ਖੇਤੀਬਾੜੀ ਯੂਨੀਵਰਸਿਟੀ ਹੁਣ ਕਿਸਾਨਾਂ ਨੂੰ ਮੁਰਦਾ ਬਣਾਓੁਣ ਦੀ ਜੁੰਮੇਵਾਰੀ ਕਿਓੁਂ ਨਾਂ ਲਵੇ ?
ਗੁਰਚਰਨ ਪੱਖੋਕਲਾਂ 9417727245
ਜਦ ਵੀ ਪੰਜਾਬ ਵਿੱਚ ਹਰੀ ਕਰਾਂਤੀ ਦੀ ਗੱਲ ਚਲਦੀ ਹੈ ਤਦ ਹੀ ਬਹੁਤ ਸਾਰੇ ਅਦਾਰੇ , ਖੇਤੀਬਾੜੀ ਯੂਨੀਵਰਸਿਟੀ, ਅਤੇ ਰਾਜਨੀਤਕ ਇਸ ਦਾ ਸੇਹਰਾ ਆਪੋ ਆਪਣੇ ਅਤੇ ਆਪਣੀਆਂ ਸਹਾਇਕ ਪਾਰਟੀਆਂ ਨਾਲ ਜੋੜਨ ਲੱਗਦੇ ਹਨ। ਇਸ ਹਰੀ ਕਰਾਂਤੀ ਦੇ ਹੁਣ ਕੁੱਝ ਖਤਰਨਾਕ ਫਲ ਵੀ ਸਾਹਮਣੇ ਆ ਰਹੇ ਹਨ ਜਿੰਹਨਾਂ ਵਿੱਚ ਕੈਂਸਰ ਅਤੇ ਇਸ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਸਰੀਰ ਵਿੱਚ ਜਹਿਰਾਂ ਅਤੇ ਯੂਰੇਨੀਅਮ ਵਰਗੇ ਤੱਤ ਖਤਰਨਾਕ ਸੀਮਾ ਤੇ ਪਹੁੰਚ ਗਏ ਹਨ। ਇਹਨਾਂ ਦੇ ਕਾਰਨ ਪੰਜਾਬ ਦੇ ਲੋਕਾਂ ਵਿੱਚ ਸਰੀਰਕ ਵਿਗਾੜ ਅਤੇ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਜਿਸ ਹਰੀ ਕਰਾਂਤੀਂ ਨਾਲ ਪੰਜਾਬੀਆਂ ਨੇ ਖੁਸਹਾਲ ਹੋਣਾਂ ਸੀ ਪਰ ਓੁਲਟਾ ਓੁਹ ਕਰਜਾਈ ਹੋ ਗਏ ਹਨ। ਕਰਜਾਈ ਕਿਸਾਨ ਨਸਿਆਂ ਤੋਂ ਆਤਮਹੱਤਿਆਵਾਂ ਤੱਕ ਪਹੁੰਚ ਗਏ ਹਨ। ਰੰਗਲਾਂ ਪੰਜਾਬ ਕੰਗਾਲ ਪੰਜਾਬ ਬਣ ਰਿਹਾ ਹੈ। ਦੁੱਧ ਲਸੀਆਂ ਪੀਣ ਵਾਲੇ ਪੰਜਾਬੀ ਨਸੱਈ ਬਣੀ ਜਾ ਰਹੇ ਹਨ। ਸਾਰਾ ਸਾਲ ਕੰਮ ਕਰਕੇ ਰਿਸਟ ਪੁਸਟ ਰਹਿਣ ਵਾਲੇ ਪੰਜਾਬੀ ਵਿਹਲੜ ਕਿਓੁਂ ਬਣ ਗਏ ਹਨ। ਜਿਹੜੇ ਅਦਾਰੇ ਅਤੇ ਲੋਕ ਇਸ ਇਨਕਲਾਬ ਦੇ ਸਰਦਾਰ ਅਖਵਾਓੁਂਦੇ ਸਨ ਕੀ ਓੁਹ ਹੁਣ ਜੁੰਮੇਵਾਰੀ ਲੈਣਗੇ ਇੰਹਨਾਂ ਸਾਰੇ ਵਰਤੇ ਵਰਤਾਰਿਆਂ ਦੀ?
ਪੰਜਾਬੀਆਂ ਓੁੱਪਰ ਅੱਜਕਲ ਬਹੁਤੇ ਰਾਜਨੀਤਕ ਅਤੇ ਅਖੌਤੀ ਖੇਤੀਬਾੜੀ ਮਾਹਰ ਪੰਜਾਬੀ ਕਿਸਾਨ ਓੁੱਪਰ ਹੀ ਦੋਸ ਮੜ ਰਹੇ ਹਨ ਕਿ ਇਹ ਜਹਿਰਾਂ ਦੀ ਨਜਾਇਜ ਵਰਤੋਂ ਕਰਦਾ ਹੈ. ਕਿਸਾਨ ਨੂੰ ਮੰਡੀਕਰਨ ਨਹੀਂ ਕਰਨਾਂ ਆਓੁਦਾਂ, ਅਤੇ ਹੋਰ ਅਨੇਕਾਂ ਨੁਕਸ ਕੱਢਦੇ ਹਨ ਪਰ ਕੀ ਸਾਰਾ ਦੋਸ ਕਿਸਾਨ ਦਾ ਹੀ ਹੈ। ਕੀ ਕਿਸਾਨ ਓੁੱਪਰ ਲਾਏ ਜਾ ਰਹੇ ਦੋਸਾਂ ਵੱਲ ਇਸਨੂੰ ਕਿਸ ਨੇ ਤੋਰਿਆ ਇਸ ਦੀ ਪੜਤਾਲ ਕਰੇਗਾ? ਪਿੱਛਲੇ ਸਮੇਂ ਨੂੰ ਯਾਦ ਕਰਦਿਆਂ ਚੇਤੇ ਆਓੁਂਦਾਂ ਹੈ ਜਦ ਇਹੀ ਅਖੌਤੀ ਮਾਹਰ ਲੋਕ ਜਦ ਕਿਸਾਨ ਰਸਾਇਣਕ ਖਾਦਾਂ ਅਤੇ ਜਹਿਰਾਂ ਨੂੰ ਘੱਟ ਵਰਤਦਾ ਸੀ ਤਦ ਇਸਨੂੰ ਪਛੜਿਆ ਦੱਸਦੇ ਸਨ ਅਤੇ ਓੁਲਟਾ ਵਿਦੇਸੀ ਕਿਸਾਨਾਂ ਨਾਲ ਤੁਲਨਾਂ ਕਰਕੇ ਕਹਿੰਦੇ ਸਨ ਕਿ ਅਮਰੀਕੀ ਕਿਸਾਨ ਖਾਦ ਦੀ ਜਿਆਦਾ ਵਰਤੋਂ ਕਰਦੇ ਹਨ । ਪੰਜਾਬੀ ਕਿਸਾਨ ਜੇ ਰਸਾਇਣਕ ਖਾਦ ਵਰਤੇ ਤਦ ਇਹ ਝਾੜ ਵਧਾ ਸਕਦਾ ਹੈ॥ ਜਹਿਰ ਦੀ ਅੰਨੀ ਵਰਤੋਂ ਕਰਨ ਵੀ ਇੰਹਨਾਂ ਖੇਤੀਬਾੜੀ ਮਾਹਰਾਂ ਨੇ ਹੀ ਲਾਇਆ ਸੀ। ਕਪਾ੍ਹ ਤੋਂ ਨਰਮੇ ਵੱਲ ਅਤੇ ਨਰਮੇ ਤੋਂ ਜੀਰੀ ਵੱਲ ਵੀ ਇਸਨੂੰ ਇਸ ਯੂਨੀਵਰਸਿਟੀ ਨੇ ਹੀ ਤੋਰਿਆ ਸੀ। ਅੱਜ ਇਸਦੇ ਮਾਹਰ ਇਸਨੂੰ ਘੁੰਮਣ ਘੇਰੀ ਵਿੱਚ ਫਸਾ ਕੇ ਹੁਣ ਜੁੰਮੇਵਾਰੀ ਤੋਂ ਭੱਜਣਾਂ ਲੋਚਦੇ ਹਨ।ਜਦ ਦੇਸ ਅੰਨ ਓੁਤਪਾਦਨ ਵਿੱਚ ਪਛੜਿਆਾ ਹੋਇਆ ਸੀ ਅਤੇ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਵਿਦੇਸਾਂ ਮੂਹਰੇ ਮੰਗਤਿਆਂ ਵਾਂਗ ਜਾਣ ਲਈ ਮਜਬੂਰ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ ਨੂੰ ਇਸ ਬਿਪਤਾ ਵਿੱਚੋਂ ਕੱਢਿਆ ਸੀ । ਦੇਸ ਦੀ ਲੜਾਈ ਲਈ ਪੰਜਾਬੀਆਂ ਨੇ ਆਪਣਾਂ ਸਾਰਾ ਜੋਰ ਲਾਕੇ ਦੇਸ ਨੂੰ ਜਿਤਾਇਆ ਸੀ ਕੀ ਹੁਣ ਦੇਸ ਦੀ ਸਰਕਾਰ ਦਾ ਫਰਜ ਨਹੀਂ ਬਣਦਾ ਕਿ ਓੁਹ ਇਸ ਦੀ ਮੱਦਦ ਕਰੇ? ਜੇ ਅੱਤਵਾਦ ਨੂੰ ਨੱਥ ਪਾਓੁਣ ਲਈ ਅਤੇ ਇਸ ਲੜਾਈ ਨੂੰ ਜਿੱਤਣ ਲਈ ਪੰਜਾਬ ਸਿਰ ਚੜਿਆ ਕਰਜਾ ਮਾਫ ਹੋ ਸਕਦਾ ਹੈ ਫਿਰ ਕਿਸਾਨਾਂ ਨੇ ਵੀ ਤਾਂ ਦੇਸ ਦੀ ਹੀ ਲੜਾਈ ਲੜੀ ਹੈ। ਜੇ ਇਸ ਲੜਾਈ ਕਾਰਨ ਓੁਹ ਕਰਜਾਈ ਹੋਏ ਹਨ ਅਤੇ ਇਸ ਕਾਰਨ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ ਰਹੇ ਹਨ ਤਦ ਦੇਸ ਅਤੇ ਪੰਜਾਬ ਦੀ ਸਰਕਾਰ ਨੂੰ ਓੁਹਨਾਂ ਦੀ ਮੱਦਦ ਕਰਨ ਤੋਂ ਸੰਕੋਚ ਕਿਓੁਂ ਹੈ? ਕਿਸਾਨ ਨੇ ਤਾਂ ਦੇਸ ਲਈ ਦੇਸ ਦਾ ਹਥਿਆਰ ਬਣਕੇ ਕੰਮ ਕੀਤਾ ਹੈ ਪਰ ਇਸ ਨੂੰ ਚਲਾਓੁਣ ਵਾਲੇ ਖੇਤੀਬਾੜੀ ਦੇ ਮਾਹਰ ਅਤੇ ਹਰੀ ਕਰਾਂਤੀਂ ਦੇ ਜਨਕ ਅਖਵਾਓੁਣ ਵਾਲਿਆਂ ਦਾ ਕਸੂਰ ਕਦੀ ਮਾਫ ਨਹੀਂ ਹੋਵੇਗਾ ਜਿੰਹਨਾਂ ਪੰਜਾਬੀ ਕਿਸਾਨ ਦੀ ਦਿਸਾ ਅਤੇ ਦਸਾ ਵਿਗਾੜ ਦਿੱਤੀ ਹੈ। ਜੇ ਪੰਜਾਬੀ ਕਿਸਾਨ ਨੂੰ ਗਲਤ ਰਸਤੇ ਪਾਓੁਣ ਵਾਲਿਆਂ ਤੋਂ ਕੋਈ ਜਵਾਬ ਤਲਬੀ ਨਾਂ ਹੋਈ ਤਦ ਇਹ ਵੀ ਇੱਕ ਇਤਿਹਾਸਕ ਗਲਤੀ ਹੋਵੇਗੀ। ਸਰਕਾਰਾਂ ਦੀਆਂ ਨੀਤੀਆਂ ਬਣਾਓੁਣ ਵਾਲੇ ਅਤੇ ਪੰਜਾਬੀ ਕਿਸਾਨ ਦੀਆਂ ਵਿਸੇਸ ਰਾਹਾਂ ਬਣਾਓੁਣ ਵਾਲੇ ਖੇਤੀਬਾੜੀ ਮਾਹਿਰ ਹੀ ਅਸਲ ਦੋਸੀ ਹਨ ਕਿਸਾਨ ਦੀ ਮਾੜੀ ਹਾਲਤ ਕਰਵਾਓੁਣ ਲਈ। ਇਹਨਾਂ ਕਿਸਾਨਾਂ ਦੇ ਸਿਰ ਤੇ ਰਾਸਟਰਪਤੀ ਤੋਂ ਅਤੇ ਹੋਰ ਅਨੇਕਾਂ ਇਨਾਮ ਲੈਣ ਵਾਲੇ ਹੁਣ ਕਿਸਾਨ ਦੀ ਇਸ ਦੁਰਦਸਾ ਦੀ ਜੁੰਮੇਵਾਰੀ ਵੀ ਜਰੂਰ ਲੈਣ ਜਿੰਹਨਾਂ ਸਮੇਂ ਸਿਰ ਦੇਸ ਨੂੰ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਸੁਚੇਤ ਨਹੀਂ ਕੀਤਾ । ਕੀ ਕੋਈ ਇਸਦਾ ਜਵਾਬ ਦੇਵੇਗਾ ਸਮਾਂ ਇਸ ਦੀ ਮੰਗ ਕਰਦਾ ਹੈ।

No comments:
Post a Comment