ਪਿੱਛਲੇ ਸਾਲ ਸਰਦੀਆਂ ਦੌਰਾਨ ਪਿੰਡ ਤੋਂ ਦੋ ਕਿਲੋਮੀਟਰ ਦੂਰ ਸਾਡੇ ਇੱਕੋ ਖਾਨਦਾਨ ਦੇ ਪੰਦਰਾਂ ਘਰਾਂ ਦੇ ਸਮੂਹਕ ਪਰੀਵਾਰਾਂ ਦੇ ਘਰਾਂ ਦੇ ਪੰਦਰਾਂ ਕੁ ਜਣੇ ਸਾਮ ਨੂੰ ਅਸੀਂ ਵਾਲੀਬਾਲ ਖੇਡ ਰਹੇ ਸੀ। ਸਾਡੇ ਗਰਾਊਂਡ ਦੇ ਕੋਲ ਹੀ ਸੜਕ ਉੱਪਰ ਇੱਕ ਲੰਘਦੀ ਜੀਪ ਨੇ ਇੱਕ ਕਤੂਰੇ ਨੂੰ ਫੇਟ ਮਾਰ ਦਿੱਤੀ ਜੋ ਇੱਕ ਦੋ ਵਾਰ ਚੀਕਣ ਤੋਂ ਬਾਅਦ ਸਿਰ ਸੁੱਟ ਗਿਆਂ । ਉਸਦੇ ਮੂੰਹ ਵਿੱਚ ਬਹੁਤ ਸਾਰਾ ਖੂਨ ਸੜਕ ਨੂੰ ਲਾਲੋ ਲਾਲ ਕਰ ਗਿਆਂ। ਅਸੀਂ ਸਭ ਨੇ ਸਮਝਿਆ ਕਿ ਇਹ ਤਾਂ ਮਰ ਗਿਆਂ ਹੈ। ਖੇਡਣ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ ਪਰ ਮੈਂ ਸੋਚਿਆਂ ਕਿ ਮਰੇ ਪਏ ਕੁੱਤੇ ਨੂੰ ਸੜਕ ਤੇ ਲਤੜਨ ਹੋਣ ਲਈ ਛੱਡਣ ਦੀ ਥਾਂ ਨੇੜੇ ਟੋਏ ਵਿੱਚ ਦੱਬ ਦਿਆਂ ਜਿਸ ਨਾਲ ਕੁੱਝ ਦਿਨਾਂ ਬਾਅਦ ਉਸਦੀ ਬਦਬੂ ਵੀ ਨਹੀਂ ਮਾਰੇਗੀ ਅਤੇ ਉਸਦੀ ਲਾਸ਼ ਵੀ ਸਮੇਟੀ ਜਾਵੇਗੀ। ਆਮ ਤੌਰ ਤੇ ਲੋਕ ਇਸ ਤਰਾਂ ਦੇ ਕੰਮ ਤੋਂ ਨਫਰਤ ਮੰਨਦੇ ਹਨ ਪਰ ਮੈਂ ਕਦੇ ਵੀ ਇਸ ਤਰਾਂ ਨਹੀਂ ਕਰ ਸਕਦਾ। ਮੈਂ ਕਹੀ ਦੇ ਨਾਲ ਉਸ ਕਤੂਰੇ ਨੂੰ ਮੁਸਕਿਲ ਨਾਲ ਉਸ ਉੱਪਰ ਰੱਖਿਆ ਨੇੜੇ ਹੀ ਇੱਕ ਟੋਏ ਵਿੱਚ ਦੱਬਣਾਂ ਸੁਰੂ ਕੀਤਾ ਜਿਸ ਦੌਰਾਨ ਮੈਨੂੰ ਉਸ ਵਿੱਚ ਸਾਹ ਚਲਦੇ ਪਰਤੀਤ ਹੋਏ । ਉਸਦੇ ਜਿਉਂਦੇ ਹੋਣ ਦੇ ਸੱਕ ਵਿੱਚ ਮੈਂ ਉਸਦਾ ਮੂੰਹ ਨੰਗਾਂ ਛੱਡ ਦਿੱਤਾ ਤੇ ਬਾਕੀ ਸਰੀਰ ਮਿੱਟੀ ਨਾਲ ਢਕ ਦਿੱਤਾ ਤਾਂ ਕਿ ਉਹ ਰਾਤ ਨੂੰ ਜੇ ਜਿਉਂਦਾਂ ਹੋਇਆ ਸਰਦੀ ਤੋਂ ਬਚਿਆਂ ਰਹੇ। ਅਗਲੇ ਦਿਨ ਜਦ ਸੁਭਾ ਉਤਸੁਕਤਾ ਵੱਸ ਜਾਕੇ ਦੇਖਿਆ ਉਹ ਮਿੱਟੀ ਦੇ ਵਿੱਚ ਨਹੀਂ ਦੂਰ ਪਿਆ ਸੀ। ਉਹ ਸੱਚਮੁੱਚ ਹੀ ਜਿਉਂਦਾਂ ਸੀ ਅਤੇ ਮੈਂ ਤਿੰਨ ਦਿਨ ਲਗਾਤਾਰ ਉਸਨੂੰ ਬੋਰੀਆਂ ਅਤੇ ਪਰਾਲੀ ਨਾਲ ਢਕ ਦਿੰਦਾਂ ਸੀ ਸਾਰਾ ਮੂੰਹ ਜਖਮੀ ਹੋਣ ਕਰਕੇ ਉਸਨੂੰ ਦੁੱਧ ਪੀਣਾਂ ਵੀ ਔਖਾ ਹੋ ਰਿਹਾ ਸੀ ਪਰ ਪੰਜ ਕੁ ਦਿਨਾਂ ਬਾਅਦ ਉਹ ਥੋੜਾ ਥੋੜਾ ਤੁਰਨ ਲੱਗਿਆ ਅਤੇ ਕੁੱਝ ਦਿਨਾਂ ਬਾਅਦ ਇੱਕ ਅੱਖ ਫੁੱਟ ਜਾਣ ਅਤੇ ਲੱਤਾਂ ਜਖਮੀ ਹੋਣ ਦੇ ਬਾਵਜੂਦ ਭੱਜਣ ਲੱਗ ਪਿਆ । ਇਸ ਗੱਲ ਤੇ ਸਾਰੇ ਦੇਖਣ ਵਾਲੇ ਸਾਡੇ ਘਰਾਂ ਦੇ ਬੱਚਿਆਂ ਤੋਂ ਲੈਕੇ ਵੱਡਿਆਂ ਤੱਕ ਸਾਰੇ ਮੇਰੇ ਰਹਿਮ ਦਿਲ ਹੋਣ ਦੀਆਂ ਗੱਲਾਂ ਕਰਨ ਲੱਗੇ ਕਿ ਮੈਂ ਚਾਰ ਪੰਜ ਦਿਨ ਉਸ ਬੇਜੁਬਾਨ ਜਾਨਵਰ ਦੀ ਸੇਵਾ ਕਰਕੇ ਉਸਨੂੰ ਤੰਦਰੁਸਤ ਕਰ ਲਿਆ ਹੈ। ਸਾਡੇ ਘਰਾਂ ਦੇ ਬੱਚੇ ਜਦ ਉਸ ਕਤੂਰੇ ਨੂੰ ਭੱਜਿਆ ਫਿਰਦਾ ਦੇਖਦੇ ਤਦ ਕਹਿੰਦੇ ਆਹ ਤਾਂ ਚਰਨੇ ਚਾਚੇ ਵਾਲਾ ਕੁੱਤਾ ਹੈ ਉਏ।
ਇਸ ਤਰਾਂ ਹੀ ਇੱਕ ਵਾਰ ਕਿਸੇ ਗੁੰਡੇ ਅੱਸੀਵਿਆਂ ਦੇ ਖਾੜਕੂ ਦੌਰ ਦੌਰਾਨ ਦੁਆਰਾ ਇੱਕ ਗਰੀਬ ਹਿੰਦੂ ਪਰੀਵਾਰ ਸ਼ਾਮ ਦੇ ਟਾਈਮ ਘਰੋਂ ਉੱਜੜਨ ਦੇ ਲਈ ਮਜਬੂਰ ਕਰ ਦਿੱਤਾ ਗਿਆ ਪਰ ਮੇਰੇ ਵੱਲੋਂ ਉਸਨੂੰ ਰਾਤ ਦੀ ਸੁਰੱਖਿਆ ਉਸਦੇ ਘਰ ਅੱਗੇ ਪੈਕੇ ਪਹਿਰਾ ਦੇਣ ਦੀ ਗਰੰਟੀ ਤੋਂ ਬਾਅਦ ਹੀ ਉਹ ਪਰੀਵਾਰ ਰੁਕਿਆ । ਇਸ ਤਰਾਂ ਦੀ ਹੀ ਇੱਕ ਘਟਨਾਂ ਉਹਨਾਂ ਦਿਨਾਂ ਦੀ ਇੱਕ ਸਰਕਾਰੀ ਬੱਸ ਦੇ ਡਰਾਈਵਰ ਦੇ ਬੀੜੀ ਪੀ ਲੈਣ ਕਾਰਨ ਮੇਰੇ ਪਿੰਡ ਦੇ ਅੱਡੇ ਤੇ ਉਤਾਰ ਕੇ ਖਾੜਕੂ ਹਮਾਇਤੀ ਮੇਰੇ ਪਿੰਡ ਦੇ ਲੋਕਾਂ ਦੁਆਰਾ ਕੁੱਟਿਆ ਜਾਣ ਲੱਗਿਆਂ ਜਿਸ ਨੂੰ ਕੋਈ ਵੀ ਨਹੀ ਛੁਡਾ ਰਿਹਾ ਸੀ ਪਰ ਕੁਦਰਤ ਦੀ ਦਿੱਤੀ ਹਿੰਮਤ ਕਾਰਨ ਮੈਂ ਉਸਨੂੰ ਬੁੱਕਲ ਵਿੱਚ ਲੈਕੇ ਬਚਾਇਆਂ ਅਤੇ ਧੱਕੇ ਨਾਲ ਬੱਸ ਚੜਾਕੇ ਜਾਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਹ ਲੋਕ ਮੈਨੂੰ ਡਰਾਉਣ ਲੱਗੇ ਪਰ ਮੈਂ ਕਿਹਾ ਜਦ ਉਸਨੇ ਮਾਫੀ ਹੀ ਮੰਗ ਲਈ ਹੋਰ ਤੁਸੀ ਮਾਰਨਾਂ ਸੀ ਹੁਣ। ਉਹ ਕਹਿਣ ਸਾਡੇ ਨਾਲ ਖਾੜਕੂਆਂ ਦਾ ਪਰਧਾਨ ਵੀ ਹੈ ਪਰ ਮੈਂ ਕਿਹਾ ਪਰਧਾਨ ਜਿੰਨਾਂ ਕੁ ਥੋਡਾ ਉਨਾਂ ਕੁ ਮੇਰਾ ਵੀ ਹੈ ਪਰ ਉਹ ਖਾੜਕੂ ਪਰਧਾਨ ਖੜਾ ਦੇਖਦਾ ਰਿਹਾ ਅਤੇ ਕੁੱਝ ਵੀ ਨਹੀਂ ਬੋਲਿਆਂ ਅਸਲ ਵਿੱਚ ਉਹ ਮੇਰੀ ਵੀ ਇੱਜਤ ਕਰਦਾ ਸੀ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਕੁਦਰਤ ਦੀ ਕਿਰਪਾ ਕਾਰਨ ਹੋਰ ਵੀ ਹਨ ਜੋ ਕਦੇ ਫੇਰ ਸਹੀ।
ਇਹ ਵੀ ਜਰੂਰੀ ਨਹੀਂ ਹੁੰਦਾਂ ਕਿ ਰਹਿਮ ਦਿਲ ਵਿਅਕਤੀ ਸਦਾ ਹੀ ਰਹਿਮ ਦਿਲ ਰਹੇ ਕਿਉਂਕਿ ਕਿਸੇ ਸਭ ਤੋਂ ਵੱਧ ਬੇਰਹਿਮ ਵੀ ਰਹਿਮ ਦਿਲ ਵਿਅਕਤੀ ਹੀ ਹੋ ਸਕਦਾ ਜਿਸਦੀ ਇੱਕ ਮਿਸਾਲ ਮੇਰੇ ਨਾਲ ਵੀ ਜੁੜਦੀ ਹੈ। ਕਈ ਸਾਲ ਪਹਿਲਾਂ 1996 ਵਿੱਚ ਮੇਰੇ ਭਰਾ ਦੇ ਘਰ ਇੱਕ ਗਾਂ ਦੇ ਸੂਣ ਸਮੇਂ ਕਿਸੇ ਅਣਜਾਣੇ ਕਾਰਨ ਦੇ ਉਸਨੂੰ ਡਲਿਵਰੀ ਨਾਂ ਹੋ ਸਕੀ ਇੱਕ ਦਿਨ ਦਰਦਾਂ ਉੱਠਣ ਦੇ ਬਾਵਜੂਦ ਵੀ ਜਦ ਉਸ ਅਮਰੀਕਣ ਗਾਂ ਨੂੰ ਬੱਚਾ ਪੈਦਾ ਨਾਂ ਹੋਇਆ ਤਦ ਇਸ ਕੰਮ ਦੇ ਇੱਕ ਦੇਸੀ ਮਾਹਿਰ ਨੂੰ ਬੁਲਾਇਆ ਗਿਆ ਜਿਸ ਨੇ ਕਈ ਤਰੀਕੇ ਵਰਤੇ ਜਿਸ ਨਾਲ ਗਾਂ ਦੀ ਡਲਿਵਰੀ ਨਾਂ ਹੋ ਸਕੀ ਪਰ ਕੁਦਰਤੀ ਜਾਂ ਕਿਸੇ ਗਲਤੀ ਕਾਰਨ ਬੱਛੜੇ ਦੇ ਖੁਰ ਬੱਚੇਦਾਨੀ ਨੂੰ ਪਾੜ ਕੇ ਬਾਹਰ ਆ ਗਏ ਪਰ ਬੱਛੜੇ ਦਾ ਸਿਰ ਸਹੀ ਬੱਚੇਦਾਨੀ ਦੇ ਮੂੰਹ ਰਾਂਹੀ ਬਾਹਰ ਆ ਚੁੱਕਿਆ ਸੀ ਅਤੇ ਇਸ ਗੱਲ ਦਾ ਉਸ ਮਾਹਿਰ ਨੂੰ ਪਤਾ ਨਾਂ ਲੱਗਿਆ ਅਤੇ ਜਬਰਦਸਤੀ ਬੱਚਾ ਬਾਹਰ ਕੱਢਣ ਦੀ ਕੋਸਿਸ ਕੀਤੀ ਗਈ । ਬੱਛੜਾ ਪੇਟ ਵਿੱਚ ਹੀ ਮਰ ਚੁੱਕਿਆਂ ਸੀ। ਬੱਛੜੇ ਨੂੰ ਖੁਰਾਂ ਤੋਂ ਖਿੱਚਣ ਨਾਲ ਉਸ ਗਾਂ ਦੀ ਬੱਚੇਦਾਨੀ ਵੀ ਸਰੀਰ ਤੋਂ ਅੱਧਿਉਂ ਵੱਧ ਬਾਹਰ ਆ ਗਈ ਜੋ ਰੱਸੇ ਦੀ ਤਰਾਂ ਮੂੰਹ ਅਤੇ ਲੱਤਾਂ ਵਿਚਕਾਰ ਫੱਸੀ ਹੋਣ ਕਾਰਨ ਬੱਛੜੇ ਨੂੰ ਬਾਹਰ ਨਹੀਂ ਆਉਣ ਦੇ ਰਹੀ ਸੀ ਅਤੇ ਨਾਂ ਹੀ ਬੱਛੜਾ ਪੇਟ ਅੰਦਰ ਜਾ ਰਿਹਾ ਸੀ ਹੋਰ ਡਾਕਟਰ ਬੁਲਾਏ ਗਏ ਜਿੰਹਨਾਂ ਗਾਂ ਬਚਾਉਣ ਲਈ ਮਰ ਚੁੱਕੇ ਬੱਛੜੇ ਦਾ ਸਿਰ ਜਾਂ ਲੱਤਾਂ ਵਿੱਚੋਂ ਇੱਕ ਨੂੰ ਤੁਰੰਤ ਕੱਟਣ ਦਾ ਹੁਕਮ ਸੁਣਾ ਦਿੱਤਾ । ਹੋਰ ਜਿਆਦਾ ਦੇਰੀ ਨਾਲ ਗਾਂ ਦੀ ਮੌਤ ਯਕੀਨੀ ਹੋ ਚੁੱਕੀ ਸੀ । ਇਸ ਹਾਲਤ ਵਿੱਚ ਗਾਂ ਕਿਸੇ ਹਸਪਤਾਲ ਵਿੱਚ ਨਹੀਂ ਲਿਜਾਈ ਜਾ ਸਕਦੀ ਸੀ। ਡਾਕਟਰਾਂ ਨੇ ਖੁਦ ਇਹ ਕਰਨ ਦੀ ਥਾਂ ਘਰ ਵਾਲਿਆਂ ਨੂੰ ਹੁਕਮ ਸੁਣਾ ਦਿੱਤਾ ਪਰ ਸਾਡੇ ਸਾਕਾਹਾਰੀ ਪਰੀਵਾਰ ਵਿੱਚੋਂ ਇਸ ਕੰਮ ਨੂੰ ਕਰਨ ਲਈ ਕੋਈ ਵੀ ਤਿਆਰ ਨਾਂ ਹੋਵੇ।
ਪੂਜੀ ਜਾਣ ਵਾਲੀ ਗਾਂ ਦੀ ਮਨੌਤ ਅਨੁਸਾਰ ਸਾਰੇ ਇਸ ਨੂੰ ਕਰਨ ਤੋਂ ਡਰ ਰਹੇ ਸਨ। ਸਾਡੇ ਘਰਾਂ ਵਿੱਚ ਕਹੀ ਜਾਂ ਹੋਰ ਖੇਤੀ ਦੇ ਸੰਦਾਂ ਤੋਂ ਬਿਨਾਂ ਕੋਈ ਕਿਰਪਾਨ ਤੱਕ ਵੀ ਕਿਸੇ ਘਰ ਵਿੱਚ ਕਦੇ ਰੱਖੀ ਨਹੀਂ ਗਈ ਸੀ। ਮੈਂ ਖੁਦ ਬਚਪਨ ਵਿੱਚ ਮੇਰੇ ਸਕੂਲ ਕੋਲ ਹਰ ਰੋਜ ਕਤਲ ਕੀਤੇ ਜਾਣ ਵਾਲੇ ਬੱਕਰਿਆਂ ਦੇ ਕਤਲ ਨੂੰ ਵੀ ਕਦੇ ਦੇਖਦਾ ਨਹੀਂ ਸੀ ਹੁੰਦਾਂ ਜਦੋਂ ਕਿ ਮੇਰੇ ਸਕੂਲ ਦੇ ਸੈਕੜੇਂ ਵਿਦਿਆਰਥੀ ਪਰੇਅਰ ਤੋਂ ਪਹਿਲਾਂ ਮੀਟ ਵੇਚਣ ਵਾਲੇ ਦੁਆਰਾ ਸਕੂਲੋਂ ਬਾਹਰ ਸੜਕ ਉੱਪਰ ਦਰੱਖਤ ਨਾਲ ਬੰਨਕੇ ਕਤਲ ਹੁੰਦੇ ਬੱਕਰੇ ਨੂੰ ਦੇਖਦੇ ਹੁੰਦੇ ਸੀ । ਜਦ ਕਿਰਪਾਨ ਦੇ ਜੋਰਦਾਰ ਖੜਾਕ ਨਾਲ ਬੱਕਰੇ ਦਾ ਸਿਰ ਕੱਟਿਆ ਜਾਦਾ ਤਦ ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੁੰਦੇ ਸਨ ਜਿਸ ਤੋਂ ਪਤਾ ਲੱਗਦਾ ਸੀ ਕਿ ਬੱਕਰਾ ਕਤਲ ਹੋ ਗਿਆ ਹੈ। ਮੇਰਾ ਕੁਦਰਤ ਵੱਲੋਂ ਹੀ ਕੌਮਲ ਮਨ ਹੋਣ ਕਰਕੇ ਮੈਂ ਉਸ ਕੰਧ ਤੋਂ ਦੂਰ ਭੱਜ ਜਾਂਦਾ ਹੁੰਦਾਂ ਸੀ ਕਿ ਮੈਨੂੰ ਕਿਰਪਾਨ ਚੱਲਣ ਦਾ ਖੜਾਕ ਵੀ ਨਾਂ ਸੁਣੇ। ਇਸ ਸਮੇਂ ਸਕੂਲ ਦੇ ਦੂਰ ਬਣੇ ਕਮਰਿਆਂ ਦੇ ਅੰਦਰ ਲੁੱਕ ਜਾਂਦਾ ਸੀ ਪਰ ਇਸ ਦਿਨ ਜਦ ਮਰ ਰਹੀ ਗਾਂ ਨੂੰ ਬਚਾਉਣ ਲਈ ਇੱਕੱਠੇ ਹੋਏ ਪੰਦਰਾਂ ਬੀਹ ਜਾਣਿਆਂ ਵਿੱਚੋਂ ਕਿਸੇ ਨੇ ਵੀ ਗਾਂ ਬਚਾਉਣ ਲਈ ਬੱਛੜੇ ਦਾ ਅੰਗ ਕੱਟਣ ਦੀ ਜੁਰਅਤ ਨਾਂ ਕੀਤੀ ਤਦ ਪਤਾ ਨਹੀਂ ਕਿਵੇਂ ਇਹ ਫੈਸਲਾ ਮੈਂ ਕੀਤਾ ਕਿ ਮੈਨੂੰ ਕਹੀ ਲਿਆਉ ਜਿਸ ਨਾਲ ਮੈਨੂੰ ਬੇਰਹਿਮ ਹੋ ਕੇ ਇਹ ਕੰਮ ਮੇਰੇ ਹੱਥੋਂ ਹੋਇਆਂ ਜੋ ਅਤਿ ਮੁਸਕਲ ਨਾਲ ਅਣਜਾਣ ਹੋਣ ਕਾਰਨ ਮੈਂ ਕੀਤਾ । ਭਾਵੇਂ ਬਾਅਦ ਵਿੱਚ ਉਹ ਗਾਂ ਵੀ ਬਚ ਨਾਂ ਸਕੀ । ਅੱਜ ਵੀ ਮੈਂ ਜਦ ਖੇਤ ਜਾਂਦਾ ਹਾਂ ਜੇ ਰਸਤੇ ਵਿੱਚ ਕੀੜਿਆਂ ਦਾ ਭੌਣ ਆ ਜਾਵੇ ਮੈਂ ਆਪਣੀ ਸਾਈਕਲ ਉਹਨਾਂ ਉੱਪਰ ਦੀ ਨਹੀਂ ਸਗੋਂ ਖੜਕੇ ਉਸ ਭੌਣ ਕੋਲ ਉੱਪਰ ਚੁੱਕਕੇ ਲੰਘਾਉਣ ਦੀ ਕੋਸਿਸ ਕਰਦਾ ਹਾਂ ਕਿ ਕੋਈ ਕੀੜਾ ਨਾਂ ਮਰੇ ਪਰ ਉਸ ਦਿਨ ਬਾਰੇ ਉਸ ਮਰੇ ਪਏ ਬੱਛੜੇ ਦਾ ਅੰਗ ਕੱਟਣ ਦੇ ਬੇਰਹਿਮ ਫੈਸਲੇ ਮੈਂ ਕਿਵੇਂ ਕਿਉਂ ਕਰ ਲਿਆਂ ਮੈਂ ਕਦੇ ਜਾਣ ਨਹੀਂ ਸਕਿਆ। ਭਾਵੇਂ ਸਾਰੇ ਹਾਜਰ ਲੋਕ ਉਸ ਵਕਤ ਅਤੇ ਬਾਅਦ ਵਿੱਚ ਵੀ ਅੱਜ ਤੱਕ ਮੇਰੇ ਉਸ ਫੈਸਲੇ ਦੀ ਪਰਸੰਸਾ ਕਰਦੇ ਹਨ ਕਿ ਇਹ ਕਿਸੇ ਨੂੰ ਬਚਾਉਣ ਲਈ ਆਖਰੀ ਹੱਦ ਤੱਕ ਜਾ ਸਕਦਾ ਹੈ ਪਰ ਮੈਂ ਖੁਦ ਵੀ ਹੈਰਾਨ ਹੁੰਦਾਂ ਹਾਂ ਕਿ ਮੈਂ ਜਦੋਂ ਕਿਸੇ ਜਾਨਵਰ ਦਾ ਕਤਲ ਹੁੰਦਾਂ ਨਹੀਂ ਦੇਖ ਸਕਦਾ ਅੱਜ ਤੱਕ ਵੀ ਉਸ ਦਿਨ ਇਹ ਕਰਨ ਦੀ ਹਿੰਮਤ ਕਿੱਥੋਂ ਆ ਗਈ। ਇਸ ਨੂੰ ਕਰਨ ਦਾ ਮੇਰੀ ਜਮੀਰ ਤੇ ਕਦੇ ਵੀ ਬੋਝ ਨਹੀਂ ਪਿਆ ਜਦੋਂ ਕਿ ਆਮ ਤੌਰ ਤੇ ਮੇਂ ਮੇਰੇ ਹੱਥੋਂ ਕਿਸੇ ਵੀ ਜਾਨਵਰ ਦਾ ਵੀ ਨੁਕਸਾਨ ਜਾਂ ਮਾਰਨ ਕੁੱਟਣ ਸਮੇਂ ਤੋਂ ਬਾਅਦ ਵੀ ਪਛਤਾਵਾ ਆ ਜਾਂਦਾ ਹੈ। ਸਾਇਦ ਕਿਸੇ ਦੀ ਭਲਾਈ ਲਈ ਬੇਰਹਿਮ ਹੋਣਾਂ ਵੀ ਚੰਗਾਂ ਹੁੰਦਾਂ ਹੈ ਕੁਦਰਤ ਜਾਣੇ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
1 comment:
ਤੁਹਾਡੀ ਸਵੈ ਜੀਵਨੀ ਦਾ ਇਹ ਟੋਟਾ ਪੜ੍ਹ ਕੇ ਇੱਕ ਬੇਹੱਦ ਸੁਹਿਰਦ ਇਨਸਾਨ ਨੂੰ ਦੇਖਣ ਤੇ ਜਾਣਨ ਦਾ ਮੌਕਾ ਮਿਲਿਆ ਹੈ | ਸ਼ਬਦਾਂ 'ਚ ਦੱਸਣਾ ਔਖਾ ਹੈ ਕਿ ਮੈਨੂੰ ਕੁਝ ਹੈਰਾਨੀ ਦੇ ਨਾਲ ਏਸ ਤੋਂ ਕਿੰਨੀ ਖੁਸ਼ੀ ਮਿਲੀ ਹੈ | ਤਹਿ ਦਿਲੋਂ ਤੁਹਾਡੀ ਧੰਨਵਾਦੀ ਹਾਂ | ਸਤਿਕਾਰ, ਸ਼ਸ਼ੀ ਪਾਲ ਸਮੁੰਦਰਾ
Post a Comment