ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ
ਸੱਚ ਕਿਧਰੇ ਦੂਰ ਰਹਿ ਗਿਆ ਇੱਥੇ ਝੂਠ ਬੋਲਦੇ ਕਾਜੀ
ਨਾਂ ਤੇਰੇ ਤੇ ਬਾਬਾ ਸਜ ਗਈਆਂ ਦੁਕਾਨਾਂ ਠੱਗਣ ਲਈ
ਪਾਪ ਕਮਾਉਂਦੇ ਰੱਜ ਰੱਜ ਕੇ ਪਰ ਸੱਚ ਤੋਂ ਭੱਜਣ ਲਈ
ਬੇਈਮਾਨੀ ਵਿੱਚ ਬੁੱਕਲ ਦੇ ਬਾਹਰ ਸੱਚ ਦੇ ਬਣਦੇ ਗਾਜੀ
ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ
ਤੁਸੀਂ ਆਖਿਆਂ ਬਾਬਾ ਜੀ ਸਭ ਦੇ ਹੈ ਅੰਦਰ ਹੈ ਮੰਦਰ
ਅਸੀਂ ਬਾਹਰ ਬਣਾ ਲਏ ਨੇ ਤੇਰੇ ਨਾਂ ਤੇ ਕਈ ਹਰੀਮੰਦਰ
ਈਹਾਂ ਹੋਵੇ ਤੁਸੀਂ ਦੱਸਿਆ ਅਸ਼ੀ ਕਿਤੇ ਹੋਰ ਜਾਣ ਨੂੰ ਰਾਜੀ
ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ
ਤੇਰੀ ਬਾਣੀ ਪੜਦੇ ਨਹੀਂ ਸਾਰੀਏ ਟੇਕ ਮਾਇਆ ਦੇ ਮੱਥੇ
ਤੇਰੀ ਬਾਣੀ ਨੂੰ ਛੱਡਕੇ ਚੜੀਏ ਬਨਾਰਸ ਦੇ ਠੱਗਾਂ ਦੇ ਹੱਥੇ
ਕਿਰਦਾਰ ਦੇ ਕਾਜੀ ਨਾਂ ਅਸੀ ਗੁਫਤਾਰ ਦੇ ਬਣਗੇ ਗਾਜੀ
ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ
ਅਸ਼ੀਂ ਸਿੱਖ ਨਾਂ ਸਿੱਖਣ ਦੇ ਥੋਡੇ ਤੋਂ ਵੱਡੇ ਅਸੀਂ ਬਣੀਏ
ਗੱਲ ਆਪਣੀ ਕਰ ਕਰਕੇ ਜਾਲ ਤੁਹਾਡੇ ਨਾਂ ਦਾ ਤਣੀਏ
ਅਸੀਂ ਖਾਣਾਂ ਸਿੱਖ ਗਏ ਹਾਂ ਮੋੜੀਏ ਨਾਂ ਕਿਸੇ ਦੀ ਭਾਜੀ
ਅੱਜ ਬਾਬਾ ਨਾਨਕ ਜੀ ਤੇਰਾ ਪੰਥ ਹਾਰ ਗਿਆ ਬਾਜੀ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

No comments:
Post a Comment