Sunday 6 March 2016

ਪੰਥ ਪਰੀਤ ਪਰਚਾਰਕ ਦਾ ਜਦ ਮੈਂ ਦੇਖਿਆ ਦੋਹਰਾ ਕਿਰਦਾਰ


ਬਹਿਬਲ ਕਲਾਂ ਕਾਂਡ ਵਿੱਚ ਜਾਂਚ ਕਮਿਸਨ ਸਾਹਮਣੇ ਗਵਾਹੀ ਦੇਣ ਨਾਂ ਪਹੁੰਚੇ ਪੰਥਪਰੀਤ ਪਰਚਾਰਕ ਬਾਰੇ ਅੱਜ ਅਖਬਾਰਾਂ ਵਿੱਚ ਪੜਕੇ ਉਸਦੀ ਸਿੱਖ ਕੌਮ ਪ੍ਰਤੀ ਸੇਵਾ ਦਾ ਪਾਜ ਨੰਗਾਂ ਹੋਣ ਤੇ ਇਸ ਨਾਲ ਸਬੰਧਤ ਇੱਕ ਪੁਰਾਣੀ ਘਟਨਾਂ ਯਾਦ ਆ ਗਈ ਹੈ। ਕਈ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਵਿਚਾਰਾਂ ਨੂੰ ਜਾਨਣ ਵਾਲਾ ਮੇਰਾ ਇੱਕ ਪੰਥਪਰੀਤ ਸਰਧਾਲੂ ਮਿੱਤਰ ਆਇਆਂ ਅਤੇ ਜਿਸਨੇ ਮੈਨੂੰ ਮੇਰੇ ਪਿੰਡ ਦੇ ਨਜਦੀਕ ਬੱਲੋ ਪਿੰਡ ਜਿਲਾ ਮਾਨਸਾ ਉਸ ਵਕਤ ਜਿਲਾ ਬਠਿੰਡਾ ਦੇ ਪਿੰਡ ਵਿੱਚ ਚਲਣ ਲਈ ਬੇਨਤੀ ਕੀਤੀ। ਉਸ ਪਿੰਡ ਵਿੱਚ ਰਾਤ ਸਮੇਂ ਪੰਥ ਪਰੀਤ ਦੇ ਵੱਲੋਂ ਦੀਵਾਨ ਸਜਾਇਆ ਜਾਣਾਂ ਸੀ। ਮੈ ਆਪਣੇ ਘਰ ਹੀ ਗੁਰੂ ਗਰੰਥ ਪੜਨ ਨੂੰ ਪਹਿਲ ਦਿੰਦਾਂ ਹਾਂ ਬਜਾਇ ਪਰਚਾਰਕਾਂ ਦੇ ਗੱਪਾਂ ਵਾਲੀਆਂ ਮਨਮੱਤੀ ਕਹਾਣੀਆਂ ਦੇ ਸੁਣਨ ਦੇ । ਪੰਥ ਪਰੀਤ ਬਾਰੇ ਬਹੁਤ ਸਾਰੇ ਵੀਰ ਇਸਦੀ ਤਰਕ ਅਧਾਰਤ ਗੁਰਬਾਣੀ ਵਿਆਖਿਆ ਕਰਨ ਤੇ ਇਸਦੇ ਪਰਸੰਸਕ ਹਨ ਜਦੋਂ ਕਿ ਗੁਰਬਾਣੀ ਤਰਕ ਦੇ ਅਨੁਸਾਰ ਨਹੀਂ ਬਿਬੇਕੀ ਸੋਚ ਦੇ ਨਾਲ ਸਮਝਣ ਅਤੇ ਬੋਲਣ ਵਾਲੀ ਸਿੱਖਿਆ ਹੈ ਕਿਉਂਕਿ ਬਹੁਤ ਸਾਰੇ ਗੁਰਬਾਣੀ ਸਲੋਕ ਤਰਕ ਅਧਾਰਤ ਨਹੀਂ ਭਾਵਨਾਂ ਅਤੇ ਰੂਹਾਨੀਅਤ ਵਿੱਚ ਰੰਗੇ ਹੋਏ ਹਨ ਅਤੇ ਮਹਾਨ ਸਿੱਖਿਆ ਦਿੰਦੇ ਹਨ । ਆਮ ਲੋਕ ਬਹੁਤ ਘੱਟ ਹੀ ਖੁਦ ਗੁਰਬਾਣੀ ਨੂੰ ਪੜਨ ਅਤੇ ਸਮਝਣ ਦੀ ਕੋਸਿਸ ਕਰਦੇ ਹਨ। ਪਰਚਾਰਕ ਲੋਕ ਆਮ ਲੋਕਾਂ ਦੀ ਇਸ ਗਲ ਦੀ ਖੱਟੀ ਹੀ ਖਾਈ ਜਾਂਦੇ ਹਨ। ਇੰਹਨਾਂ ਪਰਚਾਰਕਾਂ ਨੂੰ ਕੋਈ ਵੀ ਸਵਾਲ ਨਹੀਂ ਕਰ ਸਕਦਾ ਇੰਹਨਾਂ ਦੇ ਦੁਆਲੇ ਲੀਡਰਾਂ ਵਾਂਗ ਇੱਕ ਲੱਠਮਾਰ ਟੋਲੇ ਦਾ ਘੇਰਾ ਹੁੰਦਾਂ ਹੈ ਜੋ ਸਵਾਲ ਪੁੱਛਣ ਵਾਲਿਆ ਨੂੰ ਦੂਰ ਰੱਖਣ ਦੀ ਹਰ ਕੋਸਿਸ ਕਰਦੇ ਹਨ। ਪੰਥ ਪਰੀਤ ਵੀ ਇੱਕ ਇਹੋ ਜਿਹਾ ਹੀ ਰੂਹਾਨੀਅਤ ਅਤੇ ਸਿੱਖੀ ਫਲਸਫੇ ਦੀ ਰੂਹ ਤੋਂ ਕੋਰਾ ਪੱਥਰ ਦੀ ਮੂਰਤੀ ਵਰਗਾ ਵਿਅਕਤੀ ਹ....................................ਆਪਣੇ ਆਪ ਨੂੰ ਗੁਰੂ ਗਰੰਥ ਦਾ ਸਭ ਤੋਂ ਵੱਡੀ ਸਮਝ ਵਾਲਾ ਹੋਣ ਦਾ ਭਰਮ ਪਾਲੀ ਬੈਠਾ ਵਿਅਕਤੀ ਹੈ। ਇਸਦੇ ਅਖੌਤੀ ਦੀਵਾਨ ਸਮੇਂ ਇਸ ਦੀ ਤਾਨਾਸਾਹੀ ਦੇ ਅਨੇਕ ਨਮੂਨੇ ਉਸ ਦਿਨ ਦੇਖੇ ਅਤੇ ਬਾਅਦ ਵਿੱਚ ਵੀ ਕਈ ਵਾਰ ਸੁਣੇ ਹਨ । ਇਸਦਾ ਪਿਛੋਕੜ ਵੀ ਗੈਰ ਸਿੱਖੀ ਹੀ ਨਹੀਂ ਸਗੋਂ ਸਿੱਖੀ ਦੇ ਘੇਰੇ ਵਾਲਿਆਂ ਨਾਲ ਦੁਸਮਣੀ ਅਤੇ ਨਫਰਤ ਭਰਿਆ ਰਿਹਾ ਹੈ ਜਿਸਦੀ ਪਰੋੜਤਾ ਇਸਦੇ ਮਨਮੱਤੇ ਅਰਥਾਂ ਨੂੰ ਸੁਣਕੇ ਹੋ ਜਾਂਦੀ ਹੈ। ਸਰਕਾਰੀ ਏਜੰਸੀਆਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਅੰਗਰੇਜਾਂ ਦੇ ਸਮੇਂ ਤੋਂ ਹੀ ਉਹਨਾਂ ਦੇ ਫਲਸਫਿਆਂ ਦੇ ਮਨਮੱਤੇ ਅਰਥ ਕਰਨ ਵਾਲਿਆਂ ਨੂੰ ਥਾਪੜੇ ਦਿੰਦੀਆਂ ਰਹੀਆਂ ਹਨ ਜੋ ਅੱਜ ਤੱਕ ਜਾਰੀ ਹੈ। ਘੱਟ ਗਿਣਤੀ ਕੌਮਾਂ ਦੇ ਲੋਕਾਂ ਨੂੰ ਉਹਨਾਂ ਦੇ ਫਲਸਫਿਆ ਦੀ ਵੱਖੋ ਵੱਖਰੀ ਸੋਚ ਵਾਲੇ ਅਰਥ ਕਰਨ ਵਾਲਿਆਂ ਦੀ ਮਦਦ ਨਾਲ ਪਾਟੋਧਾੜ ਕਰਨਾਂ ਉਹਨਾਂ ਦੀ ਨੀਤੀ ਹੁੰਦੀ ਹੈ ਅਤੇ ਪੰਥ ਪਰੀਤ ਵਰਗੇ ਘੁਸਪੈਠੀਏ ਅਖੌਤੀ ਲੋਕ ਇਸ ਦੇ ਮੋਹਰੇ ਬਣਕੇ ਕੰਮ ਕਰਦੇ ਹਨ। ਤਰਕ ਦੇ ਅਧਾਰ ਤੇ ਸਾਰੇ ਧਰਮ ਗਰੰਥਾਂ ਦੀਆਂ ਅਨੇਕਾਂ ਗਲਾਂ ਸਿੱਧ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਪੁਰਾਤਨ ਸਮਿਆਂ ਵਿੱਚ ਅਤੇ ਅੱਜ ਵੀ ਬਹੁਤ ਸਾਰੇ ਸਬਦ ਵਾਕ ਮਿਥਿਹਾਸ ਸਿਰਫ ਸਿੱਖਿਆ ਦੇਣ ਲਈ ਬੋਲੇ ਜਾਂਦੇ ਰਹੇ ਹਨ। ਇਸ ਤਰਾਂ ਦੇ ਤਰਕ ਤੋਂ ਦੂਰ ਅਣਗਿਣਤ ਸਬਦ ਵਾਕ ਜੋ ਮਨੁੱਖੀ ਆਚਰਣ ਨੂੰ ਮਹਾਨ ਸਿੱਖਿਆ ਦੇਣ ਵਿੱਚ ਸਹਾਈ ਹੁੰਦੇ ਹਨ।https://scontent-waw1-1.xx.fbcdn.net/hphotos-xft1/v/t1.0-9/fr/cp0/e15/q65/12814166_1969220136637510_7385645279129074636_n.png.jpg?efg=eyJpIjoiYiJ9&oh=4ea814105b32528ebb7e07d8285364d5&oe=5753E797
                                ਸਟੇਜਾਂ ਉੱਪਰ ਤੇਜ ਗਰਮ ਬੋਲਣਾਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਭੜਕਾਉਣਾਂ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਕਲੇਸ਼ ਦੇ ਬੀਜ ਬੀਜਣੇ ਅਖੌਤੀ ਪਰਚਾਰਕਾਂ ਮਿਸਨਰੀਆਂ ਦਾ ਸਰਕਾਰੀ ਸਹਿ ਪਰਾਪਤ ਕੰਮ ਹੈ। ਇਹੋ ਜਿਹੇ ਪਰੋਗਰਾਮਾਂ ਵਿੱਚ ਭਾਗ ਲੈਣ ਵਾਲੇ ਗਰਮ ਅਤੇ ਤੇਜ ਤਰਾਰ ਨੌਜਵਾਨਾਂ ਅਤੇ ਸਰਕਾਰਾਂ ਨੂੰ ਨੁਕਸਾਨ ਪੁਚਾ ਸਕਣ ਵਾਲਿਆਂ ਦੀ ਖੁਫੀਆ ਏਜੰਸੀਆਂ ਲਿਸਟਾਂ ਤਿਆਰ ਕਰਦੀਆਂ ਰਹਿੰਦੀਆਂ ਹਨ ਅਤੇ ਇਸ ਤਰਾਂ ਦੇ ਪਰਚਾਰਕ ਸਮਾਜ ਦੇ ਦਲੇਰ ਵਰਗ ਨੂੰ ਸੇਧ ਦੇਣ ਦੀ ਥਾਂ ਮੌਤ ਦੇ ਵੱਲ ਅਤੇ ਉਿਜਾੜਿਆਂ ਵੱਲ ਧੱਕਦੇ ਰਹਿੰਦੇ ਹਨ। ਇਸ ਤਰਾਂ ਦੇ ਵਰਤਾਰੇ ਵਿੱਚੋਂ ਹੀ ਇਹ ਪੰਥ ਪਰੀਤ ਲੇਟ ਆਉਣ ਵਾਲਿਆਂ ਨੂੰ ਗੁਰੂ ਗਰੰਥ ਨੂੰ ਸਿਰ ਝੁਕਾਕੇ ਅਦਬ ਕਰਨ ਤੋਂ ਰੋਕਦਿਆਂ ਸੁਣਨ ਅਤੇ ਬੈਠਣ ਦੇ ਔਰੰਗਜੇਬੀ ਹੁਕਮ ਸੁਣਾਈ ਜਾ ਰਿਹਾ ਸੀ। ਸਹਿਜ ਤੋਂ ਬਿਨਾਂ ਢੋਲਕੀਆਂ ਛੈਣਿਆਂ ਦੇ ਜੋਰ ਵਿੱਚ ਉੱਚੀ ਉੱਚੀ ਬਿਨਾਂ ਕਿਸੇ ਰਾਗ ਦੇ ਗੁਰੂ ਗਰੰਥ ਦੀ ਸੋਚ ਦੇ ਆਪਣੀ ਮਨਮੱਤ ਲੋਕਾਂ ਨੂੰ ਸੁਣਾਈ ਜਾ ਰਿਹਾ ਸੀ । ਮੇਰੇ ਕੋਲ ਬੈਠੇ ਇੱਕ ਬਜੁਰਗ ਨੇ ਇਸਦੇ ਰਵੱਈਏ ਕਾਰਨ ਬਹੁਤ ਹੀ ਮੰਦੇ ਸਬਦ ਬੋਲੇ ਅਤੇ ਇਸ ਨੂੰ ਇਸਦੀ ਗਰਮ ਭਾਸ਼ਾ ਕਾਰਨ ਗਾਲ ਵੀ ਕੱਢੀ ਜੋ ਮੇਰੇ ਕੋਲ ਬੈਠਾ ਸੀ। ਸਟੇਜ ਤੇ ਬੋਲਦਿਆਂ ਅੰਤ ਵਿੱਚ ਇਸ ਨੇ ਸੰਤ ਭੇਸ਼ ਦੇ ਸਮੁੱਚੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਚੈਲੰਜ ਕੀਤਾ ਕਿ ਜੇ ਕਿਸੇ ਕੋਲ ਤਾਕਤ ਹੈ ਤਦ ਉਹ ਦਵਿੰਦਰ ਪਾਲ ਭੁੱਲਰ ਜਿਸ ਨੂੰ ਫਾਂਸੀ ਦੀ ਸਜਾ ਹੋ ਚੁੱਕੀ ਸੀ ਅਤੇ ਸਾਇਦ ਫਾਂਸੀ ਦੇਣ ਦੀਆਂ ਅਫਵਾਹਾਂ ਵੀ ਉੱਡ ਰਹੀਆਂ ਸਨ ਨੂੰ ਛੁਡਾਉਣ ਦਾ ਚੈਲੰਜ ਪੇਸ਼ ਕੀਤਾ।
ਇਸ ਮੁੱਦੇ ਤੇ ਕੋਈ ਸਾਰਥਕ ਜਾਣਕਾਰੀ ਦੇਣ ਦੀ ਬਜਾਇ ਭੜਕਾਊ ਤਕਰੀਰ ਕੀਤੀ। ਸਮਾਂ ਰਾਤ ਦਾ ਸੀ ਅਤੇ ਦੀਵਾਨ ਸਮਾਪਤੀ ਤੇ ਗੁਰੂ ਗਰੰਥ ਸਾਹਿਬ ਗੁਰੂਘਰ ਪਹੁੰਚਾਉਣ ਤੋਂ ਬਾਅਦ ਲੰਗਰ ਛਕਣ ਲਈ ਪੰਥ ਪਰੀਤ ਜੀ ਬੈਠ ਚੁੱਕੇ ਸਨ ਅਤੇ ਇਸ ਸਮੇਂ ਮੈਂ ਵੀ ਉਹਨਾਂ ਦੇ ਕੋਲ ਜਾ ਬੈਠਾ। ਮੈਂ ਹੁਕਮਨਾਮਾ ਜੋ ਆਇਆ ਸੀ ਉਸਦੀ ਤਾਰੀਫ ਕੀਤੀ ਪਰ ਇਸ ਨੇ ਉਸ ਦਾ ਵੀ ਮਜਾਕ ਉਡਾਇਆ ਪਰ ਮੈਂ ਤਾਂ ਆਪਣੀ ਗਲ ਪੁੱਛਣ ਲਈ ਤਿਆਰੀ ਕਰ ਰਿਹਾ ਸੀ ਅਤੇ ਪੁੱਛਿਆ ਕਿ ਕੀ ਤੁਸੀ ਭੁੱਲਰ ਨੂੰ ਛੁਡਾਉਣਾਂ ਚਾਹੁੰਦੇ ਹੋ? ਇਸ ਦੇ ਜਵਾਬ ਵਿੱਚ ਹਾਂ ਕਹਿਣ ਤੇ ਮੈਂ ਕਿਹਾ ਤੁਸੀਂ ਕਹਿੰਦੇ ਸੀ ਸਟੇਜ ਤੇ ਕਿ ਕੋਈ ਸੰਤ ਛੁਡਾ ਕੇ ਦਿਖਾਵੇ ਪਰ ਮੇਰੇ ਕੋਲ ਇੱਕ ਆਮ ਸਿੱਖ ਜਿਸਨੂੰ ਲੋਕ ਸੰਤ ਹੀ ਕਹਿੰਦੇ ਹਨ ਦਾ ਕੇਸ਼ ਹੈ ਜਿਸ ਵਿੱਚ ਉਸਨੂੰ ਬਿਨਾਂ ਕਿਸੇ ਸਬੂਤ ਦੇ ਕਤਲ ਕਰਨ ਵਾਲਿਆਂ ਕਾਤਲਾਂ ਨੂੰ ਛੱਡਕੇ ਧੱਕੇ ਨਾਲ ਹੀ ਫੈਸਲਾ ਫਾਂਸੀਂ ਦਾ ਸਰਕਾਰ ਨੇ ਕਰਵਾ ਦਿੱਤਾ ਸੀ ਉਸ ਕੇਸ਼ ਨੂੰ ਦੁਬਾਰਾ ਖੁਲਵਾਈਏ ਅਤੇ ਉਸਦੇ ਅਧਾਰ ਤੇ ਭੁੱਲਰ ਦਾ ਕੇਸ਼ ਵੀ ਰਵਿਊ ਤੇ ਲਿਜਾਇਆ ਜਾ ਸਕਦਾ ਹੈ। ਮੇਰੇ ਵਾਲੇ ਕੇਸ਼ ਵਿੱਚ ਕਤਲ ਦੇ ਅਨੇਕਾਂ ਗਵਾਹ ਅਤੇ ਕਾਤਲ ਵੀ ਜਿਉਂਦੇ ਸਨ ਉਸ ਵਕਤ ਜੋ ਕਤਲ ਦਾ ਇਕਬਾਲ ਵੀ ਕਰਦੇ ਸਨ। ਉਸ ਕੇਸ਼ ਦੀ ਇੱਕ ਕਾਪੀ ਉਸ ਵਕਤ ਵੀ ਮੇਰੇ ਕੋਲ ਸੀ ਜੋ ਮੈਂ ਪੰਥ ਪਰੀਤ ਨੂੰ ਦਿਖਾਈ। ਮੇਰੇ ਇਸ ਚੈਲੰਜ ਤੇ ਪੰਥਪਰੀਤ ਆਪਣੇ ਆਪ ਨੂੰ ਲੋਕਾਂ ਵਿੱਚ ਬੈਠਾ ਫਸਿਆ ਮਹਿਸੂਸ ਕਰਨ ਲੱਗਿਆ। ਇਸ ਸਮੇਂ ਲੋਕਾਂ ਵਿੱਚ ਆਪਣੀ ਲਾਜ ਰੱਖਣ ਲਈ ਮੇਰੇ ਕੋਲੋਂ ਕੇਸ਼ ਦੀ ਕਾਪੀ ਮੰਗ ਲਈ ਜਿਸ ਉੱਪਰ ਮੈਂ ਫੋਨ ਨੰਬਰ ਲਿੱਖ ਕੇ ਦਿੱਤਾ ਸੀ ਅਤੇ ਉਸਨੇ ਆਪਣੇ ਚੋਲੇ ਦੇ ਗੀਝੇ ਵਿੱਚ ਉਹ ਕਾਪੀ ਪਾ ਲਈ ਅਤੇ ਕਿਹਾ ਕਿ ਮੈਂ ਘਰ ਜਾਕੇ ਦੇਖਾਂਗਾਂ। ਮੈਂ ਉਸਦਾ ਜਵਾਬ ਉਡੀਕਦਾ ਰਿਹਾ ਪਰ ਅੱਜ ਤੱਕ ਉਸਦਾ ਕਦੇ ਜਵਾਬ ਨਹੀਂ ਆਇਆ।
ਸਟੇਜਾਂ ਦੇ ਉੱਪਰ ਲੋਕਾਂ ਨੂੰ ਗੱਜਣ ਵਾਲੇ ਬੱਦਲਾਂ ਵਾਂਗ ਬੋਲਣ ਵਾਲੇ ਪੰਥ ਪਰੀਤ ਕਦੇ ਵਰਧੇ ਨਹੀਂ ਹੁੰਦੇ ਸੋ ਇਹੋ ਹੋਣਾਂ ਸੀ ਜੋ ਹੋਇਆ। ਵਕਤ ਨਾਲ ਭੁੱਲਰ ਕੁਦਰਤ ਦੀ ਖੇਡ ਸਦਕਾ ਫਾਂਸੀ ਤੋਂ ਬਚ ਗਿਆ। ਸਬੱਬੀ ਅਮਰੀਕਾ ਰਹਿੰਦੇ ਉਸਦੇ ਭਰਾ ਨਾਲ ਇੱਕ ਵਾਰ ਫੋਨ ਤੇ ਗਲ ਕਰਨ ਦਾ ਸਬੱਬ ਬਣਿਆ ਅਤੇ ਮੇਰੇ ਦੁਆਰਾ ਭੁੱਲਰ ਦੇ ਹੱਕ ਵਿੱਚ ਲਿਖੇ ਲੇਖਾਂ ਅਤੇ ਇਸ ਪੰਥ ਪਰੀਤ ਵਾਲੀ ਗਲ ਵੀ ਕੀਤੀ। ਇਸ ਨੂੰ ਸੁਣਕੇ ਉਸਨੇ ਇਸ ਤਰਾਂ ਦੇ ਸਾਰੇ ਪੰਥਕੀ ਆਗੂਆਂ ਨੂੰ ਖੂਬ ਰਗੜੇ ਲਾਏ ਜਿੰਹਨਾਂ ਨੇ ਇਸ ਕੇਸ਼ ਦੇ ਨਾਂ ਤੇ ਖੂਬ ਕਮਾਈਆਂ ਕੀਤੀਆਂ ਅਤੇ ਸੋਹਰਤਾਂ ਵਟੋਰੀਆਂ ਪਰ ਭੁੱਲਰ ਦਾ ਪਰੀਵਾਰ ਇਸ ਕੇਸ ਵਿੱਚ ਬਰਬਾਦ ਹੋਣ ਤੱਕ ਪਹੁੰਚ ਗਿਆ। ਉਸਨੇ ਭੁੱਲਰ ਪਰੀਵਾਰ ਦੇ ਕੁੱਝ ਜੀ ਬਚਣ ਨੂੰ ਵੀ ਵਿਦੇਸ ਪਹੁੰਚ ਜਾਣ ਕਰਕੇ ਬਚਣ ਨੂੰ ਰੱਬ ਦੀ ਰਹਿਮਤ ਦੱਸਿਆ ਅਤੇ ਕਿਹਾ ਕਿ ਸਾਨੂੰ ਸਾਡੇ ਪਰੀਵਾਰ ਦੇ ਬੰਦਿਆਂ ਨੂੰ ਮਰਵਾਉਣ ਅਤੇ ਬਰਬਾਦ ਕਰਨ ਪਿੱਛੇ ਇਹੋ ਜਿਹੇ ਅਖੌਤੀ ਗਰਮ ਖਿਆਲੀਆਂ, ਪਰਚਾਰਕਾਂ ਅਤੇ ਅਖੌਤੀ ਪੰਥਕ ਆਗੂਆਂ ਦਾ ਹੀ ਹੱਥ ਹੈ। ਪਿੱਛਲੇ ਦਿਨੀ ਬਹਿਬਲ ਕਲਾਂ ਕਾਂਡ ਵਿੱਚ ਇਸ ਪੰਥਪਰੀਤ ਦੀ ਸਾਂਤੀ ਬਣਾਈ ਰੱਖਣ ਦੇ ਪਰਚਾਰ ਦੀ ਥਾਂ ਢੱਡਰੀਆਂ ਵਾਲੇ ਅਤੇ ਹੋਰ ਇਹੋ ਜਿਹੇ ਅਖੌਤੀ ਪੈਸਾ ਕਮਾਊ ਟੋਲੇ ਨਾਲ ਰਲਕੇ ਪੰਜਾਬ ਵਿੱਚ ਜੋ ਅੱਗ ਲਾਉਣ ਦੀ ਸਾਜਿਸ਼ ਏਜੰਸੀਆਂ ਦੀ ਸਹਿ ਤੇ ਕੀਤੀ ਗਈ ਨੇ ਇੱਕ ਵਾਰ ਫਿਰ ਇਹੋ ਜਿਹੇ ਗੁਪਤ ਏਜੰਸੀਆਂ ਦੇ ਮੋਹਰਿਆਂ ਦਾ ਚਿਹਰਾਂ ਮੇਰੇ ਸਾਹਮਣੇ ਨੰਗਾਂ ਹੋ ਗਿਆ ਸੀ। ਸਾਡੇ ਆਮ ਲੋਕਾਂ ਨੂੰ ਵੀ ਭੜਕਾਊ ਟੋਲੇ ਅਤੇ ਸਾਂਤੀ ਬਣਾਈ ਰੱਖਣ ਵਾਲਿਆਂ ਲੋਕ ਸੇਵਕਾਂ ਵਿੱਚ ਫਰਕ ਸਮਝਣ ਦੀ ਸਮਝ ਪੈਦਾ ਕਰਨੀਂ ਹੀ ਹੋਵੇਗੀ। ਦੁਨੀਆਂ ਦੇ ਰਹਿਬਰ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਨੂੰ ਹੱਥ ਤਦ ਪਾਉਣ ਨੂੰ ਕਿਹਾ ਹੈ ਜਦ ਸਾਰੇ ਹੀਲੇ ਅਸਫਲ ਹੋ ਜਾਣ ਪਰ ਜਿਹੜੇ ਲੋਕ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੇ ਹਨ ਉਹ ਸਿਅਸਤਦਾਨਾਂ ਦੇ ਮੋਹਰੇ ਹੁੰਦੇ ਹਨ ਗੁਰੂ ਗਰੰਥ ਜਾਂ ਧਾਰਮਿਕ ਗਰੰਥਾਂ ਫਲਸਫਿਆਂ ਦੇ ਪਰਚਾਰਕ ਕਦੇ ਨਹੀਂ ਹੋ ਸਕਦੇ। ਇਹੋ ਜਿਹੇ ਲੋਕ ਲੜਾਊ ਲੋਕ ਭੜਕਾਊ ਬੰਦੇ ਕਦੇ ਵੀ ਪਰਚਾਰਕ ਜਾਂ ਸੰਤ ਹੋ ਹੀ ਨਹੀਂ ਸਕਦੇ ਬਲਕਿ ਗੁਰੂਆਂ ਦੇ ਹੁਕਮ ਅਨੁਸਾਰ ਬਨਾਰਸ਼ ਦੇ ਠੱਗ ਹੀ ਹੁੰਦੇ ਹਨ ਜਿੰਹਨਾਂ ਤੋਂ ਸਮਝਦਾਰ ਲੋਕਾਂ ਨੂੰ ਬਚਣ ਦੀ ਲੋੜ ਹੁੰਦੀ ਹੈ। ਵਾਹਿਗੁਰੂ ਕਿਰਤੀ ਅਤੇ ਸਿਆਣੇ ਲੋਕਾਂ ਨੂੰ ਸੁਮੱਤ ਬਖਸੇ ਦੀ ਕਾਮਨਾਂ ਹੀ ਕੀਤੀ ਜਾ ਸਕਦੀ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

Saturday 5 March 2016

ਆਉ ਪੰਜਾਬ ਦੀ ਰਾਜਨੀਤੀ ਦਾ ਮੇਲਾ ਦੇਖੀਏ


                            
   ਮਨੁੱਖੀ ਜਿੰਦਗੀ ਨੂੰ ਗੁਰੂ ਗੋਬਿੰਦ ਸਿੰਘ ਦਾ ਇਹ ਮੁੱਖਵਾਕ ਸਪੱਸਟ ਕਰ ਦਿੰਦਾਂ ਹੈ ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ । ਦੁਨੀਆਂ ਦਾ ਹਰ ਮਨੁੱਖ ਜਗਤ ਜੋ ਮੇਲੇ ਵਰਗਾ ਹੈ ਇਸ ਵਿੱਚ ਇਸ ਸੰਸਾਰ ਦੇ ਮੇਲੇ ਨੂੰ ਦੇਖਦਾ ਮਾਣਦਾ ਹੀ ਤੁਰ ਜਾਂਦਾ ਹੈ। ਜਿੰਦਗੀ ਨਿਤ ਨਵੇਂ ਦਿਨ ਇਸ ਮੇਲੇ ਵਿੱਚ ਹੋ ਰਹੇ ਤਮਾਸਿਆ ਨੂੰ ਦੇਖਦੀ ਹੈ। ਇਸ ਤਰਾਂ ਦੇ ਬਹੁਰੰਗੇ ਸੰਸਾਰ ਵਿੱਚ ਰਾਜਨੀਤਕ ਲੋਕ ਵੀ ਆਪਣੀ ਸਭ ਤੋਂ ਵੱਡੀ ਆਖੀ ਜਾਣ ਵਾਲੀ ਦੁਕਾਨ ਸਜਾ ਲੈਦੇ ਹਨ। ਇਸ ਦੁਕਾਨ ਦੇ ਹਰ ਹਿੱਸੇ ਵਿੱਚ ਲੋਕਾਂ ਨੂੰ ਲੁੱਟਣ ਗੁੰਮਰਾ੍ਹ ਕਰਨ ਦਾ ਹਰ ਆਗੂ ਪੂਰਾ ਯਤਨ ਕਰਦਾ  ਹੈ। ਜੋ ਆਗੂ ਲੋਕਾਂ ਨੂੰ ਧੋਖਾ ਦੇਣ ਵਿੱਚ ਸਫਲ ਹੋ ਜਾਂਦਾ ਹੈ ਅਤੇ ਜਿੰਨਾਂ ਲੰਬਾਂ ਸਮਾਂ ਆਪਣਾਂ ਇਹ ਕਾਰਨਾਮਾ ਕਰਦਾ ਰਹਿੰਦਾ ਹੈ ਉਹ ਉਨਾਂ ਵੱਡਾ ਕਲਾਕਾਰ ਸਿੱਧ ਹੁੰਦਾਂ ਹੈ। ਅੱਜ ਤੋਂ ਹਜਾਰਾਂ ਸਾਲ ਪਹਿਲਾਂ ਦਾ ਇਤਿਹਾਸ ਚੁੱਕਕੇ ਦੇਖ ਲਵੋ ਸਦਾ ਤੋਂ ਹੀ ਰਾਜਸੱਤਾ ਜਾਲਮ ਰਹੀ ਹੈ ਅਤੇ ਆਮ ਲੋਕਾਂ ਦੇ ਸੋਸਣ ਤੇ ਹੀ ਇਸਦੀ ਜਿੰਦਗੀ ਤੁਰਦੀ ਹੈ। ਜਿਹੜੇ ਕਲਾਕਾਰਾਂ ਨੇ ਆਮ ਲੋਕਾਂ ਨੂੰ ਉਹਨਾਂ ਦੀ ਲੁੱਟ ਨਜਰ ਨਹੀਂ ਆਉਣ ਦਿੱਤੀ ਉਹ ਲੰਬਾਂ ਸਮਾਂ ਲੋਕਾਂ ਦੇ ਬਾਦਸ਼ਾਹ ਬਣੇ ਰਹੇ ਅਤੇ ਉਹਨਾਂ ਦਾ ਪਿਆਰ ਪਰਾਪਤ ਕਰਕੇ ਉਹਨਾਂ ਦੀ ਜਾਨ ਦੀ ਕੀਮਤ ਤੇ ਆਪਣੀ ਰਾਜਸੱਤਾ ਦੀ ਉਮਰ ਲੰਬੀ ਕਰਦੇ ਰਹੇ। ਅੱਜ ਤੱਕ ਵੀ ਉਹਨਾਂ ਦੀ ਸਫਲ ਕਲਾਕਾਰੀ ਕਾਰਨ ਉਹਨਾਂ ਦੀ ਅੱਜ ਵੀ ਪੂਜਾ ਤੱਕ ਕੀਤੀ ਜਾਂਦੀ ਹੈ। ਇਸ ਤਰਾਂ ਦੇ ਸਨਮਾਨ ਪਰਾਪਤ ਰਾਜਿਆਂ ਆਗੂਆਂ ਦੀ ਜਿੰਦਗੀ ਵਿੱਚ ਵੀ ਅਨੇਕਾਂ ਜੰਗਾਂ ਅਤੇ ਯੁੱਧ ਵਾਪਰੇ , ਖੂਨ ਦੀ ਨਦੀਆਂ ਵਗੀਆਂ ਅਣਗਿਣਤ ਲੋਕ ਮੌਤ ਦੀ ਨੀਂਦ ਜਾ ਸੁੱਤੇ ਜਿਵੇਂ ਸਮਰਾਟ ਅਸੋਕ, ਮਹਾਰਾਜਾ ਰਣਜੀਤ ਸਿੰਘ , ਪਾਡਵਾਂ ਦਾ ਧਰਮ ਯੁੱਧ ਕੁਰੂਕਸ਼ੇਤਰ ਵਿੱਚ, ਲੈਨਿਨ ਦੀ ਕਰਾਂਤੀ, ਗੁਰੂਆਂ ਪੀਰਾਂ ਦੇ ਸਮੇਂ ਵੀ । ਅਸਲ ਵਿੱਚ ਜਿਹੜੇ ਆਗੂਆਂ ਜਾਂ ਰਾਜਿਆਂ ਦੀ ਨੀਅਤ ਲੋਕ ਭਲਾਈ  ਅਤੇ ਲੋਕ ਪੱਖੀ ਸਿਧਾਂਤ ਅਧਾਰਤ ਸੀ ਉਹਨਾਂ ਦੇ ਹਰ ਕੰਮ ਨੂੰ ਧਰਮ ਅਧਾਰਤ ਮੰਨ ਕੇ ਆਮ ਲੋਕਾਂ ਨੇ ਉਹਨਾਂ ਦੇ ਗੁਨਾਹ ਵੀ ਪਵਿੱਤਰ ਮੰਨ ਲਏ ਹਨ। ਦੂਸਰੇ ਪਾਸੇ ਨਿੱਜ ਸਵਾਰਥ ਅਤੇ ਸਵੈ ਹਾਉਮੈਂ  ਨੂੰ ਮੁੱਖ ਰੱਖਕੇ ਖੂਨ ਦੀ ਹੋਲੀਆਂ ਖੇਡਣ ਵਾਲੇ ਆਮ ਲੋਕਾਂ ਵੱਲੋਂ ਤਿ੍ਰਸਕਾਰੇ ਗਏ ਹਨ ਜਿੰਹਨਾਂ ਵਿੱਚ, ਨੀਰੋ ਦੀ ਬੰਸਰੀ, ਔਰੰਗਜੇਬ ਦੀ ਧਰਮ ਜੰਗ, ਕੌਰਵਾਂ ਦੀ ਹਾਉਮੈਂ, ਗੋਰੇ ਅੰਗਰੇਜਾਂ ਦੀ ਸਵਾਰਥੀ ਸੋਚ ਤੇ ਵਰਤਮਾਨ ਕਾਲੇ ਅੰਗਰੇਜਾਂ ਦੀ ਲੁੱਟ ਕਰਨ ਵਾਲੇ ਵਰਗ ਵਰਗੇ ਦੇ ਅਨੇਕਾਂ ਆਗੂਆਂ ਨੂੰ ਇਤਿਹਾਸ ਵਿੱਚ ਨਫਰਤ ਦੀ ਮਾਰ ਝੱਲਣੀ ਪੈਂਦੀ ਹੈ।

Add caption

                                  ਇਸ ਲੜੀ ਵਿਚੋਂ ਹੀ ਪੰਜਾਬ ਦੇ ਰਾਜਨੀਤਕਾਂ ਅਤੇ ਹਰ ਖੇਤਰ ਦੇ ਆਗੂਆਂ ਦਾ ਵਿਸਲੇਸ਼ਣ ਕੀਤਾ ਜਾ ਸਕਦਾ ਹੈ। 1947 ਤੋਂ ਬਾਅਦ ਅਨੇਕਾਂ ਸਾਲ ਅੰਗਰੇਜਾਂ ਨੂੰ ਭਾਰਤ ਅਤੇ ਪੰਜਾਬ ਦੇ ਵਿੱਚੋਂ ਕੱਢਣ ਦੇ ਨਾਂ ਥੱਲੇ ਕਾਂਗਰਸ਼ ਦੇ ਆਗੂ ਪੰਜਾਬ ਤੇ ਰਾਜ ਕਰਦੇ ਰਹੇ ਜਦ ਲੋਕ ਪਾਸਾ ਵੱਟਣ ਲੱਗੇ ਤਦ ਗਰੀਬੀ ਹਟਾਉ ਦਾ ਡਰਾਮਾ ਕਰਕੇ ਉਮਰ ਲੰਬੀ ਕੀਤੀ ਗਈ। ਪੰਜਾਬ ਦੇ ਕੁੱਝ ਆਗੂ 1947 ਵਿੱਚ ਅੱਠ ਲੱਖ ਪੰਜਾਬੀ ਲੋਕ ਮਰਵਾ ਕੇ ਅਤੇ ਪੰਜਾਬ ਦੇ ਟੋਟੇ ਕਰਵਾ ਕੇ ਵੀ ਗੱਦੀ ਤੋਂ ਵਾਂਝੇ ਰਹੇ । ਇਸ ਤਰਾਂ ਦੀ ਹੀ ਗੋਲਮੋਲ ਜੰਗ ਵਿੱਚੋਂ ਪੰਜਾਬ ਦੀ ਬਾਦਸ਼ਾਹੀ ਪਰਾਪਤ ਕਰਨ ਲਈ ਵੱਖਰੀ ਸਟੇਟ ਬਨਾਉਣ ਦੇ ਨਾਂ ਥੱਲੇ ਪੰਜਾਬ ਨੂੰ ਟੋਟੇ ਟੋਟੇ ਕਰਵਾਉਣ ਵਾਲੇ ਅਕਾਲੀ ਪੰਜਾਬ ਦੇ ਬਾਦਸ਼ਾਹ ਬਣ ਬੈਠੇ। ਇਸ ਕਲਾਕਾਰੀ ਨੂੰ ਠੱਲ ਪਾਉਣ ਲਈ ਅਨੇਕਾਂ ਡਰਾਮੇ ਹੁੰਦਿਆਂ ਕਦੀ ਕਾਂਗਰਸੀ ਕਦੀ ਅਕਾਲੀ ਬਾਦਸ਼ਾਹ ਬਣਦੇ ਰਹੇ। ਕਾਂਗਰਸ਼ੀਆਂ ਨੇ ਆਪਣੀ ਉਮਰ ਵਧਾਉਣ ਲਈ ਖਾਲਿਸਤਾਨ ਬਨਾਉਣ ਦੀ ਖੇਡ ਖੇਡੀ ਜਿਸ ਵਿੱਚ ਅਕਾਲੀ ਦਲ ਦੇ ਆਗੂ ਇਸ ਨਾਅਰੇ ਵਿੱਚ ਫਸ ਗਏ ਅਤੇ ਇਸ ਦੇ ਅਲੰਬਰਦਾਰ ਬਣਕੇ ਆਪਣੇ ਮੱਥੇ ਤੇ ਕਾਲਖ ਦੇ ਟਿੱਕੇ ਲਵਾਉਂਦੇ ਰਹੇ ਅਤੇ ਇਸ ਖੇਡ ਵਿੱਚ ਦੋ ਲੱਖ ਦੇ ਕਰੀਬ ਪੰਜਾਬੀ ਸਹੀਦ ਹੋ ਗਏ ਪਰ ਕਲਾਕਾਰਾਂ ਦੀ ਕਲਾਕਾਰੀ ਦੇਖੋ ਏਨੇ ਕਤਲਾਂ ਦਾ ਜੁੰਮੇਵਾਰ ਕੌਣ ਹੈ ਅੱਜ ਤੱਕ ਨਿਰਣਾਂ ਨਹੀਂ ਹੋ ਸਕਿਆ। ਵਰਤਮਾਨ ਸਮੇਂ ਤੱਕ ਕਦੀ ਕਾਂਗਰਸ਼ ਕਦੀ ਅਕਾਲੀ ਰਾਜ ਸੱਤਾ ਦਾ ਸੁੱਖ ਮਾਣਦੇ ਆ ਰਹੇ ਹਨ ਪਰ ਇਸ ਖੇਡ ਵਿੱਚ ਆਪਣੀ ਉਮਰ ਲੰਬੀ ਕਰਨ ਵਾਲੇ ਰਾਜਨੀਤਕਾਂ ਨੇ ਅਣਖੀ ਪੰਜਾਬੀਆਂ ਨੂੰ ਕਰਜੇ ਦੇ ਜਾਲ ਵਿੱਚ ਫਸਾ ਕੇ ਰੱਖ ਦਿੱਤਾ ਹੈ। ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਨਾਂ ਥੱਲੇ ਪੰਜਾਬ ਲੱਖਾਂ ਕਰੋੜਾਂ ਦਾ ਕਰਜਾਈ ਹੋ ਗਿਆਂ ਹੈ। ਅਜਾਦ ਰਹਿਣੀ ਦੇ ਮਾਲਕ ਲੋਕ ਇਸ ਖੇਡ ਨੇ ਬੇਅਣਖੇ ਅਤੇ ਨਸਈ ਤੱਕ ਬਨਾਉਣ ਦੀ ਮਾਰ ਝਲ ਰਹੇ ਹਨ। ਗੁਰੂਆਂ ਪੀਰਾਂ ਫਕੀਰਾਂ ਤੋਂ ਸੇਧ ਲੈਣ ਵਾਲੇ ਪੰਜਾਬੀ ਨਵੇਂ ਜਾਦੂਗਰਾਂ ਦੀ ਖੇਡ ਨੂੰ ਸਮਝਣ ਤੋਂ ਅਸਮਰਥ ਰਹਿੰਦਿਆਂ ਜਿੰਦਗੀ ਦਾ ਅਨੰਦ ਮਾਣਦੇ ਹੋਏ ਗੁਲਾਮੀ ਦੇ ਜੰਗਲ ਵਿੱਚ ਕੈਦ ਹੋ ਗਏ ਹਨ। 70000 ਕਰੋੜ ਦੀ ਪੈਦਾਵਾਰ ਕਰਨ ਵਾਲੇ ਦੋ ਕਰੋੜ ਪੰਜਾਬੀ 35000 ਕਰੋੜ ਸਰਕਾਰਾਂ ਦੇ ਖਜਾਨੇ ਵਿੱਚ ਕਿਵੇਂ ਦੇ ਦਿੰਦੇ ਹਨ ਕਿਸੇ ਨੂੰ ਸਮਝ ਹੀ ਨਹੀਂ ਆ ਰਿਹਾ। ਗੁਰੂ ਕਾਲ ਵਾਂਗ ਭੁੱਖੇ ਜਾਂ  ਕਰਜੇ ਦੇ ਨਾਲ ਰੋਟੀਆਂ ਖਾ ਰਹੇ ਐਸ ਕਰਦੇ ਦਿਖਾਈ ਦਿੰਦੇ ਪੰਜਾਬੀਆਂ ਦਾ ਭਵਿੱਖ ਵਿਦੇਸਾਂ ਵਿੱਚ ਜਾਕੇ ਗੁਲਾਮੀ ਕਰਨ ਤੇ ਹੀ ਬਚ ਸਕਦਾ ਹੈ ਜਾਂ ਫਿਰ ਖੁਦਕਸੀ ਵਰਗੀ ਲਾਹਨਤ ਦਾ ਜਹਿਰ ਪੀਂਦਾਂ ਦਿਖਾਈ ਦੇ ਰਿਹਾ ਹੈ।
                          ਇਸ ਤਰਾਂ ਦੇ ਹਾਲਤਾਂ ਵਿੱਚ ਭਾਰਤੀ ਸਿਸਟਮ ਦੇ ਉੱਚ ਪਰਬੰਧਕੀ ਸਿਸਟਮ ਦੀ ਪੈਦਾਵਾਰ ਆਈ ਏ ਐਸ ਜਿੰਹਨਾਂ ਪੰਜਾਬ ਤਾਂ ਛੱਡੋ ਭਾਰਤ ਬਰਬਾਦ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਵਿੱਚੋਂ ਨਿਕਲੇ ਕੁੱਝ ਲੋਕ ਇਸ ਖੇਡ ਵਿੱਚ ਆ ਸਾਮਲ ਹੋਏ ਹਨ। ਇਸ ਵਰਗ ਨੇ ਜਾਦੂਗਰ ਰਾਜਨੀਤਕਾਂ ਨੂੰ ਨੇੜਿਉਂ ਦੇਖਿਆ ਹੋਇਆ ਹੈ ਅਤੇ ਇਹਨਾਂ ਦੀਆਂ ਸਲਾਹਾਂ ਨਾਲ ਹੀ ਇਹ ਹੁਣ ਤੱਕ ਸਫਲ ਹੁੰਦੇ ਰਹੇ ਹਨ । ਇਹਨਾਂ ਵਿੱਚ ਕੁੱਝ ਦਿੱਲੀ ਦੇ ਕੁੱਝ ਹਰਿਆਣੇ ਦੇ ਅਤੇ ਕੁੱਝ ਉਹਨਾਂ ਦੇ ਨਾਲ ਯੂਪੀ ਦੇ ਗੁੰਡਾਂ ਅਤੇ ਦੱਲੇ ਟਾਈਪ ਅਤੇ ਕੁੱਝ ਹੋਰ ਪਰਦੇਸ਼ਾਂ ਦੇ ਬੰਧੂਆ ਮਜਦੂਰ ਆਪਣੇ ਦਲਬਲ ਨਾਲ ਨਵੇਂ ਡਰਾਮੇ ਦਿਖਾ ਰਹੇ ਹਨ। ਇਹ ਉਹ ਲੋਕ ਹਨ ਜਿੰਹਨਾਂ ਨੂੰ ਇਹਨਾਂ ਦੇ ਆਪਣੀਆਂ ਸਟੇਟਾਂ ਦੇ ਲੋਕਾਂ ਨੇ ਨਕਾਰਿਆ ਹੋਇਆਂ ਹੈ ਪਰ ਇਹ ਲੋਕ ਜਨਮ ਜਾਤ ਆਪਣੀ ਪੰਜਾਬ ਪਰਤੀ ਨਫਰਤ ਨੂੰ ਲੁਕੋਕੇ ਪੰਜਾਬ ਵਿੱਚੋਂ ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਗਦਾਰ ਭਾਲਦੇ ਫਿਰ ਰਹੇ ਹਨ। ਇਸ ਤਰਾਂ ਦੇ ਲੋਕਾਂ ਦੇ 32 ਸਾਲਾ ਗੁਲਾਮ ਦੇ ਪੈਰਾਂ ਵਿੱਚ ਜਦ ਅਣਖੀ ਪੰਜਾਬ ਦੇ ਸੱਤਰ ਸਾਲੇ ਲੋਕ ਬੈਠੇ ਦੇਖਦੇ ਹਾਂ ਤਦ ਉਹਨਾਂ ਦੇ ਪੰਜਾਬੀ ਹੋਣ ਤੇ ਵੀ ਸੱਕ ਹੋਣ ਲੱਗਦਾ ਹੈ। ਸਵਾ ਲੱਖ ਨਾਲ ਟੱਕਰ ਲੈ ਲੈਣ ਵਾਲੇ ਪੰਜਾਬੀ ਇੱਕ ਬਿਗਾਨੇ 32 ਸਾਲਾ ਜੁਆਕ ਦੇ ਪੈਰਾਂ ਵਿੱਚ ਹੀ ਸਵਾ ਲੱਖ ਬੈਠ ਗਏ ਹਨ ਕੀ ਹੋ ਗਿਆ ਪੰਜਾਬ ਨੂੰ ਪਰ ਮੇਰੇ ਗੁਰੂ ਦੇ ਬੋਲ ਅੱਜ ਵੀ ਸੱਚ ਕਹਿ ਰਹੇ ਹਨ
       ਜਬ ਇਹ ਗਇਉਂ ਬਿਪਰਨ ਕੀ ਰੀਤ ਮੈਂ ਨਾਂ ਕਰੂੰ ਇਨ ਕੀ ਪਰਤੀਤ।
                                ਇਹਨਾਂ ਲੋਕਾਂ ਨੇ ਉਹਨਾਂ ਲਾਲਚੀ ਲੋਕਾਂ ਨੂੰ ਪੰਜਾਬ ਦੀਆਂ ਰਾਜਗੱਦੀਆਂ ਦੇ ਸੁਪਨੇ ਦਿਖਾਏ ਹਨ ਪਰ ਕਦੀ ਗੁਲਾਮ ਵੀ ਕਦੀ ਗੱਦੀ ਤੇ ਬਿਠਾਏ ਜਾਂਦੇ ਹਨ ਇਤਿਹਾਸ ਵਿੱਚ ਕਿਧਰੇ ਵੀ ਦਿਖਾਈ ਨਹੀਂ ਦਿੰਦਾਂ। ਇਹ ਗੁਲਾਮ ਜੋ ਆਪਣੇ ਤੌਰ ਤੇ ਪੰਜਾਬ ਦੀ ਅਗਵਾਈ ਕਰਨ ਤੋਂ ਅਸਮਰਥ ਹਨ ਬਿਗਾਨੀ ਸਹਿ ਤੇ ਆਪਣੀਆਂ ਮੁੱਛਾਂ ਮੁਨਾਈ ਫਿਰਦੇ ਹਨ। ਕਈਆਂ ਨੇ ਪੰਜਾਬੀ ਰਵਾਇਤ ਤੋਂ ਉਲਟ ਟੋਪੀਆਂ ਪਹਿਨ ਲਈਆਂ ਹਨ ਗੁਰੂ ਫੁਰਮਾਣ ਦੇ ਉਲਟ ਵੀ ਸਿਰ ਟੋਪੀ ਧਰਨ ਵਾਲੇ ਸੱਤ ਜਨਮਾਂ ਦੇ ਕੋਹੜੀ ਹੋਣ ਦਾ ਫੁਰਮਾਨ ਵੀ ਨਹੀਂ ਸਮਝ ਰਹੇ। ਕਈਆਂ ਨੂੰ ਹੁਣ ਪੱਗ ਛੋਟੀ ਅਤੇ ਚਿੱਟੀ ਪੱਟੀ ਵੱਡੀ ਕਰਨ ਦਾ ਸੌਂਕ ਵੀ ਚੜ ਚੁੱਕਿਆ ਹੈ। 2017 ਵਿੱਚ ਪੰਜਾਬ ਦਾ ਭਵਿੱਖ ਵਰਤਮਾਨ ਆਗੂਆਂ ਕੋਲ ਰਹੇਗਾ ਜਾਂ ਪੁਰਾਣੀ ਧਿਰ ਕੋਲ ਚਲਾ ਜਾਵੇਗਾ ਜਾਂ ਨਵੇਂ ਬਾਹਰੀ ਕਲਾਕਾਰ ਇਹ ਮੇਲਾ ਲੁੱਟ ਲੈਣਗੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਇਹੋ ਜਿਹੇ ਹਾਲਤਾਂ ਵਿੱਚ ਕੋਈ ਨਵਾਂ ਧਰਮ ਦਾ ਵੀਰ ਵੀ ਲਲਕਾਰਾ ਮਾਰ ਸਕਦਾ ਹੈ ਬਾਰੇ ਵੀ ਉਡੀਕ ਕੀਤੀ ਜਾ ਸਕਦੀ ਹੈ। ਇਸ ਵਾਰ ਵੀ ਪੰਜਾਬ ਦੇ ਵਿੱਚ 2017 ਦੇ ਮੇਲੇ ਵਿੱਚ ਰਾਜਨੀਤੀ ਵਾਲੇ ਪਾਸੇ ਰੰਗ ਬਿਰੰਗੇ ਤੰਬੂ ਲੱਗਣਗੇ ਅਤੇ ਉਹਨਾਂ ਵਿੱਚੋਂ ਨਿਕਲਣ ਵਾਲੇ ਅਤੇ ਜਿੱਤਣ ਵਾਲੇ ਕਲਾਕਾਰ ਪੰਜ ਸਾਲ ਡਰਾਮੇਬਾਜੀ ਦਾ ਨੰਗਾ ਨਾਚ ਕਰਨ ਲਈ ਚੁਣੇ ਜਾਣੇ ਹਨ। ਜਦ ਨੰਗੇ ਨਾਚ ਹੁੰਦੇ ਹਨ ਉਸ ਦੇ ਵਿੱਚ ਲੁਕਿਆ ਹੋਇਆ ਕੁੱਝ ਵੀ ਨਹੀਂ ਰਹਿੰਦਾਂ ਅਤੇ ਸਮਾਂ ਇਸ ਨੂੰ ਸਹੀ ਸਿੱਧ ਕਰ ਹੀ ਦੇਵੇਗਾ। ਆਉ ਦੁਆ ਕਰੀਏ ਪੰਜਾਬ ਆਉਣ ਵਾਲੇ ਪੰਜ ਸਾਲ ਕਿਸੇ ਪੰਜਾਬ ਪ੍ਰਤੀ ਦਿਲ ਦੀ ਗਹਿਰਾਈਆਂ ਵਿੱਚੋਂ ਇਸਦੀ ਮਿੱਟੀ ਇਸ ਦੀ ਵਿਰਾਸਤ ਦਾ ਮਾਣ ਕਰਨ ਵਾਲਾ, ਇਸਦੇ ਗੁਰੂਆਂ ਪੀਰਾਂ ਦੀ ਸੋਚ ਦੇ ਸਭਿਆਚਾਰ ਵਾਲਾ ਲੋਕ ਪੱਖੀ ਆਗੂ ਆਪਣੇ ਦਲ ਬਲ ਨਾਲ ਇਸ ਮੇਲੇ ਵਿੱਚ ਸਾਮਲ ਹੋਵੇ ਜੋ ਪੰਜਾਬੀਆਂ ਦੇ ਦੁੱਖਾਂ ਵਿੱਚ ਰੋ ਸਕਦਾ ਹੋਵੇ ਅਤੇ ਖੁਸੀਆਂ ਵਿੱਚ ਮੁਸਕਰਾ ਸਕਦਾ ਹੋਵੇ। ਅੰਤਿਮ ਫੈਸਲਾ ਪੰਜਾਬੀਆਂ ਦੇ ਹੀ ਹੱਥ ਹੋਵੇਗਾ ਕਿਉਂਕਿ ਗੁਰੂ ਫੁਰਮਾਨ ਦਦਾ ਦੋਸ ਨਾਂ ਦੇਊ ਕਰਤੈ ਦੋਸ਼ ਕਰੱਮਾਂ ਆਪਣਿਆਂ।
ਗੁਰਚਰਨ ਸਿੰਘ ਪੱਖੋਕਲਾਂ  ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)

Thursday 3 March 2016

ਬਜਟ ਦੀ ਘੁੰਮਣ ਘੇਰੀਆਂ ਵਿੱਚ ਵਿਚਰਦੇ ਆਮ ਲੋਕ

                                         
                           ਹਰ ਸਾਲ ਸਰਕਾਰਾਂ ਬਜਟ ਪੇਸ਼ ਕਰਦੀਆਂ ਹਨ ਜਿਸ ਵਿੱਚ ਆਮ ਲੋਕਾਂ ਨੂੰ ਲੁੱਟਣ ਲਈ ਹਿਸਾਬ ਕਿਤਾਬ ਦੇ ਲੇਖੇ ਜੋਖੇ ਹੁੰਦੇ ਹਨ। ਇਸ  ਨੂੰ ਵੀ ਰਾਜਨੀਤਕ ਆਗੂ ਆਮ ਲੋਕਾਂ ਦੀ ਸਮਝ ਤੋਂ ਦੂਰ ਲੋਕਾਂ ਨੂੰ ਅਸਲੀਅਤ ਦੱਸਣ ਦੀ ਥਾਂ ਗੁੰਮਰਾਹ ਕਰਨ ਦਾ ਸਾਧਨ ਬਣਾ ਲੈਂਦੇ ਹਨ। ਜਨਤਾ ਦਾ ਇੱਕ ਹਿੱਸਾ ਜੋ ਸਮਾਜ ਦੀ ਦਿਸ਼ਾ ਤੈਅ ਕਰਦਾ ਹੈ ਵੀ ਇਸ ਗੋਰਖ ਧੰਦੇ ਨੂੰ ਸਮਝਣ ਤੋਂ ਅਸਮਰਥ ਸਮਾਜ ਨੂੰ ਗੁੰਮਰਾਹ ਕਰਦਾ ਹੈ ਜਿਸ ਨਾਲ ਸਰਕਾਰਾਂ ਦੀ ਜਕੜ ਲੋਕਾਂ ਤੇ ਬਣੀ ਰਹਿੰਦੀ ਹੈ। ਅਸਲ ਵਿੱਚ ਇਹ ਬਜਟ ਸਰਕਾਰਾਂ ਆਪਣੀ ਆਮਦਨ ਵਧਾਉਣ ਲਈ ਹੋਰ ਨਵੇਂ ਤਰੀਕੇ ਨਵੇਂ ਟੈਕਸ ਆਮ ਲੋਕਾਂ ਤੇ ਇਸ ਰਾਂਹੀ ਲਾਉਦੀਆਂ ਹਨ ਦੂਸਰੇ ਪਾਸੇ ਆਪਣੇ ਯਾਰ ਜੁੱਟ ਵਪਾਰੀ ਕਾਰਪੋਰੇਟਾਂ ਵਿਦੇਸੀ ਮਾਲਕਾਂ ਲਈ ਬਹੁਤ ਕੁੱਝ ਕਰਨ ਦੀ ਯੋਜਨਾਂ ਹੁੰਦੀ ਹੈ। ਆਮ ਲੋਕ ਕੁੱਝ ਰਿਆਇਤਾਂ ਦੇਖ ਸੁਣਕੇ ਖੁਸ਼ ਹੁਜੰਦੇ ਰਹਿੰਦੇ ਹਨ ਪਰ ਉਹਨਾਂ ਦੀ ਜਿੰਦਗੀ ਦੀ ਤਾਣੀ ਉਸੇ ਤਰਾਂ ਹੀ ਉਲਝੀ ਤੁਰੀ ਜਾਂਦੀ ਹੈ। ਅਮੀਰ ਤਬਕਾ ਲਗਾਤਰ ਅਮੀਰ ਹੋਈ ਜਾਂਦਾ ਹੈ ਕਿਉਂਕਿ ਇਹ ਬਜਟ ਉਹਨਾਂ ਨੂੰ ਰੱਖਿਆ ਘੇਰਾ ਦਿੰਦੇ ਹਨ।
              2017 ਦੇ ਇਸ ਬਜਟ ਵਿੱਚ ਖੇਤੀਬਾੜੀ ਨੂੰ ਉਤਸਾਹ ਦੇਣ ਵਾਲਾ ਬਜਟ ਗਰਦਾਨ ਕੇ ਕਿਸਾਨਾਂ ਦੀ ਗਰਦਨ ਮਰੋੜਨ ਦਾ ਲੁਕਵਾਂ ਏਜੰਡਾਂ ਲਾਗੂ ਕੀਤਾ ਜਾ ਰਿਹਾ ਹੈ। ਪੰਦਰਾਂ ਕਰੋੜ ਕਿਸਾਨ ਪਰੀਵਾਰਾਂ ਨੂੰ 35000 ਕਰੋੜ ਦੀ ਬਜਟ ਯੋਜਨਾਂ ਦਾ ਐਲਾਨ ਕਰਕੇ ਬੱਲੇ ਬੱਲੇ ਕਰਵਾਈ ਜਾ ਰਹੀ ਜਿਸ ਨਾਲ ਪੰਜਾਹ ਕਰੋੜ ਤੋਂ ਸੱਤਰ ਕਰੋੜ ਕਿਸਾਨ ਪਰੀਵਾਰਕ ਮੈਂਬਰਾਂ ਨੂੰ 500 ਰੁਪਏ ਸਲਾਨਾਂ ਸਵਾ ਕੁ ਰੁਪਏ ਰੋਜਾਨਾਂ ਨਾਲ ਖੁਸ਼ ਕੀਤਾ ਗਿਆ ਹੈ ਜਦਕਿ ਟੈਕਸ ਦੀ ਦਰ ਵਧਾਉਣ ਨਾਲ ਡੇਢ ਰੁਪਏ ਪਰ ਲੀਟਰ ਵਧਾਉਣ ਨਾਲ 2500 ਰੁਪਏ ਪਰਤੀ ਪਰੀਵਾਰ ਉਸਦੀ ਜੇਬ ਵਿੱਚੋਂ ਕੱਢ ਲਏ ਗਏ ਹਨ।ਹੋਰ ਖੇਤੀ ਕਰਨ ਵਾਲੇ ਰੇਅਸਪਰੇਹਾਂ ਸੰਦਾਂ ਤੇ ਸਰਵਿਸ ਟੈਕਸ ਅਤੇ ਹੋਰ ਟੈਕਸ ਵਧਣ ਦਾ ਬੋਝ ਦਾ ਤਾਂ ਕੋਈ ਹਾਲੇ ਹਿਸਾਬ ਹੀ ਨਹੀਂ ਆ ਸਕਦਾ। ਦੂਸਰੇ ਪਾਸੇ ਬੈਕਾਂ ਨੂੰ ਨੌ ਲੱਖ ਕਰੋੜ ਦੇ ਕਰਜੇ ਕਿਸਾਨ ਵਰਗ ਨੂੰ ਜਾਰੀ ਕਰਨ ਦੀ ਖੁੱਲ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਦੀ ਜਮੀਨ ਅਤੇ ਜਮੀਰ ਹੋਰ ਸਰਕਾਰਾਂ ਅਮੀਰਾਂ ਅ੍ਗੇ ਗਹਿਣੇ ਹੁੰਦੀ ਜਾਵੇ। ਲੋੜ ਤਾਂ ਇਸ ਵਕਤ ਕਿਸਾਨ ਨੂੰ ਕਰਜਾ ਮੁਕਤ ਕਰਨ ਦੀ ਸੀ ਜਿਸ ਨਾਲ ਉਹ ਖੁਸੀਆਂ ਨਾਲ ਖੇਤੀ ਅਤੇ ਜਿੰਦਗੀ ਵਿੱਚ ਵਿਚਰ ਸਕੇ ਪਰ ਰਾਜਨੀਤਕਾਂ ਦੇ ਆਕਾ ਲੋਕ ਆਮ ਲੋਕਾਂ ਨੂੰ ਰੁਆਕੇ ਹੀ ਖੁਸ਼ ਰਹਿੰਦੇ ਹਨ ਸੋ ਆਮ ਲੋਕਾਂ ਨੂੰ ਗੁਲਾਮ ਕਰਨ ਲਈ ਹੀ ਇਹ ਕਰਜਿਆਂ ਦੇ ਜਾਲ ਵਿਛਾਏ ਜਾਣ ਦੀ ਖੁੱਲ ਦਿੱਤੀ ਜਾਂਦੀ ਹੈ।
                            ਕਿਸਾਨ ਦੀ ਆਮਦਨ ਵਧਾਉਣ ਦਾ ਤਰੀਕਾ ਘੱਟੋ ਘੱਟ ਸਮਰਥਨ ਮੁੱਲ ਖਤਮ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ ਜਿਸ ਨਾਲ ਕੀਮਤਾਂ ਵਪਾਰੀਆਂ ਦੇ ਰਹਿਮੋ ਕਰਮ ਤੇ ਹੋ ਜਾਣੀਆਂ ਹਨ । 100 ਪਰਸੈਂਟ ਐਫ ਡੀ ਆਈ ਦੀ ਮੰਜੂਰੀ ਦੇ ਕੇ ਕਿਸਾਨੀ ਨੂੰ ਅਮੀਰਾਂ ਦੀ ਗੁਲਾਮ ਕਰਨ ਦੀ ਵੱਡੀ ਯੋਜਨਾਂ ਦੇ ਵੀ ਇਸ ਵਾਰ ਖੂਬ ਕੰਮ ਕੀਤਾ ਜਾਵੇਗਾ ਕਿਉਂਕਿ ਇਹ ਗਲਾਂ ਵੀ ਬਜਟ ਯੋਜਨਾਂ ਵਿੱਚ ਪੇਸ਼ ਕੀਤੀਆਂ ਗਈਆਂ ਹਨ ਜਿੰਹਨਾਂ ਵਾਰੇ ਆਮ ਲੋਕ ਤਾਂ ਕੀ ਸਿਆਣੇ ਵਿਸਲੇਸ਼ਕ ਵੀ ਸਮਝਣ ਤੋਂ ਅਸਮਰਥ ਹਨ ਕਿਉਂਕਿ ਇਸਦਾ ਚੰਦ ਚੜੇ ਤੋਂ ਹੀ ਪਤਾ ਲੱਗੂਗਾ ਕਿ ਇਸ ਚੰਦ ਦਾ ਚਾਨਣ  ਕਿਹੜੇ ਥਾਵਾਂ ਤੇ ਹੋਵੇਗਾਂ ਅਤੇ ਹਨੇਰਾਂ ਗਰੀਬ ਲੋਕਾਂ ਦੇ ਹਿੱਸੇ ਆਵੇਗਾ। ਮਜਦੂਰ ਜਮਾਤ ਲਈ ਨਰੇਗਾ ਵਰਗੀ ਸਕੀਮ ਉੱਪਰ ਹਜਾਰਾਂ ਕਰੋੜ ਦੀ ਯੋਜਨਾਂ ਦਾ ਐਲਾਨ ਕੀਤਾ ਗਿਆ ਹੈ ਕੀ ਹੁਣ ਆਮ ਮਜਦੂਰ ਲਈ ਕੰਮ ਦੇਣ ਦੀ ਯੋਜਨਾਂ ਤੋਂ ਕਿਨਾਰਾ ਕਰ ਲਿਆ ਗਿਆ ਹੈ ਜਿਸ ਵਿੱਚ ਉਸਨੂੰ ਸਥਾਈ ਰੋਜਗਾਰ ਹੋਣ ਦੀ ਗਰੰਟੀ ਹੋਵੇ । ਸਰਕਾਰ ਨੇ ਨਰੇਗਾ ਦੀ ਰਕਮ ਵਧਾ ਕਿ ਇਹ ਦੱਸ ਦਿੱਤਾ ਹੈ ਕਿ ਉਸ ਕੋਲ ਰੋਜਗਾਰ ਦੇਣ ਦੀ ਕੋਈ ਯੋਜਨਾਂ ਨਹੀਂ ਬਲਕਿ ਖੈਰਾਤ ਦੇ ਰੂਪ ਵਿੱਚ ਵਿਹਲੇ ਰਹਿਣ ਵਾਲਿਆ ਲਈ ਕੁੱਝ ਮਨਮਰਜੀ ਦੀ ਇਹ ਦਿਹਾੜੀਆਂ ਦੇਕੇ ਸਭ ਠੀਕ ਹੈ ਦਾ ਨਾਅਰਾ ਮਾਰਿਆ ਜਾਵੇਗਾ। ਇਸ ਯੋਜਨਾਂ ਨਾਲ ਜਿੱਥੇ ਭਾਰਤੀ ਪਿੰਡਾਂ ਦੇ ਚੌਧਰੀਆਂ ਦੀ ਭਿ੍ਸਟ ਕਮਾਈ ਦਾ ਪਰਬੰਧ ਕਰ ਦਿੱਤਾ ਹੈ ਅਤੇ ਵੋਟਾਂ ਨੂੰ ਮਨਮਰਜੀ ਨਾਲ ਭੁਗਤਾਉਣ ਦਾ ਪਰਬੰਧ ਵੀ ਚਾਲੂ ਰਹੇਗਾ। ਇਸ ਯੋਜਨਾਂ ਤੇ ਬਰਬਾਦ ਕੀਤਾ ਜਾਂਦਾਂ ਲੱਖਾਂ ਕਰੋੜ ਆਉਣਾਂ ਤਾਂ ਆਮ ਭਾਰਤੀਆਂ ਖਪਤਕਾਰੀ ਵਰਗ ਤੋਂ ਹੀ ਹੈ ਜਿਸ ਨਾਲ ਆਮ ਭਾਰਤੀ ਦੀ ਲੁੱਟ ਤੇ ਨੀਰੋ ਦੀ ਬੰਸਰੀ ਵੱਜਦੀ ਰਹੇਗੀ। ਮਜਦੂਰ ਵਰਗ ਨੂੰ ਵੀ ਕਿਸਾਨ ਵਰਗ ਨਾਲ ਰਲਕੇ ਘਸਿਆਰੇ ਬਣਨ ਦੀ ਆਦਤ ਪਾ ਹੀ ਲੈਣੀ ਚਾਹੀਦੀ ਹੈ।
                       ਕੰਮ ਦੀ ਕਮੀ ਨਾਲੇ ਜੂਝ ਰਹੇ ਭਾਰਤੀ ਸਮਾਜ ਦੇ  ਆਮ ਲੋਕਾਂ ਨੂੰ ਮਸੀਨੀ ਕਰਨ ਦੀ ਮਾਰ ਹੇਠ ਹੋਰ ਤੇਜੀ ਨਾਲ ਖੜਨਾਂ ਪਵੇਗਾ ਜਿਸ ਨਾਲ ਉਸਦੇ ਲਈ ਰੋਜਗਾਰ ਪਾਉਣ ਲਈ ਸਕਿਲ ਵਰਕਰ ਹੋਣ ਦੇ ਸਰਟੀਫਿਕੇਟ ਲਈ ਅਮੀਰਾਂ ਦੇ ਸਿੱਖਿਆ ਰਹਿਤ ਸਰਟੀਫਿਕੇਟ ਅਦਾਰਿਆਂ ਨੂੰ ਮੋਟੀ ਰਕਮ ਦੇਣ ਦੇ ਜੁਗਾੜ ਕਰਨ ਲਈ ਆਪਣੇ ਘਰਾਂ ਦੇ ਲੁਕੋਏ ਹੋਏ ਸਮਾਨ ਸਰੇ ਬਜਾਰ ਵੇਚਣੇ ਪੈਣਗੇ। ਹੁਣ ਰੋਜਗਾਰ ਤੇ ਲੋਟੂ ਵਿਦਿਅਕ ਅਦਾਰਿਆਂ ਦੇ ਸਰਟੀਫਾਈਡ ਲੋਕ ਹੀ ਨਵੇਂ ਰੋਜਗਾਰ ਕੇਦਰਾਂ ਵਿੱਚ ਜਾ ਸਕਣਗੇ ਅਤੇ ਇਹ ਅਦਾਰੇ ਅਮੀਰਾਂ ਕਾਰਪੋਰੇਟਾਂ ,ਵਪਾਰੀਆਂ ਰਾਜਨੀਤਕਾਂ ਦੇ ਹੀ ਹਨ ਜੋ ਏਸੀ ਦਫਤਰਾਂ ਵਿੱਚ ਬੈਠੇ ਬਿਠਾਏ ਹੀ ਆਮ ਲੋਕਾਂ ਦੀ ਲੁੱਟ ਕਰ ਸਕਦੇ ਹਨ। ਇਹਨਾਂ ਹਾਲਤਾਂ ਵਿੱਚ ਖੁਦਕਸੀ ਕਰਨ ਤੋਂ ਪਹਿਲਾਂ ਦੀ ਸੂਲੀ ਤੇ ਆਮ ਭਾਰਤੀਆਂ ਨੂੰ ਚੜਨਾਂ ਹੀ ਹੋਵੇਗਾ ਕਿਉਂਕਿ ਵਿਦਿਅਕ ਅਦਾਰਿਆਂ ਰਾਂਹੀ ਹੋ ਰਹੀ ਲੁੱਟ ਨੂੰ ਰੋਕਣ ਦਾ ਕੋਈ ਯੋਜਨਾਂ ਖਰੜਾ ਹਾਲੇ ਵਿਚਾਰਨ ਦਾ ਕੋਈ ਵੀ ਪਰੋਗਰਾਮ ਚਾਹ ਵੇਚਣ ਵਾਲੇ ਦਾ ਕੰਮ ਕਰਕੇ ਬਣੇ ਪਰਧਾਨ ਮੰਤਰੀ ਦੇ ਸੂਟਡ ਬੂਟਡ ਵਿੱਤ ਮੰਤਰੀ ਕੋਲ ਨਹੀਂ। ਲੱਖਾ ਕਰੋੜ ਡਕਾਰ ਚੁੱਕੇ ਅਮੀਰ ਘਰਾਣਿਆਂ ਦੇ ਪੈਸਾ ਉਧਾਰ ਦੇਣ ਵਾਲੇ ਬੈਕਿੰਗ ਅਦਾਰਿਆਂ ਨੂੰ ਹਜਾਰਾਂ ਕਰੋੜ ਦੀ ਪੂੰਜੀ ਅਤੇ ਰਿਆਇਤ ਦੇਣ ਦੀ ਘੋਸ਼ਣਾਂ ਕੀਤੀ ਗਈ ਹੈ ਬਜਾਇ ਅਮੀਰ ਘਰਾਣਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਯੋਜਨਾਂ ਦੇ ਕਿਉਂਕਿ ਉਹ ਰਾਜਨੀਤਕਾਂ ਦੇ ਚਹੇਤੇ ਹਨ। ਸਰਕਾਰੀ ਬੈਕਾਂ ਦੇ ਅਮੀਰਾਂ ਨੂੰ ਦੱਬੇ ਕਰਜੇਆਂ ਦੀ ਭਰਪਾਈ ਆਮ ਲੋਕਾਂ ਤੋਂ ਲਏ ਟੈਕਸ ਨਾਲ ਕੀਤੇ ਜਾਣ ਦੀ ਵੀ ਕਾਫੀ ਦਲੇਰੀ ਦਿਖਾਈ ਗਈ ਹੈ। ਕਾਲੇ ਧਨ ਨੂੰ ਵਾਪਸ ਦੇਸ ਵਿੱਚ ਲਿਆਉਣ ਦੀ ਕੋਈ ਯੋਜਨਾਂ ਦਿਖਾਈ ਨਹੀਂ ਦਿੱਤੀ। ਆਮ ਲੋਕਾਂ ਦੀ ਆਮਦਨ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਮਗਜੇ 2019 ਤੋਂ ਬਾਅਦ  ਦੇ ਸਮੇਂ ਨਾਲ ਮਾਰੇ ਗਏ ਹਨ ਜਦੋਂ ਕਿੋ ਸਰਕਾਰ ਦੀ ਉਮਰ 2019 ਤੱਕ ਦੀ ਹੀ ਹੈ ਸੋ ਸਰਕਾਰ ਚਲਾ ਰਹੇ ਰਾਜਨੀਤਕ 2019 ਤੱਕ ਅਰਾਮ ਨਾਲ ਸਿਰ ਥੱਲੇ ਬਾਂਹ ਦੇਕੇ ਸੌਣ ਦੀ ਸੋਚ ਰਹੇ ਹਨ। ਅਸਲ ਵਿੱਚ ਰਾਸਟਰੀ ਰਾਗ ਅਲਾਪਣ ਵਾਲੀ ਵਰਤਮਾਨ ਸਰਕਾਰ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਦੋ ਕਦਮ ਪਿਛਾਂਹ ਹੀ ਮੁੜੀ ਹੈ ਸਾਇਦ ਇਸ ਤਰਾਂ ਹੀ ਇਹ ਰਾਸਟਰ ਦੁਨੀਆਂ ਦਾ ਵਿਸਵ ਗੁਰੂ ਬਣੇਗਾ।
 ਗੁਰਚਰਨ ਸਿੰਘ ਪੱਖੋਕਲਾਂ  ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)