ਦੇਸ ਵਿਦੇਸ ਦੇ ਪੰਜਾਬ ਹਿਤਾਇਸੀਆਂ ਨੂੰ ਦਾਨ ਨਾਂ ਦੇਣ ਦੀ ਅਪੀਲ
ਭਗਵੰਤ ਮਾਨ ਨੂੰ ਅਤੇ ਇਸ ਤਰਾਂ ਦੇ ਕਈ ਹੋਰ ਨਕਲੀ ਸੰਤਾਂ ਨੂੰ ਅਤੇ ਪੰਜਾਬ ਵਿਰੋਧੀ ਰਾਜਨੀਤਕਾਂ ਨੂੰ ਪਿੱਛਲੇ ਸਮਿਆਂ ਵਿੱਚ ਦਾਨ ਦੇਣ ਵਾਲੇ ਕਿਰਤੀ ਸੱਚੇ ਸੁੱਚੇ ਪੰਜਾਬੀਉ ਜਰਾ ਸੁਣਿਉ । ਕੀ ਤੁਸੀ ਭੁੱਲ ਤਾਂ ਨਹੀਂ ਗਏ ਕਿ ਮਨਪਰੀਤ ਬਾਦਲ ਵੇਲੇ ਵੀ ਉਸ ਦੇ ਨਾਲ ਕੌਣ ਤੁਹਾਡੇ ਵਿਦੇਸਾਂ ਵਿੱਚ ਆਇਆ ਸੀ ਉਸ ਵਕਤ ਤੁਹਾਡੇ ਦਿੱਤੇ ਪੈਸੇ ਦਾ ਤਾਂ ਅੱਜ ਤੱਕ ਪਤਾ ਨਹੀਂ ਲੱਗਿਆ ਕਿੱਧਰ ਗਿਆ ਪਰ ਪੀਪੀਪੀ ਜਿਹੜੀ ਪਤੰਗ ਨਾਲ ਚੌਥੀ ਪੀ ਹਾਸਲ ਕਰਨ ਲਈ ਖਟਕੜ ਕਲਾਂ ਦੀ ਰੈਲੀ ਨਾਲ ਪੰਜਵੀਂ ਪੀ ਪਾਵਰ ਤੱਕ ਪਹੁੰਚਣ ਵਾਲੀ ਸੀ ਨੂੰ ਭਗਵੰਤ ਮਾਨ ਨੇ ਪੈਸੇ ਦਾ ਇਹੋ ਜਿਹਾ ਸੱਪ ਤੋਂ ਡੰਗ ਮਰਵਾਇਆ ਕਿ ਉਹ ਪਾਣੀ ਪਾਣੀ ਮੰਗਦੀ ਖੇਰੂੰ ਖੇਰੂੰ ਹੋ ਗਈ ਭਲਾ ਕਿਉਂ? ਕਦੇ ਕਾਲੇ ਨਾਗਾਂ ਦੇ ਡੰਗੇ ਵੀ ਕਦੇ ਬਚਦੇ ਹਨ । ਮਨਪਰੀਤ ਅਸਲੀ ਦਾਅ ਤਾਂ ਲੈ ਹੀ ਨਹੀਂ ਸੀ ਸਕਿਆਂ ਕਿ .....ਭਲਿਆ .... .ਗਦਾਰਾਂ ਨੂੰ ਨਾਲ ਲੈਕੇ ਨਹੀਂ ਤੁਰੀਦਾ। ਅੱਜ ਤੱਕ ਵਾੜ ਵਿੱਚ ਫਸੇ ਬਿੱਲੇ ਵਾਂਗ ਝਾਕਦਾ ਫਿਰਦਾ ਹੈ। ਉਸਦੇ ਸਾਥੀ ਹਿਸਾਬ ਮੰਗਦੇ ਸਨ ਵਿਦੇਸਾਂ ਵਿੱਚੋਂ ਮਿਲੇ ਧਨ ਦਾ ਪਰ ਉਸ ਧਨ ਬਾਰੇ ਸਿਰਫ ਦੋ ਹੀ ਬੰਦੇ ਜਾਣਦੇ ਸਨ ਇੱਕ ਮਾਂਜੇ ਵਾਲਾ ਕਿਸਮ ਦਾ ਬੰਦਾਂ ਤੇ ਦੂਜਾ ਮਨਪਰੀਤ ਬਾਦਲ । ਪੀਪੀਪੀ ਨੂੰ ਹੀਰੋ ਤੋਂ ਜੀਰੋ ਬਣਾਕਿ ਕੌਣ ਜਿੱਤ ਗਏ ਤੁਸੀ ਕਿਉਂ ਭੁੱਲ ਗਏ ਹੋ ਉਹ ਕਿਸਦੀ ਚਾਲ ਸੀ ਉਹ ਤਾਂ ਹਾਲੇ ਤੱਕ ਮੈਂ ਵੀ ਨਹੀ ਸਮਝ ਸਕਿਆਂ ਹਾਂ ਇਹ ਜਰੂਰ ਜਾਣਦਾਂ ਹਾਂ ਕਿ ਜਹਿਰ ਦੇਣ ਵਾਲਾ ਮਨਪਰੀਤ ਦੇ ਘੇਰੇ ਵਿੱਚ ਕੋਈ ਸੱਪ ਜਰੂਰ ਵੜ ਗਿਆ ਸੀ ਜਿਸਨੇ ਉਸਦੇ ਪੰਜ ਪਾਡਵਾਂ ਨੂੰ ਹੀ ਲੜਾ ਲੜਾ ਦੂਰ ਕਾਂਗਰਸ਼ ਅਤੇ ਅਕਾਲੀਆਂ ਦੇ ਵਿਹੜੇ ਵਿੱਚ ਵਾੜ ਦਿੱਤੇ ਤਾਂ ਕਿ ਉਹ ਇਸ ਸੱਪ ਤੋਂ ਬਚ ਸਕਣ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਉੱਠੀ ਜਿਸ ਵਿੱਚ ਚੋਣਾਂ ਦੇ ਕਾਗਜ ਭਰਨ ਤੋਂ ਇੱਕ ਦਿਨ ਪਹਿਲਾਂ ਹੀ ਫਿਰ ਮਨਪਰੀਤ ਦੇ ਘਰੋਂ ਇੱਕ ਸੱਪ ਨਿਕਲਿਆ ਅਤੇ ਝਾੜੂ ਵਾਲਿਆਂ ਵਿੱਚ ਜਾ ਵੜਿਆਂ। ਸਾਰੀ ਪਾਰਟੀ ਦੇ ਲਈ ਅਣਗਿਣਤ ਫੰਡ ਤੁਸੀ ਭੇਜਿਆਂ ਜਿਸ ਬਾਰੇ ਅੱਜ ਤੱਕ ਕੋਈ ਦੱਸ ਦੇਵੇ ਕਿ ਉਹ ਕਿੱਥੇ ਗਿਆ ? ਚੋਣਾਂ ਲੋਕਾਂ ਨੇ ਆਪਣੀਆਂ ਜੇਬਾਂ ਵਿੱਚੋਂ ਖਰਚ ਕਰਕੇ ਜਿਤਾਈਆਂ। ਮੇਰੇ ਪਿੰਡ ਦਾ ਸਾਰਾ ਖਰਚਾ ਮੇਰੇ ਪਿੰਡ ਦੇ ਨੌਜਵਾਨਾਂ ਨੇ ਆਪਣੇ ਜੇਬ ਖਰਚਾਂ ਵਾਲੇ ਪੈਸੇ ਦੇ ਤਿਲ ਤਿਲ ਕਰਕੇ ਜੋੜੇ ਪੈਸੇ ਨਾਲ ਕੀਤਾ। ਇਸ ਤਰਾਂ ਹੀ ਸਾਰੇ ਪੰਜਾਬ ਵਿੱਚ ਹੋਇਆ। ਸੱਪ ਆਪ ਪਾਰਟੀ ਦੇ ਇਹੋ ਜਿਹਿਆ ਲੜਿਆ ਕਿ ਮਨਪਰੀਤ ਦੀ ਪਾਰਟੀ ਵਾਂਗ ਖੇਰੂੰ ਖੇਰੂੰ। ਹੁਣ ਉਸ ਪਾਰਟੀ ਦੇ ਸਿਆਣੇ ਲੋਕ ਤਾਂ ਆਪੋ ਆਪਣੇ ਲੁਕਣ ਟਿਕਾਣਿਆਂ ਵਿੱਚ ਜਾ ਲੁਕੇ ਹਨ ਕਿ ਇੱਕ ਵਾਰ ਇਸਦੇ ਡੰਗੇ ਹੋਏ ਇਲਾਜ ਤਾਂ ਕਰਵਾਈਏ ਪਰ ਹੁਣ ਉਸ ਪਾਰਟੀ ਵਿੱਚ ਸੱਪ ਦਾ ਤਮਾਸਾਂ ਦੇਖਣ ਵਾਲੇ ਜਰੂਰ ਫਿਰਦੇ ਹਨ। ਇਹ ਸੱਪ ਕਦੇ ਰੁਕਦੇ ਨਹੀਂ ਹੁੰਦੇ ਇਹ ਹਰ ਵਾਰ ਵੱਡਾ ਸਿਕਾਰ ਕਰਦੇ ਹਨ । ਪੀਪਲਜ ਪਾਰਟੀ ਨੂੰ ਡੰਗਣ ਵਾਲੇ ਝਾੜੂ ਪਾਰਟੀ ਨੂੰ ਮਾਂਜਾ ਫੇਰ ਕੇ ਹੁਣ ਪੰਜਾਬ ਵਰਗੇ ਗੁਰੂਆਂ ਦੇ ਬਖਸੇ ਹੋਏ ਉਹਨਾਂ ਦੇ ਨਾਂ ਤੇ ਵਸਣ ਵਾਲੇ ਪੰਜਾਬੀਆਂ ਨੂੰ ਡੰਗਣਾਂ ਲੋਚਦੇ ਹਨ ਜਰ ਸੋਚਿਉ ਭਲਿਉ ਗੁਰੂਆਂ ਪੀਰਾਂ ਫਕੀਰਾਂ ਦਾ ਨਾਂ ਲੈਕੇ। ਆਪਣੇ ਹੀ ਬੱਚਿਆਂ ਨੂੰ ਖਾ ਜਾਣ ਵਾਲੇ ਸੱਪ ਤੁਹਾਡੇ ਸਕੇ ਬਣਨਗੇ ਭੁੱਲ ਜਾਉ ਕੁਦਰਤ ਦਾ ਦਸਤੂਰ ਨਹੀਂ ਬਦਲਦਾ ਹੁੰਦਾਂ ਸੱਪ ਕਦੇ ਮਿੱਤ ਨਹੀਂ ਬਣਦੇ ਹੁੰਦੇ।
ਸੁਣਿਆ ਇਹ ਹੁਣ ਫੇਰ ਦੁਬਾਰਾ ਤੁਹਾਡੇ ਵਿਦੇਸੀ ਵੀਰਾਂ ਤੋਂ ਪੈਸਾ ਲੁੱਟਣ ਦੀ ਯੋਜਨਾਂ ਬਣਾ ਰਿਹਾ ਹੈ ਕਿਉਂਕਿ ਝਾੜੂ ਪਾਰਟੀ ਵਿੱਚ ਹੁਣ ਸਿਕਾਰ ਨਹੀਂ ਬਚੇ। ਇਸ ਨੇ ਮੁੜ ਆਪਣੇ ਪੈਦਾ ਕਰਨ ਵਾਲਿਆਂ ਦੇ ਘਰ ਵਿੱਚ ਲੁਕਣ ਜਾਣਾਂ ਹੈ ਜਿੰਹਨਾਂ ਦੇ ਨਾਂ ਹਾਲੇ ਮੈਂ ਨਹੀਂ ਦੱਸੂੰਗਾਂ । ਉਹ ਆਪਣੀ ਮਰਜੀ ਨਾਲ ਇਸਨੂੰ ਫਿਰ ਜਿੱਥੇ ਲੋੜ ਹੋਈ ਛੱਡਣਗੇ ਡੰਗਣ ਲਈ । ਮੇਰੇ ਗੁਰੂਆਂ ਦੇ ਪੰਜਾਬੀਉ ਤੁਹਾਨੂੰ ਸੁਚੇਤ ਕਰਨਾਂ ਮੇਰਾ ਫਰਜ ਹੈ ਬਾਬੇ ਨਾਨਕ ਪਰਤੀ ਵੀ ਕਿ ਤੁਹਾਡੀ ਕਿਰਤ ਦਾ ਪੈਸਾ ਸੱਪਾਂ ਦੇ ਮੂੰਹ ਵਿੱਚ ਨਹੀਂ ਗੁਰੂ ਦੇ ਗਰੀਬਾਂ ਦੇ ਮੂੰਹ ਵਾਲੀ ਗੋਲਕ ਵਿੱਚ ਜਾਣਾਂ ਚਾਹੀਦਾ ਹੈ ਸੋ ਛੇ ਕੁ ਮਹੀਨਿਆਂ ਲਈ ਇਹ ਕਿਸੇ ਨੂੰ ਵੀ ਨਾਂ ਦਿਉ । ਪੰਜਾਬ ਦੀ ਸਥਿਤੀ ਛੇ ਕੁ ਮਹੀਨਿਆਂ ਵਿੱਚ ਸਾਫ ਹੋ ਜਾਵੇਗੀ ਇਸ ਵਾਰ ਸੇਰਾਂ ਦੀ ਟੱਕਰ ਹੋਵੇਗੀ ਜਿਸ ਵਿੱਚ ਇੱਕ ਪਾਸੇ ਗੁਰੂ ਦੇ ਪੰਜ ਸਿੰਘਾਂ ਦੇ ਵਾਰਿਸ ਪੰਜ ਪਾਡਵਾਂ ਦੇ ਵਾਰਿਸ ਪੰਜ ਨਮਾਜਾਂ ਤੋਂ ਸੇਧ ਲੈਕੇ ਉੱਠਣਗੇ ਜੋ ਤੁਹਾਡੀ ਜੰਗ ਤੁਹਾਡੇ ਸਹਿਯੋਗ ਨਾਲ ਲੜਨਗੇ। ਜਿੱਤ ਅਕਾਲ ਪੁਰਖ ਦੀ ਅਕਾਲ ਪੁਰਖ ਦੇ ਹੱਥ ਹੋਵੇਗੀ ਜੋ ਤੁਹਾਡੇ ਸਹਿਯੋਗ ਨਾਲ ਹੀ ਸਭ ਕੁੱਝ ਸੰਭਵ ਹੋਵੇਗੀ। ਸੋ ਹਾਲ ਦੀ ਘੜੀ ਤੁਹਾਡੇ ਸਵਾਲ ਪੈਸੇ ਉੱਪਰ ਪਹਿਰਾ ਦੇਣ ਵਾਲੇ ਸੱਪਾਂ ਅੱਗੇ ਜਰੂਰ ਰੱਖਿਉ ਕਿ ਸਾਡੇ ਪਹਿਲਾਂ ਵਾਲੇ ਪੈਸੇ ਦਾ ਹਿਸਾਬ ਦੇ ਜਿਸ ਨਾਲ ਤੂੰ ਪੰਜਾਬ ਜਿੱਤਣ ਦੀ ਥਾਂ ਪੰਜ ਸਾਲ ਲਈ ਕਿਹਨਾਂ ਦੇ ਹੱਥ ਦੇ ਆਇਆਂ ਅਤੇ ਸੋਚਦੈਂ ਕਿ ਅਗਲੇ ਪੰਜ ਸਾਲਾਂ ਲਈ ਫਿਰ ਕਿਸ ਦੇ ਹੱਥ ਦੇਣ ਨੂੰ ਫਿਰਦੈਂ ? ਗੀਤਾ ਦੇ ਗਿਆਨ ਗੁਰੂ ਗਰੰਥ ਦੀ ਸਿੱਖਿਆ ਕੁਰਾਨ ਦਾ ਜਿਹਾਦੀ ਜਜਬਾ ਲੈਕੇ ਸੋਚਿਉ ਸਭ ਸਮਝ ਆ ਜਾਊਗਾ ਗੁਰੂ ਦੇ ਬਖਸਿਉ ਹੋਇਉ । ਮੂਰਖਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾਂ ਮੈਨੂੰ ਮੇਰੇ ਗੁਰੂਆਂ ਨੇ ਦੱਸਿਆ ਹੈ ਉਹ ਜੋ ਮਰਜੀ ਕਰਦੇ ਫਿਰਨ। ਗਿਆਨ ਵਾਨ ਪੰਜਾਬੀਉ ਦਾਨ ਦੇਣ ਤੋਂ ਪਹਿਲਾਂ ਜਰੂਰ ਸੋਚਿਉ ਤੁਹਾਡਾ ਪੈਸਾ ਕਿੱਧਰੇ ਪੰਜਾਬ ਬਰਬਾਦ ਕਰਨ ਵਾਲਿਆਂ ਦੇ ਹੱਥ ਨਾਂ ਚਲਾ ਜਾਵੇ ।ਆਮੀਨ । ਨਾਨਕ ਨਾਮ ਚੜਦੀ ਕਲਾ ਤੇਰੇ ਭਾਣੈ ਸਰਬੱਤ ਦਾ ਭਲਾ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

No comments:
Post a Comment