Wednesday, 5 March 2014

ਦੇਖਣ ਨੂੰ ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।

ਬਾਬੇ ਨਾਨਕ ਦੇ ਸਿੱਖ ਅਖਵਾਈਏ ਮਾੜਿਆਂ ਤੇ ਹੁਕਮ ਚਲਾਈਏ
ਤਕੜੀਆਂ ਦੇ ਪੈਰੀ ਬਹੀਏ ਪੂਜਾ ਦਾ ਪੈਸਾ ਖਾਈਏ
ਜੈਕਾਰੇ ਗਜਾਉਂਦੇ ਹਾਂ
ਦੇਖਣ ਨੂੰ  ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।
ਨਿਤਾਣੇ ਦਾ ਤਾਣ ਕਦੇਨਾਂ ਨਿਮਾਣੇ ਦਾ ਮਾਣ ਕਦੇ ਨਾਂ
ਤਕੜੇ ਦੇ ਬੋਟ ਜਿਹੇ ਹਾਂ ਨਿਉਟੇ ਦੀ ਉਟ ਕਦੇ ਨਾਂ
ਦੱਸਣੋਂ ਸਰਮਾਉਂਦੇ ਹਾਂ
 ਦੇਖਣ ਨੂੰ  ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।
ਦੇਗਾਂ ਦੀ ਲੋੜ ਜਿਹੀ ਹੈ ਜਿੰਦਗੀ ਸਾਡੀ ਕੋਹੜ ਜਿਹੀ ਹੈ
ਜੈਕਾਰਿਆਂ ਦਾ ਧਰਮ ਪਾਲੀਏ ਤੇਗਾਂ ਦੀ ਥੋੜ ਜਿਹੀ ਹੈ
ਬਹੁਤਾ ਲਲਚਾਉਂਦੇ ਹਾ
ਦੇਖਣ ਨੂੰ  ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।
ਕਲਯੁੱਗ ਵਿੱਚ ਕੀਰਤਨ ਕਰੀਏ ਗੁਰਮੁੱਖ ਤੋਂ ਕਦੇ ਨਾਂ ਡਰੀਏ
ਡੁੱਬਣਾਂ ਹੈ ਸੁਣਨ ਵਾਲਿਆਂ ਅਗਲਿਆਂ ਦਾ ਫਿਕਰ ਨਾਂ ਕਰੀਏ
ਵਾਜੇ ਵਜਾਉਂਦੇ ਹਾਂ
ਦੇਖਣ ਨੂੰ  ਧਰਮੀ ਲੱਗਦੇ ਪਾਪ ਕਮਾਉਂਦੇ ਹਾਂ।

No comments: