ਅਮੀਰਾਂ ਅਤੇ ਗਰੀਬਾਂਵਿੱਚ ਫਰਕ ਕਿਉਂ ? ਗੁਰਚਰਨ ਪੱਖੋਕਲਾਂ
ਅੱਜ ਹਿੰਦੋਸਤਾਨ ਵਿੱਚ ਸਮੁੱਚੇ ਲੋਕਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ।ਪਹਿਲਾ ਵਰਗ ਰਾਜਸੱਤਾ ਨਾਲ ਸਬੰਧਤ ਲੋਕ ਹਨ ਜੋ ਸਰਕਾਰੀ ਕੁਰਸੀਆਂ ਉਪਰ ਬਿਰਾਜਮਾਨ ਹਨ।ਇਸ ਵਰਗ ਨੇ ਅੱਗੇ ਆਪਣਾ ਇੱਕ ਚਮਚਾ ਕਿਸਮ ਦਾ ਗੁਲਾਮ ਵਿਰਤੀ ਵਾਲਾ ਲੁਟੇਰਾ ਅਤੇ ਦਲਾਲ ਵਰਗ ਰੱਖਿਆ ਹੋਇਆ ਹੈ।ਸਰਕਾਰਾਂ ਵਿੱਚ ਦਾਖਲ ਹੋ ਚੁੱਕੇ ਰਾਜਨੀਤਕਾਂ ਨੇ ਆਪਣੀਆਂ ਤਨਖਾਹਾਂ ਅਤੇ ਭੱਤੇ ਚਾਲੂ ਕਰ ਲਏ ਹਨ। ਲੋਕਸੇਵਾ ਦੇ ਨਾਂ ਤੇ ਦਾਖਲ ਹੋਇਆ ਇਹ ਵਰਗ ਤਨਖਾਹਦਾਰ ਮੁਲਾਜਮ ਵਰਗ ਦੀਆਂ ਸਹੂਲਤਾਂ ਕਿਉਂ ਮੰਗਣ ਲੱਗ ਗਿਆ ਹੈ? ।ਰਾਜਸੱਤਾ ਦੀ ਕੁਰਸੀ ਤੇ ਪਹੁੰਚਣ ਲਈ ਕਰੋੜਪਤੀ ਹੋਣਾ ਜਰੂਰੀ ਹੈ ਜਾਂ ਫਿਰ ਰਾਜਸੱਤਾ ਉਪਰ ਕਾਬਜ ਪਾਰਟੀਆਂ ਦੇ ਮੁਖੀਆਂ ਦਾ ਦਲਾਲ ਅਤੇ ਗੁਲਾਮ ਹੋਣਾ ਚਾਹੀਦਾ ਹੈ ।ਕਰੋੜਪਤੀਆਂ ਨੂੰ ਤਨਖਾਹ ਕਿਉਂ? ਜੇ ਤਨਖਾਹ ਲੈਦੇ ਹਨ ਤਾਂ ਆਪਣੀ ਜਾਇਦਾਦ ਸਰਕਾਰਾਂ ਜਾਂ ਟਰੱਸਟਾਂ ਦੇ ਹਵਾਲੇ ਕਰਨ।ਤਨਖਾਹ ਆਮ ਵਿਅਕਤੀ ਵਰਗੀ ਜਿੰਂਦਗੀ ਜਿਉਣ ਤੱਕ ਦੀ ਹੋਣੀ ਚਾਹੀਦੀ ਹੈ ਨਾਂਕਿ ਐਸਪ੍ਰਸਤੀ ਕਰਨ ਵਾਲੀ ।ਜੇ ਦੇਸ ਦੀ 50 ਕਰੋੜ ਜਨਤਾ 20 ਰੁਪਏ ਰੋਜਾਨਾ ਨਾਲ ਗੁਜਾਰਾ ਕਰਦੀ ਹੈ ਤਾਂ ਨੇਤਾ ਲੋਕ 500 ਤੋਂ ਲੈਕੇ 1500 ਤੱਕ ਰੋਜਾਨਾ ਕਿਉਂ ਲੈਣ? ਭੱਤੇ ਅਲੱਗ ਕਿਉਂ ਲੈਦੇ ਹਨ? ਰਿਸਵਤਾਂ ਕਮਿਸਨਾਂ ਦਾ ਹਿਸਾਬ ਹੀ ਕੋਈ ਨਹੀਂ ।ਅਫਸਰਸਾਹੀ ਵਰਗ ਦੇ ਬਰਾਬਰ ਤਨਖਾਹ ਮੰਗਣ ਵਾਲੇ ਰਾਜਨੀਤਕ ਨੇਤਾ 50 ਕਰੋੜ ਜਨਤਾ ਜੋ 1000 ਰੁਪਏਪ੍ਰਤੀ ਮਹੀਨਾਂ ਤੋਂ ਘੱਟ ਦੀ ਕਮਾਈ ਨਾਲ ਗੁਜਾਰਾ ਕਰਦੀ ਹੈ ਜਿੰਨੀ ਤਨਖਾਹ ਕਿਉਂ ਨਹੀ ਮੰਗਦੇ।
ਦੂਸਰਾ ਵਰਗ ਹੈ ਸਰਕਾਰਾਂ ਅਧੀਨ ਕੰਮ ਕਰਨ ਵਾਲਾ ਮੁਲਾਜਮ ਵਰਗ ।5000 ਤੋਂ ਲੈਕੇ 80000 ਤੱਕ ਤਨਖਾਹ ਲੈਣ ਵਾਲਾ ਇਹ ਤਬਕਾ ਨਿੱਤ ਨਵੇਂ ਪੇਕਮਿਸਨ ਬਣਵਾ ਕੇ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਵਾ ਲੈਦਾ ਹੈ ।ਕੀ ਗਰੀਬ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਰੂਪੀ ਰੁਪਿਆ ਮੁਲਾਜਮਾਂ ਅਤੇ ਰਾਜਨੀਤਕਾਂ ਲਈ ਹੀ ਹੁੰਦਾ ਹੈ?ਕੀ ਮਹਿੰਗਾਈ ਸਿਰਫ ਤਨਖਾਹਦਾਂਰਾਂ ਲਈ ਹੀ ਵਧਦੀ ਹੈ?ਕੀ ਕਿਸਾਨੀ ਫਸਲਾਂ ਦੇ ਭਾਅ ਮਹਿੰਗਾਈ ਅਨੁਸਾਰ ਂਨਹੀਂ ਵਧਣੇ ਚਾਹੀਦੇ ?ਕਿਸਾਨ ਦੀ ਆਮਦਨ ਵਧਣ ਨਾਲ ਹੀ ਖੇਤੀ ਮਜਦੂਰ ਦੀ ਆਮਦਨ ਵਧ ਸਕੇਗੀ।ਦੇਸ ਦੇ 70% ਲੋਕ ਖੇਤੀਬਾੜੀ ਨਾਲ ਸਬੰਧਤ ਧੰਦਿਆਂ ਤੋਂ ਹੀ ਰੋਜੀ ਰੋਟੀ ਕਮਾਉਦੇ ਹਨ। ਮੁਲਾਜਮ ਵਰਗ ਦੀਆਂ ਤਨਖਾਹਾਂ ਵਧਾਉਣ ਦਾ ਪੈਮਾਨਾ ਦੇਸ ਦੇ ਆਮ ਲੋਕਾਂ ਦੀ ਆਮਦਨ ਵਧਣ ਦੇ ਬਰਾਬਰ ਕਿਉਂ ਨਹੀਂ ਹੋਣਾ ਚਾਹੀਦਾ ? ਜੇ ਦੇਸ ਦਾ ਕਿਸਾਨ ਮਜਦੂਰ ਘੱਟ ਆਮਦਨ ਨਾਲ ਗੁਜਾਰਾ ਕਰ ਸਕਦਾ ਹੈ ਤਾਂ ਮੁਲਾਜਮ ਵਰਗ ਕਿਉਂ ਨਹੀਂ ?ਲੋਕਤੰਤਰ ਦੀਆਂ ਨੀਹਾਂ ਸਮਾਜਵਾਦੀ ਨੀਤੀਆਂ ਨਾਲ ਮੇਲ ਖਾਣੀਆਂ ਚਾਹੀਦੀਆਂ ਹਨ ।ਕਾਣੀ ਵੰਡ ਵਾਲਾ ਸਮਾਜ ਭ੍ਰਿਸਟ ਤਾਂ ਹੋ ਸਕਦਾ ਹੈ ਇਮਾਨਦਾਰ ਨਹੀਂ।ਬੇਈਮਾਨ ਸਮਾਜ ਹਮੇਸਾਂ ਬਗਾਵਤਾਂ ਦਾ ਘਰ ਬਣ ਜਾਂਦਾ ਹੈ।ਆਮ ਲੋਕਾਂ ਨੂੰ ਭਾਵੇਂ ਭ੍ਰਿਸਟ ਰਾਜਨੀਤਕਾਂ ਤੋਂ ਕਦੀ ਭੀ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ।ਜਨਤਾ ਨੂੰ ਆਪਣੀ ਆਵਾਜ ਬੁਲੰਦ ਕੀਤਿਆਂ ਬਿਨਾਂ ਕੁਝ ਹਾਸਿਲ ਭੀ ਨਹੀ ਹੋਣਾ।ਆਮ ਵਿਅਕਤੀ ਦੀ ਅਵਾਜ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ ਜਰੂਰੀ ਚੌਥਾ ਥੰਮ ਮੰੀਡੀਆ ਭੀ ਅਮੀਰਾਂ ਦੇ ਹੱਥ ਜਾ ਚੁੱਕਿਆ ਹੈ।ਕਿਧਰੇ ਕਿਧਰੇ ਕੋਈ ਵਿਰਲੀ ਆਵਾਜ ਹੀ ਸੁਣਾਈ ਦਿੰਦੀ ਹੈ ਜੋ70% ਗਰੀਬਾਂ ਦੀ ਗੱਲ ਸਰਕਾਰਾਂ ਨੂੰ ਸੁਣਾਉਦੀ ਹੈ ਨਹੀ ਤਾਂ ਸਭ 20% ਮਿਡਲ ਤਬਕੇ ਦੀ ਗੱਲ ਹੀ ਕਰਦੇ ਹਨ।ਅੱਜ ਦੀ ਰਾਜਸੱਤਾ ਨੇ ਅਫਸਰਸਾਹੀ ਨੂੰ ਲੋਕਸੇਵਕ ਦੀ ਥਾਂ ਆਪਣਾ ਹਥਿਆਰ ਬਣਾ ਲਿਆ ਹੈ ਇਸ ਹਥਿਆਰ ਨਾਲ ਆਮ ਜਨਤਾ ਦਾ ਸਿਕਾਰ ਕੀਤਾ ਜਾਰਿਹਾ ਹੈ।ਕੁਝ ਵਿਰਲੇ ਨੇਤਾਵਾਂ ਨੂੰ ਛੱਡ ਕੇ ਬਾਕੀ ਸਭ ਲੁਟੇਰੇ ਬਣ ਕੇ ਜਨਤਾ ਨੂੰ ਲੁੱਟ ਅਤੇ ਕੁੱਟ ਰਹੇ ਹਨ।।ਦੇਸ ਦੇ ਵਰਤਮਾਨ ਇਮਾਨਦਾਰ ਪ੍ਰਧਾਨਮੰਤਰੀ ਨੂੰ ਭ੍ਰਿਸਟ ਰਾਜਨੀਤਕਾਂ ਦੇ ਰਹਿਮੋਕਰਮ ਤੇ ਸਰਕਾਰ ਚਲਾਉਣੀ ਪੈ ਰਹੀ ਹੈ।
ਸਮਾਜਵਾਦੀ ਨੀਤੀਆਂ ਦੇ ਹਾਮੀ ਬੁਧੀਜੀਵੀ ਵਰਗ ਨੂੰ ਸੋਚਣਾ ਬਣਦਾ ਹੈ ਕਿ ਕੀ ਦੇਸ ਦਾ ਵਰਤਮਾਨ ਲੋਕਤੰਤਰੀ ਸਿਸਟਮ ਦੇਸ ਦਾ ਭਲਾ ਕਰ ਸਕਦਾ ਹੈ ?ਕੀ ਦੇਸ ਦੇ ਪ੍ਰਧਾਨਮੰਤਰੀ ਨੂੰ ਫੈਸਲੇ ਲੈਣ ਵਿੱਚ ਅਜਾਦੀ ਨਹੀਂ ਹੋਣੀ ਚਾਹੀਦੀ?ਦੇਸ ਦਾ ਮੌਜੂਦਾ ਸਰਕਾਰ ਬਣਾਉਣ ਦਾਸਿਸਟਮ ਵੇਲਾ ਵਿਹਾਅ ਚੁੱਕਿਆ ਹੈ।ਇਸਨੂੰ ਬਦਲੇ ਬਿਨਾਂ ਲੋਕਪੱਖੀ ਨੇਤਾ ਭੀ ਕੁੱਝ ਨਹੀਂ ਕਰ ਸਕਦੇ।ਗਰੀਬਾਂ ਅਤੇ ਅਮੀਰਾਂ ਵਿੱਚ ਪਾੜੇ ਨੂੰ ਘੱਟ ਕੀਤਿਆਂ ਬਿਨਾਂ ਦੇਸ ਨੂੰ ਲੰਬਾ ਸਮਾਂ ਬਚਾਇਆ ਨਹੀਂ ਜਾ ਸਕੇਗਾ। ਰਾਜਨੀਤਕ ਅਤੇ ਮੁਲਾਜਮ ਵਰਗ ਸਿਰਫ ਆਪਣੀਆਂ ਤਨਖਾਹਾਂ ਭੱਤੇ ਵਧਵਾਉਦਾ ਰਹੇਗਾ।ਆਮ ਸਧਾਰਨ ਵਰਗ ਦੇ ਬਰਾਬਰ ਆਪਣੀਆਂ ਆਮਦਨਾਂ ਦੀ ਮੰਗ ਕਦੇ ਨਹੀਂ ਕਰੇਗਾ। ਜੀਉ ਅਤੇ ਜੀਣ ਦਿਉ ਦੇ ਸਿਧਾਂਤ ਅਨੁਸਾਰ ਕਿਰਤੀ ਵਰਗ ਨੂੰ ਬਰਾਬਰ ਕਰਨ ਦੀ ਕੋਸਿਸ ਜਰੂਰ ਹੋਣੀ ਚਾਹੀਦੀ ਹੈ। ਤਨਖਾਹ ਕਮਿਸਨਾਂ ਦੀ ਥਾਂ ਲੋੜਵੰਦ ਗਰੀਬ ਤਬਕੇ ਨੂੰ ਮੱਧਵਰਗ ਦੇ ਬਰਾਬਰ ਕਰਨ ਵਾਲੇ ਕਮਿਸਨ ਬਣਨੇਂ ਚਾਹੀਦੇ ਹਨ ਤਾਂਕਿ ਸਮਾਜ ਬਰਾਬਰਤਾ ਦੇ ਸਿਧਾਂਤ ਵੱਲ ਤੁਰ ਸਕੇ। ਫੋਨ 9417727245
1 comment:
Equality,Justice { peaceful World }
Post a Comment