ਘੁਮੱਕੜ ਪੰਜਾਬੀ ਦਾ ਅਣਗਿਣਤ ਮੁਲਕਾਂ ਦੀ ਯਾਤਰਾ ਦਾ ਸਫ਼ਰਨਾਮਾ
ਸਮੀਖਿਆ: ਗੁਰਚਰਨ ਸਿੰਘ
‘ਮੁਲਕੋ ਮੁਲਕ
ਸਾਈਕਲਨਾਮਾ’ ਸੋਢੀ ਸੁਲਤਾਨ ਸਿੰਘ ਦੀ ਲਿਖੀ ਹੋਈ ਕਿਤਾਬ ਪੜਦਿਆਂ ਪਾਠਕ ਅਨੇਕ ਗੱਲਾਂ
ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਦੁਨੀਆਂ ਦੇਖਣ ਵਾਲਿਆ ਦੀ ਹੈ, ਦਿਲ ਵਾਲਿਆਂ ਦੀ
ਵੀ ਹੈ, ਗਰੀਬ ਬੰਦਿਆਂ ਦੀ ਵੀ ਹੈ।ਜੇ ਹਿੰਮਤ ਕਰੇ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ
ਦੁਨੀਆਂ ਜਿੱਤ ਸਕਦਾ ਹੈ। ਕੁਦਰਤ ਕੋਲੋਂ ਦਿਲ ਨਾਲ ਮੰਗੋ ਤਾਂ ਸਹੀ ਸਭ ਕੁਝ ਮਿਲੇਗਾ।
ਇਸ
ਕਿਤਾਬ ਵਿੱਚ ਲੇਖਕ ਇੱਕ ਆਮ ਵਿਅਕਤੀ ਵੱਡੇ ਲੋਕਾਂ ਦਾ ਮਹਿਮਾਨ ਬਣਦਾ ਹੈ ਅਤੇ ਦੁਨੀਆਂ
ਦੇ ਅਨੇਕਾਂ ਦੇਸਾਂ ਵਿੱਚ ਘੁੰਮ ਸਕਦਾ ਹੈ। ਜੇ ਮਨੁੱਖ ਦੇ ਮਨ ਵਿੱਚ ਕੋਈ ਤਾਂਘ ਪੈਦਾ ਹੋ
ਜਾਵੇ ਤਦ ਉਸ ਨੂੰ ਪੂਰਾ ਕਰਨ ਲਈ ਕੁਦਰਤ ਵੀ ਸਹਾਇਕ ਹੋ ਜਾਂਦੀ ਹੈ। ਇੱਕ ਗਰੀਬ ਪਰਿਵਾਰ
ਦਾ ਸੁਲਤਾਨ ਦੁਨੀਆਂ ਦੇਖਣ ਦੇ ਸੁਪਨੇ ਹੀ ਨਹੀਂ ਦੇਖਦਾ, ਸਗੋਂ ਉਸਨੂੰ ਪੂਰਾ ਕਰਨ ਲਈ ਯਤਨ
ਵੀ ਕਰਦਾ ਹੈ ਜਿਸ ਵਿੱਚ ਉਹ ਸਫਲ ਵੀ ਹੁੰਦਾ ਹੈ। ਅਣਜਾਣੇ ਮੁਲਕਾਂ ਵਿੱਚ ਸਾਈਕਲ ਦੇ
ਆਸਰੇ ਹੀ ਖਤਰਿਆਂ ਦੀ ਪਰਵਾਹ ਕਰੇ ਬਿਨਾਂ ਅਨੇਕਾਂ ਮੁਲਕਾਂ ਦੀ ਆਮ ਲੋਕਾਂ ਦੀ ਅਸਲੀ
ਜ਼ਿੰਦਗੀ ਨੂੰ ਲੇਖਕ ਦੇਖਦਾ ਹੈ, ਕਮਾਲ ਦਾ ਹੌਸਲਾ ਹੈ।
ਪੱਚੀ
ਤੀਹ ਮੁਲਕਾਂ ਦੀ ਸੈਰ ਹੀ ਕਰਨ ਵਾਲਾ ਕੋਈ ਪੰਜਾਬੀ ਮਜਬੀ ਜਾਤ ਦਾ ਸੁਲਤਾਨ ਸਿੰਘ ਗੁਰੂ
ਕਾ ਬੇਟਾ ਹੀ ਹੋ ਸਕਦਾ ਹੈ, ਜੋ ਕਮਾਉਣ ਦੀ ਥਾਂ ਦੁਨੀਆਂ ਦੇਖਣ ਲਈ ਘਰੋਂ ਬਾਹਰ ਨਿਕਲਦਾ
ਹੈ ਜਦੋਂ ਕਿ ਆਮ ਤੌਰ ਤੇ ਪੰਜਾਬੀ ਜੋ ਅਮੀਰ ਹੋਣ ਦਾ ਦਾਅਵਾ ਵੀ ਠੋਕਦੇ ਹਨ ਅਤੇ ਭੁੱਖੇ
ਹੋਣ ਦਾ ਦਿਖਾਵਾ ਕਰਦੇ ਹਨ ਵਿਦੇਸੀ ਧਰਤੀਆਂ ਤੇ ਪੈਸੇ ਦੀ ਭੁੱਖ ਪੂਰੀ ਕਰਨ ਲਈ ਹੀ ਪੈਰ
ਧਰਦੇ ਹਨ। ਅਫਗਾਨਿਸਤਾਨ ਦੇ ਬਾਦਸਾਹਾਂ ਦਾ ਵਿਸ਼ੇਸ਼ ਮਹਿਮਾਨ ਬਣਨਾ ਅਨੇਕਾਂ ਡਿਪਲੋਮੇਟ
ਦਫਤਰਾਂ ਦੇ ਉੱਚ ਅਧਿਕਾਰੀਆਂ ਤੋਂ ਇੱਜ਼ਤ ਹਾਸਲ ਕਰਕੇ ਵਿਸ਼ੇਸ਼ ਮਹਿਮਾਨ ਦਾ ਦਰਜਾ ਪਾਉਣਾ
ਲੇਖਕ ਕੋਲ ਗੱਲਬਾਤ ਦੀ ਰੱਬੀ ਕਲਾ ਹੈ, ਜਿਸ ਨਾਲ ਔਖੀਆਂ ਸਥਿਤੀਆਂ ਵਿੱਚ ਵੀ ਜਿੱਤ ਨਸੀਬ
ਕਰਦਾ ਹੈ।
Labels
- social (1)
- you tube (2)
- ਸਮਾਜਿਕ ਲੈਖ (64)
- ਕਵਿਤਾਵਾਂ (18)
- ਕਿਸਾਨਾਂ ਸਬੰਧੀ (18)
- ਕਿਤਾਬਾਂ (2)
- ਧਾਰਮਿਕ ਲੈਖ (32)
- ਰਾਜਨੀਤਕ ਲੇਖ (68)
Monday 2 December 2019
ਘੁਮੱਕਡ਼ ਪੰਜਾਬੀ ਦਾ ਅਣਗਣਿਤ ਮੁਲਕਾਂ ਦੀ ਯਾਤਰਾ ਦਾ ਸਫਰਨਾਮਾ
ਕਿਤਾਬ ਵਿੱਚ ਯਾਤਰਾ ਕਰਦਿਆਂ ਲੇਖਕ ਸੰਸਾਰ ਪਰਸਿੱਧ ਯਾਦਗਾਰਾਂ ਦੀ ਥਾਂ ਆਮ ਲੋਕਾਂ ਦੀ ਜ਼ਿੰਦਗੀ ਜਿਆਦਾ ਦੇਖਦਾ ਹੈ ਅਤੇ ਪਾਠਕਾਂ ਨੂੰ ਸਹਿਜ ਸੁਭਾਅ ਹੀ ਉਹਨਾਂ ਮੁਲਕਾਂ ਦੇ ਆਮ ਲੋਕਾਂ ਦੀ ਜੀਵਨ ਜਾਚ ਸਮਝ ਆਈ ਜਾਂਦੀ ਹੈ ਜਿੱਥੋਂ ਜਿੱਥੇ ਲੇਖਕ ਸਫਰ ਕਰਦਾ ਹੈ। ਇਸ ਕਿਤਾਬ ਨੂੰ ਪੜਦਿਆਂ ਪਾਠਕ ਦੀ ਦਿਲਚਸਪੀ ਨਹੀਂ ਟੁੱਟਦੀ, ਸਗੋਂ ਇੱਕ ਬੈਠਕ ਵਿੱਚ ਹੀ ਕਿਤਾਬ ਪੜਨ ਦੀ ਇੱਛਾ ਜਾਗਦੀ ਹੈ।
Subscribe to:
Post Comments (Atom)
No comments:
Post a Comment