Wednesday 11 July 2012

ਆਮ ਮਨੁੱਖ ਤਾਂ ਸਦਾ ਹੀ ਗੁਲਾਮ ਰਿਹਾ ਹੈ ?


                                     ਜਦ ਦੁਨੀਆਂ ਦੇ ਪੁਰਾਤਨ ਇਤਿਹਾਸ ਵਿੱਚ ਮਨੁੱਖ ਦੇ ਪਸੂਆਂ ਵਾਂਗ ਵਰਤਣ ਦੀਆਂ ਤਸਵੀਰਾਂ ਅਤੇ ਫਿਲਮਾਂ ਦੇਖਦੇ ਹਾਂ ਤਦ ਵਰਤਮਾਨ ਯੁੱਗ ਦੇ ਆਮ ਵਿਅਕਤੀ ਦੀ ਤਸਵੀਰ ਬਾਰੇ ਸੋਚ ਕੇ ਮਹਿਸੂਸ ਹੁੰਦਾਂ ਹੈ ਕਿ ਵਰਤਮਾਨ ਵਿੱਚ ਗਰੀਬ ਮਨੁੱਖ ਦੀ ਤਸਵੀਰ  ਵੀ ਕੋਈ ਵੱਖਰੀ ਨਹੀਂ। ਦੁਨੀਆਂ ਦਾ ਆਮ ਮਨੁੱਖ ਸਦਾ ਹੀ ਅਮੀਰਾਂ ਅਤੇ ਰਾਜਸੱਤਾਵਾਂ ਦਾ ਗੁਲਾਮ ਰਿਹਾ ਹੈ ਅਤੇ ਰਹੇਗਾ। ਆਮ ਮਨੁੱਖ ਕਦੇ ਵੀ ਅਜਾਦ ਨਹੀਂ ਹੋ ਸਕਦਾ । ਮੌਤ ਦਾ ਰਾਹ ਚੁਣਨ ਵਾਲੇ ਲੋਕ ਹੀ ਕੁੱਝ ਸਮੇਂ ਲਈ ਅਜਾਦੀ ਦਾ ਨਿੱਘ ਮਾਣ ਸਕਦੇ ਹਨ ਪਰ ਛੇਤੀ ਹੀ ਓੁਹ ਰਾਜਸੱਤਾ ਜਾਂ ਜੋਰਾਵਰਾਂ ਦੁਆਰਾ ਕਾਨੂੰਨੀ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਮੌਤ ਦੀ ਘੋੜੀ ਚੜਾ ਦਿੱਤੇ ਜਾਂਦੇ ਹਨ। ਪੁਰਾਤਨ ਸਮਿਆਂ ਵਿੱਚ ਜਦ ਦੁਨੀਆਂ ਓੁੱਪਰ ਚੱਕਰਵਰਤੀ ਰਾਜੇ ਰਾਜ ਕਰਿਆ ਕਰਦੇ ਸਨ ਤਦ ਓੁਹ ਜਿਸ ਵੀ ਦੇਸ਼ ਕੌਮ ਤੇ ਜਿੱਤ ਪਰਾਪਤ ਕਰਿਆ ਕਰਦੇ ਸਨ ਤਦ ਓੁੱਥੋਂ ਦੇ ਲੋਕਾਂ ਨੂੰ ਵੀ ਗੁਲਾਮ ਦੇ ਤੌਰ ਤੇ ਨਾਲ ਲੈਜਾਇਆ ਕਰਦੇ ਸਨ ਜਿੰਨਾਂ ਵਿੱਚੋਂ ਬੰਦਿਆਂ ਨੂੰ ਮੁਸੱਕਤ ਵਾਲੇ ਕੰਮਾਂ ਤੇ ਪਸੂਆਂ ਵਾਂਗ ਵਰਤਿਆ ਕਰਦੇ ਸਨ । ਗੁਲਾਮ ਬਣਾਈਆਂ ਇਸਤਰੀਆਂ ਨੂੰ ਆਪਣੇ ਹਰਮਾਂ ਦਾ ਸਿੰਗਾਰ ਜਾਂ ਵੇਸਵਾਵਾਂ ਤੱਕ ਬਣਾ ਦਿੱਤਾ ਜਾਇਆ ਕਰਦਾ ਸੀ। ਹਾਰੇ ਹੋਏ ਲੋਕ ਇਹਨਾਂ ਗੁਲਾਮਾਂ ਦੀ ਘੱਟ ਹੀ ਪੈਰਵਾਈ ਕਰਦੇ ਸਨ। ਯੂਨਾਨ ਦੇ ਸਿਕੰਦਰ ਤੋਂ ਲੈਕੇ ਅਫਗਾਨੀ ਰਾਜਿਆਂ ਨੇ ਰੱਜ ਕੇ ਏਸੀਆਂਈ ਮੁਲਕਾਂ ਦੇ ਲੋਕਾਂ ਨੂੰ ਗੁਲਾਮ ਬਣਾਇਆ ਅਤੇ ਓੁਹਨਾਂ ਦਾ ਰੱਜ ਕੇ ਸੋਸਣ ਕੀਤਾ। ਭਾਰਤ ਦੇਸ ਦੇ ਆਮ ਲੋਕ  ਇਹਨਾਂ ਰਾਜ ਸੱਤਾਵਾਂ ਦੇ ਭਾਈਵਾਲਾਂ ਦੁਆਰਾ ਵੱਡੇ ਪੱਧਰ ਤੇ ਸਿਕਾਰ ਬਣਾਏ ਗਏ। ਅਫਗਾਨਿਸਤਾਨ ਵਿੱਚ ਲੰਬਾਂ ਸਮਾਂ ਭਾਰਤੀਆਂ ਨੂੰ ਟਕਿਆ ਦੇ ਮੁੱਲ ਨਾਲ ਵੇਚਿਆ ਖਰਿਦਿਆ ਜਾਦਾਂ ਰਿਹਾ।।ਮਹਾਰਾਜਾ ਰਣਜੀਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਖਾਲਸਾ ਹੀ ਸਿਰਫ ਇਹਨਾਂ ਅਫਗਾਨੀ ਲੁਟੇਰਿਆਂ ਨੂੰ ਹਜਾਰਾਂ ਕੀਮਤੀ ਕੁਰਬਾਨੀਆਂ ਦੇ ਕੇ ਰੋਕਣ ਵਿੱਚ ਕਾਮਯਾਬ ਹੋਇਆ ਸੀ। ਪਰ ਗਦਾਰਾਂ ਦੀ ਭੇਂਟ ਚੜਨ ਤੋਂ ਬਾਅਦ ਇਹ ਪੰਜਾਬੀ ਰਾਜਸੱਤਾ ਖਤਮ ਹੋ ਗਈ ਅਤੇ ਪੰਜਾਬ ਅੰਗਰੇਜਾਂ ਦਾ ਗੁਲਾਮ ਹੋਕੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਗੁਲਾਮੀ ਦੀ ਭੇਂਟ ਚੜਨਾਂ ਪਿਆ।
                                        ਓੁਦਯੋਗਿਕ ਕਰਾਂਤੀਂ ਦੇ ਰਾਂਹੀਂ ਤਾਕਤਵਰ ਬਣੇ ਗੋਰਿਆਂ ਦੇ ਮੁਲਕਾਂ ਨੇ ਵੀ ਜਦ ਦੁਨੀਆਂ ਦੇ ਵੱਡੇ ਹਿੱਸੇ ਤੇ ਰਾਜ ਸਥਾਪਤ ਕੀਤਾ ਸੀ ਤਦ ਓੁਹਨਾਂ ਵੀ ਗੁਲਾਮ ਦੇਸਾਂ ਦੇ ਲੋਕਾਂ ਨਾਲ ਇਸ ਤੋਂ ਵੀ ਮਾੜਾ ਵਿਵਹਾਰ ਕੀਤਾ ਸੀ ਦੁਨੀਆਂ ਦੀਆਂ ਦੋ ਵੱਡੀਆਂ ਸੰਸਾਰ ਜੰਗਾਂ ਦੌਰਾਨ ਭਾਰਤ ਸਮੇਤ ਬਹੁਤ ਸਾਰੇ ਗੁਲਾਮ ਲੋਕਾਂ ਨੂੰ ਗੈਰ ਮਨੁੱਖੀ ਵਿਵਹਾਰ ਦਾ ਸਿਕਾਰ ਬਣਾਇਆ ਗਿਆ। ਫੌਜੀਆਂ ਦੇ ਤੌਰ ਤੇ ਭਰਤੀ ਕੀਤੇ ਗਏ ਫੌਜੀਆਂ ਦਾ ਖੂਨ ਕੱਢਕੇ ਗੋਰੇ ਸੈਨਿਕਾਂ ਨੂੰ ਬਚਾੲੁਣ ਲਈ ਇਹ ਖੂਨ ਓੁਹਨਾਂ ਨੂੰ ਦਿੋੱਤਾ ਗਿਆ। ਗੁਲਾਮ ਦੇਸਾਂ ਤੋਂ ਭਰਤੀ ਕੀਤੇ ਗਏ ਸੈਨਿਕਾਂ ਵਿੱਚੋਂ ਬਹੁਤਿਆਂ ਦੀ ਮੌਤ ਖੂਨ ਕੱਢਣ ਨਾਲ ਹੋ ਗਈ ਸੀ। ਗੋਰੇ ਸੈਨਿਕਾਂ ਨੂੰ ਬਚਾਓੁਣ ਲਈ ਗੁਲਾਮ ਦੇਸਾਂ ਦੇ ਫੌਜੀਆਂ ਨੂੰ ਢਾਲ ਦੇ ਤੌਰ ਤੇ ਵਰਤਿਆ ਗਿਆ । ਇਹ ਸਭ ਆਮ ਲੋਕ ਸਨ ਜੋ ਗੋਰਿਆਂ ਦੇ ਚਮਚੇ ਕਿਸਮ ਦਿਆਂ ਰਾਜਿਆਂ ਦੀਆਂ ਹੱਲਾਸੇਰੀਆਂ ਨਾਲ ਹੀ ਭਰਤੀ ਕਰਕੇ ਗੋਰੇ ਅੰਗਰੇਜਾਂ ਦੇ ਹਵਾਲੇ ਕੀਤੇ ਗਏ ਸਨ । ਗੋਰਿਆਂ ਦੀ ਧਰਤੀ ਤੋਂ ਓੁਪਜੀ ਓੁਦਯੋਗਿਕ ਕਰਾਂਤੀ ਨੇ ਤਾਂ ਵਿਗਿਆਨ ਦੇ ਨਾਂ ਥੱਲੇ ਮਸੀਨੀ ਯੁੱਗ ਦੇ ਨਾਲ ਇੱਕ ਇਹੋ ਜਿਹਾ ਸੰਸਾਰ ਸਿਰਜਿਆ ਜਿਸ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਥਾਂ ਤੇ ਪੈਸਾ ਹੀ ਰੱਬ ਬਣਾ ਦਿੱਤਾ ਗਿਆ । ਇਸ ਪੈਸੇ ਜਾਂ ਕਰੰਸੀ ਨਾਂ ਦੇ ਰੱਬ ਨੂੰ ਦੁਨੀਆ ਦਾ ਹਰ ਮਨੁੱਖ ਵੱਧ ਤੋਂ ਵੱਧ ਇਕੱਠਾ ਕਰਨ ਦੀ ਕੋਸਿਸ ਕਰਦਾ ਹੈ। ਇਸ ਪੈਸੇ ਨੂੰ ਹਾਸਲ ਕਰਨ ਲਈ ਅਮੀਰ ਮੁਲਕਾਂ ਵਿੱਚ ਜਾਕੇ ਇਸ ਨੂੰ ਪਰਾਪਤ ਕਰਨਾਂ ਲੋੜਦਾ ਹੈ। ਇਸ ਰਾਹ ਤੇ ਤੁਰਨ ਲਈ ਆਮ ਲੋਕ ਤਾਂ ਆਪਣਾਂ ਸਭ ਕੁੱਝ ਹੀ ਦਾ ਤੇ ਲਾ ਦਿੰਦੇ ਹਨ। ਨੈਤਿਕਤਾ ਤੋਂ ਕੋਹਾਂ ਦੂਰ ਆਮ ਮਨੁੱਖ ਪੈਸਾ ਪਰਾਪਤ ਕਰਨ ਲਈ ਬਿਗਾਨੇ ਮੁਲਕਾਂ ਦੀ ਗੁਲਾਮੀ ਕਬੂਲਣ ਤੱਕ ਲਈ ਵੀ ਆਪਣਾਂ ਸਭ ਕੁੱਝ ਵੇਚ ਦਿੰਦਾਂ ਹੈ ਅਤੇ ਆਪਣੀ ਅਣਖ ਨੂੰ ਵੀ ਦਾਅ ਤੇ ਲਾਓੁਣੋਂ ਗੁਰੇਜ ਨਹੀਂ ਕਰਦਾ । ਵਰਤਮਾਨ ਸਮਾਜ ਦੀ ਇਹ ਅਣਹੋਣੀ ਹੀ ਹੋਣੀ ਬਣ ਚੁੱਕੀ ਹੈ ।
                                                ਵਰਤਮਾਨ ਸਮੇਂ ਦੇ ਵਿੱਚ ਸਰਮ ਅਤੇ ਧਰਮ ਇਨਸਾਨ ਤੋਂ ਬਹੁਤ ਹੀ ਦੂਰ ਜਾ ਚੁੱਕੇ ਹਨ। ਅੱਜ ਦੇ ਸਮਾਜ ਦੇ ਮਾਰਗ ਦਰਸਕ ਸਰਮਾਂ ਅਤੇ ਕੱਪੜੇ ਲਾਹ ਦੇਣ ਵਾਲੇ ਲੋਕ  ਕਲਾਕਾਰ ਦੇ ਨਾਂ ਥੱਲੇ  ਬਣਾਏ ਜਾ ਰਹੇ ਹਨ। ਅਮੀਰ ਘਰਾਂ ਦੇ ਵਾਰਿਸ ਸਮਾਜ ਵਿੱਚ ਨੰਗੇਜਵਾਦ ਅਤੇ ਅਸਲੀਲਤਾ ਦੇ ਹੜ ਲਿਆ ਰਹੇ ਹਨ ਅਤੇ ਸਰਕਾਰਾਂ ਓੁਹਨਾਂ ਦੀ ਪੁਸਤਪਨਾਹੀ ਕਰ ਰਹੀਆਂ ਹਨ।  ਵੱਡੇ ਵੱਡੇ ਸਮਾਰੋਹ ਕਰਕੇ ਦੇਸ ਦੇ ਹੁਕਮਰਾਨ ਇਹਨਾਂ ਬੇਸਰਮ ਅਤੇ ਨੰਗੇ ਹੋਏ ਲੋਕਾਂ ਨੂੰ ਐਵਾਰਡ ਦੇ ਰਹੇ ਹਨ । ਦੇਸ ਦੇ ਆਮ ਲੋਕਾਂ ਨੂੰ ਗਰੀਬੀ ਦੀ ਦਲਦਲ ਵਿੱਚ ਧੱਕ ਕੇ ਓੁਦਯੋਗਿਕ ਸਾਮਰਾਜ ਖੜੇ ਕਰਨੇ ਵਾਲੇ ਸਾਮਰਾਜੀ ਲੁਟੇਰਿਆ ਨੂੰ ਸਜਾ ਦੀ ਥਾਂ ਦੇਸ ਦੀ ਕਿਸਮਤ ਬਣਾਓੁਣ ਵਾਲੇ ਦੇ ਤੌਰ ਤੇ ਪੇਸ ਕੀਤਾ ਜਾ ਰਿਹਾ ਹੈ। ਇਹਨਾਂ ਓੁਦਯੋਗਿਕ ਘਰਾਣਿਆਂ ਕਾਰਨ ਗਰੀਬ ਲੋਕ ਕੀੜਿਆਂ ਵਰਗੀ ਜਿੰਦਗੀ ਜਿਓੁਂ ਰਹੇ ਹਨ ਅਤੇ ਇਹਨਾਂ ਘਰਾਣਿਆਂ ਦੀ ਰਹਿੰਦ ਖੂੰਹਦ ਵਿੱਚੋਂ ਕੁੱਝ ਤਨਖਾਹ ਲੈਣ ਵਾਲਾ ਮੱਧਵਰਗੀ ਤਬਕਾ ਗੁਲਾਮ ਹੋ ਕੇ ਰਹਿ ਗਿਆ ਹੈ ਇਹਨਾਂ ਦੀਆਂ ਖਪਤਕਾਰੀ ਵਸਤੂਆਂ ਅਤੇ ਸੱਭਿਆਚਾਰ ਦਾ । ਇਹ ਖਪਤਕਾਰੀ ਵਸਤੂਆਂ ਜੋ ਨਾਂ ਖਾਣ ਦੇ ਨਾਂ ਪੀਣ ਦੇ ਕੰਮ ਆਓੁਦੀਆਂ ਹਨ ਸਿਰਫ ਸੁਣਨ ਅਤੇ ਦੇਖਣ ਲਈ ਹੀ ਹਨ ਪਰ ਮੱਧਵਰਗੀ ਪਰੀਵਾਰਾਂ ਦੀ ਕਮਾਈ ਦਾ ਵੱਡਾ ਹਿੱਸਾ ਖਾ ਜਾਂਦੀਆਂ ਹਨ। ਮਸੀਨੀ ਯੁੱਗ ਦਾਂ ਅਤੇ ਖਪਤਕਾਰੀ ਸੱਭਿਆਚਾਰ ਦਾ ਨੇੜ ਭਵਿੱਖ ਵਿੱਚ ਕੋਈ ਅੰਤ ਨਹੀ ਅਤੇ ਇਸ ਨਾਲ ਨਾਂ ਹੀ ਅੰਤ ਹੋਵੇਗਾ ਆਮ ਮਨੁੱਖ ਦੀ ਗੁਲਾਮੀ ਦਾ। ਦੁਨੀਆਂ ਦਾ ਮਨੁੱਖ ਸਦਾ ਹੀ ਆਪਣੀ ਬੇਸਮਝੀ ਕਾਰਨ ਗੁਲਾਮ ਬਣਿਆ ਰਹੇਗਾ।