Friday 7 March 2014

ਆਜਾ ਹੁਣ ਮਿੱਤਰਾ ਪੰਜਾਬ ਦੇਖਲੈ

ਹਰ ਮੋੜ ਵਿਕਦੀ ਸਰਾਬ ਦੇਖਲੈ।
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


ਲੀਡਰਾਂ ਤੇ ਲੋਟੂਆਂ ਦੇ  ਵਿੱਚ ਨਾਂ ਫਰਕ ਰਹਿ ਗਿਆ
ਕੋਲੇ ਚੋਬਰਾਂ ਦੇ  ਕੰਮ ਨਹੀਂ ਠਰਕ ਰਹਿ ਗਿਆ
ਲੰਬੀ ਨਸਿਆਂ ਦੀ ਵਗਦੀ ਚਨਾਬ ਦੇਖਲੈ।
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


ਛੱਪੜਾਂ ਤੇ ਢਾਬਾਂ ਵਿੱਚ ਪਾਣੀ ਨਹੀਂਉਂ ਗੰਦ ਰਹਿ ਗਿਆ
ਮੁੱਕੀ ਹੁਣ ਚਾਨਣੀ ਹੈ ਬੱਦਲਾ ਚ ਚੰਦ ਰਹਿ ਗਿਆ
ਬਾਪੂ ਅਤੇ ਪੁੱਤਾਂ ਵਿੱਚ ਹੁੰਦਾਂ ਹੈ ਹਿਸਾਬ ਦੇਖਲੈ।
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


ਮਾਪਿਆਂ ਨੂੰ ਧੀਆਂ ਪੁੱਤਰਾਂ ਦੀ ਲੋੜ ਮੁੱਕ ਗਈ
ਪੂਰੀ ਤਾਂਹੀਉਂ ਤਾਂ ਟੋਰਾਟੋ ਦੀ ਉਡਾਣ ਬੁੱਕ ਪਈ
ਰਿਸਤਿਆਂ ਨੂੰ ਪਿਆ ਹੋਇਆ ਉਕਾਬ ਦੇਖਲੈ
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


ਭੈਣਾਂ ਨੂੰ ਵੀ ਵੀਰਾਂ ਵਾਲੀ ਇੱਥੇ  ਲੋੜ ਕੋਈ ਨਾਂ
ਨਾਂ ਚਾੜ ਦੇ ਜਮੀਨ ਸਾਡਾ ਜੋੜ ਕੋਈ ਨਾਂ
ਵਿਹੜੇ ਲੰਬੜਾਂ ਦੇ ਫੈਸਲੇ ਜਨਾਬ ਦੇਖਲੈ
ਆਜਾ ਹੁਣ ਮਿੱਤਰਾ ਪੰਜਾਬ ਦੇਖਲੈ


No comments: