ਦੋਸਤੋ ਜਦ ਇਨਸਾਫ ਦੀਆਂ ਗੱਦੀਆਂ ਤੇ ਬੈਠਣ ਵਾਲੇ ਧਾਰਮਿਕ ਆਗੂ ਆਪਣਾਂ ਫਰਜ ਭੁੱਲ ਜਾਣ ਤਦ ਰਾਜਸੱਤਾ ਭ੍ਰਿਸਟ ਹੋ ਹੀ ਜਾਂਦੀ ਹੈ। ਗਲਤ ਕੰਮਾਂ ਲਈ ਧਾਰਮਿੱਕ ਆਗੂ ਹੀ ਵੱਡੇ ਦੋਸੀ ਹੁੰਦੇ ਹਨ ਜੋ ਰਾਜਸੱਤਾ ਦੇ ਸਲਾਹਕਾਰ ਤਾਂ ਬਣ ਜਾਂਦੇ ਹਨ ਪਰ ਆਪਣਾਂ ਧਰਮ ਭੁੱਲ ਕੇ ਰਾਜਸੱਤਾ ਦੀਆਂ ਤਲੀਆਂ ਚੱਟਣ ਨੂੰ ਪਹਿਲ ਦਿੰਦੇ ਹਨ। ਇਸ ਤਰਾਂ ਦੇ ਸਵਾਰਥੀ ਆਗੂ ਜਿੱਥੇ ਰਾਜਸੱਤਾ ਦੇ ਪਤਨ ਦਾ ਕਾਰਨ ਬਣਦੇ ਹਨ ਉੱਥੇ ਆਪਣੇ ਆਪ ਨੂੰ ਵਰਤਮਾਨ ਅਤੇ ਭਵਿੱਖ ਦੇ ਦੋਸੀ ਵੀ ਬਣ ਜਾਂਦੇ ਹਨ।ਇਤਿਹਾਸ ਵੱਲ ਜੇ ਨਿਰਪੱਖ ਦ੍ਰਿਸਟੀ ਪਾਈਏ ਤਦ ਬਹੁੱਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਦਾ ਵਰਣਨ ਕੀਤਾ ਜਾ ਸਕਦਾ ਹੈ। ਗੁਰੁ ਅਰਜਨ ਦੇਵ ਦੀ ਸਹੀਦੀ, ਗੁਰੁ ਤੇਗ ਬਹਾਦਰ ਜੀ ਦੀ ਸਹੀਦੀ, ਛੋਟੇ ਸਾਹਿਬ ਜਾਦਿਆਂ ਦੀ ਸਹੀਦੀ ਸਿੱਖ ਇਤਿਹਾਸ ਦੀਆਂ ਤਿੰਨ ਅਹਿਮ ਘਟਨਾਵਾਂ ਵੀ ਧਾਰਮਿੱਕ ਆਗੂਆਂ ਨੂੰ ਰਾਜਸੱਤਾ ਨਾਲੋਂ ਵੱਧ ਦੋਸੀ ਸਿੱਧ ਕਰਦੀਆਂ ਹਨ।ਜਹਾਂਗੀਰ ਗੁਰੁ ਜੀ ਨੂੰ ਸਜਾ ਦੇਣ ਤੋਂ ਪਹਿਲਾਂ ਇਹ ਸਮਝਦਾ ਸੀ ਕਿ ਯਾਸਾ ਕਾਨੂੰਨ ਕਿਸੇ ਫਕੀਰ ਦਾ ਖੁਨ ਧਰਤੀ ਉੱਪਰ ਡੁੱਲਣਾਂ ਰਾਜਸੱਤਾ ਲਈ ਖਤਰਨਾਕ ਹੈ ਪਰ ਰਾਜਸੱਤਾ ਦੇ ਦਲਾਲ ਇਨਸਾਫ ਦੀਆਂ ਕੁਰਸੀਆਂ ਤੇ ਬੈਠੇ ਧਾਰਮਿਕ ਆਗੂ ਭਾਵ ਕਾਜੀ ਅਤੇ ਹੋਰ ਚੰਦੂ ਵਰਗੇ ਲੋਕ ਬਜਾਇ ਜਹਾਂਗੀਰ ਨੂੰ ਸੁਮੱਤ ਦੇਣ ਦੇ ਇਹੋ ਜਿਹੇ ਫੈਸਲੇ ਸੁਝਾਉਣ ਲੱਗੇ ਕਿ ਕੋਈ ਇਹੋ ਜਿਹੀ ਸਜਾ ਦਿੱਤੀ ਜਾਵੇ ਜਿਸ ਨਾਲ ਗੁਰੁ ਜੀ ਦਾ ਖੁਨ ਧਰਤੀ ਉੱਪਰ ਨਾਂ ਡੁੱਲੇ। ਇਸ ਤਰਾਂ ਦੀਆਂ ਰਾਵਾਂ ਵਿੱਚੋਂ ਹੀ ਤੱਤੀ ਤਵੀ ਤੇ ਬਿਠਾਕੇ ਖੁਨ ਧਰਤੀ ਤੇ ਨਾਂ ਡੁੱਲਣ ਦੇਣ ਦੀ ਕੁਮੱਤ ਸੀ । ਨਦੀ ਵਿੱਚ ਰੋੜਨ ਦੀ ਦੂਸਰੀ ਕੁਮੱਤ ਵੀ ਇਹਨਾਂ ਇਨਸਾਫ ਦੀਆਂ ਕੁਰਸੀਆਂ ਤੇ ਬੈਠਣ ਵਾਲਿਆਂ ਦੀ ਸੀ।ਇਹ ਲੋਕ ਜੇ ਸੱਚ ਮੁੱਚ ਹੀ ਇਨਸਾਫ ਦਾ ਧਰਮ ਨਿਭਾਉਂਦੇ ਤਦ ਜਰੂਰ ਹੀ ਇਹ ਸਜਾ ਰੋਕ ਸਕਦੇ ਸਨ ਪਰ ਜਦ ਧਰਮ ਦੇ ਮੁਖੌਟੇ ਵਿੱਚ ਜਾਲਮ ਕੱਟੜ ਲੋਕ ਬੈਠੇ ਹੋਣ ਫਿਰ ਧਰਮ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ।
ਤੀਸਰੀ ਘਟਨਾ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸਹੀਦੀ ਤਾਂ ਖੁੱਲੇ ਤੌਰ ਤੇ ਇਹਨਾਂ ਧਾਰਮਿੱਕ ਆਗੂਆਂ ਦੀ ਦਖਲ ਅੰਦਾਜੀ ਸਿੱਧ ਕਰਦੀ ਹੈ। ਜਦ ਪਹਿਲੇ ਦਿਨ ਗੁਰੁ ਕੇ ਲਾਡਲੇ ਕਚਹਿਰੀ ਵਿੱਚ ਪੇਸ ਹੋਏ ਤਾਂ ਨਵਾਬ ਇਹ ਕਹਿਕੇ ਸਜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਬੱਚੇ ਹਨ ਕੀ ਵਿਗਾੜ ਲੈਣਗੇ ਅਤੇ ਇਸਲਾਮ ਬੱਚਿਆਂ ਨੂੰ ਸਜਾ ਦੇਣ ਦੇ ਖਿਲਾਫ ਹੈ।ਜਿੱਥੋ ਤੱਕ ਈਨ ਨਾਂ ਮੰਨਣ ਦੀ ਗੱਲ ਸੀ ਤਾਂ ਉਸ ਉੱਪਰ ਵੀ ਇਹ ਕਹਿਕੇ ਕਿ ਬੱਚੇ ਹਨ ਮੰਨ ਜਾਣਗੇ ਜਾਉ ਇਹਨਾਂ ਨੂੰ ਬਜਾਰ ਘੁੰਮਾ ਲਿਆਉ। ਅੱਗੇ ਬਜਾਰ ਘੁੰਮਾਉਣ ਗਏ ਲੋਕ ਕਾਜੀਆਂ ਅਤੇ ਵਿਰੋਧੀਆਂ ਦੀਆਂ ਸਾਜਿਸਾਂ ਦਾ ਸਿਕਾਰ ਹੋਏ। ਬੱਚਿਆਂ ਉੱਪਰ ਹਥਿਆਰ ਖਰੀਦਣ ਤੱਕ ਦੇ ਦੋਸ ਲਾਏ ਗਏ।ਸੱਪ ਦੇ ਬੱਚੇ ਸੱਪ ਹੀ ਨਿਕਲਣਗੇ ਆਦਿ ਅਨੇਕਾਂ ਗੱਲਾਂ ਨਾਲ ਨਵਾਬ ਸਰਹਿੰਦ ਨੂੰ ਪਰੇਰਣ ਵਾਲੇ ਇਹ ਇਨਸਾਫ ਦੀਆਂ ਕੁਰਸੀਆਂ ਉੱਪਰ ਬੈਠਣ ਵਾਲੇ ਧਰਮਿੱਕ ਲੋਕ ਹੀ ਸਨ। ਨਵਾਬ ਨੇ ਤਾਂ ਆਪ ਸਜਾ ਦੇਣ ਦੀ ਬਜਾਇ ਬੱਚੇ ਨਵਾਬ ਮਲੇਰ ਕੋਟਲਾ ਨੂੰ ਲੈ ਜਾਣ ਅਤੇ ਜੋ ਮਰਜੀ ਕਰਨ ਦੀ ਖੁੱਲ ਦੇ ਦਿੱਤੀ ਸੀ। ਨਵਾਬ ਮਲੇਰਕੋਟਲਾ ਨੇ ਵੀ ਕਿਹਾ ਕਿ ਬੱਚਿਆ ਨਾਲ ਮੇਰੀ ਕੀ ਦੁਸਮਣੀ ਹੈ ਪਰ ਮੇਰੀ ਦੁਸਮਣੀ ਇਹਨਾਂ ਦੇ ਬਾਪ ਨਾਲ ਹੈ ।ਮੈਂ ਇਹਨਾਂ ਦੇ ਬਾਪ ਨਾਲ ਹੀ ਦੋ ਦੋ ਹੱਥ ਕਰਾਂਗਾਂ।ਪੁਰਾਤਨ ਕਾਨੂੰਨ ਯਾਸਾ ਅਨੁਸਾਰ ਬੱਚਿਆਂ ਇਸਤਰੀਆਂ ਅਤੇ ਫਕੀਰਾਂ ਦਾ ਖੁਨ ਧਰਤੀ ਤੇ ਨਾਂ ਡੋਲਣ ਦਾ ਮੁੱਦਾ ਇੱਥੇ ਵੀ ਉੱਠਿਆ ਸੀ ਪਰ ਕਾਜੀਆਂ ਨੇ ਇਸਦਾ ਹੱਲ ਸੁਝਾਇਆ ਸੀ ਕਿ ਬੱਚਿਆਂ ਨੂੰ ਕੰਧ ਵਿੱਚ ਚਿਣ ਦਿੱਤਾ ਜਾਵੇ।ਕੀ ਇਸ ਦੋਸ ਵਿੱਚ ਧਾਰੋਿਮੱਕ ਆਗੂ ਵੀ ਬਰਾਬਰ ਦੇ ਦੋਸੀ ਨਹੀਂ? ਜਦ ਕਿਸੇ ਵੀ ਰਾਜਸੱਤਾ ਦੇ ਰਾਜ ਵਿੱਚ ਜਬਰ ਜੁਲਮ ਹੋਣ ਲੱਗਦੇ ਹਨ ਕਰਨ ਵਾਲੇ ਰਾਜਸੱਤਾ ਦੇ ਅਫਸਰਸਾਹੀ ,ਪਰਬੰਧਕ ,ਜਾਂ ਧਾਰਮਿੱਕ ਆਗੂ ਹੋਣ ਪਰ ਰਾਜ ਕਰਨ ਵਾਲਾ ਮੁੱਖੀ ਇਹਨਾਂ ਲੋਕਾਂ ਦਾ ਮੁੱਖੀ ਹੋਣ ਕਾਰਨ ਬਰਾਬਰ ਦਾ ਦੋਸੀ ਹੁੰਦਾਂ ਹੈ। ਸੋ ਰਾਜਸੱਤਾ ਹਮੇਸਾਂ ਆਪਣੇ ਸਲਾਹਕਾਰਾਂ ਦੇ ਕੰਮਾਂ ਦਾ ਫਾਇਦਾ ਅਤੇ ਨੁਕਸਾਨ ਝੱਲਦੀ ਹੈ। ਜਿਹੋ ਜਿਹੇ ਕੋਈ ਸਲਾਹਕਾਰ ਰੱਖ ਲੈਂਦਾਂ ਹੈ ਉਹੋ ਜਿਹੇ ਕੰਮ ਕਰਦਾ ਹੈ ਅਤੇ ਉਹਨਾਂ ਦਾ ਚੰਗਾਂ ਜਾਂ ਮੰਦਾਂ ਫਲ ਭੁੱਗਤਦਾ ਹੈ। ਰਾਜਸੱਤਾ ਨੂੰ ਦੋਸੀ ਗਰਦਾਨਣ ਸਮੇਂ ਉਸਦੇ ਸਲਾਹਕਾਰਾਂ ਨੂੰ ਕਦੀ ਬਰੀ ਨਹੀਂ ਕੀਤਾ ਜਾ ਸਕਦਾ। ਇਹ ਆਮ ਜਿੰਦਗੀ ਵਿੱਚ ਆਮ ਮਨੁੱਖ ਨਾਲ ਭੀ ਇਸ ਤਰਾਂ ਹੀ ਵਾਪਰਦਾ ਹੈ। ਜਿਸ ਵਿਅਕਤੀ ,ਰਾਜਸੱਤਾ , ਸੰਸਥਾ ਵਿੱਚ ਚੰਗੇ ਸਲਾਹਕਾਰ ਹੁੰਦੇ ਹਨ ਉਹ ਬਹੁਤ ਸਾਰੇ ਗਲਤ ਕੰਮਾਂ ਤੋਂ ਬੱਚ ਰਹਿੰਦੇ ਹਨ ਪਰ ਜਿੰਹਨਾਂ ਦੇ ਸਲਾਹਕਾਰ ਗਲਤ ਚੁਣੇ ਜਾਣ ਉਹ ਭਾਵੇਂ ਚੰਗੇ ਵੀ ਹੋਣ ਪਰ ਬਹੁਤ ਗਲਤ ਫੈਸਲੇ ਕਰ ਲੈਂਦੇ ਹਨ ਜਿਹਨਾਂ ਦਾ ਫਲ ਭੁੱਗਤਣਾਂ ਉਹਨਾਂ ਦੀ ਕਿਸਮਤ ਬਣ ਜਾਂਦੀ ਹੈ। ਇਹੋ ਹੀ ਕਰਮ ਸਿਧਾਂਤ ਹੁੰਦਾਂ ਹੈ ਕਿ ਜੋ ਕਰੋਗੇ ਉਹੋ ਜਿਹਾ ਹੀ ਫਲ ਪਾਉਗੇ। ਗੁਰੁ ਗੋਬਿੰਦ ਸਿੰਘ ਜੀ ਦਾ ਦੁਸਮਣ ਨਵਾਬ ਮਲੇਰਕੋਟਲਾ ਆਪਣੇ ਇੱਕ ਚੰਗੇ ਕੰਮ ਨਾਲ ਹੀ ਆਪਣੇ ਵਾਰਸਾਂ ਨੂੰ ਸੈਕੜੇ ਸਾਲਾ ਲਈ ਸੁਰੱਖਿਅਤ ਕਰ ਗਿਆ ਦੂਸਰੇ ਪਾਸੇ ਨਵਾਬ ਸਰਹਿੰਦ, ਜਹਾਂਗੀਰ, ਔਰੰਗਜੇਬ ਆਪਣੇ ਸਲਾਹਕਾਰਾਂ ਦੀ ਰਾਇ ਦਾ ਫਲ ਸਦੀਆਂ ਤੱਕ ਭੁਗਤਦੇ ਰਹਿਣਗੇ। ਇਹੋ ਜਿਹੇ ਲੋਕਾਂ ਦੀਆਂ ਕਬਰਾਂ ਨੂੰ ਵੀ ਛਾਂ ਅਤੇ ਥਾਂ ਨਸੀਬ ਨਹੀਂ ਹੁੰਦੀ।
? ਗੁਰਚਰਨ ਪੱਖੋਕਲਾਂ 9417727245
No comments:
Post a Comment