Friday, 17 February 2012

ਸਹਿਜਧਾਰੀਆਂ ਦੇ ਨਾਂ ਤੇ ਮਨੁੱਖਤਾ ਦਾ ਅਪਮਾਨ ਨਾਂ ਕਰੋ


ਹਾਈਕੋਰਟ ਦੇ ਫੈਸਲੇ ਨੇ ਸਿੱਖ ਨੇਤਾਵਾਂ ਨੂੰ ਇੱਕ ਵਧੀਆ ਮੌਕਾ ਦਿੱਤਾ ਹੈ ਜਿਸ ਨਾਲ ਸਿੱਖੀ ਦੇ ਘੇਰੇ ਨੂੰ ਵਿਸਾਲ ਕੀਤਾ ਜਾ ਸਕਦਾ ਹੈ। ਦੁਨੀਆਂ ਉੱਪਰ ਕਿਸੇ ਵੀ ਕੌਮ ਦਾ ਇਤਿਹਾਸ ਦੇਖੋ ਸਭ  ਦੇ ਰਹਿਣ ਸਹਿਣ ਵਿੱਚ ਬਦਲਾਅ ਆਇਆ ਹੈ । ਹਰ ਕੌਮ ਨੇ ਆਪਣੇ ਮੁੱਢਲੇ ਅਸੂਲਾਂ ਵਿੱਚ ਬਦਲਾ ਕੀਤਾ ਹੈ ਸਿੱਖ ਕੌਮ ਦੇ ਵਿੱਚ ਵੀ ਬਦਲਾਅ ਆਓੁਣਾਂ ਲਾਜਮੀ ਹੈ। ਸਾਡੇ ਗੁਰੂ ਜਿੰਨੇ ਖੁਲੇ ਦਿਲ ਦੇ ਮਾਲਕ ਸਨ ਓੁਸਦੇ ਓੁਲਟ ਅੱਜ ਦੇ ਆਗੂ ਅਤੇ ਓੁਹਨਾਂ ਦੇ ਸਹਾਇਕ ਪਰਚਾਰਕ ਵਗੈਰਾ ਬਹੁਤ ਹੀ ਛੋਟੇ ਘੇਰੇ ਵਾਲੇ ਹਨ ।ਗੁਰੂਆਂ ਨੇ ਸਿੱਖਾਂ ਨੂੰ ਕਿਸੇ ਵੀ ਵਕਤ ਸਮੇਂ ਦੀ ਮੰਗ ਅਨੁਸਾਰ ਘੱਟੋ ਘੱਟ ਪੰਜ ਇਮਾਨਦਾਰ ਸਿੱਖ ਗੁਰੂ ਗਰੰਥ ਦੀ ਸੇਧ ਵਿੱਚ ਕੋਈ ਵੀ ਫੈਸਲਾ ਕਰ ਸਕਦੇ ਹਨ। ਸੇਵਾਦਾਰਾਂ ਦੀ ਇਸ ਕੌਮ ਵਿੱਚ ਹੁਣ ਸੇਵਾਦਾਰਾਂ ਦੀ ਥਾਂ ਹੁਕਮਰਾਨ ਪੈਦਾ ਹੋ ਚੁੱਕੇ ਹਨ ਜੋ ਆਪਣੇ ਡੰਡੇ ਨਾਲ ਹੀ ਕੌਮ ਨੂੰ ਹੱਕਣਾਂ ਲੋਚਦੇ ਹਨ। ਇਹੋ ਜਿਹੇ ਹੁਕਮਰਾਨ ਤਾਂ ਹਰਮੰਦਿਰ ਦੇ ਚਹੁੰ ਵਰਨਾਂ ਲਈ ਖੁਲੇ ਦਰਵਾਜੇ ਵੀ ਆਪੇ ਘੜੀ ਮਰਿਯਾਦਾ ਨਾਲ ਬੰਦ ਕਰੀ ਜਾ ਰਹੇ ਹਨ । ਸੱਤ ਸਮੁੰਦਰੋ ਪਾਰ ਆਏ ਕਿਸੇ ਵਿਦੇਸੀ ਨੂੰ ਜੋ ਵੀਲ ਚੇਅਰ ਤੋਂ ਬਿਨਾਂਅੰਦਰ ਨਹੀਂ ਜਾ ਸਕਦਾ ਸੀ ਦਰਸਨ ਕਰਨ ਤੋਂ ਹੀ ਰੋਕ ਦਿੰਦੇ ਹਨ । ਕਿਸੇ ਕੌਮ ਦਾ ਬਾਦਸਾਹ ਵੀ ਇਸ ਅਸਥਾਨ ਦੇ ਦਰਸਨ ਕਰਨਾਂ ਚਾਹੇ ਤਦ ਓੁਸਨੂੰ ਮਰਿਯਾਦਾ ਦੇ ਨਾਂ ਥੱਲੇ ਰੋਕਣਾਂ ਸੁਰੂ ਕਰ ਦਿਦੇ ਹਨ। ਕਿਸੇ ਔਰਤ ਦੇ ਸਿਰ ਤੋਂ ਚੁੰਨੀ ਲੈਹ ਜਾਵੇ ਤਾਂ ਬਰਸਿਆਂ ਦੀ ਨੋਕ ਤੇ ਸਮਝਾਓੁਣਾਂ ਸੁਰੂ ਕਰ ਦਿੰਦੇ ਹਨ। ਆਓੁਣ ਵਾਲੇ ਸਰਧਾਲੂ ਦਰਸਨ ਕਰਨ ਦੌਰਾਨ ਇਹਨਾਂ ਸੇਵਾਦਾਰਾਂ ਰੂਪੀ ਹੁਕਮਰਾਨਾਂ ਤੋਂ ਹੀ ਡਰਦਾ ਰਹਿੰਦਾਂ ਹੈ।
         ਸੇਵਾਦਾਰਾਂ ਦੀ ਥਾਂ ਤਨਖਾਹਦਾਰਾਂ ਭਾਵ ਮੁਲਾਜਮ ਕਿਸਮ ਦੇ ਲੋਕ ਅੱਜ ਗੁਰਦੁਆਰਾ ਪਰਬੰਧ ਚਲਾ ਰਹੇ ਹਨ । ਗੁਰਮੱਤ ਅਨੁਸਾਰ ਬੱਧਾ ਚੱਟੀ ਜੋ ਭਰੈ ਭਾਵ  ਬੱਝੇ ਗੁਲਾਮ ਹੋਏ ਲੋਕ ਤਾਂ ਤਨਖਾਹਾਂ ਕਾਰਨ ਹੀ ਮਜਬੂਰ ਹਨ । ਇਹੋ ਜਿਹੇ ਲੋਕ ਸੇਵਾ ਭਾਵਨਾਂ ਕਿੱਥੋਂ ਲਿਆਓੁਣਗੇ। ਜਿਸ ਕੌਮ ਦੇ ਜਥੇਦਾਰ ਵੀ ਤਨਖਾਹਾਂ ਲੈਣ ਲੱਗ ਜਾਣ ਓੁਹ ਕੀ ਸੇਵਾ ਕਰ ਸਕਦੇ ਹਨ? ਸਾਡੇ ਗੁਰਦੁਆਰਾ ਪਰਬੰਧ ਨੂੰ ਝੂਠੇ ਲੋਕਤੰਤਰ ਅਧੀਨ ਕਰਕੇ  ਚਲਾਕ ਲੋਕਾਂ ਦੇ ਹੱਥ ਦੇ ਦਿੱਤਾ ਗਿਆ ਹੈ ਜੋ ਰਾਜਨੀਤਕ ਹੁੰਦੇ ਹਨ। ਕਹਿੰਦੇ ਬਦਕਾਰ ਲੋਕਾਂ ਦਾ ਤਾਂ ਯਕੀਨ ਕੀਤਾ ਜਾ ਸਕਦਾ ਹੈ ਪਰ ਰਾਜਨੀਤਕ ਦਾ ਕਦੀ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਕਿਓੁਕਿ ਇਹ ਤਾਂ ਪੁੱਤ ਦੇ ਵੀ ਸਕੇ ਨਹੀਂ ਬਣਦੇ ਫਿਰ ਇੰਹਨਾਂ ਰਾਜਨੀਤਕ ਦੇ ਹੱਥ ਪਰਬੰਧ ਕਿਓੁਂ ਹੋਵੇ?ਸਹਿਜਧਾਰੀ ਅਤੇ ਗੈਰ ਸਹਿਜਧਾਰੀ ਦਾ ਰੌਲਾ ਵੀ ਰਾਜਨੀਤਕਾਂ ਦੀ ਹੀ ਦੇਣ ਹੈ। ਇਹ ਰਾਜਨੀਤਕ ਲੋਕ ਵੋਟਤੰਤਰ  ਕਾਰਨ ਘੱਟ ਤੋਂ ਘੱਟ ਲੋਕਾਂ ਨਾਲ ਹੀ ਪਰਬੰਧ ਸੰਭਾਲਕੇ ਇਸ ਦੀ ਨਜਾਇਜ ਵਰਤੋਂ ਕਰਨਾਂ ਲੋੜਦੇ ਹਨ। ਹਰ ਰਾਜਨੀਤਕ ਧਿਰ ਚਾਹੁੰਦੀ ਹੈ ਕਿ ਸਿਰਫ ਓੁਹ ਲੋਕ ਹੀ ਵੋਟਰ ਹੋਣ ਜੋ ਓੁਸਨੂੰ ਵੋਟ ਦੇਣ ਬਾਕੀ ਕੋਈ ਵੋਟਰ ਨਹੀਂ ਹੋਣਾਂ ਚਾਹੀਦਾ ਇਸ ਕਾਰਨ ਹੀ ਅਕਾਲੀਆਂ ਨੇ ਵਿਸਾਲ ਪੰਜਾਬ ਟੋਟੇ ਟੋਟੇ ਕਰਵਾ ਦਿੱਤਾ ਅਤੇ ਹੁਣ ਆਪਣੀ ਕੌਮ ਨੂੰ ਟੋਟੇ ਕਰਵਾ ਰਹੇ ਹਨ। ਕਦੀ ਨਿਰੰਕਾਰੀਆਂ ਨਾਲ ਲੜਾਈ ਕਦੇ ਨਾਮਧਾਰੀਆਂ ਨਾਲ ਕਦੀ ਕਿਸੇ ਹੋਰ ਨਾਲ ਅਤੇ ਹੁਣ ਇਹ ਸਹਿਜਧਾਰੀ ਬਨਾਮ ਅੰਮਿਰਤਧਾਰੀ ਦਾ ਕਜੀਆ ਕਲੇਸ ਖੜਾ ਕਰ ਰਹੇ ਹਨ ਜੇ ਇੰਹਨਾਂ ਦਾ ਵੱਸ ਚੱਲੇ ਤਾਂ ਇਹ ਸਿਰਫ ਆਪ ਹੀ ਵੋਟਰ ਅਤੇ ਆਪ ਹੀ ਓੁਮੀਦਵਾਰ ਆਪ ਹੀ ਜੇਤੂ ਆਪ ਹੀ ਪਰਬੰਧਕ ਬਣ ਬੈਠਣ । ਇੰਹਨਾਂ ਦੇ ਲਈ ਤਾਂ ਕਵੀ ਦੀ ਇਹ ਸਤਰਾਂ ਹੀ ਠੀਕ ਹਨ ਕਿ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ। ਜਿਹੋ ਜਿਹੀ ਬੰਤੋਂ ਓੁਹੋ ਜਿਹੇ ਓੁਸਦੇ ਮਿੱਤਰ ਅਨੁਸਾਰ ਇੰਹਨਾਂ ਰਾਜਨੀਤਕਾਂ ਦੇ ਪੈਦਾ ਕਰੇ ਜਾਂ ਧੱਕੇ ਨਾਲ ਪਰਚਾਰਕ ਬਣਾਕਿ ਥੋਪੇ ਹੋਏ ਪਰਚਾਰਕ ਵੀ ਇੰਹਨਾਂ ਦੀ ਡੱਫਲੀ ਵਜਾ ਰਹੇ ਹਨ। ਜੋ ਸਹਿਜਧਾਰੀਆਂ ਨੂੰ ਗਾਲਾਂ ਕੱਢ ਰਹੇ ਹਨ  ਜਾਂ ਪਤਿੱਤ ਕਹਿਣ ਵਰਗੀ ਗਾਲ ਕੱਢਦੇ ਹਨ। ਗੁਰੂ ਨਾਨਕ ਜੀਨੇ ਤਾਂ ਸੱਜਣ ਠੱਗ ਨੂੰ ਵੀ ਸੱਜਣ ਬਣਾਕੇ ਸਿੱਖੀ ਦਾ ਪਰਚਾਰਕ ਥਾਪ ਦਿੱਤਾ ਸੀ। ਗੁਰੂ ਹਰਗੋਬਿੰਦ ਜੀ ਨੇ ਤਾਂ ਦੁਸਮਣ ਬਾਦਸਾਹ ਦਾ ਵੀ ਇਲਾਜ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੇ ਤਾਂ ਔਰੰਗਜੇਬ ਵਰਗੇ ਪਿਤਾ ਦੇ ਕਾਤਲ ਨਾਲ ਵੀ ਗੱਲਬਾਤ ਕਰਨ ਤੋਂ ਪਾਸਾ ਨਹੀ ਵੱਟਿਆ ਸੀ ਅਤੇ ਓੁਸਦੇ ਪੁੱਤਰਾਂ ਵਿੱਚੋ ਹੱਕ ਵਾਲੇ ਨੂੰ ਗੱਦੀ ਦਿਵਾਓੁਣ ਵਿੱਚ ਮੱਦਦ ਕੀਤੀ ਅਤੇ ਆਪਣੇ ਸਿੰਘਾਂ ਸਮੇਤ ਆਪਣੇ ਆਪ ਨੂੰ ਵੀ ਲੜਾਈ ਵਿੱਚ ਝੋਕ ਦਿੱਤਾ ਸੀ ਪਰ ਸਾਡੇ ਅੱਜ ਦੇ ਆਗੂ ਸਹਿਜਧਾਰੀ ਦੇ ਨਾਂ ਥੱਲੇ ਗਾਲਾਂ ਦਾ ਪਰਸਾਦ ਵਰਤਾ ਰਹੇ ਹਨ। ਆਪਣੇ ਆਪ ਨੂੰ ਕੇਸਾਂ ਵਾਲਾ ਹੋਕੇ ਓੁੱਤਮ ਬਣਨ ਦਾ ਦਾਅਵਾ ਠੋਕ ਰਹੇ ਹਨ ਪਰ ਬਿਨਾਂ ਕੇਸਾਂ ਵਾਲੇ ਲੋਕ ਇੰਹਨਾਂ ਲਈ ਸਿਰਫ ਮੱਥਾ ਟੇਕਣ ਵਾਲੇ ਹੀ ਹਨ ਕੀ ਇਹ ਇੰਹਨਾਂ ਦਾ ਮੁਗਲ ਸਾਸਕਾਂ ਵਾਲਾ ਰਵੱਈਆਂ ਨਹੀ ਜਿਸ ਵਿੱਚ ਓੁਹ ਦੂਜੇ ਧਰਮਾਂ ਵਾਲਿਆਂ ਤੋਂ ਜਜੀਆਂ ਵਸੂਲਦੇ ਸਨ ਪਰ ਆਪਣੇ ਨਹੀਂ ਮੰਨਦੇ ਸਨ ਇਸ ਤਰਾਂ ਹੀ ਇੰਹਨਾਂ ਪਤਿੱਤ ਗਰਦਾਨੇ ਸਿੱਖਾਂ ਦਾ ਚੜਾਵਾ ਤਾਂ ਧੱਕੇ ਨਾਲ ਲੈਣ ਤੱਕ ਜਾਦੇ ਹਨ । ਜੇ ਇਹ ਲੋਕ ਸਿੱਖ ਹੀ ਨਹੀਂ ਹਨ ਜਾਂ ਪਤਿੱਤ ਸਿੱਖ ਹਨ ਫਿਰ ਇੰਹਨਾਂ ਦਾ ਪੈਸਾ ਕਿਓੁਂ ਕਬੂਲ ਕਰਨਾਂ ਹੋਇਆ? ਕਿਓੁਂ ਨਾਂ ਇੰਹਨਾਂ ਦਾਪੈਸਾ ਪਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਜਾਵੇ ਅਤੇ ਇਸ ਦੇ ਲਈ ਗੁਰੂਘਰਾਂ ਨੂੰ ਹੁਕਮਨਾਵਾਂ ਜਾਰੀ ਕਰਵਾ ਦਿੱਤਾ ਜਾਵੇ ਕਿ ਪਤਿੱਤ ਸਿੱਖਾਂ ਜਾਂ ਸਹਿਜਧਾਰੀਆਂ ਦੀ ਸੇਵਾ ਕਬੂਲ ਨਾਂ ਕੀਤੀ ਜਾਵੇ?ਜੇ ਨਿਰੰਕਾਰੀਆਂ  ਅਤੇ ਸਰਸੇ ਡੇਰੇ ਵਾਲਿਆਂ ਨੂੰ ਇਨਕਾਰ ਕੀਤਾ ਜਾ ਸਕਦਾ ਹੈ ਫਿਰ ਇੰਹਨਾਂ ਪਤਿੱਤ ਸਹਿਜਧਾਰੀਆਂ ਦੇ ਖਿਲਾਫ ਵੀ ਹੁਕਮਨਾਮਾਂ ਜਾਰੀ ਕਰਕੇ ਇੰਹਨਾਂ ਤੇ ਵੀ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ? ਜੇ ਅੱਜ ਦੇ ਸਿੱਖ ਆਗੂਆਂ ਦੇ ਕੰਮ ਅਤੇ ਕਿਰਦਾਰ ਇਮਾਨਦਾਰ ਹੋ ਕੇ ਦੇਖੀਏ ਤਾਂ ਇਹੀ ਔਰੰਗਜੇਬ ਦਾ ਹੀ ਰੂਪ ਹਨ ਕਿਓੁਕਿ ਨਾਂ ਤਾਂ ਇੰਹਨਾਂ ਵਿੱਚ ਗੁਰੂਆਂ ਵਾਲੀ ਖੁੱਲੇ ਦਿਲ ਵਾਲੀ ਸੋਚ ਹੈ ਅਤੇ ਨਾਂ ਹੀ ਵਿਸਾਲ ਸਮਝ । ਇੰਹਨਾਂ ਵਿੱਚ ਤਾਂ ਜਾਲਮਾਂ ਵਰਗੀ ਸੋਚ ਹੈ ਕਿ ਕਿਸੇ ਨੂੰ ਮਨਮਰਜੀ ਨਾਲ ਗੁਰੂ ਗਰੰਥ ਦੀ ਹਜੂਰੀ ਵਿੱਚ ਅੰਤਿਮ ਅਰਦਾਸ ਵੀ ਨਹੀਂ ਕਰਨ ਦੇਣੀ। ਚਾਹੁੰਣ ਵਾਲਿਆਂ ਨੂੰ ਆਪਣੇ ਬੱਚਿਆਂ ਦੇ ਵਿਵਾਹ ਦੀਆਂ ਰੀਤਾਂ ਵੀ ਗੁਰੂ ਗਰੰਥ ਦੀਆਂ ਰੀਤਾਂ ਅਨੁਸਾਰ ਨਹੀਂ ਕਰਨ ਦੇਣੀਆਂ । ਕੀ ਇਹੋ ਕੁੱਝ ਜਾਲਮ ਔਰੰਗਜੇਬ ਨਹੀਂ ਕਰਦਾ ਸੀ? ਓੁਹ ਤਾਂ ਚਾਹੁੰਦਾਂ ਸੀ ਕਿ ਸਭ ਕੁੱਝ ਇਸਲਾਮ ਅਨੁਸਾਰ ਹੋਵੇ ਪਰ ਸਾਡੇ ਅੱਜ ਦੇ ਆਗੂ ਤਾਂ ਇਸ ਤੋ ਵੀ ਅੱਗੇ ਲੰਘ ਗਏ ਹਨ ਜੋ ਕਹਿੰਦੇ ਹਨ ਕਿ ਸਰਧਾਵਾਨ ਨੂੰ ਵੀ ਗੁਰੂ ਗਰੰਥ ਦੀ ਹਜੂਰੀ ਵਿੱਚ ਕੁੱਝ ਨਹੀਂ ਕਰਨ ਦੇਣਾਂ ਕਿਓੁਂ? ਕੀ ਇਹ ਲੋਕ ਗੁਰੂਆਂ ਦੇ ਪਰਚਾਰਕ ਹਨ ਜਾਂ ਵਿਰੋਧੀ ਜੋ ਗੁਰੂ ਗਰੰਥ ਤੇ ਵੀ ਕਬਜਾ ਕਰਕੇ ਬੈਠ ਗਏ ਹਨ।
                  ਸੋ ਅੱਜ ਦੇ ਸਮੇਂ ਵਿੱਚ ਸਿੱਖ ਕੌਮ ਦਾ ਸਿੱਖ ਫਲਸਫੇ ਨੂੰ ਜਿਓੁਂਦਾਂ ਰੱਖਣ ਵਾਲੀ ਸੋਚ ਵਾਲਿਆਂ ਦਾ ਫਰਜ ਬਣਦਾਂ ਹੈ ਕਿ ਓੁਹ ਆਪਣੀ ਅਵਾਜ ਬੁਲੰਦ ਕਰਨ। ਸਿੱਖ ਕੌਮ ਦੇ ਫੈਸਲੇ ਅਦਾਲਤਾਂ ਵਿੱਚ ਨਹੀਂ  ਸਰਬੱਤ ਖਾਲਸੇ ਦੀ ਰੀਤ ਅਨੁਸਾਰ ਸਿੱਖ ਕੌਮ ਦੀ ਮਰਜੀ ਅਨੁਸਾਰ ਹੋਵੇ। ਸਿੱਖ ਕੌਮ ਗੁਰਦੁਆਰਿਆਂ ਵਿੱਚ ਰਾਜਨੀਤਕ ਨਾਂ ਬੈਠਣ ਦੇਵੇ ਬਲਕਿ ਓੁੱਚੇ ਕਿਰਦਾਰ ਵਾਲੇ ਸਿੱਖ ਬੈਠਣ ਦੇਵੇ।  ਗੁਰੂ ਘਰਾਂ ਦਾ ਪੈਸਾ ਸਿੱਖ ਫਲਸਫੇ ਨੂੰ ਵਧਾਓੁਣ ਲਈ ਵਰਤਿਆ ਜਾਵੇ ਨਾਂ ਕਿ ਯੂਨੀਵਰਸਿਟੀਆਂ ਖੋਲ ਕੇ ਬਲਾਤਕਾਰੀਆਂ ਨੂੰ ਨੌਕਰੀ ਦੇਣ ਲਈ ਅਤੇ ਨਾਂ ਹੀ ਰਾਜਨੀਤਕ ਲੋਕਾਂ ਨੂੰ ਬਿਨਾਂ ਫੀਸ ਤੋਂ ਪੜਾਓੁਣ ਲਈ। ਵਿਦਿਅਕ ਅਦਾਰੇ ਖੋਲਣੇ  ਸਰਕਾਰਾਂ ਅਤੇ ਵਪਾਰੀਆਂ ਦਾ ਕੰਮ ਹੈ ਜਾਂ ਨਿੱਜੀ ਲੋਕਾਂ ਦਾਂ ਨਾਂ ਕਿ ਸਰੋਮਣੀ ਕਮੇਟੀ ਦਾ। ਗੁਰੂਘਰਾਂ ਵਿੱਚੋ ਨਿਤਾਣਿਆਂ ,ਨਿਮਾਣਿਆਂ ਨਿਓੁਟਿਆਂ ਦੀ ਹੀ ਮੱਦਦ ਕੀਤੀ ਜਾਣੀ ਚਾਹੀਦੀ ਹੈ ਨਾਂ ਕਿ ਅਮੀਰ ਲੋਕਾਂ ਨੂੰ ਸਹੂਲਤਾਂ ਦੇਣ ਲਈ? ਸਹਿਜਧਾਰੀਆਂ ਦੀ ਥਾਂ ਵਿਸਾਲ ਹਿਰਦਾ ਕਰਕੇ ਦੁਨੀਆਂ ਦੇ ਹਰ ਗੈਰ ਸਿੱਖ ਧਰਮੀ ਨੂੰ ਵੀ ਵੋਟ ਦਾ ਅਧਿਕਾਰ ਦੁਆਓੁ ਜੋ ਐਲਾਨ ਕਰਦਾ ਹੈ ਕਿ ਮੈਂ ਸਿੱਖ ਹਾਂ। ਸਿੱਖ ਕੇਸਾਂ ਵਾਲਾ ਨਹੀਂ ਸਿੱਖਣ ਵਾਲਾ ਹੁੰਦਾਂ ਹੈ। ਦੁਨੀਆਂ ਦਾ ਜੋ ਵਿਅਕਤੀ ਕਹੇ ਕਿ ਮੈਂ ਸਿੱਖ ਫਲਸਫੇ ਵਿੱਚ ਵਿਸਵਾਸ ਕਰਦਾਂ ਹਾਂ ਅਤੇ ਇਹ ਫਲਸਫਾਂ ਸਭ ਤੋਂ ਓੁੱਤਮ ਹੈ ਓੁਸਨੂੰ ਸਿੱਖ ਮੰਨਣਾਂ ਚਾਹੀਦਾ ਹੈ। ਜੇ ਸਾਰੀ ਦੁਨੀਆਂ ਦੇ ਲੋਕ ਵੀ ਇਹ ਕਹਿਣ ਕਿ ਅਸੀਂ ਸਿੱਖ ਹਾਂ ਤਾਂ ਰਾਜਨੀਤਕ ਤੋਂ ਬਿਨਾਂ ਕਿਸ ਨੂੰ ਇਤਰਾਜ ਕਿਓੁਂ ਹੋਵੇਗਾ। ਲੋੜ ਸਿੱਖੀ ਦਾ ਘੇਰਾ ਵਿਸਾਲ ਕਰਨ ਦੀ ਹੈ ।

4 comments:

Amrik Deol said...

Sir I agree..Same de naal jo nai badlda oh khatam ho janda e..Sanu eh samaj honi chaidi e k sikh ik modern religion si..jo ki purane vichara nu badal k banay si..Sikhi saroop us same di lod si tan jo ik alag pehchan kayam ho sake..aj de same vich sanu khulle dil naal agge vad k kattar hon nalon..asli sikhism da prachar karna chaida...

Amrik Deol said...

I completely agree..jo same de naal nai badalda oh khtam ho janda e..sanu lod e guru's de asal updesh nu samjan di..sikh dharam ik modern vichardhara si jo k tabdili le k ayi si..te sanu agge vi same nal badalna pawega,,hun tak jo hoya os vich asin asli maksad bhul chukke han..sikh nu alag pehchan us same lod si tan guru ne diti..par aaj de same vich asin os di shayad lod nai e...sikhism da sli maksad jo guru nanak dev g ne dasya si sanu os te challan di lod hai....

Unknown said...

gr8 deol ji.... aj di date ch sikh nu alag pehchaan di hi lor nahi.. fer us same vich ki lor c 22ji jo sadde guru ji ne khalsa panth sajaya te keha 'jab lag khalsa reho nyara,tab lag tej deo me sara....jab eh gaye bipran ki reet me na kareyo inki parteet'
22ji aj sanu eh keh k world ch publicize kita ja reha he k v r part of hindus.nd u know y u r ok wid it? coz sikhi nibhauni bot aukhi he brother...es lai es nu apne hisab nal change kro..so dat v gets comfortable... kindly elaborate ur points wt changes u want..... i totally disagree wid d author.

Unknown said...

ਕੀ ਮਸਲਾ ਵੋਟਾ ਦਾ ਹੈ ? ਗੁਰੂ ਦੀ ਮੋਹਰ ਹਨ ਕੇਸ ਇਸ ਗੱਲ ਤੋ ਕਿਨਾਰਾ ਨਹੀ ਕੀਤਾ ਜਾਦਾ ਜੇ ਤੁਹਾਡੇ ਮੁਤਾਬਕ ਬਾਕੀ ਧਰਮ ਆਪਣੇ ਮੁਢਲੇ ਵਿਚਾਰ ਬਦਲ ਚੁਕੇ ਹਨ ਤਾ ਨਾਨਕ ਦੇ ਘਰ ਦਾ ਇਕ ਓਕਾਰ ਦਾ ਸਿਧਾਤ ਕਿਵੇ ਬਦਲਿਆ ਜਾ ਸਕਦਾ ਹੈ , ਅਲੇਕਸਨ ਸਿਸਟਮ ਖਤਮ ਹੋਣਾ ਚਾਹਿਦਾ ਹੈ ਤੇ ਸਲੈਕਸਨ ਸਿਸਟਮ ਚਾਲੂ ਕਰੋ ਜੋ ਯੋਗ ਉਮੀਦਵਾਰ ਹੈ ਜਾਂ ਸੂਜਵਾਨ ਸਿੱਖੀ ਨੁੰ ਸਿੱਖ ਸਿਧਾਤਾ ਨੁੰ ਦੁਨਿਆ ਚ ਲੈਜਾ ਸਕਦਾ ਹੈ ਤੇ ਇਮਾਨਦਾਰ ਵਿਆਕਤੀ ਹੀ ਹੋਣਾ ਚਾਹਿਦਾ ਹੈ ਹੁਣ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਚਲਾਇਆ ਜਿਸ ਤੇ ਨਾਨਕ ਦੀ ਵਿਚਾਰ ਧਾਰਾ ਤੇ ਚੱਲਣ ਵਾਲਿਆ ਨੂੰ ਸਿੱਖ ਕਿਹਾ ਗਿਆ ਨਾ ਕਿ ਕੋਈ ਸਹਿਜਧਾਰੀ ਤੇ ਗੈਰ ਸਹਿਜਧਾਰੀ ਬਣਾਏ , ਗੁਰੂ ਗੋਬਿਦ ਸਿੰਘ ਜੀ ਨੇ ਨਿਰਮਲ ਪੰਥ ਨੂੰ ਖਾਲਸਾ ਪੰਥ ਦਾ ਰੂਪ ਦੇ ਕਿ ਅਮਿਤ ਸੰਚਾਰ ਕੀਤਾ ਤੇ ਸਿੰਘ ਤੇ ਕੌਰ ਸਬਦ ਦਿੱਤੇ । ਜੇ ਕੋਈ ਮੁਹ ਸਿਰ ਮਨਾਉਣ ਵਾਲਾ ਇਹ ਹੀ ਨਹੀ ਸਿੱਖ ਸਕਿਆ ਤਾ ਤੁਸੀ ਕਿਵੇ ਕਿਹ ਸਕਦੇ ਹੌ ਕਿ ਸਿੱਖ ਦਾ ਅਰਥ ਹੈ ਸਿੱਖਣ ਵਾਲਾ । ਅਸਲ ਚ ਹਰ ਕੋਈ ਚਹੁਦਾ ਹੈ ਕਿ ਗੱਦੀ ਮੇਰੇ ਹੱਥ ਚ ਆਏ , ਬੇਸੱਕ ਅੱਜ ਦੀ ਪ੍ਰਬੰਧਕੀ ਕਮੇਟੀ ਕਪਟ ਹੋ ਚੁੱਕੀ ਹੈ ਪਰ ਇਸ ਦਾ ਮਤਲਬ ੲਹ ਨਹੀ ਕਿ ਸਿੱਖੀ ਹੀ ਖਤਮ ਹੋ ਚੁਕੀ ਹੈ ਜਾ ਚੰਗੇ ਬੰਦੇ ਹੀ ਨਹੀ ਹਨ ਤੇ ਨਾ ਹੀ ਇਸ ਦਾ ਮਤਲਬ ਇਹ ਹੈ ਕਿ ਹੁਣ ਉਹ ਲੋਕ ਸਿੱਖੀ ਦੀ ਵਾਗ ਡੋਰ ਸਾਭਣ ਤੇ ਪਤਿਤ ਤੇ ਜਿਹਨਾ ਨੂੰ ਪੰਥ ਦੇ ਮੁਢਲੇ ਸਿਧਾਤ ਹੀ ਨਹੀ ਪਤਾ ਉਹ ਜੱਥੇਦਾਰ ਬਣ ਜਾਣ , ਤੇ ਨਿਰਕਾਰੀ ਨਾਮਧਾਰੀ ਜੋ ਗੁਰੂ ਡੱਮ ਚਲਾ ਰਹੇ ਹਨ ਉਨਾ ਨੂੰ ਤਾ ਇਹ ਹੀ ਨੀ ਪਤਾ ਕਿ ਸਿੱਖ ਦਾ ਗੁਰੂ ਸਬਦ ਗੁਰੂ ਹੈ ਨਾ ਕਿ ਦੇਹਧਾਰੀ ਗੁਰੂ । ਤੇ ਇਹ ਸਿਹਜਧਾਰੀ ਕਿਹੜੇ ਹੋਏ ਸਿੱਖ ਦਾ ਸਿੱਖ ਹੀ ਹੈ , ਇਨਾ ਨਿਰਕਾਰੀਆ ਤੇ ਨਾਮਧਾਰੀਆ ਨੇ ਸਿੱਖੀ ਦੇ ਮੁਢਲੇ ਸਿੱਧਾਤਾ ਨੁੰ ਹੀ ਘੋਰਾ ਲਾਇਅਾ ਹੈ । ਕੌਮ ਦੀ ਰਹਿਨੁਮਾਈ ਉਹ ਹੀ ਕਰ ਸਕਦਾ ਹੈ ਜੋ ਗੁਰੂ ਗੰਥ ਸਾਹਿਬ ਦੇ ਦਿਖਾਏ ਮਾਰਗ ਤੇ ਚੱਲੇ ਵੈਸੇ ਮੈ ਵੀ ਕੋਈ ਅਮਿਤਧਾਰੀ ਨਹੀ ,