ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ
ਗੁਰਚਰਨ ਪੱਖੋਕਲਾਂ
ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਹੋਣ ਜਾ ਰਹੀਆਂ 2012 ਦੀਆਂ। ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀਆਂ ਸਵਾਰੀਆਂ ਪੂਰੀਆਂ ਹੋਣਗੀਆਂ ਕਿਸ ਪਾਰਟੀ ਦੀ ਬੱਸ ਖਾਲੀ ਹੋਵੇਗੀ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਇਸ ਵਕਤ ਦੋ ਹੀ ਬੱਸਾਂ ਮੁੱਖ ਹਨ ਕਾਗਰਸ ਅਤੇ ਬਾਦਲ ਬੱਸ ਸਰਵਿਸ ।ਪੰਜਾਬ ਤੇ ਰਾਜ ਕਰਨ ਲਈ 59 ਸਵਾਰੀਆਂ ਵਾਲੀ ਬੱਸ ਭਰਨੀ ਜਰੂਰੀ ਹੈ। ਤੀਜੀ ਧਿਰ ਵੱਲੋਂ ਮਨਪਰੀਤ ਬਾਦਲ ਵੱਲੋਂ ਵੀ ਆਪਣੀ ਬੱਸ ਭਰਨ ਦਾ ਦਾਅਵਾ ਠੋਕਿਆ ਗਿਆ ਸੀ ਪਰ ਹਾਲੇ ਤੱਕ ਉਹ ਕੋਈ ਬੱਸ ਹੀ ਤਿਆਰ ਨਹੀਂ ਕਰ ਸਕਿਆ ਸਵਾਰੀਆਂ ਜੋ ਵਿਧਾਨ ਸਭਾ ਤੱਕ ਦੀ ਟਿਕਟ ਖਰੀਦਣ ਵਾਲੀਆਂ ਹੋਣ ਤਾਂ ਹਾਲੇ ਦੂਰ ਦੀ ਗੱਲ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਵੱਲੋਂ ਬਥੇਰੇ ਜਤਨ ਕੀਤੇ ਗਏ ਰੈਲੀਆਂ ਰੋਡ ਸੋਅ ਪਰ ਕਾਂਗਰਸ ਬੱਸ ਸਰਵਿਸ ਮੁਸਕਲ ਨਾਲ 44 ਸਵਾਰੀਆਂ ਹੀ ਤਿਆਰ ਕਰ ਸਕੀ ਜੋ ਵਿਧਾਨ ਸਭਾ ਤੱਕ ਪਹੁੰਚੀਆਂ ਕਾਂਗਰਸ ਦੀ ਬੱਸ ਭਾਵੇਂ ਵਧੀਆ ਸੀ ਪਰ ਬਾਦਲ ਬੱਸ ਸਰਵਿਸ ਵਾਲਿਆਂ ਦੀ ਏਸੀ ਬੱਸ ਦੇ ਝੂਟੇ ਲੈਣ ਲਈ 65 ਦੇ ਕਰੀਬ ਸਵਾਰੀਆਂ ਲੋਕਾਂ ਦੁਆਰਾ ਬੈਠਣ ਲਈ ਤਿਆਰ ਕਰ ਦਿੱਤੀਆਂ ਗਈਆਂ।ਉਦਯੋਗਪਤੀਆਂ ਦੀ ਮੱਦਦ ਦੇ ਬਾਵਜੂਦ ਲੋਕਾਂ ਨੇ ਅਮਰਿੰਦਰ ਨੂੰ ਉਨੀ ਮੱਦਦ ਨਹੀਂ ਦਿੱਤੀ ਕਿਉਂਕਿ ਲੋਕਾਂ ਨੂੰ ਤਾਂ ਗੁੱਸਾ ਸੀ ਕਿ ਸਾਡੀਆਂ ਜਮੀਨਾਂ ਧੱਕੇ ਨਾਲ ਉਦਯੋਗਪਤੀਆਂ ਨੂੰ ਕਿਉਂ ਦਿੱਤੀਆਂ ਗਈਆਂ।ਬਾਦਲ ਬੱਸ ਸਰਵਿਸ ਵੱਲੋਂ ਆਪਣੀ ਏਸੀ ਬੱਸ 25 ਸਾਲ ਤੱਕ ਚਲਾਉਣ ਦਾ ਦਮ ਭਰਿਆ ਗਿਆ ਪਰ ਲੱਗਦਾ ਹੈ ਇਸ ਵਾਰ ਬਾਦਲ ਬੱਸ ਦੇ ਮੁਕਾਬਲੇ ਤੇ ਕਾਂਗਰਸ ਨੇ ਅਮਰਿੰਦਰ ਨੂੰ ਡਰਾਇਵਰੀ ਦੇ ਕੇ ਨਵੀਂ ਨਕੋਰ ਡੀਲਕਸ ਏਸੀ ਬੱਸ ਤਿਆਰ ਕਰ ਲਈ ਹੈ। ਦੂਸਰੇ ਬੰਨੇ ਸੁਖਬੀਰ ਵਰਗੇ ਨਵੇਂ ਡਰਾਈਵਰ ਵਾਲੀ ਪੰਜ ਸਾਲ ਪੁਰਾਣੀ ਬੱਸ ਵਿੱਚ ਚੜਨ ਲਈ ਲੋਕ ਕਿੰਨੀਆਂ ਸਵਾਰੀਆਂ ਨੂੰ ਮਾਣ ਬਖਸਣਗੇ ਪੱਕਾ ਕੁੱਝ ਨਹੀਂ ਕਿਹਾ ਜਾ ਸਕਦਾ।ਪੰਜਾਬ ਦੇ ਲੋਕ ਤਾਂ ਹਰ ਵਾਰ ਨਵੀਂ ਬੱਸ ਵਿੱਚ ਹੀ ਵੱਧ ਸਵਾਰੀਆਂ ਬਿਠਾਉਂਦੇ ਹਨ।ਕਾਂਗਰਸ ਬੱਸ ਸਰਵਿਸ ਦੀ ਮਾਲਕ ਸੋਨੀਆਂ ਅਤੇ ਰਾਹੁਲ ਵੱਲੋਂ ਵੀ ਵੀ ਆਪਣੀ ਬੱਸ ਭਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ।ਜਗਮੀਤ ਬਰਾੜ ਅਤੇ ਬੀਬੀ ਭੱਠਲ ਵੱਲੋਂ ਵੀ ਆਪਣੀ ਹਮਾਇਤ ਵਾਲੇ ਬੰਦਿਆਂ ਨੂੰ ਪਹਿਲਾਂ ਦਿੱਲੀ ਤੋਂ ਅਤੇ ਫਿਰ ਪੰਜਾਬ ਦੇ ਲੋਕਾਂ ਤੋਂ ਵਿਧਾਨ ਸਭਾ ਤੱਕ ਦੀ ਟਿਕਟ ਦਵਾਉਣ ਦੀ ਪੂਰੀ ਜਿੰਮੇਵਾਰੀ ਲਈ ਜਾਰਹੀ ਹੈ।ਅਮਰਿੰਦਰ ਦੀਆਂ ਸਵਾਰੀਆਂ ਤਾਂ ਛਾਲਾਂ ਮਾਰਦੀਆਂ ਫਿਰ ਰਹੀਆਂ ਹਨ ਕਿ ਹਰ ਹਾਲਤ ਵਿੱਚ ਵਿਧਾਨ ਸਭਾ ਦੀ ਟਿਕਟ ਲੈਣੀ ਹੈ। ਕੁੱਝ ਸਵਾਰੀਆਂ ਤਾਂ ਦਿੱਲੀ ਤੋਂ ਟਿਕਟ ਮਿਲੇ ਨਾਂ ਮਿਲੇ ਹਿੱਕ ਦੇ ਜੋਰ ਨਾਲ ਵੀ ਵਿਧਾਨ ਸਭਾ ਤੱਕ ਪਹੁੰਚਣ ਦੀ ਕੋਸਿਸ ਕਰਨਗੇ ਅਤੇ ਬੈਠਣਗੇ ਉਸ ਬੱਸ ਵਿੱਚ ਜਿਸ ਦੀ ਸਰਕਾਰ ਬਣਨ ਦੀ ਸੰਭਾਵਨਾ ਹੋਵੇਗੀ ।ਅਕਾਲੀ ਦਲ ਵੱਲੋਂ ਟਿਕਟ ਨਾਲ ਨਿਵਾਜੇ ਲੋਕ ਲੋਕਾਂ ਤੋਂ ਮੰਨਜੂਰੀ ਹਾਸਲ ਕਰਨ ਵਿੱਚ ਕਿੰਨੇ ਕਾਮਯਾਬ ਹੋਣਗੇ ਕਿੰਨੇ ਮਨਪਰੀਤ ਬਾਦਲ ਦੀ ਠਿੱਬੀ ਦਾ ਸਿਕਾਰ ਹੋਣਗੇ ਬਾਰੇ ਭਵਿੱਖ ਹੀ ਦੱਸੇਗਾ। ਮਨਪਰੀਤ ਬਾਦਲ ਤੀਜੀ ਧਿਰ ਖੜੀ ਕਰਨ ਵਿੱਚ ਸਫਲ ਹੋਵੇਗਾ ਜਾਂ ਨਹੀ ਬਾਰੇ ਤਾਂ ਹਾਲੇ ਕੁੱਝ ਕਹਿਣਾਂ ਮੁਸਕਲ ਹੈ ਪਰ ਅਕਾਲੀ ਦਲ ਦੀ ਲੰਕਾਂ ਨੂੰ ਤਾਂ ਅੱਗ ਲਾਉਣ ਦੀ ਹਰ ਸੰਭਵ ਕੋਸਿਸ ਕਰੇਗਾ।ਲੋਕਾਂ ਦੁਆਰਾ ਜੋ ਉਭਾਰ ਤੀਜੀ ਧਿਰ ਬਣ ਰਹੇ ਮਨਪਰੀਤ ਪ੍ਰਤੀ ਦਿਖਾਈ ਦਿੰਦਾ ਸੀ ਪਰ ਮਨਪਰੀਤ ਵੱਲੋਂ ਆਪਣੇ ਨੇੜੇ ਆਏ ਬਹੁਤੇ ਵਿਅਕਤੀ ਇਸਦੇ ਅੜਬ ਰਵੱਈਏ ਕਾਰਨ ਦੂਰ ਹੋਈ ਜਾ ਰਹੇ ਹਨ ਜਿੰਨਾਂ ਵਿੱਚ ਤਿੰਨ ਮੌਜੂਦਾ ਵਿਧਾਨਕਾਰਾਂ ਸਮੇਤ ਵੀਰ ਦਵਿੰਦਰ ਸਿੰਘ ਅਤੇ ਚਰਨਜੀਤ ਬਰਾੜ ਦਾ ਸੱਕੀ ਕਿਰਦਾਰ ਨੇ ਭੰਬਲ ਭੂਸਾ ਖੜਾ ਕਰ ਦਿੱਤਾ ਹੈ। ਕੀ ਮਨਪਰੀਤ ਵਿੱਚ ਆਪਣੇ ਸਾਥੀ ਚੁਣਨ ਦੀ ਯੋਗਤਾ ਨਹੀ ਜਾਂ ਕੀ ਉਸਦੇ ਸਲਾਹਕਾਰਾਂ ਨੂੰ ਚਲਾ ਹੀ ਕੋਈ ਹੋਰ ਰਿਹਾ ਹੈ ਜਿੰਨਾਂ ਕਾਰਨ ਹਾਲੇ ਤੱਕ ਪਾਰਟੀ ਵੀ ਨਹੀ ਖੜੀ ਕਰ ਸਕਿਆ।ਅਸਲ ਵਿੱਚ ਮਨਪਰੀਤ ਨੂੰ ਤਾਂ ਆਪਣੇ ਉਮੀਦਵਾਰ ਐਲਾਨਣ ਵਿੱਚ ਪਹਿਲ ਕਰ ਦੇਣੀ ਚਾਹੀਦੀ ਸੀ ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋਵੇਗਾ।ਵਿੰਗੀਆਂ ਸਿੱਧੀਆਂ ਸਲਾਹਾਂ ਅਤੇ ਐਲਾਨਾਂ ਨੇ ਪਾਰਟੀ ਵਰਕਰਾਂ ਦੇ ਅਤੇ ਤੀਜੀ ਧਿਰ ਦੇ ਹੌਸਲੇ ਤੋੜ ਕੇ ਮਨਪਰੀਤ ਘਾਟਾ ਹੀ ਖਾਵੇਗਾ।ਤੀਜੀ ਧਿਰ ਨੂੰ ਕਾਮਯਾਬ ਕਰਨ ਲਈ ਜੇਤੂਆਂ ਵਾਲਾ ਅੰਦਾਜ ਅਤੇ ਨੀਤੀਆਂ ਲੋਕਾਂ ਨੂੰ ਦਿਖਾਈ ਦੇਣੀਆਂ ਚਾਹੀਦੀਆਂ ਹਨ ਤਾਂ ਹੀ ਇਸ ਠੰਡੀ ਹਵਾ ਦਾ ਬੁੱਲਾ ਤੂਫਾਨ ਬਣਨ ਦੇ ਯੋਗ ਹੋਵੇਗਾ ਜੋ ਗਲੇ ਸ਼ੜੇ ਨਿਜਾਮ ਵਿੱਚ ਕੋਈ ਕੰਵਲ ਦਾ ਫੁੱਲ਼ ਖਿੜਾ ਸਕਦਾ ਹੈ।ਪੰਜਾਬ ਦੇ ਲੋਕਾਂ ਦੀ ਮਜਬੂਰੀ ਬਣ ਚੁੱਕੀਆਂ ਦੋਨਾਂ ਪਾਰਟੀਆਂ ਵੱਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਇੱਥੇ ਤੀਜੀ ਧਿਰ ਪੈਦਾ ਨਾਂ ਹੋਵੇ ਜਿਸ ਲਈ ਇੰਨਾਂ ਹੱਥ ਮਿਲਾ ਲਏ ਲੱਗਦੇ ਹਨ।ਜੁੰਮੇਵਾਰੀ ਅਤੇ ਹਿੰਮਤ ਤੀਜੀ ਧਿਰ ਨੂੰ ਹੀ ਕਰਨੀ ਪਵੇਗੀ ਕਿ ਉਹ ਆਪਣੇ ਨਿੱਜੀ ਘੇਰੇ ਤੋੜਕੇ ਤੀਜਾ ਬਦਲ ਬਣਨ ਦੀ ਕੋਸਿਸ ਕਰੇ ਕਿਉਕਿ ਕੋਈ ਕਿਸੀ ਕੋ ਰਾਜ ਨਾਂ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ॥ਸੋ ਜੇ ਤੀਜੀ ਧਿਰ ਪੰਜਾਬ ਵਿੱਚ ਆਪਣੀ ਤੀਜੀ ਬੱਸ ਸਾਮਲ ਕਰਨਾਂ ਚਾਹੁੰਦੀ ਹੈ ਤਦ ਬੱਸ ਨੂੰ ਮੈਦਾਨ ਵਿੱਚ ਲੋਕਾਂ ਸਾਹਮਣੇ ਪੇਸ ਕਰੇ ਕਿਧਰੇ ਇਹ ਨਾਂ ਹੋਵੇ ਕਿ ਜਦ ਤੱਕ ਬੱਸ ਆਵੇ ਉਦੋਂ ਤੱਕ ਸਵਾਰੀਆਂ ਟਿਕਟਾਂ ਲੈ ਕੇ ਦੂਸਰੀਆਂ ਬੱਸਾਂ ਦੀ ਸਵਾਰੀ ਕਰ ਚੁੱਕੀਆਂ ਹੋਣ।
ਫੋਨ 9417727245

No comments:
Post a Comment