Showing posts with label ਸਮਾਜਿਕ ਲੈਖ. Show all posts
Showing posts with label ਸਮਾਜਿਕ ਲੈਖ. Show all posts

Wednesday, 26 November 2025

ਪਿੰਡ ਪੱਖੋ ਕਲਾਂ ਵਿੱਚ ਜਨਮੇ ਸੰਤ ਇੰਦਰ ਸਿੰਘ ਜੀ ਜ਼ਿੰਦਗੀ ਦੇ ਉਹ ਦਿਲਚਸਪ ਕਿਸੇ

ਪੰਜਾਬੀ ਪਾਠਕ ਭਰਾਵੋ ਆਓ ਤੁਹਾਨੂੰ ਇੱਕ ਇਹੋ ਜਿਹੀ ਸ਼ਖਸ਼ੀਅਤ ਬਾਰੇ ਜਾਣਕਾਰੀ ਦਈਏ ਜਿਸ ਨੂੰ ਕੁਦਰਤ ਦੇ ਕਹਿਰ ਬਖਸ਼ਿਸ਼ਾਂ ਮਿਹਰਾਂ ਦੇ ਅਣਗਿਣਤ ਮੌਕਾ ਮੇਲ ਬਣੇ ਜਾਂ ਮਿਲੇ । ਦੁਨੀਆਂ ਤੇ ਆਉਣ ਵਾਲਾ ਹਰ ਮਨੁੱਖ ਆਪਣੀ ਜਿੰਦਗੀ ਆਪਣੇ ਅਨੁਸਾਰ ਜਿਉਣ ਦੀ ਕੋਸ਼ਿਸ਼ ਕਰਦਾ ਪਰ ਕੁਦਰਤ ਹਰ ਮਨੁੱਖ ਵਾਸਤੇ ਪਤਾ ਨਹੀਂ ਕੀ ਕੁਝ ਲੁਕੋਈ ਬੈਠੀ ਹੁੰਦੀ ਹੈ ਕੀ ਕੁਝ ਦੇਣਾ ਹੁੰਦਾ ਹੈ ਕੀ ਕੁਝ ਖੋਹਣਾ ਹੁੰਦਾ ਹੈ ਇਹ ਕੁਦਰਤ ਹੀ ਜਾਣਦੀ ਹੈ । ਇਸ ਕੁਦਰਤ ਨੂੰ ਚਲਾਉਣ ਵਾਲੀ ਅਨੰਤ ਤਾਕਤ ਜਿਸ ਨੂੰ ਅਸੀਂ ਪਰਮਾਤਮਾ ਦਾ ਨਾ ਦਿੰਦੇ ਹਾਂ ਪਤਾ ਨਹੀਂ ਕਿਸ ਵੇਲੇ ਕਿਸ ਮਨੁੱਖ ਦੀ ਜ਼ਿੰਦਗੀ ਕਿਸ ਪਾਸੇ ਵੱਲ ਲੈ ਜਾਵੇ । ਸੋ ਇਸ ਤਰ੍ਹਾਂ ਦਾ ਹੀ ਵਰਤਾਰਾ ਪਿੰਡ ਪੱਖੋ ਕਲਾਂ ਦੇ ਸਰਦਾਰ ਗੱਜਣ ਸਿੰਘ ਦੇ ਸਪੁੱਤਰ ਸੰਤ ਇੰਦਰ ਸਿੰਘ ਦੇ ਜ਼ਿੰਦਗੀ ਦੇ ਅਨੇਕਾਂ ਪਲ ਹਨ ਜੋ ਅੱਜ ਵੀ ਸਾਡੇ ਲਈ ਰਾਹ ਦਰਸਾਉਂਦੇ ਹਨ ਕਿ ਜ਼ਿੰਦਗੀ ਆਪਣੀ ਹੀ ਹਿਸਾਬ ਨਾਲ ਚੱਲਦੀ ਹੈ , ਮਨੁੱਖ ਕੁਝ ਹੋਰ ਕਰਨਾ ਚਾਹੁੰਦਾ ਪਰ ਕੁਦਰਤ ਕੁਝ ਹੋਰ ਕਰਵਾ ਦਿੰਦੀ ਹੈ । ਹਰ ਮਨੁੱਖ ਦੇ ਆਪੋ ਆਪਣੇ ਹਾਲਾਤ ਬਣਦੇ ਹਨ ਜਿਨਾਂ ਦੇ ਵਿੱਚੋਂ ਉਸਦੀ ਜ਼ਿੰਦਗੀ ਦੇ ਕੰਮ ਧੰਦੇ ਪ੍ਰਾਪਤੀਆਂ ਅਸਫਲਤਾਵਾਂ ਨਿਸ਼ਚਿਤ ਹੁੰਦੀਆਂ ਹਨ ।

           










        ਅੱਜ ਪਾਠਕਾਂ ਨੂੰ ਪੰਜਾਬ ਦੇ ਮਸ਼ਹੂਰ ਪਿੰਡ ਪੱਖੋ ਕਲਾਂ ਵਿੱਚ ਜਨਮੇ ਸੰਤ ਇੰਦਰ ਸਿੰਘ ਜੀ ਜ਼ਿੰਦਗੀ ਦੇ ਉਹ ਦਿਲਚਸਪ ਕਿਸੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜਿੰਨਾ ਦੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਉੱਤੇ ਤੇ ਪਿੰਡ ਪੱਖੋ ਕਲਾਂ ਦੇ ਵਿੱਚ ਵਿਸ਼ੇਸ਼ ਪ੍ਰਭਾਵ ਪਿਆ । ਸੰਤ ਇੰਦਰ ਸਿੰਘ ਇੱਕ ਤਿਆਗੀ ਬ੍ਰਹਮਗਿਆਨੀ ਸੰਤ ਦਿਆਲਤਾ ਨਾਲ ਭਰਭੂਰ ਆਮ ਲੋਕਾਂ ਦਾ ਭਲਾ ਮੰਗਣ ਵਾਲਾ ਫਕੀਰ ਸੀ । ਜਿਸ ਦੀ ਜ਼ਿੰਦਗੀ ਦੇ ਔਖੇ ਹਾਲਾਤ ਉਹਨਾਂ ਨੂੰ ਬਹੁਤ ਕੁਝ ਸਹਿਣ ਲਈ ਪ੍ਰੇਰਦੇ ਰਹੇ । ਸੰਤ ਇੰਦਰ ਸਿੰਘ ਪਿੰਡ ਪੱਖੋਕਲਾਂ ਦੇ ਵਿੱਚ 1930 ਦੇ ਨੇੜੇ ਤੇੜੇ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਗੱਜਣ ਸਿੰਘ ਸੀ ਜਿਹੜੇ ਕਿ ਇੱਕ ਸਫਲ ਕਿਸਾਨ ਸਨ ਅਤੇ ਪਿੰਡ ਦੇ ਚੰਗੇ ਸਰਦੇ ਪੁੱਜਦੇ ਕਿਸਾਨਾਂ ਵਿੱਚੋਂ ਸਨ ਉਨਾਂ ਦੇ ਦੋ ਬੇਟੇ ਸਨ ਜਿਨਾਂ ਦੇ ਵਿੱਚੋਂ ਅੱਗੇ ਜਾ ਕੇ ਸੰਤ ਇੰਦਰ ਸਿੰਘ ਘਰ ਬਾਰ ਤਿਆਗ ਕੇ ਫਕੀਰੀ ਅਪਣਾ ਲਈ । ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਭਗਤਾਂ ਦੇ ਵਿੱਚ ਅਟੁੱਟ ਵਿਸ਼ਵਾਸ ਸੀ । ਘਰ ਤਿਆਗਣ ਤੋਂ ਬਾਅਦ ਇਹ ਆਪਣੇ ਖੇਤ ਜਾ ਕੇ ਰਹਿਣ ਲੱਗੇ ਜਿੱਥੇ ਇੱਕ ਭੋਰਾ ਬਣਿਆ ਹੋਇਆ ਸੀ ਜਿਸ ਵਿੱਚ ਬੈਠ ਕੇ ਇਹ ਉਸ ਕੁਦਰਤ ਦੇ ਭਗਤੀ ਵਿੱਚ ਲੀਨ ਹੋ ਜਾਇਆ ਕਰਦੇ ਸਨ । ਉਨਾਂ ਨੇ ਸਿੱਖੀ ਦਾ ਪ੍ਰਚਾਰ ਵੀ ਕਰਨਾ ਸ਼ੁਰੂ ਕੀਤਾ । ਸੰਤ ਇੰਦਰ ਸਿੰਘ ਦੇ ਦੋ ਵਿਆਹ ਹੋਏ ਸਨ ਪਹਿਲੇ ਵਿਆਹ ਵਾਲੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਦੂਸਰਾ ਵਿਆਹ ਪਿੰਡ ਅਕਲੀਆ ਵਿੱਚ ਹੋਇਆ ਜਿਨਾਂ ਦੇ ਅੱਗੇ ਦੋ ਬੇਟੇ ਅਤੇ ਤਿੰਨ ਧੀਆਂ ਨੇ ਜਨਮ ਲਿਆ ਉਸ ਤੋਂ ਬਾਅਦ ਅਚਾਨਕ ਪਰਿਵਾਰਕ ਰੁਝੇਵਿਆਂ ਤੋਂ ਉਹਨਾਂ ਦਾ ਮਨ ਉਚਾਟ ਹੋ ਗਿਆ ਅਤੇ ਆਪਣੇ ਖੇਤਾਂ ਵਿੱਚ ਇੱਕ ਭੋਰਾ ਬਣਾ ਕੇ ਰਹਿਣ ਲੱਗ ਪਏ ਜਿਸਦੇ ਵਿੱਚ ਲੰਬਾ ਸਮਾਂ ਉਹਨਾਂ ਨੇ ਕੁਦਰਤ ਦੇ ਅੰਗ ਸੰਗ ਰਹਿੰਦੇ ਹੋਏ ਪਰਮਾਤਮਾ ਦੀ ਭਗਤੀ ਕੀਤੀ ਅਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਰੂਹਾਨੀਅਤ ਵਾਲੇ ਪ੍ਰਭਾਵ ਆ ਗਏ । ਕੁਝ ਸੰਤਾਂ ਫਕੀਰਾਂ ਦੀ ਸੰਗਤ ਵੀ ਕੀਤੀ ਜਿਨਾਂ ਦੇ ਵਿੱਚ ਬਾਬਾ ਰਾਜਾ ਸਿੰਘ ਜੀ ਪਿੰਡ ਜੋਗੇ ਵਾਲੇ ਉਹਨਾਂ ਦੇ ਕੋਲ ਆਮ ਹੀ ਜਾਇਆ ਕਰਦੇ ਸਨ ਜਿਹੜੇ ਕਿ ਇੱਕ ਉੱਚ ਕੋਟੀ ਦੇ ਸੰਤ ਅਤੇ ਫਕੀਰ ਸਨ ਔਰ ਉਹਨਾਂ ਦਾ ਸਬੰਧ ਬਾਬਾ ਸੰਤ ਅਤਰ ਸਿੰਘ ਮਸਤੂਆਣੇ ਸਾਹਿਬ ਵਾਲਿਆਂ ਨਾਲ ਵੀ ਸੀ । ਇਸ ਇਲਾਕੇ ਵਿੱਚ ਆਉਣ ਸਮੇਂ ਸੰਤ ਬਾਬਾ ਰਾਜਾ ਸਿੰਘ ਨੂੰ ਸੰਤ ਅਤਰ ਸਿੰਘ ਜੀ ਵਿਸ਼ੇਸ਼ ਸਥਾਨ ਦਿਆ ਕਰਦੇ ਸਨ । ਸੰਤ ਇੰਦਰ ਸਿੰਘ ਵੀ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਅੱਗੇ ਜਾ ਕੇ ਜਿੱਥੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ।

1965 ਦੇ ਨੇੜੇ ਤੇੜੇ ਸੰਤ ਇੰਦਰ ਸਿੰਘ ਨੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇੱਕ ਧਾਰਮਿਕ ਸਮਾਗਮ ਕੀਤਾ ਜਿਸ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਹਾਜਰੀ ਭਰੀ ਉਹਨਾਂ ਸਮਿਆਂ ਵਿੱਚ ਪੰਜਾਬ ਵਿੱਚ ਬਿਜਲੀ ਨਹੀਂ ਹੁੰਦੀ ਸੀ ਪਰ ਰੌਸ਼ਨੀ ਕਰਨ ਦੇ ਲਈ ਆਗਰੇ ਤੋਂ ਜਨਰੇਟਰ ਮੰਗਵਾਏ ਗਏ ਅਤੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਲੱਡੂਆਂ ਦਾ ਲੰਗਰ ਚਲਾਇਆ ਗਿਆ । ਉਹਨਾਂ ਸਮਿਆਂ ਦੇ ਵਿੱਚ ਇਸ ਤਰਾਂ ਮਠਿਆਈ ਦਾ ਲੰਗਰ ਲਾਉਣਾ ਆਮ ਲੋਕਾਂ ਲਈ ਅਚੰਭੇ ਵਾਲੀ ਗੱਲ ਸੀ । ਜਦੋਂ ਇਸ ਤਰ੍ਹਾਂ ਦੇ ਵੱਡੇ ਸਮਾਗਮ ਸੰਤ ਇੰਦਰ ਸਿੰਘ ਜੀ ਕਰਨ ਲੱਗੇ ਤਾਂ ਸਰਕਾਰ ਦੀਆਂ ਏਜੰਸੀਆਂ ਅਤੇ ਇਲਾਕੇ ਦੇ ਰਾਜਨੀਤਿਕ ਇਸ ਵਰਤਾਰੇ ਨੂੰ ਦੇਖ ਰਹੇ ਸਨ । ਸੰਤ ਫਤਿਹ ਸਿੰਘ ਉਸ ਸਮੇਂ ਇਸ ਇਲਾਕੇ ਦੇ ਰਾਜਨੀਤੀ ਦੇ ਵਿੱਚ ਇੱਕ ਮਸ਼ਹੂਰ ਅਕਾਲੀ ਆਗੂ ਸਨ ਜਿਹੜੇ ਕਿ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰਾਂ ਬਣਾਉਣ ਦੇ ਵਿੱਚ ਅਤੇ ਗਿਰਾਉਣ ਦੇ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਸਨ । ਉਹ ਇਸ ਪਿੰਡ ਤੋਂ ਬਹੁਤ ਹੀ ਨਜਦੀਕ ਦੇ ਸਨ ਸੰਤ ਇੰਦਰ ਸਿੰਘ ਨਾਲ ਵੀ ਜਾਣ ਪਛਾਣ ਸੀ । ਇਸ ਇਲਾਕੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਕਮਿਊਨਿਸਟਾਂ ਦਾ ਕਾਫੀ ਵੱਡਾ ਪ੍ਰਭਾਵ ਸੀ ਅਤੇ ਉਹਨਾਂ ਦੇ ਸਥਾਨਕ ਆਗੂ ਜਿਹੜੇ ਕਿ ਇਸ ਇਲਾਕੇ ਦੇ ਜੇਤੂ ਵਿਧਾਨਕਾਰ ਸਨ ਵੀ ਇਸ ਤਰ੍ਹਾਂ ਦੇ ਉਭਰਨ ਵਾਲੇ ਨਵੇਂ ਧਾਰਮਿਕ ਜਾਂ ਰਾਜਨੀਤਿਕ ਆਗੂਆਂ ਦੇ ਉੱਤੇ ਤਿੱਖੀ ਨਿਗਾਹ ਰੱਖਦੇ ਸਨ । ਰਾਜਨੀਤੀ ਹਮੇਸ਼ਾ ਦੂਸਰਿਆਂ ਆਗੂਆਂ ਨੂੰ ਚਾਹੇ ਉਹ ਧਾਰਮਿਕ ਹੋਣ ਚਾਹੇ ਰਾਜਨੀਤਕ ਦੇ ਵਾਸਤੇ ਕੰਡੇ ਬੀਜਣ ਦਾ ਰਾਹ ਹਮੇਸ਼ਾ ਚੁਣਦੀ ਰਹੀ ਹੈ ।  ਆਪਣੇ ਭਵਿੱਖ ਦੀ ਸਫਲਤਾ ਦੇ ਲਈ ਰਾਜਨੀਤੀ ਮੰਦੇ ਤੋਂ ਮੰਦਾ ਕੋਈ ਵੀ ਵਰਤਾਰਾ ਵਰਤਾ ਸਕਦੀ ਹੁੰਦੀ ਹੈ। ਔਰ ਇਸ ਤਰ੍ਹਾਂ ਦੀਆਂ ਹੀ ਘਟਨਾਵਾਂ ਸੰਤ ਇੰਦਰ ਸਿੰਘ ਦੀ ਜ਼ਿੰਦਗੀ ਦੇ ਵਿੱਚ ਵਾਪਰੀਆਂ ਭਾਵੇਂ ਕਿ ਉਹਨਾਂ ਦਾ ਰਾਜਨੀਤੀ ਨਾਲ ਕੋਈ ਵਾਹ ਵਾਸਤਾ ਨਹੀਂ ਸੀ । ਆਮ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆਂ ਧਾਰਮਿਕ ਪ੍ਰਚਾਰ ਕਰਦਿਆਂ ਹੋਇਆਂ ਸੰਤ ਇੰਦਰ ਸਿੰਘ ਤਲਵੰਡੀ ਸਾਬੋ ਵਿਖੇ ਹਰ ਸਾਲ ਗੁਰੂ ਕੇ ਲੰਗਰ ਲਾਇਆ ਕਰਦੇ ਸਨ ਔਰ 1968 ਦੇ ਵਿੱਚ ਉਹਨਾਂ ਦੇ ਵੱਲੋਂ ਦਮਦਮਾ ਸਾਹਿਬ ਵਿਸਾਖੀ ਦੇ ਮੌਕੇ ਦੇ ਉੱਤੇ ਇੱਕ ਵੱਡਾ ਲੰਗਰ ਲਾਇਆ ਗਿਆ ਪਰ ਵਾਪਸੀ ਦੇ ਉੱਤੇ ਜਦੋਂ ਉਹ ਪਿੰਡ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਪਿੰਡ ਜੋਗਾ ਵਿਖੇ ਇਕ ਅਜੀਬ ਭਾਣਾ ਵਰਤਿਆ ਜਿਸ ਦੇ ਕਾਰਨ ਸੰਤ ਇੰਦਰ ਸਿੰਘ ਦੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਹੋ ਗਈ । ਇਹ ਘਟਨਾ ਵਿੱਚ ਭਾਵੇਂ ਸੰਤ ਇੰਦਰ ਸਿੰਘ ਸ਼ਾਮਿਲ ਨਹੀਂ ਸੀ ਪਰ ਇਸ ਦਾ ਸਾਰਾ ਖਮਿਆਜਾ ਸੰਤ ਇੰਦਰ ਸਿੰਘ ਨੂੰ ਭੁਗਤਣਾ ਪਿਆ । 

ਆਓ ਤੁਹਾਨੂੰ ਇਸ ਵੱਡੀ ਘਟਨਾ ਬਾਰੇ ਜਾਣਕਾਰੀ ਦਈਏ ਇਹ ਕੀ ਕਿਸ ਤਰਾਂ ਕਿਉਂ ਹੋਈ ਸੀ ਜਦੋਂ ਤਲਵੰਡੀ ਸਾਬੋ ਵਿਸਾਖੀ ਤੋਂ ਲੰਗਰ ਲਾਉਣ ਤੋਂ ਬਾਅਦ ਸੰਤਾਂ ਦੇ ਨਾਲ ਗਈਆਂ ਸੰਗਤਾਂ ਤਲਵੰਡੀ ਸਾਬੋ ਤੋਂ ਵਾਪਸ ਪਿੰਡ ਪੱਖੋ ਕਲਾਂ ਡੇਰੇ ਦੇ ਉੱਤੇ ਆ ਰਹੀਆਂ ਸਨ ਤਾਂ ਉਨਾਂ ਸਮਿਆਂ ਦੇ ਵਿੱਚ ਸੜਕਾਂ ਜਾਂ ਰਸਤੇ ਅੱਜ ਵਰਗੇ ਨਹੀਂ ਹੁੰਦੇ ਸਨ । ਪਿੰਡਾਂ ਦੇ ਰਸਤੇ ਕੱਚੇ ਹੋਇਆ ਕਰਦੇ ਸਨ। ਤਲਵੰਡੀ ਸਾਬੋ ਤੋਂ ਵਾਇਆ ਪਿੰਡ ਜੋਗਾ ਤੋਂ ਇੱਕ ਕੱਚੇ ਰਸਤੇ ਰਾਹੀਂ ਬੱਸ ਦੇ ਵਿੱਚ ਸਵਾਰ 70 - 75 ਜਾਣੇ ਸ਼ਰਧਾਲੂ ਪਿੰਡ ਪੱਖੋ ਕਲਾਂ ਨੂੰ ਜਦੋਂ ਆ ਰਹੇ ਸਨ ਤਾਂ ਪਿੰਡ ਜੋਗਾ ਵਿਖੇ ਇੱਕ ਨਹਿਰੀ ਖਾਲ ਪਾਣੀ ਦਾ . ਭਰਿਆ ਹੋਣ ਕਾਰਨ ਬੱਸ ਨੂੰ ਰੋਕਣਾ ਪਿਆ ਔਰ ਬੱਸ ਵਿੱਚ ਸਵਾਰ ਸਵਾਰੀਆਂ ਸ਼ਰਧਾਲੂ ਪਾਣੀ ਪੀਣ ਦੇ ਲਈ ਇੱਕ ਗੁਰਦੁਆਰਾ ਸਾਹਿਬ ਜੋ ਨਜਦੀਕ ਸੀ ਵਿੱਚ ਚਲੇ ਗਏ । ਗੁਰਦੁਆਰੇ ਦੇ ਵਿੱਚ ਸੇਵਾ ਕਰਨ ਵਾਲਾ ਸ਼ਰਧਾਲੂ ਜੋ ਕਿ ਇੱਕ ਰਾਜਨੀਤਿਕ ਪਰਿਵਾਰ ਦਾ ਮੈਂਬਰ ਸੀ ਕਿਸੇ ਕਾਰਨ ਇਹਨਾਂ ਪਾਣੀ ਪੀਣ ਆਏ ਯਾਤਰੀਆਂ ਦੇ ਨਾਲ ਲੜਾਈ ਕਰਨ ਲੱਗ ਪਿਆ ਔਰ ਇਹ ਵਿਅਕਤੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਦਿਮਾਗੀ ਤੌਰ ਤੇ ਸਧਾਰਨ ਕਿਸਮ ਦਾ ਵਿਅਕਤੀ ਸੀ ਔਰ ਲੋਕ ਇਸ ਨੂੰ ਆਮ ਤੌਰ ਤੇ ਮਖੌਲ ਕਰਦਿਆਂ ਕਿਸੇ ਵੀ ਗੱਲ ਦੇ ਉੱਤੇ ਭੜਕਾ ਜਾਂ ਆਪਣੇ ਮਗਰ ਲਾ ਲਿਆ ਕਰਦੇ ਸਨ ।   ਇਹ ਵੀ ਮੰਨਿਆ ਜਾਂਦਾ ਕਿ ਸੰਗਤਾਂ ਗੁਰਦੁਆਰੇ ਦੇ ਵਿੱਚ ਬੈਠੇ ਹੋਏ ਕੁਝ ਲੋਕਾਂ ਨੇ ਇਸ ਨੂੰ ਇਹ ਕਹਿ ਦਿੱਤਾ ਕਿ ਆਹ ਜਿਹੜੀ ਸੰਗਤ ਆ ਰਹੀ ਹੈ ਇਹ ਤੈਨੂੰ ਮਾਰਨ ਆ ਰਹੀ ਹੈ  ਜਾਂ ਕਿਸੇ ਕੋਈ ਹੋਰ ਵੀ ਗੱਲ ਦੇ ਕਾਰਨ ਸੰਗਤਾਂ ਦੇ ਨਾਲ ਇਹ ਲੜਾਈ ਕਰਨ ਲੱਗ ਪਿਆ । ਸੰਗਤਾਂ ਦੇ ਵਿੱਚੋਂ ਵੀ ਕੁਝ ਤੇਜ਼ ਤਰਾਰ ਬੰਦੇ ਇਸਦੇ ਨਾਲ ਬਰਾਬਰ ਲੜਾਈ ਦੇ ਵਿੱਚ ਸ਼ਾਮਿਲ ਹੋ ਗਏ । ਜੋਗਾ ਪਿੰਡ ਦੇ ਇਸ ਨੌਜਵਾਨ ਨੇ ਇੱਕ ਦੋ ਬੰਦਿਆਂ ਦੇ ਉੱਤੇ ਉਸ ਦੇ ਕੋਲ ਜੋ ਤਲਵਾਰ ਅਤੇ ਬਰਛਾ ਸੀ ਦੇ ਨਾਲ ਵਾਰ ਕੀਤਾ । ਔਰ ਇਹ ਤਲਵਾਰ ਦਾ ਵਾਰ ਕਰਨ ਤੋਂ ਬਾਅਦ ਆਪਸ ਦੇ ਵਿੱਚ ਕਾਫੀ ਲੜਾਈ ਹੋਈ । ਇੱਕ ਵਾਰ ਜੋਗਾ ਪਿੰਡ ਦਾ ਇਹ ਵਿਅਕਤੀ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਭੱਜ ਗਿਆ ਸੀ ਪਰ ਅੱਗੇ ਕੁਝ ਵਿਅਕਤੀ ਆਉਂਦੇ ਦੇਖ ਕੇ ਅਤੇ ਉਹਨਾਂ ਤੋਂ ਡਰ ਕੇ ਫਿਰ ਦੁਬਾਰਾ ਗੁਰਦੁਆਰਾ ਵਿੱਚ ਵਾਪਸ ਆ ਗਿਆ ਔਰ ਡਰੇ ਹੋਏ ਨੇ ਫਿਰ ਕਿਰਪਾਨ ਅਤੇ ਬਰਛਾ ਉਸ ਦੇ ਕੋਲ ਸੀ ਨਾਲ ਲੜਾਈ ਕਰਨੀ ਚਾਹੀ ਪਰ ਅੱਗਿਓਂ ਸੰਗਤਾਂ ਸ਼ਰਧਾਲੂ ਵੀ ਗੁੱਸੇ ਵਿੱਚ ਆ ਕੇ ਉਸ ਦੇ ਨਾਲ ਲੜਾਈ ਕਰਨ ਲੱਗੇ ਜਿਸ ਦੇ ਵਿੱਚ ਇਸ ਵਿਅਕਤੀ ਦੀ ਮੌਤ ਹੋ ਗਈ । ਸੰਤ ਇੰਦਰ ਸਿੰਘ ਉਸ ਸਮੇਂ ਉੱਥੇ ਨਹੀਂ ਸਨ ਉਹ ਪਿੱਛੇ ਕਿਸੇ ਜੀਪ ਦੇ ਵਿੱਚ ਸਵਾਰ ਹੋ ਕੇ ਆ ਰਹੇ ਸਨ ਜੋਗਾ ਪਿੰਡ ਦੇ ਬੱਸ ਸਟੈਂਡ ਦੇ ਉੱਤੇ ਉਹ ਰੁਕੇ ਹੋਏ ਸਨ । ਕਿਸੇ ਸ਼ਰਧਾਲੂ ਨੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਇੱਥੇ ਲੜਾਈ ਹੋ ਗਈ ਹੈ ਔਰ ਸੰਤਾਂ ਨੇ  ਇੱਕ ਵਿਅਕਤੀ ਜਿਸ ਦਾ ਨਾਮ ਬਾਵਾ ਸਿੰਘ ਪੱਖੋ ਸੀ ਨੂੰ ਗੁਰਦੁਆਰਾ ਸਾਹਿਬ ਵੱਲ ਭੇਜਿਆ ਤੇ ਸੰਗਤਾਂ ਨੂੰ ਇਸ ਲੜਾਈ ਨੂੰ ਰੋਕਣ ਲਈ ਕਿਹਾ । ਪਰ ਜਦ ਤੱਕ ਬਾਵਾ ਸਿੰਘ ਉਸ ਗੁਰਦੁਆਰਾ ਸਾਹਿਬ ਵਿੱਚ ਪਹੁੰਚਿਆ ਤਦ ਤੱਕ ਕਤਲ ਹੋ ਚੁੱਕਿਆ ਸੀ ਔਰ ਇਹ ਕਤਲ ਕਰਨ ਵਾਲੇ ਦੋ ਵਿਅਕਤੀ ਸਨ ਅਰਜਨ ਸਿੰਘ ਪੱਖੋ ਅਤੇ ਇੱਕ ਭੰਮਾਵਦੀ ਪਿੰਡ ਦਾ ਨੌਜਵਾਨ ਨਿਹੰਗ ਸਿੰਘ ਜਿਨਾਂ ਤੋਂ ਇਹ ਕਤਲ ਹੋਇਆ ਸੀ । ਉਸ ਤੋਂ ਬਾਅਦ ਰਾਜਨੀਤੀ ਇਸ ਕਤਲ ਕੇਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਹੋਈ ਕਿਉਂਕਿ ਮਰਨ ਵਾਲਾ ਵਿਅਕਤੀ ਇੱਕ ਰਾਜਨੀਤਿਕ ਪਰਿਵਾਰ ਜੰਗੀਰ ਸਿੰਘ ਜੋਗਾ ਦਾ ਸੀ । ਰਾਜਨੀਤਿਕ ਤਾਕਤ ਵਰਤ ਕੇ ਇਸ ਕਤਲ ਦੇ ਵਿੱਚ ਵੱਡੇ ਪੁਲਿਸ ਅਫਸਰ ਸਾਹਿਬਾਨ ਸ਼ਾਮਿਲ ਕੀਤੇ ਗਏ ਔਰ ਉਹਨਾਂ ਦੇ ਕੋਲੋਂ ਮਨ ਮਰਜ਼ੀ ਦਾ ਕੇਸ ਤਿਆਰ ਕਰਵਾ ਕੇ ਸੰਤ ਇੰਦਰ ਸਿੰਘ ਨੂੰ ਇਸ ਵਿੱਚ ਫਸਾ ਦਿੱਤਾ ਗਿਆ ।

                ਇਸ ਕਤਲ ਵਿੱਚ ਅਸਲੀ ਕਾਤਲਾਂ ਨੂੰ ਛੱਡ ਕੇ ਪਿੰਡ ਜੋਗਾ ਦੇ ਦੋ ਭਰਾਵਾਂ ਚੰਨਣ ਸਿੰਘ ਸਮੇਤ ਦੂਜਾ ਭਰਾ ਨੂੰ ਫਸਾ ਦਿੱਤਾ ਗਿਆ ਅਤੇ ਸੰਤ ਇੰਦਰ ਸਿੰਘ ਨੂੰ ਇਸ ਕਤਲ ਦੇ ਵਿੱਚ ਸਾਜਿਸ਼ ਕਰਤਾ ਬਣਾ ਕੇ ਸ਼ਾਮਿਲ ਕਰ ਲਿਆ ਗਿਆ । ਜਿਉਂ ਹੀ ਅਦਾਲਤ ਸ਼ੈਸ਼ਨ ਕੋਰਟ ਵਿੱਚ ਇਹ ਕੇਸ ਚੱਲਿਆ ਤਾਂ ਸੰਤ ਇੰਦਰ ਸਿੰਘ ਨੇ ਆਪਣੇ ਕੇਸ ਦੀ ਪੈਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ । ਜੱਜ ਦੇ ਵਾਰ ਵਾਰ ਕਹਿਣ ਦੇ ਉੱਤੇ ਵੀ ਸੰਤ ਨੇ ਆਪਣੇ ਹੱਕ ਦੇ ਵਿੱਚ ਕੋਈ ਵੀ ਕੋਸ਼ਿਸ਼ ਨਹੀਂ ਕੀਤੀ । ਅਦਾਲਤ ਵੱਲੋਂ ਭਾਵੇਂ ਇੱਕ ਵਕੀਲ ਵੀ ਦੇਣ ਦੀ ਪੇਸ਼ਕਸ਼ ਕੀਤੀ ਅਤੇ ਦਿੱਤਾ ਵੀ ਗਿਆ ਪਰ ਸੰਤਾਂ ਨੇ ਉਸ ਤੋਂ ਕੋਈ ਸਹਿਯੋਗ ਨਹੀਂ ਲਿਆ ਔਰ ਵਿਰੋਧੀ ਪੱਖ ਨੂੰ ਜੋ ਮਰਜ਼ੀ ਕਹਿਣ ਦੀ ਖੁੱਲ ਦੇ ਦਿੱਤੀ ਕਿਉਂਕਿ ਵਿਰੋਧੀ ਪਰਿਵਾਰ ਇੱਕ ਵੱਡਾ ਰਾਜਨੀਤਿਕ ਆਗੂ ਸੀ ਔਰ ਜਿਸ ਨੇ ਪੰਜਾਬ ਸਰਕਾਰ ਦੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਵਿਅਕਤੀਆਂ ਨੂੰ ਵਰਤ ਕੇ ਪੁਲਿਸ ਅਫਸਰਾਂ ਨੂੰ ਵਰਤ ਕੇ ਆਪਣੀ ਮਨ ਮਰਜੀ ਦਾ ਕੇਸ ਤਿਆਰ ਕਰਵਾਇਆ ਸੀ ਅਤੇ ਬਾਅਦ ਦੇ ਵਿੱਚ ਇਸ ਦੇ ਉੱਤੇ ਫੈਸਲਾ ਵੀ ਉਹਨਾਂ ਦੀ ਮਨਮਰਜੀ ਦਾ ਹੋਇਆ ਕਿ ਬੇਗੁਨਾਹ ਸੰਤ ਇੰਦਰ ਸਿੰਘ ਨੂੰ ਸਜਾਏ ਮੌਤ ਦੀ ਸਜ਼ਾ ਕਰਵਾ ਦਿੱਤੀ । ਇਹ ਸਜ਼ਾ ਕਰਵਾਉਣ ਦੇ ਬਾਵਜੂਦ ਫਾਂਸੀ ਦਵਾਉਣ ਦੇ ਲਈ ਹਾਈ ਕੋਰਟ ਤੋਂ ਵੈਰੀਫਿਕੇਸ਼ਨ ਜਰੂਰੀ ਹੁੰਦੀ ਹੈ ਜੋ ਕਿ ਆਮ ਤੌਰ ਤੇ ਸਜ਼ਾ ਯਾਫਤਾ ਲੋਕ ਹਾਈ ਕੋਰਟ ਦਾ ਸਹਾਰਾ ਲੈਂਦੇ ਹਨ ਪਰ ਸੰਤ ਇੰਦਰ ਸਿੰਘ ਅਤੇ ਉਹਨਾਂ ਦੇ ਨਾਲ ਕੇਸ ਵਿੱਚ ਫਸਾਏ ਗਏ ਦੂਸਰੇ ਵਿਅਕਤੀਆਂ ਨੇ ਵੀ ਹਾਈ ਕੋਰਟ ਜਾਣ ਦਾ ਫੈਸਲਾ ਨਹੀਂ ਕੀਤਾ ਨਾ ਹੀ ਆਪਣੇ ਬਚਾਅ ਲਈ ਕੁਝ ਕਿਹਾ । ਪਰ ਸਰਕਾਰ ਨੂੰ ਵੈਰੀਫਿਕੇਸ਼ਨ ਕਰਵਾਉਣੀ ਜਰੂਰੀ ਸੀ ਤਾਂ ਕਿ ਸੰਤ ਇੰਦਰ ਸਿੰਘ ਨੂੰ ਫਾਂਸੀ ਦਿੱਤੀ ਜਾ ਸਕੇ ਕਿਸੇ ਧੋਖੇ ਦੇ ਨਾਲ ਕੋਈ ਅਪੀਲ ਕੀਤੀ ਗਈ ਹਾਈਕੋਰਟ ਤੋਂ ਵੈਰੀਫਿਕੇਸ਼ਨ ਕਰਵਾਈ ਗਈ ਜਦੋਂ ਕਿ ਸੰਤ ਇੰਦਰ ਸਿੰਘ ਨੇ ਕਿਸੇ ਤਰ੍ਹਾਂ ਦਾ ਕੋਈ ਕੇਸ ਹਾਈਕੋਰਟ ਨਹੀਂ ਕੀਤਾ । ਇਹ ਇਸ ਕੇਸ ਦੀ ਵਿਲੱਖਣ ਗੱਲ ਸੀ ਕਿ ਕੋਈ ਵਿਅਕਤੀ ਬੇਗੁਨਾਹ ਹੋਣ ਦੇ ਬਾਵਜੂਦ ਆਪਣੇ ਲਈ ਅਦਾਲਤਾਂ ਦਾ ਦਰ ਨਾ ਖੜਕਾਵੇ ਇਸ ਤੋਂ ਬਾਅਦ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਕੋਲ ਰਹਿਮ ਦੀ ਅਰਜੀ ਦੇ ਦੋ ਮੌਕੇ ਹੋਰ ਵੀ ਦੋਸ਼ੀ ਗਰਦਾਨੇ ਬੰਦਿਆਂ ਕੋਲ ਹੁੰਦੇ ਹਨ ਪਰ ਸੰਤ ਜੀ ਨੇ ਪੰਜਾਬ ਦੇ ਰਾਜਪਾਲ ਦੇ ਕਹਿਣ ਦੇ ਬਾਵਜੂਦ ਨਾ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਨਾ ਹੀ ਰਾਸ਼ਟਰਪਤੀ ਕੋਲ ਰਹਿਮ ਦੀ ਅਰਜੀ ਪਾਈ  । ਪਰ ਕੁਦਰਤ ਦੇ ਵੱਲੋਂ ਇਸ ਹਾਲਾਤ ਦੇ ਵਿੱਚ ਵਿਲੱਖਣ ਵਰਤਾਰੇ ਵਰਤਾਏ ਗਏ ਜਿਨਾਂ ਦਾ ਸੰਤ ਇੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਦੇ ਉੱਤੇ ਵੱਡਾ ਅਸਰ ਪਿਆ ।   1969 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਗੁਰਪੁਰਬ ਮਨਾਉਂਦਿਆਂ ਹੋਇਆਂ ਦੇਸ ਦੀ ਦਿੱਲੀ ਸਰਕਾਰ ਵੱਲੋਂ ਸਮੁੱਚੇ ਦੇਸ਼ ਵਿੱਚ ਫਾਂਸੀ ਦੀ ਸਜ਼ਾ ਵਾਲੇ ਸਾਰੇ ਕੈਦੀਆਂ ਦੀ ਸਜ਼ਾ ਮਾਫ ਕਰ ਉਮਰ ਕੈਦ ਕਰ ਦਿੱਤੀ ਗਈ ।

              ਪਰ ਸੰਤ ਇੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਬਹਾਲ ਰਹੀ ਕਿਉਂਕਿ ਉਹਨਾਂ ਨੇ ਕਿਸੇ ਅਦਾਲਤ ਵਿੱਚ ਨਾ ਕੇਸ ਕੀਤਾ ਹੋਇਆ ਸੀ ਤੇ ਨਾ ਹੀ ਰਹਿਮ ਦੀ ਅਰਜੀ ਪਾਈ ਹੋਈ ਸੀ । ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਨਿਸ਼ਚਿਤ ਹੋ ਚੁੱਕੀ ਸੀ ਪਰ ਜਦੋਂ ਪੰਜਾਬ ਦੇ ਰਾਜਪਾਲ ਕੋਲੇ ਇਹ ਕੇਸ ਫਿਰ ਗਿਆ ਤਾਂ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜੇਲ ਪ੍ਰਸ਼ਾਸਨ ਨੂੰ ਚਾਰ ਚਿੱਠੀਆਂ ਲਿਖੀਆਂ ਜਿਨਾਂ ਦੇ ਵਿੱਚ ਵੱਖ-ਵੱਖ ਸੁਝਾ ਦਿੱਤੇ ਗਏ ।  ਜਿਨਾਂ ਵਿੱਚੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਵਾਉਣਾ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਪਵਾਉਣਾ ਤੇ ਆਖਰੀ ਚਿੱਠੀ ਦੇ ਵਿੱਚ ਇਸ ਵਿਅਕਤੀ ਨੂੰ ਇੰਟੈਰੋਗੇਟ ਕਰਕੇ ਅਪੀਲ ਕਰਨ ਲਈ ਮਜਬੂਰ ਕਰਨਾ ਜੇਲ ਅਧਿਕਾਰੀਆਂ ਨੂੰ ਲਿਖਿਆ ਗਿਆ । ਰਾਜਪਾਲ ਦੀਆਂ ਇਹਨਾਂ ਚਿੱਠੀਆਂ ਦੇ ਜਵਾਬ ਵਿੱਚ ਪੁਲਿਸ ਜੇਲ ਪ੍ਰਸ਼ਾਸਨ ਨੇ ਇੱਕ ਜਵਾਬ ਦਿੱਤਾ ਕਿ ਇਹ ਵਿਅਕਤੀ ਦੁਨਿਆਵੀ ਅਦਾਲਤਾਂ ਨੂੰ ਨਹੀਂ ਮੰਨਦਾ ਇਹ ਪਰਮਾਤਮਾ ਦੀ ਅਦਾਲਤ ਦੇ ਉੱਤੇ ਯਕੀਨ ਰੱਖਦਾ ਹੈ ਔਰ ਇਹ ਵਿਅਕਤੀ ਬੜੇ ਹੀ ਨਰਮ ਸੁਭਾਅ ਦਾ ਤੇ ਧਾਰਮਿਕ ਖਿਆਲਾਂ ਦਾ ਵਿਅਕਤੀ ਹੈ । ਸੋ ਇਸ ਵਿਅਕਤੀ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਸਜ਼ਾ ਹੋ ਚੁੱਕੀ ਹੈ ਅਸੀਂ ਇਸ ਨੂੰ ਇਸ ਤੋਂ ਜਿਆਦਾ ਕੀ ਇੰਟੈਰੋਗੇਟ ਕਰ ਸਕਦੇ ਹਾਂ । ਰਾਜਪਾਲ ਨੇ ਜਦ ਇਹ ਚਿੱਠੀ ਨੂੰ ਪੜ੍ਹਿਆ ਤਾਂ ਉਹ ਵੀ ਹੈਰਾਨ ਹੋਏ ਕਿ ਕੋਈ ਇਹੋ ਜਿਹਾ ਵਿਅਕਤੀ ਵੀ ਹੋ ਸਕਦਾ ਹੈ ਜਿਸ ਨੂੰ ਫਾਂਸੀ ਦੀ ਸਜ਼ਾ ਹੋਣ ਵਾਲੀ ਹੋਵੇ ਤੇ ਉਹ ਹਾਲੇ ਵੀ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਦਾ ਹੋਵੇ ਤੇ ਦੁਨਿਆਵੀ ਅਦਾਲਤਾਂ ਦੇ ਅੱਗੇ ਝੁਕ ਨਾ ਰਿਹਾ ਹੋਵੇ । ਪੰਜਾਬ ਦੇ ਰਾਜਪਾਲ ਨੇ ਪੁਲਿਸ ਪ੍ਰਸ਼ਾਸਨ ਦੀ ਇਸ ਚਿੱਠੀ ਨੂੰ ਪੜ੍ਹ ਕੇ ਆਪਣੇ ਤੌਰ ਦੇ ਉੱਤੇ ਦੇਸ਼ ਦੇ ਵਿੱਚ ਵਿਲੱਖਣ ਅਤੇ ਪਹਿਲਾ ਕੇਸ ਸੰਤ ਇੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਤੋੜ ਕੇ ਉਮਰ ਕੈਦ ਵਿੱਚ ਬਦਲ ਦਿੱਤੀ । ਕਿਸੇ ਰਾਜਪਾਲ ਵੱਲੋਂ ਬਿਨਾਂ ਕਿਸੇ ਰਹਿਮ ਦੀ ਅਰਜੀ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਸਜ਼ਾ ਘਟਾਉਣ ਦਾ ਇਹ ਹਿੰਦੁਸਤਾਨ ਦੀ ਹਕੂਮਤ ਵਿੱਚ ਪਹਿਲਾ ਕੇਸ ਸੀ ਰਾਜਪਾਲ ਨੇ ਆਪਣੀ ਚਿੱਠੀ ਦੇ ਵਿੱਚ ਇਹਨਾਂ ਹਾਲਾਤਾਂ ਦਾ ਵਰਣਨ ਕਰਦਿਆਂ ਹੋਇਆਂ ਜਿੱਥੇ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਅਤੇ ਇਹੀ ਅਰਜੀ ਅੱਗੇ ਰਾਸ਼ਟਰਪਤੀ ਨੂੰ ਆਪਦੇ ਵੱਲੋਂ ਭੇਜ ਦਿੱਤੀ ਕਿ ਮੈਂ ਇਸਦੀ ਸਜ਼ਾ ਮਾਫ ਕਰ ਚੁੱਕਿਆ ਹਾਂ । ਆਸ ਹੈ ਰਾਸ਼ਟਰਪਤੀ ਭਵਨ ਵੀ ਇਸ ਦੇ ਉੱਤੇ ਹਮਦਰਦੀ ਪੂਰਵਕ ਵਿਚਾਰ ਕਰੇਗਾ ।  ਕੁਦਰਤ ਨੂੰ ਜੋ ਮਨਜ਼ੂਰ ਹੁੰਦਾ ਉਸ ਅਨੁਸਾਰ ਰਾਸ਼ਟਰਪਤੀ ਆਪਣੇ ਅੰਤਿਮ ਸਾਲ ਵਿੱਚ ਜਦ ਉਹਨਾਂ ਦਾ ਪੰਜ ਸਾਲਾਂ ਦਾ ਰਾਸ਼ਟਰਪਤੀ ਦਾ ਸਮਾਂ ਸਮਾਪਤ ਹੋਣ ਵਾਲਾ ਹੁੰਦਾ ਹੈ ਪਰ ਰਾਸ਼ਟਰਪਤੀ ਦੀ ਅਚਾਨਕ ਮੌਤ ਹੋ ਜਾਣ ਕਾਰਨ ਇਹ ਰਾਜਪਾਲ ਦੇ ਖਤ ਦੇ ਉੱਤੇ ਕੋਈ ਵੀ ਐਕਸ਼ਨ ਨਾ ਲਿਆ ਗਿਆ ਅਤੇ ਰਾਜਪਾਲ ਦਾ ਫੈਸਲਾ ਹੀ ਲਾਗੂ ਹੋ ਗਿਆ । ਆਉਣ ਵਾਲੇ ਦੋਨਾਂ ਰਾਸ਼ਟਰਪਤੀ ਨੇ ਵੀ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਅਤੇ ਸੰਤ 14 ਸਾਲ ਜੇਲ ਕੱਟ ਕੇ ਜੇਲ ਤੋਂ ਬਾਹਰ ਆ ਗਏ । ਜੇਲ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਉਹਨਾਂ ਨੂੰ ਇੱਕ ਸਾਲ ਜੇਲ ਹੋਰ ਕਟਾਈ ਗਈ ਦੁਬਾਰਾ ਗਿਰਫਤਾਰ ਕਰਕੇ ਔਰ ਇਹ 1984  ਦੇ ਸਮੇਂ ਦੇ ਵਿੱਚ ਹੋਇਆ ।

     ਸੰਤ ਇੰਦਰ ਸਿੰਘ ਇੱਕ ਰੂਹਾਨੀਅਤ ਵਾਲੇ ਧਾਰਮਿਕ ਸ਼ਖਸ਼ੀਅਤ ਸਨ ਜੇਲ ਪ੍ਰਸ਼ਾਸਨ ਦੇ ਬਹੁਤੇ ਅਧਿਕਾਰੀ ਉਹਨਾਂ ਦੇ ਪ੍ਰਤੀ ਸ਼ਰਧਾ ਰੱਖਦੇ ਸਨ । 15 ਸਾਲ ਤੱਕ ਜੇਲ ਪ੍ਰਸ਼ਾਸਨ ਵੱਲੋਂ ਸੰਤ ਜੀ ਤੋਂ ਕੋਈ ਕੰਮ ਨਹੀਂ ਲਿਆ ਗਿਆ ਔਰ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਵੀ ਉਹਨਾਂ ਦੇ ਨਾਲ ਸਜਾ ਜਾਫਤਾ ਦੋਨਾਂ ਕੈਦੀਆਂ ਨੂੰ ਦੇ ਦਿੱਤਾ ਗਿਆ । ਕਈ ਵਾਰ ਵਿਰੋਧੀ ਧਿਰ ਨੇ ਉਹਨਾਂ ਨੂੰ ਜੇਲ ਦੇ ਅੰਦਰ ਤੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ । ਕਈ ਕੁਦਰਤੀ ਕੌਤਕ ਵੀ ਉਥੇ ਵਰਤਦੇ ਰਹੇ ਸੰਤ ਜੀ ਦੇ ਜੇਲ ਦੇ ਸਮੇਂ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਗੁਰਨਾਮ ਸਿੰਘ ਦੀ ਜਹਾਜ਼ ਡਿੱਗਣ ਕਾਰਨ ਜਿਉਂਦਿਆਂ ਸੜ ਕੇ ਮੌਤ ਹੋ ਗਈ ਜਿਨਾਂ ਦਾ ਸਜ਼ਾ ਦਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ । ਪੰਜਾਬ ਦੇ ਸਾਰੇ ਰਾਜਨੀਤਿਕ ਆਗੂ ਜਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੌਹੜਾ ਸਰਦਾਰਾ ਸਿੰਘ ਕੋਹਲੀ ਜਗਦੇਵ ਸਿੰਘ ਤਲਵੰਡੀ ਜਨ ਸੰਘ ਦੇ ਵੱਡੇ ਆਗੂ ਸਾਰੇ ਜੇਲਾਂ ਦੇ ਵਿੱਚ ਤੁੰਨ ਦਿੱਤੇ ਗਏ ਕਿਉਂਕਿ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਸੀ । ਇਹ ਸਾਰੇ ਰਾਜਨੀਤਿਕ ਆਗੂ ਬਹੁਤ ਜਿਆਦਾ ਡਰਦੇ ਸਨ ਔਰ ਇਹਨਾਂ ਦੇ ਵਿੱਚੋਂ ਅਨੇਕਾਂ ਆਗੂ ਸੰਤ ਜੀ ਦੇ ਅੱਗੇ ਬੇਨਤੀ ਕਰਿਆ ਕਰਦੇ ਸਨ ਕਿ ਸਾਨੂੰ ਜੇਲ ਤੋਂ ਰਿਹਾਈ ਕਰਵਾਓ , ਕਿਉਂਕਿ ਜੇਲ ਅਧਿਕਾਰੀਆਂ ਦੇ ਰਾਹੀਂ ਸੰਤਾਂ ਦੀਆਂ ਅਨੇਕਾਂ ਗੱਲਾਂ ਉਹਨਾਂ ਤੱਕ ਪਹੁੰਚਦੀਆਂ ਰਹਿੰਦੀਆਂ ਸਨ । ਸੁਰਜੀਤ ਸਿੰਘ ਬਰਨਾਲਾ ਜਗਦੇਵ ਸਿੰਘ ਤਲਵੰਡੀ ਗੁਰਚਰਨ ਸਿੰਘ ਟੌਹੜਾ ਸਰਦਾਰਾਂ ਸਿੰਘ ਕੋਹਲੀ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਦੇ ਸ਼ਰਧਾਲੂ ਬਣੇ ਰਹੇ । ਗੁਰਚਰਨ ਸਿੰਘ ਟੌਹੜਾ ਆਪਣੇ ਹਰ ਰਾਜਨੀਤਿਕ ਕੰਮ ਵੇਲੇ ਸੰਤਾਂ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਕਰਦੇ ਸਨ । ਪ੍ਰਕਾਸ਼ ਸਿੰਘ ਬਾਦਲ ਨੂੰ ਅਤੇ ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਹੋਣ ਤੱਕ ਦਾ ਵਰ ਇਸ ਜੇਲ ਦੇ ਅੰਦਰ ਰਹਿੰਦਿਆਂ ਸੰਤ ਇੰਦਰ ਸਿੰਘ ਨੇ ਦਿੱਤਾ ਅਤੇ ਉਹ ਪੂਰਨ ਵੀ ਹੋਇਆ । ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਜੇਲ ਦੇ ਅੰਦਰ ਰਹਿੰਦਿਆਂ ਇੱਥੋਂ ਤੱਕ ਖਤਰਾ ਮਹਿਸੂਸ ਕਰਦੇ ਸਨ ਕਿ ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਨੂੰ ਜਿਉਂਦੇ ਜੀ ਬਾਹਰ ਨਹੀਂ ਨਿਕਲਣ ਦੇਵੇਗੀ । ਜਿਨਾਂ ਅਧਿਕਾਰੀਆਂ ਨੇ ਸੰਤ ਜੀ ਨੂੰ ਸਜ਼ਾ ਕਰਵਾਉਣ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ ਅਤੇ ਜਿਸ ਜੱਜ ਨੇ ਇਹ ਸਜ਼ਾ ਦਿੱਤੀ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਜੇਲ ਦੇ ਵਿੱਚ ਜਾ ਕੇ ਵਾਰ ਵਾਰ ਮਾਫੀਆਂ ਮੰਗੀਆਂ ਗਈਆਂ ਆਪਣੇ ਗੁਨਾਹ ਦੀਆਂ ਅਤੇ ਜੱਜ ਦੇ ਘਰਵਾਲੀ ਨੇ ਤਾਂ ਇਥੋਂ ਤੱਕ ਵੀ ਦੱਸਿਆ ਕਿ ਇਹ ਸਜ਼ਾ ਸਾਡੇ ਵੱਲੋਂ ਨਹੀਂ ਇਹ ਸਰਕਾਰ ਦੀ ਸਿਫਾਰਿਸ਼ ਦੇ ਉੱਤੇ ਲਿਖੀ ਗਈ ਸੀ ਔਰ ਆਪਣੇ ਪਰਿਵਾਰ ਦੇ ਪ੍ਰਤੀ ਰਹਿਮ ਮੰਗਿਆ ਸੀ , ਕਿਉਂਕਿ ਸਜ਼ਾ ਜਾਂ ਕੇਸ ਚੱਲਣ ਦੌਰਾਨ ਅਨੇਕਾਂ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਸਨ ਜਿਨਾਂ ਦਾ ਜੱਜ ਦੇ ਮਨ ਉੱਤੇ ਪ੍ਰਭਾਵ ਸੀ । ਕੇਸ ਚੱਲਣ ਦੌਰਾਨ ਇੱਕ ਦੋਸ਼ੀ ਦੀਆਂ ਬਾਰ ਬਾਰ ਹੱਥ ਕੜੀਆਂ ਜੱਜ ਦੇ ਸਾਹਮਣੇ ਖੁੱਲ ਗਈਆਂ ਜਦੋਂ ਕਿਸੇ ਕਾਰਨ ਉਸ ਦੋਸ਼ੀ ਨੇ ਫਰਸ਼ ਦੇ ਉੱਤੇ ਆਪਣੀ ਹੱਥ ਕੜੀ ਮਾਰੀ ਸੀ । ਜੱਜ ਦੇ ਵਾਰ-ਵਾਰ ਕਹਿਣ ਤੇ ਹੱਥ ਕੜੀ ਲਾਈ ਜਾਂਦੀ ਸੀ ਪਰ ਉਹ ਦੋਸ਼ੀ ਫਿਰ ਹੱਥ ਕੜੀ ਛੁਡਾ ਕੇ ਫਰਸ ਦੇ ਉੱਤੇ ਮਾਰਦਾ ਸੀ ਤੇ ਉਹ ਖੁੱਲ ਜਾਂਦੀ ਸੀ । ਹੱਥ ਕੜੀ ਬਾਰੇ ਕਿਹਾ ਜਾਂਦਾ ਇਹ ਕਦੇ ਵੀ ਬਿਨਾਂ ਚਾਬੀ ਤੋਂ ਖੁੱਲ ਨਹੀਂ ਸਕਦੀ ਹੁੰਦੀ । ਜੱਜ ਇਸ ਗੱਲ ਤੇ ਹੈਰਾਨ ਹੋਇਆ ਸੀ ਜਿਨਾਂ ਪੁਲਿਸ ਅਧਿਕਾਰੀਆਂ ਨੇ ਉਹ ਨੌਜਵਾਨ ਫੜਿਆ ਹੋਇਆ ਸੀ ਉਹਨਾਂ ਵੱਲੋਂ ਜੱਜ  ਨੂੰ ਕਿਹਾ ਗਿਆ ਕਿ ਅਸੀਂ ਹੱਥ ਕੜੀ ਸਹੀ ਲਾਉਂਦੇ ਹਾਂ ਔਰ ਤੁਸੀਂ ਖੁਦ ਆ ਕੇ ਚੈੱਕ ਕਰ ਲਵੋ ਪਰ ਸਾਨੂੰ ਨਹੀਂ ਪਤਾ ਇਹ ਹੱਥਕੜੀ ਕਿਉਂ ਖੁੱਲ ਜਾਂਦੀ ਹੈ । ਦੂਸਰੀ ਗੱਲ ਜੱਜ ਸਾਹਮਣੇ ਇਹ ਵਾਪਰੀ ਸੀ ਕਿ ਜਿਸ ਵਕੀਲ ਨੇ ਇਹਨਾਂ ਦੇ ਖਿਲਾਫ ਕੇਸ ਲੜਿਆ ਸੀ ਉਹ ਕੇਸ ਦੇ ਦੌਰਾਨ ਇੱਕ ਦਿਨ ਅਚਾਨਕ ਅਦਾਲਤ ਵਿੱਚ ਡਿੱਗ ਪਿਆ ਅਤੇ 15 ਦਿਨ ਬੇਹੋਸ਼ ਰਹਿਣ ਤੋਂ ਬਾਅਦ ਉਸਦੀ ਮੌਤ ਹੋ ਗਈ । ਇਹ ਮੁਕਤਸਰ ਏਰੀਆਂ ਦੇ ਕਿਸੇ ਤਕੜੇ ਸਰਦਾਰਾਂ ਦੇ ਘਰ ਦਾ ਨੌਜਵਾਨ ਵਕੀਲ ਬਣਿਆ ਹੋਇਆ ਸੀ ਔਰ ਆਪਣੇ ਪਰਿਵਾਰ ਦਾ ਇਕੱਲਾ ਪੁੱਤਰ ਸੀ । ਕਮਿਊਨਿਸਟਾਂ ਤੇ ਨਿਰਭਰ ਗੁਰਨਾਮ ਸਿੰਘ ਦੀ ਘੱਟਗਿਣਤੀ ਸਰਕਾਰ ਨੂੰ ਮਜਬੂਰ ਕਰਕੇ ਜੱਜ ਤੇ ਦਬਾਉ ਬਣਾਇਆ ਗਿਆ । ਜੱਜ ਦੇ ਉੱਤੇ ਦਬਾਉ ਜਾਂ ਸਰਕਾਰੀ ਅਦੇਸ ਦਾ ਦਬਾਅ ਪੈਣ ਕਾਰਨ ਜੱਜ ਵਿਸ਼ੇਸ਼ ਫੈਸਲਾ ਲੈਣ ਦੇ ਲਈ ਮਜਬੂਰ ਹੋਇਆ ਸੀ । ਫੈਸਲਾ ਲੈਣ ਤੋਂ ਬਾਅਦ ਜਦ ਜਜ ਬਾਹਰ ਨਿਕਲਿਆ ਸੀ ਤਾਂ ਵਕੀਲਾਂ ਵੱਲੋਂ ਘੇਰ ਕੇ ਵਾਰ ਵਾਰ ਪੁੱਛਿਆ ਗਿਆ ਸੀ ਕਿ ਤੁਸੀਂ ਇਸ ਵਿਅਕਤੀ ਨੂੰ ਦੋਸ਼ੀ ਜਾਂ ਫਾਂਸੀ ਦੀ ਸਜ਼ਾ ਕਿਉਂ ਦਿੱਤੀ ਕਿਉਂਕਿ ਇਸ ਦੇ ਕੋਲ ਕੇਸ ਦੀ ਕਾਰਵਾਈ ਦੌਰਾਨ ਤੁਸੀਂ ਹਥਿਆਰ ਤੱਕ ਵੀ ਨਹੀਂ ਦਿਖਾਇਆ । ਜਿਹਨਾਂ ਵਿਅਕਤੀਆ ਕੋਲ ਕੋਈ ਹਥਿਆਰ ਸੀ ਅਤੇ ਜਿਨਾਂ ਵਿਅਕਤੀਆਂ ਦੁਅਰਾ ਤੁਸੀਂ ਇਸਨੂੰ ਮਾਰਿਆ ਬਣਾਇਆ ਹੈ ਉਹਨਾਂ ਨੂੰ ਤੁਸੀਂ ਉਮਰ ਕੈਦ ਕਰਦੇ ਹੋ ਜਿਸ ਵਿਅਕਤੀ ਕੋਲ ਕੋਈ ਵੀ ਹਥਿਆਰ ਨਹੀਂ ਤੁਸੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੰਦੇ ਹੋ ਇਹ ਕਿਸ ਕਾਨੂੰਨ ਦੇ ਅਧੀਨ ਦਿੱਤਾ ਗਿਆ । ਪਰ ਜੱਜ ਬਿਨਾਂ ਕਿਸੇ ਜਵਾਬ ਜਿੱਤਿਆ ਮੂੰਹ ਲੁਕੋ ਕੇ ਅਦਾਲਤ ਵਿੱਚੋਂ ਨਿਕਲਿਆ ਸੀ ਸ਼ਾਇਦ ਇਹਨਾਂ ਕਾਰਨਾਂ ਕਰਕੇ ਹੀ ਬਾਅਦ ਦੇ ਵਿੱਚ ਜੱਜ ਦੇ ਘਰ ਵਾਲੀ ਜੇਲ ਦੇ ਵਿੱਚ ਸੰਤ ਜੀ ਨੂੰ ਮਿਲ ਕੇ ਆਈ ਅਤੇ ਮਾਫੀ ਮੰਗ ਕੇ ਆਈ ਸੀ ਔਰ ਕੇਸ ਹਾਈਕੋਰਟ ਜਾਂ ਸੁਪਰੀਮ ਕੋਰਟ ਕਰਨ ਲਈ ਕਿਹਾ ਸੀ ।  ਸੰਤ ਜੀ ਨੇ ਆਪਣਾ ਬਚਾਅ ਪੱਖ ਆਪਣਾ ਸੈਸ਼ਨ ਕੋਰਟ ਦੇ ਸਾਹਮਣੇ ਨਹੀਂ ਰੱਖਿਆ ਸੀ ਅਤੇ ਨਾ ਹਾਈਕੋਰਟ ਦੇ ਵਿੱਚ ਕੇਸ ਕੀਤਾ ਤੇ ਨਾ ਹੀ ਸੁਪਰੀਮ ਕੋਰਟ ਜਾਂ ਰਾਸ਼ਟਰਪਤੀ ਦੇ ਅੱਗੇ ਰਹਿਮ ਦੀ ਅਰਜੀ ਪਾਈ । 


                        ਰਾਜਨੀਤਿਕ ਪਰਿਵਾਰ ਕਮਿਊਨਿਸਟ ਹੋਣ ਕਾਰਨ ਲਗਾਤਾਰ ਸਿੱਖ ਧਰਮ ਦੇ ਪ੍ਰਚਾਰਕ ਸੰਤ   ਨੂੰ ਖਤਮ ਕਰਵਾਉਣ ਦੇ ਉੱਤੇ ਜ਼ੋਰ ਲਾਉਂਦਾ ਰਿਹਾ । ਫਾਂਸੀ ਦੀ ਤਰੀਕ ਤੱਕ ਨਿਸ਼ਚਿਤ ਕਰਵਾਉਣ ਲਈ ਵਾਰ-ਵਾਰ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਨੂੰ ਦਬਾਅ ਵਿੱਚ ਲਿਆ ਕੇ ਜੇਲ ਪ੍ਰਸ਼ਾਸਨ ਤੋਂ ਸਖਤੀ ਕਰਵਾਉਣ ਦੀ ਵਾਰ ਵਾਰ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਅਸਫਲ ਹੋਇਆ । ਇੱਕ ਵਾਰ ਜੇਲਾਂ ਦੇ ਇੰਸਪੈਕਟਰ ਜਨਰਲ ਨੂੰ ਵੀ ਸਪੈਸ਼ਲ ਪਟਿਆਲਾ ਜੇਲ ਭੇਜਿਆ ਗਿਆ ਪਰ ਕੋਈ ਕੁਦਰਤੀ ਵਰਤਾਰਾ ਇਹੋ ਜਿਹਾ ਵਰਤਿਆ ਕਿ ਉਹ ਜੇਲ ਦਾ ਇੰਚਾਰਜ ਇੰਸਪੈਕਟਰ ਜਨਰਲ ਜੇਲ ਅਧਿਕਾਰੀਆਂ ਨੂੰ ਇਹ ਕਹਿ ਕੇ ਵਾਪਸ ਆ ਗਿਆ ਕਿ ਇਸ ਕੈਦੀ ਨੂੰ ਤੰਗ ਨਾ ਕੀਤਾ ਜਾਵੇ ਕਿਉਂਕਿ ਉਸ ਦੇ ਨਾਲ ਕੋਈ ਹੈਰਾਨੀਜਨਕ ਵਰਤਾਰਾ ਵਰਤਿਆ ਸੀ ।

                       ਇਸ ਸਮੇਂ ਦੌਰਾਨ ਜਦੋਂ ਪੰਜਾਬ ਹਿੰਦੁਸਤਾਨ ਵਿੱਚ ਐਮਰਜੈਂਸੀ ਲੱਗ ਚੁੱਕੀ ਸੀ ਪੰਜਾਬ ਦੇ ਰਾਜਨੀਤਿਕ ਆਗੂ ਪਟਿਆਲਾ ਜੇਲ ਦੇ ਵਿੱਚ ਬੰਦ ਸਨ ਅਤੇ ਬਹੁਤ ਹੀ ਨਿਰਾਸ਼ ਅਤੇ ਡਰੇ ਹੋਏ ਸਨ ਅਤੇ ਵਾਰ-ਵਾਰ ਸੰਤ ਜੀ ਕੋਲ ਜਾ ਕੇ ਆਪਣਾ ਦੁੱਖ ਰੋਇਆ ਕਰਦੇ ਸਨ । ਆਪਣੀ ਰਿਹਾਈ ਦੀ ਅਰਦਾਸ ਕਰਵਾਉਣ ਨੂੰ ਕਰਨ ਨੂੰ ਕਹਿੰਦੇ ਸਨ ਤਿੰਨ ਸਾਲ ਬਾਅਦ ਦੇਸ਼ ਦੇ ਹਾਲਾਤ ਬਦਲ ਗਏ ਚੋਣਾਂ ਹੋਈਆਂ ਐਮਰਜੈਂਸੀ ਹਟਾ ਦਿੱਤੀ ਗਈ ਔਰ ਜਿਸ ਦੇ ਵਿੱਚ ਦੇਸ਼ ਦੀ ਸਭ ਤੋਂ ਤਾਕਤਵਰ ਸਰਕਾਰ ਕਾਂਗਰਸ ਦੀ ਸ਼੍ਰੀਮਤੀ ਇੰਦਰਾ ਗਾਂਧੀ ਹਾਰ ਗਈ । ਜਨਤਾ ਪਾਰਟੀ ਦੇਸ਼ ਵਿੱਚ ਜਿੱਤ ਗਈ ਪੰਜਾਬ ਦੇ ਵਿੱਚ ਅਕਾਲੀਆਂ ਦਾ ਰਾਜ ਆ ਗਿਆ । ਜਿਹੜੇ ਅਕਾਲੀ ਆਗੂ ਡਰੇ ਹੋਏ ਸਨ ਉਹ ਰਾਜ ਗੱਦੀ ਦੇ ਉੱਤੇ ਬੈਠ ਗਏ । ਗੁਰਚਰਨ ਸਿੰਘ ਟੌਹੜਾ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਾਰ-ਵਾਰ ਸੰਤਾਂ ਦੇ ਕੇਸ ਸਬੰਧੀ ਪੁਨਰ ਵਿਚਾਰ ਕਰਨ ਲਈ ਕਿਹਾ ਗਿਆ ਪਰ ਇਹ ਸਾਰੇ ਲੋਕ ਆਪਣੇ ਰਾਜਨੀਤਿਕ ਹਿਤਾਂ ਅਨੁਸਾਰ ਇਸ ਕੇਸ ਦੇ ਉੱਤੇ ਕੋਈ ਵੀ ਕਾਰਵਾਈ ਕਰਨ ਤੋਂ ਅਸਫਲ ਰਹੇ । ਜਿਨਾਂ ਦੇ ਵਿੱਚ ਜਗਦੇਵ ਸਿੰਘ ਤਲਵੰਡੀ ਅਤੇ ਪ੍ਰਕਾਸ਼ ਸਿੰਘ ਬਾਦਲ ਨਾ ਪੱਖੀ ਵਤੀਰਾ ਰੱਖਦੇ ਸਨ। ਗੁਰਚਰਨ ਸਿੰਘ ਟੌਹੜਾ ਸਰਦਾਰ ਸਿੰਘ ਕੋਹਲੀ ਤੇ ਲਹਿਣਾ ਸਿੰਘ ਤੁੜ ਜਾਂ ਤੁੜ ਪਰਿਵਾਰ ਸੰਤਾਂ ਪ੍ਰਤੀ ਹਮਦਰਦੀ ਰੱਖਦਾ ਸੀ ਔਰ ਇਹਨਾਂ ਨੂੰ ਬੇਗੁਨਾਹ ਮੰਨਦਾ ਸੀ । ਪਰ ਸੰਤ ਜੀ ਨੇ ਕਿਸੇ ਵੀ ਅੱਗੇ ਨਾ ਮਿਨਤ ਕੀਤੀ ਕਿਸੇ ਤਰ੍ਹਾਂ ਦਾ ਕੋਈ ਵੀ ਅਪੀਲ ਨਹੀਂ ਕੀਤੀ ਕਿਉਂਕਿ ਉਹ ਮੌਤ ਤੋਂ ਡਰਨ ਵਾਲੇ ਨਹੀਂ ਸਨ ਤੇ ਨਾ ਹੀ ਜੇਲਾਂ ਤੋਂ ਡਰਦੇ ਸਨ । ਇਸ ਸਮੇਂ ਦੌਰਾਨ ਹੀ ਸਜ਼ਾ ਕਰਵਾਉਣ ਦੇ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਐਸਐਸਪੀ ਗੁਰਸਰਨ ਸਿੰਘ ਵੱਲੋਂ ਕੇਸ ਲੜਨ ਦੀ ਸੰਤ ਜੀ ਨੂੰ ਬੇਨਤੀ ਕੀਤੀ ਪਰ ਸੰਤ ਜੀ ਨੇ ਉਹਨਾਂ ਨੂੰ ਇਹ ਕਹਿ ਕੇ ਜਵਾਬ ਦਿੱਤਾ ਕਿ ਤੁਸੀਂ ਇੱਕ ਵਾਰ ਜੋ ਕਰਨਾ ਸੀ ਕਰ ਚੁੱਕੇ ਹੋ ਸਾਨੂੰ ਤੁਹਾਡੀ ਮਦਦ ਦੀ ਕੋਈ ਜਰੂਰਤ ਨਹੀਂ । 

ਦੇਸ਼ ਦੁਨੀਆਂ ਦੇ ਹਾਲਾਤਾਂ ਤੋਂ ਸੰਤ ਜੀ ਜੇਲ ਦੌਰਾਨ ਪੂਰੀ ਤਰ੍ਹਾਂ ਵਾਕਫ ਰਹਿੰਦੇ ਸਨ ਅਤੇ ਇਹਨਾਂ ਹਾਲਾਤਾਂ ਬਾਰੇ ਇਲਾਹੀ ਬਚਨ ਬੋਲਦੇ ਸਨ ਜੋ ਕਿ ਬਹੁਤ ਵਾਰ ਪੂਰੇ ਹੁੰਦੇ ਸਨ । ਕਿਸੇ ਆਮ ਵਿਅਕਤੀ ਦੀ ਦੇਸ਼ ਦੁਨੀਆ ਪ੍ਰਤੀ ਏਡੀ ਵੱਡੀ ਸਮਝ ਹੋਣਾ ਜਦੋਂ ਕਿ ਉਸ ਵਿਅਕਤੀ ਨੂੰ ਵਿਦਿਆ ਦੇ ਬਾਰੇ ਕੋਈ ਗਿਆਨ ਨਾ ਹੋਵੇ ਪਰ ਫਿਰ ਵੀ ਉਹ ਉਹਨਾਂ ਚੀਜ਼ਾਂ ਬਾਰੇ ਫੈਸਲਾ ਦੇਣ ਦੀ ਤਾਕਤ ਰੱਖਦਾ ਹੋਵੇ ਭਵਿੱਖਬਾਣੀ ਕਰਨ ਦੀ ਤਾਕਤ ਰੱਖਦਾ ਹੋਵੇ ਤਾਂ ਇਹ ਇੱਕ ਇਲਾਹੀ ਬਖਸ਼ਿਸ਼ ਹੀ ਮੰਨੀ ਜਾ ਸਕਦੀ ਹੈ । 1982 ਦੇ ਵਿੱਚ ਸੰਤ ਜੀ ਦੀ ਰਿਹਾਈ ਹੋ ਗਈ ਪਰ ਜੇਲ ਪ੍ਰਸ਼ਾਸਨ ਦੇ ਨਿਯਮ ਅਨੁਸਾਰ ਉਹਨਾਂ ਦੀ ਇੱਕ ਸਜ਼ਾ ਸਾਲ ਦੀ ਸਜ਼ਾ ਬਾਕੀ ਬਣਦੀ ਸੀ ਔਰ ਥੋੜੇ ਸਮੇਂ ਬਾਅਦ ਫਿਰ ਦੁਬਾਰਾ ਗਿਰਫਤਾਰ ਕੀਤਾ ਗਿਆ ਅਤੇ ਇੱਕ ਸਾਲ ਵਾਸਤੇ ਹੋਰ ਜੇਲ ਦੇ ਵਿੱਚ ਰੱਖਿਆ ਗਿਆ । ਇਸ ਤੋਂ ਬਾਅਦ ਸੰਤ ਜੀ 1984 ਦੇ ਵਿੱਚ ਫਿਰ ਰਿਹਾ ਹੋਏ । ਜਿਸ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿੱਚ ਅਖੰਡ ਪਾਠ ਦੀ ਲੜੀ ਚਲਾਈ ਔਰ ਇਹਨਾਂ ਦੇ ਵਿੱਚ ਜੇਲ ਪਟਿਆਲਾ ਦੇ ਵੱਡੇ ਅਧਿਕਾਰੀ ਖੁਦ ਪਾਠ ਕਰਦੇ ਹੋਏ ਗ੍ਰੰਥੀ ਦੀ ਭੂਮਿਕਾ ਨਿਭਾਉਂਦੇ ਰਹੇ ਤੇ ਲਗਾਤਾਰ ਸੇਵਾ ਕਰਦੇ ਰਹੇ । ਜਿਉਂ ਹੀ 1 ਜੂਨ 1984 ਦੇ ਵਿੱਚ ਪੰਜਾਬ ਨੂੰ ਫੌਜ ਵੱਲੋਂ ਘੇਰਾ ਪਾ ਲਿਆ ਗਿਆ ਤਾਂ ਉਸ ਸਮੇਂ ਵੀ ਸੰਤ ਜੀ ਦੁੱਖ ਨਿਵਾਰਨ ਪਟਿਆਲਾ ਵਿੱਚ ਸਨ ਔਰ ਇਸ ਥਾਂ ਦੇ ਉੱਤੇ ਸੰਤ ਜੀ ਨੇ ਦੇਸ਼ ਦੇ ਹਾਲਾਤਾਂ ਦੀ ਭਵਿੱਖਬਾਣੀ ਕਰਕੇ ਉਹਨਾਂ ਦੇ ਕੋਲ ਬੈਠੇ ਹੋਏ ਸ਼ਰਧਾਲੂਆਂ ਨੂੰ ਦੱਸ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਤਲੋਗਾਰਦ ਹੋਵੇਗੀ ਔਰ ਸਭ ਨੂੰ ਦੁੱਖ ਨਿਵਾਰਨ ਗੁਰਦੁਆਰੇ ਦੇ ਵਿੱਚੋਂ ਜਾਣ ਲਈ ਕਹਿ ਦਿੱਤਾ ਸੀ ਤੇ ਸੰਤ ਜੀ ਆਪ ਵੀ ਲਹਿਣਾ ਸਿੰਘ ਤੁੜ ਦੇ ਨਾਲ ਉਸ ਰਾਤ ਨੂੰ ਇਥੋਂ ਚਲੇ ਗਏ ਸਨ ਔਰ ਉਸੇ ਰਾਤ ਹੀ ਸਮੁੱਚੇ ਪੰਜਾਬ ਨੂੰ ਫੌਜ ਦੇ ਵੱਲੋਂ ਘੇਰਾ ਪਾ ਲਿਆ ਗਿਆ ਸੀ । ਜਿਸ ਦੇ ਵਿੱਚ ਹਰਿਮੰਦਰ ਸਾਹਿਬ ਸਮੇਤ 36 ਗੁਰਦੁਆਰਿਆਂ ਦੇ ਉੱਤੇ ਫੌਜ ਵੱਲੋਂ ਹਮਲਾ ਕੀਤਾ ਗਿਆ ਔਰ ਪੰਜਾਬ ਇੱਕ ਵੱਡੀ ਤਰਾਸਦੀ ਦੇ ਵਿੱਚ ਕਤਲੋਗਾਰਦ ਦੇ ਵਿੱਚ ਲੰਘਿਆ ਜਿਸ ਦਾ ਦੇਸ਼ ਦੀ ਰਾਜਨੀਤੀ ਦੇ ਉੱਤੇ ਅਸਰ ਪਿਆ । ਸੰਤ ਜੀ ਇਹਨਾਂ ਚੀਜ਼ਾਂ ਬਾਰੇ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਬੋਲਦੇ ਸਨ ਸੋਚਦੇ ਸਨ ਅਤੇ ਫੈਸਲੇ ਤੱਕ ਵੀ ਦਿੰਦੇ ਸਨ ਔਰ ਇਸ ਤੋਂ ਬਾਅਦ ਸੰਤ ਜੀ ਡੇਢ ਮਹੀਨਾ ਤੁੜ ਪਰਿਵਾਰ ਕੋਲ ਰਹੇ ਤੇ ਫਿਰ ਮਸਤੂਆਣਾ ਸਾਹਿਬ ਜਿਲਾ ਸੰਗਰੂਰ ਦੇ ਵਿੱਚ ਆ ਕੇ ਠਹਿਰ ਗਏ ਉੱਥੇ ਅਖੰਡ ਪਾਠ ਕਰਵਾਉਣ ਤੋਂ ਬਾਅਦ ਕਿਸੇ ਸ਼ਰਧਾਲੂ ਵਿਅਕਤੀ ਦੇ ਖੇਤ ਵਿੱਚ ਪਿੰਡ ਬਹਾਦਰਪੁਰ ਦੇ ਟਿੱਬਿਆਂ ਦੇ ਵਿੱਚ ਰਹਿਣ ਬਸੇਰਾ ਕੀਤਾ ਔਰ ਬਾਅਦ ਦੇ ਵਿੱਚ ਆਪਣੀ ਜ਼ਿੰਦਗੀ ਦੇ ਅੰਤਿਮ ਸਾਲ ਤੱਕ ਉਹ ਇਸ ਬਹਾਦਰਪੁਰ ਦੇ ਪਿੰਡ ਦੇ ਖੇਤਾਂ ਵਿੱਚ ਰਹਿੰਦੇ ਰਹੇ । ਉਹ ਕਦੇ ਵੀ ਆਮ ਲੋਕਾਂ ਵਿੱਚ ਨਹੀਂ ਜਾਇਆ ਕਰਦੇ ਸਨ ਸਾਰੀ ਉਮਰ ਉਹ ਜਮੀਨ ਤੇ ਸੌਂਦੇ ਰਹੇ ਔਰ ਇਸ ਥਾਂ ਦੇ ਉੱਤੇ ਵੀ ਕਦੇ ਵੀ ਉਹਨਾਂ ਨੇ ਕੋਈ ਮੰਜਾ ਤੱਕ ਵੀ ਨਹੀਂ ਰੱਖਿਆ ਸੀ । ਜੋ ਵੀ ਸ਼ਰਧਾਲੂ ਉਹਨਾਂ ਦੇ ਕੋਲ ਮਿਲਣ ਜਾਇਆ ਕਰਦੇ ਸਨ ਉਹ ਵੀ ਸਭ ਜਮੀਨ ਦੇ ਉੱਤੇ ਬੈਠਣਾ ਜਮੀਨ ਤੇ ਸੌਣਾ ਸਭ ਦੇ ਲਈ ਇੱਕੋ ਹੀ ਫੈਸਲਾ ਹੁੰਦਾ ਸੀ।  1984 ਤੋਂ ਲੈ ਕੇ 2017 ਤੱਕ ਸੰਤ ਜੀ ਇੱਥੇ ਰਹਿੰਦੇ ਰਹੇ ਔਰ ਆਪਣੀ ਭਾਰੀ ਤਪੱਸਿਆ ਭਰੀ ਜਿੰਦਗੀ ਬਤੀਤ ਕਰਦੇ ਰਹੇ । ਦੇਸ਼ ਦੇ ਹਾਲਾਤਾਂ ਬਾਰੇ ਬੋਲਣਾ ਉਹਨਾਂ ਦਾ ਆਮ ਹੀ ਵਰਤਾਰਾ ਹੁੰਦਾ ਸੀ। ਜੋ ਵੀ ਚੀਜ਼ਾਂ ਵਾਪਰਦੀਆਂ ਸਨ ਉਹਨਾਂ ਦੇ ਬਾਰੇ ਸਮੇਂ ਤੋਂ ਪਹਿਲਾਂ ਆਮ ਹੀ ਭਵਿੱਖਬਾਣੀ ਕਰ ਦਿੰਦੇ ਸਨ ਭਾਵੇਂ ਵਿਦਿਅਕ ਪੱਖੋਂ ਉਹਨਾਂ ਵੱਲੋਂ ਕੋਈ ਸਕੂਲੀ ਐਜੂਕੇਸ਼ਨ ਨਹੀਂ ਲਈ ਗਈ ਸੀ । ਇਤਿਹਾਸ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਬਾਰੇ ਉਹਨਾਂ ਦੇ ਕੋਲ ਭਰਪੂਰ ਗਿਆਨ ਸੀ ਅਤੇ ਲਗਭਗ ਗੁਰੂ ਗ੍ਰੰਥ ਸਾਹਿਬ ਦਾ ਬਹੁਤਾ ਹਿੱਸਾ ਉਹਨਾਂ ਦੇ ਜਵਾਨੀ ਯਾਦ ਸੀ । ਸਹੀ ਤਾਂ ਭਾਵੇਂ ਨਹੀਂ ਕਹਿ ਸਕਦੇ ਪਰ ਪੰਜ ਪੰਜ ਛੇ ਛੇ ਘੰਟੇ ਲਗਾਤਾਰ ਬਿਨਾਂ ਕਿਸੇ ਗ੍ਰੰਥ ਨੂੰ ਦੇਖਿਆ ਗੁਰਬਾਣੀ ਦਾ ਪਾਠ ਕਰਨਾ ਇਹ ਉਹਨਾਂ ਦੇ ਹਿੱਸੇ ਆਇਆ ਸੀ। ਆਮ ਹੀ ਸੰਗਤਾਂ ਨੂੰ ਦੋ ਦੋ ਤਿੰਨ ਤਿੰਨ ਘੰਟੇ ਮੂੰਹ ਜਵਾਨੀ ਗੁਰਬਾਣੀ ਦਾ ਪਾਠ ਸੁਣਾਇਆ ਕਰਦੇ ਸਨ । ਜੇ ਕਦੇ ਕੋਈ ਵਿਅਕਤੀ ਉਹਨਾਂ ਦੇ ਸਾਹਮਣੇ ਗੁਰਬਾਣੀ ਦਾ ਪਾਠ ਕਰਦਾ ਸੀ ਜਦੋਂ ਵੀ ਕਿਤੇ ਉਹ ਗਲਤੀ ਕਰਦਾ ਸੀ ਕਿਸੇ ਸ਼ਬਦ ਬੋਲਣ ਦੇ ਵਿੱਚ ਤਾਂ ਸੰਤ ਜੀ ਉੱਥੇ ਹੀ ਟੋਕ ਦਿਆ ਕਰਦੇ ਸਨ । ਇਹ ਉਹਨਾਂ ਦੀ ਗੁਰਬਾਣੀ ਨੂੰ ਸਹੀ ਪੜਨ ਦੀ ਤਾਕਤ ਵਿਦਿਆ ਨਾ ਹੋਣ ਦੇ ਬਾਵਜੂਦ ਰੱਬੀ ਬਖਸ਼ਿਸ਼  ਕਿਹਾ ਜਾ ਸਕਦਾ ਹੈ । ਇਸ ਤਰ੍ਹਾਂ ਹੀ ਕਿਸੇ ਦੀਨ ਦੁਖੀ ਨੂੰ ਕੋਲ ਆਇਆ ਦੇਖ ਉਸ ਦੇ ਲਈ ਅਰਦਾਸ ਦੁਆ ਅਤੇ ਗੁਰਬਾਣੀ ਪੜ੍ਹ ਕੇ ਠੀਕ ਕਰਨ ਦੀ ਤਾਕਤ ਵੀ ਪਰਮਾਤਮਾ ਵੱਲੋਂ ਉਹਨਾਂ ਨੂੰ ਦਿੱਤੀ ਹੋਈ ਸੀ । ਬਹੁਤ ਵੱਡੇ ਵੱਡੇ ਦੁਖੀ ਗਰੀਬ ਜਾਂ ਅਮੀਰ ਲੋਕ ਆਮ ਹੀ ਉਹਨਾਂ ਕੋਲ ਆਇਆ ਕਰਦੇ ਸਨ ਜਿਸ ਕਿਸੇ ਨੂੰ ਵੀ  ਗੁਰਬਾਣੀ ਸੁਣਾਇਆ ਕਰਦੇ ਸਨ ਤਾਂ ਉਹ ਸ਼ਰਧਾਲੂ ਇਹ ਸਮਝਦਾ ਸੀ ਕਿ ਉਹਨਾਂ ਦਾ ਦੁੱਖ ਕੱਟਿਆ ਗਿਆ ਜਾਂ ਕੱਟਿਆ ਜਾਵੇਗਾ । ਬਹੁਤ ਸਾਰੇ ਸ਼ਰਧਾਲੂਆਂ ਨੂੰ ਬਖਸ਼ਿਸ਼ ਦੇ ਤੌਰ ਦੇ ਉੱਤੇ ਵੀ ਉਹ ਸਿੱਧਾ ਕਹਿ ਦਿੰਦੇ ਸਨ ਜੋ ਵੀ ਵਰਤਾਰਾ ਉਸ ਦੇ ਨਾਲ ਵਾਪਰਨਾ ਹੁੰਦਾ ਸੀ ਇਥੋਂ ਤੱਕ ਕਿ ਜੇ ਕਿਸੇ ਵਿਅਕਤੀ ਦੇ ਵੱਲੋਂ ਜਿੰਦਗੀ ਦੇ ਵਿੱਚ ਕੋਈ ਮਾੜਾ ਕਰਮ ਕੀਤਾ ਗਿਆ ਹੋਵੇ ਤਾਂ ਇਹ ਵੀ ਉਹ ਉਸਦੇ ਮੂੰਹ ਦੇ ਉੱਤੇ ਕਹਿ ਦਿਆ ਕਰਦੇ ਸਨ ।

ਸੰਤ ਬਿਰਤੀ ਦੇ ਹੋਣ ਕਾਰਨ ਕਦੇ ਆਪਣੇ ਦੁਸ਼ਮਣਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਕੋਈ ਨਫਰਤ ਨਹੀਂ ਰੱਖੀ ਜਾਂਦੀ ਸੀ ਦੂਸਰਿਆਂ ਦੀ ਜ਼ਿੰਦਗੀ ਦੇ ਸੱਚ ਜੋ ਭਵਿੱਖ ਵਿੱਚ ਹੋਣੇ ਹੁੰਦੇ ਸਨ ਭਾਵੇਂ ਉਹ ਆਮ ਹੀ ਕਹਿ ਦਿਆ ਕਰਦੇ ਸਨ ਪਰ ਇਸ ਨੂੰ ਉਹ ਉਹਨਾਂ ਲੋਕਾਂ ਦੇ ਕਰਮਾਂ ਦਾ ਫਲ ਕਿਹਾ ਕਰਦੇ ਸਨ । ਮੰਦਾ ਕਰਨ ਵਾਲਿਆਂ ਦਾ ਹਮੇਸ਼ਾ ਮੰਦਾ ਹੁੰਦਾ ਹੈ ਚੰਗੇ ਆਚਰਣ ਵਾਲਿਆਂ ਦਾ ਦੁੱਖ ਵੀ ਸੂਖਮ ਹੋ ਜਾਂਦਾ ਹੈ ਔਰ ਉਹਨਾਂ ਲੋਕਾਂ ਦੇ ਕੋਲ ਉੱਚੇ ਆਚਰਣ ਕਾਰਨ ਦੁੱਖਾਂ ਨੂੰ ਵੀ ਸਹਿਣ ਦੀ ਸ਼ਕਤੀ ਹੁੰਦੀ ਹੈ । ਸੋ ਇਸ ਤਰ੍ਹਾਂ ਦੇ ਵਰਤਾਰੇ ਆਮ ਹੀ ਸ਼ਰਧਾਲੂ ਦੇਖਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨਾਂ ਦੀ ਅਪਾਰ ਸ਼ਰਧਾ ਸਭ ਦੇ ਲਈ ਪ੍ਰੇਰਣਾ ਸਰੋਤ ਹੁੰਦੀ ਸੀ । ਜ਼ਿੰਦਗੀ ਦੇ ਅੰਤਲੇ 40 ਸਾਲ ਖੇਤਾਂ ਦੇ ਵਿੱਚ ਟਿੱਬਿਆਂ ਦੇ ਵਿੱਚ ਦੇ ਇਲਾਕੇ ਵਿੱਚ ਰਹਿ ਕੇ ਬਤੀਤ ਕੀਤੇ । ਭਾਵੇਂ ਉਹ ਅੰਤਲੇ ਸਾਲ ਆਪਣੇ ਜਨਮ ਸਥਾਨ ਵਾਲੇ ਪਿੰਡ ਪੱਖੋਕਲਾਂ ਵਿੱਚ ਉਸ ਥਾਂ ਦੇ ਉੱਤੇ ਆਇਆ ਕਰਦੇ ਸਨ ਜਿੱਥੇ ਉਹਨਾਂ ਨੇ ਰੂਹਾਨੀਅਤ ਵਾਲੇ ਰਾਹ ਤੋਂ ਤੁਰਨ ਤੋਂ ਪਹਿਲਾਂ ਕਾਫੀ ਲੰਬਾ ਸਮਾਂ ਤਪ ਕੀਤਾ ਸੀ । ਉਸ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਇੱਕ ਭੋਰੇ ਦੇ ਵਿੱਚ ਕਾਫੀ ਲੰਬਾ ਸਮਾਂ ਰਹੇ ਸਨ ਉਸ ਥਾਂ ਦੇ ਉੱਤੇ ਉਹਨਾਂ ਦੇ ਵੱਲੋਂ ਕਾਫੀ ਵੱਡੀ ਇਮਾਰਤ ਬਣਵਾਈ ਗਈ । ਇਸ ਤਰ੍ਹਾਂ ਦੀ ਹੀ ਇਮਾਰਤ ਬਹਾਦਰਪੁਰ ਪਿੰਡ ਦੇ ਉਸ ਟਿੱਬੇ ਦੇ ਉੱਤੇ ਵੀ ਬਣਾਈ ਗਈ ਜਿੱਥੇ ਉਹ ਲਗਾਤਾਰ ਜੇਲ ਵਿੱਚ ਆਉਣ ਤੋਂ ਬਾਅਦ ਰਹਿਣ ਲੱਗੇ ਸਨ । ਭਾਵੇਂ ਸੰਤ ਜੀ 2018 ਦੇ ਵਿੱਚ ਸੰਸਾਰ ਤੋਂ ਸਰੀਰਕ ਰੂਪ ਵਿੱਚ ਚਲੇ ਗਏ ਹਨ । ਉਹਨਾਂ ਦੀਆਂ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਅੱਜ ਵੀ ਲੋਕ ਸ਼ਰਧਾ ਪੂਰਵਕ ਜਾਂਦੇ ਹਨ ਹਰ ਸਾਲ ਉਹਨਾਂ ਦੀ ਬਰਸੀ ਦੋਨਾਂ ਥਾਵਾਂ ਦੇ ਉੱਤੇ ਮਨਾਈ ਜਾਂਦੀ ਹੈ । ਗੁਰਬਾਣੀ ਦੇ ਪਾਠ ਹੁੰਦੇ ਹਨ ।  ਇਹ ਉਹ ਵਰਤਾਰਾ ਹੈ ਜੋ ਸਿੱਖ ਜਾਂ ਪੰਜਾਬੀ ਸਭਿਆਚਾਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਫਕੀਰਾਂ ਦੀਆਂ ਥਾਵਾਂ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਵੀ ਪੂਜਿਆ ਜਾਂਦਾ ਹੈ ਸੋ ਸੰਤ ਇੰਦਰ ਸਿੰਘ ਉਹਨਾਂ ਬਿਰਲੇ ਲੋਕਾਂ ਦੇ ਵਿੱਚ ਆਉਂਦੇ ਹਨ । ਜਿਨਾਂ ਨੇ ਦੁਨੀਆਂ ਤੋਂ ਪਾਸੇ ਰਹਿੰਦਿਆਂ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਸਤਿਕਾਰ ਪ੍ਰਾਪਤ ਕੀਤਾ ਔਰ ਉਹ ਲੋਕ ਜਿਨਾਂ ਦੇ ਵਿੱਚ ਵੱਡੇ ਵੱਡੇ ਰਾਜਨੀਤਿਕ ਅਤੇ ਆਮ ਲੋਕ ਵੀ ਸ਼ਾਮਿਲ ਹਨ ਅੱਜ ਵੀ ਉਹਨਾਂ ਪ੍ਰਤੀ ਸ਼ਰਧਾ ਰੱਖਦੇ ਹਨ ਸੋ ਇਹ ਕਿਸੇ ਫਕੀਰ ਦੀ ਰੱਬੀ ਰੂਹ ਦੀ ਕਮਾਈ ਹੁੰਦੀ ਹੈ । 



gh
fgdhdh

Wednesday, 9 July 2025

ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ

 


ਸੰਤ ਇੰਦਰ ਸਿੰਘ                                                    
         ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ
    ਜਾ ਕੋ ਰਾਖੈ ਸਾਈਆਂ ਮਾਰ ਨਾਂ ਸਾਕੈ ਕੋਇ ਦੇ ਮਹਾਨ ਗੁਰਵਾਕ ਅਨੁਸਾਰ ਇਉ ਭੀ ਹੋ ਸਕਦਾਹੈ ਕਿ ਮੌਤ ਦੀ  ਸਜਾ ਕਰਵਾਉਣ ਵਾਲੇ ਮਰ ਜਾਣ ਪਰ ਦੋਸੀ ਬਣਾਇਆ ਨਿਰਦੋਸ ਮਨੁੱਖ ਬੱਚ ਜਾਵੇ `॥ ਆਉ ਇੱਕ ਸੱਚੀ ਕਹਾਣੀ ਦੀ ਗੱਲ ਕਰੀਏ। ਅਪਰੈਲ 1968 ਵਿੱਚ ਵਿਸਾਖੀ ਤੌਂ ਅਗਲੇ ਦਿਨ ਇੱਕ ਕਤਲ ਹੋਇਆ । ਰਾਜਨੀਤੀ ਨੇ ਖੇਡ ਖੇਡੀ । ਪੁਲਿਸ ਨੇ ਇੱਕ ਕਾਮਰੇਡ ਵਿਧਾਨਕਾਰ ਦੇ ਕਹਿਣ ਤੇ ਫੜ ਲਏ ਚਾਰ ਬੇਗੁਨਾਹ । ਅਸਲ ਕਾਤਲਾਂ ਦਾ ਪਤਾ ਹੋਣ ਦੇ ਬਾਵਜੂਦ ਸਿਆਸੀ ਵਾਧੇ ਘਾਟੇ ਦੇ ਹਿਸਾਬ ਵਿੱਚ ਪੈਦਿਆਂ ਪੁਲਿਸ ਨੂੰ ਸਿਆਸੀ  ਦਬਾਅ ਅਧੀਨ ਲੈ ਕੇ ਕੇਸ ਦਰਜ ਕੀਤਾ ਗਿਆ । ਗੁਰਬਾਣੀ ਅਤੇ ਸਿੱਖੀ ਦੇ ਪਰਚਾਰਕ ਸੰਤ ਨੂੰ ਮੁੱਖ ਦੋਸੀ  ਬਣਾਇਆ ਗਿਆ। ਇਸ ਮਹਾਨ ਮਨੁੱਖ ਨੇ ਬਾਬੇ ਨਾਨਕ ਦੇ ਭਰੋਸੇ ਉਪਰ ਅਦਾਲਤ ਵਿੱਚ ਆਪਣੀ ਪੈਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਨਾਂ ਹੀ ਆਪਣਾ ਕੋਈ ਵਕੀਲ ਖੜਾ ਕੀਤਾ। ਪਂਜਾਬ ਵਿਧਾਨ ਸਭਾ ਤੱਕ ਰੌਲਾ ਰੱਪਾ ਅਪੀਲਾਂ ਦਲੀਲਾਂ ਜੋ ਸਭ ਝੂਠੀਆਂ ਸਨ ਦੇ ਕੇ ਕੁੱਝ ਕਾਮਰੇਡ ਵਿਧਾਨਕਾਰਾਂ ਨੇ ਸਿਆਸੀ ਅਤੇ ਸਰਕਾਰੀ ਜੋਰ ਵਰਤਦਿਆਂ ਮੌਤ ਦੀ ਸਜਾ ਕਰਵਾ ਦਿੱਤੀ। ਮੌਤ ਦੀ ਸਜਾ ਦੇਣ ਲਈ ਹਾਈਕੋਰਟ ਤੋਂ ਭੀ ਫੈਸਲਾ ਲੈ ਲਿਆ ਗਿਆ । ਪਰ ਉਸ ਮਹਾਨ ਮਨੁੱਖ ਨੇ ਹਾਈਕੋਰਟ ਵਿੱਚ ਭੀ ਆਪਣਾ ਬਚਾੳ ਕਰਨ ਲਈ ਅਪੀਲ ਦਲੀਲ ਦਾ ਸਹਾਰਾ ਨਾ ਲਿਆ । ਦੁਨਿਆਵੀ ਅਦਾਲਤਾਂ ਦੀ ਉਟ ਲੈਣ ਦੀ ਥਾਂ ਰੱਬ ਦੀ ਅਦਾਲਤ ਤੇ ਭਰੋਸਾ ਰੱਖਿਆ। ਪੁਲਿਸ ਅਫਸਰਾਂ ਮਿੱਤਰਾਂ ਰਿਸਤੇਦਾਰਾਂ ਦੇ ਸਲਾਹ ਨੁੰ ਨਾਂ ਮੰਨਦਿਆਂ ਸੁਪਰੀਮ ਕੋਰਟ ਵਿੱਚ ਭੀ ਕੇਸ ਕਰਨ ਤੋਂ ਇਨਕਾਰ ਕਰ ਦਿੱਤਾ। ਰਹਿਮ ਦੀ ਅਰਜੀ ਰਾਸਟਰਪਤੀ ਅੱਗੇ ਪਾਉਣ ਤੋਂ ਇਹ ਕਹਿਕੇ ਜਵਾਬ ਦੇ ਦਿੱਤਾ ਕਿ ਜਦ ਮੈਂ ਕਤਲ ਕੀਤਾ ਨਹੀਂ ਫਿਰ ਰਹਿਮ ਕਿਉਂ ਮੰਗਾਂ । ਕਾਮਰੇਡ ਵਿਧਾਨਕਾਰ ਖੁਸ ਸਨ ਕਿ ਹੁਣ ਤਾਂ ਫਾਸੀਂ ਹੋਣ ਹੀ ਵਾਲੀ ਹੈ। ਮੁੱਖ ਮੰਤਰੀ ਭੀ ਕਾਮਰੇਡਾਂ ਦੀ ਹਮਾਇਤ ਵਿੱਚ ਸੀ ਜਿਸ ਨੇ ਜੱਜ ਨੂੰ ਮਜਬੂਰ ਕਰਕੇ ਫੈਸਲਾ ਦਿਵਾਇਆਂ ਸੀ ਅਤੇ ਜੱਜ ਦੇ ਘਰ ਵਾਲੀ ਬਾਅਦ ਵਿੱਚ ਜੇਲ ਵਿੱਚ ਜਾਕੇ ਮਾਫੀ ਮੰਗ ਕੇ ਆਈ ਸੀ । ਕੇਸ ਦੀ ਝੂਠੀ ਕਹਾਣੀ ਘੜਨ ਵਾਲਾ ਐਸ ਐਸ ਪੀ ਵੀ ਬਾਅਦ ਵਿੱਚ ਮਾਫੀ ਮੰਗਣ ਗਿਆਂ ਅਤੇ ਆਪਦੇ ਵੱਲੋਂ ਕੇਸ ਲੜਨ ਦੀ ਮੰਗ ਕੀਤੀ ਸੀ। ਪੰਜਾਬ ਦੇ ਰਾਜਪਾਲ ਨੁੰ ਜਦ ਇਸ ਕੇਸ ਦਾ ਪਤਾ ਲੱਗਿਆ ਤਦ ਉਹਨਾਂ ਜੇਲ ਅਧਿਕਾਰੀਆਂ ਨੁੰ ਚਾਰ ਖਤ ਲਿਖੇ  ਜਿੰਹਨਾਂ ਵਿੱਚ  ਕਿਹਾ ਕਿ ਪਿਆਰ ਨਾਲ ਸਮਝਾਕੇ ਸੁਪਰੀਮ ਕੋਰਟ ਕੇਸ ਕਰਵਾਉ

। ਦੂਸਰੇ  ਖਤ ਵਿੱਚ ਲਿਖਿਆ ਕਿ ਰਹਿਮ ਦੀ ਅਪੀਲ ਕਰਵਾਉ। ਇੱਕ ਖਤ ਵਿੱਚ ਧੱਕੇ ਨਾਲ ਇੰਟੈਰੋਗੇਟ ਕਰਕੇ  ਅਪੀਲ ਕਰਵਾਉਣ ਦੀ ਗੱਲ ਲਿਖੀ ਪਰ ਜੇਲ ਅਧਿਕਾਰੀਆਂ ਕਿਹਾ ਸਜਾਏ ਮੌਤ ਤਾਂ  ਹੋ ਹੀ ਚੁੱਕੀ ਹੈ ਹੋਰ ਧੱਕਾ ਕੀ ਕਰੀਏ। ਆਖਿਰ ਜੇਲ ਅਧਿਕਾਰੀਆਂ ਆਪਣੇ ਵੱਲੋਂ ਰਾਜਪਾਲ ਨੂੰ ਅਰਜੀ ਭੇਜੀ  ਕਿ ਇਹ ਮਨੁੱਖ ਦਿਆਲੂ ਸੁਭਾਅ ਦਾ ਰੱਬ ਤੇ ਭਰੋਸਾ ਰੱਖਣ ਵਾਲਾ ਵਿਅੱਕਤੀ ਹੈ ਜੋ ਦੁਨਿਆਵੀ ਅਦਾਲਤਾਂ ਨੂੰ ਨਹੀਂ ਮੰਨਦਾ ।ਇਹ ਜਿੰਦਗੀ ਦੀ ਭੀਖ ਮੰਗਣਾ ਦੁਨਿਆਵੀ ਲੋਕਾਂ ਤੋਂ  ਰੱਬ ਦੀ ਰਜਾ ਦੇ ਉਲਟ ਸਮਝਦਾ ਹੈ।      
                                                                          ਆਖਰ ਵਿੱਚ ਰਾਜਪਾਲ ਪੰਜਾਬ ਨੇ ਆਪਣੀ ਮਰਜੀ ਨਾਲ 2-3-1970 ਨੂੰ ਮੌਤ ਦੀ ਸਜਾ ਉਮਰ ਕੈਦ ਵਿੱਚ ਬਦਲ ਦਿੱਤੀ। ਅਜਾਦ ਭਾਰਤ ਵਿੱਚ ਰਾਜਪਾਲ ਦੁਆਰਾ ਬਿਨਾਂ ਕਿਸੇ ਰਹਿਮ ਦੀ ਅਪੀਲ ਦੇ ਮੌਤ ਦੀ ਸਜਾ ਬਦਲਣ ਦਾ ਇੱਕੋ ਇੱਕ ਕੇਸ ਸੀ। ਅੱਜ 45 ਸਾਲ ਦੇ ਇਤਹਾਸ ਨੂੰ ਦੇਖਦਿਆਂ ਜਦ ਪਿਛਾਂਹ ਦੇਖੀਦਾ ਹੈ ਤਦ ਪਤਾ ਚੱਲਦਾ ਹੈ ਕਿ ਸਿਆਸੀ ਲੋਕਾਂ ਦੇ ਇਸਾਰੇ ਤੇ ਝੂਠਾ ਕੇਸ ਤਿਆਰ ਕਰਨ ਵਾਲੇ ਇੰਸਪੈਕਟਰ ਦੀ ਦੋ ਕੁ ਮਹੀਨੇ ਬਾਅਦ ਐਕਸੀਡੈਟ ਵਿੱਚ ਮੌਤ ਹੋ ਗਈ ਸੀ । ਸਿਆਸੀ ਲੋਕਾਂ ਦੁਆਰਾ ਖੜਾ ਕੀਤਾ ਝੂਠੀਆਂ ਦਲੀਲਾਂ ਤਿਆਰ ਕਰਨ ਵਾਲਾ ਵਕੀਲ ਕੇਸ ਦੌਰਾਨ ਅਦਾਲਤ ਵਿੱਚ ਬੇਹੋਸ ਹੋ ਕੇ ਡਿੱਗ ਪਿਆ ਸੀ ਅਤੇ ਕੁਝ ਦਿਨਾਂ ਬਾਅਦ ਮਰ ਗਿਆ । ਤਿੰਨ ਸਾਲਾਂ ਬਾਅਦ ਮੁੱਖ ਮੰਤਰੀ ਦੀ ਭੀ ਜਹਾਜ ਡਿੱਗਣ ਸਮੇਂ ਅੱਗ ਵਿੱਚ ਸੜ ਕੇ ਮੌਤ ਹੋ ਗਈ। ਝੂਠੀਆਂ ਗਵਾਹੀਆਂ ਦੇਣ ਅਤੇ ਦੁਆਉਣ ਵਾਲਾ ਵਿਧਾਨਕਾਰ ਭੀ ਪਛਤਾਉਦਾ ਮਰ ਮੁੱਕ ਗਿਆ। ਨੋਟ ਕਰਨ ਵਾਲੀ ਗੱਲ ਇਹ ਭੀ ਕਿ ਸਿਆਸੀ ਨਫੇ ਨੁਕਸਾਨ ਕਾਰਨ ਝੂਠਾ ਕੇਸ ਤਿਆਰ ਕਰਾਉਣ ਤੋਂ ਬਾਅਦ ਕਦੇ ਚੋਣ ਜਿੱਤ ਭੀ ਨਾਂ ਸਕਿਆ। ਪਰ ਰੱਬੀ ਭੈਅ ਅੰਦਰ ਰਹਿਣ ਵਾਲਾ ਉਹ ਮਹਾਨ ਮਨੁੱਖ ਅੱਜ 90 ਸਾਲ ਦੀ ਉਮਰ ਵਿੱਚ ਚੜਦੀਆਂ ਕਲਾਂ ਵਿੱਚ ਹੈ। ਇਕਾਂਤ ਵਿੱਚ ਰਹਿਣਾ 24ਘੰਟੇ ਬਾਅਦ ਰੋਟੀ ਛਕਣਾਂ  ਹਰ ਸਮਾਂ ਗੁਰਬਾਣੀ ਦਾ ਪਾਠ ਕਰਨਾਂ ਉਸ ਦਾ ਨੇਮ ਹੈ। ਰਿਹਾਅ ਹੋਣ ਤੋਂ ਬਾਅਦ ਘਰ ਜਾਂ ਆਪਣੇ ਪਿੰਡ ਭੀ ਨਹੀਂ ਗਿਆ। ਜਮੀਨ ਉਪਰ ਸੌਣਾਂ  ਬੈਠਣਾਂ ਗਰੀਬ ਦੁਖੀਆਂ ਦਾ ਭਲਾ ਮੰਗਦਿਆਂ ਰਹਿ ਰਹੇ ਇਸ ਮਹਾਨ ਮਨੁੱਖ ਅੱਗੇ ਜਾਦਿਆਂ ਹੀ ਸਿਰ ਆਪਣੇ ਆਪ ਝੁਕ ਜਾਂਦਾ ਹੈ। ਗੁਰੂ ਗਰੰਥ ਜਾਂ ਬਾਬੇ ਨਾਨਕ ਜਾਂ ਰੱਬੀ ਵਿਸਵਾਸ ਸਹਾਰੇ ਕੋਈ ਇਉਂ ਭੀ ਕਰ ਸਕਦਾ ਹੈ ਦੇਖ ਕੇ ਸੁਣ ਕੇ ਹੈਰਾਨ ਹੀ ਹੋ ਸਕਦੇ ਹਾਂ। ਗੁਰਵਾਕ ਹੈ  ਕਿ `ਜਿਸ ਦਾ ਸਾਹਿਬ ਡਾਢਾ ਹੋਇ ਤਿਸ ਕੋ ਮਾਰ ਨਾਂ ਸਾਕੈ ਕੋਇ॥                             ਗੁਰਚਰਨ  ਪੱਖੋ ਕਲਾਂ   ਜਿਲਾ ਬਰਨਾਲਾ ਫੋਨ 94177 27245                                                                                                                

                                                     

                    Subject: regarding convict Inder Singh son of Gajjan Singh R/O V. Pakho P.S. Dhanaula District Sangrur.

      The convict mentioned in the subject was involved alongwith four other petsoners in case FIR No. 63 of 5. 4. 68  302/148/149 IRC P.S. Bhikhi District Bhatinda . Inder singh son of Gajjan singh was sentenced to death and three others co-accused were  sentenced to life imprisonment whereas the fifth co-accused Labh Singh s/o Saudagar Singh was acquitted by the Sessions Judge , Bhatinda on 19.3.69.

                       The death sentence was confirmed by the Hon'ble High Court of Punjab and Haryana on 24.12.69. Convict Inder Singh was asked to appeal against the judgement and order of the Hon'ble High Court of Punjab and Haryana dated 24.12.69. in the Hon'ble Supreme Court of India but he refused to do so.

                        later on the Governor of Punjab asked to get the mercy petition submitted from the said convict for consideration of the case but he refused to do so although it was impressed to the prisoner that it will be in his own interest to file the mercy petition but prisoner in question does not respond to any such suggestion . He did not even appealed his thumb impression on the letter conveying the Goverenment desire to impress upon him to file a mercy petition. The death sentences was commuted to the life imprisonment by the Hon'ble Governor of Punjab on 2.3.1970.



                      The cse of this prisoner is of solitary nture. The prisoner had nor appointed any counsel for the defence of his case in the Sessions Court neither in the Hon'ble High Court . He was not even intended to defend his case although he was sentenced to death the extreme punishment . This prisoner is of very gentle nature and having high character and God believing man. According to his version he had not committed the offense and had been falsely involved in the case, so defending and filing appeals regarding his case in the man made courts will be futile.

                     In the circumstnces mentioned above the case of the prisoner Inder Singh s/o Gajjan Singh may very kindly be considered sympathetically and he may be set at liberty forthwith.

ਪੰਜਾਬੀ ਅਨੁਵਾਦ                                      ਰਾਜਪਾਲ ਦੁਆਰਾ ਰਾਸਟਰਪਤੀ ਨੂੰ ਭੇਜੀ ਗਈ ਚਿੱਠੀ ਦੀ ਇੱਕ ਕਾਪੀ ਜੋ ਪਰੀਵਾਰ ਨੂੰ ਵੀ ਭੇਜੀ ਗਈ ਸੀ
                                  ਇੰਦਰ ਸਿੰਘ ਪੁੱਤਰ ਗੱਜਨ ਸਿੰਘ ਰਿਹਾਇਸ ਪੱਖੋ ਪੁਲੀਸ ਸਟੇਸਨ ਧਨੌਲਾ ਜਿਲਾ ਸੰਗਰੂਰ
ਉਪਰੋਕਤ ਵਰਣਿਤ ਵਿਅਕਤੀ ਚਾਰ ਹੋਰਾਂ ਕੈਦੀਆਂ  ਨਾਲ ਕੇਸ ਐਫ ਆਈ ਆਰ ਨੰਬਰ 5.4.1968---302/148/149/ ਆਈ ਆਰ ਸੀ ਥਾਣਾਂ ਭੀਖੀ ਜਿਲਾ ਬਠਿੰਡਾਂ ਵਿੱਚ ਸਾਮਲ ਹੈ। ਸੈਸਨ ਜੱਜ ਬਠਿੰਡਾਂ ਵੱਲੋਂ 19-3-69 ਨੂੰ ਇੰਦਰ ਸਿੰਘ ਪੁੱਤਰ ਗੱਜਨ ਸਿੰਘ ਨੂੰ ਸਜਾਇ ਮੌਤ ਦਿੱਤੀ ਗਈ ਅਤੇ ਤਿੰਨ ਵਿਅਕਤੀਆਂ ਨੂੰ ਸਹਾਇਕ ਦੋਸੀ ਮੰਨਦਿਆਂ ਉਮਰ ਕੈਦ ਅਤੇ ਲਾਭ ਸਿੰਘ ਪੁੱਤਰ ਸੁਦਾਗਰ ਸਿੰਘ ਨੂੰ ਬਰੀ ਕੀਤਾ ਗਿਆ।
24-12-69 ਨੂੰ ਸਜਾਇ ਮੌਤ ਦੀ ਸਜਾ ਪੰਜਾਬ ਅਤੇ ਹਰਿਆਣਾਂ ਹਾਈ ਕੋਰਟ ਵੱਲੋਂ ਬਹਾਲ ਰੱਖੀ ਗਈ ਹੈ। ਦੋਸੀ ਇੰਦਰ ਸਿੰਘ ਪੁੱਤਰ ਗੱਜਨ ਸਿੰਘ ਨੂੰ 24-12-69 ਦੇ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਅਪੀਲ ਕੀਤੀ ਗਈ ਸੀ ਪਰੰਤੂ ਉਸ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ।
ਇਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਦੁਆਰਾ ਇਸ ਕੇਸ ਤੇ ਵਿਚਾਰ ਕਰਨ ਲਈ ਸਜਾਯਾਫਤਾ  ਰਾਸਟਰਪਤੀ ਨੂੰ ਰਹਿਮ ਦੀ ਅਪੀਲ ਦਾਖਲ ਕਰਨ ਲਈ ਪੁੱਛਿਆ ਗਿਆ ਪਰੰਤੂ ਉਸ ਨੇ ਇਹ ਵੀ ਕਰਨ ਤੋਂ ਇਨਕਾਰ ਕਰ ਦਿੱਤਾ ।ਭਾਵੇਂ ਕਿ ਉਸ ਕੈਦੀ ਨੂੰ ਸਮਝਾਇਆ ਗਿਆ ਕਿ ਇਹ ਰਹਿਮ ਦੀ ਅਰਜੀ ਉਸਦੇ ਫਾਇਦੇ ਲਈ ਹੈ ਪਰੰਤੂ ਇਸ ਸਵਾਲ ਅਤੇ ਇਸ ਤਰਾਂ ਦੇ ਸੁਝਾਵਾਂ ਤੇ  ਵੀ ਉਸਨੇ ਕੋਈ ਉੱਤਰ ਨਹੀਂ ਦਿੱਤਾ।
ਉਸਨੇ ਸਰਕਾਰ ਦੁਆਰਾ ਭੇਜੀ ਜਾਣ ਵਾਲੀ ਰਹਿਮ ਦੀ ਅਪੀਲ ਤੇ ਵੀ ਸੁਝਾਉ ਦੇਣ ਦੇ ਬਾਵਜੂਦ ਵੀ ਇਸ ਚਿੱਠੀ ਤੇ ਅੰਗੂਠਾ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
                ਪੰਜਾਬ ਦੇ ਰਾਜਪਾਲ ਨੇ 2-3-1970 ਨੂੰ ਨੂੰ ਇਹ ਸਜਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਹੈ ਕਿਉਂਕਿ ਦੋਸੀ ਸਾਊ ਸੁਭਾਉ ਦਾ ਵਿਅਕਤੀ ਹੈ ਅਤੇ ਇਸ ਨੇ ਸੈਸਨ ਕੋਰਟ ਅਤੇ ਹਾਈ ਕੋਰਟ ਵਿੱਚ ਆਪਣੇ ਬਚਾਉ ਲਈ ਕੋਈ ਵੀ ਵਕੀਲ ਨਹੀਂ ਖੜਾ ਕੀਤਾ ਸੀ। ਸਭ ਤੋਂ ਵੱਡੀ ਸਜਾ ਸਜਾਇ ਮੌਤ ਦੇਣ ਤੋਂ ਬਾਅਦ ਵੀ ਉਸਨੇ ਆਪਣੇ ਬਚਾਉ ਲਈ ਕੁੱਝ ਨਹੀਂ ਕੀਤਾ।ਇਹ ਕੈਦੀ ਬਹੁਤ ਹੀ ਦਿਆਲੂ ਸੁਭਾਅੁ ਦਾ ਅਤੇ ਬਹੁਤ ਹੀ ਉੱਚੇ ਆਚਰਣ ਵਾਲਾ ਵਿਅਕਤੀ ਹੈ ਜੋ ਰੱਬ ਵਿੱਚ ਵਿਸਵਾਸ ਰੱਖਦਾ ਹੈ। ਦੋਸੀ ਅਨੁਸਾਰ ਉਹ ਇਸ ਕਤਲ ਵਿੱਚ ਸਾਮਲ ਨਹੀਂ ਸੀ ਅਤੇ ਉਸਨੂੰ ਝੂਠਾ ਫਸਾਇਆ ਗਿਆ ਸੀ । ਸੋ ਬਚਾਉ ਲਈ ਮਨੁੱਖਾਂ ਦੁਆਰਾ ਬਣਾਈਆਂ ਅਦਾਲਤਾਂ ਵਿੱਚ ਬੇਨਤੀਆਂ ਕਰਨੀਆਂ ਫਜੂਲ ਸਮਝਦਾ ਹੈ।
        ਉਪਰੋਕਤ ਕਾਰਨਾਂ ਕਰਕੇ ਸਜਾਯਾਫਤਾ ਇੰਦਰ ਸਿੰਘ ਪੁੱਤਰ ਗੱਜਨ ਸਿੰਘ  ਦਾ ਕੇਸਨਰਮੀ ਅਤੇ ਹਮਦਰਦੀ ਨਾਲ ਵਿਚਾਰਿਆ ਗਿਆ ਹੈ ਅਤੇ ਇਸਨੂੰ ਮਾਫ ਕਰ ਦੇਣ ਲਈ ਅੱਗੇ ਭੇਜਿਆ ਗਿਆ ਹੈ।
                                                                             ਰਾਜਪਾਲ ਪੰਜਾਬ ਕਾਪਸੇ
                                

Saturday, 2 September 2017

ਸਮਾਜਿਕ ਰਿਸਤਿਆਂ ਦਾ ਕੱਚ ਵਰਗਾ ਸੱਚ

                                ਸਮਾਜਿਕ ਰਿਸਤਿਆਂ ਦਾ ਕੱਚ ਵਰਗਾ ਸੱਚ
       ਬੱਚਿਆਂ ਵਰਗੇ ਲੋਕਾਂ ਨੂੰ ਜਦ ਦੁਨੀਆਂ ਦੇ ਸਮਾਜਿਕ ਰਿਸਤਿਆਂ ਨੂੰ ਅਤੇ ਖੂਨੀ ਰਿਸਤਿਆਂ ਦੀ ਬੇਲੋੜੀ ਸਰਾਹਨਾਂ ਕਰਦਿਆਂ ਦੇਖੀ ਦਾ ਹੈ ਤਦ ਹੀ ਉਹਨਾਂ ਦੀ ਪੇਤਲੀ ਸਮਝ ਤੇ ਤਰਸ ਆ ਹੀ ਜਾਂਦਾ ਹੈ ਪਰ ਮੇਰਾ ਮਹਾਨ ਯੁੱਗ ਪੁਰਸ਼ ਗੁਰੂ ਤੇਗ ਬਹਾਦਰ ਜਦ ਸੱਚ ਲਿਖ ਗਏ ਹਨ ਕਿ .......... ਮਾਤ ਪਿਤਾ ਸੁੱਤ ਬੰਧਪ ਭਾਈ ਸਭੈ ਸੁਆਰਥ ਕੈ ਅਧਿਕਾਈ।.......... ਆਮ ਬੰਦਾ ਤਾਂ ਕਦੇ ਮਾਂ ਵਿੱਚੋਂ ਹੀ ਰੱਬ ਦਾ ਰੂਪ ਦੇਖੀ ਜਾਂਦਾ ਹੈ ਪਰ ਉਹਨਾਂ ਹਜਾਰਾਂ ਮਾਵਾਂ ਦਾ ਕੀ ਕਹੋਗੇ ਜਿਹੜੀਆਂ ਅਣਗਿਣਤ ਬੱਚੇ ਜੰਮਕੇ ਵੀ ਆਸਕਾਂ ਨਾਲ ਫਰਾਰ ਹੋ ਜਾਂਦੀਆਂ ਹਨ। ਸੀਨਾ ਬੋਹਰਾ ਹੱਤਿਆਂ ਕਾਂਡ ਵਿੱਚ ਕਰੋੜਾਂ ਪਤੀ ਇੰਦਰਾਨੀ ਮੁਖਰਜੀ ਦਾ ਕੀ ਕਹੋਗੇ ਜਿਸਨੇ ਆਪਣੀ ਬੇਟੀ ਸੀਨਾਂ ਦੀ ਹੱਤਿਆਂ ਕਰ ਦਿੱਤੀ ਅਤੇ ਹੁਣ ਜੇਲ ਵਿੱਚ ਹੈ।  ਜਦ ਬਾਪ ਨੂੰ ਅਣਗਿਣਤ ਅਲੰਕਾਰ ਬਖਸੇ ਜਾਂਦੇ ਹਨ ਤਦ ਅਸੀਂ ਉਹ ਬਾਦਸਾਹ ਕਿਉਂ ਭੁੱਲ ਜਾਂਦੇ ਹਾਂ ਜਿੰਹਨਾਂ ਨੇ ਆਪਣੇ ਪੁੱਤਰਾਂ ਦੀ ਹੀ ਹੱਤਿਆਂ ਕਰਵਾਈ ਅਤੇ ਜਾਂ ਕੋਸਿਸ ਕੀਤੀ। ਭਗਤ ਪਰਹਿਲਾਦ ਦੀ ਕਹਤਣੀ ਤਾਂ ਸਭ ਧਰਮ ਗਰੰਥਾਂ ਵਿੱਚ ਲਿਖੀ ਹੈ। ਪੁੱਤਰ ਦੇ ਰਿਸਤੇ ਬਾਰੇ ਵੀ ਅਣਗਿਣਤ ਖੂਬੀਆਂ ਗਿਣਾ ਦਿੱਤੀਆਂ ਜਾਂਦੀਆਂ ਹਨ ਪਰ ਉਹਨਾਂ ਪੁੱਤਰਾਂ ਬਾਰੇ ਕੀ ਕਹੋਗੇ ਜਿੰਹਨਾਂ ਆਪਣੇ ਮਾਂ ਬਾਪ ਹੀ ਮਾਰ ਘੱਤੇ ਹਨ। ਅਨੇਕਾਂ ਰਾਜਿਆਂ ਨੇ ਆਪਣੇ ਬਾਪ ਰਾਜਗੱਦੀਆਂ ਜਾਂ ਹੋਰ ਦੁਨਿਆਵੀ ਲੋੜਾਂ ਲਈ ਮਾਰ ਘੱਤੇ ਹਨ ਜਾਂ ਜੇਲੀਂ ਭੇਜ ਦਿੱਤੇ ਸਨ। ਔਰੰਗਜੇਬ ਨੇ ਤਾਂ ਆਪਣੀ ਧੀ ਆਂਪਣੇ ਬਾਪ ਆਪਣੇ ਭਾਈਆਂ ਨਾਲ ਕੀ ਕੀ ਸਲੂਕ ਕੀਤਾ ਸੀ।
                                     ਅੱਜ ਵੀ ਅਨੇਕਾਂ ਪੁੱਤਰ ਆਪਣੇ ਬਾਪ ਮਾਪਿਆਂ ਦਾ ਕਤਲ ਕਰਦੇ ਹਨ। ਪਿਆਰ ਸਤਿਕਾਰ ਦੀਆਂ ਪਾਤਰ ਬਣਾਈਆਂ  ਅਨੇਕਾਂ ਧੀਆਂ ਆਪਣੇ ਮਾਂ ਬਾਪ ਭੈਣ ਭਰਾਵਾਂ ਨੂੰ ਨੀਂਦ ਦੀਆਂ ਜਾਂ ਜਹਿਰ ਦੀਆਂ ਗੋਲੀਆਂ ਦਿੰਦੀਆਂ ਹਨ ਦੀਆਂ ਅਨੇਕ ਕਹਾਣੀਆਂ ਖਬਰਾਂ ਦਾ ਸਿੰਗਾਰ ਬਣਦੀਆਂ ਹਨ । ਹਾਸਾ ਆ ਹੀ ਜਾਂਦਾ ਹੈ ਜਦ ਅਰਧ ਗਿਆਨ ਵਾਲੇ ਆਪਣੀ ਜਿੰਦਗੀ ਦੇ ਵਿੱਚੋਂ ਨਿਕਲੇ ਹਾਲਤਾਂ ਵਾਲੇ ਰਿਸਤੇ ਦੇ ਤਜਰਬਿਆਂ ਨੂੰ ਦੂਜੇ ਉਪਰ ਥੋਪਦੇ ਹਨ ਅਤੇ ਸੱਚ ਤੋਂ ਮੁਨਕਰ ਹੁੰਦੇ ਹਨ। ਕਿਸੇ ਵੀ ਵਿਅਕਤੀ ਦੇ ਇਹ ਰਿਸਤੇ ਪਿਆਰ ਭਰੇ ਅਤੇ ਨਿੱਘੇ ਹੋ ਸਕਦੇ ਹਨ ਪਰ ਇਹ ਜਰੂਰੀ ਨਹੀਂ ਹੁੰਦਾਂ ਕਿ ਹਰ ਇੱਕ ਦੇ ਹੀ ਇਹੋ ਜਿਹੇ ਹੋਣ। ਮਾਂ ਹੁੰਦੀ ਹੈ ਮਾਂ ਉਏ ਦੁਨੀਆਂ ਵਾਲਿਉ ਮਾਂ ਹੈ ਠੰਡੜੀ ਛਾ ਕਹਿਣ ਵਾਲਾ ਗਾਇਕ ਦਾ ਪੁੱਤਰ ਕਿਹੜੇ ਹਾਲਾਂ ਵਿੱਚ ਆਪਣੇ ਬਾਪ ਦੀ ਹੀ ਕਬਰ ਪੁੱਟਣ ਤੁਰ ਪਿਆ ਸੀ ਅਤੇ ਉਸਦੀ ਮਾਂ ਨੇ ਕਿਉਂ ਉਸਨੂੰ ਆਪਣੇ ਬਾਪ ਦੀ ਕਬਰ ਪੁੱਟ ਦੇਣ ਲਈ ਕਹਿ ਦਿੱਤਾ ਸੀ । ਅਸਲ ਵਿੱਚ ਰਿਸਤੇ ਹਾਲਾਤਾਂ ਦੇ ਮੁਥਾਜ ਹੁੰਦੇ ਹਨ , ਇਖਲਾਕ ਅਤੇ ਉੱਚੇ ਪਾਕਿ ਪਵਿਤਰ ਆਚਰਣ ਨਾਲ ਹੀ ਚਿਰ ਸਥਾਈ ਹੁੰਦੇ ਹਨ। ਦੁਨਿਆਵੀ ਲੋਭ ਲਾਲਚਾਂ ਵਿੱਚ ਹਰ ਰਿਸਤੇ ਦੀ ਬਲੀ ਚੜ ਹੀ ਜਾਂਦੀ ਹੈ। ਉੱਚੇ ਆਚਰਣ ਵਾਲੇ ਲੋਕ ਔਖੇ ਹਾਲਤਾਂ ਦਾ ਟਾਕਰਾ ਕਰਦੇ ਹਨ ਰਿਸਤਿਆਂ ਦੀ ਪਵਿਤਰਤਾ ਬਣਾਈ ਰੱਖਦੇ ਹਨ। ਦੁਨਿਆਵੀ ਤਾਕਤਾਂ ਦੇ ਮੁਥਾਜ ਗਿਰੇ ਹੋਏ ਆਚਰਣ ਵਾਲੇ ਲੋਕ ਆਪਣੇ ਸਵਾਰਥਾਂ ਲਈ ਹਰ ਰਿਸਤਾ ਵੀ ਖਾ ਜਾਂਦੇ ਹਨ।  ਸੋ ਸਿਆਣਾਂ ਮਨੁੱਖ ਕਦੀ ਵੀ ਗੁਰੂ ਤੇਗ ਬਹਾਦਰ ਵਾਂਗ ਹੀ ਦੁਨੀਆਵੀ ਰਿਸਤਿਆਂ ਬਾਰੇ ਸੋਚਦਾ ਹੈ ਪਰ ਦੁਨਿਆਵੀ ਸੁਹਰਤਾਂ ਦੇ ਭੁੱਖੇ ਲੋਕ ਤਾਂ ਆਪਣੇ ਧੀਆਂ ਪੁੱਤਰਾਂ ਅਤੇ ਦੁਨਿਆਵੀ ਰਿਸਤਿਆਂ ਬਾਰੇ ਊਲ ਜਲੂਲ ਬੋਲਦੇ ਅਤੇ ਗਲਤ ਕੰਮ ਵੀ ਕਰਦੇ ਰਹਿੰਦੇ ਹਨ। ਰਾਜਗੱਦੀਆਂ
loading...
ਤੇ ਬੈਠੇ ਲੋਕ ਵੀ ਆਪਣੇ ਧੀਆਂ ਪੁੱਤਰਾਂ ਲਈ ਦੀਨ ਅਤੇ ਦੁਨੀਆਂ ਦੇ ਹਿੱਤ ਵੀ ਖਾ ਜਾਂਦੇ ਹਨ ਆਪਣਿਆਂ ਲਈ ਜਦ ਕਿ ਇੱਕ ਦਿਨ ਉਹਨਾਂ ਦੇ ਵਾਰਿਸਾਂ ਨੇ ਉਹਨਾਂ ਦੀ ਇੱਜਤ ਮਿੱਟੀ ਘੱਟੇ ਰੋਲ ਦੇਣੀ ਹੁੰਦੀ ਹੈ।
                    ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਅਸੂਲ ਪੰਜ ਪਰਧਾਨੀ ਤੋਂ ਪਾਸੇ ਹਟਦਿਆਂ ਸਿੱਖ ਰਾਜ ਆਪਣੇ ਪੁੱਤਰਾਂ ਨੂੰ ਹੀ ਦੇ ਦਿੱਤਾ ਸੀ ਜਿੰਹਨਾਂ ਦਸ ਸਾਲਾਂ ਵਿੱਚ ਹੀ ਉਹ ਬਰਬਾਦ ਕਰ ਦਿੱਤਾ ਪਰ ਹਰੀ ਸਿੰਘ ਨਲੂਏ ਦਾ ਸੱਚ ਅੱਜ ਵੀ ਗੂੰਜਦਾ ਹੈ ਕਿ ਰਣਜੀਤ ਸਿੰਘ ਤੂੰ ਗਲਤ ਹੈ ਇਹ ਖਾਲਸਾਈ ਰਾਜ ਹੈ ਇਸਦਾ ਵਾਰਸ ਵੀ ਖਾਲਸੇ ਵਿੱਚੋਂ ਕਿਸੇ ਯੋਗ ਖਾਲਸੇ ਦੇ ਹੱਥ ਹੋਣਾਂ ਚਾਹੀਦਾ ਹੈ । ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਵੀ ਸੱਚ ਹੋਇਆ ਜਬ ਇਹ ਗਇਉਂ ਬਿਪਰਨ ਕੀ ਰੀਤ ਮੈ ਨਾਂ ਕਰੂੰ ਇਨ ਕੀ ਪਰਤੀਤ। ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦੇਕੇ ਦੂਸਰਿਆਂ ਦੇ ਹਜਾਰਾਂ ਪੁੱਤਰਾਂ ਨੂੰ ਆਪਣਾਂ ਪੁੱਤਰ ਕਹਿਣਾਂ ਹੀ ਰਿਸਤਿਆਂ ਦਾ ਅਸਲ ਸੱਚ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ  ਕਰ ਕੇ ਦਿਖਾਇਆ ਸੀ। ਦੁਨੀਆਂ ਦਾ ਹਰ ਅਸਲੀ ਫਕੀਰ ਦੁਨੀਆਂ ਦੇ ਪੁੱਤਰਾਂ ਨੂੰ ਹੀ ਆਪਣੇ ਪੁੱਤਰ ਧੀਆਂ ਮੰਨਦਾ ਹੈ ਅਤੇ ਸਭ ਦਾ ਭਲਾ ਲੋਚਦਾ ਹੈ। ਸਭ ਦੇ ਮਾਂ ਬਾਪ ਵੀ ਉਸਦੇ ਹੀ ਮਾਂ ਬਾਪ ਹੁੰਦੇ ਹਨ ਪਰ ਭੁੱਖੇ ਲੋਕਾਂ ਅਤੇ ਬੇਈਮਾਨ ਰਾਜਨੀਤਕਾਂ ਦੇ  ਧੀ ਪੁੱਤ ਸਿਰਫ ਆਪਣੇ ਜੰਮੇ ਹੋਏ ਜਾਂ ਕੋਈ ਇਸ ਤਰਾਂ ਦੇ ਗਲਤ ਆਚਰਣ ਵਿੱਚੋਂ ਪੈਦਾ ਹੋਏ ਹੀ ਆਪਣੇ ਹੁੰਦੇ ਹਨ ਜਿੰਹਨਾਂ ਲਈ ਉਹ ਦੂਸਰਿਆਂ ਦੇ ਹਿੱਤ ਖਾਕੇ ਉਹਨਾਂ ਆਪਣੇ ਨਕਲੀ ਅਸਲੀ ਧੀਆਂ ਪੁੱਤਰਾਂ ਨੂੰ ਪਾਪ ਖਵਾਉਂਦਾਂ ਰਹਿੰਦਾਂ ਹੈ ਜੋ ਇੱਕ ਦਿਨ ਉਸਦੀ ਮਾੜੀ ਮੋਟੀ ਜੇ ਕੋਈ ਇੱਜਤ ਹੁੰਦੀ ਹੈ ਉਹ ਵੀ ਖਾ ਜਾਂਦੇ ਹਨ। ਜਿਹੜਾ ਮਨੁੱਖ ਸਮਾਜਿਕ ਅਤੇ ਦੁਨਿਆਵੀ ਰਿਸਤਿਆਂ ਦੀ ਥਾਂ ਪਿਆਰ ਅਤੇ ਦੋਸਤੀ ਦਾ ਰਿਸਤਾ ਹੀ ਹਰ ਰਿਸਤੇ ਵਿੱਚ ਸਾਮਲ ਕਰ ਲੈਂਦਾਂ ਹੈ ਉਸਦਾ ਹਰ ਦੁਨਿਆਵੀ ਰਿਸਤਾ ਚਿਰ ਸਥਾਈ ਹੋ ਜਾਂਦਾ ਹੈ ਪਰ ਦੋਸਤੀ ਪਿਆਰ ਤੋਂ ਕੋਰਾ ਸੁਆਰਥਾਂ ਵਿੱਚ ਵਿਚਰਦਾ ਹਰ ਰਿਸਤਾ ਰੇਤ ਦੀ ਕੰਧ ਵਰਗਾ ਹੁੰਦਾਂ ਹੈ ਜੋ ਕਦੀ ਵੀ ਤਬਾਹ ਹੋ ਸਕਦਾ ਹੈ। ਦੁਨਿਆਵੀ ਅਤੇ ਸਮਾਜਿਕ ਰਿਸਤਿਆਂ ਦੀ ਪਿਆਰ ਤੋਂ ਬਿਨਾਂ ਕੋਈ ਉਮਰ ਅਤੇ ਹੋਂਦ ਨਹੀਂ ਹੁੰਦੀ। ਹਾਂ ਇਹ ਰਿਸਤੇ ਸਦਾ ਹੀ ਜਿਉਂਦੇ ਹਨ ਜਿੰਹਨਾਂ ਵਿੱਚ ਦੋਸਤੀ ਦਾ ਰਿਸਤਾ ਦੁਸਮਣੀ ਦਾ ਰਿਸਤਾ, ਸਰਧਾ ਦਾ ਰਿਸਤਾ , ਨਫਰਤ ਦਾ ਰਿਸਤਾ । ਹਰ ਦੁਨਿਆਵੀ ਅਤੇ ਸਮਾਜਿਕ ਰਿਸਤੇ ਦੀ ਉਮਰ ਦੋਸਤੀ, ਦੁਸਮਣੀ, ਪਿਆਰ, ਨਫਰਤ, ਸਰਧਾ ਦੀ ਮਾਤਰਾ ਵਧਣ ਘਟਣ ਨਾਲ ਹੀ ਨਿਸਚਿਤ ਹੁੰਦੀ ਹੈ।
      ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
                                 

Tuesday, 14 March 2017

ਔਰੰਗਜ਼ੇਬ ਬਾਰੇ ਗਿਆਨ ਗਾਥਾ


10803cd _aurangzeb_cover
Add caption
ਭਾਰਤ ਦੇ ਮੁਗ਼ਲ ਬਾਦਸ਼ਾਹਾਂ ਵਿੱਚੋਂ ਬਾਬੁਰ ਤੇ ਔਰੰਗਜ਼ੇਬ ਨੂੰ ਸਭ ਤੋਂ ਵੱਧ ਤੁਅੱਸਬੀ ਮੰਨਿਆ ਜਾਂਦਾ ਹੈ। ਸਾਡੀਆਂ ਪਾਠ ਪੁਸਤਕਾਂ ਇਨ੍ਹਾਂ ਦੋਵਾਂ ਨੂੰ ਜ਼ਾਲਮ ਤੇ ਅੱਤਿਆਚਾਰੀ ਦੱਸਦੀਆਂ ਹਨ। ਦੋਵਾਂ ਵੱਲੋਂ ਭਾਰਤੀ ਪਰਜਾ ਉੱਤੇ ਢਾਹੇ ਜ਼ੁਲਮਾਂ ਦੀਆਂ ਕਹਾਣੀਆਂ ਸਾਡੀ ਲੋਕ-ਧਾਰਾ ਦਾ ਅੰਗ ਵੀ ਬਣੀਆਂ ਹੋਈਆਂ ਹਨ। ਸੋਸ਼ਲ ਮੀਡੀਆ ’ਤੇ ਇੱਕ ਖ਼ਾਸ ਮਜ਼ਹਬੀ ਫਿਰਕੇ ਨੂੰ ਵਹਿਸ਼ੀ ਦੱਸਣ ਤੇ ਨਿੰਦਣ ਲਈ ਉਸ ਦੇ ਮੈਂਬਰਾਂ ਨੂੰ ਬਾਬੁਰ ਤੇ ਔਰੰਗਜ਼ੇਬ ਦੇ ਵਾਰਿਸ ਦੱਸਿਆ ਜਾਂਦਾ ਹੈ। ਬਾਬੁਰ ਨੂੰ ਤਾਂ ਫਿਰ ਵੀ ਕੁਝ ਹੱਦ ਤਕ ਬਖ਼ਸ਼ ਦਿੱਤਾ ਜਾਂਦਾ ਹੈ, ਪਰ ਔਰੰਗਜ਼ੇਬ ਆਲਮਗੀਰ (1618-1707 ਈ.) ਨੂੰ ਤਾਂ ਹਿੰਦੂਆਂ ਨੂੰ ਨਫ਼ਰਤ ਕਰਨ ਵਾਲਾ, ਹੱਤਿਆਰਾ ਅਤੇ ਕੱਟੜ ਇਸਲਾਮਪ੍ਰਸਤ ਦੱਸ ਕੇ ਭਾਰਤੀ ਇਤਿਹਾਸ ਦੇ ਖਲਨਾਇਕਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਅਜਿਹੇ ਪ੍ਰਭਾਵ ਇੰਨੇ ਪੱਕੇ ਹੋ ਚੁੱਕੇ ਹਨ ਕਿ ਪੰਡਿਤ ਜਵਾਹਰਲਾਲ ਨਹਿਰੂ ਵੀ ਔਰੰਗਜ਼ੇਬ ਦੀ ਸ਼ਖ਼ਸੀਅਤ ਨੂੰ ਸਹੀ ਪਰਿਪੇਖ ਤੋਂ ਸਮਝਣ ਤੇ ਪੇਸ਼ ਕਰਨ ਵਿੱਚ ਨਾਕਾਮ ਰਹੇ। ਇਸ ਸਥਿਤੀ ਦਾ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਨਾ ਤਾਂ ਭਾਰਤੀ ਇਤਿਹਾਸਕਾਰ ਅਤੇ ਨਾ ਹੀ ਬਰਤਾਨਵੀ ਤੇ ਹੋਰ ਵਿਦੇਸ਼ੀ ਇਤਿਹਾਸਕਾਰਾਂ ਨੇ ਭਾਰਤ ਦੇ ਇਸ ਛੇਵੇਂ ਬਾਦਸ਼ਾਹ ਦੀ ਸ਼ਖ਼ਸੀਅਤ ਦੇ ਚੰਗੇਰੇ ਪੱਖਾਂ ਨੂੰ ਲੱਭਣ ਤੇ ਉਭਾਰਨ ਦਾ ਸੰਜੀਦਾ ਯਤਨ ਕੀਤਾ। ਜਿਹੜੇ ਕੁਝ ਯਤਨ ਹੋਏ, ਉਹ ਵੀ ਥੋੜ੍ਹਾ-ਬਹੁਤ ਸੰਤੁਲਨ ਬਿਠਾਉਣ ਦੇ ਇਰਾਦੇ ਨਾਲ ਹੋਏ, ਇਸ ਯਕੀਨ ਨਾਲ ਨਹੀਂ ਕਿ ਬਦੀ ਦੇ ਪੁਤਲਿਆਂ ਅੰਦਰ ਵੀ ਨੇਕੀ ਦੇ ਕਣ ਮੌਜੂਦ ਹੁੰਦੇ ਹਨ।
ਭਾਰਤ ਤਾਂ ਕੀ, ਪਾਕਿਸਤਾਨ ਵਿੱਚ ਵੀ ਔਰੰਗਜ਼ੇਬ ਨੂੰ ਬਹੁਤ ਚੰਗੀ ਰੌਸ਼ਨੀ ਵਿੱਚ ਨਹੀਂ ਦਰਸਾਇਆ ਜਾਂਦਾ। ਇਤਿਹਾਸਕਾਰ ਤੇ ਉੱਘੇ ਕਲਾ ਸਮੀਖਿਅਕ ਫਕੀਰ ਸੱਯਦ ਐਜਾਜ਼ੂਦੀਨ ਨੇ ਪਿਛਲੇ ਦਿਨੀਂ ‘ਡਾਅਨ’ ਵਿੱਚ ‘ਆਲਮਗੀਰੀ’ ਨਾਮੀਂ ਪੁਸਤਕ ਦੀ ਸਮੀਖਿਆ ਕਰਦਿਆਂ ਲਿਖਿਆ ਕਿ ਪਾਕਿਸਤਾਨੀ ਕੱਟੜਪੰਥੀ, ਔਰੰਗਜ਼ੇਬ ਨੂੰ ਇਸ ਕਰਕੇ ਨਾਇਕ ਮੰਨਦੇ ਹਨ ਕਿ ਉਸ ਨੇ ‘‘ਹਿੰਦੂਆਂ ਉੱਤੇ ਕਹਿਰ ਢਾਹੇ ਅਤੇ ਇਸਲਾਮਪ੍ਰਸਤੀ ਨੂੰ ਸ਼ਾਹੀ ਸੋਚਣੀ ਤੇ ਕਰਮ-ਧਰਮ ਦਾ ਅਹਿਮ ਹਿੱਸਾ ਬਣਾਇਆ।’’ ਦੂਜੇ ਪਾਸੇ, ਅਜਿਹੇ ਪਾਕਿਸਤਾਨੀਆਂ ਦੀ ਵੀ ਕਮੀ ਨਹੀਂ ਜੋ ਉਸ ਨੂੰ ‘‘ਮੁਗ਼ਲ ਰਾਜ ਦੇ ਨਿਘਾਰ ਤੇ ਪਤਨ ਦਾ ਮੋਢੀ ਮੰਨਦੇ ਹਨ ਅਤੇ ਇਹ ਸਮਝਦੇ ਹਨ ਕਿ ਉਸ ਦੀਆਂ ਗ਼ਲਤੀਆਂ ਕਾਰਨ ਹੀ ਅੱਠ ਸੌ ਸਾਲਾਂ ਬਾਅਦ ਭਾਰਤੀ ਉਪ ਮਹਾਂਦੀਪ ਵਿੱਚ ਹਿੰਦੂਆਂ ਦੇ ਪ੍ਰਤਾਪ ਦੀ ਵਾਪਸੀ ਹੋਈ ਅਤੇ ਹਿੰਦੂ ਭਾਈਚਾਰਾ ਮੁਸਲਮਾਨਾਂ ਉੱਤੇ ਹਾਵੀ ਹੋਣ ਲੱਗਿਆ।’’
ਅਮਰੀਕੀ ਵਿਦਵਾਨ ਔਡਰੇ ਟਰੁਸ਼ਕੇ ਦੀ ਕਿਤਾਬ ‘ਔਰੰਗਜ਼ੇਬ : ਦਿ ਮੈਨ ਐਂਡ ਦਿ ਮਿੱਥ’ (ਪੈਂਗੁਇਨ ਰੈਂਡਮ ਹਾਊਸ, 399 ਰੁਪਏ) ਭਾਰਤੀ ਇਤਿਹਾਸ ਦੇ ਇਸ ਅਤਿਅੰਤ ਵਿਵਾਦਿਤ ਕਿਰਦਾਰ ਦੀ ਸ਼ਖ਼ਸੀਅਤ ਨਾਲ ਨਿਆਂ ਕਰਨ ਦਾ ਉਪਰਾਲਾ ਹੈ। ਔਡਰੇ ਨੇ ਨਵੇਂ ਤੇ ਸੰਤੁਲਿਤ ਪਰਿਪੇਖ ਤੋਂ ਔਰੰਗਜ਼ੇਬ ਦੀ ਸ਼ਖ਼ਸੀਅਤ ਤੇ ਕਾਰਗੁਜ਼ਾਰੀ ਦਾ ਅਧਿਐਨ ਕੀਤਾ ਹੈ। ਕਿਤਾਬ ਨਾ ਤਾਂ ਉਸ ਨੂੰ ਵਡਿਆਉਂਦੀ ਹੈ ਅਤੇ ਨਾ ਹੀ ਕੰਸਨੁਮਾ ਦੁਸ਼ਟ ਵਜੋਂ ਪੇਸ਼ ਕਰਦੀ ਹੈ। ਔਡਰੇ ਨੇ ਇੱਕ ਸਾਲ ਪਹਿਲਾਂ ‘ਕਲਚਰ ਆਫ਼ ਐਨਕਾਊਂਟਰਜ਼ : ਸੰਸਕ੍ਰਿਤ ਇਨ ਮੁਗਲ ਕੋਰਟ’ ਨਾਮੀਂ ਕਿਤਾਬ ਰਾਹੀਂ ਮੁਗ਼ਲ ਬਾਦਸ਼ਾਹਾਂ ਵੱਲੋਂ ਸੰਸਕ੍ਰਿਤ ਤੇ ਭਾਰਤੀ ਸੱਭਿਅਤਾ ਦੇ ਹੋਰਨਾਂ ਅੰਗਾਂ ਨੂੰ ਸ਼ਾਹੀ ਸੱਭਿਆਚਾਰ ਦਾ ਹਿੱਸਾ ਬਣਾਉਣ ਅਤੇ ਇਸ ਤਰ੍ਹਾਂ ਦੇ ਤਹਿਜ਼ੀਬੀ ਸੁਮੇਲ ਰਾਹੀਂ ਗੰਗਾ-ਜਮੁਨੀ ਤਹਿਜ਼ੀਬ ਨੂੰ ਮਜ਼ਬੂਤੀ ਬਖ਼ਸ਼ਣ ਦਾ ਵਿਦਵਤਾਪੂਰਨ ਖੁਲਾਸਾ ਕੀਤਾ ਸੀ। ਇਹ ਕਿਤਾਬ ਉਸੇ ਅਧਿਐਨ ਦੀ ਹੀ ਕੜੀ ਹੈ।  ਫ਼ਰਕ ਇਹ ਹੈ ਕਿ ਇਹ ਵੱਧ ਸਲੀਕੇ, ਵੱਧ ਕਰੀਨੇ ਨਾਲ ਲਿਖੀ ਗਈ ਹੈ; ਇਸ ਵਿੱਚ ਉਪਨਿਆਸ ਵਾਲਾ ਰਸ ਮੌਜੂਦ ਹੈ ਅਤੇ 89 ਸਾਲ ਜਿਊਣ ਵਾਲੀ ਸ਼ਾਹੀ ਹਸਤੀ ਦੀ ਪੂਰੀ ਗਾਥਾ ਨੂੰ 155 ਪੰਨਿਆਂ ਅੰਦਰ ਸਮੇਟ ਦਿੱਤਾ ਗਿਆ ਹੈ।
10803cd _audreyਇੱਕ ਗੱਲ ਸਾਫ਼ ਹੈ ਕਿ ਜੇਕਰ ਔਰੰਗਜ਼ੇਬ ਬੇਰਹਿਮ ਸੀ ਤਾਂ ਇਤਿਹਾਸ ਨੇ ਵੀ ਉਸ ਨਾਲ ਬੇਤਰਸੀ ਵਰਤੀ। ਉਸ ਬਾਰੇ ਇਹ ਪ੍ਰਭਾਵ ਬੜ੍ਹਾ ਗੂੜ੍ਹਾ ਹੈ ਕਿ ਉਹ ਬੇਦਰਦ ਹੁਕਮਰਾਨ ਸੀ ਜਿਸ ਨੇ ਆਪਣੇ ਪੜਦਾਦਾ ਅਕਬਰ ਦੀ ਸੁਲ੍ਹਾਕੁਲ ਵਿਰਾਸਤ ਮਲੀਆਮੇਟ ਕਰ ਦਿੱਤੀ, ਆਪਣੇ ਦਾਦਾ ਜਹਾਂਗੀਰ ਦੀ ਇਨਸਾਫ਼ਪਸੰਦੀ ਰੋਲ ਕੇ ਰੱਖ ਦਿੱਤੀ ਅਤੇ ਪਿਤਾ ਸ਼ਾਹਜਹਾਂ ਦੇ ਕਲਾ-ਪ੍ਰੇਮ ਨਾਲ ਲਗਾਤਾਰ ਅਨਿਆਂ ਕੀਤਾ। ਉਸ ਨੇ ਬੇਕਿਰਕੀ ਨਾਲ ਹਿੰਦੂ ਮੰਦਿਰ ਢਾਹੇ ਅਤੇ ਨਾਲ ਹੀ ਹਿੰਦੂਆਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਮੌਤ ਦੇ ਘਾਟ ਉਤਾਰਿਆ।
ਪਰ ਔਡਰੇ ਦੀ ਪੁਸਤਕ ਔਰੰਗਜ਼ੇਬ ਦਾ ਵੱਧ ਸੰਤੁਲਿਤ ਰੂਪ ਪੇਸ਼ ਕਰਦੀ ਹੈ। ਲੇਖਿਕਾ ਨੇ ਸਾਖੀਕਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਇਤਿਹਾਸਕ ਤੱਥਾਂ ਤੇ ਸਬੂਤਾਂ ਨੂੰ ਸਹਿ-ਪਰਿਪੇਖ ਵਿੱਚ ਪੇਸ਼ ਕੀਤਾ ਹੈ। ਉਸ ਨੇ ਔਰੰਗਜ਼ੇਬ ਬਾਰੇ ਝੂਠ-ਸੱਚ ਦਾ ਨਿਤਾਰਾ ਕਰਨ ਦਾ ਸੰਜੀਦਾ ਯਤਨ ਕੀਤਾ ਹੈ। ਉਸ ਨੇ ਔਰੰਗਜ਼ੇਬ ਦੀ ਸ਼ਖ਼ਸੀਅਤ ਵਿਚਲੇ ਨੁਕਸਾਂ ਤੇ ਉਨ੍ਹਾਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਜਿੰਨੇ ਹਿੰਦੂ ਸਰਕਾਰੀ ਅਹਿਲਕਾਰ ਔਰੰਗਜ਼ੇਬ ਨੇ ਨਿਯੁਕਤ ਕੀਤੇ, ਓਨੇ ਕਿਸੇ ਵੀ ਹੋਰ ਮੁਗ਼ਲ ਬਾਦਸ਼ਾਹ ਨੇ ਨਹੀਂ ਕੀਤੇ। ਉਸ ਨੇ ਇੱਕ ਪਾਸੇ ਕਾਸ਼ੀ ਦਾ ਵਿਸ਼ਵਨਾਥ ਮੰਦਿਰ ਤੇ ਮਥੁਰਾ ਦਾ ਕੇਸ਼ਵਦੇਵ ਮੰਦਿਰ ਢਾਹੇ, ਪਰ ਦੂਜੇ ਪਾਸੇ ਦੱਖਣੀ ਭਾਰਤ ਵਿੱਚ ਆਪਣੀ ਮੁਹਿੰਮ ਦੌਰਾਨ ਕਿਸੇ ਵੀ ਮੰਦਿਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਅਕਬਰ ਦੇ ਦਰਬਾਰੀ ਰਾਜਾ ਮਾਨ ਸਿੰਘ ਦਾ ਪੁੱਤਰ ਮਿਰਜ਼ਾ ਰਾਜਾ ਜੈ ਸਿੰਘ ਉਨ੍ਹਾਂ ਜਰਨੈਲਾਂ ਵਿੱਚੋਂ ਸੀ ਜਿਸ ਉੱਤੇ ਔਰੰਗਜ਼ੇਬ ਸਭ ਤੋਂ ਵੱਧ ਯਕੀਨ ਕਰਦਾ ਸੀ। ਮਰਨ ਤੋਂ ਪਹਿਲਾਂ ਔਰੰਗਜ਼ੇਬ ਅੰਦਰ ਇਹ ਅਹਿਸਾਸ ਪ੍ਰਬਲ ਰਿਹਾ ਕਿ ਉਹ ਨਾ ਤਾਂ ਹੁਕਮਰਾਨ ਵਜੋਂ ਕਾਮਯਾਬ ਰਿਹਾ ਅਤੇ ਨਾ ਹੀ ਇਨਸਾਨ ਵਜੋਂ। ਇਸ ਦਾ ਇਕਬਾਲ ਉਸ ਨੇ ਆਪਣੇ ਪੁੱਤਰ ਕਾਮ ਬਖ਼ਸ਼ ਨੂੰ ਲਿਖੇ ਖ਼ਤਾਂ ਵਿੱਚ ਕੀਤਾ।
ਪੁਸਤਕ ਵਿੱਚ ਔਰੰਗਜ਼ੇਬ ਦੇ ਤਿੰਨ ਪ੍ਰਮੁੱਖ ਹਿੰਦੂ ਅਹਿਲਕਾਰਾਂ – ਰਾਜਾ ਰਘੂਨਾਥ, ਚੰਦਰ ਭਾਨ ਬ੍ਰਾਹਮਣ ਅਤੇ ਭੀਮਸੈਨ ਸਕਸੈਨਾ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਪਰ ਉਨ੍ਹਾਂ ਬਾਰੇ ਜਾਣਕਾਰੀ ਬਹੁਤ ਸੀਮਿਤ ਹੈ। ਜੇਕਰ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਤਾਂ ਪੁਸਤਕ ਵਧੇਰੇ ਤਸੱਲੀਬਖ਼ਸ਼ ਜਾਪਣੀ ਸੀ।

Sunday, 4 December 2016

ਬਾਬੇ ਨਾਨਕ ਦੇ ਅਸਲੀ ਸਿੱਖ


                              ਬਾਬੇ ਨਾਨਕ ਦੇ ਅਸਲੀ ਸਿੱਖ ਪੱਖੋ ਕਲਾਂ ਦੇ ਦੋ ਪੋਲੀਉ ਗ੍ਰਸਤ ਨੌਜਵਾਨ    ਗੁਰਚਰਨ ਸਿੰਘ ਪੱਖੋਕਲਾਂ
              ਅਖਵਾਉਣ ਨੂੰ ਤਾਂ ਭਾਵੇਂ ਅਨੇਕਾਂ ਧਰਮ ਪਰਚਾਰਕ ਦਾਅਵਾ ਕਰਦੇ ਹਨ ਕਿ ਉਹ ਹੀ ਅਸਲੀ ਧਰਮੀ ਹਨ ਅਤੇ ਉਹ ਖੁਦ ਧਰਮੀ ਹੀ ਨਹੀਂ ਬਲਕਿ ਅੱਗੇ ਵੀ ਲੱਖਾਂ ਧਰਮੀ ਲੋਕ ਪੈਦਾ ਕਰਨ ਦੇ ਦਾਅਵੇ ਕਰਦੇ ਹਨ। ਗੁਰੂ ਨਾਨਕ ਨੇਂ ਤਾਂ ਆਪਣਾਂ ਇੱਕੋ ਵਾਰਿਸ਼ ਹੀ ਐਲਾਨਿਆਂ ਸੀ ਗੁਰੂ ਗੋਬਿੰਦ ਸਿੰਘ ਨੇ ਪੰਜ ਮੁਸਕਲ ਨਾਲ ਲੱਭੇ ਸਨ ਪਰ ਵਰਤਮਾਨ ਤਾਂ ਲੱਖਾਂ ਧਰਮੀ ਪੈਦਾ ਕਰਨ ਦੇ ਦਾਅਵੇ ਕਰਦੇ ਹਨ ਜੋ ਗੁਰੂਆਂ ਤੋਂ ਵੀ ਵੱਡੇ ਬਣਦੇ ਹਨ। ਇੰਹਨਾਂ ਦੇ ਕੋਲ ਕਰੋੜਾਂ ਦੇ ਮੁਬਾਈਲ ਕਰੋੜਾਂ ਦੀਆਂ ਗੱਡੀਆਂ ਕਰੋੜਾਂ ਦੇ ਪੈਸਾ ਕਮਾਊ ਅਖੌਤੀ ਧਾਰਮਿਕ ਸਥਾਨ ਜਾਂ ਸੇਵਾ ਕੇਂਦਰ ਹਨ ਪਰ ਕਿਰਤ ਜੋ ਗੁਰੂ ਨਾਨਕ ਦਾ ਪਹਿਲਾ ਉਪਦੇਸ਼ ਹੈ ਦਾ ਉਹਨਾਂ ਕੋਲ ਨਾਮੋ ਨਿਸਾਨ ਨਹੀਂ। ਇਸ ਤਰਾਂ ਹੀ ਮੇਰੇ 11000 ਦੀ ਅਬਾਦੀ ਵਾਲੇ ਪਿੰਡ ਵਿੱਚ ਮੇਰੇ ਸਮੇਤ ਅਣਗਿਣਤ ਚੌਧਰੀ ਮਿਲ ਜਾਣਗੇ ਜੋ ਵੱਖੋ ਵੱਖਰੇ ਖੇਤਰਾਂ ਦੀ ਚੌਧਰ ਅਤੇ ਗਿਆਨ ਵੰਡਣ ਦੇ ਦਾਅਵਿਆਂ ਨਾਲ ਵੀ ਲੈਸ ਹਨ। ਕੀ ਆਪੇ ਐਲਾਨੇ ਸੰਤ , ਚੌਧਰੀ , ਪਰਚਾਰਕ ਅਸਲੀ ਵੀ ਹੁੰਦੇ ਹਨ ਜਾਂ ਨਵੇਂ ਜਮਾਨੇ ਦਾ ਗੋਰਖ ਧੰਦਾਂ ਹੀ ਹੈ ਇਹ ਸਮਝਣਾਂ ਕੋਈ ਔਖਾ ਨਹੀਂ। ਇਸ ਤਰਾਂ ਦੇ ਝੂਠੇ ਜਮਾਨੇ ਦੇ ਝੂਠੇ ਆਗੂਆਂ ਵਾਲੇ ਸਮੇਂ ਵਿੱਚ ਅਣਜਾਣੇ ਗੁਰੂਆਂ ਪੀਰਾਂ ਫਕੀਰਾਂ ਦੇ ਅਣਗਿਣਤ ਵਾਰਸ਼ ਵੀ ਰਹਿੰਦੇ ਹਨ ਜਿੰਹਨਾਂ ਦਾ ਕੋਈ ਨਾਂ ਵੀ ਨਹੀਂ ਜਾਣਦਾ ਹੁੰਦਾਂ। ਇਹ ਹੀ ਉਹ ਅਸਲੀ ਮਹਾਨ ਸਿੱਖ ਜਾਂ ਲੋਕ ਹੁੰਦੇ ਹਨ ਜੋ ਆਪਣੇ ਆਚਰਣ ਨਾਲ ਅਸਲੀ ਸਿੱਖੀ ਅਤੇ ਅਸਲੀ ਧਰਮੀ ਹੋਣ ਦੀ ਗਵਾਹੀ ਪਾਉਂਦੇ ਹਨ। ਆਉ ਇਹੋ ਜਿਹੇ ਹੀ ਬਾਬੇ ਨਾਨਕ ਦੇ ਦੋ ਅਸਲੀ ਵਾਰਿਸ਼ਾਂ ਦੀ ਕਹਾਣੀ ਆਪ ਦੇ ਸਨਮੁੱਖ ਰੱਖਣ ਦੀ ਕੋਸਿਸ ਕਰਦਾ ਹਾਂ।
                        ਖੇਤਾਂ ਵਿੱਚ ਰਹਿਣ ਕਰਕੇ ਮੈਂ ਪਿੰਡ ਦੇ ਵਿੱਚ ਜਾਣ ਸਮੇਂ ਪਿੰਡ ਦੇ ਦੋ ਮੁੱਖ ਚੌਕਾਂ ਵਿੱਚ ਸਾਈਕਲ ਰਿਪੇਅਰ ਦੀ ਦੁਕਾਨ ਸਜਾਈ ਬੈਠੇ ਦੋ ਨੌਜਵਾਨ ਸਿੰਗਾਰਾ ਸਿੰਘ ਅਤੇ ਕੌਰ ਸਿੰਘ ਹਮੇਸਾਂ ਮੇਰੇ ਦਿਲ ਵਿੱਚ ਕੁੱਝ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿਉਂਕਿ ਉਹਨਾਂ ਦੋਨਾਂ ਦੀਆਂ ਦੋਵੇਂ ਦੋਵੇਂ ਲੱਤਾ ਪੋਲੀਉ ਦਾ ਸੌ ਪ੍ਰਤੀਸਤ ਸਿਕਾਰ ਹਨ ਪਰ ਇਸਦੇ ਬਾਵਜੂਦ ਉਹ ਟਰਾਈ ਸਾਈਕਲ ਤੇ ਬੈਠਿਆਂ ਜਾਂ ਉਝ ਹੀ ਬੈਠਿਆਂ ਹੋਇਆਂ ਸਾਈਕਲ ਰਿਪੇਅਰ ਕਰਦੇ ਰਹਿੰਦੇ ਹਨ। ਉਹਨਾਂ ਦੇ ਨਾਲ ਜਦ ਮੈਂ ਗਲਾਂ ਕੀਤੀਆਂ ਤਦ ਦੋਨਾਂ ਵੀਰਾਂ ਦੇ ਵਿੱਚ ਸਵੈਮਾਣ ਦਾ ਸਮੁੰਦਰ ਵਗਦਾ ਦੇਖਿਆ। ਗਲਾਂ ਕਰਦਿਆਂ 48 ਸਾਲਾ ਕੌਰ ਸਿੰਘ ਨੇ ਦੱਸਿਆ ਕਿ ਬਾਈ ਕੋਈ ਲੱਖ ਸੱਦੇ ਆਪਣੇ ਕਿਸੇ ਨਿੱਜੀ ਅਡੰਬਰ ਵਾਲੇ ਅਨੇਕਾਂ ਖਾਣੇ ਖਵਾਉਣ ਵਾਲਿਆਂ ਦੇ ਸੱਦੇ ਤੇ ਮੈਂ ਕਦੀ ਨਹੀਂ ਜਾਂਦਾ ਐਵੇਂ ਕਿਸੇ ਦੇ ਸੁਆਦਲੇ ਖਾਣੇ ਖਾਣ ਦੀ ਬਜਾਇ ਆਪਣੀ ਕਮਾਕੇ ਖਾਈਦੀ ਹੈ। ਇਸ ਤਰਾਂ ਸਿੰਗਾਰਾਂ ਸਿੰਘ ਦੀ ਗਲ ਦਿਲ ਨੂੰ ਧੂਹ ਪਾਉਂਦੀ ਹੈ ਕਿ ਉਸਦਾ ਬਾਪ ਵੀ ਉਸਦੇ ਦੂਸਰੇ ਤੰਦਰੁਸਤ ਭਾਈਆਂ ਦੀ ਥਾਂ ਉਸਦੇ ਨਾਲ ਹੈ ਅਤੇ ਉਹ ਲੋੜ ਪੈਣ ਤੇ ਉਸਦੀ ਮਦਦ ਵੀ ਕਰਦਾ ਹੈ। ਸਿੰਗਾਰਾਂ ਸਿੰਘ ਦਾ ਕਹਿਣਾਂ ਸੀ ਕਿ ਉਹ ਵਿਹਲੇ ਸਮੇਂ ਵਿੱਚ ਕਿਤਾਬਾਂ ਪੜਦਾ ਹੈ ਅਤੇ ਰਵਿੰਦਰਨਾਥ ਟੈਗੋਰ ਦੀ ਕਿਤਾਬ ਮੇਰੇ ਗਲਾਂ ਕਰਨ ਸਮੇਂ ਵੀ ਉਸ ਕੋਲ ਪਈ ਸੀ। ਕੌਰ ਸਿੰਘ ਅਤੇ ਸਿੰਗਾਰਾਂ ਸਿੰਘ ਦੋਨਾਂ ਦੀਆਂ ਬਚਪਨ ਵਿੱਚ ਹੀ ਪੋਲੀਉ ਨਾਲ ਦੋਵੇਂ ਲੱਤਾਂ ਨੇ ਕੰਮ ਕਰਨਾਂ ਛੱਡ ਦਿੱਤਾ ਸੀ । ਗਰੀਬ ਕਿਰਤੀ ਪਰੀਵਾਰਾਂ ਵਿੱਚ ਰਹਿਣ ਵਾਲੇ ਇਹ ਵੀਰਾਂ ਨੇ ਜਿੰਦਗੀ ਵਿੱਚ ਹਰ ਕਰ ਸਕਣ ਵਾਲੀ ਕਿਰਤ ਤੇ ਹੱਥ ਅਜਮਾਇਆ ਹੋਇਆ ਹੈ ਜਿਸ ਵਿੱਚ ਕੌਰ ਸਿੰਘ ਨੇ ਪੰਦਰਾਂ ਸਾਲ ਭੱਠਿਆਂ ਤੇ ਇੱਟਾਂ ਪੱਥਣ ਦਾ ਕੰਮ ਕੀਤਾ ਹੈ ਅਤੇ ਪਿੱਛਲੇ ਪੰਦਰਾਂ ਸਾਲ ਤੋਂ ਸਾਈਕਲ ਰਿਪੇਅਰ ਦੀ ਦੁਕਾਨ ਕਰ ਰਿਹਾ ਹੈ। ਇਸ ਤਰਾਂ ਦੇ ਕੰਮਾਂ ਵਿੱਚ ਜੂਝਦਾ ਸਿੰਗਾਰਾਂ ਸਿੰਘ ਵੀ ਪਿੱਛਲੇ ਲੰਬੇ ਸਮੇਂ ਤੋਂ ਇਹ ਕਿਰਤ ਕਰਦਾ ਹੋਇਆ ਲਕਵੇ ਦੇ ਸਿਕਾਰ ਆਪਣੇ ਬਾਪ ਦੀ ਵੀ ਸੇਵਾ ਕਰਦਾ ਹੋਇਆ ਹੌਸਲੇ ਦੀ ਕੰਧ ਬਣਿਆਂ ਹੋਇਆ ਹੈ। ਇੰਹਨਾਂ ਦੇ ਕੋਲ ਬੈਠਿਆਂ ਹਰ ਚੰਗੇ ਮਨੁੱਖ ਵਿੱਚ ਕਿਰਤ ਕਰਨ ਦਾ ਉਤਸਾਹ ਪੈਦਾ ਹੁੰਦਾਂ ਹੈ ਜੋ ਗੁਰੂ ਨਾਨਕ ਜੀ ਦਾ ਪਹਿਲਾ ਅਸੂਲ ਹੈ ਜਦੋਂ ਕਿ ਕਹਿੰਦੇ ਕਹਾਉਦੇ ਵੱਡੇ ਸਿੱਖ ਪਰਚਾਰਕਾਂ ਕੋਲ ਬੈਠਿਆਂ ਲੁਟੇਰੇ ਬਣਨ ਦਾ ਅਹਿਸਾਸ ਪੈਦਾ ਹੁੰਦਾਂ ਹੈ। ਲੋਕਾਂ ਨੂੰ ਗੁਲਾਮਾਂ ਵਾਂਗ ਪੈਰਾਂ ਵਿੱਚ ਬਿਠਾਉਣ ਵਾਲੇ ਧਾਰਮਿਕ ਰਾਜਨੀਤਕ ਨੇਤਾ ਜਾਂ ਅਖੌਤੀ ਕੀਰਤਨੀਏ ਜੋ ਅਣਗਿਣਤ ਸਿੰਗਾਰਾਂ ਅਤੇ ਸਾਧਨਾਂ ਨਾਲ ਲੈਸ ਹੁੰਦੇ ਹਨ ਦੂਸਰਿਆਂ ਨੂੰ ਉਹਨਾਂ ਦੀ ਤਰਸਯੋਗ ਹਾਲਤ ਦਿਖਾਉਂਦੇ ਰਹਿੰਦੇ ਹਨ ਜਿਸਨੂੰ ਤੋੜਨ ਲਈ ਮਨੁੱਖ ਚੋਰ ਲੁਟੇਰਾ ਧੌਖੇਬਾਜ ਬਣਨ ਦੀ ਸੋਚਦਾ ਹੈ। ਇਹੋ ਜਿਹੇ ਕਿਰਤੀ ਨੌਜਵਾਨਾਂ ਕੋਲ ਬੈਠਿਆਂ ਵਿਹਲੜਾ ਨੂੰ ਵੀ ਸਰਮ ਅਤੇ ਕਿਰਤੀਆਂ ਨੂੰ  ਹਿੰਮਤ ਮਿਲਦੀ ਹੈ ਕਿਰਤ ਕਰਨ ਦੀ। ਕਿਸੇ ਫਲਸਫੇ ਦਾ ਪਰਚਾਰ ਗੱਲਾਂ ਕਥਾ ਕਹਾਣੀਆਂ ਸੁਣਾਕਿ ਹੀ ਨਹੀਂ ਕੁੱਝ ਕਰਕੇ ਦਿਖਾਉਣ ਵਾਲੇ ਹੀ ਕਰ ਸਕਦੇ ਹਨ। ਇਹ ਕਿਰਤੀ ਨੌਜਵਾਨ ਮੇਰੇ ਲਈ ਸਦਾ ਹੀ ਪਰੇਰਣਾਂ ਸਰੋਤ ਹਨ ਅਤੇ ਗੁਰੂ ਨਾਨਕ ਦੇ ਅਸਲੀ ਵਾਰਿਸ਼ ਵੀ । ਇਹਨਾਂ ਅਣਜਾਣੇ ਬਹਾਦਰ ਦਲੇਰ ਸਿਰੜੀ ਵੀਰਾਂ ਤੋਂ  ਮੈਂ ਵੀ ਹਮੇਸਾਂ ਕਿਰਤ ਕਰਨ ਦੀ ਸਵੈਮਾਣ ਦੀ ਸਿੱਖਿਆ ਗ੍ਰਹਿਣ ਕਰਨ ਦੀ ਕੋਸਿਸ ਕਰਦਾ ਹਾਂ।
                       ਜਦ ਕਦੀ ਵੀ ਇਸ ਤਰਾਂ ਦੇ ਮਹਾਨ ਕਿਰਤੀ ਲੋਕਾਂ ਦੀ ਤੁਲਨਾਂ ਵਿਹਲੜ ਲੋਕਾਂ ਨਾਲ ਕਰੀਦੀ ਹੈ ਤਦ ਬਹੁਤ ਸਾਰੇ ਗਿਆਨ ਦੇ ਸੋਮੇ ਵਿਚਾਰ ਪ੍ਰਵਾਹ ਵਿੱਚ ਸਾਮਲ ਹੋ ਜਾਂਦੇ ਹਨ। ਸੱਚੇ ਗਿਆਨਵਾਨ ਲੋਕ ਧਰਮੀ ਹੁੰਦੇ ਹਨ ਅਤੇ ਉਹ ਕਿਰਤ ਦਾ ਔਖਾ ਰਸਤਾ ਫੜਦੇ ਹਨ ਜਦੋਂਕਿ ਝੂਟੇ ਲੋਕ ਗੁਰਬਾਣੀ ਅਨੁਸਾਰ ਪਾਪੀ ਹੁੰਦੇ ਹਨ ਅਤੇ ਅਗਿਆਨੀ ਵੀ ਜੋ ਵਿਹਲੜ ਰਹਿਕੇ ਬਿਨਾਂ ਕਿਰਤ ਦਾ ਰਾਹ ਫੜਕੇ ਸਿਰਫ ਗੱਲਾਂ ਗੀਤਾਂ ਗੱਪਾਂ ਦੀ ਅੰਨੀ ਮੋਟੀ ਕਮਾਈ ਵਾਲਾ ਰਾਹ ਫੜਦੇ ਹਨ। ਕਿਰਤੀ ਮਨੁੱਖ ਸਧਾਰਨ ਭੇਸ਼ ਧਾਰਦਾ ਅਤੇ ਸਾਦੇ ਕੱਪੜੇ ਪਹਿਨਦਾ ਹੈ ਜਦੋਂਕਿ ਭੇਖੀ ਝੂਠਾ ਪਖੰਡੀ ਬੰਦਾਂ ਲੁੱਟ ਦੀ ਕਮਾਈ ਨਾਲ ਮਹਿੰਗੇ ਕੱਪੜੇ ਮਹਿੰਗੇ ਆਧੁਨਿਕ ਸਾਜੋ ਸਮਾਨ ਵਰਤਦਾ ਹੈ। ਸਧਾਰਨ ਕਿਰਤੀ ਧਰਮੀ ਬੰਦਾਂ ਆਮ ਲੋਕਾਂ ਵਿੱਚ ਵਿਚਰਦਾ ਹੈ ਜਦੋਂ ਕਿ ਗੈਰ ਕਿਰਤ ਪਾਪ ਦੀ ਕਮਾਈ ਖਾਣ ਵਾਲੇ ਅਮੀਰਾਂ ਦੀ ਚਾਪਲੂਸੀ ਜਾਂ ਤਾਕਤਵਰ ਰਾਜਨੀਤਕਾਂ ਅਤੇ ਲੋਕਾਂ ਨਾਲ ਵਰਤਣ ਅਤੇ ਸੌਦੇਬਾਜੀਆਂ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਇਸ ਤਰਾਂ ਦੀ ਬਹੁਤ ਸਾਰੀਆਂ ਵਖਰੇਵਿਆਂ ਦੀਆਂ ਗਲਾਂ ਅਖੌਤੀ ਧਾਰਮਿਕਾਂ ਅਤੇ ਕਿਰਤੀ ਲੋਕਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਗਿਆਨਵਾਨ ਧਰਮੀ ਲੋਕ ਹਮੇਸ਼ਾ ਕਿਰਤੀ ਲੋਕਾਂ ਨੂੰ ਅਸਲੀ ਸੰਤ ਪਰਚਾਰਕ ਜਾਂ ਮਨੁੱਖ ਦਾ ਦਰਜਾ ਦੇਣਗੇ ਜਦੋਂ ਕਿ ਅਗਿਆਨੀ  ਗੈਰ ਧਾਰਮਿਕ ਲੋਕ ਸੋਸੇਬਾਜਾਂ ਵਿਹਲੜਾਂ ਦਿਖਾਵਿਆਂ ਵਾਲਿਆਂ ਨੂੰ ਹੀ ਧਰਮੀ ਦਾ ਖਿਤਾਬ ਦੇਣਗੇ। ਫੈਸਲਾ ਹਰ ਮਨੁੱਖ ਆਪਣੀ ਬੁੱਧੀ ਅਨੁਸਾਰ ਹੀ ਕਰਦਾ ਹੈ ਪਰ ਮੇਰੇ ਲਈ ਇਹ ਕਿਰਤੀ ਲੋਕ ਹੀ ਗੁਰੂ ਨਾਨਕ ਦੇ ਵਾਰਸ ਅਤੇ ਗੁਰੂ ਗੋਬਿੰਦ ਸਿੰਘ ਦੇ ਸੂਰਮੇ ਸਿੰਘ ਹਨ। ਕੁਦਰਤ ਇਹੋ ਜਿਹੇ ਕਿਰਤੀ ਲੋਕਾਂ ਦਾ ਸਦਾ ਸਾਥ ਦਿੰਦੀ ਹੈ ਅਤੇ ਕੁਦਰਤ ਦੇ ਵਿੱਚੋਂ ਪੈਦਾ ਹੋਏ ਅਸਲੀ ਮਨੁੱਖ ਇੰਹਨਾਂ ਨੂੰ ਇਜਤ ਅਤੇ ਪਿਆਰ ਵੀ ਬਖਸਦੇ ਹਨ। ਕਬੀਰ ਜੀ ਦੇ ਬੋਲ ਜਹਾਂ ਗਿਆਨ ਤਹਾਂ ਧਰਮ ਜਹਾਂ ਝੂਠ ਤਹਾਂ ਪਾਪ ਅਨੁਸਾਰ ਗਿਆਨਵਾਨ ਬੰਦਾਂ ਧਰਮੀ ਹੁੰਦਾਂ ਹੈ ਅਤੇ ਧਰਮੀ ਸਦਾ ਕਿਰਤ ਕਰਦਾ ਹੈ ਜਦੋਕਿ ਝੂਠਾ ਬੰਦਾਂ ਪਾਪੀ ਹੁੰਦਾ ਹੈ ਅਤੇ ਪਾਪੀ ਬੰਦਾ ਵਿਹਲੜ ਠੱਗੀਆਂ ਝੂਠਾਂ ਦੀ ਕਮਾਈ ਦੇ ਰਾਹ ਪੈ ਜਾਂਦਾ ਹੈ। ਫੇਸਲਾ ਸਾਡੇ ਆਪਣੇ ਉੱਪਰ ਹੈ ਕਿ ਅਸੀ ਕਿਸ ਨੂੰ ਚੰਗਾ ਸਮਝਦੇ ਹਾਂ।    ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Tuesday, 20 September 2016

ਰਾਜਸੱਤਾ ਸਿਆਸਤ ਵਿਚੋਂ ਧਰਮ ਸੱਤਾ ਸੱਚ ਵਿੱਚੋਂ ਪੈਦਾ ਹੁੰਦੀ ਹੈ

                                                     ਮਨੁੱਖੀ ਸੰਸਾਰ ਹਮੇਸਾਂ ਦੋ ਹੁਕਮਾਂ ਦੇ ਅਧੀਨ ਹੀ ਵਿਚਰਦਾ ਹੈ ਪਹਿਲਾ ਰਾਜਸੱਤਾ ਦਾ ਹੁਕਮ ਦੂਸਰਾ ਧਰਮ ਸੱਤਾ ਦਾ ਹੁਕਮ ।ਰਾਜਸੱਤਾ ਦੇ ਮਾਲਕ ਬਣਨ ਲਈ ਹੁਕਮ ਚਲਾਉਣ ਵਾਲੀ ਕੁਰਸੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਸਾਰਾ ਸੰਸਾਰ ਹੀ ਦੌੜ ਲਾ ਰਿਹਾ ਹੈ। ਦੂਸਰੇ ਪਾਸੇ ਧਰਮ ਸੱਤਾ ਵਾਸਤੇ ਸਾਰੀਆਂ ਸੰਸਾਰਕ ਦੌੜਾਂ ਰੋਕਣੀਆਂ ਪੈਂਦੀਆਂ ਹਨ। ਸੰਸਾਰਕ ਦੌੜਾਂ ਉਹੀ ਮਨੁੱਖ ਰੋਕ ਸਕਦਾ ਹੈ ਜਿਸ ਵਿੱਚ ਅਟੱਲ ਕੁਦਰਤ ਦੇ ਪੰਜ ਜਮਦੂਤ ਕਾਮ (ਇਛਾਵਾਂ), ਕਰੋਧ, ਲੋਭ , ਮੋਹ ਅਤੇ ਹੰਕਾਰ ਨੂੰ ਵਸ ਵਿੱਚ ਕਰਨ ਦੀ ਤਾਕਤ ਹੋਵੇ। ਇਸ ਅਵੱਸਥਾ ਵਾਲਾ ਮਨੁਖ ਸੱਚ ਦੇ ਰਾਹ ਤੇ ਹੀ ਤੁਰਦਾ ਹੈ। ਇਹ ਰਾਹ ਈਸਾ ਮਸੀਹ ਨੂੰ ਸੂਲੀ , ਮੁਹੰਮਦ ਸਾਹਿਬ ਨੂੰ ਕਰਬਲਾਂ ਦੀ ਜੰਗ, ਗੁਰੂ ਅਰਜਨ ਦੇਵ ਨੂੰ ਤੱਤੀ ਤਵੀ, ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਕ ਤੱਕ ਲੈ ਜਾਂਦਾ ਹੈ। ਵਰਤਮਾਨ ਸਮਿਆਂ ਵਿੱਚ ਵੀ ਬਹੁਤ ਸਾਰੇ ਮਰਦ ਅਗੰਮੜੇ ਪੈਦਾ ਹੁੰਦੇ ਰਹਿੰਦੇ ਹਨ। ਕਰਤਾਰ ਸਰਾਭੇ, ਸਹੀਦ ਭਗਤ ਸਿੰਘ, ਸੰਤ ਜਰਨੈਲ ਸਿੰਘ ਵਰਗੇ ਲੋਕ ਵਰਤਮਾਨ ਸਮਿਆ ਦੀ ਹੀ ਦੇਣ ਹਨ ਜਿੰਹਨਾਂ ਆਪਣੀਆਂ ਜਾਨਾਂ ਦੀ ਅਹੂਤੀ ਦੇਕੇ ਧਰਮ ਸਤਾ ਦੀ ਹੋਂਦ ਦਿਖ਼ਾਈ ਹੈ। ਸੰਸਾਰ ਦੇ ਦੂਸਰੇ ਹਿੱਸਿਆਂ ਵਿੱਚ ਵੀ ਅਸੰਖ ਲੋਕ ਹਨ ਜੋ ਕੁਰਬਾਨੀਆਂ ਸਹੀਦੀਆਂ ਦੇਕੇ ਆਪੋ ਆਪਣੇ ਮੁਲਕਾਂ ਸੂਬਿਆਂ ਵਿੱਚ ਸੱਚ ਤੇ ਪਹਿਰਾ ਦੇਕੇ ਆਪਣੇ ਨੇੜੇ ਦੇ ਲੋਕਾਂ ਨੂੰ ਧਰਮ ਸੱਤਾ ਦੇ ਦਰਸਨ ਕਰਵਾਉਂਦੇ ਹਨ। ਇਹੋ ਜਿਹੇ ਕੁਰਬਾਨੀ ਦੇ ਪੁੰਜ ਲੋਕ ਹੀ ਧਰਮ ਸੱਤਾ ਦੇ ਪਰਤੀਕ ਹੁੰਦੇ ਹਨ  ਜਿੰਹਨਾਂ ਦੀ ਹੋਂਦ ਲੋਕਾਂ ਦੇ ਦਿਲਾਂ ਵਿੱਚ ਹੁੰਦੀ ਹੈ ਜਦੋਂ ਕਿ ਦੂਸਰੇ ਦਰਜੇ ਤੇ ਰਹਿਣ ਵਾਲੀ ਰਾਜਸੱਤਾ ਲੋਕਾਂ ਦੇ ਸਿਰਾਂ ਤੇ ਹੁਕਮ ਚਲਾਉਣ ਵਾਲੀ ਹੁੰਦੀ ਹੈ। ਰਾਜਸੱਤਾ ਦੀ ਕੁਰਸੀ ਆਪਣੀ ਹੋਂਦ ਬਣਾਈ ਰੱਖਣ ਲਈ ਧਰਮ ਸੱਤਾ ਦੇ ਰਾਹੀ ਲੋਕਾਂ ਦੇ ਸਿਰ ਵੀ ਕਤਲ ਕਰਕੇ ਆਪਣੀ ਲੰਬੀ ਉਮਰ ਲਈ ਕੁਰਸੀ ਦੇ ਪਾਵਿਆਂ ਥੱਲੇ ਚਿਣਨ ਤੋਂ ਗੁਰੇਜ ਨਹੀਂ ਕਰਦੀ। ਹਰ ਸਮੇਂ ਦੀ ਰਾਜਸੱਤਾ ਹੁਕਮ ਮੰਨਵਾਕੇ ਹੀ ਚੱਲਦੀ ਰਹੀ ਹੈ ਅਤੇ ਹੁਕਮ ਨਾਂ ਮੰਨਣ ਵਾਲਿਆਂ ਨੂੰ ਕਤਲ ਕਰਵਾ ਦੇਣਾਂ ਹੀ ਇਸਦੀ ਹੋਂਦ ਦਾ ਜਾਮਨ ਬਣਦਾ ਹੈ।
Add caption
                      ਵਰਤਮਾਨ ਸਮਿਆ ਵਿੱਚ ਆਮ ਲੋਕਾ ਨੂੰ ਰਾਜਸੱਤਾ ਧਰਮ ਸੱਤਾ ਦੀ ਨਕਲੀ ਹੋਂਦ ਦੇ ਘੇਰੇ ਵਿੱਚ ਫਸਾਕੇ ਗੁੰਮਰਾਹ ਕਰ ਰਹੀ ਹੈ। ਅਖੌਤੀ ਵਿਦਿਆਂ ਜੋ ਗਿਆਨ ਵਿਹੂਣੀ ਵਪਾਰਕ ਅਤੇ ਨਿੱਜੀ ਹਿਤਾ ਵਾਲੀ ਹੈ ਰਾਂਹੀ ਵਰਤਮਾਨ ਪੀੜੀ ਦੇ ਦਿਮਾਗ ਧੋਣ  ਲਈ ਵਰਤੀ ਜਾ ਰਹੀ ਹੈ। ਇਹ ਪੀੜੀ ਰਾਜਸੱਤਾ ਦੇ ਗੁਲਾਮ ਅਤੇ ਪੈਦਾਇਸ਼ ਅਖੌਤੀ ਧਾਰਮਿਕ ਸਥਾਨਾਂ, ਧਾਰਮਿਕ ਆਗੂਆਂ ਨੂੰ ਹੀ ਧਰਮ ਦੇ ਪਰਤੀਕ ਮੰਨ ਰਹੀ ਹੈ। ਧਾਰਮਿਕ ਸਥਾਨ ਉਹ ਹੁੰਦਾਂ ਹੈ ਜਿੱਥੇ ਮੌਤ ਦੇ ਡਰ ਤੋਂ ਬਿਨਾਂ ਸੱਚ ਬੋਲਿਆ ਜਾਂਦਾ ਹੋਵੇ। ਧਾਰਮਿਕ ਆਗੂ ਉਹ ਹੁੰਦਾਂ ਹੈ ਜੋ ਸੱਚ ਬੋਲਣ ਲਈ ਸਿਆਸਤ ਦੀ ਸਰਦਲ ਤੇ ਆਪਣਾਂ ਸਿਰ ਕਟਵਾ ਸਕਦਾ ਹੋਵੇ। ਵਰਤਮਾਨ ਸਮੇਂ ਦੇ ਸਿਆਸਤਦਾਨਾਂ ਦੇ ਬਣਾਏ ਧਾਰਮਿਕ ਆਗੂ ਸਿਆਸਤ ਮੂਹਰੇ ਡੰਡੋਤ ਬੰਧਨਾਂ ਕਰਦੇ ਰਹਿੰਦੇ ਹਨ। ਦੁਨੀਆਂ ਦੇ ਹਰ ਧਰਮ ਹਰ ਦੇਸ਼ ਵਿੱਚ ਇਹੋ ਜਿਹੇ ਰਾਜਨੀਤਕਾਂ ਦੇ ਗੁਲਾਮ ਆਗੂਆਂ ਦੀ ਜੋ ਅਸਲ ਵਿੱਚ ਸਿਅਸਤਦਾਨ ਹੀ ਹਨ ਕੋਈ ਥੋੜ ਨਹੀਂ ਹੈ।  ਦੁਨੀਆਂ ਦੇ ਅਸਲੀ ਧਾਰਮਿਕ ਰਹਿਬਰਾਂ ਨੂੰ ਜਿਹੜੇ ਕਦੇ ਵੀ ਮਰਦੇ ਨਹੀਂ ਹੁੰਦੇ ਨੂੰ ਵਰਤਮਾਨ ਸਿਆਸਤ ਨੇ ਧਾਰਮਿਕ ਸਥਾਨ ਅਤੇ ਧਰਮ ਬਣਾਕਿ ਅਤੇ ਉਹਨਾਂ ਦੀ ਸੋਚ ਉਸ ਵਿੱਚ ਜੇਲ ਕਰਕੇ ਮਾਰਨ ਦੀ ਕੋਸਿਸ ਕੀਤੀ ਹੈ। ਦੁਨੀਆਂ ਦੇ ਵੱਡੇ ਅਵਤਾਰੀ ਪੁਰਸਾਂ ਦੇ ਨਾਮ ਤੇ ਹੀ ਧਰਮ ਚਲਾਕਿ ਉਹਨਾਂ ਦੀ ਸੋਚ ਨੂੰ ਆਪਣੇ ਗੁਲਾਮਾਂ ਰਾਂਹੀ ਮਾਰਨ ਦੀ ਪੂਰੀ ਕੋਸਿਸ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਸਿਰੀ ਲੰਕਾ ਦੇ ਗਿਆਨਵਾਨ ਇਬਰਾਹੀਮ ਟੀ ਕਾਵੂਰ ਵਰਗੇ ਬੰਦੇ ਦੇ ਨਾਂ ਤੇ ਵੀ ਤਰਕਸੀਲ ਨਾਂ ਦਾ ਧਾਰਮ ਖੜਾ ਕਰ ਲਿਆ ਗਿਆ ਹੈ ਜਿਸ ਨੂੰ ਸਿਆਸਤ ਦਾਨਾਂ ਦਾ ਗੁਲਾਮ ਅਮੀਰ ਵਰਗ ਤਰਕਾਂ ਦੇ ਸਹਾਰੇ ਚਲਾ ਰਿਹਾ ਹੈ ਅਤੇ ਇੰਹਨਾਂ ਦੀ ਦੁਕਾਨਦਾਰੀ ਵੀ ਵਧੀਆ ਚੱਲ ਰਹੀ ਹੈ। ਅਸਲ ਵਿੱਚ ਸਮੁੱਚੀ ਦੁਨੀਆਂ ਦਾ ਧਰਮ ਇੱਕ ਹੀ ਹੀ ਹੁੰਦਾਂ ਹੈ ਇਨਸਾਨੀਅਤ ਜੋ ਕਿ ਗਿਆਨ ਵਿੱਚੋਂ ਪੈਦਾ ਹੁੰਦਾਂ ਹੈ। ਭਗਤ ਕਬੀਰ ਜੀ ਦਾ ਫੁਰਮਾਨ ਜਹਾਂ ਗਿਆਨ ਤਹਾਂ ਧਰਮ ਇਸਦੀ ਗਵਾਹੀ ਪਾਉਂਦਾਂ ਹੈ। ਭਗਤ ਨਾਮਦੇਵ ਜੀ ਵੀ ਦੁਨੀਆਂ ਦੇ ਦੂਸਰੇ ਅਵਤਾਰੀ ਯੁੱਗ ਪੁਰਸ਼ਾਂ ਵਾਗ ਧਾਰਮਿਕ ਜਨਸਮੂਹਾਂ ਨੂੰ ਅੰਨੇ ਕਾਣੇ ਹੋਣ ਦਾ ਖਿਤਾਬ ਬਖਸਦੇ ਹਨ ਜਦੋਂ ਕਿ ਗਿਆਨਵਾਨ ਮਨੁੱਖ ਨੂੰ ਸਿਆਣਾਂ ਅਤੇ ਧਰਮੀ ਹੋਣ ਦਾ ਖਿਤਾਬ ਬਖਸਦੇ ਹਨ। ਸਿਆਸਤ ਦੀ ਪੈਦਾਵਾਰ ਰਾਜਸੱਤਾ ਗਿਆਨਵਾਨ ਮਨੁੱਖ ਨੂੰ ਹਮੇਸਾਂ ਗੁਲਾਮ ਬਨਾਉਣਾਂ ਲੋਚਦੀ ਹੈ ਅਤੇ ਗੁਲਾਮ ਨਾਂ ਬਨਣ ਤੇ ਕਤਲ ਵੀ ਕਰਦੀ ਹੈ।
                            ਲੋਕਾਂ ਨੂੰ ਇਨਸਾਫ ਦੇ ਨਾ ਬੇਇਨਸਾਫੀਆਂ ਦੇਣ ਵਾਲੀ ਰਾਜਸੱਤਾ ਹਮੇਸ਼ਾਂ ਜਾਲਮ ਰੂਪ ਹੀ ਹੁੰਦੀ ਹੈ। ਦੁਨੀਆਂ ਦੀ ਹਰ ਰਾਜਸੱਤਾ ਨੇ ਆਪਣੀ ਹੋਂਦ ਬਣਾਈ ਰੱਖਣ ਲਈ ਤਾਕਤ ਦਾ ਸਹਾਰਾ ਲਿਆ ਹੈ। ਹਮਲਾਵਰ ਸਿਆਸਤ ਦੀ ਇਹ ਤਾਕਤ ਤੀਰਾਂ , ਤਲਵਾਰਾਂ ਤੋਂ ਬੰਦੂਕ ਦੀ ਨਾਲੀ ਵਿੱਚੋਂ ਨਿਕਲਣ ਤੱਕ ਲੰਬਾਂ ਸਫਰ ਤਹਿ ਕਰ ਚੁੱਕੀ ਹੈ । ਵਰਤਮਾਨ ਸਮਿਆਂ ਵਿੱਚ ਹਵਾਈ ਜਹਾਜਾਂ ਤੋਂ ਮਿਜਾਈਲਾਂ ਤੱਕ ਦੇ ਸਫਰ ਤਹਿ ਕਰ ਚੁੱਕੀ ਹੋਈ ਐਟਮ ਬੰਬਾਂ ਨਾਲ ਸਿੰਗਾਰੀ ਗਈ ਹੈ। ਇਹ ਸਭ ਕੁੱਝ ਕੁੱਝ ਗਿਆਨ ਵਿਹੂਣੇ ਲੋਕਾਂ ਦੀ ਅਨੇਕ ਤਰਾਂ ਦੀ ਹੱਵਸ਼ ਵਿੱਚੋਂ ਪੈਦਾ ਹੋ ਰਹੀ ਹੈ। ਇਹ ਲੋਕ ਆਪਣੀ ਲੁੱਟ  ਦੀ ਕਮਾਈ ਨਾਲ ਲੁੱਟ ਬਰਕਰਾਰ ਰੱਖਣ ਲਈ ਅਤੇ ਹੋਰ ਲੁੱਟ ਕਰਨ ਲਈ ਅਣਗਿਣਤ ਅਮਰੀਕੀ ਉਬਾਮੇ, ਅਫਗਾਨੀ ਉਸਾਮੇ, ਭਾਰਤੀ ਮਨਮੋਹਨ, ਮੋਦੀ ਅਤੇ ਧਾਰਮਿਕ ਅਖੌਤੀ ਆਗੂ ਪੈਦਾ ਕਰਦੇ ਹਨ। ਇੰਹਨਾਂ ਤੋਂ ਬਾਅਦ ਵੀ ਦੂਸਰੀ ਲਾਈਨ ਦੇ ਭਵਿੱਖ ਲਈ ਨਵੇਂ ਜਮੂਰੇ ਵੀ ਸਿੰਗਾਰ ਕੇ ਰੱਖਦੇ ਹਨ ਜਿੰਹਨਾ ਵਿੱਚ ਅਮਰੀਕੀ ਹਿਲੇਰੀਆਂ , ਭਾਰਤੀ ਕੇਜਰੀਵਾਲਾਂ, ਪੰਜਾਬੀ ਭੰਢਾਂ ਦੀ ਕੋਈ ਥੋੜ ਨਹੀ ਹੁੰਦੀ। ਸਿਆਸਤ  ਦੀ ਰਾਜਸੱਤਾ ਕਦੇ ਵੀ ਆਪਣੇ ਭੇਤ ਜਾਹਰ ਨਹੀਂ ਕਰਦੀ ਕਿਉਂਕਿ ਲੋੜ ਅਨੁਸਾਰ ਧਾਰਮਿਕ ਚੋਗੇ  ਵੀ ਪਹਿਨਦੀ ਹੈ ਅਤੇ ਜਾਲਮ ਰੂਪ ਹੋਕੇ ਧਾਰਮਿਕ ਸਥਾਨ ਅਤੇ ਧਾਰਮਿਕ ਲੋਕਾਂ ਨੂੰ ਵੀ ਢਾਹ ਦਿੰਦੀ ਹੈ। ਆਮ ਲੋਕ ਜਦ ਤੱਕ ਇਸ ਨੂੰ ਸਮਝਦੇ ਹਨ ਤਦ ਤੱਕ ਇਹ ਗਿਰਗਿਟ ਰੂਪੀ ਸਿਆਸਤ ਆਪਣੇ ਨਵੇਂ ਰੰਗਾਂ ਵਿੱਚ ਪਹੁੰਚ ਜਾਂਦੀ ਹੈ।
                       ਅਸਲ ਵਿਚ ਆਮ ਲੋਕ ਸੱਚ ਧਰਮ ਦੇ ਰਾਹੀ ਹੁੰਦੇ ਹਨ ਅਤੇ ਚੁੱਪ ਚੁਪੀਤੇ ਹੀ ਰਾਜਸੱਤਾ ਦੀ ਸਰਦਲ ਤੇ ਆਪਣੇ ਖੂਨ ਪਸੀਨੇ ਦੀ ਮਿਹਨਤ ਵਿੱਚੋ ਉਪਜੀ ਕਿਰਤ ਦਾ ਮੁੱਲ ਕੁਰਬਾਨ ਕਰਦੇ ਰਹਿੰਦੇ ਹਨ। ਇਸ ਕਿਰਤ ਦੇ ਪੈਸੇ ਨੂੰ ਸਿਆਸਤਦਾਨਾਂ ਅਤੇ ਉਹਨਾਂ ਦੇ ਟੁੱਕੜਬੋਚ ਖਾਦੇ ਰਹਿੰਦੇ ਹਨ । ਆਮ ਲੋਕ ਆਪਣੇ ਦੁੱਖ ਦਰਦਾਂ ਦੀ ਦਵਾਈ ਨਹੀ ਸਿਰਫ ਦੁਆ ਹੀ ਮੰਗਦੇ ਰਹਿੰਦੇ ਹਨ। ਇਹ ਦੁਆ ਸੱਚ ਧਰਮ ਦੇ ਰਾਹੀਆਂ ਦੀ ਜਿੰਦਗੀ ਨੂੰ ਦੇਖਕੇ ਹੀ ਸਬਰ ਸੰਤੋਖ ਵਾਲੇ ਬਣਨਾਂ ਹੀ ਉਹਨਾਂ ਦੀ ਕਿਸਮਤ ਹੁੰਦਾ ਹੈ। ਦੁੱਖਾਂ ਅਤੇ ਜੁਲਮਾਂ ਦੀ ਇੰਤਹਾਂ ਹੋਣ ਤੇ ਇੰਹਨਾਂ ਆਮ ਲੋਕਾਂ ਦੇ ਹੱਥ ਦੁਆ ਲਈ ਕਦੇ ਗੁਰੂ ਨਾਨਕ ਵੱਲ ,ਕਦੇ ਮੱਕੇ ਮਦੀਨਿਆਂ ਦੀ ਦਰਗਾਹਾਂ ਵਿੱਚ ਮੁਹੰਮਦ ਸਾਹਿਬ ਵੱਲ.ਕਦੇ ਸੂਲੀ ਚੜੇ ਈਸਾ ਮਸੀਹ ਵੱਲ, ਜਾਂ ਕਿਸੇ ਮੰਦਰ ਵੱਲ ਹੀ ਉੱਠ ਜਾਦੇ ਹਨ। ਲੁੱਟ ਦੇ ਉੱਪਰ ਕਾਬਜ ਇੱਕ ਵਰਗ ਨੂੰ ਛੱਡਕੇ ਦੁਨੀਆਂ ਦੀ ਅਬਾਦੀ ਦਾ ਵੱਡਾ ਹਿੱਸਾ ਰਾਜ ਸੱਤਾ ਦੀਆਂ ਕੁਰਸੀਆਂ ਅੱਗੇ ਨਹੀਂ  ਖੁਦਾਈ ਤਾਕਤਾਂ ਜਾਂ ਮਰ ਚੁੱਕੇ ਧਾਰਮਿਕ ਰਹਿਬਰਾਂ ਅੱਗੇ ਹੀ ਦੁਆ ਲਈ ਝੋਲੀ ਅੱਡਦਾ ਹੈ। ਰਾਜਸੱਤਾ ਦੀ ਜਾਲਮ ਕੁਰਸੀ ਨਾਲੋਂ ਧਾਰਮ ਸੱਤਾ ਦੀ ਸੱਚ ਵਿੱਚੋਂ ਪੈਦਾ ਹੋਈ ਕੁਰਸੀ ਆਮ ਲੋਕਾਂ ਲਈ ਅੱਜ ਵੀ ਵੱਡੀ ਅਤੇ ਪੂਜਣ ਯੋਗ ਹੈ। ਜਦ ਤੱਕ ਮਨੁੱਖੀ ਸੰਸਾਰ ਵਿੱਚ ਜਬਰ ਜੁਲਮ ,ਲੁੱਟ ਖਸੁੱਟ ਦਾ ਪਹਿਰਾ ਰਹੇਗਾ, ਤਦ ਤੱਕ ਦੁਨੀਆਂ ਵਿੱਚ ਦੋ ਸੱਤਾਵਾਂ ਰਾਜ ਸੱਤਾ ਤੇ ਧਰਮ ਸੱਤਾ ਜਿਉਂਦੀਆਂ ਰਹਿਣਗੀਆਂ। ਇਹ ਵਕਤ ਦੱਸੇਗਾ ਕਿ ਰਾਜਸੱਤਾ ਦੀ ਤਾਕਤ ਦੁਨੀਆਂ ਨੂੰ ਕਦ ਤਬਾਹ ਕਰੇਗੀ ਜਿਸ ਤੋਂ ਬਾਅਦ ਫਿਰ ਧਰਮ ਸੱਤਾ ਦੀ ਕੁਰਸੀ ਇਕੱਲੀ ਰਹਿ ਜਾਵੇਗੀ। ਹੋ ਸਕਦਾ ਹੈ ਇਹ ਉਸ ਵਕਤ ਆਧੁਨਿਕ ਤਰੱਕੀ ਯਾਫਤਾ ਭੁੱਖਾ,ਲੁਟੇਰਾ, ਜਾਲਮ ਵਰਤਮਾਨ ਮਨੁੱਖ ਨਹੀਂ ਹੋਵੇਗਾ।
 ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245
                         


Friday, 26 February 2016

ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪਰਾਪਤ ਮਾਲਵੇ ਦਾ ਮਸਹੂਰ ਪਿੰਡ ਪੱਖੋ ਕਲਾਂ

ਪੰਜਾਬੀ ਟਿ੍ਰਬਿਊਨ
                                       
                                   ਪੁਰਾਤਨ ਇਤਿਹਾਸ ਦੱਸਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਆਸੀਰਵਾਦ ਨਾਲ ਸਿੱਧੂ ਗੋਤ ਵਾਲਿਆਂ ਦਾ ਮਹਿਰਾਜ ਪਿੰਡ ਵਸਿਆ ਸੀ ਜਿਸ ਬਾਰੇ ਕਿਹਾ ਜਾਦਾਂ  ਹੈ ਕਿ ਇਸ  ਵਿੱਚੋਂ ਲੱਗਭੱਗ 22 ਪਿੰਡ ਅੱਗੇ ਆਬਾਦ ਹੋਏ ਜਿਸਨੂੰ ਬਾਹੀਆ ਕਹਿਕੇ ਵੀ ਯਾਦ ਕੀਤਾ ਜਾਂਦਾ ਹੈ ਇਸ ਬਾਹੀਏ ਦੀ ਲੜੀ ਵਿੱਚੋਂ ਹੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਕਾਲੇ ਦੀ ਬੰਸ ਵਿੱਚੋਂ ਬਾਸੋ ਨਾਂ ਦੇ ਵਿਅਕਤੀ ਨੇ ਪੱਖੋ ਪਿੰਡ ਦੀ ਮੋੜੀ ਗੱਡੀ ਸੀ ਅਤੇ ਉਸਦਾ ਭਰਾ ਸਾਗਰ ਵੀ ਉਸਦੇ ਨਾਲ ਇੱਥੇ ਆਕੇ ਰਹਿਣ ਲੱਗਿਆਂ ਸੀ ਜਿੰਹਨਾਂ ਦੇ ਨਾਂ ਤੇ ਅੱਜ ਵੀ ਦੋ ਅਗਵਾੜਾਂ ਦੇ ਨਾਂ ਮੌਜੂਦ ਹਨ। ਵਰਤਮਾਨ ਸਮੇਂ ਬਰਨਾਲਾ ਮਾਨਸਾ ਸੜਕ ਤੇ ਸਥਿਤ ਇਹ ਪਿੰਡ ਬਰਨਾਲਾ ਤੋਂ 22 ਮਾਨਸਾ ਤੋਂ 28 ਕਿਲੋਮੀਟਰ ਦੂਰ ਹੈ।  ਪਿੰਡ ਪੱਖੋ ਕਲਾਂ ਵਿੱਚੋਂ ਸਹਿਣੇ ਭਦੌੜ ਦੇ ਨਜਦੀਕ ਛੋਟੀ ਪੱਖੋ ਜਾਂ ਪੱਖੋ ਕੇ ਪਿੰਡ ਵੀ ਵਸਿਆ ਹੈ ।  ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਇਹ ਪਿੰਡ ਮਾਲਵੇ ਦਾ ਮਸਹੂਰ ਅਤੇ ਵੱਡਾ ਪਿੰਡ ਹੈ। ਮਾਲਵੇ ਦੇ ਦੌਰੇ ਦੌਰਾਨ ਗੁਰੂ ਤੇਗ ਬਹਾਦਰ ਜੀ ਢਿਲਵਾਂ ਪਿੰਡ ਤੋਂ ਜੋਗਾ ਪਿੰਡ ਨੂੰ ਜਾਂਦਿਆਂ ਪੱਖੋ ਕਲਾਂ ਦੇ ਖੇਤਾਂ ਵਿੱਚ ਇੱਕ ਦਰੱਖਤ ਥੱਲੇ ਠਹਿਰੇ ਸਨ ਜਿੱਥੇ ਅੱਜ ਕਲ ਇੱਕ ਸੁੰਦਰ ਗੁਰਦੁਆਰਾ ਸਾਹਿਬ ਬਣ ਚੁਕਿਆ ਹੈ। ਕੌਰਵ ਪਾਡਵਾਂ ਦੀ ਲੁਕਣ ਸਥੱਲੀ ਪੁਲਾੜੇ ਨਾਂ ਦਾ ਇਤਿਹਾਸਕ ਧਾਰਮਿਕ ਅਸਥਾਨ ਜੋਗਾ ਅਤੇ ਪੱਖੋਕਲਾਂ ਪਿੰਡ ਦੀ ਲੱਗਭੱਗ ਸਾਂਝੀ ਹੱਦ ਤੇ ਹੈ । ਪੱਖਕਲਾਂ ਤੋਂ ਜੋਗਾ ਨੂੰ ਜਾਣ ਸਮੇਂ ਗੁਰੂ ਤੇਗ ਬਹਾਦਰ ਇਸ ਰਸਤੇ ਅਤੇ ਇਸ ਤੀਰਥ ਸਥਾਨ ਰਾਂਹੀ ਲੰਘੇ ਮੰਨੇ ਜਾਂਦੇ ਹਨ।
                        ਅੱਜ ਬਰਨਾਲਾ ਜਿਲੇ ਦਾ ਹਿੱਸਾ ਬਣਿਆ ਇਹ ਪਿੰਡ ਲੱਗ ਭੱਗ 10000 ਦੀ ਆਬਾਦੀ ਨੂੰ ਸੰਭਾਲੀ ਬੈਠਾ ਹੈ ਆਪਣੀ ਬੁੱਕਲ ਵਿੱਚ । ਇਸਦਾ ਰਕਬਾ 7500 ਏਕੜ ਹੈ ਜੋ ਸਾਰੇ ਦਾ ਸਾਰਾ ਟਿੱਬਿਆਂ ਤੋਂ ਇੱਥੋਂ ਦੇ ਮਿਹਨਤੀ ਲੋਕਾਂ ਨੇ ਬਹੁਤ ਹੀ ਉਪਜਾਊ ਭੂਮੀ ਵਿੱਚ ਬਦਲ ਦਿੱਤਾ ਹੈ। ਦੋ ਲੱਖ ਕੁਇੰਟਲ ਜੀਰੀ ਪੈਦਾ ਕਰਨ ਵਾਲਾ ਇਹ ਪਿੰਡ ਡੇਢ ਲੱਖ ਕੁਇੰਟਲ ਕਣਕ ਪੈਦਾ ਕਰਕੇ ਪੰਜਾਬ ਦਾ ਨਾਂ ਉੱਚਾ ਕਰਦਾ ਹੈ । ਇਸ ਤੋਂ ਇਲਾਵਾ ਨਰਮੇ ਅਤੇ ਆਲੂ ਉਤਪਾਦਨ ਵਿੱਚ ਵੀ ਮੋਹਰੀ ਰੋਲ ਅਦਾ ਕਰਦਾ ਹੈ। 40 ਤੋਂ 50 ਕਰੋੜ ਦੇ ਦਰਮਿਆਨ ਸਲਾਨਾ ਖੇਤੀ ਪੈਦਾਵਾਰ ਪੈਦਾ ਕਰਕੇ ਮੰਡੀਕਰਨ ਬੋਰਡ ਦੀ ਆਮਦਨ ਵਿੱਚ ਸਾਢੇ ਤਿੰਨ ਕਰੋੜ ਦੇ ਲੱਗਭੱਗ ਟੈਕਸ ਦਾ ਯੋਗਦਾਨ ਪਾਉਂਦਾ ਹੈ। ਇਸ ਪਿੰਡ ਵਿੱਚ ਸਰਾਬ ਦੇ ਠੇਕੇ ਤੋਂ ਸਰਕਾਰ ਨੂੰ 50 ਲੱਖ ਅੇਕਸਾਈਜ ਟੈਕਸ ਪਰਾਪਤ ਹੁੰਦਾਂ ਹੈ ਜਿਸ ਦੇ ਲਈ ਇੱਕ ਕਰੋੜ ਦੀ ਸਰਾਬ ਵਿਕਦੀ ਹੈ। ਇਸ ਪਿੰਡ ਵਿੱਚ ਦੋ ਬੈਕਾਂ ਇੱਕ ਕੋਆਪਰੇਟਿਵ ਸੋਸਾਇਟੀ ਜਿਸਦੇ 900 ਦੇ ਲੱਗਭੱਗ ਮੈਂਬਰ ਹਨ। ਇਹਨਾਂ ਬੈਕਿੰਗ ਅਦਾਰਿਆਂ ਦਾ ਲੱਗਭੱਗ 100 ਕਰੋੜ ਦਾ ਕਰਜਾ ਪੰਡ ਵਾਸੀਆਂ ਨੂੰ ਦਿੱਤਾ ਹੋਇਆ ਹੈ ਜਿਸ ਉਪਰ ਦਸ ਕਰੋੜ ਦੇ ਕਰੀਬ ਵਿਆਜ ਆਮ ਲੋਕ ਭਰ ਰਹੇ ਹਨ। ਪਿੰਡ ਵਿੱਚ ਪੰਜ ਗੁਰਦੁਵਾਰਾ ਸਾਹਿਬ ਦੋ ਮੰਦਿਰ ਚਾਰ ਡੇਰੇ ਦੋ ਗਊ ਸਾਲਾਵਾਂ ਸੱਤ ਧਰਮ ਸਲਾਵਾਂ ਹਨ। ਸਰਕਾਰ ਵੱਲੋਂ ਇਸ ਪਿੰਡ ਵਿੱਚ ਤਿੰਨ ਪਟਵਾਰੀ ਨਿਯੁੱਕਤ ਕੀਤੇ ਹੋਏ ਹਨ ਜੋ ਇਸਦੇ ਵਿਸਾਲ ਹੋਣ ਦੀ ਗਵਾਹੀ ਹੈ। ਆਧੁਨਿਕਤਾ ਵਾਲੇ ਮਸੀਨੀ ਯੁੱਗ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ  500 ਟਰੈਕਟਰ 700 ਬਿਜਲੀ ਆਧਾਰਤ ਟਿਊਬਵੈਲ 70 ਦੇ ਕਰੀਬ ਕੰਬਾਈਨਾਂ ਨਾਲ ਲੈਸ ਜੈ ਕਿਸਾਨ ਦਾ ਨਾਹਰਾ ਸੱਚ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਤਕਨੀਕੀ ਯੁੱਗ ਲਈ ਆਪਣੇ ਬੱਚਿਆਂ ਨੂੰ ਤਿਆਰ ਬਰ ਤਿਆਰ ਕਰਨ ਲਈ ਇੱਥੇ ਦੋ ਵੱਡੀ ਗਿਣਤੀ ਰੱਖਣ ਵਾਲੇ ਸੀਨੀਅਰ ਸੈਕੰਡਰੀ ਸਕੂਲ ਹਨ ਜਿੰਨਾਂ ਵਿੱਚ 3000 ਬੱਚੇ ਸਿੱਖਿਆ ਲੈ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਫਲਤਾ ਪੂਰਬਕ ਸਾਇੰਸ ਗਰੁੱਪ ਦੀ ਪੜਾਈ ਵੀ ਕਰਵਾਈ ਜਾਂਦੀ ਹੈ ਜਿਸ ਕਾਰਨ ਅਨੇਕਾਂ ਬੱਚੇ ਦੇਸ਼ ਦੇ ਉੱਚ ਅਦਾਰਿਆਂ ਅਤੇ ਕੰਪਨੀਆਂ ਦੇ ਮੈਡੀਕਲ ਅਤੇ ਇੰਜਨੀਅਰ ਖੇਤਰ ਵਿੱਚ ਪਹੁੰਚ ਚੁਕੇ ਹਨ। ਇਹਨਾਂ ਤੋਂ ਬਿਨਾਂ ਚਾਰ ਹੋਰ ਸਕੂਲ ਵੀ ਸਫਲਤਾ ਨਾਲ ਚੱਲ ਰਹੇ ਹਨ। ਇਸ ਪਿੰਡ ਦੇ 250 ਸਾਲ ਪਹਿਲਾਂ ਹੋਏ ਪੂਜਣਯੋਗ  ਇਤਿਹਾਸਕ ਸੰਤ ਪੁਰਸ ਬਾਬਾ ਲੌਗਪੁਰੀ ਜਿੰਹਨਾਂ ਆਪਣੇ ਸੇਵਕ ਦੀ ਆਖੀ ਹੋਈ ਗੱਲ ਦੇ ਕਾਰਨ ਹੀ ਜਿਉਂਦਿਆਂ ਕਬਰ ਲੈ ਲਈ ਸੀ ਦੇ ਡੇਰੇ ਦੀ ਸਰਪ੍ਰਸਤੀ ਵਿੱਚ ਚਲਾਏ ਜਾ ਰਹੇ ਸੀਨੀਅਰ ਸੈਕੰਡਰੀ ਸਕੂਲ ਦਾ ਆਧੁਨਿਕ ਵਿੱਦਿਆ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਇਸ ਸਮੇਂ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਲਾਕੇ ਦੇ ਤਕਰੀਬਨ 1800 ਬੱਚੇ ਇਸ ਇਕੱਲੇ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪਿੰਡ ਦੇ ਲੋਕਾਂ ਦੁਆਰਾ ਚੁਣੀ ਹੋਈ ਪਰਬੰਧਕ ਕਮੇਟੀ ਸੰਤ ਲੌਗਪੁਰੀ ਸਕੂਲ ਟਰੱਸਟ ਦੇ ਨਾਂ ਨਾਲ ਇਸਨੂੰ ਚਲਾ ਰਹੀ ਹੈ।
                ਪਿੰਡ ਦੇ ਲੋਕ ਵਿਕਾਸ ਵਾਦੀ ਸੋਚ ਰੱਖਦੇ ਹਨ ਜਿਸ ਕਾਰਨ ਬਹੁਤ ਸਾਰੇ ਪ੍ਰੀਵਾਰ ਟਰਾਂਸਪੋਰਟ ਦੇ ਧੰਦੇ ਵਿੱਚ ਹੱਥ ਅਜਮਾ ਰਹੇ ਹਨ। ਦੇਸ ਦੀ ਰਾਜਧਾਨੀ ਵਿੱਚ ਕਾਮਯਾਬੀ ਨਾਲ ਇਹ ਧੰਦਾ ਕਰਨ ਵਾਲਾ ਇੱਕ ਪ੍ਰੀਵਾਰ ਦਿੱਲੀ ਵਾਲਿਆਂ ਦੇ ਨਾਂ ਨਾਲ ਮਸਹੂਰ ਹੈ। ਕੁਝ ਪ੍ਰੀਵਾਰ ਟਰੱਕਾਂ ਅਤੇ ਬੱਸਾਂ ਦਾ ਕਾਰੋਬਾਰ ਵੀ ਸਫਲਤਾ ਨਾਲ ਕਰ ਰਹੇ ਹਨ। ਪਿੰਡ ਦੇ ਪਿਛੜੇ ਵਰਗ ਵਿੱਚੋਂ ਕਾਫੀ ਲੋਕ ਮਿਹਨਤੀ ਅਤੇ ਹਿੰਮਤੀ ਸੁਭਾਅ ਕਾਰਨ ਵਪਾਰ ਵਿੱਚ ਹੱਥ ਅਜਮਾ ਕੇ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਰਾਜਨੀਤਕ ਸੂਝ ਬੂਝ ਦੇ ਪੱਖੋਂ ਵੀ ਪਿੰਡ ਦੇ ਲੋਕਾਂ ਵਿੱਚ ਜਾਗਰੂਕਤਾ ਦਾ ਪੱਧਰ ਬਹੁਤ ਹੀ ਉੱਚਾ ਹੈ ਕਿਉਕਿ ਪਿੰਡ ਦੇ ਲੋਕ ਉਹਨਾਂ ਪਾਰਟੀਆਂ ਨੂੰ ਵਧੇਰੇ ਸਹਿਯੋਗ ਦਿੰਦੇ ਹਨ ਜੋ ਦੇਸ ਅਤੇ ਪੰਜਾਬੀ ਕੌਮ ਲਈ ਕੁੱਝ ਚੰਗਾ ਕਰਨ ਦੀ ਗੱਲ ਕਰਦੇ ਹਨ । ਭਾਵਕਤਾ ਵੱਸ ਲਾਲਚੀ ਅਤੇ ਗੁੰਮਰਾਹ ਕੁਨ ਰਾਜਨੀਤਕਾਂ ਤੋਂ ਦੂਰੀ ਹੀ ਬਣਾਈ ਰੱਖਦੇ ਹਨ। ਪਿਡ ਦੇ ਵਿੱਚ ਰਾਜਨੀਤਕ ਖਿੱਚੋਤਾਣ ਅਤੇ ਧੜੇਬਾਜੀ ਵੀ ਬਹੁਤ ਘੱਟ ਹੈ। ਦੇਸ ਦੀ ਗੰਧਲੀ ਸਿਆਸਤ ਭਾਵੇ ਕੋਸਿਸਾਂ ਕਰਦੀ ਹੈ ਪਰ ਇੱਥੋਂ ਦੇ ਲੋਕਾਂ ਦੀ ਮਿਲਵਰਤਨ ਦੀ ਸੋਚ ਰਾਜਨੀਤਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਾਈਚਾਰੇ ਦੀ ਸੋਚ ਤੇ ਪਹਿਰਾ ਦੇਣ। ਪਿੰਡ ਵਿੱਚ ਮੌਜੂਦ ਦੋ ਕਲੱਬ ਯੁਵਕ ਸੇਵਾਵਾਂ ਅਤੇ ਸਹੀਦ ਭਗਤ ਸਿੰਘ ਲੋਕਾਂ ਦੇ ਸਹਿਯੋਗ ਸਦਕਾ ਲੋਕ ਸੇਵਾ ਵਿੱਚ ਚੰਗਾ ਕੰਮ ਕਰ ਰਹੇ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕ ਮਿਲਵਰਤਣ ਨਾਲ ਰਹਿੰਦੇ ਹਨ। ਸਾਰੇ ਹੀ ਆਪੋ ਆਪਣੀ ਸਮੱਰਥਾ ਅਨੁਸਾਰ ਆਪੋ ਆਪਣੇ ਕਾਰੋਬਾਰਾਂ ਵਿੱਚ ਤਰੱਕੀ ਵੱਲ ਕਦਮ ਪੁੱਟਦੇ ਹਨ। ਜਿੱਥੇ ਪਿੰਡ ਦੇ ਕਿਸਾਨਾਂ ਨੇ ਖੇਤੀ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਉੱਥੇ ਰਾਮਗੜੀਏ ਭਾਈਚਾਰੇ ਦੇ ਲੋਕਾਂ ਨੇ ਲੱਗਭੱਗ ਹਰ ਕਿਸਮ ਨਿਰਮਾਣ ਅਤੇ ਮਸੀਨਰੀ ਨਾਲ ਸਬੰਧਤ ਕੰਮਾਂ ਵਿੱਚ ਪੂਰੀ ਮੁਹਾਰਤ ਵਾਲੇ ਕਾਰੀਗਰ ਪੈਦਾ ਕੀਤੇ ਹਨ ਇਲਾਕੇ ਦੇ ਲੋਕ ਇਸ ਪਿੰਡ ਦੇ ਭਵਨ ਨਿਰਮਾਣ ਅਤੇ ਮਸੀਨਰੀ ਦੇ ਮਕੈਨਿਕਾਂ ਨੂੰ ਪਹਿਲ ਦਿੰਦੇ ਹਨ। ਕਿਸੇ ਸਮੇਂ ਰਵਿਦਾਸੀਆ ਭਾਈਚਾਰਾ ਚਮੜੇ ਦੀਆਂ ਵਧੀਆਂ ਜੁੱਤੀਆਂ ਆਂਦਿ ਬਣਾਉਣ ਦੀ ਮੁਹਾਰਤ ਰੱਖਦਾ ਸੀ ਜੋ ਕਿ ਹੁਣ ਮਸੀਨੀ ਯੁੱਗ ਆਉਣ ਕਰਕੇ  ਕਾਰੀਗਰੀ ਅਤੇ ਟੇਲਰਿੰਗ ਆਦਿ ਕਾਰੋਬਾਰਾਂ ਵੱਲ ਪੈ ਗਏ ਹਨ। ਸਖਤ ਮਿਹਨਤ ਅਤੇ ਮਜਦੂਰ ਬਣਕੇ ਚਲਾਇਆ ਜਾਣ ਵਾਲਾ ਤੂੜੀ ਦਾ ਵਪਾਰ ਵੀ ਸਾਰੇ ਵਰਗਾਂ ਦੇ ਲੋਕ ਕਰਨ ਲੱਗੇ ਹਨ ਜਿਸ ਵਿੱਚ ਉੱਚ ਦਰਜੇ ਦੀ ਕਾਮਯਾਬੀ ਹਾਸਲ ਕਰਕੇ ਪਿੰਡ ਦੀ ਆਰਥਿਕਤਾ ਮਜਬੂਤ ਕਰ ਰਹੇ ਹਨ।
                                    ਪਿੰਡ ਦੇ ਦੋ ਸਰਪੰਚਾ ਦਾ ਕੰਮ ਵੀ ਵਿਸੇਸ ਥਾਂ ਰੱਖਦਾ ਹੈ ਜਿੰਨਾਂ ਵਿੱਚ ਖਾੜਕੂਵਾਦ ਦੌਰਾਨ ਸਰਪੰਚ ਕੁਲਵੰਤ ਸਿੰਘ ਵੱਲੋਂ ਦਸ ਸਾਲ ਦੀ ਸੇਵਾ ਦੌਰਾਨ ਵਿਸੇਸ ਤਰੱਕੀ ਕੀਤੀ ਅਤੇ ਉਹਨਾਂ ਦੀ ਅਗਵਾਈ ਸਦਕਾ ਪਿੰਡ ਦੇ ਨੌਜਵਾਨ ਕਾਲੀ ਹਨੇਰੀ ਦੇ ਦੌਰ ਵਿੱਚੋਂ ਸੁਰਖਰੂ ਹੋ ਕੇ ਨਿਕਲੇ ਅਤੇ ਦੂਸਰੇ ਸਰਪੰਚ ਦਰਸਨਪਾਲ ਸਿੰਘ ਦੇ ਦਸ ਸਾਲ ਦੇ ਸਰਪੰਚੀ ਸਮੇਂ ਦੌਰਾਨ ਵੀ ਵਿਸੇਸ ਤਰੱਕੀ ਕੀਤੀ ਜਿਸ ਸਮੇਂ ਦਾਣਾਮੰਡੀ ਅਤੇ ਬਿਜਲੀ ਗਰਿੱਡ ਦਾ ਬਣਨਾਂ ਅਤੇ ਹੋਰ ਅਨੇਕਾਂ ਕੰਮ ਸਲਾਹੁਣ ਯੋਗ ਹਨ। ਇਸ ਪਿੰਡ ਦੇ ਲੋਕਾਂ ਦਾ ਚੇਤਨਾ ਪੱਧਰ ਇਸ ਗੱਲ ਨਾਲ ਉੱਚਾ ਸਿੱਧ ਹੁੰਦਾਂ ਹੈ ਕਿ ਉਹਨਾਂ ਅੱਜ ਤੱਕ ਕਦੇ ਵੀ ਨਸਿਆ ਅਤੇ ਪੈਸੇ ਦੀ ਵਰਤੋਂ ਕਰਕੇ ਚੋਣਾਂ ਜਿੱਤਣ ਦੇ ਚਾਹਵਾਨ ਕਦੇ ਵੀ ਜਿੱਤਣ ਨਹੀਂ ਦਿੱਤੇ ਸਗੋਂ ਅਸਲੀ ਗਰੀਬ ਲੋਕਾਂ ਦੇ ਹਮਦਰਦ ਗਰੀਬ ਬੰਦਿਆਂ ਨੂੰ ਹੀ ਬਿਨਾਂ ਕਿਸੇ ਖਰਚਾ ਕਰਵਾਇਆਂ ਆਪਣਾਂ ਪੰਚਾਇਤੀ ਆਗੂ ਚੁਣਿਆ ਹੈ।
                                    ਪਿੰਡ ਵਿੱਚ ਜਨਮੇ ਪਰ ਬਾਦ ਵਿੱਚ ਬਰਨਾਲਾ ਵਿਖੇ ਵਸ ਚੁੱਕੇ ਰਾਜਨੀਤਕ ਆਗੂ ਸਵਰਗਵਾਸੀ ਬਚਨ ਸਿੰਘ ਪੱਖੋ ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ  ਇਸ ਪਿੰਡ ਨੂੰ ਅਗਵਾਈ ਦਿੰਦੇ ਰਹੇ ਸਨ। ਬਚਨ ਸਿੰਘ ਬਾਰੇ ਖਾਸ ਗੱਲ ਇਹ ਹੈ ਕਿ ਉਹਨਾਂ ਇਹ ਮੰਜਿਲ ਗਰੀਬ ਅਤੇ ਪਛੜੇ ਵਰਗ ਵਿੱਚ ਪੈਦਾ ਹੋਣ ਦੇ ਬਾਵਜੂਦ ਹਾਸਿਲ ਕੀਤੀ। ਇਸ ਪਿੰਡ ਦੇ ਸੰਤ ਇੰਦਰ ਸਿੰਘ ਜਿੰਹਨਾਂ ਨੂੰ ਰਾਜਨੀਤੀ ਦੀ ਘਟੀਆਂ ਖੇਡ ਨੇ ਨਿਰਦੋਸ਼ ਹੋਣ ਦੇ ਬਾਵਜੂਦ ਸਜਾਇ ਮੌਤ ਕਰਵਾ ਦਿੱਤੀ ਸੀ ਕਿਉਂਕਿ ਅਸਲੀ ਕਾਤਲ ਅੱਜ ਵੀ ਉਹ ਕਤਲ ਇਕਬਾਲ ਕਰਦੇ ਹਨ ਅਤੇ ਉਹਨਾਂ ਨੇ ਨਵਾਂ ਇਤਿਹਾਸ ਸਿਰਜਦਿਆਂ ਅਦਾਲਤਾਂ ਅਤੇ ਰਾਸਟਰਪਤੀ ਤੱਕ ਨੂੰ ਰਹਿਮ ਦੀ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਦੇ ਰਾਜਪਾਲ ਨੇ ਬਿਨਾਂ ਕਿਸੇ ਰਹਿਮ ਦੀ ਅਰਜੀ ਦੇ ਪੁਲੀਸ ਵਿਭਾਗ ਦੀ ਰਿਪੋਰਟ ਤੇ ਕਿ ਇਹ ਵਿਅਕਤੀ ਰੱਬੀ ਦਿਆਲੂ ਸੁਭਾਅ ਅਤੇ ਉੱਚੇ ਆਚਰਣ ਦਾ ਮਾਲਕ ਹੈ ਜੋ ਦੁਨਿਆਵੀ ਅਦਾਲਤਾਂ ਦੀ ਥਾਂ ਰੱਬੀ ਅਦਾਲਤ ਤੇ ਭਰੋਸਾ ਰੱਖਦਾ ਹੈ ਨੂੰ ਅਧਾਰ ਬਣਾਕਿ ਮੌਤ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਰਾਜਪਾਲ ਦੁਆਰਾ ਮੌਤ ਦੀ ਸਜਾ ਬਦਲਣ ਦਾ ਅਜਾਦ ਭਾਰਤ ਦਾ ਇਹ ਇੱਕੋ ਇੱਕ ਕੇਸ ਸੀ । ਇਹ ਉੱਚੇ ਆਚਰਣ ਵਾਲਾ ਵਿਅਕਤੀ  90 ਸਾਲ ਦੀ ਉਮਰ ਵਿੱਚ ਵੀ ਚੜਦੀਆਂ ਕਲਾਂ ਦਾ ਪਰਤੀਕ ਇਹ ਮਹਾਨ ਮਨੁੱਖ ਇਲਾਕੇ ਅਤੇ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਪੂਜਣਯੋਗ ਬਣਿਆ ਹੋਇਆ ਹੈ ਜੋ ਕਿ ਜੇਲ ਵਿੱਚੋਂ ਰਿਹਾਅਹੋਣ ਬਾਅਦ ਕਦੇ ਘਰ ਨਹੀਂ ਗਿਆ ਜਮੀਨ ਤੇ ਸੌਣਾਂ ਇੱਕ ਵਕਤ ਰੋਟੀ ਛਕਣਾਂ ਬਿਨਾਂ ਕਿਸੇ ਨੂੰ ਮਿਲਿਆਂ ਇਕੱਲੇ ਰਹਿਣਾਂ ਦੀ ਜੀਵਨ ਜਾਚ ਅਪਣਾਕਿ ਬੇਮਿਸਾਲ ਕਿਰਦਾਰ ਦੀ ਮੂਰਤੀ ਬਣੇ ਹੋਏ ਹਨ।
                              ਪਿੰਡ ਨੂੰ 1800 ਵਿਦਿਆਰਥੀ ਪੜਾਉਣ ਦੀ ਸਮੱਰਥਾ ਦਾ ਪਰਾਈਵੇਟ ਸਕੂਲ ਦੇਣ ਵਾਲਾ ਕਰਮਯੋਗੀ ਅਤੇ ਰਾਜਨੀਤਕ ਆਗੂ ਮਰਹੂਮ ਜਥੇਦਾਰ ਅਜੀਤ ਸਿੰਘ ਪੰਜਾਬੀ ਸਾਹਿੱਤ ਦੇ ਖੇਤਰ ਵਿੱਚ ਕਹਾਣੀ ਸੰਗਰਹਿ  ਦੇ ਚੁੱਕਿਆ ਹੈ ਅਤੇ ਕਵਿਤਾ ਦੇ ਖੇਤਰ ਵਿੱਚ  ਜਗਤਾਰ ਸਿੰਘ ਕਵਿਤਾ ਦੀ ਕਿਤਾਬ ਛਪਵਾ ਚੁੱਕੇ ਹਨ। ਪੱਤਰਕਾਰ ਅਤੇ  ਲੇਖਕ ਦੇ ਤੌਰ ਮੁਖਤਿਆਰ ਸਿੰਘ ਚੰਗਾ ਨਾਂ ਕਮਾ ਰਹੇ ਹਨ। ਇਸ ਲੇਖ ਦੇ ਲੇਖਕ ਸਮੇਤ ਹੋਰ ਕਈ ਨੌਜਵਾਨ ਵੀ ਲੇਖਣੀ ਦੇ ਖੇਤਰ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ। ਵਰਤਮਾਨ ਸਮੇਂ ਦੇ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ ਨਿੱਤ ਨਵੇਂ ਦਿਨ ਤਰੱਕੀ ਦੀਆਂ ਮੰਜਿਲਾਂ ਨੂੰ ਛੂਹ ਰਿਹਾ ਹੈ।
  ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ