ਜਦੋਂ ਅੱਜ ਦੇ ਸਮਾਜ ਦੀ ਗਿਰਾਵਟ ਵੱਲ ਨਜਰ ਮਾਰੋਗੇ ਤਦ ਇੰਨਾਂ ਕੁੱਝ ਦੇਖਣ ਨੂੰ ਮਿਲੇਗਾ ਕਿ ਮਨੁੱਖ ਦੇ ਮਨੁੱਖ ਹੋਣ ਤੇ ਹੀ ਸੱਕ ਹੋਣ ਲੱਗਦਾ ਹੈ। ਧੱਕੇ ਨਾਲ ਸੱਭਿਅਕ ਅਖਵਾਉਣ ਵਾਲੇ ਸਮਾਜ ਵਿੱਚ ਇੰਨਾਂ ਨਿਘਾਰ ਹੈ ਕਿ ਤੋਬਾ ਤੋਬਾ। ਸਭ ਤੋਂ ਪਹਿਲਾਂ ਮਨੁੱਖੀ ਜਾਨਾਂ ਬਚਾਉਣ ਵਾਲੇ ਉੱਚ ਸਿੱਖਿਆ ਵਾਲੇ ਡਾਕਟਰ ਲੋਕਾਂ ਵੱਲ ਨਿਗਾਹ ਮਾਰੋ ਕਿ ਕਿੰਨਾਂ ਕੁ ਧਰਮ ਹੈ ਇਹਨਾਂ ਵਿੱਚ ਇਨਸਾਨੀਅਤ ਪਰਤੀ।ਕੁੱਖ ਦੇ ਵਿੱਚ ਪਲਣ ਵਾਲੇ ਮਾਸੂਮ ਭਰੂਣ ਨੂੰ ਆਧੁਨਿਕ ਬਰੀਕ ਹਥਿਆਰਾਂ ਨਾਲ ਕੁਤਰ ਕੁਤਰ ਕੇ ਲਹੂ ਲੁਹਾਣ ,ਤੜਫਦੇ ਬੱਚਿਆਂ ਨੂੰ ਕੁੱਝ ਪੈਸਿਆਂ ਲਈ ਜਿਉਂਦਿਆਂ ਨੂੰ ਮੌਤ ਦੇ ਦਿੰਦੇ ਹਨ। ਕੀਮਤ ਹਜਾਰ ਦੋ ਹਜਾਰ ਸਿਰਫ ਇਹਨਾਂ ਨਾਲੋਂ ਤਾਂ ਕਾਤਲ ਲੁਟਰੇ ਵੀ ਇੰਨਾਂ ਸਸਤਾ ਸੌਦਾ ਕਰਕੇ ਕਤਲ ਨਹੀਂ ਕਰਦੇ।ਕਿਸੇ ਹਾਦਸੇ ਵਿੱਚ ਜਖਮੀ ਹੋਏ ਵਿਅਕਤੀ ਨੂੰ ਉਨਾਂ ਚਿਰ ਨਹੀਂ ਦੇਖਦੇ ਜਿੰਨਾਂ ਚਿਰ ਅਡਵਾਂਸ ਪੇਮੈਂਟ ਦੀਆਂ ਰਸੀਦ ਨਹੀਂ ਕਟਵਾ ਲਈ ਜਾਂਦੀ।ਗਰੀਬ ਤਾਂ ਇਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦੀ ਰਿਸੈਪਸਨ ਤੇ ਬੈਠਣ ਵਾਲੇ ਜਿੰਨਾਂ ਚਿਰ ਐਡਵਾਂਸ ਵਸੂਲੀ ਦੀ ਰਸੀਦ ਨਹੀਂ ਕੱਟਦੇ ਤਦ ਤੱਕ ਮਰੀਜ ਦਿਖਾਉਣ ਦਾ ਨੰਬਰ ਹੀ ਨਹੀਂ ਮਿਲਦਾ।ਇਹੋ ਜਿਹੇ ਪੜੇ ਲਿਖੇ ਡਾਕਟਰਾਂ ਨਾਲੋਂ ਉਹ ਵੈਦ ਲੱਖ ਦਰਜੇ ਬਿਹਤਰ ਸਨ ਜਿੰਹਨਾਂ ਕੋਲ ਸਭ ਤੋਂ ਪਹਿਲਾਂ ਮਨੁੱਖੀ ਸੰਵੇਦਨਾਂ ਹੁੰਦੀ ਸੀ ਜੋ ਅੱਜ ਕਲ ਸਰਕਾਰਾਂ ਦੀ ਪੁਸਤ ਪਨਾਹੀ ਥੱਲੇ ਅਣਰਜਿਸਟਰਡ ਹੋਣ ਦਾ ਲਕਬ ਦੇਕੇ ਮੁਜਰਮ ਗਰਦਾਨ ਦਿੱਤੇ ਗਏ ਹਨ।ਅੱਜ ਦੇ ਡਾਕਟਰਾਂ ਕੋਲ ਭਾਵੇਂ ਲੱਖ ਸਰਟੀਫਿਕੇਟ ਹੋਣ ਪਰ ਨਬਜ ਦੇਖਕੇ ਬਿਮਾਰੀ ਦੱਸਣ ਦੀ ਜੁਗਤ ਹਾਸਲ ਨਹੀਂ। ਵੱਡੀ ਗਿਣਤੀ ਵਿੱਚ ਅਮੀਰ ਘਰਾਂ ਦੇ ਬੱਚਿਆਂ ਨੇ ਡੋਨੇਸਨਾਂ ,ਸਿਫਾਰਸਾਂ ,ਰੁਪਏ ਦੇ ਜੋਰ ਨਾਲ ਮੈਡੀਕਲ ਕਾਲਜਾਂ ਦੇ ਸਰਟੀਫਿਕੇਟ ਲੈਕੇ ਪੈਸੇ ਕਮਾਉਣ ਦਾ ਕਿੱਤਾ ਚੁਣਿਆ ਹੁੰਦਾਂ ਹੈ। ਇਹਨਾਂ ਲਈ ਜਿੰਦਗੀ ਬਚਾਉਣਾਂ ਪਰਮੁੱਖ ਨਹੀ ਪੈਸਾ ਬਣਾਉਣਾਂ ਹੀ ਪਰਮੁੱਖ ਉਦੇਸ ਹੁੰਦਾਂ ਹੈ।ਆਮ ਸਧਾਰਣ ਬਿਮਾਰੀਆਂ ਵਿੱਚ ਵੀ ਮਹਿੰਗੇ ਮਹਿੰਗੇ ਟੈਸਟ ਕਰਵਾ ਦੇਣਾਂ ਇਹਨਾਂ ਲਈ ਸਧਾਰਣ ਵਰਤਾਰਾ ਹੈ।
ਸਾਡੇ ਸਮਾਜ ਦਾ ਲੋਕ ਸੇਵਕ ਦਾ ਦਰਜਾ ਪਰਾਪਤ ਸਰਕਾਰੀ ਮੁਲਾਜਮਾਂ ਦੀ ਗੱਲ ਕਰਨ ਸਮੇਂ ਕੀ ਕਿਹਾ ਜਾਵੇ ਇਹਨਾਂ ਬਾਰੇ ਪੁੱਛੋ ਕੁੱਝ ਨਾਂ। ਇਸ ਵਰਗ ਵਿੱਚੋਂ ਜਨਮਿਆ ਅਖੌਤੀ ਸਮਾਜ ਸੇਵਕ ਅਤੇ ਲੇਖਕ ਵਰਗ ਜਦ ਸਮਾਜ ਨੂੰ ਉਪਦੇਸ ਕਰਦਾ ਹੈ ਤਦ ਭੁੱਲ ਜਾਂਦਾਂ ਹੈ ਕਿ ਇਸ ਅਫਸਰਸਾਹੀ ਨੇ ਲੋਕਾਂ ਦਾ ਜਿਉਣਾਂ ਦੁੱਭਰ ਕਰ ਦਿੱਤਾ ਹੈ। ਭਾਰਤ ਦੇਸ ਦੇ ਅੱਸੀ ਕਰੋੜ ਤੋਂ ਵੱਧ ਲੋਕ ਜਦ 26 ਰੁਪਏ ਰੋਜਾਨਾਂ ਨਾਲ ਗੁਜਾਰਾ ਕਰਦੇ ਹਨ ਤਦ ਇਸ ਵਰਗ ਦਾ ਚੌਥਾ ਦਰਜਾ ਲੋਕ ਸੇਵਕ ਵੀ ਦੋ ਸੌ ਰੁਪਏ ਰੋਜਾਨਾ ਤੋਂ ਤਨਖਾਹ ਸੁਰੂ ਕਰਕੇ ਦੋ ਹਜਾਰ ਰੋਜਾਨਾਂ ਤੇ ਰਿਟਾਇਰ ਹੁੰਦਾਂ ਹੈ। ਪਹਿਲੇ ਦੂਜੇ ਦਰਜੇ ਵਾਲੇ ਲੋਕ ਸੇਵਕ ਤਾਂ ਲੋਕ ਸੇਵਾ ਸੁਰੂ ਹੀ ਇੱਕ ਹਜਾਰ ਜਾਂ ਇਸ ਤੋਂ ਵੀ ਵੱਧ ਤੋਂ ਕਰਦੇ ਹਨ। ਰਿਟਾਇਰ ਹੋਣ ਸਮੇਂ ਦੋ ਹਜਾਰ ਰੋਜਾਨਾ ਅਤੇ ਕਰੋੜਾਂ ਦੀ ਬਲੈਕ ਮਨੀ ਹੁੰਦੀ ਹੈ ਇਹਨਾਂ ਕੋਲ। ਜਿਸ ਸਮਾਜ ਕੋਲ ਇਹੋ ਜਿਹੇ ਲੋਕ ਸੇਵਕ ਹੋਣਗੇ ਉਸ ਸਮਾਜ ਦਾ ਰੱਬ ਹੀ ਰਾਖਾ ਹੈ। ਦੇਸ ਦੇ ਬਜਟ ਦਾ ਅੱਧ ਤੌਂ ਵੱਧ ਇਹ ਵਰਗ ਹੀ ਤਨਖਾਹਾਂ ਦੇ ਰੂਪ ਵਿੱਚ ਲੈ ਜਾਂਦਾਂ ਹੈ ਅਤੇ ਬਾਕੀ ਬੱਚਦੇ ਬਜਟ ਦੇਅੱਧ ਨੂੰ ਵੀ ਪੰਜ ਦਵੰਜੀ ਦਾ ਹਿਸਾਬ ਨਾਲ ਪਤਾ ਨਹੀਂ ਕਿੱਥੇ ਅਤੇ ਕਿਵੇਂ ਪਹੁੰਚਾ ਦਿੰਦਾਂ ਹੈ। ਇਹਨਾਂ ਲੋਕ ਸੇਵਕ ਵਰਗਾਂ ਨੇ ਯੂਨੀਅਨਾਂ ਬਣਾਕਿ ਰਾਜਨੀਤਕਾਂ ਨਾਲ ਗਲਵੱਕੜੀ ਪਾਕੇ ਉਹਨਾਂ ਦੇ ਮੋਹਰੇ ਬਣਕਿ ਦੇਸ ਨੂੰ ਬਰਬਾਦ ਕਰਨ ਦਾ ਰਾਹ ਫੜਿਆ ਹੋਇਆ ਹੈ। ਦੇਸ ਦੇ ਆਮ ਲੋਕਾਂ ਲਈ ਬਣੇ ਇਹ ਅਫਸਰ ਲੋਕ ਲੋਕਾਂ ਬਾਰੇ ਘੱਟ ਸੋਚਦੇ ਹਨ ਪਰ ਆਪਣੀਆਂ ਤਨਖਾਹਾਂ ਲਈ ਨਿੱਤ ਦਿਨ ਬਲੈਕ ਮੇਲਿੰਗ ਕਰਦੇ ਹਨ।ਦੇਸ ਦੇ ਰਾਜਨੀਤਕਾਂ ਵਿੱਚ ਇੱਛਾਸਕਤੀ ਅਤੇ ਸੋਚ ਸਕਤੀ ਹੀ ਮਰ ਚੁੱਕੀ ਕਿ ਜੇ ਦੇਸ ਦਾ ਆਮ ਨਾਗਰਿਕ 26 ਰੁਪਏ ਨਾਲ ਗੁਜਾਰਾ ਕਰਦਾ ਹੈ ਤਦ ਅਫਸਰ ਨੂੰ 2600 ਕਿਉਂ ਦਿੱਤਾ ਜਾਵੇ।ਆਮ ਨਾਗਰਿਕ ਨਾਲੋਂ ਦਸ ਗੁਣਾਂ ਤਨਖਾਹ 260 ਰੁਪਏ ਦੇ ਦਿਉ । ਇਹਨਾਂ ਸਰਕਾਰੀ ਕਰਮਚਾਰੀਆਂ ਨੂੰ ਆਮ ਅਮੀਰ ਮੰਨੇ ਗਏ ਵਿਅਕਤੀ ਤੋਂ 100 ਗੁਣਾਂ ਤਨਖਾਹ ਲੈਕੇ ਵੀ ਸਬਰ ਨਹੀਂ ਹੁੰਦਾਂ ਨਿੱਤ ਦਿਨ ਹਰ ਨਵੇਂ ਸਾਲ ਪੇ ਕਮਿਸਨ ਬਣਵਾ ਲੈਦੇ ਹਨ ।ਆਪ ਹੀ ਉਸ ਕਮਿਸਨ ਵਿੱਚ ਸਾਮਲ ਹੋਕੇ ਆਪਣਾਂ ਢਿੱਡ ਭਰਦੇ ਰਹਿੰਦੇ ਹਨ। ਪਰ ਇਹਨਾਂ ਉੱਪਰ ਕੋਈ ਜੁੰਮੇਵਾਰੀ ਨਹੀਂ ਕਿ ਤੁਹਾਡੀਆਂ ਬਣਾਈਆਂ ਨੀਤੀਆਂ ਨੂੰ ਲਾਗੂ ਕਰਨ ਕਰਕੇ ਕਿਸਾਨ ਮਜਦੂਰ ਵਪਾਰੀ ਤਾਂ ਖੁਦਕਸੀਆਂ ਕਰਨ ਤੱਕ ਪਹੁੰਚ ਗਏ ਹਨ। ਕੀ ਖੁਦਕਸੀ ਕਰਨ ਤੇ ਜੁੰਮੇਵਾਰ ਇਹਨਾਂ ਅਫਸਰਾਂ ਨੂੰ ਨਹੀਂ ਮੰਨਿਆਂ ਜਾਣਾਂ ਚਾਹੀਦਾ? ਜਿਸ ਦੇਸ ਦੀ ਇਹੋ ਜਿਹੀ ਅਫਸਰਸਾਹੀ ਹੋਵੇਗੀ ਜੋ ਤਨਖਾਹ ਨਾਲ ਕੰਮ ਨਹੀਂ ਬਲਕਿ ਕੰਮ ਕਰਨ ਦੇ ਤਾਂ ਵੱਖਰੇ ਪੈਸੇ ਲੈਂਦੀ ਹੋਵੇ ਰਿਸਵਤ ਦੇ ਰੂਪ ਵਿੱਚ ਉਸ ਦੇਸ ਦੀ ਆਮ ਜਨਤਾ ਕੋਲ ਖੁਦਕਸੀਆਂ ਤੋਂ ਇਲਾਵਾ ਬਚਦਾ ਹੀ ਕੀ ਹੈ।ਜਿਸ ਵਰਗ ਨੇ ਆਮ ਵਿਅਕਤੀ ਨੂੰ ਰੋਟੀ ਤੋਂ ਵੀ ਮੁਥਾਜ ਕਰ ਦੇਣ ਦੀਆਂ ਨੀਤੀਆਂ ਬਣਾਈਆਂ ਨੇ ਤਾਂ ਇਹਨਾਂ ਗਰੀਬ ਲੋਕਾਂ ਦੇ ਦੁਖ ਲਿਖਣ ਵਾਲਾ ਲੇਖਕ ਵਰਗ ਵੀ ਅਗਵਾ ਕਰ ਲਿਆ ਹੈ। ਲੇਖਕ ਲੋਕ ਸਮਾਜ ਦੇ ਨਿਆਸਰੇ ,ਨਿਉਟੇ ,ਨਿਮਾੁੇ ਵਰਗ ਦੀ ਗੱਲ ਕਰਦੇ ਹੁੰਦੇ ਹਨ ਪਰ ਇਹਨਾਂ ਬੇਸਹਾਰੇ ਲੋਕਾਂ ਦੀ ਗੱਲ ਕਰਨ ਵਾਲੇ ਲੇਖਕ ਵਰਗ ਦੀ ਥਾਂ ਤਾਂ ਆਈ ਏ ਐੱਸ , ਆਈ ਪੀ ਐੱਸ,ਅਤੇ ਹੋਰ ਉੱਚ ਅਹੁਦਿਆਂ ਤੋਂ ਰਿਟਾਇਰ ਲੋਕਾਂ ਨੇ ਆਪਣੀ ਸਰਕਾਰੀ ਪਹੁੰਚ ਨਾਲ ਮੱਲ ਲਿਆ ਹੈ। ਇਹ ਅਮੀਰ ਲੇਖਕ ਵਰਗ ਨੇ ਅਮੀਰ ਲੋਕਾਂ ਦੀਆਂ ਆਪ ਸਹੇੜੀਆਂ ਸਮੱਸਿਆਵਾਂ ਪੇਸ ਕਰਕੇ ਸਰਕਾਰੀ ਸਹੂਲਤਾਂ ਇਸ ਅਮੀਰ ਵਰਗ ਨੂੰ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
ਇਸ ਅਮੀਰ ਵਰਗ ਨੇ ਹੀ ਅਰਬਪਤੀ ਵਿਧਾਨਕਾਰਾਂ , ਮੈਂਬਰ ਪਾਰਲੀਮੈਟ ਆਦਿ ਨੂੰ ਵੀ ਲੋਕ ਸੇਵਕ ਦੀ ਥਾਂ ਤਨਖਾਹ ਦਾਰ ਬਣਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।ਇੱਕ ਵਾਰ ਤਨਖਾਹ ਲੈਣ ਦਾ ਸਿਲਸਿਲਾ ਸੁਰੂ ਕਰਕੇ ਹੁਣ ਰਾਜਨੀਤਕ ਲੋਕ ਆਪਣੀ ਤਨਖਾਹ ਨਿਾਂ ਕਿਸੇ ਕਾਰਣ ਦੇ ਆਪ ਹੀ ਵਧਾ ਲੈਂਦੇ ਹਨ।ਹੁਣ ਤਾਂ ਇਹ ਰਾਜਨੀਤਕ ਲੋਕ ਚੋਣਾਂ ਉੱਪਰ ਕੀਤਾ ਜਾਣ ਵਾਲਾ ਖਰਚ ਵੀ ਸਰਕਾਰਾਂ ਤੋਂ ਲੈਣ ਲਈ ਤਰਲੋਮੱਛੀ ਹੋ ਰਹੇ ਹਨ।ਇਹਨਾਂ ਨੂੰ ਪੁੱਛੋ ਕਿ ਕੀ ਜਰੂਰਤ ਹੈ ਤੁਹਾਨੂੰ ਜਿੱਤਣ ਲਈ ਪੈਸੇ ਖਰਚਣ ਦੀਤੁਸੀਂ ਕੋਈ ਠੇਕਾ ਲਿਆ ਹੈ ਦੇਸ ਸੇਵਾ ਦਾ। ਪਹਿਲਾਂ ਅੰਨਾਂ ਖਰਚ ਕਰਕੇ ਫਿਰ ਅੰਨੀਂ ਲੁੱਟ ਮਚਾਉਂਦੇ ਹਨ। ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਸਵਾਲ ਉਠਾਉਣ ਤੱਕ ਦੇ ਵਿੱਚ ਕਮਾਈ ਕਰੀ ਜਾ ਰਹੇ ਹਨ।ਗਰੀਬ ਬੰਦੇ ਦੀ ਕਦੇ ਗੱਲ ਨਹੀਂ ਕਰਦੇ ਪਰ ਉਦਯੋਗਪਤੀਆਂ ਦੇ ਸਵਾਲ ਪੁੱਛਣ ਵੇਲੇ ਅਤੇ ਉਹਨਾਂ ਦੀ ਮੱਦਦ ਵਿੱਚ ਸਭ ਕੁੱਝ ਠੱਪ ਕਰ ਦਿੰਦੇ ਹਨ।ਅਮੀਰ ਲੇਖਕ ਵਰਗ ਕਦੀ ਇਸ ਰਾਜਨੀਤਕ ਅਤੇ ਅਮੀਰ ਵਰਗ ਦੇ ਗੱਠਜੋੜ ਨੂੰ ਨੰਗਾਂ ਨਹੀਂ ਕਰਦਾ ਬਲਕਿ ਇਹ ਦੇਸ ਦੀ ਤਰੱਕੀ ;ਲਈ ਜਰੂਰੀ ਦੇ ਨਾਂ ਥੱਲੇ ਢੱਕ ਦਿੰਦਾਂ ਹੈ ਪਰ ਜਦ ਵੀ ਗਰੀਬ ਵਰਗ ਨੂੰ ਕੋਈ ਸਬਸਿਡੀ ਦਿੱਤੀ ਜਾਣ ਦੀ ਗੱਲ ਹੁੰਦੀ ਹੈ ਤਦ ਇਹ ਹੀ ਅਮੀਰ ਲੇਖਕ ਵਰਗ ਅਸਮਾਨ ਸਿਰ ਤੇ ਚੁੱਕ ਲੈਂਦਾਂ ਹੈ। ਦੇਸ ਦੇ ਬਜਟ ਰੂਪੀ ਟੈਕਸਾਂ ਵਿੱਚ 90% ਹਿੱਸਾ ਆਮ ਲੋਕਾਂ ਦੁਆਰਾ ਦਿੱਤਾ ਜਾਂਦਾਂ ਹੈ ਜਿਸ ਵਿੱਚੋਂ ਇਹ ਆਮ ਵਰਗ ਲਈ 10% ਵੀ ਵਾਪਸ ਨਹੀਂ ਕੀਤਾ ਜਾਂਦਾਂ ਪਰ ਦੇਸ ਦਾ 10% ਅਮੀਰ ਵਰਗ ਬਜਟ ਦਾ 90% ਹੜੱਪ ਕਰ ਜਾਂਦਾਂ ਹੈ।
ਸੱਚ ਦਾ ਦੀਵਾ ਬਾਲਣ ਵਾਲੇ ਲੋਕ ਸੇਵਾ ਨੂੰ ਪਹਿਲ ਦੇਣ ਵਾਲੇ ਰਾਜਨੀਤਕ, ਸਰਕਾਰੀ ਮੁਲਾਜਮ ਦਿਨੋ ਦਿਨ ਘੱਟ ਗਿਣਤੀ ਵਿੱਚ ਹੋਈ ਜਾ ਰਹੇ ਹਨ। ਹੁਣ ਤਾਂ ਦੇਸ ਦੇ ਧਾਰਮਿੱਕ ਆਗੂ ਵੀ ਭ੍ਰਿਸਟ ਹੋਈ ਜਾ ਰਹੇ ਹਨ ਜਿੰਹਨਾਂ ਨੇ ਦੇਸ ਦੇ ਰਾਜਨੀਤਕਾਂ ਨੂੰ ਅਤੇ ਅਮੀਰ ਵਰਗ ਨੂੰ ਲੋਕਸੇਵਾ ਦਾ ਰਾਹ ਦਿਖਾਉਣਾਂ ਸੀ ਜਾਂ ਫਿਰ ਭ੍ਰਿਸਟ ਰਾਜਨੀਤੀ ਨੇ ਦੇਸ ਦੇ ਧਾਰਮਿੱਕ ਖੇਤਰ ਨੂੰ ਵੀ ਅਗਵਾ ਕਰ ਲਿਆ ਹੈ। ਬਨਾਉਟੀ ਧਾਰਮਿੱਕ ਆਗੂ ਪੈਦਾ ਕਰਕੇ ਸਮਾਜ ਨੂੰ ਗੁੰਮਰਾਹ ਕਰ ਦਿੱਤਾ ਗਿਆ ਹੈ । ਸਾਡੇ ਸਮਾਜਿਕ ਢਾਂਚੇ ਦੀ ਨੀਂਹ ਹੀ ਕਮਜੋਰ ਹੋਈ ਜਾ ਰਹੀ ਹੈ। ਸੋ ਅੱਜ ਦਾ ਆਧੁਨਿੱਕ ਵਿਕਸਿਤ ਸਮਾਜ ਪਤਾ ਨਹੀਂ ਹੁਣ ਕਿਥੋਂ ਤੱਕ ਨੀਂਵਾਂ ਜਾਵੇਗਾ ਖੁਦਾ ਹੀ ਜਾਣਦਾ ਹੈ।
No comments:
Post a Comment