ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਏਡਜ਼ ਨਾਲੋਂ ਵੱਡੀਆਂ ਖਤਰਨਾਕ ਬਿਮਾਰੀਆਂ ਹੋਰ ਵੀ ਹਨ, ਜਿਵੇਂ ਮਲੇਰੀਆ, ²ਡੇਂਗੂ, ਸਾਹ ਰੋਗ, ਪੀਲੀਆ, ਕੈਂਸਰ, ਸ਼ੂਗਰ ਆਦਿ। ਪਰ ਅੱਜ-ਕੱਲ੍ਹ ਏਡਜ਼ ਵਿਰੁੱਧ ਜੰਗੀ ਪੱਧਰ ਉੱਤੇ ਪ੍ਰਿੰਟ ਅਤੇ ਇਲੈਕਟ੍ਰਾਨਿਕਸ ਮੀਡੀਆ ਉੱਤੇ ਇੰਨਾ ਪ੍ਰਚਾਰ ਕਿਉਂ? ਆਓ ਪੰਜਾਬ ਨੂੰ ਆਧਾਰ ਮੰਨ ਕੇ ਇਸ ਦਾ ਵਿਸ਼ਲੇਸ਼ਣ ਕਰੀਏ। ਹਰ ਪਾਠਕ ਆਪਣੇ ਪਿੰਡ ਜਾਂ ਸ਼ਹਿਰ ਨੂੰ ਆਧਾਰ ਬਣਾ ਕੇ, ਖੁੱਦ ਵੀ ਫੈਸਲਾ ਕਰ ਸਕਦਾ ਹੈ। ਅੱਜ ਪੈਸਾ ਕਮਾਊ ਯੁੱਗ ਦਾ ਬੰਦਾ ਕਿੰਨਾਂ ਨੀਵਾਂ ਗਿਰ ਸਕਦਾ ਹੈ ਸੋਚਣਾ ਵੀ ਅਸੰਭਵ ਹੈ। ਕਰੋੜਾਂ-ਅਰਬਾਂ ਤਨਖਾਹ ਲੈਣ ਵਾਲੇ ਬਹੁਰਾਸ਼ਟਰੀ ਲੁਟੇਰੀਆਂ, ਕੰਪਨੀਆਂ ਦੇ ਮਾਲਕ ਪੈਸੇ ਲਈ ਇੰਨਾ ਹਲਕ ਚੁੱਕੇ ਹਨ ਕਿ ਸਸਾਰ ਨੂੰ ਵੀ ਗੁੰਮਰਾਹ ਕਰਦੇ ਹਨ। ਪੈਸੇ, ਜਾਇਦਾਦਾਂ ਦੇ ਪਹਾੜ ਖੜ੍ਹੇ ਕਰਨ ਦੀ ਦੌੜ ਵਿੱਚ ਧਰਮ ਅਤੇ ਸੱਚ ਤੋਂ ਟੁੱਟੇ ਹੋਏ। ਇਹ ਹੈਵਾਨ ਅਤੇ ਸ਼ੈਤਾਨ ਲੋਕ ਝੂਠ ਪ੍ਰਚਾਰਦੇ ਹਨ। ਏਡਜ਼ ਦੇ ਪ੍ਰਚਾਰ ਪਿੱਛੇ ਲੁਕਵੇਂ ਮਕਸਦ ਕੀ ਹਨ? ਕਿਉਂ ਹਨ? ਕਿਵੇਂ ਹਨ? ਬਹੁਤ ਹੀ ਨੀਚ ਖੇਡ ਹੈ। ਏਡਜ਼ ਵਿਰੋਧੀ ਪ੍ਰਚਾਰ ਮੁਹਿੰਮ ਅਸਲ ਵਿੱਚ ਅੱਜ ਦੀਆਂ ਗੁਲਾਮ ਅਤੇ ਭਰਿਸ਼ਟ ਰਾਜ ਸੈਨਾਵਾਂ ਦੀ ਉਹ ਚਾਲ ਹੈ, ਜਿਸ ਨਾਲ ਦੁਨੀਆਂ ਨੂੰ ਵਿਭਚਾਰ ਵਿੱਚ ਡੁਬੋਇਆ ਜਾਣਾ ਹੈ। ਰਾਜ ਸੱਤਾਵਾਂ ਜਦ ਲੋਕਾਂ ਨੂੰ ਕਾਬੂ ਰੱਖਣ ਤੋਂ ਅਸਮਰੱਥ ਹੋਣ ਲੱਗਦੀਆਂ ਹਨ ਤਾਂ ਉਹ ਵਿਭਚਾਰ ਦਾ ਆਖਰੀ ਹੱਥਿਆਰ ਵਰਤਦੀਆਂ ਹਨ। ਦੁਨੀਆਂ ਦੀ ਅਸਲੀ ਰਾਜ ਸੱਤਾ, ਰਾਜ ਗੱਦੀ ਉੱਤੇ ਬੈਠਣ ਵਾਲੇ ਲੋਕਾਂ ਕੋਲ ਨਹੀਂ ਹੁੰਦੀ। ਅਸਲ ਵਿੱਚ ਕੁਰਸੀਆਂ ਉੱਤੇ ਬੈਠੇ ਰਾਜੇ ਲੁਟੇਰੇ ਗ੍ਰੋਹਾਂ ਦੇ ਗੁਲਾਮ ਹੁੰਦੇ ਹਨ।
ਅੱਜ ਦੇ ਯੁੱਗ ਵਿੱਚ ਲੁਟੇਰੇ ਗ੍ਰੋਹ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਬਦਲ ਚੁੱਕੇ ਹਨ। ਆਓ ਵਿਸ਼ਲੇਸ਼ਣ ਕਰੀਏ ਕਿ ਏਡਜ਼ ਬਿਮਾਰੀ ਕਿੰਨੀ ਕੁ ਹੈ? ਕਿਸੇ ਵੀ ਪਿੰਡ ਸ਼ਹਿਰ ਚੱਲੇ ਜਾਵੋ ਦੇਖੋ ਕਿੰਨੇ ਕੁ ਲੋਕ ਬਿਮਾਰੀਆਂ ਤੋਂ ਪੀੜ੍ਹਤ ਹਨ। ਉਨ੍ਹਾਂ ਨੂੰ ਕਿਹੜੀਆਂ ਬਿਮਾਰੀਆਂ ਹਨ। ਇਹ ਕਿਸੇ ਵੀ ਡਾਕਟਰ ਕੋਲ ਕੁੱਝ ਦਿਨ ਬੈਠ ਕੇ ਜਾਂ ਮਰੀਜ਼ ਰਜਿਸਟਰਾਂ ਨਾਲ ਖੋਜ ਕੇ ਵੀ ਜਾਣਿਆ ਜਾ ਸਕਦਾ ਹੈ। ਏਡਜ਼ ਦੇ ਮਰੀਜ ਹੁੰਦੇ ਹੀ ਨਹੀਂ। ਸਿਰਫ ਕੁੱਝ ਵੱਡੇ ਹਸਪਤਾਲਾਂ ਜਾਂ ਕੁੱਝ ਵਿਸ਼ੇਸ਼ ਰੈੱਡ ਲਾਈਟ ਏਰੀਏ ਵਿੱਚ ਵੀ ਇਨ੍ਹਾਂ ਦੀ ਗਿਣਤੀ ਇੱਕ ਤੋਂ ਪੰਜ ਪਰਸੈਂਟ ਤੱਕ ਵੀ ਮੁਸ਼ਕਲ ਹੈ। ਕੈਂਸਰ ਦੇ ਮਰੀਜ਼ ਏਡਜ਼ ਨਾਲੋਂ ਸੌ ਗੁਣਾ ਹੁੰਦੇ ਹਨ। ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਤਾਂ ਏਡਜ਼ ਨਾਲੋਂ ਹਜਾਰ ਗੁਣਾਂ ਵੱਧ ਹੈ। ਆਮ ਬਿਮਾਰੀਆਂ ਵਿੱਚ ਸਾਹ ਰੋਗੀ ਤੀਹ ਪ੍ਰਸੈਂਟ ਇੰਨਫੈਕਸ਼ਨ ਆਧਾਰ ਰੋਗ ਸੱਠ ਫੀਸਦੀ ਹੁੰਦੇ ਹਨ ਜਿਵੇਂ ਬੁਖਾਰ, ਕੈਂਸਰ, ਸ਼ੂਗਰ ਆਦਿ ਬਾਕੀ ਸਾਰੇ ਰੋਗ ਦਸ ਕ ਪ੍ਰਸੈਂਟ ਹੁੰਦੇ ਹਨ। ਪ੍ਰਚਾਰ ਮੁਹਿੰਮ ਚਲਾ ਕੇ ਸਭ ਰੋਗਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਰੋਕਣ ਵਾਸਤੇ ਪ੍ਰਚਾਰ ਮੁਹਿੰਮ ਕਿਉਂ ਨਹੀਂ ਵਿੱਢੀ ਜਾਂਦੀ?
ਦੁਨੀਆਂ ਦੇ ਅੰਤਰ-ਰਾਸ਼ਟਰੀ ਸਿਹਤ ਸੰਗਠਨ ਜੋ ਕਿ ਅਸਲ ਵਿੱਚ ਬਹੁ-ਰਾਸ਼ਟਰੀ ਕੰਪਨੀਆਂ ਦੇ ਦਾਨ ’ਤੇ ਚੱਲਦੀਆਂ ਹਨ, ਵੱਲੋਂ ਆਮ ਬਿਮਾਰੀਆਂ ਲਈ ਪੈਸਾ ਕਿਉਂ ਨਹੀਂ ਨਿਕਲਦਾ? ਕੁੱਝ ਖਾਸ ਬਿਮਾਰੀਆਂ ਲਈ ਹੀ ਅੰਤਰ-ਰਾਸ਼ਟਰੀ ਮੁਹਿੰਮਾਂ ਕਿਉਂ ਚੱਲਦੀਆਂ ਹਨ? ਆਮ ਬਿਮਾਰੀਆਂ ਜੋ ਜਾਗਰੂਕਤਾ ਨਾਲ ਰੋਕੀਆਂ ਜਾ ਸਕਦੀਆਂ ਹਨ ਨੂੰ ਘਟਾ ਕੇ ਇਹ ਕੰਪਨੀਆਂ ਪੈਸੇ ਦੇ ਪਹਾੜ ਕਿਵੇਂ ਖੜ੍ਹੇ ਕਰਨਗੀਆਂ, ਕਿਉਂ ਜੋ ਦਵਾਈਆਂ ਦੀ ਖਪਤ ਜੋ ਘਟੇਗੀ। ਦੁਨੀਆਂ ਵਿੱਚ ਆਮ ਲੋਕ ਦਵਾਈਆਂ ਉੱਤੇ ਖਰਚਾ ਸੰਸਾਰ ਦੇ ਸਮੁੱਚੇ ਰੱਖਿਆ ਬੱਜਟ ਨਾਲੋਂ ਕਈ ਗੁਣਾਂ ਵੱਧ ਹੈ। ਹੱਥਿਆਰ ਬਨਾਉਣ ਵਾਲੀਆਂ ਕੰਪਨੀਆਂ ਨਾਲੋਂ ਦਵਾਈ ਬਨਾਉਣ ਵਾਲੀਆਂ ਕੰਪਨੀਆਂ ਕਿਤੇ ਵੱਡੀਆਂ ਅਤੇ ਵੱਧ ਬੱਜਟ ਵਾਲੀਆਂ ਹਨ।
ਦੁਨੀਆਂ ਦੇ ਇਤਿਹਾਸ ਵੱਲ ਡੂੰਘੀ ਨੀਝ ਲਾ ਕੇ ਵੇਖੋ, ਜਦ ਫੌਜਾਂ ਅਤੇ ਪੁਲਿਸ ਜਾਂ ਸਰਕਾਰਾਂ ਦੇ ਜ਼ਾਲਮ ਰੱਖਿਆ ਤੰਤਰ ਹਾਰਨ ਲੱਗਦੇ ਹਨ, ਤਦ ਨੌਜਵਾਨ ਪੀੜ੍ਹੀਆਂ ਨੂੰ ਨਸ਼ੇ ਦੀ ਹਨ੍ਹੇਰੀ ਵਿੱਚ ਲਿਆ ਖੜ੍ਹਾ ਕਰਦੇ ਹਨ। ਨਸ਼ਿਆਂ ਤੋਂ ਬਾਅਦ ਜਾਤੀਵਾਦ, ਧਰਮਵਾਦ, ਫਿਰਕਾਪ੍ਰਸਤ ਦੀ ਜੰਗ ਵਿੱਚ ਝੋਕਿਆ ਜਾਂਦਾ ਹੈ। ਇਨ੍ਹਾਂ ਢੰਗਾਂ ਤੋਂ ਆਖਰ ਵਿੱਚ ਨੌਜਵਾਨ ਪੀੜ੍ਹੀ ਨੂੰ ਨਕਾਰਾ ਕਰਨ ਲਈ ਵਿਭਚਾਰ ਅਤੇ ਸੈਕਸ ਦੇ ਸਮੁੰਦਰ ਵਿੱਚ ਡੋਬਿਆ ਜਾਂਦਾ ਹੈ। ਏਡਜ਼ ਦੇ ਨਾਂਅ ਥੱਲੇ ਜੋ ਮਸ਼ਹੂਰੀ ਯੁੱਧ ਹੈ, ਸਿਰਫ ਬੱਚਿਆਂ ਤੇ ਨੌਜਵਾਨਾਂ ਵਿੱਚ ਗੁਪਤ ਆਕਰਸ਼ਣ ਪੈਦਾ ਕੀਤਾ ਜਾ ਰਿਹਾ ਹੈ। ਵਿਭਚਾਰ ਦਾ ਸਮੁੰਦਰ ਦਿਮਾਗਾਂ ਨੂੰ ਉਤੇਜਿਤ ਕਰਕੇ ਜਾਂ ਬਰੇਨ ਵਾਸ਼ ਦੀ ਕਿਰਿਆ ਰਾਹੀਂ ਹੀ ਪੈਦਾ ਕੀਤਾ ਜਾ ਸਕਦਾ ਹੈ। ਇਸ ਸਮੁੰਦਰ ਵਿੱਚ ਨਹਾਉਣ ਵਾਲੀ ਪੀੜ੍ਹੀ, ਨਿਪੁੰਸਕ, ਨਕਾਰਾ, ਭਰਿਸ਼ਟ, ਬੇਈਮਾਨ, ਬੇਅਣਖੀ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਦੁਨੀਆਂ ਹੀ ਤਾਂ ਲੁਟੇਰਿਆਂ ਨੂੰ ਚਾਹੀਦੀ ਹੈ। ਸ਼ੈਤਾਨੀ ਵਿੱਦਿਆ ਵਿੱਚ ਪੜ੍ਹੇ-ਲਿਖੇ ਧਰਮ ਵਿੱਦਿਆ ਤੋਂ ਰਹਿਤ ਰਾਜਨੀਤਕ ਲੋਕ ਇਨ੍ਹਾਂ ਲੁਟੇਰੀਆਂ ਬਹੁਕੌਮੀ ਕੰਪਨੀਆਂ ਦੀਆਂ ਨੀਤੀਆਂ ਸਮਝ ਹੀ ਨਹੀਂ ਸਕਦੇ।
ਗਰੀਬ ਲੋਕ ਇਨ੍ਹਾਂ ਬਘਿਆੜ² ਕੰਪਨੀਆਂ ਦੀ ਖੁਰਾਕ ਬਣਨ ਲਈ ਮਜ਼ਬੂਰ ਹੋਣਗੇ। ਏ²ਡਜ਼ ਦੀ ਬਿਮਾਰੀ ਤੋਂ ਵਿਭਚਾਰੀ ਪੱਛਮੀ ਸਮਾਜ ਨੂੰ ਤਾਂਡਰ ਹੋਣਾ ਚਾਹੀਦਾ ਹੈ, ਪਰ ਪੂਰਬੀ ਸਮਾਜ ਕੱਟੜ ਹਿੰਦੂ ਅਤੇ ਮੁਸਲਿਮ ਅਤੇ ਸਿੱਖ ਸਮਾਜ ਜੋ ਸੱਭਿਅਕ ਹਨ ਨੂੰ ਬਹੁਤਾ ਡਰ ਨਹੀਂ । ਏਸ਼ੀਆ ਮਹਾਂਦੀਪ ਦੇ ਬਹੁਤੇ ਦੇਸ਼ ਪੱਛਮ ਵਾਂਗ ਲੀਲਾ ਪ੍ਰਸ਼ੋਤਮ ਨਹੀਂ ਹਨ, ਬਲਕਿ ਮਰਿਯਾਦਾ ਪ੍ਰਸ਼ੋਤਮ ਹਨ। ਆਓ ਏਡਜ਼ ਵਿਰੋਧੀ ਪ੍ਰਚਾਰ ਮੁਹਿੰਮ ਦੇ ਨਾਂਅ ਥੱਲੇ ਆਉਣ ਵਾਲੀ ਪੀੜ੍ਹੀ ਨੂੰ ਵਿਭਚਾਰ ਵਿੱਚ ਡੋਬਣ ਦਾ ਵਿਰੋਧ ਕਰੀਏ। ਪੱਛਮੀ ਜ਼ਹਿਰਾਂ ਆਧਾਰਤ ਖਾਣਿਆਂ ਤੋਂ ਅਤੇ ਗੈਰ-ਮਰਿਆਦਤ ਜੀਵਨ ਕਾਰਨ ਪੈਦਾ ਹੋਣ ਵਾਲੇ ਰੋਗਾਂ ਤੋਂ ਬਚਾਅ ਲਈ ਜਿਵੇਂ ਸ਼ੂਗਰ, ਕੈਂਸਰ, ਮਲੇਰੀਆ, ਪੀਲੀਆ, ਗਠੀਆ ਆਦਿ ਪ੍ਰਚਾਰ ਮੁਹਿੰਮ ਦੀ ਅੱਜ ਦੀ ਰਾਜ ਸੱਤਾ ਤੋਂ ਮੰਗ ਕਰੀਏ।
No comments:
Post a Comment