ਹਰ ਮਨੁੱਖ ਆਪੋ ਆਪਣੀ ਹੈਸੀਅਤ ਆਪਣੇ ਹੀ ਪੈਮਾਨੇ ਨਾਲ ਮਾਪਦਾ ਹੈ ਕੌਣ ਵੱਡਾ ਕੌਣ ਛੋਟਾ ਹੈ ਫੈਸਲਾ ਕੀਤਾ ਹੀ ਨਹੀਂ ਜਾ ਸਕਦਾ। ਕਿਸੇ ਇੱਕ ਵਿਅਕਤੀ ਦਾ ਪੈਮਾਨਾ ਦੂਸਰੇ ਉੱਪਰ ਫਿੱਟ ਕੀਤਾ ਹੀ ਨਹੀਂ ਜਾ ਸਕਦਾ।ਜਿੰਦਗੀ ਦੇ ਵਿੱਚ ਆਈਆਂ ਕੁੱਝ ਘਟਨਾਵਾਂ ਦੇ ਅਧਾਰ ਤੇ ਫੈਸਲਾ ਕਰਦਿਆਂ ਇਹ ਕਹਿਣਾਂ ਪੈਂਦਾਂ ਹੈ ਕਿ ਵੱਡਾ ਛੋਟਾ ਮਨੁੱਖ ਸਿਰਫ ਆਪਣੀ ਸੋਚ ਨਾਲ ਹੁੰਦਾਂ ਹੈ ਜਮੀਂਨਾਂ ਜਾਇਦਾਦਾਂ ਜਾਂ ਆਰਥਿਕਤਾ ਨਾਲ ਨਹੀਂ।ਪਹਿਲੀ ਘਟਨਾ ਇੱਕ ਗਰੀਬ ਬਜੁਰਗ ਬਿਮਾਰ ਇਸਤਰੀ ਦੀ ਸੁਣੀ ਜੋ ਅੱਜ ਤੱਕ ਨਹੀਂ ਭੁਲਾ ਸਕਿਆ। ਬਿਮਾਰੀ ਸਮੇਂ ਆਖੇ ਉਸਦੇ ਬੋਲ ਕਿ ਪੁੱਤਰ ਮੇਰਾ ਇਲਾਜ ਵਧੀਆ ਕਰਿਉ ਮੈ ਕੋਈ ਨੰਗ ਨਹੀਂ ਮੇਰਾ ਖਰਚਾ ਮੈਂ ਆਪ ਕਰੂੰਗੀ ਮੇਰਾ ਬਾਰਾਂ ਸੌ ਰੁਪਈਆ ਵਿਆਜ ਤੇ ਚਲਦਾ ਹੈ। ਉਸਦੇ ਪੁੱਤਰ ਕੋਲ ਬੈਠੇ ਮਾਂ ਦੀ ਦ੍ਰਿੜਤਾ ਤੇ ਮੁਸਕਰਾ ਰਹੇ ਸਨ।1988 ਦੀ ਇਹ ਕਹਾਣੀ ਉਸ ਬਜੁਰਗ ਔਰਤ ਦੀ ਅਮੀਰੀ ਦਰਸਾਉਂਦੀ ਹੈ ਜਿਸਨੂੰ ਆਪਣੇ 1200 ਰੁਪਏ ਨਾਲ ਹੀ ਆਪਣਾ ਆਪ ਆਪਣੇ ਭਾਈਚਾਰੇ ਤੋਂ ਉੱਚਾ ਲੱਗ ਰਿਹਾ ਸੀ।ਦੂਸਰੀ ਕਹਾਣੀ ਇੱਕ ਹੋਰ ਬਜੁਰਗ ਔਰਤ ਦੀ ਜੋ ਤਿੰਨ ਏਕੜ ਦੀ ਮਾਲਕ ਸੀ ਅਤੇ ਉਸਨੇ ਆਪਣੀ ਜਾਇਦਾਦ ਜੋ ਅੱਜ 90 ਲੱਖ ਰੁਪਏ ਦੀ ਹੈ ਨੂੰ ਆਪਣੇ ਗੋਦ ਲਏ ਪੁੱਤਰਾਂ ਵਿੱਚ ਵੰਡ ਦਿੱਤਾ ਹੈ।ਪੁੱਤਰ ਸੇਵਾ ਮਜਬੁਰੀ ਵੱਸ ਕਰ ਰਹੇ ਹਨ ਉਹ ਵੀ ਅੱਧੀ ਸੇਵਾ ਸਿਰਫ ਰੋਟੀ ਦੇਣ ਤੱਕ। ਜਦ ਉਸ ਬਜੁਰਗ ਨੇ ਆਪਣੇ ਦੁੱਖ ਰੋਏ ਅਤੇ ਆਪਣਾਂ ਸਵੈਮਾਣ ਵੀ ਦਿਖਾਇਆ ਕਿ ਪੁੱਤ ਮੈ ਇਹਨਾਂ ਦੀ ਮੁਥਾਜ ਨਹੀ ਮੈੰ ਆਪਣਾਂ ਗੁਜਾਰਾ ਆਪੋ ਕਰਦੀ ਹਾਂ। ਮੈਂ ਕਦੇ ਧੇਲਾ ਨਹੀਂ ਲਿਆ ਮੇਰਾ ਗੁਜਾਰਾ ਤਾਂ ਸਰਕਾਰ ਤੋਂ ਮਿਲਣ ਵਾਲੀ 200 ਰੁਪਏ ਮਹੀਨਾ ਪੈਨਸਨ ਨਾਲ ਹੋ ਜਾਂਦਾ ਹੈ ਮੈਂ ਦਵਾਈ ਦਾ ਖਰਚਾ ਵੀ ਆਪਦੇ ਕੋਲੋਂ ਕਰਦੀ ਹਾਂ ਇਹ ਤਾਂ ਐਵੇਂ ਔਖੇ ਭਾਰੇ ਹੁੰਦੇ ਹਨ। ਇਹਨਾਂ ਨੂੰ ਕੋਈ ਛਿੱਲੜ ਦਿੱਤਾ ਹੀ ਹੈ ਲਿਆ ਨਹੀਂ।ਇਸ ਮਾਂ ਦੀ ਅਮੀਰੀ ਇਸ ਸਰਕਾਰੀ ਪੈਸੇ ਵਿੱਚੋਂ ਹੀ ਉਸਦੀ ਅਣਖ ਨੂੰ ਜਿਉਂਦਾ ਰੱਖੀ ਜਾ ਰਹੀ ਹੈ। ਜਦ ਤੱਕ ਮਨੁੱਖ ਦਾ ਸਵੈਮਾਣ ਜਿਉਂਦਾ ਹੈ ਤਦ ਤੱਕ ਉਸਦੀ ਅਮੀਰੀ ਨਹੀਂ ਖੋਹੀ ਜਾ ਸਕਦੀ।
ਤੀਸਰੀ ਘਟਨਾਂ ਇੱਕ ਦਸ ਏਕੜ ਦੇ ਮਾਲਕ ਜੋੜੇ ਦੀ ਹੈ ਜੋ ਮੈਨੂੰ ਆਪਣੀ ਪੈਨਸਨ ਲਗਵਾਉਣ ਲਈ ਬੇਨਤੀ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਪੁੱਤਰ ਤੋਂ ਯਕੀਨ ਉੱਠ ਗਿਆ ਸੀ, ਕੀ ਪਤਾ ਚਰਨੇ ਅੱਜ ਕਲ ਦੀ ਔਲਾਦ ਦਾ ਕਿਹੜਾ ਰੋਟੀ ਦੇਣਗੇ ਇਹ। ਮੈਂਕਿਹਾ ਤੁਹਾਡੇ ਨਾਂ ਜਮੀਨ ਹੈ ਤੁਹਾਨੂੰ ਪੈਨਸਨ ਨਹੀਂ ਲੱਗਣੀ ਤੁਸੀਂ ਬੈਂਕ ਵਿੱਚ ਕੁੱਝ ਪੈਸਾ ਜਮਾਂ ਕਰਵਾ ਲਉ ਤੁਹਾਨੂੰ ਪੈਨਸਨ ਵਾਂਗ ਰਕਮ ਮਿਲਦੀ ਰਹੂ। ਪਰ ਦਸ ਏਕੜ ਦੇ ਮਾਲਕ ਇਸ ਜੋੜੇ ਨੂੰ ਪੁੱਤਰ ਤੇ ਭਰੋਸਾਂ ਹੀ ਨਹੀਂ ਸੀ ਕਹਿੰਦੇ ਕਿਹੜਾ ਛੱਡੂ ਸਾਡੇ ਕੋਲ ਇਹ ਪੈਸਾ ਜਾਂ ਜਮੀਨ ਸ਼ਭ ਖੋਹ ਲੈਣਾਂ ਇਸਨੇ।ਦੋ ਕਰੋੜ ਦੀ ਜਾਇਦਾਦ ਵਾਲਾ ਇਹ ਜੋੜਾ ਆਪਣਾਂ ਸਵੈਮਾਣ ਗੁਆਕੇ ਕੱਖੌਂ ਹੌਲਾ ਹੋਇਆ ਬੈਠਾ ਸੀ ਜੋ ਮੈਨਂੂੰ ਦੁਨੀਆਂ ਦਾ ਸਭ ਤੋਂ ਗਰੀਬ ਲੱਗ ਰਿਹਾ ਸੀ। ਜਿਸ ਮਨੁੱਖ ਦੀ ਹਾਲਤ ਨਿਆਸਰੇ ਅਤੇ ਨਿਮਾਣਿਅਂਾ ਅਤੇ ਨਿਉਟਿਆਂ ਵਾਲੀ ਹੋ ਜਾਵੇ ਭਾਵੇਂ ਉਸ ਕੋਲ ਕਿੰਨਾਂ ਵੀ ਕੁੱਝ ਹੋਵੇ ਗਰੀਬ ਬਣ ਜਾਂਦਾ ਹੈ। ਜਿੰਹਨਾਂ ਮਨੁੱਖਾਂ ਦੀ ਸ਼ਭ ਤੋਂ ਵੱਡੀ ਜਾਇਦਾਦ ਔਲਾਦ ਹੀ ਗੁਆਚ ਜਾਵੇ ਉਹ ਸਭ ਕੁੱਝ ਗੁਆ ਲੈਦੇ ਹਨ ।ਸੋ ਹੈਸੀਅਤ ਹਰ ਮਨੁੱਖ ਦੀ ਆਪੋ ਆਪਣੀ ਹੁੰਦੀ ਹੈ ਅਤੇ ਹਰ ਕੋਈ ਉਸਨੂੰ ਆਪਣੇ ਪੈਮਾਨੇ ਨਾਲ ਹੀ ਮਾਪਦਾ ਹੈ ਇਸ ਤਰਾਂ ਹੀ ਇੱਕ ਅਰਬਪਤੀ ਬੰਦੇ ਨੇ ਆਪਣੇ ਮੁੰਡੇ ਨੂੰ ਰਿਸਤਾ ਲੈਣ ਸਮੇਂ ਕੁੜੀ ਵਾਲਿਆਂ ਨੂੰ ਆਪਣੇ ਕਾਰੋਬਾਰ ਦਾ ਡਾਟਾ ਹੱਥ ਫੜਾਇਆਂ ਜੋ ਉਹਨਾਂ ਦੇਖਿਆ ਕਿ ਇਸ ਦੀਆਂ ਜਾਇਦਾਦਾਂ ਅਤੇ ਕਾਰਖਾਨੇ ਸਭ ਸਹੀ ਹਨ ਪਰ ਇਸਦੇ ਘਰ ਵਾਲੀ ਹਾਲੇ ਵੀ ਸਕੂਲ ਦੀ ਪ੍ਰਿੰਸੀਪਲ ਦੀ ਨੌਕਰੀ ਕਰ ਰਹੀ ਹੈ ਇਹ ਵਿਅਕਤੀ ਦਾ ਪਿਛੋਕੜ ਗਰੀਬੀ ਵਾਲਾ ਹੈ ਸੋ ਇਸਦੀ ਹੈਸੀਅਤ ਨੀਵੀਂ ਹੈ। ਇਸ ਰਿਸਤੇ ਨੂੰ ਨਾਪਸੰਦ ਕਰ ਗਏ ।ਲਉ ਦੇਖੋ ਇੱਥੇ ਅਰਬਾਂ ਪਤੀ ਦੀ ਹੈਸੀਅਤ ਕਿਉਂ ਨੀਵੀ ਹੋ ਗਈ ਇਹ ਹਾਲੇ ਵੀ ਕੁੜੀ ਵਾਲਿਆ ਦੀ ਨਜਰ ਵਿੱਚ ਗਰੀਬ ਸੀ।ਦੋਸਤੋ ਇਹ ਸੰਸਾਰ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ।ਇਸ ਸੰਸਾਰ ਨੂੰ ਜਿੱਤਣ ਲਈ ਹਮੇਸਾਂ ਆਪਣੇ ਆਪ ਨੂੰ ਹੀ ਜਿੱਤਣਾਂ ਪੈਂਦਾ ਹੈ ਜੋ ਲੋਕ ਆਪਣੇ ਮਨ ਨੂੰ ਜਿੱਤ ਲੈਂਦੇ ਹਨ ਉਹ ਸੰਸਾਰ ਜਿੱਤ ਲੈਂਦੇ ਹਨ। ਗੁਰਬਾਣੀ ਦਾ ਹੁਕਮ ਮਨ ਜੀਤੈ ਜੱਗ ਜੀਤ ਅਟੱਲ ਸਚਾਈ ਹੈ।
No comments:
Post a Comment