Friday, 19 September 2014

ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ

ਬੋਲ ਵਾਹਿਗੁਰੂ ਤੂੰ ਬੰਦਿਆਂ ਮੰਨ ਕੇ ਕੁਦਰਤ ਦਾ ਭਾਣਾਂ  ..ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਦੁਨੀਆਂ ਰੰਗ ਬਿਰੰਗੀ ਹੈ ਮੇਲੇ ਵਿੱਚ ਪਤਾ ਜਾ ਲੱਗਦਾ ..ਬਾਂਹ ਕੋਈ ਹੀ ਫੜਦਾ  ਹਰ ਕੋਈ ਵਿੱਚ ਦੂਜੇ ਦੇ ਬੱਜਦਾ
ਕੋਈ ਦੇਖਦਾ ਰਹਿ ਜਾਵੇ ਕੋਈ ਖਾਵੇ ਸਭ ਕਿਸਮਾਂ ਦਾ ਖਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਆਇਆ ਜੋ ਮੜਕਾਂ ਨਾਲ ਸ਼ਾਮ ਨੂੰ ਪੁੱਟਿਆ ਪੈਰ ਨਾਂ ਜਾਵੇ.ਸਬਰ ਰਹਿੰਦਾਂ ਨਾਂ ਜੋਬਨ ਤੋਂ ਦੇਖਕੇ ਮਨ ਪਿਆ ਲਲਚਾਵੇ
ਕੋਈ ਮੁੜਦਾ ਇੱਜਤ ਨਾਲ ਦੇਖਦਾ ਕੋਈ ਪਿਆ ਦੇਖਦਾ ਠਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਵਿੱਚ ਜਿੰਦਗੀ ਦੇ ਮੇਲੇ ਦੇ ਭਲਿਆਂ ਨਾਂ ਟੋਇਆ ਨੂੰ ਪੁੱਟ ਉਏ .ਤੂੰ ਜਾਣੇ ਨਾਂ ਦੁਨੀਆਂ ਜਾਊਗੀ ਤੈਨੂੰ ਹੀ ਵਿੱਚ ਸੁੱਟ ਉਏ
ਜਿਹੜਾ ਆਇਆ ਸੀ ਭੱਜਕੇ ਭਾਲਦਾ ਮੋਢੇ ਚਾਰ ਟਿਕਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਵੇਲੇ ਆਉਣ ਦੇ ਤੂੰ ਭਲਿਆ ਪਹਿਨੇ ਸੀ ਜੋ ਰੰਗ ਬਿਰੰਗੇ .ਮੇਲੇ ਦੀਆਂ ਧੂੰੜਾਂ ਧੁੱਪਾਂ ਨੇ ਕਰਤੇ ਨੇ ਸਾਰੇ  ਇੱਕ ਰੰਗੇ
ਤੂੰ ਕੀ ਦੇਖੇਂ ਨਵਿਆਂ ਨੂੰ ਹੁੰਦਾਂ ਇੱਕ ਦਿਨ ਸਭ ਪੁਰਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਕੋਈ ਤੁਰਦਾ ਮੜਕਾਂ ਨਾਲ ਕੋਈ ਵਾਂਗ ਹਨੇਰੀ  ਭੱਜਦਾ .ਕੋਈ ਭੁੱਖਾ ਰਹਿ ਜਾਵੇ ਕੋਈ ਹੈ ਨਾਲ ਅੱਖਾ ਹੀ ਰੱਜਦਾ
ਕੋਈ ਹਾਉਕੇ ਲੈਂਦਾ ਗੁਰਚਰਨ ਸਿੰਆਂ ਕੋਈ ਗਾਉਂਦਾ ਜਾਵੇ ਗਾਣਾਂ .ਦੇਖ ਮੇਲਾ ਕੁਦਰਤ ਦਾ ਸ਼ਾਮ ਨੂੰ ਫੇਰ ਘਰੇ ਮੁੜ ਜਾਣਾਂ
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ  

No comments: