ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋ ਕਲਾਂ ਜਿਲਾ ਬਰਨਾਲਾ
ਗੁਰੂ ਗਰੰਥ ਸਾਹਿਬ ਦਾ ਹਾਲੇ ਤੱਕ ਸੁੱਧ ਪੰਜਾਬੀ ਵਿੱਚ ਅਨੁਵਾਦ ਨਹੀਂ ਹੋਇਆ ਭਾਵੇਂ ਵਿਦੇਸੀ ਅਤੇ ਦੂਸਰੀਆਂ ਦੇਸੀ ਭਾਸਾਵਾਂ ਵਿੱਚ ਅਨੁਵਾਦ ਕਰਨ ਦੇ ਦਾਅਵੇ ਅਤੇ ਕੋਸਿਸਾਂ ਜਰੂਰ ਕੀਤੀਆਂ ਜਾਂਦੀਆਂ ਹਨ । ਪੁਰਾਤਨ ਸਮਿਆਂ ਵਿੱਚ ਬੋਲੇ ਜਾਣ ਵਾਲੇ ਸਬਦ ਜੋ ਗਰੰਥ ਸਾਹਿਬ ਵਿੱਚ ਹਨ ਅਜ ਕਲ ਨਹੀਂ ਬੋਲੇ ਜਾਂਦੇ ਜਿਵੇਂ ਮੱਛੀ ਨੂੰ ਮੀਨ ਪਤੀ ਨੂੰ ਸਹੁ ਇਸਤਰੀ ਨੂੰ ਧਨ ਆਦਿ ਸਬਦ ਵਰਤਮਾਨ ਪੀੜੀ ਨੂੰ ਸਮਝ ਹੀ ਨਹੀਂ ਲੱਗਦੇ । ਅਨੁਵਾਦ ਜਦ ਦੂਸਰੀਆਂ ਭਸਾਵਾਂ ਵਿੱਚ ਕੀਤਾ ਜਾ ਸਕਦਾ ਫਿਰ ਪੰਜਾਬੀ ਵਿੱਚ ਕਿਉਂ ਨਹੀਂ ਕੀਤਾ ਜਾਂਦਾ ।ਗੁਰੂ ਗਰੰਥ ਦੇ ਹਜਾਰਾਂ ਸਬਦ ਨਵੇਂ ਨਾਵਾਂ ਨਾਲ ਆਮ ਬੋਲਚਾਲ ਵਿੱਚ ਪਰਚਲਤ ਹੋ ਚੁੱਕੇ ਹਨ ਜਿਹਨਾਂ ਦਾ ਸਮਝ ਨਾਂ ਆਉਣ ਦਾ ਇੱਕ ਗੰਭੀਰ ਮਸਲਾ ਹੈ ਜਿਸ ਕਾਰਨ ਵਰਤਮਾਨ ਲੋਕ ਸਹੀ ਅਰਥ ਸਮਝਣ ਅਤੇ ਕਰਨ ਵਿੱਚ ਅਸਮਰਥ ਰਹਿੰਦੇ ਹਨ । ਅਨੁਵਾਦ ਕੋਈ ਵੀ ਪੜ ਸਕਦਾ ਹੈ ਇਹ ਗਰੰਥ ਸਾਹਿਬ ਵਾਂਗ ਪਰਕਾਸ ਕਰਨ ਦੀ ਵੀ ਲੋੜ ਨਹੀਂ । ਜਿਸ ਤਰਾਂ ਅਨੁਵਾਦਿਤ ਕਿਤਾਬਾਂ ਨਾਲ ਮੂਲ ਕਿਤਾਬ ਨੂੰ ਕੋਈ ਫਰਕ ਨਹੀਂ ਪੈਂਦਾਂ ਹੁੰਦਾਂ ਇਸ ਤਰਾਂ ਹੀ ਗੁਰੂ ਗਰੰਥ ਸਾਹਿਬ ਦਾ ਵਰਤਮਾਨ ਸਮੇਂ ਨਾਲ ਮੇਲ ਖਾਂਦਾ ਪੰਜਾਬੀ ਅਨੁਵਾਦ ਵੀ ਦੂਜੀਆਂ ਭਾਸਾਵਾਂ ਦੀ ਤਰਾਂ ਕੀਤਾ ਜਾਣਾਂ ਚਾਹੀਦਾ ਹੈ ।
 |
| Add caption |
ਮੂਲ ਗਰੰਥ ਸਾਹਿਬ ਇਸ ਤਰਾਂ ਹੀ ਰਹਿਣਾਂ ਹੈ ਪਰ ਆਮ ਵਿਅਕਤੀ ਆਪਣੀ ਮਰਜੀ ਅਨੁਸਾਰ ਆਪਣੀ ਲੋੜ ਅਨੁਸਾਰ ਜਿਸ ਤੋਂ ਮਰਜੀ ਗੁਰਬਾਣੀ ਪੜ ਸਕੇਗਾ । ਅਨੁਵਾਦਿਤ ਗਰੰਥ ਤੋਂ ਗੁਰੂਆਂ ਦੀ ਮੂਲ ਭਾਵਨਾਂ ਨੂੰ ਸਮਝਣਾਂ ਹੋਰ ਸੌਖਾ ਜਾਵੇਗਾ ਇਸ ਤਰਾਂ ਦੇ ਅਨੁਵਾਦਿਤ ਗਰੰਥ ਨੂੰ ਪੜਨ ਲੱਗਿਆਂ ਸਟੀਕਾਂ ਦੀ ਲੋੜ ਵੀ ਬਹੁਤ ਘੱਟ ਰਹਿ ਜਾਂਦੀ ਹੈ । । ਕਈ ਲੋਕ ਸਟੀਕ ਪੜਨ ਦੀ ਸਲਾਹ ਦਿੰਦੇ ਹਨ ਪਰ ਸਟੀਕ ਵਿੱਚਲੇ ਅਰਥ ਹਰ ਵਿਅਕਤੀ ਦੇ ਆਪਣੀ ਮਰਜੀ ਦੇ ਅਰਥ ਹੁੰਦੇ ਹਨ। ਅਨੇਕਾਂ ਸਟੀਕ ਅਨੇਕਾਂ ਲਿਖਾਰੀਆਂ ਦੇ ਮਿਲਦੇ ਹਨ ਜਿੰਹਨਾਂ ਵਿੱਚ ਵੱਖੋ ਵੱਖਰੇ ਅਰਥ ਹਨ। ਕੋਈ ਵਿਅਕਤੀ ਆਪਣੀ ਬੁੱਧੀ ਦੀ ਸਮੱਰਥਾ ਅਨੁਸਾਰ ਹੀ ਦੂਸਰੇ ਦੇ ਬੋਲੇ ਜਾਂ ਲਿਖੇ ਹੋਏ ਸਬਦਾਂ ਦੇ ਅਰਥ ਕਰਦਾ ਹੈ। ਗੁਰੂ ਨਾਨਕ ਜੀ ਅੱਖਰਾਂ ਦੀ ਵਿਆਖਿਆਂ ਲਿਖਦਿਆਂ ਸਪੱਸਟ ਕਰ ਦਿੰਦੇ ਹਨ ਜਿਵੇਂ ...( ਜਿਨ ਇਹ ਲਿਖੇ ਤਿਸ ਸਿਰ ਨਾਂ ਹੀਂ ਜਿਵ ਫੁਰਮਾਂਹੀਂ ਤਿਵ ਤਿਵ ਪਾਂਹੀਂ ) । ਪੁਰਾਤਨ ਸਮਿਆ ਵਿੱਚ ਸਬਦਾਂ ਨੂੰ ਪਦਛੇਦ ਕਰਕੇ ਨਹੀਂ ਲਿਖਿਆ ਜਾਂਦਾ ਸੀ ਸਗੋਂ ਜੁੜਵੇ ਸਬਦ ਲਿਖੇ ਜਾਂਦੇ ਸਨ ਜੋ ਕਿ ਵਰਤਮਾਨ ਸਮੇਂ ਦੇ ਲੋਕ ਸਹੀ ਤਰਾਂ ਸਮਝ ਨਹੀਂ ਸਕਦੇ ਕਿਉਂਕਿ ਵਰਤਮਾਨ ਸਿੱਖਿਆ ਹੀ ਪਦ ਛੇਦ ਕੀਤੇ ਹੋਏ ਸਬਦਾਂ ਰਾਂਹੀ ਹਰ ਕੋਈ ਸਿੱਖਦਾ ਹੈ । ਸੋ ਜੇ ਪੁਰਾਤਨ ਬੀੜਾਂ ਨੂੰ ਪਦ ਛੇਦ ਕੀਤਾ ਜਾ ਸਕਦਾ ਹੈ ਤਦ ਸਮੇਂ ਅਨੁਸਾਰ ਹੋਰ ਲੋੜੀਦੀਆਂ ਸੋਧਾਂ ਕਰਨ ਵਿੱਚ ਵੀ ਕੋਈ ਬੁਰੀ ਗੱਲ ਨਹੀਂ ਹੋਵੇਗੀ । ਮੂਲ ਰੂਪ ਵਿੱਚ ਸਰਧਾ ਪੂਰਵਕ ਪਾਠ ਕਰਨ ਲਈ ਗੁਰੂ ਗਰੰਥ ਦੇ ਮੂਲ ਸਰੂਪ ਵਿੱਚ ਬਦਲਾ ਨਹੀਂ ਕੀਤਾ ਜਾਣਾਂ ਚਾਹੀਦਾ ਪਰ ਸਿੱਖਣ ਵਾਲਿਆਂ ਲਈ ਨਿੱਜੀ ਤੌਰ ਤੇ ਗੁਰੂ ਗਰੰਥ ਦੀ ਮੂਲ ਭਾਵਨਾਂ ਨੂੰ ਸਮਝਣ ਲਈ ਵਰਤਮਾਨ ਸਮੇਂ ਦੀਆਂ ਲੋੜਾ ਅਨੁਸਾਰ ਅਨੁਵਾਦ ਜਰੂਰ ਕਰਨੇਂ ਚਾਹੀਦੇ ਹਨ ਜਿਸ ਨਾਲ ਗੁਰੂ ਫਲਸਫੇ ਦਾ ਪਰਚਾਰ ਹੋਰ ਵਧੀਆ ਹੋ ਸਕਦਾ ਹੈ।
No comments:
Post a Comment