Sunday, 9 February 2014

ਗੋਲਕ ਗੁਰੂ ਦੀ ਹੁੰਦੀ ਸਦਾ ਹੀ ਮੁੱਖ ਗਰੀਬਾਂ ਦਾ

ਗਿਆਨ ਧਰਮ ਹੈ ਹੁੰਦਾਂ ਆਖਿਆ ਸਦਾ ਫਕੀਰਾਂ ਨੇ
                ਸੱਚ ਨੂੰ ਸਦਾ ਮਾਰਿਆ ਹੈ ਰਾਜਸੱਤਾ ਦੇ ਤੀਰਾਂ ਨੇਂ
ਰਾਜੇ ਆਖਣ ਧਰਮ ਸਦਾ ਹੀ ਲੋਕਾਂ ਦੇ ਇਕੱਠਾਂ ਨੂੰ
              ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।

ਧਰਮ ਸਥਾਂਨ ਹਮੇਸਾਂ ਵੰਡਦਾ ਗਿਆਨ ਹੈ
                              ਜਿੱਥੇ ਬੋਲਣ ਝੂਠ ਉੱਥੇ ਵਸੈ ਸੈਤਾਨ ਹੈ।
ਧਰਮੀ ਬੰਦਾਂ ਹੀ ਸਹੈ ਰਾਜਸੱਤਾ ਦੀਆਂ ਸੱਟਾਂ ਨੂੰ।
                      ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।

ਝੂਠ ਧਰਮ ਨਹੀਂ ਹੁੰਦਾਂ ਆਖਿਆ ਭਗਤ ਕਬੀਰ ਨੇ
                       ਸੱਚੇ ਹੀ ਸੂਲੀ ਚੜਦੇ ਸੱਚ ਲਈ ਸਦਾ ਅਖੀਰ ਨੇਂ।
 ਨਾਂ ਅੱਗ ਲੁਕਾਉਣੀ ਆਉਂਦੀ ਸੁੱਕੇ ਹੋਏ ਕੱਖਾਂ ਨੂੰ ।
                        ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।

ਗੋਲਕ ਗੁਰੂ ਦੀ ਹੁੰਦੀ ਸਦਾ ਹੀ ਮੁੱਖ ਗਰੀਬਾਂ ਦਾ
                     ਚੰਗੇ ਮੰਦੇ ਵਕਤ ਹੈ ਹੁੰਦਾਂ ਖੇਲ ਨਸੀਬਾਂ ਦਾ
ਛੱਡੋ ਲੋਹੇ ਦੀ ਗੋਲਕ ਮੰਨਕੇ ਗੁਰੂ ਦੀਆਂ ਮੱਤਾਂ ਨੂੰ
                ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।

ਧਰਮ ਸਥਾਨ ਤੋਂ ਸਦਾ ਸੱਚ ਦੀ ਤੁਰੇ ਕਹਾਣੀ ਜੀ
                                ਗਿਆਨ ਵਿਹੂਣਿਆਂ  ਕੋਲੇ ਹੁੰਦੀ ਮਾਇਆ ਰਾਣੀ ਜੀ
 ਮਾਇਆ ਖਾਣੇ ਦੇਣ ਸਿੰਘੇਕਿਆ  ਝੂਠੀਆਂ ਮੱਤਾਂ ਨੂੰ
                   ਧਰਮ ਸਥਾਨ ਨਾਂ ਸਮਝਿਉ ਆਮਦਨ ਦੀਆਂ ਹੱਟਾਂ ਨੂੰ।
 ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

No comments: