ਬਰਾਹਮਣਵਾਦ ਸਿੱਖਵਾਦ, ਇਸਲਾਮਵਾਦ,ਇਸਾਈਵਾਦ ਸਭ ਬਰਾਬਰ ਹਨ ਜਦ ਕਿਸੇ ਧਾਰਮਿਕ ਫਲਸਫੇ ਦਾ ਵਪਾਰੀਕਰਨ ਹੋਣ ਲੱਗ ਜਾਂਦਾ ਹੈ ਤਦ ਉਸਦੇ ਵਿੱਚੋਂ ਵਾਦ ਵਿਵਾਦ ਅਤੇ ਨਿੱਜੀ ਹਿੱਤਾਂ ਵਾਲੀਆਂ ਸਕਤੀਆਂ ਨਿੱਜੀ ਵਿਚਾਰਧਾਰਾਵਾਂ ਲਾਗੂ ਕਰਨ ਲੱਗ ਜਾਂਦੀਆਂ ਹਨ ਜੋ ਵਾਦ ਦਾ ਰੂਪ ਹੋ ਨਿੱਬੜਦੀਆਂ ਹਨ ਅਸਲੀ ਬਰਾਹਮਣ, ਸਿੱਖ, ਇਸਾਈ, ਮੁਸਲਮਾਨ ਕਦੀ ਮਾੜੇ ਨਹੀ ਹੁੰਦੇ ਪਰ ਇਹਨਾਂ ਦੇ ਨਾਂ ਤੇ ਜੋ ਨਿੱਜਵਾਦ ਵਾਲੀਆਂ ਨੀਤੀਆਂ ਹੁੰਦੀਆਂ ਹਨ ਇਹ ਹੀ ਅਸਲ ਵਿੱਚ ਵਾਦ ਵਿਵਾਦ ਪੈਦਾ ਕਰਦੀਆਂ ਹਨ ਸੋ ਜਦ ਅਸੀਂ ਆਪਣੀਆਂ ਕਮੀਆਂ ਨੂੰ ਦੂਜੇ ਦੇ ਨਾਂ ਤੇ ਭੰਢਦੇ ਹਾਂ ਤਦ ਅਸਲ ਵਿੱਚ ਅਸ਼ੀਂ ਆਪਣੇ ਵਿਚਾਰਾਂ ਵਾਲੀ ਨੀਤੀ ਦਾ ਬਚਾਅ ਕਰ ਰਹੇ ਹੁੰਦੇ ਹਾਂ। ਸਿੱਖਾਂ ਵਿੱਚ ਵੀ ਇੱਕ ਇਹੋ ਜਿਹਾ ਤਬਕਾ ਹੈ ਜੋ ਸਿੱਖ ਫਲਸਫੇ ਦੀ ਮਨਮਰਜੀ ਦੀ ਵਿਆਖਿਆ ਕਰਕੇ ਆਪਣੀ ਰੋਜੀ ਰੋਟੀ ਚਲਾਉੰਦਾ ਹੈ ਅਤੇ ਆਪਣੀ ਰੋਜੀ ਲਈ ਵਿਚਾਰ ਧਾਰਾ ਵਿੱਚ ਰਲਾਵਟ ਕਰਦਾ ਹੈ ਇਸਨੂੰ ਸਿੱਖਵਾਦ ਕਿਹਾ ਜਾਣਾਂ ਚਾਹੀਦਾ ਹੈ। ਪਰ ਆਪਣੇ ਆਪ ਨੂੰ ਬਚਾਉਣ ਵਾਲੇ ਲੋਕ ਇਹਨਾਂ ਨੀਤੀਆਂ ਦਾ ਵਿਰੋਧ ਕਰਦਿਆਂ ਇਹਨਾਂ ਊਣਤਾਈਆਂ ਨੂੰ ਬਰਾਹਮਣਵਾਦ ਦਾ ਨਾਂ ਦੇਕੇ ਬਚਣ ਦੀ ਕੋਸਿਸ ਕਰਦੇ ਹਨ। ਇਸ ਤਰਾਂ ਹੀ ਹਿੰਦੂ ਧਰਮ ਵਾਲੇ ਬਰਾਹਮਣ ਆਪਣੇ ਧਰਮ ਵਿੱਚ ਆਈਆਂ ਗਿਰਾਵਟਾਂ ਨੂੰ ਸਿੱਖਵਾਦ ਇਸਲਾਮਵਾਦ ਕਹਿਕੇ ਭੰਡਦੇ ਹਨ ਅਤ ੇਇਸ ਤਰਾਂ ਇਹ ਵੀ ਉਹੀ ਕੁੱਝ ਕਰਦੇ ਹਨ ਕਿ ਆਪਣੇ ਧਰਮ ਨੂੰ ਬਚਾਉਣਾਂ ਊਣਤਾਈਆਂ ਨੂੰ ਦੂਜੇ ਧਰਮ ਦੇ ਗਲ ਮੜਨਾਂ।ਹਰ ਧਰਮ ਦੇ ਵਿੱਚ ਹਰ ਤਰਾਂ ਦੇ ਲੋਕ ਹੁੰਦੇ ਹਨ । ਅਸ਼ਲ ਵਿੱਚ ਧਰਮ ਨਿੱਜੀ ਹੀ ਹੁੰਦਾ ਹੈ ਜਦ ਇਸਨੂੰ ਸਮਾਜ ਵਿੱਚ ਲਾਗੂ ਕਰਕੇ ਸੰਗਠਨ ਖੜਾ ਕਰ ਲਿਆ ਜਾਂਦਾ ਹੈ ਤਦ ਇਸ ਵਿੱਚ ਹਰ ਤਰਾਂ ਦੇ ਲੋਕ ਸਾਮਲ ਹੋ ਹੀ ਜਾਂਦੇ ਹਨ ਅਤੇ ਇਸ ਨਾਲ ਮੂਲ ਫਲਸਫੇ ਦੀ ਥਾਂ ਨਵੇਂ ਵਾਦ ਵਿਵਾਦ ਵਾਲੀਆਂ ਵਿਚਾਰਧਰਾਵਾਂ ਚਲ ਪੈਦੀਆਂ ਹਨ । ਮੂਲ ਫਲਸਫੇ ਦਾ ਮੂਲ਼ ਵਿਚਾਰ ਗੁੰਮ ਹੋਣਾਂ ਲਾਜਮੀ ਹੋ ਜਾਂਦਾ ਹੈ। ਇਸ ਲਈ ਹੀ ਗੁਰੂ ਨਾਨਕ ਜੀ ਨੇ ਹਿੰਦੂ ਅੰਨਾਂ ਤੁਰਕੂ ਕਾਣਾ ਕਿਹਾ ਸੀ ਜੇ ਅੱਜ ਵੀ ਗੁਰੂ ਜੀ ਜਾਂ ਕੋਈ ੳਹੁਨਾਂ ਵਰਗਾ ਮਨੁੱਖ ਪੈਦਾ ਹੋਵੇਗਾ ਉਹਵੀ ਇਹੋ ਕਹੇਗਾ ਕਿ ਸਿੱਖ ਅੰਨਾਂ ਹਿੰਦੂ ਕਾਣਾਂ ਹੈ। ਗੁਰੂ ਗੋਬਿੰਦ ਸਿੰਘ ਨੇ ਛੋਟੀ ਉਮਰੇ ਦੋ ਧਰਮਾਂ ਵਾਲੀਆਂ ਕੁੱਜੀਆਂ ਉਪਰ ਹੱਥ ਰੱਖਕੇ ਕਹਿ ਦਿੱਤਾ ਸੀ ਕਿ ਦੁਨੀਆਂ ਵਿੱਚ ਧਰਮ ਦੇ ਨਾਂ ਤੇ ਪਾਰਟੀਆਂ ਨਹੀ ਚਾਹੀਦੀਆਂ ਸਗੋਂ ਧਰਤੀ ਦੇ ਸਭ ਵਸਣ ਵਾਲੇ ਇੱਕ ਹੀ ਹਨ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ।ਰਾਜਸੱਤਾ ਨੇ ਇਸਦੀ ਵਿਆਖਿਆ ਇਹ ਕਰ ਦਿੱਤੀ ਕਿ ਅਸੀਂ ਨਵਾਂ ਧਰਮ ਚਲਾਵਾਂਗੇ।ਗੁਰੂ ਜੀ ਨੇ ਜੂਝ ਮਰਨ ਵਾਲੀ ਫੌਜ ਤਾਂ ਜਰੂਰ ਬਣਾਈ ਪਰ ਮਨੁੱਖੀ ਜਾਤ ਇੱਕ ਹੀ ਮੰਨੀ। ਪੁਰਾਤਨ ਲਹਿਰਾਂ ਦੇ ਬਰਾਬਰ ਤੀਜੀ ਸਿੱਖ ਕੌਮ ਦਾ ਨਾਂ ਗੁਰੂਆਂ ਨੇ ਨਹੀਂ ਬਾਦ ਵਿੱਚ ਸਵਾਰਥੀ ਰਾਜਸੱਤਾ ਨੇ ਬਣਾਇਆ। ਗੁਰੂਆਂ ਨੇ ਗਿਆਨਵਾਨ ਮਨੁੱਖ ਦੀ ਇੱਛਾ ਰੱਖੀ ਸੀ ਨਾਂ ਕਿ ਸਿੱਖ ਕੌਮ ਦੀ॥ ਹਿੰਦੂ ਅੰਨਾਂ ਤੁਰਕੂ ਕਾਣਾਂ ਦੋਹਾਂ ਤੈ ਗਿਆਨੀ ਸਿਆਣਾਂ। ਗਿਆਨਵਾਨ ਲੋਕਾਂ ਦੀ ਕੋਈ ਕੌਮ ਨਹੀਂ ਹੁੰਦੀ ਨਾਂ ਹੀ ਉਹਨਾਂ ਦਾ ਕੋਈ ਸਮਾਜਕ ਧਰਮ ਹੁੰਦਾ ਹੈ। ਇਹਨਾਂ ਲੋਕਾਂ ਦਾ ਆਚਰਣ ਉੱਚਾ ਅਤੇ ਸੁੱਚਾ ਹੁੰਦਾਂ ਹੈ ਭਾਈ ਘਨੱਈਏ ਵਾਂਗ ਮਾਨਵਤਾ ਦੀ ਸੇਵਾ ਹੀ ਇਹਨਾਂ ਦਾ ਧਰਮ ਹੁੰਦਾ ਹੈ।ਅਸਲ ਵਿੱਚ ਜਦ ਕੋਈ ਧਰਮੀ ਹੋਣਾਂ ਸੁਰੂ ਹੋ ਜਾਂਦਾ ਹੈ ਤਦ ਹੀ ਉਹ ਸਮਾਜ ਦੇ ਸੰਗਠਨ ਰੂਪੀ ਧਰਮ ਦੀਆਂ ਵਲਗਣਾਂ ਤੋੜ ਦਿੰਦਾ ਹੈ। ਜਦ ਮਨੁੱਖ ਤੇ ਅਗਿਆਨ ਸਵਾਰ ਹੁੰਦਾਂ ਹੈ ਤਦ ਉਹ ਸਮਾਜ ਵਿੱਚ ਆਪਣੇ ਧਾਰਮਿਕ ਸੰਗਠਨ ਬਣਾਉਂਣਾਂ ਲੋਚਦਾ ਹੈ।
Monday, 1 August 2011
ਬਰਾਹਮਣਵਾਦ ਸਿੱਖਵਾਦ, ਇਸਲਾਮਵਾਦ,ਇਸਾਈਵਾਦ

Subscribe to:
Post Comments (Atom)
No comments:
Post a Comment