ਇਸਾਈ ਧਰਮ ਦੀ ਇੱਕ ਕਥਾ ਅਨੁਸਾਰ ਕੁਦਰਤ ਜਾਂ ਖੁਦਾ ਵੱਲੋਂ ਇਸ ਧਰਤੀ ਦੇ ਪਹਿਲੇ ਦੋ ਆਦਮ ਜਾਤ ਬਾਬਾ ਆਦਮ ਤੇ ਹਵਾ ਨੂੰ ਰੱਬ ਵੱਲੋਂ ਕੁਦਰਤ ਦੇ ਬਾਗ ਰੂਪੀ ਸਵੱਰਗ ਵਿੱਚੋਂ ਫਲ ਨੂੰ ਤੋੜਨ ਤੋਂ ਮਨਾਹੀ ਸੀ ਪਰ ਜਿਸ ਦਿਨ ਇਹਨਾਂ ਨੇ ਪਹਿਲਾ ਫਲ ਤੋੜਿਆ ਓੁਸ ਦਿਨ ਤੋਂ ਹੀ ਇਹ ਕੁਦਰਤ ਦੇ ਦੁਸਮਣ ਮੰਨ ਲਏ ਗਏ ਅਤੇ ਸਵਰਗ ਨਾਂ ਦੇ ਬਾਗ ਵਿੱਚ ਕੱਢ ਦਿੱਤੇ ਗਏ । ਮਨੁੱਖ ਅੱਜ ਤੱਕ ਵੀ ਕੁਦਰਤ ਨੂੰ ਤੋੜਨ ਤੇ ਲੱਗਿਆ ਹੋਇਆ ਹੈ। ਕੁਦਰਤ ਦੇ ਵਿੱਚ ਪੈਦਾ ਹੋਈ ਹਰ ਸਜੀਵ ਚੀਜ ਕੁਦਰਤ ਦੇ ਅਨੁਸਾਰ ਚਲਦੀ ਹੈ ਪਰ ਇਕੱਲਾ ਮਨੁੱਖ ਹੀ ਇਹੋ ਜਿਹਾ ਜਾਨਵਰ ਹੈ ਜੋ ਕੁਦਰਤ ਦੇ ਅਨੁਸਾਰ ਨਹੀਂ ਬਲਕਿ ਕੁਦਰਤ ਨੂੰ ਆਪਣੇ ਅਨੁਸਾਰ ਚਲਾਣਾਂ ਲੋਚਦਾ ਹੈ। ਸਮੇਂ ਦੇ ਬੀਤਣ ਨਾਲ ਮਨੁੱਖ ਏਨਾਂ ਤੇਜੀ ਨਾਲ ਕੁਦਰਤ ਦਾ ਦਸੁਸਮਣ ਹੋਇਆ ਹੈ ਕਿ ਇਹ ਆਪਣੇ ਬੱਚਿਆਂ ਨੂੰ ਜੰਮਦਿਆਂ ਹੀ ਕੁਦਰਤ ਦੇ ਖਿਲਾਫ ਚੱਲਣ ਦੀ ਸਿੱਖਿਆ ਦੇਣੀ ਸੁਰੂ ਕਰ ਦਿੰਦਾਂ ਹੈ। ਹਜਾਰਾਂ ਲੱਖਾਂ ਸਾਲਾਂ ਦਾ ਆਪਣਾਂ ਵਿਗਿਆਨ ਜੋ ਕਿਤਾਬਾਂ ਆਦਿ ਅਨੇਕਾਂ ਰੂਪਾਂ ਵਿੱਚ ਇਸ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਆਪਣੀਆਂ ਅਗਲੀਆਂ ਨਸਲਾਂ ਦੇ ਦਿਮਾਗ ਵਿੱਚ ਪਾਕੇ ਇਹ ਵਰਤਾਰਾ ਚਲਾਈ ਜਾ ਰਿਹਾ ਹੈ। ਇਸ ਮਨੁੱਖ ਦੇ ਦਿਮਾਗ ਵਿੱਚ ਪਤਾ ਨਹੀਂ ਕਿਸ ਤਰਾਂ ਇਹ ਗੱਲ ਵੜ ਗਈ ਹੈ ਕਿ ਇਹ ਹੀ ਦੁਨੀਆਂ ਦਾ ਇਕੱਲਾ ਸਿਆਣਾਂ ਜਾਨਵਰ ਹੈ ਅਤੇ ਇਸਨੂੰ ਕੁਦਰਤ ਨੂੰ ਵਰਤਣ ਦਾ ਅਧਿਕਾਰ ਹੈ ਅਤੇ ਇਸ ਸੋਚ ਅਧੀਨ ਹੀ ਇਹ ਕੁਦਰਤ ਦੇ ਢਾਂਚੇ ਨੂੰ ਆਪਣੇ ਅਨੁਕੂਲ ਕਰਨ ਦੀ ਕੋਸਿਸ ਕਰ ਰਿਹਾ ਹੈ। ਅੱਜ ਦਾ ਮਨੁੱਖ ਕੁਦਰਤ ਦੇ ਵਿੱਚੋਂ ਪੱਕੇ ਹੋਏ ਸਵਾਦੀ ਭੋਜਨ ਖਾਣ ਦੀ ਥਾ ਕੱਚੇ ਫਲ ਤੋੜ ਕੇ ਖਾਣਾਂ ਚਾਹੁੰਦਾਂ ਹੈ। ਕੱਚੇ ਤੋੜੇ ਹੋਏ ਫਲਾਂ ਨੂੰ ਫਿਰ ਪਕਾਣ ਲਈ ਅਨੇਕਾਂ ਪਾਪੜ ਵੇਲਦਾ ਹੈ। ਕੁਦਰਤ ਦੇ ਦੂਜੇ ਜੀਵਾਂ ਵਾਂਗ ਇਸਨੂੰ ਕੁਦਰਤ ਤੇ ਭਰੋਸ਼ਾ ਨਹੀ ਅਤੇ ਇਸ ਕਾਰਨ ਇਹ ਆਣ ਵਾਲੇ ਕੱਲ ਲਈ ਬਹੁਤ ਸਾਰੀਆਂ ਵਸਤਾਂ ਸੰਭਾਲ ਕੇ ਰੱਖਣ ਨੂੰ ਤਰਜੀਹ ਦਿੰਦਾਂ ਹੈ ਅਤੇ ਇਸ ਇੱਛਾ ਦੇ ਕਾਰਨ ਹੀ ਇਸ ਨੇ ਬਹੁਤ ਸਾਰੀਆਂ ਨਵੀਆਂ ਬਿਮਾਰੀਆਂ ਸਹੇੜ ਲਈਆਂ ਹਨ ਜਿਹਨਾਂ ਵਿੱਚੋਂ ਇੱਕ ਸੋਚ ਅਨੁਸਾਰ ਆਪਣੇ ਅਧੀਨ ਇਲਾਕੇ ਕਰਨੇ ਸੁਰੂ ਕੀਤੇ। ਦੇਸਾਂ ,ਪਿੰਡਾਂ ਸਹਿਰਾਂ ਦੀਆਂ ਹੱਦਾਂ ਇਸ ਸੋਚ ਦੀ ਪੈਦਾਵਾਰ ਹਨ। ਇਸ ਸੋਚ ਅਧੀਨ ਹੀ ਫੌਜਾਂ ਅਤੇ ਹਥਿਆਰ ਪੈਦਾ ਹੋਏ । ਇਸ ਸੋਚ ਅਧੀਨ ਹੀ ਮਾਰੂ ਹਥਿਆਰਾਂ ਨੂੰ ਪੈਦਾ ਕਰਨ ਦੀ ਸੋਚ ਵਿਕਸਿਤ ਹੋਈ । ਸਕਤੀਸਾਲੀ ਧਰਤੀ ਨੂੰ ਤਬਾਹ ਤੱਕ ਕਰਨ ਵਾਲੇ ਹਥਿਆਰ ਐਟਮ ਬੰਬ , ਹਾਈਡਰੋਜਨ ਬੰਬ , ਮਿਸਾਈਲਾਂ ਆਦਿ ਹਨ ਜੋ ਇਸ ਦੀ ਹੀ ਨਸਲ ਨੂੰ ਖਤਮ ਕਰ ਸਕਦੇ ਹਨ।
ਕੀ ਇਸ ਤਰਾਂ ਦੇ ਖਤਰਨਾਕ ਵਿਚਾਰਾਂ ਵਾਲੇ ਮਨੁੱਖ ਨੂੰ ਸਿਆਣਾਂ ਆਖਿਆ ਜਾ ਸਕਦਾ ਹੈ? ਇਸ ਨੇ ਆਪਣੀ ਲਾਲਸਾਵਾਦੀ ਸੋਚ ਅਧੀਨ ਹੀ ਆਪਣੇ ਬੱਚਿਆ ਦਾ ਬਚਪਨ ਗੁਆ ਦਿੱਤਾ ਹੈ ।ਜਿਸ ਬਚਪਨ ਵਿੱਚ ਬੱਚੇ ਨੇ ਅਜਾਦ ਸਰੀਰਕ ਵਿਕਾਸ ਕਰਨਾਂ ਹੁੰਦਾਂ ਹੈ ਨੂੰ ਵਿੱਦਿਆ ਨਾਂ ਦੀ ਚੀਜ ਪਰਾਪਤ ਕਰਨ ਲਈ ਗੁਲਾਮੀ ਵਿੱਚ ਜਿਓੁਣ ਲਈ ਮਜਬੂਰ ਹੈ। ਪੜਾਈ ਦਾ ਸਮਾਂ ਏਨਾਂ ਲੰਬਾਂ ਹੋ ਗਿਆ ਹੈ ਜਵਾਨ ਓੁਮਰ ਵਿੱਚ ਵਿਆਹ ਦੀ ਥਾਂ ਕੈਰੀਅਰ ਬਣਾਓੁਣ ਨਾਂ ਦੇ ਪਹਾੜ ਓੁਪਰ ਚੜਨਾਂ ਜਰੂਰੀ ਕਰ ਦਿੱਤਾ ਗਿਆ ਹੈ। ਬਜੁਰਗ ਹੋ ਕੇ ਮਨੁੱਖ ਕੁਦਰਤ ਵੱਲ ਮੂੰਹ ਕਰਨ ਦੀ ਥਾਂ ਅਨੇਕਾਂ ਰੂਪਾਂ ਵਿੱਚ ਹੁਕਮ ਚਲਾਓੁਣਾਂ ਭਾਲਦਾ ਹੈ ਕਿਓੁਕਿ ਬੀਤਿਆ ਵਕਤ ਤਾਂ ਓੁਸਦਾ ਕਿਸੇ ਹੋਰ ਪਾਸੇ ਹੀ ਲੰਘ ਜਾਂਦਾਂ ਹੈ । ਅੱਜ ਦੇ ਮਨੁੱਖ ਕੋਲ ਨਾਂ ਬਚਪਨ ਰਿਹਾ ਹੈ ਨਾਂ ਜੋਬਨ ਦੀ ਰੁੱਤ ਹੈ ਨਾਂ ਹੀ ਬਜੁੱਰਗ ਹੋਕੇ ਸਵੱਰਗ ਵਿੱਚ ਵਿਚਰਨ ਦੀ ਜਾਚ ਹੈ। ਅੱਜ ਦਾ ਮਨੁੱਖ ਆਪਣੇ ਜੀਵਨ ਦੀ ਸੁਰੂਆਤ ਹੀ ਗਲਤ ਕਰਦਾ ਹੈ ਅਤੇ ਆਪਣੀ ਜਿੰਦਗੀ ਦਾ ਪਿੱਛਲਾ ਪੱਖ ਬਜੁਰਗ ਹੋ ਕੇ ਜਿਓੁਣ ਵਾਲਾ ਵਕਤ ਨਰਕ ਰੂਪ ਵਿੱਚ ਬਿਤਾ ਕੇ ਜਾਂਦਾਂ ਹੈ। ਇਸ ਵਕਤ ਓੁਸ ਕੋਲ ਨਾਂ ਔਲਾਦ ਹੁੰਦੀ ਹੈ ਜੋ ਕੁਦਰਤ ਵੱਲੋਂ ਸਭ ਤੋਂ ਵੱਡੀ ਨਿਆਮਤ ਇਸ ਮਨੁੱਖ ਨੂੰ ਬਖਸੀ ਜਾਂਦੀ ਹੈ। ਇਹ ਔਲਾਦ ਮਾਪਿਆਂ ਦੀ ਦੁਨਿਆਵੀ ਸੋਚ ਅਧੀਨ ਮਾਇਆ ਦਾ ਪਹਾੜ ਚੜਨ ਚਲੀ ਜਾਂਦੀ ਹੈ ਅਤੇ ਇਸ ਪਹਾੜ ਤੇ ਚੜਨ ਗਿਆ ਕਦੇ ਵੀ ਮਾਪਿਆਂ ਕੋਲ ਵਾਪਸ ਨਹੀਂ ਆਇਆ । ਸਾਰੀ ਉਮਰ ਵਿੱਚ ਇਕੱਠੀ ਕੀਤੀ ਪਾਪ ਦੀ ਕਮਾਈ ਕਦੇ ਆਪ ਚੱਲ ਕੇ ਕੋਲ ਨਹੀਂ ਆਓੁਦੀ । ਮਾਇਆਧਾਰੀ ਮਨੁੱਖ ਕੋਲ ਕੋਈ ਵੀ ਅਜਾਦ ਚੰਗਾਂ ਮਨੁੱਖ ਬਹਿ ਨਹੀਂ ਸਕਦਾ ਸਿਰਫ ਗੁਲਾਮ ਹੀ ਬੈਠਦਾ ਹੈ ਪਰ ਗੁਲਾਮ ਨੂੰ ਕਦੇ ਵੀ ਮੋਹ ਨਹੀਂ ਓੁਪਜਦਾ। ਸੋ ਮਾਇਆਧਾਰੀ ਲੋਕ ਪਿਆਰ ਨੂੰ ਤਰਸਦੇ ਇਸ ਜਹਾਨ ਤੋਂ ਤੁਰ ਜਾਂਦੇ ਹਨ। ਅੱਜ ਦੇ ਕੁਦਰਤ ਵੱਲੋਂ ਤਿਰਸਕਾਰੇ ਮਨੁੱਖ ਦੀ ਇਹ ਹੀ ਹੋਣੀ ਹੈ । ਚੰਗੇ ਲੋਕ ਹਮੇਸਾਂ ਕੁਦਰਤ ਅਤੇ ਖੁਦਾ ਦਾ ਭੈ ਮੰਨ ਕੇ ਜਿੰਦਗੀ ਜਿਓੁਦੇ ਹਨ ਅਤੇ ਸਦਾ ਹੀ ਸਵਰਗ ਨਾਂ ਦੇ ਖੁਸੀਆ ਵਾਲੇ ਬਾਗ ਵਿੱਚ ਰਹਿੰਦੇ ਹਨ।
ਗੁਰਚਰਨ ਪੱਖੋਕਲਾਂ 9417727245
2 comments:
ਚੰਗੇ ਲੋਕ ਹਮੇਸਾਂ ਕੁਦਰਤ ਅਤੇ ਖੁਦਾ ਦਾ ਭੈ ਮੰਨ ਕੇ ਜਿੰਦਗੀ ਜਿਓੁਦੇ ਹਨ ਅਤੇ ਸਦਾ ਹੀ ਸਵਰਗ ਨਾਂ ਦੇ ਖੁਸੀਆ ਵਾਲੇ ਬਾਗ ਵਿੱਚ ਰਹਿੰਦੇ ਹਨ।
bhut hi asliat bhrbhur
Post a Comment