਨ ਕਰਨ ਤੱਕ ਪਹੁੰਚ ਜਾਂਦਾ ਹੈ । ਛੋਟੇ ਛੋਟੇ ਹੋਟਲ ਢਾਬੇ ਚਲਾਕੇ ਰੁਜਗਾਰ ਕਰਨ ਵਾਲੇ ਸੈਂਪਲ ਭਰਨ ਵਾਲਿਆਂ ਨੂੰ ਦੇਖਕੇ ਕੰਬਣ ਲੱਗ ਜਾਂਦੇ ਹਨ । ਦਿਵਾਲੀ ਜਾਂ ਤਿਉਹਾਰਾਂ ਦੇ ਮੌਸਮ ਵਿੱਚ ਕਰੋੜਾਂ ਦੀ ਉਗਰਾਹੀ ਕਰਨ ਲਈ ਛਾਪਿਆਂ ਦੀ ਬਲੈਕਮੇਲਿੰਗ ਰੱਜਕੇ ਹੁੰਦੀ ਹੈ । ਕਰਜੇ ਚੁੱਕਕੇ ਖਰੀਦੇ ਹੋਏ ਟਰੱਕਾਂ ਵਾਲੇ ਮਾਲਕ ਡਰਾਈਵਰ ਮਾਲ ਭਰੀ ਹਏ ਤੋਂ ਦਿਨ ਨੂੰ ਸੜਕਾਂ ਤੇ ਚੜਨ ਤੋਂ ਵੀ ਡਰਦੇ ਹਨ ਪਰ ਰਾਤ ਦੇ ਹਨੇਰੇ ਵਿੱਚ ਵੀ ਰਿਸਵਤਾਂ ਦੇਕੇ ਨਾਕੇ ਅਤੇ ਬਾਰਡਰ ਲੰਘਦੇ ਹਨ । ਆਮ ਛੋਟੇ ਦੁਕਾਨਦਾਰ ਵੀ ਟੈਕਸ ਵਾਲਿਆਂ ਤੋਂ ਡਰਦਿਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਭੱਜਦੇ ਹਰ ਸਹਿਰ ਵਿੱਚ ਦਿਖਾਈ ਦਿੰਦੇ ਹਨ । ਵੱਡੇ ਵੱਡੇ ਕਾਰਖਾਨਿਆ ਵਿੱਚੋਂ ਬਿਨਾਂ ਟੈਕਸ ਦਿੱਤਿਆਂ ਨਿਕਲਦਾ ਉਤਪਾਦਨ ਕਦੇ ਰੋਕਿਆ ਨਹੀਂ ਜਾਂਦਾ ਪਰ ਛੋਟੇ ਵਪਾਰੀਆਂ ਕੋਲ ਪਹੁੰਚਣ ਤੇ ਹਜਾਰਾਂ ਸਵਾਲ ਖੜੇ ਕਰਕੇ ਲੁੱਟ ਸੁਰੂ ਹੋ ਜਾਂਦੀ ਹੈ । ਇਸ ਤਰਾਂ ਦੇ ਹੋਰ ਅਨੇਕਾਂ ਜਲੀਲ ਕਰਨ ਵਾਲੇ  ਢੰਗ ਸਰਕਾਰੀ ਤੰਤਰ ਅਫਸਰਸਾਹੀ ਰਾਂਹੀਂ ਵਰਤਦਾ ਹੈ ਜਿਸ ਨਾਲ ਰੋਜੀ ਰੋਟੀ ਕਮਾਉਣ ਵਾਲੇ ਵਪਾਰੀ ਅਤੇ ਕਿਰਤੀ ਲੋਕ ਮਜਬੂਰ ਹੋ ਜਾਂਦੇ ਹਨ ਵਿਦੇਸਾਂ ਦੇ ਰਾਹ ਤੁਰਨ ਲਈ ।
                             ਦੂਸਰੇ ਪਾਸੇ ਸਾਡੇ ਇਹੀ ਲੋਕ ਜਦ ਵਿਦੇਸਾਂ ਵਿੱਚ ਕਿਰਤ ਕਰਨ ਦੇ ਰਿਕਾਰਡ ਤੋੜ ਦਿੰਦੇ ਹਨ । ਉਵਰ ਟਾਈਮ ਅਤੇ ਛੁਟੀਆਂ ਵਿੱਚ ਵੀ ਕੰਮ ਕਰਨ ਵਾਲੇ ਸਾਡੇ ਦੇਸ ਵਾਸੀ ਅਤੇ ਪੰਜਾਬੀ ਲੋਕ ਹੀ ਗਿਣਤੀ ਵਿੱਚ ਆਉਂਦੇ ਹਨ । ਪੰਜਾਬੀਆਂ ਦੀ ਮਿਹਨਤ ਦਾ ਸਿੱਕਾ ਤਾਂ ਵਿਕਸਿਤ ਮੁਲਕ ਵੀ ਮੰਨਦੇ ਹਨ । ਦੁਨੀਆਂ ਦੀ ਸੁਪਰ ਪਾਵਰ ਅਮਰੀਕਾ ਵਿੱਚ ਵੀ ਹੋਟਲ ਕਾਰੋਬਾਰੀ ਚਟਵਾਲ ਵਾਈਟ ਹਾਊਸ ਤੱਕ ਸਿੱਧੀ ਪਹੁੰਚ ਰੱਖਦਾ ਹੈ । ਰੱਖੜਾ ਪਰੀਵਾਰ ਅਤੇ ਟੁੱਟ ਬਰਦਰਜ ਖੇਤੀਬਾੜੀ ਵਿੱਚ ਆਪੋ ਆਪਣੇ ਉਤਪਾਦਨਾਂ ਵਿੱਚ ਝੰਡੇ ਬੁਲੰਦ ਕਰੀ ਬੈਠੇ ਹਨ। ਪੰਜਾਬ ਦੇ ਵਿੱਚੋਂ ਜਲੀਲ ਹੋਕੇ ਨਿਕਲੇ ਪਰ ਅਮਰੀਕਾ ਵਿੱਚ ਆਪੋ ਆਪਣੇ ਕਾਰੋਬਾਰਾਂ ਦੇ ਬਾਦਸਾਹ ਆਖੇ ਜਾਂਦੇ ਹਨ । ਇਸ ਤਰਾਂ ਹੀ ਬੈਂਸ ਭਰਾ ਵੀ ਵੱਡੇ ਕਾਰੋਬਾਰੀ ਬਣੇ ਹਨ । ਕੋਈ ਲੀਚੀਆਂ ਦਾ ਬਾਦਸਾਹ ਕੋਈ ਬੇਰਾਂ ਦਾ ਬਾਦਸਾਹ ਅਮਰੀਕਾ ਵਿੋੱਚ ਪੰਜਾਬੀ ਹੀ ਬਣੇ ਹਨ । ਪੰਜਾਬ ਦੇ ਵਿੱਚ ਮਾਲਕੀ ਕਰਦਿਆਂ ਵੀ ਕਿਸਾਨ ਪਰੀਵਾਰ ਕਰਜੇ ਤੋਂ ਮੁਕਤ ਨਹੀਂ ਹੋ ਪਾਉਂਦੇ ਪਰ ਯੂਰਪ ਜਾਂ ਕੈਨੇਡਾ ਅਮਰੀਕਾ ਵਿੱਚ ਪਹੁੰਚਕੇ ਇੰਨੇ ਕੁ ਕਾਮਯਾਬ ਜਰੂਰ ਹੋ ਜਾਂਦੇ ਹਨ ਕਿ ਪੰਜਾਬ ਵਿਚਲਾ ਕਰਜੇ ਤੋਂ ਸੁਰਖੁਰੂ ਹੋਕੇ ਜਮੀਨਾਂ ਖਰੀਦਣ ਯੋਗ ਹੋ ਜਾਂਦੇ ਹਨ ਅਤੇ ਵਿਦੇਸਾਂ ਵਿੱਚ ਵੀ ਕਾਰਾਂ ਕੋਠੀਆਂ ਅਤੇ ਘਰਾਂ ਦੇ ਮਾਲਕ ਬਣ ਜਾਂਦੇ ਹਨ । ਭੀਖ ਮੰਗਣ ਵਾਲੇ  ਉਹੀ ਪੰਜਾਬੀ ਵਾਪਸ ਜਦ ਕਦੀ ਪੰਜਾਬ ਆਉਂਦੇ ਹਨ ਤਦ ਉਹਨਾਂ ਦੇ ਹੱਥਾਂ ਵਿੱਚ ਆਪਣੇ ਪਿੰਡਾਂ ਸਹਿਰਾਂ ਅਤੇ ਪੰਜਾਬ ਲਈ ਕੁੱਝ ਨਾਂ ਕੁੱਝ ਦਾਨ ਦੇਣ ਦੀ ਹਿੰਮਤ ਆ ਚੁੱਕੀ ਹੁੰਦੀ ਹੈ । ਮੰਗਤੇ ਬਣੇ ਗਏ ਹੋਏ ਲੋਕ ਬਾਦਸਾਹੀ ਰੂਪ ਵਿੱਚ ਵਾਪਸ ਮੁੜਦੇ ਹਨ । ਇਹੀ ਕਾਰਨ ਹੈ ਕਿ ਪੰਜਾਬੀ ਵਿਦੇਸਾਂ ਵੱਲ ਵਹੀਰਾਂ ਘੱਤੀ ਤੁਰੇ ਜਾ ਰਹੇ ਹਨ । ਜਿਸ ਨੂੰ ਵੀ ਕੋਈ ਰਸਤਾ ਮਿਲਦਾ ਹੈ ਵਿਦੇਸ ਪਹੁੰਚਣ ਲਈ ਤਾਂਘਦਾ ਹੈ । ਸੋ ਪੰਜਾਬੀਆਂ ਨੂੰ ਵਿਹਲੜ ਕਹਿਣਾਂ ਅਤਿ ਗਲਤ ਗੱਲ ਹੈ । ਪੰਜਾਬੀ ਕਿਰਤ ਦੇ ਰਾਹੀ ਹਨ ਪਰ ਜੇ ਸਨਮਾਨ ਨਾਲ ਦਿੱਤੀ ਜਾਵੇ । ਪੰਜਾਬੀ ਲੋਕ ਤਾਂ ਜਲੀਲ ਹੋਕੇ ਤਾਂ ਜਿੰਦਗੀ ਵੀ ਕਬੂਲ ਨਹੀਂ ਕਰਦੇ ਕਿਉਕਿ ਜਲੀਲ ਹੋਕੇ ਮਿਲਣ ਵਾਲੀ ਜਿੰਦਗੀ ਨਾਲੋਂ ਤਾਂ ਪੰਜਾਬੀ ਲੋਕ ਸ਼ਾਨ ਵਾਲੀ ਮੌਤ ਵੀ ਕਬੂਲ ਕਰਨ ਨੂੰ ਤਿਆਰ ਰਹਿੰਦੇ ਹਨ । ਸਾਡੇ ਰਾਜਨੀਤਕਾਂ ਨੂੰ ਪੰਜਾਬੀਆਂ ਤੋਂ ਕਾਰੋਬਾਰ ਖੋਹੇ ਨਹੀਂ ਜਾਣੇ ਚਾਹੀਦੇ ਬਲਕਿ ਉਹਨਾਂ ਨੂੰ ਇੱਜਤ ਨਾਲ ਕਿਰਤ ਕਰਨ ਲਈ ਉਤਸਾਹਤ ਕੀਤਾ ਜਾਣਾਂ ਚਾਹੀਦਾ ਹੈ । ਜੋ ਰਾਜਨੀਤਕ ਪੰਜਾਬੀਆਂ ਦੀ ਕਿਰਤ ਕਰਨ ਅਤੇ ਸ਼ਾਨ ਨਾਲ ਰਹਿਣ ਦੀ ਜੀਵਨ ਜਾਚ ਦੀ ਕਦਰ ਕਰੇਗਾ ਲਾਜਮੀ ਹੀ  ਇੱਜਤ ਦਾ ਪਾਤਰ ਬਣ ਸਕਦਾ ਹੈ ਅਤੇ ਪੰਜਾਬ ਨੂੰ ਵੀ ਦੁਬਾਰਾ ਭਾਰਤ ਦੇਸ ਦਾ ਇੱਕ ਨੰਬਰ ਸੂਬਾ ਬਣਵਾ ਸਕਦਾ ਹੈ । ਗੁਰੂਆਂ ਫਕੀਰਾਂ ਤੋਂ ਸਿੱਖਕੇ ਕਿਰਤ ਦੀ ਜੀਵਨ ਜਾਚ ਅਪਣਾਉਣ ਵਾਲੇ ਪੰਜਾਬੀ ਪੰਜਾਬ ਵਿੱਚ ਭਾਵੇਂ ਰੋਲ ਦਿੱਤੇ ਜਾਣ ਪਰਲੋਕ ਪੱਖੀ ਅਤੇ ਇਮਾਨਦਾਰ ਰਾਜਸੱਤਾ ਵਾਲੇ ਦੇਸਾਂ ਵਿੱਚ ਇਹਨਾਂ ਦੀ ਤਰੱਕੀ ਕਦੇ ਵੀ ਨਹੀਂ ਰੁਕੇਗੀ । ਕਾਸ਼ ਪੰਜਾਬ ਦੇ ਰਾਜਨੀਤਕ ਵੀ ਇਹ ਗੱਲ ਸਮਝ ਲੈਣ ਆਮੀਨ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ              
  ਪੰਜਾਬ ਵਿੱਚ ਮਾਲਕ ਬਣਕੇ ਵੀ ਨਿੰਮੋਝੂਣਾਂ ਵਿਦੇਸ ਵਿੱਚ ਮਜਦੂਰ ਪੰਜਾਬੀਆਂ ਦੀ ਵੀ ਸ਼ਾਨ 

Monday 25 August 2014

ਪੰਜਾਬ ਦੇ ਅਰਥਚਾਰੇ ਨੂੰ ਕੌਣ ਠੀਕ ਕਰੂ

                           
                                                        ਹਜਾਰਾਂ ਨੇਤਾ ਪੰਜਾਬ ਦੀ ਧਰਤੀ ਨਿੱਤ ਦਿਨ ਪੰਜਾਬੀਆਂ ਲਈ ਇਨਕਲਾਬ ਦੇ ਦਮਗਜੇ ਮਾਰਦੇ ਨਹੀਂ ਥੱਕਦੇ ਪਰ ਇੱਕ ਵੀ ਨੇਤਾ ਇਹੋ ਜਿਹਾ ਨਹੀਂ ਜਿਹੜਾ ਨਿੱਤ ਦਿਨ ਗਹਿਣੇ ਕੀਤੇ ਜਾ ਰਹੇ ਪੰਜਾਬ ਦੀ ਆਰਥਿਕਤਾ ਤੇ ਬੋਲ ਸਕੇ । ਹਜਾਰਾਂ ਦੀ ਗਿਣਤੀ ਵਿੱਚ ਬੁੱਧੀਜੀਵੀ ਲੇਖਕ ਅਖਵਾਉਂਦੇ ਏਸੀ ਕਲਚਰ  ਵਿੱਚ ਰਹਿੰਦੇ ਨੌਕਰੀ ਪੇਸਾ ਲੋਕ ਕਾਲੇ ਵਰਕੇ ਕਾਲੇ ਅਖਬਾਰ  ਕਰਦੇ ਹਨ ਪਰ ਕਾਲੇ ਮਨਾਂ ਦੇ ਇਹ ਲੋਕ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੋਰ ਉਲਝਾਈ ਜਾ ਰਹੇ ਹਨ । ਪੰਜ ਸੌ ਤੋਂ  ਪੰਜ ਹਜਾਰ ਤੱਕ ਦੀ ਰੋਜਾਨਾਂ ਤਨਖਾਹ ਲੈਣ ਵਾਲੇ ਬੁੱਧੀਜੀਵੀ ਅਤੇ ਰਾਜਨੀਤਕ ਲੋਕ  ਪੱਚੀ ਤੋਂ ਪੰਜਾਹ ਰੁਪਏ ਰੋਜਾਨਾਂ ਕਮਾਉਣ ਵਾਲੇ ਦੋ ਕਰੋੜ ਪੰਜਾਬੀਆਂ ਬਾਰੇ ਸੋਚਣ ਵੀ ਕਿਉਂ ਉਹ ਤਾਂ ਆਪਣੇ ਹਜਾਰਾਂ ਕਮਾਉਣ ਵਾਲੇ ਆਪਣੇ ਭਾਈਚਾਰੇ ਬਾਰੇ ਹੀ ਸੋਚਣਗੇ ।  ਇਹ ਵਰਗ ਆਮ ਲੋਕਾਂ ਤੋਂ ਇਕੱਠੇ ਕੀਤੇ ਖੂਨ ਪਸੀਨੇ ਦੀ ਕਮਾਈ ਦੇ ਟੈਕਸਾਂ ਰੂਪੀ ਹਰਾਮ ਦੀ ਕਮਾਈ ਵਿੱਚੋਂ ਤਨਖਾਹਾਂ ਭਾਵ  ਖੂਨ ਭਿੱਜੀਆਂ ਰੋਟੀਆਂ ਖਾਣ ਗਿੱਝੇ ਹੋਏ ਹਨ । ਇਸ ਅਮੀਰ ਵਰਗ ਦੇ ਕਿਸੇ ਇੱਕ ਵੀ ਬੁੱਧੀਜੀਵੀ ਨੇ ਕਦੇ ਵੀ ਨਹੀਂ ਕਿਹਾ ਕਿ ਸਾਡੀ ਆਮਦਨ ਵੀ ਆਮ ਪੰਜਾਬੀ ਜਿੰਨੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਆਮ ਪੰਜਾਬੀ ਤਾਂ 12 ਤੋਂ 16 ਘੰਟੇ ਤੱਕ ਲੰਗੇ ਡੰਗ ਮਿਲਣ ਵਾਲੀ ਦਿਹਾੜੀ ਵਿੱਚ ਵੀ ਏਨਾਂ ਕੰਮ ਕਰਦਾ ਹੈ ਜਦ ਕਿ ਮੁਲਾਜਮ ਵਰਗ ਅੱਠ ਘੰਟੇ ਵਿੱਚ ਫਰਲੋ ਮਾਰਨ ਨੂੰ ਹੀ ਤਰਜੀਹ ਦਿੰਦਾਂ ਹੈ ਕੰਮ ਕਰਨ ਲਈ ਤਾਂ ਰਿਸਵਤਾਂ ਦੇਕੇ ਉਠਾਉਣਾਂ ਪੈਂਦਾਂ ਹੈ ਗੱਪਾ ਮਾਰਦਿਆਂ ਨੂੰ । ਕੋਈ ਵਿਰਲਾ ਟਾਵਾਂ ਮੁਲਾਜਮ ਹੀ ਤਨਖਾਹ ਲੈਕੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਜਿਸਨੂੰ ਵੀ ਭਿ੍ਰਸਟ ਲੋਕ ਮੂਰਖ ਗਰਦਾਨਦੇ ਰਹਿੰਦੇ ਹਨ । ਪੰਜਾਬ ਦੀ ਆਰਥਿਕਤਾ ਨੂੰ ਡੋਬਣ ਵਿੱਚ ਵੱਡੀ ਅਫਸਰ ਸਾਹੀ ਦਾ ਅਹਿਮ ਰੋਲ ਹੈ ਜੋ ਆਰਥਿਕਤਾ ਤੋਂ ਅਣਜਾਣ ਰਾਜਨੀਤਕਾਂ ਨੂੰ ਡੰਗ ਟਪਾਈ ਦੇ ਗੁਰ ਸਿਖਾਕੇ ਕਰਜੇ ਦੀ ਪੰਡ ਪੰਜਾਬ ਅਤੇ ਪੰਜਾਬੀਆਂ ਦੇ ਸਿਰ ਧਰਵਾਉਣ ਲਈ ਜੁੰਮੇਵਾਰ ਹੈ । ਰਾਜਨੀਤਕ ਲੋਕਾਂ ਵਿਚ ਬਹੁਤੇ ਲੋਕ ਆਰਥਿਕਤਾ ਜਾਂ ਇਸ ਤਰਾਂ ਦੇ ਹੋਰ ਸਮਾਜਿਕ ਮਸਲਿਆਂ ਦੇ ਬਹੁਤੇ ਮਾਹਰ ਨਹੀਂ ਹੁੰਦੇ ਸਗੋਂ ਇਹਨਾਂ ਦੀ ਟੇਕ ਤਾਂ ਆਈ ਏ ਐੱਸ ਵਾਲੀ ਉੱਚ ਯੋਗਤਾ ਪਰਾਪਤ ਸਿਆਣੇ ਸਮਝੇ ਜਾਂਦੇ ਲੋਕਾਂ ਉਪਰ ਹੀ ਹੁੰਦੀ ਹੈ ਜਿਹੜੇ ਆਪਣੀਆਂ ਰਾਵਾਂ ਰਾਜਨੀਤਕਾਂ ਨੂੰ ਦਿੰਦੇ ਹਨ । ਸੋ ਰਾਜਨੀਤਕ ਲੋਕ ਸਭ ਤੋਂ ਪਹਿਲਾਂ ਸਿਆਣੇ ਜਾਂ ਮੂਰਖ ਵੀ ਇਸ ਲਾਬੀ ਦੀ ਜਾਦੂਗਰੀ ਨਾਲ ਹੀ ਬਣਦੇ ਹਨ ।
                              ਅੱਜ ਪੰਜਾਬ ਸਿਰ ਕਰਜਾ ਇੱਕ ਲੱਖ ਕਰੋੜ ਤੋਂ ਵਧ ਚੁਕਿਆਂ ਹੈ ਅਗਲੇ ਸਾਲ ਦਾ ਬਜਟ ਗਿਆਰਾਂ ਹਜਾਰ ਕਰੋੜ ਘਾਟੇ ਦਾ ਹੈ ਜੋ ਕਿ ਅਸਲ ਵਿੱਚ ਕਰਜਾ ਚੁਕਕੇ ਹੀ ਪੂਰਾ ਕਰਨਾਂ ਹੈ । ਪੰਜਾਬ ਦੀ ਬਿਜਲੀ ਕਾਰਪੋਰੇਸਨ ਹੀ ਪੰਦਰਾਂ ਹਜਾਰ ਕਰੋੜ ਤੋਂ ਵਧ ਕਰਜਾਈ ਹੈ ਅਤੇ ਇਸ ਤਰਾਂ ਹੋਰ ਸਰਕਾਰੀ ਅਦਾਰੇ ਵੀ ਹਜਾਰਾਂ ਕਰੋੜ ਦੇ ਕਰਜਾਈ ਹਨ । ਪੰਜਾਬ ਦੀ ਆਰਥਿਕਤਾ ਦਾ ਧੁਰਾ ਕਿਸਾਨ ਵਰਗ ਵੀ ਇੱਕ ਲੱਖ ਕਰੋੜ ਤੋਂ ਜਿਆਂਦਾ ਦਾ ਕਰਜਾਈ ਹੈ । ਉਪਰੋਕਤ ਤਿੰਨਾਂ ਵਰਗਾਂ ਦਾ ਕੁੱਲ ਕਰਜਾ ਪੰਜਾਬ ਦੀ ਪੰਜਵੇਂ ਹਿੱਸੇ ਦੀ ਉਪਜਾਊ ਜਮੀਨ ਦੇ ਮੁੱਲ ਦੇ ਬਰਾਬਰ ਹੈ । ਜੇ ਪੰਜਾਬ ਨੇ ਬਿਨਾਂ ਕਿਸੇ ਸੈਂਟਰ ਦੀ ਸਹਾਇਤਾ ਦੇ ਕਰਜਾ ਮੁੱਕਤ ਹੋਣਾਂ ਹੈ ਤਦ ਘੱਟੋ ਘੱਟ ਪੰਜਾਬ ਦੀ ਉਪਜਾਊ ਹਿੱਸੇ ਦੀ ਬੀਹ ਪਰਸੈਂਟ ਜਮੀਨ ਵੇਚਣੀ ਪਵੇਗੀ । ਇਸ ਕਰਜੇ ਦੀ ਮੁਕਤੀ ਬਿਨਾਂ ਪੰਜਾਬੀਆਂ ਤੇ ਹਰ ਸਾਲ ਟੈਕਸਾਂ ਦਾ ਬੋਝ ਵਧਦਾ ਹੀ ਚਲਿਆ ਜਾਵੇਗਾ ਜੋ ਕਿ ਕਰਜੇ ਦੀਆਂ ਕਿਸਤਾਂ ਵਿੱਚ ਹੀ ਜਿਆਦਾਤਰ ਜਾਂਦਾਂ ਰਹੇਗਾ ਬਾਕੀ ਬਚਦਾ ਪੈਸਾ ਮੁਲਾਜਮ ਵਰਗ ਦੀਆਂ ਤਨਖਾਹਾਂ ਵਿੱਚ ਚਲਾ ਜਾਂਦਾ ਹੈ । ਅਸਲ ਵਿੱਚ ਪੰਜਾਬ ਦੇ ਬਜਟ ਦਾ ਅੱਧਾ ਹਿੱਸਾ ਤਾਂ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਪੈਨਸਨਾਂ ਦੀ ਭੇਂਟ ਚੜ ਜਾਂਦਾਂ ਹੈ 25%  ਸਬਸਿਡੀਆਂ ਖਾ ਜਾਦੀਆਂ ਹਨ । ਬਾਕੀ 25% ਲੱਗਭਗ ਕਰਜੇ ਦੀਆਂ ਕਿਸਤਾਂ ਵਿੱਚ ਚਲਾ ਜਾਂਦਾ ਹੈ ਵਿਕਾਸ ਲਈ ਤਾਂ ਕੋਈ ਪੈਸਾ ਬਚਦਾ ਹੀ ਨਹੀਂ । ਵਿਕਾਸ ਲਈ ਕਰਜੇ ਚੁੱਕਣ ਵਾਲਾ ਪਾਸਾ ਹੀ ਰਹਿ ਜਾਂਦਾ ਹੈ ਕਰਜੇ ਵਿੱਚੋਂ ਨਿਕਲਿਆਂ ਵਿਕਾਸ਼ ਨਹੀ ਵਿਨਾਸ਼ ਹੀ ਹੁੰਦਾਂ ਹੈ ਜਿਹੜਾ ਕਿ ਜਾਲ ਦੀ ਤਰਾਂ ਹੈ ਅਤੇ  ਜੋ ਪੰਜਾਬ ਦੇ ਭਵਿੱਖ ਨੂੰ ਜਕੜਨ ਵੱਲ ਜਾਂਦਾ ਹੈ ਜਿਸ ਨਾਲ ਗੁਲਾਮ ਪੰਜਾਬ ਦੀ ਨੀਂਹ ਹੋਰ ਪੱਕੀ ਹੋ ਜਾਂਦੀ ਹੈ । ਇਸ ਤਰਾਂ ਪੰਜਾਬ ਦਾ ਹਾਲ ਕਰਵਾਉਣ ਲਈ ਅਫਸਰਸਾਹੀ ਦਾ ਵੱਡਾ ਹਿੱਸਾ ਹੀ ਜੁੰਮੇਵਾਰ ਹੈ ਜਿਸਦਾ ਇੱਕ ਵਿਹਲਾ ਵਰਗ ਲੇਖਕ ਬੁੱਧੀਜੀਵੀ ਵੀ ਬਣਿਆ ਹੋਇਆ ਹੈ ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਇਸ ਅਮੀਰ ਸਿਫਾਰਸ਼ ਲਾਊ ਵਰਗ ਨੂੰ ਬਹੁਤ ਵੱਡੀ ਥਾਂ ਦੇ ਰਿਹਾ ਹੈ ਪਰ ਇਸ ਵਰਗ ਨੂੰ ਕਦੇ ਇਹ ਨਹੀਂ ਪੁਛਦਾ ਕਿ ਪੰਜਾਬ ਨੂੰ ਕੱਖੋਂ ਹੌਲਾ ਕਰਨ ਦਾ ਕੰਮ ਉਹਨਾਂ ਨੇ ਅਤੇ ਉਹਨਾਂ ਦੇ ਭਾਈਵਾਲਾਂ ਨੇ ਕਿਉਂ ਕੀਤਾ ਅਤੇ ਕਰਵਾਇਆ ਹੈ ।
                             ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਹੈ ਅਤੇ ਕਾਂਗਰਸ਼ ਤੇ ਅਕਾਲੀ ਪਹਿਲਾਂ ਹੀ ਮੌਜੂਦ ਹਨ ਪਰ ਤਿੰਨਾਂ ਪਾਰਟੀਆਂ ਦਾ ਇੱਕ ਵੀ ਆਗੂ ਪੰਜਾਬ ਨੂੰ ਕਰਜਾ ਮੁਕਤ ਕਰਨ ਦਾ  ਦਮ ਨਹੀ ਭਰ ਰਿਹਾ । ਬਿਨਾਂ ਕਰਜਾ ਮੁਕਤ ਕਰਿਆਂ ਪੰਜਾਬ ਦੀ ਤਰੱਕੀ ਸੰਭਵ ਹੀ ਨਹੀਂ । ਕੀ ਪੰਜਾਬ ਦੀ ਵਾਗਡੋਰ ਕਿਸੇ ਵੀ ਆਗੂ ਨੂੰ ਮਿੱਠੇ ਸਬਦ ਬੋਲਣ ਕਾਰਨ ਹੀ ਦੇ ਦਿੱਤੀ ਜਾਣੀ ਚਾਹੀਦੀ ਹੈ ਜਾ ਲੋਕਾਂ ਨੂੰ ਹਸਾਉਣ ਬਦਲੇ ਹੀ ਰਾਜਸੱਤਾ ਸੌਂਪ ਦਿੱਤੀ ਜਾਵੇਗੀ । ਇਸ ਤਰਾਂ ਕਦਾ ਚਿੱਤ ਵੀ ਨਹੀਂ ਹੋਣ ਦੇਣਾਂ ਚਾਹੀਦਾ । ਪੰਜਾਬ ਦੀ ਹਾਲਤ ਹੁਣ ਪਰਯੋਗ ਕਰਨ ਵਾਲੀ ਨਹੀਂ ਰਹਿ ਗਈ ਹੈ ਹੁਣ ਪੰਜਾਬ ਦੀ ਆਰਥਿਕਤਾ ਦਾ  ਮਹੌਲ ਐਮਰਜੰਸੀ ਵਾਲਾ ਹੈ ਅਤੇ ਇਸ ਨੂੰ ਬਚਾਉਣ ਲਈ ਤੁਰੰਤ ਇਲਾਜ ਦੀ ਜਰੂਰਤ ਹੈ । ਜਿਹੜਾ ਪੰਜਾਬੀ ਆਗੂ ਆਰਥਿਕਤਾ ਦਾ ਸਾਸਤਰ ਜਾਣਦਾ ਹੋਵੇ ਅਤੇ ਪੰਜਾਬੀ ਲੋਕਾਂ ਨੂੰ ਬਿਨਾਂ ਲੁੱਟੇ ਅਤੇ ਲੁਟਾਏ ਬਿਹਤਰ ਹਾਲਤਾਂ ਵੱਲ ਲਿਜਾਵੇ ਨੂੰ ਹੀ ਕੁਰਸੀ ਤੱਕ ਪਹੁੰਚਣ ਦਿੱਤਾ ਜਾਵੇ ।ਪੰਜਾਬ ਦੁਨੀਆਂ ਦੀ ਮੂਲ ਪਹਿਲੀ ਲੋੜ ਅਨਾਜ ਦਾ ਬਹੁਤ ਵੱਡਾ ਉਤਪਾਦਕ ਹੈ ਅਤੇ ਇਸਨੂੰ ਪੈਰਾਂ ਸਿਰ ਥੋੜੀ ਅਕਲਮੰਦੀ ਨਾਲ ਹੀ ਕੀਤਾ ਜਾ ਸਕਦਾ ਹੈ । ਸੋ ਲੋੜ ਤਾਂ ਦਲੇਰ ਅਤੇ ਹਿੰਮਤੀ ਸਿਆਣੇ ਆਗੂ ਦੀ ਹੈ ਜੋ ਅਫਸਰਸਾਹੀ ਅਤੇ ਰਾਜਨੀਤਕ ਆਗੂਆਂ ਨੂੰ ਨੱਥ ਪਾਉਣੀ ਜਾਣਦਾ ਹੋਵੇ । ਜਿਸ ਦਿਨ ਪਰੀਵਾਰਕ ਅਤੇ ਨਿੱਜੀ ਹਿੱਤਾਂ ਤੋਂ ਉਪਰ ਉਠਿਆ ਆਗੂ ਪੰਜਾਬ ਨੂੰ ਮਿਲ ਗਿਆ ਉਸ ਦਿਨ ਪੰਜਾਬ ਦੇ ਹਾਲਾਤ ਸੁਧਾਰ ਵਲ ਤੁਰਨ ਲੱਗ ਪੈਣਗੇ । ਹੁਣ ਵੇਲਾ ਹੈ ਆਮ ਪੰਜਾਬੀਆਂ ਨੂੰ ਪੰਥ ਦੇ ਨਾਅਰਿਆਂ ਤੋਂ ਬਚਣ ਦੀ ਅਤੇ ਹਸਾਉਣ ਵਾਲੇ ਕਮੇਡੀਅਨਾਂ ਤੋਂ ਦੂਰ ਰਹਿਣ ਦੀ ਅਤੇ ਖੂੰਡਿਆਂ ਸੋਟਿਆਂ ਦੀ ਵਕਤੀ ਸਿਆਸਤ ਤੋਂ ਬਚਣ ਦੀ । ਆਉ ਪੰਜਾਬ ਦੇ ਸੋਹਣੇ ਭਵਿੱਖ ਲਈ ਅਟੱਲ ਕੁਦਰਤ ਤੋਂ ਕਾਮਨਾਂ ਕਰੀਏ ਆਰਥਿਕ ਮਸਲਿਆ ਦੇ ਹੱਲ ਕਰਨ ਵਾਲੇ ਕਿਸੇ ਹਿੰਮਤੀ ਦਲੇਰ ਰਾਜਨੀਤਕ ਨੂੰ ਹਮਾਇਤ ਦੇਣ ਦਾ ਹਿੰਮਤ ਭਰਿਆ ਪਹਿਲਾਂ ਕਦਮ ਚੁਕੀਏ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Thursday 14 August 2014

ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ

ਸੁਣੋ ਚਿੱਤ ਲਾਕੇ ਪਤਾ ਤੇ ਟਿਕਾਣਾਂ ਜੀ ਜਿਸ ਜਗਾਹ ਦਾਸ ਦਾ ਗਰੀਬ ਖਾਨਾਂ ਜੀ
ਜਾਣਦੇ ਤਮਾਮ ਦੂਰ ਦੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਜੋਗਾ ਰੱਲਾ ਕੋਟ ਦੁੰਨਾਂ ਸੋਹਣਾ ਹੈ ਬਦਰਾ ਕਾਲੇਕੇ ਤੇ ਧੂਰਕੋਟ ਮਨਮੋਹਣਾਂ ਹੈ
ਕਾਹਨੇਕੇ  ਛੰਨਾ ਧੋਲੇ ਦੇ ਹਜੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਘੁੰਨਸ ਤੇ ਮਹਿਤਾ ਤਪਾ ਤਾਜੋ ਨਾਲ ਜੀ ਘੜੈਲਾ ਤੇ ਘੜੈਲੀ ਦੱਸੇ ਮੇਰੇ  ਹਾਲ ਜੀ
ਜਿਉਂਦ ਜੈਦ ਬਦਿਆਲਾ ਇੱਕ ਪੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਬੱਲੋ ਕੋਲੇ ਚੌ ਰੂੰੜਾਂ ਅਤੇ ਛੋਟਾ ਰੜ ਜੀ ਝੱਬਰ ਅਕਲੀਆਂ ਇਲਮ ਪੜਜੀ
ਫਿਰਨੀ ਦੇ ਪਿੰਡ ਨੇ ਜਰੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਏਹਨਾਂ ਦੇ  ਵਿਚਾਲੇ ਪੱਖੋ ਖੇੜਾ ਵੱਸਦਾ ਰਾਜ ਨਾਭਾ ਡਾਕਖਾਨਾਂ ਫੂਲ ਦਸਦਾ
ਬੇਨਤੀ ਹੈ ਆਪਕੇ ਹਜੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਜਿਸ ਹੋਵੇ ਇੱਛਾ ਮਿਲਣ ਸਾਡੇ ਦੀ ਮੌੜ ਹੈ ਬਾਰਾਂ ਕੋਹ ਲਾਈਨ ਜੋ ਬਲਾਢੇ ਦੀ
ਤਪਾ ਹੈ ਨਜੀਕ ਚਾਰ ਕੋਸ ਦੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਸਹਿਰ ਬਠਿੰਡੇ ਰਾਜਪੁਰਾ ਲੈਨ ਜੀ ਉਤਰੋ ਬੇਸੱਕ ਆਕੇ ਤਪਾ ਐਨ ਜੀ
ਚਾਰ  ਕੋਸ ਕੁੱਲ ਇੱਥੋਂ ਦੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਸਵਰਗਵਾਸੀ ਕੁੰਢਾਂ ਸਿੰਘ ਕਵੀਸਰ ਪੱਖੋਕਲਾਂ  1930 ਤੋਂ 1968

Monday 4 August 2014

ਕੀ ਭਾਲਦੇ ਹੋ ਤਿਆਗ ਵਿਹੂਣੇ ਆਗੂਆਂ ਤੋਂ ਪੰਜਾਬੀਉ ?



Photo: ਇਹ ਘਰ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਉਮੀਦਵਾਰ ਪ੍ਰੋ:ਬਲਜਿੰਦਰ ਕੌਰ ਦਾ ਹੈ....ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ ਹਾਂ ਪਰਇਸ ਘਰ ਨੂੰ ਦੇਖ ਕੇ ਮੱਲੋ-ਜੋਰੀ ਪੋਟੇ ਕੀ-ਬੋਰਡ ਨੂੰ ਤੁਰ ਪਏ.... ਬੀਬੀ ਕੌਣਹੈ ਤੇ ਉਸ ਦਾ ਪਿਛੋਕੜ ਕੀ ਹੈ ਜਾਂ ਉਹ ਜਿੱਤੇਗੀ ਜਾਂ ਹਾਰੇਗੀ ਇਹਮਗਜ਼-ਖਪਾਈ ਨਾ ਕਰੋ ਗੱਲ ਉਹਨਾਂ ਕੁੱਲੀਆਂ ਦੀ ਕਰੋ ਜੋਮਹਿਲਾਂ ਦੀ ਅੱਖ 'ਚ ਅੱਖ ਪਾਉਣ ਦੀ ਜੁਅਰੱਤ ਦਿਖਾ ਰਹੀਆਂਨੇ...ਸਿਫਤ ਉਹਨਾਂ ਕੀੜੀਆਂ ਦੀ ਕਰਨੀ ਬਣਦੀ ਹੈ ਜੋ ਪਹਾੜ ਨਾਲਟਕਰਾਉਣ ਦਾ ਹੋਂਸਲਾ ਦਿਖਾ ਰਹੀਆਂ ਹਨ.....ਜਥੇਦਾਰਾਂਦੇ ਟੁੱਕਖਾ ਕੇ ਗੋਗੜਾਂ ਕੱਢੀ ਫਿਰਦੀਆਂ ਕਲਮਾਂ ਨੂੰ ਸ਼ਾਇਦ ਇਹ ਸੱਚ ਦਿਖਾਈਨਾ ਦੇਣ ਪਰ ਤਬਦੀਲੀ ਦੀ ਆਹਟ ਚੀਖ ਰਹੀ ਹੈ :ਜਿੱਤ ਹਾਰ ਖਾਏ ਖਸਮਾਂ ਨੂੰ, ਕੁੱਲੀਆਂ ਨੇ ਮਹਿਲਾਂ ਨੂੰ ਲਲਕਾਰਿਆਤਾਂ ਸਹੀਂ,ਹਸ਼ਰ ਦੀ ਥਾਂ ਬਾਤ ਹੋਂਸਲੇ ਦੀ ਪਾ, ਧੌਣਾਂ ਤਣੀਆਂ ਨੇ ਤਲਵਾਰਾਂ ਨੂੰਵੰਗਾਰਿਆ ਤਾਂ ਸਹੀਂ !!-ਮਿੰਟੂ ਗੁਰੂਸਰੀਆ
Add caption

ਪੰਜਾਬ ਦੀ ਗੁਰੂਆਂ ਦੇ ਨਾਂ ਤੇ ਵੱਸਣ ਵਾਲੀ  ਕਿਰਤੀ ਪੰਜਾਬੀ ਲੋਕਾਂ ਦੀ ਦੁਨੀਆਂ ਜਦ ਤਬਾਹ ਹੁੰਦੇ ਪੰਜਾਬ ਦੀ ਹੋਣੀ ਦੇਖਦੀ ਹੈ ਮੁੜ ਮੁੜ ਰਾਜਨੀਤਕਾਂ ਵੱਲ ਦੇਖਣ ਲੱਗਦੀ ਹੈ ਕਿ ਸਾਇਦ ਇੰਹਨਾਂ ਵਿੱਚੋਂ ਹੀ ਕੋਈ ਪੰਜਾਬ ਦਾ ਤਾਰਨਹਾਰ ਹੋਵੇਗਾ । ਵਰਤਮਾਨ ਸਮੇਂ ਵਿੱਚ ਪੇਸੇਵਰਾਨਾ ਜਮਾਨੇ ਵਿੱਚ ਖਪਤਕਾਰੀ ਯੁੱਗ ਦੀ ਪੈਦਾਇਸ ਵਿੱਚ ਵਪਾਰਕ ਵਿਦਿਆ ਪੜੇ ਹੋਏ ਰਾਜਨੀਤਕਾਂ ਤੋਂ ਕੋਈ ਆਸ ਰੱਖਣੀ ਉੱਠ ਦੇ ਬੁੱਲ ਡਿੱਗਣ ਵਰਗੀ ਆਸ ਹੈ ਜੋ ਕਦੇ ਪੂਰੀ ਨਹੀਂ ਹੋਵੇਗੀ ਕਿਉਂਕਿ ਇਹਨਾਂ ਵਿੱਚੋਂ ਕਿਸੇ ਕੋਲ ਵੀ ਤਿਆਗ ਦੀ ਬਿਰਤੀ ਹੀ ਨਹੀਂ ਹੈ ਅਤੇ ਨਾਂ ਹੀ ਇੰਹਨਾਂ ਵਿੱਚੋਂ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਸਾਰੀ ਉਮਰ ਵਿੱਚ ਉਹਨਾਂ ਦੀ ਜਰੂਰਤ ਹੀ ਕੀ ਹੈ । ਕੁਦਰਤ ਦਾ ਸਭ ਤੋਂ ਵਿਕਸਤ ਮਨੁੱਖ ਅਤੇ ਵਰਤਮਾਨ  ਵਪਾਰੀ ਆਗੂ ਲੋਕ ਇਹ ਹੀ ਨਹੀਂ ਜਾਣਦੇ ਕਿ ਸਾਰੀ ਸੌ ਸਾਲ ਦੀ ਉਮਰ ਵਿੱਚ ਸਿਰਫ 120 ਕਵਿੰਟਲ ਅਨਾਜ ਹੀ ਖਾ ਸਕਦਾ ਹੈ ਦੂਸਰਾ ਤਰਲ ਪਦਾਰਥ ਜੋ ਕੁਦਰਤ ਨੇ ਮੁਫਤ ਦੇ ਰੱਖਿਆਂ ਹੈ ਜਰੂਰ 90 ਹਜਾਰ ਲੀਟਰ ਪੀ ਸਕਦਾ ਹੈ । ਪਰ ਸਾਡੇ ਵਰਤਮਾਨ ਆਗੂ ਤਾਂ ਹਜਾਰਾਂ ਏਕੜਾਂ ਦੇ ਮਾਲਕ ਹੋਣ ਦੇ ਬਾਵਜੂਦ ਏਨੇਂ ਭੁੱਖੇ ਹਨ ਕਿ ਉਹਨਾਂ ਨੂੰ ਕੌਰੂੰ ਬਾਦਸਾਹ ਦੀ ਤਰਾਂ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਤਰਾਂ ਜਿਧਰ ਵੀ ਮਾਇਆਂ ਦਿਖਾਈ ਦਿੰਦੀ ਹੈ ਲੁੱਟਣ ਤੁਰ ਪੈਂਦੇ ਹਨ । ਸਾਡੇ ਵਰਤਮਾਨ ਰਾਜਨੀਤਕ ਆਗੂ ਪੰਜਾਬ ਤੋਂ ਬਾਹਰ ਤਾਂ ਲੁੱਟ ਨਹੀਂ ਸਕਦੇ ਸੋ ਇਹਨਾਂ ਨੇ ਆਪਣੇ ਘਰ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਹੀ ਲੁੱਟਣ ਵਿੱਚ ਇਨਕਲਾਬ ਸਮਝ ਰੱਖਿਆਂ ਹੈ । ਗੁਰੂਆਂ ਪੀਰਾਂ ਫਕੀਰਾਂ ਦੇ ਨਾਂ ਤੇ ਵੱਸਦੇ ਪੰਜਾਬ ਦੀ ਵਿਰਾਸਤ ਤਾਂ ਲੋੜਵੰਦਾਂ ਦੀ ਸੇਵਾ ਕਰਨਾਂ ਹੈ ਪਰ ਸਾਡੇ ਧਰਮ ਵਿਹੂਣੇ ਆਗੂ ਸੇਵਾ ਕਰਨ ਦੀ ਥਾਂ ਸੇਵਾ ਕਰਵਾਉਣਾਂ ਹੀ ਪਰਮੋ ਧਰਮ ਸਮਝਣ ਲੱਗ ਪਏ ਹਨ  । ਗੁਰੂਆਂ ਨੇ ਕਿਹਾ ਹੈ ਕਿ ਧਰਮੀ ਰਾਜਾ ਰਾਜ ਕਰੈ ਪਰਜਾ ਸੁੱਖੀ ਵਸੈ ਪਰ ਪਰਜਾ ਜਿਸ ਤਰਾਂ ਖੁਦਕਸੀਆਂ ਕਰਨ ਵੱਲ ਜਾ ਰਹੀ ਹੈ ਨੂੰ ਦੇਖਕੇ ਕਹਿਣ ਲਈ ਕੁੱਝ ਬਾਕੀ ਹੀ ਨਹੀਂ ਬਚਦਾ ।
                                    ਨਿੱਤ ਦਿਨ ਦੇਸ ਦੀ ਰਾਜਨੀਤੀ ਵਿੱਚ ਨਵੇਂ ਨਵੇਂ ਲੁਟੇਰੇ ਅੰਤਰ ਰਾਸਟਰੀ ਵਪਾਰਕ ਕੰਪਨੀਆਂ ਦੇ ਏਜੰਟ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਪਾਰਟੀਆਂ ਬਣਾ ਰਹੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨਵੇਂ ਵਿਚਾਰਾਂ ਅਤੇ ਨਵੇਂ ਸਬਜਬਾਗ ਦਿਖਾਕੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ । ਇਸ ਤਰਾਂ ਦਾ ਹੀ ਵਰਤਾਰਾ ਆਮ ਆਦਮੀ ਦੇ ਨਾਂ ਤੇ ਖਾਸ ਲੋਕਾਂ ਦੇ ਏਜੰਟ ਆਦਮੀਆਂ ਵੱਲੋਂ ਖੇਡਿਆਂ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਪੈਸੇ ਦੀ ਹਵਸ ਦਾ ਸਿਕਾਰ ਪੂਰੇ ਦੇ ਪੂਰੇ ਭੁੱਖੇ ਲੋਕ ਨਿੱਤ ਦਿਨ ਡਰਾਮੇ ਕਰ ਰਹੇ ਹਨ  ਜਿੰਹਨਾਂ ਵਿੱਚ ਮਸਖਰੇ ਅਤੇ ਪੈਸਾ ਕਮਾਊ ਲੋਕ ਲੋਕ ਸੇਵਾ ਵਾਲੇ ਧੰਦਿਆਂ ਵਿੱਚੋਂ ਵੀ ਕਰੋੜਾਪਤੀ ਬਣੇ ਹੋਏ ਹਨ ਅਤੇ ਨਕਾਬ ਪਹਿਨੇ ਹੋਏ ਹਨ ਇਮਾਨਦਾਰੀਆਂ ਅਤੇ ਸਮਾਜਸੇਵਾ ਦੇ । ਇੱਕ ਨੇਤਾ ਆਪਣੇ ਪਿੰਡ ਦੇ ਭਾਈਚਾਰੈ ਨੂੰ ਪਿੱਛੜੇ ਗਰਦਾਨ ਕੇ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਹੱਦਾ ਲੰਘਦਾ ਹੋਇਆ ਪਟਿਆਲੇ ਅਤੇ ਚੰਡੀਗੜ ਨੂੰ ਤਿਆਗ ਕੇ ਅਮਰੀਕਾ ਤੱਕ ਘਰ ਬਣਾਈ ਅਤੇ ਵਸਾਈ ਬੈਠਾ ਹੈ ਅਤੇ ਇਸ ਆਗੂ ਨੂੰ ਸਾਰੇ ਪੰਜਾਬ ਵਿੱਚ ਇੱਕ ਕੁੜੀ ਵੀ ਵਿਆਹ ਕਰਵਾਉਣ ਲਈ ਪਸੰਦ ਨਹੀਂ ਆਈ ਬਲਕਿ ਅਮਰੀਕਾ ਦੀ ਪੈਸਾ ਕਮਾਊ ਅਤੇ ਗਰੀਨ ਕਾਰਡ ਦਿਵਾਊ ਕੁੜੀ ਹੀ ਪਸੰਦ ਆਈ ਹੈ ਇਹੋ ਜਿਹਾ ਬੇਸਬਰਾ ਅਤੇ ਪੰਜਾਬੀਆਂ ਦੇ ਮਣਾਂ ਮੂੰਹੀ ਪਿਆਰ ਹਾਸਲ ਕਰਨ ਵਾਲਾ ਨਾਂ ਸੁਕਰਾ ਬੰਦਾਂ ਪੰਜਾਬੀਆਂ ਨੂੰ ਕੀ ਦੇ ਦੇਵੇਗਾ ? ਆਪਣੇ ਪਿੰਡ ਵਾਲਿਆਂ ਦਾ ਮਜਾਕ ਉਡਾਉਣ ਵਾਲਾ ਇਹ ਨੇਤਾ ਜਿਸ ਕੋਲ ਪੰਜਾਬ ਦੀ ਆਰਥਿਕਤਾ ਅਤੇ ਬੇਰੁਜਗਾਰੀ ਬਾਰੇ ਬੋਲਣ ਲਈ ਕੋਈ ਯੋਜਨਾਂ ਨਹੀ ਸਿਰਫ ਲੋਕਾਂ ਨੂੰ ਹਸਾਕੇ ਹੀ ਲੁਟਣਾਂ ਭਾਲਦਾ ਹੈ । ਆਪਣੇ ਸੰਘਰਸ ਦੇ ਦਿਨਾਂ ਦੇ ਸਾਥੀ ਰਹੇ ਕਲਾਕਾਰਾਂ ਦੀ ਆਰਥਿਕ  ਲੁੱਟ ਕਰਕੇ ਵੱਡੀਆਂ ਮੀਡੀਆਂ ਕੰਪਨੀਆਂ ਨਾਲ ਸੌਦੇਬਾਜੀਆਂ ਕਰਨ ਦਾ ਮਾਹਿਰ ਆਪਣੇ ਰਾਜਨੀਤਕਾਂ ਨਾਲ ਵੀ ਰਾਤੋ ਰਾਤ ਡਰਾਮਾ ਖੇਡਣ ਦਾ ਮਾਹਰ ਪੰਜਾਬ ਨੂੰ ਖੂਹ ਵਿੱਚ ਧੱਕਾ ਦੇਣ ਵਾਲਾ ਹੀ ਹੋਵੇਗਾ । ਪੰਜਾਬੀ ਸਭਿਆਚਾਰ ਨੂੰ ਗੰਦ ਦੇ ਵਿੱਚ ਡੋਬਣ ਵਾਲਿਆਂ ਦੀ ਪੁਸਤ ਪਨਾਹੀ ਕਰਕੇ ਕਿਹੋ ਜਿਹਾ ਇਨਕਲਾਬ ਦੇਵੇਗਾ ਸੌਖਾ ਹੀ ਸਮਝਿਆ ਜਾ ਸਕਦਾ ਹੈ।
                             ਵਰਤਮਾਨ ਸਥਾਪਤ ਧਿਰਾਂ ਕਾਂਗਰਸ ਅਤੇ ਅਕਾਲੀਆਂ ਵਿੱਚ ਵੀ ਆਪਣੇ ਵੱਡਿਆਂ ਦੀਆਂ ਲੱਤਾਂ ਅਤੇ ਗੋਡਿਆਂ ਨੂੰ ਘੁੱਟਣ ਵਾਲੇ ਚਮਚਾ ਕਿਸਮ ਦੀ ਲੀਡਰਸਿਪ ਹੀ ਵਿਕਾਸ ਕਰ ਰਹੀ ਹੈ । ਪੰਜਾਬ ਦੀ ਦਿਵਾਲੀਆ ਹੋਈ ਆਰਥਿਕਤਾ ਨੂੰ ਕਿਨਾਰੇ  ਲਾਉਣ ਵਾਲ ਇੱਕ ਵੀ ਦਲੇਰ ਅਤੇ ਭੁੱਖ ਰਹਿਤ ਤਿਆਗੀ ਅਤੇ ਧਰਮੀ ਰਾਜਨੀਤਕ ਦਿਖਾਈ ਨਹੀਂ ਦਿੰਦਾਂ । ਭਾਵੇਂ ਰਾਜਨੀਤੀ ਵਿੱਚ ਬਹੁਤ ਸਾਰੇ ਲੋਕ ਇਮਾਨਦਾਰ ਹੁੰਦੇ ਹਨ ਪਰ ਪੰਜਾਬ ਦੇ ਨਵੇਂ ਬਣੇ ਹਾਲਾਤਾਂ ਨੂੰ ਸਮਝਣ ਵਾਲਾ ਅਤੇ ਠੀਕ ਕਰਨ ਦੀ ਸੋਚ ਕਿਸੇ ਵਿੱਚ ਵੀ ਹਾਲੇ ਤੱਕ ਦਿਖਾਈ ਨਹੀਂ ਦਿੰਦੀ । ਮੌਤ ਦੀ ਬਾਜੀ ਅਤੇ ਸੇਰ ਵਰਗੀ ਗਰਜ ਵਾਲਾ ਆਗੂ ਹੀ ਵਰਤਮਾਨ ਰਾਜਨੀਤਕ ਬਘਿਆੜਾਂ ਨੂੰ ਲਲਕਾਰ ਸਕਦਾ ਹੈ ਜੋ ਪੰਜਾਬ ਦੀ ਡੁਬਦੀ ਬੇੜੀ ਵਿੱਚ ਸਵਾਰ ਲੋਕਾਂ ਨੂੰ ਕਿਨਾਰੇ ਲਿਜਾ ਸਕੇ । ਪੰਜਾਬ ਅਤੇ ਪੰਜਾਬੀਆਂ ਦੀ ਇੱਜਤ ਦਾਅਤੇ ਲੱਗੀ ਹੋਈ ਹੈ । ਧੌਣ ਉੱਚੀ ਕਰਕੇ ਭੁੰਨੇ ਛੋਲਿਆਂ ਨੂੰ ਖਾਕੇ ਗੁਜਾਰਾ ਕਰਨ ਵਾਲੇ ਪੰਜਾਬੀ ਕਰਜਾਈ ਹੋਣ  ਕਾਰਨ ਨਿੰਮੋਝੂਣੇ ਹੋਏ ਪਏ ਹਨ ਅਤੇ ਧੌਣਾਂ ਨਿਵਾਈ ਜਿੰਦਗੀ ਜਿਉਣ ਲਈ ਮਜਬੂਰ ਹਨ । ਪੰਜਾਬ ਦੇ ਰਾਜਨੀਤਕ ਆਗੂ ਨਿੱਤ ਦਿਨ ਦਿੱਲੀ ਹਕੂਮਤ ਅਤੇ ਦੇਸ ਦੇ ਵੱਡੇ ਆਗੂਆਂ ਅਤੇ ਮੰਤਰਈਆਂ ਪੂਰੇ ਮੰਗਤੇ ਬਣੇ ਖੜੇ ਦੇਖਦੇ ਹਾਂ । ਦੇਸ ਨੂੰ ਰਜਾਉਣ ਵਾਲਾ ਪੰਜਾਬ ਅਤੇ ਪੰਜਾਬੀ ਮੰਗਤੇ ਬਣੇ ਦੇਖਕੇ  ਕੀ ਕਿਹਾ ਜਾਵੇ ਸਬਦ ਭਾਲਣੇ ਵੀ ਔਖੇ ਹਨ । ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਕਿ ਮੇਰਾ ਸਿੱਖ ਮੇਰਾ ਪੰਥ ਕਦੇ ਵੀ ਕਰਜਾਈ ਨਹੀ ਹੋਣਾਂ ਚਾਹੀਦਾ ਕਿਧਰੇ ਭੁਲਾ ਦਿੱਤਾ ਗਿਆ ਹੈ । ਕਰਜਾਈ ਲੋਕ ਅਤੇ ਕਰਜਾਈ ਸੂਬਾ ਧੌਣ ਉੱਚੀ ਕਰ ਹੀ ਨਹੀਂ ਸਕਦਾ ਅਤੇ ਧੋਣ ਨਿਵਾਕੇ ਤੁਰਨ ਵਾਲਾ ਕੋਈ ਵੀ ਮੇਰੇ ਗੁਰੂ ਦਾ ਸਿੱਖ ਜਾਂ ਪੰਥ ਹੋ ਹੀ ਨਹੀਂ ਸਕਦਾ ।
                         ਵਰਤਮਾਨ ਸਮੇਂ ਵਿੱਚ ਪੰਜਾਬੀ ਲੋਕਾਂ ਸੱਚ ਧਰਮ ਦੀ ਸੋਚ ਤੋਂ ਵਿਹੂਣੇ ਕਰ ਦਿੱਤੇ ਗਏ ਹਨ ਅਤੇ ਇਹਨਾਂ ਨੂੰ ਆਸ ਲੁਟੇਰੀ ਵਿਦਿਆ ਪੜੇ ਹੋਏ ਲੋਕਾਂ ਤੋਂ ਹੀ ਹੋਈੌ ਪਈ ਹੈ । ਜਦਕਿ ਡੁਬਦੀਆਂ ਬੇੜੀਆਂ ਨੂੰ ਜਾਨਾਂ ਦੀ ਬਾਜੀ ਲਾਉਣ ਵਾਲੇ ਮਲਾਹ ਹੀ ਪਾਰ ਲਾਉਂਦੇ ਹਨ ਜੋ  ਜਰੂਰੀ ਨਹੀਂ ਪੜੇ ਲਿਖੇ ਹੀ ਹੋਣ ਜਾਂ ਜਿਆਦਾ ਡਰਾਮੇ ਕਰਨ ਵਾਲੇ ਹੀ ਹੋਣ । ਦੂਜਿਆ ਦੇ ਲਈ ਜਾਨ ਦੀ ਬਾਜੀ ਲਾਉਣ ਵਾਲਾ ਹੀ ਮੋਹ ਅਤੇ ਮਾਇਆਂ ਰਹਿਤ ਹੁੰਦਾਂ ਹੈ ਅਤੇ ਤਿਆਗੀ ਜਾਂ ਸਬਰ ਵਾਲਾ ਹੋਣਾਂ  ਹੀ ਉਸਦੀ ਨਿਸਾਨੀ ਹੁੰਦੀ ਹੈ । ਧੋਤੇ ਦਿਮਾਗਾਂ ਵਾਲੇ ਪੰਜਾਬੀ ਬੁਧੀਜੀਵੀ ਅਖਵਾਉਂਦੇ ਲੋਕ ਜੋ ਲੁਟੇਰਿਆਂ  ਰਾਜਨੀਤਕਾਂ ਨਾਲ ਗੱਠਜੋੜ ਕਰੀ ਬੈਠੇ ਹਨ ਆਮ ਪੰਜਾਬੀ ਲੋਕਾਂ ਨੂੰ ਹਰ ਪਰਚਾਰ ਸਾਧਨ ਤੇ ਗੁੰਮਰਾਹ ਕਰਨ ਦਾ ਯੁੱਧ ਛੇੜੀ ਬੈਠੇ ਹਨ । ਆਮ ਪੰਜਾਬੀਆਂ ਨੂੰ ਹੀ ਇੱਕ ਦਿਨ ਇਹ ਪਛਾਣ ਕਰਨੀਂ ਪਵੇਗੀ । ਆਮ ਲੋਕ ਬੋਲਦੇ ਘੱਟ ਸਮਝਦੇ ਵੱਧ ਹੁੰਦੇ ਹਨ ਜਿਸ ਦਿਨ ਵਕਤ ਆਇਆ ਰੱਬ ਦਾ ਰੂਪ ਆਮ ਲੋਕ ਹੀ ਖਾਸ ਲੋਕਾਂ ਨੂੰ ਧੋਬੀ ਪਟੜਾ ਜਰੂਰ ਮਾਰਨਗੇ । ਜਿਸ ਦਿਨ ਆਮ ਪੰਜਾਬੀਆਂ ਨੇ ਨਵਾਂ ਸਿਰਜਣ ਦਾ ਫੈਸਲਾ ਕਰ ਲਿਆ ਉਸ ਦਿਨ ਜਰੂਰ ਹੀ ਇਤਿਹਾਸ ਦੁਬਾਰਾ ਲਿਖਿਆ ਜਾਵੇਗਾ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ