ਆਧੁਨਿਕ ਯੁੱਗ ਦੇ ਦੇ ਰੰਗ ਵਰਣਨ ਕਰਨੇ ਬਹੁਤ ਮੁਸਕਲ ਹਨ। ਸਾਰਾ ਸਮਾਜ ਆਪੋ ਆਪਣੇ ਇਨਕਲਾਬ ਚੁੱਕੀ ਫਿਰਦਾ ਹੈ।ਕਿਹੜੇ ਕਿਹੜੇ ਇਨਕਲਾਬ ਦਾ ਵਰਣਨ ਕਰੀਏ?ਰਾਜਨੀਤੀ ਵਿੱਚੋਂ ਦੀ ਉਪਜ ਇਹ ਰੰਗ ਬਹੁਤ ਹੀ ਰੰਗ ਬਿਰੰਗੇ ਹਨ।ਸਮਾਜ ਨੂੰ ਕਿੰਨਾਂ ਨੀਵਾਂ ਜਾਂ ਉੱਚਾ ਕਰ ਦਿੰਦੇ ਹਨ ਇਹ ਅੱਜ ਹਰ ਸਿਆਣਾ ਮਨੁੱਖ ਸਮਾਜ ਨੂੰ ਦੇਖ ਕੇ ਸਮਝ ਸਕਦਾ ਹੈ।ਰਾਜਨੀਤੀ ,ਵਿਗਿਆਨ ਅਤੇ ਧਰਮ ਦੇ ਨਾਂ ਤੇ ਪੈਦਾ ਹੋ ਰਿਹਾ ਸਵਾਰਥੀ ਸੰਸਾਰ ਕੀ ਨਹੀਂ ਕਰ ਸਕਦਾ ਬਾਰੇ ਵੱਧ ਤੋਂ ਵੱਧ ਬੋਲਣਾ ਭੀ ਥੋੜਾ ਹੋ ਜਾਂਦਾ ਹੈਕਿਉਂਕਿ ਇਹਨਾਂ ਦੇ ਪੂਰੇ ਗੁਪਤ ਭੇਤ ਫਿਰ ਭੀ ਰਹਿ ਜਾਂਦੇ ਹਨ।ਧਰਮ ਅਤੇ ਵਿਗਿਆਨ ਜੋ ਰਾਜਨੀਤੀ ਦੁਆਰਾ ਪੈਦਾ ਕੀਤੇ ਜਾਂਦੇ ਹਨ ਸਮਾਜ ਦੀ ਬੁਰੀ ਗਤ ਬਣਾ ਦਿੰਦੇ ਹਨ ਹਨ। ਅਸਲੀ ਧਰਮ ਅਤੇ ਵਿਗਿਆਨ ਨਿੱਜੀ ਗਿਆਨ ਵਿੱਚੋਂ ਹੀ ਉਪਜਦੇ ਹਨ ਜਦੋਂਕਿ ਸਵਾਰਥ ਅਧਾਰਤ ਵਪਾਰਕ ਧਰਮ ਅਤੇ ਵਿਗਿਆਨ ਰਾਜਨੀਤੀ ਦੁਆਰਾ ਉਪਜਾਏ ਜਾਂਦੇ ਹਨ।ਰਾਜਨੀਤੀ ਦਾ ਕੋਈ ਧ੍ਰਮ ਹੀ ਨਹੀ ਹੁੰਦਾ।ਰਾਜਨੀਤੀ ਵਿੱਚ ਨੀਤੀ ਦੇ ਰਾਜ ਜਾਂ ਭੇਤ ਦਾ ਕਦੀ ਪਤਾ ਨਹੀਂ ਲੱਗਦਾ ਆਮ ਲੋਕਾਂ ਨੂੰ।ਸਮੁੱਚੇ ਭਾਰਤ ਨੂੰ ਛੱਡਕੇ ਪੰਜਾਬ ਨੂੰ ਅਧਾਰ ਮੰਨ ਕੇ ਆਉ ਵਿਚਾਰ ਕਰੀਏ।ਸਭ ਤੋਂ ਆਧੁੋਿਨਕ ਸਿੱਖ ਧਰਮ ਵਿੱਚ ਵਿਚਰਨ ਵਾਲੇ ਪੰਜਾਬ ਦਾਜੇ ਇਹ ਹਾਲ ਹੋ ਸਕਦਾ ਹੈ ਤਾਂ ਦੂਜੇ ਪੁਰਾਤਨ ਧਰਮਾਂ ਵਾਲੀਆਂ ਥਾਵਾਂ ਦਾ ਹਾਲ ਕਿਆਸਿਆ ਹੀ ਜਾ ਸਕਦਾ ਹੈ।ਪੰਜਾਬ ਵਿੱਚ ਕਾਮਰੇਡਾਂ ਤੋਂ ਲੈਕੇ ਤਰਕਸੀਲਾਂ ਤੱਕ ਅਨੇਕਾਂ ਅਣਗਿਣਤ ਜਥੇਬੰਦੀਆਂ ਹਨ ਜੋ ਵਿਗਿਆਨ ਦੀਆਂ ਪ੍ਰਚਾਰਕ ਹਨ,ਸਾਰੇ ਆਧੁਨਿਕ ਵਿੱਦਿਅਕ ਅਦਾਰੇ ਭੀ ਵਿਗਿਆਨ ਦੇ ਪ੍ਰਚਾਰਕ ਹਨ ਫਿਰ ਭੀ ਸਭ ਤੋਂ ਵੱਧ ਅੰਧਵਿਸਵਾਸ,ਪਰਦੂਸਣ,ਭ੍ਰਿਸਟ ਸਰਕਾਰਾਂ ,ਭਿਰਸਟ ਅਫਸਰਸਾਹੀ,ਭ੍ਰਿਸਟ ਬਨਾਰਸ ਦੇ ਠੱਗ ਪੰਜਾਬ ਵਿੱਚ ਹਨ।ਏਨੇ ਵਿੱਦਿਅਕ ਅਤੇ ਕਿਰਤੀ ਸੂਬੇ ਵਿੱਚ ਕਿਉਂ ਭ੍ਰਿਸਟਤਾ ,ਬੇਈਮਾਨੀ ,ਕਤਲੋਗਾਰਤ,ਸਵਾਰਥੀਪਣ,ਪੈਦਾ ਹੋ ਰਿਹਾ ਹੈ?ਸਵਾਰਥੀਪਣ ਦੇ ਕਾਰਣ ਗਰੀਬਾਂ ਦੀ ਥਾਂ ਅਮੀਰ ਲੋਕ ਰਿਆਇਤਾਂ ਲੈਣ ਵਿੱਚ ਮੋਹਰੀ ਹੋਏ ਪਏ ਹਨ।ਸਰਕਾਰੀ ਮੁਲਾਜਮਾਂ ਦੀ ਕੋਈ ਜਥੇਬੰਦੀ ਇਹ ਮੰਗ ਨਹੀਂ ਕਰਦੀ ਕਿ ਸਾਨੂੰ ਤਨਖਾਹ ਸਕੇਲ ਆਮ ਲੋਕਾਂ ਦੀ ਆਮਦਨ ਬਰਾਬਰ ਦਿੱਤੇ ਜਾਣ।ਹੁਣ ਤਾਂ ਲੋਕਸੇਵਕ ਦਾ ਚੋਗਾ ਪਹਿਨਣ ਵਾਲੇ ਅਰਬਾਂਪਤੀ ਆਮਦਨ ਵਾਲੇ ਰਾਜਨੀਤਕ ਭੀ ਤਨਖਾਹਾਂ ਦੇ ਪੈਕੇਜ ਲਈ ਜਾ ਰਹੇ ਹਨ।ਕੀ ਆਧੁਨਿੱਕ ਵਿਗਿਆਨ ਅਧਾਰਤ ਸਿੱਖਿਆ ਮਨੁੱਖ ਨੂੰ ਸਿਰਫ ਸਵਾਰਥੀ ਹੀ ਤਾਂ ਨਹੀਂ ਬਣਾ ਰਹੀ? ਜੇ ਇਹ ਵਿਗਿਆਨਕ ਸਿੱਖਿਆ ਮਨੁੱਖ ਨੂੰ ਸਵਾਰਥੀ ਹੀ ਬਣਾ ਰਹੀ ਹੈ ਤਾਂ ਇਸ ਦੀ ਕੋਈ ਲੋੜ ਨਹੀਂ ਰਹਿ ਜਾਂਦੀ।ਪੁਰਾਤਨ ਸਮਿਆਂ ਦੀ ਧਾਰਮਿਕ ਅਦਾਰਿਆਂ ਵਿੱਚੋਂ ਧਾਰਮਕ ਪੁਸਤਕਾਂ ਗੀਤਾ ,ਕੁਰਾਨ,ਜਪੁਜੀ ,ਜਾਂ ਗੁਰਬਾਣੀ ,ਬਾਈਬਲ ਅਧਾਰਤ ਦਿੱਤੀ ਜਾਂਦੀ ਸਿੱਖਿਆ ਕਿਤੇ ਵਧੀਆ ਸੀ ਜੋ ਮਨੁੱਖ ਜਾਤੀ ਨੂੰ ਨਿਤਾਣਿਆਂ ,ਨਿਮਾਣਿਆਂ ਦੀ ਮਦਦ ਕਰਨੀ ਸਿਖਾਂਉਂਦੀ ਸੀ।ਮਨੁੱਖ ਜਾਤੀ ਨੂੰ ਸਵਾਰਥੀ ,ਬੇਰਹਿਮ,ਅੱਯਾਸ ਬਣਾ ਦੇਣ ਵਾਲੀ ਵਿਗਿਆਨਕ ਵਿੱਦਿਆ ਦੀ ਕੋਈ ਲੋੜ ਨਹੀਂ।
ਆਉ ਧਰਮ ਨੂੰ ਰਾਜਨੀਤੀ ਦੁਆਰਾ ਵਪਾਰਕ ਬਣਾ ਦੇਣ ਦੀ ਗੱਲ ਕਰੀਏ।ਧਰਮ ਨਿੱਜੀ ਆਚਰਣ ਦਾ ਬਾਹਰੀ ਰੂਪ ਹੁੰਦਾ ਹੈ।ਧਰਮ ਹਰ ਸਹੀ ਕੰਮ ਨੂੰ ਠੀਕ ਤਰੀਕੇ ਨਾਲ ਕਰਨ ਨੂੰ ਕਿਹਾ ਜਾਂਦਾ ਹੈ।ਧਰਮ ਹਰ ਰਿਸਤੇ ਨੂੰ ਸਹੀ ਸਮਾਜਕ ਮਰਿਆਂਦਾ ਅਨੁਸਾਰ ਨਿਭਾਉਣ ਨੂੰ ਕਿਹਾ ਜਾਂਦਾ ਹੈ ਜਿਵੇਂ ਮਾਂ ਨੂੰ ਪਤਨੀ ਨਹੀਂ ਸਮਝਣਾ,ਭੈਣ ਨੂਂ ਭਰਜਾਈ ਨਹੀਂ ਬਣਾਉਣਾ,ਪਤਨੀ ਨੂੰ ਭੈਣ ਨਹੀਂ ਕਹਿਣਾ।ਜਦ ਇਸਤਰਾਂ ਸਮਾਜਕ ਰਿਸਤੇ ਉਲਟਾ ਦਿੱਤੇ ਜਾਂਦੇ ਹਨ ਧਰਮ ਖਤਮ ਹੋ ਜਾਂਦਾ ਹੈ।ਧਰਮ ਦੇ ਨਾਂ ਥੱਲੇ ਸਮਾਜ ਦੀ ਵੰਡ ਕਰਨਾਂ,ਰਾਜਨੀਤੀ ਦਾ ਹੀ ਰੂਪ ਹੁੰਦਾ ਹੈ।ਰਾਜਨੀਤੀ ਸਮਾਜ ਨੂੰ ਪਾੜੋ ਅਤੇ ਰਾਜ ਕਰੋ ਦੇ ਸਿਧਾਂਤ ਤੇ ਚਲਾਉਂਦੀ ਹੈ।ਜਦ ਭੀ ਧਰਮ ਦੇ ਨਾਂ ਥੱਲੇ ਮਨੁੱਖ ਦਾਅਵਾ ਕਰਦਾ ਹੈ ਕਿ ਮੈਂ ਇਸ ਧਰਮ ਦਾ ਹਾਂ ਸਮਝੋ ਰਾਜਨੀਤੀ ਦਾ ਮੋਹਰਾਂ ਬਣ ਗਿਆ ਉਹ।ਅਸਲੀ ਧਰਮ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ ਤੋੜਦਾ ਨਹੀਂ।ਸਿੱਖ ਜੀਵਨਜਾਂਚ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦਾ ਸਿਧਾਂਤ ਦਿੰਦੀ ਹੈ।ਹਿੰਦੂ ਜੀਵਨ ਜਾਂਚ ਤਾਂ ਦੂਸਰਿਆਂ ਉਪਰ ਹੱਥ ਚੁੱਕਣ ਤੌਂ ਭੀ ਵਰਜਦੀ ਹੈ।ਇਸਲਾਮ ਜੀਵਨਜਾਂਚ ਰੋਟੀ ਖਾਣ ਤੋਂ ਪਹਿਲਾਂ ਗੁਆਂਢ ਦੇ ਘੱਟੋ ਘੱਟ ਸੱਤ ਘਰ ਦੇਖਣ ਦੀ ਗੱਲ ਕਰਦੀ ਹੈ ਕਿ ਉਹਨਾਂ ਵਿੱਚ ਕੋਈ ਭੁੱਖਾ ਤਾਂ ਨਹੀਂ ਬੈਠਾ।ਆਪ ਰੋਟੀ ਖਾਣ ਤੋਂ ਪਹਿਲਾਂ ਦੂਜੇ ਭੁੱਖੇ ਬੈਠੇ ਇਨਸਾਨ ਨੂੰ ਰਜਾਉਣ ਵਾਲੀ ਸੋਚ ਲੋਕਾਂ ਨੂੰ ਲੜਾ ਕਿਵੇਂ ਸਕਦੀ ਹੈ।ਇਸਾਈ ਜੀਵਨਜਾਂਚ ਸਭ ਨੂੰ ਪਿਆਰ ਕਰਨ ਦੀ ਗੱਲ ਕਰਦੀ ਹੈ।ਵੱਖੋ ਵੱਖਰੇ ਇਲਾਕਿਆਂ ਵਿੱਚ ਪੈਦਾ ਹੋਈਆਂ ਜੀਵਨਜਾਂਚਾ ਨੂੰ ਸਵਾਰਥੀ ਰਾਜਨੀਤੀ ਨੇ ਜਮਾਤਾਂ ਦਾ ਰੂਪ ਦੇ ਕੇ ਲੋਕਾਂ ਨੂੰ ਲੜਾਉਣਾਂ ਅਤੇ ਵੰਡ ਕੇ ਰੱਖਣ ਦਾ ਸਾਧਨ ਬਣਾ ਲਿਆ ਹੈ।ਪੰਜਾਬ ਦੇ ਹਰ ਪਿੰਡ ,ਸਹਿਰ ,ਕਸਬੇ ਵਿੱਚ ਧਰਮ ਦੇ ਨਾਂ ਤੇ ਅਣਗਿਣਤ ਜਥੇਬੰਦੀਆਂ ਬਣਨ ਦੇਣੀਆਂ ਰਾਜਨੀਤੀ ਦੀ ਖੇਡ ਹੀ ਹੈ ਤਾਂ ਕਿ ਲੋਕਾਂ ਨੂੰ ਪਾੜ ਕੇ ਰੱਖਿਆ ਜਾ ਸਕੇ।ਹਰ ਧਰਮ ਦੇ ਨਾਂ ਤੇ ਹਰ ਥਾਂ ਤੇ ਬਣੀਆਂ ਅਣਗਿਣਤ ਜਥੇਬੰਦੀਆਂ ਸਮਾਜ ਭਲਾਈ ਦੀ ਥਾਂ ਨਿੱਜੀ ਵਿਖਾਵੇ ਦਾ ਸਾਧਨ ਹਨ।ਨਿੱਜੀ ਵਿਖਾਵੇ ਕਰਨ ਵਾਲਾ ਮਨੁੱਖ ਧਾਰਮਿਕ ਨਹੀਂ ਰਾਜਨੀਤਕ ਹੁੰਦਾ ਹੈ।ਰਾਜਨੀਤਕ ਦਾ ਧਰਮ ਸਿਰਫ ਕੁਰਸੀ ਜਾਂ ਚੌਧਰ ਹੀ ਹੁੰਦਾ ਹੈ ।ਇਹਨਾਂ ਕੁਰਸੀਆਂ ਖਾਤਰ ਕਈ ਰਾਜਨੀਤਕ ਤਾਂ ਸੰਤ ਤੱਕ ਦਾ ਰੁਤਬਾ ਭੀ ਵਰਤਣ ਤੋਂ ਗੁਰੇਜ ਨਹੀਂ ਕਰਦੇ ਜਦਕਿ ਅਸਲੀ ਸੰਤ ਕਦੀ ਭੀ ਆਪਣੁ ਆਪ ਨੂੰ ਸੰਤ ਨਹੀਂ ਅਖਵਾਉਂਦਾ।ਗੁਰੂ ਰੂਪ ਬਾਬੇ ਨਾਨਕ ਨੇ ਭੀ ਆਪਣੇ ਆਪ ਨੂੰ ਨੀਚ ਸਦਾਇਆ ਪਰ ਅੱਜਕਲ ਆਪ ਹੀ ਆਪਣੇ ਆਪ ਨੂੰ ਸੰਤ ਅਖਵਾਈ ਜਾਣ ਵਾਲਿਆਂ ਦਾ ਹੜ ਆ ਗਿਆ ਹੈ।ਬਨਾਰਸ ਦੇ ਠੱਗਾਂ ਤੋਂ ਬਚਣ ਲਈ ਸਮਾਜ ਨੂੰ ਸੱਚੇ ਧਰਮ ਜੋ ਮਨੁੱਖ ਦੇ ਅੰਦਰੋਂ ਹੀ ਉਪਜਦਾ ਹੈ ਵੱਲ ਮੁੜਨਾਂ ਪੈਂਦਾ ਹੈ।ਧਰਮ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਤੇ ਬਣੀਆਂ ਜਥੇਬੰਦੀਆਂ ਤੋਂ ਆਮ ਮਨੁੱਖ ਨੂੰ ਬਚਣਾਂ ਹੀ ਚਾਹੀਦਾ ਹੈ।
ਅੰਤ ਵਿੱਚ ਰਾਜਨੀਤਕ ਜੋ ਕੁਰਸੀ ਵਲ ਭੱਜਦੇ ਹਨ ਦਾ ਕਦੀ ਬੀ ਚੰਗੇ ਮਨੁੱਖ ਨੂੰ ਸਾਥੀ ਨਹੀਂ ਬਣਨਾਂ ਚਾਹੀਦਾ।ਕੁਰਸੀਆਂ ਸਰਕਾਰਾਂ ਤੋਂ ਲੈਕੇ ਪੀਵਾਰਾਂ ਤੱਕ ਭੀ ਜਨਮ ਲੈਦੀਆਂ ਰਹਿੰਦੀਆਂ ਹਨ।ਚੰਗੇ ਲੋਕ ਕੁਰਸੀ ਨੂੰ ਲੱਤ ਮਾਰਨ ਤੋਂ ਗੁਰੇਜ ਨਹੀਂ ਕਰਦੇ ਹੁੰਦੇ ਜਦਕਿ ਮਾੜੇ ਆਗੂ ਕੁਰਸੀ ਛੱਡਦੇ ਨਹੀਂ ਹੁੰਦੇ। ਚੰਗੇ ਮਾੜੇ ਆਗੂ ਦੀ ਪਛਾਣ ਇਹੋ ਹੁੰਦੀ ਹੈ।ਚੰਗੇ ਲੋਕ ਨੀਵੇਂ ਹੋ ਕੇ ਵਿਚਰਦੇ ਹਨ।ਨੀਵਿਆਂ ਵੱਲ ਹੀ ਹਰ ਚੀਜ ਰੁੜਦੀ ਹੈ ਸਦਾ ਯਾਦ ਰੱਖਣਾ ਚਾਹੀਦਾ ਹੈ।ਆਉ ਚੰਗੇ ਆਚਰਣ ਵਾਲੇ ਨਿੱਜ ਧਰਮ ਵੱਲ ਮੁੜੀਏ।ਸਮਾਜ ਨੂੰ ਧੜਿਆਂ ਵਿੱਚ ਵੰਡਣ ਵਾਲੀ ਝੂਠੀ ਧਾਰਮਿਕ ਸੋਚ ਤੋਂ ਕਿਨਾਰਾ ਕਰੀਏ।ਆਮੀਨ।
No comments:
Post a Comment