ਦੁਨੀਆਂ ਦੇ ਦੋ ਮਹਾਨ ਸੰਪਾਦਕ ਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ ਗੁਰਚਰਨ ਪੱਖੋਕਲਾਂ ਦੁਨੀਆਂ ਦੇ ਵਿੱਚ ਕੀਤੇ ਜਾਣ ਵਾਲੇ ਹਰ ਕੰਮ ਦਾ ਇੱਕ ਧਰਮ ਹੁੰਦਾ ਹੈ। ਕੀਤੇ ਜਾਣ ਵਾਲੇ ਹਰ ਕੰਮ ਦਾ ਜੇ ਧਰਮ ਨਾਂ ਨਿਭਾਇਆ ਜਾਵੇ ਤਦ ਹਰ ਕੰਮ ਹੀ ਗਲਤ ਹੋ ਜਾਂਦਾ ਹੈ। ਸੰਪਾਦਕੀ ਦੁਨੀਆਂ ਦੇ ਮਹਾਨ ਜੁੰਮੇਵਾਰੀ ਵਾਲਾ ਕੰਮ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜਦ ਵੀ ਡੂੰਘੀ ਨੀਝ ਨਾਲ ਨਿਗਾਹ ਮਾਰਦੇ ਹਾਂ ਤਾਂ ਬਹੁਤ ਘੱਟ ਸੰਪਾਦਕ ਨਜਰੀਂ ਪੈਂਦੇ ਹਨ ਜਿੰਨਾਂ ਸੰਪਾਦਕੀ ਦਾ ਧਰਮ ਨਿਭਾਇਆ ਹੈ। ਹਰ ਸੰਪਾਦਕ ਆਪੋ ਆਪਣੇ ਹਿੱਤਾਂ ਅਨੁਸਾਰ ਨੀਤੀ ਉਪਰ ਚਲਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋ ਇਹੋ ਜਿਹੇ ਸੰਪਾਦਕ ਹੋਏ ਹਨ ਜਿੰਨਾਂ ਸੰਪਾਦਕੀ ਨੀਤੀ ਦਾ ਇਹੋ ਜਿਹਾ ਮੀਲ ਪੱਥਰ ਗੱਡਿਆ ਹੈ ਜੋ ਸਦਾ ਦੁਨੀਆਂ ਲਈ ਅਤੇ ਸੰਪਾਦਕਾਂ ਲਈ ਚਾਨਣ ਮੁਨਾਰਾ ਰਹੇਗਾ। ਜਦ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਸਾਹਿਬ ਤਿਆਰ ਕੀਤਾ ਤਦ ਉਹਨਾਂ ਨੇ ਸੰਪਾਦਕੀ ਦਾ ਉਹ ਵਧੀਆ ਆਦਰਸ ਪੇਸ ਕੀਤਾ ਜੋ ਅੱਜ ਵੀ ਮਿਸਾਲ ਹੈ। ਜਦ ਉਸ ਸਮੇਂ ਦੇ ਲਿਖਾਰੀਆਂ ਅਤੇ ਰਾਜਸੱਤਾ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦਾ ਗੱਦੀ ਨਸੀਨ ਗੁਰੂ ਅਰਜਨ ਦੇਵ ਜੀ ਇੱਕ ਗਰੰਥ ਤਿਆਰ ਕਰ ਰਹੇ ਹਨ ਤਦ ਉਹਨਾਂ ਨੇ ਆਪੋ ਆਪਣੀਆਂ ਪਸੰਦੀਦਾ ਲਿਖਤਾਂ ਸਾਮਲ ਕਰਵਾਉਣੀਆਂ ਚਾਹੀਆਂ। ਉਸ ਸਮੇਂ ਦੇ ਮਸਹੂਰ ਤਿੰਨ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਨੂੰ ਸਾਮਲ ਕਰਵਾਉਣ ਲਈ ਗੁਰੂ ਜੀ ਕੋਲ ਪਹੁੰਚੇ ਤਦ ਗੁਰੂ ਜੀ ਨੇ ਉਹਨਾਂ ਦੀਆਂ ਲਿਖਤਾਂ ਨੂੰ ਵਾਚਿਆ ਇਹ ਰਚਨਾਵਾਂ ਗੁਰਬਾਣੀ ਦੇ ਬਰਾਬਰ ਦੀਆਂ ਨਹੀਂ ਸਨ। ਗੁਰੂ ਜੀ ਜੋ ਗਰੰਥ ਤਿਆਰ ਕਰ ਰਹੇ ਸਨ ਉਹ ਅਧਿਆਤਮਵਾਦ ਦੀ ਸਿਖਰਲੀ ਸਚਾਈ ਨੂੰ ਵਰਣਨ ਕਰਨ ਵਾਲਾ ਸੀ ਪਰ ਪੀਲੂ ,ਕਾਨਾ ਆਦਿ ਤਿੰਨੋਂ ਲਿਖਾਰੀਆਂ ਦੀਆਂ ਲਿਖਤਾਂ ਸਿਰਫ ਦੁਨਿਆਵੀ ਸੱਚ ਦੀ ਗੱਲ ਕਰਦੀਆਂ ਸਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਪਹਿਲੇ ਚਾਰਾਂ ਗੁਰੂਆਂ ਦੀ ਵੀ ਸਾਰੀ ਬਾਣੀ ਸਾਮਲ ਨਹੀਂ ਕੀਤੀ ਗਈ। ਗੁਰੂ ਅਰਜਨ ਦੇਵ ਜੀ ਹੀ ਜਾਣਦੇ ਸਨ ਆਪਣੇ ਮਕਸਦ ਨੂੰ ਜਿਸ ਲਈ ਉਹਨਾਂ ਨੇ ਆਪਣੀ ਸੰਪਾਦਕੀ ਨੀਤੀ ਨੂੰ ਡੋਲਣ ਨਹੀਂ ਦਿੱਤਾ। ਅੱਜ ਜਦ ਵੀ ਦੁਨੀਆਂ ਦਾ ਕੋਈ ਮਹਾਨ ਮਨੁੱਖ ਗੁਰੂ ਗਰੰਥ ਨੂੰ ਪੜਦਾ ਹੈ ਤਦ ਜਿੱਥੇ ਗਿਆਨ ਹਾਸਲ ਕਰਦਾ ਹੈ ਉੱਥੇ ਗੁਰੂ ਜੀ ਦੀ ਸੰਪਾਦਕੀ ਨੀਤੀ ਦੀ ਪਰਸੰਸਾਂ ਕਰੇ ਬਿਨਾਂ ਨਹੀਂ ਰਹਿ ਸਕਦਾ।
ਦੂਸਰੀ ਮਿਸਾਲ ਗੁਰੂ ਗੋਬਿੰਦ ਸਿੰਘ ਨੇ ਕਾਇਮ ਕੀਤੀ ਜਦ ਉਹਨਾਂ ਨੇ ਗਰੰਥ ਸਾਹਿਬ ਨੂੰ ਗੁਰੂ ਬਣਾਉਣ ਦੀ ਸੋਚੀ ਅਤੇ ਉਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸਾਮਲ ਕੀਤਾ। ਗੁਰੂ ਗੋਬਿੰਦ ਸਿੰਘ ਨੂੰ ਬਹੁਤ ਸਾਰੇ ਸਿੱਖਾਂ ਨੇ ਗੁਰੂ ਜੀ ਨੂੰ ਆਪਣੀ ਬਾਣੀ ਨੂੰ ਗਰੰਥ ਸਾਹਿਬ ਵਿੱਚ ਸਾਮਲ ਕਰਨ ਦੀ ਬੇਨਤੀ ਕੀਤੀ ਪਰ ਗੁਰੂ ਜੀ ਨੇ ਆਪਣੀ ਬਾਣੀ ਨੂੰ ਸਾਮਲ ਨਹੀਂ ਕੀਤਾ। ਆਪਣੀ ਬਾਣੀ ਸਾਮਲ ਨਾਂ ਕਰਨ ਦਾ ਭਾਵੇਂ ਗੁਰੂ ਜੀ ਦਾ ਕੋਈ ਵੀ ਕਾਰਨ ਹੋਵੇ ਜਿਸ ਬਾਰੇ ਲਿਖਣਾਂ ਗੁਨਾਹ ਹੋਵੇਗਾ ਪਰ ਸੰਪਾਦਕੀ ਨੀਤੀ ਦਾ ਇਹ ਉੱਚਤਮ ਉਦਾਹਰਣ ਹੈ। ਕੋਈ ਏਡਾ ਮਹਾਨ ਗਰੰਥ ਤਿਆਰ ਕੀਤਾ ਗਿਆ ਹੋਵੇ ਅਤੇ ਉਸਨੂੰ ਰਹਿੰਦੀ ਦੁਨੀਆਂ ਤੱਕ ਲਈ ਗੁਰੂ ਦੇ ਤੌਰ ਤੇ ਸਥਾਪਨ ਕਰਨਾਂ ਹੋਵੇ ਅਤੇ ਆਪਣੀ ਬਾਣੀ ਨਾਂ ਸਾਮਲ ਕੀਤੀ ਹੋਵੇ ਸਾਇਦ ਹੀ ਦੁਨੀਆਂ ਉੱਪਰ ਕੋਈ ਉਦਾਹਰਣ ਮਿਲੇ। ਅੱਜ ਜਦ ਵੀ ਅਸੀਂ ਗੁਰੂ ਗਰੰਥ ਦੀ ਬਾਣੀ ਪੜਦੇ ਹਾਂ ਤਦ ਉਸ ਵਿੱਚ ਕੋਈ ਵੀ ਇਹੋ ਜਿਹੀ ਉਦਾਹਰਣ ਨਹੀ ਦੇ ਸਕਦੇ ਜੋ ਅਧਿਆਤਮਵਾਦ ਅਤੇ ਸਮਾਜ ਨੂੰ ਸਹੀ ਸੇਧ ਨਾਂ ਦਿੰਦੀ ਹੋਵੇ।
ਅੱਜ ਦੇ ਸਮੇਂ ਵਿੱਚ ਜਦ ਅਸੀਂ ਅੱਜ ਦੇ ਬਹੁਤੇ ਸੰਪਾਦਕਾਂ ਦੀ ਮਹਾਨਤਾ ਬਾਰੇ ਜਦ ਸੁਣਦੇ ਹਾਂ ਅਤੇ ਜਦ ਉਹਨਾਂ ਦੀ ਪੜਚੋਲ ਕਰਦੇ ਹਾਂ ਤਦ ਪਤਾ ਲੱਗਦਾ ਹੈ ਕਿ ਕੋਈ ਵਿਰਲਾ ਸੰਪਾਦਕ ਹੀ ਹੈ ਜਿਸਨੇ ਲਿਖਤਾਂ ਨੂੰ ਪਹਿਲ ਦਿੱਤੀ ਹੋਵੇ। ਅੱਜ ਕੱਲ ਦੇ ਬਹੁਤੇ ਸੰਪਾਦਕ ਲਿਖਤਾਂ ਦੀ ਥਾਂ ਲੇਖਕ ਨੂੰ ਛਾਪਦੇ ਹਨ। ਜਿਸ ਲੇਖਕ ਦਾ ਨਾਂ ਹੋਵੇ ਉਸਦੀ ਬੇਕਾਰ ਲਿਖਤ ਵੀ ਛਾਪ ਦਿੱਤੀ ਜਾਂਦੀ ਹੈ ਪਰ ਜੇ ਲੇਖਕ ਨਵਾਂ ਹੋਵੇ ਜਾਂ ਪਛਾਣ ਰਹਿਤ ਹੋਵੇ ਉਸਦੀ ਲਿਖਤ ਵਧੀਆ ਵੀ ਹੋਵੇ ਨੂੰ ਥਾਂ ਨਾਂ ਦੇਕੇ ਸੰਪਾਦਕੀ ਧਰਮ ਦੀ ਉਲੰਘਣਾਂ ਕਰਦੇ ਹਨ। ਪੰਜਾਬ ਨੂੰ ਅਧਾਰ ਬਣਾਕਿ ਹੀ ਜੇ ਵਿਸਲੇਸਣ ਕਰੀਏ ਤਦ ਇਹੋ ਜਿਹੇ ਸੰਪਾਦਕ ਵੀ ਮਿਲ ਜਾਂਦੇ ਹਨ ਜੋ ਇੱਕ ਦੋ ਲਿਖਤ ਛਾਪਣ ਤੋਂ ਬਾਅਦ ਲੇਖਕ ਤੋਂ ਹੀ ਪਾਰਟੀ ਜਾਂ ਪੈਸੇ ਤੱਕ ਦੀ ਵੀ ਆਸ ਕਰਦੇ ਹਨ। ਕਈ ਵਾਰ ਨਵੇਂ ਲੇਖਕ ਦੀ ਲਿਖਤਾਂ ਵਧੀਆ ਹੁੰਦੀਆਂ ਹਨ ਅਤੇ ਪਾਠਕ ਵੀ ਮੰਗ ਕਰਦੇ ਹਨ ਪਰ ਸੰਪਾਦਕ ਸਾਹਿਬ ਬਲੈਕ ਮੇਲਿੰਗ ਤੋਂ ਬਾਜ ਨਹੀਂ ਆਉਦੇ । ਕੁੱਝ ਵੱਡੇ ਅਖਬਾਰਾਂ ਦੇ ਸੰਪਾਦਕ ਜੋ ਆਮ ਤੌਰ ਤੇ ਸਾਝੀਂ ਮਾਲਕੀ ਵਾਲੇ ਟਰੱਸਟਾਂ ਦੁਆਰਾ ਚਲਾਏ ਜਾਂਦ ੇਹਨ ਤਾਂ ਅਖਬਾਰ ਵਿੱਚ ਆਪਣੇ ਵਿਸੇਸ ਮਿੱਤਰ ਘੇਰੇ ਵਾਲੇ ਲੇਖਕ ਨੂੰ ਛਾਪਣਾਂ ਹੀ ਸੰਪਾਦਕੀ ਧਰਮ ਸਮਝ ਦੇ ਹਨ। ਇਹੋ ਜਿਹੀਆਂ ਨੀਤੀਆਂ ਨੇ ਪੰਜਾਬੀ ਅਖਬਾਰਾਂ ਨੂੰ ਪਿੱਛੇ ਧੱਕ ਰੱਖਿਆ ਹੈ। ਜਿਸ ਦਿਨ ਪੰਜਾਬੀ ਅਖਬਾਰ ਲੇਖਕ ਦੀ ਥਾਂ ਵਧੀਆ ਲਿਖਤਾਂ ਨੂੰ ਪਹਿਲ ਦੇਣ ਲੱਗ ਪਏ ਪੰਜਾਬੀ ਅਖਬਾਰਾਂ ਦਾ ਭਵਿੱਖ ਵਧੀਆ ਹੋ ਜਾਵੇਗਾ। ਅੱਜ ਦੇ ਹਰ ਸੰਪਾਦਕ ਲਈ ਗੁਰੂਆਂ ਦੀ ਨੀਤੀ ਚਾਨਣਮੁਨਾਰਾ ਹੈ,। ਜਦ ਵੀ ਕੋਈ ਗੁਰੂਆਂ ਦੀ ਨੀਤੀ ਵਾਲੀ ਸੰਪਾਦਕੀ ਕਰੇਗਾ ਕਦੀ ਵੀ ਅਸਫਲ ਨਹੀਂ ਹੋ ਸਕਦਾ।

No comments:
Post a Comment