Saturday 15 February 2014

ਗਊ ਸੇਵਾ ਦੇ ਨਾਂ ਤੇ ਹੋ ਰਹੀ ਗਊ ਹੱਤਿਆਂ ਅਤੇ ਵਪਾਰ

                                 
                              ਭਾਰਤ ਦੇਸ ਦੇ ਬਹੁਗਿਣਤੀ ਲੋਕ ਹਿੰਦੂ ਫਲਸਫੇ ਅਧੀਨ ਗਊਆਂ ਨੂੰ ਪੂਜਣ ਯੋਗ ਮੰਨਦੇ ਹਨ । ਸਮੇਂ ਅਤੇ ਹਾਲਾਤਾਂ ਦੇ ਅਨੁਸਾਰ ਕੁੱਝ ਸਾਲਾਂ ਤੋਂ ਬਾਅਦ ਫੰਡਰ ਜਾਂ ਬਾਂਝ ਹੋਣ ਤੇ ਦੇਸੀ ਗਊਆਂ  ਨਾਂ ਤਾਂ ਕੋਈ ਆਪਣੇ ਘਰ ਰੱਖਦਾ ਹੈ ਨਾਂ ਹੀ  ਰੱਖਣਾਂ ਚਾਹੁੰਦਾਂ ਹੈ । ਕੁਦਰਤ ਅਤੇ ਮੌਸਮ ਦੇ ਵਿੱਚ ਅਨੇਕਾਂ ਬਦਲਾਅ ਆ ਰਹੇ ਹਨ ਜਿੰਹਨਾਂ ਕਾਰਨ ਬਹੁਤ ਛੇਤੀ ਜਾਂ ਥੋੜੇ ਸਾਲਾਂ ਬਾਅਦ ਹੀ ਗਊਆਂ ਫੰਡਰ ਅਤੇ ਬਾਂਝ ਹੋ ਜਾਂਦੀਆਂ ਹਨ । ਆਰਥਿਕਤਾ ਦੀ ਹਨੇਰੀ ਵਿੱਚ ਕੋਈ ਵੀ ਖਰਚੇ ਖਾਣ ਵਾਲੇ ਪਸੂ ਨੂੰ ਘਰ ਨਹੀਂ ਰੱਖ ਸਕਦਾ । ਇਸ ਤਰਾਂ ਦੇ ਹਾਲਾਤਾਂ ਵਿੱਚ ਪਹੁੰਚੇ ਦੂਸਰੇ ਪਸੂ ਤਾਂ ਬੁਚੜ ਖਾਨਿਆਂ ਨੂੰ ਮਾਲ ਸਪਲਾਈ ਕਰਨ ਵਾਲੇ ਖਰੀਦ ਲੈਂਦੇ ਹਨ ਪਰ ਗਊਆਂ ਦੇ ਮਾਸ ਉਪਰ ਪਾਬੰਦੀ ਹੋਣ ਕਾਰਨ ਇੰਹਨਾਂ ਨੂੰ ਕੋਈ ਖਰੀਦਦਾਰ ਨਹੀਂ ਮਿਲਦਾ । ਇਸ ਤਰਾਂ ਬਾਂਝ ਅਤੇ ਫੰਡਰ ਗਊਆਂ ਅਤੇ ਢੱਠਿਆਂ ਦੀ ਇੱਕ ਵੱਡੀ ਫੌਜ ਸੜਕਾਂ ਅਤੇ ਖੇਤਾਂ ਵਿੱਚ ਮਾਰਚ ਪਾਸਟ ਕਰਦੀ ਰਹਿੰਦੀ ਹੈ। ਇਸ ਤਰਾਂ ਅਵਾਰਾ ਫਿਰਦੀਆਂ ਗਊਆਂ ਲਈ ਪੰਜਾਬ ਸਮੇਤ ਸਾਰੇ ਦੇਸ ਵਿੱਚ ਗਊ ਰੱਖਿਆ ਦੇ ਨਾਂ ਤੇ ਗਊਸਾਲਾਵਾਂ ਬਣਾਈਆਂ ਗਈਆਂ ਹਨ। ਸਮੇਂ ਦੀ ਤੇਜ ਰਫਤਾਰ ਵਿੱਚ ਜਿੰਦਗੀ ਦਾ ਹਰ ਪਹਿਲੂ ਪੈਸੇ ਦੀ ਘੁੰਮਣ ਘੇਰੀ ਵਿੱਚ ਫਸਦਾ ਜਾ ਰਿਹਾ ਹੈ ਅਤੇ ਇਸ ਤਰਾਂ ਦੇ ਕਾਰਨ ਹੀ ਗਊਸਾਲਾਵਾਂ ਨੂੰ ਵੀ ਪਰਭਾਵਿਤ ਕਰ ਰਹੇ ਹਨ। ਗਊ ਭਗਤ ਅਖਵਾਉਂਦੇ ਲੋਕ ਵੀ ਦੋਹਰਾ ਕਿਰਦਾਰ ਨਿਭਾ ਰਹੇ ਹਨ । ਕਈ ਕਾਰਨ ਹਨ ਜੋ ਵਰਤਮਾਨ ਵਿੱਚ ਗਊ ਰੱਖਿਆ ਵਾਲੇ ਉੱਤਰ ਤੇ ਸਵਾਲ ਖੜੇ ਕਰਦੇ ਹਨ। ਗਊ ਮਾਤਾ ਦਾ ਨਾਹਰਾ ਲਾਉਣ ਵਾਲੇ ਲੋਕ ਧਰਮ ਦੀ ਆੜ ਲੈਕੇ ਗਊਆਂ ਨੂੰ ਗਊਸਾਲਾਵਾ ਵਿੱਚ ਕੈਦ ਕਰਵਾ ਦਿੰਦੇ ਹਨ ਪਰ ਬਹੁਤੀਆਂ ਗਊਸਾਲਾਵਾ ਦੇ ਪਰਬੰਧਕ ਗਉਆਂ ਪ੍ਰਤੀ ਸਰਧਾ ਘੱਟ ਵਪਾਰ ਵੱਧ ਕਰਨ ਵਾਲੇ ਵੀ ਹੁੰਦੇ ਹਨ । ਆਮ ਸਰਧਾ ਵਾਨ ਲੋਕਾਂ ਦੀ ਸਰਧਾ ਦਾ ਫਾਇਦਾ ਉਠਾਕੇ ਉਹਨਾਂ ਨੂੰ ਲੁੱਟਣ ਵਾਲੇ ਚਲਾਕ ਲੋਕਾਂ ਨੇ ਤਾਂ ਗਊਸਾਲਾਵਾਂ ਖੋਲਣ ਦਾ ਧੰਦਾ ਹੀ ਤੋਰ ਰੱਖਿਆ ਹੈ। ਇਸ ਤਰਾਂ ਦੇ ਵਪਾਰੀ ਕਿਸਮ ਦੇ ਲੋਕਾਂ ਵਾਲੀਆਂ ਗਊਸਾਲਾਵਾਂ ਕੋਲ ਆਪਣੇ ਕੋਈ ਸਾਧਨ ਨਹੀਂ ਹੁੰਦੇ ਜਿਸ ਨਾਲ ਉਹ ਲੋਕ ਗਊਆਂ ਲਈ ਹਰੇ ਚਾਰੇ ਅਤੇ ਸੁੱਕੇ ਚਾਰੇ ਦਾ ਪਰਬੰਧ ਕਰ ਸਕਣ ਸਗੋਂ ਇਸ ਤਰਾਂ ਦੇ ਲੋਕਾਂ ਦਾ ਸਾਰਾ ਦਾਰੋਮਦਾਰ ਸਰਧਾਵਾਨ ਲੋਕਾਂ ਤੇ ਹੀ ਹੁੰਦਾਂ ਹੈ। ਜੇ ਲੋਕ ਕੁੱਝ ਦੇਈ ਜਾਣ ਤਦ ਗਊਆਂ ਨੂੰ ਕੁੱਝ ਖਾਣ ਨੂੰ  ਮਿਲ ਜਾਂਦਾਂ ਹੈ ਪਰ ਜਦ ਚਾਰੇ ਅਤੇ ਹੋਰ ਖਾਧ ਪਦਾਰਥਾਂ ਦੀ ਮਹਿੰਗਾਈ ਆਦਿ ਕਾਰਨ ਥੁੜ ਹੋ ਜਾਂਦੀ ਹੈ ਤਦ ਇੰਹਨਾਂ ਗਊਸਾਲਾਵਾਂ ਵਿੱਚ ਪਸੂ ਭੁੱਖ ਨਾਲ ਤੜਫਦੇ ਦੇਖੇ ਜਾਂਦੇ ਹਨ । ਬਹੁਤੀਆਂ ਗਊਆਂ ਦੀ ਹਾਲਤ ਅਤਿ ਮਾੜੀ ਹੁੰਦੀ ਹੈ। ਬਿਮਾਰ ਗਊਆਂ ਦਾ ਕੋਈ ਇਲਾਜ ਕਰਵਾਉਣ ਦਾ ਕੋਈ ਪਰਬੰਧ ਨਹੀਂ ਕੀਤਾ ਜਾਂਦਾਂ ਅਨੇਕਾਂ ਪਰਬਧਕ ਤਾਂ ਏਨੇ ਨੀਵੇਂ ਗਿਰ ਜਾਂਦੇ ਹਨ ਕਿ ਰਾਤਾਂ ਦੇ ਹਨੇਰਿਆਂ ਮੋਟੀ ਰਕਮ ਬਦਲੇ  ਵਿੱਚ ਗਊਆਂ ਦੇ ਟਰੱਕ ਭਰਕੇ ਬੁੱਚੜਾਂ ਦੇ ਹਵਾਲੇ ਵੀ ਕਰ ਦਿੰਦੇ ਹਨ । ਪਿੱਛਲੇ ਸਾਲਾਂ ਦੌਰਾਨ ਕਈ ਗਊਸਾਲਾਵਾਂ ਵਿੱਚ ਘਟੀਆ ਇਮਾਰਤਾਂ ਅਤੇ ਘਟੀਆ ਲੰਗਰਾਂ ਦੇ ਖਰਾਬ ਖਾਣਾਂ ਦੇਣ ਕਾਰਨ ਅਨੇਕਾਂ ਗਊਆਂ ਮਰਨ ਦੀਆਂ ਦੁਰਘਟਨਾਵਾਂ ਹੋਈਆਂ ਹਨ । ਬਰਨਾਲਾ ਜਿਲੇ ਵਿੱਚ ਇੱਕ ਗਊਸਾਲਾ ਦੇ ਪਰਬੰਧਕਾਂ ਦੀ ਅਣਦੇਖੀ ਕਾਰਨ ਇਮਾਰਤ ਗਿਰਨ ਨਾਲ 80 ਦੇ ਕਰੀਬ ਗਊਆਂ ਮਾਰੀਆਂ ਗਈਆਂ ਸਨ ਪਰ ਸਰਕਾਰ ਵੱਲੋਂ ਅਤੇ ਗਊ ਭਗਤ ਸੰਗਠਨਾਂ ਵੱਲੋਂ ਕੋਈ ਕਾਰਵਾਈ ਪਰਬੰਧਕਾਂ ਖਿਲਾਫ ਨਹੀਂ ਕੀਤੀ ਗਈ ਸਗੋਂ ਧਾਰਮਿਕ ਸਮਾਗਮ ਕਰਕੇ ਲੱਖਾਂ ਤੋਂ ਕਰੋੜ ਤੱਕ ਰੁਪਇਆਂ ਉਹਨਾਂ ਨੂੰ ਹੋਰ ਦੇ ਦਿੱਤਾ ਗਿਆਂ । ਇਸ ਤਰਾਂ ਹੀ ਗਊਆਂ ਨੂੰ ਭੁਖਿਆਂ ਰੱਖਕੇ ਅਤੇ ਕੈਦ ਵੀ ਰੱਖਕੇ ਗਊਆਂ ਮਾਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ । ਜਾਨਵਰਾਂ ਪ੍ਰਤੀ ਜਾਲਮਤਾ ਦੀ ਹੱਦ ਪਾਰ ਕਰ ਜਾਣ ਵਾਲੇ ਕਾਨੂੰਨਾਂ ਦਾ ਵੀ ਇਹਨਾਂ ਪਰਬੰਧਕਾਂ ਤੇ ਕਦੇ ਵਰਤੋਂ ਨਹੀਂ ਕੀਤੀ ਜਾਂਦੀ । ਪੰਜਾਬ ਦੇ ਅਨੇਕਾਂ  ਪਿੰਡਾਂ ਵਿੱਚ ਤਾਂ ਹੱਡਾਂਰੋੜੀਆਂ ਦਾ ਬਹੁਤਾ ਕਾਰੋਬਾਰ ਹੀ ਗਊਸਾਲਾਵਾਂ ਵਿੱਚ ਮਰਨ ਵਾਲੀਆਂ ਗਊਆਂ ਨਾਲ ਹੀ ਚੱਲਦਾ ਹੈ।
                      ਦੂਸਰੇ ਪਾਸੇ ਅਵਾਰਾ ਫਿਰਦੀਆਂ ਗਊਆਂ ਤੋਂ ਕਿਸਾਨਾਂ ਦਾ ਸਭ ਤੋਂ ਵੱਧ ਨੁਕਸਾਨ ਹੁੰਦਾਂ ਹੈ ਜਿੰਹਨਾਂ ਦੇ ਖੇਤਾਂ ਦੇ ਖੇਤ ਉਜਾੜ ਦਿੱਤੇ ਜਾਂਦੇ ਹਨ। ਅਨੇਕਾਂ ਸੜਕੀ ਹਾਦਸੇ ਇੰਹਨਾਂ ਅਵਾਰਾ ਪਸੂਆਂ ਕਾਰਨ ਵਾਪਰਦੇ ਹਨ। ਪੰਜਾਬ ਦੇ ਵਿੱਚ ਖੇਤੀ ਬਹੁਤੀ ਖਰਚੀਲੀ ਅਤੇ ਬਹੁਤੀ ਸੰਘਣੀ ਹੋ ਚੁੱਕੀ ਹੈ ਜਿਸ ਕਾਰਨ ਪਸੂਆਂ ਦੇ ਚਰਨ ਅਤੇ ਘੁੰਮਣ ਲਈ ਕੋਈ ਥਾਂ ਹੀ ਨਹੀਂ। ਮਹਿੰਗਾਈ ਹੋਣ ਕਾਰਨ ਹੁਣ ਕਿਸਾਨਾਂ ਸਮੇਤ ਬਹੁਤੇ ਲੋਕ ਦਾਨ ਤੋਂ ਵੀ ਪਾਸਾ ਵੱਟਣ ਲਈ ਮਜਬੂਰ ਹਨ । ਇਹੋ ਜਿਹੇ ਹਾਲਤਾਂ ਦੇ ਵਿੱਚ ਪਸੂਆਂ ਨੂੰ ਘਰਾਂ ਵਿੱਚ ਨਾਂ ਰੱਖਣ ਵਾਲੇ ਵਰਗ ਵੱਲੋਂ ਵਾਵੇਲੇ ਖੜੇ ਕੀਤੇ ਜਾਂਦੇ ਹਨ ਜਦ ਵੀ ਕਦੀ ਇੰਹਨਾਂ ਦੇ ਭਰੇ ਟਰੱਕ ਆਦਿ ਬਾਹਰਲੇ ਸੂਬਿਆਂ ਨੂੰ ਭੇਜੇ ਜਾਂਦੇ ਹਨ। ਇਸ ਵਰਗ ਨੂੰ ਰੌਲਾਂ ਪਾਉਣ ਦੀ ਬਜਾਇ ਆਪ ਗਊਆਂ ਦੀ ਸੇਵਾ ਲਈ ਅੱਗੇ ਆਉਣਾਂ ਚਾਹੀਦਾ ਹੈ ਅਤੇ ਗਊਆਂ ਰੱਖਣ ਦਾ ਆਪਣੇ ਘਰਾਂ ਵਿੱਚ ਪਰਬੰਧ ਕਰਨਾਂ ਚਾਹੀਦਾ ਹੈ। ਸਰਕਾਰਾਂ ਵੱਲੌਂ ਵੀ ਇਹੋ ਜਿਹੇ  ਮੌਕਿਆਂ ਤੇ ਰੌਲਾ ਪਾਊ ਸਰਧਾਵਾਨ ਭਗਤਾਂ ਨੂੰ ਕੁੱਝ ਗਊਆਂ ਸੇਵਾ ਕਰਨ ਲਈ ਰੱਖਣ ਵਾਸਤੇ ਮਜਬੂਰ ਕਰਨਾਂ ਚਾਹੀਦਾ ਹੈ। ਗਊਆਂ ਦੀ ਸੇਵਾ ਨੂੰ ਗਊ ਸਾਲਾਵਾਂ ਦੀ ਥਾਂ ਸਰਧਾਵਾਨ ਲੋਕਾਂ ਦੇ ਘਰਾਂ ਵਿੱਚ ਰੱਖਣ ਦੀ ਨੀਤੀ ਬਹੁਤ ਹੀ ਲਾਹੇਵੰਦ ਅਤੇ ਸਹੀ ਸਾਬਤ ਹੁੰਦੀ ਹੈ। ਆਰਥਿਕ ਤੌਰ ਤੇ ਤਬਾਹ ਹੋ ਚੁੱਕੇ ਕਿਸਾਨ ਦੇ ਜਬਰੀ ਉਜਾੜੇ ਕਰਵਾਉਣ ਦੀ ਨੀਤੀ ਨੂੰ ਠੱਲ ਪੈਣੀ ਚਾਹੀਦੀ ਹੇ। ਦੂਸਰਾ ਤਰੀਕਾਂ ਗਊਆਂ ਨੂੰ ਕੈਦ ਕਰਕੇ ਭੁੱਖੇ ਮਾਰਨ ਦੀ ਥਾਂ ਉਤਰਾਖੰਡ ਅਤੇ ਮੱਧ ਪਰਦੇਸ ਜਿਹੇ ਸੂਬਿਆਂ ਦੇ ਜੰਗਲੀ ਇਲਾਕਿਆਂ ਵਿੱਚ ਅਜਾਦ ਛੱਡਣ ਦਾ ਪਰਬੰਧ ਕਰਨਾਂ ਚਾਹੀਦਾ ਹੈ ਜਿਸ ਨਾਲ ਗਊਆਂ ਰੱਜ ਕੇ ਹਰੇ ਚਾਰੇ ਨਾਲ ਪੇਟ ਤਾਂ ਭਰ ਸਕਣਗੀਆਂ। ਵਰਤਮਾਨ ਸਮੇਂ ਵਿੱਚ ਪੰਜਾਬ ਦੇ ਆਮ ਲੋਕ ਅਤੇ ਡਾਇਰੀ ਫਾਰਮਾਂ ਵਾਲੇ ਗਾਂ ਰੱਖਣ ਤੋਂ ਤੋਬਾ ਹੀ ਕਰਦੇ ਹਨ ਬਹੁਤੀਆਂ ਗਊਆਂ ਜਬਰੀ ਹੀ ਪੰਜਾਬ ਵਿੱਚ ਰੱਖੀਆਂ ਹੋਈਆਂ ਹਨ ।ਇਸ ਤਰਾਂ ਦਾ ਗਊਆਂ ਤੇ ਜੁਲਮ ਵੀ ਬੰਦ ਹੋਣਾਂ ਚਾਹੀਦਾ ਹੈ। ਗਊਸਾਲਾਵਾਂ ਦੇ ਪਰਬੰਧਕਾਂ ਵੱਲੋਂ ਸੁਕਾ ਚਾਰਾ ਵੇਚਣ ਦੀ ਨੀਤੀ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਸੁਰੂਆਤ ਵਿੱਚ ਪੈਸੇ ਵੱਟਣ ਲਈ ਜਿਆਦਾ ਸੁੱਕਾਚਾਰਾ ਕਹਿਕੇ ਵੇਚ ਦਿੰਦੇ ਹਨ  ਅਤੇ ਪੈਸੇ ਨੂੰ ਨਿੱਜੀ ਲੋੜਾਂ ਲਈ ਵਰਤ ਲੈਂਦੇ ਹਨ ਪਰ ਸਾਲ ਦੇ ਪਿੱਛਲੇ ਮਹੀਨਿਆਂ ਵਿੱਚ ਪਸੂਆਂ ਨੂੰ ਭੁੱਖਾ ਮਰਨ ਲਈ ਮਜਬੂਰ ਕਰ ਦਿੰਦੇ ਹਨ । ਸਰਕਾਰਾਂ ਅਤੇ ਧਾਰਮਿਕ ਸੰਗਠਨਾਂ ਨੂੰ ਗਲਤ ਤਰੀਕੇ ਵਰਤਣ ਵਾਲੇ ਗਊਸਾਲਾ ਪਰਬੰਧਕਾਂ ਤੇ ਕਾਰਵਾਈ ਕਰਨ ਦੇ ਵੀ ਨਿਯਮ ਬਣਾਉਣੇ ਚਾਹੀਦੇ ਹਨ ।
               ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ                                                                                                                                                

Wednesday 12 February 2014

ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ

ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ
ਸੱਚ ਕਿਧਰੇ ਦੂਰ ਰਹਿ ਗਿਆ ਇੱਥੇ ਝੂਠ ਬੋਲਦੇ ਕਾਜੀ

ਨਾਂ ਤੇਰੇ ਤੇ ਬਾਬਾ  ਸਜ ਗਈਆਂ ਦੁਕਾਨਾਂ ਠੱਗਣ ਲਈ
ਪਾਪ ਕਮਾਉਂਦੇ ਰੱਜ ਰੱਜ ਕੇ ਪਰ ਸੱਚ ਤੋਂ ਭੱਜਣ ਲਈ
ਬੇਈਮਾਨੀ ਵਿੱਚ ਬੁੱਕਲ ਦੇ ਬਾਹਰ ਸੱਚ ਦੇ ਬਣਦੇ ਗਾਜੀ
ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ

ਤੁਸੀਂ ਆਖਿਆਂ ਬਾਬਾ ਜੀ ਸਭ ਦੇ ਹੈ ਅੰਦਰ ਹੈ ਮੰਦਰ
ਅਸੀਂ ਬਾਹਰ ਬਣਾ ਲਏ ਨੇ ਤੇਰੇ ਨਾਂ ਤੇ ਕਈ ਹਰੀਮੰਦਰ
 ਈਹਾਂ ਹੋਵੇ ਤੁਸੀਂ  ਦੱਸਿਆ ਅਸ਼ੀ ਕਿਤੇ ਹੋਰ ਜਾਣ ਨੂੰ ਰਾਜੀ
ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ

ਤੇਰੀ ਬਾਣੀ ਪੜਦੇ ਨਹੀਂ ਸਾਰੀਏ ਟੇਕ ਮਾਇਆ ਦੇ ਮੱਥੇ
ਤੇਰੀ ਬਾਣੀ ਨੂੰ ਛੱਡਕੇ ਚੜੀਏ ਬਨਾਰਸ ਦੇ ਠੱਗਾਂ ਦੇ ਹੱਥੇ
ਕਿਰਦਾਰ ਦੇ ਕਾਜੀ ਨਾਂ ਅਸੀ ਗੁਫਤਾਰ ਦੇ ਬਣਗੇ ਗਾਜੀ
ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ

ਅਸ਼ੀਂ ਸਿੱਖ ਨਾਂ ਸਿੱਖਣ ਦੇ ਥੋਡੇ ਤੋਂ ਵੱਡੇ ਅਸੀਂ ਬਣੀਏ
ਗੱਲ ਆਪਣੀ ਕਰ ਕਰਕੇ ਜਾਲ ਤੁਹਾਡੇ ਨਾਂ ਦਾ ਤਣੀਏ
ਅਸੀਂ ਖਾਣਾਂ ਸਿੱਖ ਗਏ ਹਾਂ ਮੋੜੀਏ ਨਾਂ ਕਿਸੇ ਦੀ ਭਾਜੀ
ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Sunday 9 February 2014

ਗੋਲਕ ਗੁਰੂ ਦੀ ਹੁੰਦੀ ਸਦਾ ਹੀ ਮੁੱਖ ਗਰੀਬਾਂ ਦਾ

ਗਿਆਨ ਧਰਮ ਹੈ ਹੁੰਦਾਂ ਆਖਿਆ ਸਦਾ ਫਕੀਰਾਂ ਨੇ
                ਸੱਚ ਨੂੰ ਸਦਾ ਮਾਰਿਆ ਹੈ ਰਾਜਸੱਤਾ ਦੇ ਤੀਰਾਂ ਨੇਂ
ਰਾਜੇ ਆਖਣ ਧਰਮ ਸਦਾ ਹੀ ਲੋਕਾਂ ਦੇ ਇਕੱਠਾਂ ਨੂੰ
              ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।

ਧਰਮ ਸਥਾਂਨ ਹਮੇਸਾਂ ਵੰਡਦਾ ਗਿਆਨ ਹੈ
                              ਜਿੱਥੇ ਬੋਲਣ ਝੂਠ ਉੱਥੇ ਵਸੈ ਸੈਤਾਨ ਹੈ।
ਧਰਮੀ ਬੰਦਾਂ ਹੀ ਸਹੈ ਰਾਜਸੱਤਾ ਦੀਆਂ ਸੱਟਾਂ ਨੂੰ।
                      ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।

ਝੂਠ ਧਰਮ ਨਹੀਂ ਹੁੰਦਾਂ ਆਖਿਆ ਭਗਤ ਕਬੀਰ ਨੇ
                       ਸੱਚੇ ਹੀ ਸੂਲੀ ਚੜਦੇ ਸੱਚ ਲਈ ਸਦਾ ਅਖੀਰ ਨੇਂ।
 ਨਾਂ ਅੱਗ ਲੁਕਾਉਣੀ ਆਉਂਦੀ ਸੁੱਕੇ ਹੋਏ ਕੱਖਾਂ ਨੂੰ ।
                        ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।

ਗੋਲਕ ਗੁਰੂ ਦੀ ਹੁੰਦੀ ਸਦਾ ਹੀ ਮੁੱਖ ਗਰੀਬਾਂ ਦਾ
                     ਚੰਗੇ ਮੰਦੇ ਵਕਤ ਹੈ ਹੁੰਦਾਂ ਖੇਲ ਨਸੀਬਾਂ ਦਾ
ਛੱਡੋ ਲੋਹੇ ਦੀ ਗੋਲਕ ਮੰਨਕੇ ਗੁਰੂ ਦੀਆਂ ਮੱਤਾਂ ਨੂੰ
                ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।

ਧਰਮ ਸਥਾਨ ਤੋਂ ਸਦਾ ਸੱਚ ਦੀ ਤੁਰੇ ਕਹਾਣੀ ਜੀ
                                ਗਿਆਨ ਵਿਹੂਣਿਆਂ  ਕੋਲੇ ਹੁੰਦੀ ਮਾਇਆ ਰਾਣੀ ਜੀ
 ਮਾਇਆ ਖਾਣੇ ਦੇਣ ਸਿੰਘੇਕਿਆ  ਝੂਠੀਆਂ ਮੱਤਾਂ ਨੂੰ
                   ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।
 ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

ਆਸੂਤੋਸ ਮਹਾਰਾਜ ਸਮਾਧੀ ਤੋਂ ਹੱਤਿਆ ਤੱਕ

                        
  ਸਮਾਜ ਦੇ ਅਲੰਬਰਦਾਰ ਅਖਵਾਉਂਦੇ ਲੋਕ ਹਮੇਸਾਂ ਦੇਸ ਵਿੱਚ ਕਾਨੂੰਨ ਅਤੇ ਸਰਕਾਰਾਂ ਦੇ ਰਾਜ ਦੀਆਂ ਦੁਹਾਈਆਂ ਪਾਉਂਦੇ ਹਨ ਅਤੇ ਕਾਨੂੰਨ ਅਤੇ ਸਰਕਾਰਾਂ ਸਭ ਲਈ ਇੱਕ ਸਮਾਨ ਹੋਣ ਦਾ ਵੀ ਦਮ ਭਰਦੇ ਹਨ । ਅਸਲੀਅਤ ਸਿਰਫ ਇਹ ਹੈ ਨਹੀਂ ਕਿਉਂਕਿ ਕਾਨੂੰਨ ਤਕੜਿਆਂ ਦੇ ਪੈਰਾਂ ਵਿੱਚ ਹੁੰਦਾਂ ਹੈ ਅਤੇ ਮਾੜਿਆਂ ਦੇ ਸਿਰ ਤੇ ਖੜਾ ਰਹਿੰਦਾਂ ਹੈ । ਸਰਕਾਰਾਂ ਵੀ ਮਾੜਿਆਂ ਨੂੰ ਲੁੱਟਕੇ ਅਮੀਰਾਂ ਦੀਆਂ ਜੇਬਾਂ ਭਰਦੀਆਂ ਹਨ । ਸਰਕਾਰਾਂ ਦੇ ਮਾਲਕ ਨੇਤਾ ਲੋਕ ਤਾਂ ਏਨੇ ਕਮਜੋਰ ਹਨ ਜੋ ਸਰਕਾਰ ਬਣਾਉਣ ਵਾਲੇ ਵੋਟਾਂ ਦੇ ਮਾਲਕ ਪਖੰਡੀ ਧਾਰਮਿਕ ਲੋਕਾਂ ਦੀ ਗੁਲਾਮੀ ਹੀ ਨਹੀਂ ਤੋੜ ਸਕਦੇ । ਕੁਰਸੀ ਨੂੰ ਹਾਸਲ ਕਰਨ ਲਈ ਪੈਸੇ ਤੇ ਟੇਕ ਰੱਖਣ ਵਾਲੇ ਨੇਤਾ ਲੋਕ ਅਮੀਰਾਂ ਅੱਗੇ ਸਰਕਾਰਾਂ ਦੀ ਤਾਕਤ ਨਿਛਾਵਰ ਕਰ ਦਿੰਦੇ ਹਨ। ਹਿੰਦੋਸਤਾਨ ਦੇ ਰਾਜਨੀਤਕ ਕਹਿਣ ਨੂੰ ਤਾਂ ਭਾਵੇਂ ਸਰਕਾਰ ਦੇ ਮਾਲਕ ਹਨ ਪਰ ਅਸਲ ਵਿੱਚ ਪਰਦੇ ਪਿੱਛੇ ਇਹ ਲੋਕ ਠੱਗ ਕਿਸਮ ਦੇ ਧਾਰਮਿਕ ਲੋਕਾਂ ਅਤੇ ਅਮੀਰਾਂ ਦੇ ਮੋਹਰੇ ਹੀ ਸਾਬਤ ਹੁੰਦੇ ਹਨ। ਇਸ ਵਰਤਾਰੇ ਨੂੰ ਸਮਝਣ ਲਈ ਪਿੱਛਲੇ ਥੋੜੇ ਸਮੇਂ ਤੇ ਹੀ ਝਾਤ ਮਾਰਿਆਂ ਦਿਖਾਈ ਦੇ ਜਾਂਦਾ ਹੈ ਕਿ ਕਿਸ ਤਰਾਂ ਰਾਜਨੀਤਕ ਲੋਕ ਗੁਲਾਮਾਂ ਵਾਂਗ ਕਾਨੂੰਨ ਨੂੰ ਵੋਟਾਂ ਦੇ ਮਾਲਕ ਲੋਕਾਂ ਅੱਗੇ ਵੇਚ ਧਰਦੇ ਹਨ। ਸਮੁੱਚੇ ਦੇਸ ਵਿੱਚ ਬਹੁਤ ਸਾਰੇ ਚਲਾਕ ਲੋਕਾਂ ਨੇ ਧਰਮ ਦਾ ਚੋਗਾ ਪਹਿਨ ਕੇ ਆਮ ਲੋਕਾਂ ਨੂੰ ਲੱਖਾਂ ਤੋਂ ਕਰੋੜਾਂ ਦੀ ਗਿਣਤੀ ਵਿੱਚ ਆਪਣੇ ਭਰਮ ਜਾਲ ਵਿੱਚ ਫਸਾਇਆ ਹੋਇਆ ਹੈ। ਲੋਕਾਂ ਦੇ ਜੰਗਲ ਵਿੱਚ ਲੁਕਕੇ ਇਸ ਤਰਾਂ ਦੇ ਝੂਠੇ ਪਖੰਡੀ ਲੋਕ ਅੱਯਾਸੀਆਂ ਅਤੇ ਮਾਇਆ ਦੇ ਮੰਦਰ ਖੜੇ ਰਹੇ ਹਨ । ਰਾਜਨੀਤਕ ਲੋਕ ਇੰਹਨਾਂ ਤੋਂ ਵੋਟਾਂ ਦਾ ਪਰਸਾਦ ਲੈਕੇ ਕਾਨੂੰਨ ਦਾ ਗਲ ਘੋਟਣ ਦਾ ਕੰਮ ਕਰਦੇ ਹਨ ।
                                ਵਰਤਮਾਨ ਸਮੇਂ ਵਿੱਚ ਨੂਰ ਮਹਿਲ ਦੇ ਇੱਕ ਧਾਰਮਿਕ ਆਸਰਮ ਦੇ ਕਾਬਜ ਲੋਕ ਸਰਕਾਰਾਂ ਅਤੇ ਕਾਨੂੰਨ ਨੂੰ ਰਾਜਨੀਤਕਾਂ ਦੀ ਚੁੱਪ ਕਾਰਨ ਧੋਖਾ ਦੇ ਰਹੇ ਹਨ। ਇੱਥੋਂ ਦੇ ਸੰਚਾਲਕ ਆਸੂਤੋਸ ਨੂੰ ਸਮਾਧੀ ਵਿੱਚ ਪਰਚਾਰਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਸ ਆਸੂਤੋਸ ਨਾਂ ਦੇ ਵਿਅਕਤੀ ਨੂੰ ਜੀਰੋ ਡਿਗਰੀ ਤਾਪਮਾਨ ਵਾਲੇ ਕਮਰੇ ਵਿੱਚ ਰੱਖ ਦਿੱਤਾ ਗਿਆ ਹੈ । ਜੀਰੋ ਡਿਗਰੀ ਵਾਲੇ ਕਮਰੇ ਵਿੱਚ ਵਿਅਕਤੀ ਕੁੱਝ ਘੰਟੇ ਹੀ ਜਿਉਂਦਾਂ ਰਹਿ ਸਕਦਾ ਹੈ। ਅਸਲ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੀ ਹੋਵੇਗੀ ਇਸ ਤਰਾਂ ਦੇ ਕਮਰੇ ਵਿੱਚ । ਸਮਾਧੀ ਵਿੱਚ ਗਿਆ ਵਿਅਕਤੀ ਦੇ ਸਰੀਰ ਦਾ ਤਾਪਮਾਨ ਕਦੇ ਵੀ 37 ਡਿਗਰੀ ਸੈਟੀਂਗਰੇਡ ਤੋਂ ਘੱਟਦਾ ਨਹੀਂ ਹੁੰਦਾਂ ਅਤੇ ਨਾਂ ਹੀ ਸਮਾਧੀ ਵਿੱਚ ਗਿਆ ਵਿਅਕਤੀ ਕਦੇ ਸਾਹ ਲੈਣਾਂ ਬੰਦ ਕਰਦਾ ਹੈ। ਸਰਕਾਰ ਤੋਂ ਅਤੇ ਕਾਨੂੰਨ ਤੋਂ ਵੱਡੇ ਬਣੇ ਇਸ ਆਸਰਮ ਦੇ ਵਰਤਮਾਨ ਪਰਬੰਧਕ ਜਿਸ ਤਰਾਂ ਮਨਮਰਜੀ ਕਰ ਰਹੇ ਹਨ ਅਤੇ ਰਾਜਨੀਤਕ ਆਗੂ ਲੋਕ ਕੋਈ ਫੈਸਲਾ ਲੈਣ ਤੋਂ ਕੰਨੀ ਕਤਰਾ ਰਹੇ ਹਨ । ਵਰਤਮਾਨ ਸਮਿਆ ਵਿੱਚ ਸਮਾਧੀਆਂ ਦੇ ਨਾਂ ਤੇ ਹੱਤਿਆ ਵਰਗੀਆਂ ਕਾਰਵਾਈਆਂ ਦੀ ਜਾਂਚ ਹੋਣੀ ਚਾਹੀਦੀ ਹੈ। ਹਾਈਕੋਰਟ ਦੇ ਹੁਕਮ ਦੇ ਬਾਵਜੂਦ ਆਸੂਤੋਸ ਨੂੰ ਜਾਂ ਉਸਦੀ ਲਾਸ ਨੂੰ ਪੁਲੀਸ ਦੁਆਰਾ ਅਦਾਲਤ ਵਿੱਚ ਨਾਂ ਪੇਸ ਕਰਨਾਂ ਅਤੇ ਜੇ ਉਸਦੀ ਮੌਤ ਹੋ ਚੁੱਕੀ ਹੈ ਤਦ ਉਸਦੀ ਪੋਸਟਮਾਰਟਮ ਰਿਪੋਰਟ ਜਮਾਂ ਨਾਂ ਕਰਵਾਉਣਾਂ ਕੋਈ ਨਿਆ ਸੰਗਤ ਕਾਰਵਾਈ ਨਹੀਂ । ਸਮਾਧੀ  ਜਾਂ ਲਾਸ ਨੂੰ ਫਰੀਜਰ ਵਿੱਚ ਰੱਖਣ ਦੇ ਬਹਾਨੇ ਸੰਭਾਵਤ ਹੱਤਿਆ ਨੂੰ ਲੁਕਾਉਣ ਲਈ ਲਾਸ ਨੂੰ ਖਰਾਬ ਕਰਕੇ ਹੱਤਿਆ ਜਾਂ ਮੌਤ ਦੇ ਅਸਲੀ ਕਾਰਨ ਲੁਕਾਉਣ ਦੇ ਯਤਨ ਅਤਿ ਮੰਦਭਾਗੇ ਹਨ। ਪਰਬੰਧਕਾਂ ਤੇ ਕਿਸੇ ਵਿਅਕਤੀ ਨੂੰ ਫਰੀਜ ਕਰ ਦੇਣਾਂ ਹੱਤਿਆ ਦਾ ਕੇਸ ਹੈ ਕਿਉਂਕਿ ਉਹ ਲੋਕ ਹੀ ਸਮਾਧੀ ਵਿੱਚ ਹੋਣ ਦੇ ਦਾਅਵੇ ਜੋ ਕਰ ਰਹੇ ਹਨ  ਸਮਾਧੀ ਦਾ ਭਾਵ ਵਿਅਕਤੀ ਦ ਜਿਉਂਦਾਂ ਹੋਣਾਂ ਹੁੰਦਾਂ ਹੈ । ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਗੂ ਲੋਕ ਕਮਜੋਰੀ ਦਿਖਾਕੇ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਤੋਂ ਅਸਮਰਥ ਕਿਉਂ ਹਨ। ਇੱਕ ਲਾਸ ਦਾ ਅੰਤਿਮ ਸੰਸਕਾਰ ਕਰਨ ਦੀ ਥਾਂ ਉਸਦਾ ਸੋਸਣ ਕਰਨ ਵਾਲਿਆਂ ਤੇ ਕਾਰਵਾਈ ਹੋਣੀ ਹੀ ਚਾਹੀਦੀ ਹੈ। ਅੱਗੇ ਤੋਂ ਵੀ ਧਾਰਮਿਕਤਾ ਦੇ ਚੋਗੇ ਵਿੱਚ ਗੈਰਕਾਨੂੰਨੀ ਕਾਰਵਾਈਆਂ ਨੂੰ ਉਤਸਾਹ ਦੇਣ ਦੀ ਕਾਰਵਾਈ ਤੇ ਰੋਕ ਲੱਗਣੀ ਚਾਹੀਦੀ ਹੈ। ਆਸੂਤੋਸ ਦੀ ਲਾਸ ਦਾ ਪੋਸਟਮਾਰਟਮ ਕਰਵਾਇਆ ਜਾਣਾਂ ਚਾਹੀਦਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣਾਂ ਚਾਹੀਦਾ ਹੈ । ਇਸ ਆਸਰਮ ਦੇ ਵਰਤਮਾਨ ਪਰਬੰਧਕਾਂ ਤੇ ਲੋਕਾਂ ਅਤੇ ਕਾਨੂੰਨ ਨੂਂ ਗੁੰਮਰਾਹ ਕਰਨ ਦਾ ਕੇਸ ਦਰਜ ਹੋਣਾਂ ਚਾਹੀਦਾ ਹੈ । ਸਮਾਧੀ ਵਾਲੇ ਦਾਅਵੇ ਦੇ ਕਾਰਨ ਹੱਤਿਆ ਦਾ ਕੇਸ ਵੀ ਦਰਜ ਕੀਤਾ ਜਾਣਾਂ ਚਾਹੀਦਾ ਹੈ ਕਿਉਂਕਿ ਸਮਾਧੀ ਵਾਲੇ ਵਿਅਕਤੀ ਨੂੰ ਫਰੀਜ ਕਰਕੇ ਰੱਖਣਾਂ ਮਾਰਨਾਂ ਹੀ ਹੁੰਦਾ ਹੈ।
                 ਕਾਨੂੰਨ ਦੇ ਰਾਜ ਨੂੰ ਬਣਾਈ ਰੱਖਣ ਲਈ ਸਰਕਾਰਾਂ ਵਿੱਚ ਬੈਠੇ ਰਾਜਨੇਤਾਵਾਂ ਨੂੰ ਸੱਚ ਤੋਂ ਭੱਜਣ ਦੀ ਬਜਾਇ ਸਾਹਮਣਾਂ ਕਰਨਾਂ ਚਾਹੀਦਾ ਹੈ। ਪੁਲੀਸ ਨੂੰ ਇਸ ਤਰਾਂ ਦੇ ਹਰ ਧਾਰਮਿਕਤਾ ਦੀ ਆੜ ਵਿੱਚ ਕੀਤੇ ਜਾਣ ਵਾਲੇ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਪੂਰੀ ਅਜਾਦੀ ਦਿੱਤੀ ਜਾਣੀ ਚਾਹੀਦੀ ਹੈ। ਇਸ ਤਰਾਂ ਦੀਆਂ ਕਈ ਕਾਰਵਾਈਆਂ ਪਹਿਲਾਂ ਵੀ ਅਨੇਕਾਂ ਕਾਰਵਾਈਆਂ ਅਨੇਕਾਂ ਝੂਠੇ ਧਰਮੀ ਆਗੂ ਕਰ ਚੁੱਕੇ ਹਨ ਜਿੰਹਨਾਂ ਵਿੱਚ ਨੇਕਾਂ ਕਤਲ ਵੀ ਸਾਮਲ ਹਨ ਕਿਸੇ ਡੇਰੇਦਾਰ ਦਾ ਖਜਾਨਚੀ ਗੁੰਮ ਹੋ ਜਾਂਦਾਂ ਹੈ ਕਿਸੇ ਦਾ ਸੇਵਾਦਾਰ ਗੁੰਮ ਹੋ ਜਾਂਦਾਂ ਹੈ ਕਈਆਂ ਦੀਆਂ ਸੇਵਾਦਾਰਨੀਆਂ ਵੀ ਗੁੰਮ ਹੋਈਆਂ ਹਨ। ਸਭਿਅਕ ਸਮਾਜ ਵਿੱਚ ਧਰਮ ਦੀ ਆੜ ਵਿੱਚ ਗੁਨਾਹ ਕਰਨ ਦੀ ਖੁੱਲ ਕਦਾਚਿੱਤ ਨਹੀਂ ਦਿੱਤੀ ਜਾਣੀ ਚਾਹੀਦੀ । ਆਸੂਤੋਸ ਵਾਲੇ ਕੇਸ ਵਿੱਚ ਸਰਕਾਰਾਂ ਨੂੰ ਨਿਰਪੱਖ ਅਤੇ ਕਾਨੂੰਨੀ ਕਾਰਵਾਈ ਕਰਕੇ ਦੋਸੀਆਂ ਨੂੰ ਗਿ੍ਰਫਤਾਰ ਕਰਨਾਂ ਚਾਹੀਦਾ ਹੈ ਅਤੇ ਇਸ ਨਾਲ ਚਗਾਂ ਸੰਦੇਸ ਵੀ ਜਾਵੇਗਾ ।  ਗੁਨਾਹ ਕਰਨ ਵਾਲੇ ਅਤੇ ਅੰਧਵਿਸਵਾਸ ਫੈਲਾਉਣ ਵਾਲੇ ਝੂਠੇ ਧਾਰਮਿਕ ਆਗੂ ਵੀ ਕੁੱਝ ਕਾਨੂੰਨ ਦਾ ਡਰ ਮਹਿਸੂਸ ਕਰਨਗੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Sunday 2 February 2014

ਸਮਾਜ ਸੁਧਾਰ ਲਈ ਦੋਸੀ ਧਾਰਮਿਕ ਆਗੂ ਹਨ ਰਾਜਨੀਤਕ ਨਹੀਂ

                   
ਸਮਾਜ ਦੇ ਦਿਨੋ ਦਿਨ ਨਿਘਾਰ ਵੱਲ ਜਾਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿੰਹਨਾਂ ਵਿੱਚ ਰਾਜਸੱਤਾ ਨੂੰ ਸਭ ਤੋਂ ਵੱਧ ਦੋਸ ਦਿੱਤਾ ਜਾਂਦਾ ਹੈ। ਸਮਾਜ ਹਮੇਸਾਂ ਦੋ ਸੱਤਾਵਾਂ ਧਰਮ ਸੱਤਾ ਅਤੇ ਰਾਜਸੱਤਾ ਦੁਆਰਾ ਚਲਾਇਆ ਜਾਂਦਾ ਹੈ। ਰਾਜਸੱਤਾ ਨੂੰ ਸਮਾਜ ਦੇ ਆਚਰਣ ਨਾਲੋਂ ਕੁਰਸੀ ਪ੍ਰਤੀ ਜਿਆਦਾ ਧਿਆਨ ਦੇਣ ਦਾ ਫਰਜ ਹੁੰਦਾਂ ਹੈ । ਕੁਰਸੀ ਹਾਸਲ ਕਰਨ ਲਈ ਹਰ ਹੀਲਾ ਵਰਤਿਆ ਜਾਣਾਂ ਜਾਇਜ ਮੰਨਿਆ ਜਾਂਦਾਂ ਹੈ । ਰਾਜਸੱਤਾ ਨੂੰ ਬਣਾਈ ਰੱਖਣ ਲਈ ਅਨੇਕਾਂ ਤਰਾਂ ਦੇ ਗਲਤ ਤਰੀਕੇ ਅਤੇ ਗਲਤ ਕੰਮ ਕਰਨੇ ਵੀ ਕਈ ਵਾਰ ਮਜਬੂਰੀ ਬਣ ਜਾਂਦੇ ਹਨ। ਅਸਲ ਵਿੱਚ ਰਾਜਸੱਤਾ ਲਈ ਨੈਤਿਕਤਾ ਨਾਲੋਂ ਕੁਰਸੀ ਬਣਾਈ ਰੱਖਣੀ ਜਰੂਰੀ ਮੰਨੀ ਜਾਂਦੀ ਹੈ । ਸਮਾਜ ਦੀ ਨੈਤਿਕਤਾ ਨੂੰ ਵੀ ਕਈ ਵਾਰ ਰਾਜਸੱਤਾ  ਦਾਅ ਤੇ ਲਾ ਦਿੰਦੀ ਹੈ। ਰਾਜਸੱਤਾ ਨੂੰ ਹਾਸਲ ਕਰਨ ਵਾਲੇ ਬਹੁਤੇ ਲੋਕ ਗਲਤ ਰਸਤਿਆਂ ਰਾਂਹੀਂ ਹੀ ਇਸਦੇ ਸਾਹ ਅਸਵਾਰ ਹੁੰਦੇ ਹਨ । ਇਸ ਤਰਾਂ ਦੇ ਰਸਤਿਆਂ ਤੇ ਚੱਲਕੇ ਕੁਰਸੀ ਹਾਸਲ ਕਰਨ ਵਾਲਿਆਂ ਤੋਂ ਕਿਸੇ ਨੈਤਿਕ ਆਚਰਣ ਦੀ ਆਸ ਕਰਨੀ ਵੀ ਨਹੀਂ ਚਾਹੀਦੀ । ਮੁਕਦੀ ਗੱਲ ਰਾਜਸੱਤਾ ਦੇ ਚਾਹਵਾਨ ਨੇਤਾਵਾਂ ਦਾ ਕੁਰਸੀ ਹਾਸਲ ਕਰਨ ਤੋਂ ਬਿਨਾਂ ਕੋਈ ਹੋਰ ਧਰਮ ਹੁੰਦਾਂ ਹੀ ਨਹੀਂ ।
                       ਸਮਾਜ ਦਾ ਵੱਡਾ ਹਿੱਸਾ ਅਗਵਾਈ ਲਈ ਹਮੇਸਾਂ ਧਰਮ ਦੇ ਰਾਹ ਤੋਂ ਅਗਵਾਈ ਲੈਂਦਾਂ ਹੈ। ਧਰਮ ਦੀ ਵਿਚਾਰਧਾਰਾ ਅਤੇ ਫਲਸਫਾ ਹਮੇਸਾਂ ਲੋਕਾਂ ਤੱਕ ਧਾਰਮਿਕ ਆਗੂਆਂ ਅਤੇ ਧਾਰਮਿਕ ਪਰਚਾਰਕਾਂ ਰਾਂਹੀ ਹੀ ਲੋਕਾਂ ਤੱਕ ਪਹੁੰਚਦੀ ਹੈ। ਵਰਤਮਾਨ ਸਮੇਂ ਵਿੱਚ ਸਮਾਜ ਦਾ ਨੈਤਿਕ ਪੱਧਰ ਜਿਸ ਤਰਾਂ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵੱਲ ਵੱਧ ਰਿਹਾ ਹੈ ਜਿਸ ਲਈ ਵੀ ਬਹੁਤ ਸਾਰੇ ਹੋਰ ਕਾਰਨਾਂ ਦੇ ਨਾਲ ਧਾਰਮਿਕ ਆਗੂਆਂ ਅਤੇ ਪਰਚਾਰਕਾਂ ਦਾ ਵੀ ਅਹਿਮ ਰੋਲ ਹੈ। ਲੋਕਾਂ ਤੱਕ ਧਰਮ ਦੀ ਸਹੀ ਵਿਚਾਰਧਾਰਾ ਪਹੁੰਚਾਉਣ ਵਾਲਿਆਂ ਦਾ ਪਰਚਾਰ ਹੀ ਇਕੱਲਾ ਕਾਫੀ ਨਹੀਂ ਹੁੰਦਾਂ ਸਗੋਂ ਇਸ ਪਰਚਾਰ ਦੇ ਨਾਲ ਪਰਚਾਰਕਾਂ ਦਾ ਆਚਰਣ ਅਤੇ ਜੀਵਨ ਜਾਚ ਵੀ ਵਿਚਾਰਾਂ ਦੇ ਨਾਲ ਸੁਮੇਲ ਖਾਂਦੀਂ ਹੋਣੀ ਜਰੂਰੀ ਹੈ। ਵਰਤਮਾਨ ਸਮੇਂ ਵਿੱਚ ਬਹੁਤੇ ਧਾਰਮਿਕ ਆਗੂ ਅਤੇ ਪਰਚਾਰਕ ਲੋਕ ਦੋਗਲੇ ਕਿਰਦਾਰ ਦੇ ਹੁੰਦੇ ਹਨ ਅਤੇ ਬੋਲਣ ਸਮੇਂ ਤਾਂ ਇਹਨਾਂ       ਦੇ ਸਬਦ ਬਹੁਤ ਵਧੀਆਂ ਹੁੰਦੇ ਹਨ ਪਰ ਜਿਉਂ ਹੀ ਲੋਕਾਂ ਵਿੱਚ ਵਿਚਰਦੇ ਹਨ ਤਦ ਹੀ ਇਹਨਾਂ ਦਾ ਅਸਲੀ ਕਿਰਦਾਰ ਸਾਹਮਣੇ ਆ ਜਾਂਦਾਂ ਹੈ। ਦੂਸਰਿਆਂ ਨੂੰ ਮਾਇਆ ਨਾਗਣੀ ਦੱਸਣ ਵਾਲੇ ਆਪਣੇ ਸਾਹਮਣੇ ਹੀ ਮਾਇਆ ਦਾ ਢੇਰ ਲਵਾ ਲੈਦੇ ਹਨ ਅਤੇ ਲੋਕਾਂ ਦੇ ਵਿਸਵਾਸ ਦਾ ਕਤਲ ਵੀ ਉੱਥੇ ਹੀ ਕਰ ਦਿੰਦੇ ਹਨ । ਲੋਕਾਂ ਨੂੰ ਕੁਲੀਆਂ ਜਾਂ ਸਧਾਰਣ ਘਰਾਂ ਵਿੱਚ ਰਹਿਣ ਦਾ ਉਪਦੇਸ ਦੇਣ ਵਾਲੇ ਵਾਲੇ ਆਪ ਮਹਿਲਾਂ ਵਰਗੇ ਘਰਾਂ ਵਿੱਚ ਰਹਿਦੇ ਹਨ । ਧਾਰਮਿਕ ਸਥਾਨ ਵੀ ਮਹਿਲਾਂ ਵਰਗੇ ਬਣਵਾਉਣ ਵਾਲੇ ਲੋਕਾਂ ਨੂੰ ਸਧਾਰਣ ਘਰਾਂ ਵਿੱਚ ਰਹਿਣ ਦਾ  ਉਪਦੇਸ ਦੇਣ ਸਮੇਂ ਦੋਗਲੇ ਹੀ ਆਖੇ ਜਾ ਸਕਦੇ ਹਨ। ਗੁਫਤਾਰ ਕਾ ਗਾਜੀ ਬਨ ਤੋ ਗਿਆ ਕਿਰਦਾਰ ਕਾ ਗਾਜੀ ਬਨ ਨਾ ਸਕਾ ।
                              ਵਰਤਮਾਨ ਸਮੇਂ ਵਿੱਚ ਧਾਰਮਿਕ ਆਗੂ ਅਤੇ ਪਰਚਾਰਕ ਲੋਕ ਸਭ ਤੋਂ ਪਹਿਲਾਂ ਧਰਮ ਸਬਦ ਦੀ ਵਿਆਖਿਆਂ ਹੀ ਨਹੀਂ ਕਰ ਪਾਉਂਦੇਂ ਸੋ ਮੁਢੋਂ ਘੁੱਥੀ ਡੂੰਮਣੀ ਗਾਵੈ ਆਲ ਪਤਾਲ ਵਾਲੀ ਗੱਲ ਹੈ। ਜਿੰਹਨਾਂ ਲੋਕਾਂ ਨੂੰ ਧਰਮ ਸਬਦ ਦੇ ਮੂਲ ਦਾ ਵੀ ਪਤਾ ਨਹੀਂ ਹੁੰਦਾਂ ਉਹ ਅੱਗੇ ਸਮਾਜ ਨੂੰ ਕੱਚ ਘਰੜ ਗਿਆਨ ਹੀ ਦਿੰਦੇ ਹਨ। ਹਿੰਦੂ ਫਲਸਫੇ ਦੀ ਰੌਸਨੀ ਵਿੱਚ ਤੁਰਨ ਵਾਲੇ ਭਗਤ ਨਾਮਦੇਵ ਜੀ ਜਦ ਹਿੰਦੂ ਅਤੇ ਤੁਰਕ ਅਖਵਾਉਣ ਵਾਲੇ ਦੋਹਾਂ ਧਾਰਮਿਕਾਂ ਤੋਂ  ਗਿਆਨੀ ਮਨੁੱਖ ਨੂੰ ਸਿਆਣਾਂ ਕਹਿੰਦੇ ਹਨ ਅਤੇ ਇਸਲਾਮੀ ਵਿਚਾਰਧਾਰਾ ਵਿੱਚ ਵਿਚਰਨ ਵਾਲੇ  ਭਗਤ ਕਬੀਰ ਜੀ ਜਹਾਂ ਗਿਆਨ ਤਹਾਂ ਧਰਮ  ਜਹਾਂ ਝੂਠ ਤਹਾਂ ਪਾਪ ਦਾ ਸਬਦ ਬੋਲਦੇ ਹਨ ਤਦ ਦੋਨਾਂ ਦਾ ਭਾਵ ਹੈ ਕਿ ਗਿਆਨ ਹੀ ਅਸਲ ਧਰਮ ਹੁੰਦਾਂ ਹੈ। ਪਰਚਾਰਕ ਲੋਕ ਲੋਕਾਂ ਦੇ ਇਕੱਠ ਨੂੰ ਹੀ ਧਰਮ ਅਤੇ ਧਾਰਮਿਕ ਬਣਾ ਦਿੰਦੇ ਹਨ । ਨਿਰਜੀਵ ਵਸਤਾਂ ਦਾ ਵੀ ਇੱਕ ਧਰਮ ਹੁੰਦਾਂ ਹੈ ਜਿਵੇਂ ਅੱਗ ਦਾ ਗਰਮੀ ਪਾਣੀ ਦਾ ਠੰਡ ਬਖਸਣਾਂ ਹਵਾ ਦਾ ਗਤੀ ਦੇਣਾਂ ਆਦਿ । ਸੋ ਧਰਮ ਤਾਂ ਗਿਆਨ ਦੀ ਅਵਸਥਾ ਦਾ ਵਿਸਥਾਰ ਹੈ । ਚੋਰਾਂ ਲੁਟੇਰਿਆਂ , ਰਾਜਨੀਤਕਾਂ ਦਾ ਵੀ ਆਪਣਾਂ ਹੀ ਧਰਮ ਹੁੰਦਾਂ ਹੈ। ਧਰਮ ਚੰਗਾਂ ਜਾਂ ਮਾੜਾ ਦੋਨੋਂ ਤਰਾਂ ਦਾ ਹੁੰਦਾਂ ਹੈ । ਧਾਰਮਿਕ ਭੇਖ ਵਾਲਾ ਧਾਰਮਿਕ ਹੀ ਨਹੀਂ ਹੁੰਦਾਂ ਸਗੋਂ ਧਰਮ ਤਾਂ ਆਚਰਣ ਦੇ ਵਿੱਚੋਂ ਪਰਗਟ ਹੁੰਦਾਂ ਹੈ। ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬੱਸ ਕੀਨ ਵਾਲੇ ਲੋਕ ਤਾਂ ਠੱਗ ਹੁੰਦੇ ਹਨ ਅਤੇ ਅੱਜ ਕਲ ਦੇ ਧਾਰਮਿਕ ਆਗੂ ਇਸ ਤਰਾਂ ਦੇ ਠੱਗ ਹੀ ਜਿਆਦਾ ਹਨ ।
              ਪੁਰਾਤਨ ਸਮੇਂ ਦੇ ਧਾਰਮਿਕ ਆਗੂ ਆਪਣੇ ਜੀਵਨ ਆਚਰਣ ਰਾਂਹੀ ਹੀ ਧਰਮ ਦਾ ਪਰਚਾਰ ਕਰਦੇ ਸਨ ਜਿੰਹਨਾਂ ਵਿੱਚ ਈਸਾ ਮਸੀਹ ,ਮੁਹੰਮਦ ਸਹਿਬ, ਸ੍ਰੀ ਰਾਮ , ਸ੍ਰੀ ਕਿ੍ਸਨ ਜੀ, ਗੁਰੂ ਤੇਗ ਬਹਾਦਰ ਸਾਹਿਬ ,ਗੁਰੂ ਅਰਜਨ ਦੇਵ ਜੀ , ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਅਣ ਗਿਣਤ ਸਹੀਦ ਲੋਕ ਹਨ । ਇੰਹਨਾਂ ਸਭ ਮਹਾਨ ਲੋਕਾਂ ਨੇ ਜਦ ਵਕਤ ਆਇਆ ਤਦ ਧਰਮ ਦੇ ਅਸਲੀ ਅਰਥ ਸਮਝਾਉਣ ਲਈ ਆਪਣੀ ਕੁਰਬਾਨੀ ਦਿੱਤੀ । ਗਿਣਤੀ ਵਧਾਉਣ ਵਾਲਾ ਪਰਚਾਰ ਯੁੱਧ ਸਿਰਫ ਰਾਜਸੱਤਾ ਦਾ ਹੀ ਵਿਸਥਾਰ ਹੁੰਦਾਂ ਹੈ । ਧਰਮ ਨੂੰ ਕਦੇ ਵੀ ਗਿਣਤੀਆਂ ਦੀ ਲੋੜ ਨਹੀਂ ਹੁੰਦੀ ਗਿਣਤੀਆਂ ਰਾਂਹੀਂ ਤਾਂ ਰਾਜਸੱਤਾ ਤੇ ਕਬਜਾ ਕਰਨਾਂ ਹੀ ਹੁੰਦਾਂ ਹੈ ਜੋ ਸਿਆਸਤ ਦਾ ਇੱਕ ਅੰਗ ਹੈ । ਵਰਤਮਾਨ ਧਾਰਮਿਕ ਆਗੂ ਗਿਣਤੀਆਂ ਦੀ ਖੇਡ ਖੇਡਕੇ ਰਾਜਸੱਤਾ ਦੇ ਅੰਗ ਬਣੇ ਹੋਏ ਹਨ ਜਿੰਹਨਾਂ ਵਿੱਚੋਂ ਕਦੇ ਧਾਰਮਿਕ ਸੋਚ ਨਹੀਂ ਨਿਕਲ ਸਕਦੀ। ਅਸਲੀ ਧਾਰਮਿਕ ਲੋਕ ਜੋ ਗਿਆਨਵਾਨ ਹੀ ਹੁੰਦੇ ਹਨ ਝੱਟ ਪਛਾਣ ਲੈਂਦੇ ਹਨ ਇਹੋ ਜਿਹੇ ਧਾਰਮਿਕ ਆਗੂਆਂ ਨੂੰ ਜੋ ਰਾਜਸੱਤਾ ਦੀ ਖੇਡ ਖੇਡਦੇ ਹਨ । ਧਾਰਮਿਕ ਚੋਗੇ ਵਿੱਚ ਲੁਕੇ ਹੋਏ ਸਿਆਸਤ ਦਾ ਅੰਗ ਝੂਠੇ ਪਰਚਾਰਕ ਕਦੇ ਵੀ ਸਮਾਜ ਨੂੰ ਧਰਮ ਦੇ ਰਸਤੇ ਤੇ ਤੋਰ ਨਹੀਂ ਸਕਦੇ । ਗਿਆਨ ਦੇ ਰਸਤੇ ਦੇ ਪਾਂਧੀਂ ਲੋਕ ਹੀ ਧਰਮੀ ਹੋ ਸਕਦੇ ਹਨ ਜੋ ਹਮੇਸਾਂ ਕਿਰਤ ਦੇ ਵੱਲ ਤੁਰਦੇ ਹਨ । ਪਾਪ ਦੇ ਰਸਤੇ ਦੇ ਪਾਂਧੀਂ ਲੋਕ ਝੂਠ ਦੇ ਰਸਤੇ ਤੇ ਤੁਰਕੇ ਕਿਰਤ ਤੋਂ ਪਾਸਾ ਵੱਟ ਜਾਂਦੇ ਹਨ ਅਤੇ ਠੱਗੀਆਂ ,ਸਿਆਸਤਾਂ ਅਤੇ ਗਲਤ ਰਾਹਾਂ ਦੇ ਸਾਹ ਸਵਾਰ ਹੋ ਜਾਂਦੇ ਹਨ । ਅਸਲੀ ਧਾਰਮਿਕ ਆਗੂ ਜਾਂ ਪਰਚਾਰਕ ਹਮੇਸਾਂ ਲੋਕਾਂ ਨੂੰ ਸੱਚ ਵਾਲੇ ਗਿਆਨ ਦੇ ਰਸਤੇ ਤੋਰਦਾ ਹੈ ਅਤੇ ਆਪ ਵੀ ਤੁਰਦਾ ਹੈ। ਵਕਤ ਆਉਣ ਤੇ ਸੱਚਾ ਧਰਮ ਪਰਚਾਰਕ ਅਤੇ ਧਾਰਮਿਕ ਆਗੂ ਰਾਜਸੱਤਾ ਦੀ ਥਾਂ ਮੌਤ ਨੂੰ ਵੀ ਸਵੀਕਾਰ ਕਰ ਲੈਂਦਾਂ ਹੈ ਕਿਉਂਕਿ ਸੱਚ ਦਾ ਰਾਹੀ ਝੂਠੀ ਰਾਜਸੱਤਾ ਦੀ ਸਿਆਸਤ ਦਾ ਕਦੇ ਗੁਲਾਮ ਹੋ ਹੀ ਨਹੀਂ ਸਕਦਾ । ਵਰਤਮਾਨ ਸਮਾਜ ਦਾ ਗਿਰਾਵਟ ਵੱਲ ਜਾਣਾਂ ਵੀ ਸੱਚੇ ਧਾਰਮਿਕ ਆਗੂਆਂ ਦੀ ਘਾਟ ਦੇ ਕਾਰਨ ਹੀ ਹੈ।