ਪੰਜਾਬੀ ਪਾਠਕ ਭਰਾਵੋ ਆਓ ਤੁਹਾਨੂੰ ਇੱਕ ਇਹੋ ਜਿਹੀ ਸ਼ਖਸ਼ੀਅਤ ਬਾਰੇ ਜਾਣਕਾਰੀ ਦਈਏ ਜਿਸ ਨੂੰ ਕੁਦਰਤ ਦੇ ਕਹਿਰ ਬਖਸ਼ਿਸ਼ਾਂ ਮਿਹਰਾਂ ਦੇ ਅਣਗਿਣਤ ਮੌਕਾ ਮੇਲ ਬਣੇ ਜਾਂ ਮਿਲੇ । ਦੁਨੀਆਂ ਤੇ ਆਉਣ ਵਾਲਾ ਹਰ ਮਨੁੱਖ ਆਪਣੀ ਜਿੰਦਗੀ ਆਪਣੇ ਅਨੁਸਾਰ ਜਿਉਣ ਦੀ ਕੋਸ਼ਿਸ਼ ਕਰਦਾ ਪਰ ਕੁਦਰਤ ਹਰ ਮਨੁੱਖ ਵਾਸਤੇ ਪਤਾ ਨਹੀਂ ਕੀ ਕੁਝ ਲੁਕੋਈ ਬੈਠੀ ਹੁੰਦੀ ਹੈ ਕੀ ਕੁਝ ਦੇਣਾ ਹੁੰਦਾ ਹੈ ਕੀ ਕੁਝ ਖੋਹਣਾ ਹੁੰਦਾ ਹੈ ਇਹ ਕੁਦਰਤ ਹੀ ਜਾਣਦੀ ਹੈ । ਇਸ ਕੁਦਰਤ ਨੂੰ ਚਲਾਉਣ ਵਾਲੀ ਅਨੰਤ ਤਾਕਤ ਜਿਸ ਨੂੰ ਅਸੀਂ ਪਰਮਾਤਮਾ ਦਾ ਨਾ ਦਿੰਦੇ ਹਾਂ ਪਤਾ ਨਹੀਂ ਕਿਸ ਵੇਲੇ ਕਿਸ ਮਨੁੱਖ ਦੀ ਜ਼ਿੰਦਗੀ ਕਿਸ ਪਾਸੇ ਵੱਲ ਲੈ ਜਾਵੇ । ਸੋ ਇਸ ਤਰ੍ਹਾਂ ਦਾ ਹੀ ਵਰਤਾਰਾ ਪਿੰਡ ਪੱਖੋ ਕਲਾਂ ਦੇ ਸਰਦਾਰ ਗੱਜਣ ਸਿੰਘ ਦੇ ਸਪੁੱਤਰ ਸੰਤ ਇੰਦਰ ਸਿੰਘ ਦੇ ਜ਼ਿੰਦਗੀ ਦੇ ਅਨੇਕਾਂ ਪਲ ਹਨ ਜੋ ਅੱਜ ਵੀ ਸਾਡੇ ਲਈ ਰਾਹ ਦਰਸਾਉਂਦੇ ਹਨ ਕਿ ਜ਼ਿੰਦਗੀ ਆਪਣੀ ਹੀ ਹਿਸਾਬ ਨਾਲ ਚੱਲਦੀ ਹੈ , ਮਨੁੱਖ ਕੁਝ ਹੋਰ ਕਰਨਾ ਚਾਹੁੰਦਾ ਪਰ ਕੁਦਰਤ ਕੁਝ ਹੋਰ ਕਰਵਾ ਦਿੰਦੀ ਹੈ । ਹਰ ਮਨੁੱਖ ਦੇ ਆਪੋ ਆਪਣੇ ਹਾਲਾਤ ਬਣਦੇ ਹਨ ਜਿਨਾਂ ਦੇ ਵਿੱਚੋਂ ਉਸਦੀ ਜ਼ਿੰਦਗੀ ਦੇ ਕੰਮ ਧੰਦੇ ਪ੍ਰਾਪਤੀਆਂ ਅਸਫਲਤਾਵਾਂ ਨਿਸ਼ਚਿਤ ਹੁੰਦੀਆਂ ਹਨ ।
ਅੱਜ ਪਾਠਕਾਂ ਨੂੰ ਪੰਜਾਬ ਦੇ ਮਸ਼ਹੂਰ ਪਿੰਡ ਪੱਖੋ ਕਲਾਂ ਵਿੱਚ ਜਨਮੇ ਸੰਤ ਇੰਦਰ ਸਿੰਘ ਜੀ ਜ਼ਿੰਦਗੀ ਦੇ ਉਹ ਦਿਲਚਸਪ ਕਿਸੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜਿੰਨਾ ਦੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਉੱਤੇ ਤੇ ਪਿੰਡ ਪੱਖੋ ਕਲਾਂ ਦੇ ਵਿੱਚ ਵਿਸ਼ੇਸ਼ ਪ੍ਰਭਾਵ ਪਿਆ । ਸੰਤ ਇੰਦਰ ਸਿੰਘ ਇੱਕ ਤਿਆਗੀ ਬ੍ਰਹਮਗਿਆਨੀ ਸੰਤ ਦਿਆਲਤਾ ਨਾਲ ਭਰਭੂਰ ਆਮ ਲੋਕਾਂ ਦਾ ਭਲਾ ਮੰਗਣ ਵਾਲਾ ਫਕੀਰ ਸੀ । ਜਿਸ ਦੀ ਜ਼ਿੰਦਗੀ ਦੇ ਔਖੇ ਹਾਲਾਤ ਉਹਨਾਂ ਨੂੰ ਬਹੁਤ ਕੁਝ ਸਹਿਣ ਲਈ ਪ੍ਰੇਰਦੇ ਰਹੇ । ਸੰਤ ਇੰਦਰ ਸਿੰਘ ਪਿੰਡ ਪੱਖੋਕਲਾਂ ਦੇ ਵਿੱਚ 1930 ਦੇ ਨੇੜੇ ਤੇੜੇ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਗੱਜਣ ਸਿੰਘ ਸੀ ਜਿਹੜੇ ਕਿ ਇੱਕ ਸਫਲ ਕਿਸਾਨ ਸਨ ਅਤੇ ਪਿੰਡ ਦੇ ਚੰਗੇ ਸਰਦੇ ਪੁੱਜਦੇ ਕਿਸਾਨਾਂ ਵਿੱਚੋਂ ਸਨ ਉਨਾਂ ਦੇ ਦੋ ਬੇਟੇ ਸਨ ਜਿਨਾਂ ਦੇ ਵਿੱਚੋਂ ਅੱਗੇ ਜਾ ਕੇ ਸੰਤ ਇੰਦਰ ਸਿੰਘ ਘਰ ਬਾਰ ਤਿਆਗ ਕੇ ਫਕੀਰੀ ਅਪਣਾ ਲਈ । ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਭਗਤਾਂ ਦੇ ਵਿੱਚ ਅਟੁੱਟ ਵਿਸ਼ਵਾਸ ਸੀ । ਘਰ ਤਿਆਗਣ ਤੋਂ ਬਾਅਦ ਇਹ ਆਪਣੇ ਖੇਤ ਜਾ ਕੇ ਰਹਿਣ ਲੱਗੇ ਜਿੱਥੇ ਇੱਕ ਭੋਰਾ ਬਣਿਆ ਹੋਇਆ ਸੀ ਜਿਸ ਵਿੱਚ ਬੈਠ ਕੇ ਇਹ ਉਸ ਕੁਦਰਤ ਦੇ ਭਗਤੀ ਵਿੱਚ ਲੀਨ ਹੋ ਜਾਇਆ ਕਰਦੇ ਸਨ । ਉਨਾਂ ਨੇ ਸਿੱਖੀ ਦਾ ਪ੍ਰਚਾਰ ਵੀ ਕਰਨਾ ਸ਼ੁਰੂ ਕੀਤਾ । ਸੰਤ ਇੰਦਰ ਸਿੰਘ ਦੇ ਦੋ ਵਿਆਹ ਹੋਏ ਸਨ ਪਹਿਲੇ ਵਿਆਹ ਵਾਲੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਦੂਸਰਾ ਵਿਆਹ ਪਿੰਡ ਅਕਲੀਆ ਵਿੱਚ ਹੋਇਆ ਜਿਨਾਂ ਦੇ ਅੱਗੇ ਦੋ ਬੇਟੇ ਅਤੇ ਤਿੰਨ ਧੀਆਂ ਨੇ ਜਨਮ ਲਿਆ ਉਸ ਤੋਂ ਬਾਅਦ ਅਚਾਨਕ ਪਰਿਵਾਰਕ ਰੁਝੇਵਿਆਂ ਤੋਂ ਉਹਨਾਂ ਦਾ ਮਨ ਉਚਾਟ ਹੋ ਗਿਆ ਅਤੇ ਆਪਣੇ ਖੇਤਾਂ ਵਿੱਚ ਇੱਕ ਭੋਰਾ ਬਣਾ ਕੇ ਰਹਿਣ ਲੱਗ ਪਏ ਜਿਸਦੇ ਵਿੱਚ ਲੰਬਾ ਸਮਾਂ ਉਹਨਾਂ ਨੇ ਕੁਦਰਤ ਦੇ ਅੰਗ ਸੰਗ ਰਹਿੰਦੇ ਹੋਏ ਪਰਮਾਤਮਾ ਦੀ ਭਗਤੀ ਕੀਤੀ ਅਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਰੂਹਾਨੀਅਤ ਵਾਲੇ ਪ੍ਰਭਾਵ ਆ ਗਏ । ਕੁਝ ਸੰਤਾਂ ਫਕੀਰਾਂ ਦੀ ਸੰਗਤ ਵੀ ਕੀਤੀ ਜਿਨਾਂ ਦੇ ਵਿੱਚ ਬਾਬਾ ਰਾਜਾ ਸਿੰਘ ਜੀ ਪਿੰਡ ਜੋਗੇ ਵਾਲੇ ਉਹਨਾਂ ਦੇ ਕੋਲ ਆਮ ਹੀ ਜਾਇਆ ਕਰਦੇ ਸਨ ਜਿਹੜੇ ਕਿ ਇੱਕ ਉੱਚ ਕੋਟੀ ਦੇ ਸੰਤ ਅਤੇ ਫਕੀਰ ਸਨ ਔਰ ਉਹਨਾਂ ਦਾ ਸਬੰਧ ਬਾਬਾ ਸੰਤ ਅਤਰ ਸਿੰਘ ਮਸਤੂਆਣੇ ਸਾਹਿਬ ਵਾਲਿਆਂ ਨਾਲ ਵੀ ਸੀ । ਇਸ ਇਲਾਕੇ ਵਿੱਚ ਆਉਣ ਸਮੇਂ ਸੰਤ ਬਾਬਾ ਰਾਜਾ ਸਿੰਘ ਨੂੰ ਸੰਤ ਅਤਰ ਸਿੰਘ ਜੀ ਵਿਸ਼ੇਸ਼ ਸਥਾਨ ਦਿਆ ਕਰਦੇ ਸਨ । ਸੰਤ ਇੰਦਰ ਸਿੰਘ ਵੀ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਅੱਗੇ ਜਾ ਕੇ ਜਿੱਥੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ।

1965 ਦੇ ਨੇੜੇ ਤੇੜੇ ਸੰਤ ਇੰਦਰ ਸਿੰਘ ਨੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇੱਕ ਧਾਰਮਿਕ ਸਮਾਗਮ ਕੀਤਾ ਜਿਸ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਹਾਜਰੀ ਭਰੀ ਉਹਨਾਂ ਸਮਿਆਂ ਵਿੱਚ ਪੰਜਾਬ ਵਿੱਚ ਬਿਜਲੀ ਨਹੀਂ ਹੁੰਦੀ ਸੀ ਪਰ ਰੌਸ਼ਨੀ ਕਰਨ ਦੇ ਲਈ ਆਗਰੇ ਤੋਂ ਜਨਰੇਟਰ ਮੰਗਵਾਏ ਗਏ ਅਤੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਲੱਡੂਆਂ ਦਾ ਲੰਗਰ ਚਲਾਇਆ ਗਿਆ । ਉਹਨਾਂ ਸਮਿਆਂ ਦੇ ਵਿੱਚ ਇਸ ਤਰਾਂ ਮਠਿਆਈ ਦਾ ਲੰਗਰ ਲਾਉਣਾ ਆਮ ਲੋਕਾਂ ਲਈ ਅਚੰਭੇ ਵਾਲੀ ਗੱਲ ਸੀ । ਜਦੋਂ ਇਸ ਤਰ੍ਹਾਂ ਦੇ ਵੱਡੇ ਸਮਾਗਮ ਸੰਤ ਇੰਦਰ ਸਿੰਘ ਜੀ ਕਰਨ ਲੱਗੇ ਤਾਂ ਸਰਕਾਰ ਦੀਆਂ ਏਜੰਸੀਆਂ ਅਤੇ ਇਲਾਕੇ ਦੇ ਰਾਜਨੀਤਿਕ ਇਸ ਵਰਤਾਰੇ ਨੂੰ ਦੇਖ ਰਹੇ ਸਨ । ਸੰਤ ਫਤਿਹ ਸਿੰਘ ਉਸ ਸਮੇਂ ਇਸ ਇਲਾਕੇ ਦੇ ਰਾਜਨੀਤੀ ਦੇ ਵਿੱਚ ਇੱਕ ਮਸ਼ਹੂਰ ਅਕਾਲੀ ਆਗੂ ਸਨ ਜਿਹੜੇ ਕਿ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰਾਂ ਬਣਾਉਣ ਦੇ ਵਿੱਚ ਅਤੇ ਗਿਰਾਉਣ ਦੇ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਸਨ । ਉਹ ਇਸ ਪਿੰਡ ਤੋਂ ਬਹੁਤ ਹੀ ਨਜਦੀਕ ਦੇ ਸਨ ਸੰਤ ਇੰਦਰ ਸਿੰਘ ਨਾਲ ਵੀ ਜਾਣ ਪਛਾਣ ਸੀ । ਇਸ ਇਲਾਕੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਕਮਿਊਨਿਸਟਾਂ ਦਾ ਕਾਫੀ ਵੱਡਾ ਪ੍ਰਭਾਵ ਸੀ ਅਤੇ ਉਹਨਾਂ ਦੇ ਸਥਾਨਕ ਆਗੂ ਜਿਹੜੇ ਕਿ ਇਸ ਇਲਾਕੇ ਦੇ ਜੇਤੂ ਵਿਧਾਨਕਾਰ ਸਨ ਵੀ ਇਸ ਤਰ੍ਹਾਂ ਦੇ ਉਭਰਨ ਵਾਲੇ ਨਵੇਂ ਧਾਰਮਿਕ ਜਾਂ ਰਾਜਨੀਤਿਕ ਆਗੂਆਂ ਦੇ ਉੱਤੇ ਤਿੱਖੀ ਨਿਗਾਹ ਰੱਖਦੇ ਸਨ । ਰਾਜਨੀਤੀ ਹਮੇਸ਼ਾ ਦੂਸਰਿਆਂ ਆਗੂਆਂ ਨੂੰ ਚਾਹੇ ਉਹ ਧਾਰਮਿਕ ਹੋਣ ਚਾਹੇ ਰਾਜਨੀਤਕ ਦੇ ਵਾਸਤੇ ਕੰਡੇ ਬੀਜਣ ਦਾ ਰਾਹ ਹਮੇਸ਼ਾ ਚੁਣਦੀ ਰਹੀ ਹੈ । ਆਪਣੇ ਭਵਿੱਖ ਦੀ ਸਫਲਤਾ ਦੇ ਲਈ ਰਾਜਨੀਤੀ ਮੰਦੇ ਤੋਂ ਮੰਦਾ ਕੋਈ ਵੀ ਵਰਤਾਰਾ ਵਰਤਾ ਸਕਦੀ ਹੁੰਦੀ ਹੈ। ਔਰ ਇਸ ਤਰ੍ਹਾਂ ਦੀਆਂ ਹੀ ਘਟਨਾਵਾਂ ਸੰਤ ਇੰਦਰ ਸਿੰਘ ਦੀ ਜ਼ਿੰਦਗੀ ਦੇ ਵਿੱਚ ਵਾਪਰੀਆਂ ਭਾਵੇਂ ਕਿ ਉਹਨਾਂ ਦਾ ਰਾਜਨੀਤੀ ਨਾਲ ਕੋਈ ਵਾਹ ਵਾਸਤਾ ਨਹੀਂ ਸੀ । ਆਮ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆਂ ਧਾਰਮਿਕ ਪ੍ਰਚਾਰ ਕਰਦਿਆਂ ਹੋਇਆਂ ਸੰਤ ਇੰਦਰ ਸਿੰਘ ਤਲਵੰਡੀ ਸਾਬੋ ਵਿਖੇ ਹਰ ਸਾਲ ਗੁਰੂ ਕੇ ਲੰਗਰ ਲਾਇਆ ਕਰਦੇ ਸਨ ਔਰ 1968 ਦੇ ਵਿੱਚ ਉਹਨਾਂ ਦੇ ਵੱਲੋਂ ਦਮਦਮਾ ਸਾਹਿਬ ਵਿਸਾਖੀ ਦੇ ਮੌਕੇ ਦੇ ਉੱਤੇ ਇੱਕ ਵੱਡਾ ਲੰਗਰ ਲਾਇਆ ਗਿਆ ਪਰ ਵਾਪਸੀ ਦੇ ਉੱਤੇ ਜਦੋਂ ਉਹ ਪਿੰਡ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਪਿੰਡ ਜੋਗਾ ਵਿਖੇ ਇਕ ਅਜੀਬ ਭਾਣਾ ਵਰਤਿਆ ਜਿਸ ਦੇ ਕਾਰਨ ਸੰਤ ਇੰਦਰ ਸਿੰਘ ਦੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਹੋ ਗਈ । ਇਹ ਘਟਨਾ ਵਿੱਚ ਭਾਵੇਂ ਸੰਤ ਇੰਦਰ ਸਿੰਘ ਸ਼ਾਮਿਲ ਨਹੀਂ ਸੀ ਪਰ ਇਸ ਦਾ ਸਾਰਾ ਖਮਿਆਜਾ ਸੰਤ ਇੰਦਰ ਸਿੰਘ ਨੂੰ ਭੁਗਤਣਾ ਪਿਆ । 
ਆਓ ਤੁਹਾਨੂੰ ਇਸ ਵੱਡੀ ਘਟਨਾ ਬਾਰੇ ਜਾਣਕਾਰੀ ਦਈਏ ਇਹ ਕੀ ਕਿਸ ਤਰਾਂ ਕਿਉਂ ਹੋਈ ਸੀ ਜਦੋਂ ਤਲਵੰਡੀ ਸਾਬੋ ਵਿਸਾਖੀ ਤੋਂ ਲੰਗਰ ਲਾਉਣ ਤੋਂ ਬਾਅਦ ਸੰਤਾਂ ਦੇ ਨਾਲ ਗਈਆਂ ਸੰਗਤਾਂ ਤਲਵੰਡੀ ਸਾਬੋ ਤੋਂ ਵਾਪਸ ਪਿੰਡ ਪੱਖੋ ਕਲਾਂ ਡੇਰੇ ਦੇ ਉੱਤੇ ਆ ਰਹੀਆਂ ਸਨ ਤਾਂ ਉਨਾਂ ਸਮਿਆਂ ਦੇ ਵਿੱਚ ਸੜਕਾਂ ਜਾਂ ਰਸਤੇ ਅੱਜ ਵਰਗੇ ਨਹੀਂ ਹੁੰਦੇ ਸਨ । ਪਿੰਡਾਂ ਦੇ ਰਸਤੇ ਕੱਚੇ ਹੋਇਆ ਕਰਦੇ ਸਨ। ਤਲਵੰਡੀ ਸਾਬੋ ਤੋਂ ਵਾਇਆ ਪਿੰਡ ਜੋਗਾ ਤੋਂ ਇੱਕ ਕੱਚੇ ਰਸਤੇ ਰਾਹੀਂ ਬੱਸ ਦੇ ਵਿੱਚ ਸਵਾਰ 70 - 75 ਜਾਣੇ ਸ਼ਰਧਾਲੂ ਪਿੰਡ ਪੱਖੋ ਕਲਾਂ ਨੂੰ ਜਦੋਂ ਆ ਰਹੇ ਸਨ ਤਾਂ ਪਿੰਡ ਜੋਗਾ ਵਿਖੇ ਇੱਕ ਨਹਿਰੀ ਖਾਲ ਪਾਣੀ ਦਾ . ਭਰਿਆ ਹੋਣ ਕਾਰਨ ਬੱਸ ਨੂੰ ਰੋਕਣਾ ਪਿਆ ਔਰ ਬੱਸ ਵਿੱਚ ਸਵਾਰ ਸਵਾਰੀਆਂ ਸ਼ਰਧਾਲੂ ਪਾਣੀ ਪੀਣ ਦੇ ਲਈ ਇੱਕ ਗੁਰਦੁਆਰਾ ਸਾਹਿਬ ਜੋ ਨਜਦੀਕ ਸੀ ਵਿੱਚ ਚਲੇ ਗਏ । ਗੁਰਦੁਆਰੇ ਦੇ ਵਿੱਚ ਸੇਵਾ ਕਰਨ ਵਾਲਾ ਸ਼ਰਧਾਲੂ ਜੋ ਕਿ ਇੱਕ ਰਾਜਨੀਤਿਕ ਪਰਿਵਾਰ ਦਾ ਮੈਂਬਰ ਸੀ ਕਿਸੇ ਕਾਰਨ ਇਹਨਾਂ ਪਾਣੀ ਪੀਣ ਆਏ ਯਾਤਰੀਆਂ ਦੇ ਨਾਲ ਲੜਾਈ ਕਰਨ ਲੱਗ ਪਿਆ ਔਰ ਇਹ ਵਿਅਕਤੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਦਿਮਾਗੀ ਤੌਰ ਤੇ ਸਧਾਰਨ ਕਿਸਮ ਦਾ ਵਿਅਕਤੀ ਸੀ ਔਰ ਲੋਕ ਇਸ ਨੂੰ ਆਮ ਤੌਰ ਤੇ ਮਖੌਲ ਕਰਦਿਆਂ ਕਿਸੇ ਵੀ ਗੱਲ ਦੇ ਉੱਤੇ ਭੜਕਾ ਜਾਂ ਆਪਣੇ ਮਗਰ ਲਾ ਲਿਆ ਕਰਦੇ ਸਨ । ਇਹ ਵੀ ਮੰਨਿਆ ਜਾਂਦਾ ਕਿ ਸੰਗਤਾਂ ਗੁਰਦੁਆਰੇ ਦੇ ਵਿੱਚ ਬੈਠੇ ਹੋਏ ਕੁਝ ਲੋਕਾਂ ਨੇ ਇਸ ਨੂੰ ਇਹ ਕਹਿ ਦਿੱਤਾ ਕਿ ਆਹ ਜਿਹੜੀ ਸੰਗਤ ਆ ਰਹੀ ਹੈ ਇਹ ਤੈਨੂੰ ਮਾਰਨ ਆ ਰਹੀ ਹੈ ਜਾਂ ਕਿਸੇ ਕੋਈ ਹੋਰ ਵੀ ਗੱਲ ਦੇ ਕਾਰਨ ਸੰਗਤਾਂ ਦੇ ਨਾਲ ਇਹ ਲੜਾਈ ਕਰਨ ਲੱਗ ਪਿਆ । ਸੰਗਤਾਂ ਦੇ ਵਿੱਚੋਂ ਵੀ ਕੁਝ ਤੇਜ਼ ਤਰਾਰ ਬੰਦੇ ਇਸਦੇ ਨਾਲ ਬਰਾਬਰ ਲੜਾਈ ਦੇ ਵਿੱਚ ਸ਼ਾਮਿਲ ਹੋ ਗਏ । ਜੋਗਾ ਪਿੰਡ ਦੇ ਇਸ ਨੌਜਵਾਨ ਨੇ ਇੱਕ ਦੋ ਬੰਦਿਆਂ ਦੇ ਉੱਤੇ ਉਸ ਦੇ ਕੋਲ ਜੋ ਤਲਵਾਰ ਅਤੇ ਬਰਛਾ ਸੀ ਦੇ ਨਾਲ ਵਾਰ ਕੀਤਾ । ਔਰ ਇਹ ਤਲਵਾਰ ਦਾ ਵਾਰ ਕਰਨ ਤੋਂ ਬਾਅਦ ਆਪਸ ਦੇ ਵਿੱਚ ਕਾਫੀ ਲੜਾਈ ਹੋਈ । ਇੱਕ ਵਾਰ ਜੋਗਾ ਪਿੰਡ ਦਾ ਇਹ ਵਿਅਕਤੀ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਭੱਜ ਗਿਆ ਸੀ ਪਰ ਅੱਗੇ ਕੁਝ ਵਿਅਕਤੀ ਆਉਂਦੇ ਦੇਖ ਕੇ ਅਤੇ ਉਹਨਾਂ ਤੋਂ ਡਰ ਕੇ ਫਿਰ ਦੁਬਾਰਾ ਗੁਰਦੁਆਰਾ ਵਿੱਚ ਵਾਪਸ ਆ ਗਿਆ ਔਰ ਡਰੇ ਹੋਏ ਨੇ ਫਿਰ ਕਿਰਪਾਨ ਅਤੇ ਬਰਛਾ ਉਸ ਦੇ ਕੋਲ ਸੀ ਨਾਲ ਲੜਾਈ ਕਰਨੀ ਚਾਹੀ ਪਰ ਅੱਗਿਓਂ ਸੰਗਤਾਂ ਸ਼ਰਧਾਲੂ ਵੀ ਗੁੱਸੇ ਵਿੱਚ ਆ ਕੇ ਉਸ ਦੇ ਨਾਲ ਲੜਾਈ ਕਰਨ ਲੱਗੇ ਜਿਸ ਦੇ ਵਿੱਚ ਇਸ ਵਿਅਕਤੀ ਦੀ ਮੌਤ ਹੋ ਗਈ । ਸੰਤ ਇੰਦਰ ਸਿੰਘ ਉਸ ਸਮੇਂ ਉੱਥੇ ਨਹੀਂ ਸਨ ਉਹ ਪਿੱਛੇ ਕਿਸੇ ਜੀਪ ਦੇ ਵਿੱਚ ਸਵਾਰ ਹੋ ਕੇ ਆ ਰਹੇ ਸਨ ਜੋਗਾ ਪਿੰਡ ਦੇ ਬੱਸ ਸਟੈਂਡ ਦੇ ਉੱਤੇ ਉਹ ਰੁਕੇ ਹੋਏ ਸਨ । ਕਿਸੇ ਸ਼ਰਧਾਲੂ ਨੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਇੱਥੇ ਲੜਾਈ ਹੋ ਗਈ ਹੈ ਔਰ ਸੰਤਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਬਾਵਾ ਸਿੰਘ ਪੱਖੋ ਸੀ ਨੂੰ ਗੁਰਦੁਆਰਾ ਸਾਹਿਬ ਵੱਲ ਭੇਜਿਆ ਤੇ ਸੰਗਤਾਂ ਨੂੰ ਇਸ ਲੜਾਈ ਨੂੰ ਰੋਕਣ ਲਈ ਕਿਹਾ । ਪਰ ਜਦ ਤੱਕ ਬਾਵਾ ਸਿੰਘ ਉਸ ਗੁਰਦੁਆਰਾ ਸਾਹਿਬ ਵਿੱਚ ਪਹੁੰਚਿਆ ਤਦ ਤੱਕ ਕਤਲ ਹੋ ਚੁੱਕਿਆ ਸੀ ਔਰ ਇਹ ਕਤਲ ਕਰਨ ਵਾਲੇ ਦੋ ਵਿਅਕਤੀ ਸਨ ਅਰਜਨ ਸਿੰਘ ਪੱਖੋ ਅਤੇ ਇੱਕ ਭੰਮਾਵਦੀ ਪਿੰਡ ਦਾ ਨੌਜਵਾਨ ਨਿਹੰਗ ਸਿੰਘ ਜਿਨਾਂ ਤੋਂ ਇਹ ਕਤਲ ਹੋਇਆ ਸੀ । ਉਸ ਤੋਂ ਬਾਅਦ ਰਾਜਨੀਤੀ ਇਸ ਕਤਲ ਕੇਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਹੋਈ ਕਿਉਂਕਿ ਮਰਨ ਵਾਲਾ ਵਿਅਕਤੀ ਇੱਕ ਰਾਜਨੀਤਿਕ ਪਰਿਵਾਰ ਜੰਗੀਰ ਸਿੰਘ ਜੋਗਾ ਦਾ ਸੀ । ਰਾਜਨੀਤਿਕ ਤਾਕਤ ਵਰਤ ਕੇ ਇਸ ਕਤਲ ਦੇ ਵਿੱਚ ਵੱਡੇ ਪੁਲਿਸ ਅਫਸਰ ਸਾਹਿਬਾਨ ਸ਼ਾਮਿਲ ਕੀਤੇ ਗਏ ਔਰ ਉਹਨਾਂ ਦੇ ਕੋਲੋਂ ਮਨ ਮਰਜ਼ੀ ਦਾ ਕੇਸ ਤਿਆਰ ਕਰਵਾ ਕੇ ਸੰਤ ਇੰਦਰ ਸਿੰਘ ਨੂੰ ਇਸ ਵਿੱਚ ਫਸਾ ਦਿੱਤਾ ਗਿਆ ।
ਇਸ ਕਤਲ ਵਿੱਚ ਅਸਲੀ ਕਾਤਲਾਂ ਨੂੰ ਛੱਡ ਕੇ ਪਿੰਡ ਜੋਗਾ ਦੇ ਦੋ ਭਰਾਵਾਂ ਚੰਨਣ ਸਿੰਘ ਸਮੇਤ ਦੂਜਾ ਭਰਾ ਨੂੰ ਫਸਾ ਦਿੱਤਾ ਗਿਆ ਅਤੇ ਸੰਤ ਇੰਦਰ ਸਿੰਘ ਨੂੰ ਇਸ ਕਤਲ ਦੇ ਵਿੱਚ ਸਾਜਿਸ਼ ਕਰਤਾ ਬਣਾ ਕੇ ਸ਼ਾਮਿਲ ਕਰ ਲਿਆ ਗਿਆ । ਜਿਉਂ ਹੀ ਅਦਾਲਤ ਸ਼ੈਸ਼ਨ ਕੋਰਟ ਵਿੱਚ ਇਹ ਕੇਸ ਚੱਲਿਆ ਤਾਂ ਸੰਤ ਇੰਦਰ ਸਿੰਘ ਨੇ ਆਪਣੇ ਕੇਸ ਦੀ ਪੈਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ । ਜੱਜ ਦੇ ਵਾਰ ਵਾਰ ਕਹਿਣ ਦੇ ਉੱਤੇ ਵੀ ਸੰਤ ਨੇ ਆਪਣੇ ਹੱਕ ਦੇ ਵਿੱਚ ਕੋਈ ਵੀ ਕੋਸ਼ਿਸ਼ ਨਹੀਂ ਕੀਤੀ । ਅਦਾਲਤ ਵੱਲੋਂ ਭਾਵੇਂ ਇੱਕ ਵਕੀਲ ਵੀ ਦੇਣ ਦੀ ਪੇਸ਼ਕਸ਼ ਕੀਤੀ ਅਤੇ ਦਿੱਤਾ ਵੀ ਗਿਆ ਪਰ ਸੰਤਾਂ ਨੇ ਉਸ ਤੋਂ ਕੋਈ ਸਹਿਯੋਗ ਨਹੀਂ ਲਿਆ ਔਰ ਵਿਰੋਧੀ ਪੱਖ ਨੂੰ ਜੋ ਮਰਜ਼ੀ ਕਹਿਣ ਦੀ ਖੁੱਲ ਦੇ ਦਿੱਤੀ ਕਿਉਂਕਿ ਵਿਰੋਧੀ ਪਰਿਵਾਰ ਇੱਕ ਵੱਡਾ ਰਾਜਨੀਤਿਕ ਆਗੂ ਸੀ ਔਰ ਜਿਸ ਨੇ ਪੰਜਾਬ ਸਰਕਾਰ ਦੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਵਿਅਕਤੀਆਂ ਨੂੰ ਵਰਤ ਕੇ ਪੁਲਿਸ ਅਫਸਰਾਂ ਨੂੰ ਵਰਤ ਕੇ ਆਪਣੀ ਮਨ ਮਰਜੀ ਦਾ ਕੇਸ ਤਿਆਰ ਕਰਵਾਇਆ ਸੀ ਅਤੇ ਬਾਅਦ ਦੇ ਵਿੱਚ ਇਸ ਦੇ ਉੱਤੇ ਫੈਸਲਾ ਵੀ ਉਹਨਾਂ ਦੀ ਮਨਮਰਜੀ ਦਾ ਹੋਇਆ ਕਿ ਬੇਗੁਨਾਹ ਸੰਤ ਇੰਦਰ ਸਿੰਘ ਨੂੰ ਸਜਾਏ ਮੌਤ ਦੀ ਸਜ਼ਾ ਕਰਵਾ ਦਿੱਤੀ । ਇਹ ਸਜ਼ਾ ਕਰਵਾਉਣ ਦੇ ਬਾਵਜੂਦ ਫਾਂਸੀ ਦਵਾਉਣ ਦੇ ਲਈ ਹਾਈ ਕੋਰਟ ਤੋਂ ਵੈਰੀਫਿਕੇਸ਼ਨ ਜਰੂਰੀ ਹੁੰਦੀ ਹੈ ਜੋ ਕਿ ਆਮ ਤੌਰ ਤੇ ਸਜ਼ਾ ਯਾਫਤਾ ਲੋਕ ਹਾਈ ਕੋਰਟ ਦਾ ਸਹਾਰਾ ਲੈਂਦੇ ਹਨ ਪਰ ਸੰਤ ਇੰਦਰ ਸਿੰਘ ਅਤੇ ਉਹਨਾਂ ਦੇ ਨਾਲ ਕੇਸ ਵਿੱਚ ਫਸਾਏ ਗਏ ਦੂਸਰੇ ਵਿਅਕਤੀਆਂ ਨੇ ਵੀ ਹਾਈ ਕੋਰਟ ਜਾਣ ਦਾ ਫੈਸਲਾ ਨਹੀਂ ਕੀਤਾ ਨਾ ਹੀ ਆਪਣੇ ਬਚਾਅ ਲਈ ਕੁਝ ਕਿਹਾ । ਪਰ ਸਰਕਾਰ ਨੂੰ ਵੈਰੀਫਿਕੇਸ਼ਨ ਕਰਵਾਉਣੀ ਜਰੂਰੀ ਸੀ ਤਾਂ ਕਿ ਸੰਤ ਇੰਦਰ ਸਿੰਘ ਨੂੰ ਫਾਂਸੀ ਦਿੱਤੀ ਜਾ ਸਕੇ ਕਿਸੇ ਧੋਖੇ ਦੇ ਨਾਲ ਕੋਈ ਅਪੀਲ ਕੀਤੀ ਗਈ ਹਾਈਕੋਰਟ ਤੋਂ ਵੈਰੀਫਿਕੇਸ਼ਨ ਕਰਵਾਈ ਗਈ ਜਦੋਂ ਕਿ ਸੰਤ ਇੰਦਰ ਸਿੰਘ ਨੇ ਕਿਸੇ ਤਰ੍ਹਾਂ ਦਾ ਕੋਈ ਕੇਸ ਹਾਈਕੋਰਟ ਨਹੀਂ ਕੀਤਾ । ਇਹ ਇਸ ਕੇਸ ਦੀ ਵਿਲੱਖਣ ਗੱਲ ਸੀ ਕਿ ਕੋਈ ਵਿਅਕਤੀ ਬੇਗੁਨਾਹ ਹੋਣ ਦੇ ਬਾਵਜੂਦ ਆਪਣੇ ਲਈ ਅਦਾਲਤਾਂ ਦਾ ਦਰ ਨਾ ਖੜਕਾਵੇ ਇਸ ਤੋਂ ਬਾਅਦ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਕੋਲ ਰਹਿਮ ਦੀ ਅਰਜੀ ਦੇ ਦੋ ਮੌਕੇ ਹੋਰ ਵੀ ਦੋਸ਼ੀ ਗਰਦਾਨੇ ਬੰਦਿਆਂ ਕੋਲ ਹੁੰਦੇ ਹਨ ਪਰ ਸੰਤ ਜੀ ਨੇ ਪੰਜਾਬ ਦੇ ਰਾਜਪਾਲ ਦੇ ਕਹਿਣ ਦੇ ਬਾਵਜੂਦ ਨਾ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਨਾ ਹੀ ਰਾਸ਼ਟਰਪਤੀ ਕੋਲ ਰਹਿਮ ਦੀ ਅਰਜੀ ਪਾਈ । ਪਰ ਕੁਦਰਤ ਦੇ ਵੱਲੋਂ ਇਸ ਹਾਲਾਤ ਦੇ ਵਿੱਚ ਵਿਲੱਖਣ ਵਰਤਾਰੇ ਵਰਤਾਏ ਗਏ ਜਿਨਾਂ ਦਾ ਸੰਤ ਇੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਦੇ ਉੱਤੇ ਵੱਡਾ ਅਸਰ ਪਿਆ । 1969 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਗੁਰਪੁਰਬ ਮਨਾਉਂਦਿਆਂ ਹੋਇਆਂ ਦੇਸ ਦੀ ਦਿੱਲੀ ਸਰਕਾਰ ਵੱਲੋਂ ਸਮੁੱਚੇ ਦੇਸ਼ ਵਿੱਚ ਫਾਂਸੀ ਦੀ ਸਜ਼ਾ ਵਾਲੇ ਸਾਰੇ ਕੈਦੀਆਂ ਦੀ ਸਜ਼ਾ ਮਾਫ ਕਰ ਉਮਰ ਕੈਦ ਕਰ ਦਿੱਤੀ ਗਈ ।
ਪਰ ਸੰਤ ਇੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਬਹਾਲ ਰਹੀ ਕਿਉਂਕਿ ਉਹਨਾਂ ਨੇ ਕਿਸੇ ਅਦਾਲਤ ਵਿੱਚ ਨਾ ਕੇਸ ਕੀਤਾ ਹੋਇਆ ਸੀ ਤੇ ਨਾ ਹੀ ਰਹਿਮ ਦੀ ਅਰਜੀ ਪਾਈ ਹੋਈ ਸੀ । ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਨਿਸ਼ਚਿਤ ਹੋ ਚੁੱਕੀ ਸੀ ਪਰ ਜਦੋਂ ਪੰਜਾਬ ਦੇ ਰਾਜਪਾਲ ਕੋਲੇ ਇਹ ਕੇਸ ਫਿਰ ਗਿਆ ਤਾਂ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜੇਲ ਪ੍ਰਸ਼ਾਸਨ ਨੂੰ ਚਾਰ ਚਿੱਠੀਆਂ ਲਿਖੀਆਂ ਜਿਨਾਂ ਦੇ ਵਿੱਚ ਵੱਖ-ਵੱਖ ਸੁਝਾ ਦਿੱਤੇ ਗਏ । ਜਿਨਾਂ ਵਿੱਚੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਵਾਉਣਾ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਪਵਾਉਣਾ ਤੇ ਆਖਰੀ ਚਿੱਠੀ ਦੇ ਵਿੱਚ ਇਸ ਵਿਅਕਤੀ ਨੂੰ ਇੰਟੈਰੋਗੇਟ ਕਰਕੇ ਅਪੀਲ ਕਰਨ ਲਈ ਮਜਬੂਰ ਕਰਨਾ ਜੇਲ ਅਧਿਕਾਰੀਆਂ ਨੂੰ ਲਿਖਿਆ ਗਿਆ । ਰਾਜਪਾਲ ਦੀਆਂ ਇਹਨਾਂ ਚਿੱਠੀਆਂ ਦੇ ਜਵਾਬ ਵਿੱਚ ਪੁਲਿਸ ਜੇਲ ਪ੍ਰਸ਼ਾਸਨ ਨੇ ਇੱਕ ਜਵਾਬ ਦਿੱਤਾ ਕਿ ਇਹ ਵਿਅਕਤੀ ਦੁਨਿਆਵੀ ਅਦਾਲਤਾਂ ਨੂੰ ਨਹੀਂ ਮੰਨਦਾ ਇਹ ਪਰਮਾਤਮਾ ਦੀ ਅਦਾਲਤ ਦੇ ਉੱਤੇ ਯਕੀਨ ਰੱਖਦਾ ਹੈ ਔਰ ਇਹ ਵਿਅਕਤੀ ਬੜੇ ਹੀ ਨਰਮ ਸੁਭਾਅ ਦਾ ਤੇ ਧਾਰਮਿਕ ਖਿਆਲਾਂ ਦਾ ਵਿਅਕਤੀ ਹੈ । ਸੋ ਇਸ ਵਿਅਕਤੀ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਸਜ਼ਾ ਹੋ ਚੁੱਕੀ ਹੈ ਅਸੀਂ ਇਸ ਨੂੰ ਇਸ ਤੋਂ ਜਿਆਦਾ ਕੀ ਇੰਟੈਰੋਗੇਟ ਕਰ ਸਕਦੇ ਹਾਂ । ਰਾਜਪਾਲ ਨੇ ਜਦ ਇਹ ਚਿੱਠੀ ਨੂੰ ਪੜ੍ਹਿਆ ਤਾਂ ਉਹ ਵੀ ਹੈਰਾਨ ਹੋਏ ਕਿ ਕੋਈ ਇਹੋ ਜਿਹਾ ਵਿਅਕਤੀ ਵੀ ਹੋ ਸਕਦਾ ਹੈ ਜਿਸ ਨੂੰ ਫਾਂਸੀ ਦੀ ਸਜ਼ਾ ਹੋਣ ਵਾਲੀ ਹੋਵੇ ਤੇ ਉਹ ਹਾਲੇ ਵੀ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਦਾ ਹੋਵੇ ਤੇ ਦੁਨਿਆਵੀ ਅਦਾਲਤਾਂ ਦੇ ਅੱਗੇ ਝੁਕ ਨਾ ਰਿਹਾ ਹੋਵੇ । ਪੰਜਾਬ ਦੇ ਰਾਜਪਾਲ ਨੇ ਪੁਲਿਸ ਪ੍ਰਸ਼ਾਸਨ ਦੀ ਇਸ ਚਿੱਠੀ ਨੂੰ ਪੜ੍ਹ ਕੇ ਆਪਣੇ ਤੌਰ ਦੇ ਉੱਤੇ ਦੇਸ਼ ਦੇ ਵਿੱਚ ਵਿਲੱਖਣ ਅਤੇ ਪਹਿਲਾ ਕੇਸ ਸੰਤ ਇੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਤੋੜ ਕੇ ਉਮਰ ਕੈਦ ਵਿੱਚ ਬਦਲ ਦਿੱਤੀ । ਕਿਸੇ ਰਾਜਪਾਲ ਵੱਲੋਂ ਬਿਨਾਂ ਕਿਸੇ ਰਹਿਮ ਦੀ ਅਰਜੀ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਸਜ਼ਾ ਘਟਾਉਣ ਦਾ ਇਹ ਹਿੰਦੁਸਤਾਨ ਦੀ ਹਕੂਮਤ ਵਿੱਚ ਪਹਿਲਾ ਕੇਸ ਸੀ ਰਾਜਪਾਲ ਨੇ ਆਪਣੀ ਚਿੱਠੀ ਦੇ ਵਿੱਚ ਇਹਨਾਂ ਹਾਲਾਤਾਂ ਦਾ ਵਰਣਨ ਕਰਦਿਆਂ ਹੋਇਆਂ ਜਿੱਥੇ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਅਤੇ ਇਹੀ ਅਰਜੀ ਅੱਗੇ ਰਾਸ਼ਟਰਪਤੀ ਨੂੰ ਆਪਦੇ ਵੱਲੋਂ ਭੇਜ ਦਿੱਤੀ ਕਿ ਮੈਂ ਇਸਦੀ ਸਜ਼ਾ ਮਾਫ ਕਰ ਚੁੱਕਿਆ ਹਾਂ । ਆਸ ਹੈ ਰਾਸ਼ਟਰਪਤੀ ਭਵਨ ਵੀ ਇਸ ਦੇ ਉੱਤੇ ਹਮਦਰਦੀ ਪੂਰਵਕ ਵਿਚਾਰ ਕਰੇਗਾ । ਕੁਦਰਤ ਨੂੰ ਜੋ ਮਨਜ਼ੂਰ ਹੁੰਦਾ ਉਸ ਅਨੁਸਾਰ ਰਾਸ਼ਟਰਪਤੀ ਆਪਣੇ ਅੰਤਿਮ ਸਾਲ ਵਿੱਚ ਜਦ ਉਹਨਾਂ ਦਾ ਪੰਜ ਸਾਲਾਂ ਦਾ ਰਾਸ਼ਟਰਪਤੀ ਦਾ ਸਮਾਂ ਸਮਾਪਤ ਹੋਣ ਵਾਲਾ ਹੁੰਦਾ ਹੈ ਪਰ ਰਾਸ਼ਟਰਪਤੀ ਦੀ ਅਚਾਨਕ ਮੌਤ ਹੋ ਜਾਣ ਕਾਰਨ ਇਹ ਰਾਜਪਾਲ ਦੇ ਖਤ ਦੇ ਉੱਤੇ ਕੋਈ ਵੀ ਐਕਸ਼ਨ ਨਾ ਲਿਆ ਗਿਆ ਅਤੇ ਰਾਜਪਾਲ ਦਾ ਫੈਸਲਾ ਹੀ ਲਾਗੂ ਹੋ ਗਿਆ । ਆਉਣ ਵਾਲੇ ਦੋਨਾਂ ਰਾਸ਼ਟਰਪਤੀ ਨੇ ਵੀ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਅਤੇ ਸੰਤ 14 ਸਾਲ ਜੇਲ ਕੱਟ ਕੇ ਜੇਲ ਤੋਂ ਬਾਹਰ ਆ ਗਏ । ਜੇਲ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਉਹਨਾਂ ਨੂੰ ਇੱਕ ਸਾਲ ਜੇਲ ਹੋਰ ਕਟਾਈ ਗਈ ਦੁਬਾਰਾ ਗਿਰਫਤਾਰ ਕਰਕੇ ਔਰ ਇਹ 1984 ਦੇ ਸਮੇਂ ਦੇ ਵਿੱਚ ਹੋਇਆ ।
ਸੰਤ ਇੰਦਰ ਸਿੰਘ ਇੱਕ ਰੂਹਾਨੀਅਤ ਵਾਲੇ ਧਾਰਮਿਕ ਸ਼ਖਸ਼ੀਅਤ ਸਨ ਜੇਲ ਪ੍ਰਸ਼ਾਸਨ ਦੇ ਬਹੁਤੇ ਅਧਿਕਾਰੀ ਉਹਨਾਂ ਦੇ ਪ੍ਰਤੀ ਸ਼ਰਧਾ ਰੱਖਦੇ ਸਨ । 15 ਸਾਲ ਤੱਕ ਜੇਲ ਪ੍ਰਸ਼ਾਸਨ ਵੱਲੋਂ ਸੰਤ ਜੀ ਤੋਂ ਕੋਈ ਕੰਮ ਨਹੀਂ ਲਿਆ ਗਿਆ ਔਰ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਵੀ ਉਹਨਾਂ ਦੇ ਨਾਲ ਸਜਾ ਜਾਫਤਾ ਦੋਨਾਂ ਕੈਦੀਆਂ ਨੂੰ ਦੇ ਦਿੱਤਾ ਗਿਆ । ਕਈ ਵਾਰ ਵਿਰੋਧੀ ਧਿਰ ਨੇ ਉਹਨਾਂ ਨੂੰ ਜੇਲ ਦੇ ਅੰਦਰ ਤੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ । ਕਈ ਕੁਦਰਤੀ ਕੌਤਕ ਵੀ ਉਥੇ ਵਰਤਦੇ ਰਹੇ ਸੰਤ ਜੀ ਦੇ ਜੇਲ ਦੇ ਸਮੇਂ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਗੁਰਨਾਮ ਸਿੰਘ ਦੀ ਜਹਾਜ਼ ਡਿੱਗਣ ਕਾਰਨ ਜਿਉਂਦਿਆਂ ਸੜ ਕੇ ਮੌਤ ਹੋ ਗਈ ਜਿਨਾਂ ਦਾ ਸਜ਼ਾ ਦਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ । ਪੰਜਾਬ ਦੇ ਸਾਰੇ ਰਾਜਨੀਤਿਕ ਆਗੂ ਜਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੌਹੜਾ ਸਰਦਾਰਾ ਸਿੰਘ ਕੋਹਲੀ ਜਗਦੇਵ ਸਿੰਘ ਤਲਵੰਡੀ ਜਨ ਸੰਘ ਦੇ ਵੱਡੇ ਆਗੂ ਸਾਰੇ ਜੇਲਾਂ ਦੇ ਵਿੱਚ ਤੁੰਨ ਦਿੱਤੇ ਗਏ ਕਿਉਂਕਿ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਸੀ । ਇਹ ਸਾਰੇ ਰਾਜਨੀਤਿਕ ਆਗੂ ਬਹੁਤ ਜਿਆਦਾ ਡਰਦੇ ਸਨ ਔਰ ਇਹਨਾਂ ਦੇ ਵਿੱਚੋਂ ਅਨੇਕਾਂ ਆਗੂ ਸੰਤ ਜੀ ਦੇ ਅੱਗੇ ਬੇਨਤੀ ਕਰਿਆ ਕਰਦੇ ਸਨ ਕਿ ਸਾਨੂੰ ਜੇਲ ਤੋਂ ਰਿਹਾਈ ਕਰਵਾਓ , ਕਿਉਂਕਿ ਜੇਲ ਅਧਿਕਾਰੀਆਂ ਦੇ ਰਾਹੀਂ ਸੰਤਾਂ ਦੀਆਂ ਅਨੇਕਾਂ ਗੱਲਾਂ ਉਹਨਾਂ ਤੱਕ ਪਹੁੰਚਦੀਆਂ ਰਹਿੰਦੀਆਂ ਸਨ । ਸੁਰਜੀਤ ਸਿੰਘ ਬਰਨਾਲਾ ਜਗਦੇਵ ਸਿੰਘ ਤਲਵੰਡੀ ਗੁਰਚਰਨ ਸਿੰਘ ਟੌਹੜਾ ਸਰਦਾਰਾਂ ਸਿੰਘ ਕੋਹਲੀ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਦੇ ਸ਼ਰਧਾਲੂ ਬਣੇ ਰਹੇ । ਗੁਰਚਰਨ ਸਿੰਘ ਟੌਹੜਾ ਆਪਣੇ ਹਰ ਰਾਜਨੀਤਿਕ ਕੰਮ ਵੇਲੇ ਸੰਤਾਂ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਕਰਦੇ ਸਨ । ਪ੍ਰਕਾਸ਼ ਸਿੰਘ ਬਾਦਲ ਨੂੰ ਅਤੇ ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਹੋਣ ਤੱਕ ਦਾ ਵਰ ਇਸ ਜੇਲ ਦੇ ਅੰਦਰ ਰਹਿੰਦਿਆਂ ਸੰਤ ਇੰਦਰ ਸਿੰਘ ਨੇ ਦਿੱਤਾ ਅਤੇ ਉਹ ਪੂਰਨ ਵੀ ਹੋਇਆ । ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਜੇਲ ਦੇ ਅੰਦਰ ਰਹਿੰਦਿਆਂ ਇੱਥੋਂ ਤੱਕ ਖਤਰਾ ਮਹਿਸੂਸ ਕਰਦੇ ਸਨ ਕਿ ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਨੂੰ ਜਿਉਂਦੇ ਜੀ ਬਾਹਰ ਨਹੀਂ ਨਿਕਲਣ ਦੇਵੇਗੀ । ਜਿਨਾਂ ਅਧਿਕਾਰੀਆਂ ਨੇ ਸੰਤ ਜੀ ਨੂੰ ਸਜ਼ਾ ਕਰਵਾਉਣ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ ਅਤੇ ਜਿਸ ਜੱਜ ਨੇ ਇਹ ਸਜ਼ਾ ਦਿੱਤੀ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਜੇਲ ਦੇ ਵਿੱਚ ਜਾ ਕੇ ਵਾਰ ਵਾਰ ਮਾਫੀਆਂ ਮੰਗੀਆਂ ਗਈਆਂ ਆਪਣੇ ਗੁਨਾਹ ਦੀਆਂ ਅਤੇ ਜੱਜ ਦੇ ਘਰਵਾਲੀ ਨੇ ਤਾਂ ਇਥੋਂ ਤੱਕ ਵੀ ਦੱਸਿਆ ਕਿ ਇਹ ਸਜ਼ਾ ਸਾਡੇ ਵੱਲੋਂ ਨਹੀਂ ਇਹ ਸਰਕਾਰ ਦੀ ਸਿਫਾਰਿਸ਼ ਦੇ ਉੱਤੇ ਲਿਖੀ ਗਈ ਸੀ ਔਰ ਆਪਣੇ ਪਰਿਵਾਰ ਦੇ ਪ੍ਰਤੀ ਰਹਿਮ ਮੰਗਿਆ ਸੀ , ਕਿਉਂਕਿ ਸਜ਼ਾ ਜਾਂ ਕੇਸ ਚੱਲਣ ਦੌਰਾਨ ਅਨੇਕਾਂ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਸਨ ਜਿਨਾਂ ਦਾ ਜੱਜ ਦੇ ਮਨ ਉੱਤੇ ਪ੍ਰਭਾਵ ਸੀ । ਕੇਸ ਚੱਲਣ ਦੌਰਾਨ ਇੱਕ ਦੋਸ਼ੀ ਦੀਆਂ ਬਾਰ ਬਾਰ ਹੱਥ ਕੜੀਆਂ ਜੱਜ ਦੇ ਸਾਹਮਣੇ ਖੁੱਲ ਗਈਆਂ ਜਦੋਂ ਕਿਸੇ ਕਾਰਨ ਉਸ ਦੋਸ਼ੀ ਨੇ ਫਰਸ਼ ਦੇ ਉੱਤੇ ਆਪਣੀ ਹੱਥ ਕੜੀ ਮਾਰੀ ਸੀ । ਜੱਜ ਦੇ ਵਾਰ-ਵਾਰ ਕਹਿਣ ਤੇ ਹੱਥ ਕੜੀ ਲਾਈ ਜਾਂਦੀ ਸੀ ਪਰ ਉਹ ਦੋਸ਼ੀ ਫਿਰ ਹੱਥ ਕੜੀ ਛੁਡਾ ਕੇ ਫਰਸ ਦੇ ਉੱਤੇ ਮਾਰਦਾ ਸੀ ਤੇ ਉਹ ਖੁੱਲ ਜਾਂਦੀ ਸੀ । ਹੱਥ ਕੜੀ ਬਾਰੇ ਕਿਹਾ ਜਾਂਦਾ ਇਹ ਕਦੇ ਵੀ ਬਿਨਾਂ ਚਾਬੀ ਤੋਂ ਖੁੱਲ ਨਹੀਂ ਸਕਦੀ ਹੁੰਦੀ । ਜੱਜ ਇਸ ਗੱਲ ਤੇ ਹੈਰਾਨ ਹੋਇਆ ਸੀ ਜਿਨਾਂ ਪੁਲਿਸ ਅਧਿਕਾਰੀਆਂ ਨੇ ਉਹ ਨੌਜਵਾਨ ਫੜਿਆ ਹੋਇਆ ਸੀ ਉਹਨਾਂ ਵੱਲੋਂ ਜੱਜ ਨੂੰ ਕਿਹਾ ਗਿਆ ਕਿ ਅਸੀਂ ਹੱਥ ਕੜੀ ਸਹੀ ਲਾਉਂਦੇ ਹਾਂ ਔਰ ਤੁਸੀਂ ਖੁਦ ਆ ਕੇ ਚੈੱਕ ਕਰ ਲਵੋ ਪਰ ਸਾਨੂੰ ਨਹੀਂ ਪਤਾ ਇਹ ਹੱਥਕੜੀ ਕਿਉਂ ਖੁੱਲ ਜਾਂਦੀ ਹੈ । ਦੂਸਰੀ ਗੱਲ ਜੱਜ ਸਾਹਮਣੇ ਇਹ ਵਾਪਰੀ ਸੀ ਕਿ ਜਿਸ ਵਕੀਲ ਨੇ ਇਹਨਾਂ ਦੇ ਖਿਲਾਫ ਕੇਸ ਲੜਿਆ ਸੀ ਉਹ ਕੇਸ ਦੇ ਦੌਰਾਨ ਇੱਕ ਦਿਨ ਅਚਾਨਕ ਅਦਾਲਤ ਵਿੱਚ ਡਿੱਗ ਪਿਆ ਅਤੇ 15 ਦਿਨ ਬੇਹੋਸ਼ ਰਹਿਣ ਤੋਂ ਬਾਅਦ ਉਸਦੀ ਮੌਤ ਹੋ ਗਈ । ਇਹ ਮੁਕਤਸਰ ਏਰੀਆਂ ਦੇ ਕਿਸੇ ਤਕੜੇ ਸਰਦਾਰਾਂ ਦੇ ਘਰ ਦਾ ਨੌਜਵਾਨ ਵਕੀਲ ਬਣਿਆ ਹੋਇਆ ਸੀ ਔਰ ਆਪਣੇ ਪਰਿਵਾਰ ਦਾ ਇਕੱਲਾ ਪੁੱਤਰ ਸੀ । ਕਮਿਊਨਿਸਟਾਂ ਤੇ ਨਿਰਭਰ ਗੁਰਨਾਮ ਸਿੰਘ ਦੀ ਘੱਟਗਿਣਤੀ ਸਰਕਾਰ ਨੂੰ ਮਜਬੂਰ ਕਰਕੇ ਜੱਜ ਤੇ ਦਬਾਉ ਬਣਾਇਆ ਗਿਆ । ਜੱਜ ਦੇ ਉੱਤੇ ਦਬਾਉ ਜਾਂ ਸਰਕਾਰੀ ਅਦੇਸ ਦਾ ਦਬਾਅ ਪੈਣ ਕਾਰਨ ਜੱਜ ਵਿਸ਼ੇਸ਼ ਫੈਸਲਾ ਲੈਣ ਦੇ ਲਈ ਮਜਬੂਰ ਹੋਇਆ ਸੀ । ਫੈਸਲਾ ਲੈਣ ਤੋਂ ਬਾਅਦ ਜਦ ਜਜ ਬਾਹਰ ਨਿਕਲਿਆ ਸੀ ਤਾਂ ਵਕੀਲਾਂ ਵੱਲੋਂ ਘੇਰ ਕੇ ਵਾਰ ਵਾਰ ਪੁੱਛਿਆ ਗਿਆ ਸੀ ਕਿ ਤੁਸੀਂ ਇਸ ਵਿਅਕਤੀ ਨੂੰ ਦੋਸ਼ੀ ਜਾਂ ਫਾਂਸੀ ਦੀ ਸਜ਼ਾ ਕਿਉਂ ਦਿੱਤੀ ਕਿਉਂਕਿ ਇਸ ਦੇ ਕੋਲ ਕੇਸ ਦੀ ਕਾਰਵਾਈ ਦੌਰਾਨ ਤੁਸੀਂ ਹਥਿਆਰ ਤੱਕ ਵੀ ਨਹੀਂ ਦਿਖਾਇਆ । ਜਿਹਨਾਂ ਵਿਅਕਤੀਆ ਕੋਲ ਕੋਈ ਹਥਿਆਰ ਸੀ ਅਤੇ ਜਿਨਾਂ ਵਿਅਕਤੀਆਂ ਦੁਅਰਾ ਤੁਸੀਂ ਇਸਨੂੰ ਮਾਰਿਆ ਬਣਾਇਆ ਹੈ ਉਹਨਾਂ ਨੂੰ ਤੁਸੀਂ ਉਮਰ ਕੈਦ ਕਰਦੇ ਹੋ ਜਿਸ ਵਿਅਕਤੀ ਕੋਲ ਕੋਈ ਵੀ ਹਥਿਆਰ ਨਹੀਂ ਤੁਸੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੰਦੇ ਹੋ ਇਹ ਕਿਸ ਕਾਨੂੰਨ ਦੇ ਅਧੀਨ ਦਿੱਤਾ ਗਿਆ । ਪਰ ਜੱਜ ਬਿਨਾਂ ਕਿਸੇ ਜਵਾਬ ਜਿੱਤਿਆ ਮੂੰਹ ਲੁਕੋ ਕੇ ਅਦਾਲਤ ਵਿੱਚੋਂ ਨਿਕਲਿਆ ਸੀ ਸ਼ਾਇਦ ਇਹਨਾਂ ਕਾਰਨਾਂ ਕਰਕੇ ਹੀ ਬਾਅਦ ਦੇ ਵਿੱਚ ਜੱਜ ਦੇ ਘਰ ਵਾਲੀ ਜੇਲ ਦੇ ਵਿੱਚ ਸੰਤ ਜੀ ਨੂੰ ਮਿਲ ਕੇ ਆਈ ਅਤੇ ਮਾਫੀ ਮੰਗ ਕੇ ਆਈ ਸੀ ਔਰ ਕੇਸ ਹਾਈਕੋਰਟ ਜਾਂ ਸੁਪਰੀਮ ਕੋਰਟ ਕਰਨ ਲਈ ਕਿਹਾ ਸੀ । ਸੰਤ ਜੀ ਨੇ ਆਪਣਾ ਬਚਾਅ ਪੱਖ ਆਪਣਾ ਸੈਸ਼ਨ ਕੋਰਟ ਦੇ ਸਾਹਮਣੇ ਨਹੀਂ ਰੱਖਿਆ ਸੀ ਅਤੇ ਨਾ ਹਾਈਕੋਰਟ ਦੇ ਵਿੱਚ ਕੇਸ ਕੀਤਾ ਤੇ ਨਾ ਹੀ ਸੁਪਰੀਮ ਕੋਰਟ ਜਾਂ ਰਾਸ਼ਟਰਪਤੀ ਦੇ ਅੱਗੇ ਰਹਿਮ ਦੀ ਅਰਜੀ ਪਾਈ ।
ਰਾਜਨੀਤਿਕ ਪਰਿਵਾਰ ਕਮਿਊਨਿਸਟ ਹੋਣ ਕਾਰਨ ਲਗਾਤਾਰ ਸਿੱਖ ਧਰਮ ਦੇ ਪ੍ਰਚਾਰਕ ਸੰਤ ਨੂੰ ਖਤਮ ਕਰਵਾਉਣ ਦੇ ਉੱਤੇ ਜ਼ੋਰ ਲਾਉਂਦਾ ਰਿਹਾ । ਫਾਂਸੀ ਦੀ ਤਰੀਕ ਤੱਕ ਨਿਸ਼ਚਿਤ ਕਰਵਾਉਣ ਲਈ ਵਾਰ-ਵਾਰ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਨੂੰ ਦਬਾਅ ਵਿੱਚ ਲਿਆ ਕੇ ਜੇਲ ਪ੍ਰਸ਼ਾਸਨ ਤੋਂ ਸਖਤੀ ਕਰਵਾਉਣ ਦੀ ਵਾਰ ਵਾਰ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਅਸਫਲ ਹੋਇਆ । ਇੱਕ ਵਾਰ ਜੇਲਾਂ ਦੇ ਇੰਸਪੈਕਟਰ ਜਨਰਲ ਨੂੰ ਵੀ ਸਪੈਸ਼ਲ ਪਟਿਆਲਾ ਜੇਲ ਭੇਜਿਆ ਗਿਆ ਪਰ ਕੋਈ ਕੁਦਰਤੀ ਵਰਤਾਰਾ ਇਹੋ ਜਿਹਾ ਵਰਤਿਆ ਕਿ ਉਹ ਜੇਲ ਦਾ ਇੰਚਾਰਜ ਇੰਸਪੈਕਟਰ ਜਨਰਲ ਜੇਲ ਅਧਿਕਾਰੀਆਂ ਨੂੰ ਇਹ ਕਹਿ ਕੇ ਵਾਪਸ ਆ ਗਿਆ ਕਿ ਇਸ ਕੈਦੀ ਨੂੰ ਤੰਗ ਨਾ ਕੀਤਾ ਜਾਵੇ ਕਿਉਂਕਿ ਉਸ ਦੇ ਨਾਲ ਕੋਈ ਹੈਰਾਨੀਜਨਕ ਵਰਤਾਰਾ ਵਰਤਿਆ ਸੀ ।
ਇਸ ਸਮੇਂ ਦੌਰਾਨ ਜਦੋਂ ਪੰਜਾਬ ਹਿੰਦੁਸਤਾਨ ਵਿੱਚ ਐਮਰਜੈਂਸੀ ਲੱਗ ਚੁੱਕੀ ਸੀ ਪੰਜਾਬ ਦੇ ਰਾਜਨੀਤਿਕ ਆਗੂ ਪਟਿਆਲਾ ਜੇਲ ਦੇ ਵਿੱਚ ਬੰਦ ਸਨ ਅਤੇ ਬਹੁਤ ਹੀ ਨਿਰਾਸ਼ ਅਤੇ ਡਰੇ ਹੋਏ ਸਨ ਅਤੇ ਵਾਰ-ਵਾਰ ਸੰਤ ਜੀ ਕੋਲ ਜਾ ਕੇ ਆਪਣਾ ਦੁੱਖ ਰੋਇਆ ਕਰਦੇ ਸਨ । ਆਪਣੀ ਰਿਹਾਈ ਦੀ ਅਰਦਾਸ ਕਰਵਾਉਣ ਨੂੰ ਕਰਨ ਨੂੰ ਕਹਿੰਦੇ ਸਨ ਤਿੰਨ ਸਾਲ ਬਾਅਦ ਦੇਸ਼ ਦੇ ਹਾਲਾਤ ਬਦਲ ਗਏ ਚੋਣਾਂ ਹੋਈਆਂ ਐਮਰਜੈਂਸੀ ਹਟਾ ਦਿੱਤੀ ਗਈ ਔਰ ਜਿਸ ਦੇ ਵਿੱਚ ਦੇਸ਼ ਦੀ ਸਭ ਤੋਂ ਤਾਕਤਵਰ ਸਰਕਾਰ ਕਾਂਗਰਸ ਦੀ ਸ਼੍ਰੀਮਤੀ ਇੰਦਰਾ ਗਾਂਧੀ ਹਾਰ ਗਈ । ਜਨਤਾ ਪਾਰਟੀ ਦੇਸ਼ ਵਿੱਚ ਜਿੱਤ ਗਈ ਪੰਜਾਬ ਦੇ ਵਿੱਚ ਅਕਾਲੀਆਂ ਦਾ ਰਾਜ ਆ ਗਿਆ । ਜਿਹੜੇ ਅਕਾਲੀ ਆਗੂ ਡਰੇ ਹੋਏ ਸਨ ਉਹ ਰਾਜ ਗੱਦੀ ਦੇ ਉੱਤੇ ਬੈਠ ਗਏ । ਗੁਰਚਰਨ ਸਿੰਘ ਟੌਹੜਾ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਾਰ-ਵਾਰ ਸੰਤਾਂ ਦੇ ਕੇਸ ਸਬੰਧੀ ਪੁਨਰ ਵਿਚਾਰ ਕਰਨ ਲਈ ਕਿਹਾ ਗਿਆ ਪਰ ਇਹ ਸਾਰੇ ਲੋਕ ਆਪਣੇ ਰਾਜਨੀਤਿਕ ਹਿਤਾਂ ਅਨੁਸਾਰ ਇਸ ਕੇਸ ਦੇ ਉੱਤੇ ਕੋਈ ਵੀ ਕਾਰਵਾਈ ਕਰਨ ਤੋਂ ਅਸਫਲ ਰਹੇ । ਜਿਨਾਂ ਦੇ ਵਿੱਚ ਜਗਦੇਵ ਸਿੰਘ ਤਲਵੰਡੀ ਅਤੇ ਪ੍ਰਕਾਸ਼ ਸਿੰਘ ਬਾਦਲ ਨਾ ਪੱਖੀ ਵਤੀਰਾ ਰੱਖਦੇ ਸਨ। ਗੁਰਚਰਨ ਸਿੰਘ ਟੌਹੜਾ ਸਰਦਾਰ ਸਿੰਘ ਕੋਹਲੀ ਤੇ ਲਹਿਣਾ ਸਿੰਘ ਤੁੜ ਜਾਂ ਤੁੜ ਪਰਿਵਾਰ ਸੰਤਾਂ ਪ੍ਰਤੀ ਹਮਦਰਦੀ ਰੱਖਦਾ ਸੀ ਔਰ ਇਹਨਾਂ ਨੂੰ ਬੇਗੁਨਾਹ ਮੰਨਦਾ ਸੀ । ਪਰ ਸੰਤ ਜੀ ਨੇ ਕਿਸੇ ਵੀ ਅੱਗੇ ਨਾ ਮਿਨਤ ਕੀਤੀ ਕਿਸੇ ਤਰ੍ਹਾਂ ਦਾ ਕੋਈ ਵੀ ਅਪੀਲ ਨਹੀਂ ਕੀਤੀ ਕਿਉਂਕਿ ਉਹ ਮੌਤ ਤੋਂ ਡਰਨ ਵਾਲੇ ਨਹੀਂ ਸਨ ਤੇ ਨਾ ਹੀ ਜੇਲਾਂ ਤੋਂ ਡਰਦੇ ਸਨ । ਇਸ ਸਮੇਂ ਦੌਰਾਨ ਹੀ ਸਜ਼ਾ ਕਰਵਾਉਣ ਦੇ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਐਸਐਸਪੀ ਗੁਰਸਰਨ ਸਿੰਘ ਵੱਲੋਂ ਕੇਸ ਲੜਨ ਦੀ ਸੰਤ ਜੀ ਨੂੰ ਬੇਨਤੀ ਕੀਤੀ ਪਰ ਸੰਤ ਜੀ ਨੇ ਉਹਨਾਂ ਨੂੰ ਇਹ ਕਹਿ ਕੇ ਜਵਾਬ ਦਿੱਤਾ ਕਿ ਤੁਸੀਂ ਇੱਕ ਵਾਰ ਜੋ ਕਰਨਾ ਸੀ ਕਰ ਚੁੱਕੇ ਹੋ ਸਾਨੂੰ ਤੁਹਾਡੀ ਮਦਦ ਦੀ ਕੋਈ ਜਰੂਰਤ ਨਹੀਂ ।
ਦੇਸ਼ ਦੁਨੀਆਂ ਦੇ ਹਾਲਾਤਾਂ ਤੋਂ ਸੰਤ ਜੀ ਜੇਲ ਦੌਰਾਨ ਪੂਰੀ ਤਰ੍ਹਾਂ ਵਾਕਫ ਰਹਿੰਦੇ ਸਨ ਅਤੇ ਇਹਨਾਂ ਹਾਲਾਤਾਂ ਬਾਰੇ ਇਲਾਹੀ ਬਚਨ ਬੋਲਦੇ ਸਨ ਜੋ ਕਿ ਬਹੁਤ ਵਾਰ ਪੂਰੇ ਹੁੰਦੇ ਸਨ । ਕਿਸੇ ਆਮ ਵਿਅਕਤੀ ਦੀ ਦੇਸ਼ ਦੁਨੀਆ ਪ੍ਰਤੀ ਏਡੀ ਵੱਡੀ ਸਮਝ ਹੋਣਾ ਜਦੋਂ ਕਿ ਉਸ ਵਿਅਕਤੀ ਨੂੰ ਵਿਦਿਆ ਦੇ ਬਾਰੇ ਕੋਈ ਗਿਆਨ ਨਾ ਹੋਵੇ ਪਰ ਫਿਰ ਵੀ ਉਹ ਉਹਨਾਂ ਚੀਜ਼ਾਂ ਬਾਰੇ ਫੈਸਲਾ ਦੇਣ ਦੀ ਤਾਕਤ ਰੱਖਦਾ ਹੋਵੇ ਭਵਿੱਖਬਾਣੀ ਕਰਨ ਦੀ ਤਾਕਤ ਰੱਖਦਾ ਹੋਵੇ ਤਾਂ ਇਹ ਇੱਕ ਇਲਾਹੀ ਬਖਸ਼ਿਸ਼ ਹੀ ਮੰਨੀ ਜਾ ਸਕਦੀ ਹੈ । 1982 ਦੇ ਵਿੱਚ ਸੰਤ ਜੀ ਦੀ ਰਿਹਾਈ ਹੋ ਗਈ ਪਰ ਜੇਲ ਪ੍ਰਸ਼ਾਸਨ ਦੇ ਨਿਯਮ ਅਨੁਸਾਰ ਉਹਨਾਂ ਦੀ ਇੱਕ ਸਜ਼ਾ ਸਾਲ ਦੀ ਸਜ਼ਾ ਬਾਕੀ ਬਣਦੀ ਸੀ ਔਰ ਥੋੜੇ ਸਮੇਂ ਬਾਅਦ ਫਿਰ ਦੁਬਾਰਾ ਗਿਰਫਤਾਰ ਕੀਤਾ ਗਿਆ ਅਤੇ ਇੱਕ ਸਾਲ ਵਾਸਤੇ ਹੋਰ ਜੇਲ ਦੇ ਵਿੱਚ ਰੱਖਿਆ ਗਿਆ । ਇਸ ਤੋਂ ਬਾਅਦ ਸੰਤ ਜੀ 1984 ਦੇ ਵਿੱਚ ਫਿਰ ਰਿਹਾ ਹੋਏ । ਜਿਸ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿੱਚ ਅਖੰਡ ਪਾਠ ਦੀ ਲੜੀ ਚਲਾਈ ਔਰ ਇਹਨਾਂ ਦੇ ਵਿੱਚ ਜੇਲ ਪਟਿਆਲਾ ਦੇ ਵੱਡੇ ਅਧਿਕਾਰੀ ਖੁਦ ਪਾਠ ਕਰਦੇ ਹੋਏ ਗ੍ਰੰਥੀ ਦੀ ਭੂਮਿਕਾ ਨਿਭਾਉਂਦੇ ਰਹੇ ਤੇ ਲਗਾਤਾਰ ਸੇਵਾ ਕਰਦੇ ਰਹੇ । ਜਿਉਂ ਹੀ 1 ਜੂਨ 1984 ਦੇ ਵਿੱਚ ਪੰਜਾਬ ਨੂੰ ਫੌਜ ਵੱਲੋਂ ਘੇਰਾ ਪਾ ਲਿਆ ਗਿਆ ਤਾਂ ਉਸ ਸਮੇਂ ਵੀ ਸੰਤ ਜੀ ਦੁੱਖ ਨਿਵਾਰਨ ਪਟਿਆਲਾ ਵਿੱਚ ਸਨ ਔਰ ਇਸ ਥਾਂ ਦੇ ਉੱਤੇ ਸੰਤ ਜੀ ਨੇ ਦੇਸ਼ ਦੇ ਹਾਲਾਤਾਂ ਦੀ ਭਵਿੱਖਬਾਣੀ ਕਰਕੇ ਉਹਨਾਂ ਦੇ ਕੋਲ ਬੈਠੇ ਹੋਏ ਸ਼ਰਧਾਲੂਆਂ ਨੂੰ ਦੱਸ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਤਲੋਗਾਰਦ ਹੋਵੇਗੀ ਔਰ ਸਭ ਨੂੰ ਦੁੱਖ ਨਿਵਾਰਨ ਗੁਰਦੁਆਰੇ ਦੇ ਵਿੱਚੋਂ ਜਾਣ ਲਈ ਕਹਿ ਦਿੱਤਾ ਸੀ ਤੇ ਸੰਤ ਜੀ ਆਪ ਵੀ ਲਹਿਣਾ ਸਿੰਘ ਤੁੜ ਦੇ ਨਾਲ ਉਸ ਰਾਤ ਨੂੰ ਇਥੋਂ ਚਲੇ ਗਏ ਸਨ ਔਰ ਉਸੇ ਰਾਤ ਹੀ ਸਮੁੱਚੇ ਪੰਜਾਬ ਨੂੰ ਫੌਜ ਦੇ ਵੱਲੋਂ ਘੇਰਾ ਪਾ ਲਿਆ ਗਿਆ ਸੀ । ਜਿਸ ਦੇ ਵਿੱਚ ਹਰਿਮੰਦਰ ਸਾਹਿਬ ਸਮੇਤ 36 ਗੁਰਦੁਆਰਿਆਂ ਦੇ ਉੱਤੇ ਫੌਜ ਵੱਲੋਂ ਹਮਲਾ ਕੀਤਾ ਗਿਆ ਔਰ ਪੰਜਾਬ ਇੱਕ ਵੱਡੀ ਤਰਾਸਦੀ ਦੇ ਵਿੱਚ ਕਤਲੋਗਾਰਦ ਦੇ ਵਿੱਚ ਲੰਘਿਆ ਜਿਸ ਦਾ ਦੇਸ਼ ਦੀ ਰਾਜਨੀਤੀ ਦੇ ਉੱਤੇ ਅਸਰ ਪਿਆ । ਸੰਤ ਜੀ ਇਹਨਾਂ ਚੀਜ਼ਾਂ ਬਾਰੇ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਬੋਲਦੇ ਸਨ ਸੋਚਦੇ ਸਨ ਅਤੇ ਫੈਸਲੇ ਤੱਕ ਵੀ ਦਿੰਦੇ ਸਨ ਔਰ ਇਸ ਤੋਂ ਬਾਅਦ ਸੰਤ ਜੀ ਡੇਢ ਮਹੀਨਾ ਤੁੜ ਪਰਿਵਾਰ ਕੋਲ ਰਹੇ ਤੇ ਫਿਰ ਮਸਤੂਆਣਾ ਸਾਹਿਬ ਜਿਲਾ ਸੰਗਰੂਰ ਦੇ ਵਿੱਚ ਆ ਕੇ ਠਹਿਰ ਗਏ ਉੱਥੇ ਅਖੰਡ ਪਾਠ ਕਰਵਾਉਣ ਤੋਂ ਬਾਅਦ ਕਿਸੇ ਸ਼ਰਧਾਲੂ ਵਿਅਕਤੀ ਦੇ ਖੇਤ ਵਿੱਚ ਪਿੰਡ ਬਹਾਦਰਪੁਰ ਦੇ ਟਿੱਬਿਆਂ ਦੇ ਵਿੱਚ ਰਹਿਣ ਬਸੇਰਾ ਕੀਤਾ ਔਰ ਬਾਅਦ ਦੇ ਵਿੱਚ ਆਪਣੀ ਜ਼ਿੰਦਗੀ ਦੇ ਅੰਤਿਮ ਸਾਲ ਤੱਕ ਉਹ ਇਸ ਬਹਾਦਰਪੁਰ ਦੇ ਪਿੰਡ ਦੇ ਖੇਤਾਂ ਵਿੱਚ ਰਹਿੰਦੇ ਰਹੇ । ਉਹ ਕਦੇ ਵੀ ਆਮ ਲੋਕਾਂ ਵਿੱਚ ਨਹੀਂ ਜਾਇਆ ਕਰਦੇ ਸਨ ਸਾਰੀ ਉਮਰ ਉਹ ਜਮੀਨ ਤੇ ਸੌਂਦੇ ਰਹੇ ਔਰ ਇਸ ਥਾਂ ਦੇ ਉੱਤੇ ਵੀ ਕਦੇ ਵੀ ਉਹਨਾਂ ਨੇ ਕੋਈ ਮੰਜਾ ਤੱਕ ਵੀ ਨਹੀਂ ਰੱਖਿਆ ਸੀ । ਜੋ ਵੀ ਸ਼ਰਧਾਲੂ ਉਹਨਾਂ ਦੇ ਕੋਲ ਮਿਲਣ ਜਾਇਆ ਕਰਦੇ ਸਨ ਉਹ ਵੀ ਸਭ ਜਮੀਨ ਦੇ ਉੱਤੇ ਬੈਠਣਾ ਜਮੀਨ ਤੇ ਸੌਣਾ ਸਭ ਦੇ ਲਈ ਇੱਕੋ ਹੀ ਫੈਸਲਾ ਹੁੰਦਾ ਸੀ। 1984 ਤੋਂ ਲੈ ਕੇ 2017 ਤੱਕ ਸੰਤ ਜੀ ਇੱਥੇ ਰਹਿੰਦੇ ਰਹੇ ਔਰ ਆਪਣੀ ਭਾਰੀ ਤਪੱਸਿਆ ਭਰੀ ਜਿੰਦਗੀ ਬਤੀਤ ਕਰਦੇ ਰਹੇ । ਦੇਸ਼ ਦੇ ਹਾਲਾਤਾਂ ਬਾਰੇ ਬੋਲਣਾ ਉਹਨਾਂ ਦਾ ਆਮ ਹੀ ਵਰਤਾਰਾ ਹੁੰਦਾ ਸੀ। ਜੋ ਵੀ ਚੀਜ਼ਾਂ ਵਾਪਰਦੀਆਂ ਸਨ ਉਹਨਾਂ ਦੇ ਬਾਰੇ ਸਮੇਂ ਤੋਂ ਪਹਿਲਾਂ ਆਮ ਹੀ ਭਵਿੱਖਬਾਣੀ ਕਰ ਦਿੰਦੇ ਸਨ ਭਾਵੇਂ ਵਿਦਿਅਕ ਪੱਖੋਂ ਉਹਨਾਂ ਵੱਲੋਂ ਕੋਈ ਸਕੂਲੀ ਐਜੂਕੇਸ਼ਨ ਨਹੀਂ ਲਈ ਗਈ ਸੀ । ਇਤਿਹਾਸ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਬਾਰੇ ਉਹਨਾਂ ਦੇ ਕੋਲ ਭਰਪੂਰ ਗਿਆਨ ਸੀ ਅਤੇ ਲਗਭਗ ਗੁਰੂ ਗ੍ਰੰਥ ਸਾਹਿਬ ਦਾ ਬਹੁਤਾ ਹਿੱਸਾ ਉਹਨਾਂ ਦੇ ਜਵਾਨੀ ਯਾਦ ਸੀ । ਸਹੀ ਤਾਂ ਭਾਵੇਂ ਨਹੀਂ ਕਹਿ ਸਕਦੇ ਪਰ ਪੰਜ ਪੰਜ ਛੇ ਛੇ ਘੰਟੇ ਲਗਾਤਾਰ ਬਿਨਾਂ ਕਿਸੇ ਗ੍ਰੰਥ ਨੂੰ ਦੇਖਿਆ ਗੁਰਬਾਣੀ ਦਾ ਪਾਠ ਕਰਨਾ ਇਹ ਉਹਨਾਂ ਦੇ ਹਿੱਸੇ ਆਇਆ ਸੀ। ਆਮ ਹੀ ਸੰਗਤਾਂ ਨੂੰ ਦੋ ਦੋ ਤਿੰਨ ਤਿੰਨ ਘੰਟੇ ਮੂੰਹ ਜਵਾਨੀ ਗੁਰਬਾਣੀ ਦਾ ਪਾਠ ਸੁਣਾਇਆ ਕਰਦੇ ਸਨ । ਜੇ ਕਦੇ ਕੋਈ ਵਿਅਕਤੀ ਉਹਨਾਂ ਦੇ ਸਾਹਮਣੇ ਗੁਰਬਾਣੀ ਦਾ ਪਾਠ ਕਰਦਾ ਸੀ ਜਦੋਂ ਵੀ ਕਿਤੇ ਉਹ ਗਲਤੀ ਕਰਦਾ ਸੀ ਕਿਸੇ ਸ਼ਬਦ ਬੋਲਣ ਦੇ ਵਿੱਚ ਤਾਂ ਸੰਤ ਜੀ ਉੱਥੇ ਹੀ ਟੋਕ ਦਿਆ ਕਰਦੇ ਸਨ । ਇਹ ਉਹਨਾਂ ਦੀ ਗੁਰਬਾਣੀ ਨੂੰ ਸਹੀ ਪੜਨ ਦੀ ਤਾਕਤ ਵਿਦਿਆ ਨਾ ਹੋਣ ਦੇ ਬਾਵਜੂਦ ਰੱਬੀ ਬਖਸ਼ਿਸ਼ ਕਿਹਾ ਜਾ ਸਕਦਾ ਹੈ । ਇਸ ਤਰ੍ਹਾਂ ਹੀ ਕਿਸੇ ਦੀਨ ਦੁਖੀ ਨੂੰ ਕੋਲ ਆਇਆ ਦੇਖ ਉਸ ਦੇ ਲਈ ਅਰਦਾਸ ਦੁਆ ਅਤੇ ਗੁਰਬਾਣੀ ਪੜ੍ਹ ਕੇ ਠੀਕ ਕਰਨ ਦੀ ਤਾਕਤ ਵੀ ਪਰਮਾਤਮਾ ਵੱਲੋਂ ਉਹਨਾਂ ਨੂੰ ਦਿੱਤੀ ਹੋਈ ਸੀ । ਬਹੁਤ ਵੱਡੇ ਵੱਡੇ ਦੁਖੀ ਗਰੀਬ ਜਾਂ ਅਮੀਰ ਲੋਕ ਆਮ ਹੀ ਉਹਨਾਂ ਕੋਲ ਆਇਆ ਕਰਦੇ ਸਨ ਜਿਸ ਕਿਸੇ ਨੂੰ ਵੀ ਗੁਰਬਾਣੀ ਸੁਣਾਇਆ ਕਰਦੇ ਸਨ ਤਾਂ ਉਹ ਸ਼ਰਧਾਲੂ ਇਹ ਸਮਝਦਾ ਸੀ ਕਿ ਉਹਨਾਂ ਦਾ ਦੁੱਖ ਕੱਟਿਆ ਗਿਆ ਜਾਂ ਕੱਟਿਆ ਜਾਵੇਗਾ । ਬਹੁਤ ਸਾਰੇ ਸ਼ਰਧਾਲੂਆਂ ਨੂੰ ਬਖਸ਼ਿਸ਼ ਦੇ ਤੌਰ ਦੇ ਉੱਤੇ ਵੀ ਉਹ ਸਿੱਧਾ ਕਹਿ ਦਿੰਦੇ ਸਨ ਜੋ ਵੀ ਵਰਤਾਰਾ ਉਸ ਦੇ ਨਾਲ ਵਾਪਰਨਾ ਹੁੰਦਾ ਸੀ ਇਥੋਂ ਤੱਕ ਕਿ ਜੇ ਕਿਸੇ ਵਿਅਕਤੀ ਦੇ ਵੱਲੋਂ ਜਿੰਦਗੀ ਦੇ ਵਿੱਚ ਕੋਈ ਮਾੜਾ ਕਰਮ ਕੀਤਾ ਗਿਆ ਹੋਵੇ ਤਾਂ ਇਹ ਵੀ ਉਹ ਉਸਦੇ ਮੂੰਹ ਦੇ ਉੱਤੇ ਕਹਿ ਦਿਆ ਕਰਦੇ ਸਨ ।
ਸੰਤ ਬਿਰਤੀ ਦੇ ਹੋਣ ਕਾਰਨ ਕਦੇ ਆਪਣੇ ਦੁਸ਼ਮਣਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਕੋਈ ਨਫਰਤ ਨਹੀਂ ਰੱਖੀ ਜਾਂਦੀ ਸੀ ਦੂਸਰਿਆਂ ਦੀ ਜ਼ਿੰਦਗੀ ਦੇ ਸੱਚ ਜੋ ਭਵਿੱਖ ਵਿੱਚ ਹੋਣੇ ਹੁੰਦੇ ਸਨ ਭਾਵੇਂ ਉਹ ਆਮ ਹੀ ਕਹਿ ਦਿਆ ਕਰਦੇ ਸਨ ਪਰ ਇਸ ਨੂੰ ਉਹ ਉਹਨਾਂ ਲੋਕਾਂ ਦੇ ਕਰਮਾਂ ਦਾ ਫਲ ਕਿਹਾ ਕਰਦੇ ਸਨ । ਮੰਦਾ ਕਰਨ ਵਾਲਿਆਂ ਦਾ ਹਮੇਸ਼ਾ ਮੰਦਾ ਹੁੰਦਾ ਹੈ ਚੰਗੇ ਆਚਰਣ ਵਾਲਿਆਂ ਦਾ ਦੁੱਖ ਵੀ ਸੂਖਮ ਹੋ ਜਾਂਦਾ ਹੈ ਔਰ ਉਹਨਾਂ ਲੋਕਾਂ ਦੇ ਕੋਲ ਉੱਚੇ ਆਚਰਣ ਕਾਰਨ ਦੁੱਖਾਂ ਨੂੰ ਵੀ ਸਹਿਣ ਦੀ ਸ਼ਕਤੀ ਹੁੰਦੀ ਹੈ । ਸੋ ਇਸ ਤਰ੍ਹਾਂ ਦੇ ਵਰਤਾਰੇ ਆਮ ਹੀ ਸ਼ਰਧਾਲੂ ਦੇਖਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨਾਂ ਦੀ ਅਪਾਰ ਸ਼ਰਧਾ ਸਭ ਦੇ ਲਈ ਪ੍ਰੇਰਣਾ ਸਰੋਤ ਹੁੰਦੀ ਸੀ । ਜ਼ਿੰਦਗੀ ਦੇ ਅੰਤਲੇ 40 ਸਾਲ ਖੇਤਾਂ ਦੇ ਵਿੱਚ ਟਿੱਬਿਆਂ ਦੇ ਵਿੱਚ ਦੇ ਇਲਾਕੇ ਵਿੱਚ ਰਹਿ ਕੇ ਬਤੀਤ ਕੀਤੇ । ਭਾਵੇਂ ਉਹ ਅੰਤਲੇ ਸਾਲ ਆਪਣੇ ਜਨਮ ਸਥਾਨ ਵਾਲੇ ਪਿੰਡ ਪੱਖੋਕਲਾਂ ਵਿੱਚ ਉਸ ਥਾਂ ਦੇ ਉੱਤੇ ਆਇਆ ਕਰਦੇ ਸਨ ਜਿੱਥੇ ਉਹਨਾਂ ਨੇ ਰੂਹਾਨੀਅਤ ਵਾਲੇ ਰਾਹ ਤੋਂ ਤੁਰਨ ਤੋਂ ਪਹਿਲਾਂ ਕਾਫੀ ਲੰਬਾ ਸਮਾਂ ਤਪ ਕੀਤਾ ਸੀ । ਉਸ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਇੱਕ ਭੋਰੇ ਦੇ ਵਿੱਚ ਕਾਫੀ ਲੰਬਾ ਸਮਾਂ ਰਹੇ ਸਨ ਉਸ ਥਾਂ ਦੇ ਉੱਤੇ ਉਹਨਾਂ ਦੇ ਵੱਲੋਂ ਕਾਫੀ ਵੱਡੀ ਇਮਾਰਤ ਬਣਵਾਈ ਗਈ । ਇਸ ਤਰ੍ਹਾਂ ਦੀ ਹੀ ਇਮਾਰਤ ਬਹਾਦਰਪੁਰ ਪਿੰਡ ਦੇ ਉਸ ਟਿੱਬੇ ਦੇ ਉੱਤੇ ਵੀ ਬਣਾਈ ਗਈ ਜਿੱਥੇ ਉਹ ਲਗਾਤਾਰ ਜੇਲ ਵਿੱਚ ਆਉਣ ਤੋਂ ਬਾਅਦ ਰਹਿਣ ਲੱਗੇ ਸਨ । ਭਾਵੇਂ ਸੰਤ ਜੀ 2018 ਦੇ ਵਿੱਚ ਸੰਸਾਰ ਤੋਂ ਸਰੀਰਕ ਰੂਪ ਵਿੱਚ ਚਲੇ ਗਏ ਹਨ । ਉਹਨਾਂ ਦੀਆਂ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਅੱਜ ਵੀ ਲੋਕ ਸ਼ਰਧਾ ਪੂਰਵਕ ਜਾਂਦੇ ਹਨ ਹਰ ਸਾਲ ਉਹਨਾਂ ਦੀ ਬਰਸੀ ਦੋਨਾਂ ਥਾਵਾਂ ਦੇ ਉੱਤੇ ਮਨਾਈ ਜਾਂਦੀ ਹੈ । ਗੁਰਬਾਣੀ ਦੇ ਪਾਠ ਹੁੰਦੇ ਹਨ । ਇਹ ਉਹ ਵਰਤਾਰਾ ਹੈ ਜੋ ਸਿੱਖ ਜਾਂ ਪੰਜਾਬੀ ਸਭਿਆਚਾਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਫਕੀਰਾਂ ਦੀਆਂ ਥਾਵਾਂ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਵੀ ਪੂਜਿਆ ਜਾਂਦਾ ਹੈ ਸੋ ਸੰਤ ਇੰਦਰ ਸਿੰਘ ਉਹਨਾਂ ਬਿਰਲੇ ਲੋਕਾਂ ਦੇ ਵਿੱਚ ਆਉਂਦੇ ਹਨ । ਜਿਨਾਂ ਨੇ ਦੁਨੀਆਂ ਤੋਂ ਪਾਸੇ ਰਹਿੰਦਿਆਂ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਸਤਿਕਾਰ ਪ੍ਰਾਪਤ ਕੀਤਾ ਔਰ ਉਹ ਲੋਕ ਜਿਨਾਂ ਦੇ ਵਿੱਚ ਵੱਡੇ ਵੱਡੇ ਰਾਜਨੀਤਿਕ ਅਤੇ ਆਮ ਲੋਕ ਵੀ ਸ਼ਾਮਿਲ ਹਨ ਅੱਜ ਵੀ ਉਹਨਾਂ ਪ੍ਰਤੀ ਸ਼ਰਧਾ ਰੱਖਦੇ ਹਨ ਸੋ ਇਹ ਕਿਸੇ ਫਕੀਰ ਦੀ ਰੱਬੀ ਰੂਹ ਦੀ ਕਮਾਈ ਹੁੰਦੀ ਹੈ ।
ghfgdhdh













