Wednesday 25 April 2012

ਇਸਤਰੀ ਨੂੰ ਬਰਾਬਰਤਾ ਨਹੀਂ ਸੁਰੱਖਿਆ ਤੇ ਸਨਮਾਨ ਦਿਉ।

     
          ਕੁਦਰਤ ਦੀ ਕੀਤੀ ਹੋਈ ਕੋਈ ਵੀ ਗੱਲ ਕਦੇ ਮੋੜੀ ਨਹੀਂ ਜਾ ਸਕਦੀ ਕਾਦਰ ਨੇ ਕੁਦਰਤ ਵਿੱਚ ਆਪਣੀ ਮਰਜੀ ਅਤੇ ਅਪਣੇ ਸਿਧਾਤਾਂ ਅਨੁਸਾਰ ਹੀ ਰਚਨਾਂ ਕੀਤੀ ਹੈ। ਇਸ ਕੁਦਰਤ ਵਿੱਚ ਜੋ ਕੁੱਝ ਵੀ ਪੈਦਾ ਹੋਇਆ ਹੈ ਸਭ ਕੁੱਝ ਹੀ ਮਹਾਨ ਹੈ ਨਾਂ ਕੋਈ ਛੋਟਾ ਹੈ ਨਾਂ ਵੱਡਾ ਹੈ। ਹਰ ਬਣੀ ਹੋਈ ਕਿਰਤ ਨੂੰ ਦੂਸਰੀਆਂ ਕਿਰਤਾਂ ਨਾਲ ਮੇਲ ਕੇ ਦੇਖਿਆ ਹੀ ਨਹੀਂ ਜਾ ਸਕਦਾ । ਜਦ ਅਸੀਂ ਇਸਤਰੀ ਅਤੇ ਪੁਰਸ ਨੂੰ ਬਰਾਬਰ ਦੱਸਣ ਦੀ ਝੂਠੀ ਕੋਸਿਸ ਕਰਦੇ ਹਾਂ ਤਦ ਵੀ ਅਸੀਂ ਖੁਦ ਹੀ ਬੌਣੇ ਸਾਬਤ ਹੋ ਜਾਂਦੇ ਹਾਂ ਕਿਉਕਿ ਕੁਦਰਤ ਨੇ ਜੋ ਜਿਸ ਤਰਾਂ ਪੈਦਾ ਕੀਤਾ ਹੈ ਨੂੰ ਦੂਸਰੇ ਨਾਲ ਮੇਲ ਕੇ ਦੇਖਣਾਂ ਹੀ ਮੂਰਖਤਾ ਹੈ। ਬਹੁਤ ਸਾਰੇ ਲੇਖਕ ਅਤੇ ਲੋਕ ਇਸਤਰੀ ਪੁਰਸ ਨੂੰ ਬਰਾਬਰ ਦਿਖਾਉਣ ਲਈ ਧਾਰਮਿਕ ਗਰੰਥਾਂ ਦੀ ਮਨਮੱਤੀ ਵਿਆਖਿਆ ਕਰਨ ਤੱਕ ਪਹੁੰਚ ਜਾਂਦੇ ਹਨ। ਗੁਰੂ ਗਰੰਥ ਵਿੱਚ ਇਸਤਰੀ ਜਾਤ ਨੂੰ ਸਨਮਾਨ ਦੇਣ ਦੀ ਵਿਆਖਿਆ ਨੂੰ ਬਰਾਬਰਤਾ ਪਰਚਾਰਨ ਤੱਕ ਚਲੇ ਜਾਂਦੇ ਹਾਂ ਜਦ ਕਿ ਗੁਰੂ ਗਰੰਥ ਵਿੱਚ ਕਿਧਰੇ ਵੀ ਇਸਤਰੀ ਨੂੰ ਪੁਰਸ ਦੇ ਬਰਾਬਰ ਨਹੀਂ ਕਿਹਾ ਗਿਆ ਬਲਕਿ ਸੁਰੱਖਿਆ ਅਤੇ ਸਨਮਾਨ ਜਰੂਰ ਦਿੱਤਾ ਗਿਆ ਹੈ। ਗੁਰੂ ਗਰੰਥ ਦਾ ਮਹਾਨ ਸਲੋਕ  ਸੋ ਕਿਉਂ ਮੰਦਾਂ ਆਖੀਐ ਜਿਤੁ ਜੰਮੈ ਰਾਜਾਨ ਦਾ ਭਾਵ ਤਾਂ ਇਹ ਹੈ ਕਿ ਜਿਸ ਇਸਤਰੀ ਨੇ ਰਾਜਿਆਂ ਨੂੰ ਜਨਮ ਦਿੱਤਾ ਹੈ ਉਸ ਇਸਤਰੀ ਨੂੰ ਮੰਦਾਂ ਨ ਆਖੋ ਪਰ ਇਸ ਸਲੋਕ ਦਾ ਮਤਲਬ ਇਹ ਨਹੀਂ ਕਿ ਇਸਤਰੀ ਪੁਰਸ ਦੇ ਬਰਾਬਰ ਹੈ ।ਗੁਰੂ ਗਰੰਥ ਦੇ ਹੋਰ ਬਹੁਤ ਸਾਰੇ ਸਲੋਕਾਂ ਵਿੱਚ ਇਸਤਰੀ ਨੂੰ ਆਪਣੇ ਪੁਰਸ ਸਾਥੀ ਦੇ ਹੁਕਮ ਅਤੇ ਆਗਿਆ ਵਿੱਚ ਰਹਿਣ ਨੂੰ ਕਹਿਕੇ ਵੀ ਕੋਈ ਇਸਤਰੀ ਜਾਤੀ ਦਾ ਅਪਮਾਨ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਉਸ ਦਾ ਧਰਮ ਯਾਦ ਕਰਾਇਆ ਹੈ ਆਪ ਗਵਾਈਐ ਤਾਂ ਸਹੁ (ਪਤੀ) ਪਾਈਐ ਅਵਰ ਕੈਸੀ ਚਤੁਰਾਈ ਦੇ ਸਲੋਕ ਅਨੁਸਾਰ ਹੇ ਇਸਤਰੀ ਤੂੰ ਆਪਣਾਂ ਆਪ ਗਵਾਕਿ ਹੀ ਜਿਸ ਤਰਾਂ ਆਪਣੇ ਪਤੀ ਨੂੰ ਪਾ ਸਕਦੀ ਹੈ ਇਸ ਤਰਾਂ ਹੀ ਪਰਮਾਤਮਾ ਨੂੰ ਪਾਉਣ ਲਈ ਹਰ ਇੱਕ ਨੂੰ ਆਪਣਾਂ ਆਪ ਗਵਾਉਣਾਂ ਪੈਂਦਾਂ ਹੈ।ਖਸਮ ਨਾਲ ਬਰਾਬਰੀ ਨਾਂ ਕਰਨ ਦੀ ਨਸੀਹਤ ਵੀ ਗੁਰੂ ਗਰੰਥ ਅਤੇ ਹੋਰ ਧਾਰਮਿਕ ਗਰੰਥ ਕਰਦੇ ਹਨ।ਇਸ ਤਰਾਂ ਹੀ ਜਦ ਅਸੀਂ ਦੂਸਰੇ ਧਰਮਾਂ ਦੇ ਗਰੰਥਾਂ ਨੂੰ ਜਦ ਨਿੰਦਣਾਂ ਸੁਰੂ ਕਰਦੇ ਹਾਂ ਕਿ ਉਹਨਾਂ ਵਿੱਚ ਇਸਤਰੀ ਨੂੰ ਦੂਜੇ ਦਰਜੇ ਤੇ ਕਿਉਂ ਰੱਖਿਆ ਹੈ ਜੋ ਕਿ ਅਸਲੀਅਤ ਹੈ ਪਰ ਅਸੀਂ ਇਸ ਅਸਲੀਅਤ ਨੂੰ ਸਵੀਕਾਰਨਾਂ ਹੀ ਨਹੀਂ ਚਾਹੁੰਦੇ । ਨਰ ਅਤੇ ਮਾਦਾ ਵਿੱਚ ਕੁਦਰਤ ਵੱਲੋਂ ਮੂਲ ਰੂਪ ਵਿੱਚ ਬਹੁਤ ਵੱਡਾ ਫਰਕ ਰੱਖਿਆ ਹੋਇਆ ਹੈ । ਦੁਨੀਆਂ ਦੀ ਹਰ ਪਸੂ ,ਪੰਛੀ ਆਦਿ ਵਿੱਚ ਨਰ ਜਾਤੀ ਹਮੇਸਾਂ ਤਕੜੀ ਅਤੇ ਮਾਦਾ ਜਾਤੀ ਨੂੰ ਕਮਜੋਰ ਪੈਦਾ ਕੀਤਾ ਹੈ ਭਾਵੇਂ ਕਿ ਬਹੁਤ ਸਾਰੇ ਗੁਣ ਇਹੋ ਜਿਹੇ ਹਨ ਜਿੰਨਾਂ ਵਿੱਚ ਮਾਦਾ ਜਾਤੀ ਨੂੰ ਹੀ ਪਹਿਲ ਹੈ ਪਰ ਨਰ ਜਾਤੀ ਨੂੰ ਸਰੀਰਕ ਤੌਰ ਤੇ ਤਾਕਤਵਰ ਕਰਕੇ ਕੁਦਰਤ ਨੇ ਨਰ ਨੂੰ ਸਰਦਾਰੀ ਬਖਸੀ ਹੈ। ਪਰ ਮਨੁੱਖੀ ਨਰ ਜਾਤੀ ਵਿੱਚ ਕੁੱਝ ਲੋਕ ਮਾਦਾ ਜਾਤੀ ਨੂੰ ਹੀ ਪਤਾ ਨਹੀਂ ਕਿਉਂ ਝੂਠੀ ਬਰਾਬਰਤਾ ਦੇਣ ਦਾ ਰਾਗ ਅਲਾਪਦੇ ਹਨ ਬਜਾਇ ਉਸਦੇ ਜਰੂਰੀ ਅਧਿਕਾਰ ਦੇਣ ਦੇ।
                  ਕੁਦਰਤ ਦੀ ਇੱਕ ਵਿਚਿਤਰ ਗੱਲ ਇਹ ਹੈ ਜਿਸ ਅਨੁਸਾਰ ਨਰ ਜਾਤੀ ਨੂੰ ਉੱਚਤਮ ਦਰਜਾ ਦਿੱਤਾ ਹੀ ਜਾਵੇਗਾ ਕਿਉਂਕਿ ਨਰ ਜਾਤੀ ਵਿੱਚ ਹੀ ਵਿਗਿਆਨਕ ਤੌਰ ਤੇ ਨਰ ਅਤੇ ਮਾਦਾ ਪੈਦਾ ਕਰਨ ਦੀ ਤਾਕਤ ਹੈ ਭਾਵ ਐਕਸ ਅਤੇ ਵਾਈ ਕਰੋਮੋਸੋਮ ਸਿਰਫ ਨਰ ਜਾਤੀ ਵਿੱਚ ਹੀ ਹੁੰਦੇ ਹਨ ਜਦ ਕਿ ਮਾਦਾ ਜਾਤੀ ਵਿੱਚ ਸਿਰਫ ਵਾਈ ਕਰੋਮੋਸੋਮ ਹੁੰਦੇ ਹਨ ਜਿਸ ਨਾਲ ਸਿਰਫ ਮਾਦਾ ਜਾਤੀ ਹੀ ਪੈਦਾ ਕੀਤੀ ਜਾ ਸਕਦੀ ਹੈ । ਜੇ ਕੁਦਰਤ ਨੇ ਮਾਦਾ ਜਾਤੀ ਨੂੰ ਬਰਾਬਰ ਰੱਖਣਾਂ ਹੁੰਦਾਂ ਤਦ ਕੁਦਰਤ ਨੇ ਮਾਦਾ ਜਾਤੀ ਨੂੰ ਵੀ ਇਹ ਗੁਣ ਦੇ ਦੇਣਾਂ ਸੀ ਕਿ ਉਹ ਖੁਦ ਹੀ ਰਚਣਹਾਰੀ ਹੋ ਜਾਂਦੀ ਪਰ ਆਪਣਾਂ ਸੰਸਾਰ ਸਿਰਜਣ ਲਈ ਉਸਨੂੰ ਨਰ ਜਾਤੀ ਤੇ ਨਿਰਭਰ ਕਰਕੇ ਕੁਦਰਤ ਨੇ ਉਸਨੂੰ ਦੂਸਰਾ ਦਰਜਾ ਹੀ ਦਿੱਤਾ ਹੈ  ।ਮਾਦਾ ਜਾਤੀ ਦਾ ਮਹਾਨ ਗੁਣ ਹੈ ਕਿ ਇਹ ਧਰਤੀ ਦੀ ਤਾਕਤ ਰੱਖਦੀ ਹੈ ਜਿਸ ਦਾ ਭਾਵ ਇਸਤਰੀ ਦੇ ਸਰੀਰ ਵਿੱਚ ਹੀ ਉਪਜਾਉਣ ਦੀ ਤਾਕਤ ਹੈ ਪਰ ਇਸ ਵਿੱਚ ਉਪਜਣ ਵਾਲੇ ਨਰ ਮਾਦਾ ਦਾ ਬੀਜ ਸੂਰਜ ਅਤੇ ਪਾਣੀ ਦੇ ਗੁਣਾਂ ਦਾ ਸੁਮੇਲ ਨਰ ਜਾਤੀ ਕੋਲ ਹੀ ਹੁੰਦਾਂ ਹੈ। ਆਯੁਰਵੈਦਿਕ ਦੇ ਸਿਧਾਤਾਂ ਵਿੱਚ ਇਸ ਦਾ ਵਿਸਥਾਰ ਸਹਿੱਤ ਵਰਣਨ ਪੜਿਆ ਜਾ ਸਕਦਾ ਹੈ।ਧਰਤੀ ਕਿੰਨੀ ਵੀ ਜਰਖੇਜ ਕਿਉਂ ਨਾਂ ਹੋਵੇ ਸੂਰਜੀ ਧੁੱਪ ਤੇ ਪਾਣੀ ਬਿਨਾਂ ਬਾਂਝ ਹੀ ਰਹਿੰਦੀ ਹੈ ।ਮਾਦਾ ਜਾਤੀ ਦੀ ਜਮੀਨ ਨੂੰ ਜਿੰਨਾਂ ਚਿਰ ਨਰ ਜਾਤੀ ਦੀ ਗਰਮੀ ਅਤੇ ਪਾਣੀ ਨਹੀਂ ਮਿਲਦਾ ਤਦ ਤੱਕ ਇਹ ਬਾਂਝ ਹੀ ਰਹਿੰਦੀ ਹੈ। ਸੋ ਕੁਦਰਤ ਦੇ ਸਿਧਾਤਾਂ ਦਾ ਸੂਖਮ ਵਿਗਿਆਨ  ਕਦੇ ਵੀ ਹਰਾਇਆ ਨਹੀ ਜਾ ਸਕਦਾ ਅਤੇ ਨਾਂ ਹੀ ਖਤਮ ਕੀਤਾ ਜਾ ਸਕਦਾ ਹੈ। ਵਰਤਮਾਨ ਸਮਾਜ ਵਿੱਚ ਇਸਤਰੀ ਪੁਰਸ ਨੂੰ ਬਰਾਬਰਤਾ ਦੀ ਨਹੀਂ  ਉਹਨਾਂ ਦੀਆਂ ਜਰੂਰਤਾਂ ਨੂੰ ਸਮਝਣ ਦੀ ਲੋੜ ਹੈ। ਇਸਤਰੀ ਜਾਤੀ ਦੀਆਂ ਕੁੱਝ ਵਿਸੇਸ ਜਰੂਰਤਾਂ ਹੁੰਦੀਆਂ ਹਨ ਜਿਹਨਾਂ ਨੂੰ ਪੂਰਾ ਕਰਨ ਵਿੱਚ ਅੱਜ ਦਾ ਸਮਾਜ ਅਤੇ ਸਰਕਾਰਾਂ ਅਸਫਲ ਸਾਬਤ ਹੋਈਆਂ ਹਨ। ਜਦ ਤੱਕ ਸਰੀਰਕ ਰੂਪ ਵਿੱਚ ਕੁਦਰਤੀ ਤੌਰ ਤੇ ਕਮਜੋਰ ਇਸਤਰੀ ਨੂੰ ਕਨੂੰਨੀ ਅਤੇ ਸਮਾਜਕ ਤੌਰ ਤੇ ਸੁਰੱਖਿਅਤ ਨਹੀਂ ਕੀਤਾ ਜਾਵੇਗਾ ਇਸਤਰੀ ਜਾਤੀ ਦੀ ਬੇਪੱਤੀ ਅਤੇ ਲੁੱਟ ਹੁੰਦੀ ਰਹੇਗੀ। ਸੋ ਗੁਰੂ ਗਰੰਥ ਦੇ ਉਸ ਸਲੋਕ ਅਨੁਸਾਰ ਇਸਤਰੀ ਜਾਤੀ ਦੇ ਸਨਮਾਨ ਨੂੰ ਬਰਕਰਾਰ ਰੱਖਿਆ ਜਾਣਾਂ ਜਰੂਰੀ ਹੈ ਅਤੇ ਇਸਤਰੀ ਜਾਤੀ ਨੂੰ ਆਪਣਾਂ ਧਰਮ ਨਹੀਂ ਭੁੱਲਣਾਂ ਚਾਹੀਦਾ ਕਿ ਉਸਦੀ ਮੁਕਤੀ ਵੀ ਨਰ ਜਾਤੀ ਦੇ ਸੰਗ ਰਹਿਕੇ ਹੀ ਹੋ ਸਕਦੀ ਹੈ ।
            ਗੁਰਚਰਨ ਪੱਖੋਕਲਾਂ  9417727245
                      

Saturday 21 April 2012

ਸਰਕਾਰੀ ਮੁਲਾਜਮ ਗਰੀਬ ਅਤੇ ਆਮ ਲੋਕ ਅਮੀਰ ਕਿਉਂ?

                            ਸਰਕਾਰੀ ਮੁਲਾਜਮ  ਗਰੀਬ ਅਤੇ ਆਮ ਲੋਕ ਅਮੀਰ ਕਿਉਂ?   ਗੁਰਚਰਨ ਪੱਖੋਕਲਾਂ 9417727245
 ਸਾਡੇ ਲੋਕਤੰਤਰੀ ਦੇਸ ਦੇ ਬਾਬੇ ਆਦਮ ਦਾ ਨਿਰਾਲਾਪਣ ਦੇਖਣ ਲਈ ਜਦ ਵੀ ਨਿਗਾਹ ਮਾਰਦੇ ਹਾਂ ਤਦ ਬਹੁਤ ਕੁੱਝ ਇਹੋ ਜਿਹਾ ਨਜਰੀਂ ਪੈਂਦਾਂ ਹੈ ਜਿਸਨੂੰ ਦੇਖਕੇ ਸਾਡੇ ਦੇਸ ਦੀ ਗਰੀਬੀ ਦਾ ਕਾਰਨ ਸਮਝ ਆ ਜਾਂਦਾਂ ਹੈ। ਸਾਡੇ ਦੇਸ ਨੂੰ ਚਲਾਓੁਣ ਵਾਲੀ ਅਫਸਰ ਸਾਹੀ ਅਤੇ ਰਾਜਨੀਤਕ ਨੇਤਾ ਨੇ ਇੱਕ ਨਵੀਂ ਸਾਂਝ ਪਾ ਲਈ ਹੈ ਜੋ ਪਿਛਲੇ ਸਮੇਂ ਵਿੱਚ ਨਹੀਂ ਹੁੰਦੀ ਸੀ । ਹੁਣ ਸਾਡੇ ਨੇਤਾ ਵੀ ਅਫਸਰਾਂ ਵਾਂਗ ਤਨਖਾਹ ਦਾਰ ਹੋ ਗਏ ਹਨ। ਹੁਣ ਸਾਡੇ ਨੇਤਾ ਕੋਈ ਲੋਕ ਸੇਵਾ ਕਰਨ ਵਾਲੇ ਸਮਾਜਸੇਵੀ ਨਹੀਂ  ਰਹੇ ਹੁਣ ਤਾਂ ਇੰਹਨਾਂ ਨੇ ਆਪਣੀਆਂ ਤਨਖਾਹਾਂ ਆਪ ਹੀ ਲਵਾ ਲਈਆਂ ਹਨ। ਤਨਖਾਹਾਂ ਤਾਂ ਛੱਡੋ ਪੈਨਸਨਾਂ ਅਤੇ ਸਾਰੀ ਓੁਮਰ  ਲਈ ਇਲਾਜ  ਆਦਿ ਲਈ ਵੀ ਕਾਨੂੰਨ ਬਣਵਾ ਲਏ ਹਨ।  ਅਗਲੀ ਨੀਤੀ ਇਲੈਕਸਨਾਂ ਦਾ ਖਰਚਾ ਵੀ ਸਰਕਾਰੀ ਬਜਟ ਵਿੱਚੋਂ ਹੀ ਲੈਣ ਲਈ ਵੀ ਨੀਂਹਾਂ ਪੁਟਣੀਆਂ ਸੁਰੂ ਕੀਤੀਆਂ ਹੋਈਆਂ ਹਨ ਜਿਸ ਲਈ ਰਾਜਨੀਤਕਾਂ ਦਾ ਗੁਲਾਮ ਲੇਖਕ ਵਰਗ ਜਨਮੱਤ ਤਿਆਰ ਕਰਨ ਵਿੱਚ ਧੜਾਧੜ ਪਰਚਾਰ ਕਰ ਰਿਹਾ ਹੈ। ਚੋਣ ਖਰਚੇ ਕਰਨ ਲਈ ਸਰਕਾਰੀ ਬਜਟ ਰੱਖਣ ਦਾ ਪਰਚਾਰ ਕਰਨ ਦਾ ਕੰਮ ਵੀ ਤਨਖਾਹਦਾਰ ਲੇਖਕ ਵਰਗ  ਵੱਡੀ ਪੱਧਰ ਤੇ ਸੁਰੂ ਕਰ ਰੱਖਿਆ ਹੈ। ਇਹ ਸਾਰੀਆਂ ਸਕੀਮਾਂ ਰਾਜਨੀਤਕਾਂ ਦੇ ਗੁਲਾਮ ਮੁਲਾਜਮ ਵਰਗ ਦੇ ਦਿਮਾਗ ਦੀਆਂ ਕਾਢਾਂ ਹਨ ਜੋ ਦਿਨ ਰਾਤ ਰਾਜਨੀਤਕ ਲੋਕਾਂ ਦੇ ਫਾਇਦੇ ਲਈ ਸੋਚਦੇ ਰਹਿੰਦੇ ਹਨ ਆਮ ਲੋਕਾਂ ਲਈ ਨਹੀਂ ਭਾਵੇਂ ਇਹ ਲੋਕ ਸੇਵਕ ਮੰਨੇ ਜਾਂਦੇ ਹਨ । ਇਹੋ ਜਿਹੀਆਂ ਨੇਤਾ ਪੱਖੀ ਸੋਚ ਰੱਖਣ ਵਾਲੇ ਮੁਲਾਜਮ ਵਰਗ ਪ੍ਰਤੀ ਸੋਚਣਾਂ ਸਾਡੇ ਨੇਤਾਵਾਂ ਦਾ ਪਹਿਲਾ ਫਰਜ ਤਾਂ ਫਿਰ ਬਣ ਹੀ ਜਾਂਦਾਂ ਹੈ। ਇਸ ਕਾਰਨ ਹੀ ਤਾਂ ਸਾਡੇ ਨੇਤਾ ਲੋਕ ਇੰਹਨਾਂ ਸਰਕਾਰੀ ਮੁਲਾਜਮਾਂ ਲਈ ਹਰ ਸਾਲ ਮਹਿੰਗਾਈ ਨੂੰ ਅਧਾਰ ਬਣਾਕਿ ਤਨਖਾਹ ਕਮਿਸਨਾਂ ਦਾ ਸਹਾਰਾਂ ਲੈਕੇ ਇਸ ਮੁਲਾਜਮ ਵਰਗ ਨੂੰ ਗੱਫੇ ਦੇਣਾਂ ਆਪਣਾਂ ਧਰਮ ਸਮਝਦੇ ਹਨ।
     ਦੂਸਰੇ ਪਾਸੇ ਦੇਸ ਦਾ ਕਿਰਤੀ ਵਰਗ ਜਿਸ ਦੀ ਆਮਦਨ 2011 ਵਿੱਚ ਜੋ ਅਦਾਲਤ ਵਿੱਚ ਸਰਕਾਰ ਨੇ ਹਲਫੀਆ ਬਿਆਨ ਦੇਕੇ ਦੱਸਿਆ ਹੈ ਕਿ ਪਿੰਡ ਵਿੱਚ ਰਹਿਣ ਵਾਲਾ 26 ਰੁਪਏ ਕਮਾਓੁਣ ਨਾਲ ਅਤੇ ਸਹਿਰੀ ਕਿਰਤੀ ਮਜਦੂਰ 32 ਰੁਪਏ ਕਮਾਓੁਣ ਨਾਲ ਹੀ ਅਮੀਰ ਹੈ।ਦੂਸਰੇ ਪਾਸੇ ਸਰਕਾਰੀ ਮੁਲਾਜਮ ਤਨਖਾਹ ਦੋ ਸੌ ਤੋਂ ਤਿੰਨ  ਹਜਾਰ ਰੋਜਾਨਾ ਤੱਕ ਵੀ ਲੈਂਦਾਂ ਹੋਵੇ ਗਰੀਬ ਹੀ ਮੰਨਿਆਂ ਜਾ ਰਿਹਾ ਹੈ ਮੁਲਾਜਮਾਂ ਲੲੀ ਹਰ ਸਾਲ ਤਨਖਾਹ ਕਮਿਸਨ   ਬਣਾਇਆ ਜਾ ਰਿਹਾ ਹੈ ਕਿਰਤੀ ਲੋਕ ਭਾਵੇਂ ਖੁਦਕਸੀਆਂ ਕਰਨ ਲਈ ਮਜਬੂਰ ਹੋ ਜਾਵੇ ਓੁਸ ਲਈ ਤਦ ਵੀ ਕੁੱਝ ਸੋਚਣ ਦੀ ਜਰੂਰਤ ਨਹੀਂ ਸਮਝੀ ਜਾ ਰਹੀ ਹੈ। ਆਮ ਹਿੰਦੋਸਤਾਨੀ ਬੀਹ ਰੁਪਏ ਰੋਜਾਨਾ ਕਮਾਓੁਣ ਵਾਲੇ  ਜਿੰਹਨਾਂ ਦੀ ਗਿਣਤੀ 40 ਕਰੋੜ ਹੈ ਅਤੇ ਓੁਹਨਾਂ ਲਈ ਕਦੇ ਕੋਈ ਆਮਦਨ ਕਮਿਸਨ ਬਣਾਓੁਣ ਦੀ ਸਿਫਾਰਸ ਸਾਡੀ ਅਫਸਰ ਸਾਹੀ ਕਦੇ ਨਹੀਂ ਕਰਦੀ। ਸਾਡੀ ਇਸ ਅਫਸਰਸਾਹੀ ਨੂੰ ਮੁਲਾਜਮਾਂ ਦੀ ਗਰੀਬੀ ਤਾਂ ਦਿਸਦੀ ਹੈ ਜੋ ਆਮ ਹਿੰਦੋਸਤਾਨੀ ਨਾਲੋ ਦਸ ਗੁਣਾਂ ਤੋਂ ਦੋਸੌ ਗੁਣਾਂ ਤੱਕ ਵੱਧ ਤਨਖਾਹ ਸਰਕਾਰੀ ਤੌਰ ਤੇ ਲੈਂਦੇ ਹਨ  ਪਰ ਆਮ ਲੋਕਾਂ ਦੀ ਗਰੀਬੀ ਇੰਹਨਾਂ ਨੂੰ ਕਦੇ ਦਿਖਾਈ ਨਹੀਂ ਦਿੰਦੀ। ਸਰਕਾਰੀ ਮੁਲਾਜਮਾਂ ਦਾ ਵੱਡਾ ਹਿੱਸਾ ਤਾਂ ਤਨਖਾਹਾਂ ਤੋਂ ਬਿਨਾਂ ਵੀ ਭਿਰਸਟ ਤਰੀਕਿਆਂ ਨਾਲ ਵੀ ਮੋਟੀ ਕਮਾਈ ਕਰਨ ਦੇ ਗੁਰ ਵੀ ਜਾਣਦਾ ਹੈ ਪਰ  ਸਬਰ ਇਸਨੂੰ ਫਿਰ ਵੀ ਨਹੀਂ ਹੁੰਦਾਂ। ਆਮ ਹਿੰਦੋਸਤਾਨੀ ਲਈ ਹਰ ਸਾਲ ਨਵੇਂ ਟੈਕਸ  ਸਿਰਫ ਮੁਲਾਜਮਾਂ ਦੀ ਪੇਟ ਪੂਜਾ ਲਈ ਹੀ ਲਾਏ ਜਾ ਰਹੇ ਹਨ ਜਦ ਕਿ ਆਮ ਭਾਰਤੀ ਦਾ ਪੇਟ ਰੋਟੀ ਤੋਂ ਵੀ ਤਰਸਣ ਲਈ ਮਜਬੂਰ ਹੋਈ ਜਾ ਰਿਹਾ ਹੈ। ਆਮ ਹਿੰਦੋਸਤਾਨੀ ਤਾਂ ਸਬਜੀ ਤੋਂ ਲੈਕੇ ਹੀ ਫਲਾਂ ਤੱਕ ਨੂੰ ਖਰੀਦਣ ਵੇਲੇ ਵੀ ਸੋਚਣ ਲਈ ਮਜਬੂਰ ਹੈ । ਦੁੱਧ ਖਰੀਦਣ ਵੇਲੇ ਵੀ ਗਰੀਬ ਤਾਂ ਛੱਡੋ ਮੱਧਵਰਗ ਵੀ ਸਪਰੇਟਾ ਦੁੱਧ ਹੀ ਖਰੀਦਣ ਲਈ ਮਜਬੂਰ ਹੋਈ ਜਾ ਰਿਹਾ ਹੈ ਦੂਸਰੇ ਪਾਸੇ ਸਾਡੇ ਸਰਕਾਰੀ ਮੁਲਾਜਮਾਂ ਨੂੰ ਅਤੇ ਨੇਤਾਵਾਂ ਨੂੰ ਤਾਂ ਭਾਰਤੀ ਸਮਾਨ ਖਰੀਦਣਾਂ ਹੀ ਚੰਗਾਂ ਨਹੀਂ ਲੱਗਦਾ ? ਵਿਦੇਸੀ ਸਮਾਨ ਖਰੀਦਣ ਵਾਲੇ ਇਸ ਤਬਕੇ ਦੇ ਲੋਕ ਹਰ ਸਾਲ ਸਰਕਾਰੀ ਬਜਟ ਦਾ 60% ਤੋਂ ਲੈਕੇ 75% ਤੱਕ ਤੇ ਕਬਜਾ ਕਰੀ ਬੈਠੇ ਹਨ । ਦੇਸ ਦੇ ਨੇਤਾ ਅਤੇ ਪਹਿਲਾ ਦਰਜਾ ਮੁਲਾਜਮਾਂ ਨੂੰ ਤਾਂ ਭਾਰਤੀ ਇਲਾਜ ਕਰਵਾਓੁਣਾਂ ਵੀ ਚੰਗਾਂ ਨਹੀਂ ਲੱਗਦਾ ।ਦੇਸ ਦੇ ਵਿਕਾਸ ਲਈ ਦਸ ਪਰਸੈਂਟ ਵੀ ਪੈਸਾ ਨਹੀਂ ਬਚ ਰਿਹਾ।ਦੇਸ ਦੇ ਵਿਕਾਸ ਦੇ ਨਾਂ ਥੱਲੇ ਸੂਬੇ ਅਤੇ ਸੈਂਟਰ ਹਰ ਸਾਲ ਕਰਜੇ ਦੀਆਂ ਪੰਡਾਂ ਦੇਸ ਵਾਸੀਆਂ ਦੇ ਸਿਰਾਂ ਤੇ ਧਰੀ ਜਾ ਰਹੇ ਹਨ। ਹੁਣ ਤਾਂ ਦੇਸ ਦੇ ਰੇਲ ਮਹਿਕਮੇ ਦੀ ਰੋਟੀ ਖਾਣ ਤੌਂ ਲੈਕੇ ਆਮ ਢਾਬੇ ਦੀ ਰੋਟੀ ਖਾਣ ਤੱਕ ਵੀ 12% ਟੈਕਸ ਵਸੂਲਣਾਂ ਸੁਰੂ ਹੋ ਗਿਆਂ ਹੈ । ਜਿਸ ਦੇਸ ਵਿੱਚ ਰੋਟੀ ਖਾਣ ਤੇ ਵੀ ਟੈਕਸ ਲੱਗ ਚੁੱਕਿਆਂ ਹੋਵੇ ਓੁਸ ਦੇਸ ਦੀ ਅਫਸਰਸਾਹੀ ਨੂੰ ਤਾਂ ਸਭ ਨੂੰ ਨਤਮਸਤਕ  ਹੋ ਹੀ ਜਾਣਾਂ ਚਾਹੀਦਾ ਹੈ ਕਿਓੁਕਿ ਜਿੰਹਨਾਂ ਦੀਆਂ ਬਣਾਈਆਂ ਵਿਕਾਸ ਯੋਜਨਾਵਾਂ ਨੇ ਦੇਸ ਦੇ ਨਾਗਰਿਕਾਂ ਨੂੰ ਰੋਟੀ ਵੀ  ਖਾਣ ਯੋਗਾ ਨਹੀਂ ਛੱਡਿਆ ? ਸਾਡੀ ਅਫਸਰ ਸਾਹੀ ਅਤੇ ਰਾਜਨੀਤਕਾਂ ਦੀ ਸਾਂਝੀ ਪਰਾਪਤੀ ਹੈ ਕਿ ਦੇਸ ਦੀਆਂ ਸੜਕਾਂ ਤੋਂ ਲੈਕੇ ਸਿੱਖਿਆ ਦੇਣ ਵਾਲੇ ਅਦਾਰੇ ਤੱਕ ਲੁਟੇਰੇ ਓੁਦਯੋਗਿਕ ਘਰਣਿਆਂ ਤੱਕ ਦੇ ਕਬਜੇ ਵਿੱਚ ਦੇ ਦਿੱਤੇ ਗਏ ਹਨ।
                   ਸਾਡੇ ਦੇਸ ਦਾ ਮੁਲਾਜਮ ਵਰਗ ਹੀ ਦੇਸ ਦੀਆਂ ਨੀਤੀਆਂ ਦਾ ਸਿਰਜਣਹਾਰ ਹੈ ।ਰਾਜਨੀਤਕ ਲੋਕ ਹਰ ਫੈਸਲਾ ਮੁਲਾਜਮ ਵਰਗ ਰਾਂਹੀਂ ਲੈਂਦੇ ਹਨ ਅੱਜ ਲੋਕਾਂ ਨੂੰ ਮੁਲਾਜਮ ਵਰਗ ਦੀ ਕੋਈ ਜਥੇਬੰਦੀ ਦੱਸੇਗੀ ਕਿ ਮੁਲਾਜਮ ਵਰਗ ਅੈਸ ਕਰਨ ਅਤੇ ਆਮ ਵਿਅਕਤੀ ਤੜਫਨ ਤੱਕ ਕਿਓੁਂ ਪਹੁੰਚ ਗਿਆ ਹੈ? ਹਰ ਸਾਲ ਮੁਲਾਜਮ ਵਰਗ ਤਨਖਾਹਾਂ ਕਿਓੁਂ ਵਧਵਾ ਲੈਂਦਾਂ ਹੈ ਕੀ ਓੁਹ ਦੇਸ ਦੇ ਆਮ ਵਿਅਕਤੀ ਨਾਲੋਂ ਗਰੀਬ ਹੋ ਗਿਆਂ ਹੈ? ਕੀ ਦੇਸ ਦੀ ਮਹਿੰਗਾਈ ਆਮ ਵਿਅਕਤੀ ਨੂੰ ਪਰਭਾਵਤ ਨਹੀਂ ਕਰਦੀ ? ਕੀ ਆਮਦਨ ਦੇਸ ਦੇ ਕਿਰਤ ਕਰਨ ਵਾਲੇ ਨਾਗਰਿਕ ਦੀ ਵਧਣੀ ਚਾਹੀਦੀ ਹੈ ਜਾਂ ਰਾਜਨੀਤਕਾਂ ਅਤੇ  ਮੁਲਾਜਮ ਵਰਗ ਦੀ? ਇਹੋ ਜਿਹੇ ਕੁੱਝ ਸਵਾਲਾਂ ਦਾ ਜਵਾਬ ਆਮ ਵਿਅਕਤੀ ਨੂੰ ਹੀ ਲੱਭਣ ਦੀ ਲੋੜ ਹੈ ।