Friday 30 December 2011

ਪੰਜਾਬੀਉ ਤੁਹਾਡਾ ਤਾਂ ਅੱਲਾ ਹੀ ਬੇਲੀ ।

ਪੰਜਾਬੀਉ ਤੁਹਾਡਾ ਤਾਂ ਅੱਲਾ ਹੀ ਬੇਲੀ । ਗੁਰਚਰਨ ਪੱਖੋਕਲਾਂ 9417727245
ਪੰਜਾਬੀ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ ਅਤੇ ਖੇਤੀ ਦੀ ਵੱਟਤ ਹੀ ਸਮੁੱਚੇ ਪੰਜਾਬ ਦੇ ਅਰਥਚਾਰੇ ਨੀਂਹ ਰੱਖਦੀ ਹੈ। ਖੇਤੀ ਵੱਟਤ ਹੀ ਪੰਜਾਬ ਦੇ ਬਾਕੀ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾਉਂਦੀ ਹੈ।ਪੌਣੇ ਤਿੰਨ ਕਰੋੜ ਪੰਜਾਬੀਆਂ ਵਿੱਚੋਂ ਲੱਗਭੱਗ ਢਾਈ ਕਰੋੜ ਪੰਜਾਬੀ ਜਿੰਨਾਂ ਵਿੱਚ ਦੁਕਾਨਦਾਰ ਮਜਦੂਰ ਵਰਗ ਆਦਿ ਦਾ 90 % ਹਿੱਸਾ ਇਸ ਖੇਤੀੂ ਦੇ ਕਾਰਨ ਹੀ ਰੋਜਗਾਰ ਅਤੇ ਆਮਦਨ ਕਰ ਪਾਉਂਦਾਂ ਹੈ। ਬਾਕੀ ਬਚਦੇ ਪੱਚੀ ਲੱਖ ਅਮੀਰ ਲੋਕ ਤਾਂ ਇਸ ਮੂਲ ਵੱਟਤ ਨੂੰ ਸਿਰਫ ਲੁੱਟਣ ਦੇ ਹੀ ਭਾਈਵਾਲ ਹਨ ਜਿੰਨਾਂ ਵਿੱਚ ਸਮੁੱਚਾ ਮੁਲਾਜਮ ਵਰਗ ,ਰਾਜਨੀਤਕ, ਉਦਯੋਗਪਤੀ ਲੋਕ ਆ ਜਾਂਦੇ ਹਨ।ਪੰਜਾਬ ਦੀ ਖੇਤੀ ਵੱਟਤ ਲੱਗਭੱਗ 75000 ਕਰੋੜ ਸਲਾਨਾ ਹੈ ਜਦੋਂਕਿ ਪੰਜਾਬ ਸਰਕਾਰ ਦਾ ਬੱਜਟ 30000 ਕਰੋੜ ਤੋਂ ਉੱਪਰ ਹੈ । ਪੰਜਾਬ ਦੀ ਖੇਤੀ ਤੋਂ 10000 ਕਰੋੜ ਦਾ ਟੈਕਸ ਸਿੱਧੇ ਤੌਰ ਤੇ ਉਗਰਾਹ ਲਿਆ ਜਾਂਦਾਂ ਹੈ ਅਤੇ 10000 ਕਰੋੜ ਅਸਿੱਧੇ ਤੌਰ ਤੇ ।ਸੋ ਪੰਜਾਬ ਦੇ ਸਮੁੱਚੇ ਬਜਟ ਦਾ 70% ਤੋਂ ਉੱਪਰ ਹਿੱਸੇ ਨੂੰ ਮੂਲ ਰੂਪ ਵਿੱਚ ਖੇਤੀਬਾੜੀ ਕਰਨ ਵਾਲੇ ਕਿਸਾਨ ਦੀ ਹੀ ਮੇਹਰਬਾਨੀ ਨਾਲ ਭਰਿਆ ਜ ਦੁਖਾਤ ੋਿੲਹ ਹੈ ਕਿ ਕਿਸਾਨ ਤੋਂ ਆਮਦਨ ਇਕੱਠੀ ਕਰਕੇ ਜੁੱਤੀੂਆਂ ਵੀ ਕਿਸਾਨ ਨੂੰ ਹੀ ਮਾਰੀਆਂ ਜਾਂਦੀਆਂ ਹਨ।ਪੰਜਾਬ ਦੇ ਅਰਥਚਾਰੇ ਨੂੰ ਖੜਾ ਕਰਨ ਵਾਲਾ ਕਿਸਾਨ ਅਤਿ ਗਰੀਬੀ ਵਿੱਚ ਦਿਨ ਕੱਟਦਾ ਹੈ।ਸਰਕਾਰਾਂ ਭਾਵੇਂ ਆਮ ਵਿਅਕਤੀ ਦੀ ਆਮਦਨ 42000 ਸਲਾਨਾ ਤੋ 46000 ਰੁਪਏ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਜੇ ਪੰਜਾਬ ਢਾਈ ਕਰੋੜ ਲੋਕਾਂ ਕੋਲ ਕੁੱਲ ਵੱਟਤ ਹੀ 75000 ਕਰੋੜ ਹੈ ਤਦ ਇਸ ਨੂੰ ਢਾਈ ਉੱਪਰ ਵੰਡ ਲਵੋ 30000 ਰੁਪਏ ਸਲਾਨਾ ਵੀ ਨਹੀਂ ਬਣਦੇ। ਇਸ ਵੱਟਤ ਵਿੱਚੋਂ ਟੈਕਸਾਂ ਦੇ ਰੂਪ ਵਿੱਚ ਹੀ 20000 ਕਰੋੜ ਸਲਾਨਾ ਸਰਕਾਰੀ ਖਜਾਨੇ ਵਿੱਚ ਚਲੇ ਜਾਂਦੇ ਹਨ ਫਿਰ ਪਿੱੱਛੇ ਬਚੇ 55000 ਕਰੋੜ ਦੇ ਹਿਸਾਬ ਤਾਂ 20000 ਰੁਪਏ ਸਲਾਨਾ ਆਮਦਨ ਹੈ ਇੱਕ ਆਮ ਪੰਜਾਬੀ ਦੀ।ਜਦ ਵੀ ਤੁਸੀਂ ਆਮ ਪੰਜਾਬੀ ਭਾਵੇਂ ਉਹ ਕਿਸਾਨ ਹੋਵੇ ਮਜਦੂਰ ਹੋਵੇ ਜਾਂ ਛੋਟਾ ਦੁਕਾਨਦਾਰ ਜਦ ਉਸਦੇ ਮੱਥੇ ਤੇ ਪਏ ਵੱਟ ਉਸਦੀ ਅਸਲ ਸਥਿਤੀ ਦੱਸ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਪਰਿਵਾਰ ਚਲਾਉਣੇਂ ਔਖੇ ਹੋਏ ਪਏ ਹਨ।ਸਰਕਾਰਾਂ ਦੇ ਅੰਕੜੇ ਸਹੀ ਨਹੀਂ ਹੁੰਦੇ ਇਹਨਾਂ ਨੂੰ ਬਣਾਉਣ ਵਾਲੀ ਸਰਕਾਰੀ ਮੁਲਾਜਮ ਜਾਤ ਦਾ 90% ਹਿੱਸਾ ਜਾਲਮ ਲੁਟੇਰਾ ਅਤੇ ਬੇਈਮਾਨ ਬਣ ਚੁੱਕਿਆ ਹੈ।ਗੁਰੂਨਾਨਕ ਜੀ ਦੇ ਕਹਿਣ ਵਾਂਗ ਇਹ ਲੋਕ ਤਾਂ ਪਾਪ ਦੀ ਕਮਾਈ ਤੇ ਟੇਕ ਰੱਖਕੇ ਮਾਇਆ ਇਕੱਠੀ ਕਰ ਰਹੇ ਹਨ। ਇਨਸਾਫ ਅਤੇ ਫੈਸਲਿਆਂ ਦੀਆਂ ਫਾਈਲਾਂ ਇਹਨਾਂ ਸਮੁੱਚੇ ਮੁਲਾਜਮਾਂ ਦੇ ਕੋਲ ਹਨ ਜੋ ਗਰੀਬ ਨੂੰ ਵੀ ਨਹੀਂ ਬਖਸਦੀਆਂ।ਆਮ ਸਰਕਾਰੀ ਮੁਲਾਜਮ ਭਾਵੇਂ ਉਹ ਚੌਥਾ ਦਰਜਾ ਵੀ ਕਿਉਂ ਨਾਂ ਹੋਵੇ ਤਨਖਾਹ ਤੋਂ ਬਿਨਾਂ ਰਿਸਵਤ ਲਈ ਹਮੇਸਾਂ ਮੂੰਹ ਟੱਡੀ ਰੱਖਦਾ ਹੈ। ਉੱਪਰਲੇ ਦਰਜੇ ਦੇ ਮੁਲਾਜਮਾਂ ਦੀ ਰਿਸਵਤ ਵੀ ਵੀ ਨੀਵੇਂ ਦਰਜੇ ਦੇ ਮੁਲਾਜਮ ਖੁਦ ਇਕੱਠੀ ਕਰਕੇ ਦੇਣ ਵਿੱਚ ਫਖਰ ਮਹਿਸ਼ੂਸ ਕਰਦੇ ਹਨ । ਇਹੋ ਜਿਹੇ ਭ੍ਰਿਸਟ ਟੋਲੇ ਤੋਂ ਆਮ ਬੰਦਾਂ ਕਿਵੇਂ ਵੀ ਬਚ ਨਹੀਂ ਸਕਦਾ । ਇਮਾਨਦਾਰੀ ਦੀ ਸੋਚ ਰੱਖਣ ਵਾਲਾ 10% ਮੁਲਾਜਮ ਵਰਗ ਮਜਬੂਰ ਹੋਇਆ ਇਸ ਲੁੱਟ ਨੂੰ ਦੇਖਣ ਲਈ ਮਜਬੂਰ ਹੈ।
ਪੰਜਾਬ ਦੇ ਬੱਜਟ ਦੇ 33000 ਕਰੋੜ ਦਾ ਅੱਧ ਤੌਂ ਵੱਧ ਤਾਂ ਤਿੰਨ ਕੁ ਲੱਖ ਮੁਲਾਜਮ ਹੀ ਤਨਖਾਹਾਂ ਦੇ ਰੂਪ ਵਿੱਚ ਲੈ ਜਾਂਦੇ ਹਨ ਬਾਕੀ ਬਚਦੀ ਰਕਮ ਵਿੱਚੋਂ 8000 ਕਰੋੜ ਦੇ ਲੱਗਭੱਗ ਸਰਕਾਰ ਵੱਲੋਂ ਲਏ ਕਰਜੇ ਦੇ ਵਿਆਜ ਅਤੇ ਮੂਲ਼ ਨੂੰ ਮੋੜਨ ਵਿੱਚ ਚਲਾ ਜਾਂਦਾਂ ਹੈ। ਸੋ ਇਸ ਤਰਾਂ ਦੇ ਹਲਾਤਾਂ ਵਿੱਚ ਵਿਕਾਸ ਲਈ ਬਹੁਤ ਹੀ ਸੀਮਤ ਰਕਮ ਬੱਚਦੀ ਹੈ ਜਿਸ ਤੋਂ ਸਬਸਿਡੀਆਂ ਦਾ ਪੇਟ ਪੂਰਨ ਤੋਂ ਬਾਦ ਭ੍ਰਿਸਟ ਠੇਕੇਦਾਰਾਂ ਨੇ ਵੀ ਕਮਾਈ ਕਰਨੀ ਹੁੰਦੀ ਹੈ ਤਾ ਕਿ ਉਹਨਾਂ ਦੇ ਕਾਲੇ ਧਨ ਵਾਲੇ ਖਾਤੇ ਵੀ ਵੱਡੇ ਹੁੰਦੇ ਰਹਿਣ। ਸਰਕਾਰਾਂ ਬਣਾਉਣ ਵਾਲਾ ਉਦਯੋਗਪਤੀ ਵਰਗ ਦਾ ਹਿੱਸਾ ਵੀ ਇਸ ਬਜਟ ਵਿੱਚੋਂ ਹੀ ਕੱਢਣਾਂ ਹੁੰਦਾਂ ਹੈ ਤਾਂ ਕਿ ਅਗਲੀ ਇਲੈਕਸਨ ਲਈ ਉਹਨਾਂ ਤੋਂ ਹੋਰ ਚੋਣ ਫੰਡ ਲਿਆ ਜਾ ਸਕੇ। ਸੋ ਇਹੋ ਜਿਹੇ ਹਾਲਤਾਂ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਵਿਕਾਸ ਲਈ ਕੋਈ ਪੈਸਾ ਹੀ ਨਹੀਂ ਬੱਚਦਾ । ਜੋ ਅਖੌਤੀ ਵਿਕਾਸ ਦਿਖਾਇਆਂ ਜਾ ਰਿਹਾ ਹੈ ਇਹ ਸਾਰੇ ਦਾ ਸਾਰਾ ਨਵੇਂ ਚੁੱਕੇ ਕਰਜਿਆਂ ਰਾਂਹੀਂ ਹੁੰਦਾਂ ਹੈ। ਹਰ ਸਾਲ ਜੋ 4000 ਕਰੋੜ ਘਾਟੇ ਦਾ ਬਜਟ ਬਣਾਇਆ ਜਾਂਦਾ ਹੈ ਇਸ ਦਾ ਵੱਡਾ ਹਿੱਸਾ ਪੂਰਨ ਲਈ ਨਵੇਂ ਕਰਜੇ ਲੈਕੇ ਪੂਰਾ ਕੀਤਾ ਜਾਂਦਾਂ ਹੈ। ਪਿੱਛਲੇ 10 ਸਾਲਾਂ ਵਿੱਚ ਕਾਂਗਰਸੀ ਅਤੇ ਅਕਾਲੀ ਸਰਕਾਰ ਨੇ ਹਰ ਸਾਲ ਲੱਗਭੱਗ 4000 ਕਰੋੜ ਸਲਾਨਾ ਕਰਜੇ ਚੁੱਕੇ ਹਨ ਜਿਸ ਨਾਲ ਇਸ ਵਕਤ ਪੰਜਾਬ ਸਰਕਾਰ ਸਿਰ 80000 ਕਰੋੜ ਦਾ ਕਰਜਾ ਹੋ ਚੁੱਕਿਆ ਹੈ। ਹੋਰ ਕਾਰਪੋਰੇਸਨਾਂ ਜਿਵੇਂ ਬਿਜਲੀ ਬੋਰਡ ਆਦਿ ਸਿਰ ਵੀ 25000 ਕਰੋੜ ਤੋਂ ਵੱਧ ਦਾ ਕਰਜਾ ਹੈ। ਇਹ ਸਾਰਾ ਆਮ ਲੋਕਾਂ ਤੋਂ ਹੀ ਭਰਿਆ ਜਾਣਾਂ ਹੈ। ਕੀ ਅਣਖੀ ਪੰਜਾਬ ਅਤੇ ਕਿਰਤੀ ਪੰਜਾਬ ਸਿਰ ਕਰਜਾ ਹੋਣਾਂ ਚਾਹੀਦਾ ਹੈ ? ਜੇ ਪੰਜਾਬ ਵਰਗੀ ਗੈਰ ਉਦਯੋਗਿਕ ਇਲਾਕੇ ਵੀ ਕਰਜਾ ਚੁੱਕਣ ਲੱਗ ਪਵੇ ਫਿਰ ਇਸਦਾ ਭਵਿੱਖ ਹਨੇਰੇ ਵਾਲਾ ਹੀ ਹੋਵੇਗਾ । ਪੰਜਾਬ ਨਕਦੀ ਪੈਦਾ ਕਰਨ ਵਾਲਾ ਖੇਤੀਬਾੜੀ ਅਧਾਰਤ ਸੂਬਾ ਹੈ । ਪੰਜਾਬ ਦੀ ਖੇਤੀਬਾੜੀ ਕੋਲ ਸੰਸਾਰ ਵਿੱਚ ਸਭ ਤੋਂ ਜਿਆਦਾ ਪੈਦਾਵਾਰ ਪੈਦਾ ਕਰਨ ਵਾਲਾ ਇਲਾਕਾ ਹੈ। ਪੰਜਾਬ ਦੇ ਕਿਸਾਨ ਨੇ 2% ਗਿਣਤੀ ਅਤੇ 1|5 % ਇਲਾਕਾ ਹੋਣ ਦੇ ਬਾਵਜੂਦ ਭਾਰਤ ਦੇ 50% ਅੰਨ ਜਰੂਰਤਾਂ ਨੂੰ ਪੂਰਾ ਕਰਕੇ ਇੱਕ ਇਨਕਲਾਬ ਕਰ ਦਿੱਤਾ ਹੈ ਪਰ ਸਾਡੀ ਸੂਬਾ ਸਰਕਾਰ ਨੇ ਪੰਜਾਬੀਂ ਕਿਸਾਨ ਦੀ ਕਮਾਈ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ ਕਿਉਂਕਿ ਪੰਜਾਬ ਦੇ ਨੇਤਾਵਾਂ ਨੇ ਪੰਜਾਬ ਦੇ ਕੌਮੀ ਹਿੱਤਾਂ ਨੂੰ ਛੱਡਕੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਹੈ।ਇਹਨਾਂ ਰਾਜਨੀਤਕਾਂ ਨੇ ਆਪਣੇ ਖੇਤੀਬਾੜੀ ਦੇ ਫਾਰਮ ਪੰਜਾਬ ਦੀ ਸੋਨਾਂ ਪੈਦਾ ਕਰਨ ਵਾਲੀ ਧਰਤੀ ਦੀ ਥਾਂ ਹਰਿਆਣਾਂ ਅਤੇ ਹਿਮਾਚਲ ਵਿੱਚ ਬਣਾਏ ਹਨ ਕਿਉਂ ? ਇਹ ਹੀ ਇੱਕ ਕਾਰਨ ਹੈ ਕਿ ਪੰਜਾਬ ਦੇ ਹਿੱਤ ਅੱਜ ਵੀ ਹਰਿਆਣਾਂ ਅਤੇ ਹਿਮਾਚਲ ਜਾਂ ਦਿੱਲੀ ਕੋਲ ਗਿਰਵੀ ਰੱਖੇ ਪਏ ਹਨ। ਹਿਮਾਚਲ ਅਤੇ ਹਰਿਆਣਾਂ ਨੂੰ ਆਪਣੇ ਭਾਈ ਕਹਿਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਹ ਸੂਬੇ ਪੰਜਾਬ ਦੇ ਸਰੀਕ ਹਨ ਭਾਈ ਨਹੀਂ। ਹਾਂ ਇਹ ਪੰਜਾਬ ਦੇ ਕੁੱਝ ਰਾਜਨੀਤਕਾਂ ਦੇ ਰਿਸਤੇਦਾਰਾਂ ਦੇ ਸੂਬੇ ਜਰੂਰ ਹਨ ਜਿਸ ਕਾਰਨ ਪੰਜਾਂਬ ਦੇ ਹਿੱਤ ਇਹਨਾਂ ਨਾਲ ਜੋੜ ਕੇ ਦਿਖਾਏ ਜਾ ਰਹੇ ਹਨ।ਇਹ ਗੁਆਂਢੀ ਸੂਬੇ ਵਿਕਾਸ ਕਰਨ ਜੀ ਸਦਕੇ ਪਰ ਆਪਣੇਂ ਦਮ ਤੇ ਕਰਨ । ਪੰਜਾਂਬ ਨੂੰ ਪਾਣੀ ਤੋਂ ਬਣਾਈ ਜਾ ਰਹੀ ਬਿਜਲੀ ਮੁੱਲ ਵੇਚਣ ਵਾਲੇ ਪੰਜਾਬ ਨੂੰ ਆਉਣ ਵਾਲੀ ਹਰ ਵਸਤੂ ਤੇ ਟੈਕਸ ਉਗਰਾਹੁਣ ਵਾਲੇ ਪੰਜਾਂਬ ਦਾ ਪਾਣੀ ਮੁਫਤ ਕਿਉਂ ਲਈ ਜਾ ਰਹੇ ਹਨ ਸਭ ਸਾਡੇ ਰਾਜਨੀਤਕਾਂ ਦੀ ਮਿਲੀ ਭੁਗਤ ਕਾਰਨ ਹੈ। ਜਿਸ ਦਿਨ ਤੱਕ ਪੰਜਾਬ ਦੇ ਆਗੂ ਆਪਣੇ ਸੂਬਾਈ ਅਤੇ ਲੋਕ ਹਿੱਤਾਂ ਨੂੰ ਪਹਿਲ ਨਹੀਂ ਦੇਣਗੇ ਪੰਜਾਂਬ ਇਸ ਤਰਾਂ ਹੀ ਲੁੱਟਿਆ ਜਾਂਦਾਂ ਰਹੇਗਾ। ਪੰਜਾਬ ਦੇ ਅਰਥਚਾਰੇ ਦੀ ਨੀਂਹ ਕਿਸਾਨ ਵਰਗ ਦੀ ਜਦ ਤੱਕ ਅਣਦੇਖੀ ਕੀਤੀ ਜਾਂਦੀਂ ਰਹੇਗੀ ਪੰਜਾਬ ਪਛੜਦਾ ਹੀ ਚਲਾ ਜਾਵੇਗਾ।

Thursday 22 December 2011

ਸਰਕਾਰੀ ਲੇਖਕ ਅਤੇ ਗਰੀਬ ਲੋਕ

ਜਦੋਂ ਅੱਜ ਦੇ ਸਮਾਜ ਦੀ ਗਿਰਾਵਟ ਵੱਲ ਨਜਰ ਮਾਰੋਗੇ ਤਦ ਇੰਨਾਂ ਕੁੱਝ ਦੇਖਣ ਨੂੰ ਮਿਲੇਗਾ ਕਿ ਮਨੁੱਖ ਦੇ ਮਨੁੱਖ ਹੋਣ ਤੇ ਹੀ ਸੱਕ ਹੋਣ ਲੱਗਦਾ ਹੈ। ਧੱਕੇ ਨਾਲ ਸੱਭਿਅਕ ਅਖਵਾਉਣ ਵਾਲੇ ਸਮਾਜ ਵਿੱਚ ਇੰਨਾਂ ਨਿਘਾਰ ਹੈ ਕਿ ਤੋਬਾ ਤੋਬਾ। ਸਭ ਤੋਂ ਪਹਿਲਾਂ ਮਨੁੱਖੀ ਜਾਨਾਂ ਬਚਾਉਣ ਵਾਲੇ ਉੱਚ ਸਿੱਖਿਆ ਵਾਲੇ ਡਾਕਟਰ ਲੋਕਾਂ ਵੱਲ ਨਿਗਾਹ ਮਾਰੋ ਕਿ ਕਿੰਨਾਂ ਕੁ ਧਰਮ ਹੈ ਇਹਨਾਂ ਵਿੱਚ ਇਨਸਾਨੀਅਤ ਪਰਤੀ।ਕੁੱਖ ਦੇ ਵਿੱਚ ਪਲਣ ਵਾਲੇ ਮਾਸੂਮ ਭਰੂਣ ਨੂੰ ਆਧੁਨਿਕ ਬਰੀਕ ਹਥਿਆਰਾਂ ਨਾਲ ਕੁਤਰ ਕੁਤਰ ਕੇ ਲਹੂ ਲੁਹਾਣ ,ਤੜਫਦੇ ਬੱਚਿਆਂ ਨੂੰ ਕੁੱਝ ਪੈਸਿਆਂ ਲਈ ਜਿਉਂਦਿਆਂ ਨੂੰ ਮੌਤ ਦੇ ਦਿੰਦੇ ਹਨ। ਕੀਮਤ ਹਜਾਰ ਦੋ ਹਜਾਰ ਸਿਰਫ ਇਹਨਾਂ ਨਾਲੋਂ ਤਾਂ ਕਾਤਲ ਲੁਟਰੇ ਵੀ ਇੰਨਾਂ ਸਸਤਾ ਸੌਦਾ ਕਰਕੇ ਕਤਲ ਨਹੀਂ ਕਰਦੇ।ਕਿਸੇ ਹਾਦਸੇ ਵਿੱਚ ਜਖਮੀ ਹੋਏ ਵਿਅਕਤੀ ਨੂੰ ਉਨਾਂ ਚਿਰ ਨਹੀਂ ਦੇਖਦੇ ਜਿੰਨਾਂ ਚਿਰ ਅਡਵਾਂਸ ਪੇਮੈਂਟ ਦੀਆਂ ਰਸੀਦ ਨਹੀਂ ਕਟਵਾ ਲਈ ਜਾਂਦੀ।ਗਰੀਬ ਤਾਂ ਇਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦੀ ਰਿਸੈਪਸਨ ਤੇ ਬੈਠਣ ਵਾਲੇ ਜਿੰਨਾਂ ਚਿਰ ਐਡਵਾਂਸ ਵਸੂਲੀ ਦੀ ਰਸੀਦ ਨਹੀਂ ਕੱਟਦੇ ਤਦ ਤੱਕ ਮਰੀਜ ਦਿਖਾਉਣ ਦਾ ਨੰਬਰ ਹੀ ਨਹੀਂ ਮਿਲਦਾ।ਇਹੋ ਜਿਹੇ ਪੜੇ ਲਿਖੇ ਡਾਕਟਰਾਂ ਨਾਲੋਂ ਉਹ ਵੈਦ ਲੱਖ ਦਰਜੇ ਬਿਹਤਰ ਸਨ ਜਿੰਹਨਾਂ ਕੋਲ ਸਭ ਤੋਂ ਪਹਿਲਾਂ ਮਨੁੱਖੀ ਸੰਵੇਦਨਾਂ ਹੁੰਦੀ ਸੀ ਜੋ ਅੱਜ ਕਲ ਸਰਕਾਰਾਂ ਦੀ ਪੁਸਤ ਪਨਾਹੀ ਥੱਲੇ ਅਣਰਜਿਸਟਰਡ ਹੋਣ ਦਾ ਲਕਬ ਦੇਕੇ ਮੁਜਰਮ ਗਰਦਾਨ ਦਿੱਤੇ ਗਏ ਹਨ।ਅੱਜ ਦੇ ਡਾਕਟਰਾਂ ਕੋਲ ਭਾਵੇਂ ਲੱਖ ਸਰਟੀਫਿਕੇਟ ਹੋਣ ਪਰ ਨਬਜ ਦੇਖਕੇ ਬਿਮਾਰੀ ਦੱਸਣ ਦੀ ਜੁਗਤ ਹਾਸਲ ਨਹੀਂ। ਵੱਡੀ ਗਿਣਤੀ ਵਿੱਚ ਅਮੀਰ ਘਰਾਂ ਦੇ ਬੱਚਿਆਂ ਨੇ ਡੋਨੇਸਨਾਂ ,ਸਿਫਾਰਸਾਂ ,ਰੁਪਏ ਦੇ ਜੋਰ ਨਾਲ ਮੈਡੀਕਲ ਕਾਲਜਾਂ ਦੇ ਸਰਟੀਫਿਕੇਟ ਲੈਕੇ ਪੈਸੇ ਕਮਾਉਣ ਦਾ ਕਿੱਤਾ ਚੁਣਿਆ ਹੁੰਦਾਂ ਹੈ। ਇਹਨਾਂ ਲਈ ਜਿੰਦਗੀ ਬਚਾਉਣਾਂ ਪਰਮੁੱਖ ਨਹੀ ਪੈਸਾ ਬਣਾਉਣਾਂ ਹੀ ਪਰਮੁੱਖ ਉਦੇਸ ਹੁੰਦਾਂ ਹੈ।ਆਮ ਸਧਾਰਣ ਬਿਮਾਰੀਆਂ ਵਿੱਚ ਵੀ ਮਹਿੰਗੇ ਮਹਿੰਗੇ ਟੈਸਟ ਕਰਵਾ ਦੇਣਾਂ ਇਹਨਾਂ ਲਈ ਸਧਾਰਣ ਵਰਤਾਰਾ ਹੈ।
ਸਾਡੇ ਸਮਾਜ ਦਾ ਲੋਕ ਸੇਵਕ ਦਾ ਦਰਜਾ ਪਰਾਪਤ ਸਰਕਾਰੀ ਮੁਲਾਜਮਾਂ ਦੀ ਗੱਲ ਕਰਨ ਸਮੇਂ ਕੀ ਕਿਹਾ ਜਾਵੇ ਇਹਨਾਂ ਬਾਰੇ ਪੁੱਛੋ ਕੁੱਝ ਨਾਂ। ਇਸ ਵਰਗ ਵਿੱਚੋਂ ਜਨਮਿਆ ਅਖੌਤੀ ਸਮਾਜ ਸੇਵਕ ਅਤੇ ਲੇਖਕ ਵਰਗ ਜਦ ਸਮਾਜ ਨੂੰ ਉਪਦੇਸ ਕਰਦਾ ਹੈ ਤਦ ਭੁੱਲ ਜਾਂਦਾਂ ਹੈ ਕਿ ਇਸ ਅਫਸਰਸਾਹੀ ਨੇ ਲੋਕਾਂ ਦਾ ਜਿਉਣਾਂ ਦੁੱਭਰ ਕਰ ਦਿੱਤਾ ਹੈ। ਭਾਰਤ ਦੇਸ ਦੇ ਅੱਸੀ ਕਰੋੜ ਤੋਂ ਵੱਧ ਲੋਕ ਜਦ 26 ਰੁਪਏ ਰੋਜਾਨਾਂ ਨਾਲ ਗੁਜਾਰਾ ਕਰਦੇ ਹਨ ਤਦ ਇਸ ਵਰਗ ਦਾ ਚੌਥਾ ਦਰਜਾ ਲੋਕ ਸੇਵਕ ਵੀ ਦੋ ਸੌ ਰੁਪਏ ਰੋਜਾਨਾ ਤੋਂ ਤਨਖਾਹ ਸੁਰੂ ਕਰਕੇ ਦੋ ਹਜਾਰ ਰੋਜਾਨਾਂ ਤੇ ਰਿਟਾਇਰ ਹੁੰਦਾਂ ਹੈ। ਪਹਿਲੇ ਦੂਜੇ ਦਰਜੇ ਵਾਲੇ ਲੋਕ ਸੇਵਕ ਤਾਂ ਲੋਕ ਸੇਵਾ ਸੁਰੂ ਹੀ ਇੱਕ ਹਜਾਰ ਜਾਂ ਇਸ ਤੋਂ ਵੀ ਵੱਧ ਤੋਂ ਕਰਦੇ ਹਨ। ਰਿਟਾਇਰ ਹੋਣ ਸਮੇਂ ਦੋ ਹਜਾਰ ਰੋਜਾਨਾ ਅਤੇ ਕਰੋੜਾਂ ਦੀ ਬਲੈਕ ਮਨੀ ਹੁੰਦੀ ਹੈ ਇਹਨਾਂ ਕੋਲ। ਜਿਸ ਸਮਾਜ ਕੋਲ ਇਹੋ ਜਿਹੇ ਲੋਕ ਸੇਵਕ ਹੋਣਗੇ ਉਸ ਸਮਾਜ ਦਾ ਰੱਬ ਹੀ ਰਾਖਾ ਹੈ। ਦੇਸ ਦੇ ਬਜਟ ਦਾ ਅੱਧ ਤੌਂ ਵੱਧ ਇਹ ਵਰਗ ਹੀ ਤਨਖਾਹਾਂ ਦੇ ਰੂਪ ਵਿੱਚ ਲੈ ਜਾਂਦਾਂ ਹੈ ਅਤੇ ਬਾਕੀ ਬੱਚਦੇ ਬਜਟ ਦੇਅੱਧ ਨੂੰ ਵੀ ਪੰਜ ਦਵੰਜੀ ਦਾ ਹਿਸਾਬ ਨਾਲ ਪਤਾ ਨਹੀਂ ਕਿੱਥੇ ਅਤੇ ਕਿਵੇਂ ਪਹੁੰਚਾ ਦਿੰਦਾਂ ਹੈ। ਇਹਨਾਂ ਲੋਕ ਸੇਵਕ ਵਰਗਾਂ ਨੇ ਯੂਨੀਅਨਾਂ ਬਣਾਕਿ ਰਾਜਨੀਤਕਾਂ ਨਾਲ ਗਲਵੱਕੜੀ ਪਾਕੇ ਉਹਨਾਂ ਦੇ ਮੋਹਰੇ ਬਣਕਿ ਦੇਸ ਨੂੰ ਬਰਬਾਦ ਕਰਨ ਦਾ ਰਾਹ ਫੜਿਆ ਹੋਇਆ ਹੈ। ਦੇਸ ਦੇ ਆਮ ਲੋਕਾਂ ਲਈ ਬਣੇ ਇਹ ਅਫਸਰ ਲੋਕ ਲੋਕਾਂ ਬਾਰੇ ਘੱਟ ਸੋਚਦੇ ਹਨ ਪਰ ਆਪਣੀਆਂ ਤਨਖਾਹਾਂ ਲਈ ਨਿੱਤ ਦਿਨ ਬਲੈਕ ਮੇਲਿੰਗ ਕਰਦੇ ਹਨ।ਦੇਸ ਦੇ ਰਾਜਨੀਤਕਾਂ ਵਿੱਚ ਇੱਛਾਸਕਤੀ ਅਤੇ ਸੋਚ ਸਕਤੀ ਹੀ ਮਰ ਚੁੱਕੀ ਕਿ ਜੇ ਦੇਸ ਦਾ ਆਮ ਨਾਗਰਿਕ 26 ਰੁਪਏ ਨਾਲ ਗੁਜਾਰਾ ਕਰਦਾ ਹੈ ਤਦ ਅਫਸਰ ਨੂੰ 2600 ਕਿਉਂ ਦਿੱਤਾ ਜਾਵੇ।ਆਮ ਨਾਗਰਿਕ ਨਾਲੋਂ ਦਸ ਗੁਣਾਂ ਤਨਖਾਹ 260 ਰੁਪਏ ਦੇ ਦਿਉ । ਇਹਨਾਂ ਸਰਕਾਰੀ ਕਰਮਚਾਰੀਆਂ ਨੂੰ ਆਮ ਅਮੀਰ ਮੰਨੇ ਗਏ ਵਿਅਕਤੀ ਤੋਂ 100 ਗੁਣਾਂ ਤਨਖਾਹ ਲੈਕੇ ਵੀ ਸਬਰ ਨਹੀਂ ਹੁੰਦਾਂ ਨਿੱਤ ਦਿਨ ਹਰ ਨਵੇਂ ਸਾਲ ਪੇ ਕਮਿਸਨ ਬਣਵਾ ਲੈਦੇ ਹਨ ।ਆਪ ਹੀ ਉਸ ਕਮਿਸਨ ਵਿੱਚ ਸਾਮਲ ਹੋਕੇ ਆਪਣਾਂ ਢਿੱਡ ਭਰਦੇ ਰਹਿੰਦੇ ਹਨ। ਪਰ ਇਹਨਾਂ ਉੱਪਰ ਕੋਈ ਜੁੰਮੇਵਾਰੀ ਨਹੀਂ ਕਿ ਤੁਹਾਡੀਆਂ ਬਣਾਈਆਂ ਨੀਤੀਆਂ ਨੂੰ ਲਾਗੂ ਕਰਨ ਕਰਕੇ ਕਿਸਾਨ ਮਜਦੂਰ ਵਪਾਰੀ ਤਾਂ ਖੁਦਕਸੀਆਂ ਕਰਨ ਤੱਕ ਪਹੁੰਚ ਗਏ ਹਨ। ਕੀ ਖੁਦਕਸੀ ਕਰਨ ਤੇ ਜੁੰਮੇਵਾਰ ਇਹਨਾਂ ਅਫਸਰਾਂ ਨੂੰ ਨਹੀਂ ਮੰਨਿਆਂ ਜਾਣਾਂ ਚਾਹੀਦਾ? ਜਿਸ ਦੇਸ ਦੀ ਇਹੋ ਜਿਹੀ ਅਫਸਰਸਾਹੀ ਹੋਵੇਗੀ ਜੋ ਤਨਖਾਹ ਨਾਲ ਕੰਮ ਨਹੀਂ ਬਲਕਿ ਕੰਮ ਕਰਨ ਦੇ ਤਾਂ ਵੱਖਰੇ ਪੈਸੇ ਲੈਂਦੀ ਹੋਵੇ ਰਿਸਵਤ ਦੇ ਰੂਪ ਵਿੱਚ ਉਸ ਦੇਸ ਦੀ ਆਮ ਜਨਤਾ ਕੋਲ ਖੁਦਕਸੀਆਂ ਤੋਂ ਇਲਾਵਾ ਬਚਦਾ ਹੀ ਕੀ ਹੈ।ਜਿਸ ਵਰਗ ਨੇ ਆਮ ਵਿਅਕਤੀ ਨੂੰ ਰੋਟੀ ਤੋਂ ਵੀ ਮੁਥਾਜ ਕਰ ਦੇਣ ਦੀਆਂ ਨੀਤੀਆਂ ਬਣਾਈਆਂ ਨੇ ਤਾਂ ਇਹਨਾਂ ਗਰੀਬ ਲੋਕਾਂ ਦੇ ਦੁਖ ਲਿਖਣ ਵਾਲਾ ਲੇਖਕ ਵਰਗ ਵੀ ਅਗਵਾ ਕਰ ਲਿਆ ਹੈ। ਲੇਖਕ ਲੋਕ ਸਮਾਜ ਦੇ ਨਿਆਸਰੇ ,ਨਿਉਟੇ ,ਨਿਮਾੁੇ ਵਰਗ ਦੀ ਗੱਲ ਕਰਦੇ ਹੁੰਦੇ ਹਨ ਪਰ ਇਹਨਾਂ ਬੇਸਹਾਰੇ ਲੋਕਾਂ ਦੀ ਗੱਲ ਕਰਨ ਵਾਲੇ ਲੇਖਕ ਵਰਗ ਦੀ ਥਾਂ ਤਾਂ ਆਈ ਏ ਐੱਸ , ਆਈ ਪੀ ਐੱਸ,ਅਤੇ ਹੋਰ ਉੱਚ ਅਹੁਦਿਆਂ ਤੋਂ ਰਿਟਾਇਰ ਲੋਕਾਂ ਨੇ ਆਪਣੀ ਸਰਕਾਰੀ ਪਹੁੰਚ ਨਾਲ ਮੱਲ ਲਿਆ ਹੈ। ਇਹ ਅਮੀਰ ਲੇਖਕ ਵਰਗ ਨੇ ਅਮੀਰ ਲੋਕਾਂ ਦੀਆਂ ਆਪ ਸਹੇੜੀਆਂ ਸਮੱਸਿਆਵਾਂ ਪੇਸ ਕਰਕੇ ਸਰਕਾਰੀ ਸਹੂਲਤਾਂ ਇਸ ਅਮੀਰ ਵਰਗ ਨੂੰ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
ਇਸ ਅਮੀਰ ਵਰਗ ਨੇ ਹੀ ਅਰਬਪਤੀ ਵਿਧਾਨਕਾਰਾਂ , ਮੈਂਬਰ ਪਾਰਲੀਮੈਟ ਆਦਿ ਨੂੰ ਵੀ ਲੋਕ ਸੇਵਕ ਦੀ ਥਾਂ ਤਨਖਾਹ ਦਾਰ ਬਣਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।ਇੱਕ ਵਾਰ ਤਨਖਾਹ ਲੈਣ ਦਾ ਸਿਲਸਿਲਾ ਸੁਰੂ ਕਰਕੇ ਹੁਣ ਰਾਜਨੀਤਕ ਲੋਕ ਆਪਣੀ ਤਨਖਾਹ ਨਿਾਂ ਕਿਸੇ ਕਾਰਣ ਦੇ ਆਪ ਹੀ ਵਧਾ ਲੈਂਦੇ ਹਨ।ਹੁਣ ਤਾਂ ਇਹ ਰਾਜਨੀਤਕ ਲੋਕ ਚੋਣਾਂ ਉੱਪਰ ਕੀਤਾ ਜਾਣ ਵਾਲਾ ਖਰਚ ਵੀ ਸਰਕਾਰਾਂ ਤੋਂ ਲੈਣ ਲਈ ਤਰਲੋਮੱਛੀ ਹੋ ਰਹੇ ਹਨ।ਇਹਨਾਂ ਨੂੰ ਪੁੱਛੋ ਕਿ ਕੀ ਜਰੂਰਤ ਹੈ ਤੁਹਾਨੂੰ ਜਿੱਤਣ ਲਈ ਪੈਸੇ ਖਰਚਣ ਦੀਤੁਸੀਂ ਕੋਈ ਠੇਕਾ ਲਿਆ ਹੈ ਦੇਸ ਸੇਵਾ ਦਾ। ਪਹਿਲਾਂ ਅੰਨਾਂ ਖਰਚ ਕਰਕੇ ਫਿਰ ਅੰਨੀਂ ਲੁੱਟ ਮਚਾਉਂਦੇ ਹਨ। ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਸਵਾਲ ਉਠਾਉਣ ਤੱਕ ਦੇ ਵਿੱਚ ਕਮਾਈ ਕਰੀ ਜਾ ਰਹੇ ਹਨ।ਗਰੀਬ ਬੰਦੇ ਦੀ ਕਦੇ ਗੱਲ ਨਹੀਂ ਕਰਦੇ ਪਰ ਉਦਯੋਗਪਤੀਆਂ ਦੇ ਸਵਾਲ ਪੁੱਛਣ ਵੇਲੇ ਅਤੇ ਉਹਨਾਂ ਦੀ ਮੱਦਦ ਵਿੱਚ ਸਭ ਕੁੱਝ ਠੱਪ ਕਰ ਦਿੰਦੇ ਹਨ।ਅਮੀਰ ਲੇਖਕ ਵਰਗ ਕਦੀ ਇਸ ਰਾਜਨੀਤਕ ਅਤੇ ਅਮੀਰ ਵਰਗ ਦੇ ਗੱਠਜੋੜ ਨੂੰ ਨੰਗਾਂ ਨਹੀਂ ਕਰਦਾ ਬਲਕਿ ਇਹ ਦੇਸ ਦੀ ਤਰੱਕੀ ;ਲਈ ਜਰੂਰੀ ਦੇ ਨਾਂ ਥੱਲੇ ਢੱਕ ਦਿੰਦਾਂ ਹੈ ਪਰ ਜਦ ਵੀ ਗਰੀਬ ਵਰਗ ਨੂੰ ਕੋਈ ਸਬਸਿਡੀ ਦਿੱਤੀ ਜਾਣ ਦੀ ਗੱਲ ਹੁੰਦੀ ਹੈ ਤਦ ਇਹ ਹੀ ਅਮੀਰ ਲੇਖਕ ਵਰਗ ਅਸਮਾਨ ਸਿਰ ਤੇ ਚੁੱਕ ਲੈਂਦਾਂ ਹੈ। ਦੇਸ ਦੇ ਬਜਟ ਰੂਪੀ ਟੈਕਸਾਂ ਵਿੱਚ 90% ਹਿੱਸਾ ਆਮ ਲੋਕਾਂ ਦੁਆਰਾ ਦਿੱਤਾ ਜਾਂਦਾਂ ਹੈ ਜਿਸ ਵਿੱਚੋਂ ਇਹ ਆਮ ਵਰਗ ਲਈ 10% ਵੀ ਵਾਪਸ ਨਹੀਂ ਕੀਤਾ ਜਾਂਦਾਂ ਪਰ ਦੇਸ ਦਾ 10% ਅਮੀਰ ਵਰਗ ਬਜਟ ਦਾ 90% ਹੜੱਪ ਕਰ ਜਾਂਦਾਂ ਹੈ।
ਸੱਚ ਦਾ ਦੀਵਾ ਬਾਲਣ ਵਾਲੇ ਲੋਕ ਸੇਵਾ ਨੂੰ ਪਹਿਲ ਦੇਣ ਵਾਲੇ ਰਾਜਨੀਤਕ, ਸਰਕਾਰੀ ਮੁਲਾਜਮ ਦਿਨੋ ਦਿਨ ਘੱਟ ਗਿਣਤੀ ਵਿੱਚ ਹੋਈ ਜਾ ਰਹੇ ਹਨ। ਹੁਣ ਤਾਂ ਦੇਸ ਦੇ ਧਾਰਮਿੱਕ ਆਗੂ ਵੀ ਭ੍ਰਿਸਟ ਹੋਈ ਜਾ ਰਹੇ ਹਨ ਜਿੰਹਨਾਂ ਨੇ ਦੇਸ ਦੇ ਰਾਜਨੀਤਕਾਂ ਨੂੰ ਅਤੇ ਅਮੀਰ ਵਰਗ ਨੂੰ ਲੋਕਸੇਵਾ ਦਾ ਰਾਹ ਦਿਖਾਉਣਾਂ ਸੀ ਜਾਂ ਫਿਰ ਭ੍ਰਿਸਟ ਰਾਜਨੀਤੀ ਨੇ ਦੇਸ ਦੇ ਧਾਰਮਿੱਕ ਖੇਤਰ ਨੂੰ ਵੀ ਅਗਵਾ ਕਰ ਲਿਆ ਹੈ। ਬਨਾਉਟੀ ਧਾਰਮਿੱਕ ਆਗੂ ਪੈਦਾ ਕਰਕੇ ਸਮਾਜ ਨੂੰ ਗੁੰਮਰਾਹ ਕਰ ਦਿੱਤਾ ਗਿਆ ਹੈ । ਸਾਡੇ ਸਮਾਜਿਕ ਢਾਂਚੇ ਦੀ ਨੀਂਹ ਹੀ ਕਮਜੋਰ ਹੋਈ ਜਾ ਰਹੀ ਹੈ। ਸੋ ਅੱਜ ਦਾ ਆਧੁਨਿੱਕ ਵਿਕਸਿਤ ਸਮਾਜ ਪਤਾ ਨਹੀਂ ਹੁਣ ਕਿਥੋਂ ਤੱਕ ਨੀਂਵਾਂ ਜਾਵੇਗਾ ਖੁਦਾ ਹੀ ਜਾਣਦਾ ਹੈ।

Monday 12 December 2011

ਜਦ ਧਾਰਮਿੱਕ ਆਗੂ ਆਪਣਾਂ ਫਰਜ ਭੁੱਲ ਜਾਣ


ਦੋਸਤੋ ਜਦ ਇਨਸਾਫ ਦੀਆਂ ਗੱਦੀਆਂ ਤੇ ਬੈਠਣ ਵਾਲੇ ਧਾਰਮਿਕ ਆਗੂ ਆਪਣਾਂ ਫਰਜ ਭੁੱਲ ਜਾਣ ਤਦ ਰਾਜਸੱਤਾ ਭ੍ਰਿਸਟ ਹੋ ਹੀ ਜਾਂਦੀ ਹੈ। ਗਲਤ ਕੰਮਾਂ ਲਈ ਧਾਰਮਿੱਕ ਆਗੂ ਹੀ ਵੱਡੇ ਦੋਸੀ ਹੁੰਦੇ ਹਨ ਜੋ ਰਾਜਸੱਤਾ ਦੇ ਸਲਾਹਕਾਰ ਤਾਂ ਬਣ ਜਾਂਦੇ ਹਨ ਪਰ ਆਪਣਾਂ ਧਰਮ ਭੁੱਲ ਕੇ ਰਾਜਸੱਤਾ ਦੀਆਂ ਤਲੀਆਂ ਚੱਟਣ ਨੂੰ ਪਹਿਲ ਦਿੰਦੇ ਹਨ। ਇਸ ਤਰਾਂ ਦੇ ਸਵਾਰਥੀ ਆਗੂ ਜਿੱਥੇ ਰਾਜਸੱਤਾ ਦੇ ਪਤਨ ਦਾ ਕਾਰਨ ਬਣਦੇ ਹਨ ਉੱਥੇ ਆਪਣੇ ਆਪ ਨੂੰ ਵਰਤਮਾਨ ਅਤੇ ਭਵਿੱਖ ਦੇ ਦੋਸੀ ਵੀ ਬਣ ਜਾਂਦੇ ਹਨ।ਇਤਿਹਾਸ ਵੱਲ ਜੇ ਨਿਰਪੱਖ ਦ੍ਰਿਸਟੀ ਪਾਈਏ ਤਦ ਬਹੁੱਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਦਾ ਵਰਣਨ ਕੀਤਾ ਜਾ ਸਕਦਾ ਹੈ। ਗੁਰੁ ਅਰਜਨ ਦੇਵ ਦੀ ਸਹੀਦੀ, ਗੁਰੁ ਤੇਗ ਬਹਾਦਰ ਜੀ ਦੀ ਸਹੀਦੀ, ਛੋਟੇ ਸਾਹਿਬ ਜਾਦਿਆਂ ਦੀ ਸਹੀਦੀ ਸਿੱਖ ਇਤਿਹਾਸ ਦੀਆਂ ਤਿੰਨ ਅਹਿਮ ਘਟਨਾਵਾਂ ਵੀ ਧਾਰਮਿੱਕ ਆਗੂਆਂ ਨੂੰ ਰਾਜਸੱਤਾ ਨਾਲੋਂ ਵੱਧ ਦੋਸੀ ਸਿੱਧ ਕਰਦੀਆਂ ਹਨ।ਜਹਾਂਗੀਰ ਗੁਰੁ ਜੀ ਨੂੰ ਸਜਾ ਦੇਣ ਤੋਂ ਪਹਿਲਾਂ ਇਹ ਸਮਝਦਾ ਸੀ ਕਿ ਯਾਸਾ ਕਾਨੂੰਨ ਕਿਸੇ ਫਕੀਰ ਦਾ ਖੁਨ ਧਰਤੀ ਉੱਪਰ ਡੁੱਲਣਾਂ ਰਾਜਸੱਤਾ ਲਈ ਖਤਰਨਾਕ ਹੈ ਪਰ ਰਾਜਸੱਤਾ ਦੇ ਦਲਾਲ ਇਨਸਾਫ ਦੀਆਂ ਕੁਰਸੀਆਂ ਤੇ ਬੈਠੇ ਧਾਰਮਿਕ ਆਗੂ ਭਾਵ ਕਾਜੀ ਅਤੇ ਹੋਰ ਚੰਦੂ ਵਰਗੇ ਲੋਕ ਬਜਾਇ ਜਹਾਂਗੀਰ ਨੂੰ ਸੁਮੱਤ ਦੇਣ ਦੇ ਇਹੋ ਜਿਹੇ ਫੈਸਲੇ ਸੁਝਾਉਣ ਲੱਗੇ ਕਿ ਕੋਈ ਇਹੋ ਜਿਹੀ ਸਜਾ ਦਿੱਤੀ ਜਾਵੇ ਜਿਸ ਨਾਲ ਗੁਰੁ ਜੀ ਦਾ ਖੁਨ ਧਰਤੀ ਉੱਪਰ ਨਾਂ ਡੁੱਲੇ। ਇਸ ਤਰਾਂ ਦੀਆਂ ਰਾਵਾਂ ਵਿੱਚੋਂ ਹੀ ਤੱਤੀ ਤਵੀ ਤੇ ਬਿਠਾਕੇ ਖੁਨ ਧਰਤੀ ਤੇ ਨਾਂ ਡੁੱਲਣ ਦੇਣ ਦੀ ਕੁਮੱਤ ਸੀ । ਨਦੀ ਵਿੱਚ ਰੋੜਨ ਦੀ ਦੂਸਰੀ ਕੁਮੱਤ ਵੀ ਇਹਨਾਂ ਇਨਸਾਫ ਦੀਆਂ ਕੁਰਸੀਆਂ ਤੇ ਬੈਠਣ ਵਾਲਿਆਂ ਦੀ ਸੀ।ਇਹ ਲੋਕ ਜੇ ਸੱਚ ਮੁੱਚ ਹੀ ਇਨਸਾਫ ਦਾ ਧਰਮ ਨਿਭਾਉਂਦੇ ਤਦ ਜਰੂਰ ਹੀ ਇਹ ਸਜਾ ਰੋਕ ਸਕਦੇ ਸਨ ਪਰ ਜਦ ਧਰਮ ਦੇ ਮੁਖੌਟੇ ਵਿੱਚ ਜਾਲਮ ਕੱਟੜ ਲੋਕ ਬੈਠੇ ਹੋਣ ਫਿਰ ਧਰਮ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ।

         ਤੀਸਰੀ ਘਟਨਾ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸਹੀਦੀ ਤਾਂ ਖੁੱਲੇ ਤੌਰ ਤੇ ਇਹਨਾਂ ਧਾਰਮਿੱਕ ਆਗੂਆਂ ਦੀ ਦਖਲ ਅੰਦਾਜੀ ਸਿੱਧ ਕਰਦੀ ਹੈ। ਜਦ ਪਹਿਲੇ ਦਿਨ ਗੁਰੁ ਕੇ ਲਾਡਲੇ ਕਚਹਿਰੀ ਵਿੱਚ ਪੇਸ ਹੋਏ ਤਾਂ ਨਵਾਬ ਇਹ ਕਹਿਕੇ ਸਜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਬੱਚੇ ਹਨ ਕੀ ਵਿਗਾੜ ਲੈਣਗੇ ਅਤੇ ਇਸਲਾਮ ਬੱਚਿਆਂ ਨੂੰ ਸਜਾ ਦੇਣ ਦੇ ਖਿਲਾਫ ਹੈ।ਜਿੱਥੋ ਤੱਕ ਈਨ ਨਾਂ ਮੰਨਣ ਦੀ ਗੱਲ ਸੀ ਤਾਂ ਉਸ ਉੱਪਰ ਵੀ ਇਹ ਕਹਿਕੇ ਕਿ ਬੱਚੇ ਹਨ ਮੰਨ ਜਾਣਗੇ ਜਾਉ ਇਹਨਾਂ ਨੂੰ ਬਜਾਰ ਘੁੰਮਾ ਲਿਆਉ। ਅੱਗੇ ਬਜਾਰ ਘੁੰਮਾਉਣ ਗਏ ਲੋਕ ਕਾਜੀਆਂ ਅਤੇ ਵਿਰੋਧੀਆਂ ਦੀਆਂ ਸਾਜਿਸਾਂ ਦਾ ਸਿਕਾਰ ਹੋਏ। ਬੱਚਿਆਂ ਉੱਪਰ ਹਥਿਆਰ ਖਰੀਦਣ ਤੱਕ ਦੇ ਦੋਸ ਲਾਏ ਗਏ।ਸੱਪ ਦੇ ਬੱਚੇ ਸੱਪ ਹੀ ਨਿਕਲਣਗੇ ਆਦਿ ਅਨੇਕਾਂ ਗੱਲਾਂ ਨਾਲ ਨਵਾਬ ਸਰਹਿੰਦ ਨੂੰ ਪਰੇਰਣ ਵਾਲੇ ਇਹ ਇਨਸਾਫ ਦੀਆਂ ਕੁਰਸੀਆਂ ਉੱਪਰ ਬੈਠਣ ਵਾਲੇ ਧਰਮਿੱਕ ਲੋਕ ਹੀ ਸਨ। ਨਵਾਬ ਨੇ ਤਾਂ ਆਪ ਸਜਾ ਦੇਣ ਦੀ ਬਜਾਇ ਬੱਚੇ ਨਵਾਬ ਮਲੇਰ ਕੋਟਲਾ ਨੂੰ ਲੈ ਜਾਣ ਅਤੇ ਜੋ ਮਰਜੀ ਕਰਨ ਦੀ ਖੁੱਲ ਦੇ ਦਿੱਤੀ ਸੀ। ਨਵਾਬ ਮਲੇਰਕੋਟਲਾ ਨੇ ਵੀ ਕਿਹਾ ਕਿ ਬੱਚਿਆ ਨਾਲ ਮੇਰੀ ਕੀ ਦੁਸਮਣੀ ਹੈ ਪਰ ਮੇਰੀ ਦੁਸਮਣੀ ਇਹਨਾਂ ਦੇ ਬਾਪ ਨਾਲ ਹੈ ।ਮੈਂ ਇਹਨਾਂ ਦੇ ਬਾਪ ਨਾਲ ਹੀ ਦੋ ਦੋ ਹੱਥ ਕਰਾਂਗਾਂ।ਪੁਰਾਤਨ ਕਾਨੂੰਨ ਯਾਸਾ ਅਨੁਸਾਰ  ਬੱਚਿਆਂ ਇਸਤਰੀਆਂ ਅਤੇ ਫਕੀਰਾਂ ਦਾ ਖੁਨ ਧਰਤੀ ਤੇ ਨਾਂ ਡੋਲਣ ਦਾ ਮੁੱਦਾ ਇੱਥੇ ਵੀ ਉੱਠਿਆ ਸੀ ਪਰ ਕਾਜੀਆਂ ਨੇ ਇਸਦਾ ਹੱਲ ਸੁਝਾਇਆ ਸੀ ਕਿ ਬੱਚਿਆਂ ਨੂੰ ਕੰਧ ਵਿੱਚ ਚਿਣ ਦਿੱਤਾ ਜਾਵੇ।ਕੀ ਇਸ ਦੋਸ ਵਿੱਚ ਧਾਰੋਿਮੱਕ ਆਗੂ ਵੀ ਬਰਾਬਰ ਦੇ ਦੋਸੀ ਨਹੀਂ? ਜਦ ਕਿਸੇ ਵੀ ਰਾਜਸੱਤਾ ਦੇ ਰਾਜ ਵਿੱਚ ਜਬਰ ਜੁਲਮ ਹੋਣ ਲੱਗਦੇ ਹਨ ਕਰਨ ਵਾਲੇ ਰਾਜਸੱਤਾ ਦੇ ਅਫਸਰਸਾਹੀ ,ਪਰਬੰਧਕ ,ਜਾਂ ਧਾਰਮਿੱਕ ਆਗੂ ਹੋਣ ਪਰ ਰਾਜ ਕਰਨ ਵਾਲਾ ਮੁੱਖੀ ਇਹਨਾਂ ਲੋਕਾਂ ਦਾ ਮੁੱਖੀ ਹੋਣ ਕਾਰਨ ਬਰਾਬਰ ਦਾ ਦੋਸੀ ਹੁੰਦਾਂ ਹੈ। ਸੋ ਰਾਜਸੱਤਾ ਹਮੇਸਾਂ ਆਪਣੇ ਸਲਾਹਕਾਰਾਂ ਦੇ ਕੰਮਾਂ ਦਾ ਫਾਇਦਾ ਅਤੇ ਨੁਕਸਾਨ ਝੱਲਦੀ ਹੈ। ਜਿਹੋ ਜਿਹੇ ਕੋਈ ਸਲਾਹਕਾਰ ਰੱਖ ਲੈਂਦਾਂ ਹੈ ਉਹੋ ਜਿਹੇ ਕੰਮ ਕਰਦਾ ਹੈ ਅਤੇ ਉਹਨਾਂ ਦਾ ਚੰਗਾਂ ਜਾਂ ਮੰਦਾਂ ਫਲ ਭੁੱਗਤਦਾ ਹੈ।  ਰਾਜਸੱਤਾ ਨੂੰ ਦੋਸੀ ਗਰਦਾਨਣ ਸਮੇਂ ਉਸਦੇ ਸਲਾਹਕਾਰਾਂ ਨੂੰ ਕਦੀ ਬਰੀ ਨਹੀਂ ਕੀਤਾ ਜਾ ਸਕਦਾ। ਇਹ ਆਮ ਜਿੰਦਗੀ ਵਿੱਚ ਆਮ ਮਨੁੱਖ ਨਾਲ ਭੀ ਇਸ ਤਰਾਂ ਹੀ ਵਾਪਰਦਾ ਹੈ। ਜਿਸ ਵਿਅਕਤੀ ,ਰਾਜਸੱਤਾ , ਸੰਸਥਾ ਵਿੱਚ ਚੰਗੇ ਸਲਾਹਕਾਰ ਹੁੰਦੇ ਹਨ ਉਹ ਬਹੁਤ ਸਾਰੇ ਗਲਤ ਕੰਮਾਂ ਤੋਂ ਬੱਚ ਰਹਿੰਦੇ ਹਨ ਪਰ ਜਿੰਹਨਾਂ ਦੇ ਸਲਾਹਕਾਰ ਗਲਤ ਚੁਣੇ ਜਾਣ ਉਹ ਭਾਵੇਂ ਚੰਗੇ ਵੀ ਹੋਣ ਪਰ ਬਹੁਤ ਗਲਤ ਫੈਸਲੇ ਕਰ ਲੈਂਦੇ ਹਨ ਜਿਹਨਾਂ ਦਾ ਫਲ ਭੁੱਗਤਣਾਂ ਉਹਨਾਂ ਦੀ ਕਿਸਮਤ ਬਣ ਜਾਂਦੀ ਹੈ। ਇਹੋ ਹੀ ਕਰਮ ਸਿਧਾਂਤ ਹੁੰਦਾਂ ਹੈ ਕਿ ਜੋ ਕਰੋਗੇ ਉਹੋ ਜਿਹਾ ਹੀ ਫਲ ਪਾਉਗੇ। ਗੁਰੁ ਗੋਬਿੰਦ ਸਿੰਘ ਜੀ ਦਾ ਦੁਸਮਣ ਨਵਾਬ ਮਲੇਰਕੋਟਲਾ ਆਪਣੇ ਇੱਕ ਚੰਗੇ ਕੰਮ ਨਾਲ ਹੀ ਆਪਣੇ ਵਾਰਸਾਂ ਨੂੰ ਸੈਕੜੇ ਸਾਲਾ ਲਈ ਸੁਰੱਖਿਅਤ ਕਰ ਗਿਆ ਦੂਸਰੇ ਪਾਸੇ ਨਵਾਬ ਸਰਹਿੰਦ, ਜਹਾਂਗੀਰ, ਔਰੰਗਜੇਬ ਆਪਣੇ ਸਲਾਹਕਾਰਾਂ ਦੀ ਰਾਇ ਦਾ ਫਲ ਸਦੀਆਂ ਤੱਕ ਭੁਗਤਦੇ ਰਹਿਣਗੇ। ਇਹੋ ਜਿਹੇ ਲੋਕਾਂ  ਦੀਆਂ ਕਬਰਾਂ ਨੂੰ ਵੀ ਛਾਂ ਅਤੇ ਥਾਂ ਨਸੀਬ ਨਹੀਂ ਹੁੰਦੀ।
?  ਗੁਰਚਰਨ ਪੱਖੋਕਲਾਂ 9417727245

Friday 9 December 2011

ਗਿਆਨ ,ਵਿਗਿਆਨ ਅਤੇ ਅਗਿਆਨ

    ਗੁਰਚਰਨ ਪੱਖੋਕਲਾਂ      9417727245
ਦੇਸ ਵਿੱਚ ਵਿਗਿਆਨ ਤੋਂ ਆਈ ਉਦਯੋਗਿਕ ਕਰਾਂਤੀ ਅਤੇ ਨਵੀਂ ਤਕਨੀਕ ਨੇ ਜੀਵਨ ਸੈਲੀ ਨੂੰ ਬਦਲ ਕੇ ਰੱਖ ਦਿੱਤਾ ਹੈ। ਭਾਵੇਂ ਹੁਣ ਤੱਕ ਪੜਦੇ ਆਏ ਹਾਂ ਕਿ ਸਭ ਤੋਂ ਪਹਿਲਾਂ ਉਦਯੋਗਿਕ ਕਰਾਂਤੀ ਇੰਗਲੈਂਡ ਵਿੱਚ ਆਈ ਹੈ ਪਰ ਪਿੱਛਲੇ ਤੀਹ ਕੁ ਸਾਲਾਂ ਵਿੱਚ ਆਈ ਨਵੀਂ ਇਲੈਕਟਰੋਨਿਕਸ ਅਤੇ ਡਿਜੀਟਲ ਕਰਾਂਤੀ ਨੇ ਤਾਂ ਇੱਕ ਨਵਾਂ ਇਨਲਾਬ ਖੜਾ ਕਰ ਦਿੱਤਾ ਹੈ।ਇਸ ਕਰਾਂਤੀ ਸਾਹਮਣੇ ਸਭ ਕਰਾਂਤੀਆਂ ਫਿੱਕੀਆਂ ਲੱਗਦੀਆਂ ਹਨ।ਹੁਣ ਬਿਜਲਈ ਮੀਡੀਆ ਅਤੇ ਇੰਟਰਨੈਟ ਨੇ ਸਮੁੱਚੇ ਸੰਸਾਰ ਦੀ ਜੀਵਨ ਸੈਲੀ ਨੂੰ ਪਰਭਾਵਤ ਕਰਨਾਂ ਸੁਰੂ ਕਰ ਦਿੱਤਾ ਹੈ। ਹਰ ਮਨੁੱਖ ਦੇ ਵਿੱਚ ਨਵੀਂ ਆਧੁਨਿਕ ਜੀਵਨ ਸੈਲੀ ਨੂੰ ਅਪਣਾਉਣ ਦੀ ਲਾਲਸਾ  ਵੱਧ ਰਹੀ ਹੈ । ਕੰਪਨੀਆਂ ਆਪਣੇ ਮਾਲ ਦੀ ਖਪਤ ਵਧਾਉਣ ਦੇ ਲਈ ਜੋ ਮਸਹੂਰੀ ਯੁੱਧ ਚਲਾ ਰਹੀਆਂ ਹਨ ਨੇ  ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।ਦੁਨੀਆਂ ਦੀ ਹਰ ਵਸਤੂ ਵਪਾਰਕ ਬਣ ਗਈ ਹੈ। ਪਾਣੀ ਅੱਗ ਮਿੱਟੀ  ਅਤੇ ਹਵਾ ਵਰਗੀਆਂ ਕੁਦਰਤੀ ਵਸਤਾਂ ਨੂੰ ਵੀ ਕੀਮਤੀ ਬਣਾ ਦਿੱਤਾ ਗਿਆ ਹੈ ।ਅਣਦਿਸਦਾ ਸਿਰਫ ਅਨੁਭਵ ਕੀਤਾ ਜਾਣ ਵਾਲੇ ਆਸਮਾਨ ਦਾ ਵੀ ਅਰਬਾਂ ਵਿੱਚ ਮੁੱਲ ਪਾ ਦਿੱਤਾ ਗਿਆ ਹੈ । ਵਨ ਜੀ , ਟੂ ਜੀ, ਥਰੀ ਜੀ ਆਦਿ  ਨਾਂਵਾਂ ਤੇ ਸਪੈਕਟਰਮ  ਭਾਵ ਅਸਮਾਨ ਵਿੱਚ ਚੱਲਣ ਵਾਲੀਆਂ ਇਲੈਕਟਿਰਕ ਲਹਿਰਾਂ ਨੂੰ ਵੀ ਸਰਕਾਰਾਂ ਨੇ ਆਮਦਨੀ ਦਾ ਸਾਧਨ ਬਣਾ ਲਿਆ  ਹੈ।ਸੋ  ਅੱਜ ਕੱਲ ਤਾਂ ਬਹੁਤੇ ਲੋਕ ਗੱਲਾਂ ਕਰਨ ਲਈ ਵੀ ਪੈਸਾ ਖਰਚਣ ਲਈ ਮਜਬੂਰ ਹੋ ਗਏ ਹਨ। ਅੱਜ ਕੱਲ ਦੂਰ ਖੜੇ ਵਿਅਕਤੀ ਨੂੰ ਕੋਈ ਹਾਕ ਮਾਰਕੇ ਬੁਲਾਉਣਾਂ ਤੌਹੀਨ ਸਮਝਦਾ ਹੈ ਪਰ ਉਸਨੂੰ ਹਾਕ ਮਾਰਨ ਲਈ ਮੋਬਾਈਲ ਤੇ ਪੈਸਾ ਖਰਚਣਾਂ ਸਾਨ ਸਮਝਦਾ ਹੈ।ਅੱਜ ਕੱਲ ਮੁਫਤ ਮੰਨੀ ਜਾਣ ਵਾਲੀ ਕੁਦਰਤੀ ਨਿਆਮਤ ਪਾਣੀ ਦਾ ਵੀ ਹਰ ਕੋਈ ਬਿੱਲ ਅਦਾ ਕਰਦਾ ਹੈ। ਨਹਾਉਣ ਲਈ ਪਾਣੀ ਵੀ ਹੁਣ ਬਿਜਲੀ ਨਾਲ ਗਰਮ ਕਰਨ ਸਮੇਂ ਪੰਜ  ਦਸ ਰੁਪਏ ਤੱਕ ਦੀਆਂ ਇੱਕ ਦੋ ਯੂਨਿਟਾਂ ਮੱਚ ਜਾਂਦੀਆਂ ਹਨ। ਚੁੱਲਾ ਬਾਲਣ ਵਾਲਿਆਂ ਨੂੰ ਵੀ ਪੰਜ ਰੁਪਏ ਕਿਲੋ ਲੱਕੜ ਖਰੀਦਣੀ ਪੈਂਦੀ ਹੈ।ਗੈਸ ਨਾਲ ਰਸੋਈ ਚਲਾਉਣ ਵਾਲਿਆਂ ਦਾ ਤਾਂ ਗੈਸ ਤੇ ਖਰਚਾ ਹੋਣਾਂ ਨਿਸਚਿਤ ਹੈ ਹੀ। ਇਸ ਵਿਗਿਆਨ ਨਾਲ ਜੋ ਤਰੱਕੀ ਅਤੇ ਉਦਯੋਗਿਕ ਕਰਾਂਤੀ ਹੋਈ ਹੈ ਉਸ ਵਿੱਚ ਤਾਂ ਸਿਰ ਤੋਂ ਵਾਹੁਣ ਸਮੇਂ ਕੰਘੇ ਵਿੱਚ ਆਏ ਕੇਸ਼ ਵੀ ਮੁੱਲ ਵਿਕਣ ਲਾ ਦਿੱਤੇ ਹਨ। ਕੇਸਾਂ ਦਾ ਮੁੱਲ ਹੁਣ  ਅੜ ਕੇ ਲਿਆ ਜਾਂਦਾਂ ਹੈ। ਜਦ ਕੋਈ ਵਿਅਕਤੀ ਲੰਬੇ ਕੇਸ ਪਹਿਲੀ ਵਾਰ ਕਟਵਾਉਂਦਾਂ ਹੈ ਤਦ ਉਹਨਾਂ ਦੀ ਕੀਮਤ ਤਾਂ ਮੱਸੇ ਰੰਗੜ ਦੇ ਸਿਰਾਂ ਨਾਲੋ ਵੀ ਵੱਧ ਮਿਲਣ ਲੱਗ ਪਈ ਹੈ ਅਤੇ ਲੋਕ ਖੁਦ ਹੀ ਇਕੱਲੇ ਵਾਲਾਂ ਦੀ ਕੀਮਤ ਦੋ ਤਿੰਨ ਸੌ ਵਸੂਲਦੇ ਹਨ।ਇਹੋ ਜਿਹੇ ਜਮਾਨੇ ਨੂੰ ਹੁਣ ਵਿਗਿਆਨ ਦਾ ਜਮਾਨਾ ਕਿਹਾ ਜਾਵੇ ਜਾਂ ਅਗਿਆਨ ਦਾ ਫੈਸਲਾ ਕਰਨਾਂ ਮੁਸਕਿਲ ਹੈ। ਇਹੋ ਜਿਹੇ ਵਿਗਿਆਨ ਨੂੰ ਜੋ ਲੋਕ ਤਰੱਕੀ ਦੱਸਦੇ ਹਨ ਉਹ ਭੁੱਲ ਜਾਂਦੇ ਹਨ ਕਿ ਇਸ ਤਰੱਕੀ ਨੇ ਸਾਡੀਆਂ ਕਦਰਾਂ ਕੀਮਤਾਂ ਦੀ ਜੋ ਬਲੀ ਲਈ ਹੈ ਉਹਨਾਂ ਦਾ ਮੁੱਲ ਕਿਧਰੋਂ ਵੀ ਨਹੀਂ ਮਿਲਣਾਂ।
                ਅੱਜ ਇਸ ਤਰੱਕੀ ਨੇ ਮਨੁੱਖ ਨੂੰ ਸਵਾਰਥੀ ਹੋਣ ਲਈ ਮਜਬੂਰ ਕਰ ਦਿੱਤਾ ਹੋਇਆ ਹੈ। ਇਸ ਸਵਾਰਥ ਪੁਣੇ ਦੀ ਗੋਦੀ ਵਿੱਚ ਡਿੱਗਿਆ ਮਨੁੱਖ ਮਨੁੱਖੀ ਰਿਸਤੇ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਵੀ ਦੂਰ ਜਾਈ ਜਾ ਰਿਹਾ ਹੈ। ਮਾਪੇ ਆਪਣੀ ਔਲਾਦ ਵਿੱਚ ਜਾਇਦਾਦ ਵੰਡਣ ਸਮੇਂ ਆਪਣਾਂ ਹਿੱਸਾ ਰੱਖਣ ਲਈ ਮਜਬੂਰ ਹਨ। ਕਈ ਵਾਰ ਅਨੇਕਾਂ ਘਰਾਂ ਵਿੱਚ ਤਾਂ ਮਾਂ ਅਤੇ ਪਿਉ ਦੀ ਵੀ ਵੰਡ ਪੈ ਜਾਦੀ ਹੈ।ਹੁਣ ਕੋਈ ਮਾਂ ਪਿਉ ਦੀ ਸੇਵਾ ਨਹੀਂ ਕਰਦਾ ਬਲਕਿ ਪੂਰਾ ਹਿਸਾਬ ਕਿਤਾਬ ਹੁੰਦਾਂ ਹੈ। ਜੋ ਪੁੱਤਰ ਮਾਪਿਆਂ ਨੂੰ ਨਾਲ ਰੱਖਦਾ ਹੈ ਤਾਂ ਉਹ ਉਸਦੀ ਜਾਇਦਾਦ ਦਾ ਲਾਲਚ ਕਾਰਨ ਹੀ ਇਹ ਕਰਦਾ ਹੈ। ਜੇ ਮਾਂ ਬਾਪ ਕੋਲ ਜਾਇਦਾਦ ਨਾਂ ਹੋਵੇ ਤਦ ਅਮੀਰ ਘਰਾਂ ਵਾਲੇ ਤਾਂ ਬੂਹੇ ਭੇੜ ਲੈਂਦੇ ਹਨ। ਅੱਜ ਦਾ ਸਿਆਣਾਂ ਅਖਵਾਉਣ ਵਾਲਾ ਸਮਾਜ ਹੁਣ ਕਿਸੇ ਗਰੀਬ ਨੂੰ ਆਪਣੇ ਬਰਾਬਰ ਲਿਆਉਣ ਵਾਲਾ ਕੋਈ ਕੰਮ ਨਹੀਂ ਕਰਦਾ ਅਤੇ ਨਾਂ ਹੀ ਹੁਣ ਕਿਸੇ ਗੁਆਂਢੀ ਉੱਪਰ ਪਏ ਕੁਦਰਤੀ ਆਫਤ ਸਮੇਂ ਮੱਦਦ ਕਰਦਾ ਹੈ ਬਲਕਿ ਪਾਸਾ ਵੱਟਣ ਅਤੇ ਅਣਜਾਣ ਬਣਨ ਦਾ ਵਿਖਾਵਾ ਕਰਦਾ ਹੈ।ਆਰਥਿੱਕ ਅਧਾਰ ਤੇ ਵਿਅਕਤੀ ਦਾ ਸਮਾਜੀ ਰੁਤਬਾ ਮਾਪਿਆ ਜਾਣ ਲੱਗ ਪਿਆ ਹੈ ਜਿਸ ਕਾਰਨ ਹੁਣ ਮਨੁੱਖ ਇੱਜਤ ਨਾਂ ਦੀ ਚੀਜ ਨੂੰ ਵੀ ਪੈਸੇ ਕਮਾਉਣ ਲਈ ਵਰਤਣ ਲੱਗ ਪਿਆ ਹੈ।ਇੱਜਤਾਂ ਦੀ ਬਲੀ ਦੇਕੇ ਤਾਂ ਅੱਜ ਲੋਕ ਰਾਜਸੱਤਾ ਦੀਆਂ ਪੌੜੀਆਂ ਤੱਕ ਚੜਨ ਲੱਗ ਪਏ ਹਨ ਅਤੇ ਇਸ ਤਰਾਂ ਰਾਜ ਗੱਦੀਆਂ ਤੱਕ ਪਹੁੰਚੇ ਲੋਕ ਲੋਕਾਂ ਨੂੰ ਲੁੱਟਣ ਤੋਂ ਸਰਮ ਕਿਉਂ ਮੰਨਣ?
          ਸਮਾਜ ਦੀ ਵਰਤਮਾਨ ਹਾਲਤ ਵਿਗਿਆਨ ਦੁਆਰਾ ਪੈਦਾ ਕੀਤੀ ਉਦਯੋਗਿਕ ਕਰਾਂਤੀ ਦਾ ਹੀ ਨਤੀਜਾ ਹੈ। ਜਿਸ ਵਿਗਿਆਨ ਵਿਚੋਂ ਮਨੁੱਖੀ ਰਿਸਤੇ ਮਨਫੀ  ਹੋ ਜਾਣ ਉਸ ਵਿਗਿਆਨ ਦੀਆਂ ਟਾਹਰਾਂ ਮਾਰਨ ਵਾਲੀ ਜਮਾਤ ਦਿਲ ਤੋਂ ਬਿਨਾਂ ਸਿਰਫ ਪਾਗਲ ਦਿਮਾਗ ਵਾਲੀ ਜਮਾਤ ਹੀ ਹੋ ਸਕਦੀ ਹੈ। ਇਸ ਵਿਗਿਆਨ ਨਾਂ ਦੀ ਕਰਾਮਾਤ ਕੁਦਰਤ ਦਾ ਇੱਕ ਸਿਧਾਂਤ ਤਾਂ ਹੈ ਜਿਸ ਅਨੁਸਾਰ ਇਹ ਆਪਣੇ ਵਿਚੋਂ ਹੀ ਭਸਮਾਸੁਰ ਪੈਦਾ ਕਰਦੀ ਰਹਿੰਦੀ ਹੈ ਅਤੇ ਇਹ ਜਿੰਨ ਹੀ ਇਸ ਕੁਦਰਤ ਵਿੱਚ ਤਾਕਤਵਰ ਤੋਂ ਤਾਕਤਵਰ ਵਸਤੂਆਂ ਦੀ ਮੌਤ ਦਾ ਕਾਰਨ ਬਣਦਾ ਹੈ। ਇਸ ਵਕਤ ਇਸ ਧਰਤੀ ਨਾਂ ਦੇ ਗ੍ਰਹਿ ਤੇ ਇਹ ਵਿਗਿਆਨ ਨਾਂ ਦਾ  ਭਸਮਾਸੁਰ ਹੀ ਜਿਉਂਦੀਆਂ ਚੀਜਾਂ ਦੀ ਮੌਤ ਦਾ ਕਾਰਨ ਬਣੇਗਾ ਅਤੇ ਬਣ ਰਿਹਾ ਹੈ।ਸਭ ਤੋਂ ਉੱਤਮ ਅਤੇ ਸਿਆਣਾਂ ਹੋਣ ਦਾ ਦਾਅਵਾ ਕਰਨ ਵਾਲਾ ਇਨਸਾਨ ਕੁਦਰਤੀ ਜਿੰਦਗੀ ਨੂੰ ਛੱਡ ਕੇ ਬਨਾੳੇਟੀ ਜਿੰਦਗੀ ਜਿਉਂ ਰਿਹਾ ਹੈ ਆਪਣੀ ਸੁਰੱਖਿਆ ਦੇ ਨਾਂ ਤੇ ਤਾਕਤਵਰ ਐਟਮੀ ਸਕਤੀ ਵਧਾਈ ਜਾ ਰਿਹਾ ਹੈ। ਇਹ ਤਾਕਤ ਜਾਂ ਕੋਈ ਇਸ ਤੋਂ ਵੱਡੀ ਹੋਰ ਤਾਕਤ ਜੋ ਮਨੁੱਖ ਰਚ ਲਵੇਗਾ ਜਰੂਰ ਹੀ ਕਦੇ ਨਾਂ ਕਦੇ ਆਪਣਾਂ ਚਮਤਕਾਰ ਦਿਖਾ ਦੇਣਗੀਆਂ ਜੋ ਸਾਇਦ ਇਸ ਗ੍ਰਹਿ ਨੂੰ ਵੀ ਭਸਮ ਕਰ ਛੱਡੇ।
ਬੇ ਰਹਿਮ ਹੋ ਰਿਹਾ ਗਿਆਨ ਰਹਿਤ ਮਨੁੱਖ ਇੱਕ ਨਾਂ ਇੱਕ ਦਿਨ ਆਪਣੇ ਕਿਸੇ ਲਾਲਚ ਅਧੀਨ ਵਰਤੋਂ ਜਰੂਰ ਕਰੇਗਾ ਜੋ ਇਸ ਵਿਗਿਆਨ ਨੂੰ ਮਨੁੱਖ ਦਾ ਅਗਿਆਨ ਸਿੱਧ ਕਰ ਦੇਵੇਗਾ।       

ਪੰਜਾਬੀ ਬੋਲੀ ਨਹੀੰ ਪੰਜਾਬੀ ਲਿਪੀ ਦੀ ਫਿਕਰ ਕਰੋ।

                          
  ਮੀਡੀਆਂ ਅਤੇ ਪਰਚਾਰ ਸਾਧਨਾਂ ਉੱਪਰ ਬਹੁਤ ਸਾਰੇ ਵਪਾਰੀ ਲੋਕ ਪੰਜਾਬੀ ਬੋਲੀ ਦਾ ਵਪਾਰ ਕਰਦੇ ਹਨ । ਕੀ ਪੰਜਾਬੀ  ਬੋਲੀ ਨੂੰ ਕੋਈ ਖਤਰਾ ਹੈ ਬਿਲਕੁੱਲ ਨਹੀਂ। ਫਿਰ ਪੰਜਾਬੀ ਬੋਲੀ ਦੇ ਨਾਂ ਤੇ ਇਹ ਰੌਲਾ ਕਿਉਂ ।ਅਸਲ ਵਿੱਚ ਅੱਜ ਦਾ ਜਮਾਨਾ ਵਪਾਰਕ ਜਮਾਨਾ ਹੈ ਇੱਥੇ ਸਭ ਕੁੱਝ ਵੇਚਿਆ ਜਾ ਸਕਦਾ ਹੈ। ਇੱਥੇ ਮਾਨਸਿਕ ਭਾਵਨਾਵਾਂ ਵੀ ਵੇਚੀਆਂ ਜਾ ਸਕਦੀਆਂ ਹਨ। ਪੰਜਾਬੀ ਬੋਲੀ ਦੇ ਨਾਂ ਤੇ ਪਾਇਆ ਜਾ ਰਿਹਾ ਰੌਲਾ ਵੀ ਇਸ ਤਰਾਂ ਦਾ ਮਾਨਸਿਕ ਸੋਸਣ ਹੈ। ਕੀ ਪੰਜਾਬੀ ਬੋਲੀ ਨੂੰ ਕੋਈ ਖਤਰਾ ਹੈ ? ਨਹੀ। ਇਹ ਬੋਲੀ ਤਾਂ ਉਸ ਸਮੇਂ ਦੀ ਜਨਮੀ ਹੈ ਜਦ ਪੰਜਾਬੀ ਭਾਸਾਂ ਦਾ ਜਨਮ ਵੀ ਨਹੀਂ ਹੋਇਆ ਸੀ ।ਬਾਬੇ ਫਰੀਦ ਦੀ ਪੰਜਾਬੀ ਬੋਲੀ ਵਾਲੀਆਂ ਲਿਖਤਾਂ ਵੇਲੇ ਪੰਜਾਬੀ ਭਾਸਾਂ ਹੈ ਹੀ ਨਹੀਂ ਸੀ ।ਗੁਰਮੁਖੀ ਭਾਸਾ  ਜੋ ਕਿ ਭਾਰਤੀ ਪੰਜਾਬ ਦੀ ਭਾਸਾ ਹੈ ਜਾਂ ਗੁਰਮੁਖੀ ਲਿਪੀ ਸਿੱਖ ਗੁਰੂਆਂ ਵੱਲੋਂ ਹੀ ਜਿਆਦਾਤਰ ਵਰਤਣੀ ਸੁਰੂ ਹੋਈ । ਗੁਰਮੁਖੀ ਦੇ ਪਰਚਾਰ ਕਰਨ ਨੂੰ ਪੰਜਾਬੀ ਬੋਲੀ ਨਾਲ ਰਲਗੱਡ ਕੀਤਾ ਜਾ ਰਿਹਾ ਹੈ। ਇੱਥੇ ਰੌਲਾ ਇਹ ਨਹੀਂ ਕਿ ਪੰਜਾਬੀ ਬੋਲੀ ਨੂੰ ਕੋਈ ਖਤਰਾ ਹੈ ਅਸਲ ਖਤਰਾ ਤਾਂ ਗੁਰਮੁਖੀ ਲਿਪੀ ਦਾ ਹੈ। ਗੁਰਮੁਖੀ ਲਿਪੀ ਨੂੰ ਖਤਰਾ ਜਰੂਰ ਹੈ ਕਿਉਂਕਿ ਇਸ ਭਾਸਾਂ ਨੂੰ ਕੋਈ ਸਰਕਾਰ ਸਰਪਰਸਤੀ ਨਹੀਂ ਦੇ ਰਹੀ। ਪੰਜਾਬ ਵਿੱਚ ਬਣਨ ਵਾਲੀਆਂ ਪੰਥਕ ਸਰਕਾਰਾਂ ਵੀ ਗੁਰਮੁਖੀ ਲਿਪੀ ਤੋਂ ਪਾਸਾ ਹੀ ਵੱਟ ਜਾਂਦੀਆਂ ਹਨ। ਜਦ ਤੱਕ ਕੋਈ ਸਰਕਾਰ ਗੁਰਮੁਖੀ ਲਿਪੀ ਨੂੰ ਸਰਪਰਸਤੀ ਨਹੀਂ ਦੇਵੇਗੀ ਇਸਦਾ ਵਿਕਾਸ ਸੀਮਤ ਹੀ ਰਹੇਗਾ।
               ਆਉ ਦੇਖੀਏ ਪੰਜਾਬੀ ਬੋਲੀ ਕਿੱਥੇ ਤੋਂ ਕਿੱਥੇ ਤੱਕ ਪਹੁੰਚ ਚੁੱਕੀ ਹੈ। ਗੁਰੂਕਾਲ ਤੋਂ ਪਹਿਲਾਂ ਪੰਜਾਬੀ ਬੋਲੀ ਸਿਰਫ ਭਾਰਤ ਦੇਸ ਦੇ ਉੱਤਰੀ ਖਿੱਤੇ ਵਿੱਚ ਪੰਜ ਦਰਿਆਵਾਂ ਦੇ ਇਲਾਕੇ ਵਿੱਚ ਹੀ ਸੀ ਅਤੇ ਇੱਥੇ ਜਨਮੀ ਹੈ। ਸਮੇਂ ਨਾਲ ਪੰਜਾਬੀ ਬੋਲਣ ਵਾਲੇ ਲੋਕ ਸਮੁੱਚੇ ਸੰਸਾਰ ਵਿੱਚ ਰੋਜੀ ਰੋਟੀ ਲਈ ਜਾਣ ਲੱਗੇ। ਪੰਜਾਬੀ ਬੋਲੀ ਵੀ ਇਹਨਾਂ ਲੋਕਾਂ ਨਾਲ ਦੇਸ ਦੀਆਂ ਹੱਦਾ ਤੋਂ ਪਾਰ ਪਹੁੰਚ ਗਈ। ਬੋਲੀ ਬੋਲਣ ਨੂੰ ਕੋਈ ਰਾਜਸੱਤਾ ਨਹੀਂ ਰੋਕ ਸਕਦੀ ਸੋ ਜਿੱਥੇ ਵੀ ਪੰਜਾਬੀ ਪਹੁੰਚਿਆ ਪੰਜਾਬੀ ਬੋਲੀ ਉੱਥੇ ਹੀ ਪਹੁੰਚ ਗਈ। ਪਰ ਇਸ ਬੋਲੀ ਦੇ ਨਾਲ ਭਾਸਾ ਨਹੀਂ ਪਹੁੰਚ ਸਕੀ ਕਿਉਂਕਿ ਭਾਸਾ ਤਾਂ ਸਰਕਾਰਾਂ ਦੀ ਸਰਪਰਸਤੀ ਜਾਂ ਕਿਸੇ ਤਾਕਤ ਦੇ ਜੋਰ ਨਾਲ ਹੀ ਕਿਧਰੇ ਪਹੁੰਚਾਈ ਜਾ ਸਕਦੀ ਹੈ।  ਸੋ ਜਿੱਥੇ ਜਿਸ ਦਾ ਜੋਰ ਚੜਿਆ ਉੱਥੇ ਉਸ ਦੀ ਹੀ ਭਾਸਾ ਪਰਵਾਨ ਹੁੰਦੀ ਗਈ ਪਰ ਪੰਜਾਬੀਆਂ ਦਾ ਜੋਰ ਪੰਜਾਬ ਤੋਂ ਬਾਹਰ ਕਿਧਰੇ ਵੀ ਨਹੀਂ ਚੜਿਆ ਇਸ ਲਈ ਗੁਰਮੁਖੀ ਵੀ ਕਿਧਰੇ ਹੋਰ ਪੈਰ ਨਹੀਂ ਲਾ ਸਕੀ।।ਸੋ ਜਦ ਪੰਜਾਬੀ ਬੋਲੀ ਵਾਲੇ ਇਲਾਕੇ ਵਿੱਚ ਮੁਗਲ ਸਾਸਕਾਂ ਦਾ ਰਾਜ ਆਇਆ ਤਦ ਪੰਜਾਬੀ ਬੋਲੀ ਨੂੰ ਫਾਰਸੀ ਅਰਬੀ ਅਤੇ ਉਰਦੂ ਵਿੱਚ ਲਿਖਿਆ ਜਾਣ ਲੱਗਿਆ। ਜਦ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਾਸਕਾਂ ਦਾ ਰਾਜ ਆਇਆ ਤਦ ਗੁਰੂਆਂ ਦੁਆਰਾ ਵਿਕਸਿਤ ਕੀਤੀ ਗਈ ਲਿਪੀ ਗੁਰਮੁਖੀ ਵਿੱਚ ਲਿਖਿਆ ਜਾਣ ਲੱਗਿਆ। ਜਦ ਅੰਗਰੇਜ ਪੰਜਾਬ ਉੱਪਰ ਕਾਬਜ ਹੋਏ ਤਦ ਉਹਨਾਂ ਨੇ ਪੰਜਾਬੀ ਬੋਲੀ ਨੂੰ ਅੰਗਰੇਜੀ ਲਿਪੀ ਵਿੱਚ ਲਿਖਵਾਉਣਾਂ ਸੁਰੂ ਕੀਤਾ।ਅੰਗਰੇਜੀ ਰਾਜ ਪੰਜਾਬ ਉੱਪਰ ਸੀਮਤ ਸਮੇਂ ਲਈ ਹੀ ਆਇਆ ਇਸ ਲਈ ਇਸ ਦੀਆਂ ਨਿਸਾਨੀਆਂ ਕਿਧਰੇ ਕਿਧਰੇ ਹੀ ਮਿਲੀਆਂ ਹਨ।ਭਾਰਤ ਦੀ ਵੰਡ ਹੋਣ ਪਿੱਛੋਂ ਪਾਕਿਸਤਾਨੀ ਪੰਜਾਬ ਨੇ ਪੰਜਾਬੀ ਬੋਲੀ ਲਿਖਣ ਵਾਲੇ ਇਲਾਕੇ ਵਿੱਚ ਉਰਦੂ ਲਾਗੂ ਕਰ ਦਿੱਤੀ ਅਤੇ ਭਾਰਤੀ ਪੰਜਾਬ ਵਿੱਚ ਗੁਰਮੁਖੀ ਲਾਗੂ ਕਰ ਦਿੱਤੀ ਗਈ।ਇਸ ਵੱਖੋ ਵੱਖਰੀ ਲਿਪੀ ਕਾਰਨ ਕੋਈ ਪੰਜਾਬੀ ਬੋਲੀ ਖਤਮ ਨਹੀਂ ਹੋਈ। ਅੱਜ ਵੀ ਦੋਨਾਂ ਪੰਜਾਬਾ ਵਿੱਚ ਪੰਜਾਬੀ ਬੋਲੀ ਦਾ ਮੂਲ ਸਰੂਪ ਉਸੇ ਤਰਾਂ ਦਾ ਹੀ ਹੈ ਜਿਹੋ ਜਿਹਾ ਸੈਕੜੇ ਸਾਲ ਪਹਿਲਾਂ ਸੀ ਕਿਉਂਕਿ ਬੋਲੀ ਦਾ ਸਬੰਧ ਇਲਾਕੇ ਅਤੇ ਮੂੰਹਾਂ ਨਾਲ ਹੁੰਦਾਂ ਹੈ। ਸੋ ਪੰਜਾਬੀ ਬੋਲੀ ਕਦੀ ਨਹੀ ਮਰੇਗੀ। ਲਿਪੀ ਜਾਂ ਭਾਸਾ ਕਿਹੜੀ ਬਚੇਗੀ ਇਹ ਸਿਰਫ ਰਾਜਸੱਤਾ ਦੀ ਹੋਂਦ ਹੀ ਤੈਅ ਕਰੇਗੀ ਕਿ ਕਿਹੜੀ ਭਾਸਾ ਵਿਕਾਸ ਕਰੇਗੀ ਜਾਂ ਨਹੀਂ।ਇੱਕ ਮਿਸਾਲ ਭਾਰਤੀ ਪੰਜਾਬ ਜਦ ਤੱਕ ਮਹਾਂ ਪੰਜਾਬ ਸੀ ਤਦ ਤੱਕ ਗੁਰਮੁਖੀ ਵੀ ਲਾਗੂ ਰਹੀ ਜਦੋਂ  ਮੂਰਖ ਰਾਜਨੀਤਕਾਂ ਕਾਰਨ ਪੰਜਾਬ ਵੱਢਿਆ ਗਿਆ ਅਤੇ ਹਰਿਆਣਾਂ ,ਹਿਮਾਚਲ ,ਚੰਡੀਗੜ ਬਣਵਾਏ ਗਏ ਤਦ ਇਹਨਾਂ ਨਵੀਆਂ ਬਣਾਈਆਂ ਸਟੇਟਾਂ ਨੇ ਗੁਰਮੁਖੀ ਦਾ ਵੀ ਭੋਗ ਪਾ ਦਿੱਤਾ ਅਤੇ ਅੰਗਰੇਜੀ ,ਹਿੰਦੀ ਨੂੰ ਅਪਣਾ ਲਿਆ।॥ ਜੇ ਕਿਧਰੇ ਕਿਸੇ ਵਕਤ ਪਾਕਿਸਤਾਨ ਦੀ ਸਰਕਾਰ ਭਾਰਤੀ ਪੰਜਾਬੀ ਬੋਲੀ ਵਾਲੇ ਇਲਾਕੇ ਉੱਪਰ ਕਾਬਜ ਹੋ ਜਾਵੇ ਤਦ ਇੱਥੇ ਜਰੂਰੀ ਨਹੀਂ ਗੁਰਮੁਖੀ ਹੀ ਚੱਲੇ ਤਦ ਇੱਥੇ ਉਰਦੂ ਭਾਸਾ ਵੀ ਲਾਗੂ ਹੋ ਸਕਦੀ ਹੈ। ਪਰ ਜੇ ਕੋਈ ਸਿੱਖ ਸਾਸਕ ਪਾਕਿਸਤਾਨੀ ਪੰਜਾਬ ਤੇ ਕਾਬਜ ਹੋ ਜਾਵੇ ਤਦ ਹੋ ਸਕਦਾ ਹੈ ਕਿ ਉੱਥੇ ਵੀ ਗੁਰਮੁਖੀ ਲਾਗੂ ਹੋ ਜਾਵੇ। ਆਮ ਲੋਕ ਸਭ ਤੋਂ ਵੱਡੇ ਸਾਸਕ ਹੁੰਦੇ ਹਨ ਸੋ ਜਿਸ ਇਲਾਕੇ ਵਿੱਚ ਵਿਸੇਸ ਬੋਲੀ ਵਾਲੇ ਲੋਕ ਰਹਿਣ ਲੱਗ ਜਾਣ ਤਦ ਉੱਥੋਂ ਦੀ ਬੋਲੀ ਬਦਲਣੀ ਲਾਜਮੀ ਹੈ। ਜਿਸ ਤਰਾਂ ਇੰਗਲੈਂਡ ਦੇ ਸਾਊਥਹਾਲ ਵਿੱਚ ਪੰਜਾਬੀ ਬੋਲੀ ਇੱਕ ਮੁੱਖ ਬੋਲੀ ਹੈ ਅਤੇ ਇਸ ਤਰਾਂ ਹੀ ਲੁਧਿਆਣੇ ਦੇ ਖਾਸ ਇਲਾਕਿਆਂ ਵਿੱਚ ਬਿਹਾਰੀ ਬੋਲੀ ਵੀ ਮੁੱਖ ਬੋਲੀ ਬਣ ਚੁੱਕੀ ਹੈ। ਸੋ ਬੋਲੀ ਅਤੇ ਭਾਸਾ ਦੇ ਫਰਕ ਨੂੰ ਸਮਝ ਕੇ ਹੀ ਫੈਸਲਾ ਹੁੰਦਾਂ ਹੈ ਨਾਂ ਕਿ ਰਾਜਨੀਤੀ ਅਧੀਂਨ ਸੋਸੇਬਾਜੀ ਕਰਕੇ।
                  ਪੰਜਾਬੀ ਬੋਲੀ ਦੇ ਅਲੰਬਰਦਾਰ ਬਣਨ ਵਾਲੇ ਲੋਕ ਦੋਹਰੇ ਕਿਰਦਾਰ ਦੇ ਲੋਕ ਹਨ ਜਦੋਕਿ ਆਮ ਸਧਾਰਣ ਲੋਕ ਹੀ ਪੰਜਾਬੀ ਬੋਲੀ ਦੇ ਸਿਪਾਹਸਲਾਰ ਹਨ ਕਿਉਕਿ ਪੰਜਾਬੀ ਬੋਲੀ ਦੀ ਹੋਂਦ ਉਹਨਾਂ ਆਮ ਲੋਕਾਂ ਕਾਰਣ ਹੀ ਬਚੀ ਹੋਈ ਹੈ ਭਾਵੇਂ ਉਹ ਪਾਕਿਸਤਾਨੀ ਪੰਜਾਬ ਦੇ ਹੋਣ ਜਾਂ ਭਾਰਤੀ ਪੰਜਾਬ ਦੇ ਪਰ ਅਖੌਤੀ ਬੁੱਧੀਜੀਵੀ ਅਤੇ ਅਮੀਰ ਵਰਗ ਤਾਂ ਸਿਰਫ ਪੰਜਾਬੀ ਬੋਲੀ ਨੂੰ ਖਤਮ ਕਰਨ ਵਾਲੇ ਹੀ ਹਨ ਕਿਉਂਕਿ ਉਹਨਾਂ ਦੀਆਂ ਨਸਲਾਂ ਤਾਂ ਸਿਰਫ ਅੰਗਰੇਜੀ ਬੋਲੀ ਵਾਲੇ ਸਕੂਲਾਂ ਵਿੱਚ ਹੀ ਸਿੱਖਿਆ ਲੈਦੀਆਂ ਹਨ ਅਤੇ ਹੋਰ ਬੋਲੀਆਂ ਬੋਲਣ ਵਾਲੇ ਲੋਕਾਂ ਵਿੱਚ ਰਹਿੰਦੀਆਂ ਹਨ।ਆਮ ਲੋਕਾਂ ਦੇ ਬੱਚੇ ਹੀ ਸਿਰਫ ਆਪਣੇ ਮੂਲ਼ ਪੰਜਾਬੀ ਬੋਲਣ ਵਾਲੇ ਸਕੂਲਾ ਅਤੇ ਇਲਾਕਿਆਂ ਵਿੱਚ ਸਿੱਖਿਆ ਲੈਂਦੇ ਹਨ ।ਜਿਹੜੇ ਲੋਕ ਆਪਣੀ ਬੋਲੀ ਅਤੇ ਲਿਖਤਾਂ ਅਤੇ ਨਾਵਾਂ ਵਿੱਚ ਅੰਗਰੇਜੀ ਸਬਦਾਂ ਦਾ ਮੁੱਖ ਤੌਰ ਤੇ ਵਰਤੋਂ ਕਰਦੇ ਹਨ ਉਹ ਵੀ ਪੰਜਾਬੀ ਬੋਲੀ ਦੇ ਦੁਸਮਣ ਹਨ ਅਤੇ ਇਸ ਬੋਲੀ ਦੇ ਮੂਲ ਸਰੂਪ ਨੂੰ ਵਿਗਾੜਨ ਵਾਲੇ ਹਨ। ਕਿਉਂਕਿ ਆਮ ਵਰਤੇ ਜਾਣ ਵਾਲੇ ਸਬਦ ਹੀ ਸਮੇਂ ਨਾਲ ਕਿਸੇ ਬੋਲੀ ਦਾ ਅੰਗ ਬਣ ਜਾਦੇ ਹਨ। ਸੋ ਅੰਗਰੇਜੀ ਜਾਂ ਕਿਸੇ ਹੋਰ ਬੋਲੀ ਅਤੇ ਭਾਸਾ ਦੇ ਸਬਦ ਵਰਤਣ ਵਾਲੇ ਜਿਵੇਂ ਟਰੀਬਿਊਨ , ਸਪੋਕਸਮੈਨ, ਡੇਲੀ ,ਇੰਟਰਨੈਸਨਲ, ਟਾਈਮ,ਕਮਾਂਡੋ ਫੋਰਸ, ਟਾਈਗਰਜ ਫੋਰਸ, ਬੱਬਰ ਖਾਲਸਾ ਇੰਟਰਨੈਸਨਲ, ਪੰਜਾਬੀ ਰਾਈਟਰ ਫੋਰਮ,ਆਦਿ ਇਹ ਸਬਦ ਵਰਤਣ ਵਾਲੇ ਅਸਲ ਵਿੱਚ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੇ ਦੋਸੀ ਹਨ । ਦੋਸੀ ਲੋਕ ਹੀ ਪੰਜਾਬੀ ਭਾਸਾ ਦੇ ਅਲੰਬੜਦਾਰ ਬਣ ਰਹੇ ਹਨ ਸੋ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀ ਸੁਧਾਰਦੇ ਤਦ ਤੱਕ ਪੰਜਾਬੀ ਲਿਪੀ ਦਾ ਵਿਕਾਸ ਨਹੀ ਕਰਵਾ ਸਕਦੇ।ਰਾਜ ਸਕਤੀ ਬਿਨਾਂ ਕੋਈ ਲਿਪੀ ਬਹੁਤਾ ਚਿਰ ਬਚਾਈ ਨਹੀਂ ਜਾ ਸਕਦੀ ਸੋ ਜਦ ਤੱਕ ਗੁਰਮੁਖੀ ਲਿਪੀ ਦਾ ਪੈਰੋਕਾਰ ਕਿਸੇ ਇਲਾਕੇ ਦੀ ਰਾਜਸੱਤਾ ਦਾ ਮਾਲਕ ਰਹੇਗਾ ਤਦ ਤੱਕ ਹੀ ਗੁਰਮੁਖੀ ਲਿਪੀ ਜਿਉਂਦੀ ਰਹੇਗੀ ਜਾਂ ਜਦ ਤੱਕ ਪੰਜ ਦਰਿਆਵਾਂ ਦੀ ਧਰਤੀ ਦੇ ਮੂਲ ਲੋਕ ਜਿਉਂਦੇ ਰਹਿਣਗੇ ਪੰਜਾਬੀ ਬੋਲੀ  ਵੀ ਜਿਉਂਦੀ ਰਹੇਗੀ ਕਿਉਂਕਿ ਬੋਲੀ ਨੂੰ ਲਿਪੀ ਦੀ ਨਹੀਂ ਬੋਲਣ ਵਾਲੇ ਲੋਕਾਂ ਦੀ ਜਰੂਰਤ ਹੁੰਦੀ ਹੈ।

ਖੂੰਡਿਆਂ ਅਤੇ ਤਲਵਾਰਾਂ ਦੀ ਸਿਆਸਤ ਭਲਾ ਕਿਉਂ?

  
           ਅੱਜ ਕੱਲ ਪੰਜਾਬ ਦੇ ਬੁੱਧੀਜੀਵੀ ਲੇਖਕ ਵਰਗ ਵੱਲੋਂ ਆਪਸੀ ਤਕਰਾਰ ਬਾਜੀ ਵਾਲੀ ਰਾਜਨੀਤੀ ਦੀ ਅਲੋਚਨਾ ਕਰਕੇ ਰਾਜਨੀਤਕਾਂ ਨੂੰ ਮੱਤ ਦੇਣ ਦੀ ਕੋਸਿਸ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਤਿੰਨ ਰਾਜਨੀਤਕ ਧਿਰਾਂ ਇਸ ਬਾਰ ਸਪੱਸਟ ਰੂਪ ਵਿੱਚ ਕੁਰਸੀ ਹਥਿਆਉਣ ਦੀ ਕੋਸਿਸ ਕਰ ਰਹੀਆਂ ਹਨ। ਤਿੰਨਾਂ ਹੀ ਧਿਰਾਂ ਦੇ ਰਾਜਨੀਤਕ ਹੰਢੇ ਹੋਏ ਸਿਆਸਤਦਾਨ ਹਨ। ਇਹਨਾਂ ਤਿੰਨਾਂ ਧਿਰਾਂ ਨੂੰ  ਛੇ ਮੁੱਖ ਮੰਤਰੀ ਰਹਿ ਚੁੱਕੇ ਪਰੀਵਾਰਾਂ ਦੇ ਆਦਮੀ ਹੀ ਚਲਾ ਰਹੇ ਹਨ।ਇਹਨਾਂ ਰਾਜਨੀਤਕ ਪਰੀਵਾਰਾਂ ਨੂੰ ਚੰਗੀ ਤਰਾਂ ਗਿਆਨ ਹੈ ਕਿ ਆਰਥਿਕ ਢਾਚੇ ਨੂੰ ਸੁਧਾਰਨ ਦਾ ਅਤੇ ਲੋਕ ਮੁੱਦਿਆਂ ਦੇ ਅਧਾਰ ਤੇ ਚੋਣ ਲੜਕੇ ਜਿੱਤਣ ਦੀ ਸੂਰਤ ਵਿੱਚ ਰਾਜ ਚਲਾਉਣਾਂ ਮੁਸਕਲ ਹੋਵੇਗਾ ਕਿਉਂਕਿ ਆਰਥਿਕ ਤੌਰ ਤੇ ਪੰਜਾਬ ਦਿਵਾਲੀਆ ਹੋਣ ਦੇ ਕੰਢੇ ਤੇ ਹੈ। ਪੰਜਾਬ ਸਰਕਾਰ ਕੋਲ ਤਾਂ ਆਉਣ ਵਾਲੇ ਸਮੇਂ ਵਿੱਚ ਵਿਕਾਸ ਸਕੀਮਾਂ ਮਨਜੂਰ ਕਰਵਾਉਣ ਲਈ  ਸੈਂਟਰ ਦੀਆਂ ਯੋਜਨਾਵਾਂ ਵਿੱਚ ਪਾਉਣ ਵਾਲੇ ਦਸਵੇਂ ਹਿੱਸੇ ਵਾਲੇ ਪੈਸੇ ਦਾ ਪਰਬੰਧ ਕਰਨਾਂ ਵੀ ਮੁਸਕਲ ਹੋ ਗਿਆ ਹੈ। ਹਰਿਆਂਣਾਂ ਸਰਕਾਰ 2200 ਕਰੋੜ ਦਿਖਾਕੇ 22000 ਕਰੋੜ ਦੀ ਯੋਜਨਾ ਪਾਸ ਕਰਵਾ ਗਈ ਹੈ ਪਰ ਪੰਜਾਬ ਸਰਕਾਰ 1100 ਕਰੋੜ ਦਿਖਾਕੇ ਸਿਰਫ 11000 ਕਰੋੜ ਦੇ ਲੱਗ ਭੱਗ ਦੀ ਵਿਕਾਸ ਯੋਜਨਾਂ ਹੀ ਮਨਜੂਰ ਕਰਵਾ ਸਕੀ ਹੈ ਯੋਜਨਾਂ ਕਮਿਸਨ ਤੋਂ।ਹਰਿਆਣਾਂ ਪੰਜਾਬ ਵਿਚੋਂ ਜੰਮਿਆ ਅਤੇ ਪੰਜਾਬ ਨਾਲੋਂ ਛੋਟਾ ਸੂਬਾ ਹੈ ਪਰ ਆਰਥਿਕ ਤੌਰ ਤੇ ਪੰਜਾਬ ਨਾਲੋਂ ਮਜਬੂਤ ਹੈ। ਦੇਸ ਦਾ ਇੱਕ ਨੰਬਰ ਰਿਹਾ ਸੂਬਾ ਪਿਛਲੇ ਦਸ ਸਾਲਾਂ ਵਿੱਚ ਛੱਬੀਵੇਂ ਨੰਬਰ ਤੇ ਕਿਵੇਂ ਪਹੁੰਚ ਗਿਆ ਹੈ? ਰਾਜਨੀਤਕ ਆਗੂਆਂ ਨੂੰ ਇਸਦੀ ਪੂਰੀ ਜਾਣਕਾਰੀ ਹੈ ਇਸ ਲਈ ਹੀ ਤਾਂ ਉਹ ਆਰਥਿਕ ਵਾਅਦੇ ਕਰਨ ਦੀ ਬਜਾਇ ਖੂੰਡਿਆਂ ਅਤੇ ਤਲਵਾਰਾਂ ਦੀ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਤੀਜੀ ਧਿਰ ਭਾਵੇਂ ਇਸ ਤਰਾਂ ਦੀ ਗੱਲਾਂ ਤੋਂ ਪਾਸਾ ਵੱਟਦੀ ਦਿਖਾਈ ਦਿੰਦੀ ਹੈ ਪਰ ਉਹ ਵੀ ਇੱਕ ਰਾਜਨੀਤੀ ਹੀ ਹੈ ਕਿ ਸਾਇਦ ਲੋਕ ਦੋਨਾਂ ਪਾਰਟੀਆਂ ਦੇ ਲਲਕਾਰੇ ਮਾਰੂ ਯੁੱਧ ਤੋਂ ਅੱਕਕੇ ਤੀਜੀ ਧਿਰ ਨੂੰ ਹੀ ਜਿਤਾ ਦੇਣ । ਅਸਲੀ ਯੁੱਧ ਤਾਂ ਹਾਲੇ ਸੁਰੂ ਹੋਵੇਗਾ ਜਦੋਂ ਵੋਟਾਂ ਖਰੀਦਣ ਅਤੇ ਹਾਸਿਲ ਕਰਨ ਲਈ ਹਰ ਤਰਾਂ ਦਾ ਹੀਲਾ ਵਰਤਿਆ ਜਾਵੇਗਾ।ਤੀਜੀ ਧਿਰ ਵੱਲੋਂ ਵੀ ਹੁਣ ਆਰਥਿੱਕ ਮੁੱਦਿਆਂ ਤੋਂ ਪਾਸਾ ਹੀ ਵੱਟਿਆ ਜਾ ਰਿਹਾ ਹੈ।ਸੰਤਾਲੀ ਲੱਖ ਬੇਰੁਜਗਾਰਾਂ ਵਾਲੇ ਪੰਜਾਬੀਆਂ ਵਿੱਚੋਂ ਇੱਕ ਲੱਖ ਨੂੰ ਰੁਜਗਾਰ ਦੇਣ ਦਾ ਦਮ ਭਰਕੇ ਮਨਪਰੀਤ ਬਾਦਲ ਨੇ ਆਪਣੀ ਬੇਬਸੀ ਜਾਹਰ ਕਰ ਦਿੱਤੀ ਹੈ ਅਤੇ ਬਾਕੀ ਬਚਦੇ ਛਿਆਲੀ ਲੱਖ ਬੇਰੁਜਗਾਰਾਂ ਨੂੰ ਤਾਂ ਸਾਇਦ ਵਿਦੇਸਾਂ ਵੱਲ ਹੀ ਕੂਚ ਕਰ ਲੈਣਾਂ ਚਾਹੀਦਾ ਹੈ।ਵਰਤਮਾਨ ਸਰਕਾਰ ਵੱਲੋਂ ਇੱਕ ਲੱਖ ਨੌਕਰੀਆਂ ਦੇਣ ਦੇ ਦਮਗਜੇ ਮਾਰੇ ਜਾ ਰਹੇ ਹਨ ਜਦੋਂਕਿ ਹਰ ਸਾਲ ਚਾਰ ਲੱਖ ਪੜੇ ਲਿਖੇ ਲੋਕ ਬੇਰੁਜਗਾਰੀ ਦੀ ਕਤਾਰ ਵਿੱਚ ਜਾ ਖੜਦੇ ਹਨ । ਪੰਜ ਸਾਲਾਂ ਵਿੱਚ ਇੱਕ ਲੱਖ ਰੁਜਗਾਰ ਦਾ ਭਾਵ ਇੱਕ ਸਾਲ ਵਿੱਚ ਸਿਰਫ ਬੀਹ ਹਜਾਰ ਨੂੰ ਹੀ ਰੁਜਗਾਰ ਜਦੋਂ  ਕਿ ਕਤਾਰ ਚਾਰ ਲੱਖ ਦੀ।
                         ਸੋ ਇਸ ਤਰਾਂ ਦੇ ਹਲਾਤਾਂ ਵਿੱਚ ਰਾਜਨੀਤਕਾਂ ਵੱਲੋਂ ਤਾਂ ਇਹ ਨਕਲੀ ਦੂਸਣਬਾਜੀ ਦਾ ਮਹੌਲ ਬਣਾਕਿ ਆਪਣੇ ਆਪ ਨੂੰ ਵਾਅਦਿਆਂ ਦੀ ਘੁੰਮਣਘੇਰੀ ਤੋਂ ਬਚਾਉਣਾਂ ਹੈ ਪਰ ਬੁੱਧੀਜੀਵੀ ਵਰਗ ਆਪਣਾਂ ਰੋਲ ਅਦਾ ਕਰਨ ਵਿੱਚ ਅਸਫਲ ਹੋ ਰਿਹਾ ਹੈ ਕਿਉਂਕਿ ਉਹ ਜਨਤਾ ਨੂੰ ਜਾਗਰੂਕ ਕਰਨ ਦੀ ਬਜਾਇ ਰਾਜਨੀਤਕਾਂ ਦੀ ਚਾਲ ਦਾ ਸਿਕਾਰ ਹੋ ਰਿਹਾ ਹੈ।ਪੰਜਾਬ ਦੇ ਬਜਟ ਦਾ ਦਾ ਦੋ ਤਿਹਾਈ ਤੋਂ ਵੱਧ ਹਿੱਸਾ ਤਾਂ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਕਰਜੇ ਦੇ ਵਿਆਜ ਲਾਹੁਣ ਵਿੱਚ ਹੀ ਜਾ ਰਿਹਾ ਹੈ। ਪੰਜਾਬ ਦੇ ਵਿਕਾਸ ਲਈ ਤਾਂ ਹਰ ਸਾਲ ਚਾਰ ਹਜਾਰ ਕਰੋੜ ਦਾ ਘਾਟੇ ਵਾਲਾ ਬਜਟ ਹੀ ਪੇਸ ਕਰਨਾਂ ਪੈਂਦਾਂ ਹੈ। ਵਿਕਾਸ ਤਾਂ ਸਿਰਫ ਨਵੇਂ ਕਰਜੇ ਮਿਲਣ ਉੱਪਰ ਹੀ ਖੜਾ ਹੁੰਦਾਂ ਹੈ । ਪਿਛਲੀ ਕਾਂਗਰਸ ਅਤੇ ਵਰਤਮਾਨ ਸਰਕਾਰਾਂ ਨੇ ਹਰ ਸਾਲ ਔਸਤ ਰੂਪ ਵਿੱਚ ਚਾਰ ਹਜਾਰ ਕਰੋੜ ਘਾਟੇ ਦੇ ਬਜਟ ਪੇਸ਼ ਕੀਤੇ ਹਨ। ਇਹ ਘਾਟੇ ਦੇ ਅਨੁਸਾਰ ਹੀ ਹਰ ਸਾਲ ਚਾਰ ਹਜਾਰ ਕਰੋੜ ਦਾ ਕਰਜਾ ਪੰਜਾਬ ਸਿਰ ਚੜਿਆ ਹੈ।ਅਕਾਲੀ ਸਰਕਾਰ ਦੇ ਸਮੇਂ ਤੀਜੀ ਧਿਰ ਦਾ ਆਗੂ  ਭਤੀਜਾ ਬਾਦਲ ਹੀ ਵਿੱਤ ਮੰਤਰੀ ਸੀ।ਸੋ ਤਿੰਨਾਂ ਧਿਰਾਂ ਤੋਂ ਆਸ ਰੱਖਣੀ ਬੇਕਾਰ ਹੀ ਹੋਵੇਗੀ। ਇਸ ਵਕਤ ਸਰਕਾਰ ਸਿਰ 80000 ਕਰੋੜ ਦਾ ਕਰਜਾ ਅਤੇ ਲੱਗਭੱਗ 65000 ਕਰੋੜ ਦਾ ਕਰਜਾ ਬਿਜਲੀ ਕਾਰਪੋਰੇਸਨ ਅਤੇ ਬਾਕੀ ਹੋਰ ਸਾਰਕਾਰੀ ਅਦਾਰਿਆਂ ਸਿਰ ਹੈ। ਪੰਜਾਬ ਦੀ ਰੀੜ ਦੀ ਹੱਡੀ ਕਿਸਾਨ ਵਰਗ ਸਿਰ 45000 ਕਰੋੜ ਦੇ ਸਰਕਾਰੀ ਅੰਕੜੇ ਹਨ ਅਤੇ ਗੈਰ ਰਜਿਸਟਰਡ ਕਰਜੇ ਦੀ ਤਾਂ ਪੱਕੀ ਜਾਣਕਾਰੀ ਹੀ ਨਹੀਂ ਪਰ ਜੋ 45000 ਕਰੋੜ ਤੋਂ ਕਿਤੇ ਵੱਧ ਹੈ।ਆਮ ਪੰਜਾਬੀ ਦੀ ਆਮਦਨ ਔਸਤ ਵਿੱਚ 40 ਰੁਪਏ ਤੋਂ ਵੱਧ ਨਹੀਂ ਸਰਕਾਰੀ ਅੰਕੜੇ ਕੁੱਝ ਵੀ ਹੋਣ।ਪੌਣੇ ਤਿੰਨ ਕਰੋੜ ਦੀ ਅਬਾਦੀ ਦੇ 25 ਲੱਖ ਅਮੀਰ ਵਰਗ, ਰਾਜਨੀਤਕ ਅਤੇ ਅਖੌਤੀ ਸੰਤ ਸਮਾਜ ਅਤੇ ਅੰੀਰ ਸਰਕਾਰੀ ਮੁਲਾਜਮ ਵਰਗ ਨੂੰ ਛੱਡਕੇ ਬਾਕੀ ਬਚਦੇ ਢਾਈ ਕਰੋੜ ਅਬਾਦੀ ਕੋਲ ਸਵਾ ਕਰੋੜ ਏਕੜ ਜਮੀਨ ਹੈ। ਭਾਵ ਹਰ ਪੰਜਾਬੀ ਕੋਲ ਔਸਤ ਅੱਧਾ ਏਕੜ ਜਮੀਨ ਹੈ ਅੱਧੇ ਏਕੜ ਦੀ ਆਮਦਨ ਖਰਚੇ ਕੱਢਕੇ ਸਿਰਫ ਪੰਦਰਾਂ ਹਜਾਰ ਹੈ।ਇਸ ਤਰਾਂ ਇੱਕ ਪੰਜਾਬੀ ਔਸਤ ਰੂਪ 38 ਰੁਪਏ ਰੋਜਾਨਾ ਨਾਲ ਗੁਜਾਰਾ ਕਰਦਾ ਹੈ।
                                  ਕੇਂਦਰ ਸਰਕਾਰ ਵੱਲੋਂ 26 ਰੁਪਏ ਦੀ ਰੋਜਾਨਾ ਆਮਦਨ ਵਾਲੇ ਗਰੀਬ ਨਾਂ ਮੰਨਣਾਂ ਤੱਥਾਂ ਦੇ ਅਧਾਰ ਤੇ ਸਹੀ ਹੀ ਹੈ ਅਲੋਚਨਾ ਭਾਵੇਂ ਲੱਖ ਕਰੀਏ।ਕਰਜਾਈ ਹੋਏ ਪੰਜਾਬ ਦੀ ਕੁੱਲ ਖੇਤੀ ਵੱਟਤ 75000 ਕਰੋੜ ਦੀ ਹੈ ਅਤੇ ਪੰਜਾਬ ਸਰਟਕਾਰ ਦੇ ਟੈਕਸਾ ਵਾਲਾ ਇਕੱਠਾ ਹੋਣ ਵਾਲਾ ਬਜਟ ਰੂਪੀ ਧਨ 33000 ਕਰੋੜ ਦਾ ਮਤਲਬ ਪੰਜਾਬੀਆਂ ਦੀ ਅੱਧੀ ਦੇ ਲੱਗਭੱਗ ਵੱਟਤ ਸਰਕਾਰੀ ਖਜਾਨੇ ਵਿੱਚ ਹੀ ਚਲੀ ਜਾਂਦੀ ਹੈ। ਇਸ ਤਰਾਂ ਦੀ ਹਾਲਤ ਵਿੱਚ ਤਾਂ ਸਾਇਦ ਆਮ ਪੰਜਾਬੀ ਵੀ ਸਾਇਦ ਰੋਟੀ ਲਈ ਗੁਰੂ ਘਰਦੇ ਲੰਗਰ ਦਾ ਰਾਹ ਫੜਨ ਲਈ ਮਜਬੂਰ ਨਾਂ ਹੋ ਜਾਵੇ। ਰਾਜਨੀਤਕ ਲੋਕ ਤਾਂ ਨੀਰੋ ਵਾਲੀ ਬੰਸਰੀ ਵਜਾਕਿ ਪੰਜਾਬੀਆਂ ਦਾ ਮਨੋਰੰਜਨ ਕਰਨ ਦੀ ਕੋਸਿਸ ਕਰ ਰਹੇ ਹਨ।
              ਪੰਜਾਬ ਦੀ ਇਹ ਹਾਲਤ ਖਾੜਕੂਵਾਦ ਖਤਮ ਹੋਣ ਤੋਂ ਬਾਅਦ ਹੀ ਹੋਏ ਹਨ। 1992 ਤੱਕ ਪੰਜਾਬ ਸਿਰ ਖਾੜਕੂਵਾਦ ਦੌਰਾਨ ਵਿਸੇਸ ਹਾਲਤਾਂ ਲਿਆ ਗਿਆ ਕਰਜਾ ਹੀ ਪੰਜਾਬ ਸਿਰ ਸੀ ਜੋ ਬਾਅਦ ਵਿੱਚ ਸੈਂਟਰ ਸਰਕਾਰ ਵੱਲੋਂ ਮਾਫ ਵੀ ਕਰ ਦਿੱਤਾ ਗਿਆ ਸੀ। ਵਰਤਮਾਨ 80000 ਕਰੋੜ ਦਾ ਕਰਜਾ ਪਿੱਛਲੇ ਬੀਹ ਸਾਲਾਂ ਦੀਆਂ ਗਲਤ ਰਾਜਨੀਤਕਾਂ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੈ।ਆਉਣ ਵਾਲੇ ਸਮੇਂ ਵਿੱਚ ਕੋਈ ਮਨਮੋਹਨ ਸਿੰਘ ਵਰਗਾ ਇਮਾਨਦਾਰ ਜੁੰਮੇਵਾਰ ਮੁੱਖਮੰਤਰੀ ਹੀ ਪੰਜਾਬ ਨੂੰ ਲੀਹ ਤੇ ਲਿਆ ਸਕਦਾ ਹੈ ਵਰਨਾਂ ਤਾਂ ਹੁਣ ਪੰਜਾਬ ਕੇਂਦਰ ਸਰਕਾਰ ਦੇ ਰਹਿਮ ਤੇ ਹੀ ਜਿਉਂਦਾਂ ਰਹਿ ਸਕੇਗਾ।ਝੂਠ ਬੋਲ ਕੇ ਰਾਜਨੀਤੀ ਕਰਨ ਵਾਲੇ ਰਾਜਨੀਤਕਾਂ ਨੂੰ ਲੋਕ ਲੁਭਾਊ ਨਾਅਰਿਆਂ ਦੀ ਬਜਾਇ ਹਕੀਕਤ ਦਾ ਸਾਹਮਣਾਂ ਕਰਨ ਦੀ ਹਿੰਮਤ ਕਰਨੀਂ ਚਾਹੀਦੀ ਹੈ।ਪਰ ਜੇ ਸਾਡੇ ਰਾਜਨੀਤਕ ਇਸ ਤਰਾਂ ਹੀ ਚੱਲਦੇ ਗਏ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ। ਬੁੱਧੀਜੀਵੀ ਲੇਖਕ ਵਰਗ ਦਾ ਵੱਡਾ ਹਿੱਸਾ ਪੈਨਸਨ ਧਾਰੀ ਹੋਣ ਕਰਕੇ ਆਮ ਪੰਜਾਬੀ ਅਤੇ ਪੰਜਾਬ ਦੇ ਹਾਲਤਾਂ ਨੂੰ ਸਮਝਣ ਅਤੇ ਸਮਝਾਉਣ  ਤੋਂ ਅਸਮੱਰਥ ਹੈ ਕਿਉਂਕਿ ਕੋਠੀ ਵਿਚਲੇ ਦਾਣਿਆਂ ਦੇ ਨਾਲ ਤਾਂ ਕੋਈ ਵੀ ਸਿਆਣਾਂ ਅਖਵਾ ਸਕਦਾ ਹੈ ਪਤਾ ਤਾਂ ਉਸ ਸਮੇਂ ਲੱਗਦਾ ਹੈ ਜਦ ਕੋਈ ਤਨ ਅਤੇ ਮਨ ਦੀ ਭੁੱਖ ਨਾਲ ਲੜਕੇ ਸੌਣ ਤੋਂ ਬੇਬੱਸ ਹੋ ਜਾਂਦਾਂ ਹੈ।
       ਪਿੰਡ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
             

Monday 5 December 2011

ਤੁਸੀਂ ਹੀ ਤਾਂ ਸਿੱਖੀ ਦੇ ਪਰਚਾਰਕ ਹੋ।


ਸਿੱਖੀ ਦਾ ਦਰਦ ਰੱਖਣ ਵਾਲੇ ਕੁੱਝ ਵੀਰਾਂ ਨੇ ਫੋਨ ਤੇ ਸਿੱਖ ਧਰਮ ਬਾਰੇ ਫਿਕਰ ਕਰਦਿਆਂ ਪੁੱਛਿਆ ਕਿ ਕੀ ਹੁਣ ਸਿੱਖੀ ਦਾ ਵਿਕਾਸ ਅਤੇ ਵਿਸਥਾਰ ਕੌਣ ਕਰ ਸਕਦਾ ਹੈ । ਇਹ ਕਿਵੇਂ ਹੋ ਸਕਦਾ ਹੈ। ਇਸ ਪਰਸਨ  ਦਾ ਜਵਾਬ ਦੇਣ ਤੋਂ ਬਾਅਦ ਵੀ ਇਹ ਸਵਾਲ ਮਨ ਵਿੱਚ ਘੁੰਮਦਾ ਰਿਹਾ ਤੇ ਇਸ ਦਾ ਜਵਾਬ ਕੀ ਹੈ ਤੇ ਵਿਚਾਰ ਕਰਦਿਆ ਕੁੱਝ ਉੱਤਰ ਮਨ ਵਿੱਚ ਆਏ।ਸਿੱਖੀ ਦਾ ਪਰਚਾਰ ਕਰਨ ਲਈ ਕੀ ਸਰਕਾਰਾਂ ਜਾਂ ਸੰਗਠਨ ਹੀ ਕੰਮ ਕਰਨਗੇ। ਕੀ ਸ਼ਾਧ ਸੰਤ ਹੀ ਇਸ ਫਲਸਫੇ ਨੂੰ ਦੁਨੀਆਂ ਉੱਪਰ ਲਾਗੂ ਕਰਨਗੇ? ਕੀ ਕੋਈ ਮੀਡੀਆਂ ਹੀ ਸਿੱਖ ਫਲਸਫੇ ਨੂੰ ਦੁਨੀਆਂ ਉੱਪਰ ਫੈਲਾ ਸਕਦਾ ਹੈ? ਪਰ ਨਹੀ ਦੋਸਤੋ ਕਿਸੇ ਫਲਸਫੇ ਅਤੇ ਪਛਾਣ ਨੂੰ ਕੋਈ ਹੋਰ ਨਹੀਂ ਤੁਸੀਂ ਖੁਦ ਹੀ ਪਰਚਾਰਦੇ ਹੋ ਅਤੇ ਪਰਚਾਰ ਸਕਦੇ ਹੋ।ਅੱਜ ਦੇ ਸਮੇਂ ਵਿੱਚ ਪਰਧਾਨ ਮੰਤਰੀ ਹੀ ਸਭ ਤੋਂ ਵੱਡੇ ਸਿੱਖੀ ਦੇ ਅਤੇ ਦਸਤਾਰ ਦੇ ਪਰਚਾਰਕ ਬਣੇ ਹੋਏ ਹਨ।ਇਸ ਤਰਾਂ ਹੀ ਹਰ ਸਿੱਖ ਆਪਣੇ ਆਚਰਣ ਨਾਲ ਦੁਨੀਆਂ ਵਿੱਚ ਸਿੱਖੀ ਦਾ ਪਰਚਾਰਕ ਹੈ। ਹਰ ਮਨੁੱਖ ਜਿਹੋ ਜਿਹੇ ਕੰਮ ਕਰਦਾ ਹੈ ਉਸ ਤਰਾਂ ਦਾ ਸੰਸਾਰ ਉਸ ਦੇ ਆਸੇ ਪਾਸੇ ਸਿਰਜਿਆ ਜਾਂਦਾ ਹੈ ਅਤੇ ਉਸ ਮਨੁੱਖ ਦੇ ਵਿਵਹਾਰ ਅਤੇ ਆਚਰਣ ਦੇ ਅਧਾਰ ਤੇ ਹੀ ਉਸ ਦੇ ਨੇੜੇ ਦਾ ਸਮਾਜ ਉਸ ਬਾਰੇ ਅਤੇ ਉਸ ਮਨੁੱਖ ਦੇ ਧਰਮ ਬਾਰੇ ਸੋਚਦਾ ਹੈ। ਪਰਧਾਨ ਮੰਤਰੀ ਮਨਮੋਹਨ ਸਿੰਘ ਕੋਈ ਸਿੱਖੀ ਦਾ ਪਰਚਾਰਕ ਨਹੀਂ ਪਰ ਇਸ ਵਿਅਕਤੀ ਦੀ ਇਮਾਨਦਾਰੀ ਅਤੇ ਲਿਆਕਤ ਨੇ ਦੁਨੀਆਂ ਨੂੰ ਪੁੱਛਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਪਗੜੀਧਾਰੀ ਆਰਥਿਕ ਮਾਹਰ ਵਿਅਕਤੀ ਦਾ ਧਰਮ ਕੀ ਹੈ? ਨਫਰਤ ਨਾਲ ਦੇਖੇ ਜਾਣ ਵਾਲੇ ਪਗੜੀਧਾਰੀ  ਉਸਾਮਾ ਬਿਨ ਲਾਦੇਨ ਨੂੰ ਦੁਨੀਆਂ ਅਤੇ ਅਮਰੀਕੀ ਲੋਕ ਨਫਰਤ ਦੀ ਅੱਖ ਨਾਲ ਦੇਖਦੇ ਹਨ ਉਸਦੇ ਗਲਤ ਕੰਮਾਂ ਕਾਰਨ ਉਸਦੀ ਕੌਮ ਅਤੇ ਧਰਮ ਵੀ ਬਰਾਬਰ ਬਦਨਾਮ ਹੋਏ ਹਨ ਪਰ ਇਸ ਦੇ ਉਲਟ   ਅਮਰੀਕਾ ਦਾ ਰਾਸਟਰ ਪਤੀ ਪਗੜੀਧਾਰੀ ਮਨਮੋਹਨ ਸਿੰਘ ਦੀ ਇੱਜਤ ਕਰਨ ਲਈ ਮਜਬੂਰ ਹੈ। ਇਸ ਮਨੁੱਖ ਕਾਰਨ ਅਤੇ ਬਹੁਤ ਸਾਰੇ ਹੋਰ ਆਮ ਸਿੱਖ ਜੋ ਮਿਹਨਤੀ ਅਤੇ ਹਿੰਮਤੀ  ਹੋਣ ਕਾਰਨ ਦੁਨੀਆਂ ਵਿੱਚ ਮਸਹੂਰ ਹੋਏ ਹਨ ਨੇ ਸਿੱਖ ਕੌਮ ਦਾ ਸਭ ਤੋਂ ਵੱਧ ਪਰਚਾਰ ਕੀਤਾ ਹੈ। ਕੈਨੇਡਾ ,ਅਮਰੀਕਾ ,ਇੰਗਲੈਂਡ ,ਅਰਬ ਮੁਲਕਾਂ ਅਤੇ ਦੁਨੀਆਂ ਦੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਸਿੱਖਾਂ ਨੇ ਆਪਣੀ ਮਿਹਨਤ ਨਾਲ ਅਤੇ ਇਮਾਨਦਾਰੀ ਨਾਲ ਸਿੱਖੀ ਦਾ ਅਤੇ ਗੁਰੂ ਨਾਨਕ ਜੀ ਦਾ ਝੰਡਾਂ ਉੱਚਾ ਕੀਤਾ ਹੈ। ਇਹ ਸਭ ਸਾਰੇ ਆਮ ਕਿਰਤੀ ਲੋਕ ਹਨ ਅਤੇ ਇਹ  ਸਿੱਖ   ਫਲਸਫੇ ਦੇ ਕਿਰਤ ਕਰਨ ਦੇ ਅਸੂਲ ਕਾਰਨ ਹੈ । ਦੂਸਰੇ ਪਾਸੇ ਬੇਈਮਾਨ ਰਾਜਸੱਤਾ ਦੇ ਏਜੰਟ ਲੋਕ ਜੋ ਸਿਰਫ ਭੇਖਧਾਰੀ ਸਿੱਖ ਹੋਕੇ ਮਾੜੇ ਕੰਮ ਕਰਦੇ ਹਨ ਨੇ ਸਿੱਖੀ ਨੂੰ ਬਦਨਾਮ ਕੀਤਾ ਹੈ।ਇਹ ਇਸ ਲਈ ਭੇਖਧਾਰੀ ਹਨ ਪਰ ਸਿੱਖ ਨਹੀਂ ਹਨ ਕਿਉਂਕਿ ਇਹਨਾਂ ਬੇਈਮਾਨ ਲੋਕਾਂ ਨੇ ਗੁਰੂ ਦਾ ਪਹਿਲਾ ਅਸੂਲ ਕਿਰਤ ਕਰਨਾਂ ਹੀ ਨਹੀ ਅਪਣਾਇਆ ਸਗੋਂ ਪਰਧਾਨਗੀਆਂ ,ਬੇਈਮਾਨੀਆਂ , ਹੰਕਾਰੀ ਤਾਕਤ ਅਤੇ ਵਿਹਲੜਪੁਣੇ ਨੁੰ ਹੀ ਅੱਗੇ ਰੱਖਿਆ ਹੈ। ਇਹਨਾਂ ਵਿੱਚ ਹੰਕਾਰੀ ਜਥੇਦਾਰ, ਹੰਕਾਰੀ ਰਾਜਸੱਤਾ ਦੇ ਮਾਲਕ ਲੋਕ ਸਾਮਲ ਹਨ ਪਰ ਇਸ ਦੇ ਉਲਟ ਨਿਮਰਤਾ ਦਾ ਗਹਿਣਾਂ ਪਹਿਨਣ ਵਾਲੇ ਧਰਮ ਨੂੰ ਰਾਜਨੀਤੀ ਤੋਂ ਉੱਪਰ ਰੱਖਣ ਵਾਲੇ ਰਾਜਨੀਤਕ ਅਤੇ ਲੋਕਸੇਵਕ ਜਥੇਦਾਰ, ਪਰਧਾਨ ਆਦਿ ਉਹ ਲੋਕ ਵੀ ਹਨ ਜੋ ਆਪਣੇ ਆਪ ਨੂੰ ਕਦੀ ਮਾਲਕ ਨਹੀਂ ਸਿਰਫ ਸੇਵਾਦਾਰ ਹੀ ਸਮਝਦੇ ਹਨ ਅਤੇ ਇਸ ਤਰਾਂ ਦੇ ਲੋਕ ਹੀ ਹਨ ਜੋ ਸਿੱਖੀ ਦੇ ਅਸਲ ਦਾਅਵੇਦਾਰ ਹਨ।
               ਸੋ ਦੇਸ ਵਿਦੇਸ ਵਿੱਚ ਕਿਰਤ ਅਤੇ ਕਮਾਈ ਲਈ ਜੂਝਦੇ ਵੀਰੋ ਤੁਸੀਂ ਹੀ ਸਿੱਖੀ ਦੇ ਅਤੇ ਗੁਰੂਆਂ ਦੇ ਬਰੈਂਡ ਅੰਬੈਸਡਰ ਹੋ । ਤੁਸੀ ਕਦੇ ਇਹ ਨਾਂ ਸੋਚੋ ਕਿ ਕੋਈ ਸਿੱਖੀ ਨੂੰ ਪਰਚਾਰਨ ਵਾਲਾ ਪੈਦਾ ਹੋਵੇਗਾ ਅਸਲ ਵਿੱਚ ਤੁਸੀਂ ਹੀ ਹੋ ਜੋ ਪੈਦਾ ਹੋ ਚੁੱਕੇ ਹੋ ਤੁਹਾਡੇ ਆਚਰਣ ਰੂਪੀ ਵਿਵਹਾਰ ਨੇ ਤੁਹਾਡਾ ਅਤੇ ਆਪਣੇ ਗੁਰੂਆਂ ਦਾ ਅਤੇ ਉਹਨਾਂ ਦੁਆਰਾ ਦਿੱਤੇ ਗਏ ਫਲਸਫੇ ਦਾ ਪਰਚਾਰ ਕਰਨਾਂ ਹੈ। ਜਿੰਨਾਂ ਤੁਹਾਡਾ ਆਚਰਣ ਉੱਚਾ ਅਤੇ ਸੁੱਚਾ ਹੋਏਗਾ ਉਹਨਾਂ ਹੀ ਤੁਹਾਡੀ ਕੌਮ ਦਾ ਅਤੇ ਤੁਹਾਡੇ ਕਿਰਦਾਰ ਦਾ ਕੱਦ ਉੱਚਾ ਹੁੰਦਾਂ ਜਾਏਗਾ। ਜਰੂਰੀ ਨਹੀੰ ਕਿ ਤੁਹਾਡਾ ਪਰਚਾਰ ਕਿਸੇ ਵਿਸੇਸ ਪਹਿਰਾਵੇ ਨਾਲ ਹੋਵੇ ਜਾਂ ਸਰੀਰ ਉੱਪਰ ਵਿਸੇਸ ਨਿਸਾਨੀਆਂ ਹੋਣ ਪਰ ਤੁਹਾਡਾ ਵਿਵਹਾਰ ਅਤੇ ਮਿਹਨਤ ਹੀ ਤੁਹਾਡੇ ਵਿਵਹਾਰ ਵਿੱਚੋਂ ਬੋਲੇਗੀ। ਜਦ ਤੁਹਾਡਾ ਕਿਰਦਾਰ ਉੱਚਾ ਹੋਵੇਗਾ ਤਦ ਤੁਹਾਨੂੰ ਆਪਣੇ ਬਾਰੇ ,ਆਪਣੀ ਕੌਮ ਬਾਰੇ, ਆਪਣੇ ਧਰਮ ਬਾਰੇ ,ਫਲਸਫੇ ਬਾਰੇ ਕਿਸੇ ਨੂੰ ਦੱਸਣ ਜਾਂ ਪਰਚਾਰਨ ਦੀ ਲੋੜ ਨਹੀਂ ਪਵੇਗੀ ਸਗੋਂ ਤੁਹਾਡੇ ਆਲੇ ਦੁਆਲੇ ਦੇ ਅਤੇ ਸਮਾਜ ਦੇ ਲੋਕ ਤੁਹਾਡੇ ਬਾਰੇ ਖੁਦ ਜਾਨਣ ਦੀ ਕੋਸਿਸ ਕਰਨਗੇ। ਪੱਕੇ ਹੋਏ ਫਲਾਂ ਦੀ ਮਹਿਕ ਦੂਰ ਦੂਰ ਤੱਕ ਆਪਣੇ ਆਪ ਹੀ ਚਲੀ ਜਾਂਦੀ ਹੈ। ਸੋ ਪਰਚਾਰਕਾਂ ਤੋਂ ਜਾਂ ਸਰਕਾਰਾਂ ਤੋਂ ਇਹ ਆਸ ਰੱਖਣੀ ਕਿ ਉਹ ਸਾਡੇ ਧਰਮ ਦਾ ਅਤੇ ਫਲਸਫੇ ਦਾ ਪਰਚਾਰ ਕਰਨਗੇ ਗਲਤ ਹੈ ਕਿਉਂਕਿ ਪਰਚਾਰਕ ਅਤੇ ਸਰਕਾਰਾਂ ਤਾਂ ਸਵਾਰਥ ਦੀ ਉੱਪਜ ਹੁੰਦੇ ਹਨ। ਆਮ ਲੋਕ ਸਦਾ ਨਿਸਕਾਮ ਹੁੰਦੇ ਹਨ ।ਸਵਾਰਥੀ ਲੋਕਾਂ ਨਾਲੋਂ ਨਿਸਕਾਮ ਲੋਕ ਹਮੇਸਾਂ ਚੰਗੇ ਅਤੇ ਵਧੀਆ ਪਰਚਾਰਕ ਹੁੰਦੇ ਹਨ। ਕਿਸੇ ਸਾਇਰ ਦੇ ਕਥਨ ਅਨੁਸਾਰ 
                       ਖੁਦ ਕੋ ਕਰ ਬੁਲੰਦ ਇਤਨਾ ਕਿ ਖੁਦਾ ਬੰਦੇ ਕੋ ਖੁਦ ਪੂਛੇ ਕਿ ਬਤਾ ਤੇਰੀ ਰਜਾ ਕਿਆ ਹੈ।