Wednesday, 25 May 2011

ਮਾਲਵੇ ਦਾ ਮਸਹੂਰ ਪਿੰਡ ਪੱਖੋ ਕਲਾਂ


  ਗੁਰਚਰਨ ਸਿੰਘੇਕਾ ਪੱਖੋਕਲਾਂ
ਦੋਸਤੋ ਪੁਰਾਤਨ ਇਤਿਹਾਸ ਦੱਸਦਾ ਹੈ ਕਿ ਗੁਰੂਆਂ ਦੇ ਆਸੀਰਵਾਦ ਨਾਲ ਮਹਿਰਾਜ ਪਿੰਡ ਵਸਿਆ ਅਤੇ ਜਿਸ  ਵਿੱਚੋਂ ਲੱਗਭੱਗ 22 ਪਿੰਡ ਅੱਗੇ ਆਬਾਦ ਹੋਏ ਜਿਸਨੂੰ ਬਾਹੀਆ ਕਹਿਕੇ ਯਾਦ ਕੀਤਾ ਜਾਂਦਾ ਹੈ ਇਸ ਬਾਹੀਏ ਦੀ ਲੜੀ ਵਿੱਚੋਂ ਹੀ ਪਿੰਡ ਪੱਖੋ ਕਲਾਂ ਵਸਿਆ ਸੀ।ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਇਹ ਪਿੰਡ ਮਾਲਵੇ ਦਾ ਮਸਹੂਰ ਅਤੇ ਵੱਡਾ ਪਿੰਡ ਹੈ। ਪੱਖੋਕਲਾ  ਦੀ ਪੁਰਾਤਨ ਇਤਿਹਾਸ ਬਾਰੇ ਚਾਨਣਾ ਪਾਉਣ ਦੀ ਥਾਂ ਇਸਦੀ ਅੱਜ ਦੀ ਸਥਿਤੀ ਬਾਰੇ ਚਾਨਣਾ ਪਾਉਣ ਦੀ ਕੋਸਿਸ ਕਰਦਾ ਹਾਂ। ਅੱਜ ਬਰਨਾਲਾ ਜਿਲੇ ਦਾ ਹਿੱਸਾ ਬਣਿਆ ਇਹ ਪਿੰਡ ਲੱਗ ਭੱਗ 12000 ਦੀ ਆਬਾਦੀ ਨੂੰ ਸੰਭਾਲੀ ਬੈਠਾ ਹੈ ਆਪਣੀ ਬੁੱਕਲ ਵਿੱਚ ।ਇਸਦਾ ਰਕਬਾ 7500 ਏਕੜ ਹੈ ਜੋ ਸਾਰੇ ਦਾ ਸਾਰਾ ਟਿੱਬਿਆਂ ਤੋਂ ਇੱਥੋਂ ਦੇ ਮਿਹਨਤੀ ਲੋਕਾਂ ਨੇ ਬਹੁਤ ਹੀ ਉਪਜਾਊ ਭੂਮੀ ਵਿੱਚ ਬਦਲ ਦਿੱਤਾ ਹੈ।ਦੋ ਲੱਖ ਕੁਇੰਟਲ ਜੀਰੀ ਪੈਦਾ ਕਰਨ ਵਾਲਾ ਇਹ ਪਿੰਡ ਡੇਢ ਲੱਖ ਕੁਇੰਟਲ ਕਣਕ ਪੈਦਾ ਕਰਕੇ ਪੰਜਾਬ ਦਾ ਨਾਂ ਉੱਚਾ ਕਰਦਾ ਹੈ ।ਇਸ ਤੋਂ ਇਲਾਵਾ ਨਰਮੇ ਅਤੇ ਆਲੂ ਉਤਪਾਦਨ ਵਿੱਚ ਵੀ ਮੋਹਰੀ ਰੋਲ ਅਦਾ ਕਰਦਾ ਹੈ। 40 ਤੋਂ 50 ਕਰੋੜ ਦੇ ਦਰਮਿਆਨ ਸਲਾਨਾ ਖੇਤੀ ਪੈਦਾਵਾਰ ਪੈਦਾ ਕਰਕੇ ਮੰਡੀਕਰਨ ਬੋਰਡ ਦੀ ਆਮਦਨ ਵਿੱਚ ਡੇਢ ਕਰੋੜ ਦੇ ਲੱਗਭੱਗ ਯੋਗਦਾਨ ਪਾਉਂਦਾ ਹੈ।ਸਰਕਾਰ ਵੱਲੋਂ ਇਸ ਪਿੰਡ ਵਿੱਚ ਤਿੰਨ ਪਟਵਾਰੀ ਨਿਯੁੱਕਤ ਕੀਤੇ ਹੋਏ ਹਨ ਜੋ ਇਸਦੇ ਵਿਸਾਲ ਹੋਣ ਦੀ ਗਵਾਹੀ ਹੈ।ਆਧੁਨਿਕਤਾ ਵਾਲੇ ਮਸੀਨੀ ਯੁੱਗ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ  500 ਟਰੈਕਟਰ 700 ਬਿਜਲੀ ਆਧਾਰਤ ਟਿਊਬਵੈਲ 70 ਦੇ ਕਰੀਬ ਕੰਬਾਈਨਾਂ ਨਾਲ ਲੈਸ ਜੈ ਕਿਸਾਨ ਦਾ ਨਾਹਰਾ ਸੱਚ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਤਕਨੀਕੀ ਯੁੱਗ ਲਈ ਆਪਣੇ ਬੱਚਿਆਂ ਨੂੰ ਤਿਆਰ ਬਰ ਤਿਆਰ ਕਰਨ ਲਈ ਇੱਥੇ ਦੋ ਵੱਡੀ ਗਿਣਤੀ ਰੱਖਣ ਵਾਲੇ ਸੀਨੀਅਰ ਸੈਕੰਡਰੀ ਸਕੂਲ ਹਨ ਜਿੰਨਾਂ ਵਿੱਚ 3000 ਬੱਚੇ ਸਿੱਖਿਆ ਲੈ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ਵਿੱਚ  ਸਾਇੰਸ ਗਰੁੱਪ ਦੀ ਪੜਾਈ ਵੀ ਕਰਵਾਈ ਜਾਂਦੀ ਹੈ । ਇਸ ਪਿੰਡ ਦੇ ਇਤਿਹਾਸਕ ਸੰਤ ਪੁਰਸ ਬਾਬਾ ਲੌਗਪੁਰੀ ਦੇ ਡੇਰੇ ਦੀ ਸਰਪ੍ਰਸਤੀ ਵਿੱਚ ਚਲਾਏ ਜਾ ਰਹੇ ਸੀਨੀਅਰ ਸੈਕੰਡਰੀ ਸਕੂਲ ਦਾ ਆਧੁਨਿਕ ਵਿੱਦਿਆ ਦੇਣ ਵਿੱਚ ਬਹੁਤ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਲਾਕੇ ਦੇ ਤਕਰੀਬਨ 1800 ਬੱਚੇ ਇਸ ਇਕੱਲੇ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪਿੰਡ ਦੇ ਲੋਕਾਂ ਦੁਆਰਾ ਚੁਣੀ ਹੋਈ ਪਰਬੰਧਕ ਕਮੇਟੀ ਸੰਤ ਲੌਗਪੁਰੀ ਸਕੂਲ ਟਰੱਸਟ ਦੇ ਸਹਿਯੋਗ ਨਾਲ ਇਸਨੂੰ ਚਲਾ ਰਹੀ ਹੈ।
                ਪਿੰਡ ਦੇ ਲੋਕ ਵਿਕਾਸਵਾਦੀ ਸੋਚ ਰੱਖਦੇ ਹਨ ਜਿਸ ਕਾਰਨ ਬਹੁਤ ਸਾਰੇ ਪ੍ਰੀਵਾਰ ਟਰਾਂਸਪੋਰਟ ਦੇ ਧੰਦੇ ਵਿੱਚ ਹੱਥ ਅਜਮਾ ਰਹੇ ਹਨ।ਦੇਸ ਦੀ ਰਾਜਧਾਨੀ ਵਿੱਚ ਕਾਮਯਾਬੀ ਨਾਲ ਇਹ ਧੰਦਾ ਕਰਨ ਵਾਲਾ ਪ੍ਰੀਵਾਰ ਦਿੱਲੀ ਵਾਲਿਆਂ ਦੇ ਨਾਂ ਨਾਲ ਮਸਹੂ੍ਰਰ ਹੈ। ਕੁਝ ਪ੍ਰੀਵਾਰ ਟਰੱਕਾਂ ਅਤੇ ਬੱਸਾਂ ਦਾ ਕਾਰੋਬਾਰ ਵੀ ਸਫਲਤਾ ਨਾਲ ਕਰ ਰਹੇ ਹਨ।ਪਿੰਡ ਦੇ ਪਿਛੜੇ ਵਰਗ ਵਿੱਚੋਂ ਕਾਫੀ ਲੋਕ ਮਿਹਨਤੀ ਅਤੇ ਹਿੰਮਤੀ ਸੁਭਾਅ ਕਾਰਨ ਵਪਾਰ ਵਿੱਚ ਹੱਥ ਅਜਮਾ ਕੇ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰ ਰਹੇ ਹਨ।ਰਾਜਨੀਤਕ ਸੂਝ ਬੂਝ ਦੇ ਪੱਖੋਂ ਵੀ ਪਿੰਡ ਦੇ ਲੋਕਾਂ ਵਿੱਚ ਜਾਗਰੂਕਤਾ ਦਾ ਪੱਧਰ ਬਹੁਤ ਹੀ ਉੱਚਾ ਹੈ ਕਿਉਕਿ ਪਿੰਡ ਦੇ ਲੋਕ ਉਹਨਾਂ ਪਾਰਟੀਆਂ ਨੂੰ ਵਧੇਰੇ ਸਹਿਯੋਗ ਦਿੰਦੇ ਹਨ ਜੋ ਦੇਸ ਅਤੇ ਪੰਜਾਬੀ ਕੌਮ ਲਈ ਕੁੱਝ ਚੰਗਾ ਕਰਨ ਦੀ ਗੱਲ ਕਰਦੇ ਹਨ । ਭਾਵਕਤਾ ਵੱਸ ਲਾਲਚੀ ਅਤੇ ਗੁੰਮਰਾਹ ਕੁਨ ਰਾਜਨੀਤਕਾਂ ਤੋਂ ਦੂਰੀ ਹੀ ਬਣਾਈ ਰੱਖਦੇ ਹਨ।ਪਿਡ ਦੇ ਵਿੱਚ ਰਾਜਨੀਤਕ ਖਿੱਚੋਤਾਣ ਅਤੇ ਧੜੇਬਾਜੀ ਵੀ ਬਹੁਤ ਘੱਟ ਹੈ। ਦੇ ਦੀ ਗੰਧਲੀ ਸਿਆਸਤ ਭਾਵੇ ਕੋਸਿਸਾਂ ਕਰਦੀ ਹੈ ਪਰ ਇੱਥੋਂ ਦੇ ਲੋਕਾਂ ਦੀ ਮਿਲਵਰਤਨ ਦੀ ਸੋਚ ਰਾਜਨੀਤਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਾਈਚਾਰੇ ਦੀ ਸੋਚ ਤੇ ਪਹਿਰਾ ਦੇਣ। ਪਿੰਡ ਵਿੱਚ ਮੌਜੂਦ ਦੋ ਕਲੱਬ ਯੁਵਕ ਸੇਵਾਵਾਂ ਅਤੇ ਸਹੀਦ ਭਗਤ ਸਿੰਘ ਲੋਕਾਂ ਦੇ ਸਹਿਯੋਗ ਸਦਕਾ ਲੋਕ ਸੇਵਾ ਵਿੱਚ ਚੰਗਾ ਕੰਮ ਕਰ ਰਹੇ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕ ਮਿਲਵਰਤਣ ਨਾਲ ਰਹਿੰਦੇ ਹਨ।ਸਾਰੇ ਹੀ ਆਪੋ ਆਪਣੀ ਸਮੱਰਥਾ ਅਨੁਸਾਰ ਆਪੋ ਆਪਣੇ ਕਾਰੋਬਾਰਾਂ ਵਿੱਚ ਤਰੱਕੀ ਵੱਲ ਕਦਮ ਪੁੱਟਦੇ ਹਨ।ਜਿੱਥੇ ਪਿੰਡ ਦੇ ਕਿਸਾਨਾਂ ਨੇ ਖੇਤੀ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਉੱਥੇ ਰਾਮਗੜੀਏ ਭਾਈਚਾਰੇ ਦੇ ਲੋਕਾਂ ਨੇ ਲੱਗਭੱਗ ਹਰ ਕਿਸਮ ਨਿਰਮਾਣ ਅਤੇ ਮਸੀਨਰੀ ਨਾਲ ਸਬੰਧਤ ਕੰਮਾਂ ਵਿੱਚ ਪੂਰੀ ਮੁਹਾਰਤ ਵਾਲੇ ਕਾਰੀਗਰ ਪੈਦਾ ਕੀਤੇ ਹਨ ਇਲਾਕੇ ਦੇ ਲੋਕ ਇਸ ਪਿੰਡ ਦੇ ਭਵਨ ਨਿਰਮਾਣ ਅਤੇ ਮਸੀਨਰੀ ਦੇ ਮਕੈਨਿਕਾਂ ਨੂੰ ਪਹਿਲ ਦਿੰਦੇ ਹਨ।ਕਿਸੇ ਸਮੇਂ ਰਵਿਦਾਸੀਆ ਭਾਈਚਾਰਾ ਚਮੜੇ ਦੀਆਂ ਵਧੀਆਂ ਜੁੱਤੀਆਂ ਆਂਦਿ ਬਣਾਉਣ ਦੀ ਮੁਹਾਰਤ ਰੱਖਦਾ ਸੀ ਜੋ ਮਸੀਨਂੀ ਯੁੱਗ ਆਉਣ ਕਰਕੇ ਹੁਣ ਕਾਰੀਗਰੀ ਅਤੇ ਟੇਲਰਿੰਗ ਆਦਿ ਕਾਰੋਬਾਰਾਂ ਵੱਲ ਪੈ ਗਏ ਹਨ।ਸਖਤ ਮਿਹਨਤ ਅਤੇ ਮਜਦੂਰ ਬਣਕੇ ਚਲਾਇਆ ਜਾਣ ਵਾਲਾ ਤੂੜੀ ਦਾ ਵਪਾਰ ਵੀ ਸਾਰੇ ਵਰਗਾਂ ਦੇ ਲੋਕ ਕਰਨ ਲੱਗੇ ਹਨ ਜਿਸ ਵਿੱਚ ਉੱਚ ਦਰਜੇ ਦੀ ਕਾਮਯਾਬੀ ਹਾਸਲ ਕਰਕੇ ਪਿੰਡ ਦੀ ਆਰਥਿਕਤਾ ਮਜਬੂਤ ਕਰ ਰਹੇ ਹਨ।ਲੋਕਸੇਵਾ ਦੇ ਕੰਮ ਵਿੱਚ ਗਰੀਬ ਵਰਗ ਵਿੱਚੋਂ ਉੱਠੇ ਵੈਦ ਹਰੀ ਸਿੰਘ ਜਿੰਨਾਂ ਦੀ ਪਤਨੀ ਨੂੰ ਪਿੰਡ ਦੀ ਸਰਪੰਚ ਬਣਨ ਦਾ ਮਾਣ ਲੋਕਾਂ ਨੇ ਦਿੱਤਾ ਸੀ ਕਰ ਰਹੇ ਹਨ। ਉਹਨਾਂ ਵੱਲੋਂ ਚਲਾਈ ਜਾ ਰਹੀ ਗਊਸਾਲਾ ਅਤੇ ਪਿੰਡ ਦੇ ਸਮਾਜਿਕ ਕੰਮਾ ਵਿੱਚ ਸਹਿਯੋਗ ਸਰਾਹਣ ਯੋਗ ਹੈ।ਪਿੰਡ ਦੇ ਦੋ ਸਰਪੰਚਾ ਦਾ ਕੰਮ ਵੀ ਵਿਸੇਸ ਥਾਂ ਰੱਖਦਾ ਹੈ ਜਿੰਨਾਂ ਵਿੱਚ ਖਾੜਕੂਵਾਦ ਦੌਰਾਨ ਸਰਪੰਚ ਕੁਲਵੰਤ ਸਿੰਘ ਵੱਲੋਂ ਦਸ ਸਾਲ ਦੀ ਸੇਵਾ ਦੌਰਾਨ ਵਿਸੇਸ ਤਰੱਕੀ ਕੀਤੀ ਅਤੇ ਉਹਨਾਂ ਦੀ ਅਗਵਾਈ ਸਦਕਾ ਪਿੰਡ ਦੇ ਨੌਜਵਾਨ ਕਾਲੀ ਹਨੇਰੀ ਦੇ ਦੌਰ ਵਿੱਚੋਂ ਸੁਰਕਰੂ ਹੋ ਕੇ ਨਿੱਕਲੇ।ਦੂਸਰੇ ਸਰਪੰਚ ਦਰਸਨਪਾਲ ਸਿੰਘ ਦੇ ਦਸ ਸਾਲ ਦੇ ਸਰਪੰਚੀ ਸਮੇਂ ਦੌਰਾਨ ਵੀ ਵਿਸੇਸ ਤਰੱਕੀ ਕੀਤੀ ਜਿਸ ਸਮੇਂ ਦਾਣਾਮੰਡੀ ਅਤੇ ਬਿਜਲੀ ਗਰਿੱਡ ਦਾ ਬਣਨਾਂ ਅਤੇ ਹੋਰ ਅਨੇਕਾਂ ਕੰਮ ਸਲਾਹੁਣ ਯੋਗ ਹਨ।ਪਿੰਡ ਵਿੱਚ ਜਨਮੇ ਪਰਟ ਬਾਦ ਵਿੱਚ ਬਰਨਾਲਾ ਵਿਖੇ ਵਸ ਚੁੱਕੇ ਰਾਜਨੀਤਕ ਆਗੂ ਬਚਨ ਸਿੰਘ ਪੱਖੋ ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ ਅੱਜ ਪਿੰਡ ਨੂੰ ਅਗਵਾਈ ਦਿੰਦੇ ਹਨ ਖਾਸ ਗੱਲ ਇਹ ਹੈ ਕਿ ਉਹਨਾਂ ਇਹ ਮੰਜਿਲ ਗਰੀਬ ਅਤੇ ਪਛੜੇ ਵਰਗ ਵਿੱਚ ਪੈਦਾ ਹੋਣ ਦੇ ਬਾਵਜੂਦ ਹਾਸਿਲ ਕੀਤੀ;।

1 comment:

Unknown said...

ਪਿੰਡ ਦੇ ਇਤਿਹਾਸ ਅਤੇ ਨਿੱਜੀ ਟਿੱਪਣੀਆਂ ਸੰਬੰਧੀ ਵਿਸ਼ੇਸ਼ ਸੁਧਾਰ ਦੀ ਲੋੜ..........