Monday, 27 June 2011

ਕਿਉਂ ਕੀਤੇ ਗਏ ਬਦਨਾਮ ਸਮਾਜਸੇਵੀ ?

ਕਿਉਂ ਕੀਤੇ ਗਏ ਬਦਨਾਮ ਸਮਾਜਸੇਵੀ ? 
ਅੱਜ ਦੇਸ ਦੀ ਭ੍ਰਿਸਟ ਰਾਜਸੱਤਾ ਨੂੰ ਸਮਾਜ ਸੇਵੀ ਤਬਕੇ ਵਿੱਚੋਂ ਉੱਠੇ ਦੋ ਮਹਾਨ ਵਿਅਕਤੀਆਂ ਅੰਨਾਂ ਹਜਾਰੇ ਅਤੇ ਰਾਮਦੇਵ ਨੇ ਜਿਸ ਤਰਾਂ ਲੋਕ ਕਟਿਹਰੇ ਵਿੱਚ ਸਰੇਆਮ ਨੰਗਾ ਕਰਕੇ ਦਿਖਾ ਦਿੱਤਾ ਹੈ ਦੇ ਪ੍ਰਤੀਕਰਮ ਵਿੱਚ ਸਰਕਾਰ ਅਤੇ ਇਸਦੇ ਸਹਿਯੋਗੀਆਂ ਨੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਬਦਨਾਮ ਕਰਨ ਉੱਪਰ ਪੂਰਾ ਜੋਰ ਲਾ ਦਿੱਤਾ ਹੈ। ਸਰਕਾਰ ਦਾ ਤਾਂ ਫਰਜ ਹੀ ਹੈ ਕਿ ਉਹਨਾਂ ਨੂੰ ਬਦਨਾਮ ਕਰੇ ਕਿਉਂਕਿ ਉਹ ਉਸਦੇ ਭ੍ਰਿਸਟਾਚਰ ਨੂੰ ਨੰਗਾਂ ਕਰ ਰਹੇ ਹਨ ਅਤੇ ਲੋਕਾਂ ਨੂੰ ਭ੍ਰਿਸਟ ਰਾਜਨੀਤਕਾਂ ਦਾ ਅਸਲੀ ਚਿਹਰਾ ਦਿਖਾ ਰਹੇ ਹਨ ਪਰ ਸਮਾਜ ਦੇ ਵਿੱਚ ਵਿਚਰ ਰਹੇ ਅਣਜਾਣ ਅਗਿਆਨੀ ਬੁੱਧੀਜੀਵੀ ਵਰਗ ਵੀ ਸਰਕਾਰ ਦੀ ਬੋਲੀ ਬੋਲਣ ਲੱਗ ਜਾਵੇ ਤਾਂ ਇਸ ਤੋਂ ਵੱਡੀ ਸਮਾਜ ਦੀ ਦੁਖਾਂਤਕ ਸਥਿਤੀ ਹੋਰ ਹੋ ਹੀ ਨਹੀਂ ਸਕਦੀ। ਸਰਕਾਰ ਨੇ ਜਿਸ ਤਰਾਂ ਇਹਨਾਂ ਵਿਅਕਤੀਆਂ ਵੱਲੋਂ ਉਠਾਏ ਮੁੱਦੇ ਭ੍ਰਿਸਟਾਚਾਰ ਤੋਂ ਪਾਸਾ ਵੱਟਕੇ ਉਲਟਾ ਇਹਨਾਂ ਉੱਪਰ ਹੀ ਚਿੱਕੜ ਸੁੱਟਣ ਦੀ ਕੋਸਿਸ ਕੀਤੀ ਹੈ।ਦੋਨੋਂ ਵਿਅਕਤੀ ਗਰੀਬ ਪਰੀਵਾਰਾਂ ਵਿੱਚੋਂ ਗਏ ਹਨ ਦੋਨੋਂ ਵਿਅਕਤੀਆਂ ਨੇ ਆਪਣੀ ਜਿੰਦਗੀ ਲੋਕ ਸੇਵਾ ਨੂੰ ਸਮਰਪਤ ਕੀਤੀ ਹੋਈ ਹੈ ਆਮ ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਹੀ ਇਹ ਲੋਕ ਆਮ ਲੋਕਾਂ ਦੇ ਦੁੱਖਾਂ ਨੂੰ ਕੱਟਣ ਲਈ ਬਿਖੜੇ ਰਾਹਾਂ ਦੇ ਪਾਂਧੀ ਬਣੇ ਹਨ ਪਰ ਦੇਸ ਦੇ ਅਖੌਤੀ ਬੁੱਧੀਜੀਵੀ ਵਰਗ ਦੇ ਢਿੱਡ ਪੀੜ ਪਤਾ ਨਹੀਂ ਕਿਉਂ ਉੱਠ ਰਹੀ ਹੈ ਜਾਂ ਅਸਲ ਵਿੱਚ ਅੱਜ ਦਾ ਸਵਾਰਥੀ ਅਖੌਤੀ ਬੁੱਧੀਜੀਵੀ ਵਰਗ ਸਰਕਾਰ ਦੀ ਏਜੰਟੀ ਕਰਨ ਨੁੰ ਹੀ ਦੇਸ ਸੇਵਾ ਮੰਨਦਾ ਹੈ ।ਉਹ ਸਮਾਜ ਸੇਵੀ ਜੋ ਲੋਕ ਹਿੱਤਾਂ ਦੇ ਨਾਂ ਥੱਲੇ ਖੁਦ ਨੂੰ ਧੱਕੇ ਨਾਲ ਸਿਆਣੇ ਹੋਣ ਦਾ ਲੇਵਲ ਆਪਣੇ ਨਾਲ ਚਿਪਕਾਉਣਾਂ ਚਾਹੁੰਦੇ ਹਨ ਹੀ ਜਿਆਦਾਤਰ ਇਹਨਾਂ ਮਹਾਨ ਵਿਅਕਤੀਆਂ ਦਾ ਵਿਰੋਧ ਕਰ ਰਹੇ ਹਨ ਅਸਲ ਵਿੱਚ ਇਹ ਵਰਗ ਆਪਣੇ ਆਪ ਨੂੰ ਹੀ ਵੱਡਾ ਮੰਨਵਾਉਣਾਂ ਲੋਚਦਾ ਹੈ।ਇਸ ਵਰਗ ਦੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਕਿ ਇਹਨਾਂ ਦੋਨਾਂ ਵਿਅਕਤੀਆਂ ਨੂੰ ਲੋਕ ਦਾਨ ਅਤੇ ਸਹਿਯੋਗ ਕਿਉਂ ਦਿੰਦੇ ਹਨ । ਲੋਕਾਂ ਨੇ ਪਿਆਰ ਸਦਕਾ ਅੰਨਾਂ ਹਜਾਰੇ ਨੂੰ ਇੱਕ ਦਿਨ ਵਿੱਚ ਅੱਸੀ ਲੱਖ ਰਾਮਦੇਵ ਨੂੰ ਬੀਹ ਸਾਲਾਂ ਵਿੱਚ 1100 ਕਰੋੜ ਦਾ ਦਾਨ ਦੇਕੇ ਇਹਨਾਂ ਉਪਰ ਜੋ ਯਕੀਨ ਪਰਗਟਾਇਆ ਬੇ ਮਿਸਾਲ ਹੈ ਅੱਗੇ ਇਹਨਾਂ ਲੋਕਾਂ ਦਾ ਚਰਿੱਤਰ ਹੈ ਕਿ ਇਹਨਾਂ ਨੇ ਵੀ ਗਰੀਬ ਹਿੰਦੋਸਤਾਨ ਲਈ ਜੂਝਣ ਦਾ ਝੰਡਾਂ ਉਪਰ ਚੁੱਕ ਰੱਖਿਆ ਹੈ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਇੱਕ ਵਕਤ ਸੰਜਮੀ ਰੋਟੀ ਖਾਣ ਵਾਲੇ ਇਹ ਵਿਅਕਤੀ ਜਮੀਨ ਉੱਪਰ ਸੌਣਾਂ ਸਾਦਾ ਰਹਿਣਾਂ ਹੀ ਧਰਮ ਸਮਝਦੇ ਹਨ।ਸਾਦਾ ਪਹਿਨਣਾਂ ਇਨਾਂ ਦਾ ਪਹਿਰਾਵਾ ਹੈ ਪਰ ਮੌਡਰਨ ਖੁਰਾਕਾਂ ਖਾਣ ਵਾਲਾ ਰੰਗ ਬਿਰੰਗੇ ਪਹਿਰਾਵੇ ਪਹਿਨਣ ਵਾਲਾ ਵਰਗ  ਆਪਣੇ ਆਪ ਵਿੱਚ ਹੀ ਸੁਪਰ ਮੈਨ ਬਣਿਆ ਫਿਰਦਾ ਹੈ। ਜੇ ਇਹ ਲੋਕ ਬੇਈਮਾਨ ਹੁੰਦੇ ਤਦ ਇਹ ਵੀ ਅੱਯਾਸ ਬਣ ਸਕਦੇ ਸਨ ਪਰ ਨਹੀਂ ਲੋਕ ਹਿੱਤਾਂ ਲਈ ਜੂਝਣ ਵਾਲੇ ਕਦੀ ਸਾਡੇ ਵਾਂਗ ਸਵਾਰਥੀ ਹੋਕੇ ਨਿੱਜ ਪ੍ਰਸਤ ਨਹੀਂ ਬਣਦੇ।ਧਰਮੀ ਲੋਕਾਂ ਨੇ ਹਮੇਸਾਂ ਹੀ ਜਾਲਮ ਰਾਜਸੱਤਾ ਅਤੇ ਇਸਦੇ ਏਜੰਟ ਅਖੌਤੀ ਬੁੱਧੀਜੀਵੀ ਵਰਗ ਦੀਆਂ ਘੇਰੇਬੰਦੀਆਂ ਨੂੰ ਤੋੜਿਆ ਹੈ ਅਨੰਦਪੁਰ ਦੀ ਜੰਗ ਤੋਂ ਕਰਬਲਾ ਦੇ ਮੈਦਾਨ ਤੱਕ ਲੰਮਾਂ ਇਤਿਹਾਸ ਹੈ ਧਰਮੀ ਲੋਕਾਂ ਦਾ ਜਿੰਨਾਂ ਆਪਣੇ ਸੈਕੜੇ ਪੁੱਤਰ ਅਤੇ ਮੁਰੀਦ ਮਰਵਾਕੇ ਵੀ ਲੋਕ ਹਿੱਤਾਂ ਨੂੰ ਤਿਲਾਂਜਲੀ ਨਹੀਂ ਦਿੱਤੀ ।ਜੇ ਕਦੀ ਬੇਦਾਵੇ ਲ਼ਿਖੇ ਵੀ ਤਦ ਵੀ ਆਪਣੀ ਮੌਤ ਦੀ ਬਾਜੀ ਲਾਕੇ ਕੁਰਬਾਨੀ ਦਿੱਤੀ ਅਤੇ ਬੇਦਾਵੇ ਪੜਵਾਏ।ਰਾਜਸੱਤਾ ਦੇ ਕਰੂਰ ਕੰਮਾਂ ਨੂੰ ਨੱਥ ਪਾਉਣ ਲਈ ਭੇਸ ਬਦਲ ਕੇ ਨਿਕਲਣਾਂ ਪਿਆ ਤਾਂ ਉਹ ਵੀ ਖੁਦਾਈ ਭਾਣੇ ਮੰਨੇ। ਸਲੀਬ ਤੇ ਚੜਨ ਸਮੇਂ ਕਿਸੇ ਚੋਰ ਦਾ ਸਾਥ ਮਿਲਿਆ ਕਬੂਲ ਕੀਤਾ ਸੂਲੀ ਉੱਪਰ ਚੜਾਉਣ ਵਾਲਿਆ ਦਾ ਵੀ ਭਲਾ ਮੰਗਿਆ ।ਰਾਜਸੱਤਾ ਲੋਕ ਹਿੱਤਾਂ ਲਈ ਮਜਲੂਮਾਂ ਦੇ ਸਾਥੀਆਂ ਲਈ ਹਮੇਸਾਂ ਚਾਦਨੀ ਦਾ ਚੌਕ ਤਿਆਰ ਰੱਖਦੀ ਹੈ ਅਗਿਆਨੀ ਬੁੱਧੀਜੀਵੀ ਸਰਕਾਰ ਵੱਲ ਖੜਦੇ ਹਨ ਇਲਜਾਮਾਂ ਦੀ ਪੰਡ ਲੈਕੇ ਪਰ ਕੋਈ ਕੋਈ ਮਰਜੀਵੜੇ ਸਿਰ ਧੜ ਦੀ ਸੰਭਾਲ ਸਿਰ ਦੀ ਬਾਜੀ ਲਾਕੇ ਵੀ ਆਪਣੀ ਹੋਂਦ ਦਿਖਾ ਜਾਂਦੇ ਹਨ । ਪਰ ਸੱਚ ਵੱਲ ਖੜਨ ਵਾਲੇ ਹਮੇਸਾਂ ਘੱਟ ਹੀ ਹੁੰਦੇ ਹਨ ਇਹ ਕੋਈ ਗਰੀਬ ਨਿਮਾਣਾਂ ਭਾਈ ਜੈਤਾ ਹੀ ਹੁੰਦਾਂ ਹੈ ।ਬਹੁਤੇ ਝੂਠੇ ਸਿਆਣੇ ਤਾਂ ਹਮੇਸਾਂ ਜਾਲਮ ਰਾਜਸੱਤਾ ਦੇ ਪ੍ਰਚਾਰ ਦਾ ਪ੍ਰਚਾਰਕ ਹਿੱਸਾ ਹੀ ਬਣ ਜਾਂਦੇ ਹਨ। ਸਰਕਾਰ ਦੀ ਨੀਤੀ ਨਾਲ ਪੈਰ ਮੇਲ ਕੇ ਚੱਲਣ ਵਾਲਾ ਵਰਗ ਸਮਾਜ ਸੇਵੀ ਨੀਤੀ ਅਧੀਨ ਚਲਣ ਵਾਲੇ ਲੋਕਾਂ ਦਾ ਵਿਰੋਧ ਕਰਕੇ ਅਸਲ ਵਿੱਚ ਭ੍ਰਿਸਟਾਚਾਰ ਦੀ ਪੁਸਤ ਪਨਾਹੀ ਕਰ ਰਿਹਾ ਖੁਦਾ ਸੁਮੱਤ ਬਖਸੇ ਸ਼ਭ ਨੂੰ।

Thursday, 2 June 2011

ਰੱਬ, ਸਮਾਜ, ਮਨੁੱਖ ਅਤੇ ਸੱਚ?


ਰੱਬ ਪਰਮਾਤਮਾ ਖੁਦਾ ਵਾਹਿਗੁਰੂ ਅੱਲਾ ਗੌਡ ਦੀ ਵਿਆਖਿਆ ਕਰਨ ਲਈ ਹਰ ਮਨੁੱਖ ਆਪੋ ਆਪਣੀ ਸੋਚ ਅਨੁਸਾਰ ਹੀ ਸੋਚਦਾ ਹੈ ਕਿਉਂਕਿ ਕਿਸੇ ਦੂਸਰੇ ਮਨੁੱਖ ਜਾਂ ਅਵਤਾਰੀ ਪੁਰਸ ਦੀ ਆਖੀ ਹੋਈ ਗੱਲ ਨੂੰ ਸਮਝਿਆ ਨਹੀਂ ਜਾਸਕਦਾ ਜੇ ਤੁਸੀਂ ਦੂਸਰੇ ਮਨੁੱਖ ਦੀ ਆਖੀ ਹੋਈ ਗੱਲ ਦੇ ਅਸਲ ਅਰਥਾਂ ਤੱਕ ਪੁੁੰਚਣਾਂ ਚਾਹੁੰਦੇ ਹੋ ਤਦ ਆਪਣੀ ਅਕਲ ਅਤੇ ਗਿਆਨ ਦੀ ਅਵਸਥਾ ਨੂੰ ਵੀ ਉਸ ਮਨੁੱਖ ਦੇ ਬਰਾਬਰ ਕਰਨਾਂ ਪੈਂਦਾਂ ਹੈ। ਜੇ ਮਨੁੱਖ ਆਪਣੀ ਗਿਆਨ ਅਵੱਸ਼ਥਾ ਨੂੰ ਉਨਾਂ ਉੱਚਾ ਨਹੀਂ ਕਰ ਸਕਦਾ ਤਦ ਉਹ ਕਦੀ ਵੀ ਦੂਸਰੇ ਦੇ ਗਿਆਨ ਨੂੰ ਗਰਹਿਣ ਨਹੀਂ ਕਰ ਸਕਦਾ ਅਤੇ ਨਾਂਹੀ ਉਸ ਭਾਵਨਾ ਤੱਕ ਪਹੁੰਚ ਸਕੇਗਾ। ਆਉ ਗੁਰਬਾਣੀ ਅਨੁਸਾਰ ਪਰਮਾਤਮਾ ਦੇ ਰੂਪ ਨੂੰ ਜਾਣੀਏ ਭਾਵੇਂ ਗੁਰਬਾਣੀ ਕਹਿੰਦੀ ਹੈ ਕਿ ਰੱਬੀ ਤਾਕਤ ਅਕੱਥ ਹੈ ਉਸਦਾ ਵਰਣਨ ਨਹੀਂ ਕੀਤਾ ਜਾ ਸਕਦਾ ਪਰ ਉਸਦੇ ਕੁੱਝ ਗੁਣ ਜਰੂਰ ਵਰਣਨ ਕੀਤੇ ਜਾ ਸਕਦੇ ਹਨ।, ਦੀ ਵਿਆਖਿਆ ਹੀ ਇਸ ਦਾ ਮੂਲ ਮੰਤਰ ਹੈ ਇਸ ਸਬਦ ਦੀ ਵਿਆਖਿਆ ਜੇ ਗਲਤ ਹੋ ਜਾਵੇ ਤਦ ਰੱਬ ਨੂੰ ਸਮਝਣ ਦੀ ਨੀਂਹ ਹੀ ਗਲਤ ਹੋ ਜਾਂਦੀ ਹੈ। ਦਾ ਭਾਵ ਅਰਥ ਹੈ  ਿਕ ਇਹ ਬ੍ਰਹਿ੍ਹਮੰਡ ਜਾਂ ਸਮੁੱਚਾ ਪਾਸਾਰਾ ਹੀ ਪਰਮਾਤਮਾ ਦਾ ਰੂਪ ਹੈ ਦਿਸਣ ਅਤੇ ਨਾਂ ਦਿਸਣ ਵਾਲੀ ਜੋ ਵੀ ਮਹਿਸੂਸ ਕੀਤਾ ਜਾਂਦਾਂ ਹੈ ਸਭ ਕੁੱਝ ਰੱਬ ਦਾ ਰੂਪ ਹੈ ਅਤੇ ਇਸਦਾ ਨਾਮ ਹੈ ਸਤਿ ਜਾਂ ਸੱਚ ਜਿਸ ਦਾ ਨਾਮ ਵੀ ਸਤਿ ਹੀ ਹੈ ਇਸ ਲਈ ਦੂਸਰਾ ਸਬਦ ਹੈ ਸਤਿਨਾਮ । ਆਮ ਤੌਰ ਤੇ ਬਹੁਤ ਸਾਰੇ ਅਗਿਆਨੀ ਨਾਮ ਦੀ ਵਿਆੀਖਆ ਹੀ ਇੰਨੀ ਕਰ ਦਿੰਦੇ ਹਨ ਕਿ ਜਗਿਆਸੂ ਮਨੁੱਖ ਉਲਝਾ ਕੇ ਰੱਖ ਦਿੱਤਾ ਜਾਂਦਾਂ ਹੈ ।ਸੱਚ ਤੋਂ ਬਿਨਾਂ ਨਾਮ ਕੋਈ ਦਾ ਕੋਈ ਮਤਲਬ ਹੀ ਨਹੀ। ਜਪੁਜੀ ਸਾਹਿਬ ਨੂੰ ਸਰਲ ਰੂਪ ਵਿੱਚ ਸਮਝਣ ਤੇ ਸਮਝ ਪੈ ਜਾਂਦੀਂ ਹੈ ਸੰਸਾਰ  ਭਾਵੇਂ ਇਸ ਵਿੱਚ ਤੁਹਾਨੂੰ ਚੰਗਾਂ ਲੱਗੇ ਜਾਂ ਮਾੜਾ ਪਰ ਹੈ ਸਭ ਰੱਬ ਦਾ ਰੂਪ।  ਸਤਿਨਾਮ ਤੋਂ ਬਾਅਦ ਰੱਬ ਦਾ ਅਸਲ ਰੂਪ ਬਰਹਿਮੰਡ ਹਰ ਵਕਤ ਕਿਰਿਆ ਵਿੱਚ ਹੋਣ ਕਰਕੇ ਕਰਤਾਪੁਰਖ ਹੈ ਜੋ ਹਰ ਪਲ ਸ੍ਰਿਸਟੀ ਦੀ ਰਚਨਾ ਅਤੇ ਨਾਸ਼ ਕਰ ਰਿਹਾ ਹੈ।ਗੁਰਬਾਣੀ ਅਨੁਸਾਰ ਸੱਚ ਸਭਨਾਂ ਦਾ ਖਸਮ ਹੈ ਜਾਂ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਹੋ ਸੀ ਭੀ ਸੱਚ । ਸੋ ਸੱਚ ਹੀ ਰੱਬ ਹੁੰਦਾ ਹੈ ਹਿੰਦੂ ਫਲਸਫਾ ਵੀ ਕਹਿੰਦਾ ਹੈ ਕਿ ਰਾਮ ਨਾਮ ਸੱਤ ਹੈ ਸਿੱਖ ਫਿਲਾਸਫੀ ਵਿੱਚ ਸਤਿ ਸੀ ਅਕਾਲ ਦਾ ਅਰਥ ਵੀ ਇਹੀ ਹੈ ਕਿ ਸੱਤ ਜਾਂ ਸੱਚ ਹੀ ਕਾਲ ਤੋਂ ਰਹਿਤ ਹੈ ਜੋ ਕਾਲ ਤੋਂ ਰਹਿਤ ਹੈ ਉਹ ਖੁਦਾ ਹੈ।ਇਸਾਈ ਅਤੇ ਇਸਲਾਮ ਦਾ ਫਲਸਫਾ ਵੀ ਸੱਚ ਆਚਰਣ ਤੇ ਹੀ ਜੋਰ ਦਿੰਦਾਂ ਹੈ।ਜੋ ਮਨੁੱਖ ਰੱਬ ਦੇ ਰੂਪ ਨੂੰ ਵਿਅਕਤੀ ਵਾਂਗ ਵਰਣਨ ਕਰਦਾ ਹੈ ਜਾਂ ਸੋਚਦਾ ਹੈ ਉਸਦੀ ਸੋਚ ਵਿਸਾਲ ਨਹੀਂ ਹੁੰਦੀ । ਦੂਸਰੇ ਜੀਵ ਜੰਤੂਆਂ ਨੂੰ ਨੀਵਾਂ ਦਰਜਾ ਦੇਣ ਵਾਲਾ ਮਨੁੱਖ ਵੀ ਗਿਆਨ ਤੋਂ ਦੂਰ ਹੁੰਦਾਂ ਹੈ। ਹਰ ਜਿਉਂਦੀ ਅਤੇ ਨਿਰਜੀਵ ਵਸਤੂਆਂ ਵੀ ਰੱਬੀ ਤਾਕਤ ਨਾਲ ਭਰਭੂਰ ਹੁੰਦੀਆਂ ਹਨ ।ਕੁੱਤਾ ਘੋੜਾ ਸੁੰਘਣ ਦੀ ਤਾਕਤ ਵਿੱਚ ਮਨੁੱਖ ਨਾਲੋਂ ਕਿਤੇ ਅੱਗੇ ਹਨ ,ਸੱਪ ਧਰਤੀ ਦੀ ਥਿਰਕਣ ਨੂੰ ਸਭਤੋਂ ਵੱਧ ਮਹਿਸੂਸ ਕਰਦਾ ਹੈ ਭਾਵੇਂ ਉਸਦੇ ਸੁਣਨ ਲਈ ਕੋਈ ਕੰਨ ਨਹੀਂ ਹੁੰਦੇ, ਲੋਹਾ ਆਦਿ ਧਾਤਾਂ ਬਿਜਲੀ ਅਤੇ ਅਵਾਜ ਨੂੰ ਸਭ ਤੋਂ ਤੇਜ ਕਰੋੜਾਂ ਮੀਲ ਦੂ੍ਰਰ ਸਕਿੰਟਾਂ ਵਿੱਚ ਪਹੁੰਚਾ ਸਕਦੇ ਹਨ, ਇੱਲਾਂ ਗਿਰਝਾਂ ਬਾਜ ਆਦਿ ਮਨੁੱਖ ਨਾਲੋਂ ਕਈ ਗੁਣਾਂ ਜਿਆਦਾ ਤੇਜ ਦੇਖ ਸਕਦੇ ਹਨ। ਇਸ ਤਰਾਂ ਮਨੁੱਖ ਨਾਲੋਂ ਜਿੰਦਗੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਉੱਤਮ ਹੋਰ ਜੀਵ ਅਤੇ ਨਿਰਜੀਵ ਵਸਤੂਆਂ ਹਨ ਸੋ ਆਪੋ ਆਪਣੀ ਥਾਂ ਹਰ ਇੱਕ ਮਹਾਨ ਹੈ ਅਤੇ ਖੁਦਾਈ ਰੂਪ ਹੈ ਪਰ ਜਦੋਂ ਮਨੁੱਖ ਆਪਣੇ ਆਪ ਨੂੰ ਹੀ ਉੱਤਮ ਕਹਿੰਦਾ ਹੈ ਤਦ ਇਹ ਸਿਰਫ ਉਸਦਾ ਹੰਕਾਰੀ ਰੂਪ ਜਾਂ ਅਗਿਆਨਤਾ ਹੀ ਹੋ ਸਕਦੀ ਹੈ। ਇਨਸਾਨ ਵਿੱਚ ਸਭ ਤੋਂ ਵੱਡਾ ਗੁਣ ਅਤੇ ਔਗੁਣ ਸੰਸਾਰ ਨੂੰ ਧੋਖਾ ਦੇਣਾਂ ਹੀ ਹੁੰਦਾ ਹੈ।ਪਰ ਮਨੁੱਖ ਨੂੰ ਦੂਜਿਆਂ ਨੂੰ ਧੋਖਾ ਦੇਣ ਦੀ ਬਜਾਇ ਹਮੇਸਾਂ ਸੱਚ ਧਰਮ ਦੀ ਪਾਲਣਾਂ ਕਰਨ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਇਸ ਤਰਾਂ ਜਿਹੜੇ ਮਨੁੱਖ ਆਚਰਣ ਦੀ ਥਾਂ ਸਮਾਜਿਕ ਅਕਸ ਦੇ ਅਧਾਰ ਤੇ ਆਪਣੇ ਆਪ ਨੂੰ ਤੋਲਦੇ ਹਨ ਉਹ ਕਦੇ ਵੀ ਖੁਦਾਈ ਤਾਕਤ ਨੂੰ ਮੰਨਣ ਵਾਲੇ ਨਹੀਂ ਹੁੰਦੇ ।ਰੱਬ ਰੱਬ ਕਰਿਆਂ ਕੋਈ ਆਸਤਿਕ ਨਹੀਂ ਹੁੰਦਾਂ ਸੱਚ ਦੇ ਆਚਰਣ ਵਾਲਾ ਰੱਬ ਨੂੰ ਨਾ ਵੀ ਮੰਨੇ ਤਾਂ ਵੀ ਆਸਤਿਕ ਹੀ ਹੁੰਦਾ ਹੈ।ਜਿਹੜਾ ਮਨੁੱਖ ਆਪਣੇ ਆਪ ਨੂੰ ਕਿਸੇ ਵਿਸੇਸ ਸਮਾਜਿਕ ਭਾਈਚਾਰੇ ਦਾ ਅੰਗ ਮੰਨ ਲੈਂਦਾਂ ਹੈ ਉਹ ਧੜੇਬਾਜ ਬਣ ਜਾਂਦਾਂ ਹੈ ਕਿਉਂਕਿ ਰੱਬੀ ਲੋਕਾਂ ਦਾ ਤਾਂ ਕੋਈ ਧੜਾ ਨਹੀਂ ਹੁੰਦਾ।ਕਿਸੇ ਵਿਸੇਸ ਭਾਈਚਾਰੇ ,ਵਿਸੇਸ ਫਲਸਫੇ ਦੇ ਗੁਣ ਤਾਂ ਗ੍ਰਹਿਣ ਕੀਤੇ ਜਾ ਸਕਦੇ ਹਨ ਪਰ ਇਸ ਨਾਲ ਮਨੁੱਖ ਧਰਮੀ ਨਹੀਂ ਬਣ ਜਾਂਦਾਂ ਕਿਉਕਿ ਧਰਮ ਤਾਂ ਸਮਾਜ ਦੀਆਂ ਲੋੜਾਂ ਵਿੱਚੋਂ ਉਪਜੀ ਮਰਿਆਦਾ ਦੇ ਪਾਲਣ ਨੂੰ ਹੀ ਕਿਹਾ ਜਾਂਦਾਂ ਹੈ । ਧਰਮ ਦਾ ਇੱਕ ਰੂਪ ਇਹ ਹੁੰਦਾ ਹੈ ਕਿ ਹਰ ਕੰਮ ਸਹੀ ਵਕਤ ਤੇ ਸਹੀ ਤਰੀਕਾ ਵਰਤਦਿਆਂ ਠੀਕ ਕੰਮ ਕਰਨ ਨੂੰ ਹੀ  ਧਰਮ ਮੰਨਿਆਂ ਜਾਂਦਾ ਹੈ। ਇਹ ਸਭ ਕੁੱਝ ਸੱਚ ਦਾ ਹੀ ਵਿਸਾਲ ਰੂਪ ਹੈ। ਸੱਚ ਹਮੇਸਾਂ ਅਕੱਥ ਹੈ ਇਸ ਦਾ ਸਿਰਫ ਸੀਮਤ ਵਰਣਨ ਹੀ ਕੀਤਾ ਜਾ ਸਕਦਾ ਹੈ। ਸੱਚ ਜਾਂ ਰੱਬ ਦੀ ਵਿਆਖਿਆ ਕਰਦਿਆਂ ਗੁਰੂ ਨਾਨਕ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ ਜੇ ਮੈ ਤੇਰਾ ਤਿਲ ਜਿੰਨਾਂ ਵੀ ਵਰਣਨ ਕਰ ਸਕਾਂ ਤਾਂ ਮੈਂ ਆਪਣੇ ਆਪ ਨੂੰ ਵਢਭਾਗਾ ਮੰਨਾਂਗਾ ਪਰ ਤੂੰ ਏਨਾਂ ਵਿਸਾਲ ਹੈਂ ਕਿ ਤੇਰਾ ਤਿਲਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ।

Wednesday, 1 June 2011

ਕੀ ਸਵਾਮੀ ਰਾਮਦੇਵ ਕਾਮਯਾਬ ਹੋਵੇਗਾ?

ਕਿਉਂ ਪੈਦਾ ਹੋ ਰਿਹਾ ਲੋਕ ਰੋਹ  ਲੋਕਤੰਤਰ ਵਿੱਚ?   ਜਾਂ
 ਗੁਰਚਰਨ ਪੱਖੋਕਲਾਂ
ਹਿੰਦੋਸਤਾਨੀ ਲੋਕਾਂ ਦਾ ਪਿਛਲੇ ਦਿਨੀਂ ਅੰਨਾਂ ਹਜਾਰੇ ਪ੍ਰਤੀ ਦਿੱਲੀ ਵਿੱਚ ਪੱਛਮੀ ਬੰਗਾਲ ਵਿੱਚ ਮਮਤਾ ਪ੍ਰਤੀ ਪੰਜਾਬ ਵਿੱਚ ਮਨਪਰੀਤ ਬਾਦਲ ਪ੍ਰਤੀ ਬਿਹਾਰ ਵਿੱਚ ਨਿਤਿਸ ਕੁਮਾਰ ਪ੍ਰਤੀ ਲੋਕਾਂ ਵੱਲੋ ਜੋ ਨੈਤਿਕ ਅਤੇ ਵੋਟ ਰੂਪੀ ਸਮੱਰਥਨ ਦਿਖਾਇਆ ਗਿਆ ਹੈ ਨੇ ਸਰਕਾਰਾਂ ਅਤੇ ਵਿਦਵਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਹੁਣ ਦੇਸ ਬਗਾਵਤ ਦੇ ਬੂਹੇ ਉੱਪਰ ਖੜਾ ਹੈ। ਪਿਛਲੇ 64 ਸਾਲਾਂ ਵਿੱਚ ਜਿਸ ਤਰਾਂ ਸਰਕਾਰਾਂ ਦੁਆਰਾ ਲੋਕਾਂ ਨੂੰ ਲਾਰਿਆਂ ਨਾਲ ਧੋਖਾ ਦਿੱਤਾ ਗਿਆ ਹੈ ਤੋਂ ਲੋਕ ਅੱਕ ਚੁੱਕੇ ਹਨ ।ਕਿਸੇ ਵੀ ਲੋਕਾਂ ਦੇ ਇਕੱਠ ਵਿੱਚ ਆਮ ਲੋਕਾਂ ਤੋਂ ਪੁੱਛੋ ਤਾਂ ਲੋਕਾਂ ਦੇ ਦਿਲ ਵਿੱਚੋਂ ਇੱਕ ਚੀਕ ਨਿਕਲਦੀ ਹੈ ਦਰਦਭਰੀ। ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਇਹ ਸੰਸਾਰ ਤਬਾਹ ਹੋ ਜਾਵੇ ਜਾਂ ਹਿੰਦੋਸਤਾਨ ਵਿੱਚੋਂ ਭ੍ਰਿਸਟ ਸਿਸਟਮ ਉਨਾਂ ਚਿਰ ਖਤਮ ਨਹੀਂ ਹੋਵੇਗਾ ਜਦ ਤੱਕ ਇਹ ਮੁਲਕ ਉੱਜੜ ਨਹੀਂ ਜਾਂਦਾ ਜਾਂ ਇੱਥੇ ਬਗਾਵਤ ਨਹੀਂ ਹੁੰਦੀ।ਜਦ ਵੀ ਕੋਈ ਨੇਤਾ ਲੋਕਾਂ ਲਈ ਜੂਝਣ ਵਾਲੇ ਬਗਾਵਤੀ ਤੇਵਰ ਦਿਖਾਉਂਦਾ ਹੈ ਤਦ ਲੋਕ ਉਸਨੂੰ ਸਮੱਰਥਨ ਦੇਣਾਂ ਲੋੜਦੇ ਹਨ ਪਰ ਬਹੁਤੀ ਵਾਰ ਬਗਾਵਤੀ ਤੇਵਰ ਦਿਖਾਉਣ ਵਾਲੇ ਵੀ ਰਾਜਨੀਤਕ ਹੀ ਨਿਕਲਦੇ ਹਨ ਜੋ ਆਪੋ ਆਪਣੇ ਮਕਸਦਾਂ ਅਤੇ ਮਜਬੂਰੀਆਂ ਵਿੱਚੋਂ ਉੱਠਦੇ ਹਨ ਅਤੇ ਆਪੋ ਆਪਣੇ ਹਿੱਤ ਪੂਰੇ ਕਰਕੇ ਲੋਕਾਂ ਨੂੰ ਧੋਖਾ ਦੇ ਜਾਂਦੇ ਹਨ ।ਹਿੰਦੋਸਤਾਨੀ ਲੋਕ ਹਾਲੇ ਵੀ ਉੱਡੀਕ ਰਹੇ ਹਨ ਕੋਈ ਅਵਤਾਰੀ ਪੁਰਸ ਜੋ ਲੋਭ ਲਾਲਚਾਂ ਤੋਂ ਉੱਪਰ ਉੱਠਿਆ ਹੋਇਆ ਹੋਵੇ ਇਹ ਕਦ ਹੋਵੇਗਾ ਕੋਈ ਨਹੀਂ ਜਾਣਦਾ ਪਰ ਲੋਕਮਨਾਂ ਦੇ ਬਗਾਵਤੀ ਤੇਵਰ ਜਰੂਰ ਦੱਸ ਰਹੇ ਹਨ ਕਿ ਇਹ ਮੌਕਾ ਹੁਣ ਆਵੇਗਾ ਜਰੂਰ ।
       ਸਮੇਂ ਦੀਆਂ ਸਰਕਾਰਾਂ ਦੀਆਂ ਅਸਲੀਅਤਾਂ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਹਿੰਦੋਸਤਾਨੀ ਲੋਕ ਬੁੱਚੜ ਸਰਕਾਰਾਂ ਦੇ ਹੱਥ ਆਏ ਹੋਏ ਸਿਕਾਰ ਬਣ ਗਏ ਹਨ। ਦੇਸ ਦੇ ਲੋਕਾਂ ਨੂੰ ਪਾਣੀ ਅਤੇ ਰੋਟੀ ਮਿਲੇ ਜਾਂ ਨਾਂ ਮਿਲੇ ਪਰ ਇਕੱਲੇ ਪੰਜਾਬ ਵਿੱਚ ਹੀ ਲੋਕਾਂ ਨੂੰ ਮਦਹੋਸ ਕਰਨ ਲਈ ਦਸ ਹਜਾਰ ਕਰੋੜ ਦੇ ਨਸੇ ਸਰਕਾਰੀ ਅਤੇ ਗੈਰ ਸਰਕਾਰੀ ਤੌਰ ਤੇ ਖਵਾਏ ਅਤੇ ਪਿਆਏ ਜਾ ਰਹੇ ਹਨ ਇਸ ਤਰਾਂ ਹੀ ਸਾਰੇ ਮੁਲਕ ਵਿੱਚ ਪੰਜਾਬ ਦੇ ਵਾਗੂੰ  ਚਾਰ ਲੱਖ ਕਰੋੜ ਦੇ ਨਸੇ ਪਿਆਏ ਜਾ ਰਹੇ ਹਨ।ਪੰਜਾਬ ਵਿੱਚ ਸਰਕਾਰੀ ਤੌਰ ਤੇ 5000 ਕਰੋੜ ਦੀ ਸਰਾਬ ਵੇਚੀ ਜਾ ਰਹੀ ਹੈ ਇਸ ਤੋਂ ਕਿਤੇ ਜਿਆਦਾ ਨਸੇਆਂ ਦਾ ਧੰਦਾ ਦੋ ਨੰਬਰ ਵਿੱਚ ਹੁੰਦਾ ਹੈ। ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਡੀਜਲ ਅਤੇ ਪੈਟਰੋਲ ਉੱਪਰ 50% ਤੱਕ ਟੈਕਸ ਠੋਕਿਆ ਹੋਇਆ ਹੈ।ਦੇਸ ਦੀਆਂ ਸਾਰੀਆਂ ਰਾਜ ਸਰਕਾਰਾਂ ਆਪਣੇ ਬਜਟਾਂ ਦਾ 50% ਤੋਂ 75% ਤੱਕ ਆਪਣੇ ਮੁਲਾਜਮ ਵਰਗ ਨੂੰ ਹੀ ਦੇਈ ਜੲ ਰਹੀਆਂ ਹਨ ਜੋ ਮੁਸਕਲ ਨਾਲ ਸਾਰੀ ਅਬਾਦੀ ਦਾ ਦੋ ਪ੍ਰਤੀਸਤ ਵੀ ਨਹੀਂ ਹੈ। 8% ਅਮੀਰ ਵਰਗ ਦੋ ਪ੍ਰਤੀਸਤ ਮੁਲਾਜਮ ਵਰਗ ਨੂੰ ਛੱਡ ਕੇ ਬਾਕੀ 90% ਲੋਕਾਂ ਲਈ ਬਜਟਾਂ ਦਾ ਮੁਸਕਲ ਨਾਲ 15% ਹੀ ਖਰਚਿਆ ਜਾਂਦਾ ਹੈ ਜੋ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਨੁਸਾਰ ਇਹ 15% ਦਾ 85% ਭ੍ਰਿਸਟ ਨੌਕਰ ਸਾਹ ਅਤੇ ਵਿਚੋਲੇ ਹੀ ਖਾ ਜਾਂਦੇ ਹਨ।
          ਅੰਤਰ ਰਾਸਟਰੀ ਸੰਗਠਨ ਅਤੇ ਸਰਕਾਰਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਹਿੰਦੋਸਤਾਨ ਦੇ ਭ੍ਰਿਸਟਾਂ ਦਾ ਚਾਰ ਸੌ ਲੱਖ ਕਰੋੜ ਰੁਪਇਆ ਵਿਦੇਸੀ ਬੈਕਾਂ ਵਿੱਚ ਪਿਆ ਹੈ। ਸੀ ਬੀ ਆਈ ਦੇ ਸਾਬਕਾ ਮੁਖੀ ਅਨੁਸਾਰ ਰੋਜਾਨਾਂ ਦਸ ਹਜਾਰ ਕਰੋੜ ਕਾਲਾ ਧਨ ਪੈਦਾ ਹੁੰਦਾ ਹੈ ਜਿਸ ਦਾ ਵੱਡਾ ਹਿੱਸਾ ਵਿਦੇਸੀ ਬੈਕਾਂ ਵਿੱਚ ਚਲਾ ਜਾਂਦਾ ਹੈ।ਫਕੀਰਾਂ ਦੀ ਜਿੰਦਗੀ ਅਪਣਾਉਣ ਵਾਲੇ ਅਤੇ ਲੋਕ ਸੇਵਾ ਦੇ ਦਾਅਵੇਦਾਰ ਸਵਾਮੀ ਰਾਮਦੇਵ ਵੱਲੋਂ ਕਾਲੇਧਨ ਬਾਰੇ ਜੋ ਜਾਗਰੂਕਤਾ ਲਹਿਰ ਚਲਾਈ ਗਈ ਹੈ ਦੇ ਪਰਚਾਰ ਨੇ ਲੋਕ ਚੇਤਨਾਂ ਜਗਾਉਣ ਦਾ ਬਹੁਤ ਵੱਡਾ ਕੰਮ ਕੀਤਾ ਹੈ। ਅੰਨਾਂ ਹਜਾਰੇ ਦੇ ਮਰਨਵਰਤ ਨੂੰ ਲੋਕਾਂ ਦਾ ਸਮਰਥਨ ਮਿਲਣ ਪਿੱਛੇ ਵੀ ਇਹ ਜਾਗਰੂਕਤਾ ਹੀ ਸ਼ੀ ਜਿਸ ਨੂੰ ਰਾਜਸੱਤਾ ਨੇ ਲੋਕਹਿੱਤੂ ਜੁਝਾਰੂਆਂ ਵਿੱਚ ਫੁੱਟ ਪਾਉਣ ਲਈ ਵਰਤਣ ਦੀ ਕੋਸਿਸ ਕੀਤੀ ਹੈ ਪਰ ਸਵਾਮੀ ਰਾਮਦੇਵ ਨੇ ਲੋਕ ਲਹਿਰ ਨੂੰ ਆਪਣੇ ਹੱਥ ਵਿੱਚ ਲੈਣ ਲਈ  ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਜੋ ਸਰਕਾਰ ਨੂੰ ਕੰਬਣੀਆਂ ਛੇੜ ਰਿਹਾ ਹੈ। ਸਰਕਾਰ ਇਸ ਲਹਿਰ ਨੂੰ ਕਿੰਨਾਂ ਰੋਕ ਪਾਉਂਦੀ ਹੈ ਜਾਂ ਇਸ ਲਹਿਰ ਨੂੰ ਗੁੰਮ ਰਾਹ ਕਰ ਸਕਦੀ ਹੈ ਇਹ ਸਭ ਭਵਿੱਖ ਦੇ ਹੱਥ ਹੈ । ਭਾਰਤੀਆਂ ਨੂੰ ਕਾਮਨਾਂ ਕਰਨੀ ਚਾਹੀਦੀ ਹੈ ਕਿ ਇਹ ਲੋਕ ਹਿੱਤੂ ਲਹਿਰ ਕਾਮਯਾਬ ਹੋਵੇ।
    ਫੋਨ 9417727245

Tuesday, 31 May 2011

ਕੀ ਤੁਸੀਂ ਜਾਣਦੇ ਹੋ ?


 ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਰਖੈਲ਼ਾਂ ਅਤੇ ਰਾਣੀਆਂ ਦੀ ਗਿਣਤੀ ਸਤਾਰਾਂ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ  ਨੂੰ ਅਕਾਲ ਬੁੰਗੇ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮੁਸਲਮਾਨ ਮੋਰਾਂ ਨਾਚੀ ਨਾਲ ਸਬੰਧ ਰੱਖਣ ਤੇ ਧਾਰਮਿਕ ਸਜਾ ਲਗਾਈ ਸੀ।
 ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਥ ਦੀ ਮਰਜੀ ਦੇ ਉਲਟ ਮੋਰਾਂ ਨਾਲੋਂ ਸਬੰਧ ਤੋੜਨ ਦੀ ਬਜਾਇ ਉਸ ਦੀ ਭੈਣ ਨੂਂ ਵੀ ਰਖੈਲ਼ ਜਾਂ ਰਾਣੀ ਬਣਾ ਲਿਆ ਸੀ।
loading...
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬੇਟੇ ਦੇ ਵਿਆਹ ਸਮੇਂ ਗੁਰੂ ਕੀ ਨਗਰੀ ਵਿੱਚੋਂ ਪ੍ਰਤੀ ਵਿਅਕਤੀ ਉਗਰਾਹੀ ਕੀਤੀ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦੇ ਵਿਆਹ ਸਮੇਂ ਬੰਨੇ  ਸੇਹਰੇ ਦੀ ਕੀਮਤ ਉਸ ਸਮੇਂ ਦੋ ਲੱਖ ਸੀ ਜੋ ਅੱਜ ਕਰੋੜਾਂ ਵਿੱਚ ਹੈ ਇਹ ਸੇਹਰਾ ਦਰਬਾਰ ਸਾਹਿਬ  ਵਿੱਚ ਅੱਜ ਵੀ ਸਾਂਭਿਆਂ ਹੋਇਆ ਹੈ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸਮੇਂ ਗੁਰੂ ਅਮਰਦਾਸ ਵੱਲੋਂ ਬੰਦ ਕੀਤੀ ਗਈ ਸਤੀ ਪਰੱਥਾ ਦੁਹਰਾਈ ਗਈ ਸੀ ਅਤੇ ਉਸ ਦੀ ਚਿਤਾ ਵਿੱਚ ਸੱਤ ਰਾਣੀਆਂ ਅਤੇ ਰਖੈਲ਼ਾਂ ਸਤੀ ਕੀਤੀਆਂ ਗਈਆਂ ਸਨ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲੂਏ ਵੱਲੋਂ ਪੰਥ ਵਿੱਚੋਂ ਵਾਰਿਸ ਚੁਣਨ ਦੀ ਸਲਾਹ ਦਿੱਤੀ ਗਈ ਸੀ । ਪਰ ਮਹਾਰਾਜੇ ਨੇ ਆਪਣੇ ਪੁੱਤਰਾਂ ਨੂੰ ਹੀ ਵਾਰਿਸ ਮੰਨਿਆਂ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਚਿੱਠੀ ਪਹੁੰਚਾਉਣ ਤੋਂ ਰੋਕਣ ਵਾਲੇ ਡੋਗਰਿਆਂ ਨੂੰ ਹਮੇਸਾਂ ਅੰਗ ਸੰਗ ਰੱਖਿਆ ਅਤੇ ਇਸ ਦੇ ਉਲਟ ਸਿੱਖ ਪੰਥ ਦੇ ਹੱਕ ਵਿੱਚ ਰਹਿਣ ਵਾਲੇ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਏ ਨੂੰ ਰਾਜਧਾਨੀ ਤੋਂ ਦੂਰ ਹੀ ਜੰਗੀ ਮੋਰਚਿਆਂ ਤੇ ਰੱਖਣ ਨੂੰ ਹੀ ਪਹਿਲ ਦਿੱਤੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਸ ਸਦਾ ਕੌਰ  ਦੀ ਜਾਇਦਾਦ ਮਿਸਲ ਆਦਿ ਸਭ ਕੁੱਝ ਕਬਜੇ ਵਿੱਚ ਕਰ ਲਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਸਿੱਖ ਮਿਸਲਾਂ ਨੂੰ ਆਪਣੇ ਕਬਜੇ ਹੇਠ ਕਰ ਲਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਉਲਟ ਉਹਨਾਂ ਦੀ ਯਾਦਗਾਰ ਜਬਰਦਸਤੀ ਉਸਾਰੀ ਸੀ ਅਤੇ ਉਹਨਾਂ ਦਾ ਅੰਗੀਠਾ ਵੀ ਫਰੋਲਿਆ ਗਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸੇਰ ਸਿੰਘ ਨੇ ਸਭ ਤੋਂ ਪਹਿਲਾਂ ਸਿੱਖਾਂ ਵਿੱਚ ਦਾੜੀ ਬੰਨਣ ਦਾ ਰਿਵਾਜ ਤੋਰਿਆ ਸੀ।
ਕੀ ਤੁਸੀਂ ਦੇ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਨੇ ਸਭ ਤੋਂ ਪਹਿਲਾਂ ਸਿੱਖਾਂ ਵਿੱਚੋਂ ਕੇਸ ਕਤਲ ਕਰਵਾਏ ਸਨ ਅਤੇ ਅੰਗਰੇਜ ਔਰਤ ਨਾਲ ਵਿਆਹ ਵੀ ਕਰਵਾਇਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਗੁਰੂਆਂ ਦੇ ਬੱਚਿਆਂ ਵਾਂਗ ਸਹੀਦੀਆਂ ਪਾਉਣ ਦੀ ਬਜਾਇ ਅੰਗਰੇਜਾਂ ਦੀਆਂ ਤਲੀਆਂ ਚੱਟਣੀਆਂ ਮੰਨਜੂਰ ਕੀਤੀਆਂ ਸਨ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜਾਂ ਦੇ ਹੁਕਮ ਨੂੰ ਮੰਨਦਿਆਂ ਕਦੀ ਸਤਲੁਜ ਪਾਰ ਕਰਨ ਦੀ ਹਿੰਮਤ ਨਹੀਂ ਕੀਤੀ।
loading...
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਨੂੰ ਉਸਦੇ ਦੋਸਤ ਡੋਗਰਿਆਂ ਵੱਲੋਂ ਹੀ ਸਹੀਦ ਕਰਵਾਇਆ ਗਿਆ।
ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਮ ਸਿੰਘ ਅਟਾਰੀ ਵਾਲੇ ਨੂੰ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਸੀ ਪਰ ਮਹਾਰਾਣੀ ਜਿੰਦਾਂ ਦੇ ਸੱਦਾ ਭੇਜਣ ਤੇ ਸਿੱਖ ਰਾਜ ਦੀ ਰੱਖਿਆ ਲਈ ਇਸ ਨੇ ਸਹੀਦੀ ਪਾਈ ਸੀ।

Monday, 30 May 2011

ਕੋਈ ਵੀ ਗੁਰਬਾਣੀ ਦੀ ਸਹੀ ਵਿਆਖਿਆ ਨਹੀਂ ਕਰ ਸਕਦਾ।

ਗੁਰਬਾਣੀ ਦੀ ਜਾਂ ਕਿਸੇ ਵੀ ਦੂਸਰੇ ਮਨੁੱਖ ਦੇ ਆਖੇ ਹੋਏ ਸਬਦਾਂ ਦੀ ਅਸਲ ਵਿਆਖਿਆ ਕੋਈ ਨਹੀਂ ਕਰ ਸਕਦਾ ਪਰ ਆਪੋ ਆਪਣੀ ਸਮੱਰਥਾ ਅਨੁਸਾਰ ਵੱਧ ਘੱਟ ਜਰੂਰ ਕੀਤੀ ਜਾ ਸਕਦੀ ਹੈ ।ਗੁਰਬਾਣੀ ਦੀ ਵਿਆਖਿਆ ਸਬੰਧੀ ਇੱਕ ਸਾਖੀ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਵੀ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਤੋਂ ਅਸਮੱਰਥਾ ਜਾਹਿਰ ਕੀਤੀ ਸੀ ਜਦੋਂ ਕਿ ਬਹੁਤ ਸਾਰੇ ਹੰਕਾਰੀ ਅਖੌਤੀ ਵਿਦਵਾਨ ਆਪੋ ਆਪਣੀ ਵਿਆਖਿਆ ਨੂੰ ਹੀ ਸਹੀ ਦੱਸ ਰਹੇ ਹਨ।ਗੁਰੂ ਗੋਬਿੰਦ ਸਿੰਘ ਨੂੰ ਇੱਕ ਵਾਰ ਸਿੰਘਾਂ ਨੇ ਤਲਵੰਡੀ ਸਾਬੋ ਵਿਖੇ ਗੁਰਬਾਣੀ ਦੇ ਅਰਥ ਸਮਝਾਉਣ ਸਬੰਧੀ ਬੇਨਤੀ ਕੀਤੀ ਸੀ ਪਰ ਗੁਰੂ ਗੋਬਿੰਦ ਸਿੰਘ ਨੇ ਇਸ ਬੇਨਤੀ ਦੇ ਉੱਤਰ ਵਿੱਚ ਸਿੰਘਾਂ ਨੂੰ ਸਮਝਾਇਆ ਅਤੇ ਕਿਹਾ ਸੀ ਕਿ ਗੁਰਬਾਣੀ ਦੀ ਵਿਆਂਖਿਆਂ ਅਤੇ ਅਰਥਾਂ ਨੂੰ ਕਰਨ ਲਈ ਗੁਰੂ ਨਾਨਕ ਦੇਵ ਜੀ ਤੋਂ ਕੋਈ ਦਸ ਗੁਣਾਂ ਸਿਆਂਣਾਂ ਵਿਅਕਤੀ ਹੀ ਸਹੀ ਅਰਥ ਕਰ ਸਕਦਾ ਹੈ ਪਰ ਅਸੀ ਤਾਂ ਤੁਹਾਨੂੰ ਉਨੇਂ ਅਰਥ ਹੀ ਸਮਝਾ ਸਕਦੇ ਹਾਂ ਜਿੰਨੀ ਸਾਨੂੰ ਪਰਮਾਤਮਾ ਨੇ ਸਮੱਰਥਾ ਬਖਸੀ ਹੈ।ਜਪੁਜੀ ਸਾਹਿਬ ਵਿੱਚ ਗੁਰੂ ਨਾਨਕ ਜੀ ਵੀ ਕਹਿੰਦੇ ਹਨ ਕਿ ਅੱਖਰਾਂ ਦੇ ਅਰਥ ਕੋਈ ਵੀ ਸਹੀ ਨਹੀਂ ਕਰ ਸਕਦਾ ਅੱਖਰਾਂ ਦੇ ਅਰਥ ਹਰ ਕੋਈ ਆਪਣੀ ਅਕਲ ਅਤੇ ਸਮੱਰਥਾ ਮੁਤਾਬਕ ਹੀ ਕਰ ਸਕਦਾ ਹੈ। ਅੱਖਰਾਂ ਵਿੱਚ ਗਿਆਨ ਗੀਤ ਅਤੇ ਗੁਣ ਛੁਪੇ ਹੁੰਦੇ ਹਨ ਅੱਖਰਾਂ ਵਿੱਚ ਨਾਮ ਭਾਵ ਪਰਮਾਤਮਾਂ ਵੀ ਛੁਪਿਆ ਹੋ ਸਕਦਾ ਹੈ  ਸਿਫਤ ਸਲਾਹ ਵੀ ਹੋ ਸਕਦੀ ਹੈ ਅੱਖਰ ਲਿਖਣ ,ਬੋਲਣ ਅਤੇ ਆਦਤਾਂ ਦਾ ਵੀ ਵਰਣਨ ਕਰ ਸਕਦੇ ਹਨ ਇਹ ਅੱਖਰ ਕਿਸਮਤਾਂ ਨੂੰ ਵੀ ਦੱਸਣ ਦੀ ਤਾਕਤ ਰੱਖਦੇ ਹਨ। ਜਪੁਜੀ ਸਾਹਿਬ ਦੀ ਬਾਣੀ ਅਨੁਸਾਰ
 ਅੱਖਰੀਂ ਨਾਮ ਅੱਖਰੀਂ ਸਾਲਾਹ ਅੱਖਰੀਂ ਗਿਆਨ ਗੀਤ ਗੁਣ ਗਾਹ ।
 ਅੱਖਰੀਂ ਲਿਖਣ ਬੋਲਣ ਬਾਣ ਅੱਖਰੀਂ ਸਿਰ ਸੰਜੋਗ ਵਿਖਾਣ ।
 ਜਿਨ ਇਹ ਲਿਖੇ ਤਿਸ ਸਿਰ ਨਾਂਹੀ
 ਜਿਵ ਫੁਰਮਾਹੀ ਤਿਵ ਤਿਵ ਪਾਂਹੀਂ।
 ਉਪਰੋਕਤ ਸਲੋਕ ਦਾ ਭਾਵ ਇਹੀ ਹੈ ਕਿ ਕਿਸੇ ਦੂਸਰੇ ਦੇ ਆਖੇ ਹੋਏ ਸਬਦਾਂ ਦਾ ਭਾਵ ਹਰ ਮਨੁੱਖ ਆਪੋ ਆਪਣੀ ਸਮੱਰਥਾ ਅਨੁਸਾਰ ਹੀ ਕਰ ਸਕਦਾ ਹੈ ਕਿਉਕਿ ਕੋਈ ਮਨੁੱਖ ਜਦ ਕੋਈ ਸਬਦ ਬੋਲਦਾ ਹੈ ਤਾਂ ਕੋਈ ਦੂਸਰਾ ਮਨੁੱਖ ਉਹ ਸਬਦ ਆਖਣ ਸਮੇਂ ਉਸ ਅਵਸਥਾ ਨੂੰ ਪੂਰੀ ਤਰਾਂ ਮਹਿਸੂਸ ਹੀ ਨਹੀਂ ਕਰ ਸਕਦਾ। ਦੂਸਰਾ ਵਿਅਕਤੀ ਤਾਂ ਛੱਡੋ ਖੁਦ ਉਹੀ ਮਨੁੱਖ ਉਹੀ ਸਬਦ ਕਿਸੇ ਦੂਸਰੇ ਸਮੇਂ ਦੂਸਰੀ ਥਾਂ ਤੇ ਉਸੇ ਭਾਵ ਅਰਥ ਪ੍ਰਗਟ ਨਹੀਂ ਕਰਦਾ।ਗੁਰਬਾਣੀ ਦੀ ਪੰਕਤੀ , ਸਬਦ ਗੁਰੂ ਸੁਰਤ ਧੁਨ ਚੇਲਾ , ਦੇ ਅਨਸਾਰ ਕਿਸੇ ਵੀ ਮਨੁੱਖ ਦੁਆਰਾ ਬੋਲੇ ਗੁਰੂ ਰੂਪ ਸਬਦਾਂ ਦੇ ਨਾਲ ਸੁਰਤੀ ਅਤੇ ਧੁਨ ਦਾ ਪ੍ਰਭਾਵ ਚੇਲੇ ਵਾਲਾ ਹੁੰਦਾ ਹੈ। ਇਸ ਦਾ ਭਾਵ ਇਹ ਵੀ ਹੈ ਕਿ ਗੁਰੂ ਅਤੇ ਚੇਲੇ ਦੀ ਸਾਂਝੀ ਸੋਚ ਹੀ ਅਸਲ ਅਰਥ ਹੁੰਦੇ ਹਨ। ਜਿਸ ਤਰਾਂ ਗੁਰਬਾਣੀ ਨੂੰ ਬੋਲਣ ਸਮੇਂ ਇਹ ਵੀ ਦੇਖਣਾਂ ਜਰੂਰੀ ਹੁੰਦਾ ਹੈ ਕਿ ਬੋਲਣ ਵਾਲੇ ਦੀ ਸੁਰਤੀ ਗੁਰਬਾਣੀ ਵਿੱਚ ਹੈ ਜਾਂ ਚੜ ਰਹੇ ਚੜਾਵੇ ਵਿੱਚ ਤਾਂ ਨ੍ਹੀਂ ਜਾਂ ਕਿਧਰੇ ਸਾਹਮਣੇ ਮੱਥਾ ਟੇਕਣ ਵਾਲੇ ਲੋਕਾਂ ਦੇ ਰੰਗ ਰੂਪ ਅਮੀਰ ਗਰੀਬ ਤਾਂ ਨਹੀਂ ਦੇਖ ਰਹੀ। ਦੂਸਰੀ ਗੁਰਬਾਣੀ ਪੜਨ ਵਾਲੇ ਦੀ ਧੁਨ ਸਹਜ ਵਾਲੀ ਹੈ ਜਾਂ ਪਿਆਰ ਵਾਲੀ ਜਾਂ ਠੱਗੀ ਵਾਲੀ ।ਬਹੁਤ ਸਾਰੇ ਲੋਕ ਧਾਰਮਿਕ ਸਲੋਕਾਂ ਨੂੰ ਬੋਲਣ ਸਮੇਂ ਹਥਿਆਰ ਦਾ ਰੂਪ ਹੀ ਬਣਾਂ ਲੈਦੇ ਹਨ। ਇਸ ਲਈ ਹੀ ਗੁਰੂ ਜੀ ਕਹਿੰਦੇ ਹਨ ਕਿ ਇਹ ਅੱਖਰ "ਜਿਨ ਇਹ ਲਿਖੇ ਤਿਸ ਸਿਰ ਨਾਂਹੀ । ਜਿਵ ਫੁਰਮਾਂਹੀ ਤਿਵ ਤਿਵ ਪਾਂਹੀਂ॥ ਸੋ ਅੱਖਰਾਂ ਦੇ ਅਰਥ ਕਰਨ ਵਾਲ;ੇ ਉੱਪਰ ਵੀ ਨਿਰਭਰ ਹੁੰਦਾਂ ਹੈ ਕਿ ਉਸ ਵਿੱਚ ਸਮੱਰਥਾ ਕਿੰਨੀ ਅਤੇ ਕਿਸ ਪ੍ਰਕਾਰ ਦੀ ਹੈ।ਗੁਰਬਾਣੀ ਦੀ ਵਿਆਖਿਆ ਮਨੁੱਖੀ ਧਰਾਤਲ ਵਾਲੇ ਜਾਂ ਕਿਸੇ ਧੜੇ ਦੀ ਸੋਚ ਅਧੀਨ ਹੋ ਹੀ ਨਹੀਂ ਸਕਦੀ ਅਤੇ ਨਾਂਹੀ ਇਹ ਕਿਸੇ ਕੌਮ ਜਾਂ ਧਾਰਮਿਕ ਘੇਰੇ ਦੇ ਅੰਦਰ ਰਹਿ ਕੇ ਕੀਤੀ ਜਾ ਸਕਦੀ ਹੈ । ਜਦ ਕੋਈ ਮਨੁੱਖ ਇਸ ਦੀ ਵਿਆਖਿਆ ਸਿੱਖ ਕੌਮ ਦੇ ਨਾਂ ਥੱਲੇ ਵੀ ਕਰਨ ਦੀ ਕੋਸਿਸ ਕਰਦਾ ਹੈ ਤਦ ਵੀ ਗੁਰਬਾਣੀ ਦੀ ਵਿਆਖਿਆ ਅਧੂਰੀ ਹੀ ਹੁੰਦੀ ਹੈ ਕਿਉਂਕਿ ਗੁਰਬਾਣੀ ਅਨੁਸਾਰ ਹਿੰਦੂ ਅੰਨਾਂ ਤੁਰਕੂ ਕਾਣਾਂ ਦੇ ਅਰਥ ਭਾਵ ਅਨੁਸਾਰ ਮਨੁੱਖ ਜਦ ਤੱਕ ਕਿਸੇ ਵਿਸੇਸ ਸੰਸਾਰੀ ਧੜੇ ਜੋ ਸਿੱਖ ਹਿੰਦੂ ਮੁਸਲਮਾਨ ਇਸਾਈ ਕੋਈ ਵੀ ਹੋਵੇ ਦੇ ਅਧੀਨ ਹੋ ਕੇ ਕੁੱਝ ਬੋਲਦਾ ਜਾਂ ਕਰਦਾ ਹੈ ਤਦ ਤੱਕ ਉਸਦਾ ਗਿਆਨ ਅਧੂਰਾ ਅਤੇ ਵਿਵਹਾਰ ਅੰਨੇ ਜਾਂ ਕਾਣੇ ਵਾਲਾ ਹੀ ਹੋਵੇਗਾ। ਗੁਰ ਉਪਦੇਸ ਦਹ ਦਿਸ ਧਾਵਤ ਜਾਂ ਗੁਰ ਉਪਦੇਸ ਚਹੁੰ ਵਰਣਾਂ ਕੋ ਸਾਂਝਾਂ ਅਤੇ ਸਗਲ ਸੰਗ ਹਮਕੋ ਬਣਿ ਆਈ ਦੀ ਭਾਵਨਾਂ ਤੋਂ ਬਿਨਾਂ ਕੀਤੇ ਗੁਰਬਾਣੀ ਦੇ ਅਰਥ ਝੂਠੇ ਹੀ ਰਹਿਣਗੇ। ਗੁਰਬਾਣੀ ਜਾਂ ਕਿਸੇ ਵੀ ਧਾਰਮਿਕ ਗਰੰਥ ਦੇ ਅਰਥ ਜਦ ਤੱਕ ਬਰਹਿਮੰਡ ਦੇ ਲੈਵਲ ਤੋਂ ਘੱਟ ਹੋ ਹੀ ਨਹੀਂ ਸਕਦੇ। ਜਿਹੜੇ ਵੀ ਪਰਚਾਰਕ ਵਿਦਵਾਨ ਜਦ ਤੱਕ ਗੁਰਬਾਣੀ ਦੇ ਅਰਥ ਕਿਸੇ ਕੌਮੀ ਘੇਰੇ ਵਿੱਚ ਖੜਕੇ ਕਰਦੇ ਹਨ ਤਦ ਤੱਕ ਉਹ ਅਰਥਾਂ ਦੇ ਅਨੱਰਥ ਹੀ ਕਰਦੇ ਹਨ। ਅਸਲ ਵਿੱਚ ਧਾਰਮਿਕ ਗਰੰਥਾਂ ਦੀ ਵਿਆਖਿਆ ਹਮੇਸਾਂ ਸੰਸਾਰ ਜਾਂ ਬਰਿਹਮੰਡ ਦੇ ਲੈਵਲ ਉਪਰ ਹੀ ਕੀਤੀ ਜਾ ਸਕਦੀ ਹੈ। ਰਾਜਸੱਤਾ ਆਪਣੇ ਗੁਲਾਮਾਂ ਦੁਆਰਾ ਹਮੇਸਾਂ ਹੀ ਧਾਰਮਿਕ ਗਰੰਥਾਂ ਦੀ ਵਿਆਖਿਆ ਕੌਮੀ ਜਾਂ ਵਿਸੇਸ ਦੁਨਿਆਵੀ ਧੜਿਆਂ ਵਾਲੀ ਸੋਚ ਅਧੀਨ ਹੀ ਕਰਵਾਉਦੀ ਹੈ ਜਿਸ ਨਾਲ ਪਾੜੋ ਅਤੇ ਰਾਜ ਕਰੋ ਦੀ ਨੀਤੀ  ਜੁੜੀ ਹੁੰਦੀ ਹੈ । ਅਖੌਤੀ ਗੁਲਾਮ ਪਰਚਾਰਕ ਭ੍ਰਿਸਟ ਰਾਜਸੱਤਾਵਾਂ ਲਈ ਇਹ ਕੰਮ ਕਰਦੇ ਹਨ ਤਾਂ ਜੋ ਲੋਕਾਂ ਨੂੰ ਰਾਜਸੱਤਾ ਦੇ ਪੈਰਾਂ ਵਿੱਚ ਹੀ ਰੱਖਿਆ ਜਾਵੇ। ਇਹਨਾਂ ਗੁਲਾਮ ਭ੍ਰਿਸਟ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਰਾਜਸੱਤਾ ਦੀ ਪੁਸਤ ਪਨਾਹੀ ਹਾਸਲ ਹੁੰਦੀ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਨੇ ਹਰ ਮਨੁੱਖ ਨੂੰ ਗੁਰਬਾਣੀ ਖੁਦ ਪੜਨ ਲਈ ਹੁਕਮ ਕੀਤਾ ਸੀ ਅਤੇ ਜਦ ਮਨੁੱਖ ਖੁਦ ਪੜਦਾ ਹੈ ਨਿਸਕਾਮ ਹੋਕੇ ਤਦ ਉਸਨੂੰ ਅਰਥ ਖੁਦ ਹੀ ਸਮਝ ਆ ਜਾਂਦੇ ਹਨ ਗੁਰਬਾਣੀ ਜਾਂ ਧਾਰਮਿਕ ਗਰੰਥਾਂ ਵਿੱਚ ਆਪਣੇ ਅਰਥ ਆਪ ਸਮਝਾਉਣ ਦੀ ਤਾਕਤ ਅਤੇ ਰਮਜ ਹੁੰਦੀ ਹੈ।ਸੋ ਇਸ ਲਈ ਹੀ ਮਨੁੱਖ ਨੂੰ ਸਿੱਖਣ ਵਾਲਾ ਸਿੱਖ ਅਤੇ ਖੁਦ ਧਾਰਮਿਕ ਗਰੰਥਾਂ ਦਾ ਪਾਠ ਬੋਧ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਵਿਦਿਆ ਸਿੱਖਣ ਲਈ ਜਿਸ ਤਰਾਂ ਅਧਿਆਪਕ ਦੀ ਮੱਦਦ ਲਈ ਜਾਂਦੀ ਹੈ ਇਸ ਤਰਾਂ ਧਾਰਮਿਕ ਗਰੰਥਾਂ ਦੇ ਨਾ ਸਮਝ ਆਏ ਹਿੱਸੇ ਲਈ ਮੱਦਦ ਲੈ ਲੈਣੀ ਚਾਹੀਦੀ ਹੈ ਪਰ ਨਿਰਭਰ ਫਿਰ ਵੀ ਸਾਡੀ ਸਮਝ ਤੇ ਹੀ ਹੁੰਦਾ ਹੈ ਕਿ ਅਸ਼ੀਂ ਕਿਹੜਾ ਦਰਜਾ ਨਤੀਜੇ ਵਿੱਚ ਦਿਖਾ ਸਕਦੇ ਹਾਂ। ਆਪੋ ਆਪਣੀ ਸਮੱਰਥਾ ਅਨੁਸਾਰ ਹੀ ਨਤੀਜਾ ਹਾਸਿਲ ਹੋਵੇਗਾ ਜੋ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਹੈ ਵਿਦਿਆਰਥੀਆਂ ਦੀ ਤਰਾਂ।
ਫੋਨ 9417727245

Saturday, 28 May 2011

ਐ ਖੁਦਾ ਮੈਂ ਹਿੰਦੋਸਤਾਨ ਬੋਲਦੈਂ ?


                  ਅੱਜ ਜਦ ਮੇਰੇ ਤੇ ਇਲਜਾਮ ਲਾਏ ਜਾਂਦੇ ਨੈ ਮੈਨੂੰ ਦੋਸੀ ਬਣਾਇਆ ਜਾਂਦਾ ਹੈ ਪਰ ਕੀ ਕੋਈ ਮੇਰਾ ਪੱਖ ਸੁਣੇਗਾ। ਜੋ ਦੋਸ ਮੇਰੇ ਤੇ ਲਾਏ ਜਾਂਦੇ ਹਨ ਪਰ ਮੈ ਤਾਂ ਕਦੇ ਇਹ ਚਾਹਿਆ ਨਹੀ ਮੈਂ ਕਦੇ ਇਹ ਕੁੱਝ ਮੰਗਿਆਂ ਨਹੀਂ। ਇਹ ਸਭ ਕੁੱਝ ਤਾਂ ਮੇਰੇ ਤੇ ਥੋਪਿਆ ਗਿਆ ਹੈ ਮੇਰੇ ਮੂੰਹ ਵਿੱਚ ਧੱਕੇ ਨਾਲ ਪਾਇਆ ਗਿਆ ਹੈ। ਤੁਸੀਂ ਪੁੱਛੋਗੇ ਮੈਂ ਕੌਣ ਹਾਂ ਲਉ ਸੁਣੋ ਮੈਂ ਹਿੰਦੋਸਤਾਨ ਬੋਲਦੈਂ । ਇੱਥੇ ਵਸਣ ਵਾਲਿਆਂ ਦੀ ਆਤਮਾ ਹਾਂ ਮੈਂ ਸੁਣੋ ਪਰ ਜੇਰਾ ਕਰਕੇ ਸੁਣਿਉ ਸੱਚ ਸੁਣਨਾਂ ਕਿਸੇ ਲਈ ਸੌਖਾ ਨਹੀਂ ਹੁੰਦਾ ਕਿਉਂਕਿ ਇਹ ਕੌੜਾ ਜੋ ਹੁੰਦਾ ਹੈ। ਰਾਜਸੱਤਾ ਤਾਂ ਉਂਜ ਹੀ ਹੰਕਾਰੀ ਹੁੰਦੀ ਹੈ ਇਸ ਨੂੰ ਤਾਂ ਚਮਚਾਗਿਰੀ ਹੀ ਚੰਗੀ ਲੱਗਦੀ ਹੈ। ਮੈਂ  ਆਪਣੀ ਵਿੱਥਿਆ ਸੁਣਾਉਣ ਤੋਂ ਪਹਿਲ਼ਾਂ ਦੱਸ ਦਿਆਂ ਕਿ ਮੇਰਾ ਪ੍ਰੀਵਾਰ ਕਾਫੀ ਵੱਡਾ ਹੈ ਮੇਰੀ ਝੋਲੀ ਵਿੱਚ ਕੁਦਰਤ ਨੇ ਸਭ ਤੋਂ ਵਧੀਆ ਆਖੇ ਜਾਣ ਵਾਲੇ ਮਿਹਨਤੀ ਕਿਸਾਨ, ਕਿਰਤੀ ਮਜਦੂਰ, ਹੱਕ ਸੱਚ ਤੇ ਧਰਮ ਦੀ ਕਮਾਈ ਚੋਂ ਰੋਟੀ ਖਾਣ ਵਾਲੇ ਨਖਿੱਧ ਗੁਲਾਮੀ ਦੀ ਕਿਰਤ ਕਰਨ ਵਾਲੇ ਨੌਕਰੀ ਪੇਸਾ ਮੁਲਾਜਮ, ਮੱਧਮ ਦਰਜੇ ਵਾਲਾ ਹੱਕ ਸੱਚ ਤੇ ਖੜਕੇ ਵਪਾਰ ਕਰਨ ਵਾਲਾ ਵਪਾਰੀ  ਮੇਰੀਆਂ ਤਿੰਨ ਔਲ਼ਾਦਾਂ ਹਨ। ਇਹ ਸਪੂਤ ਹਨ ਜਿੰਨਾਂ ਮੇਰਾ ਨਾਂ ਅੱਜ ਤਕ ਸੰਸਾਰ ਉੱਪਰ ਉੱਚਾ ਰੱਖਿਆ ਹੈ। ਦੇਸ ਅਤੇ ਵਿਦੇਸਾਂ ਵਿੱਚ ਕਿਰਤ ਅਤੇ ਹੱਕ ਸੱਚ ਦੀ ਕਮਾਈ ਕਰਨ ਵਾਲੇ ਇੰਨਾਂ ਪੁੱਤਰਾਂ ਨੇ ਮੇਰਾ ਨਾਂ ਸਾਰੇ ਸੰਸਾਰ ਉੱਪਰ ਉੱਚਾ ਕੀਤਾ ਹੈ।
                      ਅਫਸੋਸ ਹੈ ਮੈਨੂੰ ਜਦ ਤੋਂ ਮੇਰੇ ਉੱਪਰ ਗਦਾਰ ਰਾਜਸੱਤਾ ਨੇ ਮੇਰੀ ਰਾਜਗੱਦੀ ਧੋਖਿਆਂ ਨਾਲ ਕਬਜੇ ਹੇਠ ਕੀਤੀ ਹੈ ਤਦ ਤੋਂ ਮੇਰੀ ਔਲਾਦ ਨੁੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੇਰੇ ਹੀ ਕੁੱਝ ਵਾਰਿਸ ਭ੍ਰਿਸਟ ਰਾਜਸੱਤਾ ਦੀ ਕੁਹਾੜੀ ਦਾ ਦਸਤਾ ਬਣ ਬੈਠੇ ਹਨ ਜਿੰਨਾਂ ਮੇਰੀਆਂ ਔਲਾਦਾਂ ਨੂੰ ਭਿਸਟ ਕਰਨਾਂ ਸੁਰੂ ਕੀਤਾ ਹੋਇਆ ਹੈ। ਭਲਾ ਦੱਸੋ ਮੇਰਾ ਕਿਸਾਨ ਪੁੱਤਰ ਜਿਸ ਨੇ ਸਦਾ ਹੀ ਧਰਮ ਵਾਲੀ ਕਿਰਤ ਕਰਦਿਆਂ ਹੱਕ ਦੀ ਰੋਟੀ ਖਾਣੀ ਚਾਹੀ ਹੈ ਨੂੰ ਸਰਕਾਰਾਂ ਨੇ ਸਬਸਿਡੀਆਂ ਦੇ ਨਾਂ ਥੱਲੇ ਟੁਕੜਬੋਚ ਬਣਾਉਣ ਦੀ ਕੋਸਿਸ ਕਿਉਂ ਕੀਤੀ ਹੈ। ਇੰਨਾ ਭ੍ਰਿਸਟਾਂ ਨੂੰ ਪੁੱਛੋ ਕਿ ਜੇ ਕਿਸਾਨ ਦਾ ਜਿਆਦਾ ਹੀ ਹੇਜ ਹੈ ਤਾਂ ਤੁਸੀਂ ਵਿਦੇਸਾਂ ਦੀ ਕਣਕ 1600 ਰੁਪਏ ਕਵਿੰਟਲ ਖਰੀਦ ਦੇ ਹੋ ਪਰ ਮੇਰੀ ਕਿਸਾਨੀ ਤੌਂ 1100 ਰੁਪਏ । ਇੱਕ ਏਕੜ ਦੀ ਬੀਹ ਕਵਿੰਟਲ ਚੋਂ ਪੂਰੇ 10000 ਦਾ ਘਾਟਾ ਕਿਉਂ? ਇੰਨਾਂ ਹੀ ਫਰਕ ਜੀਰੀ ਦੀ ਫਸਲ ਵਿੱਚੋਂ ਇੱਕ ਏਕੜ ਦਾ ਸਲਾਨਾਂ ਬੀਹ ਹਜਾਰ ਦਾ ਘਾਟਾ ਪੰਜ ਏਕੜ ਵਾਲੇ ਕਿਸਾਨ ਨੂੰ ਸਾਲ ਦਾ ਇੱਕ ਲੱਖ ਦਾ ਘਾਟਾ ।ਦੱਸੋ ਸਬਸਿਡੀ ਵਿਦੇਸੀ ਕਿਸਾਨਾਂ ਨੂੰ ਹੈ ਜਾਂ ਪੰਜਾਬ ਦੇ ਕਿਸਾਨਾਂ ਨੂੰ? ਵਿਦੇਸੀ ਕਿਸਾਨ ਦੀ ਫਸਲ ਖਰੀਦੋ 1600 ਰੁਪਏ ਦੇਸੀ ਪੰਜਾਬੀ ਕਿਸਾਨ ਤੋਂ 1100 ਰੁਪਏ ਅਤੇ ਆਖਣ ਗੇ ਅਸੀਂ ਕਿਸਾਨ ਹਮਾਇਤੀ ਹਾਂ? ਕਿਸਾਨਾਂ ਦੀ ਹਮਦਰਦ ਸਰਕਾਰ ਅਖਵਾਉਣ ਵਾਲੀ ਪੰਜਾਬੀ ਸਰਕਾਰ ਵੀ ਚੁੱਪ ਵਿੱਚ ਹੀ ਭਲਾਈ ਸਮਝਦੀ ਹੈ। ਕਿਉਂ?
     ਦੂਸਰੇ ਦੀ ਗੁਲਾਮੀ ਵਿੱਚ ਕੰਮ ਕਰਨ ਵਾਲੇ ਮੇਰੇ ਦੇਸੀ ਅਤੇ ਵਿਦੇਸੀ ਅਖਵਾਉਂਦੀ ਔਲਾਦ ਮਿਹਨਤ ਨਾਲ ਰੋਟੀ ਖਾਣਾਂ ਚਾਹੁੰਦੀ ਹੈ। ਇਸ ਲਈ ਚੋਰੀ ,ਡਾਕੇ, ਠੱਗੀਆਂ ,ਬੇਈਮਾਨੀਆਂ ਦੀ ਕਮਾਈ ਕਰਨ ਦੀ ਥਾਂ ਗੁਲਾਮੀ ਕਬੂਲ ਕਰਕੇ ਵੀ ਕਿਰਤ ਉੱਪਰ ਹੀ ਟੇਕ ਰੱਖਦੀ ਹੈ। ਪਰ ਰਾਜਸੱਤਾ ਇਹਨਾਂ ਨੂੰ ਭ੍ਰਿਸਟ ਕਰਨ ਉੱਪਰ ਹੀ ਤੁਲੀ ਰਹਿੰਦੀ ਹੈ ਕਿਉਂ ਜੋ ਉਹ ਆਪਣੀਆਂ ਝੋਲੀਆਂ ਭਰਨ ਲਈ ਇਹਨਾਂ ਨੂੰ ਹੀ ਮਜਬੂਰ ਕਰਦੀ ਹੈ ਕਿ ਸਾਡੇ ਲਈ ਕਿਸੇ ਵੀ ਤਰੀਕੇ ਕਮਾਈ ਕਰਕੇ ਦਿਉ। ਇੱਕ ਵਾਰ ਚਿੱਕੜ ਵਿੱਚ ਡਿੱਗਿਆ ਮੁੜ ਸਾਫ ਹੋਣ ਜੋਗਾ ਹੀ ਛੱਡਿਆ ਨਹੀਂ ਜਾਂਦਾ। ਜੇ ਕੋਈ ਇਹਨਾਂ ਦੀ ਭ੍ਰਿਸਟਤਾ ਨੂੰ ਸਮਝ ਜਾਂਦਾ ਹੈ ਉਹ ਇਹਨਾਂ ਦੀ ਗੁਲਾਮੀ ਛੱਡਕੇ ਵਿਦੇਸਾਂ ਦੀ ਗੁਲਾਮੀ ਕਬੂਲ ਕਰਨ ਨੂੰ ਮਜਬੂਰੀ ਵੱਸ ਅਪਣਾ ਲੈਂਦਾ ਹੈ । ਦੇਸੀ ਕਾਲੇ ਅੰਗਰੇਜਾਂ ਨਾਲੋਂ ਵਿਦੇਸੀ ਗੋਰੇ ਅੰਗਰੇਜ ਹੀ ਚੰਗੇ ਹਨ ਜੋ ਕਿਰਤ ਦੀ ਕਦਰ ਕਰਦੇ ਹਨ। ਉੱਚੀਆਂ ਡਿਗਰੀਆਂ ਲੈ ਕੇ ਪਾਸ ਹੋਏ ਪਹਿਲੇ ਅਤੇ ਦੂਜੇ ਦਰਜੇ ਦੇ ਆਈ ਏ ਐੱਸ ,ਪੀ ਸੀ ਐੱਸ ਜਿੰਨਾਂ ਦੇ ਮਨਾਂ ਵਿੱਚ ਕਦੇ ਹੁੰਦਾਂ ਹੈ ਕਿ ਪੰਜਾਬੀਆਂ ਜਾਂ ਭਾਰਤੀਆਂ ਦੀ ਰੱਜ ਕੇ ਸੇਵਾ ਕਰਾਂਗੇ ਪਰ ਜਦ ਭ੍ਰਿਸਟ ਰਾਜਸੱਤਾ ਦੇ ਥੱਲੇ ਲੁਟੇਰੇ ਰਾਜਨੀਤਕਾਂ ਦੇ ਹੁਕਮਾਂ ਥੱਲੇ ਕੰਮ ਕਰਨਾਂ ਪੈਂਦਾ ਹੈ ਤਦ ਉਹ ਮਜਬੂਰ ਕਰ ਦਿੱਤੇ ਜਾਂਦੇ ਹਨ ਕਿ ਤੁਸੀਂ ਉਹਨਾਂ ਲੋਕਾਂ ਨੂੰ ਲੁੱਟੋ ਜਿੰਨਾਂ ਦੀ ਸੇਵਾ ਕਰਨ ਦੇ ਦਮ ਭਰਦੇ ਸੀ। ਬਚਪਨ ਅਤੇ ਜਵਾਨੀ ਦੇ ਰੰਗਲੇ ਸਮੇਂ ਨੂੰ ਪੜਾਈ ਦੇ ਲੇਖੇ ਲਾਉਣ ਵਾਲੇ ਇਹ ਲੋਕ ਨਾਂ ਨੌਕਰੀਆਂ ਛੱਡ ਸਕਦੇ ਹਨ ਨਾਂ ਬਗਾਵਤ ਕਰਨ ਦੀ ਸਥਿਤੀ ਵਿੱਚ ਹੁੰਦੇ ਹਨ।ਇਹ ਉਹ ਸਭ ਕਰਨ ਲਈ ਮਜਬੂਰ ਕਰ ਦਿੱਤੇ ਜਾਂਦੇ ਹਨ ਜੋ ਨਹੀਂ ਕਰਨਾਂ ਚਾਹੁੰਦੇ।ਬਹੁਤ ਵੱਡੇ ਦਿਲ ਜਿਗਰੇ ਵਾਲੇ ਅੱਧ ਵਿਚਕਾਰ ਛੱਡ ਜਾਂਦੇ ਹਨ ਇਹ ਗੁਲਾਮੀ ਅਤੇ ਬਹੁਤ ਸਾਰੇ ਵਿਦੇਸਾਂ ਦਾ ਰਾਹ ਫੜ ਲੈਂਦੇ ਹਨ।
                ਮੇਰਾ ਤੀਸਰਾ  ਹਿੰਮਤੀ ਵਪਾਰੀ ਵਰਗ ਜੋਖਿਮ ਕਬੂਲ ਕਰਦਾ ਹੋਇਆ ਵਪਾਰ ਦਾ ਰਾਹ ਚੁਣ ਲੈਂਦਾ ਹੈ। ਸਾਡੇ ਬਜੁਰਗਾਂ ਦੇ ਅਨੁਸਾਰ ਮੱਧਮ ਦਰਜੇ ਦਾ ਇਹ ਕਿੱਤਾ ਚੁਣਨਾਂ ਬਹੁਤ ਵੱਡੇ ਜੇਰੇ ਵਾਲਿਆਂ ਦਾ ਕੰਮ ਹੈ। ਪਰ ਸਾਡੀਆਂ ਸਰਕਾਰਾਂ ਨੇ ਤਾਂ ਹਰ ਇੱਕ ਨੂੰ ਤਬਾਹ ਕਰਨ ਦੀ ਨੀਤੀ ਤੇ ਹੀ ਅਮਲ ਕਰਨਾਂ ਹੀ ਆਪਣਾਂ ਅਧਿਕਾਰ ਬਣਾਂ ਲਿਆ ਹੈ।ਸਬਜੀ ਦੀ ਰੇਹੜੀ ਲਾਉਣ ਵਾਲੇ ਤੋਂ ਲੈਕੇ ਸੋਨੇ ਹੀਰਿਆਂ ਦੇ ਵਪਾਰ ਤੱਕ ਕਰਨ ਵਾਲੇ ਨੂੰ ਜਲੀਲ ਕਰਨ ਦਾ ਕੰਮ ਹੈ ਸਾਡੀਆਂ ਸਰਕਾਰਾਂ ਦਾ। ਹਰ ਦੁਕਾਨ ਉੱਪਰ ਇੰਨਸਪੈਕਟਰੀ ਰਾਜ ਦਾ ਕੁੰਡਾਂ ਪਾਕੇ ਜਲੀਲ ਕਰਨ ਦਾ ਪੂਰਾ ਜੋਰ ਲਾਇਆ ਜਾਂਦਾ ਹੈ। ਜੋ ਤਾਂ ਇੰਹਨਾਂ ਨੂੰ ਮਹੀਨਾਂ ਦੇਣਾਂ ਸੁਰੂ ਕਰ ਦੇਵੇ ਉਸ ਦਾ ਮਿਲਾਵਟੀ ਸੌਦਾ ਵੀ ਖਰਾ ਹੋ ਜਾਂਦਾ ਹੈ ਪਰ ਜੋ ਖਰਾ ਸੌਦਾ ਕਰਨ ਦੇ ਭਰਮ ਵਿੱਚ ਮਹੀਨਾਂ ਨਾਂ ਦੇਵੇ ਉਸਦਾ ਖਰਾ ਸੌਦਾ ਵੀ ਮਿਲਾਵਟੀ ਬਣਵਾ ਦੇਣਾਂ ਭ੍ਰਿਸਟ ਰਾਜਸੱਤਾ ਦਾ ਪਹਿਲਾ ਹੁਕਮ ਹੈ ।ਕੀ ਕੀ ਦੁੱਖ ਦੱਸਾਂ ਇਹਨਾਂ  ਦੇ ਸਬਰ ਅਤੇ ਕੁਦਰਤ ਦੇ ਸਹਾਰੇ ਜਿਉਂਦੇ ਹਨ ਇਹ ਸਭ ਕਦ ਇਹਨਾਂ ਦਾ ਭ੍ਰਿਸਟ ਰਾਜਨੀਤਕਾਂ ਤੋਂ ਖਹਿੜਾ ਸੁੱਟੇਗਾ ਖੁਦਾ ਹੀ ਜਾਣਦਾ ਹੈ । ਕਾਸ ਖੁਦਾ ਹੁਣ ਭਾਰਤੀਆਂ ਪੰਜਾਬੀਆਂ ਗੁਜਰਾਤੀਆਂ ਸਭ ਦੀ ਅਰਦਾਸ ਸੁਣੇ ਭ੍ਰਿਸਟਾਂ ਦੀ ਥਾਂ ਇਮਾਨਦਾਰ ਰਾਜਨੀਤਕਾਂ ਦਾ ਹੱਥ ਉੱਪਰ ਕਰ ਦੇਵੇ ਤਾਂ ਜੋ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਲੇ ਸਮਾਜ ਦੀ ਸਥਾਪਨਾ ਹੋ ਜਾਵੇ।
   

Wednesday, 25 May 2011

ਏਹ ਕੇਹੇ ਇਨਕਲਾਬ |||||||||


ਆਧੁਨਿਕ ਯੁੱਗ ਦੇ ਦੇ ਰੰਗ ਵਰਣਨ ਕਰਨੇ ਬਹੁਤ ਮੁਸਕਲ ਹਨ। ਸਾਰਾ ਸਮਾਜ ਆਪੋ ਆਪਣੇ ਇਨਕਲਾਬ ਚੁੱਕੀ ਫਿਰਦਾ ਹੈ।ਕਿਹੜੇ ਕਿਹੜੇ ਇਨਕਲਾਬ ਦਾ ਵਰਣਨ ਕਰੀਏ?ਰਾਜਨੀਤੀ ਵਿੱਚੋਂ ਦੀ ਉਪਜ ਇਹ ਰੰਗ ਬਹੁਤ ਹੀ ਰੰਗ ਬਿਰੰਗੇ ਹਨ।ਸਮਾਜ ਨੂੰ ਕਿੰਨਾਂ ਨੀਵਾਂ ਜਾਂ ਉੱਚਾ ਕਰ ਦਿੰਦੇ ਹਨ ਇਹ ਅੱਜ ਹਰ ਸਿਆਣਾ ਮਨੁੱਖ ਸਮਾਜ ਨੂੰ ਦੇਖ ਕੇ ਸਮਝ ਸਕਦਾ ਹੈ।ਰਾਜਨੀਤੀ ,ਵਿਗਿਆਨ ਅਤੇ ਧਰਮ ਦੇ ਨਾਂ ਤੇ ਪੈਦਾ ਹੋ ਰਿਹਾ ਸਵਾਰਥੀ ਸੰਸਾਰ ਕੀ ਨਹੀਂ ਕਰ ਸਕਦਾ ਬਾਰੇ ਵੱਧ ਤੋਂ ਵੱਧ ਬੋਲਣਾ ਭੀ ਥੋੜਾ ਹੋ ਜਾਂਦਾ ਹੈਕਿਉਂਕਿ ਇਹਨਾਂ ਦੇ ਪੂਰੇ ਗੁਪਤ ਭੇਤ ਫਿਰ ਭੀ ਰਹਿ ਜਾਂਦੇ ਹਨ।ਧਰਮ ਅਤੇ ਵਿਗਿਆਨ ਜੋ ਰਾਜਨੀਤੀ ਦੁਆਰਾ ਪੈਦਾ ਕੀਤੇ ਜਾਂਦੇ ਹਨ ਸਮਾਜ ਦੀ ਬੁਰੀ ਗਤ ਬਣਾ ਦਿੰਦੇ ਹਨ ਹਨ। ਅਸਲੀ ਧਰਮ ਅਤੇ ਵਿਗਿਆਨ ਨਿੱਜੀ ਗਿਆਨ ਵਿੱਚੋਂ ਹੀ ਉਪਜਦੇ ਹਨ ਜਦੋਂਕਿ ਸਵਾਰਥ ਅਧਾਰਤ ਵਪਾਰਕ ਧਰਮ ਅਤੇ ਵਿਗਿਆਨ ਰਾਜਨੀਤੀ ਦੁਆਰਾ ਉਪਜਾਏ ਜਾਂਦੇ ਹਨ।ਰਾਜਨੀਤੀ ਦਾ ਕੋਈ ਧ੍ਰਮ ਹੀ ਨਹੀ ਹੁੰਦਾ।ਰਾਜਨੀਤੀ ਵਿੱਚ ਨੀਤੀ ਦੇ ਰਾਜ ਜਾਂ ਭੇਤ ਦਾ ਕਦੀ ਪਤਾ ਨਹੀਂ ਲੱਗਦਾ ਆਮ ਲੋਕਾਂ ਨੂੰ।ਸਮੁੱਚੇ ਭਾਰਤ ਨੂੰ ਛੱਡਕੇ ਪੰਜਾਬ ਨੂੰ ਅਧਾਰ ਮੰਨ ਕੇ ਆਉ ਵਿਚਾਰ ਕਰੀਏ।ਸਭ ਤੋਂ ਆਧੁੋਿਨਕ ਸਿੱਖ ਧਰਮ ਵਿੱਚ ਵਿਚਰਨ ਵਾਲੇ ਪੰਜਾਬ ਦਾਜੇ ਇਹ ਹਾਲ ਹੋ ਸਕਦਾ ਹੈ ਤਾਂ ਦੂਜੇ ਪੁਰਾਤਨ ਧਰਮਾਂ ਵਾਲੀਆਂ ਥਾਵਾਂ ਦਾ ਹਾਲ ਕਿਆਸਿਆ ਹੀ ਜਾ ਸਕਦਾ ਹੈ।ਪੰਜਾਬ ਵਿੱਚ ਕਾਮਰੇਡਾਂ ਤੋਂ ਲੈਕੇ ਤਰਕਸੀਲਾਂ ਤੱਕ ਅਨੇਕਾਂ ਅਣਗਿਣਤ ਜਥੇਬੰਦੀਆਂ ਹਨ ਜੋ ਵਿਗਿਆਨ ਦੀਆਂ ਪ੍ਰਚਾਰਕ ਹਨ,ਸਾਰੇ ਆਧੁਨਿਕ ਵਿੱਦਿਅਕ ਅਦਾਰੇ ਭੀ ਵਿਗਿਆਨ ਦੇ ਪ੍ਰਚਾਰਕ ਹਨ ਫਿਰ ਭੀ ਸਭ ਤੋਂ ਵੱਧ ਅੰਧਵਿਸਵਾਸ,ਪਰਦੂਸਣ,ਭ੍ਰਿਸਟ ਸਰਕਾਰਾਂ ,ਭਿਰਸਟ ਅਫਸਰਸਾਹੀ,ਭ੍ਰਿਸਟ ਬਨਾਰਸ ਦੇ ਠੱਗ ਪੰਜਾਬ ਵਿੱਚ ਹਨ।ਏਨੇ ਵਿੱਦਿਅਕ ਅਤੇ ਕਿਰਤੀ ਸੂਬੇ ਵਿੱਚ ਕਿਉਂ ਭ੍ਰਿਸਟਤਾ ,ਬੇਈਮਾਨੀ ,ਕਤਲੋਗਾਰਤ,ਸਵਾਰਥੀਪਣ,ਪੈਦਾ ਹੋ ਰਿਹਾ ਹੈ?ਸਵਾਰਥੀਪਣ ਦੇ ਕਾਰਣ ਗਰੀਬਾਂ ਦੀ ਥਾਂ ਅਮੀਰ ਲੋਕ ਰਿਆਇਤਾਂ ਲੈਣ ਵਿੱਚ ਮੋਹਰੀ ਹੋਏ ਪਏ ਹਨ।ਸਰਕਾਰੀ ਮੁਲਾਜਮਾਂ ਦੀ ਕੋਈ ਜਥੇਬੰਦੀ ਇਹ ਮੰਗ ਨਹੀਂ ਕਰਦੀ ਕਿ ਸਾਨੂੰ ਤਨਖਾਹ ਸਕੇਲ ਆਮ ਲੋਕਾਂ ਦੀ ਆਮਦਨ ਬਰਾਬਰ ਦਿੱਤੇ ਜਾਣ।ਹੁਣ ਤਾਂ ਲੋਕਸੇਵਕ ਦਾ ਚੋਗਾ ਪਹਿਨਣ ਵਾਲੇ ਅਰਬਾਂਪਤੀ ਆਮਦਨ ਵਾਲੇ ਰਾਜਨੀਤਕ ਭੀ ਤਨਖਾਹਾਂ ਦੇ ਪੈਕੇਜ ਲਈ ਜਾ ਰਹੇ ਹਨ।ਕੀ ਆਧੁਨਿੱਕ ਵਿਗਿਆਨ ਅਧਾਰਤ ਸਿੱਖਿਆ ਮਨੁੱਖ ਨੂੰ ਸਿਰਫ ਸਵਾਰਥੀ ਹੀ ਤਾਂ ਨਹੀਂ ਬਣਾ ਰਹੀ? ਜੇ ਇਹ ਵਿਗਿਆਨਕ ਸਿੱਖਿਆ ਮਨੁੱਖ ਨੂੰ ਸਵਾਰਥੀ ਹੀ ਬਣਾ ਰਹੀ ਹੈ ਤਾਂ ਇਸ ਦੀ ਕੋਈ ਲੋੜ ਨਹੀਂ ਰਹਿ ਜਾਂਦੀ।ਪੁਰਾਤਨ ਸਮਿਆਂ ਦੀ ਧਾਰਮਿਕ ਅਦਾਰਿਆਂ ਵਿੱਚੋਂ ਧਾਰਮਕ ਪੁਸਤਕਾਂ ਗੀਤਾ ,ਕੁਰਾਨ,ਜਪੁਜੀ ,ਜਾਂ ਗੁਰਬਾਣੀ ,ਬਾਈਬਲ ਅਧਾਰਤ ਦਿੱਤੀ ਜਾਂਦੀ ਸਿੱਖਿਆ ਕਿਤੇ ਵਧੀਆ ਸੀ ਜੋ ਮਨੁੱਖ ਜਾਤੀ ਨੂੰ ਨਿਤਾਣਿਆਂ ,ਨਿਮਾਣਿਆਂ ਦੀ ਮਦਦ ਕਰਨੀ ਸਿਖਾਂਉਂਦੀ ਸੀ।ਮਨੁੱਖ ਜਾਤੀ ਨੂੰ ਸਵਾਰਥੀ ,ਬੇਰਹਿਮ,ਅੱਯਾਸ ਬਣਾ ਦੇਣ ਵਾਲੀ ਵਿਗਿਆਨਕ ਵਿੱਦਿਆ ਦੀ ਕੋਈ ਲੋੜ ਨਹੀਂ।
              ਆਉ ਧਰਮ ਨੂੰ ਰਾਜਨੀਤੀ ਦੁਆਰਾ ਵਪਾਰਕ ਬਣਾ ਦੇਣ ਦੀ ਗੱਲ ਕਰੀਏ।ਧਰਮ ਨਿੱਜੀ ਆਚਰਣ ਦਾ ਬਾਹਰੀ ਰੂਪ ਹੁੰਦਾ ਹੈ।ਧਰਮ ਹਰ ਸਹੀ ਕੰਮ ਨੂੰ ਠੀਕ ਤਰੀਕੇ ਨਾਲ ਕਰਨ ਨੂੰ ਕਿਹਾ ਜਾਂਦਾ ਹੈ।ਧਰਮ ਹਰ ਰਿਸਤੇ ਨੂੰ ਸਹੀ ਸਮਾਜਕ ਮਰਿਆਂਦਾ ਅਨੁਸਾਰ ਨਿਭਾਉਣ ਨੂੰ ਕਿਹਾ ਜਾਂਦਾ ਹੈ ਜਿਵੇਂ ਮਾਂ ਨੂੰ ਪਤਨੀ ਨਹੀਂ ਸਮਝਣਾ,ਭੈਣ ਨੂਂ ਭਰਜਾਈ ਨਹੀਂ ਬਣਾਉਣਾ,ਪਤਨੀ ਨੂੰ ਭੈਣ ਨਹੀਂ ਕਹਿਣਾ।ਜਦ ਇਸਤਰਾਂ ਸਮਾਜਕ ਰਿਸਤੇ ਉਲਟਾ ਦਿੱਤੇ ਜਾਂਦੇ ਹਨ ਧਰਮ ਖਤਮ ਹੋ ਜਾਂਦਾ ਹੈ।ਧਰਮ ਦੇ ਨਾਂ ਥੱਲੇ ਸਮਾਜ ਦੀ ਵੰਡ ਕਰਨਾਂ,ਰਾਜਨੀਤੀ ਦਾ ਹੀ ਰੂਪ ਹੁੰਦਾ ਹੈ।ਰਾਜਨੀਤੀ ਸਮਾਜ ਨੂੰ ਪਾੜੋ ਅਤੇ ਰਾਜ ਕਰੋ ਦੇ ਸਿਧਾਂਤ ਤੇ ਚਲਾਉਂਦੀ ਹੈ।ਜਦ ਭੀ ਧਰਮ ਦੇ ਨਾਂ ਥੱਲੇ ਮਨੁੱਖ ਦਾਅਵਾ ਕਰਦਾ ਹੈ ਕਿ ਮੈਂ ਇਸ ਧਰਮ ਦਾ ਹਾਂ ਸਮਝੋ ਰਾਜਨੀਤੀ ਦਾ ਮੋਹਰਾਂ ਬਣ ਗਿਆ ਉਹ।ਅਸਲੀ ਧਰਮ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ ਤੋੜਦਾ ਨਹੀਂ।ਸਿੱਖ ਜੀਵਨਜਾਂਚ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦਾ ਸਿਧਾਂਤ ਦਿੰਦੀ ਹੈ।ਹਿੰਦੂ ਜੀਵਨ ਜਾਂਚ ਤਾਂ ਦੂਸਰਿਆਂ ਉਪਰ ਹੱਥ ਚੁੱਕਣ ਤੌਂ ਭੀ ਵਰਜਦੀ ਹੈ।ਇਸਲਾਮ ਜੀਵਨਜਾਂਚ ਰੋਟੀ ਖਾਣ ਤੋਂ ਪਹਿਲਾਂ ਗੁਆਂਢ ਦੇ ਘੱਟੋ ਘੱਟ ਸੱਤ ਘਰ ਦੇਖਣ ਦੀ ਗੱਲ ਕਰਦੀ ਹੈ ਕਿ ਉਹਨਾਂ ਵਿੱਚ ਕੋਈ ਭੁੱਖਾ ਤਾਂ ਨਹੀਂ ਬੈਠਾ।ਆਪ ਰੋਟੀ ਖਾਣ ਤੋਂ ਪਹਿਲਾਂ ਦੂਜੇ ਭੁੱਖੇ ਬੈਠੇ ਇਨਸਾਨ ਨੂੰ ਰਜਾਉਣ ਵਾਲੀ ਸੋਚ ਲੋਕਾਂ ਨੂੰ ਲੜਾ ਕਿਵੇਂ ਸਕਦੀ ਹੈ।ਇਸਾਈ ਜੀਵਨਜਾਂਚ ਸਭ ਨੂੰ ਪਿਆਰ ਕਰਨ ਦੀ ਗੱਲ ਕਰਦੀ ਹੈ।ਵੱਖੋ ਵੱਖਰੇ ਇਲਾਕਿਆਂ ਵਿੱਚ ਪੈਦਾ ਹੋਈਆਂ ਜੀਵਨਜਾਂਚਾ ਨੂੰ ਸਵਾਰਥੀ ਰਾਜਨੀਤੀ ਨੇ ਜਮਾਤਾਂ ਦਾ ਰੂਪ ਦੇ ਕੇ ਲੋਕਾਂ ਨੂੰ ਲੜਾਉਣਾਂ ਅਤੇ ਵੰਡ ਕੇ ਰੱਖਣ ਦਾ ਸਾਧਨ ਬਣਾ ਲਿਆ ਹੈ।ਪੰਜਾਬ ਦੇ ਹਰ ਪਿੰਡ ,ਸਹਿਰ ,ਕਸਬੇ ਵਿੱਚ ਧਰਮ ਦੇ ਨਾਂ ਤੇ ਅਣਗਿਣਤ ਜਥੇਬੰਦੀਆਂ ਬਣਨ ਦੇਣੀਆਂ ਰਾਜਨੀਤੀ ਦੀ ਖੇਡ ਹੀ ਹੈ ਤਾਂ ਕਿ ਲੋਕਾਂ ਨੂੰ ਪਾੜ ਕੇ ਰੱਖਿਆ ਜਾ ਸਕੇ।ਹਰ ਧਰਮ ਦੇ ਨਾਂ ਤੇ ਹਰ ਥਾਂ ਤੇ ਬਣੀਆਂ ਅਣਗਿਣਤ ਜਥੇਬੰਦੀਆਂ ਸਮਾਜ ਭਲਾਈ ਦੀ ਥਾਂ ਨਿੱਜੀ ਵਿਖਾਵੇ ਦਾ ਸਾਧਨ ਹਨ।ਨਿੱਜੀ ਵਿਖਾਵੇ ਕਰਨ ਵਾਲਾ ਮਨੁੱਖ ਧਾਰਮਿਕ ਨਹੀਂ ਰਾਜਨੀਤਕ ਹੁੰਦਾ ਹੈ।ਰਾਜਨੀਤਕ ਦਾ ਧਰਮ ਸਿਰਫ ਕੁਰਸੀ ਜਾਂ ਚੌਧਰ ਹੀ ਹੁੰਦਾ ਹੈ ।ਇਹਨਾਂ ਕੁਰਸੀਆਂ ਖਾਤਰ ਕਈ ਰਾਜਨੀਤਕ ਤਾਂ ਸੰਤ ਤੱਕ ਦਾ ਰੁਤਬਾ ਭੀ ਵਰਤਣ ਤੋਂ ਗੁਰੇਜ ਨਹੀਂ ਕਰਦੇ ਜਦਕਿ ਅਸਲੀ ਸੰਤ ਕਦੀ ਭੀ ਆਪਣੁ ਆਪ ਨੂੰ ਸੰਤ ਨਹੀਂ ਅਖਵਾਉਂਦਾ।ਗੁਰੂ ਰੂਪ ਬਾਬੇ ਨਾਨਕ ਨੇ ਭੀ ਆਪਣੇ ਆਪ ਨੂੰ ਨੀਚ ਸਦਾਇਆ ਪਰ ਅੱਜਕਲ ਆਪ ਹੀ ਆਪਣੇ ਆਪ ਨੂੰ ਸੰਤ ਅਖਵਾਈ ਜਾਣ ਵਾਲਿਆਂ ਦਾ ਹੜ ਆ ਗਿਆ ਹੈ।ਬਨਾਰਸ ਦੇ ਠੱਗਾਂ ਤੋਂ ਬਚਣ ਲਈ ਸਮਾਜ ਨੂੰ ਸੱਚੇ ਧਰਮ ਜੋ ਮਨੁੱਖ ਦੇ ਅੰਦਰੋਂ ਹੀ ਉਪਜਦਾ ਹੈ ਵੱਲ ਮੁੜਨਾਂ ਪੈਂਦਾ ਹੈ।ਧਰਮ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਤੇ ਬਣੀਆਂ ਜਥੇਬੰਦੀਆਂ ਤੋਂ ਆਮ ਮਨੁੱਖ ਨੂੰ ਬਚਣਾਂ ਹੀ ਚਾਹੀਦਾ ਹੈ।
               ਅੰਤ ਵਿੱਚ ਰਾਜਨੀਤਕ ਜੋ ਕੁਰਸੀ ਵਲ ਭੱਜਦੇ ਹਨ ਦਾ ਕਦੀ ਬੀ ਚੰਗੇ ਮਨੁੱਖ ਨੂੰ ਸਾਥੀ ਨਹੀਂ ਬਣਨਾਂ ਚਾਹੀਦਾ।ਕੁਰਸੀਆਂ ਸਰਕਾਰਾਂ ਤੋਂ ਲੈਕੇ ਪੀਵਾਰਾਂ ਤੱਕ ਭੀ ਜਨਮ ਲੈਦੀਆਂ ਰਹਿੰਦੀਆਂ ਹਨ।ਚੰਗੇ ਲੋਕ ਕੁਰਸੀ ਨੂੰ ਲੱਤ ਮਾਰਨ ਤੋਂ ਗੁਰੇਜ ਨਹੀਂ ਕਰਦੇ ਹੁੰਦੇ ਜਦਕਿ ਮਾੜੇ ਆਗੂ ਕੁਰਸੀ ਛੱਡਦੇ ਨਹੀਂ ਹੁੰਦੇ। ਚੰਗੇ ਮਾੜੇ ਆਗੂ ਦੀ ਪਛਾਣ ਇਹੋ ਹੁੰਦੀ ਹੈ।ਚੰਗੇ ਲੋਕ ਨੀਵੇਂ ਹੋ ਕੇ ਵਿਚਰਦੇ ਹਨ।ਨੀਵਿਆਂ ਵੱਲ ਹੀ ਹਰ ਚੀਜ ਰੁੜਦੀ ਹੈ ਸਦਾ ਯਾਦ ਰੱਖਣਾ ਚਾਹੀਦਾ ਹੈ।ਆਉ ਚੰਗੇ ਆਚਰਣ ਵਾਲੇ ਨਿੱਜ ਧਰਮ ਵੱਲ ਮੁੜੀਏ।ਸਮਾਜ ਨੂੰ ਧੜਿਆਂ ਵਿੱਚ ਵੰਡਣ ਵਾਲੀ ਝੂਠੀ ਧਾਰਮਿਕ ਸੋਚ ਤੋਂ ਕਿਨਾਰਾ ਕਰੀਏ।ਆਮੀਨ।      

ਮਾਲਵੇ ਦਾ ਮਸਹੂਰ ਪਿੰਡ ਪੱਖੋ ਕਲਾਂ


  ਗੁਰਚਰਨ ਸਿੰਘੇਕਾ ਪੱਖੋਕਲਾਂ
ਦੋਸਤੋ ਪੁਰਾਤਨ ਇਤਿਹਾਸ ਦੱਸਦਾ ਹੈ ਕਿ ਗੁਰੂਆਂ ਦੇ ਆਸੀਰਵਾਦ ਨਾਲ ਮਹਿਰਾਜ ਪਿੰਡ ਵਸਿਆ ਅਤੇ ਜਿਸ  ਵਿੱਚੋਂ ਲੱਗਭੱਗ 22 ਪਿੰਡ ਅੱਗੇ ਆਬਾਦ ਹੋਏ ਜਿਸਨੂੰ ਬਾਹੀਆ ਕਹਿਕੇ ਯਾਦ ਕੀਤਾ ਜਾਂਦਾ ਹੈ ਇਸ ਬਾਹੀਏ ਦੀ ਲੜੀ ਵਿੱਚੋਂ ਹੀ ਪਿੰਡ ਪੱਖੋ ਕਲਾਂ ਵਸਿਆ ਸੀ।ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਇਹ ਪਿੰਡ ਮਾਲਵੇ ਦਾ ਮਸਹੂਰ ਅਤੇ ਵੱਡਾ ਪਿੰਡ ਹੈ। ਪੱਖੋਕਲਾ  ਦੀ ਪੁਰਾਤਨ ਇਤਿਹਾਸ ਬਾਰੇ ਚਾਨਣਾ ਪਾਉਣ ਦੀ ਥਾਂ ਇਸਦੀ ਅੱਜ ਦੀ ਸਥਿਤੀ ਬਾਰੇ ਚਾਨਣਾ ਪਾਉਣ ਦੀ ਕੋਸਿਸ ਕਰਦਾ ਹਾਂ। ਅੱਜ ਬਰਨਾਲਾ ਜਿਲੇ ਦਾ ਹਿੱਸਾ ਬਣਿਆ ਇਹ ਪਿੰਡ ਲੱਗ ਭੱਗ 12000 ਦੀ ਆਬਾਦੀ ਨੂੰ ਸੰਭਾਲੀ ਬੈਠਾ ਹੈ ਆਪਣੀ ਬੁੱਕਲ ਵਿੱਚ ।ਇਸਦਾ ਰਕਬਾ 7500 ਏਕੜ ਹੈ ਜੋ ਸਾਰੇ ਦਾ ਸਾਰਾ ਟਿੱਬਿਆਂ ਤੋਂ ਇੱਥੋਂ ਦੇ ਮਿਹਨਤੀ ਲੋਕਾਂ ਨੇ ਬਹੁਤ ਹੀ ਉਪਜਾਊ ਭੂਮੀ ਵਿੱਚ ਬਦਲ ਦਿੱਤਾ ਹੈ।ਦੋ ਲੱਖ ਕੁਇੰਟਲ ਜੀਰੀ ਪੈਦਾ ਕਰਨ ਵਾਲਾ ਇਹ ਪਿੰਡ ਡੇਢ ਲੱਖ ਕੁਇੰਟਲ ਕਣਕ ਪੈਦਾ ਕਰਕੇ ਪੰਜਾਬ ਦਾ ਨਾਂ ਉੱਚਾ ਕਰਦਾ ਹੈ ।ਇਸ ਤੋਂ ਇਲਾਵਾ ਨਰਮੇ ਅਤੇ ਆਲੂ ਉਤਪਾਦਨ ਵਿੱਚ ਵੀ ਮੋਹਰੀ ਰੋਲ ਅਦਾ ਕਰਦਾ ਹੈ। 40 ਤੋਂ 50 ਕਰੋੜ ਦੇ ਦਰਮਿਆਨ ਸਲਾਨਾ ਖੇਤੀ ਪੈਦਾਵਾਰ ਪੈਦਾ ਕਰਕੇ ਮੰਡੀਕਰਨ ਬੋਰਡ ਦੀ ਆਮਦਨ ਵਿੱਚ ਡੇਢ ਕਰੋੜ ਦੇ ਲੱਗਭੱਗ ਯੋਗਦਾਨ ਪਾਉਂਦਾ ਹੈ।ਸਰਕਾਰ ਵੱਲੋਂ ਇਸ ਪਿੰਡ ਵਿੱਚ ਤਿੰਨ ਪਟਵਾਰੀ ਨਿਯੁੱਕਤ ਕੀਤੇ ਹੋਏ ਹਨ ਜੋ ਇਸਦੇ ਵਿਸਾਲ ਹੋਣ ਦੀ ਗਵਾਹੀ ਹੈ।ਆਧੁਨਿਕਤਾ ਵਾਲੇ ਮਸੀਨੀ ਯੁੱਗ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ  500 ਟਰੈਕਟਰ 700 ਬਿਜਲੀ ਆਧਾਰਤ ਟਿਊਬਵੈਲ 70 ਦੇ ਕਰੀਬ ਕੰਬਾਈਨਾਂ ਨਾਲ ਲੈਸ ਜੈ ਕਿਸਾਨ ਦਾ ਨਾਹਰਾ ਸੱਚ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਤਕਨੀਕੀ ਯੁੱਗ ਲਈ ਆਪਣੇ ਬੱਚਿਆਂ ਨੂੰ ਤਿਆਰ ਬਰ ਤਿਆਰ ਕਰਨ ਲਈ ਇੱਥੇ ਦੋ ਵੱਡੀ ਗਿਣਤੀ ਰੱਖਣ ਵਾਲੇ ਸੀਨੀਅਰ ਸੈਕੰਡਰੀ ਸਕੂਲ ਹਨ ਜਿੰਨਾਂ ਵਿੱਚ 3000 ਬੱਚੇ ਸਿੱਖਿਆ ਲੈ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ਵਿੱਚ  ਸਾਇੰਸ ਗਰੁੱਪ ਦੀ ਪੜਾਈ ਵੀ ਕਰਵਾਈ ਜਾਂਦੀ ਹੈ । ਇਸ ਪਿੰਡ ਦੇ ਇਤਿਹਾਸਕ ਸੰਤ ਪੁਰਸ ਬਾਬਾ ਲੌਗਪੁਰੀ ਦੇ ਡੇਰੇ ਦੀ ਸਰਪ੍ਰਸਤੀ ਵਿੱਚ ਚਲਾਏ ਜਾ ਰਹੇ ਸੀਨੀਅਰ ਸੈਕੰਡਰੀ ਸਕੂਲ ਦਾ ਆਧੁਨਿਕ ਵਿੱਦਿਆ ਦੇਣ ਵਿੱਚ ਬਹੁਤ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਲਾਕੇ ਦੇ ਤਕਰੀਬਨ 1800 ਬੱਚੇ ਇਸ ਇਕੱਲੇ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪਿੰਡ ਦੇ ਲੋਕਾਂ ਦੁਆਰਾ ਚੁਣੀ ਹੋਈ ਪਰਬੰਧਕ ਕਮੇਟੀ ਸੰਤ ਲੌਗਪੁਰੀ ਸਕੂਲ ਟਰੱਸਟ ਦੇ ਸਹਿਯੋਗ ਨਾਲ ਇਸਨੂੰ ਚਲਾ ਰਹੀ ਹੈ।
                ਪਿੰਡ ਦੇ ਲੋਕ ਵਿਕਾਸਵਾਦੀ ਸੋਚ ਰੱਖਦੇ ਹਨ ਜਿਸ ਕਾਰਨ ਬਹੁਤ ਸਾਰੇ ਪ੍ਰੀਵਾਰ ਟਰਾਂਸਪੋਰਟ ਦੇ ਧੰਦੇ ਵਿੱਚ ਹੱਥ ਅਜਮਾ ਰਹੇ ਹਨ।ਦੇਸ ਦੀ ਰਾਜਧਾਨੀ ਵਿੱਚ ਕਾਮਯਾਬੀ ਨਾਲ ਇਹ ਧੰਦਾ ਕਰਨ ਵਾਲਾ ਪ੍ਰੀਵਾਰ ਦਿੱਲੀ ਵਾਲਿਆਂ ਦੇ ਨਾਂ ਨਾਲ ਮਸਹੂ੍ਰਰ ਹੈ। ਕੁਝ ਪ੍ਰੀਵਾਰ ਟਰੱਕਾਂ ਅਤੇ ਬੱਸਾਂ ਦਾ ਕਾਰੋਬਾਰ ਵੀ ਸਫਲਤਾ ਨਾਲ ਕਰ ਰਹੇ ਹਨ।ਪਿੰਡ ਦੇ ਪਿਛੜੇ ਵਰਗ ਵਿੱਚੋਂ ਕਾਫੀ ਲੋਕ ਮਿਹਨਤੀ ਅਤੇ ਹਿੰਮਤੀ ਸੁਭਾਅ ਕਾਰਨ ਵਪਾਰ ਵਿੱਚ ਹੱਥ ਅਜਮਾ ਕੇ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰ ਰਹੇ ਹਨ।ਰਾਜਨੀਤਕ ਸੂਝ ਬੂਝ ਦੇ ਪੱਖੋਂ ਵੀ ਪਿੰਡ ਦੇ ਲੋਕਾਂ ਵਿੱਚ ਜਾਗਰੂਕਤਾ ਦਾ ਪੱਧਰ ਬਹੁਤ ਹੀ ਉੱਚਾ ਹੈ ਕਿਉਕਿ ਪਿੰਡ ਦੇ ਲੋਕ ਉਹਨਾਂ ਪਾਰਟੀਆਂ ਨੂੰ ਵਧੇਰੇ ਸਹਿਯੋਗ ਦਿੰਦੇ ਹਨ ਜੋ ਦੇਸ ਅਤੇ ਪੰਜਾਬੀ ਕੌਮ ਲਈ ਕੁੱਝ ਚੰਗਾ ਕਰਨ ਦੀ ਗੱਲ ਕਰਦੇ ਹਨ । ਭਾਵਕਤਾ ਵੱਸ ਲਾਲਚੀ ਅਤੇ ਗੁੰਮਰਾਹ ਕੁਨ ਰਾਜਨੀਤਕਾਂ ਤੋਂ ਦੂਰੀ ਹੀ ਬਣਾਈ ਰੱਖਦੇ ਹਨ।ਪਿਡ ਦੇ ਵਿੱਚ ਰਾਜਨੀਤਕ ਖਿੱਚੋਤਾਣ ਅਤੇ ਧੜੇਬਾਜੀ ਵੀ ਬਹੁਤ ਘੱਟ ਹੈ। ਦੇ ਦੀ ਗੰਧਲੀ ਸਿਆਸਤ ਭਾਵੇ ਕੋਸਿਸਾਂ ਕਰਦੀ ਹੈ ਪਰ ਇੱਥੋਂ ਦੇ ਲੋਕਾਂ ਦੀ ਮਿਲਵਰਤਨ ਦੀ ਸੋਚ ਰਾਜਨੀਤਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਾਈਚਾਰੇ ਦੀ ਸੋਚ ਤੇ ਪਹਿਰਾ ਦੇਣ। ਪਿੰਡ ਵਿੱਚ ਮੌਜੂਦ ਦੋ ਕਲੱਬ ਯੁਵਕ ਸੇਵਾਵਾਂ ਅਤੇ ਸਹੀਦ ਭਗਤ ਸਿੰਘ ਲੋਕਾਂ ਦੇ ਸਹਿਯੋਗ ਸਦਕਾ ਲੋਕ ਸੇਵਾ ਵਿੱਚ ਚੰਗਾ ਕੰਮ ਕਰ ਰਹੇ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕ ਮਿਲਵਰਤਣ ਨਾਲ ਰਹਿੰਦੇ ਹਨ।ਸਾਰੇ ਹੀ ਆਪੋ ਆਪਣੀ ਸਮੱਰਥਾ ਅਨੁਸਾਰ ਆਪੋ ਆਪਣੇ ਕਾਰੋਬਾਰਾਂ ਵਿੱਚ ਤਰੱਕੀ ਵੱਲ ਕਦਮ ਪੁੱਟਦੇ ਹਨ।ਜਿੱਥੇ ਪਿੰਡ ਦੇ ਕਿਸਾਨਾਂ ਨੇ ਖੇਤੀ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਉੱਥੇ ਰਾਮਗੜੀਏ ਭਾਈਚਾਰੇ ਦੇ ਲੋਕਾਂ ਨੇ ਲੱਗਭੱਗ ਹਰ ਕਿਸਮ ਨਿਰਮਾਣ ਅਤੇ ਮਸੀਨਰੀ ਨਾਲ ਸਬੰਧਤ ਕੰਮਾਂ ਵਿੱਚ ਪੂਰੀ ਮੁਹਾਰਤ ਵਾਲੇ ਕਾਰੀਗਰ ਪੈਦਾ ਕੀਤੇ ਹਨ ਇਲਾਕੇ ਦੇ ਲੋਕ ਇਸ ਪਿੰਡ ਦੇ ਭਵਨ ਨਿਰਮਾਣ ਅਤੇ ਮਸੀਨਰੀ ਦੇ ਮਕੈਨਿਕਾਂ ਨੂੰ ਪਹਿਲ ਦਿੰਦੇ ਹਨ।ਕਿਸੇ ਸਮੇਂ ਰਵਿਦਾਸੀਆ ਭਾਈਚਾਰਾ ਚਮੜੇ ਦੀਆਂ ਵਧੀਆਂ ਜੁੱਤੀਆਂ ਆਂਦਿ ਬਣਾਉਣ ਦੀ ਮੁਹਾਰਤ ਰੱਖਦਾ ਸੀ ਜੋ ਮਸੀਨਂੀ ਯੁੱਗ ਆਉਣ ਕਰਕੇ ਹੁਣ ਕਾਰੀਗਰੀ ਅਤੇ ਟੇਲਰਿੰਗ ਆਦਿ ਕਾਰੋਬਾਰਾਂ ਵੱਲ ਪੈ ਗਏ ਹਨ।ਸਖਤ ਮਿਹਨਤ ਅਤੇ ਮਜਦੂਰ ਬਣਕੇ ਚਲਾਇਆ ਜਾਣ ਵਾਲਾ ਤੂੜੀ ਦਾ ਵਪਾਰ ਵੀ ਸਾਰੇ ਵਰਗਾਂ ਦੇ ਲੋਕ ਕਰਨ ਲੱਗੇ ਹਨ ਜਿਸ ਵਿੱਚ ਉੱਚ ਦਰਜੇ ਦੀ ਕਾਮਯਾਬੀ ਹਾਸਲ ਕਰਕੇ ਪਿੰਡ ਦੀ ਆਰਥਿਕਤਾ ਮਜਬੂਤ ਕਰ ਰਹੇ ਹਨ।ਲੋਕਸੇਵਾ ਦੇ ਕੰਮ ਵਿੱਚ ਗਰੀਬ ਵਰਗ ਵਿੱਚੋਂ ਉੱਠੇ ਵੈਦ ਹਰੀ ਸਿੰਘ ਜਿੰਨਾਂ ਦੀ ਪਤਨੀ ਨੂੰ ਪਿੰਡ ਦੀ ਸਰਪੰਚ ਬਣਨ ਦਾ ਮਾਣ ਲੋਕਾਂ ਨੇ ਦਿੱਤਾ ਸੀ ਕਰ ਰਹੇ ਹਨ। ਉਹਨਾਂ ਵੱਲੋਂ ਚਲਾਈ ਜਾ ਰਹੀ ਗਊਸਾਲਾ ਅਤੇ ਪਿੰਡ ਦੇ ਸਮਾਜਿਕ ਕੰਮਾ ਵਿੱਚ ਸਹਿਯੋਗ ਸਰਾਹਣ ਯੋਗ ਹੈ।ਪਿੰਡ ਦੇ ਦੋ ਸਰਪੰਚਾ ਦਾ ਕੰਮ ਵੀ ਵਿਸੇਸ ਥਾਂ ਰੱਖਦਾ ਹੈ ਜਿੰਨਾਂ ਵਿੱਚ ਖਾੜਕੂਵਾਦ ਦੌਰਾਨ ਸਰਪੰਚ ਕੁਲਵੰਤ ਸਿੰਘ ਵੱਲੋਂ ਦਸ ਸਾਲ ਦੀ ਸੇਵਾ ਦੌਰਾਨ ਵਿਸੇਸ ਤਰੱਕੀ ਕੀਤੀ ਅਤੇ ਉਹਨਾਂ ਦੀ ਅਗਵਾਈ ਸਦਕਾ ਪਿੰਡ ਦੇ ਨੌਜਵਾਨ ਕਾਲੀ ਹਨੇਰੀ ਦੇ ਦੌਰ ਵਿੱਚੋਂ ਸੁਰਕਰੂ ਹੋ ਕੇ ਨਿੱਕਲੇ।ਦੂਸਰੇ ਸਰਪੰਚ ਦਰਸਨਪਾਲ ਸਿੰਘ ਦੇ ਦਸ ਸਾਲ ਦੇ ਸਰਪੰਚੀ ਸਮੇਂ ਦੌਰਾਨ ਵੀ ਵਿਸੇਸ ਤਰੱਕੀ ਕੀਤੀ ਜਿਸ ਸਮੇਂ ਦਾਣਾਮੰਡੀ ਅਤੇ ਬਿਜਲੀ ਗਰਿੱਡ ਦਾ ਬਣਨਾਂ ਅਤੇ ਹੋਰ ਅਨੇਕਾਂ ਕੰਮ ਸਲਾਹੁਣ ਯੋਗ ਹਨ।ਪਿੰਡ ਵਿੱਚ ਜਨਮੇ ਪਰਟ ਬਾਦ ਵਿੱਚ ਬਰਨਾਲਾ ਵਿਖੇ ਵਸ ਚੁੱਕੇ ਰਾਜਨੀਤਕ ਆਗੂ ਬਚਨ ਸਿੰਘ ਪੱਖੋ ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ ਅੱਜ ਪਿੰਡ ਨੂੰ ਅਗਵਾਈ ਦਿੰਦੇ ਹਨ ਖਾਸ ਗੱਲ ਇਹ ਹੈ ਕਿ ਉਹਨਾਂ ਇਹ ਮੰਜਿਲ ਗਰੀਬ ਅਤੇ ਪਛੜੇ ਵਰਗ ਵਿੱਚ ਪੈਦਾ ਹੋਣ ਦੇ ਬਾਵਜੂਦ ਹਾਸਿਲ ਕੀਤੀ;।